ਪੰਜਾਬ📍 ਪੰਜਾਬ
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਕਾਨਪੁਰ ਤੋਂ ਮਾਈਹਰ ਸਥਿਤ ਮਾਂ ਸ਼ਾਰਦਾ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਦੀ ਬੋਲੈਰੋ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਝੁਰੀ ਨਦੀ ਵਿੱਚ ਡਿੱਗ ਗਈ।
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਕਾਨਪੁਰ ਤੋਂ ਮਾਈਹਰ ਸਥਿਤ ਮਾਂ ਸ਼ਾਰਦਾ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਦੀ ਬੋਲੈਰੋ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਝੁਰੀ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਡਾਇਲ 112 ਦੀ ਟੀਮ ਮੌਕੇ ‘ਤੇ ਪਹੁੰਚੀ। ਸਾਰੇ ਜ਼ਖਮੀਆਂ ਨੂੰ ਜਨਕੀਕੁੰਡ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ।
ਬੋਲੇਰੋ ਵਿੱਚ ਯਾਤਰਾ ਕਰ ਰਹੇ ਸ਼ਰਧਾਲੂ ਮਾਂ ਸ਼ਾਰਦਾ ਦੇ ਦਰਸ਼ਨ ਕਰਨ ਲਈ ਕਾਨਪੁਰ ਤੋਂ ਮਾਈਹਰ ਜਾ ਰਹੇ ਸਨ। ਇਸ ਦੌਰਾਨ ਚਿਤਰਕੂਟ ਥਾਣਾ ਖੇਤਰ ਵਿੱਚ ਝੁਰੀ ਨਦੀ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਸਵੇਰੇ ਲਗਭਗ 3 ਵਜੇ ਵਾਪਰਿਆ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਡਰਾਈਵਰ ਨੂੰ ਨਦੀਂ ਆਉਂਣ ਦੇ ਕਾਰਨ ਬੋਲੈਰੋ ਬੇਕਾਬੂ ਹੋ ਗਈ। ਗੱਡੀ ਪੁਲ ਦੀ ਰੇਲਿੰਗ ਤੋੜ ਕੇ ਸਿੱਧੀ ਨਦੀਂ ਵਿੱਚ ਜਾ ਡਿੱਗੀ। ਹਨੇਰਾ ਹੋਣ ਦੇ ਕਾਰਨ ਰਾਹਤ ਅਤੇ ਬਚਾਅ ਦੇ ਕੰਮ ਵਿੱਚ ਵੀ ਮੁਸ਼ਕਲ ਆਈ। ਗੱਡੀ ਨਦੀ ਵਿੱਚ ਡਿੱਗਣ ਦੀ ਖਬਰ ਮਿਲਦੇ ਹੀ ਆਲੇ-ਦੁਆਲੇ ਦੇ ਲੋਕ ਅਤੇ ਉੱਥੋਂ ਤੋਂ ਲੰਘ ਰਹੇ ਰਾਹਗੀਰ ਮਦਦ ਦੇ ਲਈ ਅੱਗੇ ਆਏ।
ਹਾਦਸੇ ਤੋਂ ਬਾਅਦ, ਮੌਕੇ ‘ਤੇ ਮੌਜੂਦ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਨੇ ਹਿੰਮਤ ਦਿਖਾਈ। ਉਹ ਨਦੀ ਵਿੱਚ ਵੜ ਗਏ ਅਤੇ ਗੱਡੀ ਵਿੱਚ ਫਸੇ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਡਾਇਲ 112 ਅਤੇ ਸਥਾਨਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਰਾਹਗੀਰਾਂ ਅਤੇ ਪੁਲਿਸ ਦੀ ਮਦਦ ਨਾਲ, ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਨੇੜਲੇ ਜਨਕੀਕੁੰਡ ਹਸਪਤਾਲ ਲਿਜਾਇਆ ਗਿਆ। ਤਬਾਹ ਹੋਈ ਬੋਲੇਰੋ ਨੂੰ ਕਰੇਨ ਦੀ ਵਰਤੋਂ ਕਰਕੇ ਨਦੀ ਵਿੱਚੋਂ ਬਾਹਰ ਕੱਢਿਆ ਗਿਆ। ਹਾਦਸੇ ਤੋਂ ਬਾਅਦ, ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਰਿਹਾ।
ਹਸਪਤਾਲ ਦੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋ ਯਾਤਰੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਕਾਨਪੁਰ ਦੇ ਦਿਵੇਦੀ ਨਗਰ ਦੇ ਨਿਵਾਸੀ 50 ਸਾਲਾ ਸੁਨੀਲ ਗੁਪਤਾ ਅਤੇ ਕਾਨਪੁਰ ਦੀ ਗੰਗਾਪੁਰ ਕਲੋਨੀ ਦੇ ਨਿਵਾਸੀ 30 ਸਾਲਾ ਹਿਮਾਂਸ਼ੂ ਸਿੰਘ ਸੇਂਗਰ ਵਜੋਂ ਹੋਈ ਹੈ। ਹਾਦਸੇ ਵਿੱਚ ਚਾਰ ਹੋਰ ਲੋਕ ਜ਼ਖਮੀ ਹੋ ਗਏ। ਉਨ੍ਹਾਂ ਦੀ ਪਛਾਣ ਹਮੀਰਪੁਰ ਦੇ ਨਿਵਾਸੀ 37 ਸਾਲਾ ਰਾਜਕੁਮਾਰ ਗੁਪਤਾ, 42 ਸਾਲਾ ਗੋਪਾਲ ਤਿਵਾੜੀ, 35 ਸਾਲਾ ਦੀਪਕ ਤਿਵਾੜੀ ਅਤੇ 35 ਸਾਲਾ ਰਾਹੁਲ ਪਾਂਡੇ, ਸਾਰੇ ਕਾਨਪੁਰ ਦੇ ਨਿਵਾਸੀ ਵਜੋਂ ਹੋਈ ਹੈ। ਜ਼ਖਮੀਆਂ ਦਾ ਜਨਕੀਕੁੰਡ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਚਿਤਰਕੂਟ ਪੁਲਿਸ ਸਟੇਸ਼ਨ ਦੇ ਇੰਚਾਰਜ ਨੀਲੇਸ਼ ਤਿਵਾੜੀ ਨੇ ਫ਼ੋਨ ‘ਤੇ ਦੱਸਿਆ ਕਿ ਸੂਚਨਾ ਮਿਲਣ ‘ਤੇ, ਡਾਇਲ 112 ਅਤੇ ਸਥਾਨਕ ਪੁਲਿਸ ਟੀਮ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀ। ਰਾਹਗੀਰਾਂ ਅਤੇ ਪੁਲਿਸ ਦੀ ਮਦਦ ਨਾਲ, ਸਾਰੇ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ, ਹਾਦਸੇ ਦੀ ਸ਼ੁਰੂਆਤੀ ਵਜ੍ਹਾ ਚਾਲਕ ਨੂੰ ਨਦੀ ਆਉਣਾ ਦੱਸੀ ਜਾ ਰਹੀ ਹੈ।
11/10/2026
ਪੰਜਾਬ📍 ਪੰਜਾਬ
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਸ਼ਨਿੱਚਰਵਾਰ ਨੂੰ ਪੁਲੀਸ ਛਾਉਣੀ ਬਣੀ ਰਹੀ। ਚਾਰੋਂ ਪਾਸੇ ਦਿੱਲੀ ਪੁਲੀਸ, ਸੀ ਆਰ ਪੀ ਐੱਫ, ਸੀ ਏ ਪੀ ਐੱਫ ਤੇ ਆਰ ਏ ਐੱਫ ਦੇ ਜਵਾਨ ਤਾਇਨਾਤ ਸਨ।
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਸ਼ਨਿੱਚਰਵਾਰ ਨੂੰ ਪੁਲੀਸ ਛਾਉਣੀ ਬਣੀ ਰਹੀ। ਚਾਰੋਂ ਪਾਸੇ ਦਿੱਲੀ ਪੁਲੀਸ, ਸੀ ਆਰ ਪੀ ਐੱਫ, ਸੀ ਏ ਪੀ ਐੱਫ ਤੇ ਆਰ ਏ ਐੱਫ ਦੇ ਜਵਾਨ ਤਾਇਨਾਤ ਸਨ।
ਵਿਰੋਧ ਅਤੇ ਰੋਸ ਪ੍ਰਦਰਸ਼ਨਾਂ ਦੇ ਕੇਂਦਰ ’ਚ ਦੇਸ਼ ਭਰ ਵਿੱਚ ਹੋਈ ਅਤੇ ਹੋ ਰਹੀ ਐੱਸ ਆਈ ਆਰ (ਚੋਣ ਸੂਚੀਆਂ ਦੀ ਵਿਆਪਕ ਸੁਧਾਈ) ਹੈ, ਜਿਸ ਨੂੰ ਲੈ ਕੇ ਦੇਸ਼ ਭਰ ਵਿੱਚ ਲਗਾਤਾਰ ਵੱਡੇ ਸਵਾਲ ਉੱਠ ਰਹੇ ਹਨ। ਦੇਸ਼ ਵਿੱਚ ਐੱਸ ਆਈ ਆਰ ਦੇ ਇਸ ਅਮਲ ਦੌਰਾਨ ਹੁਣ ਤੱਕ ਲਗਭਗ 13 ਕਰੋੜ ਨਾਗਰਿਕਾਂ ਦੀਆਂ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ। ਇਸੇ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਨੇ ਵੀ ਸ਼ੁੱਕਰਵਾਰ ਦੇਰ ਸ਼ਾਮ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਬੂਹੇ ’ਤੇ ਦਸਤਕ ਦਿੱਤੀ ਸੀ। ਇਸ ਮੌਕੇ ਰਾਸ਼ਟਰਪਤੀ ਨੇ ਵਿਰੋਧੀ ਧਿਰਾਂ ਨੂੰ ‘ਵੋਟ ਚੋਰੀ’ ਅਤੇ ‘ਚੋਣ ਚੋਰੀ’ ਦੇ ਲਾਏ ਜਾ ਰਹੇ ਦੋਸ਼ਾਂ ਸਬੰਧੀ ਸਬੂਤ ਦੇਣ ਲਈ ਆਖਿਆ।
ਵਿਰੋਧੀ ਧਿਰਾਂ ਲੰਮੇ ਸਮੇਂ ਤੋਂ ਚੋਣ ਕਮਿਸ਼ਨ ’ਤੇ ‘ਵੋਟ ਚੋਰੀ’ ਦੇ ਦੋਸ਼ ਲਾਉਂਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੀਆਂ ਆ ਰਹੀਆਂ ਹਨ, ਪਰ ਹਾਲ ਹੀ ਵਿੱਚ ਬਾਕੀ ਦੇ ਦੋ ਚੋਣ ਕਮਿਸ਼ਨਰਾਂ ਵੱਲੋਂ ਉਨ੍ਹਾਂ ਦੀ ਸਹਿਮਤੀ ਤੋਂ ਬਗ਼ੈਰ ਲਏ ਗਏ ਫ਼ੈਸਲਿਆਂ ’ਤੇ ਇਤਰਾਜ਼ ਪ੍ਰਗਟਾਉਣ ਅਤੇ ਕਈ ਮਾਮਲਿਆਂ ਵਿੱਚ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਣ ਨੂੰ ਲੈ ਕੇ ਉਠਾਏ ਗਏ ਇਤਰਾਜ਼ਾਂ ਬਾਰੇ ਖ਼ਬਰਾਂ ਸਾਹਮਣੇ ਆਉਣ ਮਗਰੋਂ ਵਿਰੋਧੀ ਧਿਰਾਂ ਦੇ ਖ਼ਦਸ਼ਿਆਂ ਨੂੰ ਹੋਰ ਬਲ ਮਿਲਿਆ ਹੈ।
ਇਹ ਮੁੱਦਾ ਦੇਸ਼ ਦੇ ਕਰੋੜਾਂ ਨਾਗਰਿਕਾਂ ਦੇ ਉਸ ਬੁਨਿਆਦੀ ਅਧਿਕਾਰ ਨਾਲ ਜੁੜਿਆ ਹੋਇਆ ਹੈ, ਜੋ ਸੰਵਿਧਾਨ ਨੇ ਉਨ੍ਹਾਂ ਨੂੰ ਦਿੱਤਾ ਹੈ। ਇਸ ਅਧਿਕਾਰ ਤਹਿਤ ਕਿਸੇ ਰਿਕਸ਼ੇ ਵਾਲੇ ਅਤੇ ਕਿਸੇ ਅੰਬਾਨੀ, ਅਡਾਨੀ ਜਾਂ ਟਾਟਾ ਦੀ ਵੋਟ ਦਾ ਮੁੱਲ ਇੱਕੋ ਜਿੰਨਾ ਹੈ। ਇਹ ਅਧਿਕਾਰ ਖੁੱਸਣ ਦੀ ਸੂਰਤ ਵਿੱਚ ਐੱਸ ਆਈ ਆਰ ਦੇ ਅਮਲ ਨਾਲ ਜੁੜੇ ਸਵਾਲ ਹੌਲੀ-ਹੌਲੀ ਆਮ ਲੋਕਾਂ ਦੇ ਮਨਾਂ ’ਚ ਧੁਖ਼ਣੇ ਹੀ ਸਨ ਖ਼ਾਸ ਕਰ ਕੇ ਉਦੋਂ ਜਦੋਂ ਸਰਬਉੱਚ ਅਦਾਲਤ ਨੇ ਨਿਆਂ ਮੰਗਣ ਗਏ ਇਨ੍ਹਾਂ ਵੋਟਰਾਂ ਨੂੰ ਕਹਿ ਦਿੱਤਾ ਹੋਵੇ, ਅਗਲੀ ਵਾਰੀ ਵੋਟ ਪਾ ਲੈਣਾ।’’ ਪੱਛਮੀ ਬੰਗਾਲ ’ਚ ਹੋਈਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਜਦੋਂ ਵੋਟਰ ਸੂਚੀ ਤੋਂ ਬਾਹਰ ਕੀਤੇ ਗਏ ਜਾਇਜ਼ ਵੋਟਰਾਂ ਨੇ ਆਪਣੀਆਂ ਵੋਟਾਂ ਬਹਾਲ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਤਾਂ ਇੱਕ ਵਾਰੀ ਫਿਰ ਉਨ੍ਹਾਂ ਨੂੰ ਇਹ ਕਹਿੰਦਿਆਂ ਹੌਸਲਾ ਰੱਖਣ ਲਈ ਆਖਿਆ ਗਿਆ, ‘‘ਕੋਈ ਗੱਲ ਨਹੀਂ ਇਹ ਤਾਂ ਸਿਰਫ਼ ਜ਼ਿਮਨੀ ਚੋਣ ਹੈ।’’ ਅਜਿਹੀ ਸੂਰਤੇ ਹਾਲ ਵਿੱਚ ਇੱਕ ਆਮ ਗ਼ਰੀਬ ਵਿਅਕਤੀ ਆਪਣੀ ਖੋਹੀ ਗਈ ਵੋਟ ਦਾ ਹੱਕ ਕਿਵੇਂ ਵਾਪਸ ਹਾਸਲ ਕਰੇ, ਇਹੀ ਸਭ ਤੋਂ ਵੱਡਾ ਸਵਾਲ ਉਸ ਦੇ ਅੱਗੇ ਖੜ੍ਹਾ ਹੈ। ਉਸ ਲਈ ਇਹ ਸਿਰਫ਼ ਵੋਟ ਦਾ ਹੱਕ ਗੁਆਉਣ ਦਾ ਮਸਲਾ ਨਹੀਂ ਸਗੋਂ ਉਸ ਦੇ ਮਨ ਵਿੱਚ ਇਹ ਤੌਖ਼ਲੇ ਵੀ ਹਨ ਕਿ ਜੇਕਰ ਵੋਟ ਦਾ ਹੱਕ ਖੁੱਸ ਗਿਆ ਤਾਂ ਇਸ ਨਾਲ ਉਸ ਨੂੰ ਸਰਕਾਰੀ ਪੱਧਰ ’ਤੇ ਮਿਲਣ ਵਾਲੀਆਂ ਸਹੂਲਤਾਂ ਅਤੇ ਰਿਆਇਤਾਂ ਵੀ ਖੁੱਸ ਜਾਣਗੀਆਂ।
ਵੋਟਰ ਸੂਚੀ ’ਚੋਂ ਬਾਹਰ ਹੋਏ ਜਾਇਜ਼ ਵੋਟਰਾਂ ਨੂੰ ਵੀ ਫਾਰਮ-6 ਭਰ ਕੇ ਨਵੇਂ ਸਿਰਿਓਂ ਵੋਟ ਬਣਾਉਣ ਲਈ ਕਿਹਾ ਗਿਆ। ਦਰਅਸਲ, ਫਾਰਮ-6 ’ਤੇ ਕੋਈ ਵੀ ਵੋਟਰ ਇਸ ਹਲਫ਼ਨਾਮੇ ’ਤੇ ਵੀ ਦਸਤਖ਼ਤ ਕਰਦਾ ਹੈ ਕਿ ਉਹ (ਵੋਟਰ) ਨਵੀਂ ਵੋਟ ਬਣਾ ਰਿਹਾ ਹੈ ਅਤੇ ਅੱਜ ਤੋਂ ਪਹਿਲਾਂ ਉਸ ਨੇ ਕਦੇ ਕਿਤੇ ਕੋਈ ਵੋਟ ਨਹੀਂ ਦਿੱਤੀ। ਜੇਕਰ ਉਹ ਗ਼ਲਤ ਹਲਫ਼ਨਾਮਾ ਦਿੰਦਾ ਹੈ ਤਾਂ ਉਸ ਨੂੰ ਇੱਕ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜਿਨ੍ਹਾਂ ਵੋਟਰਾਂ ਦੀਆਂ ਵੋਟਾਂ ਕੱਟੀਆਂ ਗਈਆਂ, ਉਨ੍ਹਾਂ ਨੂੰ ਮੁੜ ਵੋਟ ਬਣਾਉਣ ਲਈ ਇਹੋ ਇੱਕੋ ਰਾਹ ਦੱਸਿਆ ਗਿਆ। ਇਸ ਨਾਲ ਤਾਂ ਗ਼ਲਤ ਹਲਫ਼ਨਾਮੇ ਰਾਹੀਂ ਉਨ੍ਹਾਂ ਲਈ ਸਜ਼ਾ ਦਾ ਰਾਹ ਵੀ ਖੁੱਲ੍ਹ ਗਿਆ। ਆਖ਼ਰ ਵੋਟਰਾਂ ਨੂੰ ਗ਼ਲਤ ਹਲਫ਼ਨਾਮੇ ਦੇਣ ਲਈ ਮਜਬੂਰ ਕਰਨ ਦਾ ਮਕਸਦ ਕੀ ਹੈ?
ਹਾਲ ਹੀ ਵਿੱਚ ਦੇਸ਼ ਦੇ 42 ਸਾਬਕਾ ਜੱਜਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਹਮਾਇਤ ਕਰਦਿਆਂ ਆਖਿਆ ਕਿ ਸੰਵਿਧਾਨਕ ਸੰਸਥਾਵਾਂ ’ਤੇ ਬਿਨਾਂ ਕਿਸੇ ਸਬੂਤ ਤੋਂ ਦੋਸ਼ ਲਾਉਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਦੇ ਤਰਕ ਮੁਤਾਬਿਕ ਬਿਨਾਂ ਸਬੂਤ ਸੰਵਿਧਾਨਕ ਸੰਸਥਾਵਾਂ ’ਤੇ ਹਮਲੇ ਚੋਣ ਕਮਿਸ਼ਨ ਪ੍ਰਤੀ ਲੋਕਾਂ ਦਾ ਭਰੋਸਾ ਕਮਜ਼ੋਰ ਕਰ ਸਕਦੇ ਹਨ। ਇਨ੍ਹਾਂ ਜੱਜਾਂ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਹੇਮੰਤ ਗੁਪਤਾ ਅਤੇ ਪੰਕਜ ਮਿੱਤਲ ਵੀ ਸ਼ਾਮਿਲ ਹਨ। ਜੱਜਾਂ ਨੂੰ ਇਸ ਗੱਲ ’ਤੇ ਇਤਰਾਜ਼ ਹੈ ਕਿ ਚੋਣ ਕਮਿਸ਼ਨ ’ਤੇ ‘ਵੋਟ ਚੋਰੀ’ ਦੇ ਦੋਸ਼ ਅਦਾਲਤਾਂ ’ਚ ਨਹੀਂ ਸਗੋਂ ਪ੍ਰੈੱਸ ਕਾਨਫਰੰਸਾਂ ’ਚ ਲਾਏ ਜਾਂਦੇ ਹਨ। ਜਦੋਂ ਚੋਣ ਕਮਿਸ਼ਨ ਲਾਏ ਗਏ ਦੋਸ਼ਾਂ ਬਾਰੇ ਹਲਫ਼ਨਾਮਾ ਮੰਗਦਾ ਹੈ ਤਾਂ ਉਹ ਦਿੱਤਾ ਨਹੀਂ ਜਾਂਦਾ। ਸ਼ਾਇਦ ਫਾਰਮ-6 ਵਿੱਚ ਲਏ ਜਾਂਦੇ ਗ਼ਲਤ ਹਲਫ਼ਨਾਮੇ ਵੱਲ ਇਨ੍ਹਾਂ ਕਾਬਿਲ ਜੱਜਾਂ ਦਾ ਧਿਆਨ ਹੀ ਨਹੀਂ ਗਿਆ।
ਇਨ੍ਹਾਂ ਸਾਬਕਾ ਜੱਜਾਂ ਵੱਲੋਂ ਗਿਆਨੇਸ਼ ਕੁਮਾਰ ਦਾ ਪੱਖ ਪੂਰਨ ’ਤੇ ਸੋਸ਼ਲ ਮੀਡੀਆ ਰਾਹੀਂ ਕ੍ਰਿਸ਼ਨ ਕਾਂਤ ਨਾਂ ਦੇ ਇੱਕ ਸਾਧਾਰਨ ਵਰਤੋਂਕਾਰ ਨੇ ਇਨ੍ਹਾਂ ਜੱਜਾਂ ਨੂੰ ਬਹੁਤ ਜ਼ਹੀਨ ਤੇ ਕਾਬਿਲ ਦੱਸਦਿਆਂ ਕਿਹਾ ਕਿ ਉਹ ਉਸ ਦੇ ਮਨ ਵਿੱਚ ਉੱਠਦੇ ਕੁਝ ਬੁਨਿਆਦੀ ਸਵਾਲਾਂ ਦੇ ਜਵਾਬ ਜ਼ਰੂਰ ਦੇ ਸਕਣਗੇ।
ਕੀ ਇਹ ਕਾਬਿਲ ਜੱਜ ਦੱਸਣਗੇ ਕਿ ਈ ਵੀ ਐੱਮਜ਼ ਸੀਲ ਹੋਣ ਤੋਂ ਤਿੰਨ ਦਿਨ ਜਾਂ ਪੰਜ ਦਿਨ ਮਗਰੋਂ ਵੋਟ ਪ੍ਰਤੀਸ਼ਤ ਕਿਵੇਂ ਵਧ ਸਕਦਾ ਹੈ?
ਕਿਸੇ ਰਾਜ ਵਿੱਚ ਬਾਲਗ ਜਨਸੰਖਿਆ ਤੋਂ ਜ਼ਿਆਦਾ ਵੋਟਰ ਕਿਵੇਂ ਹੋ ਸਕਦੇ ਹਨ?
ਕਿਸੇ ਰਾਜ ਵਿੱਚ ਵੋਟਰ ਸੂਚੀ ਦੀ ਸੁਧਾਈ ਮਗਰੋਂ ਦੂਜੇ ਰਾਜਾਂ ਦੇ ਸੱਤਾਧਾਰੀ ਪੱਖ ਦੇ ਹਮਾਇਤੀ ਵੋਟਰ ਵੋਟ ਪਾਉਂਦੇ ਕਿਵੇਂ ਫੜੇ ਜਾਂਦੇ ਹਨ?
ਕਿਸੇ ਵੀ ਰਾਜ ’ਚ ਵੋਟਰ ਸੂਚੀ ਦੀ ਸੁਧਾਈ ਮਗਰੋਂ ਵੀ ਦੂਜੇ ਰਾਜਾਂ ਦੇ ਹਜ਼ਾਰਾਂ ਵੋਟਰ ਕਿਵੇਂ ਰਜਿਸਟਰ ਹੋ ਜਾਂਦੇ ਹਨ?
ਕਿਸੇ ਰਾਜ ਵਿੱਚ ਬ੍ਰਾਜ਼ੀਲੀਅਨ ਮਾਡਲ ਦੀ ਫੋਟੋ ਲਾ ਕੇ ਸੈਂਕੜੇ ਵੋਟਾਂ ਕਿਵੇਂ ਬਣਾ ਦਿੱਤੀਆਂ ਜਾਂਦੀਆਂ ਹਨ?
ਗਿਣਤੀ ਲਈ ਖੋਲ੍ਹੀ ਗਈ ਵੋਟਿੰਗ ਮਸ਼ੀਨ 98 ਫ਼ੀਸਦੀ ਚਾਰਜ ਕਿਵੇਂ ਰਹਿੰਦੀ ਹੈ?
ਕਾਨੂੰਨ ਬਦਲ ਕੇ ਵੋਟਿੰਗ ਦੇ ਫੁਟੇਜ ਅਤੇ ਡਿਜੀਟਲ ਸਬੂਤ ਦੇਣ ਤੋਂ ਇਨਕਾਰ ਕਿਉਂ ਕੀਤਾ ਜਾਂਦਾ ਹੈ?
ਐੱਸ ਆਈ ਆਰ ਦੇ ਬਹਾਨੇ ਜ਼ਿੰਦਾ ਲੋਕਾਂ ਦੇ ਨਾਂ ਕਿਉਂ ਤੇ ਕਿਵੇਂ ਕੱਟੇ ਜਾ ਰਹੇ ਹਨ ਅਤੇ ਮੁਰਦਾ ਲੋਕਾਂ ਦੇ ਨਾਂ ਕਿਵੇਂ ਜੋੜੇ ਜਾ ਰਹੇ ਹਨ?
ਪੱਛਮੀ ਬੰਗਾਲ ਵਿੱਚ ਐੱਸ ਆਈ ਆਰ ਮਗਰੋਂ 27 ਲੱਖ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਤੇ ਫਿਰ ਚੋਣਾਂ ਮਗਰੋਂ ਇੱਕ ਲੱਖ ਵੋਟਰਾਂ ਦੀਆਂ ਅਪੀਲਾਂ ਦਾ ਨਿਪਟਾਰਾ ਹੋਣ ’ਤੇ 93 ਫ਼ੀਸਦੀ ਲੋਕਾਂ ਦੇ ਵੋਟ ਕਿਵੇਂ ਸਹੀ ਪਾਏ ਗਏ?
ਅਖ਼ੀਰ ’ਚ ਇਸ ਵਰਤੋਂਕਾਰ ਨੇ ਇਨ੍ਹਾਂ ਸਾਬਕਾ ਜੱਜਾਂ ਨੂੰ ਸਵਾਲ ਪਾਇਆ ਹੈ ਕਿ ਕੀ ਉਹ ਚੋਣ ਕਮਿਸ਼ਨ ਦੀ ਜਨਤਾ ਪ੍ਰਤੀ ਜਵਾਬਦੇਹੀ ’ਤੇ ਵੀ ਕੋਈ ਚਾਰ ਸ਼ਬਦ ਲਿਖਣਗੇ? ਉਸ ਦਾ ਕਹਿਣਾ ਹੈ ਕਿ ਕੀ ਇਹ ਸਾਬਕਾ 42 ਜੱਜ ਮੁੱਖ ਚੋਣ ਕਮਿਸ਼ਨਰ ਦੇ ਹੱਕ ’ਚ ਭੁਗਤ ਕੇ ਸੰਵਿਧਾਨ ਦੀ ਰੱਖਿਆ ਕਰ ਰਹੇ ਹਨ ਜਾਂ ਸੰਵਿਧਾਨਕ ਸੰਸਥਾ ਨੂੰ ਜਵਾਬਦੇਹੀ ਤੋਂ ਬਚਾ ਰਹੇ ਹਨ?
ਇਹ ਕਿਸੇ ਇੱਕ ਵਿਅਕਤੀ ਦੇ ਮਨ ’ਚ ਉੱਠਦੇ ਸਵਾਲ ਨਹੀਂ ਸਗੋਂ ਦੇਸ਼ ਦੇ ਸਾਰੇ ਚੇਤੰਨ ਨਾਗਰਿਕਾਂ ਦੇ ਸਵਾਲ ਹਨ। ਕੌਕਰੋਚ ਜਨਤਾ ਪਾਰਟੀ ਵੱਲੋਂ ਬੰਗਲੂਰੂ ਵਿੱਚ 8 ਅਕਤੂਬਰ ਨੂੰ ਕੀਤੀ ਗਈ ਰੈਲੀ ਦੌਰਾਨ ਯੂ-ਟਿਊਬਰ ਧਰੁਵ ਰਾਠੀ ਨੇ ਅਜਿਹੀਆਂ ਬੇਨੇਮੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੀ ਚੋਣ ਤੋਂ ਪਹਿਲਾਂ 70 ਹਜ਼ਾਰ ਵੋਟਰ ਅਜਿਹੇ ਸਨ, ਜਿਨ੍ਹਾਂ ਨੂੰ ਵੋਟਰ ਸੂਚੀ ’ਚੋਂ ਹਟਾਇਆ ਗਿਆ। ਜਿਸ ਵੇਲੇ ਵੋਟਾਂ ਪਈਆਂ, ਉਹ ਵੋਟਰ ਨਹੀਂ ਸਨ ਪਰ ਜਦੋਂ ਵੋਟਾਂ ਦਾ ਅਮਲ ਮੁਕੰਮਲ ਹੋ ਗਿਆ ਤਾਂ ਉਸ ਮਗਰੋਂ ਉਨ੍ਹਾਂ ਦੇ ਨਾਂ ਮੁੜ ਵੋਟਰ ਸੂਚੀਆਂ ’ਚ ਜੋੜ ਦਿੱਤੇ ਗਏ। ਇਨ੍ਹਾਂ ਲੋਕਾਂ ਦੇ ਨਾਂ ਹਟਾਉਣ ਵੇਲੇ ਕੋਈ ਸਪੱਸ਼ਟੀਕਰਨ ਨਹੀਂ ਸੀ ਦਿੱਤਾ ਗਿਆ ਅਤੇ ਮਗਰੋਂ ਇਨ੍ਹਾਂ ਦੇ ਨਾਂ ਵੋਟਰ ਸੂਚੀ ਵਿੱਚ ਜੋੜੇ ਜਾਣ ਬਾਰੇ ਵੀ ਕਿਧਰੇ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ।
ਇਸੇ ਤਰ੍ਹਾਂ ਪੱਛਮੀ ਬੰਗਾਲ ਵਿੱਚ ਕੋਈ 65 ਲੱਖ ਵੋਟਰਾਂ ਦੇ ਨਾਂ ਵੋਟਰ ਸੂਚੀ ’ਚੋਂ ਹਟਾਏ ਗਏ ਪਰ ਮੁੱਖ ਚੋਣ ਕਮਿਸ਼ਨਰ ਨੇ ਇਨ੍ਹਾਂ ਵੋਟਰਾਂ ਦੇ ਨਾਂ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਸਮਝੀ। ਇਹ ਗੱਲ ਉਦੋਂ ਤੱਕ ਲੁਕਾ ਕੇ ਰੱਖੀ ਗਈ ਜਦੋਂ ਤੱਕ ਸੁਪਰੀਮ ਕੋਰਟ ਨੇ ਇਹ ਹੁਕਮ ਨਹੀਂ ਦਿੱਤਾ ਕਿ ਇਨ੍ਹਾਂ ਦੇ ਨਾਂ ਜਨਤਕ ਕੀਤੇ ਜਾਣ। ਉੱਤਰ ਪ੍ਰਦੇਸ਼ ’ਚ 14 ਲੱਖ ਵੋਟਰਾਂ ਦੇ ਨਾਂ ਵੋਟਰ ਸੂਚੀ ਵਿੱਚ ਜੋੜੇ ਗਏ। ‘ਰਿਪੋਰਟਰਜ਼ ਕੁਲੈਕਟਿਵ’ ਦੀ ਰਿਪੋਰਟ ਅਨੁਸਾਰ ਨਾ ਤਾਂ ਵੋਟਰ ਲਿਸਟ ਵਿੱਚ ਜੋੜੇ ਜਾਣ ਵਾਲੇ ਤੇ ਨਾ ਹੀ ਇਸ ਵਿੱਚੋਂ ਕੱਟੇ ਜਾਣ ਵਾਲੇ ਨਾਂ ਦੱਸੇ ਜਾ ਰਹੇ ਹਨ।
ਗੋਆ ਦੇ 97 ਜਾਇਜ਼ ਵੋਟਰਾਂ ਦਾ ਮੁੱਦਾ ਸਮੁੱਚੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈ, ਜਿਨ੍ਹਾਂ ਦੇ ਨਾਂ ਜੋੜਨ ਦੀ ਕੋਸ਼ਿਸ਼ ਕਰਦਿਆਂ ਈ ਆਰ ਓ ਨੇ ਪੋਰਟਲ ਜ਼ਰੀਏ ਚੋਣ ਕਮਿਸ਼ਨ ਤੱਕ ਵਾਰ-ਵਾਰ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਵੋਟਰ ਸੂਚੀਆਂ ’ਤੇ ਆਈ ਟੀ ਵਿੰਗ ਦੇ ਕੇਂਦਰੀ ਕੰਟਰੋਲ ਕਾਰਨ ਉਹ ਇਨ੍ਹਾਂ ਵੋਟਰਾਂ ਦੇ ਨਾਂ ਵੋਟਰ ਸੂਚੀ ’ਚ ਨਹੀਂ ਜੋੜ ਸਕਿਆ ਜਦੋਂਕਿ ਕਾਨੂੰਨ ਮੁਤਾਬਿਕ ਸਮੁੱਚਾ ਪ੍ਰਬੰਧ ਉਸ ਦੀ ਪਹੁੰਚ ’ਚ ਹੋਣਾ ਚਾਹੀਦਾ ਸੀ। ਹੋਰ ਤਾਂ ਹੋਰ, ਸੁਪਰੀਮ ਕੋਰਟ ਨੂੰ ਵੀ ਇਹ ਪਤਾ ਨਹੀਂ ਕਿ ਇਸ ਨੇ ਚੋਣ ਕਮਿਸ਼ਨ ਵੱਲੋਂ ਵਰਤੇ ਜਾਂਦੇ ਫਾਰਮ-6 ਵਿੱਚ ਕਿਸੇ ਵੀ ਫੇਰਬਦਲ ਦੀ ਮਨਜ਼ੂਰੀ ਕਦੋਂ ਦੇ ਦਿੱਤੀ? ਚੋਣ ਕਮਿਸ਼ਨ ਵੱਲੋਂ ਪਹਿਲਾਂ ਇਸ ਫੇਰਬਦਲ ਬਾਰੇ ਸੁਪਰੀਮ ਕੋਰਟ ਦੀ ਪ੍ਰਵਾਨਗੀ ਦੀ ਗੱਲ ਕਹੀ ਗਈ ਸੀ। ਸੁਪਰੀਮ ਕੋਰਟ ਵੱਲੋਂ ਅਜਿਹੀ ਮਨਜ਼ੂਰੀ ਨਾ ਦਿੱਤੇ ਜਾਣ ਦੇ ਦਾਅਵੇ ਮਗਰੋਂ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਨੇ ਫਾਰਮ-6 ਵਿੱਚ ਕੋਈ ਤਬਦੀਲੀ ਹੀ ਨਹੀਂ ਕੀਤੀ ਜਦੋਂਕਿ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਵੇਲੇ ਪੁੱਛਿਆ ਜਾਂਦਾ ਸੀ ਕਿ ਕੀ ਉਨ੍ਹਾਂ ਦੇ ਮਾਪਿਆਂ ਜਾਂ ਦਾਦਾ-ਦਾਦੀ ਦੇ ਨਾਂ 2002-04 ਦੀ ਐੱਸ ਆਈ ਆਰ ਵਿੱਚ ਸ਼ਾਮਿਲ ਸਨ ਜਾਂ ਨਹੀਂ? ਇਸ ਸਬੰਧੀ ਵੇਰਵੇ ਦਰਜ ਨਾ ਹੋਣ ’ਤੇ ਫਾਰਮ ਅੱਗੇ ਭਰਿਆ ਹੀ ਨਹੀਂ ਸੀ ਜਾ ਸਕਦਾ।
ਇਸ ਸਮੁੱਚੀ ਭੰਬਲਭੂਸੇ ਵਾਲੀ ਸਥਿਤੀ ’ਚ ਇੱਕ ਗ਼ਰੀਬ ਵਿਅਕਤੀ ਨੂੰ ਸਮਝ ਨਹੀਂ ਆਉਂਦਾ ਕਿ ਉਹ ਆਪਣੀ ਕੱਟੀ ਗਈ ਵੋਟ ਮੁੜ ਕਿਵੇਂ ਬਣਵਾਏ? ਇਸ ਦਾ ਸਵਾਲ ਦਾ ਜਵਾਬ ਯਕੀਨਨ ਇਨ੍ਹਾਂ 42 ਸਾਬਕਾ ਜ਼ਹੀਨ ਜੱਜਾਂ ਕੋਲ ਜ਼ਰੂਰ ਹੋਵੇਗਾ।
11/10/2026
ਪੰਜਾਬ📍 ਪੰਜਾਬ
ਪੰਜਾਬ ਕਾਂਗਰਸ ਵਿਚ ਧੜੇਬਾਜ਼ੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਖਿਚੋਤਾਣ ਦੇ ਵਿਚ ਅੱਜ ਪਾਰਟੀ ਨੇ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਨਵੇਂ ਚੁਣੇ ਗਏ ਸੂਬਾ ਪ੍ਰਧਾਨ ਪ੍ਰਗਟ ਸਿੰਘ ਦੇ ਅਹੁਦਾ ਸੰਭਾਲਣ ਸਮਾਰੋਹ ਵਿਚ ਕਾਂਗਰਸ ਦੇ ਲਗਭਗ ਸਾਰੇ ਵੱਡੇ ਨੇਤਾ ਇਕ ਮੰਚ ‘ਤੇ ਪਹੁੰਚੇ।
ਪੰਜਾਬ ਕਾਂਗਰਸ ਵਿਚ ਧੜੇਬਾਜ਼ੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਖਿਚੋਤਾਣ ਦੇ ਵਿਚ ਅੱਜ ਪਾਰਟੀ ਨੇ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਨਵੇਂ ਚੁਣੇ ਗਏ ਸੂਬਾ ਪ੍ਰਧਾਨ ਪ੍ਰਗਟ ਸਿੰਘ ਦੇ ਅਹੁਦਾ ਸੰਭਾਲਣ ਸਮਾਰੋਹ ਵਿਚ ਕਾਂਗਰਸ ਦੇ ਲਗਭਗ ਸਾਰੇ ਵੱਡੇ ਨੇਤਾ ਇਕ ਮੰਚ ‘ਤੇ ਪਹੁੰਚੇ।
ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿਚ ਆਯੋਜਿਤ ਪ੍ਰੋਗਰਾਮ ਵਿਚ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ, ਸਾਬਕਾ ਸੀਐੱਮ ਚਰਨਜੀਤ ਚੰਨੀ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਂਸਦ ਸੁਕਜਿੰਦਰ ਸਿੰਘ ਰੰਧਾਵਾ ਮੌਜੂਦ ਰਹੇ।
ਇਸ ਮੌਕੇ ਬੋਲਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਗੰਦੀ ਰਾਜਨੀਤੀ ਪੰਜਾਬ ਦਾ ਕਿਰਦਾਰ ਨਹੀਂ। ਪੰਜਾਬ ਇੱਕ ਬ੍ਰਾਂਡ ਸੀ, ਅੱਜ ਅਸੀਂ ਉਸਨੂੰ ਦੁਬਾਰਾ ਖੜ੍ਹਾ ਕਰਨਾ। ਸਾਡੇ ਕੋਲ ਲਈ ਬਹੁਤ ਵੱਡੀ ਟੀਮ ਹੈ। ਸਾਡੀ ਸੋਚ ਅਲੱਗ ਹੋ ਸਕਦੀ ਹੈ, ਪਰ ਅਸੀਂ ਸਲਾਹ ਨਾਲ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਤੇ ਪੰਜਾਬ ਸਿਰਫ਼ ਕਾਂਗਰਸ ਦੀ ਸਰਕਾਰ ਨਹੀਂ ਬਣਾਉਣੀ ਬਲਕਿ ਦੇਸ਼ ਦੇ ਵਿਗੜੇ ਢਾਂਚੇ ਨੂੰ ਵੀ ਸਹੀ ਕਰਨਾ ਹੈ। ਪੰਜਾਬ ਬਹੁਤ ਵੱਡੀ ਹੈ, ਇੱਥੇ ਬਹੁਤ ਆਏ ਨੇ ਅਤੇ ਬਹੁਤਿਆਂ ਨੇ ਆਉਣਾ ਹੈ।
ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਪੇਟ ਭਰਿਆ ਹੈ। ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਕਿਸਾਨਾਂ ਨੂੰ ਸੰਘਰਸ਼ ਨਾ ਕਰਨਾ ਪਵੇ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੇ, ਵਪਾਰੀਆਂ ਨੂੰ ਅਸੁਰੱਖਿਅਤ ਮਾਹੌਲ ਨਾ ਮਿਲੇ, ਬੱਚਿਆਂ ਦੇ ਮਾਮਲੇ ਵਿਚ ਇਨਸਾਫ ਮਿਲਣਾ ਚਾਹੀਦਾ ਹੈ। ਇਸ ਵਿਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਪੰਜਾਬ ਨੂੰ ਕਰਜ਼ ਤੋਂ ਮੁਕਤ ਕਰਨ ਦੀ ਲੋੜ ਹੈ।
11/10/2026
ਪੰਜਾਬ📍 ਪੰਜਾਬ
ਸਮਾਗਮ 'ਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਚਰਨਜੀਤ ਸਿੰਘ ਚੰਨੀ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸੂਬਾ ਪ੍ਰਧਾਨ ਤੇ ਮੌਜੂਦਾ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਆਗੂ ਮੌਜੂਦ ਰਹੇ।
ਸਮਾਗਮ 'ਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਚਰਨਜੀਤ ਸਿੰਘ ਚੰਨੀ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸੂਬਾ ਪ੍ਰਧਾਨ ਤੇ ਮੌਜੂਦਾ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਆਗੂ ਮੌਜੂਦ ਰਹੇ।
ਪੰਜਾਬ ਕਾਂਗਰਸ ‘ਚ ਲੰਬੇ ਸਮੇਂ ਤੋਂ ਚੱਲ ਰਹੀ ਧੜੇਬੰਦੀ ਤੇ ਲੀਡਰਸ਼ਿਪ ਨੂੰ ਲੈ ਕੇ ਚਰਚਾਵਾਂ ਦਰਮਿਆਨ ਅੱਜ, ਐਤਵਾਰ ਨੂੰ ਪਾਰਟੀ ਨੇ ਏਕਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਦਾ ਅਹੁਦਾ ਸੰਭਾਲਣ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਰਟੀ ਦੇ ਕਈ ਸੀਨੀਅਰ ਆਗੂ ਇੱਕ ਮੰਚ ਤੇ ਨਜ਼ਰ ਆਏ।
ਸਮਾਗਮ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਚਰਨਜੀਤ ਸਿੰਘ ਚੰਨੀ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸੂਬਾ ਪ੍ਰਧਾਨ ਤੇ ਮੌਜੂਦਾ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਆਗੂ ਮੌਜੂਦ ਰਹੇ।
ਅਹੁਦਾ ਸੰਭਾਲਣ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਾਰਥਕ ਨੀਤੀ ਤੇ ਸਾਫ਼-ਸੁਥਰੀ ਰਾਜਨੀਤੀ ਹੀ ਉਨ੍ਹਾਂ ਦਾ ਮੁੱਖ ਸੁਨੇਹਾ ਹੈ। ਉਨ੍ਹਾਂ ਮੁਤਾਬਕ ਪੰਜਾਬ ਦੀ ਸਿਆਸਤ ਅੱਜ ਅਹਿਮ ਮੁੱਦਿਆਂ ਤੋਂ ਭਟਕ ਕੇ ਦਿਸ਼ਾਹੀਣ ਹੋ ਗਈ ਹੈ। ਉਨ੍ਹਾਂ ਕਿਹਾ, ਮੈਂ ਕਦੇ ਦੂਜਿਆਂ ਦੀ ਪਿੱਚ ਤੇ ਜਾ ਕੇ ਨਹੀਂ ਖੇਡਿਆ ਤੇ ਹੁਣ ਉਨ੍ਹਾਂ ਨੂੰ ਆਪਣੀ ਪਿੱਚ ਤੇ ਲੈ ਕੇ ਆਵਾਂਗਾ।
ਪੰਜਾਬ ਨੂੰ ਸੁਹਿਰਦ ਅਤੇ ਸਾਫ਼-ਸੁਥਰੀ ਰਾਜਨੀਤੀ ਦੀ ਲੋੜ ਹੈ-ਸਾਡਾ ਇਹੀ ਮੁੱਖ ਸੁਨੇਹਾ ਹੈ।
ਪਰਗਟ ਸਿੰਘ ਨੇ ਪਾਰਟੀ ‘ਚ ਸਮੂਹਿਕ ਲੀਡਰਸ਼ਿਪ ਦੀ ਅਹਿਮੀਅਤ ਤੇ ਜ਼ੋਰ ਦਿੰਦਿਆਂ ਸੰਕੇਤ ਦਿੱਤਾ ਕਿ ਕਾਂਗਰਸ ਨੂੰ ਨਿੱਜੀ ਸਿਆਸੀ ਇੱਛਾਵਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨਾ ਪਵੇਗਾ। ਇਸ ਤੋਂ ਪਹਿਲਾਂ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਤੇ ਪੰਜਾਬ ਦੀ ਚੜ੍ਹਦੀ ਕਲਾ ਤੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ।
ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਵੇਲੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਰਬੱਤ ਦੇ ਭਲੇ, ਪੰਜਾਬ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਸੇਵਾ ਸੰਭਾਲਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸੁਮੱਤ, ਨਿਮਰਤਾ ਅਤੇ ਪੰਜਾਬ ਦੀ ਸੇਵਾ ਕਰਨ ਲਈ ਹਿੰਮਤ ਤੇ ਸਮਰੱਥਾ ਦੀ ਦਾਤ ਮੰਗੀ। ਗੁਰੂ ਸਾਹਿਬ ਮਿਹਰ ਕਰਨ, ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ।
ਪਰਗਟ ਸਿੰਘ ਦੇ ਅਹੁਦਾ ਸੰਭਾਲ ਸਮਾਗਮ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਨੂੰ ਸਿਆਸੀ ਤੌਰ ਤੇ ਅਹਿਮ ਮੰਨਿਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ‘ਚ ਲੀਡਰਸ਼ਿਪ ਅਤੇ ਸੰਗਠਨ ਕੰਮਕਾਜ ਨੂੰ ਲੈ ਕੇ ਮਤਭੇਦਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ।
ਵੜਿੰਗ ਦੀ ਥਾਂ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਫ਼ੈਸਲਾ ਵੀ ਪਾਰਟੀ ਅੰਦਰ ਚੱਲ ਰਹੇ ਸਿਆਸੀ ਘਟਨਾਕ੍ਰਮ ਦੇ ਮੱਦੇਨਜ਼ਰ ਅਹਿਮ ਹੈ। ਹੁਣ ਨਵੇਂ ਪ੍ਰਧਾਨ ਸਾਹਮਣੇ ਵੱਖ-ਵੱਖ ਧੜਿਆਂ ਵਿਚਕਾਰ ਤਾਲਮੇਲ ਕਾਇਮ ਕਰਨਾ, ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਤੇ ਜ਼ਮੀਨੀ ਪੱਧਰ ਤੇ ਵਰਕਰਾਂ ਨੂੰ ਸਰਗਰਮ ਕਰਨਾ ਵੱਡੀਆਂ ਚੁਣੌਤੀਆਂ ਹੋਣਗੀਆਂ।
11/10/2026
ਪੰਜਾਬ📍 ਪੰਜਾਬ
ਮੁੰਬਈ: ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਅਤੇ ਹੋਰਾਂ ਵਿਰੁੱਧ ਗਾਮਦੇਵੀ ਪੁਲਿਸ ਸਟੇਸ਼ਨ ਵਿੱਚ ਐਫ.ਆਈ.ਆਰ. ਦਰਜ ਕੀਤੀ ਹੈ। ਉਨ੍ਹਾਂ ਨੂੰ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਮੁੰਬਈ: ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਅਤੇ ਹੋਰਾਂ ਵਿਰੁੱਧ ਗਾਮਦੇਵੀ ਪੁਲਿਸ ਸਟੇਸ਼ਨ ਵਿੱਚ ਐਫ.ਆਈ.ਆਰ. ਦਰਜ ਕੀਤੀ ਹੈ। ਉਨ੍ਹਾਂ ਨੂੰ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਇਹ ਵਿਰੋਧ ਪ੍ਰਦਰਸ਼ਨ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਵਿਰੋਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਸੀ ਜਿਸ ਵਿੱਚ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਪ੍ਰਕਿ ਰਿਆ ਦੇ ਆਲੇ ਦੁਆਲੇ ਦੇ ਵਿਵਾਦ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਸੀ।
ਮੁੰਬਈ ਪੁਲਿਸ ਨੇ ਕਿਹਾ ਕਿ ਐਫ.ਆਈ.ਆਰ. ਭਾਰਤੀ ਦੰਡ ਸੰਹਿਤਾ (ਆਈ.ਪੀ.ਸੀ.) ਦੀ ਧਾਰਾ 223 (ਆਦੇਸ਼ ਦੀ ਉਲੰਘਣਾ), 126(2) (ਗਲਤ ਰੋਕ), 189(2) (ਗੈਰ-ਕਾਨੂੰਨੀ ਇਕੱਠ), 189(3), ਅਤੇ 189(5) ਦੇ ਤਹਿਤ ਦਰਜ ਕੀਤੀ ਗਈ ਸੀ। ਪੁਲਿਸ ਕਰਮਚਾਰੀ ਖੁਦ ਸ਼ਿਕਾਇਤਕਰਤਾ ਸਨ। ਪੁਲਿਸ ਦੇ ਅਨੁਸਾਰ, ਪ੍ਰਦਰਸ਼ਨ ਦੌਰਾਨ ਮੁੰਬਈ ਵਿੱਚ 400 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਬੀਤੇ ਦਿਨ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ, ਇਮਰਾਨ ਨੇ ਇੱਕ ਪੁਲਿਸ ਵੈਨ ਦੇ ਅੰਦਰੋਂ ਆਪਣੀ ਇੱਕ ਫੋਟੋ ਅਪਲੋਡ ਕੀਤੀ ਜਿਸ ਵਿੱਚ ਹਾਸੋਹੀਣੀ ਕੈਪਸ਼ਨ ਸੀ, “ਮੈਨੂੰ ਲੱਗਦਾ ਹੈ ਕਿ ਮੈਂ ਡਰਾਈਵ ਲਈ ਜਾ ਰਿਹਾ ਹਾਂ।” ਇੱਕ ਵੀਡੀਓ ਵੀ ਵਾਇਰਲ ਹੋਇਆ ਜਿਸ ਵਿੱਚ ਇਮਰਾਨ ਨੂੰ ਪੁਲਿਸ ਨੂੰ “ਜੈ ਹਿੰਦ” ਕਹਿੰਦੇ ਸੁਣਿਆ ਗਿਆ।
ਇੱਕ ਹੋਰ ਕਲਿੱਪ ਵਿੱਚ, ਉਨ੍ਹਾਂ ਨੇ ਆਪਣੀ ਹਿਰਾਸਤ ਬਾਰੇ ਗੱਲ ਕਰਦੇ ਹੋਏ ਕਿਹਾ, “ਸੱਚ ਦੱਸਾਂ ਤਾਂ, ਮੈਨੂੰ ਨਹੀਂ ਪਤਾ ਕਿ ਮੈਨੂੰ ਇੱਥੇ ਕਿਉਂ ਲਿਆਂਦਾ ਗਿਆ ਸੀ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੜਕਾਂ ਤੋਂ ਚੁੱਕਿਆ ਅਤੇ ਵੈਨ ਵਿੱਚ ਬੈਠਣ ਲਈ ਕਿਹਾ।” ਇਮਰਾਨ ਨੇ ਅੱਗੇ ਦੱਸਿਆ ਕਿ ਰਿਹਾਅ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਅਤੇ ਹੋਰਾਂ ਨੂੰ ਲਗਭਗ ਦੋ ਘੰਟੇ ਪੁਲਿਸ ਵੈਨ ਵਿੱਚ ਘੁੰਮਾਇਆ ਗਿਆ।
ਵੈਨ ਵਿੱਚ ਸਵਾਰ ਹੋਣ ਤੋਂ ਪਹਿਲਾਂ, “ਦਿੱਲੀ ਬੇਲੀ” ਅਦਾਕਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀਆਂ ਕੋਈ ਖਾਸ ਮੰਗਾਂ ਨਹੀਂ ਸਨ ਪਰ ਉਹ ਸਿਰਫ਼ ਮੁੰਬਈ ਦੇ ਨਾਗਰਿਕ ਵਜੋਂ ਆਏ ਸਨ।
ਉਨ੍ਹਾਂ ਨੇ ਕਿਹਾ, “ਸਰ, ਮੇਰੀਆਂ ਕੋਈ ਮੰਗਾਂ ਨਹੀਂ ਹਨ। ਮੇਰਾ ਲੋਕਾਂ ਤੋਂ ਕੁਝ ਮੰਗਣ ਦਾ ਕੋਈ ਹੱਕ ਨਹੀਂ ਹੈ। ਮੈਂ ਕਿਸੇ ਸੰਗਠਨ ਦਾ ਹਿੱਸਾ ਨਹੀਂ ਹਾਂ, ਇਸ ਲਈ ਮੈਂ ਇੱਕ ਪ੍ਰਤੀਨਿਧੀ ਵਜੋਂ ਨਹੀਂ ਬੋਲ ਰਿਹਾ।” ਇਮਰਾਨ ਦੇ ਨਾਲ, ਉਨ੍ਹਾਂ ਦੀ ਪ੍ਰੇਮਿਕਾ ਲੇਖਾ ਵਾਸ਼ਿੰਗਟਨ ਅਤੇ ਚਚੇਰੀ ਭੈਣ ਜ਼ੈਨ ਮੈਰੀ ਖਾਨ ਨੂੰ ਵੀ ਅਗਸਤ ਇਨਕਲਾਬ ਮੈਦਾਨ ਤੋਂ ਹਿਰਾਸਤ ਵਿੱਚ ਲਿਆ ਗਿਆ। ਲੇਖਾ ਅਤੇ ਜ਼ੈਨ ਦੋਵੇਂ ਪੁਲਿਸ ਵੈਨ ਤੋਂ ਆਪਣੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਅਕਸਰ ਅਪਡੇਟਸ ਸਾਂਝੇ ਕਰਦੇ ਸਨ।
11/10/2026
ਪੰਜਾਬ📍 ਪੰਜਾਬ
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਸੱਚ, ਨੇਕੀ, ਨੈਤਿਕਤਾ ਤੇ ਮਨੁੱਖਤਾ ਦੇ ਸਤਿਕਾਰ ਦਾ ਸੰਦੇਸ਼ ਦਿੰਦੀਆਂ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਸੱਚ, ਨੇਕੀ, ਨੈਤਿਕਤਾ ਤੇ ਮਨੁੱਖਤਾ ਦੇ ਸਤਿਕਾਰ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਉਨੀਆਂ ਹੀ ਸਾਰਥਕ ਹਨ, ਜਿੰਨੀਆਂ ਪਹਿਲਾਂ ਸਨ।
ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਵਿਖੇ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਮੋਹਿੰਦਰ ਭਗਤ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਪਤਨੀ ਡਾ. ਗੁਰਪ੍ਰੀਤ ਕੌਰ ਮਾਨ, ਵਿਧਾਇਕ ਇੰਦਰਜੀਤ ਕੌਰ ਮਾਨ ਤੇ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਆਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਪਵਿੱਤਰ ਰਾਮਾਇਣ ਦੀ ਰਚਨਾ ਕਰਕੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਾਲਮੀਕਿ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ‘ਚ ਅਪਣਾ ਕੇ ਸਮਾਜ ‘ਚ ਪਿਆਰ, ਸਾਂਝ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ।
ਡਾ. ਮਾਨ ਨੇ ਕਿਹਾ ਕਿ ਮਹਾਨ ਗੁਰੂਆਂ, ਸੰਤਾਂ ਤੇ ਮਹਾਂਪੁਰਖਾਂ ਨੇ ਹਮੇਸ਼ਾ ਮਨੁੱਖਤਾ ਦੀ ਭਲਾਈ ਦਾ ਰਾਹ ਦਿਖਾਇਆ ਹੈ। ਇਸੇ ਸੋਚ ਅਨੁਸਾਰ ਪੰਜਾਬ ਸਰਕਾਰ ਹਰ ਵਰਗ ਦੀ ਤਰੱਕੀ ਤੇ ਬਿਹਤਰੀ ਲਈ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ।
ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ। ਉਨ੍ਹਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਭਗਵਾਨ ਵਾਲਮੀਕਿ ਤੀਰਥ ਸਥਲ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਮੋਹਿੰਦਰ ਭਗਤ ਨੇ ਆਪਣੇ ਸੰਬੋਧਨਾਂ ‘ਚ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਮਾਜ ਵਿੱਚ ਬਰਾਬਰੀ, ਭਾਈਚਾਰੇ ਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਸੰਗਤ ਨੂੰ ਇਨ੍ਹਾਂ ਸਿੱਖਿਆਵਾਂ ਉੱਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਤੇ ਸਮਾਜ ਦੀ ਬਿਹਤਰੀ ਲਈ ਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਦੇ ਹਨ। ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਧਾਰਮਿਕ ਵਿਰਸੇ ਬਾਰੇ ਜਾਣੂ ਕਰਵਾਉਣ ‘ਚ ਇਨ੍ਹਾਂ ਸਮਾਗਮਾਂ ਦੀ ਅਹਿਮ ਭੂਮਿਕਾ ਹੈ।
ਇਸ ਮੌਕੇ ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਬਲਕਾਰ ਸਿੰਘ ਤੇ ਸਲਾਹਕਾਰ ਦੀਪਕ ਬਾਲੀ ਨੇ ਵੀ ਸੰਬੋਧਨ ਕਰਦਿਆਂ ਆਦਰਸ਼ ਸਮਾਜ ਦੀ ਸਿਰਜਣਾ ਲਈ ਭਗਵਾਨ ਵਾਲਮੀਕਿ ਜੀ ਦੀਆਂ ਸਦੀਵੀ ਸਿੱਖਿਆਵਾਂ ਨੂੰ ਅਪਣਾਉਣ ਦੀ ਅਪੀਲ ਕੀਤੀ।
ਸੰਤ ਪ੍ਰਗਟ ਨਾਥ ਜੀ ਨੇ ਸੰਗਤ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ‘ਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਚਾਨਣ ਮੁਨਾਰਾ ਹਨ, ਜੋ ਸੱਚ ਦੇ ਮਾਰਗ ‘ਤੇ ਚੱਲਣ, ਹਰ ਮਨੁੱਖ ਦਾ ਸਤਿਕਾਰ ਕਰਨ ਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਦਾ ਸੰਦੇਸ਼ ਦਿੰਦੀਆਂ ਹਨ।
ਸਮਾਗਮ ‘ਚ ਵੱਖ-ਵੱਖ ਸੰਤ-ਮਹਾਂਪੁਰਖਾਂ, ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਤੋਂ ਇਲਾਵਾ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਮੰਗਲ ਸਿੰਘ ਬਾਸੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਆਮ ਆਦਮੀ ਪਾਰਟੀ ਦੀ ਆਗੂ ਰਾਜਵਿੰਦਰ ਕੌਰ ਥਿਆੜਾ ਤੇ ਵੱਡੀ ਗਿਣਤੀ ‘ਚ ਸ਼ਰਧਾਲੂ ਮੌਜੂਦ ਸਨ।
11/10/2026
ਪੰਜਾਬ📍 ਪੰਜਾਬ
ਜਗਰਾਓਂ ਵਿੱਚ ਐਤਵਾਰ ਨੂੰ ਮੀਂਹ ਦੌਰਾਨ ਸਿੱਧਵਾਂ ਬੇਟ ਰੋਡ ’ਤੇ ਪਿੰਡ ਲੀਲਾ ਨੇੜੇ ਸੇਮ ਨਾਲੇ ਕੋਲ ਕਾਰ ਅਤੇ ਪੀਆਰਟੀਸੀ ਦੀ ਮਿੰਨੀ ਬੱਸ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ।
ਜਗਰਾਓਂ ਵਿੱਚ ਐਤਵਾਰ ਨੂੰ ਮੀਂਹ ਦੌਰਾਨ ਸਿੱਧਵਾਂ ਬੇਟ ਰੋਡ ’ਤੇ ਪਿੰਡ ਲੀਲਾ ਨੇੜੇ ਸੇਮ ਨਾਲੇ ਕੋਲ ਕਾਰ ਅਤੇ ਪੀਆਰਟੀਸੀ ਦੀ ਮਿੰਨੀ ਬੱਸ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ।
ਇਸ ਹਾਦਸੇ ਵਿੱਚ ਕਾਰ ਚਾਲਕ ਅਤੇ ਇੱਕ ਮਹਿਲਾ ਜ਼ਖ਼ਮੀ ਹੋ ਗਏ। ਬੱਸ ਵਿੱਚ ਕਰੀਬ 30 ਸਵਾਰੀਆਂ ਮੌਜੂਦ ਸਨ। ਗਨੀਮਤ ਰਹੀ ਕਿ ਸਾਰੀਆਂ ਸਵਾਰੀਆਂ ਵੱਡੇ ਹਾਦਸੇ ਤੋਂ ਬਚ ਗਈਆਂ, ਹਾਲਾਂਕਿ ਦੋ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਹੈ।
ਬੱਸ ਚਾਲਕ ਜਾਲੋਰ ਸਿੰਘ ਮੁਤਾਬਕ, ਉਹ ਐਤਵਾਰ ਨੂੰ ਪੀਆਰਟੀਸੀ ਦੀ ਮਿੰਨੀ ਬੱਸ ਲੈ ਕੇ ਜਗਰਾਓਂ ਤੋਂ ਸਿੱਧਵਾਂ ਬੇਟ ਵੱਲ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਮੀਂਹ ਪੈ ਰਿਹਾ ਸੀ। ਜਦੋਂ ਬੱਸ ਪਿੰਡ ਲੀਲਾ ਨੇੜੇ ਸੇਮ ਨਾਲੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਅਚਾਨਕ ਸੜਕ ਦੇ ਵਿਚਕਾਰ ਆ ਗਈ, ਜਿਸ ਕਾਰਨ ਦੋਵਾਂ ਵਾਹਨਾਂ ਦੀ ਸਿੱਧੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਨੂੰ ਨਾਲੇ ਵਿੱਚ ਡਿੱਗਣ ਤੋਂ ਬਚਾਉਣ ਲਈ ਚਾਲਕ ਨੇ ਤੁਰੰਤ ਸਟੇਅਰਿੰਗ ਖੇਤਾਂ ਵੱਲ ਮੋੜ ਦਿੱਤਾ। ਇਸ ਕਾਰਨ ਬੱਸ ਨਾਲੇ ਵਿੱਚ ਡਿੱਗਣ ਦੀ ਬਜਾਏ ਝੋਨੇ ਦੇ ਖੇਤਾਂ ਵਿੱਚ ਜਾ ਕੇ ਰੁਕ ਗਈ।
ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਸੇਮ ਨਾਲੇ ਨੇੜੇ ਸੁਰੱਖਿਆ ਪ੍ਰਬੰਧਾਂ ਦੀ ਘਾਟ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾਲੇ ਦੇ ਦੋਵੇਂ ਪਾਸੇ ਸੁਰੱਖਿਆ ਦੀਵਾਰ ਨਹੀਂ ਬਣੀ ਹੋਈ ਅਤੇ ਨਾ ਹੀ ਵਾਹਨ ਚਾਲਕਾਂ ਨੂੰ ਸੁਚੇਤ ਕਰਨ ਲਈ ਚੇਤਾਵਨੀ ਬੋਰਡ ਲਗਾਏ ਗਏ ਹਨ।
ਲੋਕਾਂ ਮੁਤਾਬਕ, ਮੀਂਹ ਦੌਰਾਨ ਅਜਿਹੀਆਂ ਥਾਵਾਂ ’ਤੇ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਲੇ ਦੇ ਦੋਵੇਂ ਪਾਸੇ ਜਲਦੀ ਸੁਰੱਖਿਆ ਦੀਵਾਰ ਬਣਾਈ ਜਾਵੇ ਅਤੇ ਲੋੜੀਂਦੇ ਸਾਈਨ ਬੋਰਡ ਲਗਾਏ ਜਾਣ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
11/10/2026
ਪੰਜਾਬ📍 ਪੰਜਾਬ
ਸੰਗਰੂਰ, 11 ਅਕਤੂਬਰ (ਧੀਰਜ ਪਸੋਰੀਆ)- ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਰੇੜੀ ਰੋਡ ’ਤੇ ਭੱਠਲ ਕਲੋਨੀ ਨੇੜੇ ਕਰੀਬ 7.66 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਐੱਮ.ਐੱਲ.ਡੀ. ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ।
ਸੰਗਰੂਰ, 11 ਅਕਤੂਬਰ (ਧੀਰਜ ਪਸੋਰੀਆ)- ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਰੇੜੀ ਰੋਡ ’ਤੇ ਭੱਠਲ ਕਲੋਨੀ ਨੇੜੇ ਕਰੀਬ 7.66 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਐੱਮ.ਐੱਲ.ਡੀ. ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਹ ਪਲਾਂਟ ਰੋਜ਼ਾਨਾ 40 ਲੱਖ ਲੀਟਰ ਸੀਵਰੇਜ ਦੇ ਪਾਣੀ ਨੂੰ ਸੋਧਣ ਦੀ ਸਮਰੱਥਾ ਰੱਖਦਾ ਹੈ। ਪਲਾਂਟ ਵਿਚ ਸੋਧਿਆ ਪਾਣੀ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ, ਜਿਸ ਨਾਲ ਪਾਣੀ ਦੀ ਮੁੜ ਵਰਤੋਂ ਨੂੰ ਉਤਸ਼ਾਹ ਮਿਲੇਗਾ।
ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਵਿਕਾਸ ਲਈ ਸੜਕਾਂ, ਪੀਣ ਵਾਲੇ ਪਾਣੀ, ਸੀਵਰੇਜ ਅਤੇ ਸਫ਼ਾਈ ਨਾਲ ਸਬੰਧਤ ਕੰਮਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ, ਤਾਂ ਜੋ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਂਦਾ ਜਾ ਸਕੇ। ਸ਼ਹਿਰ ਦੇ ਵਿਕਾਸ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ। ਸੀਵਰੇਜ ਦੇ ਪਾਣੀ ਨੂੰ ਬਿਨ੍ਹਾਂ ਸੋਧੇ ਛੱਡਣ ਦੀ ਬਜਾਏ ਉਸ ਨੂੰ ਸੋਧ ਕੇ ਵਰਤੋਂ ਵਿਚ ਲਿਆਉਣਾ ਇਕ ਅਹਿਮ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਇਸ ਪਲਾਂਟ ਰਾਹੀਂ ਸੀਵਰੇਜ ਦੇ ਪਾਣੀ ਦੀ ਸੋਧ ਨਾਲ ਪ੍ਰਦੂਸ਼ਣ ਘਟਾਉਣ ਅਤੇ ਗੰਦੇ ਪਾਣੀ ਦੇ ਸੁਚੱਜੇ ਪ੍ਰਬੰਧਨ ਵਿਚ ਮਦਦ ਮਿਲੇਗੀ। ਭਰਾਜ ਨੇ ਕਿਹਾ ਕਿ ਪਲਾਂਟ ਵਿੱਚ ਸੋਧੇ ਪਾਣੀ ਦੀ ਖੇਤਾਂ ਵਿੱਚ ਸਿੰਚਾਈ ਲਈ ਵਰਤੋਂ ਨਾਲ ਕਿਸਾਨਾਂ ਨੂੰ ਸਿੰਚਾਈ ਵਾਸਤੇ ਪਾਣੀ ਦਾ ਇੱਕ ਹੋਰ ਸਰੋਤ ਉਪਲੱਬਧ ਹੋਵੇਗਾ। ਉਨ੍ਹਾਂ ਕਿਹਾ ਕਿ ਪਾਣੀ ਦੀ ਹਰ ਬੂੰਦ ਦੀ ਸੁਚੱਜੀ ਵਰਤੋਂ ਸਮੇਂ ਦੀ ਲੋੜ ਹੈ ਅਤੇ ਸੋਧੇ ਪਾਣੀ ਨੂੰ ਖੇਤੀਬਾੜੀ ਲਈ ਵਰਤਣਾ ਜਲ ਸਰੋਤਾਂ ਦੀ ਸੰਭਾਲ ਵੱਲ ਇਕ ਮਹੱਤਵਪੂਰਨ ਕਦਮ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਵਿਕਾਸ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਸਰਕਾਰੀ ਫੰਡਾਂ ਦੀ ਵਰਤੋਂ ਅਜਿਹੇ ਕੰਮਾਂ ਲਈ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਲੋਕਾਂ ਨੂੰ ਲੰਮੇ ਸਮੇਂ ਤੱਕ ਲਾਭ ਮਿਲੇ। ਕਰੀਬ 7.66 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਪਲਾਂਟ ਸ਼ਹਿਰ ਦੇ ਸੀਵਰੇਜ ਪ੍ਰਬੰਧ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪਾਣੀ ਦੀ ਮੁੜ ਵਰਤੋਂ ਵਿਚ ਵੀ ਅਹਿਮ ਯੋਗਦਾਨ ਪਾਵੇਗਾ। ਪਲਾਂਟ ਦੀ ਨਿਯਮਤ ਸਾਂਭ-ਸੰਭਾਲ ਅਤੇ ਸੁਚਾਰੂ ਸੰਚਾਲਨ ਵੱਲ ਲਗਾਤਾਰ ਧਿਆਨ ਦੇਣਾ ਜ਼ਰੂਰੀ ਹੈ, ਤਾਂ ਜੋ ਇਸ ਦੀ ਸਮਰੱਥਾ ਦਾ ਪੂਰਾ ਲਾਭ ਲੋਕਾਂ ਨੂੰ ਮਿਲ ਸਕੇ।
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਾਣੀ ਦੀ ਸੋਧ ਦੌਰਾਨ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਅਤੇ ਪਲਾਂਟ ਦੀ ਕਾਰਗੁਜ਼ਾਰੀ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਈ ਜਾਵੇ। ਭਰਾਜ ਨੇ ਸ਼ਹਿਰ ਵਾਸੀਆਂ ਨੂੰ ਵੀ ਸਫ਼ਾਈ ਬਣਾਈ ਰੱਖਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਲਾਸਟਿਕ, ਠੋਸ ਕੂੜਾ ਅਤੇ ਹੋਰ ਅਣਉਚਿਤ ਸਮੱਗਰੀ ਸੀਵਰੇਜ ਲਾਈਨਾਂ ਵਿੱਚ ਸੁੱਟਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਸ ਨਾਲ ਸੀਵਰੇਜ ਪ੍ਰਣਾਲੀ ਵਿਚ ਰੁਕਾਵਟ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਉਪਰਾਲਿਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਸੰਗਰੂਰ ਨੂੰ ਹੋਰ ਸਾਫ਼-ਸੁਥਰਾ ਅਤੇ ਬਿਹਤਰ ਸਹੂਲਤਾਂ ਵਾਲਾ ਸ਼ਹਿਰ ਬਣਾਇਆ ਜਾਵੇਗਾ।
11/10/2026
ਪੰਜਾਬ📍 ਪੰਜਾਬ
ਇਸ ਮਾਮਲੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਸੰਜੇ ਤਲਵਾਰ ਨੇ ਸਵਾਲ ਚੁੱਕੇ ਹਨ। ਤਲਵਾਰ ਮੁਤਾਬਕ ਲੁਧਿਆਣਾ ਈਸਟ ਵਿਧਾਨ ਸਭਾ ਹਲਕਾ ਨੰਬਰ 060 ਦੇ ਬੂਥ ਨੰਬਰ 38 ਦੀ ਵੋਟਰ ਸੂਚੀ 'ਚ ਸੀਰੀਅਲ ਨੰਬਰ 422 ਤੇ ਦਰਜ ਵੋਟਰ ਦੀ ਫੋਟੋ ਦੀ ਥਾਂ ਭਗਤ ਸਿੰਘ ਦੀ ਤਸਵੀਰ ਦਿਖਾਈ ਦੇ ਰਹੀ ਹੈ।
ਇਸ ਮਾਮਲੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਸੰਜੇ ਤਲਵਾਰ ਨੇ ਸਵਾਲ ਚੁੱਕੇ ਹਨ। ਤਲਵਾਰ ਮੁਤਾਬਕ ਲੁਧਿਆਣਾ ਈਸਟ ਵਿਧਾਨ ਸਭਾ ਹਲਕਾ ਨੰਬਰ 060 ਦੇ ਬੂਥ ਨੰਬਰ 38 ਦੀ ਵੋਟਰ ਸੂਚੀ 'ਚ ਸੀਰੀਅਲ ਨੰਬਰ 422 ਤੇ ਦਰਜ ਵੋਟਰ ਦੀ ਫੋਟੋ ਦੀ ਥਾਂ ਭਗਤ ਸਿੰਘ ਦੀ ਤਸਵੀਰ ਦਿਖਾਈ ਦੇ ਰਹੀ ਹੈ।
ਪੰਜਾਬ ‘ਚ ਵੋਟਰ ਸੂਚੀਆਂ ਦੀ ਸੁਧਾਈ ਤੇ ਅੰਤਿਮ ਵੋਟਰ ਸੂਚੀ ਨੂੰ ਲੈ ਕੇ ਚੱਲ ਰਹੀ ਪ੍ਰਕਿਰਿਆ ਦਰਮਿਆਨ ਲੁਧਿਆਣਾ ਈਸਟ ਵਿਧਾਨ ਸਭਾ ਹਲਕੇ ਦੀ ਇੱਕ ਵੋਟਰ ਲਿਸਟ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਲਕੇ ਦੇ ਇੱਕ ਬੂਥ ਦੀ ਵੋਟਰ ਸੂਚੀ ‘ਚ ਇੱਕ ਵੋਟਰ ਦੀ ਫੋਟੋ ਦੀ ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਦਰਜ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਤੇ ਵੋਟਰ ਸੂਚੀਆਂ ‘ਚ ਮੌਜੂਦ ਕਥਿਤ ਖਾਮੀਆਂ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ।
ਸੰਜੇ ਤਲਵਾਰ ਨੇ ਕਿਹਾ ਕਿ ਜੇਕਰ ਇੱਕ ਹੀ ਪੋਲਿੰਗ ਬੂਥ ਦੀ ਵੋਟਰ ਸੂਚੀ ‘ਚ ਕਈ ਤਰ੍ਹਾਂ ਦੀਆਂ ਗਲਤੀਆਂ ਹੋਣ ਦਾ ਦਾਅਵਾ ਸਾਹਮਣੇ ਆ ਰਿਹਾ ਹੈ, ਤਾਂ ਪੂਰੇ ਵਿਧਾਨ ਸਭਾ ਹਲਕੇ ਦੀਆਂ ਸੂਚੀਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਲੁਧਿਆਣਾ ਈਸਟ ਦੇ ਸਾਰੇ 235 ਪੋਲਿੰਗ ਬੂਥਾਂ ਦੀਆਂ ਵੋਟਰ ਸੂਚੀਆਂ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਮੁਤਾਬਕ, ਵੋਟਰ ਸੂਚੀ ‘ਚ ਨਾਮ, ਫੋਟੋ ਤੇ ਹੋਰ ਵੇਰਵਿਆਂ ਦੀ ਸ਼ੁੱਧਤਾ ਚੋਣ ਪ੍ਰਕਿਰਿਆ ਲਈ ਬੇਹੱਦ ਅਹਿਮ ਹੈ। ਇਸ ਲਈ ਕਥਿਤ ਖਾਮੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਠੀਕ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਯੋਗ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ‘ਚ ਮੁਸ਼ਕਲ ਨਾ ਆਵੇ।
ਤਲਵਾਰ ਨੇ ਵੋਟਰ ਸੂਚੀਆਂ ‘ਚ ਕਥਿਤ ਬੇਨਿਯਮੀਆਂ ਤੇ ਵੋਟ ਚੋਰੀ ਸਬੰਧੀ ਰਾਹੁਲ ਗਾਂਧੀ ਵੱਲੋਂ ਪਹਿਲਾਂ ਉਠਾਏ ਗਏ ਸਵਾਲਾਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਜੁੜੇ ਰਿਕਾਰਡ ‘ਚ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਥਿਤ ਖਾਮੀਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਕਿਰਿਆ ‘ਚ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਵੋਟਰ ਸੂਚੀਆਂ ਸਹੀ ਤੇ ਪਾਰਦਰਸ਼ੀ ਹੋਣੀਆਂ ਜ਼ਰੂਰੀ ਹਨ। ਇਸ ਮਾਮਲੇ ‘ਚ ਮੁੱਖ ਚੋਣ ਅਧਿਕਾਰੀ ਤੇ ਸਬੰਧਤ ਚੋਣ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਕਰਵਾਉਣ, ਗਲਤੀਆਂ ਨੂੰ ਠੀਕ ਕਰਨ ਤੇ ਜਾਂਚ ਦੇ ਨਤੀਜੇ ਜਨਤਕ ਕਰਨ ਦੀ ਮੰਗ ਕੀਤੀ ਗਈ ਹੈ।
ਹੁਣ ਇਸ ਮਾਮਲੇ ‘ਚ ਪ੍ਰਸ਼ਾਸਨ ਵੱਲੋਂ ਕੀਤੀ ਜਾਣ ਵਾਲੀ ਜਾਂਚ ਅਹਿਮ ਹੋਵੇਗੀ। ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਵੋਟਰ ਸੂਚੀ ‘ਚ ਦਿਖਾਈ ਜਾ ਰਹੀ ਤਸਵੀਰ ਤੇ ਹੋਰ ਕਥਿਤ ਗਲਤੀਆਂ ਦਾ ਅਸਲ ਕਾਰਨ ਕੀ ਹੈ। ਪੰਜਾਬ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੀ ਪ੍ਰਕਿਰਿਆ ਵੀ ਇਸ ਮਾਮਲੇ ਦੇ ਸੰਦਰਭ ‘ਚ ਅਹਿਮ ਹੈ। ਚੋਣ ਕਮਿਸ਼ਨ ਵੱਲੋਂ ਸੋਧੇ ਗਏ ਸ਼ਡਿਊਲ ਅਨੁਸਾਰ, ਪੰਜਾਬ ਦੀ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਜਾਰੀ ਕੀਤੇ ਜਾਣ ਦਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਦਾਅਵਿਆਂ ਤੇ ਇਤਰਾਜ਼ਾਂ ਦੀ ਜਾਂਚ ਤੇ ਉਨ੍ਹਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਨਿਰਧਾਰਤ ਕੀਤੀ ਗਈ ਸੀ।
11/10/2026
ਪੰਜਾਬ📍 ਪੰਜਾਬ
ਨੂਹ: ਨੂਹ ਜ਼ਿਲ੍ਹੇ ਦੇ ਤਾਵਾਡੂ ਸਬ-ਡਿਵੀਜ਼ਨ ਦੇ ਪਿੰਡ ਸਹਿਸੋਲਾ ਵਿੱਚ ਨਿਰਮਾਣ ਅਧੀਨ ਔਰਬਿਟਲ ਰੇਲ ਕੋਰੀਡੋਰ ਦੀ ਸੁਰੰਗ ਵਿੱਚ ਬੀਤੀ ਦੇਰ ਰਾਤ, ਇੱਕ ਹੋਰ ਜ਼ਮੀਨ ਧੱਸਣ ਦੀ ਘਟਨਾ ਸਾਹਮਣੇ ਆਈ।
ਨੂਹ: ਨੂਹ ਜ਼ਿਲ੍ਹੇ ਦੇ ਤਾਵਾਡੂ ਸਬ-ਡਿਵੀਜ਼ਨ ਦੇ ਪਿੰਡ ਸਹਿਸੋਲਾ ਵਿੱਚ ਨਿਰਮਾਣ ਅਧੀਨ ਔਰਬਿਟਲ ਰੇਲ ਕੋਰੀਡੋਰ ਦੀ ਸੁਰੰਗ ਵਿੱਚ ਬੀਤੀ ਦੇਰ ਰਾਤ, ਇੱਕ ਹੋਰ ਜ਼ਮੀਨ ਧੱਸਣ ਦੀ ਘਟਨਾ ਸਾਹਮਣੇ ਆਈ। ਲਗਭਗ 300 ਮੀਟਰ ਦੇ ਘੇਰੇ ਵਿੱਚ ਧੱਸਣ ਕਾਰਨ ਆਲੇ ਦੁਆਲੇ ਦੇ ਖੇਤਰ ਵਿੱਚ ਲੰਬੀਆਂ ਤਰੇੜਾਂ ਪੈ ਗਈਆਂ। ਇਸ ਘਟਨਾ ਨੇ ਇੱਕ ਨਿਰਮਾਣ ਅਧੀਨ ਸਰਕਾਰੀ ਇਮਾਰਤ ਅਤੇ ਇੱਕ ਘਰ ਨੂੰ ਕਾਫ਼ੀ ਨੁਕਸਾਨ ਪਹੁੰਚਣ ਦੀ ਜਾਣਕਾਰੀ ਮਿਲੀ ਹੈ, ਜਦੋਂ ਕਿ ਨੇੜਲੇ ਤਿੰਨ ਜਾਂ ਚਾਰ ਹੋਰ ਘਰਾਂ ਵਿੱਚ ਵੀ ਤਰੇੜਾਂ ਪੈ ਗਈਆਂ। ਵਾਰ-ਵਾਰ ਜ਼ਮੀਨ ਦੇ ਧੱਸਣ ਨਾਲ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਸਾਰੀ ਕਾਰਜ ਵਿੱਚ ਸੁਰੱਖਿਆ ਪ੍ਰਬੰਧਾਂ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ।
ਪਿੰਡ ਵਾਸੀਆਂ ਦੇ ਅਨੁਸਾਰ, ਬੀਤੀ ਰਾਤ ਨੂੰ ਲਗਭਗ 10 ਵਜੇ, ਖੇਤ ਵਿੱਚ ਬੱਚਿਆਂ ਨੇ ਅਚਾਨਕ ਇੱਕ ਉੱਚੀ ਆਵਾਜ਼ ਸੁਣੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਜ਼ਮੀਨ ਵਿੱਚ ਲੰਬੀਆਂ ਤਰੇੜਾਂ ਦਿਖਾਈ ਦੇਣ ਲੱਗੀਆਂ, ਅਤੇ ਮਿੱਟੀ ਤੇਜ਼ੀ ਨਾਲ ਧਸ ਗਈ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਲਗਭਗ ਇੱਕ ਏਕੜ ਜ਼ਮੀਨ ਸੁਰੰਗ ਵਿੱਚ ਡੁੱਬ ਗਈ ਸੀ। ਜਿਵੇਂ ਹੀ ਘਟਨਾ ਦੀ ਖ਼ਬਰ ਫੈਲੀ, ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਸਾਵਧਾਨੀ ਵਜੋਂ, ਪੁਲਿਸ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ, ਅਤੇ ਪਿੰਡ ਵਾਸੀਆਂ ਨੂੰ ਪ੍ਰਭਾਵਿਤ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਜਾ ਰਿਹਾ ਹੈ। ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਐੱਚ.ਆਰ.ਆਈ.ਡੀ.ਸੀ. ਦੇ ਅਧਿਕਾਰੀ ਨਰਿੰਦਰ ਚੁੰਬਲ ਨੇ ਦੱਸਿਆ ਕਿ ਅਰਾਵਲੀ ਖੇਤਰ ਵਿੱਚ 4.7 ਕਿਲੋਮੀਟਰ ਲੰਬੀ ਸੁਰੰਗ ਬਣਾਈ ਜਾ ਰਹੀ ਹੈ। ਇਸ ਸੁਰੰਗ ਦੇ 2.3 ਕਿਲੋਮੀਟਰ ਹਿੱਸੇ ‘ਤੇ (ਨਵੀਂ ਆਸਟ੍ਰੀਅਨ ਟਨਲਿੰਗ ਵਿਧੀ) ਤਕਨਾਲੋਜੀ ਦੀ ਵਰਤੋਂ ਕਰਕੇ ਕੰਮ ਚੱਲ ਰਿਹਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਰੇਲ ਵਿਕਾਸ ਨਿਗਮ ਦੁਆਰਾ ਬਣਾਇਆ ਜਾ ਰਿਹਾ ਹੈ। ਸੁਰੰਗ ਦੇ ਹੋਰ ਹਿੱਸਿਆਂ ‘ਤੇ ਕੰਮ ਪੂਰਾ ਹੋ ਗਿਆ ਸੀ, ਅਤੇ ਜਦੋਂ ਇਹ ਘਟਨਾ ਵਾਪਰੀ ਤਾਂ ਅੰਤਿਮ ਪੜਾਅ ਅਜੇ ਵੀ ਲੰਬਿਤ ਸੀ। ਜ਼ਮੀਨ ਖਿਸਕਣ ਦੀਆਂ ਵਾਰ-ਵਾਰ ਘਟਨਾਵਾਂ ਤੋਂ ਬਾਅਦ, ਪਿੰਡ ਵਾਸੀ ਹੁਣ ਸਬੰਧਤ ਵਿਭਾਗਾਂ ਦੀ ਜਾਂਚ ਅਤੇ ਸੁਰੱਖਿਆ ਉਪਾਵਾਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ।
11/10/2026
ਪੰਜਾਬ📍 ਪੰਜਾਬ
ਅਜਾਇਬਘਰ ਦੀ ਮੁੱਖ ਇਮਾਰਤ ਦਾ ਬਾਹਰੀ ਦ੍ਰਿਸ਼। ਕੁਝ ਦਿਨ ਪਹਿਲਾਂ ਮੈਂ ਅਮਰੀਕਾ ਰਹਿੰਦੀ ਆਪਣੀ ਨਣਾਨ ਰਾਜਵੰਤ ਕੌਰ ਨਾਲ ‘ਸਟੈਚੂ ਆਫ ਲਿਬਰਟੀ’ ਦੇਖਣ ਗਈ ਸਾਂ।
ਅਜਾਇਬਘਰ ਦੀ ਮੁੱਖ ਇਮਾਰਤ ਦਾ ਬਾਹਰੀ ਦ੍ਰਿਸ਼। ਕੁਝ ਦਿਨ ਪਹਿਲਾਂ ਮੈਂ ਅਮਰੀਕਾ ਰਹਿੰਦੀ ਆਪਣੀ ਨਣਾਨ ਰਾਜਵੰਤ ਕੌਰ ਨਾਲ ‘ਸਟੈਚੂ ਆਫ ਲਿਬਰਟੀ’ ਦੇਖਣ ਗਈ ਸਾਂ।
ਜਦੋਂ ਫੈਰੀ ਰਾਹੀਂ ਸਟੈਚੂ ਆਫ਼ ਲਿਬਰਟੀ ਦੇਖਣ ਜਾਂਦੇ ਹਾਂ ਤਾਂ ਰਾਹ ਵਿੱਚ ਪਹਿਲਾ ਪੜਾਅ ਐਲਿਸ ਟਾਪੂ ਆਉਂਦਾ ਹੈ ਤੇ ਲੋਕ ਪਹਿਲਾਂ ਇਥੇ ਸਥਿਤ ਅਜਾਇਬ ਘਰ ਦੇਖਦੇ ਹਨ ਤੇ ਮਗਰੋਂ ‘ਸਟੈਚੂ ਆਫ ਲਿਬਰਟੀ’ ਵੱਲ ਵਧਦੇ ਹਨ। ਦੋਵੇਂ ਚੀਜ਼ਾਂ ਇਕ ਦਿਨ ਵਿੱਚ ਚੰਗੀ ਤਰ੍ਹਾਂ ਨਹੀਂ ਸੀ ਦੇਖੀਆਂ ਜਾ ਸਕਦੀਆਂ, ਸੋ ਮੈਂ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਕਾਹਲ ਕਰਨ ਦੀ ਥਾਂ ਮੈਂ ਇਤਮਿਨਾਨ ਨਾਲ ਇਹ ਅਜਾਇਬ ਘਰ ਦੇਖਣ ਲਈ ਕਿਸੇ ਹੋਰ ਦਿਨ ਆਵਾਂਗੀ। ਇਸ ਲਈ ਮੈਂ ਮਗਰੋਂ ਇਹ ਅਜਾਇਬ ਘਰ ਵੇਖਣ ਗਈ।
ਇਹ ਉਹ ਟਾਪੂ ਹੈ, ਜਿੱਥੇ ਅਮਰੀਕਾ ਜਾਣ ਵਾਲੇ ਪਰਵਾਸੀ ਸਭ ਤੋਂ ਪਹਿਲਾਂ ਉਤਰੇ ਸਨ। ਲੱਖਾਂ ਅਮਰੀਕਨ ਇਹ ਦਾਅਵਾ ਕਰ ਸਕਦੇ ਹਨ ਕਿ ਉਨ੍ਹਾਂ ਦੇ ਪੁਰਖੇ ਅਮਰੀਕਾ ਵਿੱਚ ਐਲਿਸ ਟਾਪੂ ਰਾਹੀਂ ਹੀ ਦਾਖਲ ਹੋਏ ਸਨ। ਅਮਰੀਕਾ ਦੇ ਪ੍ਰਧਾਨ ਕੈਨੇਡੀ ਨੇ ਆਪਣੀ ਪੁੁਸਤਕ ‘ਏ ਨੇਸ਼ਨ ਔਫ ਇਮੀਗ੍ਰੈਂਟਸ’ ਵਿੱਚ ਲਿਖਿਆ ਹੈ ਕਿ ‘ਉਥੇ ਲਗਪਗ ਓਨੇ ਹੀ ਰਿਜ਼ੌਰਟ ਸਨ, ਜਿੰਨੇ ਲੋਕ ਅਮਰੀਕਾ ਆਏ ਸਨ। ਬੇਰੁਜ਼ਗਾਰੀ, ਚੰਗੇ ਭਵਿੱਖ ਦੀ ਆਸ, ਨਵੇਂ ਕਾਰੋਬਾਰ ਦੀ ਖਿੱਚ ਤੇ ਅਜਿਹੇ ਹੀ ਕਈ ਕਾਰਨ ਹੋਣਗੇ ਜਿਨ੍ਹਾਂ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਮੁੰਦਰੀ ਜਹਾਜ਼ਾਂ ’ਤੇ ਚੜ੍ਹ ਅਮਰੀਕਾ ਵੱਲ ਤੁਰੇ ਸਨ। ਅਸੀਂ ਫੈਰੀ ਤੋਂ ਉਤਰ ਕੇ ਐਲਿਸ ਟਾਪੂ ਦੇ ਉਸ ਯਾਦਗਾਰ ਹਾਲ ਵਿੱਚ ਪਹੁੰਚੇ, ਜਿੱਥੇ ਸਦੀਆਂ ਪਹਿਲਾਂ ਇਥੇ ਪਹੁੰਚਣ ਵਾਲੇ ਲੋਕਾਂ ਨੇ ਅਮਰੀਕਾ ਨੂੰ ਅਪਣਾਇਆ ਅਤੇ ਇਸ ਥਾਂ ਨੂੰ ਆਪਣੇ ਘਰ ਵਜੋਂ ਕਬੂਲਿਆ ਸੀ। ਇਸ ਹਾਲ ਵਿੱਚ ਤੁਹਾਨੂੰ ਉਸ ਪੁਰਾਤਨ ਸਮੇਂ ਤੇ ਉਸ ਵੇਲੇ ਦੀ ਜੀਵਨ ਸ਼ੈਲੀ ਦਾ ਅਹਿਸਾਸ ਹੁੰਦਾ ਹੈ।
ਲੰਮਾ ਸਮਾਂ ਅਮਰੀਕਾ ਅਜਿਹੇ ਪਰਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਦਿਨੋ-ਦਿਨ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਵੀ ਵਧਦੀ ਗਈ। ਕੁਝ ਸਮੇਂ ਬਾਅਦ ਇਸ ਟਾਪੂ ਦਾ ਪਹਿਲਾ ਪਰਵਾਸੀ ਸਟੇਸ਼ਨ ਖੋਲ੍ਹ ਦਿੱਤਾ ਗਿਆ, ਪਰ ਪੰਜ ਕੁ ਸਾਲਾਂ ਬਾਅਦ ਇਹ ਲੱਕੜੀ ਦਾ ਬਣਿਆ ਸਟੇਸ਼ਨ, ਰਿਕਾਰਡ ਸਮੇਤ ਸੜ ਗਿਆ। ਇਸ ਮਗਰੋਂ ਨਵੀਂ ਬਣਤਰ ਦਾ ਸਟੇਸ਼ਨ ਹੋਂਦ ਵਿਚ ਆਇਆ, ਜਿਸ ਨੂੰ ਅਜਿਹੇ ਮਸਾਲੇ ਨਾਲ ਬਣਾਇਆ ਗਿਆ ਜਿਸ ’ਤੇ ਅੱਗ ਦਾ ਅਸਰ ਨਹੀਂ ਸੀ ਹੋ ਸਕਦਾ। ਨਵੀਂ ਇਮਾਰਤ ਬਣਨ ਮਗਰੋਂ ਪਰਵਾਸੀਆਂ ਦੀ ਆਮਦ ਮੁੜ ਸ਼ੁਰੂ ਹੋ ਗਈ। ਲੋਕ ਕਿਸ਼ਤੀਆਂ ਤੇ ਸਮੁੰਦਰੀ ਜਹਾਜ਼ਾਂ ਰਾਹੀਂ ਇਥੇ ਪੁੱਜਦੇ ਸਨ।
ਜਦੋਂ ਪਰਵਾਸੀ ਇਸ ਇਮਾਰਤ ਵਿੱਚ ਦਾਖਲ ਹੁੰਦੇ ਤਾਂ ਡਾਕਟਰਾਂ ਦੀ ਪੈਨੀ ਨਜ਼ਰ ਉਨ੍ਹਾਂ ’ਤੇ ਹੁੰਦੀ। ਇਹ ਡਾਕਟਰ ਪਰਵਾਸੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮੀ ਹੋਣ ਜਾਂ ਕਿਸੇ ਗੰਭੀਰ ਬਿਮਾਰੀ ਹੋਣ ਦੇ ਲੱਛਣ ਦੇਖ ਕੇ ਤੁਰੰਤ ਉਸ ਦੀ ਜਾਂਚ ਕਰਦੇ। ਇੱਥੇ ਇਕ ਰਜਿਸਟਰ ਰੂਮ ਵੀ ਹੈ, ਜਿੱਥੇ ਪਰਵਾਸੀਆਂ ਨੂੰ ਇੰਸਪੈਕਟਰਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਸਨ। ਉਨ੍ਹਾਂ ਦਾ ਨਾਮ, ਪਿਛੋਕੜ, ਕੰਮ ਦਾ ਤਜਰਬਾ, ਕਿੱਥੇ ਜਾਣਾ ਹੈ ਤੇ ਉਨ੍ਹਾਂ ਕੋਲ ਕਿੰਨਾ ਪੈਸਾ ਹੈ, ਆਦਿ। ਇਥੇ ਸਾਨੂੰ ਇੱਕ ਫਿਲਮ ਵੀ ਦਿਖਾਈ ਗਈ, ਜਿਸ ਵਿੱਚ ਇਕ ਰੂਸੀ ਯਹੂਦੀ ਇੰਸਪੈਕਟਰਾਂ ਦੇ ਪਾਈਆਂ ਹੋਈਆਂ ਵਰਦੀਆਂ ਨੂੰ ਯਾਦ ਕਰਕਿਆਂ ਆਖਦਾ ਹੈ, ‘‘ਅਸੀਂ ਤਾਂ ਉਨ੍ਹਾਂ ਦੀਆਂ ਵਰਦੀਆਂ ਨੂੰ ਦੇਖ ਕੇ ਹੀ ਡਰ ਗਏ ਸਾਂ। ਇਹ ਵਰਦੀਆਂ ਸਾਨੂੰ ਰੂਸੀ ਫੌਜੀ ਵਰਦੀ ਦੀ ਯਾਦ ਦਿਵਾਉਂਦੀਆਂ ਸਨ, ਜਿਨ੍ਹਾਂ ਤੋਂ ਭੱਜ ਕੇ ਅਸੀਂ ਇੱਥੇ ਆਏ ਸਾਂ।’’ ਜਿਨ੍ਹਾਂ ਪਰਵਾਸੀਆਂ ਨੂੰ ਇਨ੍ਹਾਂ ਸਵਾਲਾਂ-ਜੁਆਬਾਂ ’ਚੋਂ ਪਾਸ ਕਰ ਦਿੱਤਾ ਜਾਂਦਾ, ਉਹ ਪੈਸੇ ਵਟਾ ਕੇ ਅੱਗੇ ਲੰਘ ਜਾਂਦੇ, ਆਪਣੇ ਲਈ ਰਾਸ਼ਨ-ਪਾਣੀ ਖਰੀਦਦੇ ਤੇ ਕਈ ਸ਼ਾਇਦ ਰੇਲ ਦੀ ਟਿਕਟ ਵੀ। ਉਨ੍ਹਾਂ ਵਿੱਚੋਂ ਕੁੱਝ ਨਿਊਯਾਰਕ ਸ਼ਹਿਰ ਵਿੱਚ ਟਿਕ ਜਾਂਦੇ ਤੇ ਹੋਰ ਕਈ ਆਪਣੀਆਂ ਅਗਲੀਆਂ ਮੰਜ਼ਿਲਾਂ ਵੱਲ ਵਧ ਜਾਂਦੇ ਸਨ। ਵੈਸੇ ਇਥੇ ਪਹੁੰਚਣ ਵਾਲੇ ਵੱਡੀ ਗਿਣਤੀ ਪਰਵਾਸੀਆਂ ਵਿੱਚੋਂ ਸਿਰਫ਼ ਇੱਕ ਜਾਂ ਦੋ ਫ਼ੀਸਦ ਹੀ ਅਜਿਹੇ ਹੁੰਦੇ ਸਨ, ਜਿਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਸੀ ਮਿਲੀ।
ਸਮੇਂ ਦੇ ਨਾਲ-ਨਾਲ ਅਮਰੀਕਾ ਪਹੁੰਚਣ ਵਾਲੇ ਪਰਵਾਸੀਆਂ ਦਾ ਰਾਹ ਬਦਲ ਗਿਆ ਤੇ ਐਲਿਸ ਟਾਪੂ ਰਾਹੀਂ ਅਮਰੀਕਾ ’ਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਕਾਫ਼ੀ ਘਟ ਗਈ। 1892 ਤੋਂ 1954 ਤੱਕ 1 ਕਰੋੜ 20 ਲੱਖ ਤੋਂ ਵੱਧ ਪਰਵਾਸੀ ਇਸ ਟਾਪੂ ਰਾਹੀਂ ਅਮਰੀਕਾ ’ਚ ਦਾਖਲ ਹੋਏ ਸਨ। ਫਿਰ ਇਹ ਰਾਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਤੇ ਇਸ ਦਾ ਅਸਰ ਇਹ ਹੋਇਆ ਕਿ ਇੱਥੇ ਪੈਦਾ ਹੋਣ ਵਾਲੇ ਤਰੱਕੀ ਦੇ ਮੌਕੇ ਤੇ ਉਸਾਰੀਆਂ ਜਾਣ ਵਾਲੀਆਂ ਨਵੀਆਂ ਇਮਾਰਤਾਂ ਵੀ ਬੰਦ ਹੋ ਗਈਆਂ। 1980 ਵਿੱਚ ਇਥੇ ਪੁਨਰ ਨਿਰਮਾਣ ਸ਼ੁਰੂ ਹੋਇਆ।
ਇਸ ਐਲਿਸ ਟਾਪੂ ਦੇ ਅਜਾਇਬ ਘਰ ਦੇ ਹਾਲ ਵਿੱਚ ਖੜ੍ਹੇ ਹੋ ਕੇ, ਬੀਤੇ ਸਮੇਂ ਦੀਆਂ ਫ਼ਿਲਮਾਂ ਤੇ ਤਸਵੀਰਾਂ ਦੇਖਦੇ ਹੋਏ ਤੁਹਾਨੂੰ ਸ਼ੁਰੂਆਤੀ ਦੌਰ ਵਿੱਚ ਇਥੇ ਆਉਣ ਵਾਲਿਆਂ ਦੇ ਜੀਵਨ ਦੀ ਜੱਦੋ-ਜਹਿਦ, ਉਨ੍ਹਾਂ ਦੀਆਂ ਮਜਬੂਰੀਆਂ ਤੇ ਚੰਗੇ ਭਵਿੱਖ ਦੀ ਤਾਂਘ ਵਿੱਚ ਉਨ੍ਹਾਂ ਵੱਲੋਂ ਕੀਤੇ ਉੱਦਮਾਂ ਦਾ ਸਹਿਜੇ ਹੀ ਅਨੁਭਵ ਹੁੰਦਾ ਹੈ। ਅਜਾਇਬ ਘਰ ਦੀ ਮੁੱਖ ਇਮਾਰਤ, ਜੋ 1920 ਵਿੱਚ ਬਣੀ ਸੀ, ਵਿੱਚ ਸੰਜੋ ਕੇ ਰੱਖੀਆਂ ਵਸਤਾਂ ਨੂੰ ਦੇਖ ਕੇ ਮਨ ਬੇਚੈਨ ਹੋ ਉੱਠਦਾ ਹੈ। ਇਸ ਹਾਲ ਵਿੱਚ ਇੰਜ ਜਾਪਦਾ ਹੈ, ਜਿਵੇਂ ਸਮਾਂ ਅੱਗੇ ਵਧਿਆ ਹੀ ਨਾ ਹੋਵੇ। ਇਥੇ ਮੈਂ ਇੱਕ ਤਸਵੀਰ ਦੇਖੀ, ਜਿਸ ਵਿੱਚ ਇੱਕ ਡਾਕਟਰ ਬਟਨ ਦੀ ਹੁੱਕ ਨਾਲ ਪਰਵਾਸੀਆਂ ਦੀਆਂ ਅੱਖਾਂ ਦੇ ਮੋਤੀਆ ਨੁਕਸ ਦੀ ਜਾਂਚ ਕਰ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਛੂਤ ਦੀ ਬਿਮਾਰੀ ਵਾਲਾ ਪਰਵਾਸੀ ਦੇਸ਼ ਵਿੱਚ ਦਾਖਲ ਨਾ ਹੋ ਸਕੇ। ਪਰਵਾਸੀਆਂ ਦੀ ਉਸ ਵੇਲੇ ਹੁੰਦੀ ਸਰੀਰਕ ਜਾਂਚ ਦਾ ਪੂਰਾ ਬਿਓਰਾ ਦੇਖਣ ਲਈ ਅਮਰੀਕਾ ਗੇਟ ਵੱਲ ਜਾਣਾ ਪੈਂਦਾ ਹੈ, ਪਰ ਅਸੀਂ ਨਹੀਂ ਸੀ ਗਏ। ਇਮਾਰਤ ਦੀ ਤੀਸਰੀ ਮੰਜ਼ਿਲ ’ਤੇ ਪਰਵਾਸੀਆਂ ਨਾਲ ਸਬੰਧਤ ਲਗਪਗ ਦੋ ਹਜ਼ਾਰ ਚੀਜ਼ਾਂ ਰੱਖੀਆਂ ਹੋਈਆਂ ਹਨ। ਇਨ੍ਹਾਂ ਵਿੱਚ ਸਵਿਜ਼ਰਲੈਂਡ ਤੋਂ ਆਏ ਇੱਕ ਪਰਵਾਸੀ ਵੱਲੋਂ ਲਿਆਂਦਾ ਗਿਆ ਖਿਡੌਣਾ ਤੇ ਆਸਟਰੀਆ ਤੋਂ ਆਏ ਇੱਕ ਬੱਚੇ ਦੇ ਪਹਿਨੀਆਂ ਜੁੱਤੀਆਂ ਦਾ ਘਸਿਆ ਹੋਇਆ ਜੋੜਾ ਦੇਖਿਆ। ਇੱਕ ਪੁਰਾਣਾ ਪਾਸਪੋਰਟ ਹੈ, ਜਿਸ ਨਾਲ ਇੱਕ ਮਾਂ-ਧੀ ਦੀ ਤਸਵੀਰ ਵੀ ਪਈ ਹੈ, ਜੋ ਯੂਨਾਨ ਤੋਂ ਆਈਆਂ ਸਨ।
ਸਾਨੂੰ ਇਸ ਅਜਾਇਬ ਘਰ ਨੂੰ ਵੇਖਣ ਵਿੱਚ ਲਗਪਗ ਤਿੰਨ ਘੰਟੇ ਲੱਗੇ। ਇਸ ਸਮੇਂ ਦੌਰਾਨ ਅਸੀਂ ਉਨ੍ਹਾਂ ਲੋਕਾਂ ਦੀਆਂ ਅਣਸੁਣੀਆਂ ਕਹਾਣੀਆਂ ਨਾਲ ਸਾਂਝ ਪਾਈ, ਜੋ ਆਪਣੇ ਤੇ ਆਪਣੇ ਪਰਿਵਾਰਾਂ ਦੇ ਸੁਨਿਹਰੀ ਭਵਿੱਖ ਦੀ ਆਸ ਲੈ ਕੇ ਬੜੀ ਜੱਦੋ-ਜਹਿਦ ਮਗਰੋਂ ਇਥੇ ਪਹੁੰਚੇ ਸਨ। ਉਨ੍ਹਾਂ ਦੀਆਂ ਉਮੀਦਾਂ, ਸੁਫ਼ਨੇ, ਰੀਝਾਂ, ਸਭ ਇਸ ਅਜਾਇਬ ਘਰ ਵਿੱਚ ਸੰਜੋ ਕੇ ਰੱਖੇ ਗਏ ਹਨ। ਲੱਖਾਂ ਹੀ ਚਮਕਦੀਆਂ ਅੱਖਾਂ ਵਿੱਚ ਨਵੇਂ ਜੀਵਨ ਨੂੰ ਭਾਲਦੀ ਚਮਕ ਮਹਿਸੂਸ ਹੋਈ, ਜਿਨ੍ਹਾਂ ਉਸ ਵੇਲੇ ਆਪਣੀ ਜੰਮਣ-ਭੋਇੰ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਨਵੇਂ ਸਿਰੇ ਤੋਂ ਜੀਵਨ ਦੀ ਸ਼ੁਰੂਆਤ ਕੀਤੀ ਤੇ ਇਸ ਨਵੀਂ ਜ਼ਮੀਨ ’ਤੇ ਨਵੇਂ ਇਤਿਹਾਸ ਦੀਆਂ ਲੀਹਾਂ ਪਾਈਆਂ।
ਬਹੁਤ ਕੁਝ ਦੇਖਦੇ ਤੇ ਮਹਿਸੂਸ ਕਰਦੇ ਹੋਏ ਅਸੀਂ ਅਜਾਇਬ ਘਰ ਦੇ ਹਾਲ ਵਿਚੋਂ ਬਾਹਰ ਨਿਕਲੇ। ਸਾਹਮਣੇ ਫੈਰੀ ਸੈਲਾਨੀਆਂ ਦੀ ਉਡੀਕ ਕਰ ਰਹੀ ਸੀ। ਬਹੁਤ ਥੱਕ ਜਾਣ ਕਰਕੇ ਤੇ ਸਮਾਂ ਘੱਟ ਹੋਣ ਕਰਕੇ ਅਸੀਂ ਆਡੀਓ ਟੂਰ ਨਾ ਕਰ ਸਕੇ ਤੇ ਨਾ ਹੀ ਉਹ ਯਾਦਗਾਰ ਕੰਧ ਦੇਖ ਸਕੇ, ਜਿੱਥੇ ਐਲਿਸ ਟਾਪੂ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੱਖਾਂ ਪਰਵਾਸੀਆਂ ਦੇ ਨਾਂ ਉੱਕਰੇ ਹੋਏ ਹਨ। ਫੈਰੀ ਵਿੱਚ ਬੈਠਿਆਂ ਮੇਰੇ ਮਨ ਵਿੱਚ ਬੀਤੇ ਸਮੇਂ ਦੇ ਨਾਲ ਨਾਲ ਵਰਤਮਾਨ ਸਮੇਂ ਵਿੱਚ ਹੋ ਰਹੇ ਪਰਵਾਸ ਦਾ ਖ਼ਿਆਲ ਚੱਲ ਰਿਹਾ ਸੀ। ਜ਼ਿੰਦਗੀ ਦੀ ਰਵਾਨੀ ਅਤੇ ਸੁਨਹਿਰੀ ਭਵਿੱਖ ਦੀ ਆਸ ਨੂੰ ਮੁਕੰਮਲ ਕਰਨ ਲਈ ਪਰਵਾਸ ਅੱਜ ਵੀ ਇੱਕ ਮਹੱਤਵਪੂਰਨ ਜ਼ਰੀਆ ਹੈ ਤੇ ਅਮਰੀਕਾ ਨੇ ਉਸ ਵੇਲੇ ਆਪਣੇ ਸੁਫ਼ਨਿਆਂ ਨੂੰ ਪਰਵਾਜ਼ ਦੇਣ ਵਾਲੇ ਹਰ ਸ਼ਖ਼ਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ।
ਸੁਪਰ ਪਾਵਰ ਦੀ ਪਛਾਣ ਕਾਇਮ ਕਰਨ ਵਾਲੇ ਦੇਸ਼ ਅਮਰੀਕਾ ਦੀ ਜ਼ਮੀਨ ਨੂੰ ਕਰੋੜਾਂ ਹੀ ਪਰਵਾਸੀਆਂ ਨੇ ਆਪਣੇ ਖੂਨ ਪਸੀਨੇ ਨਾਲ ਸਿੰਜਿਆ ਹੈ। ਇਨ੍ਹਾਂ ਪਰਵਾਸੀਆਂ ਤੇ ਅੱਗੋਂ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਨਾ ਸਿਰਫ਼ ਆਪਣੇ ਭਵਿੱਖ ਲਈ ਸਗੋਂ ਅਮਰੀਕਾ ਦੇ ਭਵਿੱਖ ਲਈ ਵੀ ਦਿਨ-ਰਾਤ ਮਿਹਨਤ ਕੀਤੀ ਹੈ, ਜਿਸ ਸਦਕਾ ਹੀ ਅੱਜ ਇਹ ਦੇਸ਼ ਦੁਨੀਆ ਦੀਆਂ ਸਭ ਤੋਂ ਤਾਕਤਵਰ ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਸਕਿਆ ਹੈ। ਬੀਤੇ ਦੀਆਂ ਯਾਦਾਂ ਨਾਲ ਲਬਰੇਜ਼ ਇਸ ਟਾਪੂ ਨਾਲ ਜੁੜੇ ਅਨੁਭਵ ਨੂੰ ਆਪਣੇ ਮਨ ਵਿੱਚ ਸਾਂਭਦੇ ਅਤੇ ਇਸ ਤੋਂ ਪ੍ਰੇਰਣਾ ਲੈਂਦੇ ਹੋੋਏ ਅਸੀਂ ਘਰ ਵੱਲ ਚਾਲੇ ਪਾ ਦਿੱਤੇ।
11/10/2026
ਪੰਜਾਬ📍 ਪੰਜਾਬ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ 2026-27 ਸੈਸ਼ਨ ਲਈ ਐੱਮ ਬੀ ਬੀ ਐੱਸ/ਬੀ ਡੀ ਐੱਸ ਕੋਰਸਾਂ ਵਿੱਚ 85 ਫ਼ੀਸਦੀ ਪੰਜਾਬ ਰਾਜ ਕੋਟੇ ਦੀਆਂ ਸੀਟਾਂ 'ਤੇ ਦਾਖ਼ਲੇ ਲਈ ਵਿਚਾਰੇ ਜਾਣ ਤੋਂ ਪੰਜ ਹੋਰ ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਹੈ।
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ 2026-27 ਸੈਸ਼ਨ ਲਈ ਐੱਮ ਬੀ ਬੀ ਐੱਸ/ਬੀ ਡੀ ਐੱਸ ਕੋਰਸਾਂ ਵਿੱਚ 85 ਫ਼ੀਸਦੀ ਪੰਜਾਬ ਰਾਜ ਕੋਟੇ ਦੀਆਂ ਸੀਟਾਂ 'ਤੇ ਦਾਖ਼ਲੇ ਲਈ ਵਿਚਾਰੇ ਜਾਣ ਤੋਂ ਪੰਜ ਹੋਰ ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਹੈ। ਯੂਨੀਵਰਸਿਟੀ ਨੇ ਜਾਂਚ ਦੌਰਾਨ ਇਹ ਪਾਇਆ ਕਿ ਉਨ੍ਹਾਂ ਨੇ ਇੱਕੋ ਸਮੇਂ ਕਿਸੇ ਹੋਰ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੀ ਰਾਜ ਦੇ ਕੋਟੇ ਦੀਆਂ ਸੀਟਾਂ ਲਈ ਅਪਲਾਈ ਕੀਤਾ ਹੋਇਆ ਸੀ।
ਯੂਨੀਵਰਸਿਟੀ ਰਜਿਸਟਰਾਰ ਦੁਆਰਾ ਜਾਰੀ ਇੱਕ ਜਨਤਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਾਂਚ ਵਿੱਚ ਪਾਇਆ ਗਿਆ ਹੈ ਕਿ ਇਨ੍ਹਾਂ ਉਮੀਦਵਾਰਾਂ ਨੇ ਪੰਜਾਬ ਰਾਜ ਕੋਟੇ ਅਧੀਨ ਦਾਖਲਾ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਨੋਟਿਸ ਦੇ ਅਨੁਸਾਰ, ਪੰਜ ਉਮੀਦਵਾਰਾਂ ਵਿੱਚੋਂ ਚਾਰ ਹਰਿਆਣਾ ਤੋਂ ਹਨ ਅਤੇ ਇੱਕ ਚੰਡੀਗੜ੍ਹ ਤੋਂ ਹੈ।
ਇਹ ਕਾਰਵਾਈ ਪੰਜਾਬ ਸਰਕਾਰ ਦੇ 10 ਜੁਲਾਈ, 2026 ਦੇ ਨੋਟੀਫਿਕੇਸ਼ਨ ਦੀ ਧਾਰਾ 18 ਤਹਿਤ ਕੀਤੀ ਗਈ ਹੈ, ਜੋ ਪੰਜਾਬ ਰਾਜ ਕੋਟੇ ਤਹਿਤ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਲਈ ਸ਼ਰਤਾਂ ਤੈਅ ਕਰਦੀ ਹੈ। ਲਗਪਗ 20 ਹੋਰ ਉਮੀਦਵਾਰ ਪਹਿਲਾਂ ਹੀ ਇਸੇ ਆਧਾਰ 'ਤੇ ਅਯੋਗ ਕਰਾਰ ਦਿੱਤੇ ਜਾ ਚੁੱਕੇ ਹਨ।
ਯੂਨੀਵਰਸਿਟੀ ਨੇ ਉਮੀਦਵਾਰਾਂ ਨੂੰ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਪੰਜਾਬ ਤੋਂ ਇਲਾਵਾ ਇੱਕ ਤੋਂ ਵੱਧ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਾਜ ਕੋਟੇ ਦੀਆਂ ਸੀਟਾਂ ਲਈ ਅਪਲਾਈ ਕਰਦਾ ਪਾਇਆ ਗਿਆ, ਤਾਂ ਉਸ ਦੀ ਆਰਜ਼ੀ ਅਲਾਟਮੈਂਟ "ਤੁਰੰਤ" ਰੱਦ ਕਰ ਦਿੱਤੀ ਜਾਵੇਗੀ। ਇਹ ਕਾਨੂੰਨ, ਨਿਯਮਾਂ, ਨਿਯਮਾਵਲੀ ਜਾਂ ਦਾਖ਼ਲਾ ਪ੍ਰਾਸਪੈਕਟਸ ਤਹਿਤ ਮਨਜ਼ੂਰਸ਼ੁਦਾ ਕਿਸੇ ਵੀ ਹੋਰ ਕਾਰਵਾਈ ਤੋਂ ਇਲਾਵਾ ਹੋਵੇਗਾ।
ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 85 ਪ੍ਰਤੀਸ਼ਤ ਰਾਜ ਕੋਟੇ ਦੀਆਂ ਸੀਟਾਂ 'ਤੇ ਦਾਖ਼ਲੇ ਲਈ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਸਾਰੀਆਂ ਸ਼ਰਤਾਂ ਦੀ ਧਿਆਨ ਨਾਲ ਪਾਲਣਾ ਕਰਨ।
11/10/2026
ਪੰਜਾਬ📍 ਪੰਜਾਬ
ਉੱਤਰਾਖੰਡ ਦੇ ਚਮੋਲੀ ਅੰਦਰ ਸਮੁੰਦਰ ਤਲ ਤੋਂ ਤਕਰੀਬਨ 15,200 ਫੁੱਟ ਦੀ ਬੁਲੰਦੀ ਤੇ ਸਥਿਤ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ਨੀਵਾਰ ਨੂੰ ਸਰਦ ਰੁੱਤ ਲਈ ਵਿਧੀਵਤ ਢੰਗ ਨਾਲ ਬੰਦ ਕਰ ਦਿੱਤੇ ਗਏ।
ਉੱਤਰਾਖੰਡ ਦੇ ਚਮੋਲੀ ਅੰਦਰ ਸਮੁੰਦਰ ਤਲ ਤੋਂ ਤਕਰੀਬਨ 15,200 ਫੁੱਟ ਦੀ ਬੁਲੰਦੀ ਤੇ ਸਥਿਤ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ਨੀਵਾਰ ਨੂੰ ਸਰਦ ਰੁੱਤ ਲਈ ਵਿਧੀਵਤ ਢੰਗ ਨਾਲ ਬੰਦ ਕਰ ਦਿੱਤੇ ਗਏ। ਇਸ ਵਰ੍ਹੇ ਸ਼ਰਧਾਲੂਆਂ ਦੀ ਆਮਦ ਦਾ ਵੱਡਾ ਰਿਕਾਰਡ ਕਾਇਮ ਹੋਇਆ ਹੈ, ਜਿੱਥੇ 3 ਲੱਖ 84 ਹਜ਼ਾਰ 573 ਤੋਂ ਵੱਧ ਸੰਗਤਾਂ ਨੇ ਗੁਰੂ-ਘਰ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ।
ਉੱਤਰਾਖੰਡ ਦੇ ਚਮੋਲੀ ‘ਚ ਸਮੁੰਦਰ ਤਲ ਤੋਂ ਤਕਰੀਬਨ 15,200 ਫੁੱਟ ਦੀ ਬੁਲੰਦੀ ਤੇ ਸਥਿਤ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ਨੀਵਾਰ ਨੂੰ ਸਰਦ ਰੁੱਤ ਲਈ ਵਿਧੀਵਤ ਢੰਗ ਨਾਲ ਬੰਦ ਕਰ ਦਿੱਤੇ ਗਏ। ਇਸ ਵਰ੍ਹੇ ਸ਼ਰਧਾਲੂਆਂ ਦੀ ਆਮਦ ਦਾ ਵੱਡਾ ਰਿਕਾਰਡ ਕਾਇਮ ਹੋਇਆ ਹੈ, ਜਿੱਥੇ 3 ਲੱਖ 84 ਹਜ਼ਾਰ 573 ਤੋਂ ਵੱਧ ਸੰਗਤਾਂ ਨੇ ਗੁਰੂ-ਘਰ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਕਪਾਟ ਬੰਦ ਹੋਣ ਦੀ ਰਸਮ ਮੌਕੇ ਤਕਰੀਬਨ 4 ਹਜ਼ਾਰ ਸੰਗਤਾਂ ਦਰਬਾਰ ਸਾਹਿਬ ਵਿੱਚ ਹਾਜ਼ਰ ਸਨ। ਇਹਨਾਂ ਸ਼ਰਧਾਲੂਆਂ ਵਿੱਚ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਇਆ 40 ਮੈਂਬਰੀ ਸਿੱਖ ਜਥਾ ਵੀ ਖ਼ਾਸ ਤੌਰ ਤੇ ਮੌਜੂਦ ਰਿਹਾ।
ਸ਼ੁੱਕਰਵਾਰ ਨੂੰ ਹੋਈ ਭਾਰੀ ਬਰਫ਼ਬਾਰੀ ਕਾਰਨ ਸਾਰਾ ਹੇਮਕੁੰਟ ਸਾਹਿਬ ਕੰਪਲੈਕਸ ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਨਜ਼ਰ ਆਇਆ। ਮਨਫ਼ੀ ਤਾਪਮਾਨ ਅਤੇ ਬਰਫ਼ੀਲੇ ਰਸਤਿਆਂ ਦੀ ਪ੍ਰਵਾਹ ਨਾ ਕਰਦਿਆਂ ਸੰਗਤਾਂ ਸਾਲਾਨਾ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਈਆਂ।
ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਨਾਲ ਧਾਰਮਿਕ ਸਮਾਗਮ ਆਰੰਭ ਹੋਏ, ਜਿਸ ਉਪਰੰਤ ਦੁਪਹਿਰ 12:30 ਵਜੇ ਸਾਲਾਨਾ ਅੰਤਿਮ ਅਰਦਾਸ ਸੰਪੰਨ ਹੋਈ ਅਤੇ 1 ਵਜੇ ਮੁੱਖ ਵਾਕ (ਹੁਕਮਨਾਮਾ) ਲਿਆ ਗਿਆ। ਭਾਰਤੀ ਫ਼ੌਜ ਦੇ ਬੈਂਡ ਦੀਆਂ ਗੂੰਜਦੀਆਂ ਧੁਨਾਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਦਰਬਾਰ ਸਾਹਿਬ ਤੋਂ ਪੂਰੇ ਸਤਿਕਾਰ ਸਹਿਤ ਸੱਚਖੰਡ (ਸੁਖ-ਆਸਨ ਅਸਥਾਨ) ਵਿਖੇ ਸੁਸ਼ੋਭਿਤ ਕੀਤਾ ਗਿਆ। ਇਸ ਰਸਮ ਦੇ ਨਾਲ ਹੀ ਸਾਲ 2026 ਦੀ ਤੀਰਥ ਯਾਤਰਾ ਅਧਿਕਾਰਤ ਤੌਰ ਤੇ ਸਮਾਪਤ ਹੋ ਗਈ। ਦੂਜੇ ਪਾਸੇ, ਨੇੜੇ ਸਥਿਤ ਲਕਸ਼ਮਣ ਮੰਦਿਰ ਦੇ ਕਪਾਟ ਐਤਵਾਰ ਨੂੰ ਬੰਦ ਕੀਤੇ ਜਾਣਗੇ। ਮੰਦਿਰ ਦੇ ਪੁਜਾਰੀ ਮਨੀਸ਼ ਪਾਂਡੇ ਨੇ ਪੁਸ਼ਟੀ ਕੀਤੀ ਕਿ ਇਸ ਸੰਬੰਧੀ ਸਾਰੀਆਂ ਪ੍ਰਸ਼ਾਸਨਿਕ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਾਕਿਸਤਾਨ ਤੋਂ ਪਹੁੰਚੇ 40 ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਪਪਿੰਦਰ ਸਿੰਘ ਕਰ ਰਹੇ ਹਨ। ਇਸ ਜਥੇ ਵਿੱਚ 10 ਬੱਚੇ, 15 ਬੀਬੀਆਂ ਅਤੇ 15 ਪੁਰਸ਼ ਸ਼ਾਮਲ ਹਨ, ਜੋ ਕਿ ਪਾਕਿਸਤਾਨ ਦੇ ਲਾਹੌਰ, ਸਿੰਧ, ਪੇਸ਼ਾਵਰ ਅਤੇ ਨਨਕਾਣਾ ਸਾਹਿਬ ਵਰਗੇ ਇਤਿਹਾਸਕ ਸ਼ਹਿਰਾਂ ਦੇ ਵਸਨੀਕ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਜਥਾ ਸ਼ਾਰਜਾਹ (ਯੂਏਈ) ਦੇ ਰਸਤੇ ਕੌਮਾਂਤਰੀ ਉਡਾਣ ਰਾਹੀਂ ਦਿੱਲੀ ਪਹੁੰਚਿਆ ਸੀ। ਵੀਰਵਾਰ ਸ਼ਾਮ ਲਗਭਗ 5 ਵਜੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਵਾਨਾ ਹੋ ਕੇ ਜਥਾ ਰਾਤ ਕਰੀਬ 1 ਵਜੇ ਰਿਸ਼ੀਕੇਸ਼ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਾ। ਉੱਥੇ ਕੁਝ ਸਮਾਂ ਆਰਾਮ ਕਰਨ ਮਗਰੋਂ ਯਾਤਰੀ ਚਮੋਲੀ ਲਈ ਰਵਾਨਾ ਹੋ ਗਏ। ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਹੇਠ ਪੁਲਿਸ ਟੀਮਾਂ ਦੀ ਨਿਗਰਾਨੀ ਵਿੱਚ ਸ਼ਰਧਾਲੂ ਗੋਵਿੰਦਘਾਟ ਤੋਂ ਘਾਂਘਰੀਆ ਹੁੰਦੇ ਹੋਏ ਪਵਿੱਤਰ ਅਸਥਾਨ ਤੇ ਪਹੁੰਚੇ। ਜਥੇ ਦੇ ਮੈਂਬਰਾਂ ਦੀ ਖ਼ਾਸ ਇੱਛਾ ਕਪਾਟ ਬੰਦ ਹੋਣ ਦੀ ਇਤਿਹਾਸਕ ਘੜੀ ਮੌਕੇ ਹਾਜ਼ਰੀ ਭਰਨ ਦੀ ਸੀ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਸੰਗਤ ਨੇ ਅੰਤਿਮ ਦਿਨ ਦੇ ਸਮੂਹ ਧਾਰਮਿਕ ਪ੍ਰੋਗਰਾਮਾਂ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਹਿੱਸਾ ਲਿਆ। ਮੌਜੂਦਾ ਵਰ੍ਹੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 23 ਮਈ ਨੂੰ ਸੰਗਤਾਂ ਦੇ ਦਰਸ਼ਨ-ਦੀਦਾਰ ਲਈ ਖੋਲ੍ਹੇ ਗਏ ਸਨ। ਇਸ ਪੂਰੇ ਸੀਜ਼ਨ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਨੇ ਦੁਰਗਮ ਪਹਾੜੀ ਪੈਂਡਾ ਤੈਅ ਕਰਕੇ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ। ਸ਼ਨੀਵਾਰ ਨੂੰ ਕਪਾਟ ਬੰਦ ਹੋਣ ਦੇ ਨਾਲ ਹੀ ਇਹ ਯਾਤਰਾ ਸੀਜ਼ਨ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ। ਜੇਕਰ ਪਿਛਲੇ ਵਰ੍ਹੇ ਦੀ ਗੱਲ ਕਰੀਏ ਤਾਂ 10 ਅਕਤੂਬਰ ਨੂੰ ਕਪਾਟ ਬੰਦ ਹੋਏ ਸਨ ਅਤੇ 139 ਦਿਨਾਂ ਤੱਕ ਚੱਲੀ ਯਾਤਰਾ ਦੌਰਾਨ ਤਕਰੀਬਨ 2.7 ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ ਸੀ। ਇਸ ਸਾਲ ਸੰਗਤ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਦਰਜ ਕੀਤੀ ਗਈ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਾਨਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਬਾਣੀ ‘ਬਚਿੱਤਰ ਨਾਟਕ’ ਨਾਲ ਜੁੜੀ ਹੋਈ ਹੈ। ਇਸ ਪਵਿੱਤਰ ਰਚਨਾ ਵਿੱਚ ਗੁਰੂ ਸਾਹਿਬ ਨੇ ਆਪਣੇ ਪੂਰਬਲੇ ਜਨਮ ਦੌਰਾਨ ਸੱਤ ਬਰਫ਼ੀਲੀਆਂ ਚੋਟੀਆਂ ਨਾਲ ਘਿਰੇ ਅਸਥਾਨ ਤੇ ਤਪੱਸਿਆ ਕਰਨ ਦਾ ਜ਼ਿਕਰ ਕੀਤਾ ਹੈ: ਇਸੇ ਬਾਣੀ ਦੇ ਵਰਣਨ ਦੇ ਆਧਾਰ ਤੇ ਬਾਅਦ ਵਿੱਚ ਹਿਮਾਲਿਆ ਦੀਆਂ ਬਰਫ਼ੀਲੀਆਂ ਪਹਾੜੀਆਂ ਵਿੱਚ ਇਸ ਪਵਿੱਤਰ ਅਸਥਾਨ ਦੀ ਖੋਜ ਕੀਤੀ ਗਈ। ਲੰਮੇ ਸਮੇਂ ਤੱਕ ਇਸ ਅਸਥਾਨ ਦੀ ਭੂਗੋਲਿਕ ਸਥਿਤੀ ਓਹਲੇ ਹੀ ਰਹੀ। ਸਾਲ 1884 ਵਿੱਚ ਮਹਾਨ ਵਿਦਵਾਨ ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣੀ ਪੁਸਤਕ ਸ੍ਰੀ ਗੁਰ ਤੀਰਥ ਸੰਗ੍ਰਹਿ ਵਿੱਚ ਬਦਰੀਨਾਥ ਨੇੜੇ ਸਥਿਤ ਲੋਕਪਾਲ ਝੀਲ ਨੂੰ ਗੁਰੂ ਸਾਹਿਬ ਦੇ ਤਪ ਅਸਥਾਨ ਵਜੋਂ ਪਛਾਣਨ ਦਾ ਯਤਨ ਕੀਤਾ, ਹਾਲਾਂਕਿ ਕਠਿਨ ਰਸਤਿਆਂ ਅਤੇ ਸਾਧਨਾਂ ਦੀ ਘਾਟ ਕਾਰਨ ਉਸ ਵੇਲੇ ਇਹ ਪਛਾਣ ਵਿਆਪਕ ਰੂਪ ਨਾ ਲੈ ਸਕੀ। ਸਾਲ 1929 ਵਿੱਚ ਸਿੱਖ ਚਿੰਤਕ ਤੇ ਵਿਦਵਾਨ ਭਾਈ ਵੀਰ ਸਿੰਘ ਦੀ ਪ੍ਰਸਿੱਧ ਪੁਸਤਕ ਸ੍ਰੀ ਕਲਗੀਧਰ ਚਮਤਕਾਰ ਛਪ ਕੇ ਸਾਹਮਣੇ ਆਈ। ਇਸ ਵਿੱਚ ਦਰਜ ਹੇਮਕੁੰਟ ਸਾਹਿਬ ਦੇ ਵਰਣਨ ਨੇ ਸੰਤ ਸੋਹਣ ਸਿੰਘ ਨੂੰ ਇਸ ਅਸਥਾਨ ਦੀ ਪੁਨਰ-ਖੋਜ ਲਈ ਪ੍ਰੇਰਿਤ ਕੀਤਾ। ਸੰਤ ਸੋਹਣ ਸਿੰਘ ਨੇ 1933 ਵਿੱਚ ਹਿਮਾਲਿਆ ਦੇ ਬਿਖੜੇ ਇਲਾਕਿਆਂ ਦੀ ਯਾਤਰਾ ਆਰੰਭੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੋਕਪਾਲ ਝੀਲ ਤੱਕ ਪਹੁੰਚੇ। ਸਾਲ 1934 ਵਿੱਚ ਉਨ੍ਹਾਂ ਨੇ ਪੁਖ਼ਤਾ ਤੌਰ ਤੇ ਇਸ ਝੀਲ ਦੀ ਸ਼ਨਾਖ਼ਤ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਵਜੋਂ ਕੀਤੀ। ਇਸ ਮਗਰੋਂ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਕਾਰਵਾਈ ਸ਼ੁਰੂ ਹੋਈ।
11/10/2026
ਖੇਡਾਂ📍 ਪੰਜਾਬ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਤਿਹਾਸਕ ਧਰਤੀ ਚੱਪੜਚਿੜੀ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਫੈਸਲਾਕੁੰਨ ਪੜਾਅ ਦਾ ਅਗਾਜ਼ ਕੀਤਾ ਅਤੇ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਬਣਾਉਣ ਲਈ ਸਾਰੇ 23 ਜ਼ਿਲ੍ਹਿਆਂ ਵਿੱਚ ਬਾਈਕਰ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਤਿਹਾਸਕ ਧਰਤੀ ਚੱਪੜਚਿੜੀ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਫੈਸਲਾਕੁੰਨ ਪੜਾਅ ਦਾ ਅਗਾਜ਼ ਕੀਤਾ ਅਤੇ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਬਣਾਉਣ ਲਈ ਸਾਰੇ 23 ਜ਼ਿਲ੍ਹਿਆਂ ਵਿੱਚ ਬਾਈਕਰ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਨੂੰ ਚੋਰੀ-ਛਿਪੇ ਵੀ ਨਹੀਂ ਵਿਕਣ ਦਿੱਤਾ ਜਾਵੇਗਾ। ਉਨ੍ਹਾਂ ਨੇ ਹਰ ਪੰਜਾਬੀ ਨੂੰ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਪੰਜਾਬ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ ਲਈ ਨਸ਼ਿਆਂ ਦੇ ਖਾਤਮੇ ਦੀ ਇਸ ਫੈਸਲਾਕੁੰਨ ਜੰਗ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਰੈਲੀ ਦੇ ਨਾਲ ਸੁਝਾਅ ਅਤੇ ਸ਼ਿਕਾਇਤ ਬਕਸੇ ਹੋਣ ਅਤੇ ਫ਼ਿਲਮ 'ਥਾਪੀ' ਦੀ ਟੀਮ ਦੇ ਜਾਗਰੂਕਤਾ ਮੁਹਿੰਮ ਵਿੱਚ ਜੁੜਨ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਬਜਾਏ ਸਿੱਖਿਆ ਅਤੇ ਖੇਡਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੂੰ ਨਸ਼ੇ ਫੈਲਾਉਣ ਅਤੇ ਪੰਜਾਬ ਦੇ ਅਕਸ ਨੂੰ ਢਾਹ ਲਾਉਣ ਲਈ ਜ਼ਿੰਮੇਵਾਰ ਠਹਿਰਾਇਆ।
ਐਕਸ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਇਤਿਹਾਸਕ ਧਰਤੀ ਚੱਪੜਚਿੜੀ ਤੋਂ ਬਾਈਕ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਕਿ 'ਯੁੱਧ ਨਸ਼ਿਆਂ ਵਿਰੁੱਧ' ਦੇ ਆਖਰੀ ਪੜਾਅ ਦੀ ਸ਼ੁਰੂਆਤ ਹੈ। ਨਸ਼ਿਆਂ ਵਿਰੁੱਧ ਲੜਾਈ ਇਕੱਲੀ ਸਰਕਾਰ ਜਾਂ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਨੂੰ ਲੋਕ ਲਹਿਰ ਬਣਾਉਣਾ ਚਾਹੀਦਾ ਹੈ। ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਅਦਾਕਾਰਾ ਨੀਰੂ ਬਾਜਵਾ, ਫ਼ਿਲਮ 'ਥਾਪੀ' ਦੀ ਟੀਮ ਅਤੇ ਪੰਜਾਬ ਦੇ ਭਲੇ ਦੀ ਸੋਚ ਰੱਖਣ ਵਾਲੇ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ। ਪੰਜਾਬ ਗੁਰੂਆਂ, ਪੀਰਾਂ, ਸੰਤਾਂ, ਸ਼ਹੀਦਾਂ, ਖਿਡਾਰੀਆਂ ਅਤੇ ਬਹਾਦਰ ਜਰਨੈਲਾਂ ਦੀ ਧਰਤੀ ਹੈ। ਆਓ, ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਇਸ ਦੀ ਰੰਗਲਾ ਪੰਜਾਬ ਵਾਲੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਇਕੱਠੇ ਹੋਈਏ।
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਤਿਹਾਸਕ ਧਰਤੀ ਚੱਪੜਚਿੜੀ ਤੋਂ ਆਖਰੀ ਪੜਾਅ ਦੀ ਸ਼ੁਰੂਆਤ ਦਾ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਇਹ ਧਰਤੀ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਅਨਿਆਂ ਅਤੇ ਜ਼ੁਲਮ ਵਿਰੁੱਧ ਲੜੀ ਗਈ ਇਤਿਹਾਸਕ ਜੰਗ ਨਾਲ ਜੁੜੀ ਹੋਈ ਹੈ। ਉਹੀ ਸਾਹਸ, ਕੁਰਬਾਨੀ ਅਤੇ ਦ੍ਰਿੜਤਾ ਦੀ ਭਾਵਨਾ ਪੰਜਾਬ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਅਗਵਾਈ ਦੇਵੇਗੀ।”
ਮੁੱਖ ਮੰਤਰੀ ਨੇ ਕਿਹਾ, “'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਇਕੱਲੀ ਸਰਕਾਰ ਨਹੀਂ ਜਿੱਤ ਸਕਦੀ, ਇਸ ਲਈ ਹਰ ਪੰਜਾਬੀ ਨੂੰ ਇਕਜੁਟ ਹੋਣ ਦੀ ਲੋੜ ਹੈ। ਸੂਬਾ ਸਰਕਾਰ ਨੇ ਨਸ਼ਿਆਂ ਦੀ ਲਾਹਨਤ ਵਿਰੁੱਧ ਸਖ਼ਤ ਮੁਹਿੰਮ ਛੇੜੀ ਹੈ ਅਤੇ ਮੈਂ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਭਾਈਵਾਲ ਬਣਨ ਦੀ ਅਪੀਲ ਕਰਦਾ ਹਾਂ। ਇਹ ਲੜਾਈ ਸਿਰਫ਼ ਤਸਕਰਾਂ ਵਿਰੁੱਧ ਨਹੀਂ ਹੈ, ਸਗੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਜੀਵਨ, ਮਾਣ-ਸਤਿਕਾਰ ਅਤੇ ਭਵਿੱਖ ਦੀ ਰਾਖੀ ਕਰਨ ਲਈ ਹੈ।”
ਉਨ੍ਹਾਂ ਕਿਹਾ, “ਬਾਈਕਰਾਂ ਦੀ ਇਹ ਰੈਲੀ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚੋਂ ਲੰਘੇਗੀ ਅਤੇ ਪਿੰਡਾਂ ਤੇ ਸ਼ਹਿਰਾਂ ਤੱਕ ਨਸ਼ਿਆਂ ਵਿਰੁੱਧ ਸੁਨੇਹਾ ਪਹੁੰਚਾਏਗੀ। ਸੂਬੇ ਦੀ ਭਲਾਈ ਅਤੇ ਵਿਕਾਸ ਲਈ ਲੋਕਾਂ ਦੇ ਸੁਝਾਅ ਇਕੱਠੇ ਕਰਨ ਵਾਸਤੇ ਰੈਲੀ ਦੇ ਨਾਲ ਵਿਸ਼ੇਸ਼ ਵਾਹਨ ਵੀ ਚੱਲੇਗਾ। ਇਹ ਪਹਿਲਕਦਮੀ ਲੋਕਾਂ ਦੀ ਭਾਈਵਾਲੀ ਨੂੰ ਮਜ਼ਬੂਤ ਕਰੇਗੀ ਅਤੇ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਫੈਲਾਏਗੀ, ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਲੋਕ ਲਹਿਰ ਬਣ ਜਾਵੇਗੀ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਰੈਲੀ ਦੌਰਾਨ ਲੋਕਾਂ ਲਈ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਜਾਂ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਇਕ ਸ਼ਿਕਾਇਤ ਬਕਸਾ ਵੀ ਮੌਜੂਦ ਹੋਵੇਗਾ। ਇਸ ਦਾ ਉਦੇਸ਼ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਣਾ, ਨਸ਼ਾਖ਼ੋਰੀ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ। ਹਿੱਸਾ ਲੈਣ ਵਾਲੇ ਬਾਈਕਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਅੰਬੈਂਸਡਰ ਹਨ, ਜੋ ਇਸ ਨੇਕ ਉਪਰਾਲੇ ਰਾਹੀਂ ਸਮਾਜ ਦੀ ਸੇਵਾ ਕਰ ਰਹੇ ਹਨ।”
ਲੋਕਾਂ ਨੂੰ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਬਾਈਕਰ ਸਾਹਸ, ਉਮੀਦ ਅਤੇ ਸੁਨਹਿਰੇ ਭਵਿੱਖ ਦਾ ਸੁਨੇਹਾ ਲੈ ਕੇ ਨਿਕਲੇ ਹਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ 'ਸੇਫ਼ ਪੰਜਾਬ' ਹੈਲਪਲਾਈਨ ਰਾਹੀਂ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ।”
ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤਬਾਹ ਕਰਨ ਦੇ ਸਰਕਾਰ ਦੇ ਅਹਿਦ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ, “ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਲਈ ਵਰਤੇ ਜਾਣ ਵਾਲੇ ਡਰੋਨਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਰੋਕਣ ਲਈ ਸਰਹੱਦਾਂ 'ਤੇ ਐਂਟੀ-ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ। ਸਰਕਾਰ ਸਰਹੱਦ ਪਾਰੋਂ ਨਸ਼ਾ ਤਸਕਰੀ ਨੂੰ ਰੋਕਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਯਤਨਾਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ।”
ਉਨ੍ਹਾਂ ਕਿਹਾ, “ਪੰਜਾਬ ਗੁਰੂ ਸਾਹਿਬਾਨ, ਸੰਤਾਂ ਅਤੇ ਪੀਰਾਂ-ਪੈਗਬੰਰਾਂ ਦੀ ਪਵਿੱਤਰ ਧਰਤੀ ਹੈ। ਅਸੀਂ ਨਸ਼ਿਆਂ ਨੂੰ ਆਪਣੇ ਬੱਚਿਆਂ ਦਾ ਭਵਿੱਖ ਬਰਬਾਦ ਨਹੀਂ ਕਰਨ ਦੇ ਸਕਦੇ। ਸਰਕਾਰ ਦ੍ਰਿੜਤਾ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਬੁਰਾਈ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ।”
ਰੋਜ਼ਗਾਰ ਦੇ ਮੌਕੇ ਸਿਰਜਣ 'ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਭਰਤੀ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਯਕੀਨੀ ਬਣਾਉਂਦੇ ਹੋਏ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ 70,885 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਅਤੇ ਲਾਹੇਵੰਦ ਪਾਸੇ ਲਾਉਣ ਲਈ ਰੋਜ਼ਗਾਰ ਦੇ ਮੌਕੇ ਸਿਰਜਣਾ ਸਾਡੇ ਯਤਨਾਂ ਦਾ ਮਹੱਤਵਪੂਰਨ ਹਿੱਸਾ ਹੈ।”
ਪਿਛਲੀਆਂ ਸਰਕਾਰਾਂ 'ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਲਾਂ ਦੀ ਅਣਦੇਖੀ ਨੇ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਮੌਕਿਆਂ ਤੋਂ ਵਾਂਝੇ ਰੱਖਿਆ ਅਤੇ ਸਾਡੀ ਸਰਕਾਰ ਲੋਕ-ਪੱਖੀ ਨੀਤੀਆਂ, ਜਵਾਬਦੇਹ ਸ਼ਾਸਨ ਅਤੇ ਵਿਕਾਸ ਪਹਿਲਕਦਮੀਆਂ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਮੌਕੇ ਦੇ ਰਹੀ ਹੈ, ਜਿਸ ਦਾ ਸਿੱਧਾ ਲਾਭ ਆਮ ਪਰਿਵਾਰਾਂ ਨੂੰ ਮਿਲ ਰਿਹਾ ਹੈ।”
ਉਨ੍ਹਾਂ ਨੇ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ', ਵਿਸ਼ਵ ਪੱਧਰੀ ਸੜਕੀ ਬੁਨਿਆਦੀ ਢਾਂਚਾ, ਮਿਆਰੀ ਸਿਹਤ ਸਹੂਲਤਾਂ ਅਤੇ ਪਿੰਡਾਂ ਵਿੱਚ ਖੇਡ ਮੈਦਾਨਾਂ ਨੂੰ ਸਮਰਪਿਤ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇਕ ਆਧੁਨਿਕ, ਖੁਸ਼ਹਾਲ ਅਤੇ ਤਰੱਕੀਪਸੰਦ ਪੰਜਾਬ ਦੀ ਸਿਰਜਣਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਹਰ ਪਿੰਡ ਅਤੇ ਕਸਬੇ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਲਗਭਗ 15,000 ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਕਮੇਟੀਆਂ ਦੇ ਲਗਭਗ 1.25 ਲੱਖ ਮੈਂਬਰ ਨਸ਼ਾ-ਵਿਰੋਧੀ ਵਲੰਟੀਅਰਾਂ ਵਜੋਂ ਕੰਮ ਕਰ ਰਹੇ ਹਨ।"
ਉਨ੍ਹਾਂ ਕਿਹਾ, "81,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 3,900 ਕਿਲੋ ਹੈਰੋਇਨ ਅਤੇ 983 ਕਿਲੋ ਅਫੀਮ ਜ਼ਬਤ ਕੀਤੀ ਗਈ ਹੈ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸਜ਼ਾ ਦਿਵਾਉਣ ਦੀ ਦਰ 89 ਫ਼ੀਸਦੀ ਤੱਕ ਪਹੁੰਚ ਗਈ ਹੈ।"
ਮੁੱਖ ਮੰਤਰੀ ਨੇ ਅੱਗੇ ਕਿਹਾ, "ਕੁੱਲ 51,979 ਨਾਗਰਿਕਾਂ ਨੇ 'ਸੇਫ ਪੰਜਾਬ' ਹੈਲਪਲਾਈਨ ਰਾਹੀਂ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਨਤੀਜੇ ਵਜੋਂ 25,339 ਗ੍ਰਿਫਤਾਰੀਆਂ ਹੋਈਆਂ ਹਨ। ਵਿਲੇਜ ਡਿਫੈਂਸ ਕਮੇਟੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਸਦਕਾ 4,000 ਤੋਂ ਵੱਧ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 5,000 ਗ੍ਰਿਫਤਾਰੀਆਂ ਹੋਈਆਂ ਹਨ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ, ਪੰਜਾਬ ਪੁਲਿਸ ਨੇ 17 ਮਹੀਨਿਆਂ ਵਿੱਚ 75,000 ਤੋਂ ਵੱਧ ਜਨਤਕ ਮੀਟਿੰਗਾਂ ਕੀਤੀਆਂ ਹਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਨਸ਼ਿਆਂ ਦੇ ਆਦੀ ਲੋਕਾਂ ਦਾ ਸਰਕਾਰ ਪ੍ਰਤੀ ਭਰੋਸਾ ਵਧਿਆ ਹੈ, ਜਿਸ ਨਾਲ ਉਹ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਨਸ਼ਾ ਛੁਡਾਊ ਕੇਂਦਰਾਂ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਹੋਏ ਹਨ। ਇੱਕ ਸਾਲ ਵਿੱਚ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਭਗ ਤਿੰਨ ਗੁਣਾ ਹੋ ਗਈ ਹੈ ਅਤੇ ਇਲਾਜ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ। ਇਨ੍ਹਾਂ ਕੇਂਦਰਾਂ ਵਿੱਚ 40,000 ਤੋਂ ਵੱਧ ਮਰੀਜ਼ ਇਲਾਜ ਲਈ ਪਹੁੰਚੇ।"
"ਨਸ਼ਾ ਛੁਡਾਊ ਅਤੇ ਮੁੜ-ਵਸੇਬਾ ਕੇਂਦਰਾਂ ਵਿੱਚ ਹੁਨਰ ਵਿਕਾਸ ਅਤੇ ਖੇਡ ਸਿਖਲਾਈ ਸ਼ੁਰੂ ਕੀਤੀ ਗਈ ਹੈ ਤਾਂ ਜੋ ਨਸ਼ਿਆਂ ਤੋਂ ਉਭਰ ਰਹੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣ ਵਿੱਚ ਮਦਦ ਮਿਲ ਸਕੇ ਅਤੇ ਉਨ੍ਹਾਂ ਨੂੰ ਦੁਬਾਰਾ ਨਸ਼ੇ ਵੱਲ ਜਾਣ ਤੋਂ ਰੋਕਿਆ ਜਾ ਸਕੇ। ਮਾਰਚ 2025 ਤੋਂ 21 ਜ਼ਿਲ੍ਹਿਆਂ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਹੁਨਰ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ।"
ਇਸ ਸਾਲ ਸ਼ੁਰੂ ਕੀਤੀ ਗਈ 'ਸੂਰਮੇ' ਪਹਿਲਕਦਮੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਇਸ ਪਹਿਲਕਦਮੀ ਰਾਹੀਂ ਉਨ੍ਹਾਂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜੋ ਦੋ ਸਾਲਾਂ ਤੋਂ ਨਸ਼ਾ-ਮੁਕਤ ਰਹੇ ਹਨ। ਇਹ ਵਿਅਕਤੀ ਹੁਣ ਰੋਲ ਮਾਡਲ ਵਜੋਂ ਕੰਮ ਕਰ ਰਹੇ ਹਨ ਅਤੇ ਦੂਜਿਆਂ ਨੂੰ ਨਸ਼ਾ-ਮੁਕਤ ਜੀਵਨ ਵੱਲ ਸੇਧ ਦੇ ਰਹੇ ਹਨ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅਗਲੀ ਪੀੜ੍ਹੀ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਨਸ਼ਾ-ਰੋਕੂ ਪ੍ਰੋਗਰਾਮ ਤਹਿਤ ਲਗਭਗ 7.5 ਲੱਖ ਵਿਦਿਆਰਥੀਆਂ ਨੂੰ ਨਾਲ ਜੋੜਿਆ ਗਿਆ ਹੈ। ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਸ਼ਿਆਂ ਨੂੰ ਪੱਕੇ ਤੌਰ 'ਤੇ ਛੱਡ ਦੇਣ ਅਤੇ ਸਿੱਖਿਆ ਤੇ ਖੇਡਾਂ ਨੂੰ ਅਪਣਾਉਣ।"
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ ਵਾਸਤੇ ਖੇਡ ਬਜਟ ਵਿੱਚ ਵੱਡਾ ਵਾਧਾ ਕੀਤਾ ਅਤੇ ਖੇਡਾਂ ਲਈ 1,791 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ 3,100 ਪੇਂਡੂ ਖੇਡ ਮੈਦਾਨ ਅਤੇ 3,000 ਜਿੰਮ ਤਿਆਰ ਕੀਤੇ ਜਾ ਰਹੇ ਹਨ।
ਨਸ਼ਿਆਂ ਨਾਲ ਨਜਿੱਠਣ ਵਿੱਚ ਖੇਡਾਂ ਦੀ ਭੂਮਿਕਾ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "'ਖੇਡਾਂ ਵਤਨ ਪੰਜਾਬ ਦੀਆਂ' ਨੇ ਵੱਖ-ਵੱਖ ਉਮਰ ਵਰਗਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਕੇ ਸੂਬੇ ਦੇ ਖੇਡ ਸੱਭਿਆਚਾਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ, ਜਿਸ ਵਿੱਚ ਪਰਿਵਾਰਾਂ ਦੀਆਂ ਤਿੰਨ ਪੀੜ੍ਹੀਆਂ ਵੱਖ-ਵੱਖ ਵਰਗਾਂ ਵਿੱਚ ਮੁਕਾਬਲਾ ਕਰ ਰਹੀਆਂ ਹਨ। ਖੇਡਾਂ ਨੌਜਵਾਨਾਂ ਨੂੰ ਸਕਾਰਾਤਮਕ ਸੇਧ, ਅਨੁਸ਼ਾਸਨ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ ਦੇ ਮੌਕੇ ਪ੍ਰਦਾਨ ਕਰਦੀਆਂ ਹਨ।"
ਭਾਰਤੀ ਖੇਡਾਂ ਵਿੱਚ ਪੰਜਾਬ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਪੁਰਸ਼ ਕ੍ਰਿਕਟ ਟੀਮ ਦੀ ਅਗਵਾਈ ਕਰ ਰਹੇ ਸ਼ੁਭਮਨ ਗਿੱਲ, ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵਜੋਂ ਹਰਮਨਪ੍ਰੀਤ ਕੌਰ ਅਤੇ ਜਾਪਾਨ ਵਿੱਚ ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਭਾਰਤ ਦੀ ਸੋਨ ਤਗਮਾ ਜੇਤੂ ਹਾਕੀ ਟੀਮ ਦੀ ਅਗਵਾਈ ਕਰਨ ਵਾਲੇ ਹਰਮਨਪ੍ਰੀਤ ਸਿੰਘ ਦੀ ਅਹਿਮ ਭੂਮਿਕਾ ਬਾਰੇ ਦੱਸਿਆ।
ਉਨ੍ਹਾਂ ਕਿਹਾ, "ਭਾਰਤੀ ਹਾਕੀ ਟੀਮ ਦੇ 11 ਵਿੱਚੋਂ 9 ਖ਼ਿਡਾਰੀ ਪੰਜਾਬ ਨਾਲ ਸਬੰਧਤ ਸਨ। ਅਸੀਂ ਬਾਸਕਟਬਾਲ ਵਿੱਚ ਪ੍ਰੀਤਪਾਲ ਸਿੰਘ ਬਰਾੜ ਦੀ ਅਗਵਾਈ ਦੀ ਵੀ ਸ਼ਲਾਘਾ ਕਰਦੇ ਹਾਂ।"
ਪੰਜਾਬ ਦੀ ਖੇਡ ਵਿਰਾਸਤ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਮਿਲਖਾ ਸਿੰਘ, ਦਾਰਾ ਸਿੰਘ, ਓਲੰਪੀਅਨ ਬਲਬੀਰ ਸਿੰਘ ਅਤੇ ਓਲੰਪੀਅਨ ਸੁਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਕੋਲ ਚੈਂਪੀਅਨ ਅਤੇ ਓਲੰਪੀਅਨ ਪੈਦਾ ਕਰਨ ਲਈ ਲੋੜੀਂਦੀ ਪ੍ਰਤਿਭਾ, ਦ੍ਰਿੜ੍ਹ ਇਰਾਦਾ ਅਤੇ ਖੇਡ ਪਰੰਪਰਾ ਮੌਜੂਦ ਹੈ। ਸਰਕਾਰ ਇਸ ਵਿਰਾਸਤ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"
ਸਿਨੇਮਾ ਜਗਤ ਵਿੱਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ਵ ਪੱਧਰੀ ਫ਼ਿਲਮ ਸਿਟੀ ਬਣਾਈ ਜਾਵੇਗੀ।
ਉਨ੍ਹਾਂ ਕਿਹਾ, "ਇਸ ਪ੍ਰਸਤਾਵਿਤ ਪ੍ਰੋਜੈਕਟ ਨਾਲ ਪੰਜਾਬੀ ਮਨੋਰੰਜਨ ਜਗਤ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਕਲਾਕਾਰਾਂ ਤੇ ਪੇਸ਼ੇਵਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸੀਚੇਵਾਲ ਅਤੇ ਥਾਪਰ ਮਾਡਲਾਂ ਰਾਹੀਂ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਅਤੇ ਕਾਇਆ-ਕਲਪ ਟਿਕਾਊ ਪੇਂਡੂ ਵਿਕਾਸ ਵੱਲ ਅਹਿਮ ਕਦਮ ਹੈ।"
ਧਾਰਮਿਕ ਭਾਵਨਾਵਾਂ ਦੀ ਰਾਖੀ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ, "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਬਿਨਾਂ ਪੈਰੋਲ ਉਮਰ ਕੈਦ ਸਮੇਤ ਮਿਸਾਲੀ ਸਜ਼ਾਵਾਂ ਯਕੀਨੀ ਬਣਾਉਣ ਲਈ ਕਾਨੂੰਨ ਬਣਾਇਆ ਗਿਆ ਹੈ। ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਰਕਰਾਰ ਰੱਖਣ, ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਰਾਖੀ ਕਰਨ ਅਤੇ ਅਜਿਹੇ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ।"
ਅੰਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਅੰਤਿਮ ਪੜਾਅ ਨੂੰ ਪੂਰੇ ਦ੍ਰਿੜ੍ਹ ਇਰਾਦੇ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਗੇ ਵਧਾਇਆ ਜਾਵੇਗਾ। ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਇਸ ਦੇ ਲੋਕਾਂ ਲਈ ਸੁਰੱਖਿਅਤ, ਸਿਹਤਮੰਦ ਤੇ ਖੁਸ਼ਹਾਲ ਭਵਿੱਖ ਸਿਰਜਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।"
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
11/10/2026
ਖੇਤੀਬਾੜੀ📍 ਪੰਜਾਬ
ਤਲਵਾੜਾ: ਅੱਜ ਹੋਈ ਬਾਰਿਸ਼ ਕਾਰਨ ਦਾਤਾਰਪੁਰ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਫਸਲ ਤਰਪਾਲਾਂ ਨਾਲ ਢੱਕ ਕੇ ਭਾਵੇਂ ਆਰਜੀ ਪ੍ਰਬੰਧ ਕੀਤੇ ਗਏ ਹਨ, ਪਰ ਇਨ੍ਹਾ ਆਰਜੀ ਪ੍ਰਬੰਧਾਂ ਦੇ ਬਾਵਜੂਦ ਝੋਨੇ ਵਿੱਚ ਨਮੀ ਦੀ ਮਾਤਰਾ ਵਧ ਜਾਣ ਦਾ ਖਦਸ਼ਾ ਹੈ।

ਤਲਵਾੜਾ: ਅੱਜ ਹੋਈ ਬਾਰਿਸ਼ ਕਾਰਨ ਦਾਤਾਰਪੁਰ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਫਸਲ ਤਰਪਾਲਾਂ ਨਾਲ ਢੱਕ ਕੇ ਭਾਵੇਂ ਆਰਜੀ ਪ੍ਰਬੰਧ ਕੀਤੇ ਗਏ ਹਨ, ਪਰ ਇਨ੍ਹਾ ਆਰਜੀ ਪ੍ਰਬੰਧਾਂ ਦੇ ਬਾਵਜੂਦ ਝੋਨੇ ਵਿੱਚ ਨਮੀ ਦੀ ਮਾਤਰਾ ਵਧ ਜਾਣ ਦਾ ਖਦਸ਼ਾ ਹੈ। ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰੀ ਝੱਲਣੀ ਪੈ ਸਕਦੀ ਹੈ। ਮੰਡੀ ਵਿੱਚ ਸਰਕਾਰੀ ਪੱਧਰ ’ਤੇ ਮਾਰਕੀਟ ਕਮੇਟੀ ਵਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਦੀ ਘਾਟ ਕਾਰਨ ਭਾਵੇਂ ਮੰਡੀ ਵਿੱਚ ਆੜ੍ਹਤੀਆਂ ਵੱਲੋਂ ਬੋਰੀਆਂ ਵਿੱਚ ਭਰੀ ਫਸਲ ਤਰਪਾਲਾਂ ਨਾਲ ਢੱਕ ਦਿੱਤੀ ਗਈ, ਪਰ ਇੱਥੇ ਅਜਿਹੇ ਮੌਸਮ ਵਿੱਚ ਗੁਦਾਮਾਂ ਦੀ ਘਾਟ ਸਾਫ ਦੇਖਣ ਨੂੰ ਮਿਲ ਰਹੀ ਹੈ। ਮੰਡੀ ਵਿੱਚ ਪੰਜਾਬ ਤੋਂ ਹਿਮਾਚਲ ਪ੍ਰਦੇਸ ਦਾ ਵੱਡੇ ਖੇਤਰ ਦੇ ਕਿਸਾਨ ਆਪਣੀ ਫਸਲ ਵੇਚਣ ਇੱਥੇ ਆਉਂਦੇ ਹਨ। ਇਸ ਮੰਡੀ ਵਿੱਚ ਆਉਂਦੀ ਫਸਲ ਤੋਂ ਮਾਰਕੀਟ ਕਮੇਟੀ ਨੂੰ ਕਰੋੜਾਂ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ, ਪਰ ਮਾਰਕੀਟ ਫੀਸ ਦੀ ਵਸੂਲੀ ਦੇ ਮੁਕਾਬਲੇ ਇੱਥੇ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਕਦੇ ਮੁਹੱਈਆ ਨਹੀ ਕਰਵਾਈਆਂ ਗਈਆਂ। ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਦੇ ਆਗੂ ਨੇ ਕਿਹਾ ਕਿ ਪਹਿਲਾਂ ਹੀ ਸੋਕੇ ਕਾਰਨ ਮੰਦੀ ਦੀ ਮਾਰ ਝੱਲ ਰਹੇ ਕੰਢੀ ਦੇ ਕਿਸਾਨਾਂ ਲਈ ਪੱਕੀ ਫਸਲ ਮੌਕੇ ਮੰਡੀਆਂ ਵਿੱਚ ਖੱਜਲ-ਖੁਆਰੀ ਮੁੱਖ ਮੁੱਦਾ ਰਿਹਾ ਹੈ, ਪਰ ਕਦੇ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਧਰ ਧਿਆਨ ਨਹੀਂ ਦਿੰਦੇ। ਕਿਸਾਨਾਂ ਦੀ ਕਈ ਦਿਨ ਮੰਡੀਆਂ ਵਿੱਚ ਖੱਜਲ-ਖੁਆਰੀ ਜਾਂ ਫਿਰ ਨਮੀ ਦੇ ਨਾਮ ’ਤੇ ਕਥਿਤ ਵਸੂਲੇ ਜਾਂਦੇ 5 ਤੋਂ 10 ਕਿਲੋ ਪ੍ਰਤੀ ਕੁਇੰਟਲ ਕੱਟ ਨਾਲ ਮਿਲੇਗਾ।
11/10/2026
ਖੇਤੀਬਾੜੀ📍 ਪੰਜਾਬ
ਮੌਸਮ 'ਚ ਆਏ ਇਸ ਬਦਲਾਅ ਕਾਰਨ ਤਾਪਮਾਨ 'ਚ ਗਿਰਾਵਟ ਤੇ ਹਵਾ 'ਚ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ। ਮੀਂਹ ਕਾਰਨ ਸਰਦੀ ਦੀ ਰੁੱਤ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਮੌਸਮ 'ਚ ਆਏ ਇਸ ਬਦਲਾਅ ਕਾਰਨ ਤਾਪਮਾਨ 'ਚ ਗਿਰਾਵਟ ਤੇ ਹਵਾ 'ਚ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ। ਮੀਂਹ ਕਾਰਨ ਸਰਦੀ ਦੀ ਰੁੱਤ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ 'ਚ ਰਾਤਾਂ ਹੋਰ ਠੰਢੀਆਂ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ’ਚ ਐਤਵਾਰ ਸਵੇਰ ਤੋਂ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਕਈ ਇਲਾਕਿਆਂ ‘ਚ ਕਾਲੀਆਂ ਘਟਾਵਾਂ ਛਾਉਣ ਮਗਰੋਂ ਮੀਂਹ ਪੈਣ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ। ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ ਸਮੇਤ ਕਈ ਥਾਵਾਂ ‘ਤੇ ਬੱਦਲਵਾਈ ਤੇ ਮੀਂਹ ਦੇਖਣ ਨੂੰ ਮਿਲਿਆ। ਜਲੰਧਰ ‘ਚ ਸਵੇਰੇ ਪਹਿਲਾਂ ਹਲਕੀ ਬੂੰਦਾਬਾਂਦੀ ਹੋਈ, ਜਿਸ ਤੋਂ ਬਾਅਦ ਬੱਦਲਾਂ ਦੀ ਗਰਜ ਨਾਲ ਤੇਜ਼ ਮੀਂਹ ਪਿਆ। ਸੰਘਣੀ ਬੱਦਲਵਾਈ ਕਾਰਨ ਕੁਝ ਸਮੇਂ ਲਈ ਦਿਨ ਵੇਲੇ ਵੀ ਹਨੇਰੇ ਵਰਗਾ ਮਾਹੌਲ ਬਣ ਗਿਆ।
ਮੌਸਮ ‘ਚ ਆਏ ਇਸ ਬਦਲਾਅ ਕਾਰਨ ਤਾਪਮਾਨ ‘ਚ ਗਿਰਾਵਟ ਤੇ ਹਵਾ ‘ਚ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ। ਮੀਂਹ ਕਾਰਨ ਸਰਦੀ ਦੀ ਰੁੱਤ ‘ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ‘ਚ ਰਾਤਾਂ ਹੋਰ ਠੰਢੀਆਂ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਪੰਜਾਬ ‘ਚ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖੇਤਾਂ ‘ਚ ਅਜੇ ਵੀ ਕਈ ਥਾਵਾਂ ‘ਤੇ ਝੋਨੇ ਦੀ ਫ਼ਸਲ ਖੜ੍ਹੀ ਹੈ, ਜਦਕਿ ਮੰਡੀਆਂ ‘ਚ ਵੀ ਵੱਡੀ ਮਾਤਰਾ ‘ਚ ਝੋਨਾ ਪਹੁੰਚ ਰਿਹਾ ਹੈ। ਅਜਿਹੇ ‘ਚ ਮੀਂਹ ਕਾਰਨ ਫ਼ਸਲ ਦੇ ਗਿੱਲੀ ਹੋਣ, ਖੇਤਾਂ ‘ਚ ਪਾਣੀ ਭਰਨ ਅਤੇ ਕਟਾਈ ਦੇ ਕੰਮ ‘ਚ ਦੇਰੀ ਹੋਣ ਦਾ ਖ਼ਦਸ਼ਾ ਹੈ।
ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਭਵਿੱਖਬਾਣੀ ਅਨੁਸਾਰ, ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਦੀ ਸੰਭਾਵਨਾ ਹੈ। 12 ਅਕਤੂਬਰ ਨੂੰ ਪੰਜਾਬ ‘ਚ ਗਰਜ-ਚਮਕ ਤੇ ਤੇਜ਼ ਹਵਾਵਾਂ ਵਰਗੀ ਮੌਸਮੀ ਗਤੀਵਿਧੀ ਦੀ ਸੰਭਾਵਨਾ ਦਰਜ ਕੀਤੀ ਗਈ ਹੈ। ਕਿਸਾਨਾਂ ਤੇ ਆਮ ਲੋਕ ਮੌਸਮ ਨਾਲ ਸਬੰਧਤ ਨਵੀਆਂ ਜਾਣਕਾਰੀਆਂ ਲਈ ਮੌਸਮ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਤਾਜ਼ਾ ਅਪਡੇਟ ਨਾਲ ਜਾਣੂ ਹੋ ਸਕਦੇ ਹਨ।
11/10/2026
ਵਿਦੇਸ਼📍 ਪੰਜਾਬ
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਪੁਲਿਸ ਦੀ ਬੇਨਤੀ ਠੁਕਰਾਈ! ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨੇ ਕੀ ਕਿਹਾ?
ਇਕਲੌਤੇ ਪੁੱਤ ਨੂੰ ਬਚਾਉਣ ਲਈ ਘਰ ਵੀ ਵੇਚਣ ਲਾਇਆ! ਸਾਊਦੀ ’ਚ ਸੁਖਚੈਨ ਸਿੰਘ ਦੀ ਸਜ਼ਾ ਪਿੱਛੇ ਕੀ ਹੈ ਮਾਮਲਾ?
ਬਠਿੰਡਾ ਵਿੱਚ 15 ਸਾਲਾ ਨਾਬਾਲਗ ਲੜਕੀ ਵੱਲੋਂ ਬੱਚੀ ਨੂੰ ਜਨਮ ਦੇਣ ਮਗਰੋਂ ਉਸ ਦੇ ਪਿਤਾ ’ਤੇ ਜਬਰ-ਜਨਾਹ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ।
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਪੁਲਿਸ ਦੀ ਬੇਨਤੀ ਠੁਕਰਾਈ! ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨੇ ਕੀ ਕਿਹਾ?
ਇਕਲੌਤੇ ਪੁੱਤ ਨੂੰ ਬਚਾਉਣ ਲਈ ਘਰ ਵੀ ਵੇਚਣ ਲਾਇਆ! ਸਾਊਦੀ ’ਚ ਸੁਖਚੈਨ ਸਿੰਘ ਦੀ ਸਜ਼ਾ ਪਿੱਛੇ ਕੀ ਹੈ ਮਾਮਲਾ?
ਬਠਿੰਡਾ ਵਿੱਚ 15 ਸਾਲਾ ਨਾਬਾਲਗ ਲੜਕੀ ਵੱਲੋਂ ਬੱਚੀ ਨੂੰ ਜਨਮ ਦੇਣ ਮਗਰੋਂ ਉਸ ਦੇ ਪਿਤਾ ’ਤੇ ਜਬਰ-ਜਨਾਹ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਪਿਤਾ ਖ਼ਿਲਾਫ਼ ਪੋਕਸੋ ਐਕਟ ਅਤੇ ਜਬਰ-ਜਨਾਹ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੀੜਤਾ ਦੀ ਮਾਂ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੀ 20 ਸਾਲਾ ਨੇਤਰਹੀਣ ਭੈਣ ਨਾਲ ਰਹਿੰਦੀ ਸੀ।
ਜਾਣਕਾਰੀ ਅਨੁਸਾਰ ਮੁਲਜ਼ਮ ਦੋਵਾਂ ਭੈਣਾਂ ਨੂੰ ਘਰ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਕੇ ਚਲਾ ਜਾਂਦਾ ਸੀ। ਇਸ ਕਾਰਨ ਉਨ੍ਹਾਂ ਦਾ ਬਾਹਰੀ ਲੋਕਾਂ ਨਾਲ ਮੇਲ-ਮਿਲਾਪ ਸੀਮਤ ਸੀ। ਕਰੀਬ 10 ਤੋਂ 12 ਦਿਨ ਪਹਿਲਾਂ ਜਦੋਂ 15 ਸਾਲਾ ਲੜਕੀ ਨੇੜਲੀ ਦੁਕਾਨ ਤੋਂ ਸਾਮਾਨ ਲੈਣ ਗਈ ਤਾਂ ਗੁਆਂਢਣ ਦੀ ਨਜ਼ਰ ਉਸ ਦੇ ਵਧੇ ਹੋਏ ਪੇਟ ’ਤੇ ਪਈ।
ਸ਼ੱਕ ਹੋਣ ’ਤੇ ਔਰਤ ਨੇ ਉਸ ਨਾਲ ਪਿਆਰ ਨਾਲ ਗੱਲ ਕੀਤੀ। ਇਸ ਦੌਰਾਨ ਲੜਕੀ ਰੋਣ ਲੱਗ ਪਈ ਅਤੇ ਉਸ ਨੇ ਆਪਣੇ ਨਾਲ ਵਾਪਰੀ ਕਥਿਤ ਘਟਨਾ ਬਾਰੇ ਦੱਸਿਆ। ਔਰਤ ਨੇ ਮਾਮਲੇ ਦੀ ਜਾਣਕਾਰੀ ‘ਜਸਟਿਸ ਫਾਰ ਆਲ ਆਰਗੇਨਾਈਜ਼ੇਸ਼ਨ’ ਨੂੰ ਦਿੱਤੀ।
11/10/2026
ਵਿਦੇਸ਼📍 ਪੰਜਾਬ
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਪੁਲਿਸ ਦੀ ਬੇਨਤੀ ਠੁਕਰਾਈ! ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨੇ ਕੀ ਕਿਹਾ?
ਇਕਲੌਤੇ ਪੁੱਤ ਨੂੰ ਬਚਾਉਣ ਲਈ ਘਰ ਵੀ ਵੇਚਣ ਲਾਇਆ! ਸਾਊਦੀ ’ਚ ਸੁਖਚੈਨ ਸਿੰਘ ਦੀ ਸਜ਼ਾ ਪਿੱਛੇ ਕੀ ਹੈ ਮਾਮਲਾ?
ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਪੁਲਿਸ ਦੀ ਬੇਨਤੀ ਠੁਕਰਾਈ! ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨੇ ਕੀ ਕਿਹਾ?
ਇਕਲੌਤੇ ਪੁੱਤ ਨੂੰ ਬਚਾਉਣ ਲਈ ਘਰ ਵੀ ਵੇਚਣ ਲਾਇਆ! ਸਾਊਦੀ ’ਚ ਸੁਖਚੈਨ ਸਿੰਘ ਦੀ ਸਜ਼ਾ ਪਿੱਛੇ ਕੀ ਹੈ ਮਾਮਲਾ?
ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਦਰਅਸਲ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਆਮਿਰ ਖਾਨ ਦੇ ਭਾਣਜੇ ਅਤੇ ਅਭਿਨੇਤਾ ਇਮਰਾਨ ਖਾਨ ਨੂੰ ਪੁਲਸ ਵੈਨ ‘ਚ ਬਿਠਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸੀਜੇਪੀ ਦੇ ਵਿਰੋਧ ਵਿੱਚ ਹਿੱਸਾ ਲਿਆ ਸੀ। ਇੱਕ ਵੀਡੀਓ ਵਿੱਚ ਇਮਰਾਨ ਨੂੰ ਪੁਲਿਸ ਵੈਨ ਵਿੱਚ ਬਿਠਾਇਆ ਜਾ ਰਿਹਾ ਹੈ। ਇਸ ਦੌਰਾਨ ਅਦਾਕਾਰ ਪੁੱਛ ਰਹੇ ਹਨ ਕਿ ਉਨ੍ਹਾਂ ਨੇ ਕੀ ਕੀਤਾ ਹੈ?
ਇਮਰਾਨ ਖਾਨ ਦੇ ਨਾਲ ਉਨ੍ਹਾਂ ਦੀ ਪ੍ਰੇਮਿਕਾ ਲੇਖਾ ਵਾਸ਼ਿੰਗਟਨ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕੈਪਸ਼ਨ ਦੇ ਨਾਲ ਅਦਾਕਾਰ ਨਾਲ ਇੱਕ ਸੈਲਫੀ ਵੀ ਸਾਂਝੀ ਕੀਤੀ ਹੈ, “ਜੇ ਰੋਮਾਂਸ ਹੈ, ਤਾਂ ਇਹ ਇਸ ਤਰ੍ਹਾਂ ਹੈ।”
ਦੇਸ਼ ਭਰ ‘ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ। ਇਸ ਦਾ ਕਾਰਨ ਵੋਟਰ ਸੂਚੀ ਦੀ ‘ਸਪੈਸ਼ਲ ਇੰਟੈਂਸਿਵ ਰੀਵੀਜ਼ਨ’ ਵਿੱਚ ਕਥਿਤ ਬੇਨਿਯਮੀਆਂ ਹਨ।
11/10/2026
ਵਿਦੇਸ਼📍 ਪੰਜਾਬ
ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ 'ਤੇ ਮਿਜ਼ਾਈਲ ਹਮਲੇ 'ਚ 12 ਲੋਕਾਂ ਦੀ ਮੌਤ ਹੋ ਗਈ ਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਸਾਊਦੀ ਗਠਜੋੜ ਨੇ ਇਸ ਹਮਲੇ ਲਈ ਹੂਤੀ ਵਿਦਰੋਹੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ 'ਤੇ ਮਿਜ਼ਾਈਲ ਹਮਲੇ 'ਚ 12 ਲੋਕਾਂ ਦੀ ਮੌਤ ਹੋ ਗਈ ਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਸਾਊਦੀ ਗਠਜੋੜ ਨੇ ਇਸ ਹਮਲੇ ਲਈ ਹੂਤੀ ਵਿਦਰੋਹੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਹੂਤੀਆਂ ਵਿਰੁੱਧ ਫ਼ੌਜੀ ਕਾਰਵਾਈ 'ਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ।
ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਨੂੰ ਮਿਜ਼ਾਈਲ ਹਮਲਾ ਹੋਇਆ। ਇਸ ‘ਚ 12 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਊਦੀ ਅਰਬ ਦੇ ਹਵਾਈ ਯਾਤਰਾ ਨਾਲ ਜੁੜੇ ਅਧਿਕਾਰੀਆਂ ਨੇ ਐਤਵਾਰ ਸਵੇਰੇ ਇਸ ਦੀ ਜਾਣਕਾਰੀ ਦਿੱਤੀ।
ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਖਾੜੀ ਖੇਤਰ ਦੇ ਕਿਸੇ ਅਰਬ ਦੇਸ਼ ‘ਚ ਇਸ ਨੂੰ ਸਭ ਤੋਂ ਵੱਧ ਜਾਨਾਂ ਲੈਣ ਵਾਲਾ ਹਮਲਾ ਦੱਸਿਆ ਜਾ ਰਿਹਾ ਹੈ। ਸਾਊਦੀ ਅਰਬ ਨੇ ਇਸ ਹਮਲੇ ਲਈ ਯਮਨ ਦੇ ਹੂਤੀ ਵਿਦਰੋਹੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹੂਤੀਆਂ ਨੂੰ ਈਰਾਨ ਦਾ ਸਮਰਥਨ ਪ੍ਰਾਪਤ ਹੈ।
ਇੱਕ ਅਧਿਕਾਰੀ ਮੁਤਾਬਕ, ਮਿਜ਼ਾਈਲ ਹਵਾਈ ਅੱਡੇ ਦੇ ਟਰਮੀਨਲ 3 ਤੇ 4 ਵਾਲੇ ਹਿੱਸੇ ਵਿੱਚ ਡਿੱਗੀ। ਇਨ੍ਹਾਂ ਦੋਵਾਂ ਟਰਮੀਨਲਾਂ ਤੋਂ ਘਰੇਲੂ ਉਡਾਣਾਂ ਚਲਾਈਆਂ ਜਾਂਦੀਆਂ ਹਨ। ਮ੍ਰਿਤਕਾਂ ‘ਚ 4 ਸਾਊਦੀ ਨਾਗਰਿਕ, 2 ਬੰਗਲਾਦੇਸ਼ੀ ਤੇ ਅਮਰੀਕਾ, ਫਲਸਤੀਨ, ਮਿਸਰ, ਜਾਰਡਨ, ਸੀਰੀਆ ਤੇ ਸੂਡਾਨ ਦਾ ਇੱਕ-ਇੱਕ ਨਾਗਰਿਕ ਸ਼ਾਮਲ ਹੈ। ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਹਵਾਈ ਅੱਡੇ ‘ਤੇ ਕੋਈ ਫ਼ੌਜੀ ਟਿਕਾਣਾ ਨਹੀਂ ਹੈ।
ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਹੂਤੀਆਂ ਵਿਰੁੱਧ ਸਾਊਦੀ ਅਰਬ ਦੀ ਫ਼ੌਜੀ ਕਾਰਵਾਈ ‘ਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਿਹਾ ਹੈ। ਟਰੰਪ ਨੇ ਕਿਹਾ ਕਿ ਅਸੀਂ ਅਜਿਹਾ ਕਰ ਸਕਦੇ ਹਾਂ। ਸਾਨੂੰ ਹੁਣੇ ਹਮਲੇ ਬਾਰੇ ਜਾਣਕਾਰੀ ਮਿਲੀ ਹੈ।
ਸਾਊਦੀ ਅਰਬ ਦੀ ਅਗਵਾਈ ਵਾਲੇ ਫ਼ੌਜੀ ਗਠਜੋੜ ਨੇ ਇਸ ਹਮਲੇ ਨੂੰ ਜੰਗੀ ਅਪਰਾਧ ਕਰਾਰ ਦਿੱਤਾ ਹੈ ਤੇ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਹਾਲਾਂਕਿ, ਹੂਤੀਆਂ ਵੱਲੋਂ ਇਸ ਤਾਜ਼ਾ ਹਮਲੇ ਬਾਰੇ ਤੁਰੰਤ ਕੋਈ ਬਿਆਨ ਸਾਹਮਣੇ ਨਹੀਂ ਆਇਆ।
ਹਮਲੇ ਤੋਂ ਬਾਅਦ ਸ਼ਨੀਵਾਰ ਨੂੰ ਹਵਾਈ ਅੱਡੇ ‘ਤੇ ਉਡਾਣਾਂ ਰੋਕ ਦਿੱਤੀਆਂ ਗਈਆਂ। ਸਾਰੇ ਰਸਤੇ ਬੰਦ ਕਰ ਦਿੱਤੇ ਗਏ ਤੇ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਆਲੇ-ਦੁਆਲੇ ਦੀਆਂ ਲਾਈਟਾਂ ਵੀ ਮੱਧਮ ਕਰ ਦਿੱਤੀਆਂ ਗਈਆਂ। ਮੁਤਾਬਕ, ਕਈ ਜਹਾਜ਼ਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਭੇਜਿਆ ਗਿਆ। ਅਮਰੀਕਾ, ਬ੍ਰਿਟੇਨ, ਜਰਮਨੀ, ਆਸਟ੍ਰੇਲੀਆ ਤੇ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਸਾਊਦੀ ਅਰਬ ‘ਚ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਰਿਆਦ ਆਉਣ-ਜਾਣ ਵਾਲੀਆਂ ਉਡਾਣਾਂ ਰੱਦ ਰੱਖਣ ਦੀ ਮਿਆਦ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 14 ਅਕਤੂਬਰ ਤੱਕ ਤੇ ਏਅਰ ਇੰਡੀਆ ਦੀਆਂ ਉਡਾਣਾਂ 15 ਅਕਤੂਬਰ ਤੱਕ ਰੱਦ ਰਹਿਣਗੀਆਂ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦੋਵਾਂ ਏਅਰਲਾਈਨਾਂ ਨੇ 10 ਅਕਤੂਬਰ ਤੱਕ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਸੀ।
ਅਧਿਕਾਰੀਆਂ ਮੁਤਾਬਕ, ਦੋਵੇਂ ਕੰਪਨੀਆਂ ਸਾਊਦੀ ਅਰਬ ਦੇ ਹਾਲਾਤ ‘ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ। ਦੋਵੇਂ ਏਅਰਲਾਈਨਾਂ ਟਿਕਟਾਂ ਰੱਦ ਕਰਵਾਉਣ ‘ਤੇ ਰਿਫੰਡ ਦੇ ਰਹੀਆਂ ਹਨ। ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਬਿਨਾਂ ਵਾਧੂ ਫ਼ੀਸ ਦੇ ਯਾਤਰਾ ਦੀ ਤਾਰੀਖ ਬਦਲਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਏਅਰ ਇੰਡੀਆ ਐਕਸਪ੍ਰੈੱਸ ਬੈਂਗਲੁਰੂ, ਕੋਚੀ, ਕੰਨੂਰ ਤੇ ਕੋਜ਼ੀਕੋਡ ਤੋਂ ਰਿਆਦ ਲਈ ਹਰ ਹਫ਼ਤੇ 16 ਉਡਾਣਾਂ ਚਲਾਉਂਦੀ ਹੈ। ਉੱਥੇ ਹੀ ਏਅਰ ਇੰਡੀਆ ਦਿੱਲੀ ਤੇ ਮੁੰਬਈ ਤੋਂ ਹਰ ਹਫ਼ਤੇ 7 ਉਡਾਣਾਂ ਚਲਾਉਂਦੀ ਹੈ। ਅਕਾਸਾ ਏਅਰ ਨੇ ਵੀ ਸ਼ੁੱਕਰਵਾਰ ਨੂੰ 11 ਅਕਤੂਬਰ ਤੱਕ ਰਿਆਦ ਦੀਆਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਸੀ।
ਇਸ ਤੋਂ ਪਹਿਲਾਂ ਵੀ ਹੂਤੀਆਂ ਨੇ ਇਸੇ ਹਵਾਈ ਅੱਡੇ ‘ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਇਨ੍ਹਾਂ ਹਮਲਿਆਂ ‘ਚ ਇੱਕ ਪਾਇਲਟ ਸਮੇਤ 3 ਸਾਊਦੀ ਨਾਗਰਿਕਾਂ ਦੀ ਮੌਤ ਹੋਈ ਸੀ। ਪਿਛਲੇ ਇੱਕ ਹਫ਼ਤੇ ਦੌਰਾਨ ਸਾਊਦੀ ਅਰਬ ਦੇ ਹੋਰ ਹਵਾਈ ਅੱਡਿਆਂ, ਫ਼ੌਜੀ ਟਿਕਾਣਿਆਂ ਤੇ ਤੇਲ ਦੇ ਕੇਂਦਰਾਂ ‘ਤੇ ਵੀ ਹਮਲੇ ਹੋਏ ਹਨ। ਇਹ ਹਮਲੇ ਉਸ ਸਮੇਂ ਵਧੇ, ਜਦੋਂ ਸਾਊਦੀ ਅਰਬ ਦੀ ਅਗਵਾਈ ਵਾਲੇ ਫ਼ੌਜੀ ਗਠਜੋੜ ਨੇ ਹੂਤੀ ਵਿਦਰੋਹੀਆਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ।
ਹੂਤੀਆਂ ਨੇ ਸ਼ਨੀਵਾਰ ਨੂੰ ਇਲਜ਼ਾਮ ਲਾਇਆ ਕਿ ਸਾਊਦੀ ਅਰਬ ਨੇ ਯਮਨ ਦੀ ਰਾਜਧਾਨੀ ਸਨਾ ਦੇ ਹਵਾਈ ਅੱਡੇ ‘ਤੇ ਹਮਲਾ ਕੀਤਾ ਹੈ। ਸਾਊਦੀ ਅਰਬ ਹੁਣ ਤੱਕ ਹੂਤੀਆਂ ਨਾਲ ਵੱਡੇ ਪੱਧਰ ਦੀ ਜੰਗ ਤੋਂ ਬਚਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਪਰ ਤਾਜ਼ਾ ਹਮਲੇ ਤੋਂ ਬਾਅਦ ਅਮਰੀਕਾ ਤੋਂ ਫ਼ੌਜੀ ਮਦਦ ਲੈਣ ਦਾ ਦਬਾਅ ਵਧ ਸਕਦਾ ਹੈ। ਇਸ ਨਾਲ ਈਰਾਨ ਨੂੰ ਵੀ ਅਮਰੀਕਾ ਦੇ ਸਹਿਯੋਗੀ ਸਾਊਦੀ ਅਰਬ ‘ਤੇ ਦਬਾਅ ਬਣਾਉਣ ਦਾ ਮੌਕਾ ਮਿਲ ਸਕਦਾ ਹੈ।
11/10/2026
ਵਿਦੇਸ਼📍 ਪੰਜਾਬ
ਕੈਨੇਡਾ ਵਿੱਚ ਨੌਕਰੀਆਂ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਮੁਤਾਬਕ, ਸਤੰਬਰ ਮਹੀਨੇ ਵਿੱਚ ਦੇਸ਼ ਭਰ ਵਿੱਚੋਂ 68,000 ਨੌਕਰੀਆਂ ਖ਼ਤਮ ਹੋ ਗਈਆਂ ਹਨ।
ਕੈਨੇਡਾ ਵਿੱਚ ਨੌਕਰੀਆਂ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਮੁਤਾਬਕ, ਸਤੰਬਰ ਮਹੀਨੇ ਵਿੱਚ ਦੇਸ਼ ਭਰ ਵਿੱਚੋਂ 68,000 ਨੌਕਰੀਆਂ ਖ਼ਤਮ ਹੋ ਗਈਆਂ ਹਨ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ 42,000 ਲੋਕਾਂ ਨੂੰ ਰੁਜ਼ਗਾਰ ਤੋਂ ਹੱਥ ਧੋਣਾ ਪਿਆ ਸੀ। ਸਿਰਫ਼ ਦੋ ਮਹੀਨਿਆਂ ਦੇ ਅੰਦਰ ਕੈਨੇਡਾ ਵਿੱਚ ਕੁੱਲ 1,10,000 ਨੌਕਰੀਆਂ ਘੱਟ ਗਈਆਂ ਹਨ, ਜਿਸ ਨਾਲ ਬੇਰੁਜ਼ਗਾਰੀ ਦੀ ਦਰ ਵਧ ਕੇ 6.5 ਫ਼ੀਸਦੀ ਹੋ ਗਈ ਹੈ।
ਇਸ ਗਿਰਾਵਟ ਨੇ ਸੰਸਦ ਵਿੱਚ ਵੀ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਕੂਪਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਦੇਸ਼ ਵਿੱਚ ਬੇਰੁਜ਼ਗਾਰੀ ਜੀ-7 ਦੇਸ਼ਾਂ ਵਿੱਚੋਂ ਦੂਜੀ ਸਭ ਤੋਂ ਵੱਧ ਹੈ ਅਤੇ ਲੇਬਰ ਪਾਰਟੀਸਿਪੇਸ਼ਨ ਰੇਟ ਪਿਛਲੇ 30 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ, ਤਾਂ ਸਰਕਾਰ ਦੀਆਂ ਨੀਤੀਆਂ ਕਿੱਥੇ ਖੜ੍ਹੀਆਂ ਹਨ? ਦੂਜੇ ਪਾਸੇ, ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਟੈਕਸਾਂ ਵਿੱਚ ਛੋਟ ਅਤੇ ਕਈ ਰਾਹਤ ਪੈਕੇਜ ਦੇ ਰਹੇ ਹਨ।
ਨੌਕਰੀਆਂ ਦੇ ਇਸ ਸੰਕਟ ਵਿੱਚ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸਤੰਬਰ ਵਿੱਚ ਇਕੱਲੇ ਨੌਜਵਾਨਾਂ ਦੀਆਂ 48,000 ਨੌਕਰੀਆਂ ਗਈਆਂ ਹਨ, ਜਦਕਿ 50,000 ਹੋਰ ਨੌਜਵਾਨਾਂ ਨੇ ਨਿਰਾਸ਼ ਹੋ ਕੇ ਲੇਬਰ ਮਾਰਕੀਟ ਨੂੰ ਹੀ ਛੱਡ ਦਿੱਤਾ ਹੈ। ਇਸ ਨਾਲ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 13 ਫ਼ੀਸਦੀ ਉੱਤੇ ਬਣੀ ਹੋਈ ਹੈ। ਇਸ ਤੋਂ ਇਲਾਵਾ, 25 ਤੋਂ 54 ਸਾਲ ਦੀ ਉਮਰ ਦੀਆਂ ਔਰਤਾਂ ਦੀਆਂ 28,000 ਨੌਕਰੀਆਂ ਘਟੀਆਂ ਹਨ ਅਤੇ ਉਨ੍ਹਾਂ ਦੀ ਬੇਰੁਜ਼ਗਾਰੀ ਦਰ ਵੀ ਵਧ ਕੇ 5.3 ਫ਼ੀਸਦੀ ਹੋ ਗਈ ਹੈ।
ਸੂਬੇ ਵਾਰ ਗੱਲ ਕਰੀਏ ਤਾਂ ਕਿਉਬਿਕ ਵਿੱਚ ਸਭ ਤੋਂ ਵੱਧ 49,000 ਨੌਕਰੀਆਂ ਦਾ ਨੁਕਸਾਨ ਹੋਇਆ ਹੈ, ਜਦਕਿ ਬ੍ਰਿਟਿਸ਼ ਕੋਲੰਬੀਆ ਵਿੱਚ 20,000 ਨੌਕਰੀਆਂ ਗਈਆਂ ਹਨ। ਉੱਥੇ ਹੀ ਮੈਨੀਟੋਬਾ ਵਿੱਚ ਵੀ 4,400 ਨੌਕਰੀਆਂ ਦਾ ਨੁਕਸਾਨ ਹੋਇਆ ਹੈ, ਹਾਲਾਂਕਿ, ਅਲਬਰਟਾ ਦਾ ਮਾਹੌਲ ਥੋੜ੍ਹਾ ਬਿਹਤਰ ਰਿਹਾ ਜਿੱਥੇ 23,000 ਨਵੇਂ ਰੁਜ਼ਗਾਰ ਜੁੜੇ ਹਨ। ਸੈਕਟਰਾਂ ਦੇ ਹਿਸਾਬ ਨਾਲ, ਵਿੱਦਿਅਕ ਸੇਵਾਵਾਂ (ਐਜੂਕੇਸ਼ਨਲ ਸਰਵਿਸਿਜ਼) ਵਿੱਚ 35,000, ਸਿਹਤ ਸੰਭਾਲ ਵਿੱਚ 23,000 ਅਤੇ ਮੈਨੂਫੈਕਚਰਿੰਗ ਵਿੱਚ 13,000 ਨੌਕਰੀਆਂ ਘਟੀਆਂ ਹਨ।
ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਵਿਚਾਲੇ ਆਟੋਮੋਟਿਵ, ਸਟੀਲ ਅਤੇ ਐਲੂਮੀਨੀਅਮ ਉੱਤੇ ਲੱਗੇ ਅਮਰੀਕੀ ਟੈਕਸਾਂ ਨੇ ਕੈਨੇਡੀਅਨ ਅਰਥਚਾਰੇ ਨੂੰ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅਮਰੀਕੀ ਟੈਕਸਾਂ ਕਾਰਨ ਕੈਨੇਡਾ ਵਿੱਚ ਲਗਪਗ 87,000 ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ।
ਭਾਵੇਂ ਏ ਆਈ ਮੰਤਰੀ ਇਵਾਨ ਸੋਲੋਮਨ ਨੇ ਓਨਟਾਰੀਓ ਦੇ ਨਿਊਕਲੀਅਰ ਅਤੇ ਸਸਕੈਚਵਨ ਦੀ ਪੋਟਾਸ਼ ਖ਼ਾਨ ਵਰਗੇ ਵੱਡੇ ਪ੍ਰਾਜੈਕਟਾਂ ਦਾ ਹਵਾਲਾ ਦੇ ਕੇ ਭਵਿੱਖ ਵਿੱਚ ਨਵੀਆਂ ਨੌਕਰੀਆਂ ਮਿਲਣ ਦੀ ਉਮੀਦ ਜਤਾਈ ਹੈ, ਪਰ ਮੌਜੂਦਾ ਹਾਲਾਤ ਬਹੁਤ ਗੰਭੀਰ ਹਨ। ਹੁਣ ਸਾਰਿਆਂ ਦੀ ਨਜ਼ਰ ਬੈਂਕ ਆਫ਼ ਕੈਨੇਡਾ ਦੀ ਆਉਣ ਵਾਲੀ 28 ਅਕਤੂਬਰ ਦੀ ਵਿਆਜ ਦਰਾਂ ਬਾਰੇ ਮੀਟਿੰਗ ਉੱਤੇ ਟਿਕੀ ਹੋਈ ਹੈ ਕਿਉਂਕਿ ਮੌਜੂਦਾ ਬੈਂਚਮਾਰਕ ਰੇਟ 2.25 ਫ਼ੀਸਦੀ 'ਤੇ ਚੱਲ ਰਿਹਾ ਹੈ।
11/10/2026
ਵਿਦੇਸ਼📍 ਪੰਜਾਬ
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਪੁਲਿਸ ਦੀ ਬੇਨਤੀ ਠੁਕਰਾਈ! ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨੇ ਕੀ ਕਿਹਾ?
ਇਕਲੌਤੇ ਪੁੱਤ ਨੂੰ ਬਚਾਉਣ ਲਈ ਘਰ ਵੀ ਵੇਚਣ ਲਾਇਆ! ਸਾਊਦੀ ’ਚ ਸੁਖਚੈਨ ਸਿੰਘ ਦੀ ਸਜ਼ਾ ਪਿੱਛੇ ਕੀ ਹੈ ਮਾਮਲਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੂੰ ਸਿੱਖ ਬੰਦੀਆਂ ਦੀ ਰਿਹਾਈ ਦੇ ਮਾਮਲੇ ’ਤੇ ‘ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ’ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਗੁਰੇਜ਼ ਕਰਨ ਨੂੰ ਕਿਹਾ ਹੈ।
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਪੁਲਿਸ ਦੀ ਬੇਨਤੀ ਠੁਕਰਾਈ! ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨੇ ਕੀ ਕਿਹਾ?
ਇਕਲੌਤੇ ਪੁੱਤ ਨੂੰ ਬਚਾਉਣ ਲਈ ਘਰ ਵੀ ਵੇਚਣ ਲਾਇਆ! ਸਾਊਦੀ ’ਚ ਸੁਖਚੈਨ ਸਿੰਘ ਦੀ ਸਜ਼ਾ ਪਿੱਛੇ ਕੀ ਹੈ ਮਾਮਲਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੂੰ ਸਿੱਖ ਬੰਦੀਆਂ ਦੀ ਰਿਹਾਈ ਦੇ ਮਾਮਲੇ ’ਤੇ ‘ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ’ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਗੁਰੇਜ਼ ਕਰਨ ਨੂੰ ਕਿਹਾ ਹੈ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜੋਲੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਪੰਥ ਨੂੰ ਇਕਜੁੱਟ ਹੋ ਕੇ ਸੰਗਠਤ ਰੂਪ ਵਿੱਚ ਸੰਘਰਸ਼ ਕਰਨ ਦੀ ਲੋੜ ਹੈ।
ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਆਗਿਆ ਲੈਣ ਲਈ ਸ੍ਰੀ ਪੰਜੋਲੀ ਵੱਲੋਂ 6 ਅਕਤੂਬਰ ਨੂੰ ਭੇਜੇ ਗਏ ਪੱਤਰ ਦੇ ਜਵਾਬ ਵਿੱਚ ਜਾਰੀ ਕੀਤੇ ਗਏ ਪੱਤਰ ਵਿੱਚ ਕਿਹਾ ਗਿਆ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਨੁਮਾਇੰਦੇ ਹੋਣ ਦੇ ਨਾਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਅਤੇ ਉਨ੍ਹਾਂ ’ਤੇ ਪਹਿਰਾ ਦੇਣਾ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ।
ਪੱਤਰ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਲੋੜ ’ਤੇ ਸਵਾਲ ਉਠਾਉਂਦਿਆਂ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ “ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ” ਐਲਾਨਿਆ ਗਿਆ ਹੈ। ਬੰਦੀ ਸਿੰਘਾਂ ਦੇ ਮਸਲੇ ਉੱਤੇ ਮੌਜੂਦਾ ਪੰਜਾਬ ਸਰਕਾਰ ਸਿਰਫ਼ ਸਿਆਸਤ ਕਰ ਰਹੀ ਹੈ ਅਤੇ ਇਨ੍ਹਾਂ ਦੀ ਸਿਆਸਤ ਨੂੰ ਚਮਕਾਉਣ ਲਈ ਉਸ ਦਾ ਹਿੱਸਾ ਬਣਨਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾਉਣੀ ਚੰਗੀ ਗੱਲ ਨਹੀਂ। ਇਸ ਵਿੱਚ ਸ੍ਰੀ ਪੰਜੋਲੀ ਨੂੰ ਵਿਚਾਰ ਕਰਨ ਲਈ ਕਿਹਾ ਗਿਆ ਕਿ ਕੀ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਬਾਕੀ ਰਹਿੰਦੇ ਕੁਝ ਮਹੀਨਿਆਂ ਵਿੱਚ ਤਿੰਨ ਦਹਾਕਿਆਂ ਜਾਂ ਇਸ ਤੋਂ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਯਕੀਨੀ ਬਣਾ ਸਕਦੀ ਹੈ। ਜਿਹੜੇ ਵੀ ਵਿਅਕਤੀ ਖ਼ਾਸਕਰ ਸਿੱਖ ਸਖ਼ਸ਼ੀਅਤਾਂ ਜੋ ਇਸ ਮੁੱਖ ਮੰਤਰੀ ਨੂੰ ਜਾ ਕੇ ਮਿਲਦੇ ਹਨ, ਉਹ ਸਿੱਖ ਆਪਣੀ ਅੰਤਰ ਆਤਮਾ ਤੋਂ ਪੁੱਛਣ ਕਿ ਕੀ ਇਹ ਵਿਅਕਤੀ ਜੋ ਖੁਦ ਗੁਰੂ ਦੋਖੀ ਹੈ, ਉਹ ਬੰਦੀ ਸਿੰਘਾਂ ਨਾਲ ਇਨਸਾਫ਼ ਕਰ ਸਕਦਾ ਹੈ?
ਬੰਦੀ ਸਿੰਘਾਂ ਨੂੰ ਸਿੱਖ ਕੌਮ ਦੇ ਯੋਧੇ ਅਤੇ ਨਾਇਕ ਕਰਾਰ ਦਿੰਦਿਆਂ ਕਿਹਾ ਗਿਆ ਕਿ ਸਮੁੱਚੀ ਸਿੱਖ ਕੌਮ ਲੰਮੇ ਸਮੇਂ ਤੋਂ ਉਨ੍ਹਾਂ ਦੀ ਰਿਹਾਈ ਲਈ ਅਵਾਜ਼ ਉਠਾਉਂਦੀ ਆ ਰਹੀ ਹੈ। ਇਸ ਸਬੰਧ ਵਿੱਚ ਦੋਸ਼ ਲਾਇਆ ਗਿਆ ਕਿ ਪੰਜਾਬ ਸਰਕਾਰ ਨੇ ਆਪਣੇ ਲਗਪਗ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਇਸ ਮਾਮਲੇ ’ਤੇ ਕੋਈ ਕਦਮ ਨਹੀਂ ਚੁੱਕੇ ਅਤੇ ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਾਂ ਨੂੰ ਭਰੋਸੇ ਦੇ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੱਤਰ ਵਿੱਚ ਪ੍ਰੋ. ਦੇਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਵੀ ਉਠਾਇਆ ਗਿਆ ਅਤੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਕੋਲ ਉਨ੍ਹਾਂ ਦੀ ਰਿਹਾਈ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਹੋਣ ਦੇ ਬਾਵਜੂਦ ਰਿਹਾਈ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਫ਼ਾਈਲ ਨੂੰ ਕਦੇ ਰੱਦ ਕੀਤਾ ਗਿਆ ਤੇ ਕਦੇ ਲਟਕਾਇਆ ਗਿਆ।
ਜਗਤਾਰ ਸਿੰਘ ਹਵਾਰਾ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਉਨ੍ਹਾਂ ਦੀ ਬਜ਼ੁਰਗ ਅਤੇ ਬਿਮਾਰ ਮਾਤਾ ਲੰਮੇ ਸਮੇਂ ਤੋਂ ਆਪਣੇ ਪੁੱਤਰ ਨਾਲ ਮੁਲਾਕਾਤ ਦੀ ਉਡੀਕ ਕਰ ਰਹੇ ਹਨ, ਪਰ ਉਨ੍ਹਾਂ ਨੂੰ ਆਪਣੀ ਮਾਤਾ ਨਾਲ ਮੁਲਾਕਾਤ ਲਈ ਪੈਰੋਲ ਨਹੀਂ ਦਿੱਤੀ ਜਾ ਰਹੀ।
ਇਸ ਵਿਚ ਕਿਹਾ ਗਿਆ ਕਿ ਕੌਮੀ ਇਨਸਾਫ਼ ਮੋਰਚਾ ਵੀ ਆਪਣੇ ਪੱਧਰ ’ਤੇ ਸੰਘਰਸ਼ ਕਰ ਰਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਸੰਘਰਸ਼ ਦਾ ਸਮਰਥਨ ਕਰਦਾ ਹੈ।
ਸਕੱਤਰੇਤ ਨੇ ਮੁੜ ਦੁਹਰਾਇਆ ਕਿ ਸਮੂਹ ਪੰਥਕ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਹੇਠ ਇਕੱਤਰ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਠਤ ਤੌਰ ’ਤੇ ਯਤਨ ਕਰਨ ਦੀ ਲੋੜ ਹੈ, ਨਾ ਕਿ ਆਪੋ-ਆਪਣੇ ਪੱਧਰ ’ਤੇ ਵੱਖਰੇ ਉਪਰਾਲੇ ਕਰਨ ਦੀ। ਇਸ ਸਬੰਧ ਵਿੱਚ ਤਾਮਿਲਨਾਡੂ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਮਾਮਲੇ ਵਿੱਚ ਦੋਸ਼ੀਆਂ ਦੀ ਰਿਹਾਈ ਲਈ ਕੀਤੇ ਗਏ ਯਤਨਾਂ ਦਾ ਹਵਾਲਾ ਵੀ ਦਿੱਤਾ ਗਿਆ।
ਮੁੱਖ ਮੰਤਰੀ ਨਾਲ ਸਬੰਧਤ ਇਤਰਾਜ਼ਯੋਗ ਵੀਡੀਓ ਦੀ ਫੋਰੈਂਸਿਕ ਜਾਂਚ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਬਾਅਦ ਵਿੱਚ ਗੁਰੂਗ੍ਰਾਮ ਤੋਂ ਨਕਲੀ ਰਿਪੋਰਟਾਂ ਤਿਆਰ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਸਬੰਧੀ ਹਰਿਆਣਾ ਪੁਲੀਸ ਵੱਲੋਂ ਕੇਸ ਵੀ ਦਰਜ ਕੀਤਾ ਗਿਆ।
ਸਿੱਖ ਸ਼ਖ਼ਸੀਅਤਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਤਾਕੀਦ ਕਰਦਿਆਂ ਕਿਹਾ ਗਿਆ ਕਿ ਸਰਕਾਰਾਂ ਸਦੀਵੀ ਨਹੀਂ ਰਹਿੰਦੀਆਂ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸਦੀਵੀ ਤਖ਼ਤ ਹੈ।
11/10/2026
ਕਾਰੋਬਾਰ📍 ਪੰਜਾਬ
ਪੰਜਾਬ ਵਿੱਚ ਅਣਕਿਆਸੇ ਮੀਂਹ ਕਾਰਨ ਖ਼ਰੀਦ ਕੇਂਦਰਾਂ ਵਿੱਚ ਪਈ ਝੋਨੇ ਦੀ ਫ਼ਸਲ ’ਤੇ ਪਾਣੀ ਫਿਰ ਗਿਆ ਹੈ। ਫ਼ਾਜ਼ਿਲਕਾ ਦਾ ਖ਼ਰੀਦ ਕੇਂਦਰ ਤਾਂ ਸਮੁੰਦਰ ਜਾਪਣ ਲੱਗਿਆ ਹੈ, ਜਿਸ ਵਿੱਚ ਕਿਸਾਨਾਂ ਦੀ ਫ਼ਸਲ ਰੁੜ੍ਹ ਗਈ ਹੈ।
ਪੰਜਾਬ ਵਿੱਚ ਅਣਕਿਆਸੇ ਮੀਂਹ ਕਾਰਨ ਖ਼ਰੀਦ ਕੇਂਦਰਾਂ ਵਿੱਚ ਪਈ ਝੋਨੇ ਦੀ ਫ਼ਸਲ ’ਤੇ ਪਾਣੀ ਫਿਰ ਗਿਆ ਹੈ। ਫ਼ਾਜ਼ਿਲਕਾ ਦਾ ਖ਼ਰੀਦ ਕੇਂਦਰ ਤਾਂ ਸਮੁੰਦਰ ਜਾਪਣ ਲੱਗਿਆ ਹੈ, ਜਿਸ ਵਿੱਚ ਕਿਸਾਨਾਂ ਦੀ ਫ਼ਸਲ ਰੁੜ੍ਹ ਗਈ ਹੈ। ਫ਼ਾਜ਼ਿਲਕਾ ਮੰਡੀ ਵਿੱਚ ਪਈ ਫ਼ਸਲ ਮੀਂਹ ਦੇ ਪਾਣੀ ਵਿੱਚ ਤੈਰ ਰਹੀ ਹੈ, ਜੋ ਪੰਜਾਬ ਸਰਕਾਰ ਦੇ ਪ੍ਰਬੰਧਾਂ ’ਤੇ ਵੀ ਸਵਾਲ ਚੁੱਕ ਰਹੀ ਹੈ। ਫ਼ਾਜ਼ਿਲਕਾ ਮੰਡੀ ਵਿੱਚ ਕਾਫ਼ੀ ਫ਼ਸਲ ਆ ਚੁੱਕੀ ਹੈ ਅਤੇ ਮੰਡੀ ਨੀਵੀਂ ਹੋਣ ਕਰਕੇ ਕਈ ਵਾਰ ਪਹਿਲਾਂ ਵੀ ਫ਼ਸਲੀ ਨੁਕਸਾਨ ਹੋ ਚੁੱਕਿਆ ਹੈ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਗੋਲਡੀ ਸਚਦੇਵਾ ਨੇ ਪੰਜਾਬ ਸਰਕਾਰ ਦੇ ਇੰਤਜ਼ਾਮਾਂ ’ਤੇ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਅਧਿਕਾਰੀ ਵੇਲੇ ਸਿਰ ਪਾਣੀ ਦੀ ਨਿਕਾਸੀ ਕਰਨ ਵਿੱਚ ਫ਼ੇਲ੍ਹ ਰਹੇ ਹਨ। ਦੂਜੇ ਪਾਸੇ, ਅਧਿਕਾਰੀ ਆਖਦੇ ਹਨ ਕਿ ਫ਼ਾਜ਼ਿਲਕਾ ਮੰਡੀ ਵਿੱਚੋਂ ਪਾਣੀ ਦੀ ਨਿਕਾਸੀ ਲਈ ਪਹਿਲਾਂ ਹੀ ਪੱਕੇ ਤੌਰ ’ਤੇ ਦੋ ਪੰਪ ਲਗਾਏ ਹੋਏ ਹਨ, ਜੋ ਹੁਣ ਲਗਾਤਾਰ ਚੱਲ ਰਹੇ ਹਨ। ਆੜ੍ਹਤੀਏ ਆਖਦੇ ਹਨ ਕਿ ਇਸ ਨੁਕਸਾਨ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਲੰਘੇ ਕੱਲ੍ਹ ਤੱਕ 26,162 ਮੀਟਰਿਕ ਟਨ ਝੋਨੇ ਦੀ ਫ਼ਸਲ ਆ ਚੁੱਕੀ ਹੈ। ਸਮੁੱਚੇ ਪੰਜਾਬ ’ਤੇ ਨਜ਼ਰ ਮਾਰੀਏ ਤਾਂ ਹੁਣ ਤੱਕ 21.25 ਲੱਖ ਮੀਟਰਿਕ ਟਨ ਫ਼ਸਲ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ, ਜਿਸ ਵਿੱਚੋਂ 20.66 ਲੱਖ ਮੀਟਰਿਕ ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ, ਜੋ ਕਿ 95 ਫ਼ੀਸਦੀ ਬਣਦੀ ਹੈ। ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ ਸਭ ਤੋਂ ਵੱਧ 4.14 ਲੱਖ ਮੀਟਰਿਕ ਟਨ ਫ਼ਸਲ ਪਹੁੰਚੀ ਹੈ।
ਬਠਿੰਡਾ-ਮਾਨਸਾ ਖ਼ਿੱਤੇ ਦੇ ਖ਼ਰੀਦ ਕੇਂਦਰਾਂ ਵਿੱਚ ਪਈ ਫ਼ਸਲ ਵੀ ਮੀਂਹ ਦੀ ਮਾਰ ਹੇਠ ਆ ਗਈ ਹੈ। 1 ਅਕਤੂਬਰ ਤੋਂ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ। ਹੁਣ ਮੀਂਹ ਪੈਣ ਨਾਲ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ ਅਤੇ ਮੰਡੀਆਂ ਵਿੱਚ ਜਿਣਸ ਦੀ ਖ਼ਰੀਦ ਨੂੰ ਲੈ ਕੇ ਅੜਚਣਾਂ ਖੜ੍ਹੀਆਂ ਹੋ ਸਕਦੀਆਂ ਹਨ। ਫ਼ਿਰੋਜ਼ਪੁਰ ਦੀ ਮੰਡੀ ਵਿੱਚ ਵੀ ਫ਼ਸਲ ਦਾ ਨੁਕਸਾਨ ਹੋਇਆ ਹੈ। ਪੰਜਾਬ ਮੰਡੀ ਬੋਰਡ ਵੱਲੋਂ ਤਰਪਾਲਾਂ ਵਗ਼ੈਰਾ ਦੇ ਅਗਾਊਂ ਇੰਤਜ਼ਾਮ ਕੀਤੇ ਜਾਣੇ ਹੁੰਦੇ ਹਨ।
ਕਿਸਾਨ ਆਖਦੇ ਹਨ ਕਿ ਮੀਂਹ ਕਾਰਨ ਫ਼ਸਲ ਵਿੱਚ ਨਮੀ ਦੀ ਮਾਤਰਾ ਵਿੱਚ ਵਾਧਾ ਹੋਵੇਗਾ। ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫ਼ਸਲ ਵਿੱਚ ਵੱਧ ਤੋਂ ਵੱਧ ਨਮੀ ਦੀ ਮਾਤਰਾ 17 ਫ਼ੀਸਦੀ ਨਿਰਧਾਰਿਤ ਕੀਤੀ ਗਈ ਹੈ।
11/10/2026
ਕਾਰੋਬਾਰ📍 ਪੰਜਾਬ
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਬਠਿੰਡਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਬਠਿੰਡਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਤੋਂ ਖਰੀਦ, ਲਿਫਟਿੰਗ, ਅਦਾਇਗੀ ਅਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਮੰਤਰੀ ਨੇ ਕਿਹਾ ਕਿ ਇਸ ਵਾਰ ਝੋਨੇ ਦੀ ਫਸਲ ਭਰਪੂਰ ਮਾਤਰਾ ਵਿਚ ਹੋਈ ਹੈ ਤੇ ਦਾਣੇ ਦੀ ਗੁਣਵੱਤਾ ਵੀ ਵਧੀਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖਰੀਦ ਸੀਜ਼ਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਕਿਸਾਨ, ਆੜ੍ਹਤੀਏ ਜਾਂ ਮਜ਼ਦੂਰ ਨੂੰ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਹੁਣ ਤੱਕ ਕਿਸਾਨਾਂ ਨੂੰ 2511 ਕਰੋੜ ਰੁਪਏ ਦੀ ਝੋਨੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਮੌਜੂਦਾ ਖਰੀਦ ਦੇ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਹੁਣ ਤੱਕ 21 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 20 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੇਂਦਰੀ ਪੂਲ ਦਾ ਟੀਚਾ ਵੀ ਆਸਾਨੀ ਨਾਲ ਪੂਰਾ ਕਰ ਲਿਆ ਜਾਵੇਗਾ। ਮੰਤਰੀ ਨੇ ਮੰਡੀ ਵਿੱਚ ਕਿਸਾਨਾਂ ਨੂੰ ਮਿਲ ਰਹੀ ਸਹੂਲਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਿੰਡ ਨਸੀਬਪੁਰਾ ਦੇ ਕਿਸਾਨ ਜਸਵਿੰਦਰ ਸਿੰਘ ਆਪਣੀ ਫਸਲ ਲੈ ਕੇ ਅੱਜ ਸਵੇਰੇ ਮੰਡੀ ਪਹੁੰਚੇ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਉਨ੍ਹਾਂ ਦੀ ਫਸਲ ਦੀ ਤੁਰੰਤ ਖਰੀਦ ਹੋ ਗਈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਪੂਰੀ ਤਰ੍ਹਾਂ ਸੁੱਕੀ ਫਸਲ ਹੀ ਲਿਆਂਦੀ ਜਾਵੇ। ਪਰਾਲੀ ਦੀ ਸੰਭਾਲ ਸਬੰਧੀ ਪੁੱਛੇ ਸਵਾਲ ’ਤੇ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਸੰਭਾਲਣ ਸਬੰਧੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਆਧੁਨਿਕ ਖੇਤੀ ਸੰਦਾਂ ਅਤੇ ਤਕਨੀਕ ਦੀ ਮਦਦ ਨਾਲ ਪਰਾਲੀ ਦਾ ਹੋਰ ਬਿਹਤਰ ਪ੍ਰਬੰਧਨ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੰਚਨ, ਨੀਲ ਗਰਗ, ਇੰਦਰਜੀਤ ਸਿੰਘ ਮਾਨ, ਰਾਕੇਸ਼ ਪੁਰੀ, ਗੋਪਾਲ ਸਿੰਘ, ਬਲਜੀਤ ਬੱਲੀ, ਗੁਰਜਿੰਦਰ ਸਿੰਘ, ਗੁਰਤਾਰ ਸਿੰਘ, ਹਰਸ਼ਿਤ ਮਹਿਤਾ, ਜਸਵਿੰਦਰ ਸਿੰਘ ਚਹਿਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
11/10/2026
ਦੇਸ਼📍 ਪੰਜਾਬ
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ 'ਤੇ ਉਲੀਕੇ ਗਏ ਵਿਸ਼ਾਲ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ।
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ 'ਤੇ ਉਲੀਕੇ ਗਏ ਵਿਸ਼ਾਲ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ। ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਹਜ਼ਾਰਾਂ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ। ਪੁਲਿਸ ਨੇ 30,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਅਤੇ 45 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ। ਸ਼ਾਮ ਤੱਕ ਮਮਤਾ ਬੈਨਰਜੀ ਅਤੇ ਕੇਜਰੀਵਾਲ ਨੂੰ ਰਿਹਾਅ ਕਰ ਦਿੱਤਾ ਗਿਆ।
11/10/2026
ਦੇਸ਼📍 ਪੰਜਾਬ
ਕੁਲਦੀਪ ਸਿੰਘ ਧਾਲੀਵਾਲ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ 'ਚ ਦਿੱਲੀ ਪੁਲਿਸ ਦੇ ਦਾਖ਼ਲ ਹੋਣ ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮ ਨੰਗੇ ਸਿਰ ਤੇ ਜੁੱਤੀਆਂ ਪਹਿਨ ਕੇ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ 'ਚ ਦਾਖ਼ਲ ਹੋਏ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ 'ਚ ਦਿੱਲੀ ਪੁਲਿਸ ਦੇ ਦਾਖ਼ਲ ਹੋਣ ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮ ਨੰਗੇ ਸਿਰ ਤੇ ਜੁੱਤੀਆਂ ਪਹਿਨ ਕੇ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ 'ਚ ਦਾਖ਼ਲ ਹੋਏ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ।
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ‘ਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਤੇ ਕੇਂਦਰ ਸਰਕਾਰ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਆਮ ਨਾਗਰਿਕਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ, ਉਹ ਬੇਹੱਦ ਨਿੰਦਣਯੋਗ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਦਿੱਲੀ ਪੁਲਿਸ ਦੇ ਦਾਖ਼ਲ ਹੋਣ ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮ ਨੰਗੇ ਸਿਰ ਤੇ ਜੁੱਤੀਆਂ ਪਹਿਨ ਕੇ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ‘ਚ ਦਾਖ਼ਲ ਹੋਏ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਉੱਥੇ ਮੌਜੂਦ ਸ਼ਰਧਾਲੂਆਂ, ਛੋਟੇ ਬੱਚਿਆਂ ਤੇ ਵਿਦਿਆਰਥੀਆਂ ਨਾਲ ਵੀ ਕਥਿਤ ਤੌਰ ਤੇ ਦੁਰਵਿਵਹਾਰ ਕੀਤਾ ਗਿਆ। ਧਾਲੀਵਾਲ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੇ ਇਸ ਰਵੱਈਏ ਨੇ ਕਾਂਗਰਸ ਸਰਕਾਰ ਦੇ ਸਮੇਂ ਹੋਏ ਆਪ੍ਰੇਸ਼ਨ ਬਲੂ ਸਟਾਰ ਦੀਆਂ ਦਰਦਨਾਕ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ।
ਧਾਲੀਵਾਲ ਨੇ ਕਿਹਾ ਕਿ ਦਿੱਲੀ ਪੁਲਿਸ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ, ਜਿਸ ਦੀ ਅਗਵਾਈ ਅਮਿਤ ਸ਼ਾਹ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਨਾਲ ਸਬੰਧਤ 7,000 ਤੋਂ ਵੱਧ ਵਿਅਕਤੀਆਂ ਅਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਸਾਰਿਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਪ੍ਰੈੱਸ ਕਾਨਫਰੰਸ ਦੌਰਾਨ ਧਾਲੀਵਾਲ ਨੇ ਉਨ੍ਹਾਂ ਸਿੱਖ ਆਗੂਆਂ ਦੀ ਚੁੱਪੀ ਤੇ ਵੀ ਸਵਾਲ ਚੁੱਕੇ, ਜੋ ਆਪਣੇ ਆਪ ਨੂੰ ਸਿੱਖ ਪੰਥ ਦੇ ਹਮਾਇਤੀ ਦੱਸਦੇ ਹਨ। ਉਨ੍ਹਾਂ ਕਿਹਾ ਕਿ ਇੰਨੇ ਗੰਭੀਰ ਮਾਮਲੇ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ, ਹਰਪ੍ਰੀਤ ਸਿੰਘ ਅਤੇ ਹੋਰ ਸਿੱਖ ਆਗੂਆਂ ਵੱਲੋਂ ਕੋਈ ਸਖ਼ਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਉਨ੍ਹਾਂ ਇਲਜ਼ਾਮ ਲਾਇਆ ਕਿ ਇਨ੍ਹਾਂ ਆਗੂਆਂ ਦੀ ਭਾਜਪਾ ਨਾਲ ਅੰਦਰੂਨੀ ਸਾਂਝ ਹੈ, ਜਿਸ ਕਾਰਨ ਉਹ ਕੇਂਦਰ ਸਰਕਾਰ ਵਿਰੁੱਧ ਬੋਲਣ ਤੋਂ ਗੁਰੇਜ਼ ਕਰ ਰਹੇ ਹਨ।
ਕੁਲਦੀਪ ਸਿੰਘ ਧਾਲੀਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਉਹ ਇਸ ਗੰਭੀਰ ਮਾਮਲੇ ਦਾ ਤੁਰੰਤ ਨੋਟਿਸ ਲੈਣ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੀ ਸਿੱਖ ਕੌਮ ਦੀ ਅਗਵਾਈ ਕਰਨ ਵਾਲਾ ਸਰਵਉੱਚ ਤਖ਼ਤ ਹੈ, ਇਸ ਲਈ ਜਥੇਦਾਰ ਸਾਹਿਬ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਨੂੰ ਇਕਜੁੱਟ ਕਰਕੇ ਅਜਿਹੀਆਂ ਘਟਨਾਵਾਂ ਵਿਰੁੱਧ ਢੁੱਕਵੇਂ ਕਦਮ ਚੁੱਕਣ ਲਈ ਅਗਵਾਈ ਕਰਨੀ ਚਾਹੀਦੀ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਭਾਵੇਂ ਕੋਈ ਪੱਤਰਕਾਰ ਹੋਵੇ, ਸਮਾਜ ਸੇਵੀ ਹੋਵੇ ਜਾਂ ਕਿਸੇ ਸਿਆਸੀ ਪਾਰਟੀ ਦਾ ਕਾਰਕੁਨ, ਲੋਕਤੰਤਰੀ ਢੰਗ ਨਾਲ ਆਪਣੀ ਗੱਲ ਰੱਖਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨਾ ਲੋਕਤੰਤਰ ਦੇ ਸਿਧਾਂਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਉਸ ਵਿਅਕਤੀ ਦੇ ਨਾਲ ਖੜ੍ਹੀ ਹੈ, ਜਿਸ ਦੇ ਅਧਿਕਾਰਾਂ ਦੀ ਉਲੰਘਣਾ ਹੋਈ ਹੈ।
11/10/2026
ਦੇਸ਼📍 ਪੰਜਾਬ
ਤੇਲੰਗਾਨਾ ਦੀ ਇੱਕ ਰਿਹਾਇਸ਼ੀ ਸੋਸਾਇਟੀ ਵਿੱਚੋਂ ਅਚਾਨਕ ਲਾਪਤਾ ਹੋਈ ਖੇਤੀਬਾੜੀ ਵਿਗਿਆਨੀ ਦੀ ਪੰਜ ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਬੱਚੀ ਦੀ ਲਾਸ਼ ਸ਼ਨੀਵਾਰ ਰਾਤ ਨੂੰ ਇੱਕ ਕਲੱਬ ਹਾਊਸ ਦੇ ਬੇਸਮੈਂਟ ਵਿੱਚੋਂ ਮਿਲੀ।
ਤੇਲੰਗਾਨਾ ਦੀ ਇੱਕ ਰਿਹਾਇਸ਼ੀ ਸੋਸਾਇਟੀ ਵਿੱਚੋਂ ਅਚਾਨਕ ਲਾਪਤਾ ਹੋਈ ਖੇਤੀਬਾੜੀ ਵਿਗਿਆਨੀ ਦੀ ਪੰਜ ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਬੱਚੀ ਦੀ ਲਾਸ਼ ਸ਼ਨੀਵਾਰ ਰਾਤ ਨੂੰ ਇੱਕ ਕਲੱਬ ਹਾਊਸ ਦੇ ਬੇਸਮੈਂਟ ਵਿੱਚੋਂ ਮਿਲੀ। ਪੁਲਿਸ ਦੀ ਜਾਂਚ ਅਤੇ ਸੀਸੀਟੀਵੀ ਫੁਟੇਜ ਮੁਤਾਬਕ, ਸੋਸਾਇਟੀ ਦਾ ਸੁਰੱਖਿਆ ਗਾਰਡ ਵਿਕਰਮ ਬੱਚੀ ਦਾ ਪਿੱਛਾ ਕਰਦਾ ਦਿਖਾਈ ਦਿੱਤਾ ਹੈ। ਉਸ ’ਤੇ ਸ਼ੱਕ ਹੈ ਕਿ ਉਸ ਨੇ 20 ਲੱਖ ਰੁਪਏ ਦੀ ਫਿਰੌਤੀ ਲੈਣ ਲਈ ਬੱਚੀ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ ਹੈ। ਉਸ ਨੂੰ ਫੜਨ ਲਈ ਪੁਲਿਸ ਨੇ 10 ਮੈਂਬਰੀ ਟੀਮ ਬਣਾਈ ਹੈ।
ਸੀਸੀਟੀਵੀ ਫੁਟੇਜ ਵਿੱਚ ਸੁਰੱਖਿਆ ਗਾਰਡ ਬੱਚੀ ਦਾ ਪਿੱਛਾ ਕਰਦਾ ਦਿਖਾਈ ਦੇ ਰਿਹਾ ਹੈ। ਜਾਂਚਕਰਤਾ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਉਹ ਕੰਪਲੈਕਸ ਵਿੱਚ ਸ਼ੱਕੀ ਹਾਲਾਤ ਵਿੱਚ ਘੁੰਮ ਰਿਹਾ ਸੀ। ਮੁਲਜ਼ਮ ਸੁਰੱਖਿਆ ਗਾਰਡ ਵਿਕਰਮ ’ਤੇ ਸ਼ੱਕ ਹੈ ਕਿ ਉਸ ਨੇ ਹੀ ਬੱਚੀ ਨੂੰ ਅਗਵਾ ਕਰਕੇ ਉਸ ਦਾ ਕਤਲ ਕੀਤਾ ਅਤੇ ਬੱਚੀ ਨੂੰ ਛੱਡਣ ਦੇ ਬਦਲੇ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਫਿਲਹਾਲ ਪੁਲਿਸ ਦੀਆਂ ਟੀਮਾਂ ਬੱਚੀ ਦੀ ਮੌਤ ਦੇ ਹਾਲਾਤ ਅਤੇ ਇਸ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਲਈ ਫੋਰੈਂਸਿਕ ਸਬੂਤ ਇਕੱਠੇ ਕਰ ਰਹੀਆਂ ਹਨ।
ਮੋਬਾਈਲ ਫੋਨ ਦੀ ਲੋਕੇਸ਼ਨ ਦੇ ਅੰਕੜਿਆਂ ਤੋਂ ਸੰਕੇਤ ਮਿਲੇ ਹਨ ਕਿ ਘਟਨਾ ਤੋਂ ਬਾਅਦ ਸ਼ੱਕੀ ਵਿਅਕਤੀ ਸਿਕੰਦਰਾਬਾਦ ਰੇਲਵੇ ਸਟੇਸ਼ਨ ਵੱਲ ਗਿਆ ਹੋ ਸਕਦਾ ਹੈ। ਜਾਂਚਕਰਤਾ ਉਸ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਅਤੇ ਬੱਚੀ ਨਾਲ ਕੀ ਵਾਪਰਿਆ, ਇਸ ਦੀ ਜਾਣਕਾਰੀ ਹਾਸਲ ਕਰਨ ਲਈ ਡਿਜੀਟਲ ਸਬੂਤਾਂ ਦੀ ਜਾਂਚ ਕਰ ਰਹੇ ਹਨ।
11/10/2026
ਦੇਸ਼📍 ਪੰਜਾਬ
ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ ਨੇ ਅਸਾਮ ਦੇ ਗੁਹਾਟੀ ਅਤੇ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਨੇੜੇ ਸਥਿਤ ਡੋਨੀ ਪੋਲੋ ਹਵਾਈ ਅੱਡੇ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਹੈ।
ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ ਨੇ ਅਸਾਮ ਦੇ ਗੁਹਾਟੀ ਅਤੇ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਨੇੜੇ ਸਥਿਤ ਡੋਨੀ ਪੋਲੋ ਹਵਾਈ ਅੱਡੇ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ ਹੈ।
ਇੰਡੀਗੋ ਨੇ ਅੱਜ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿਚਾਲੇ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਇਹ ਸੇਵਾ ਸ਼ੁਰੂ ਕੀਤੀ ਹੈ। ਇਸ ਨਾਲ ਦੋਵਾਂ ਸੂਬਿਆਂ ਵਿਚਾਲੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਿੱਧੀ ਹਵਾਈ ਯਾਤਰਾ ਦੀ ਸਹੂਲਤ ਮਿਲੇਗੀ।
ਕੰਪਨੀ ਮੁਤਾਬਕ, ਫਿਲਹਾਲ ਇਹ ਉਡਾਣ ਹਫ਼ਤੇ ਵਿੱਚ ਪੰਜ ਦਿਨ ਚੱਲੇਗੀ। ਯਾਤਰੀ ਐਤਵਾਰ, ਸੋਮਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਹਵਾਈ ਕੰਪਨੀ ਨੇ ਐਲਾਨ ਕੀਤਾ ਹੈ ਕਿ ਸਰਦੀਆਂ ਦੇ ਨਵੇਂ ਉਡਾਣ ਪ੍ਰੋਗਰਾਮ ਤਹਿਤ 25 ਅਕਤੂਬਰ ਤੋਂ ਇਹ ਸੇਵਾ ਹਫ਼ਤੇ ਦੇ ਸਾਰੇ ਸੱਤ ਦਿਨ ਉਪਲਬਧ ਹੋਵੇਗੀ।
ਗੁਹਾਟੀ ਅਤੇ ਡੋਨੀ ਪੋਲੋ ਹਵਾਈ ਅੱਡੇ ਵਿਚਾਲੇ ਸਿੱਧੀ ਉਡਾਣ ਸ਼ੁਰੂ ਕਰਨ ਦਾ ਮਕਸਦ ਲੰਮੇ ਸਮੇਂ ਤੋਂ ਯਾਤਰੀਆਂ ਵੱਲੋਂ ਕੀਤੀ ਜਾ ਰਹੀ ਸਿੱਧੇ ਅਤੇ ਸੁਖਾਲੇ ਸਫ਼ਰ ਦੀ ਮੰਗ ਨੂੰ ਪੂਰਾ ਕਰਨਾ ਹੈ। ਇਸ ਨਾਲ ਦੋਵਾਂ ਇਲਾਕਿਆਂ ਵਿਚਾਲੇ ਆਉਣ-ਜਾਣ ਵਾਲੇ ਲੋਕਾਂ ਦਾ ਸਮਾਂ ਬਚੇਗਾ ਅਤੇ ਉਨ੍ਹਾਂ ਨੂੰ ਸਫ਼ਰ ਦੌਰਾਨ ਵਧੇਰੇ ਸਹੂਲਤ ਮਿਲੇਗੀ।
ਇੰਡੀਗੋ ਨੇ ਕਿਹਾ ਕਿ ਇਸ ਉਡਾਣ ਸੇਵਾ ਨਾਲ ਖੇਤਰ ਦੇ ਯਾਤਰੀਆਂ ਨੂੰ ਦੇਸ਼ ਦੇ ਕਈ ਵੱਡੇ ਸ਼ਹਿਰਾਂ ਅਤੇ ਵਪਾਰਕ ਕੇਂਦਰਾਂ ਤੱਕ ਪਹੁੰਚਣ ਲਈ ਵੀ ਬਿਹਤਰ ਹਵਾਈ ਸੰਪਰਕ ਮਿਲੇਗਾ। ਇਸ ਵਿੱਚ ਚੇਨਈ, ਬੰਗਲੁਰੂ, ਕੋਚੀ, ਹੈਦਰਾਬਾਦ, ਮੁੰਬਈ, ਜੈਪੁਰ ਅਤੇ ਲਖਨਊ ਵਰਗੇ ਸ਼ਹਿਰ ਸ਼ਾਮਲ ਹਨ।
ਕੰਪਨੀ ਮੁਤਾਬਕ, ਗੁਹਾਟੀ ਤੋਂ ਮਿਲਣ ਵਾਲੇ ਅੱਗੇ ਦੇ ਹਵਾਈ ਸੰਪਰਕ ਨਾਲ ਯਾਤਰੀਆਂ ਲਈ ਦੇਸ਼ ਦੇ ਹੋਰਨਾਂ ਹਿੱਸਿਆਂ ਤੱਕ ਪਹੁੰਚਣਾ ਵੀ ਵਧੇਰੇ ਸੁਖਾਲਾ ਹੋਵੇਗਾ।
11/10/2026
ਦੇਸ਼📍 ਪੰਜਾਬ
ਵਾਰਦਾਤ ਤੋਂ ਬਾਅਦ ਉਸ ਨੇ ਮ੍ਰਿਤਕ ਔਰਤ ਦੇ ਸਰੀਰ ’ਤੇ ਪਹਿਨੇ ਸੋਨੇ-ਚਾਂਦੀ ਦੇ ਗਹਿਣੇ ਅਤੇ ਘਰ ਵਿੱਚ ਰੱਖੇ ਹੋਰ ਗਹਿਣੇ ਵੀ ਲੁੱਟ ਲਏ। ਰਾਏਪੁਰ ਦਿਹਾਤੀ ਪੁਲਿਸ ਨੇ 48 ਘੰਟਿਆਂ ਦੇ ਅੰਦਰ ਦੋਹਰੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਾਰਦਾਤ ਤੋਂ ਬਾਅਦ ਉਸ ਨੇ ਮ੍ਰਿਤਕ ਔਰਤ ਦੇ ਸਰੀਰ ’ਤੇ ਪਹਿਨੇ ਸੋਨੇ-ਚਾਂਦੀ ਦੇ ਗਹਿਣੇ ਅਤੇ ਘਰ ਵਿੱਚ ਰੱਖੇ ਹੋਰ ਗਹਿਣੇ ਵੀ ਲੁੱਟ ਲਏ। ਰਾਏਪੁਰ ਦਿਹਾਤੀ ਪੁਲਿਸ ਨੇ 48 ਘੰਟਿਆਂ ਦੇ ਅੰਦਰ ਦੋਹਰੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਤਲ ਵਿੱਚ ਵਰਤੇ ਗਏ ਟੰਗੀਏ ਅਤੇ ਦਾਤੀ ਸਮੇਤ ਲੁੱਟੇ ਗਏ ਗਹਿਣੇ ਵੀ ਬਰਾਮਦ ਕਰ ਲਏ ਹਨ।
ਛੱਤੀਸਗੜ੍ਹ ਦੇ ਆਰੰਗ ਥਾਣਾ ਖੇਤਰ ਦੇ ਪਿੰਡ ਬਿਰਬਿਰਾ ਵਿੱਚ ਬਜ਼ੁਰਗ ਪਤੀ-ਪਤਨੀ ਦੇ ਕਤਲ ਦੇ ਮਾਮਲੇ ਵਿੱਚ ਜਾਦੂ-ਟੂਣੇ ਦਾ ਸ਼ੱਕ ਅਤੇ ਇੱਕ ਸਾਲ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਮੁਲਜ਼ਮ ਪ੍ਰਮੋਦ ਉਰਫ਼ ਰੌਕੀ ਸਾਹੂ (22) ਨੂੰ ਸ਼ੱਕ ਸੀ ਕਿ ਸਦਾਸ਼ੀ ਸਾਹੂ ਅਤੇ ਉਨ੍ਹਾਂ ਦੀ ਪਤਨੀ ਆਸਬਤੀ ਸਾਹੂ ਨੇ ਜਾਦੂ-ਟੂਣਾ ਕਰਕੇ ਉਸ ਦੀ ਮਾਂ ਦੀ ਜਾਨ ਲਈ ਸੀ। ਇਸੇ ਸ਼ੱਕ ਕਾਰਨ ਉਸ ਨੇ ਦੋਵਾਂ ਦੇ ਕਤਲ ਦੀ ਸਾਜ਼ਿਸ਼ ਰਚੀ। ਵਾਰਦਾਤ ਤੋਂ ਬਾਅਦ ਉਸ ਨੇ ਮ੍ਰਿਤਕ ਔਰਤ ਦੇ ਸਰੀਰ ’ਤੇ ਪਹਿਨੇ ਸੋਨੇ-ਚਾਂਦੀ ਦੇ ਗਹਿਣੇ ਅਤੇ ਘਰ ਵਿੱਚ ਰੱਖੇ ਹੋਰ ਗਹਿਣੇ ਵੀ ਲੁੱਟ ਲਏ। ਰਾਏਪੁਰ ਦਿਹਾਤੀ ਪੁਲਿਸ ਨੇ 48 ਘੰਟਿਆਂ ਦੇ ਅੰਦਰ ਦੋਹਰੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਤਲ ਵਿੱਚ ਵਰਤੇ ਗਏ ਟੰਗੀਏ ਅਤੇ ਦਾਤੀ ਸਮੇਤ ਲੁੱਟੇ ਗਏ ਗਹਿਣੇ ਵੀ ਬਰਾਮਦ ਕਰ ਲਏ ਹਨ।
ਪੁਲਿਸ ਅਨੁਸਾਰ, 8 ਅਕਤੂਬਰ ਨੂੰ ਪਿੰਡ ਬਿਰਬਿਰਾ ਦੇ ਸਰਪੰਚ ਚੰਮਨ ਲਾਲ ਸਾਹੂ ਨੇ ਆਰੰਗ ਥਾਣੇ ਪਹੁੰਚ ਕੇ ਸੂਚਨਾ ਦਿੱਤੀ ਸੀ ਕਿ ਸਦਾਸ਼ੀ ਸਾਹੂ ਅਤੇ ਉਨ੍ਹਾਂ ਦੀ ਪਤਨੀ ਆਸਬਤੀ ਸਾਹੂ ਦਾ ਘਰ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਇੰਸਪੈਕਟਰ ਨਰੇਸ਼ ਸਾਹੂ ਦੀ ਅਗਵਾਈ ਹੇਠ ਪੁਲਿਸ ਟੀਮ ਫੋਰੈਂਸਿਕ ਮਾਹਿਰਾਂ ਅਤੇ ਡੌਗ ਸਕੁਐਡ ਨਾਲ ਮੌਕੇ ’ਤੇ ਪਹੁੰਚੀ। ਘਰ ਦੇ ਵੱਖ-ਵੱਖ ਕਮਰਿਆਂ ਵਿੱਚ ਦੋਵਾਂ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਦੌਰਾਨ ਪੁਲਿਸ ਨੂੰ ਪਿੰਡ ਦੇ ਹੀ ਪ੍ਰਮੋਦ ਉਰਫ਼ ਰੌਕੀ ਸਾਹੂ ’ਤੇ ਸ਼ੱਕ ਹੋਇਆ। ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਮਾਮਲੇ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ। ਪੁਲਿਸ ਮੁਤਾਬਕ, ਕਰੀਬ ਇੱਕ ਸਾਲ ਪਹਿਲਾਂ ਮੁਲਜ਼ਮ ਦੀ ਮਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੂੰ ਸ਼ੱਕ ਹੋਣ ਲੱਗਾ ਕਿ ਸਦਾਸ਼ੀ ਸਾਹੂ ਅਤੇ ਉਨ੍ਹਾਂ ਦੀ ਪਤਨੀ ਆਸਬਤੀ ਸਾਹੂ ਨੇ ਜਾਦੂ-ਟੂਣਾ ਕਰਕੇ ਉਸ ਦੀ ਮਾਂ ਦੀ ਜਾਨ ਲਈ ਹੈ। ਇਸੇ ਗੱਲ ਨੂੰ ਲੈ ਕੇ ਉਹ ਮਨ ਹੀ ਮਨ ਦੋਵਾਂ ਨਾਲ ਰੰਜਿਸ਼ ਰੱਖਣ ਲੱਗ ਪਿਆ ਸੀ। ਉਹ ਪਿੰਡ ਵਿੱਚ ਵੀ ਆਪਣੇ ਇਸ ਸ਼ੱਕ ਬਾਰੇ ਚਰਚਾ ਕਰਦਾ ਰਹਿੰਦਾ ਸੀ। ਮੁਲਜ਼ਮ ਨੂੰ ਇਹ ਵੀ ਪਤਾ ਸੀ ਕਿ ਬਜ਼ੁਰਗ ਪਤੀ-ਪਤਨੀ ਕੋਲ ਕਾਫ਼ੀ ਜ਼ਮੀਨ ਸੀ ਅਤੇ ਆਸਬਤੀ ਸਾਹੂ ਹਮੇਸ਼ਾ ਸੋਨੇ-ਚਾਂਦੀ ਦੇ ਗਹਿਣੇ ਪਹਿਨਦੇ ਸਨ। ਪੁਲਿਸ ਅਨੁਸਾਰ, ਇਸ ਜਾਣਕਾਰੀ ਦੇ ਆਧਾਰ ’ਤੇ ਉਸ ਨੇ ਕਤਲ ਤੋਂ ਬਾਅਦ ਗਹਿਣੇ ਲੁੱਟਣ ਦੀ ਯੋਜਨਾ ਵੀ ਬਣਾਈ। ਇਸ ਤਰ੍ਹਾਂ ਮਾਂ ਦੀ ਮੌਤ ਨੂੰ ਲੈ ਕੇ ਜਾਦੂ-ਟੂਣੇ ਦਾ ਸ਼ੱਕ ਅਤੇ ਗਹਿਣੇ ਲੁੱਟਣ ਦੀ ਨੀਅਤ ਵਾਰਦਾਤ ਦੇ ਮੁੱਖ ਕਾਰਨ ਬਣ ਕੇ ਸਾਹਮਣੇ ਆਏ। ਪੁਲਿਸ ਮੁਤਾਬਕ, ਮੁਲਜ਼ਮ ਨੇ 6 ਅਕਤੂਬਰ ਦੀ ਰਾਤ ਕਰੀਬ 11:30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਘਰ ਦੇ ਸਾਰੇ ਲੋਕ ਸੌਂ ਗਏ ਤਾਂ ਉਹ ਟੰਗੀਆ ਅਤੇ ਦਾਤੀ ਲੈ ਕੇ ਆਪਣੇ ਘਰ ਦੀ ਛੱਤ ਤੋਂ ਨਿਕਲਿਆ। ਇਸ ਤੋਂ ਬਾਅਦ ਪ੍ਰਹਿਲਾਦ ਸਾਹੂ ਦੇ ਘਰ ਦੀ ਛੱਤ ਪਾਰ ਕਰਦਿਆਂ ਉਹ ਸਦਾਸ਼ੀ ਸਾਹੂ ਦੇ ਘਰ ਦੀ ਛੱਤ ਤੱਕ ਪਹੁੰਚਿਆ ਅਤੇ ਉੱਥੋਂ ਹੇਠਾਂ ਉਤਰ ਕੇ ਘਰ ਵਿੱਚ ਦਾਖ਼ਲ ਹੋ ਗਿਆ।
ਸਭ ਤੋਂ ਪਹਿਲਾਂ ਉਸ ਨੇ ਕਮਰੇ ਵਿੱਚ ਸੁੱਤੇ ਸਦਾਸ਼ੀ ਸਾਹੂ ਦੇ ਸਿਰ ’ਤੇ ਟੰਗੀਏ ਨਾਲ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਦੂਜੇ ਕਮਰੇ ਵਿੱਚ ਸੁੱਤੀ ਆਸਬਤੀ ਸਾਹੂ ’ਤੇ ਹਮਲਾ ਕੀਤਾ। ਮੁਲਜ਼ਮ ਨੇ ਉਨ੍ਹਾਂ ਦੇ ਸਿਰ ਅਤੇ ਗਰਦਨ ’ਤੇ ਟੰਗੀਏ ਨਾਲ ਵਾਰ ਕੀਤੇ ਅਤੇ ਦਾਤੀ ਨਾਲ ਛਾਤੀ ਤੇ ਪੇਟ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬਜ਼ੁਰਗ ਪਤੀ-ਪਤਨੀ ਦੀ ਮੌਤ ਹੋ ਗਈ। ਦੋਵਾਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਆਸਬਤੀ ਸਾਹੂ ਦੇ ਸਰੀਰ ’ਤੇ ਪਹਿਨੇ ਚਾਂਦੀ ਦੇ ਕਮਰਬੰਦ, ਐਂਠੀ, ਮਾਲਾ ਅਤੇ ਸੋਨੇ ਦੀ ਖਿਨਵਾ ਸਮੇਤ ਘਰ ਵਿੱਚ ਰੱਖੀਆਂ ਅੰਗੂਠੀਆਂ, ਬਿਛੂਏ ਅਤੇ ਸਿੱਕੇ ਲੁੱਟ ਲਏ। ਵਾਰਦਾਤ ਤੋਂ ਬਾਅਦ ਉਸ ਨੇ ਖ਼ੂਨ ਨਾਲ ਲੱਥਪੱਥ ਹਥਿਆਰਾਂ ਨੂੰ ਨਾਲੀ ਵਿੱਚ ਧੋਤਾ ਅਤੇ ਚਿੱਟੀ ਬੋਰੀ ਵਿੱਚ ਪਾ ਕੇ ਤਮਾਸਿਵਨੀ ਰੋਡ ਦੇ ਕਿਨਾਰੇ ਝਾੜੀਆਂ ਵਿੱਚ ਲੁਕਾ ਦਿੱਤਾ, ਤਾਂ ਜੋ ਪੁਲਿਸ ਨੂੰ ਆਸਾਨੀ ਨਾਲ ਕੋਈ ਸੁਰਾਗ ਨਾ ਮਿਲ ਸਕੇ। ਹਾਲਾਂਕਿ, ਸ਼ੱਕ ਦੇ ਆਧਾਰ ’ਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਵਾਰਦਾਤ ਕਬੂਲ ਕਰ ਲਈ। ਉਸ ਦੀ ਨਿਸ਼ਾਨਦੇਹੀ ’ਤੇ ਕਤਲ ਵਿੱਚ ਵਰਤੇ ਗਏ ਟੰਗੀਆ ਅਤੇ ਦਾਤੀ, ਖ਼ੂਨ ਨਾਲ ਲੱਥਪੱਥ ਜੀਨਜ਼ ਦੀ ਪੈਂਟ ਅਤੇ ਲੁੱਟੇ ਗਏ ਸੋਨੇ-ਚਾਂਦੀ ਦੇ ਸਾਰੇ ਗਹਿਣੇ ਬਰਾਮਦ ਕਰ ਲਏ ਗਏ।
ਪੁਲਿਸ ਨੇ ਦਰਜ ਮਾਮਲੇ ਵਿੱਚ ਕਤਲ ਨਾਲ ਸਬੰਧਤ ਧਾਰਾਵਾਂ ਸਮੇਤ ਛੱਤੀਸਗੜ੍ਹ ਟੋਨਹੀ ਪ੍ਰਤਾਡ਼ਨਾ ਨਿਵਾਰਣ ਕਾਨੂੰਨ ਦੀਆਂ ਧਾਰਾਵਾਂ ਵੀ ਜੋੜੀਆਂ ਹਨ। ਮੁਲਜ਼ਮ ਪ੍ਰਮੋਦ ਉਰਫ਼ ਰੌਕੀ ਸਾਹੂ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਕਾਰਵਾਈ ਵਿੱਚ ਆਰੰਗ ਥਾਣੇ ਦੇ ਮੁਖੀ ਇੰਸਪੈਕਟਰ ਨਰੇਸ਼ ਸਾਹੂ, ਸਹਾਇਕ ਸਬ-ਇੰਸਪੈਕਟਰ ਪੁਸ਼ਪਾਨੰਦ ਧਰੁਵ ਅਤੇ ਸਿਪਾਹੀਆਂ ਮਹਿੰਦਰ ਬਘੇਲ, ਦੀਨਦਿਆਲ ਸੋਨਵਾਨੀ ਤੇ ਦੁਰਗੇਸ਼ ਚੰਦਰਾਕਰ ਦੀ ਅਹਿਮ ਭੂਮਿਕਾ ਰਹੀ। ਦਿਹਾਤੀ ਪੁਲਿਸ ਨੇ ਮਾਮਲੇ ਦਾ ਖੁਲਾਸਾ ਕਰਦਿਆਂ ਦੋਹਰੇ ਕਤਲ ਦੀ ਜਾਂਚ ਵਿੱਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ।
11/10/2026
ਸਿਆਸਤ📍 ਪੰਜਾਬ
ਪੰਜਾਬ ਕਾਂਗਰਸ ਲੰਬੇ ਸਮੇਂ ਤੋਂ ਅੰਦਰੂਨੀ ਮਤਭੇਦਾਂ ਤੇ ਧੜੇਬੰਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅਜਿਹੇ 'ਚ ਪਰਗਟ ਸਿੰਘ ਲਈ ਸਭ ਤੋਂ ਵੱਡੀ ਚੁਣੌਤੀ ਵੱਖ-ਵੱਖ ਧੜਿਆਂ ਦੇ ਆਗੂਆਂ ਨੂੰ ਇੱਕ ਮੰਚ 'ਤੇ ਲਿਆਉਣਾ ਅਤੇ ਪਾਰਟੀ 'ਚ ਆਪਸੀ ਤਾਲਮੇਲ ਵਧਾਉਣਾ ਹੋਵੇਗੀ।
ਪੰਜਾਬ ਕਾਂਗਰਸ ਲੰਬੇ ਸਮੇਂ ਤੋਂ ਅੰਦਰੂਨੀ ਮਤਭੇਦਾਂ ਤੇ ਧੜੇਬੰਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅਜਿਹੇ 'ਚ ਪਰਗਟ ਸਿੰਘ ਲਈ ਸਭ ਤੋਂ ਵੱਡੀ ਚੁਣੌਤੀ ਵੱਖ-ਵੱਖ ਧੜਿਆਂ ਦੇ ਆਗੂਆਂ ਨੂੰ ਇੱਕ ਮੰਚ 'ਤੇ ਲਿਆਉਣਾ ਅਤੇ ਪਾਰਟੀ 'ਚ ਆਪਸੀ ਤਾਲਮੇਲ ਵਧਾਉਣਾ ਹੋਵੇਗੀ। ਪਰਗਟ ਸਿੰਘ ਨੇ ਸੰਕੇਤ ਦਿੱਤਾ ਹੈ ਕਿ ਪਾਰਟੀ ਦੇ ਆਗੂਆਂ ਨੂੰ ਨਿੱਜੀ ਸਿਆਸੀ ਇੱਛਾਵਾਂ ਤੋਂ ਉੱਪਰ ਉੱਠ ਕੇ ਸਮੂਹਿਕ ਲੀਡਰਸ਼ਿਪ ਨਾਲ ਕੰਮ ਕਰਨਾ ਪਵੇਗਾ।
ਪੰਜਾਬ ਕਾਂਗਰਸ ‘ਚ ਨਵੇਂ ਸਿਆਸੀ ਦੌਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਅੱਜ ਐਤਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਅਹੁਦਾ ਸੰਭਾਲਣਗੇ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂਆਂ ਤੇ ਵਰਕਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਸਮਾਗਮ ਨੂੰ ਪਾਰਟੀ ਅੰਦਰ ਏਕਤਾ ਕਾਇਮ ਕਰਨ ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਨਾਲ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਪਰਗਟ ਸਿੰਘ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਪਾਰਟੀ ਦੀ ਭਵਿੱਖੀ ਰਣਨੀਤੀ ਤੇ ਸਮੂਹਿਕ ਲੀਡਰਸ਼ਿਪ ਨੂੰ ਲੈ ਕੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਸ਼ਨੀਵਾਰ ਨੂੰ ਪੰਜਾਬ ਕਾਂਗਰਸ ਭਵਨ ਪਹੁੰਚੇ ਪਰਗਟ ਸਿੰਘ ਨੇ ਕਿਹਾ ਕਿ ਏਕਤਾ ਹੀ ਕਾਂਗਰਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ‘ਚ ਉਨ੍ਹਾਂ ਸਮੇਤ ਕਈ ਆਗੂ ਮੁੱਖ ਮੰਤਰੀ ਬਣਨ ਦੀ ਸਮਰੱਥਾ ਰੱਖਦੇ ਹਨ, ਪਰ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਚਿਹਰਾ ਰਾਹੁਲ ਗਾਂਧੀ ਹੋਣਗੇ।
ਪਰਗਟ ਸਿੰਘ ਦੇ ਅਹੁਦਾ ਸੰਭਾਲਣ ਸਮੇਂ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਮੌਜੂਦਗੀ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਸਮਾਗਮ ਰਾਹੀਂ ਪਾਰਟੀ ਸੂਬਾਈ ਲੀਡਰਸ਼ਿਪ ਤੇ ਹਾਈਕਮਾਨ ਵਿਚਕਾਰ ਤਾਲਮੇਲ ਤੇ ਇਕਜੁੱਟਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਸਕਦੀ ਹੈ। ਹਾਲਾਂਕਿ, ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦਾ ਚੰਡੀਗੜ੍ਹ ਆਉਣ ਦਾ ਪ੍ਰੋਗਰਾਮ ਰੁਝੇਵਿਆਂ ਕਾਰਨ ਰੱਦ ਹੋ ਗਿਆ ਹੈ। ਰਾਹੁਲ ਗਾਂਧੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਬਾਰੇ ਵੀ ਕੋਈ ਪੁਸ਼ਟੀ ਨਹੀਂ ਹੈ, ਪਰ ਪਰਗਟ ਸਿੰਘ ਨੇ 2027 ਦੀਆਂ ਚੋਣਾਂ ਲਈ ਉਨ੍ਹਾਂ ਨੂੰ ਪਾਰਟੀ ਦਾ ਚਿਹਰਾ ਦੱਸ ਕੇ ਆਪਣਾ ਸਿਆਸੀ ਸੰਦੇਸ਼ ਸਪੱਸ਼ਟ ਕਰ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਮਹੀਨਿਆਂ ਦਾ ਸਮਾਂ ਬਾਕੀ ਹੈ, ਇਸ ਲਈ ਕਾਂਗਰਸ ਨੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਆਪਣੀ ਸਿਆਸੀ ਪਕੜ ਵਧਾਉਣ ਲਈ ਤਿਆਰੀਆਂ ਤੇਜ਼ ਕਰਨੀਆਂ ਹੋਣਗੀਆਂ। ਨਵੇਂ ਪ੍ਰਧਾਨ ਦੇ ਸਾਹਮਣੇ ਪਾਰਟੀ ਨੂੰ ਬੂਥ ਪੱਧਰ ਤੱਕ ਸਰਗਰਮ ਕਰਨਾ, ਵਰਕਰਾਂ ਨੂੰ ਇਕਜੁੱਟ ਕਰਨਾ ਤੇ ਸਰਕਾਰ ਖ਼ਿਲਾਫ਼ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਾ ਅਹਿਮ ਰਹੇਗਾ।
11/10/2026
ਸਿਆਸਤ📍 ਪੰਜਾਬ
ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਕੋਟਲਾ ਬਜਵਾੜਾ ਦੇ ਗੁਰੂ ਨਾਨਕ ਨਗਰ ਵਿਖੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਧਾਨ ਸੇਵਕ ਵਜੋਂ 25 ਸਾਲਾਂ ਦਾ ਸਿਆਸੀ ਸਫ਼ਰ ਬੇਮਿਸਾਲ ਰਿਹਾ ਹੈ।
ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਕੋਟਲਾ ਬਜਵਾੜਾ ਦੇ ਗੁਰੂ ਨਾਨਕ ਨਗਰ ਵਿਖੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਧਾਨ ਸੇਵਕ ਵਜੋਂ 25 ਸਾਲਾਂ ਦਾ ਸਿਆਸੀ ਸਫ਼ਰ ਬੇਮਿਸਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਤੇ ਸੇਵਾ ਜਯੋਤੀ ਯਾਤਰਾ ਦਾ ਮੁੱਖ ਮਕਸਦ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਆਖ਼ਰੀ ਵਿਅਕਤੀ ਤੱਕ ਪਹੁੰਚਾਉਣਾ ਹੈ। ਸਾਲ 2047 ਤੱਕ ਦੇਸ਼ ਨੂੰ ਪੂਰੀ ਤਰ੍ਹਾਂ ਵਿਕਸਿਤ ਬਣਾਉਣ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਹਰ ਨਾਗਰਿਕ ਦਾ ਸਹਿਯੋਗ ਜ਼ਰੂਰੀ ਹੈ, ਜਿਸ ਲਈ ਇਹ ਯਾਤਰਾਵਾਂ ਘਰ-ਘਰ ਜਾਗਰੂਕਤਾ ਫੈਲਾ ਰਹੀਆਂ ਹਨ। ਇਸ ਮੌਕੇ ਦਰਸ਼ਨ ਸਿੰਘ ਕੋਟਲਾ ਬਜਵਾੜਾ, ਮਨਮੋਹਨ ਸਿੰਘ ਸਿੱਬਲ ਹਮਾਯੂੰਪੁਰ, ਸ਼੍ਰੀ ਹਨੂਮਾਨ ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਭੂਸ਼ਨ ਉੱਪਲ, ਭਾਜਪਾ ਬੀਸੀ ਮੋਰਚਾ ਆਗੂ ਸੰਦੀਪ ਸਿੰਘ ਲਵਲੀ, ਗੁਰਦੀਪ ਸਿੰਘ ਭਾਗਨਪੁਰ ਅਤੇ ਸੁਖਵੀਰ ਸਿੰਘ ਫਤਹਿਗੜ੍ਹ ਸਾਹਿਬ ਮੌਜੂਦ ਸਨ।
11/10/2026
ਸਿਹਤ📍 ਪੰਜਾਬ
ਹੈਲਥ ਨਿਊਜ਼: ਸਿਹਤਮੰਦ ਰਹਿਣ ਲਈ ਅੱਜਕਲ੍ਹ ਲੋਕ ਆਪਣੀ ਡਾਈਟ ‘ਚ ਕਈ ਤਰ੍ਹਾਂ ਦੇ ਬੀਜ ਸ਼ਾਮਲ ਕਰ ਰਹੇ ਹਨ, ਜਿਸ ‘ਚ ਅਲਸੀ ਦੇ ਬੀਜ ਵੀ ਸ਼ਾਮਲ ਹਨ। ਇਹ ਬੀਜ ਦਿੱਖ ਵਿੱਚ ਛੋਟੇ ਹੋ ਸਕਦੇ ਹਨ, ਪਰ ਇਨ੍ਹਾਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਲਾਭ ਬਹੁਤ ਵੱਡੇ ਹਨ।
ਹੈਲਥ ਨਿਊਜ਼: ਸਿਹਤਮੰਦ ਰਹਿਣ ਲਈ ਅੱਜਕਲ੍ਹ ਲੋਕ ਆਪਣੀ ਡਾਈਟ ‘ਚ ਕਈ ਤਰ੍ਹਾਂ ਦੇ ਬੀਜ ਸ਼ਾਮਲ ਕਰ ਰਹੇ ਹਨ, ਜਿਸ ‘ਚ ਅਲਸੀ ਦੇ ਬੀਜ ਵੀ ਸ਼ਾਮਲ ਹਨ। ਇਹ ਬੀਜ ਦਿੱਖ ਵਿੱਚ ਛੋਟੇ ਹੋ ਸਕਦੇ ਹਨ, ਪਰ ਇਨ੍ਹਾਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਲਾਭ ਬਹੁਤ ਵੱਡੇ ਹਨ। ਭੁੰਨੀ ਹੋਈ ਅਲਸੀ ਦੇ ਬੀਜ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਇਹ ਸਵਾਦਿਸ਼ਟ ਅਤੇ ਪਚਣ ‘ਚ ਵੀ ਆਸਾਨ ਬਣਦੀ ਹੈ।
ਇੰਨਾ ਹੀ ਨਹੀਂ, ਇਹ ਬੀਜ ਓਮੇਗਾ-3 ਫੈਟੀ ਐਸਿਡ, ਫਾਈਬਰ, ਪ੍ਰੋਟੀਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਭੁੰਨੀ ਹੋਈ ਅਲਸੀ ਦੇ ਬੀਜ ਖਾਣ ਦੇ ਫਾਇਦੇ।
ਭੁੰਨੀ ਹੋਈ ਅਲਸੀ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਕੋਲੈਸਟ੍ਰਾਲ ਨੂੰ ਘੱਟ ਕਰਨ ਅਤੇ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਵੀ ਮਦਦਗਾਰ ਹੈ।
ਅਲਸੀ ਦੇ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨੈ, ਜੋ ਕਬਜ਼, ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਲਈ ਹਰ ਰੋਜ਼ ਥੋੜਾ ਜਿਹਾ ਭੁੰਨੇ ਹੋਏ ਫਲੈਕਸਸੀਡ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ।
ਅਲਸੀ ਦੇ ਬੀਜ ਖਾਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਅਕਸਰ ਖਾਣ ਦੀ ਆਦਤ ਘੱਟ ਜਾਂਦੀ ਹੈ ਅਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।
ਅਲਸੀ ਦੇ ਬੀਜਾਂ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਸਿਹਤਮੰਦ ਚਰਬੀ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ, ਜਿਸ ਨਾਲ ਚਮੜੀ ਨਰਮ ਅਤੇ ਚਮਕਦਾਰ ਬਣ ਜਾਂਦੀ ਹੈ।
ਭੁੰਨੀ ਹੋਈ ਅਲਸੀ ਦੇ ਬੀਜ ਖਾਣ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ, ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਵਾਲ ਚਮਕਦਾਰ ਬਣਦੇ ਹਨ।
ਅਲਸੀ ਦੇ ਬੀਜਾਂ ‘ਚ ਲਿਗਨਾਨ ਨਾਂ ਦਾ ਤੱਤ ਹੁੰਦਾ ਹੈ, ਜੋ ਔਰਤਾਂ ਲਈ ਖਾਸ ਤੌਰ ‘ਤੇ ਫਾਇਦੇਮੰਦ ਹੁੰਦਾ ਹੈ। ਇਹ ਹਾਰਮੋਨਸ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ।
ਅਲਸੀ ਦੇ ਬੀਜ ਬਲੱਡ ਸ਼ੂਗਰ ਨੂੰ ਹੌਲੀ-ਹੌਲੀ ਵਧਣ ਦਿੰਦੇ ਹਨ, ਜਿਸ ਕਾਰਨ ਸ਼ੂਗਰ ਦਾ ਪੱਧਰ ਅਚਾਨਕ ਨਹੀਂ ਵਧਦਾ। ਇਸ ਲਈ, ਸੀਮਤ ਮਾਤਰਾ ਵਿੱਚ ਭੁੰਨੀ ਹੋਈ ਅਲਸੀ ਦੇ ਬੀਜ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ।
ਇੱਕ ਤੋਂ ਦੋ ਚੱਮਚ ਭੁੰਨੀ ਹੋਈ ਅਲਸੀ ਦਾ ਰੋਜ਼ਾਨਾ ਕੋਸੇ ਪਾਣੀ ਨਾਲ ਸੇਵਨ ਕੀਤਾ ਜਾ ਸਕਦਾ ਹੈ। ਓਟਸ ਜਾਂ ਆਟੇ ਵਿਚ ਮਿਲਾ ਕੇ ਵੀ ਖਾਧਾ ਜਾ ਸਕਦਾ ਹੈ ਪਰ ਧਿਆਨ ਰੱਖੋ ਕਿ ਅਲਸੀ ਦੇ ਬੀਜਾਂ ਨੂੰ ਹਮੇਸ਼ਾ ਸੀਮਤ ਮਾਤਰਾ ਵਿਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਮੀਨੋਪੌਜ਼ ਤੋਂ ਬਾਅਦ ਔਰਤਾਂ ਦੀਆਂ ਹੱਡੀਆਂ ਕਿਉਂ ਹੋ ਜਾਂਦੀਆਂ ਹਨ ਕਮਜ਼ੋਰ?
11/10/2026