📰 09/25/2026

ਲੋਕ ਸਾਂਝ — ਡਿਜੀਟਲ ਅਖ਼ਬਾਰ

09/25/2026 · ਅੰਕ 477 · 56 ਪ੍ਰਮੁੱਖ ਖ਼ਬਰਾਂ
ਪੰਜਾਬ📍 ਪੰਜਾਬ

ਲੁਧਿਆਣਾ: ਨਸ਼ਿਆਂ ਦੇ ਮੁੱਦੇ ‘ਤੇ ਭਾਜਪਾ ਦੀ ਪ੍ਰੈੱਸ ਕਾਨਫ਼ਰੰਸ, ਕੇਵਲ ਢਿੱਲੋਂ ਤੇ ਵਿਨੀਤ ਜੋਸ਼ੀ ਨੇ ਜਾਰੀ ਕੀਤੀ ਮ੍ਰਿਤਕਾਂ ਦੀ ਸੂਚੀ

ਲੁਧਿਆਣਾ ਵਿਖੇ ਅੱਜ ਪੰਜਾਬ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਵੱਲੋਂ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਕਰਕੇ ਸੂਬੇ ਵਿੱਚ ਨਸ਼ੇ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਰੂ-ਬ-ਰੂ ਕਰਵਾਇਆ ਗਿਆ।
ਲੁਧਿਆਣਾ: ਨਸ਼ਿਆਂ ਦੇ ਮੁੱਦੇ ‘ਤੇ ਭਾਜਪਾ ਦੀ ਪ੍ਰੈੱਸ ਕਾਨਫ਼ਰੰਸ, ਕੇਵਲ ਢਿੱਲੋਂ ਤੇ ਵਿਨੀਤ ਜੋਸ਼ੀ ਨੇ ਜਾਰੀ ਕੀਤੀ ਮ੍ਰਿਤਕਾਂ ਦੀ ਸੂਚੀ

ਲੁਧਿਆਣਾ ਵਿਖੇ ਅੱਜ ਪੰਜਾਬ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਵੱਲੋਂ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਕਰਕੇ ਸੂਬੇ ਵਿੱਚ ਨਸ਼ੇ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਪਰਿਵਾਰਾਂ ਦਾ ਦਰਦ ਸਾਹਮਣੇ ਲਿਆਂਦਾ ਗਿਆ, ਜਿਨ੍ਹਾਂ ਦੇ ਪੁੱਤਰ, ਬੇਟੇ ਜਾਂ ਭਰਾ ਨਸ਼ੇ ਦੇ ਦੈਂਤ ਦੀ ਭੇਟ ਚੜ੍ਹ ਕੇ ਬੇਵਕਤੀ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ।

ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਇੱਕ ਵਿਸਥਾਰਤ ਸੂਚੀ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਪਰਿਵਾਰਾਂ ਦੇ ਵੇਰਵੇ ਦਿੱਤੇ ਗਏ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਨਸ਼ੇ ਦੀ ਦਲਦਲ ਵਿੱਚ ਫਸਣ ਕਾਰਨ ਹਮੇਸ਼ਾ ਲਈ ਬੁੱਝ ਗਏ ਅਤੇ ਕਈਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇਗਾ ਜਿੱਥੇ ਪਰਿਵਾਰ ਨਸ਼ੇ ਦੇ ਕਹਿਰ ਤੋਂ ਬਚੇ ਹੋਣ। ਗੁਜਰਾਤ ਚ ਨਸ਼ਾ ਫੜੇ ਜਾਣ ਦੇ ਸਵਾਲ ਤੇ ਕੇਵਲ ਢਿੱਲੋਂ ਦਾ ਜਵਾਬ

ਪ੍ਰੈੱਸ ਕਾਨਫ਼ਰੰਸ ਮੌਕੇ ਜਦੋਂ ਭਾਜਪਾ ਆਗੂਆਂ ਨੂੰ ਇਹ ਸਵਾਲ ਕੀਤਾ ਗਿਆ ਕਿ ਗੁਜਰਾਤ ਵਿੱਚ ਵੀ ਨਸ਼ੇ ਦੀਆਂ ਵੱਡੀਆਂ ਖੇਪਾਂ ਫੜੀਆਂ ਗਈਆਂ ਹਨ, ਤਾਂ ਕੇਵਲ ਢਿੱਲੋਂ ਨੇ ਕਿਹਾ ਕਿ ਗੁਜਰਾਤ ਅਤੇ ਰਾਜਸਥਾਨ ਦੇ ਵਿੱਚ ਨਸ਼ਾ ਘਰ-ਘਰ ਡਿਲੀਵਰ ਨਹੀਂ ਹੁੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉੱਥੇ ਬੰਦਰਗਾਹਾਂ ਜਾਂ ਸਰਹੱਦਾਂ ਤੇ ਕੋਈ ਮਾਮਲਾ ਸਾਹਮਣੇ ਜ਼ਰੂਰ ਆਇਆ ਹੋਵੇਗਾ, ਪਰ ਸਾਡੇ ਕੋਲ ਗੁਆਂਢੀ ਸੂਬਾ ਹਰਿਆਣਾ ਇੱਕ ਵੱਡੀ ਉਦਾਹਰਣ ਹੈ ਜਿੱਥੇ ਅਜਿਹੇ ਮਾੜੇ ਹਾਲਾਤ ਨਹੀਂ ਹਨ।

ਪੰਜਾਬ📍 ਪੰਜਾਬ

ਇੱਕ-ਦੋ ਨਹੀਂ, ਸਗੋਂ ਪੂਰੇ 14 ਟਾਪੂਆਂ ‘ਤੇ ਵੱਸਿਆ ਹੈ ਇਹ ਸ਼ਹਿਰ, ਖੂਬਸੂਰਤੀ ਦੇਖਦੇ ਰਹਿ ਜਾਓਗੇ।

ਇੱਕ-ਦੋ ਨਹੀਂ, ਸਗੋਂ ਪੂਰੇ 14 ਟਾਪੂਆਂ ‘ਤੇ ਵੱਸਿਆ ਹੈ ਇਹ ਸ਼ਹਿਰ, ਖੂਬਸੂਰਤੀ ਦੇਖਦੇ ਰਹਿ ਜਾਓਗੇ। ਸਵੀਡਨ ਦਾ 14 ਟਾਪੂਆਂ 'ਤੇ ਵੱਸਿਆ ਹੋਇਆ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਇੱਥੇ 50 ਪੁਲ ਬਣੇ ਹੋਏ ਹਨ।
ਇੱਕ-ਦੋ ਨਹੀਂ, ਸਗੋਂ ਪੂਰੇ 14 ਟਾਪੂਆਂ ‘ਤੇ ਵੱਸਿਆ ਹੈ ਇਹ ਸ਼ਹਿਰ, ਖੂਬਸੂਰਤੀ ਦੇਖਦੇ ਰਹਿ ਜਾਓਗੇ।

ਇੱਕ-ਦੋ ਨਹੀਂ, ਸਗੋਂ ਪੂਰੇ 14 ਟਾਪੂਆਂ ‘ਤੇ ਵੱਸਿਆ ਹੈ ਇਹ ਸ਼ਹਿਰ, ਖੂਬਸੂਰਤੀ ਦੇਖਦੇ ਰਹਿ ਜਾਓਗੇ।

ਸਵੀਡਨ ਦਾ 14 ਟਾਪੂਆਂ 'ਤੇ ਵੱਸਿਆ ਹੋਇਆ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਇੱਥੇ 50 ਪੁਲ ਬਣੇ ਹੋਏ ਹਨ। ਇੱਥੋਂ ਦੇ ਮੈਟਰੋ ਸਟੇਸ਼ਨ ਕਿਸੇ ਆਰਟ ਗੈਲਰੀ ਵਾਂਗ ਨਜ਼ਰ ਆਉਂਦੇ ਹਨ। ਤਸਵੀਰਾਂ ਰਾਹੀਂ ਸਮਝੋ ਕਿ ਇਹ ਸ਼ਹਿਰ ਕਿੰਨਾ ਖਾਸ ਹੈ।

ਦੁਨੀਆ ਵਿੱਚ ਕਈ ਖੂਬਸੂਰਤ ਸ਼ਹਿਰ ਹਨ, ਪਰ ਕੁਝ ਸ਼ਹਿਰ ਆਪਣੇ ਇਤਿਹਾਸ ਕਰਕੇ ਤਾਂ ਕੁਝ ਆਪਣੇ ਅਜੂਬਿਆਂ ਲਈ ਜਾਣੇ ਜਾਂਦੇ ਹਨ। ਪਰ ਇੱਕ ਸ਼ਹਿਰ ਅਜਿਹਾ ਵੀ ਹੈ, ਜੋ ਆਪਣੇ ਟਾਪੂਆਂ ਕਰਕੇ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਹ ਸ਼ਹਿਰ ਇੱਕ-ਦੋ ਨਹੀਂ, ਸਗੋਂ ਪੂਰੇ 14 ਟਾਪੂਆਂ ਤੇ ਵੱਸਿਆ ਹੋਇਆ ਹੈ। ਕਰੀਬ 10 ਲੱਖ ਲੋਕਾਂ ਦੀ ਆਬਾਦੀ ਵਾਲਾ ਇਹ ਸ਼ਹਿਰ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਆਰਕੀਟੈਕਚਰ ਲਈ ਵੀ ਮਸ਼ਹੂਰ ਹੈ।

ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸ ਨੂੰ ਉੱਤਰ ਦਾ ਵੇਨਿਸ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਪਾਣੀ ਦੇ ਵਿਚਕਾਰ ਵੱਸਿਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸ਼ਹਿਰ ਉਸ ਥਾਂ ‘ਤੇ ਵੱਸਿਆ ਹੈ, ਜਿੱਥੇ ਮਿੱਠੇ ਪਾਣੀ ਦੀ ä ਝੀਲ ਨਾਲ ਮਿਲਦੀ ਹੈ। ਇਸ ਮਿਲਣ ਵਾਲੀ ਥਾਂ ‘ਤੇ ਜ਼ਮੀਨ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡੀ ਹੋਈ ਹੈ। ਇਨ੍ਹਾਂ ਹੀ ਟੁਕੜਿਆਂ ‘ਤੇ ਪੂਰਾ ਸ਼ਹਿਰ ਵੱਸਿਆ ਹੋਇਆ ਹੈ।

ਇਨ੍ਹਾਂ ਵਿੱਚ ਗਾਮਲਾ ਸਟੇਨ, ਸੋਡਰਮਾਲਮ, ਕੁੰਗਸ਼ੋਲਮੈਨ, ਸਕੇਪਸ਼ੋਲਮੈਨ, ਜੁਰਗਾਰਡਨ ਅਤੇ ਰਿਦਾਰਹੋਲਮੈਨ ਵਰਗੇ ਟਾਪੂ ਸ਼ਾਮਲ ਹਨ। ਇਨ੍ਹਾਂ ਟਾਪੂਆਂ ਨੂੰ ਆਪਸ ਵਿੱਚ ਜੋੜਨ ਲਈ 50 ਤੋਂ ਵੱਧ ਪੁਲ ਬਣਾਏ ਗਏ ਹਨ। ਇੱਥੇ ਪੁਲ ਸਿਰਫ਼ ਆਉਣ-ਜਾਣ ਦਾ ਰਸਤਾ ਨਹੀਂ ਹਨ, ਸਗੋਂ ਸ਼ਹਿਰ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਲੋਕ ਰੋਜ਼ਾਨਾ ਇਨ੍ਹਾਂ ਪੁਲਾਂ ਰਾਹੀਂ ਕੰਮ ‘ਤੇ ਜਾਂਦੇ ਹਨ ਅਤੇ ਬੱਚੇ ਸਕੂਲ ਪਹੁੰਚਦੇ ਹਨ। ਕਈ ਥਾਵਾਂ ‘ਤੇ ਕਿਸ਼ਤੀਆਂ ਅਤੇ ਫੈਰੀ ਵੀ ਆਮ ਆਵਾਜਾਈ ਦਾ ਹਿੱਸਾ ਹਨ।

ਖਾਸ ਗੱਲ ਇਹ ਹੈ ਕਿ ਦੇ ਆਲੇ-ਦੁਆਲੇ ਫੈਲਿਆ ਪੂਰਾ ਕਰੀਬ 30 ਹਜ਼ਾਰ ਛੋਟੇ-ਵੱਡੇ ਟਾਪੂਆਂ ਅਤੇ ਚਟਾਨੀ ਟਾਪੂਆਂ ਦਾ ਸਮੂਹ ਹੈ। ਯਾਨੀ ਸ਼ਹਿਰ ਤੋਂ ਬਾਹਰ ਵੀ ਪਾਣੀ ਅਤੇ ਟਾਪੂਆਂ ਦਾ ਇਹ ਜਾਲ ਦੂਰ ਤੱਕ ਫੈਲਿਆ ਹੋਇਆ ਹੈ।

ਇਤਿਹਾਸਕ ਦਸਤਾਵੇਜ਼ਾਂ ਵਿੱਚ ਇਸ ਦਾ ਜ਼ਿਕਰ ਲਗਭਗ 1252 ਦੇ ਆਸ-ਪਾਸ ਮਿਲਦਾ ਹੈ। ਉਸ ਦੌਰ ਵਿੱਚ ਇਸ ਦੀ ਭੂਗੋਲਿਕ ਸਥਿਤੀ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਸੀ। ä ਝੀਲ ਦੇ ਰਸਤੇ ਅੰਦਰੂਨੀ ਇਲਾਕਿਆਂ ਤੋਂ ਆਉਣ ਵਾਲਾ ਲੋਹਾ ਅਤੇ ਹੋਰ ਸਮਾਨ ਤੱਕ ਪਹੁੰਚਦਾ ਸੀ। ਇਸ ਵਪਾਰ ਦਾ ਐਂਟਰੀ ਗੇਟ ਬਣ ਗਿਆ।

ਟਾਪੂਆਂ ‘ਤੇ ਵੱਸਿਆ ਹੋਣ ਕਾਰਨ ਹਮਲਾਵਰਾਂ ਤੋਂ ਬਚਾਅ ਕਰਨਾ ਵੀ ਆਸਾਨ ਸੀ। ਸਮੇਂ ਦੇ ਨਾਲ ਇਹ ਛੋਟੀ ਜਿਹੀ ਬਸਤੀ ਸਵੀਡਨ ਦੀ ਰਾਜਧਾਨੀ ਬਣ ਗਈ।

ਇੱਥੇ ਪੱਥਰਾਂ ਨਾਲ ਬਣੀਆਂ ਤੰਗ ਗਲੀਆਂ, ਰੰਗ-ਬਿਰੰਗੀਆਂ ਪੁਰਾਣੀਆਂ ਇਮਾਰਤਾਂ ਅਤੇ ਮੱਧਕਾਲੀ ਦੌਰ ਦਾ ਮਾਹੌਲ ਅੱਜ ਵੀ ਜਿਉਂ ਦਾ ਤਿਉਂ ਨਜ਼ਰ ਆਉਂਦਾ ਹੈ। ਇਸੇ ਇਲਾਕੇ ਵਿੱਚ ਸਥਿਤ ਹੈ, ਜਿਸ ਨੂੰ ਯੂਰਪ ਦੇ ਵੱਡੇ ਸ਼ਾਹੀ ਮਹਲਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਅੱਜ ਵੀ ਸਰਕਾਰੀ ਸਮਾਗਮਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸੈਲਾਨੀ ਸਭ ਤੋਂ ਵੱਧ ਇਸੇ ਹਿੱਸੇ ਵਿੱਚ ਘੁੰਮਣ ਆਉਂਦੇ ਹਨ।

ਹਰਿਆਲੀ ਨਾਲ ਭਰਿਆ ਇਹ ਟਾਪੂ ਸ਼ਹਿਰ ਦਾ ਮਿਊਜ਼ੀਅਮ ਹੱਬ ਹੈ। ਇੱਥੇ 17ਵੀਂ ਸਦੀ ਦਾ ਵਿਸ਼ਾਲ ਜਹਾਜ਼ ਸੰਭਾਲ ਕੇ ਰੱਖਣ ਵਾਲਾ ਹੈ। ਦੁਨੀਆ ਦਾ ਪਹਿਲਾ ਓਪਨ-ਏਅਰ ਮਿਊਜ਼ੀਅਮ ਵੀ ਇੱਥੇ ਹੀ ਹੈ। ਸਵੀਡਿਸ਼ ਮਿਊਜ਼ਿਕ ਬੈਂਡ ‘ਤੇ ਬਣਿਆ ਮਿਊਜ਼ੀਅਮ ਵੀ ਇਸੇ ਟਾਪੂ ‘ਤੇ ਸਥਿਤ ਹੈ।

ਕੈਫੇ, ਆਰਟ ਗੈਲਰੀਆਂ ਅਤੇ ਨੌਜਵਾਨਾਂ ਦੀ ਚਹਿਲ-ਪਹਿਲ ਨਾਲ ਭਰਿਆ ਇਹ ਇੱਕ ਟ੍ਰੈਂਡੀ ਇਲਾਕਾ ਹੈ।

ਇੱਥੇ ਮਸ਼ਹੂਰ ਹੈ, ਜਿੱਥੇ ਹਰ ਸਾਲ 10 ਦਸੰਬਰ ਨੂੰ ਸਮਾਰੋਹ ਤੋਂ ਬਾਅਦ ਸ਼ਾਨਦਾਰ ਭੋਜ ਦਾ ਆਯੋਜਨ ਕੀਤਾ ਜਾਂਦਾ ਹੈ।

ਲੋਕ ਸ਼ਹਿਰ ਦੇ ਕੇਂਦਰ ਦੇ ਨੇੜੇ ਪਾਣੀ ਵਿੱਚ ਤੈਰਦੇ ਅਤੇ ਮੱਛੀਆਂ ਫੜਦੇ ਹਨ।

ਸ਼ਹਿਰ ਦੇ ਬਿਲਕੁਲ ਵਿਚਕਾਰਲੇ ਪਾਣੀ ਵਿੱਚ ਲੋਕ ਤੈਰਦੇ ਹਨ ਅਤੇ ਮੱਛੀਆਂ ਵੀ ਫੜਦੇ ਹਨ। ਵਾਤਾਵਰਣ ਪ੍ਰਤੀ ਗੰਭੀਰਤਾ ਦੇ ਕਾਰਨ ਸਾਲ 2010 ਵਿੱਚ ਦਾ ਖਿਤਾਬ ਹਾਸਲ ਕਰਨ ਵਾਲਾ ਪਹਿਲਾ ਸ਼ਹਿਰ ਬਣਿਆ ਸੀ। ਇੱਥੇ ਪਾਰਕ, ਪਾਣੀ ਅਤੇ ਸ਼ਹਿਰੀ ਜੀਵਨ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਵੱਡੀ ਆਬਾਦੀ ਦੇ ਬਾਵਜੂਦ ਸ਼ਹਿਰ ਵਿੱਚ ਸ਼ਾਂਤੀ ਅਤੇ ਹਰਿਆਲੀ ਕਾਇਮ ਰਹਿੰਦੀ ਹੈ।

ਪੰਜਾਬ📍 ਪੰਜਾਬ

ਤਰਨਤਾਰਨ ‘ਚ ਗੈਸ ਏਜੰਸੀ ਦੇ ਗੋਦਾਮ ‘ਤੇ ਡਾਕਾ, ਚੌਕੀਦਾਰ ਨੂੰ ਬੰਧਕ ਬਣਾ ਸਿਲੰਡਰਾਂ ਨਾਲ ਭਰਿਆ ਵਾਹਨ ਲੈ ਲੁਟੇਰੇ ਹੋਏ ਫ਼ਰਾਰ

ਤਰਨਤਾਰਨ ਸਥਿਤ ਸੰਦੀਪ ਇੰਡੇਨ ਗੈਸ ਏਜੰਸੀ ਦੇ ਗੋਦਾਮ ਵਿੱਚ ਬੀਤੀ ਦੇਰ ਰਾਤ ਹਥਿਆਰਬੰਦ ਅਣਪਛਾਤੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਤਰਨਤਾਰਨ ‘ਚ ਗੈਸ ਏਜੰਸੀ ਦੇ ਗੋਦਾਮ ‘ਤੇ ਡਾਕਾ, ਚੌਕੀਦਾਰ ਨੂੰ ਬੰਧਕ ਬਣਾ ਸਿਲੰਡਰਾਂ ਨਾਲ ਭਰਿਆ ਵਾਹਨ ਲੈ ਲੁਟੇਰੇ ਹੋਏ ਫ਼ਰਾਰ

ਤਰਨਤਾਰਨ ਸਥਿਤ ਸੰਦੀਪ ਇੰਡੇਨ ਗੈਸ ਏਜੰਸੀ ਦੇ ਗੋਦਾਮ ਵਿੱਚ ਬੀਤੀ ਦੇਰ ਰਾਤ ਹਥਿਆਰਬੰਦ ਅਣਪਛਾਤੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਗੋਦਾਮ ਵਿੱਚ ਡਿਊਟੀ ਤੇ ਤਾਇਨਾਤ ਚੌਕੀਦਾਰ ਕਾਰਜ ਸਿੰਘ ਨੂੰ ਪਿਸਤੌਲ ਦੀ ਨੋਕ ਤੇ ਬੰਧਕ ਬਣਾ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਇਸ ਤੋਂ ਇਲਾਵਾ ਲੁਟੇਰੇ ਗੋਦਾਮ ਵਿੱਚੋਂ ਇਨਵਰਟਰ, ਬੈਟਰੀਆਂ ਅਤੇ ਹੋਰ ਕੀਮਤੀ ਸਾਮਾਨ ਵੀ ਆਪਣੇ ਨਾਲ ਲੈ ਗਏ। ਵਾਰਦਾਤ ਦੌਰਾਨ ਆਪਣੀ ਪਛਾਣ ਛੁਪਾਉਣ ਦੇ ਮਕਸਦ ਨਾਲ ਮੁਲਜ਼ਮਾਂ ਨੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਪੁੱਟ ਲਿਆ ਅਤੇ ਐੱਲਸੀਡੀ ਸਕਰੀਨ ਨੂੰ ਵੀ ਬੁਰੀ ਤਰ੍ਹਾਂ ਤੋੜ ਦਿੱਤਾ। ਗੈਸ ਏਜੰਸੀ ਦੇ ਮਾਲਕ ਸੰਦੀਪ ਸਿੰਘ ਦੇ ਦੱਸਣ ਅਨੁਸਾਰ ਇਸ ਲੁੱਟ ਦੀ ਵਾਰਦਾਤ ਵਿੱਚ ਉਨ੍ਹਾਂ ਦਾ ਲਗਭਗ 10 ਲੱਖ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।

ਪ੍ਰਾਪਤ ਵੇਰਵਿਆਂ ਮੁਤਾਬਕ, ਬੀਤੀ ਦੇਰ ਰਾਤ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀ ਗੋਦਾਮ ਦਾ ਮੁੱਖ ਦਰਵਾਜ਼ਾ ਟੱਪ ਕੇ ਅੰਦਰ ਦਾਖ਼ਲ ਹੋਏ। ਉਸ ਸਮੇਂ ਚੌਕੀਦਾਰ ਕਾਰਜ ਸਿੰਘ ਗੋਦਾਮ ਅੰਦਰ ਆਪਣੀ ਡਿਊਟੀ ਦੇ ਰਿਹਾ ਸੀ। ਬਦਮਾਸ਼ਾਂ ਨੇ ਅੰਦਰ ਵੜਦਿਆਂ ਹੀ ਉਸ ਤੇ ਪਿਸਤੌਲ ਤਾਣ ਲਈ ਅਤੇ ਉਸ ਨੂੰ ਆਪਣੇ ਕਾਬੂ ਵਿੱਚ ਲੈ ਲਿਆ। ਲੁਟੇਰਿਆਂ ਨੇ ਚੌਕੀਦਾਰ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਬੰਧਕ ਬਣਾ ਦਿੱਤਾ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਗੋਦਾਮ ਦਾ ਤਾਲਾ ਤੋੜਿਆ, ਜਿੱਥੇ ਗੈਸ ਸਿਲੰਡਰਾਂ ਦੀ ਸਪਲਾਈ ਵਾਸਤੇ ਵਰਤੇ ਜਾਣ ਵਾਲੇ ਤਿੰਨ ਛੋਟੇ ਹਾਥੀ ਖੜ੍ਹੇ ਸਨ। ਉਨ੍ਹਾਂ ਵਿੱਚੋਂ ਲੁਟੇਰਿਆਂ ਨੇ ਸਿਲੰਡਰਾਂ ਨਾਲ ਭਰੇ ਇਕ ਵਾਹਨ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਲੈ ਕੇ ਉੱਥੋਂ ਰਫ਼ੂ-ਚੱਕਰ ਹੋ ਗਏ। ਜਾਂਦੇ ਸਮੇਂ ਉਹ ਦਫ਼ਤਰ ਵਿੱਚ ਪਏ ਇਨਵਰਟਰ, ਬੈਟਰੀਆਂ ਅਤੇ ਹੋਰ ਸਾਮਾਨ ਵੀ ਨਾਲ ਸਮੇਟ ਕੇ ਲੈ ਗਏ। ਕਿਸੇ ਵੀ ਤਰ੍ਹਾਂ ਦੇ ਸਬੂਤ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਮੁਲਜ਼ਮਾਂ ਨੇ ਸੀਸੀਟੀਵੀ ਸਿਸਟਮ ਦਾ ਡੀਵੀਆਰ ਉਖਾੜ ਲਿਆ ਅਤੇ ਐੱਲਸੀਡੀ ਭੰਨ ਦਿੱਤੀ।

ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਦੀ ਪੁਲਿਸ ਦੇ ਡਿਊਟੀ ਅਧਿਕਾਰੀ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ਤੇ ਪਹੁੰਚੇ। ਪੁਲਿਸ ਟੀਮ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ।

ਪੁਲਿਸ ਵੱਲੋਂ ਇਲਾਕੇ ਦੀਆਂ ਮੁੱਖ ਸੜਕਾਂ ਅਤੇ ਆਸ-ਪਾਸ ਸਥਿਤ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਲੁਟੇਰਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਰੂਟ ਦਾ ਸੁਰਾਗ ਲਗਾਇਆ ਜਾ ਸਕੇ। ਗੈਸ ਏਜੰਸੀ ਦੇ ਮਾਲਕ ਸੰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਤਰਨਤਾਰਨ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਪੇਂਡੂ ਇਲਾਕਿਆਂ ਵਿੱਚ ਲਗਾਤਾਰ ਵਧ ਰਹੀਆਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਸਥਾਨਕ ਕਾਰੋਬਾਰੀਆਂ ਅਤੇ ਆਮ ਲੋਕਾਂ ਵਿੱਚ ਭਾਰੀ ਸਹਿਮ ਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਗੈਸ ਏਜੰਸੀ ਦੇ ਗੋਦਾਮ ਵਿੱਚ ਹਥਿਆਰਾਂ ਦੀ ਨੋਕ ਤੇ ਵਾਪਰੀ ਇਸ ਵੱਡੀ ਵਾਰਦਾਤ ਨੇ ਇਲਾਕੇ ਦੀ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਤੇ ਵੀ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

ਪੰਜਾਬ📍 ਪੰਜਾਬ

ਜਲੰਧਰ ਚ ਖ਼ੂਨੀ ਝੜਪ, ਨੌਜਵਾਨ ਤੇ ਕਿਰਪਾਨਾਂ ਨਾਲ ਕਾਤਲਾਨਾ ਹਮਲਾ; ਵਫ਼ਾਦਾਰ ਕੁੱਤੇ ਨੇ ਇੰਝ ਬਚਾਈ ਜਾਨ

ਜਲੰਧਰ ਦੇ ਗੜ੍ਹਾ ਇਲਾਕੇ ਅਧੀਨ ਪੈਂਦੇ ਵਾਲਮੀਕਿ ਮੁਹੱਲੇ ਵਿੱਚ ਦੋ ਧੜਿਆਂ ਵਿਚਾਲੇ ਅਚਾਨਕ ਹੋਈ ਤਕਰਾਰ ਇੰਨੀ ਜ਼ਿਆਦਾ ਵਧ ਗਈ ਕਿ ਮਾਮਲਾ ਹਿੰਸਕ ਝੜਪ ਅਤੇ ਖ਼ੂਨੀ ਖੇਡ ਵਿੱਚ ਤਬਦੀਲ ਹੋ ਗਿਆ।
ਜਲੰਧਰ ਚ ਖ਼ੂਨੀ ਝੜਪ, ਨੌਜਵਾਨ ਤੇ ਕਿਰਪਾਨਾਂ ਨਾਲ ਕਾਤਲਾਨਾ ਹਮਲਾ; ਵਫ਼ਾਦਾਰ ਕੁੱਤੇ ਨੇ ਇੰਝ ਬਚਾਈ ਜਾਨ

ਜਲੰਧਰ ਦੇ ਗੜ੍ਹਾ ਇਲਾਕੇ ਅਧੀਨ ਪੈਂਦੇ ਵਾਲਮੀਕਿ ਮੁਹੱਲੇ ਵਿੱਚ ਦੋ ਧੜਿਆਂ ਵਿਚਾਲੇ ਅਚਾਨਕ ਹੋਈ ਤਕਰਾਰ ਇੰਨੀ ਜ਼ਿਆਦਾ ਵਧ ਗਈ ਕਿ ਮਾਮਲਾ ਹਿੰਸਕ ਝੜਪ ਅਤੇ ਖ਼ੂਨੀ ਖੇਡ ਵਿੱਚ ਤਬਦੀਲ ਹੋ ਗਿਆ। ਇਸ ਖ਼ੂਨੀ ਟਕਰਾਅ ਦੌਰਾਨ ਹਮਲਾਵਰਾਂ ਨੇ ਇਕ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਵੇਲੇ ਮੁਲਜ਼ਮਾਂ ਨੇ ਇਕ ਨੌਜਵਾਨ ਨੂੰ ਗਲੀ ਵਿੱਚ ਇਕੱਲਾ ਪਾ ਕੇ ਉਸ ਤੇ ਅਚਾਨਕ ਹਮਲਾ ਬੋਲ ਦਿੱਤਾ। ਸ਼ੁਰੂਆਤੀ ਦੌਰ ਵਿੱਚ ਕਈ ਨੌਜਵਾਨਾਂ ਨੇ ਇਕੱਠੇ ਹੋ ਕੇ ਪੀੜਤ ਦੀ ਲੱਤਾਂ ਅਤੇ ਮੁੱਕਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਵੀ ਜਦੋਂ ਹਮਲਾਵਰਾਂ ਦਾ ਗੁੱਸਾ ਸ਼ਾਂਤ ਨਾ ਹੋਇਆ ਤਾਂ ਉਨ੍ਹਾਂ ਵਿੱਚੋਂ ਇਕ ਨੌਜਵਾਨ ਆਪਣੇ ਹੱਥ ਵਿੱਚ ਤੇਜ਼ਧਾਰ ਕਿਰਪਾਨ ਲੈ ਕੇ ਵਾਪਸ ਮੁੜਿਆ ਅਤੇ ਪੀੜਤ ਤੇ ਲਗਾਤਾਰ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ।

ਇਸ ਖ਼ੂਨੀ ਵਾਰਦਾਤ ਦੌਰਾਨ ਇਕ ਬੇਹੱਦ ਭਾਵੁਕ ਅਤੇ ਹੈਰਾਨੀਜਨਕ ਦ੍ਰਿਸ਼ ਸਾਹਮਣੇ ਆਇਆ। ਜਦੋਂ ਹਮਲਾਵਰ ਨੌਜਵਾਨ ਤੇ ਕਿਰਪਾਨ ਨਾਲ ਜਾਨਲੇਵਾ ਹਮਲੇ ਕਰ ਰਿਹਾ ਸੀ, ਤਾਂ ਬਿਲਕੁਲ ਉਸੇ ਸਮੇਂ ਉੱਥੇ ਮੌਜੂਦ ਇਕ ਵਫ਼ਾਦਾਰ ਕੁੱਤੇ ਨੇ ਜ਼ਖ਼ਮੀ ਨੌਜਵਾਨ ਨੂੰ ਬਚਾਉਣ ਲਈ ਹਮਲਾਵਰ ਤੇ ਛਾਲ ਮਾਰ ਦਿੱਤੀ। ਕੁੱਤੇ ਨੇ ਪੂਰੇ ਹੌਸਲੇ ਨਾਲ ਹਮਲਾਵਰ ਨੂੰ ਉਲਝਾਈ ਰੱਖਿਆ ਅਤੇ ਉਸ ਤੇ ਲਗਾਤਾਰ ਝਪਟ ਕੇ ਉਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।

ਕੁੱਤੇ ਦੇ ਲਗਾਤਾਰ ਭੌਂਕਣ ਅਤੇ ਅਚਾਨਕ ਕੀਤੇ ਹਮਲੇ ਕਾਰਨ ਮੁਲਜ਼ਮ ਬੁਰੀ ਤਰ੍ਹਾਂ ਘਬਰਾ ਗਿਆ। ਖ਼ੁਦ ਨੂੰ ਕੁੱਤੇ ਦੇ ਹਮਲੇ ਤੋਂ ਬਚਾਉਂਦੇ ਹੋਏ ਉਹ ਹੱਥ ਵਿੱਚ ਕਿਰਪਾਨ ਲਹਿਰਾਉਂਦਾ ਹੋਇਆ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਜੇਕਰ ਉਹ ਵਫ਼ਾਦਾਰ ਕੁੱਤਾ ਮੌਕੇ ਤੇ ਦਲੇਰੀ ਦਿਖਾਉਂਦੇ ਹੋਏ ਦਖ਼ਲ ਨਾ ਦਿੰਦਾ, ਤਾਂ ਹਮਲਾਵਰ ਪੀੜਤ ਦਾ ਹੋਰ ਵੀ ਵੱਡਾ ਜਾਨੀ ਨੁਕਸਾਨ ਕਰ ਸਕਦਾ ਸੀ।

ਇਸ ਜਾਨਲੇਵਾ ਹਮਲੇ ਦੌਰਾਨ ਪੀੜਤ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਜ਼ਮੀਨ ਤੇ ਡਿੱਗ ਪਿਆ ਅਤੇ ਪੂਰੀ ਤਰ੍ਹਾਂ ਲਹੂ-ਲੁਹਾਣ ਹੋ ਗਿਆ। ਘਟਨਾ ਵਾਪਰਦੇ ਹੀ ਆਸ-ਪਾਸ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਇਲਾਜ ਵਾਸਤੇ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇ ਆਧਾਰ ਤੇ ਬਾਕੀ ਹਮਲਾਵਰਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।

ਪੰਜਾਬ📍 ਪੰਜਾਬ

ਲੁਧਿਆਣਾ ‘ਚ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 15 ਫੁੱਟ ਹਵਾ ‘ਚ ਉੱਛਲਿਆ ਮੋਟਰ ਸਾਇਕਲ ਸਵਾਰ; ਡਰਾਈਵਰ ਕਾਬੂ

ਲੁਧਿਆਣਾ ਦੇ ਬਹਾਦਰਕੇ ਰੋਡ ਤੇ ਇਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇਕ ਬੇਕਾਬੂ ਤੇ ਤੇਜ਼ ਰਫ਼ਤਾਰ ਟਿਆਗੋ ਕਾਰ ਨੇ ਸੜਕ ਤੇ ਜਾਂਦੇ ਕਈ ਵਾਹਨਾਂ ਨੂੰ ਇਕ ਤੋਂ ਬਾਅਦ ਇਕ ਜ਼ੋਰਦਾਰ ਟੱਕਰ ਮਾਰ ਦਿੱਤੀ।
ਲੁਧਿਆਣਾ ‘ਚ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 15 ਫੁੱਟ ਹਵਾ ‘ਚ ਉੱਛਲਿਆ ਮੋਟਰ ਸਾਇਕਲ ਸਵਾਰ; ਡਰਾਈਵਰ ਕਾਬੂ

ਲੁਧਿਆਣਾ ਦੇ ਬਹਾਦਰਕੇ ਰੋਡ ਤੇ ਇਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇਕ ਬੇਕਾਬੂ ਤੇ ਤੇਜ਼ ਰਫ਼ਤਾਰ ਟਿਆਗੋ ਕਾਰ ਨੇ ਸੜਕ ਤੇ ਜਾਂਦੇ ਕਈ ਵਾਹਨਾਂ ਨੂੰ ਇਕ ਤੋਂ ਬਾਅਦ ਇਕ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ਵਿੱਚ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਇਸ ਭਿਆਨਕ ਟੱਕਰ ਤੋਂ ਬਾਅਦ ਵੀ ਬੇਕਾਬੂ ਕਾਰ ਰੁਕਣ ਦੀ ਬਜਾਏ ਅੱਗੇ ਵਧਦੀ ਗਈ ਅਤੇ ਸਾਹਮਣਿਓਂ ਆ ਰਹੇ ਦੋ ਈ-ਰਿਕਸ਼ਿਆਂ ਸਮੇਤ ਇਕ ਐਕਟਿਵਾ ਸਕੂਟਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜ਼ੋਰਦਾਰ ਟੱਕਰ ਕਾਰਨ ਇਕ ਈ-ਰਿਕਸ਼ਾ ਸੜਕ ਤੇ ਬੁਰੀ ਤਰ੍ਹਾਂ ਪਲਟ ਗਿਆ। ਇਸ ਸਾਰੀ ਘਟਨਾ ਦੀ ਇਕ ਖ਼ੌਫ਼ਨਾਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੇਕਾਬੂ ਹੋਈ ਇਹ ਕਾਰ ਸਾਹਮਣੇ ਆਉਣ ਵਾਲੇ ਹਰ ਵਾਹਨ ਨੂੰ ਬੇਰਹਿਮੀ ਨਾਲ ਦਰੜਦੀ ਚਲੀ ਗਈ। ਮੌਕੇ ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਘਟਨਾ ਸਮੇਂ ਕਾਰ ਦੀ ਰਫ਼ਤਾਰ ਘੱਟੋ-ਘੱਟ 100 ਕਿਲੋਮੀਟਰ ਪ੍ਰਤੀ ਘੰਟਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਇਹ ਘਟਨਾ ਵੀਰਵਾਰ ਸ਼ਾਮ ਕਰੀਬ 4 ਵਜੇ ਦੇ ਆਸ-ਪਾਸ ਵਾਪਰੀ। ਬਹਾਦਰਕੇ ਰੋਡ ਤੇ ਆਮ ਵਾਂਗ ਟ੍ਰੈਫਿਕ ਚੱਲ ਰਿਹਾ ਸੀ ਕਿ ਅਚਾਨਕ ਚਿੱਟੇ ਰੰਗ ਦੀ ਟਿਆਗੋ ਕਾਰ (ਨੰਬਰ ) ਬੇਹੱਦ ਤੇਜ਼ ਰਫ਼ਤਾਰ ਨਾਲ ਸਾਹਮਣਿਓਂ ਆਈ। ਕਾਰ ਨੇ ਸਭ ਤੋਂ ਪਹਿਲਾਂ ਸੜਕ ਤੇ ਜਾ ਰਹੇ ਇਕ ਸਾਈਕਲ ਅਤੇ ਇਕ ਬਾਈਕ ਸਵਾਰ ਨੂੰ ਸਿੱਧੀ ਜ਼ਬਰਦਸਤ ਟੱਕਰ ਮਾਰੀ। ਟੱਕਰ ਇੰਨੀ ਘਾਤਕ ਸੀ ਕਿ ਬਾਈਕ ਚਾਲਕ ਜ਼ੋਰ ਨਾਲ ਉੱਛਲ ਕੇ ਹਵਾ ਵਿੱਚ ਗਿਆ ਅਤੇ ਕਰੀਬ 30 ਫੁੱਟ ਦੂਰ ਸੜਕ ਤੇ ਡਿੱਗ ਪਿਆ।

ਪਹਿਲੀ ਟੱਕਰ ਤੋਂ ਬਾਅਦ ਡਰਾਈਵਰ ਕਾਰ ਤੇ ਕੰਟਰੋਲ ਨਾ ਰੱਖ ਸਕਿਆ ਅਤੇ ਗੱਡੀ ਰੋਕਣ ਦੀ ਥਾਂ ਸਾਹਮਣਿਓਂ ਆ ਰਹੇ ਦੋ ਈ-ਰਿਕਸ਼ਿਆਂ ਅਤੇ ਇਕ ਐਕਟਿਵਾ ਨਾਲ ਜਾ ਟਕਰਾਈ। ਟੱਕਰ ਲੱਗਦਿਆਂ ਹੀ ਇਕ ਈ-ਰਿਕਸ਼ਾ ਸੜਕ ਦੇ ਵਿਚਕਾਰ ਪੂਰੀ ਤਰ੍ਹਾਂ ਪਲਟ ਗਿਆ। ਹਾਦਸੇ ਉਪਰੰਤ ਮੌਕੇ ਤੇ ਭਾਰੀ ਚੀਕ-ਚਿਹਾੜਾ ਅਤੇ ਅਫ਼ਰਾ-ਤਫ਼ਰੀ ਮਚ ਗਈ। ਆਸ-ਪਾਸ ਇਕੱਠੇ ਹੋਏ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਖ਼ੂਨ ਨਾਲ ਲੱਥਪੱਥ ਜ਼ਖ਼ਮੀਆਂ ਦੀ ਮਦਦ ਕਰਨੀ ਸ਼ੁਰੂ ਕੀਤੀ।

ਹਾਦਸੇ ਵਿੱਚ ਜ਼ਖ਼ਮੀ ਹੋਏ ਈ-ਰਿਕਸ਼ਾ ਚਾਲਕ ਜਤਿੰਦਰ ਪਾਲ ਸਿੰਘ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਹ ਆਪਣੇ ਰਿਕਸ਼ੇ ਵਿੱਚ ਦੋ ਸਵਾਰੀਆਂ ਬਿਠਾ ਕੇ ਲਿਜਾ ਰਹੇ ਸਨ। ਉਨ੍ਹਾਂ ਮੁਤਾਬਕ ਸਾਹਮਣਿਓਂ ਆ ਰਹੀ ਕਾਰ ਦੀ ਰਫ਼ਤਾਰ ਕਰੀਬ 100 ਕਿਲੋਮੀਟਰ ਪ੍ਰਤੀ ਘੰਟਾ ਸੀ। ਜਤਿੰਦਰ ਨੇ ਦੱਸਿਆ ਕਿ ਕਾਰ ਨੇ ਮਹਿਜ਼ 5 ਸਕਿੰਟਾਂ ਦੇ ਅੰਦਰ-ਅੰਦਰ ਪਹਿਲਾਂ ਮੋਟਰਸਾਈਕਲ ਨੂੰ ਉਡਾਇਆ ਅਤੇ ਫਿਰ ਸਿੱਧੀ ਉਨ੍ਹਾਂ ਦੇ ਈ-ਰਿਕਸ਼ੇ ਵਿੱਚ ਸਾਹਮਣਿਓਂ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿੱਚ ਜਤਿੰਦਰ ਦੀ ਲੱਤ ਫਰੈਕਚਰ ਹੋ ਗਈ ਹੈ ਅਤੇ ਉਸ ਦੇ ਸਿਰ ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਟੱਕਰ ਤੋਂ ਬਾਅਦ ਕਾਰ ਡਰਾਈਵਰ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਖ਼ੁਦ ਗੱਡੀ ਵਿੱਚੋਂ ਬਾਹਰ ਨਿਕਲ ਸਕੇ। ਇਸੇ ਆਧਾਰ ਤੇ ਜਤਿੰਦਰ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਡਰਾਈਵਰ ਸ਼ਾਇਦ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ। ਹਾਲਾਂਕਿ ਇਸ ਤੱਥ ਦੀ ਅਸਲ ਪੁਸ਼ਟੀ ਪੁਲਿਸ ਵੱਲੋਂ ਕਰਵਾਏ ਜਾਣ ਵਾਲੇ ਮੈਡੀਕਲ ਜਾਂਚ ਤੋਂ ਬਾਅਦ ਹੀ ਹੋਵੇਗੀ।

ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਫੋਰਸ ਤੁਰੰਤ ਘਟਨਾ ਸਥਾਨ ਤੇ ਪਹੁੰਚੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਰ ਚਾਲਕ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਸਾਰੇ ਪੰਜ ਲੋਕਾਂ ਨੂੰ ਤੁਰੰਤ ਐਂਬੂਲੈਂਸ ਅਤੇ ਨਿੱਜੀ ਵਾਹਨਾਂ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਹੁਣ ਹਾਦਸੇ ਦੇ ਅਸਲ ਕਾਰਨਾਂ, ਸੀਸੀਟੀਵੀ ਫੁਟੇਜ ਅਤੇ ਡਰਾਈਵਰ ਦੀ ਸਰੀਰਕ ਹਾਲਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਸੰਗਰੂਰ ‘ਚ ਇੰਸਟਾਗ੍ਰਾਮ ਪ੍ਰੇਮੀ ਖ਼ਾਤਰ ਮਾਂ ਨੇ ਮਿਠਾਈ ‘ਚ ਜ਼ਹਿਰ ਦੇ ਮਾਰੇ 3 ਮਾਸੂਮ ਬੱਚੇ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ 'ਚ ਇੰਸਟਾਗ੍ਰਾਮ ਤੇ ਬਣੇ ਪ੍ਰੇਮੀ ਦੇ ਪਿਆਰ ਵਿੱਚ ਅੰਨ੍ਹੀ ਹੋਈ ਇਕ ਮਾਂ ਨੇ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।
ਸੰਗਰੂਰ ‘ਚ ਇੰਸਟਾਗ੍ਰਾਮ ਪ੍ਰੇਮੀ ਖ਼ਾਤਰ ਮਾਂ ਨੇ ਮਿਠਾਈ ‘ਚ ਜ਼ਹਿਰ ਦੇ ਮਾਰੇ 3 ਮਾਸੂਮ ਬੱਚੇ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ 'ਚ ਇੰਸਟਾਗ੍ਰਾਮ ਤੇ ਬਣੇ ਪ੍ਰੇਮੀ ਦੇ ਪਿਆਰ ਵਿੱਚ ਅੰਨ੍ਹੀ ਹੋਈ ਇਕ ਮਾਂ ਨੇ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਔਰਤ ਨੇ ਬਾਜ਼ਾਰ ਵਿੱਚੋਂ ਮਿਠਾਈ ਖ਼ਰੀਦੀ ਅਤੇ ਉਸ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਆਪਣੇ ਤਿੰਨਾਂ ਬੱਚਿਆਂ ਨੂੰ ਖੁਆ ਦਿੱਤਾ।

ਸੰਗਰੂਰ ‘ਚ ਇੰਸਟਾਗ੍ਰਾਮ ਤੇ ਬਣੇ ਪ੍ਰੇਮੀ ਦੇ ਪਿਆਰ ਵਿੱਚ ਅੰਨ੍ਹੀ ਹੋਈ ਇਕ ਮਾਂ ਨੇ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਔਰਤ ਨੇ ਬਾਜ਼ਾਰ ਵਿੱਚੋਂ ਮਿਠਾਈ ਖ਼ਰੀਦੀ ਅਤੇ ਉਸ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਆਪਣੇ ਤਿੰਨਾਂ ਬੱਚਿਆਂ ਨੂੰ ਖੁਆ ਦਿੱਤਾ। ਜਦੋਂ ਪੁਲਿਸ ਨੇ ਕਾਰਵਾਈ ਕਰਦਿਆਂ ਔਰਤ ਨੂੰ ਹਿਰਾਸਤ ਵਿੱਚ ਲਿਆ, ਤਾਂ ਉਹ ਆਪਣੇ ਬਚਾਅ ਵਿੱਚ ਕਤਲ ਦੇ ਇਰਾਦੇ ਤੋਂ ਮੁੱਕਰਦੀ ਨਜ਼ਰ ਆਈ। ਪੁੱਛਗਿੱਛ ਦੌਰਾਨ ਉਸ ਨੇ ਦਲੀਲ ਦਿੱਤੀ ਕਿ ਉਸ ਦਾ ਇਰਾਦਾ ਬੱਚਿਆਂ ਨੂੰ ਜਾਨੋਂ ਮਾਰਨ ਦਾ ਨਹੀਂ ਸੀ, ਸਗੋਂ ਉਹ ਸਿਰਫ਼ ਇਹ ਚਾਹੁੰਦੀ ਸੀ ਕਿ ਬੱਚੇ ਬਿਮਾਰ ਪੈ ਜਾਣ ਤਾਂ ਜੋ ਉਸ ਦਾ ਪਤੀ ਉਨ੍ਹਾਂ ਦੇ ਇਲਾਜ ਅਤੇ ਦੇਖਭਾਲ ਵਿੱਚ ਰੁੱਝ ਜਾਵੇ ਅਤੇ ਉਹ ਮੌਕਾ ਪਾ ਕੇ ਘਰ ਛੱਡ ਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਸਕੇ।

ਹਾਲਾਂਕਿ, ਪੁਲਿਸ ਨੂੰ ਮੁਲਜ਼ਮ ਔਰਤ ਦੇ ਇਸ ਦਾਅਵੇ ਤੇ ਪੂਰਾ ਸ਼ੱਕ ਹੈ। ਪੁਲਿਸ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਬ ਛੇ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਉਸ ਦਾ ਸੰਪਰਕ ਫ਼ਾਜ਼ਿਲਕਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਹੋਇਆ ਸੀ। ਹੌਲੀ-ਹੌਲੀ ਦੋਵਾਂ ਦਰਮਿਆਨ ਪ੍ਰੇਮ ਸੰਬੰਧ ਬਣ ਗਏ। ਔਰਤ ਅਕਸਰ ਘਰ ਵਿੱਚ ਵੱਖ-ਵੱਖ ਬਹਾਨੇ ਬਣਾ ਕੇ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ ਰਹੀ, ਪਰ ਹੁਣ ਉਹ ਹਮੇਸ਼ਾ ਲਈ ਆਪਣਾ ਪਰਿਵਾਰ ਤੇ ਘਰ ਛੱਡ ਕੇ ਉਸ ਨਾਲ ਭੱਜਣ ਦੀ ਪੂਰੀ ਯੋਜਨਾ ਬਣਾ ਚੁੱਕੀ ਸੀ। ਇਸੇ ਨਾਪਾਕ ਮਨਸੂਬੇ ਕਾਰਨ ਉਸ ਨੇ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਦੀ ਜਾਨ ਲੈ ਲਈ। ਪੁਲਿਸ ਦੀ ਡੂੰਘਾਈ ਨਾਲ ਕੀਤੀ ਗਈ ਜਾਂਚ ਵਿੱਚ ਮੁਲਜ਼ਮ ਮਾਂ ਦੇ ਵਿਆਹ, ਨਾਜਾਇਜ਼ ਸੰਬੰਧਾਂ ਅਤੇ ਤਿੰਨਾਂ ਬੱਚਿਆਂ ਦੇ ਬੇਰਹਿਮ ਕਤਲ ਦੀ ਪੂਰੀ ਕਹਾਣੀ ਬੇਪਰਦ ਹੋ ਗਈ ਹੈ।

ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਯਸ਼ਪਾਲ ਸ਼ਰਮਾ ਨੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨਾਂ ਬੱਚਿਆਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਉਪਰੰਤ ਦੋ ਬੱਚਿਆਂ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ। ਪੋਸਟਮਾਰਟਮ ਰਿਪੋਰਟ ਵਿੱਚ ਸਾਫ਼ ਹੋਇਆ ਕਿ ਬੱਚਿਆਂ ਦੀ ਮੌਤ ਕੋਈ ਕੁਦਰਤੀ ਘਟਨਾ ਨਹੀਂ ਸੀ, ਸਗੋਂ ਕੋਈ ਜ਼ਹਿਰੀਲਾ ਪਦਾਰਥ ਖਾਣ ਕਾਰਨ ਹੋਈ ਹੈ। ਮੁੱਢਲੀ ਜਾਂਚ ਅਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਬੱਚਿਆਂ ਨੇ ਰੱਖੜੀ ਦੇ ਤਿਉਹਾਰ ਮੌਕੇ ਆਈ ਮਿਠਾਈ ਖਾਧੀ ਸੀ।

ਮਾਮਲਾ ਉਦੋਂ ਹੋਰ ਵੀ ਸ਼ੱਕੀ ਹੋ ਗਿਆ ਜਦੋਂ ਪੁਲਿਸ ਨੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਕੋਲੋਂ ਉਸੇ ਮਿਠਾਈ ਅਤੇ ਬਾਕੀ ਬੱਚਿਆਂ ਦੀ ਸਿਹਤ ਸੰਬੰਧੀ ਤੱਥ ਇਕੱਠੇ ਕੀਤੇ। ਇਸ ਮਗਰੋਂ ਪੁਲਿਸ ਨੇ ਸੱਚਾਈ ਜਾਣਨ ਲਈ ਮ੍ਰਿਤਕ ਬੱਚਿਆਂ ਦੇ ਪਿਤਾ ਕੁਲਵਿੰਦਰ ਸਿੰਘ ਅਤੇ ਮਾਂ ਲਵਪ੍ਰੀਤ ਕੌਰ ਕੋਲੋਂ ਵੱਖੋ-ਵੱਖਰੇ ਤੌਰ ਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ।

ਡੂੰਘਾਈ ਨਾਲ ਕੀਤੀ ਗਈ ਇਸ ਪੁੱਛਗਿੱਛ ਦੌਰਾਨ ਲਵਪ੍ਰੀਤ ਕੌਰ ਦੀ ਭੂਮਿਕਾ ਪੂਰੀ ਤਰ੍ਹਾਂ ਬੇਨਕਾਬ ਹੋ ਗਈ, ਜਿਸ ਤੋਂ ਤੁਰੰਤ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਪ੍ਰਸ਼ਾਸਨ ਨੇ ਮੁਲਜ਼ਮ ਔਰਤ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਕਤਲ ਸਮੇਤ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਪ੍ਰੇਮੀ ਹਰਜੀਤ ਸਿੰਘ ਫ਼ਿਲਹਾਲ ਫ਼ਰਾਰ ਚੱਲ ਰਿਹਾ ਹੈ ਅਤੇ ਉਸ ਨੂੰ ਕਾਬੂ ਕਰਨ ਲਈ ਵੱਖ-ਵੱਖ ਸੰਭਾਵਿਤ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਚੰਡੀਗੜ੍ਹ ਵਿੱਚ ਹੈੱਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ, ਨਾਬਾਲਗ ਪੁੱਤਰ ਹਿਰਾਸਤ ਵਿੱਚ, ਪੁਲਿਸ ਬੋਲੀ – ਬਦਲ ਰਿਹਾ ਬਿਆਨ

ਸੈਕਟਰ 17 ਥਾਣੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਐਸਐਸਪੀ ਕੰਵਰਦੀਪ ਕੌਰ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ।
ਚੰਡੀਗੜ੍ਹ ਵਿੱਚ ਹੈੱਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ, ਨਾਬਾਲਗ ਪੁੱਤਰ ਹਿਰਾਸਤ ਵਿੱਚ, ਪੁਲਿਸ ਬੋਲੀ – ਬਦਲ ਰਿਹਾ ਬਿਆਨ

ਸੈਕਟਰ 17 ਥਾਣੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਐਸਐਸਪੀ ਕੰਵਰਦੀਪ ਕੌਰ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ। ਦੇਸੀ ਕੱਟੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਫਿਲਹਾਲ ਨਾਬਾਲਗ ਦੀ ਪੁੱਛਗਿੱਛ ਅਤੇ ਘਟਨਾ ਸਥਾਨ ਤੋਂ ਬਰਾਮਦ ਹੋਏ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਚੰਡੀਗੜ੍ਹ ਦੇ ਸੈਕਟਰ 22 ਵਿੱਚ ਇੱਕ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਫਾਈਰਿੰਗ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨਿਤਿਨ ਨੂੰ ਜ਼ਖਮੀ ਹਾਲਤ ਵਿੱਚ ਪਾਇਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ। ਸ਼ੁਰੂਆਤੀ ਪੁੱਛਗਿੱਛ ਦੌਰਾਨ, ਨਿਤਿਨ ਦੇ ਨਾਬਾਲਗ ਪੁੱਤਰ ਨੇ ਕਿਸੇ ਹੋਰ ਵਿਅਕਤੀ ‘ਤੇ ਗੋਲੀ ਚਲਾਉਣ ਦਾ ਆਰੋਪ ਲਗਾਇਆ, ਪਰ ਪੁਲਿਸ ਨੂੰ ਉਸਦੇ ਬਿਆਨ ‘ਤੇ ਸ਼ੱਕ ਹੋਇਆ।

ਪੁਲਿਸ ਦੀ ਪੁੱਛਗਿੱਛ ਦੌਰਾਨ, ਜਦੋਂ ਉਹ ਵਾਰ-ਵਾਰ ਬਿਆਨ ਬਦਲਣ ਲੱਗਾ ਤਾਂ ਪੁਲਿਸ ਨੇ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ। ਘਟਨਾ ਸਮੇਂ ਘਰ ਵਿੱਚ ਸਿਰਫ਼ ਪੁੱਤਰ ਅਤੇ ਮਾਂ ਮੌਜੂਦ ਸਨ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੁਲਿਸ ਵਾਲੇ ਨੂੰ ਕਿਸਨੇ ਗੋਲੀ ਮਾਰੀ।

ਇਹ ਘਟਨਾ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਗੁਆਂਢੀਆਂ ਦੇ ਅਨੁਸਾਰ, ਨਿਤਿਨ ਦੇ ਘਰੋਂ ਉੱਚੀਆਂ ਆਵਾਜ਼ਾਂ ਆ ਰਹੀਆਂ ਸਨ। ਥੋੜ੍ਹੀ ਦੇਰ ਬਾਅਦ, ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਿਰ ਗੁਆਂਢੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਸੈਕਟਰ-17 ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ, ਘਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਘਟਨਾ ਤੋਂ ਬਾਅਦ, ਪੁਲਿਸ ਨੇ ਨਿਤਿਨ ਦੇ ਨਾਬਾਲਗ ਪੁੱਤਰ ਤੋਂ ਪੁੱਛਗਿੱਛ ਕੀਤੀ। ਆਪਣੇ ਸ਼ੁਰੂਆਤੀ ਬਿਆਨ ਵਿੱਚ, ਪੁੱਤਰ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਕਿਸੇ ਸ਼ਖਸ ਨੇ ਉਸਦੇ ਪਿਤਾ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ। ਜਦੋਂ ਪੁਲਿਸ ਨੇ ਉਸ ਤੋਂ ਘਟਨਾ ਬਾਰੇ ਦੁਬਾਰਾ ਪੁੱਛਗਿੱਛ ਕੀਤੀ, ਤਾਂ ਵਿਰੋਧਾਭਾਸ ਸਾਹਮਣੇ ਆਇਆ।

ਪੁੱਤਰ ਦੇ ਬਿਆਨ ‘ਤੇ ਪੁਲਿਸ ਨੂੰ ਸ਼ੱਕ ਹੋਣ ਤੋਂ ਬਾਅਦ, ਉਸਨੂੰ ਵਾਰ-ਵਾਰ ਪੁੱਛਗਿੱਛ ਕੀਤੀ ਗਈ। ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਗੋਲੀ ਕਿਸਨੇ ਚਲਾਈ। ਪੁਲਿਸ ਘਟਨਾ ਸਥਾਨ ਤੋਂ ਬਰਾਮਦ ਹੋਏ ਸਬੂਤਾਂ, ਦੇਸੀ ਪਿਸਤੌਲ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਘਟਨਾ ਦੀਆਂ ਕੜੀਆਂ ਨੂੰ ਜੋੜ ਰਹੀ ਹੈ।

ਨਿਤਿਨ ਦੇ ਗੁਆਂਢੀ ਨੇ ਪੁਲਿਸ ਨੂੰ ਦੱਸਿਆ ਕਿ ਘਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਸ਼ੁੱਕਰਵਾਰ ਸਵੇਰੇ ਵੀ ਘਰ ਤੋਂ ਲੜਾਈ ਅਤੇ ਰੌਲੇ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਥੋੜ੍ਹੀ ਦੇਰ ਬਾਅਦ, ਗੋਲੀ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਹੁਣ ਗੁਆਂਢੀਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਪੁਲਿਸ ਦੇ ਅਨੁਸਾਰ, ਕੁਝ ਦਿਨ ਪਹਿਲਾਂ ਮਨੀਮਾਜਰਾ ਵਿੱਚ ਨਿਤਿਨ ਦੇ ਨਾਬਾਲਗ ਪੁੱਤਰ ਵੱਲੋਂ ਥਾਰ ਨਾਲ ਟੱਕਰ ਮਾਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਪੁਲਿਸ ਇਸ ਘਟਨਾ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪਿਛਲੇ ਮਾਮਲੇ ਅਤੇ ਸ਼ੁੱਕਰਵਾਰ ਸਵੇਰੇ ਵਾਪਰੀ ਗੋਲੀਬਾਰੀ ਦੀ ਘਟਨਾ ਵਿਚਕਾਰ ਕੋਈ ਸਬੰਧ ਹੈ।

ਪੰਜਾਬ📍 ਪੰਜਾਬ

ਗੁਜਰਾਤ ਦੇ ਸੂਰਤ ਜ਼ਿਲ੍ਹੇ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਲੋਕਾਂ ਦੀ ਹੋਈ ਮੌਤ

ਸੂਰਤ: ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਕਾਮਰੇਜ ਦੇ ਨੇੜੇ ਐਕਸਪ੍ਰੈਸਵੇਅ ‘ਤੇ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਤਕਨੀਕੀ ਖਰਾਬੀ ਦੇ ਕਾਰਨ ਖੜ੍ਹੇ ਡੰਪਰ ਨਾਲ ਜਾ ਟਕਰਾਈ।
ਗੁਜਰਾਤ ਦੇ ਸੂਰਤ ਜ਼ਿਲ੍ਹੇ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਲੋਕਾਂ ਦੀ ਹੋਈ ਮੌਤ

ਸੂਰਤ: ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਕਾਮਰੇਜ ਦੇ ਨੇੜੇ ਐਕਸਪ੍ਰੈਸਵੇਅ ‘ਤੇ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਤਕਨੀਕੀ ਖਰਾਬੀ ਦੇ ਕਾਰਨ ਖੜ੍ਹੇ ਡੰਪਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਹਾਈਵੇਅ ਪੈਟਰੋਲ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਦੱਸ ਦੇਈਏ ਕਿ ਜ਼ਿਲ੍ਹੇ ਦੇ ਕਾਮਰੇਜ ਨੇੜੇ ਐਕਸਪ੍ਰੈਸਵੇਅ ‘ਤੇ ਇਹ ਹਾਦਸਾ ਵਾਪਰਿਆ। ਪ੍ਰਾਪਤ ਮੁੱਢਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ। ਐਕਸਪ੍ਰੈਸਵੇਅ ਤੋਂ ਲੰਘ ਰਹੇ ਇੱਕ ਭਾਰੀ-ਭਰਕਮ ਡੰਪਰ ਵਿੱਚ ਅਚਾਨਕ ਏਅਰ ਪ੍ਰੈਸ਼ਰ ਨਾਲ ਜੁੜੀ ਗੰਭੀਰ ਮਕੈਨੀਕਲ ਸਮੱਸਿਆ ਪੈਦਾ ਹੋ ਗਈ ਸੀ, ਜਿਸ ਕਾਰਨ ਵਾਹਨ ਅੱਗੇ ਵਧਣ ਵਿੱਚ ਅਸਮਰੱਥ ਹੋ ਗਿਆ। ਅਜਿਹੀ ਐਮਰਜੈਂਸੀ ਸਥਿਤੀ ਵਿੱਚ ਡੰਪਰ ਚਾਲਕ ਨੇ ਕਿਸੇ ਤਰ੍ਹਾਂ ਗੱਡੀ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ ਸੀ।

ਇਸੇ ਦੌਰਾਨ, ਪਿੱਛੋਂ ਬੇਹੱਦ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਟਾਟਾ ਹੈਰੀਅਰ ਕਾਰ ਦੇ ਚਾਲਕ ਨੂੰ ਸਾਹਮਣੇ ਖੜ੍ਹੇ ਡੰਪਰ ਦਾ ਅੰਦਾਜ਼ਾ ਨਹੀਂ ਲੱਗ ਸਕਿਆ। ਤੇਜ਼ ਰਫ਼ਤਾਰ ਅਤੇ ਅਚਾਨਕ ਸਾਹਮਣੇ ਆਈ ਰੁਕਾਵਟ ਕਾਰਨ ਕਾਰ ਚਾਲਕ ਆਪਣਾ ਕੰਟਰੋਲ ਪੂਰੀ ਤਰ੍ਹਾਂ ਗੁਆ ਬੈਠਾ। ਵਾਹਨ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਆਖਰੀ ਸਮੇਂ ‘ਤੇ ਬ੍ਰੇਕ ਲਗਾਉਣ ਦੇ ਬਾਵਜੂਦ ਗੱਡੀ ਰੁਕੀ ਨਹੀਂ ਅਤੇ ਸਿੱਧੀ ਸੜਕ ਕਿਨਾਰੇ ਖੜ੍ਹੇ ਡੰਪਰ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ। ਇਹ ਟੱਕਰ ਇੰਨੀ ਭਿਆਨਕ ਅਤੇ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।

ਇਸ ਘਟਨਾ ਨੂੰ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਕਾਰ ਵਿੱਚ ਸਵਾਰ ਚਾਰਾਂ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਐਕਸਪ੍ਰੈਸਵੇਅ ‘ਤੇ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਰਿਹਾ।

ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕਾਂ ਦੀ ਪਛਾਣ ਰਾਜੀਵ ਜੈਨ, ਜਯੰਤੀ ਦੋਸ਼ੀ, ਪ੍ਰਵੀਣ ਜੈਨ ਅਤੇ ਸੰਜੇ ਖੇਮਚੰਦ ਵਜੋਂ ਹੋਈ ਹੈ। ਸਾਰਿਆਂ ਦੀ ਉਮਰ ਕਰੀਬ 35 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ, ਰਾਜਸਥਾਨ ਮੂਲ ਦੇ ਰਾਜੀਵ ਜੈਨ ਮੁੰਬਈ ਵਿੱਚ ਗਹਿਣਿਆਂ ਦੀ ਦੁਕਾਨ ਚਲਾਉਂਦੇ ਸਨ। ਫਿਲਹਾਲ ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੰਜਾਬ📍 ਪੰਜਾਬ

ਹਾਈਵੇ ਕਿੰਗ ਨੇੜੇ ਵਾਪਰਿਆ ਦਰਦਨਾਕ ਹਾਦਸਾ, ਬੱਸ ਤੋਂ ਡਿੱਗੀ 30 ਸਾਲਾ ਔਰਤ, ਮੌਕੇ ’ਤੇ ਹੀ ਹੋਈ ਮੌਤ

ਰਾਜਸਥਾਨ: ਨੀਮਰਾਨਾ ਦੇ ਹੋਟਲ ਹਾਈਵੇ ਕਿੰਗ ਨੇੜੇ ਅੱਜ ਇੱਕ ਹਾਦਸੇ ਵਿੱਚ ਲਗਭਗ 30 ਸਾਲਾਂ ਦੀ ਔਰਤ ਦੀ ਮੌਤ ਹੋ ਗਈ। ਔਰਤ ਜੈਪੁਰ ਤੋਂ ਦਿੱਲੀ ਜਾ ਰਹੀ ਬੱਸ ਵਿੱਚ ਸਵਾਰ ਸੀ।
ਹਾਈਵੇ ਕਿੰਗ ਨੇੜੇ ਵਾਪਰਿਆ ਦਰਦਨਾਕ ਹਾਦਸਾ, ਬੱਸ ਤੋਂ ਡਿੱਗੀ 30 ਸਾਲਾ ਔਰਤ, ਮੌਕੇ ’ਤੇ ਹੀ ਹੋਈ ਮੌਤ

ਰਾਜਸਥਾਨ: ਨੀਮਰਾਨਾ ਦੇ ਹੋਟਲ ਹਾਈਵੇ ਕਿੰਗ ਨੇੜੇ ਅੱਜ ਇੱਕ ਹਾਦਸੇ ਵਿੱਚ ਲਗਭਗ 30 ਸਾਲਾਂ ਦੀ ਔਰਤ ਦੀ ਮੌਤ ਹੋ ਗਈ। ਔਰਤ ਜੈਪੁਰ ਤੋਂ ਦਿੱਲੀ ਜਾ ਰਹੀ ਬੱਸ ਵਿੱਚ ਸਵਾਰ ਸੀ। ਹਾਈਵੇ ਕਿੰਗ ਨੇੜੇ ਦੇ ਬੱਸ ਤੋਂ ਉਤਰਦੇ ਸਮੇਂ ਉਹ ਅਚਾਨਕ ਨੀਚੇ ਡਿੱਗ ਗਈ। ਔਰਤ ਦੇ ਡਿੱਗਣ ਨਾਲ ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ।

ਹਾਦਸੇ ਤੋਂ ਬਾਅਦ, ਬੱਸ ਡਰਾਈਵਰ ਨੇ ਤੁਰੰਤ ਔਰਤ ਨੂੰ ਬਚਾਇਆ ਅਤੇ ਉਸਨੂੰ ਇਲਾਜ ਲਈ ਸੱਚਖੰਡ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਔਰਤ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਣਕਾਰੀ ਇਕੱਠੀ ਕੀਤੀ।

ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਾਦਸਾ ਕਿਸ ਹਾਲਾਤ ਵਿੱਚ ਹੋਇਆ, ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਬੱਸ ਤੋਂ ਉਤਰਦੇ ਸਮੇਂ ਔਰਤ ਦੇ ਡਿੱਗਣ ਦੇ ਕਾਰਨਾਂ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਘਟਨਾ ਨੂੰ ਲੈ ਕੇ ਪੁਲਿਸ ਦੀ ਹੋਰ ਜਾਂਚ ਜਾ ਰਹੀ ਹੈ।

ਔਰਤ ਕੋਲੋਂ ਕੋਈ ਵੀ ਜਾਣਕਾਰੀ ਜਾਂ ਦਸਤਾਵੇਜ਼ ਨਹੀਂ ਮਿਲੇ, ਜਿਸ ਨਾਲ ਉਸਦੀ ਪਛਾਣ ਤੁਰੰਤ ਹੋ ਸਕੇ। ਨਤੀਜੇ ਵਜੋਂ, ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮ੍ਰਿਤਕ ਦੀ ਪਛਾਣ ਕਰਨਾ ਹੈ। ਪੁਲਿਸ ਆਲੇ-ਦੁਆਲੇ ਦੇ ਲੋਕਾਂ ਅਤੇ ਹੋਰ ਸਰੋਤਾਂ ਤੋਂ ਔਰਤ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਦੇ ਅਨੁਸਾਰ, ਔਰਤ ਜੈਪੁਰ ਤੋਂ ਦਿੱਲੀ ਜਾ ਰਹੀ ਸੀ। ਉਹ ਬੱਸ ਕਿੱਥੋਂ ਚੜ੍ਹੀ ਅਤੇ ਦਿੱਲੀ ਵਿੱਚ ਕਿੱਥੇ ਜਾ ਰਹੀ ਸੀ, ਇਸ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਬੱਸ ਵਿੱਚ ਸਵਾਰ ਹੋਰ ਯਾਤਰੀਆਂ ਤੋਂ ਵੀ ਪੁੱਛ-ਗਿੱਛ ਕਰ ਸਕਦੀ ਹੈ, ਤਾਂ ਕਿ ਔਰਤ ਦੇ ਬਾਰੇ ਵਿੱਚ ਕੋਈ ਜਾਣਕਾਰੀ ਮਿਲ ਸਕਦੇ।

ਔਰਤ ਦੀ ਪਛਾਣ ਹੋਣ ਤੋਂ ਬਾਅਦ, ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਜਾਵੇਗਾ। ਪੁਲਿਸ ਨੇ ਲਾਸ਼ ਨੂੰ ਹਸਪਤਾਲ ਵਿੱਚ ਰੱਖ ਦਿੱਤਾ ਹੈ ਅਤੇ ਪਛਾਣ ਪ੍ਰਕਿਰਿਆ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਬੱਸ ਤੋਂ ਉਤਰਦੇ ਸਮੇਂ ਕਿਸੇ ਕਾਰਨ ਕਰਕੇ ਨੀਚੇ ਡਿੱਗੇ ਅਤੇ ਹਾਦਸੇ ਦੇ ਅਸਲ ਹਾਲਾਤ ਕੀ ਸਨ, ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਪੁਲਿਸ ਨੇ ਬੱਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲਈ ਇਸ ਸਮੇਂ ਸਭ ਤੋਂ ਮਹੱਤਵਪੂਰਨ ਸਵਾਲ ਮ੍ਰਿਤਕ ਔਰਤ ਦੀ ਪਛਾਣ ਕਰਨਾ ਹੈ। ਇਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਪੰਜਾਬ📍 ਪੰਜਾਬ

ਨਸ਼ਾ ਮੁਕਤੀ ਯਾਤਰਾ’ ਦਾ ਨਾਨੋਵਾਲ ਵੱਲੋਂ ਪੋਜੇਵਾਲ ’ਚ ਸਵਾਗਤ

ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਜਦੋਂ ਨੰਗਲ ਤੋਂ ਹੁੰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਅਦ ਪੋਜੇਵਾਲ ਪੁੱਜੀ ਤਾਂ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਨਾਨੋਵਾਲ ਦੀ ਅਗਵਾਈ ’ਚ ਭਾਜਪਾ ਵਰਕਰਾਂ ਨੇ ਯਾਤਰਾ ਦਾ ਸਵਾਗਤ ਕਰ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ।
ਨਸ਼ਾ ਮੁਕਤੀ ਯਾਤਰਾ’ ਦਾ ਨਾਨੋਵਾਲ ਵੱਲੋਂ ਪੋਜੇਵਾਲ ’ਚ ਸਵਾਗਤ

ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਜਦੋਂ ਨੰਗਲ ਤੋਂ ਹੁੰਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਅਦ ਪੋਜੇਵਾਲ ਪੁੱਜੀ ਤਾਂ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਨਾਨੋਵਾਲ ਦੀ ਅਗਵਾਈ ’ਚ ਭਾਜਪਾ ਵਰਕਰਾਂ ਨੇ ਯਾਤਰਾ ਦਾ ਸਵਾਗਤ ਕਰ ਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ। ਪੋਜੇਵਾਲ ਵਿਖੇ ਅਸ਼ੋਕ ਨਾਨੋਵਾਲ ਨੇ ਆਪਣੇ ਸਾਥੀਆਂ ਸਮੇਤ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਨਾਲ ਆਈ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਪੋਜੇਵਾਲ ਦੀ ਮੰਡੀ ’ਚ ਭਾਜਪਾ ਦੇ ਝੰਡਿਆਂ ਹੇਠ ਵੱਡਾ ਇਕੱਠ ਦੇਖਣ ਨੂੰ ਮਿਲਿਆ, ਜਿਸ ਦੀ ਅਗਵਾਈ ਅਸ਼ੋਕ ਨਾਨੋਵਾਲ ਕਰ ਰਹੇ ਸਨ। ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰ ਰਹੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਨਸ਼ਾ ਇਕ ਸਮਾਜਿਕ ਕੈਂਸਰ ਬਣ ਚੁੱਕਾ ਹੈ ਅਤੇ ਪੰਜਾਬ ਸਰਕਾਰ ਇਸ ਨੂੰ ਰੋਕਣ ’ਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੀ ਹੈ। ਉਨ੍ਹਾਂ ਟੋਲ ਬੈਰੀਅਰਾਂ ਦੇ ਵਧੇ ਰੇਟਾਂ ’ਤੇ ਕਿਹਾ ਕਿ ਹਿਮਾਚਲ ’ਚ ਭਾਜਪਾ ਦੀ ਸਰਕਾਰ ਆਉਂਦੇ ਹੀ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਐੱਸਆਈਆਰ ਤੇ ਚੋਣ ਕਮਿਸ਼ਨ ਦਾ ਬਚਾਅ ਕਰਦਿਆਂ ਵਿਰੋਧੀਆਂ ਦੇ ਸਵਾਲਾਂ ਨੂੰ ਬੇਬੁਨਿਆਦ ਦੱਸਿਆ। ਯਾਤਰਾ ਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਟਵਾਲ, ਸ਼ਾਮ ਸੁੰਦਰ ਰੰਗਾ ਅਤੇ ਚੌਧਰੀ ਰਤਨ ਕੁਮਾਰ ਧਨੇੜਾ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਸਥਾਨਕ ਆਗੂਆਂ ਨੇ ਕਿਹਾ ਕਿ ਨਾਨੋਵਾਲ ਨੇ ਥੋੜ੍ਹੇ ਸਮੇਂ ਚ ਹੀ ਪੋਜੇਵਾਲ ਖੇਤਰ ਚ ਪਾਰਟੀ ਨੂੰ ਮਜ਼ਬੂਤ ਕੀਤਾ ਹੈ। ਇਸ ਮੌਕੇ ਅਸ਼ੋਕ ਨਾਨੋਵਾਲ ਨਾਲ ਕਿਸਾਨ ਵਿੰਗ ਦੇ ਪ੍ਰਧਾਨ ਬਹਾਦਰ ਸਿੰਘ ਪੈਲੀ, ਨਰੇਸ਼ ਕੁਮਾਰ ਬਾਂਠ ਕਰੀਮਪੁਰ ਚਾਹ ਵਾਲਾ, ਗੁਰਦੀਪ ਸਿੰਘ ਹਿਆਤਪੁਰ ਜੱਟਾਂ, ਗੋਪਾਲ ਕ੍ਰਿਸ਼ਨ ਸ਼ਰਮਾ ਪ੍ਰਧਾਨ ਮਾਰਕਿਟ ਐਸੋਸੀਏਸ਼ਨ ਪੋਜੇਵਾਲ, ਜਸਪਾਲ ਜੱਸੀ ਸ਼ਿਵਾਲਿਕ ਇੰਡਸਟਰੀ, ਬੱਲੂ ਚਾਂਦਪੁਰ ਰੁੜਕੀ ਬੁਰਜੀ, ਵਿਵੇਕ ਕਸਾਨਾਂ ਸਮੇਤ ਸੈਂਕੜੇ ਆਗੂ ਅਤੇ ਵਰਕਰ ਹਾਜ਼ਰ ਸਨ।

ਪੰਜਾਬ📍 ਪੰਜਾਬ

ਸੁਨਾਮ ਮੇਲੇ ‘ਚ ਸਟਾਲਾਂ ਨੇੜੇ ਲੱਗੀ ਲੋਹੇ ਦੀਆਂ ਗਰਿੱਲਾਂ ‘ਚ ਕਰੰਟ ਆਉਣ ਨਾਲ ਦੋ ਲੋਕਾਂ ਦੀ ਹੋਈ ਮੌਤ

ਸੁਨਾਮ: ਬੀਤੀ ਰਾਤ ਇੱਕ ਧਾਰਮਿਕ ਸੰਸਥਾ ਵੱਲੋਂ ਕਰਵਾਏ ਜਾ ਰਹੇ ਮੇਲੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਖਾਣ ਪੀਣ ਦੀਆਂ ਸਟਾਲਾਂ ਨੇੜੇ ਲੱਗੀ ਲੋਹੇ ਦੀਆਂ ਗਰਿੱਲਾਂ ਵਿੱਚ ਅਚਾਨਕ ਕਰੰਟ ਆ ਗਿਆ।
ਸੁਨਾਮ ਮੇਲੇ ‘ਚ ਸਟਾਲਾਂ ਨੇੜੇ ਲੱਗੀ ਲੋਹੇ ਦੀਆਂ ਗਰਿੱਲਾਂ ‘ਚ ਕਰੰਟ ਆਉਣ ਨਾਲ ਦੋ ਲੋਕਾਂ ਦੀ ਹੋਈ ਮੌਤ

ਸੁਨਾਮ: ਬੀਤੀ ਰਾਤ ਇੱਕ ਧਾਰਮਿਕ ਸੰਸਥਾ ਵੱਲੋਂ ਕਰਵਾਏ ਜਾ ਰਹੇ ਮੇਲੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਖਾਣ ਪੀਣ ਦੀਆਂ ਸਟਾਲਾਂ ਨੇੜੇ ਲੱਗੀ ਲੋਹੇ ਦੀਆਂ ਗਰਿੱਲਾਂ ਵਿੱਚ ਅਚਾਨਕ ਕਰੰਟ ਆ ਗਿਆ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਸੁਨਾਮ ਰੈਫਰ ਕਰ ਦਿੱਤਾ ਗਿਆ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਸਿਆਸੀ ਆਗੂ ਮੌਕੇ ‘ਤੇ ਪਹੁੰਚ ਗਏ। ਕੈਬਨਿਟ ਮੰਤਰੀ ਅਮਨ ਅਰੋੜਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਸਮੇਤ ਕਈ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਅਨਮੋਲ ਪੁੱਤਰ ਰਾਜਵਿੰਦਰ ਵਾਸੀ ਟੋਹਾਣਾ ਅਤੇ ਗੁਰਤੇਜ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕੁਲਾਰ ਖੁਰਦ ਦੀ ਮੌਤ ਹੋ ਗਈ।

ਹਾਦਸੇ ਵਿੱਚ ਜ਼ਖ਼ਮੀ ਹੋਏ ਹੈਪੀ ਪੁੱਤਰ ਸਤਪਾਲ ਵਾਸੀ ਮੂਨਕ, ਬਿੱਟੂ ਪੁੱਤਰ ਬਲਬੀਰ ਵਾਸੀ ਮੂਨਕ ਅਤੇ ਅਨਿਲ ਪੁੱਤਰ ਮੁਨਸ਼ੀ ਰਾਮ ਵਾਸੀ ਟੋਹਾਣਾ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੱਗੇ ਰੈਫ਼ਰ ਕਰ ਦਿੱਤਾ ਗਿਆ ਹੈ। ਤਿੰਨਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਮੇਲੇ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਆਰਥਿਕ ਪੱਖੋਂ ਆਜ਼ਾਦ ਹੋਈਆਂ ਔਰਤਾਂ

ਪੰਜਾਬ ਦੀ ਧਰਤੀ ਉੱਤੇ ਮਹਿਲਾ ਭਲਾਈ ਅਤੇ ਸਸ਼ਕਤੀਕਰਨ ਦੇ ਇਤਿਹਾਸ ਵਿੱਚ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਇੱਕ ਅਜਿਹਾ ਮੀਲ ਪੱਥਰ ਸਾਬਿਤ ਹੋ ਰਹੀ ਹੈ, ਜਿਸ ਨੇ ਸੂਬੇ ਦੀਆਂ ਕਰੋੜਾਂ ਔਰਤਾਂ ਦੇ ਜੀਵਨ ਵਿੱਚ ਉਸਾਰੂ ਤਬਦੀਲੀ ਲਿਆਂਦੀ ਹੈ।
ਆਰਥਿਕ ਪੱਖੋਂ ਆਜ਼ਾਦ ਹੋਈਆਂ ਔਰਤਾਂ

ਪੰਜਾਬ ਦੀ ਧਰਤੀ ਉੱਤੇ ਮਹਿਲਾ ਭਲਾਈ ਅਤੇ ਸਸ਼ਕਤੀਕਰਨ ਦੇ ਇਤਿਹਾਸ ਵਿੱਚ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਇੱਕ ਅਜਿਹਾ ਮੀਲ ਪੱਥਰ ਸਾਬਿਤ ਹੋ ਰਹੀ ਹੈ, ਜਿਸ ਨੇ ਸੂਬੇ ਦੀਆਂ ਕਰੋੜਾਂ ਔਰਤਾਂ ਦੇ ਜੀਵਨ ਵਿੱਚ ਉਸਾਰੂ ਤਬਦੀਲੀ ਲਿਆਂਦੀ ਹੈ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਹੁਣ ਜ਼ਮੀਨੀ ਪੱਧਰ ਉੱਤੇ ਪੂਰੀ ਤਰ੍ਹਾਂ ਲਾਗੂ ਹੋ ਚੁੱਕੀ ਹੈ ਅਤੇ ਸੂਬੇ ਭਰ ਦੀਆਂ ਯੋਗ ਮਹਿਲਾਵਾਂ ਨੂੰ ਇਸ ਦਾ ਸਿੱਧਾ ਅਤੇ ਨਿਰਵਿਘਨ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।

ਸਰਕਾਰ ਦੇ ਇਸ ਕਦਮ ਨੇ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਸਰਕਾਰਾਂ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਂਦੀਆਂ ਹਨ ਤਾਂ ਆਮ ਨਾਗਰਿਕਾਂ ਦਾ ਜੀਵਨ ਪੱਧਰ ਕਿਵੇਂ ਉੱਚਾ ਹੁੰਦਾ ਹੈ।

ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਇਸ ਯੋਜਨਾ ਤਹਿਤ ਸੂਬੇ ਦੀਆਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਸਾਰੀਆਂ ਯੋਗ ਔਰਤਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਸਰਕਾਰ ਵੱਲੋਂ ਡਾਇਰੈਕਟ ਬੈਨੀਫਿਟ ਟਰਾਂਸਫਰ ਪ੍ਰਣਾਲੀ ਰਾਹੀਂ ਪਾਰਦਰਸ਼ੀ ਢੰਗ ਨਾਲ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਆਮ ਵਰਗ ਦੀਆਂ ਯੋਗ ਮਹਿਲਾਵਾਂ ਨੂੰ 1,000 ਰੁਪਏ ਜਦੋਂ ਕਿ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਵਿੱਤੀ ਮਦਦ ਦਿੱਤੀ ਜਾ ਰਹੀ ਹੈ।

ਇਸ ਪਹਿਲਕਦਮੀ ਦਾ ਘੇਰਾ ਇੰਨਾ ਵਿਆਪਕ ਹੈ ਕਿ ਪੰਜਾਬ ਦੀਆਂ ਲਗਪਗ 97 ਫ਼ੀਸਦੀ ਔਰਤਾਂ ਇਸ ਦਾ ਲਾਭ ਲੈ ਰਹੀਆਂ ਹਨ। ਸਰਕਾਰ ਵੱਲੋਂ ਇਸ ਸਕੀਮ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਬਜਟ ਵਿੱਚ 9,300 ਕਰੋੜ ਰੁਪਏ ਦੀ ਵੱਡੀ ਰਾਸ਼ੀ ਅਲਾਟ ਕੀਤੀ ਗਈ ਹੈ ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਯੋਗ ਲਾਭਪਾਤਰੀ ਨੂੰ ਇਸ ਤੋਂ ਵਾਂਝਾ ਨਾ ਰਹਿਣਾ ਪਵੇ।

ਸੂਬੇ ਭਰ ਵਿੱਚ ਇਸ ਯੋਜਨਾ ਨੂੰ ਲੈ ਕੇ ਔਰਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਆਂਗਣਵਾੜੀ ਕੇਂਦਰਾਂ, ਸੇਵਾ ਕੇਂਦਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਵਿਸ਼ੇਸ਼ ਥਾਵਾਂ ਉੱਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਬਹੁਤ ਸੁਚਾਰੂ ਢੰਗ ਨਾਲ ਨੇਪੜੇ ਚੜ੍ਹੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਰੋਜ਼ਾਨਾ ਆਪਣੇ ਨਾਂ ਦਰਜ ਕਰਵਾ ਕੇ ਇਸ ਵਿੱਤੀ ਸਹਾਇਤਾ ਨਾਲ ਜੁੜ ਰਹੀਆਂ ਹਨ।

ਜਦੋਂ ਪਹਿਲੀ ਜੁਲਾਈ ਤੋਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਇਹ ਨਿਯਮਤ ਮਹੀਨਾਵਾਰ ਰਕਮ ਆਉਣੀ ਸ਼ੁਰੂ ਹੋਈ ਤਾਂ ਇਸ ਨੇ ਘਰ-ਪਰਿਵਾਰ ਅਤੇ ਸਮਾਜ ਵਿੱਚ ਇੱਕ ਨਵਾਂ ਆਤਮ-ਵਿਸ਼ਵਾਸ ਪੈਦਾ ਕੀਤਾ। ਔਰਤਾਂ ਹੁਣ ਆਪਣੀਆਂ ਛੋਟੀਆਂ-ਮੋਟੀਆਂ ਨਿੱਜੀ ਲੋੜਾਂ ਅਤੇ ਬੱਚਿਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਸੇ ਉੱਤੇ ਨਿਰਭਰ ਨਹੀਂ ਰਹੀਆਂ। ਮਾਹਿਰਾਂ ਅਤੇ ਸਮਾਜਿਕ ਚਿੰਤਕਾਂ ਦਾ ਮੰਨਣਾ ਹੈ ਕਿ ਇਹ ਯੋਜਨਾ ਮਹਿਲਾ ਸਸ਼ਕਤੀਕਰਨ ਵੱਲ ਇੱਕ ਕ੍ਰਾਂਤੀਕਾਰੀ ਕਦਮ ਹੈ। ਆਰਥਿਕ ਆਜ਼ਾਦੀ ਮਿਲਣ ਨਾਲ ਪਰਿਵਾਰਕ ਅਤੇ ਸਮਾਜਿਕ ਫ਼ੈਸਲਿਆਂ ਵਿੱਚ ਔਰਤਾਂ ਦੀ ਭਾਗੀਦਾਰੀ ਵੀ ਮਜ਼ਬੂਤ ਹੋਈ ਹੈ। ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੇ ਸੂਬੇ ਦੀਆਂ ਮਹਿਲਾਵਾਂ ਨੂੰ ਸਨਮਾਨ ਭਰਪੂਰ ਜੀਵਨ ਬਤੀਤ ਕਰਨ ਲਈ ਆਸਰਾ ਦਿੱਤਾ ਹੈ, ਜੋ ਪੰਜਾਬ ਦੀ ਤਰੱਕੀ ਦੀ ਅਸਲ ਤਸਵੀਰ ਨੂੰ ਬਿਆਨ ਕਰਦਾ ਹੈ।

ਪੰਜਾਬ📍 ਪੰਜਾਬ

2 ਵਿਅਕਤੀਆਂ ਦੇ ਅਚਾਨਕ ਹੋਏ ਫੋਨ ਬੰਦ , ਆਨ ਕੀਤਾ ਤਾਂ ਗੂਗਲ ਪੇਅ ‘ਚੋ ਉੱਡੇ ਲੱਖਾਂ ਰੁਪਏ

ਫ਼ਿਰੋਜ਼ਪੁਰ: 2 ਵਿਅਕਤੀਆਂ ਦੇ ਫੋਨ ਅਚਾਨਕ ਬੰਦ ਹੋ ਗਏ। ਜਦੋਂ ਉਨ੍ਹਾਂ ਨੇ ਦੁਬਾਰਾ ਫ਼ੋਨ ਆਨ ਕੀਤਾ ਤਾਂ ਉਸਨੂੰ ਪਤਾ ਲੱਗਿਆ ਕਿ ਉਸਦੇ ਬੈਂਕ ਖਾਤੇ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਚੋਰੀ ਕਰ ਲਏ ਗਏ ਹਨ।
2 ਵਿਅਕਤੀਆਂ ਦੇ ਅਚਾਨਕ ਹੋਏ ਫੋਨ ਬੰਦ , ਆਨ ਕੀਤਾ ਤਾਂ ਗੂਗਲ ਪੇਅ ‘ਚੋ ਉੱਡੇ ਲੱਖਾਂ ਰੁਪਏ

ਫ਼ਿਰੋਜ਼ਪੁਰ: 2 ਵਿਅਕਤੀਆਂ ਦੇ ਫੋਨ ਅਚਾਨਕ ਬੰਦ ਹੋ ਗਏ। ਜਦੋਂ ਉਨ੍ਹਾਂ ਨੇ ਦੁਬਾਰਾ ਫ਼ੋਨ ਆਨ ਕੀਤਾ ਤਾਂ ਉਸਨੂੰ ਪਤਾ ਲੱਗਿਆ ਕਿ ਉਸਦੇ ਬੈਂਕ ਖਾਤੇ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਚੋਰੀ ਕਰ ਲਏ ਗਏ ਹਨ। ਸਾਈਬਰ ਕ੍ਰਾਈਮ ਥਾਣੇ ਦੇ ਏ.ਐਸ.ਆਈ. ਜਸਬੀਰ ਸਿੰਘ ਅਨੁਸਾਰ ਪੀੜਤ ਪੰਕਜ ਕਪੂਰ ਪੁੱਤਰ ਰਮੇਸ਼ ਕਪੂਰ ਵਾਸੀ ਗਾਂਧੀ ਨਗਰ ਨੇ ਆਨਲਾਈਨ ਸ਼ਿਕਾਇਤ ਦਿੱਤੀ ਹੈ ਕਿ 22 ਸਤੰਬਰ ਦੀ ਰਾਤ ਨੂੰ ਉਸ ਦਾ ਫ਼ੋਨ ਅਚਾਨਕ ਬੰਦ ਹੋ ਗਿਆ। ਸਵੇਰੇ ਉੱਠਣ ਤੋਂ ਬਾਅਦ ਉਸ ਨੇ ਆਪਣਾ ਫ਼ੋਨ ਵਰਤ ਕੇ ਆਪਣਾ ਬੈਂਕ ਬੈਲੇਂਸ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਸ ਦੇ ਦੋ ਵੱਖ-ਵੱਖ ਬੈਂਕ ਖਾਤਿਆਂ ਵਿੱਚੋਂ 12 ਐਂਟਰੀਆਂ ਰਾਹੀਂ 3 ਲੱਖ 72 ਹਜ਼ਾਰ 921 ਰੁਪਏ ਕੁਝ ਅਣਪਛਾਤੇ ਵਿਅਕਤੀਆਂ ਨੂੰ ਆਨਲਾਈਨ ਟਰਾਂਸਫਰ ਕਰ ਦਿੱਤੇ ਗਏ ਸਨ।

ਦੂਜੇ ਮਾਮਲੇ ਵਿੱਚ ਰਵਿੰਦਰ ਕੁਮਾਰ ਪੁੱਤਰ ਹੰਸਰਾਜ ਵਾਸੀ ਨੀਮਵਾਲਾ ਚੌਕ ਕੈਂਟ ਨੇ ਦੱਸਿਆ ਕਿ ਉਸ ਨਾਲ ਵੀ ਅਜਿਹਾ ਹੀ ਵਾਪਰਿਆ ਹੈ। 22 ਸਤੰਬਰ ਦੀ ਰਾਤ ਨੂੰ ਉਸ ਦਾ ਫੋਨ ਅਚਾਨਕ ਬੰਦ ਹੋ ਗਿਆ। ਅਗਲੇ ਦਿਨ ਜਦੋਂ ਉਸਨੇ ਆਪਣਾ ਫ਼ੋਨ ਆਨ ਕਰਕੇ ਆਪਣਾ ਗੂਗਲ ਪੇਅ ਖਾਤਾ ਚੈੱਕ ਕੀਤਾ ਤਾਂ ਉਸਦੇ ਦੋ ਖਾਤਿਆਂ ‘ਚੋਂ 1 ਲੱਖ 05 ਹਜ਼ਾਰ 999 ਰੁਪਏ ਕਢਵਾ ਲਏ ਗਏ ਸਨ। ਏ.ਐਸ.ਆਈ. ਨੇ ਦੱਸਿਆ ਕਿ ਪੀੜਤਾਂ ਵੱਲੋਂ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਪੰਜਾਬ📍 ਪੰਜਾਬ

ਹੀਰਿਆਂ ਨਾਲ ਸਜਿਆ ਹਾਰ ਪਾ ਕੇ ਲਾਲਬਾਗਚਾ ਰਾਜਾ ਪਹੁੰਚੀ ਨੀਤਾ ਅੰਬਾਨੀ

ਮੁੰਬਈ: ਗਣੇਸ਼ ਉਤਸਵ 14 ਸਤੰਬਰ 2026 ਤੋਂ ਸ਼ੁਰੂ ਹੋ ਕੇ 25 ਸਤੰਬਰ 2026 (ਅਨੰਤ ਚਤੁਰਦਸ਼ੀ) ਨੂੰ ਵਿਸਰਜਨ ਨਾਲ ਸਮਾਪਤ ਹੋਵੇਗਾ। ਮੁੰਬਈ ‘ਚ ਗਣੇਸ਼ ਚਤੁਰਥੀ ਦਾ ਜਸ਼ਨ ਸ਼ਹਿਰ ਦੇ ਮਸ਼ਹੂਰ ‘ਲਾਲਬਾਗਚਾ ਰਾਜਾ’ ਦੇ ਦਰਸ਼ਨਾਂ ਤੋਂ ਬਿਨਾਂ ਅਧੂਰਾ ਹੈ।
ਹੀਰਿਆਂ ਨਾਲ ਸਜਿਆ ਹਾਰ ਪਾ ਕੇ ਲਾਲਬਾਗਚਾ ਰਾਜਾ ਪਹੁੰਚੀ ਨੀਤਾ ਅੰਬਾਨੀ

ਮੁੰਬਈ: ਗਣੇਸ਼ ਉਤਸਵ 14 ਸਤੰਬਰ 2026 ਤੋਂ ਸ਼ੁਰੂ ਹੋ ਕੇ 25 ਸਤੰਬਰ 2026 (ਅਨੰਤ ਚਤੁਰਦਸ਼ੀ) ਨੂੰ ਵਿਸਰਜਨ ਨਾਲ ਸਮਾਪਤ ਹੋਵੇਗਾ। ਮੁੰਬਈ ‘ਚ ਗਣੇਸ਼ ਚਤੁਰਥੀ ਦਾ ਜਸ਼ਨ ਸ਼ਹਿਰ ਦੇ ਮਸ਼ਹੂਰ ‘ਲਾਲਬਾਗਚਾ ਰਾਜਾ’ ਦੇ ਦਰਸ਼ਨਾਂ ਤੋਂ ਬਿਨਾਂ ਅਧੂਰਾ ਹੈ। ਕਈ ਨਾਮੀ ਸ਼ਖਸੀਅਤਾਂ ਨੇ ਲਾਲਬਾਗਚਾ ਰਾਜਾ ਦੇ ਦਰਬਾਰ ‘ਚ ਬੱਪਾ ਦਾ ਆਸ਼ੀਰਵਾਦ ਲਿਆ। ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਨੀਤਾ ਅੰਬਾਨੀ ਨੇ ਭਾਰਤੀ ਕਾਰੀਗਰੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਇਸ ਤਿਉਹਾਰ ਦਾ ਆਨੰਦ ਮਾਣਿਆ।

ਬੱਪਾ ਦੇ ਜਾਣ ਤੋਂ ਇੱਕ ਦਿਨ ਪਹਿਲਾਂ, ਨੀਤਾ ਅੰਬਾਨੀ ਆਪਣੇ ਪਤੀ ਮੁਕੇਸ਼ ਅੰਬਾਨੀ ਅਤੇ ਪੋਤੇ-ਪੋਤੀਆਂ ਨਾਲ ਪੰਡਾਲ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਆਕਰਸ਼ਕ ਰਵਾਇਤੀ ਪਹਿਰਾਵਾ ਪਹਿ ਨਿਆ ਜਿਸ ਨੇ ਤੁਰੰਤ ਸਾਰਿਆਂ ਦਾ ਧਿਆਨ ਖਿੱਚ ਲਿਆ। ਇਸ ਖਾਸ ਮੌਕੇ ਲਈ, ਉਨ੍ਹਾਂ ਨੇ ਇੱਕ ਸ਼ਾਨਦਾਰ ਪਟੋਲਾ ਸਾੜੀ ਚੁਣੀ, ਜੋ ਕਿ ਜੀਵੰਤ ਰੰਗਾਂ ਅਤੇ ਗੁੰਝਲਦਾਰ ਪਰੰਪਰਾਗਤ ਕਾਰੀਗਰੀ ਦਾ ਸੰਪੂਰਨ ਮਿਸ਼ਰਣ ਸੀ। ਡਬਲ-ਇਕੈਟ ਟੈਕਸਟਾਈਲ ਦੀ ਬਣੀ, ਇਸ ਸਾੜੀ ਵਿੱਚ ਜਿਓਮੈਟ੍ਰਿਕ ਪੈਟਰਨ ਦੇ ਨਾਲ-ਨਾਲ ਹਾਥੀਆਂ, ਨੱਚਦੇ ਚਿੱਤਰਾਂ ਅਤੇ ਨਾਜ਼ੁਕ ਫੁੱਲਾਂ ਦੇ ਡਿਜ਼ਾਈਨ ਹਨ, ਜਿਸ ਨਾਲ ਸਾੜ੍ਹੀ ਨੂੰ ਇੱਕ ਸ਼ਾਨਦਾਰ ਟੇਪੇਸਟ੍ਰੀ ਦਿੱਖ ਮਿਲਦੀ ਹੈ।

ਨੀਤਾ ਅੰਬਾਨੀ ਨੇ ਰਵਾਇਤੀ ‘ਸਿੱਧਾ ਪੱਲੂ’ ਸਟਾਈਲ ‘ਚ ਸਾੜੀ ਪਹਿਨੀ ਸੀ, ਜਿਸ ਦੇ ਅਗਲੇ ਹਿੱਸੇ ‘ਤੇ ਪਲੇਟ ਸਨ ਅਤੇ ਸ਼ਾਨਦਾਰ ਪੱਲੂ ਸਾਫ ਦਿਖਾਈ ਦੇ ਰਿਹਾ ਸੀ। ਸਾੜ੍ਹੀ ਦੇ ਨਾਲ ਇੱਕ ਟਨ ਐਕਸੈਸਰੀਜ਼ ਪਹਿਨਣ ਦੀ ਬਜਾਏ, ਉਨ੍ਹਾਂ ਨੇ ਕੁਝ ਬਿਆਨ ਦੇ ਟੁਕੜੇ ਚੁਣੇ ਜੋ ਰਵਾਇਤੀ ਪਹਿਰਾਵੇ ਦੇ ਨਾਲ ਵਧੀਆ ਸਨ। ਉਨ੍ਹਾਂ ਦੇ ਗਹਿ ਣਿਆਂ ਵਿਚ ਸਭ ਤੋਂ ਖਾਸ ਚੀਜ਼ ਭਗਵਾਨ ਗਣੇਸ਼ ਦੀ ਮੂਰਤੀ ਵਾਲਾ ਇਕ ਸ਼ਾਨਦਾਰ ਹਾਰ ਸੀ, ਜਿਸ ਵਿਚ ਹੀਰੇ ਅਤੇ ਪੰਨੇ ਜੜੇ ਹੋਏ ਸਨ। ਉਨ੍ਹਾਂ ਨੇ ਇਸ ਨੂੰ ਪੰਨੇ ਅਤੇ ਹੀਰੇ ਦੀਆਂ ਮੁੰਦਰੀਆਂ, ਰਵਾਇਤੀ ਕੱਚ ਦੀਆਂ ਚੂੜੀਆਂ ਅਤੇ ਇੱਕ ਵਿਸ਼ੇਸ਼ ਪੰਨੇ ਦੀ ਮੁੰਦਰੀ ਨਾਲ ਜੋੜਿਆ।

ਨੀਤਾ ਅੰਬਾਨੀ ਨੇ ਆਪਣੀ ਸੁੰਦਰਤਾ ਨੂੰ ਕਲਾਸਿਕ ਅਤੇ ਸਧਾਰਨ ਰੱਖਿਆ। ਉਨ੍ਹਾਂ ਨੇ ਆਪਣੇ ਵਾਲਾਂ ਨੂੰ ਫੁੱਲਾਂ ਨਾਲ ਤਲ ‘ਤੇ ਇੱਕ ਸਾਫ਼-ਸੁਥਰੇ ਜੂੜੇ ਵਿੱਚ ਬੰਨ੍ਹਿਆ ਅਤੇ ਉਨ੍ਹਾਂ ਦੇ ਮੱਥੇ ‘ਤੇ ਰਵਾਇਤੀ ਲਾਲ ਬਿੰਦੀ ਨੇ ਉਨ੍ਹਾਂ ਦੀ ਦਿੱਖ ਨੂੰ ਇੱਕ ਖਾਸ ਤਿਉਹਾਰ ਦਾ ਅਹਿਸਾਸ ਜੋੜਿਆ। ਮੁਕੇਸ਼ ਅੰਬਾਨੀ ਨੇ ਨੀਤਾ ਨਾਲ ਇਸ ਮੁਲਾਕਾਤ ਲਈ ਬਹੁਤ ਹੀ ਸਾਫ਼ ਸਫ਼ੈਦ ਕਮੀਜ਼ ਪਾਈ ਸੀ ਅਤੇ ਉਨ੍ਹਾਂ ਦਾ ਲੁੱਕ ਕਾਫ਼ੀ ਸਾਦਾ ਸੀ। ਉਨ੍ਹਾਂ ਨੇ ਆਪਣੀ ਪੋਤੀ ਨੂੰ ਆਪਣੀ ਗੋਦ ਵਿੱਚ ਫੜਿਆ ਹੋਇਆ ਸੀ, ਜੋ ਇੱਕ ਗੁਲਾਬੀ ਲਹਿਰੀਆ ਕੋ-ਆਰਡ ਸੈੱਟ ਵਿੱਚ ਪਿਆਰੀ ਲੱਗ ਰਹੀ ਸੀ।

‘ਲੋਕਾਂ ਨੂੰ ਕੀ ਪਰੇਸ਼ਾਨੀ ਹੈ?’ ਕੋਮਲ ਰਾਣੀ ਨਾਲ ਦਰਸ਼ਨਾਂ ’ਤੇ ਗੋਵਿੰਦਾ ਦਾ ਬਿਆਨ

ਪੰਜਾਬ📍 ਪੰਜਾਬ

ਸ੍ਰੀ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਦਾ ਵਿਸਰਜਨ ਕਰਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ

ਫਤਿਹਗੜ੍ਹ ਸਾਹਿਬ: ਮਾਨਸਾ ਜ਼ਿਲ੍ਹੇ ਦੇ ਪਿੰਡ ਕਾਨਗੜ੍ਹ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਆਪਣੇ ਪਿਤਾ ਰੂਪ ਸਿੰਘ ਦੀਆਂ ਅਸਥੀਆਂ ਦਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵਿਸਰਜਨ ਕਰਕੇ ਪਰਿਵਾਰ ਸਮੇਤ ਵਾਪਸ ਆ ਰਿਹਾ ਸੀ।
ਸ੍ਰੀ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਦਾ ਵਿਸਰਜਨ ਕਰਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ

ਫਤਿਹਗੜ੍ਹ ਸਾਹਿਬ: ਮਾਨਸਾ ਜ਼ਿਲ੍ਹੇ ਦੇ ਪਿੰਡ ਕਾਨਗੜ੍ਹ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਆਪਣੇ ਪਿਤਾ ਰੂਪ ਸਿੰਘ ਦੀਆਂ ਅਸਥੀਆਂ ਦਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵਿਸਰਜਨ ਕਰਕੇ ਪਰਿਵਾਰ ਸਮੇਤ ਵਾਪਸ ਆ ਰਿਹਾ ਸੀ। ਅੱਜ ਸਵੇਰੇ ਕਰੀਬ 9:30 ਵਜੇ ਜਦੋਂ ਉਨ੍ਹਾਂ ਦੀ ਕਾਰ ਸਰਹਿੰਦ ਸ਼ਹਿਰ ਦੇ ਰੇਲਵੇ ਫਾਟਕ ਨੇੜੇ ਪੁੱਜੀ ਤਾਂ ਇਕ ਟਿੱਪਰ ਬਰੋਟਾ (ਬੋਹੜ ਦੇ ਦਰੱਖਤ) ਨਾਲ ਜਾ ਟਕਰਾਇਆ। ਟਿੱਪਰ ਨੂੰ ਹਟਾਉਣ ਦੀ ਕੋਸ਼ਿਸ਼ ਦੌਰਾਨ ਬਰੋਟਾ ਹੇਠਾਂ ਤੋਂ ਲੰਘ ਰਹੀ ਕਾਰ ‘ਤੇ ਡਿੱਗ ਗਿਆ। ਹਾਦਸੇ ਸਮੇਂ ਕਾਰ ਵਿੱਚ ਅੱਠ ਦੇ ਕਰੀਬ ਲੋਕ ਸਵਾਰ ਸਨ, ਜੋ ਖੁਸ਼ਕਿਸਮਤੀ ਨਾਲ ਵਾਲ-ਵਾਲ ਬਚ ਗਏ, ਪਰ ਕਾਰ ਨੁਕਸਾਨੀ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਬਰੋਟਾ ਯਾਨੀ ਬੋਹੜ ਦੇ ਦਰੱਖਤ ਹੇਠਾਂ ਦੱਬੀ ਕਾਰ ਨੂੰ ਬਾਹਰ ਕੱਢਿਆ ਗਿਆ। ਹਾਦਸੇ ਕਾਰਨ ਸੜਕ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਕਾਫੀ ਦੇਰ ਤੱਕ ਜਾਮ ਲੱਗਾ ਰਿਹਾ। ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਮੁਰੰਮਤ ਦੇ ਕੰਮ ਲਈ ਫਤਿਹਗੜ੍ਹ ਸਾਹਿਬ ਰੇਲਵੇ ਫਾਟਕ ਨੂੰ 24 ਤੋਂ 27 ਸਤੰਬਰ ਤੱਕ ਬੰਦ ਰੱਖਿਆ ਗਿਆ ਹੈ, ਜਿਸ ਕਾਰਨ ਟਰੈਫਿਕ ਨੂੰ ਮੋੜ ਦਿੱਤਾ ਗਿਆ ਅਤੇ ਸੜਕਾਂ ‘ਤੇ ਟਰੈਫਿਕ ਦਾ ਬੋਝ ਵਧ ਗਿਆ।

ਪੰਜਾਬ📍 ਪੰਜਾਬ

ਗੰਨੇ ਦੇ ਖੇਤ ਨੇੜੇ ਤੇਂਦੂਏ ਦਾ ਹਮਲਾ, 35 ਸਾਲਾ ਮਹਿਲਾ ਦੀ ਮੌਤ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਵਿੱਚ ਜੰਗਲੀ ਜਾਨਵਰਾਂ ਦੀ ਆਵਾਜਾਈ ਦਰਮਿਆਨ ਤੇਂਦੂਏ ਦੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਕਤਰਨਿਆਘਾਟ ਵਾਈਲਡਲਾਈਫ ਡਿਵੀਜ਼ਨ ਦੀ ਸੁਜੌਲੀ ਰੇਂਜ ਵਿੱਚ ਗੰਨੇ ਦੇ ਖੇਤ ਨੇੜੇ ਕੰਮ ਕਰ ਰਹੀ ਇੱਕ ਮਹਿਲਾ ’ਤੇ ਤੇਂਦੂਏ ਨੇ ਹਮਲਾ ਕਰ ਦਿੱਤਾ।
ਗੰਨੇ ਦੇ ਖੇਤ ਨੇੜੇ ਤੇਂਦੂਏ ਦਾ ਹਮਲਾ, 35 ਸਾਲਾ ਮਹਿਲਾ ਦੀ ਮੌਤ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਵਿੱਚ ਜੰਗਲੀ ਜਾਨਵਰਾਂ ਦੀ ਆਵਾਜਾਈ ਦਰਮਿਆਨ ਤੇਂਦੂਏ ਦੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਕਤਰਨਿਆਘਾਟ ਵਾਈਲਡਲਾਈਫ ਡਿਵੀਜ਼ਨ ਦੀ ਸੁਜੌਲੀ ਰੇਂਜ ਵਿੱਚ ਗੰਨੇ ਦੇ ਖੇਤ ਨੇੜੇ ਕੰਮ ਕਰ ਰਹੀ ਇੱਕ ਮਹਿਲਾ ’ਤੇ ਤੇਂਦੂਏ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਮਹਿਲਾ ਦੀ ਮੌਤ ਹੋ ਗਈ।

ਵਣ ਵਿਭਾਗ ਦੇ ਅਧਿਕਾਰੀ ਮੁਤਾਬਕ ਸੁਜੌਲੀ ਪਿੰਡ ਦੇ ਗੜੇਰੀਅਨ ਪੁਰਵਾ ਦੀ ਰਹਿਣ ਵਾਲੀ ਮਮਤਾ (35) ਵੀਰਵਾਰ ਸ਼ਾਮ ਕਰੀਬ 6 ਵਜੇ ਘਰ ਦੇ ਨੇੜੇ ਖੇਤ ਵਿੱਚ ਕੰਮ ਕਰ ਰਹੀ ਸੀ। ਇਸੇ ਦੌਰਾਨ ਗੰਨੇ ਦੇ ਖੇਤ ਵਿੱਚੋਂ ਤੇਂਦੂਆ ਬਾਹਰ ਆਇਆ ਅਤੇ ਉਸ ’ਤੇ ਹਮਲਾ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਵਣ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚ ਗਈ। ਦੱਸਿਆ ਗਿਆ ਹੈ ਕਿ ਘਟਨਾ ਵਾਲੀ ਥਾਂ ਨੇੜਲੇ ਜੰਗਲ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਮਹਿਲਾ ਦੇ ਪਤੀ ਰਾਜੇਂਦਰ ਉਸ ਸਮੇਂ ਰਾਜਸਥਾਨ ਵਿੱਚ ਸਨ ਅਤੇ ਘਟਨਾ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਬਹਿਰਾਇਚ ਪਹੁੰਚੇ। ਪੁਲਿਸ ਵੱਲੋਂ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।

ਡੀਐਫਓ ਅਪੂਰਵ ਦੀਕਸ਼ਿਤ ਮੁਤਾਬਕ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਸੁਜੌਲੀ ਖੇਤਰ ਵਿੱਚ ਵਣ ਵਿਭਾਗ ਵੱਲੋਂ ਜੰਗਲੀ ਜਾਨਵਰਾਂ ਤੋਂ ਬਚਾਅ ਸਬੰਧੀ ਦੋ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਸਨ। ਵੱਡੇ ਮਾਸਾਹਾਰੀ ਜਾਨਵਰਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਰੱਖਣ ਲਈ ਹਾਥੀਆਂ ਰਾਹੀਂ ਗਸ਼ਤ ਵੀ ਕਰਵਾਈ ਗਈ ਸੀ।

ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਘਟਨਾ ਸਥਾਨ ਤੋਂ ਕਰੀਬ 100 ਤੋਂ 200 ਮੀਟਰ ਦੂਰ ਦੋ ਕੈਮਰਾ ਟ੍ਰੈਪ ਵੀ ਲਗਾਏ ਗਏ ਸਨ। ਇਨ੍ਹਾਂ ਰਾਹੀਂ ਇਲਾਕੇ ਵਿੱਚ ਜੰਗਲੀ ਜਾਨਵਰਾਂ ਦੀ ਗਤੀਵਿਧੀ ’ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਸੁਜੌਲੀ ਖੇਤਰ ਵਿੱਚ ਹਾਲ ਹੀ ਦੇ ਸਮੇਂ ਦੌਰਾਨ ਤੇਂਦੂਏ ਦੇ ਹਮਲਿਆਂ ਦੀਆਂ ਹੋਰ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸੇ ਮਹੀਨੇ ਇੱਕ 86 ਸਾਲਾ ਮਹਿਲਾ ਦੀ ਵੀ ਤੇਂਦੂਏ ਦੇ ਹਮਲੇ ਵਿੱਚ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ, ਜਦਕਿ ਇੱਕ ਹੋਰ ਘਟਨਾ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋਇਆ ਸੀ।

ਬਹਿਰਾਇਚ ਦੇ ਵੱਖ-ਵੱਖ ਇਲਾਕਿਆਂ ਵਿੱਚ ਵਣ ਵਿਭਾਗ ਵੱਲੋਂ ਪਿੰਜਰੇ ਲਗਾ ਕੇ ਕੁਝ ਤੇਂਦੂਏ ਵੀ ਫੜੇ ਗਏ ਹਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਦਾ ਸਿਹਤ ਜਾਂਚ ਤੋਂ ਬਾਅਦ ਨਿਰਧਾਰਤ ਪ੍ਰਕਿਰਿਆ ਤਹਿਤ ਜੰਗਲ ਵਿੱਚ ਛੱਡਿਆ ਗਿਆ।

ਵਣ ਵਿਭਾਗ ਮੁਤਾਬਕ ਹੜ੍ਹ ਤੋਂ ਬਾਅਦ ਤੇਂਦੂਏ ਸਮੇਤ ਜੰਗਲੀ ਜਾਨਵਰਾਂ ਦੀ ਆਬਾਦੀ ਵਾਲੇ ਇਲਾਕਿਆਂ ਵੱਲ ਆਵਾਜਾਈ ਵਧੀ ਹੈ। ਇਸ ਦੇ ਮੱਦੇਨਜ਼ਰ ਇਲਾਕੇ ਵਿੱਚ ਨਿਗਰਾਨੀ ਅਤੇ ਬਚਾਅ ਮੁਹਿੰਮਾਂ ਨੂੰ ਤੇਜ਼ ਕੀਤਾ ਗਿਆ ਹੈ।

ਉੱਥੇ ਹੀ ਸਥਾਨਕ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੰਗਲੀ ਜਾਨਵਰਾਂ ਦੀ ਵਧਦੀ ਆਵਾਜਾਈ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

ਪੰਜਾਬ📍 ਪੰਜਾਬ

ਝਾਂਸੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਲੋੜੀਂਦੇ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਝਾਂਸੀ: ਉੱਤਰ ਪ੍ਰਦੇਸ਼ ਦੀ ਝਾਂਸੀ ਪੁਲਿਸ ਨੇ ਬੀਤੀ ਰਾਤ ਨੂੰ ਦੋ ਇਲਾਕਿਆਂ ‘ਚ ਹੋਏ ਮੁਕਾਬਲੇ ਦੌਰਾਨ ਦੋ ਵੱਖ-ਵੱਖ ਮਾਮਲਿਆਂ ‘ਚ ਲੋੜੀਂਦੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਝਾਂਸੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ‘ਚ ਲੋੜੀਂਦੇ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਝਾਂਸੀ: ਉੱਤਰ ਪ੍ਰਦੇਸ਼ ਦੀ ਝਾਂਸੀ ਪੁਲਿਸ ਨੇ ਬੀਤੀ ਰਾਤ ਨੂੰ ਦੋ ਇਲਾਕਿਆਂ ‘ਚ ਹੋਏ ਮੁਕਾਬਲੇ ਦੌਰਾਨ ਦੋ ਵੱਖ-ਵੱਖ ਮਾਮਲਿਆਂ ‘ਚ ਲੋੜੀਂਦੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਦੋ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਸੁਪਰਡੈਂਟ (ਸਿਟੀ) ਪ੍ਰੀਤੀ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨੂੰ ਚਾਰ ਸਕੂਟੀ ਸਵਾਰ ਬਦਮਾਸ਼ਾਂ ਨੇ ਮਹਾਰਾਜਗੰਜ ਇਲਾਕੇ ਦੇ ਰਹਿਣ ਵਾਲੇ ਹੇਮੰਤ ਅਤੇ ਉਸ ਦੇ ਦੋਸਤ ਸੋਹੇਲ, ਜੋ ਕਿ ਸਟੇਸ਼ਨ ਤੋਂ ਚਿਤਰਾ ਰੋਡ ‘ਤੇ ਖਾਣਾ ਖਾਣ ਜਾ ਰਹੇ ਸਨ, ਇਸ ਦੌਰਾਨ ਲੋਕਾਂ ਨੇ ਇੱਕ ਬਦਮਾਸ਼ ਨੂੰ ਫੜ ਲਿਆ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇਨ੍ਹਾਂ ਬਦਮਾਸ਼ਾਂ ਦੀ ਤਫ਼ਤੀਸ਼ ਦੌਰਾਨ ਪੁਲੀਆ ਨੰਬਰ 9 ਰੋਡ ‘ਤੇ ਨਵਾਬਾਦ ਪੁਲਿਸ ਸਟੇਸ਼ਨ ਨਾਲ ਹੋਏ ਮੁਕਾਬਲੇ ਦੌਰਾਨ ਮੁਹੰਮਦ ਸੁਲਤਾਨ ਅਤੇ ਸਲੀਮ ਨਾਮਕ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ।

ਸਿੰਘ ਨੇ ਦੱਸਿਆ ਕਿ ਪੁਲਿਸ ਦੂਜੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਇਸੇ ਤਰ੍ਹਾਂ ਸਿਪਰੀ ਬਾਜ਼ਾਰ ਇਲਾਕੇ ‘ਚ ਅਗਸਤ ਮਹੀਨੇ ਦੌਰਾਨ ਦਾਜ ਹੱਤਿਆ ਕਾਂਡ ‘ਚ ਭਗੌੜੇ ਸ਼ਿਵਾਨੀ ਦੇ ਪਤੀ ਯਸ਼ ਠਾਕੁਰ ਨੂੰ ਵੀ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਦੱਸਿਆ ਕਿ ਮੁਕਾਬਲੇ ‘ਚ ਲੱਤਾਂ ‘ਚ ਗੋਲੀ ਲੱਗਣ ਤੋਂ ਬਾਅਦ ਯਸ਼ ਠਾਕੁਰ ਅਤੇ ਸੁਲਤਾਨ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪੰਜਾਬ📍 ਪੰਜਾਬ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਗੋਆ ‘ਚ ਸੋਨ ਤਗਮਾ ਜਿੱਤਣ ਵਾਲੇ ਕਮਲਜੀਤ ਤੇ ਸੁਰੁਚੀ ਨੂੰ ਦਿੱਤੀ ਵਧਾਈ

ਰੇਵਾੜੀ: ਜਾਪਾਨ ਦੇ ਨਾਗੋਆ ‘ਚ ਚੱਲ ਰਹੀਆਂ ਏਸ਼ੀਆਈ ਖੇਡਾਂ 2026 ‘ਚ ਹਰਿਆਣਾ ਦੇ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੇਵਾੜੀ ਦੀ ਕਮਲਜੀਤ ਅਤੇ ਝੱਜਰ ਦੀ ਸੁਰੁਚੀ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਗੋਆ ‘ਚ ਸੋਨ ਤਗਮਾ ਜਿੱਤਣ ਵਾਲੇ ਕਮਲਜੀਤ ਤੇ ਸੁਰੁਚੀ ਨੂੰ ਦਿੱਤੀ ਵਧਾਈ

ਰੇਵਾੜੀ: ਜਾਪਾਨ ਦੇ ਨਾਗੋਆ ‘ਚ ਚੱਲ ਰਹੀਆਂ ਏਸ਼ੀਆਈ ਖੇਡਾਂ 2026 ‘ਚ ਹਰਿਆਣਾ ਦੇ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੇਵਾੜੀ ਦੀ ਕਮਲਜੀਤ ਅਤੇ ਝੱਜਰ ਦੀ ਸੁਰੁਚੀ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤੀ ਜੋੜੀ ਨੇ 484.6 ਅੰਕ ਬਣਾਏ। ਦੱਖਣੀ ਕੋਰੀਆ ਨੇ 478.0 ਅੰਕਾਂ ਨਾਲ ਚਾਂਦੀ ਅਤੇ ਇਰਾਨ ਨੇ 415.8 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਸੋਨ ਤਗਮਾ ਜਿੱਤਣ ‘ਤੇ ਦੋਵਾਂ ਖਿਡਾਰੀਆਂ ਦੇ ਪਰਿਵਾਰਾਂ ‘ਚ ਖੁਸ਼ੀ ਦਾ ਮਾਹੌਲ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਕਮਲਜੀਤ ਅਤੇ ਸੁਰੂਚੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੂਰੇ ਦੇਸ਼ ਨੂੰ ਦੋਵਾਂ ਦੀ ਪ੍ਰਾਪਤੀ ‘ਤੇ ਮਾਣ ਹੈ। ਕਮਲਜੀਤ ਦਾ ਸ਼ੁਰੂ ਤੋਂ ਹੀ ਸ਼ੂਟਿੰਗ ਵਿੱਚ ਆਉਣ ਦਾ ਸੁਪਨਾ ਨਹੀਂ ਸੀ। ਉਹ ਐਥਲੈਟਿਕਸ ਵਿੱਚ ਦੌੜਾਕ ਬਣਨਾ ਚਾਹੁੰਦੇ ਸਨ। 2019 ਵਿੱਚ, 15 ਸਾਲ ਦੀ ਉਮਰ ਵਿੱਚ, ਉਨ੍ਹਾਂਨੂੰ ਸਿਖਲਾਈ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਅਥਲੈਟਿਕਸ ਛੱਡਣੀ ਪਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੂਟਿੰਗ ਸ਼ੁਰੂ ਕੀਤੀ। ਸ਼ੁਰੂਆਤ ਵਿੱਚ ਵਿੱਤੀ ਸਮੱਸਿਆਵਾਂ ਵੀ ਸਾਹਮਣੇ ਆਈਆਂ, ਕਿਉਂਕਿ ਸ਼ੂਟਿੰਗ ਵਿੱਚ ਸਿਖਲਾਈ ਅਤੇ ਗੋਲੀਆਂ ਦਾ ਖਰਚਾ ਜ਼ਿਆਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਮਾਤਾ-ਪਿਤਾ ਅਤੇ ਚਾਚੇ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਪਿੰਡ ਦੇ ਸ਼ੂਟਿੰਗ ਕੋਚ ਨੇ ਉਸ ਨੂੰ ਟ੍ਰੇਨਿੰਗ ਵੀ ਦਿੱਤੀ।

ਕਮਲਜੀਤ ਨੇ ਪਹਿਲਾਂ 50 ਮੀਟਰ ਪਿਸਟਲ ਮੁਕਾਬਲੇ ‘ਚ ਖੇਡਣਾ ਸ਼ੁਰੂ ਕੀਤਾ ਅਤੇ ਬਾਅਦ ‘ਚ 10 ਮੀਟਰ ਏਅਰ ਪਿਸਟਲ ‘ਚ ਆਪਣੀ ਪਛਾਣ ਬਣਾਈ। ਸਾਲ 2023 ਵਿੱਚ, ਉਨ੍ਹਾਂ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਮਦਦ ਨਾਲ ਉਹ ਸੀਨੀਅਰ ਰਾਸ਼ਟਰੀ ਟੀਮ ਤੱਕ ਪਹੁੰਚੇ। ਉਸੇ ਸਮੇਂ, ਸੁਰੂਚੀ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਕਬੱਡੀ ਵਿੱਚ ਆਪਣਾ ਕਰੀਅਰ ਬਣਾਏ, ਪਰ ਉਨ੍ਹਾਂ ਨੇ ਸ਼ੂਟਿੰਗ ਨੂੰ ਆਪਣੀ ਖੇਡ ਵਜੋਂ ਚੁਣਿਆ। ਹੁਣ ਇਨ੍ਹਾਂ ਦੋਵਾਂ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਦੇਸ਼ ਅਤੇ ਹਰਿਆਣਾ ਦਾ ਨਾਂ ਰੌਸ਼ਨ ਕੀਤਾ ਹੈ।

ਪੰਜਾਬ📍 ਪੰਜਾਬ

ਮੇਲੇ ਦੌਰਾਨ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ ਵਿਚ ਦਰਗਾਹ ’ਤੇ ਮੇਲੇ ਦੌਰਾਨ ਛੇ ਜਣਿਆਂ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮੇਲੇ ਦੌਰਾਨ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ ਵਿਚ ਦਰਗਾਹ ’ਤੇ ਮੇਲੇ ਦੌਰਾਨ ਛੇ ਜਣਿਆਂ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਕੈਟਰਿੰਗ ਦਾ ਕੰਮ ਕਰਦੇ ਅਨਮੋਲ (28) ਪੁੱਤਰ ਰਾਜਵਿੰਦਰ ਵਾਸੀ ਟੋਹਾਣਾ (ਹਰਿਆਣਾ) ਜਦੋਂ ਕਿ ਦੂਜੇ ਦੀ ਗੁਰਤੇਜ ਸਿੰਘ (30) ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕੁਲਾਰ ਖੁਰਦ ਵਜੋਂ ਹੋਈ ਹੈ। ਕਰੰਟ ਲੱਗਣ ਕਾਰਨ ਛੇ ਜਣੇ ਜ਼ਖਮੀ ਹੋਏ ਸਨ ਜਿਨ੍ਹਾਂ ਵਿਚੋਂ ਚਾਰ ਜਣੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਜ਼ਖਮੀਆਂ ਵਿਚ ਹੈਪੀ ਅਤੇ ਬਿੱਟੂ ਮੂਣਕ ਜਦੋਂ ਕਿ ਅਨਿਲ ਹਰਿਆਣੇ ਦੇ ਟੋਹਾਣਾ ਦਾ ਕੈਟਰਿੰਗ ਵਾਲਾ ਦੱਸਿਆ ਜਾ ਰਿਹਾ ਹੈ। ਸਿਵਲ ਹਸਪਤਾਲ ਸੁਨਾਮ ਦੇ ਡਾਕਟਰਾਂ ਵਲੋਂ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਸਿਨੇਮਾ ਰੋਡ ਨੇੜੇ ਮੁਹੱਲੇ ਵਿੱਚ ਪੀਰ ਬਾਬਾ ਜੁੜਵਾਂ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਉਰਸ ਸੀ ਅਤੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਬੀਤੀ ਰਾਤ ਕਰੀਬ 9 ਵਜੇ ਲੰਗਰ ਲਈ ਲਗਾਈਆਂ ਸਟਾਲਾਂ ’ਚੋਂ ਕਿਸੇ ਇਕ ਵਿੱਚ ਬਿਜਲੀ ਦਾ ਕਰੰਟ ਆ ਗਿਆ ਅਤੇ 6 ਵਿਅਕਤੀ ਇਸ ਦੀ ਲਪੇਟ ਵਿਚ ਆ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਤੇ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਹਸਪਤਾਲ ਪਹੁੰਚੇ ਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।

ਪੰਜਾਬ📍 ਪੰਜਾਬ

ਲੁਧਿਆਣਾ ਲੁਧਿਆਣਾ 'ਚ 3 ਬੱਚੇ ਹੋਏ ਲਾਪਤਾ, ਘਰੋਂ ਖੇਡਣ ਲਈ ਨਿਕਲੇ ਸਨ; ਕਈ ਘੰਟਿਆਂ ਬਾਅਦ ਵੀ ਨਹੀਂ ਪਰਤੇ ਘਰ

ਲੁਧਿਆਣਾ ਦੇ ਟਿੱਬਾ ਇਲਾਕੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਤਿੰਨ ਬੱਚੇ ਲਾਪਤਾ ਹੋ ਗਏ। ਉਹ ਗਲੀ ਵਿੱਚ ਖੇਡਣ ਲਈ ਘਰੋਂ ਨਿਕਲੇ ਸਨ ਪਰ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਵਾਪਸ ਨਹੀਂ ਆਏ।
ਲੁਧਿਆਣਾ ਲੁਧਿਆਣਾ 'ਚ 3 ਬੱਚੇ ਹੋਏ ਲਾਪਤਾ, ਘਰੋਂ ਖੇਡਣ ਲਈ ਨਿਕਲੇ ਸਨ; ਕਈ ਘੰਟਿਆਂ ਬਾਅਦ ਵੀ ਨਹੀਂ ਪਰਤੇ ਘਰ

ਲੁਧਿਆਣਾ ਦੇ ਟਿੱਬਾ ਇਲਾਕੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਤਿੰਨ ਬੱਚੇ ਲਾਪਤਾ ਹੋ ਗਏ। ਉਹ ਗਲੀ ਵਿੱਚ ਖੇਡਣ ਲਈ ਘਰੋਂ ਨਿਕਲੇ ਸਨ ਪਰ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਵਾਪਸ ਨਹੀਂ ਆਏ।

ਤਿੰਨੋਂ ਬੱਚੇ 22 ਸਤੰਬਰ ਨੂੰ ਦੁਪਹਿਰ 1:30 ਵਜੇ ਘਰੋਂ ਨਿਕਲੇ ਸਨ। ਟਿੱਬਾ ਰੋਡ ਦੀ ਗਲੀ ਨੰਬਰ 1 ਨੇੜੇ ਪਿੰਡ ਜਗੀਰਪੁਰ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪ੍ਰਭਦੀਪ ਕੌਰ (12) ਅਤੇ ਪੁੱਤਰ ਅਰਸ਼ਦੀਪ ਸਿੰਘ (11) ਜਸਵਿੰਦਰ ਵਰਮਾ ਦੀ ਧੀ ਰਾਧਿਕਾ (16) ਨਾਲ ਖੇਡਣ ਲਈ ਗਲੀ ਵਿੱਚ ਗਏ ਸਨ।

ਬੱਚੇ ਕੁਝ ਸਮੇਂ ਬਾਅਦ ਬਿਨਾਂ ਦੱਸੇ ਉੱਥੋਂ ਚਲੇ ਗਏ। ਪਰਿਵਾਰ ਨੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਦੇ ਘਰਾਂ ਸਮੇਤ ਆਲੇ-ਦੁਆਲੇ ਦੇ ਇਲਾਕੇ ਦੀ ਭਾਲ ਕੀਤੀ, ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਕਿਸੇ ਅਣਜਾਣ ਵਿਅਕਤੀ ਨੇ ਤਿੰਨਾਂ ਬੱਚਿਆਂ ਨੂੰ ਨਾਜਾਇਜ਼ ਹਿਰਾਸਤ ਵਿੱਚ ਲੈ ਲਿਆ ਹੋਵੇਗਾ ਅਤੇ ਨਿੱਜੀ ਲਾਭ ਲਈ ਉਨ੍ਹਾਂ ਨੂੰ ਕਿਤੇ ਲੁਕਾ ਦਿੱਤਾ ਹੋਵੇਗਾ। ਪੁਲਿਸ ਇਸ ਸਮੇਂ ਬੱਚਿਆਂ ਦੀ ਭਾਲ ਕਰ ਰਹੀ ਹੈ। ਪੁਲਿਸ ਹੁਣ ਤੱਕ 25 ਤੋਂ ਵੱਧ ਸੀਸੀਟੀਵੀ ਕੈਮਰੇ ਚੈੱਕ ਕਰ ਚੁੱਕੀ ਹੈ ਪਰ ਕਿਤੇ ਕੋਈ ਸੁਰਾਗ ਨਹੀਂ ਲੱਭਿਆ ਹੈ।

ਤਿੰਨੋਂ ਬੱਚੇ ਮੇਹਰਬਾਨ ਇਲਾਕੇ ਵਿੱਚ ਨਜ਼ਰ ਆਏ ਸਨ। ਪੁਲਿਸ ਫਿਲਹਾਲ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਵੀਡੀਓ ਵਿੱਚ ਬੱਚਿਆਂ ਨਾਲ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਹੀਂ ਦੇਖਿਆ ਗਿਆ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਸਾਰੇ ਥਾਣਿਆਂ ਅਤੇ ਚੌਕੀਆਂ ਨੂੰ ਬੱਚਿਆਂ ਦੇ ਗੁੰਮ ਹੋਣ ਦੀ ਰਿਪੋਰਟ ਭੇਜ ਦਿੱਤੀ ਹੈ।

ਸ਼ਿਕਾਇਤ ਦੇ ਆਧਾਰ 'ਤੇ ਟਿੱਬਾ ਪੁਲਿਸ ਸਟੇਸ਼ਨ ਨੇ ਅਪਰਾਧਿਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 127(6) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਬੱਚਿਆਂ ਦੀ ਭਾਲ ਲਈ ਆਲੇ ਦੁਆਲੇ ਦੇ ਇਲਾਕੇ ਵਿੱਚ ਜਾਣਕਾਰੀ ਇਕੱਠੀ ਕਰ ਰਹੀ ਹੈ।

ਬਲਜੀਤ ਸਿੰਘ ਨੇ ਕਿਹਾ ਕਿ ਤਿੰਨਾਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਮਾਪੇ ਮਜ਼ਦੂਰ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੇਹਰਬਾਨ ਇਲਾਕੇ ਦੀ ਫੁਟੇਜ ਵਿੱਚ ਤਿੰਨੋਂ ਬੱਚੇ ਇਕੱਲੇ ਤੁਰਦੇ ਦਿਖਾਈ ਦੇ ਰਹੇ ਹਨ।

ਪੰਜਾਬ📍 ਪੰਜਾਬ

ਜੰਡਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਾਕਾਬੰਦੀ ਦੌਰਾਨ ਡੇਢ ਕਿੱਲੋ ਹੈਰੋਇਨ, ਦੋ ਪਿਸਤੌਲ ਤੇ 13 ਜਿੰਦਾ ਕਾਰਤੂਸ ਬਰਾਮਦ

ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਅਧਿਕਾਰੀ ਡੀਐਸਪੀ ਬਲਜੀਤ ਸਿੰਘ ਹੁੰਦਲ ਨੇ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਪੁਲਿਸ ਟੀਮਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।
ਜੰਡਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਾਕਾਬੰਦੀ ਦੌਰਾਨ ਡੇਢ ਕਿੱਲੋ ਹੈਰੋਇਨ, ਦੋ ਪਿਸਤੌਲ ਤੇ 13 ਜਿੰਦਾ ਕਾਰਤੂਸ ਬਰਾਮਦ

ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਅਧਿਕਾਰੀ ਡੀਐਸਪੀ ਬਲਜੀਤ ਸਿੰਘ ਹੁੰਦਲ ਨੇ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਪੁਲਿਸ ਟੀਮਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਖ਼ੁਦ ਵੀ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਵੇਚਣ ਦੇ ਧੰਦੇ ਵਿੱਚ ਵੀ ਸ਼ਾਮਲ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਸਖ਼ਤ ਮੁਹਿੰਮ ਤਹਿਤ ਜੰਡਿਆਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਐੱਸ.ਐੱਸ.ਪੀ. ਕਵਲਪ੍ਰੀਤ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਅਤੇ ਗੈਂਗਸਟਰਵਾਦ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਕਥਿਤ ਦੋਸ਼ੀਆਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।

​ਪੁਲਿਸ ਅਧਿਕਾਰੀ ਡੀਐਸਪੀ ਬਲਜੀਤ ਸਿੰਘ ਹੁੰਦਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਡਿਆਲਾ ਪੁਲਿਸ ਵੱਲੋਂ ਇਲਾਕੇ ਅੰਦਰ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਲਗਾਤਾਰ ਚੈਕਿੰਗ ਲਈ ਵਿਸ਼ੇਸ਼ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਏ.ਐੱਸ.ਆਈ. ਤਰਸੇਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਸ਼ੱਕੀ ਹਾਲਤ ਵਿੱਚ ਆ ਰਹੇ ਇੱਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ।

ਫੜੇ ਗਏ ਮੁਲਜ਼ਮ ਦੀ ਪਛਾਣ ਦਲਜੀਤ ਸਿੰਘ ਉਰਫ਼ ਬਿੱਲਾ ਪੁੱਤਰ ਨਿਹਾਲ ਸਿੰਘ, ਵਾਸੀ ਗਹਿਰੀ ਮੰਡੀ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 310 ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। ਇਸੇ ਤਰ੍ਹਾਂ ਦੂਜੀ ਸਫ਼ਲ ਕਾਰਵਾਈ ਕਰਦਿਆਂ ਚੌਂਕੀ ਇੰਚਾਰਜ ਵਡਾਲਾ ਦੇ ਏ.ਐੱਸ.ਆਈ. ਜਤਿੰਦਰਪਾਲ ਸਿੰਘ ਵੱਲੋਂ ਦਲਜੀਤ ਸਿੰਘ ਉਰਫ਼ ਦੀਪੂ ਪੁੱਤਰ ਨਵਤੇਜ ਸਿੰਘ, ਵਾਸੀ ਮੁਹੱਲਾ ਸ਼ੇਖੂਪੁਰਾ (ਜੰਡਿਆਲਾ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਸ਼ੁਰੂਆਤ ਵਿੱਚ ਉਸ ਪਾਸੋਂ ਇੱਕ ਨਾਜਾਇਜ਼ ਪਿਸਤੌਲ ਅਤੇ ਤਿੰਨ ਜਿੰਦਾ ਰੌਂਦ ਬਰਾਮਦ ਕੀਤੇ। ਇਸ ਮਗਰੋਂ ਜਦੋਂ ਪੁਲਿਸ ਵੱਲੋਂ ਮੁਲਜ਼ਮ ਦੇ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਉੱਥੋਂ ਅੱਧਾ ਕਿੱਲੋ (500 ਗ੍ਰਾਮ) ਹੈਰੋਇਨ ਹੋਰ ਬਰਾਮਦ ਹੋਈ। ਇਸ ਸਬੰਧੀ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਨੰਬਰ 308 ਦਰਜ ਕੀਤਾ ਗਿਆ ਹੈ।

​ਤੀਜੇ ਮਾਮਲੇ ਵਿੱਚ ਚੌਂਕੀ ਇੰਚਾਰਜ ਟਾਊਨ ਜੰਡਿਆਲਾ ਦੇ ਏ.ਐੱਸ.ਆਈ. ਗੋਪਾਲ ਸਿੰਘ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਫ਼ਤਿਹ ਸਿੰਘ ਉਰਫ਼ ਫ਼ਤੇਹ, ਵਾਸੀ ਪੱਤੀ ਨੂੰ ਕਾਬੂ ਕੀਤਾ ਗਿਆ। ਉਕਤ ਮੁਲਜ਼ਮ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਇੱਕ.30 ਬੋਰ ਦਾ ਮੈਗਜ਼ੀਨ ਵਾਲਾ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਏ। ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਡੀਐਸਪੀ ਹੁੰਦਲ

ਪੰਜਾਬ📍 ਪੰਜਾਬ

ਸੰਗਰੂਰ: ਟਰੱਕ ਡਰਾਈਵਰ ਪਤੀ ਰਹਿੰਦਾ ਸੀ ਬਾਹਰ; ਪਤਨੀ ਦੀ ਹੋ ਗਈ ਗੈਰ ਮਰਦ ਨਾਲ ਦੋਸਤੀ: ਤਿ

ਲਵਪ੍ਰੀਤ ਦਾ 6 ਮਹੀਨੇ ਪਹਿਲਾਂ ਇੰਸਟਾਗ੍ਰਾਮ ਰਾਹੀਂ ਫਾਜ਼ਿਲਕਾ ਦੇ ਹਰਜੀਤ ਸਿੰਘ ਨਾਲ ਸੰਪਰਕ ਹੋਇਆ ਸੀ। ਦੋਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਪ੍ਰੇਮ ਸਬੰਧ ਬਣੇ।
ਸੰਗਰੂਰ: ਟਰੱਕ ਡਰਾਈਵਰ ਪਤੀ ਰਹਿੰਦਾ ਸੀ ਬਾਹਰ; ਪਤਨੀ ਦੀ ਹੋ ਗਈ ਗੈਰ ਮਰਦ ਨਾਲ ਦੋਸਤੀ: ਤਿ

ਲਵਪ੍ਰੀਤ ਦਾ 6 ਮਹੀਨੇ ਪਹਿਲਾਂ ਇੰਸਟਾਗ੍ਰਾਮ ਰਾਹੀਂ ਫਾਜ਼ਿਲਕਾ ਦੇ ਹਰਜੀਤ ਸਿੰਘ ਨਾਲ ਸੰਪਰਕ ਹੋਇਆ ਸੀ। ਦੋਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਪ੍ਰੇਮ ਸਬੰਧ ਬਣੇ। ਲਵਪ੍ਰੀਤ ਘਰ ਵਿਚ ਬਹਾਨਾ ਬਣਾ ਕੇ ਹਰਜੀਤ ਨੂੰ ਮਿਲਣ ਜਾਂਦੀ ਸੀ। ਲਵਪ੍ਰੀਤ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਹਰਜੀਤ ਫ਼ਰਾਰ ਹੈ। ਪੁਲਸ ਉਸਦੀ ਤਲਾਸ਼ ਕਰ ਰਹੀ ਹੈ।

ਸੰਗਰੂਰ ਵਿਚ ਪ੍ਰੇਮੀ ਲਈ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਕਰਨ ਵਾਲੀ ਮਾਂ ਲਵਪ੍ਰੀਤ ਨੇ ਪੁੱਛਗਿੱਛ ਵਿਚ ਕਈ ਖੁਲਾਸੇ ਕੀਤੇ। ਪੁਲਸ ਦੇ ਮੁਤਾਬਕ, ਲਵਪ੍ਰੀਤ ਨੇ ਬੱਚਿਆਂ ਨੂੰ ਮਿਠਾਈ ਵਿਚ ਜ਼ਹਿਰੀਲਾ ਪਦਾਰਥ ਦਿੱਤਾ ਸੀ। ਪੁੱਛਗਿੱਛ ਵਿਚ ਉਸਨੇ ਦਾਅਵਾ ਕੀਤਾ ਕਿ ਉਸਦਾ ਇਰਾਦਾ ਬੱਚਿਆਂ ਨੂੰ ਮਾਰਨ ਦਾ ਨਹੀਂ ਸੀ।

ਉਹ ਚਾਹੁੰਦੀ ਸੀ ਕਿ ਬੱਚੇ ਬੀਮਾਰ ਪੈ ਜਾਣ ਅਤੇ ਪਤੀ ਉਨ੍ਹਾਂ ਦੀ ਦੇਖਭਾਲ ਵਿਚ ਰੁੱਝ ਜਾਵੇ। ਇਸੇ ਦੌਰਾਨ ਉਹ ਘਰ ਛੱਡ ਕੇ ਆਪਣੇ ਪ੍ਰੇਮੀ ਨਾਲ ਚਲੀ ਜਾਵੇ।

ਬਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਰਾਇਆਂ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਦਾ ਵਿਆਹ ਸਾਲ 2018 ਵਿਚ ਪਿੰਡ ਬਖੋਪੀਰ ਦੇ ਕੁਲਵਿੰਦਰ ਸਿੰਘ ਨਾਲ ਹੋਈ ਸੀ। ਉਸ ਸਮੇਂ ਲਵਪ੍ਰੀਤ ਦੀ ਉਮਰ ਕਰੀਬ 18 ਵਰ੍ਹੇ ਸੀ। ਕੁਲਵਿੰਦਰ ਟਰੱਕ ਡਰਾਈਵਰ ਹੈ ਅਤੇ ਕੰਮ ਦੇ ਸਿਲਸਿਲੇ ਵਿਚ ਕਈ-ਕਈ ਦਿਨ ਘਰ ਤੋਂ ਬਾਹਰ ਰਹਿੰਦਾ ਸੀ।

ਲਵਪ੍ਰੀਤ ਘਰ 'ਤੇ ਬੱਚਿਆਂ ਨਾਲ ਰਹਿੰਦੀ ਸੀ। ਦੰਪਤੀ ਦੇ ਤਿੰਨ ਬੱਚੇ ਛੇ ਵਰ੍ਹੇ ਦੀ ਜਸਨੂਰ ਕੌਰ, ਪੰਜ ਵਰ੍ਹੇ ਦਾ ਅਰਮਾਨਦੀਪ ਸਿੰਘ ਅਤੇ ਢਾਈ ਵਰ੍ਹੇ ਦਾ ਰਿਹਾਨਦੀਪ ਸਿੰਘ ਸਨ।

ਪੁਲਸ ਜਾਂਚ ਦੇ ਮੁਤਾਬਕ, ਮਾਰਚ 2026 ਵਿਚ ਲਵਪ੍ਰੀਤ ਦੀ ਇੰਸਟਾਗ੍ਰਾਮ ਰਾਹੀਂ ਫਾਜ਼ਿਲਕਾ ਦੇ ਜਲਾਲਾਬਾਦ ਵਿਚ ਰਹਿਣ ਵਾਲੇ ਹਰਜੀਤ ਸਿੰਘ ਨਾਲ ਗੱਲਬਾਤ ਸ਼ੁਰੂ ਹੋਈ। ਪੁਲਸ ਦੇ ਮੁਤਾਬਕ, ਹਰਜੀਤ ਗੜ੍ਹਸ਼ੰਕਰ ਵਿਚ ਇੱਕ ਨਿੱਜੀ ਸੰਸਥਾ ਵਿਚ ਕੰਮ ਕਰਦਾ ਸੀ। ਹੌਲੀ-ਹੌਲੀ ਦੋਵਾਂ ਵਿਚਕਾਰ ਪ੍ਰੇਮ ਸਬੰਧ ਬਣ ਗਏ। ਪੁਲਸ ਦੇ ਅਨੁਸਾਰ, ਦੋਵਾਂ ਦੀਆਂ ਮੁਲਾਕਾਤਾਂ ਵੀ ਹੋਈਆਂ। ਲਵਪ੍ਰੀਤ ਕਈ ਵਾਰ ਬੱਚਿਆਂ ਨੂੰ ਸਹੇਲੀ ਕੋਲ ਛੱਡ ਕੇ ਅੰਮ੍ਰਿਤਸਰ ਜਾਣ ਦੇ ਬਹਾਨੇ ਹਰਜੀਤ ਨੂੰ ਮਿਲਣ ਜਾਂਦੀ ਸੀ।

ਦੋਸ਼ੀ ਔਰਤ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਸੀ। ਉਸਦੀ ਮੰਸ਼ਾ ਬੱਚਿਆਂ ਦੀ ਹੱਤਿਆ ਕਰਨ ਦੀ ਨਹੀਂ ਸੀ। ਉਸਨੇ ਸੋਚਿਆ ਸੀ ਕਿ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਦੇਣ ਨਾਲ ਉਹ ਗੰਭੀਰ ਰੂਪ ਨਾਲ ਬੀਮਾਰ ਹੋ ਜਾਣਗੇ ਅਤੇ ਪਤੀ ਉਨ੍ਹਾਂ ਦੀ ਦੇਖਭਾਲ ਵਿਚ ਰੁੱਝ ਜਾਵੇਗਾ। ਇਸੇ ਦੌਰਾਨ ਉਹ ਘਰ ਛੱਡ ਕੇ ਪ੍ਰੇਮੀ ਨਾਲ ਚਲੀ ਜਾਵੇਗੀ।

ਪੁਲਸ ਦੇ ਮੁਤਾਬਕ ਰੱਖੜੀ (28 ਅਗਸਤ) ਦੇ ਦਿਨ ਲਵਪ੍ਰੀਤ ਦੀ ਨਨਾਣ ਅਤੇ ਨਨਾਣ ਦਾ ਪਤੀ ਘਰ 'ਚ ਮਿਠਾਈ ਲੈ ਕੇ ਆਏ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਲਵਪ੍ਰੀਤ ਨੇ ਉਸੇ ਮਿਠਾਈ ਵਿਚ ਘਰ ਵਿਚ ਰੱਖੀ ਕੀਟਨਾਸ਼ਕ ਦਵਾਈ ਮਿਲਾ ਦਿੱਤੀ। ਇਸ ਤੋਂ ਬਾਅਦ ਇਹ ਜ਼ਹਿਰੀਲੀ ਮਿਠਾਈ ਤਿੰਨਾਂ ਬੱਚਿਆਂ ਨੂੰ ਖੁਆ ਦਿੱਤੀ।

ਜ਼ਹਿਰੀਲੀ ਮਿਠਾਈ ਖਾਣ ਤੋਂ ਬਾਅਦ ਤਿੰਨਾਂ ਬੱਚਿਆਂ ਦੀ ਤਬੀਅਤ ਬਿਗੜ ਗਈ। ਉਨ੍ਹਾਂ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕੀਤਾ ਗਿਆ। 29 ਅਤੇ 30 ਅਗਸਤ ਦੀ ਰਾਤ ਪੰਜ ਵਰ੍ਹੇ ਦੇ ਅਰਮਾਨਦੀਪ ਸਿੰਘ ਦੀ ਮੌਤ ਹੋ ਗਈ। ਪਰਿਵਾਰ ਨੇ ਉਸ ਸਮੇਂ ਬਿਨਾਂ ਪੋਸਟਮਾਰਟਮ ਦੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ।

ਇਸ ਤੋਂ ਬਾਅਦ 2 ਸਤੰਬਰ ਨੂੰ ਛੇ ਵਰ੍ਹੇ ਦੀ ਧੀ ਜਸਨੂਰ ਕੌਰ ਦੀ ਵੀ ਮੌਤ ਹੋ ਗਈ। ਲਗਾਤਾਰ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪੁਲਸ ਨੂੰ ਮਾਮਲਾ ਆਮ ਬੀਮਾਰੀ ਤੋਂ ਵੱਖਰਾ ਨਜ਼ਰ ਆਉਣ ਲੱਗਾ। ਸਭ ਤੋਂ ਛੋਟੇ ਢਾਈ ਵਰ੍ਹੇ ਦੇ ਰਿਹਾਨਦੀਪ ਸਿੰਘ ਨੇ ਵੀ 11 ਸਤੰਬਰ ਨੂੰ ਇਲਾਜ ਦੌਰਾਨ ਪੀਜੀਆਈ ਚੰਡੀਗੜ੍ਹ ਵਿਚ ਦਮ ਤੋੜ ਦਿੱਤਾ।

ਤਿੰਨਾਂ ਬੱਚਿਆਂ ਦੀ ਮੌਤ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਤੇਜ਼ ਕੀਤੀ। ਇਸ ਤੋਂ ਬਾਅਦ ਪੁਲਸ ਨੇ ਮਿਠਾਈ ਨੂੰ ਜਾਂਚ ਲਈ ਲੈਬ ਭੇਜਿਆ। ਪੁਲਸ ਨੂੰ ਸ਼ੱਕ ਤਦ ਗਹਿਰਾ ਹੋਇਆ, ਜਦੋਂ ਸਾਹਮਣੇ ਆਇਆ ਕਿ ਮਿਠਾਈ ਦਾ ਦੂਜਾ ਡੱਬਾ ਪਰਿਵਾਰ ਦੇ ਦੂਜੇ ਮੈਂਬਰ ਦੇ ਬੱਚਿਆਂ ਨੇ ਵੀ ਖਾਧਾ ਸੀ, ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਰਹੇ।

ਜਦੋਂ ਪੁਲਸ ਨੇ ਪਰਿਵਾਰ ਦੇ ਦੂਜੇ ਮੈਂਬਰ ਨੂੰ ਮਿਲੀ ਮਿਠਾਈ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਥਿਤੀ ਬਾਰੇ ਜਾਣਕਾਰੀ ਇਕੱਠੀ ਕੀਤੀ, ਤਾਂ ਮਾਮਲਾ ਹੋਰ ਸ਼ੱਕੀ ਹੋ ਗਿਆ। ਇਸ ਤੋਂ ਬਾਅਦ ਬੱਚਿਆਂ ਦੇ ਪਿਤਾ ਕੁਲਵਿੰਦਰ ਸਿੰਘ ਅਤੇ ਮਾਂ ਲਵਪ੍ਰੀਤ ਕੌਰ ਤੋਂ ਵੱਖਰੀ-ਵੱਖਰੀ ਪੁੱਛਗਿੱਛ ਕੀਤੀ ਗਈ।

ਪੁੱਛਗਿੱਛ ਵਿਚ ਲਵਪ੍ਰੀਤ ਦੀ ਭੂਮਿਕਾ ਸਾਹਮਣੇ ਆਈ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੋਸ਼ੀ ਔਰਤ ਅਤੇ ਉਸਦੇ ਪ੍ਰੇਮੀ ਖ਼ਿਲਾਫ਼ ਹੱਤਿਆ ਸਮੇਤ ਸਬੰਧਤ ਧਾਰਾਵਾਂ ਵਿਚ ਕੇਸ ਦਰਜ ਕੀਤਾ ਹੈ। ਪੁਲਸ ਦੇ ਅਨੁਸਾਰ, ਹਰਜੀਤ ਸਿੰਘ ਅਜੇ ਫ਼ਰਾਰ ਹੈ। ਉਸਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ 'ਤੇ ਦਬਿਸ਼ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਭਾਜਪਾ ਵੱਲੋਂ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਆਈ ਸਾਹਮਣੇ

ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਅੰਮ੍ਰਿਤਸਰ ਵਿੱਚ ਪਾਰਟੀ ਦੇ ਅੰਦਰ ਦੀ ਅੰਦਰੂਨੀ ਖਿੱਚੋਤਾਣ ਅਤੇ ਗੁੱਟਬਾਜ਼ੀ ਖੁੱਲ੍ਹ ਕੇ ਸਾਹਮਣੇ ਆ ਗਈ।
ਭਾਜਪਾ ਵੱਲੋਂ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਆਈ ਸਾਹਮਣੇ

ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਅੰਮ੍ਰਿਤਸਰ ਵਿੱਚ ਪਾਰਟੀ ਦੇ ਅੰਦਰ ਦੀ ਅੰਦਰੂਨੀ ਖਿੱਚੋਤਾਣ ਅਤੇ ਗੁੱਟਬਾਜ਼ੀ ਖੁੱਲ੍ਹ ਕੇ ਸਾਹਮਣੇ ਆ ਗਈ। ਹਲਕਾ ਉੱਤਰੀ ਵਿੱਚ ਯਾਤਰਾ ਦੇ ਸਵਾਗਤ ਲਈ ਖੜ੍ਹੇ ਨੌਜਵਾਨ ਆਗੂ ਅਕਸ਼ੈ ਸ਼ਰਮਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਣਗੌਲਿਆਂ ਕਰਨ ਦੇ ਚੱਕਰ ਵਿੱਚ ਪਾਰਟੀ ਦੇ ਸੀਨੀਅਰ ਆਗੂ ਯਾਤਰਾ ਦਾ ਟਰੱਕ ਛੱਡ ਕੇ ਹੀ ਉੱਤਰ ਗਏ। ਇਸ ਘਟਨਾਕ੍ਰਮ ਦੀ ਵੀਡੀਓ ਅਤੇ ਚਰਚਾ ਹੁਣ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਸਵੇਰੇ 10 ਵਜੇ ਖੰਡੇ ਵਾਲਾ ਚੌਂਕ ਤੋਂ ਸ਼ੁਰੂ ਹੋਈ ਇਹ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਮਜੀਠਾ ਬਾਈਪਾਸ ਪਹੁੰਚਣੀ ਸੀ। ਇੱਥੇ ਪਾਰਟੀ ਦੇ ਨੌਜਵਾਨ ਆਗੂ ਅਤੇ 21 ਵਿਧਾਨ ਸਭਾ ਹਲਕਿਆਂ ਦੇ ਯੁਵਾ ਸੰਪਰਕ ਮੁਹਿੰਮ ਦੇ ਇੰਚਾਰਜ ਅਕਸ਼ੈ ਸ਼ਰਮਾ ਸੈਂਕੜੇ ਸਮਰਥਕਾਂ, ਨਸ਼ਾ ਪੀੜਤਾਂ ਅਤੇ ਬਜ਼ੁਰਗਾਂ ਨਾਲ ਸਵੇਰ ਤੋਂ ਹੀ ਯਾਤਰਾ ਦੇ ਸ਼ਾਨਦਾਰ ਸਵਾਗਤ ਲਈ ਉਡੀਕ ਕਰ ਰਹੇ ਸਨ। ਪਰ ਜਿਵੇਂ ਹੀ ਯਾਤਰਾ ਦਾ ਕਾਫਲਾ ਨੇੜੇ ਪਹੁੰਚਿਆ, ਕਥਿਤ ਤੌਰ 'ਤੇ ਸੀਨੀਅਰ ਆਗੂਆਂ ਨੇ ਅਕਸ਼ੈ ਸ਼ਰਮਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਣਗੌਲਿਆਂ ਕਰਦਿਆਂ ਯਾਤਰਾ ਦਾ ਰੂਟ ਬਦਲਣ ਦੀ ਕੋਸ਼ਿਸ਼ ਕੀਤੀ। ਇਸ ਦੀ ਭਿਣਕ ਲੱਗਦਿਆਂ ਹੀ ਅਕਸ਼ੈ ਸ਼ਰਮਾ ਆਪਣੇ ਸਮਰਥਕਾਂ ਸਮੇਤ ਬਾਈਪਾਸ ਚੌਂਕ ਵੱਲ ਵਧ ਗਏ, ਜਿੱਥੇ ਯਾਤਰਾ ਦੇ ਟਰੱਕ ਅਤੇ ਅਕਸ਼ੈ ਸ਼ਰਮਾ ਦੇ ਸਮਰਥਕਾਂ ਦਾ ਆਹਮਣਾ-ਸਾਹਮਣਾ ਹੋ ਗਿਆ।

ਚਸ਼ਮਦੀਦਾਂ ਮੁਤਾਬਕ, ਅਕਸ਼ੈ ਸ਼ਰਮਾ ਦੇ ਵਿਸ਼ਾਲ ਕਾਫਲੇ ਨੂੰ ਸਾਹਮਣੇ ਵੇਖਦਿਆਂ ਹੀ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਅਤੇ ਆਗੂ ਸੁਖਮਿੰਦਰ ਪਿੰਟੂ ਸਮੇਤ ਹੋਰ ਸੀਨੀਅਰ ਆਗੂ ਛੇਤੀ ਹੀ ਟਰੱਕ ਤੋਂ ਹੇਠਾਂ ਉੱਤਰ ਗਏ ਅਤੇ ਲੋਕਾਂ ਨੂੰ ਮਿਲੇ ਬਿਨਾਂ ਹੀ ਉੱਥੋਂ ਚਲੇ ਗਏ। ਇਸ ਤੋਂ ਬਾਅਦ ਅਕਸ਼ੈ ਸ਼ਰਮਾ ਨੇ ਖੁਦ ਕਮਾਨ ਸੰਭਾਲੀ ਅਤੇ ਸਮਰਥਕਾਂ ਦਾ ਹੌਸਲਾ ਵਧਾਉਂਦਿਆਂ ਟਰੱਕ 'ਤੇ ਚੜ੍ਹ ਕੇ ਯਾਤਰਾ ਨੂੰ ਅੱਗੇ ਵਧਾਇਆ। ਭਾਜਪਾ ਦੀ ਨਸ਼ੇ ਖਿਲਾਫ ਜੰਗ ਵਿੱਚ ਭਾਜਪਾ ਆਗੂ ਅਕਸ਼ੈ ਸ਼ਰਮਾ ਦੇ ਨਾਲ ਹਲਕਾ ਉੱਤਰੀ ਦੇ ਹਜ਼ਾਰਾਂ ਨੌਜਵਾਨ ਜੁੜੇ ਅਤੇ ਨਸ਼ੇ ਤੋਂ ਦੂਰ ਰਹਿਣ ਦਾ ਪ੍ਰਣ ਲਿਆ। ਨਸ਼ਾ ਮੁਕਤ ਪੰਜਾਬ ਯਾਤਰਾ ਦਾ ਹਲਕਾ ਉੱਤਰੀ ਵਿੱਚ ਸਵਾਗਤ ਕਰਦਿਆਂ ਅਕਸ਼ੈ ਸ਼ਰਮਾ ਨੇ ਨਾ ਸਿਰਫ ਜਾਗਰੂਕਤਾ ਫੈਲਾਈ ਸਗੋਂ ਨਸ਼ੇ ਖਿਲਾਫ ਭਾਜਪਾ ਦੀ ਮੁਹਿੰਮ ਨੂੰ ਵੀ ਬਲ ਦਿੱਤਾ। ਯਾਤਰਾ ਦੇ ਸਵਾਗਤ ਲਈ ਮਜੀਠਾ ਰੋਡ ਬਾਈਪਾਸ 'ਤੇ ਗੱਤਕਾ, ਨੁੱਕੜ ਨਾਟਕ, ਢੋਲ ਦੇ ਨਾਲ ਜਾਗਰੂਕਤਾ ਮੁਹਿੰਮ ਚਲਾਈ ਗਈ, ਉੱਥੇ ਹੀ ਯਾਤਰਾ ਦੀ ਕਮਾਨ ਵੀ ਸੰਭਾਲੀ ਗਈ। ਇਸ ਦੌਰਾਨ ਅਕਸ਼ੈ ਸ਼ਰਮਾ ਦੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ, ਔਰਤਾਂ ਅਤੇ ਨਸ਼ਾ ਪੀੜਤ ਸ਼ਾਮਲ ਸਨ।

ਜਿਨ੍ਹਾਂ ਨੇ ਨਸ਼ੇ ਖਿਲਾਫ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਯਾਤਰਾ ਦੇ ਸਵਾਗਤ ਲਈ 100 ਕਿਲੋ ਦੀ 40 ਫੁੱਟ ਦੀ ਮਾਲਾ ਤਿਆਰ ਕਰਵਾਈ ਗਈ ਸੀ, ਉੱਥੇ ਹੀ ਨੁੱਕੜ ਨਾਟਕ ਰਾਹੀਂ ਵੀ ਲੋਕਾਂ ਨੂੰ ਨਸ਼ੇ ਦੀ ਦਲਦਲ ਦਾ ਹਨੇਰਾ ਦਿਖਾਇਆ ਗਿਆ। ਅਕਸ਼ੈ ਸ਼ਰਮਾ ਨੇ ਇਸ ਦੌਰਾਨ ਕਿਹਾ ਕਿ ਅੱਜ ਯਾਤਰਾ ਵਿੱਚ ਸ਼ਾਮਲ ਨੌਜਵਾਨ ਕਿਸੇ ਪਾਰਟੀ ਦੇ ਵਰਕਰ ਵਜੋਂ ਨਹੀਂ, ਸਗੋਂ ਪੰਜਾਬ ਦੇ ਨੌਜਵਾਨ ਬਣ ਕੇ ਸ਼ਾਮਲ ਹੋਏ ਹਨ। ਪੰਜਾਬ ਦੇ ਨੌਜਵਾਨਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣ ਲਈ ਅੱਜ ਪੰਜਾਬ ਦਾ ਹਰ ਨੌਜਵਾਨ, ਬਜ਼ੁਰਗ ਅਤੇ ਹਰ ਨਾਗਰਿਕ ਇੱਕਜੁੱਟ ਹੋ ਕੇ ਨਸ਼ੇ ਖਿਲਾਫ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਸਮੇਂ ਹਰ ਸਿਆਸੀ ਦਲ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਵੱਖ-ਵੱਖ ਗੱਲਾਂ ਕਰਦਾ ਹੈ। ਮੇਰਾ ਮੰਨਣਾ ਹੈ ਕਿ ਅੱਜ ਇੱਕ-ਦੂਜੇ 'ਤੇ ਦੋਸ਼ ਲਗਾਉਣ ਦਾ ਸਮਾਂ ਨਹੀਂ ਹੈ। ਅੱਜ ਲੋੜ ਹੈ ਕਿ ਸਾਰੇ ਲੋਕ, ਸਾਰੇ ਆਗੂ ਅਤੇ ਪੰਜਾਬ ਦਾ ਹਰ ਨਾਗਰਿਕ ਇੱਕਜੁੱਟ ਹੋ ਕੇ ਨਸ਼ੇ ਖਿਲਾਫ ਲੜਾਈ ਲੜੇ ਅਤੇ ਆਪਣੇ ਨੌਜਵਾਨਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਜੋ ਵੀ ਆਗੂ ਗੱਲ ਕਰ ਰਿਹਾ ਹੈ, ਉਸ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਪਰ ਨਸ਼ੇ ਦਾ ਮੁੱਦਾ ਸਿਰਫ ਸਿਆਸੀ ਬਿਆਨਬਾਜ਼ੀ ਦਾ ਵਿਸ਼ਾ ਨਹੀਂ ਹੈ। ਪੰਜਾਬ ਵਿੱਚ ਜਦੋਂ ਤੱਕ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਉਦੋਂ ਤੱਕ ਇਸ ਲੜਾਈ ਨੂੰ ਲਗਾਤਾਰ ਜਾਰੀ ਰੱਖਣਾ ਪਵੇਗਾ। ਅਕਸ਼ੈ ਸ਼ਰਮਾ ਨੇ ਕਿਹਾ ਕਿ ਜੋ ਲੋਕ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ, ਉਹ ਸਾਡੇ ਦੁਸ਼ਮਣ ਨਹੀਂ ਹਨ। ਉਹ ਸਾਡੇ ਭਰਾ ਅਤੇ ਸਾਡੇ ਆਪਣੇ ਹਨ। ਸਾਨੂੰ ਉਨ੍ਹਾਂ ਨਾਲ ਨਫਰਤ ਨਹੀਂ, ਸਗੋਂ ਪਿਆਰ ਨਾਲ ਗੱਲ ਕਰਨੀ ਪਵੇਗੀ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਪਵੇਗਾ। ਉਨ੍ਹਾਂ ਦੇ ਮਾਤਾ-ਪਿਤਾ ਦੀ ਸਥਿਤੀ ਨੂੰ ਵੀ ਸਮਝਣਾ ਪਵੇਗਾ। ਨਸ਼ੇ ਦੀ ਬਿਮਾਰੀ ਨਾਲ ਜੂਝ ਰਹੇ ਵਿਅਕਤੀ ਦੀ ਵੀ ਇੱਛਾ ਹੁੰਦੀ ਹੈ ਕਿ ਉਹ ਇਸ ਬਿਮਾਰੀ ਤੋਂ ਬਾਹਰ ਨਿਕਲੇ। ਉਹ ਨਹੀਂ ਚਾਹੁੰਦਾ ਕਿ ਸਮਾਜ ਉਸ ਨੂੰ ਆਪਣੇ ਤੋਂ ਵੱਖ ਕਰ ਦੇਵੇ ਜਾਂ ਲੋਕ ਉਸ ਨੂੰ ਹਰ ਥਾਂ ਤਾਅਨੇ ਮਾਰਨ। ਅਜਿਹੇ ਲੋਕਾਂ ਨੂੰ ਮੈਡੀਕਲ ਇਲਾਜ, ਨਸ਼ਾ ਮੁਕਤੀ ਕੇਂਦਰ ਅਤੇ ਸਮਾਜ ਦੇ ਸਹਿਯੋਗ ਦੀ ਲੋੜ ਹੈ। ਸਾਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋ ਕੇ ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਪਵੇਗੀ। ਨਸ਼ੇ ਸਪਲਾਈ ਨੈੱਟਵਰਕ ਨੂੰ ਖਤਮ ਕਰਨਾ ਪਵੇਗਾ ਅਕਸ਼ੇ ਸ਼ਰਮਾ ਨੇ ਕਿਹਾ ਕਿ ਮੇਰਾ ਸੁਨੇਹਾ ਉਨ੍ਹਾਂ ਸਾਰੇ ਲੋਕਾਂ ਲਈ ਹੈ ਜੋ ਨਸ਼ੇ ਦੀ ਬਿਮਾਰੀ ਤੋਂ ਪੀੜਤ ਹਨ ਕਿ ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ। ਜਦੋਂ ਵੀ ਅਤੇ ਜਿੱਥੇ ਵੀ ਉਨ੍ਹਾਂ ਨੂੰ ਮਦਦ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣ ਲਈ ਹਰ ਸੰਭਵ ਤਰੀਕੇ ਨਾਲ ਉਨ੍ਹਾਂ ਦੇ ਨਾਲ ਖੜ੍ਹੇ ਰਹਾਂਗੇ। ਦੂਜੇ ਪਾਸੇ, ਜੋ ਲੋਕ ਨਸ਼ਾ ਵੇਚਦੇ ਹਨ ਅਤੇ ਨੌਜਵਾਨਾਂ ਨੂੰ ਇਸ ਦਲਦਲ ਵਿੱਚ ਧੱਕਦੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਲੋੜ ਹੈ। ਨਸ਼ੇ ਦੇ ਵੱਡੇ ਕਾਰੋਬਾਰੀਆਂ ਅਤੇ ਸਪਲਾਈ ਨੈੱਟਵਰਕ ਨੂੰ ਖਤਮ ਕਰਨਾ ਪਵੇਗਾ, ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਇਆ ਜਾ ਸਕੇ। ਮਾਮਲੇ 'ਤੇ ਸਫਾਈ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਕਿਹਾ ਕਿ ਉਹ ਯਾਤਰਾ ਛੱਡ ਕੇ ਨਹੀਂ ਭੱਜੇ, ਸਗੋਂ ਉਨ੍ਹਾਂ ਨੂੰ ਮਜੀਠਾ ਖੇਤਰ ਲਈ ਯਾਤਰਾ ਹੈਂਡਓਵਰ ਕਰਨੀ ਸੀ। ਉੱਥੇ ਹੀ, ਇਸ ਮੁੱਦੇ 'ਤੇ ਜਦੋਂ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਮੀਟਿੰਗ ਦਾ ਹਵਾਲਾ ਦੇ ਕੇ ਫੋਨ ਕੱਟ ਦਿੱਤਾ। ਫਿਲਹਾਲ ਇਸ ਪੂਰੇ ਘਟਨਾਕ੍ਰਮ ਨੇ ਪੰਜਾਬ ਭਾਜਪਾ ਦੇ ਅੰਦਰ ਗੁੱਟਬਾਜ਼ੀ ਨੂੰ ਉਜਾਗਰ ਕਰ ਦਿੱਤਾ ਹੈ।

ਪੰਜਾਬ📍 ਪੰਜਾਬ

ਚੰਡੀਗੜ੍ਹ ਤੋਂ ਨੇਪਾਲ ਭੇਜੀ 52 ਟਨ ਰਾਹਤ ਸਮੱਗਰੀ, ਗਵਰਨਰ ਕਟਾਰੀਆ ਨੇ 7 ਟਰੱਕਾਂ ਨੂੰ ਦਿਖਾਈ ਹਰੀ ਝੰਡੀ

ਰਾਹਤ ਸਮੱਗਰੀ ਐਮਾਜ਼ਾਨ ਵੱਲੋਂ ਮੁਹੱਈਆ ਕਰਵਾਈ ਗਈ ਸੀ। ਇਸ ਮੌਕੇ ਐਮਾਜ਼ਾਨ ਅਤੇ ਡੋਨੇਟਕਾਰਟ ਫਾਊਂਡੇਸ਼ਨ ਦੇ ਪ੍ਰਤੀਨਿਧੀ, ਪੰਜਾਬ ਰਾਜ ਰੈੱਡ ਕਰਾਸ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਵੀ ਮੌਜੂਦ ਸਨ।
ਚੰਡੀਗੜ੍ਹ ਤੋਂ ਨੇਪਾਲ ਭੇਜੀ 52 ਟਨ ਰਾਹਤ ਸਮੱਗਰੀ, ਗਵਰਨਰ ਕਟਾਰੀਆ ਨੇ 7 ਟਰੱਕਾਂ ਨੂੰ ਦਿਖਾਈ ਹਰੀ ਝੰਡੀ

ਰਾਹਤ ਸਮੱਗਰੀ ਐਮਾਜ਼ਾਨ ਵੱਲੋਂ ਮੁਹੱਈਆ ਕਰਵਾਈ ਗਈ ਸੀ। ਇਸ ਮੌਕੇ ਐਮਾਜ਼ਾਨ ਅਤੇ ਡੋਨੇਟਕਾਰਟ ਫਾਊਂਡੇਸ਼ਨ ਦੇ ਪ੍ਰਤੀਨਿਧੀ, ਪੰਜਾਬ ਰਾਜ ਰੈੱਡ ਕਰਾਸ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਵੀ ਮੌਜੂਦ ਸਨ।

ਨੇਪਾਲ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਸਟੇਟ ਰੈੱਡ ਕਰਾਸ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ ਰਾਹਤ ਸਮੱਗਰੀ ਦੀ ਆਪਣੀ ਤੀਜੀ ਅਤੇ ਸਭ ਤੋਂ ਵੱਡੀ ਖੇਪ ਭੇਜੀ। ਰਾਜਪਾਲ ਅਤੇ ਪੰਜਾਬ ਸਟੇਟ ਰੈੱਡ ਕਰਾਸ ਦੇ ਚੇਅਰਮੈਨ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਤੋਂ ਲਗਭਗ 52 ਟਨ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ 7 ਵੱਡੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਿਸ ਦੀ ਕੀਮਤ 1.40 ਕਰੋੜ ਰੁਪਏ ਤੋਂ ਵੱਧ ਹੈ।

ਖੇਪ ਵਿੱਚ ਜਨਰੇਟਰ ਸੈੱਟ, ਕੰਬਲ, ਤਰਪਾਲਾਂ, ਸੋਲਰ ਲਾਈਟਾਂ ਅਤੇ ਹੋਰ ਜ਼ਰੂਰੀ ਐਮਰਜੈਂਸੀ ਰਾਹਤ ਸਮੱਗਰੀ ਸ਼ਾਮਲ ਹੈ। ਗਵਰਨਰ ਕਟਾਰੀਆ ਨੇ ਕਿਹਾ ਕਿ ਰਾਹਤ ਸਮੱਗਰੀ ਨੇਪਾਲ ਰੈੱਡ ਕਰਾਸ ਸੋਸਾਇਟੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਤੁਰੰਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭੇਜੀ ਗਈ ਜ਼ਰੂਰਤਾਂ ਦੀ ਸੂਚੀ ਅਨੁਸਾਰ ਇਕੱਠੀ ਕੀਤੀ ਗਈ ਸੀ।

ਇਹ ਨੇਪਾਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਪੰਜਾਬ ਸਟੇਟ ਰੈੱਡ ਕਰਾਸ ਵੱਲੋਂ ਤੀਜੀ ਵੱਡੀ ਖੇਪ ਹੈ। ਪਹਿਲੀ ਖੇਪ 1 ਸਤੰਬਰ ਨੂੰ ਭੇਜੀ ਗਈ ਸੀ। ਇਸ ਵਿੱਚ ਤਿੰਨ ਟਰੱਕਾਂ ਵਿੱਚ 10 ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ ਖਾਣ ਲਈ ਤਿਆਰ ਭੋਜਨ, ਰਾਸ਼ਨ, ਕੱਪੜੇ ਅਤੇ ਹੋਰ ਜ਼ਰੂਰੀ ਚੀਜ਼ਾਂ ਸਨ।

ਇਸ ਤੋਂ ਬਾਅਦ 18 ਸਤੰਬਰ ਨੂੰ ਦੂਜੀ ਖੇਪ ਭੇਜੀ ਗਈ। ਜਿਸ ਵਿੱਚ ਲਗਭਗ ₹38 ਲੱਖ ਦੀ ਰਾਹਤ ਸਮੱਗਰੀ ਸੀ। ਇਸ ਨੂੰ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਐਂਡ ਰੈੱਡ ਕ੍ਰੀਸੈਂਟ ਸੋਸਾਇਟੀਜ਼ ਰਾਹੀਂ ਨੇਪਾਲ ਰੈੱਡ ਕਰਾਸ ਸੋਸਾਇਟੀ ਦੇ ਤਾਲਮੇਲ ਨਾਲ ਭੇਜਿਆ ਗਿਆ ਸੀ। ਪੰਜਾਬ ਰੈੱਡ ਕਰਾਸ ਦੀ ਇੱਕ ਟੀਮ ਰਾਹਤ ਸਮੱਗਰੀ ਦੇ ਨਾਲ ਨੇਪਾਲਗੰਜ ਅੰਤਰਰਾਸ਼ਟਰੀ ਸਰਹੱਦ ‘ਤੇ ਗਈ ਅਤੇ ਉਨ੍ਹਾਂ ਨੂੰ ਸਬੰਧਤ ਪ੍ਰਤੀਨਿਧੀਆਂ ਨੂੰ ਸੌਂਪ ਦਿੱਤਾ।

ਪ੍ਰਸ਼ਾਸਕ ਕਟਾਰੀਆ ਨੇ ਐਮਾਜ਼ਾਨ, ਡੋਨੇਟਕਾਰਟ ਅਤੇ ਰਾਹਤ ਕਾਰਜਾਂ ਦਾ ਸਮਰਥਨ ਕਰਨ ਵਾਲੇ ਹੋਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਨੇਪਾਲ ਨੂੰ ਰਾਹਤ ਸਮੱਗਰੀ ਇਕੱਠੀ ਕਰਨ, ਖਰੀਦਣ ਅਤੇ ਭੇਜਣ ਵਿੱਚ ਪੰਜਾਬ ਰਾਜ ਰੈੱਡ ਕਰਾਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸ਼ਿਪਮੈਂਟ ਨੇ ਸਥਾਨਕ ਤੌਰ ‘ਤੇ ਆਰਥਿਕ ਲਾਭ ਵੀ ਪ੍ਰਦਾਨ ਕੀਤੇ ਹਨ। ਐਮਾਜ਼ਾਨ ਦੁਆਰਾ ਪ੍ਰਦਾਨ ਕੀਤੀ ਗਈ ਰਾਹਤ ਸਮੱਗਰੀ ਪੰਜਾਬ ਅਤੇ ਚੰਡੀਗੜ੍ਹ ਖੇਤਰ ਦੇ ਅੰਦਰ ਖਰੀਦੀ ਗਈ ਸੀ। ਇਸ ਨਾਲ ਨੇੜਲੇ ਕਾਰੋਬਾਰਾਂ ਅਤੇ ਸਪਲਾਇਰਾਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਨੇਪਾਲ ਵਿੱਚ ਰਾਹਤ ਕਾਰਜਾਂ ਵਿੱਚ ਵੀ ਯੋਗਦਾਨ ਪਾਇਆ ਹੈ।

ਪੰਜਾਬ📍 ਪੰਜਾਬ

ਪੰਜਾਬ ਪੰਜਾਬ ਪੁਲਿਸ 'ਚ 450 ਦੀ ਹੋਵੇਗੀ ਸਿੱਧੀ ਭਰਤੀ, ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਪੰਜਾਬ ਸਰਕਾਰ ਨੇ ਪੁਲਿਸ ਫੋਰਸ ਨੂੰ ਮਜ਼ਬੂਤ ​​ਕਰਨ ਲਈ 450 ਸਹਾਇਕ ਸਬ-ਇੰਸਪੈਕਟਰਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਐਮ ਮਾਨ ਨੇ ਕਿਹਾ ਕਿ ਨਵੀਂ ਭਰਤੀ ਪੜ੍ਹੇ-ਲਿਖੇ ਅਤੇ ਯੋਗ ਨੌਜਵਾਨਾਂ ਨੂੰ ਪੁਲਿਸ ਵਿਭਾਗ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰੇਗੀ।
ਪੰਜਾਬ ਪੰਜਾਬ ਪੁਲਿਸ 'ਚ 450 ਦੀ ਹੋਵੇਗੀ ਸਿੱਧੀ ਭਰਤੀ, ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਪੰਜਾਬ ਸਰਕਾਰ ਨੇ ਪੁਲਿਸ ਫੋਰਸ ਨੂੰ ਮਜ਼ਬੂਤ ​​ਕਰਨ ਲਈ 450 ਸਹਾਇਕ ਸਬ-ਇੰਸਪੈਕਟਰਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸੀਐਮ ਮਾਨ ਨੇ ਕਿਹਾ ਕਿ ਨਵੀਂ ਭਰਤੀ ਪੜ੍ਹੇ-ਲਿਖੇ ਅਤੇ ਯੋਗ ਨੌਜਵਾਨਾਂ ਨੂੰ ਪੁਲਿਸ ਵਿਭਾਗ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰੇਗੀ। ਇਹ ਜ਼ਮੀਨੀ ਪੱਧਰ 'ਤੇ ਪੁਲਿਸਿੰਗ ਨੂੰ ਵੀ ਮਜ਼ਬੂਤ ​​ਕਰੇਗੀ ਅਤੇ ਕਾਨੂੰਨ ਵਿਵਸਥਾ ਦੀਆਂ ਉੱਭਰ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਦਦ ਕਰੇਗੀ।

ਮੁੱਖ ਮੰਤਰੀ ਅਨੁਸਾਰ, ਪੰਜਾਬ ਪੁਲਿਸ ਵਿੱਚ ਪੰਜ ਕਾਡਰਾਂ ਵਿੱਚ 6,810 ਮਨਜ਼ੂਰਸ਼ੁਦਾ ਅਸਾਮੀਆਂ ਹਨ। ਚਾਰਾਂ ਕਾਡਰਾਂ ਵਿੱਚ ਲਗਭਗ 70 ਪ੍ਰਤੀਸ਼ਤ ਅਸਾਮੀਆਂ ਤਰੱਕੀ ਰਾਹੀਂ ਭਰੀਆਂ ਜਾਣ ਦੀ ਉਮੀਦ ਹੈ, ਅਤੇ ਆਰਮਡ ਕਾਡਰ ਵਿੱਚ ਲਗਭਗ 90 ਪ੍ਰਤੀਸ਼ਤ ਅਸਾਮੀਆਂ ਤਰੱਕੀ ਰਾਹੀਂ ਭਰੀਆਂ ਜਾਣ ਦੀ ਉਮੀਦ ਹੈ। ਇਨ੍ਹਾਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 450 ਅਸਾਮੀਆਂ ਦੀ ਸਿੱਧੀ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਬੰਧਤ ਵਿਭਾਗਾਂ ਨੂੰ ਭਰਤੀ ਦੀਆਂ ਰਸਮਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਪੰਜਾਬ📍 ਪੰਜਾਬ

ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? ਐਨਐਚਏਆਈ ਨੇ ਦੱਸੀ ਸੱਚਾਈ

ਜੇ ਤੁਸੀਂ ਅਕਸਰ ਐਕਸਪ੍ਰੈਸਵੇਅ ਜਾਂ ਨੈਸ਼ਨਲ ਹਾਈਵੇਅ ਤੋਂ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਟੋਲ ਪਲਾਜ਼ਾ ’ਤੇ ਟੋਲ ਟੈਕਸ ਦੇਣਾ ਪੈਂਦਾ ਹੈ। ਕਈ ਵਾਰ ਟੋਲ ਪਲਾਜ਼ਾ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ, ਐਨਐਚਏਆਈ ਨੇ ਸਪੱਸ਼ਟ ਕੀਤੀ ਗੱਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? ਐਨਐਚਏਆਈ ਨੇ ਦੱਸੀ ਸੱਚਾਈ

ਜੇ ਤੁਸੀਂ ਅਕਸਰ ਐਕਸਪ੍ਰੈਸਵੇਅ ਜਾਂ ਨੈਸ਼ਨਲ ਹਾਈਵੇਅ ਤੋਂ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਟੋਲ ਪਲਾਜ਼ਾ ’ਤੇ ਟੋਲ ਟੈਕਸ ਦੇਣਾ ਪੈਂਦਾ ਹੈ। ਕਈ ਵਾਰ ਟੋਲ ਪਲਾਜ਼ਾ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ,

ਐਨਐਚਏਆਈ ਨੇ ਸਪੱਸ਼ਟ ਕੀਤੀ ਗੱਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਐਨਐਚਏਆਈ ਮੁਤਾਬਕ ਟੋਲ ਪਲਾਜ਼ਾ ’ਤੇ ਵਾਹਨਾਂ ਦੀ ਲਾਈਨ 100 ਮੀਟਰ ਤੋਂ ਵੱਧ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਵਾਹਨ ਚਾਲਕਾਂ ਨੂੰ ਟੋਲ ਦਿੱਤੇ ਬਿਨਾਂ ਲੰਘਣ ਦੀ ਇਜਾਜ਼ਤ ਮਿਲ ਜਾਂਦੀ ਹੈ।

100 ਮੀਟਰ ਵਾਲਾ ਨਿਯਮ ਕੀ ਹੈ? ਐਨਐਚਏਆਈ ਨੇ ਦੱਸਿਆ ਕਿ, 2008 ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ 100 ਮੀਟਰ ਤੋਂ ਵੱਧ ਲੰਬੀ ਕਤਾਰ ਹੋਣ ’ਤੇ ਵਾਹਨ ਟੋਲ-ਫ੍ਰੀ ਲੰਘ ਸਕਦੇ ਹਨ। ਇਸ ਲਈ ਇਸਨੂੰ ਟੋਲ ਮੁਆਫ਼ੀ ਦਾ ਨਿਯਮ ਸਮਝਣਾ ਗਲਤ ਹੈ। ਜੇਕਰ ਕੋਈ ਵਾਹਨ ਚਾਲਕ ਟੋਲ ਦਿੱਤੇ ਬਿਨਾਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਜੁਰਮਾਨਾ ਜਾਂ ਨਾਲ ਸਬੰਧਤ ਕਾਰਵਾਈ ਵੀ ਹੋ ਸਕਦੀ ਹੈ।

ਪੰਜਾਬ📍 ਪੰਜਾਬ

ਯੂਥ ਵੋਇਸ ਫਾਊਂਡੇਸ਼ਨ ਪੰਜ ਸਾਲਾਂ ਤੋਂ ਕਰ ਰਹੀ ਲੰਗਰ ਸੇਵਾ

ਯੂਥ ਵੋਇਸ ਫਾਊਂਡੇਸ਼ਨ ਸੋਸਾਇਟੀ (ਰਜਿ.) ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਚਲਾਈ ਜਾ ਰਹੀ ਲੰਗਰ ਸੇਵਾ ਦੇ ਪੰਜ ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਤੌਰ ’ਤੇ ਸੇਵਾ ਸਮਾਗਮ ਕਰਵਾਇਆ ਗਿਆ।
ਯੂਥ ਵੋਇਸ ਫਾਊਂਡੇਸ਼ਨ ਪੰਜ ਸਾਲਾਂ ਤੋਂ ਕਰ ਰਹੀ ਲੰਗਰ ਸੇਵਾ

ਯੂਥ ਵੋਇਸ ਫਾਊਂਡੇਸ਼ਨ ਸੋਸਾਇਟੀ (ਰਜਿ.) ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਚਲਾਈ ਜਾ ਰਹੀ ਲੰਗਰ ਸੇਵਾ ਦੇ ਪੰਜ ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਤੌਰ ’ਤੇ ਸੇਵਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਤਾਜ਼ਾ ਭੋਜਨ, ਫਲ ਤੇ ਤਾਜ਼ੀ ਲੱਸੀ ਵੰਡੀ ਗਈ। ਇਹ ਲੰਗਰ ਸੇਵਾ ਯੂਥ ਵੋਇਸ ਫਾਊਂਡੇਸ਼ਨ ਸੋਸਾਇਟੀ ਦੇ ਪ੍ਰਧਾਨ ਤੇ ਸੰਸਥਾਪਕ ਗਗਨਦੀਪ ਸਿੰਘ ਢੱਟ ਦੀ ਅਗਵਾਈ ਹੇਠ ਚਲ ਰਹੀ ਹੈ। ਇਸ ਮੌਕੇ ਸੰਸਥਾ ਵੱਲੋਂ 100 ਤੋਂ ਵੱਧ ਭੋਜਨ ਦੇ ਡੱਬੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਵੰਡੇ ਗਏ। ਇਸ ਮੌਕੇ ਢੱਟ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸੰਸਥਾ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸੇਵਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। ਉਨ੍ਹਾਂ ਇਸ ਨਿਰੰਤਰ ਸੇਵਾ ਵਿੱਚ ਯੋਗਦਾਨ ਪਾਉਣ ਵਾਲੀ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਸਾਰੇ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ ਜੋ ਲਗਾਤਾਰ ਇਸ ਨੇਕ ਕਾਰਜ ਵਿੱਚ ਸੰਸਥਾ ਨਾਲ ਜੁੜੇ ਹੋਏ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਐੱਸਐੱਨਜੇ ਚੈਰੀਟੇਬਲ ਟਰਸਟ ਯੂਕੇ ਵੱਲੋਂ ਮਿਲ ਰਹੇ ਲਗਾਤਾਰ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਲੰਗਰ ਸੇਵਾ ਤੋਂ ਇਲਾਵਾ ਦਵਾਈਆਂ ਲਈ ਸਹਾਇਤਾ, ਸਿੱਖਿਆ ਸਹਾਇਤਾ, ਅੱਖਾਂ ਦੇ ਆਪ੍ਰੇਸ਼ਨ ਕੈਂਪ ਤੇ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਵਰਗੇ ਕਈ ਸਮਾਜ ਸੇਵੀ ਕਾਰਜ ਵੀ ਕੀਤੇ ਜਾ ਰਹੇ ਹਨ। ਜ਼ਿਲ੍ਹਾ ਇੰਚਾਰਜ ਨੰਦ ਸੋਨੀ ਨੇ ਸੰਸਥਾ ਨਾਲ ਲਗਾਤਾਰ ਜੁੜੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਸੱਜਣਾਂ ਨੇ ਸੰਸਥਾ ’ਤੇ ਭਰੋਸਾ ਕਰਕੇ ਇਸ ਨੇਕ ਕਾਰਜ ਵਿੱਚ ਲਗਾਤਾਰ ਆਪਣਾ ਸਹਿਯੋਗ ਦਿੱਤਾ ਹੈ, ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਤੇ ਯੂਥ ਵੋਇਸ ਫਾਊਂਡੇਸ਼ਨ ਫਗਵਾੜਾ ਟੀਮ ਦੇ ਮੈਂਬਰ ਰਮਨ ਨਹਿਰਾ ਨੇ ਕਿਹਾ ਕਿ ਦੂਜਿਆਂ ਦੀ ਮਦਦ ਕਰਕੇ ਉਨ੍ਹਾਂ ਨੂੰ ਹਮੇਸ਼ਾ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਉਹ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਡਾ. ਸਿਮਰਦੀਪ ਕੌਰ, ਐੱਸਐੱਮਓ, ਸਿਵਲ ਹਸਪਤਾਲ ਫਗਵਾੜਾ ਨੇ ਯੂਥ ਵੋਇਸ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਤੇ ਸੰਸਥਾ ਦੀ ਪੂਰੀ ਟੀਮ ਨੂੰ ਲਗਾਤਾਰ ਪੰਜ ਸਾਲਾਂ ਦੀ ਲੰਗਰ ਸੇਵਾ ਪੂਰੀ ਕਰਨ ’ਤੇ ਵਧਾਈ ਦਿੱਤੀ। ਇਸ ਮੌਕੇ ਬਲਵਿੰਦਰ ਸਿੰਘ ਸੈਣੀ, ਵਿਨੋਦ ਸ਼ਰਮਾ, ਰਾਜੂ ਸਿੰਘ, ਯੂਥ ਵੋਇਸ ਫਾਊਂਡੇਸ਼ਨ ਦੇ ਹੋਰ ਮੈਂਬਰ ਅਤੇ ਸਿਵਲ ਹਸਪਤਾਲ ਦਾ ਸਟਾਫ਼ ਹਾਜ਼ਰ ਸੀ।

ਪੰਜਾਬ📍 ਪੰਜਾਬ

ਚ ਹਿੰਦੀ ਨੂੰ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਖਾਰਜ

ਸੁਪਰੀਮ ਕੋਰਟ ’ਚ ਹਿੰਦੀ ਨੂੰ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਖਾਰਜ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਸ ਜਨਹਿਤ ਪਟੀਸ਼ਨ (ਪੀਆਈਐੱਲ) ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਕੇਂਦਰ ਸਰਕਾਰ ਨੂੰ ਸਰਵਉੱਚ ਅਦਾਲਤ ਦੀ ਸਰਕਾਰੀ ਭਾਸ਼ਾ ਵਜੋਂ ਹਿੰਦੀ ਦੀ ਵਰਤੋਂ ਦੀ ਸਮੀਖਿਆ ਅਤੇ ਸਿਫ਼ਾਰਸ਼ ਕਰਨ ਲਈ ਇੱਕ ਕਮਿਸ਼ਨ ਗਠਿਤ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।
ਚ ਹਿੰਦੀ ਨੂੰ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਖਾਰਜ

ਸੁਪਰੀਮ ਕੋਰਟ ’ਚ ਹਿੰਦੀ ਨੂੰ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਖਾਰਜ।

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਉਸ ਜਨਹਿਤ ਪਟੀਸ਼ਨ (ਪੀਆਈਐੱਲ) ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਕੇਂਦਰ ਸਰਕਾਰ ਨੂੰ ਸਰਵਉੱਚ ਅਦਾਲਤ ਦੀ ਸਰਕਾਰੀ ਭਾਸ਼ਾ ਵਜੋਂ ਹਿੰਦੀ ਦੀ ਵਰਤੋਂ ਦੀ ਸਮੀਖਿਆ ਅਤੇ ਸਿਫ਼ਾਰਸ਼ ਕਰਨ ਲਈ ਇੱਕ ਕਮਿਸ਼ਨ ਗਠਿਤ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।

ਭਾਰਤ ਦੇ ਮੁੱਖ ਜਸਟਿਸ (ਸੀਜੇਆਈ) ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਕਿਹਾ ਕਿ ਭਾਸ਼ਾ ਨਾਲ ਸਬੰਧਤ ਸੁਧਾਰਾਂ ’ਤੇ ਪ੍ਰਬੰਧਕੀ ਪੱਧਰ ’ਤੇ ਪਹਿਲਾਂ ਹੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਹ ਨਿਆਂਇਕ ਆਦੇਸ਼ਾਂ ਰਾਹੀਂ ਲਾਗੂ ਨਹੀਂ ਕੀਤੇ ਜਾ ਸਕਦੇ।

ਸੀਜੇਆਈ ਨੇ ਟਿੱਪਣੀ ਕਰਦਿਆਂ ਕਿਹਾ, "ਇਹ ਚੀਜ਼ਾਂ ਅਦਾਲਤੀ ਆਦੇਸ਼ਾਂ ਨਾਲ ਨਹੀਂ ਹੁੰਦੀਆਂ। ਇਹ ਸੁਧਾਰਾਂ ਦੇ ਹਿੱਸੇ ਵਜੋਂ, ਹੌਲੀ-ਹੌਲੀ ਅਤੇ ਪੜਾਅਵਾਰ ਤਰੀਕੇ ਨਾਲ ਹੁੰਦੀਆਂ ਹਨ। ਅਜਿਹੇ ਯਤਨ ਸਾਡੇ ਵੱਲੋਂ ਕੀਤੇ ਜਾ ਰਹੇ ਹਨ।" ਉਨ੍ਹਾਂ ਜ਼ਿਕਰ ਕੀਤਾ ਕਿ ਸੁਪਰੀਮ ਕੋਰਟ ਵੱਲੋਂ ਅਜਿਹੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਹੌਲੀ-ਹੌਲੀ ਖੇਤਰੀ ਭਾਸ਼ਾਵਾਂ ਦੀ ਵਰਤੋਂ ਸ਼ਾਮਲ ਕੀਤੀ ਜਾ ਰਹੀ ਹੈ।

ਜਸਟਿਸ ਕਾਂਤ ਨੇ ਕਿਹਾ, "ਅਸੀਂ ਹੁਣ ਸਾਰੀਆਂ ਰਿਪੋਰਟਾਂ ਦਾ ਸੰਖੇਪ ਵੇਰਵਾ ਹਿੰਦੀ ਵਿੱਚ ਦੇ ਰਹੇ ਹਾਂ। ਜਲਦ ਹੀ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਇਸ ਦੀ ਸ਼ੁਰੂਆਤ ਕਰਾਂਗੇ। ਅਸੀਂ ਸੱਭਿਆਚਾਰ ਨੂੰ ਬਰਕਰਾਰ ਰੱਖਾਂਗੇ ਅਤੇ ਹੋਰ ਖੇਤਰੀ ਭਾਸ਼ਾਵਾਂ ਦਾ ਵੀ ਪੂਰਾ ਸਤਿਕਾਰ ਕਰਾਂਗੇ।"

ਪਟੀਸ਼ਨਕਰਤਾ ਬ੍ਰਹਮੇਸ਼ਵਰ ਨਾਥ ਮਿਸ਼ਰਾ ਦੇ ਵਕੀਲ ਨੇ ਸਰਵਉੱਚ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਦੀ ਸਰਕਾਰੀ ਭਾਸ਼ਾ ਵਜੋਂ ਹਿੰਦੀ ਦੀ ਵਰਤੋਂ ਲਈ ਸਿਫ਼ਾਰਸ਼ਾਂ ਕਰਨ ਵਾਸਤੇ ਇੱਕ ਕਮਿਸ਼ਨ ਬਣਾਉਣ ਦਾ ਨਿਰਦੇਸ਼ ਦੇਵੇ।

ਹਾਲਾਂਕਿ, ਬੈਂਚ ਨੇ ਇਸ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ ਕਿ ਪਟੀਸ਼ਨ ਵਿੱਚ ਮੰਗੀ ਗਈ ਰਾਹਤ ਲਈ ਸੰਵਿਧਾਨਕ ਸ਼ੋਧ ਦੀ ਲੋੜ ਪਵੇਗੀ, ਜਿਸ ਤੋਂ ਬਾਅਦ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ।

ਪੰਜਾਬ📍 ਪੰਜਾਬ

ਲਾਇਨਜ਼ ਕਲੱਬ ਪ੍ਰਾਈਡ ਨੇ ਕੀਤਾ ਡਾਕਟਰਾਂ ਤੇ ਅਧਿਆਪਕਾਂ ਦਾ ਸਨਮਾਨ

ਸ਼ਹਿਰ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਤੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਵੱਲੋਂ ਡਾਕਟਰਾਂ ਤੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਲਾਇਨਜ਼ ਕਲੱਬ ਪ੍ਰਾਈਡ ਨੇ ਕੀਤਾ ਡਾਕਟਰਾਂ ਤੇ ਅਧਿਆਪਕਾਂ ਦਾ ਸਨਮਾਨ

ਸ਼ਹਿਰ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਤੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਵੱਲੋਂ ਡਾਕਟਰਾਂ ਤੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਕਲੱਬ ਦੇ ਚਾਰਟਰ ਪ੍ਰਧਾਨ ਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਯੂਥ) ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਮੇਅਰ ਰਾਮਪਾਲ ਉੱਪਲ ਤੋਂ ਇਲਾਵਾ ਪੀਡੀਜੀ ਲਾਇਨ ਪਰਮਜੀਤ ਸਿੰਘ ਚਾਵਲਾ, ਪੀਡੀਜੀ ਲਾਇਨ ਹਰਦੀਪ ਸਿੰਘ ਖੜਕਾ, ਪੀਡੀਜੀ ਲਾਇਨ ਹਰੀਸ਼ ਬੰਗਾ ਸਮੇਤ ਵੱਖ-ਵੱਖ ਸਮਾਜਿਕ ਸੰਸਥਾਵਾਂ ਨਾਲ ਜੁੜੇ ਪਤਵੰਤਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਦੌਰਾਨ ਸਿੱਖਿਆ ਤੇ ਮੈਡੀਕਲ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਦੇ ਰਹੇ ਡਾ. ਐੱਸ ਰਾਜਨ, ਡਾ. ਸੰਜੀਵ ਸਰੋਏ ਤੋਂ ਇਲਾਵਾ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ, ਮਾਸਟਰ ਵਰਿੰਦਰ ਸਿੰਘ ਕੰਬੋਜ ਤੇ ਪੰਕਜ ਸਿੰਘ ਰਾਵਤ ਕੰਪਿਊਟਰ ਟੀਚਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜ ਸੇਵਾ ਵਿੱਚ ਵਢਮੁੱਲਾ ਯੋਗਦਾਨ ਪਾ ਰਹੀਆਂ ਸ਼ਹਿਰ ਦੀਆਂ ਅਨੇਕਾਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਇੱਕ ਸਿਹਤਮੰਦ ਤੇ ਪੜ੍ਹੇ ਲਿਖੇ ਸਮਾਜ ਦੀ ਸੰਰਚਨਾ ਵਿਚ ਡਾਕਟਰਾਂ ਤੇ ਅਧਿਆਪਕਾਂ ਦੀ ਬਹੁਤ ਅਹਿਮ ਭੂਮਿਕਾ ਰਹਿੰਦੀ ਹੈ। ਹਾਜ਼ਰ ਪਤਵੰਤਿਆਂ ਨੇ ਲਾਇਨ ਗੁਰਦੀਪ ਸਿੰਘ ਕੰਗ ਸਮੇਤ ਦੋਵੇਂ ਸੰਸਥਾਵਾਂ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਟੇਜ ਦੀ ਸੇਵਾ ਮਾਸਟਰ ਵਰਿੰਦਰ ਸਿੰਘ ਕੰਬੋਜ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਮਾਜ ਸੇਵਿਕਾ ਚੰਚਲ ਸੇਠ, ਐੱਨਆਰਆਈ ਲਾਇਨ ਸੁਖਦੇਵ ਰਾਜ ਮਨੀਲਾ, ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਐੱਸਪੀ ਬਸਰਾ, ਆਲ ਇੰਡੀਆ ਐਂਟੀ ਕਰੱਪਸ਼ਨ ਫੋਰਮ ਦੇ ਜ਼ਿਲ੍ਹਾ ਪ੍ਰਧਾਨ ਚੰਦਰਸ਼ੇਖਰ ਖੁੱਲਰ, ਨਵਿਤਾ ਛਾਬੜਾ ਪ੍ਰਧਾਨ ਇੰਨਰਵ੍ਹੀਲ ਕਲੱਬ,

ਪੰਜਾਬ📍 ਪੰਜਾਬ

ਡਾ. ਇਸ਼ਾਂਕ ਨੇ ਚੱਬੇਵਾਲ ਤੇ ਭਾਮ ’ਚ ਵੰਡੇ ਸਿਹਤ ਬੀਮਾ ਯੋਜਨਾ ਦੇ ਕਾਰਡ

ਚੱਬੇਵਾਲ: ਚੱਬੇਵਾਲ ਅਤੇ ਪਿੰਡ ਭਾਮ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਲਾਭਪਾਤਰੀਆਂ ਨੂੰ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਵੰਡੇ। ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਨੇ ਲਾਭਪਾਤਰੀ ਪਰਿਵਾਰਾਂ ਨੂੰ ਇਲਾਜ ਦੇ ਵਿੱਤੀ ਬੋਝ ਤੋਂ ਵੱਡੀ ਰਾਹਤ ਦਿੱਤੀ ਹੈ।
ਡਾ. ਇਸ਼ਾਂਕ ਨੇ ਚੱਬੇਵਾਲ ਤੇ ਭਾਮ ’ਚ ਵੰਡੇ ਸਿਹਤ ਬੀਮਾ ਯੋਜਨਾ ਦੇ ਕਾਰਡ

ਚੱਬੇਵਾਲ: ਚੱਬੇਵਾਲ ਅਤੇ ਪਿੰਡ ਭਾਮ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਲਾਭਪਾਤਰੀਆਂ ਨੂੰ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਵੰਡੇ। ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਨੇ ਲਾਭਪਾਤਰੀ ਪਰਿਵਾਰਾਂ ਨੂੰ ਇਲਾਜ ਦੇ ਵਿੱਤੀ ਬੋਝ ਤੋਂ ਵੱਡੀ ਰਾਹਤ ਦਿੱਤੀ ਹੈ। ਜਿਸ ਤਹਿਤ ਸਾਲਾਨਾ 10 ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਦੀ ਸਹੂਲਤ ਮਿਲੇਗੀ। ਯੋਗ ਲਾਭਪਾਤਰੀਆਂ ਨੂੰ ਸਿਹਤ ਕਾਰਡ ਸੌਂਪਣ ਸਮੇਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਸੂਬੇ ਵਿਚ 1.27 ਕਰੋੜ ਤੋਂ ਵੱਧ ਸਿਹਤ ਕਾਰਡ ਰਜਿਸਟਰਡ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ ਲਗਭਗ 54.06 ਲੱਖ ਪਰਿਵਾਰ ਕਵਰ ਹੋ ਰਹੇ ਹਨ। ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਯੋਜਨਾ ਤਹਿਤ ਹੁਣ ਤੱਕ ਮੁਹੱਈਆ ਕਰਵਾਏ ਗਏ ਇਲਾਜ ਦੀ ਕੁੱਲ ਰਕਮ 1,300.14 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਵਿਧਾਇਕ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਯੋਗ ਵਿਅਕਤੀ ਕਾਮਨ ਸਰਵਿਸ ਸੈਂਟਰਾਂ, ਸੇਵਾ ਕੇਂਦਰਾਂ ਅਤੇ ਸਬੰਧਤ ਜ਼ਿਲ੍ਹਿਆਂ ਵਿੱਚ ਲਗਾਏ ਜਾ ਰਹੇ ਸਰਕਾਰੀ ਰਜਿਸਟ੍ਰੇਸ਼ਨ ਕੈਂਪਾਂ ਰਾਹੀਂ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਲਈ ਬਿਨੈਕਾਰਾਂ ਨੂੰ ਆਪਣਾ ਆਧਾਰ ਕਾਰਡ ਅਤੇ ਵੋਟਰ ਆਈ.ਡੀ. ਕਾਰਡ ਨਾਲ ਲੈ ਕੇ ਜਾਣਾ ਹੋਵੇਗਾ। ਇਸ ਮੌਕੇ ਇਸ ਮੌਕੇ ਸਰਪੰਚ ਰੀਨਾ ਸਿੱਧੂ, ਚਰਨਜੀਤ ਸਿੱਧੂ, ਸ਼ਿਵਰੰਜਨ ਸਿੰਘ ਰੋਮੀ, ਚੌਧਰੀ ਗੁਰਪ੍ਰੀਤ ਵੀ ਹਾਜ਼ਰ ਸਨ।

ਮਨੋਰੰਜਨ📍 ਪੰਜਾਬ

ਕਰਨ ਜੌਹਰ ਬਣਾਏਗਾ ਰਾਅ ਦੇ ਸੰਸਥਾਪਕ ਕਾਓ ’ਤੇ ਫਿਲਮ

ਧਰਮਾ ਪ੍ਰੋਡਕਸ਼ਨ ਅਤੇ ਲੀਓ ਮੀਡੀਆ ਕਲੈਕਟਿਵ ਨੇ ਆਰ ਐਂਡ ਏ ਡਬਲਿਊ (ਰਾਅ) ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ’ਤੇ ਆਧਾਰਿਤ ਫਿਲਮ ਲਈ ਹੱਥ ਮਿਲਾਇਆ ਹੈ।
ਕਰਨ ਜੌਹਰ ਬਣਾਏਗਾ ਰਾਅ ਦੇ ਸੰਸਥਾਪਕ ਕਾਓ ’ਤੇ ਫਿਲਮ

ਧਰਮਾ ਪ੍ਰੋਡਕਸ਼ਨ ਅਤੇ ਲੀਓ ਮੀਡੀਆ ਕਲੈਕਟਿਵ ਨੇ ਆਰ ਐਂਡ ਏ ਡਬਲਿਊ (ਰਾਅ) ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ’ਤੇ ਆਧਾਰਿਤ ਫਿਲਮ ਲਈ ਹੱਥ ਮਿਲਾਇਆ ਹੈ। ਫਿਲਮ ਦੀ ਰਿਲੀਜ਼ ਮਿਤੀ 11 ਅਗਸਤ 2028 ਤੈਅ ਕੀਤੀ ਗਈ ਹੈ।

ਭਰੋਸੇਯੋਗ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਧਰਮਾ ਪ੍ਰੋਡਕਸ਼ਨ ਲੀਓ ਮੀਡੀਆ ਕਲੈਕਟਿਵ ਨਾਲ ਮਿਲ ਕੇ ਰਾਅ (ਜੋ 1968 ਵਿੱਚ ਸਥਾਪਤ ਹੋਈ ਸੀ) ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ’ਤੇ ਫਿਲਮ ਬਣਾ ਰਿਹਾ ਹੈ। ਫਿਲਹਾਲ ਇਹ ਫਿਲਮ ਜਿਸ ਦਾ ਨਾਮ ਤੈਅ ਨਹੀਂ ਹੋਇਆ, ਨੂੰ 11 ਅਗਸਤ 2028 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਹੈ। ਨਿਰਮਾਤਾਵਾਂ ਨੇ ਅੱਜ ਇਸ ਫਿਲਮ ਦਾ ਐਲਾਨ ਕੀਤਾ ਹੈ। ਜੌਹਰ ਨੇ ਕਿਹਾ, ‘‘ਲੀਓ ਮੀਡੀਆ ਦੋ ਸਾਲਾਂ ਤੋਂ ਬਹੁਤ ਮਿਹਨਤ ਅਤੇ ਜਨੂੰਨ ਨਾਲ ਇਸ ਕਹਾਣੀ ’ਤੇ ਖੋਜ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਦਿਲਚਸਪ ਕਹਾਣੀ ਬਣੇ। ਅਸੀਂ ਸਾਰੇ ਇਸ ਕੰਮ ਨੂੰ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’’ ਜਾਸੂਸੀ ਅਤੇ ਐਕਸ਼ਨ ਨਾਲ ਭਰਪੂਰ ਇਹ ਵੱਡੇ ਪੱਧਰ ਦੀ ਫਿਲਮ ਨਿਤਿਨ ਗੋਖਲੇ ਦੀ ਕਿਤਾਬ ‘ਜੈਂਟਲਮੈਨ ਸਪਾਈਮਾਸਟਰ’ ’ਤੇ ਆਧਾਰਿਤ ਹੈ। ਫਿਲਮ ਦੀ ਕਾਸਟਿੰਗ, ਨਿਰਦੇਸ਼ਕ ਅਤੇ ਹੋਰ ਵੇਰਵੇ ਫਿਲਹਾਲ ਗੁਪਤ ਰੱਖੇ ਗਏ ਹਨ ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਕੋਈ ਵੱਡਾ ਸਿਤਾਰਾ ਇਸ ਪ੍ਰਾਜੈਕਟ ਵਿੱਚ ਕੰਮ ਕਰੇਗਾ।

ਖੇਡਾਂ📍 ਪੰਜਾਬ

ਭਾਰਤੀ ਮਹਿਲਾ ਹਾਕੀ ਟੀਮ ਦਾ ਜ਼ਬਰਦਸਤ ਪ੍ਰਦਰਸ਼ਨ, ਮੇਜ਼ਬਾਨ ਜਾਪਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ‘ਚ ਐਂਟਰੀ

ਨਾਗੋਆ ਏਸ਼ੀਅਨ ਗੇਮਜ਼ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਮੇਜ਼ਬਾਨ ਜਾਪਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਭਾਰਤੀ ਮਹਿਲਾ ਹਾਕੀ ਟੀਮ ਦਾ ਜ਼ਬਰਦਸਤ ਪ੍ਰਦਰਸ਼ਨ, ਮੇਜ਼ਬਾਨ ਜਾਪਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ‘ਚ ਐਂਟਰੀ

ਨਾਗੋਆ ਏਸ਼ੀਅਨ ਗੇਮਜ਼ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਮੇਜ਼ਬਾਨ ਜਾਪਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਲਈ ਲਾਲਰੇਮਸਿਆਮੀ ਹਮਾਰਜੋਟੇ, ਇਸ਼ਿਕਾ ਚੌਧਰੀ ਅਤੇ ਨਵਨੀਤ ਕੌਰ ਨੇ ਗੋਲ ਕੀਤੇ, ਜਦਕਿ ਜਾਪਾਨ ਵੱਲੋਂ ਸ਼ਿਹੋ ਕੋਬਾਯਾਕਾਵਾ ਨੇ ਇੱਕ ਗੋਲ ਕੀਤਾ।

ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ। ਪਹਿਲੇ ਕੁਆਰਟਰ ਵਿੱਚ ਨਵਨੀਤ ਕੌਰ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਾਪਾਨੀ ਗੋਲਕੀਪਰ ਯੂ ਕੁਡੋ ਨੇ ਉਨ੍ਹਾਂ ਦੇ ਸ਼ਾਟ ਨੂੰ ਰੋਕ ਦਿੱਤਾ।

ਗੋਲਕੀਪਰ ਵੱਲੋਂ ਰੋਕੇ ਜਾਣ ਤੋਂ ਬਾਅਦ ਗੇਂਦ ਵਾਪਸ ਮੈਦਾਨ ਵਿੱਚ ਆ ਗਈ। ਇਸੇ ਗੇਂਦ ‘ਤੇ ਲਾਲਰੇਮਸਿਆਮੀ ਸਭ ਤੋਂ ਪਹਿਲਾਂ ਪਹੁੰਚੀ ਅਤੇ ਉਸ ਨੂੰ ਗੋਲਪੋਸਟ ਵਿੱਚ ਪਾ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ।

ਜਾਪਾਨ ਨੇ ਪਹਿਲੇ ਕੁਆਰਟਰ ਵਿੱਚ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਪੈਨਲਟੀ ਕਾਰਨਰ ਵੀ ਮਿਲਿਆ, ਪਰ ਭਾਰਤੀ ਕਪਤਾਨ ਅਤੇ ਗੋਲਕੀਪਰ ਸਵਿਤਾ ਪੁਨੀਆ ਨੇ ਮਾਹੋ ਉਏਨੋ ਦੇ ਯਤਨ ਨੂੰ ਰੋਕ ਦਿੱਤਾ।

ਆਖਰੀ ਕੁਆਰਟਰ ਦੀ ਸ਼ੁਰੂਆਤ ਵਿੱਚ ਜਾਪਾਨ ਨੇ ਇੱਕ ਗੋਲ ਕਰਕੇ ਅੰਤਰ ਘਟਾ ਦਿੱਤਾ। ਸ਼ਿਹੋ ਕੋਬਾਯਾਕਾਵਾ ਨੇ ਜ਼ੋਰਦਾਰ ਟੋਮਾਹਾਕ ਸ਼ਾਟ ‘ਤੇ ਗੋਲ ਕਰਕੇ ਸਕੋਰ 3-1 ਕਰ ਦਿੱਤਾ।

ਇਸ ਤੋਂ ਬਾਅਦ ਜਾਪਾਨ ਨੇ ਲਗਾਤਾਰ ਹਮਲੇ ਕੀਤੇ ਅਤੇ ਪੈਨਲਟੀ ਕਾਰਨਰ ਵੀ ਹਾਸਲ ਕੀਤਾ, ਪਰ ਸਵਿਤਾ ਪੁਨੀਆ ਦੀ ਅਗਵਾਈ ਵਿੱਚ ਭਾਰਤੀ ਡਿਫੈਂਸ ਨੇ ਦਬਾਅ ਨੂੰ ਚੰਗੀ ਤਰ੍ਹਾਂ ਸੰਭਾਲਿਆ ਅਤੇ ਜਾਪਾਨ ਨੂੰ ਦੂਜਾ ਗੋਲ ਨਹੀਂ ਕਰਨ ਦਿੱਤਾ।

ਭਾਰਤ ਦੇ 4 ਮੈਚਾਂ ਵਿੱਚ 12 ਅੰਕ ਹੋ ਗਏ ਹਨ। ਜਾਪਾਨ 9 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਥਾਈਲੈਂਡ ਆਪਣੇ ਬਾਕੀ ਮੈਚ ਜਿੱਤ ਕੇ 12 ਅੰਕਾਂ ਤੱਕ ਪਹੁੰਚ ਸਕਦਾ ਹੈ।

ਹਾਲਾਂਕਿ, ਜਾਪਾਨ ਅਤੇ ਥਾਈਲੈਂਡ ਵਿਚਾਲੇ ਹੋਣ ਵਾਲੇ ਆਖਰੀ ਪੂਲ ਮੈਚ ਕਾਰਨ ਦੋਵੇਂ ਟੀਮਾਂ ਭਾਰਤ ਦੇ 12 ਅੰਕਾਂ ਦੀ ਬਰਾਬਰੀ ਨਹੀਂ ਕਰ ਸਕਦੀਆਂ।

ਭਾਰਤ ਪੂਲ-ਬੀ ਵਿੱਚ ਆਪਣਾ ਆਖਰੀ ਮੁਕਾਬਲਾ ਐਤਵਾਰ ਨੂੰ ਸਿੰਗਾਪੁਰ ਖ਼ਿਲਾਫ਼ ਖੇਡੇਗਾ। ਪਿਛਲੀਆਂ ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਹਾਂਗਝੂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਖੇਤੀਬਾੜੀ📍 ਪੰਜਾਬ

ਬਰਨਾਲਾ ਦੇ ਕਿਸਾਨ ਪਰਾਲੀ ਪ੍ਰਬੰਧਨ ਲਈ ਜਿੱਤ ਸਕਦੇ ਨੇ ਇਨਾਮ

ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਪਤਵੰਤੇ 'ਲੱਕੀ ਡਰਾਅ (ਪਰਾਲੀ) 2026' ਮੁਹਿੰਮ ਦਾ ਪੋਸਟਰ ਜਾਰੀ ਕਰਦੇ ਹੋਏ। ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਉਸ ਦਾ ਪ੍ਰਬੰਧਨ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ 'ਲੱਕੀ ਡਰਾਅ (ਪਰਾਲੀ) 2026' ਮੁਹਿੰਮ ਸ਼ੁਰੂ ਕੀਤੀ ਹੈ।
ਬਰਨਾਲਾ ਦੇ ਕਿਸਾਨ ਪਰਾਲੀ ਪ੍ਰਬੰਧਨ ਲਈ ਜਿੱਤ ਸਕਦੇ ਨੇ ਇਨਾਮ

ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਪਤਵੰਤੇ 'ਲੱਕੀ ਡਰਾਅ (ਪਰਾਲੀ) 2026' ਮੁਹਿੰਮ ਦਾ ਪੋਸਟਰ ਜਾਰੀ ਕਰਦੇ ਹੋਏ।

ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਉਸ ਦਾ ਪ੍ਰਬੰਧਨ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ 'ਲੱਕੀ ਡਰਾਅ (ਪਰਾਲੀ) 2026' ਮੁਹਿੰਮ ਸ਼ੁਰੂ ਕੀਤੀ ਹੈ। ਪਰਾਲੀ ਪ੍ਰਬੰਧਨ ਦੇ ਸਹੀ ਤਰੀਕੇ ਅਪਣਾਉਣ ਵਾਲੇ ਕਿਸਾਨ ਲੱਕੀ ਡਰਾਅ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਨਕਦ ਇਨਾਮ ਜਿੱਤ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕੁੱਲ 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਹਰ ਹਫ਼ਤੇ ਲੱਕੀ ਡਰਾਅ ਰਾਹੀਂ ਕੁੱਲ 1 ਲੱਖ ਰੁਪਏ ਦੇ ਇਨਾਮਾਂ ਲਈ 25 ਕਿਸਾਨਾਂ ਦੀ ਚੋਣ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ 20,000 ਰੁਪਏ, ਦੂਜਾ 15,000 ਰੁਪਏ ਅਤੇ ਤੀਜਾ 10,000 ਰੁਪਏ ਹੈ, ਜਦਕਿ ਚੁਣੇ ਗਏ 22 ਹੋਰ ਕਿਸਾਨਾਂ ਨੂੰ 2,500-2,500 ਰੁਪਏ ਦਿੱਤੇ ਜਾਣਗੇ। ਜ਼ਿਲ੍ਹੇ ਦੇ ਜੋ ਕਿਸਾਨ ਇਸ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਉਸ ਦਾ ਪ੍ਰਬੰਧਨ ਕਰਨਗੇ, ਉਹ ਇਸ ਮੁਹਿੰਮ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 10 ਅਕਤੂਬਰ ਹੈ। ਕਿਸਾਨ ਵਟਸਐਪ ਨੰਬਰ 8264425663 'ਤੇ ਮੈਸੇਜ ਭੇਜ ਕੇ ਆਨਲਾਈਨ ਅਰਜ਼ੀ ਦਾ ਲਿੰਕ ਪ੍ਰਾਪਤ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਮਿਲਾ ਕੇ ਜਾਂ ਹੋਰ ਢੁਕਵੇਂ ਢੰਗਾਂ ਰਾਹੀਂ ਉਸ ਦਾ ਪ੍ਰਬੰਧਨ ਕਰਨਾ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਅਹਿਮ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਸਹੀ ਤਰੀਕੇ ਅਪਣਾਉਣ ਅਤੇ ਇਸ ਮੁਹਿੰਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

ਵਿਦੇਸ਼📍 ਪੰਜਾਬ

ਪੈਲਾਟਾਈਨ ਗੁਰਦੁਆਰਾ ਵਿਖੇ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ 27 ਸਤੰਬਰ ਨੂੰ

ਪੈਲਾਟਾਈਨ (ਸ਼ਿਕਾਗੋ), 24 ਸਤੰਬਰ — ਪੰਜਾਬੀ ਵਿਰਾਸਤ ਸੰਸਥਾ ਸ਼ਿਕਾਗੋ ਵੱਲੋਂ ਮਾਨਵਤਾ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਐਤਵਾਰ 27 ਸਤੰਬਰ 2026 ਨੂੰ ਗੁਰਦੁਆਰਾ ਸਾਹਿਬ ਪਲਾਟਾਈਨ ਵਿਖੇ ਕਰਵਾਇਆ ਜਾ ਰਿਹਾ ਹੈ।
ਪੈਲਾਟਾਈਨ ਗੁਰਦੁਆਰਾ ਵਿਖੇ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ 27 ਸਤੰਬਰ ਨੂੰ

ਪੈਲਾਟਾਈਨ (ਸ਼ਿਕਾਗੋ), 24 ਸਤੰਬਰ — ਪੰਜਾਬੀ ਵਿਰਾਸਤ ਸੰਸਥਾ ਸ਼ਿਕਾਗੋ ਵੱਲੋਂ ਮਾਨਵਤਾ ਦੇ ਮਹਾਨ ਸੇਵਕ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਐਤਵਾਰ 27 ਸਤੰਬਰ 2026 ਨੂੰ ਗੁਰਦੁਆਰਾ ਸਾਹਿਬ ਪਲਾਟਾਈਨ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਰੋਹ ਵਿੱਚ ਸਾਧ ਸੰਗਤ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ।

ਭਗਤ ਪੂਰਨ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਬਿਨਾਂ ਕਿਸੇ ਭਿੰਨ-ਭੇਦ ਤੋਂ ਅੰਗਹੀਣ, ਨਿਆਸਰਿਆਂ ਅਤੇ ਨਿਤਾਣਿਆਂ ਦੀ ਸੇਵਾ ਵਿੱਚ ਲਾ ਦਿੱਤੀ। ਉਨ੍ਹਾਂ ਵੱਲੋਂ ਕਾਇਮ ਕੀਤਾ ਪਿੰਗਲਵਾੜਾ ਅੱਜ ਨਿਸ਼ਕਾਮ, ਨਿਸ਼ਕਪਟ, ਨਿਰਮਲ ਅਤੇ ਨਿਸ਼ਵਾਰਥ ਸੇਵਾ ਦਾ ਚਾਨਣ ਮੁਨਾਰਾ ਹੈ। ਆਓ ਇਸ ਨੇਕ ਕਾਰਜ ਨੂੰ ਹੋਰ ਸਫਲ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਈਏ ਅਤੇ ਸਮਰੱਥਾ ਅਨੁਸਾਰ ਪਿੰਗਲਵਾੜੇ ਦੀ ਮਦਦ ਕਰੀਏ।

ਸਮਾਰੋਹ ਦਾ ਆਯੋਜਨ ਪੰਜਾਬੀ ਹੈਰੀਟੇਜ ਆਰਗੇਨਾਈਜ਼ੇਸ਼ਨ ਆਫ ਸ਼ਿਕਾਗੋ (ਪੰਜਾਬੀ ਵਿਰਾਸਤ ਸੰਸਥਾ) ਵੱਲੋਂ ਕੀਤਾ ਜਾ ਰਿਹਾ ਹੈ, ਜੋ 2005 ਤੋਂ ਭਗਤ ਪੂਰਨ ਸਿੰਘ ਜੀ ਦੇ ਸੁਨੇਹੇ ਨੂੰ ਫੈਲਾਉਣ ਲਈ ਸਵੈ-ਸੇਵੀ ਤੌਰ 'ਤੇ ਕੰਮ ਕਰ ਰਹੀ ਹੈ। ਸੰਸਥਾ ਵੱਲੋਂ ਪਿੰਗਲਵਾੜੇ ਲਈ ਦਾਨ ਵੀ ਇਕੱਠਾ ਕੀਤਾ ਜਾਂਦਾ ਹੈ।

ਦਾਨ ਭੇਜਣ ਲਈ ਪਤਾ: ਜਸਵੰਤ ਸਾਹਨੀ ਟਰੱਸਟ ਫੰਡ — ਪਿੰਗਲਵਾੜਾ ਡੋਨੇਸ਼ਨ, ਪੀ.ਓ. ਬਾਕਸ 357, ਪਿਟਸਟਾਊਨ, ਐਨ.ਜੇ. 08867। ਇਹ ਦਾਨ ਟੈਕਸ ਮੁਕਤ ਹੈ। ਵਧੇਰੇ ਜਾਣਕਾਰੀ ਲਈ [email protected] 'ਤੇ ਈਮੇਲ ਕੀਤੀ ਜਾ ਸਕਦੀ ਹੈ।

ਸਮਾਰੋਹ ਵਾਲਾ ਦਿਨ ਅਤੇ ਪਤਾ: ਐਤਵਾਰ 27 ਸਤੰਬਰ 2026, ਗੁਰਦੁਆਰਾ ਸਾਹਿਬ ਪਲਾਟਾਈਨ, 1280 ਵਿਨੇਟਕਾ ਸਟਰੀਟ, ਪਲਾਟਾਈਨ, ਆਈ.ਐਲ. 60067। ਫੋਨ: (847) 358-1117। ਸੰਪਰਕ: (847) 975-3877, (630) 313-9121, (847) 809-6145, (847) 991-7761, (224) 456-8096।

ਵਿਦੇਸ਼📍 ਪੰਜਾਬ

ਹਿਮਾਲਿਆ ‘ਚ ਵਧਿਆ ਗਲੇਸ਼ੀਅਰ-ਹੜ੍ਹ ਦਾ ਖ਼ਤਰਾ ਤਾਂ ਨੇਪਾਲ ਨੇ ਭਾਰਤ-ਚੀਨ ਤੋਂ ਮੰਗਿਆ ਸਾਥ, ਕੀ ਹੈ ਪਲਾਨ?

ਨੇਪਾਲ ਦੇ ਬਾਲੇਂਦਰ ਸ਼ਾਹ ਨੇ ਹਿਮਾਲਿਆਈ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਭਾਰਤ ਅਤੇ ਚੀਨ ਨਾਲ ਮਿਲ ਕੇ ਇੱਕ ਨਵਾਂ ਮਕੈਨਿਜ਼ਮ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
ਹਿਮਾਲਿਆ ‘ਚ ਵਧਿਆ ਗਲੇਸ਼ੀਅਰ-ਹੜ੍ਹ ਦਾ ਖ਼ਤਰਾ ਤਾਂ ਨੇਪਾਲ ਨੇ ਭਾਰਤ-ਚੀਨ ਤੋਂ ਮੰਗਿਆ ਸਾਥ, ਕੀ ਹੈ ਪਲਾਨ?

ਨੇਪਾਲ ਦੇ ਬਾਲੇਂਦਰ ਸ਼ਾਹ ਨੇ ਹਿਮਾਲਿਆਈ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਭਾਰਤ ਅਤੇ ਚੀਨ ਨਾਲ ਮਿਲ ਕੇ ਇੱਕ ਨਵਾਂ ਮਕੈਨਿਜ਼ਮ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਵਿੱਚ ਸੈਟੇਲਾਈਟ ਡਾਟਾ, ਆਫ਼ਤ ਦੀ ਚੇਤਾਵਨੀ ਅਤੇ ਰਾਹਤ ਸਹਿਯੋਗ ਨੂੰ ਸ਼ਾਮਲ ਕੀਤਾ ਜਾਵੇਗਾ।

ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਹਿਮਾਲਿਆ ਵਿੱਚ ਵਧ ਰਹੇ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਭਾਰਤ ਅਤੇ ਚੀਨ ਨਾਲ ਮਿਲ ਕੇ ਇੱਕ ਨਵਾਂ ਤੰਤਰ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਦਾ ਨਾਮ ਹਿਮਾਲੀਅਨ ਕਲਾਈਮੇਟ ਰਿਜ਼ੀਲਿਏਂਸ ਮਕੈਨਿਜ਼ਮ ਰੱਖਣ ਦੀ ਗੱਲ ਕਹੀ ਗਈ ਹੈ। ਇਸ ਦੀ ਅਗਵਾਈ ਨੇਪਾਲ, ਭਾਰਤ ਅਤੇ ਚੀਨ ਮਿਲ ਕੇ ਕਰਨਗੇ। ਸ਼ਾਹ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਵਿੱਚ ਪਹਿਲੀ ਵਾਰ ਭਾਸ਼ਣ ਦਿੱਤਾ। ਉਨ੍ਹਾਂ ਨੇ ਹਾਲ ਹੀ ਵਿੱਚ ਨੇਪਾਲ ਵਿੱਚ ਆਈ ਭਿਆਨਕ ਹੜ੍ਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਰਤੀ ਦਾ ਵਧਦਾ ਤਾਪਮਾਨ ਹਿਮਾਲਿਆ ਦੀ ਨਾਜ਼ੁਕ ਕੁਦਰਤੀ ਪ੍ਰਣਾਲੀ ਨੂੰ ਅਸਥਿਰ ਕਰ ਰਿਹਾ ਹੈ। ਨੇਪਾਲ ਵਿੱਚ 26 ਅਗਸਤ ਨੂੰ ਆਈ ਵਿਨਾਸ਼ਕਾਰੀ ਹੜ੍ਹ ਅਤੇ ਭੂਸਖਲਨ ਵਿੱਚ ਹੁਣ ਤੱਕ 1,451 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।

ਸ਼ਾਹ ਨੇ ਕਿਹਾ ਕਿ ਹਿੰਦੂ ਕੁਸ਼ ਹਿਮਾਲਿਆ ਖੇਤਰ ਵਿੱਚ ਲਗਭਗ 2 ਅਰਬ ਲੋਕ ਰਹਿੰਦੇ ਹਨ। ਹਿਮਾਲਿਆ ਇਨ੍ਹਾਂ ਲੋਕਾਂ ਲਈ ਪਾਣੀ, ਵਾਤਾਵਰਣ, ਖੇਤੀਬਾੜੀ ਅਤੇ ਰੋਜ਼ੀ-ਰੋਟੀ ਦਾ ਵੱਡਾ ਆਧਾਰ ਹੈ। ਇਸ ਦਾ ਪ੍ਰਭਾਵ ਨੇਪਾਲ ਤੋਂ ਬਹੁਤ ਦੂਰ ਰਹਿਣ ਵਾਲੀ ਆਬਾਦੀ ‘ਤੇ ਵੀ ਪੈਂਦਾ ਹੈ। ਸ਼ਾਹ ਨੇ ਕਿਹਾ ਕਿ ਹਿਮਾਲਿਆ ਦੁਨੀਆ ਤੋਂ ਵੱਖਰਾ ਕੋਈ ਛੋਟਾ ਇਲਾਕਾ ਨਹੀਂ ਹੈ, ਸਗੋਂ ਇਹ ਧਰਤੀ ਦੀ ਜੀਵਨ-ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸੇ ਨੂੰ ਦੇਖਦੇ ਹੋਏ ਸ਼ਾਹ ਨੇ ਭਾਰਤ ਅਤੇ ਚੀਨ ਨਾਲ ਮਿਲ ਕੇ ਤੁਰੰਤ ਹਿਮਾਲਯਨ ਨਕਲਾਈਮੇਟ ਰਿਜ਼ੀਲਿਏਂਸ ਮਕੈਨਿਜ਼ਮ ਬਣਾਉਣ ਦਾ ਪ੍ਰਸਤਾਵ ਰੱਖਿਆ।

ਸ਼ਾਹ ਨੇ ਕਿਹਾ ਕਿ ਇਸ ਮਕੈਨਿਜ਼ਮ ਰਾਹੀਂ ਤਿੰਨੇ ਦੇਸ਼ ਸੈਟੇਲਾਈਟ ਤੋਂ ਮਿਲਣ ਵਾਲੀ ਜਾਣਕਾਰੀ ਅਤੇ ਮਾਹਰਾਂ ਦੀ ਮੁਹਾਰਤ ਸਾਂਝੀ ਕਰ ਸਕਦੇ ਹਨ। ਇਸ ਵਿਵਸਥਾ ਤਹਿਤ ਖਤਰਨਾਕ ਗਲੇਸ਼ੀਅਲ ਝੀਲਾਂ, ਯਾਨੀ ਗਲੇਸ਼ੀਅਰਾਂ ਦੇ ਪਿਘਲਣ ਨਾਲ ਬਣੀਆਂ ਝੀਲਾਂ ‘ਤੇ ਨਜ਼ਰ ਰੱਖਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਤਿੰਨਾਂ ਦੇਸ਼ਾਂ ਵਿਚਕਾਰ ਅਰਲੀ ਵਾਰਨਿੰਗ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਹੜ੍ਹ ਜਾਂ ਹੋਰ ਆਫ਼ਤਾਂ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਸਕੇ।

ਜਦੋਂ ਕੋਈ ਵੱਡੀ ਕੁਦਰਤੀ ਆਫ਼ਤ ਆਵੇ ਤਾਂ ਤਿੰਨੇ ਦੇਸ਼ ਸਰਹੱਦ ਦੇ ਦੋਵੇਂ ਪਾਸਿਆਂ ‘ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਕਰਨ। ਸ਼ਾਹ ਦਾ ਕਹਿਣਾ ਸੀ ਕਿ ਹਿਮਾਲਿਆ ਨੂੰ ਵੱਖ-ਵੱਖ ਦੇਸ਼ਾਂ ਵਿਚਕਾਰ ਵੰਡੀ ਹੋਈ ਜਾਣਕਾਰੀ ਦਾ ਖੇਤਰ ਬਣਾਉਣ ਦੀ ਬਜਾਏ ਅੰਤਰਰਾਸ਼ਟਰੀ ਸਹਿਯੋਗ ਵਾਲੀ ਲੈਬ ਬਣਾਇਆ ਜਾਣਾ ਚਾਹੀਦਾ ਹੈ।

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪੈਰਮਾਫ੍ਰੌਸਟ (ਲੰਬੇ ਸਮੇਂ ਤੋਂ ਜੰਮੀ ਜ਼ਮੀਨ ਦੀ ਬਰਫ਼) ਦੇ ਪਿਘਲਣ ਦੇ ਖ਼ਤਰੇ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਗਲੇਸ਼ੀਅਰਾਂ ਦੇ ਹੇਠਾਂ ਪਹਾੜਾਂ ਦੀਆਂ ਢਲਾਣਾਂ ਕਮਜ਼ੋਰ ਹੋ ਰਹੀਆਂ ਹਨ। ਇਸ ਨਾਲ ਬਰਫ਼ ਅਤੇ ਚੱਟਾਨਾਂ ਦੇ ਖਿਸਕਣ, ਹੜ੍ਹ, ਭੂਸਖਲਨ ਅਤੇ ਹੋਰ ਸਬੰਧਤ ਆਫ਼ਤਾਂ ਦਾ ਖ਼ਤਰਾ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੀਆਂ ਘਟਨਾਵਾਂ ਕਾਰਨ ਨੇਪਾਲ-ਚੀਨ ਸਰਹੱਦ ਦੇ ਦੋਵੇਂ ਪਾਸਿਆਂ ਭਾਰੀ ਤਬਾਹੀ ਹੋਈ ਅਤੇ ਹੜ੍ਹ ਦਾ ਪਾਣੀ ਵਧਦਾ ਹੋਇਆ ਭਾਰਤ ਤੱਕ ਪਹੁੰਚ ਗਿਆ।

ਵਿਦੇਸ਼📍 ਪੰਜਾਬ

ਗਰਭ ਅਵਸਥਾ ’ਚ ਇਨਫੈਕਸ਼ਨ ਨਾਲ ਆਟੀਜ਼ਮ ਦਾ ਵਧਦਾ ਹੈ ਖ਼ਤਰਾ

ਅਧਿਐਨ ਵਿਚ ਦੱਸਿਆ ਗਿਆ ਹੈ ਕਿ ਜਨਮ ਤੋਂ ਟਾਰਚ ਇੰਫੈਕਸ਼ਨ ਵਾਲੇ ਬੱਚਿਆਂ ’ਚ ਆਟੀਜ਼ਮ ਦਾ ਖ਼ਤਰਾ ਕਰੀਬ ਤਿੰਨ ਗੁਣਾ, ਬੌਧਿਕ ਕਮਜ਼ੋਰੀ ਦਾ ਖ਼ਤਰਾ ਸੱਤ ਗੁਣਾ ਤੋਂ ਵੱਧ ਅਤੇ ਗੰਭੀਰ ਤੋਂ ਬਹੁਤ ਗੰਭੀਰ ਬੌਧਿਕ ਕਮਜ਼ੋਰੀ ਦਾ ਖ਼ਤਰਾ 30 ਗੁਣਾ ਤੱਕ ਵਧ ਜਾਂਦਾ ਹੈ।
ਗਰਭ ਅਵਸਥਾ ’ਚ ਇਨਫੈਕਸ਼ਨ ਨਾਲ ਆਟੀਜ਼ਮ ਦਾ ਵਧਦਾ ਹੈ ਖ਼ਤਰਾ

ਅਧਿਐਨ ਵਿਚ ਦੱਸਿਆ ਗਿਆ ਹੈ ਕਿ ਜਨਮ ਤੋਂ ਟਾਰਚ ਇੰਫੈਕਸ਼ਨ ਵਾਲੇ ਬੱਚਿਆਂ ’ਚ ਆਟੀਜ਼ਮ ਦਾ ਖ਼ਤਰਾ ਕਰੀਬ ਤਿੰਨ ਗੁਣਾ, ਬੌਧਿਕ ਕਮਜ਼ੋਰੀ ਦਾ ਖ਼ਤਰਾ ਸੱਤ ਗੁਣਾ ਤੋਂ ਵੱਧ ਅਤੇ ਗੰਭੀਰ ਤੋਂ ਬਹੁਤ ਗੰਭੀਰ ਬੌਧਿਕ ਕਮਜ਼ੋਰੀ ਦਾ ਖ਼ਤਰਾ 30 ਗੁਣਾ ਤੱਕ ਵਧ ਜਾਂਦਾ ਹੈ।

ਸਵਿਡਨ ’ਚ 37 ਲੱਖ ਲੋਕਾਂ ’ਤੇ ਕੀਤੇ ਗਏ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਗਰਭਵਤੀ ਔਰਤ ਤੋਂ ਭਰੂਣ ਵਿਚ ਫੈਲਣ ਵਾਲੇ ਟਾਰਚ ਇੰਫੈਕਸ਼ਨ ਦਾ ਸੰਬੰਧ ਬਾਅਦ ਦੀ ਜ਼ਿੰਦਗੀ ’ਚ ਆਟੀਜ਼ਮ ਅਤੇ ਬੌਧਿਕ ਕਮਜ਼ੋਰੀ ਦੇ ਬਹੁਤ ਜ਼ਿਆਦਾ ਖਤਰੇ ਨਾਲ ਹੈ। ਟਾਰਚ ਉਹ ਮੈਡੀਕਲ ਹਾਲਤਾਂ ਅਤੇ ਇੰਫੈਕਸ਼ਨਾਂ ਦੇ ਸਮੂਹ ਨੂੰ ਕਹਿੰਦੇ ਹਨ, ਜੋ ਗਰਭਵਤੀ ਔਰਤ ਤੋਂ ਭਰੂਣ ਜਾਂ ਨਵਜਾਤ ਸ਼ਿਸ਼ੂ ਵਿਚ ਫੈਲ ਸਕਦੇ ਹਨ।

ਇਹ ਅਧਿਐਨ ਟਾਰਚ ਇੰਫੈਕਸ਼ਨ ਦੇ ਨਾਮ ਨਾਲ ਜਾਣੇ ਜਾਣ ਵਾਲੇ ਸਮੂਹ ’ਤੇ ਕੇਂਦ੍ਰਿਤ ਸੀ। ਇਸ ਸ਼੍ਰੇਣੀ ਵਿਚ ਸਾਈਟੋਮੇਗਾਲੋਵਾਇਰਸ, ਰੂਬੇਲਾ, ਟਾਕਸੋਪਲਾਜਮੋਸਿਸ ਅਤੇ ਹੇਰਪੀਸਵਾਇਰਸ ਵਰਗੇ ਇੰਫੈਕਸ਼ਨ ਸ਼ਾਮਲ ਹਨ। ਹਾਲਾਂਕਿ, ਜ਼ਿਆਦਾਤਰ ਆਮ ਇੰਫੈਕਸ਼ਨ ਸਿੱਧੇ ਤੌਰ ’ਤੇ ਵਿਕਸਤ ਹੋ ਰਹੇ ਭਰੂਣਣ ਤੱਕ ਨਹੀਂ ਪਹੁੰਚਦੇ, ਪਰ ਇਹ ਪੈਥੋਜਨ ਕਦੇ-ਕਦੇ ਪਲੇਸੈਂਟਾ ਨੂੰ ਪਾਰ ਕਰ ਕੇ ਜਨਮਜਾਤ ਇੰਫੈਕਸ਼ਨ ਦਾ ਕਾਰਨ ਬਣ ਸਕਦੇ ਹਨ।

ਵਿਦੇਸ਼📍 ਪੰਜਾਬ

ਜਿਨਪਿੰਗ ਨੇ 1 ਲੱਖ ਅਮਰੀਕੀ ਨੌਜਵਾਨਾਂ ‘ਤੇ ਲਾਇਆ ਦਾਅ, ਚੀਨ ਆਉਣ ਦਾ ਦਿੱਤਾ ਸੱਦਾ, ਕੀ ਹੈ ਡ੍ਰੈਗਨ ਦਾ ਪਲਾਨ?

ਜਿਨਪਿੰਗ ਨੇ ਕਿਹਾ, ਆਓ ਅਸੀਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰੀਏ ਅਤੇ ਇੱਕ ਇਤਿਹਾਸਕ ਪਹਿਲ ਕਰੀਏ। ਅਸੀਂ ਆਪਣੇ ਦੇਸ਼ਾਂ ਦੇ ਲੋਕਾਂ ਵਿਚਾਲੇ ਦੋਸਤੀ ਨੂੰ ਅੱਗੇ ਵਧਾਉਂਦੇ ਰਹੀਏ ਅਤੇ ਇੱਕ ਬਿਹਤਰ ਦੁਨੀਆ ਬਣਾਉਣ ਲਈ ਮਿਲ ਕੇ ਕੰਮ ਕਰੀਏ।
ਜਿਨਪਿੰਗ ਨੇ 1 ਲੱਖ ਅਮਰੀਕੀ ਨੌਜਵਾਨਾਂ ‘ਤੇ ਲਾਇਆ ਦਾਅ, ਚੀਨ ਆਉਣ ਦਾ ਦਿੱਤਾ ਸੱਦਾ, ਕੀ ਹੈ ਡ੍ਰੈਗਨ ਦਾ ਪਲਾਨ?

ਜਿਨਪਿੰਗ ਨੇ ਕਿਹਾ, ਆਓ ਅਸੀਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰੀਏ ਅਤੇ ਇੱਕ ਇਤਿਹਾਸਕ ਪਹਿਲ ਕਰੀਏ। ਅਸੀਂ ਆਪਣੇ ਦੇਸ਼ਾਂ ਦੇ ਲੋਕਾਂ ਵਿਚਾਲੇ ਦੋਸਤੀ ਨੂੰ ਅੱਗੇ ਵਧਾਉਂਦੇ ਰਹੀਏ ਅਤੇ ਇੱਕ ਬਿਹਤਰ ਦੁਨੀਆ ਬਣਾਉਣ ਲਈ ਮਿਲ ਕੇ ਕੰਮ ਕਰੀਏ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ 1 ਲੱਖ ਨੌਜਵਾਨ ਅਮਰੀਕੀਆਂ ਨੂੰ ਐਕਸਚੇਂਜ ਪ੍ਰੋਗਰਾਮ ਅਤੇ ਪੜ੍ਹਾਈ ਲਈ ਚੀਨ ਆਉਣ ਦਾ ਸੱਦਾ ਦਿੱਤਾ ਜਾਵੇਗਾ। ਵ੍ਹਾਈਟ ਹਾਊਸ ਵਿੱਚ ਜਿਨਪਿੰਗ ਵੱਲੋਂ ਕੀਤੀ ਗਈ ਇਹ ਘੋਸ਼ਣਾ 2023 ਵਿੱਚ ਕੀਤੇ ਗਏ ਇਸੇ ਤਰ੍ਹਾਂ ਦੇ ਐਲਾਨ ਤੋਂ ਬਾਅਦ ਆਈ ਹੈ। ਉਸ ਸਮੇਂ ਪੰਜ ਸਾਲਾਂ ਦੀ ਮਿਆਦ ਵਿੱਚ 50 ਹਜ਼ਾਰ ਨੌਜਵਾਨ ਅਮਰੀਕੀਆਂ ਨੂੰ ਐਕਸਚੇਂਜ ਪ੍ਰੋਗਰਾਮ ਅਤੇ ਪੜ੍ਹਾਈ ਲਈ ਚੀਨ ਬੁਲਾਉਣ ਦਾ ਟੀਚਾ ਰੱਖਿਆ ਗਿਆ ਸੀ। ਇਹ ਟੀਚਾ ਇਸ ਸਾਲ ਹੀ ਨਿਰਧਾਰਤ ਸਮੇਂ ਤੋਂ ਪਹਿਲਾਂ ਹਾਸਲ ਕਰ ਲਿਆ ਗਿਆ।

ਜਿਨਪਿੰਗ ਨੇ ਕਿਹਾ ਕਿ ਚੀਨ-ਅਮਰੀਕਾ ਸਬੰਧਾਂ ਦੀ ਉਮੀਦ ਸਾਡੇ ਲੋਕਾਂ ਵਿੱਚ ਹੈ ਅਤੇ ਇਸ ਦਾ ਭਵਿੱਖ ਨੌਜਵਾਨਾਂ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ, ਮੈਨੂੰ ਆਉਣ ਵਾਲੇ ਪੰਜ ਸਾਲਾਂ ਵਿੱਚ 1 ਲੱਖ ਨੌਜਵਾਨ ਅਮਰੀਕੀਆਂ ਨੂੰ ਐਕਸਚੇਂਜ ਪ੍ਰੋਗਰਾਮ ਅਤੇ ਪੜ੍ਹਾਈ ਲਈ ਚੀਨ ਆਉਣ ਦਾ ਸੱਦਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਚੀਨੀ ਨੇਤਾ ਨੇ ਦੂਜੇ ਵਿਸ਼ਵ ਯੁੱਧ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਚੀਨੀ ਅਤੇ ਅਮਰੀਕੀ ਲੋਕਾਂ ਨੇ ਫਾਸ਼ੀਵਾਦੀ ਹਮਲੇ ਦੇ ਖ਼ਿਲਾਫ਼ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੀ ਸੀ।

ਜਿਨਪਿੰਗ ਨੇ ਕਿਹਾ ਕਿ ਚੀਨੀ ਲੋਕਾਂ ਨੇ ਇਤਿਹਾਸ ਦੇ ਉਸ ਹਿੱਸੇ ਨੂੰ ਕਦੇ ਨਹੀਂ ਭੁਲਾਇਆ ਅਤੇ ਨਾ ਹੀ ਅਮਰੀਕੀ ਲੋਕਾਂ ਨੇ। ਉਨ੍ਹਾਂ ਕਿਹਾ, ਦੇਵਿਓ ਅਤੇ ਸੱਜਣੋ, ਪਿਆਰੇ ਦੋਸਤੋ, ਚੀਨੀ ਰਾਸ਼ਟਰ ਦਾ ਮਹਾਨ ਪੁਨਰਜਾਗਰਣ ਅਤੇ ਅਮਰੀਕਾ ਨੂੰ ਮੁੜ ਮਹਾਨ ਬਣਾਉਣਾ ਇਕੱਠੇ ਅੱਗੇ ਵਧ ਸਕਦੇ ਹਨ। ਆਓ ਅਸੀਂ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰੀਏ ਅਤੇ ਆਪਣੀ ਇਤਿਹਾਸਕ ਪਹਿਲ ਦਿਖਾਈਏ। ਆਓ ਅਸੀਂ ਆਪਣੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਦੋਸਤੀ ਨੂੰ ਅੱਗੇ ਵਧਾਉਂਦੇ ਰਹੀਏ ਅਤੇ ਇੱਕ ਬਿਹਤਰ ਦੁਨੀਆ ਬਣਾਉਣ ਲਈ ਮਿਲ ਕੇ ਕੰਮ ਕਰੀਏ।

ਇਸ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ ਹਮਲੇ ਦੇ ਖ਼ਿਲਾਫ਼ ਚੀਨ ਦੀ ਮਦਦ ਕਰਨ ਵਿੱਚ ਅਮਰੀਕਾ ਦੀ ਭੂਮਿਕਾ ਦਾ ਜ਼ਿਕਰ ਕੀਤਾ ਸੀ। ਟਰੰਪ ਨੇ ਸੁਰੱਖਿਆ, ਤਕਨਾਲੋਜੀ ਅਤੇ ਸੁਪਰਇੰਟੈਲੀਜੈਂਸ ਨਾਲ ਜੁੜੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਉਨ੍ਹਾਂ ਅਤੇ ਜਿਨਪਿੰਗ ਵੱਲੋਂ ਲਏ ਗਏ ਫ਼ੈਸਲੇ ਆਉਣ ਵਾਲੀਆਂ ਦਹਾਕਿਆਂ ਤੱਕ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਾਂਝੇ ਹਿੱਤਾਂ ‘ਤੇ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਅਸੀਂ ਇਤਿਹਾਸ ਵਿੱਚ ਬਹੁਤ ਕੁਝ ਹਾਸਲ ਕਰ ਸਕਦੇ ਹਾਂ। ਟਰੰਪ ਨੇ ਕਿਹਾ ਕਿ ਉਨ੍ਹਾਂ ਸਾਂਝੇ ਹਿੱਤਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਨੇ ਸਾਡੇ ਲੋਕਾਂ ਨੂੰ ਵਿਸ਼ਾਲ ਮਹਾਸਾਗਰਾਂ, ਲੰਬੀਆਂ ਦੂਰੀਆਂ ਅਤੇ ਕਈ ਅੰਤਰਾਂ ਦੇ ਬਾਵਜੂਦ ਇੱਕ-ਦੂਜੇ ਨਾਲ ਜੋੜਿਆ ਹੈ ਅਤੇ ਇੱਥੋਂ ਤੱਕ ਕਿ ਦੂਜੇ ਵਿਸ਼ਵ ਯੁੱਧ ਵਿੱਚ ਸਾਨੂੰ ਸਹਿਯੋਗੀ ਵੀ ਬਣਾਇਆ।

ਟਰੰਪ ਨੇ ਕਿਹਾ, ਉਸ ਮਹਾਨਤਾ ਨੂੰ ਦੇਖੋ ਜੋ ਅਸੀਂ ਦੂਜੇ ਵਿਸ਼ਵ ਯੁੱਧ ਵਿੱਚ ਮਿਲ ਕੇ ਹਾਸਲ ਕੀਤੀ ਸੀ। ਬਹਾਦਰ ਅਮਰੀਕੀ ਪਾਇਲਟ ਆਪਣੀ ਮਰਜ਼ੀ ਨਾਲ ਚੀਨ ਆਏ ਅਤੇ ਉਸ ਮਹਾਨ ਦੇਸ਼ ਦੀ ਹੋਂਦ ਬਚਾਉਣ ਲਈ ਲੜਾਈ ਲੜੀ। ਮਹਾਨ ਗਰੁੱਪ ਸੱਚਮੁੱਚ ਸ਼ਾਨਦਾਰ ਸੀ।

ਟਰੰਪ ਨੇ ਕਿਹਾ ਕਿ ਚੀਨੀ ਲੋਕਾਂ ਦੇ ਨਾਲ ਦੇ ਤਜਰਬੇ ਨੇ ਹੀ ਉਨ੍ਹਾਂ ਨੂੰ ਵਰਗਾ ਚੀਨੀ ਵਾਕੰਸ਼ ਅਪਣਾਉਣ ਲਈ ਪ੍ਰੇਰਿਤ ਕੀਤਾ, ਜਿਸ ਦੀ ਵਰਤੋਂ ਉਹ ਅੱਜ ਵੀ ਕਰਦੇ ਹਨ। ਮਰੀਨ ਇਸ ਸ਼ਬਦ ਦੀ ਵਰਤੋਂ ਬਹੁਤ ਜ਼ਿਆਦਾ ਉਤਸ਼ਾਹ ਦਿਖਾਉਣ ਲਈ ਕਰਦੇ ਹਨ, ਪਰ ਚੀਨੀ ਭਾਸ਼ਾ ਵਿੱਚ ਇਸ ਦਾ ਅਸਲ ਮਤਲਬ ਮਿਲ ਕੇ ਕੰਮ ਕਰਨਾ ਹੈ।

ਕਾਰੋਬਾਰ📍 ਪੰਜਾਬ

ਸਰਕਾਰ ਦੇ ਖਾਤੇ ‘ਚ ਨਹੀਂ ਜਾਵੇਗਾ ਇੱਕ ਵੀ ਪੈਸਾ, ਸਮਝੋ ਐਮਡੀਆਰ ਚਾਰਜ ਦਾ ਪੂਰਾ ਗਣਿਤ

15 ਅਕਤੂਬਰ ਤੋਂ 2,000 ਰੁਪਏ ਤੋਂ ਵੱਧ ਦੇ ਯੂਪੀਆਈ ਪੇਮੈਂਟ 'ਤੇ 0.4 ਫੀਸਦੀ ਐਮਡੀਆਰ ਲੱਗੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਦਾ ਬੋਝ ਗਾਹਕਾਂ 'ਤੇ ਨਹੀਂ ਪਵੇਗਾ।
ਸਰਕਾਰ ਦੇ ਖਾਤੇ ‘ਚ ਨਹੀਂ ਜਾਵੇਗਾ ਇੱਕ ਵੀ ਪੈਸਾ, ਸਮਝੋ ਐਮਡੀਆਰ ਚਾਰਜ ਦਾ ਪੂਰਾ ਗਣਿਤ

15 ਅਕਤੂਬਰ ਤੋਂ 2,000 ਰੁਪਏ ਤੋਂ ਵੱਧ ਦੇ ਯੂਪੀਆਈ ਪੇਮੈਂਟ 'ਤੇ 0.4 ਫੀਸਦੀ ਐਮਡੀਆਰ ਲੱਗੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਦਾ ਬੋਝ ਗਾਹਕਾਂ 'ਤੇ ਨਹੀਂ ਪਵੇਗਾ। ਵਸੂਲ ਕੀਤੀ ਗਈ ਰਕਮ ਦਾ ਇੱਕ ਵੀ ਪੈਸਾ ਸਰਕਾਰੀ ਖ਼ਜ਼ਾਨੇ ਵਿੱਚ ਨਹੀਂ ਜਾਵੇਗਾ।

ਯੂਪੀਆਈ ਰਾਹੀਂ ਰੋਜ਼ਾਨਾ ਪੇਮੈਂਟ ਕਰਨ ਵਾਲੇ ਕਰੋੜਾਂ ਲੋਕਾਂ ਲਈ ਇੱਕ ਬਹੁਤ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਖ਼ਬਰ ਆਈ ਸੀ ਕਿ 2,000 ਰੁਪਏ ਤੋਂ ਵੱਧ ਦੇ ਪੇਮੈਂਟ ‘ਤੇ ਚਾਰਜ ਲੱਗਣ ਵਾਲਾ ਹੈ। ਇਸ ਖ਼ਬਰ ਨੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਸੀ। ਲੋਕਾਂ ਨੂੰ ਲੱਗਣ ਲੱਗਾ ਸੀ ਕਿ ਹੁਣ ਡਿਜੀਟਲ ਪੇਮੈਂਟ ਕਰਨ ‘ਤੇ ਉਨ੍ਹਾਂ ਦੀ ਜੇਬ ਵਿੱਚੋਂ ਵਾਧੂ ਪੈਸੇ ਕੱਟੇ ਜਾਣਗੇ। ਪਰ ਸਰਕਾਰ ਨੇ ਇਨ੍ਹਾਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ ਹੈ।

ਆਉਣ ਵਾਲੀ 15 ਅਕਤੂਬਰ ਤੋਂ ਯੂਪੀਆਈ ਪੇਮੈਂਟ ਨੂੰ ਲੈ ਕੇ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਤਹਿਤ 2,000 ਰੁਪਏ ਤੋਂ ਵੱਧ ਦੇ ਮਰਚੈਂਟ ਪੇਮੈਂਟ ‘ਤੇ 0.4 ਫੀਸਦੀ ਐਮਡੀਆਰ ਲਗਾਇਆ ਜਾਵੇਗਾ। ਸਰਕਾਰੀ ਸੂਤਰਾਂ ਨੇ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਚਾਰਜ ਦਾ ਇੱਕ ਵੀ ਰੁਪਇਆ ਆਮ ਗਾਹਕਾਂ ਤੋਂ ਨਹੀਂ ਵਸੂਲਿਆ ਜਾਵੇਗਾ। ਇਹ ਪੂਰਾ ਚਾਰਜ ਮਰਚੈਂਟ ਯਾਨੀ ਦੁਕਾਨਦਾਰਾਂ ਨੂੰ ਦੇਣਾ ਹੋਵੇਗਾ।

ਵਿਰੋਧੀ ਪਾਰਟੀਆਂ ਨੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਜਨਤਾ ‘ਤੇ ਟੈਕਸ ਦੱਸਿਆ ਸੀ। ਇਨ੍ਹਾਂ ਆਰੋਪਾਂ ਦਾ ਜਵਾਬ ਦਿੰਦਿਆਂ ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਐਮਡੀਆਰ ਤੋਂ ਮਿਲਣ ਵਾਲੀ ਰਕਮ ਦਾ ਇੱਕ ਵੀ ਪੈਸਾ ਸਰਕਾਰ ਕੋਲ ਨਹੀਂ ਜਾਵੇਗਾ। ਇਸ ਨੂੰ ਕਿਸੇ ਵੀ ਤਰ੍ਹਾਂ ਦਾ ਟੈਕਸ, ਸੈੱਸ ਜਾਂ ਸਰਚਾਰਜ ਨਹੀਂ ਮੰਨਿਆ ਜਾਣਾ ਚਾਹੀਦਾ। ਦਰਅਸਲ, ਇਹ ਪੈਸਾ ਉਨ੍ਹਾਂ ਬੈਂਕਾਂ ਅਤੇ ਕੰਪਨੀਆਂ ਵਿਚਕਾਰ ਵੰਡਿਆ ਜਾਵੇਗਾ, ਜੋ ਯੂਪੀਆਈ ਸਿਸਟਮ ਨੂੰ ਚਲਾਉਣ ਵਿੱਚ ਮਦਦ ਕਰਦੀਆਂ ਹਨ।

ਪ੍ਰਸਤਾਵਿਤ ਨਿਯਮਾਂ ਦੇ ਤਹਿਤ ਵਸੂਲੀ ਗਈ ਰਕਮ ਦਾ 40 ਫੀਸਦੀ ਹਿੱਸਾ ਗਾਹਕ ਦੇ ਬੈਂਕ ਨੂੰ ਦਿੱਤਾ ਜਾਵੇਗਾ। ਇਸ ਤੋਂ ਬਾਅਦ 30 ਫੀਸਦੀ ਹਿੱਸਾ ਪੇਮੈਂਟ ਗੇਟਵੇ ਨੂੰ ਮਿਲੇਗਾ। ਯੂਪੀਆਈ ਐਪ ਨੂੰ 20 ਫੀਸਦੀ ਅਤੇ ਉਸ ਐਪ ਨੂੰ ਸਪਾਂਸਰ ਕਰਨ ਵਾਲੇ ਬੈਂਕ ਨੂੰ ਬਾਕੀ 10 ਫੀਸਦੀ ਹਿੱਸਾ ਦਿੱਤਾ ਜਾਵੇਗਾ। ਇਹ ਵਿਵਸਥਾ ਇਸ ਲਈ ਬਣਾਈ ਗਈ ਹੈ ਤਾਂ ਜੋ ਡਿਜੀਟਲ ਪੇਮੈਂਟ ਈਕੋਸਿਸਟਮ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕੀਤਾ ਜਾ ਸਕੇ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਦੁਕਾਨਾਂ ‘ਤੇ ਪੇਮੈਂਟ ਕਰੋਗੇ ਤਾਂ ਉਨ੍ਹਾਂ ਨੂੰ ਨੁਕਸਾਨ ਹੋਵੇਗਾ, ਤਾਂ ਅਜਿਹਾ ਨਹੀਂ ਹੈ। ਨਵੇਂ ਨਿਯਮ ਵਿੱਚ ਛੋਟੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਜਿਹੜੇ ਦੁਕਾਨਦਾਰ ਹਰ ਮਹੀਨੇ ਯੂਪੀਆਈ ਕਿਊਆਰ ਕੋਡ ਰਾਹੀਂ 1 ਲੱਖ ਰੁਪਏ ਤੱਕ ਦਾ ਪੇਮੈਂਟ ਲੈਂਦੇ ਹਨ, ਉਨ੍ਹਾਂ ‘ਤੇ ਕੋਈ ਨਵਾਂ ਚਾਰਜ ਨਹੀਂ ਲੱਗੇਗਾ। ਰਿਪੋਰਟ ਦੇ ਮੁਤਾਬਕ, ਭਾਰਤ ਵਿੱਚ ਹੋਣ ਵਾਲੇ ਲਗਭਗ 96 ਫੀਸਦੀ ਮਰਚੈਂਟ ਲੈਣ-ਦੇਣ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ।

ਇਸ ਤੋਂ ਇਲਾਵਾ, ਦੋ ਲੋਕਾਂ ਵਿਚਕਾਰ ਹੋਣ ਵਾਲੇ ਆਪਸੀ ਲੈਣ-ਦੇਣ ‘ਤੇ ਕੋਈ ਚਾਰਜ ਨਹੀਂ ਲੱਗੇਗਾ। ਤੁਸੀਂ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨੂੰ ਕਿੰਨੀ ਵੀ ਰਕਮ ਭੇਜੋ, ਇਹ ਪਹਿਲਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਮੁਫ਼ਤ ਰਹੇਗਾ। ਰੋਜ਼ਾਨਾ ਦੇ ਜ਼ਿਆਦਾਤਰ ਭੁਗਤਾਨਾਂ ‘ਤੇ ਆਮ ਲੋਕਾਂ ਨੂੰ ਕੋਈ ਵੀ ਵਾਧੂ ਚਾਰਜ ਨਹੀਂ ਦੇਣਾ ਪਵੇਗਾ।

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ 15 ਸਤੰਬਰ ਨੂੰ ਇਸ ਸਬੰਧੀ ਇੱਕ ਸਰਕੁਲਰ ਜਾਰੀ ਕੀਤਾ ਸੀ। ਇਸ ਸਰਕੁਲਰ ਤਹਿਤ ਕੁਝ ਖਾਸ ਸੇਵਾਵਾਂ ਲਈ ਵੱਖਰੇ ਨਿਯਮ ਤੈਅ ਕੀਤੇ ਗਏ ਹਨ। ਰੇਲਵੇ, ਟੈਲੀਕਾਮ, ਫਿਊਲ ਅਤੇ ਬੀਮਾ ਵਰਗੀਆਂ ਜ਼ਰੂਰੀ ਸੇਵਾਵਾਂ ਵਿੱਚ 2,000 ਰੁਪਏ ਤੋਂ ਵੱਧ ਦੇ ਪੇਮੈਂਟ ‘ਤੇ ਸਿਰਫ਼ 5 ਰੁਪਏ ਦਾ ਫਿਕਸ ਚਾਰਜ ਲੱਗੇਗਾ। ਸ਼ੇਅਰ ਬਾਜ਼ਾਰ ਅਤੇ ਮਿਊਚੁਅਲ ਫੰਡ ਨਾਲ ਜੁੜੇ ਪੇਮੈਂਟ ‘ਤੇ ਇਹ ਦਰ ਹੋਰ ਵੀ ਘੱਟ ਯਾਨੀ 0.02 ਫੀਸਦੀ ਰੱਖੀ ਗਈ ਹੈ। ਜੇਕਰ ਕੋਈ 75,000 ਰੁਪਏ ਜਾਂ ਇਸ ਤੋਂ ਵੱਧ ਦਾ ਵੱਡਾ ਪੇਮੈਂਟ ਕਰਦਾ ਹੈ ਤਾਂ ਵੀ ਵੱਧ ਤੋਂ ਵੱਧ ਐਮਡੀਆਰ 300 ਰੁਪਏ ਤੱਕ ਹੀ ਸੀਮਤ ਰਹੇਗਾ।

ਕੁਝ ਲੋਕਾਂ ਨੇ ਚਿੰਤਾ ਜਤਾਈ ਸੀ ਕਿ ਇਸ ਫੀਸ ਕਾਰਨ ਲੋਕ ਡਿਜੀਟਲ ਪੇਮੈਂਟ ਛੱਡ ਕੇ ਮੁੜ ਕੈਸ਼ ਵੱਲ ਜਾ ਸਕਦੇ ਹਨ। ਸਰਕਾਰ ਨੇ ਇਨ੍ਹਾਂ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ। ਬਾਜ਼ਾਰ ਵਿੱਚ ਫੈਲ ਰਹੀ ਗਲਤਫਹਿਮੀ ਨੂੰ ਦੂਰ ਕਰਨ ਲਈ ਇੰਡੀਅਨ ਬੈਂਕਸ ਐਸੋਸੀਏਸ਼ਨ ਜਲਦ ਹੀ ਇੱਕ ਵੱਡੀ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

ਇਸ ਨਵੇਂ ਸਿਸਟਮ ਤੋਂ ਹੋਣ ਵਾਲੀ ਕੁੱਲ ਕਮਾਈ ਦਾ 5 ਫੀਸਦੀ ਹਿੱਸਾ ਇੱਕ ਵਿਸ਼ੇਸ਼ ਫੰਡ ਵਿੱਚ ਪਾਇਆ ਜਾਵੇਗਾ। ਇਹ ਫੰਡ ਛੋਟੇ ਮਰਚੈਂਟਸ ਵਿਚਕਾਰ ਯੂਪੀਆਈ ਨੂੰ ਉਤਸ਼ਾਹਿਤ ਕਰਨ ਲਈ ਵਰਤਿਆ ਜਾਵੇਗਾ। ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੌਂਸਲ ਐਮਡੀਆਰ ‘ਤੇ ਲੱਗਣ ਵਾਲੇ 18 ਫੀਸਦੀ ਨੂੰ ਘਟਾਉਣ ‘ਤੇ ਵਿਚਾਰ ਕਰ ਸਕਦੀ ਹੈ।

ਕਾਰੋਬਾਰ📍 ਪੰਜਾਬ

ਗਲਤ ਤਰੀਕੇ ਨਾਲ ਬੀਮਾ ਵੇਚਿਆ ਤਾਂ ਏਜੰਟ ਨੂੰ ਵਾਪਸ ਕਰਨਾ ਪਵੇਗਾ ਕਮਿਸ਼ਨ, ਲਿਆਇਆ ਸਖ਼ਤ ਪ੍ਰਸਤਾਵ

ਬੀਮਾ ਰੈਗੂਲੇਟਰ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ। ਨਵੇਂ ਪ੍ਰਸਤਾਵ ਦੇ ਤਹਿਤ ਗਲਤ ਪਾਲਿਸੀ ਵੇਚਣ ਵਾਲੇ ਏਜੰਟਾਂ ਤੋਂ ਉਨ੍ਹਾਂ ਦਾ ਕਮਿਸ਼ਨ ਵਾਪਸ ਲਿਆ ਜਾਵੇਗਾ।
ਗਲਤ ਤਰੀਕੇ ਨਾਲ ਬੀਮਾ ਵੇਚਿਆ ਤਾਂ ਏਜੰਟ ਨੂੰ ਵਾਪਸ ਕਰਨਾ ਪਵੇਗਾ ਕਮਿਸ਼ਨ, ਲਿਆਇਆ ਸਖ਼ਤ ਪ੍ਰਸਤਾਵ

ਬੀਮਾ ਰੈਗੂਲੇਟਰ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ। ਨਵੇਂ ਪ੍ਰਸਤਾਵ ਦੇ ਤਹਿਤ ਗਲਤ ਪਾਲਿਸੀ ਵੇਚਣ ਵਾਲੇ ਏਜੰਟਾਂ ਤੋਂ ਉਨ੍ਹਾਂ ਦਾ ਕਮਿਸ਼ਨ ਵਾਪਸ ਲਿਆ ਜਾਵੇਗਾ। ਇਸ ਦੇ ਨਾਲ ਹੀ ਅਜਿਹੇ ਏਜੰਟਾਂ ਦਾ ਰਿਕਾਰਡ ਵੀ ਜਨਤਕ ਕੀਤਾ ਜਾਵੇਗਾ।

ਬੀਮਾ ਸੈਕਟਰ ਵਿੱਚ ਅਕਸਰ ਗਾਹਕਾਂ ਨੂੰ ਗਲਤ ਜਾਣਕਾਰੀ ਦੇ ਕੇ ਪਾਲਿਸੀ ਵੇਚ ਦਿੱਤੀ ਜਾਂਦੀ ਹੈ। ਕਈ ਵਾਰ ਲੋਕ ਜ਼ਿਆਦਾ ਮੁਨਾਫੇ ਦੇ ਲਾਲਚ ਵਿੱਚ ਵੀ ਫਸ ਜਾਂਦੇ ਹਨ। ਇਸ ਤਰ੍ਹਾਂ ਦੀ ਧੋਖਾਧੜੀ ਨੂੰ ਰੋਕਣ ਲਈ ਬੀਮਾ ਰੈਗੂਲੇਟਰ ਇੱਕ ਸਖ਼ਤ ਪ੍ਰਸਤਾਵ ਲੈ ਕੇ ਆਇਆ ਹੈ। ਜੇਕਰ ਇਹ ਪ੍ਰਸਤਾਵ ਲਾਗੂ ਹੁੰਦਾ ਹੈ ਤਾਂ ਇੰਸ਼ੋਰੈਂਸ ਸੈਕਟਰ ਵਿੱਚ ਗਾਹਕਾਂ ਨਾਲ ਹੋਣ ਵਾਲੀ ਠੱਗੀ ‘ਤੇ ਕਾਫ਼ੀ ਹੱਦ ਤੱਕ ਰੋਕ ਲੱਗ ਸਕਦੀ ਹੈ। ਨਵੇਂ ਨਿਯਮਾਂ ਦਾ ਸਿੱਧਾ ਅਸਰ ਉਨ੍ਹਾਂ ਏਜੰਟਾਂ ‘ਤੇ ਪਵੇਗਾ, ਜੋ ਸਿਰਫ਼ ਆਪਣਾ ਟਾਰਗੇਟ ਪੂਰਾ ਕਰਨ ਲਈ ਗਾਹਕਾਂ ਨੂੰ ਗੁੰਮਰਾਹ ਕਰਦੇ ਹਨ।

ਹੁਣ ਤੱਕ ਜੇਕਰ ਕੋਈ ਏਜੰਟ ਝੂਠ ਬੋਲ ਕੇ ਪਾਲਿਸੀ ਵੇਚ ਦਿੰਦਾ ਸੀ ਤਾਂ ਉਸ ਦਾ ਕਮਿਸ਼ਨ ਪੱਕਾ ਹੋ ਜਾਂਦਾ ਸੀ। ਪਰ ਨਵੇਂ ਨਿਯਮਾਂ ਮੁਤਾਬਕ, ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਪਾਲਿਸੀ ਗਲਤ ਤਰੀਕੇ ਨਾਲ ਵੇਚੀ ਗਈ ਹੈ ਤਾਂ ਉਸ ਏਜੰਟ ਜਾਂ ਡਿਸਟ੍ਰੀਬਿਊਟਰ ਨੂੰ ਮਿਲਿਆ ਕਮਿਸ਼ਨ ਵਾਪਸ ਲਿਆ ਜਾਵੇਗਾ। ਇਸ ਨਾਲ ਏਜੰਟ ਕਿਸੇ ਵੀ ਗਾਹਕ ਨੂੰ ਗੁੰਮਰਾਹ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਗੇ।

ਪਾਰਦਰਸ਼ਤਾ ਵਧਾਉਣ ‘ਤੇ ਵੀ ਜ਼ੋਰ ਦੇ ਰਿਹਾ ਹੈ। ਪ੍ਰਸਤਾਵ ਦੇ ਤਹਿਤ ਹੁਣ ਹਰ ਪਾਲਿਸੀ ਦੇ ਨਾਲ ਉਸ ਨੂੰ ਵੇਚਣ ਵਾਲੇ ਸੇਲਜ਼ਪਰਸਨ ਜਾਂ ਏਜੰਟ ਦੀ ਪਛਾਣ ਲਾਜ਼ਮੀ ਤੌਰ ‘ਤੇ ਜੋੜੀ ਜਾਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਕਿਸੇ ਏਜੰਟ ਨੇ ਪਹਿਲਾਂ ਕਦੇ ਗਲਤ ਤਰੀਕੇ ਨਾਲ ਬੀਮਾ ਵੇਚਿਆ ਹੈ ਤਾਂ ਉਸ ਦੀ ਜਾਣਕਾਰੀ ਜਨਤਕ ਕੀਤੀ ਜਾਵੇਗੀ। ਭਵਿੱਖ ਵਿੱਚ ਕੋਈ ਵੀ ਗਾਹਕ ਕਿਸੇ ਏਜੰਟ ਤੋਂ ਪਾਲਿਸੀ ਖਰੀਦਣ ਤੋਂ ਪਹਿਲਾਂ ਉਸ ਦਾ ਪਿਛਲਾ ਰਿਕਾਰਡ ਚੈੱਕ ਕਰ ਸਕੇਗਾ। ਇਸ ਨਾਲ ਇਹ ਪਤਾ ਲੱਗ ਸਕੇਗਾ ਕਿ ਜਿਸ ਵਿਅਕਤੀ ਤੋਂ ਉਹ ਪਾਲਿਸੀ ਲੈ ਰਹੇ ਹਨ, ਉਸ ਦਾ ਕੰਮ ਕਰਨ ਦਾ ਤਰੀਕਾ ਕਿਹੋ ਜਿਹਾ ਰਿਹਾ ਹੈ।

ਅਕਸਰ ਬੈਂਕ ਜਾਂ ਵਿੱਚ ਜਾਣ ‘ਤੇ ਉੱਥੇ ਦੇ ਕਰਮਚਾਰੀ ਗਾਹਕਾਂ ਨੂੰ ਬੀਮਾ ਪਾਲਿਸੀ ਖਰੀਦਣ ਲਈ ਕਹਿੰਦੇ ਹਨ। ਉਨ੍ਹਾਂ ਨੂੰ ਵਿਕਰੀ ਦੇ ਆਧਾਰ ‘ਤੇ ਇਨਾਮ ਜਾਂ ਇਨਸੈਂਟਿਵ ਮਿਲਦਾ ਹੈ। ਹੁਣ ਬੈਂਕ ਕਰਮਚਾਰੀਆਂ ਨੂੰ ਪਾਲਿਸੀ ਵੇਚਣ ਦੀ ਗਿਣਤੀ ਜਾਂ ਟਾਰਗੇਟ ਦੇ ਆਧਾਰ ‘ਤੇ ਕੋਈ ਇਨਸੈਂਟਿਵ ਨਹੀਂ ਦਿੱਤਾ ਜਾ ਸਕੇਗਾ। ਇਸ ਨਾਲ ਗਾਹਕਾਂ ‘ਤੇ ਗੈਰ-ਜ਼ਰੂਰੀ ਪਾਲਿਸੀ ਖਰੀਦਣ ਦਾ ਦਬਾਅ ਘੱਟ ਹੋਵੇਗਾ।

ਸਭ ਤੋਂ ਜ਼ਿਆਦਾ ਧੋਖਾਧੜੀ ਉਦੋਂ ਹੁੰਦੀ ਹੈ ਜਦੋਂ ਬੀਮਾ ਪਾਲਿਸੀ ਨੂੰ ਫਿਕਸਡ ਡਿਪਾਜ਼ਿਟ ਜਾਂ ਜ਼ਿਆਦਾ ਰਿਟਰਨ ਵਾਲੇ ਨਿਵੇਸ਼ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਬੀਮੇ ਦਾ ਮੁੱਖ ਉਦੇਸ਼ ਸੁਰੱਖਿਆ ਪ੍ਰਦਾਨ ਕਰਨਾ ਹੈ। ਇਸ ਨੂੰ ਮੁਨਾਫੇ ਵਾਲੀ ਸਕੀਮ ਦੱਸ ਕੇ ਵੇਚਣਾ ਹੁਣ ਸਿੱਧੇ ਤੌਰ ‘ਤੇ ਕਾਰਵਾਈ ਦੇ ਦਾਇਰੇ ਵਿੱਚ ਆਵੇਗਾ। ਇਸ ਕਦਮ ਨਾਲ ਉਨ੍ਹਾਂ ਨਿਵੇਸ਼ਕਾਂ ਦਾ ਪੈਸਾ ਬਚ ਸਕਦਾ ਹੈ, ਜੋ ਸਮਝ ਕੇ ਲੰਬੇ ਸਮੇਂ ਤੱਕ ਪ੍ਰੀਮੀਅਮ ਭਰਨ ਦੇ ਚੱਕਰ ਵਿੱਚ ਫਸ ਜਾਂਦੇ ਹਨ। ਕੁੱਲ ਮਿਲਾ ਕੇ, ਇਹ ਪ੍ਰਸਤਾਵ ਬੀਮਾ ਗਾਹਕਾਂ ਲਈ ਵੱਡੇ ਸੁਧਾਰ ਦੀ ਰਾਹ ਖੋਲ੍ਹ ਸਕਦਾ ਹੈ।

ਕਾਰੋਬਾਰ📍 ਪੰਜਾਬ

ਕਾਰੋਬਾਰਭਾਰਤ ਨੂੰ ਮਿਲਿਆ ਦੂਜਾ ਗੋਲਡ, ਕਮਲਜੀਤ-ਸੁਰੂਚੀ ਨੇ ਏਸ਼ੀਅਨ ਖੇਡਾਂ ਦਾ ਤੋੜਿਆ ਰਿਕਾਰਡ

ਭਾਰਤ ਨੇ 2026 ਦੀਆਂ ਏਸ਼ੀਅਨ ਖੇਡਾਂ ਵਿੱਚ ਆਪਣਾ ਦੂਜਾ ਸੋਨ ਤਗਮਾ ਜਿੱਤਿਆ ਹੈ। ਕਮਲਜੀਤ ਅਤੇ ਸੁਰੂਚੀ ਸਿੰਘ ਦੀ ਟੀਮ ਨੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਕਾਰੋਬਾਰਭਾਰਤ ਨੂੰ ਮਿਲਿਆ ਦੂਜਾ ਗੋਲਡ, ਕਮਲਜੀਤ-ਸੁਰੂਚੀ ਨੇ ਏਸ਼ੀਅਨ ਖੇਡਾਂ ਦਾ ਤੋੜਿਆ ਰਿਕਾਰਡ

ਭਾਰਤ ਨੇ 2026 ਦੀਆਂ ਏਸ਼ੀਅਨ ਖੇਡਾਂ ਵਿੱਚ ਆਪਣਾ ਦੂਜਾ ਸੋਨ ਤਗਮਾ ਜਿੱਤਿਆ ਹੈ। ਕਮਲਜੀਤ ਅਤੇ ਸੁਰੂਚੀ ਸਿੰਘ ਦੀ ਟੀਮ ਨੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।

ਭਾਰਤ ਨੇ 2026 ਏਸ਼ੀਆਈ ਖੇਡਾਂ ਵਿੱਚ ਆਪਣਾ ਦੂਜਾ ਸੋਨ ਤਗਮਾ ਜਿੱਤ ਲਿਆ ਹੈ। ਭਾਰਤੀ ਟੀਮ ਨੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ, ਜੋ ਕਿ ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਦੂਜਾ ਸੋਨ ਤਗਮਾ ਹੈ। ਪਹਿਲਾ ਸੋਨ ਤਗਮਾ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ। ਕੁੱਲ ਤਗਮਿਆਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ। ਕਮਲਜੀਤ ਸਿੰਘ ਅਤੇ ਸੁਰੂਚੀ ਦੀ ਜੋੜੀ ਨੇ 484.6 ਦਾ ਸੰਯੁਕਤ ਸਕੋਰ ਬਣਾਇਆ।

ਕਮਲਜੀਤ ਅਤੇ ਸੁਰੂਚੀ ਨੇ ਸ਼ੁਰੂਆਤ ਤੋਂ ਹੀ ਇੱਕ ਮਜ਼ਬੂਤ ​​ਬੜ੍ਹਤ ਸਥਾਪਤ ਕੀਤੀ, ਪਰ ਦੱਖਣੀ ਕੋਰੀਆ ਨੇ ਲਗਾਤਾਰ ਭਾਰਤੀ ਨਿਸ਼ਾਨੇਬਾਜ਼ਾਂ 'ਤੇ ਦਬਾਅ ਬਣਾਇਆ। ਹਾਲਾਂਕਿ, ਭਾਰਤੀ ਦਬਾਅ ਹੇਠ ਦ੍ਰਿੜ ਰਹੇ ਅਤੇ ਦੱਖਣੀ ਕੋਰੀਆ ਨੂੰ 6.6 ਅੰਕਾਂ ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਦੱਖਣੀ ਕੋਰੀਆ ਦਾ ਸੰਯੁਕਤ ਸਕੋਰ 478 ਸੀ, ਜਦੋਂ ਕਿ ਈਰਾਨ 415.8 ਦੇ ਅੰਤਮ ਸਕੋਰ ਨਾਲ ਤੀਜੇ ਸਥਾਨ 'ਤੇ ਰਿਹਾ।

ਇਹ ਗੌਰ ਕਰਨ ਵਾਲੀ ਗੱਲ ਹੈ ਕਿ ਕਮਲਜੀਤ ਅਤੇ ਸੁਰੂਚੀ ਸਿੰਘ ਨੇ ਵੀ ਕੁਆਲੀਫਿਕੇਸ਼ਨ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਪਹਿਲਾ ਸਥਾਨ ਹਾਸਲ ਕੀਤਾ ਸੀ। ਫਾਈਨਲ ਵਿੱਚ ਪਹੁੰਚਦਿਆਂ ਹੋਇਆਂ ਭਾਰਤੀ ਜੋੜੀ ਨੇ ਪਹਿਲੀ ਸੀਰੀਜ਼ ਤੋਂ ਹੀ ਦੱਖਣੀ ਕੋਰੀਆ 'ਤੇ ਮਜ਼ਬੂਤ ​​ਬੜ੍ਹਤ ਬਣਾਈ ਹੋਈ ਸੀ।

ਪਹਿਲੀ ਸੀਰੀਜ਼ ਵਿੱਚ ਹੀ ਭਾਰਤੀ ਟੀਮ ਨੇ ਦੱਖਣੀ ਕੋਰੀਆ 'ਤੇ 4.9 ਅੰਕਾਂ ਦੀ ਬੜ੍ਹਤ ਬਣਾ ਲਈ ਸੀ, ਜੋ ਕਿ ਸ਼ੂਟਿੰਗ ਵਿੱਚ ਵਧੀਆ ਮੰਨੀ ਜਾਂਦੀ ਸੀ। ਦੂਜੀ ਸੀਰੀਜ਼ ਵਿੱਚ ਕੋਰੀਆਈ ਟੀਮ ਨੇ ਮਜ਼ਬੂਤ ​​ਪ੍ਰਦਰਸ਼ਨ ਕੀਤਾ, ਜਿਸ ਨਾਲ ਭਾਰਤ ਦੀ ਬੜ੍ਹਤ ਸਿਰਫ 1.2 ਅੰਕਾਂ ਤੱਕ ਘੱਟ ਗਈ। ਕਮਲਜੀਤ ਅਤੇ ਸੁਰੂਚੀ ਦਬਾਅ ਵਿੱਚ ਸਨ, ਪਰ ਉਹ ਸ਼ਾਂਤ ਰਹੇ ਅਤੇ ਭਾਰਤ ਦੀ ਬੜ੍ਹਤ ਵਧਦੀ ਰਹੀ।

ਇੱਕ ਸਮੇਂ, ਭਾਰਤੀ ਟੀਮ ਦੀ ਕੋਰੀਆਈ ਟੀਮ 'ਤੇ 7.2 ਅੰਕਾਂ ਦੀ ਬੜ੍ਹਤ ਸੀ। ਹਾਲਾਂਕਿ, ਆਖਰੀ ਪਲਾਂ ਵਿੱਚ ਸੁਰੂਚੀ ਨੇ 10.5 ਅੰਕ ਬਣਾਏ, ਜਦੋਂ ਕਿ ਕਮਲਜੀਤ ਸਿਰਫ 9.5 ਅੰਕ ਹੀ ਬਣਾ ਸਕਿਆ। ਅੰਤ ਵਿੱਚ, ਭਾਰਤ ਨੇ 6.6 ਅੰਕਾਂ ਦੀ ਬੜ੍ਹਤ ਨਾਲ ਸੋਨ ਤਗਮਾ ਜਿੱਤਿਆ।

ਦੇਸ਼📍 ਪੰਜਾਬ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖ਼ਾਲੀ ਕਰਵਾਇਆ ਗਿਆ ਕੰਪਲੈਕਸ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸ਼ੁੱਕਰਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਮਿਲੀ ਸਨਸਨੀਖੇਜ਼ ਧਮਕੀ ਤੋਂ ਬਾਅਦ ਤਮਾਮ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ਤੇ ਕਰ ਦਿੱਤਾ ਗਿਆ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖ਼ਾਲੀ ਕਰਵਾਇਆ ਗਿਆ ਕੰਪਲੈਕਸ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸ਼ੁੱਕਰਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਮਿਲੀ ਸਨਸਨੀਖੇਜ਼ ਧਮਕੀ ਤੋਂ ਬਾਅਦ ਤਮਾਮ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ਤੇ ਕਰ ਦਿੱਤਾ ਗਿਆ ਹੈ। ਧਮਕੀ ਭਰੀ ਸੂਚਨਾ ਮਿਲਦਿਆਂ ਸਾਰ ਹੀ ਪ੍ਰਸ਼ਾਸਨ ਅਤੇ ਪੁਲਿਸ ਹਰਕਤ ਵਿੱਚ ਆ ਗਏ ਅਤੇ ਬਿਨਾਂ ਕਿਸੇ ਦੇਰੀ ਦੇ ਹਾਈਕੋਰਟ ਕੰਪਲੈਕਸ ਨੂੰ ਪੂਰੀ ਤਰ੍ਹਾਂ ਖ਼ਾਲੀ ਕਰਵਾ ਕੇ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕਰ ਦਿੱਤੇ ਗਏ।

ਰਾਜਧਾਨੀ ਚੰਡੀਗੜ੍ਹ ਅੰਦਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਕੂਲਾਂ, ਪਾਸਪੋਰਟ ਦਫ਼ਤਰ ਅਤੇ ਹਾਈਕੋਰਟ ਨੂੰ ਕਈ ਵਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਸਿਵਲ ਸਕੱਤਰੇਤ ਅਤੇ ਸੈਕਟਰ-43 ਸਥਿਤ ਅੰਤਰਰਾਜੀ ਬੱਸ ਅੱਡੇ ਨੂੰ ਵੀ ਇਸੇ ਤਰ੍ਹਾਂ ਨਿਸ਼ਾਨਾ ਬਣਾਉਣ ਦੀਆਂ ਅਫ਼ਵਾਹਾਂ ਤੇ ਧਮਕੀਆਂ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ ਉਨ੍ਹਾਂ ਸਾਰੇ ਪੁਰਾਣੇ ਮਾਮਲਿਆਂ ਵਿੱਚ ਵੀ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਸਖ਼ਤ ਜਾਂਚ ਪੜਤਾਲ ਕੀਤੀ ਗਈ ਸੀ, ਪਰ ਉਸ ਦੌਰਾਨ ਵੀ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਨਹੀਂ ਸੀ ਮਿਲੀ। ਕਾਲ ਦੇ ਸਰੋਤ ਦਾ ਪਤਾ ਲਗਾਉਣ ਵਿੱਚ ਜੁਟੀ ਪੁਲਿਸ

ਇਸ ਤਾਜ਼ਾ ਧਮਕੀ ਭਰੀ ਕਾਲ ਦੇ ਸਾਹਮਣੇ ਆਉਣ ਤੋਂ ਬਾਅਦ ਸਾਈਬਰ ਸੈੱਲ ਅਤੇ ਪੁਲਿਸ ਟੀਮਾਂ ਕਾਲ ਦੇ ਅਸਲ ਸਰੋਤ ਦਾ ਪਤਾ ਲਗਾਉਣ ਅਤੇ ਮੁਲਜ਼ਮ ਦੀ ਪਛਾਣ ਕਾਇਮ ਕਰਨ ਵਿੱਚ ਜੁੱਟ ਗਈਆਂ ਹਨ। ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਅਦਾਲਤੀ ਖੇਤਰ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਇਹਤਿਆਤ ਵਜੋਂ ਵਾਧੂ ਸੁਰੱਖਿਆ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਹਨ।

ਦੇਸ਼📍 ਪੰਜਾਬ

ਕੀ ਕੁਝ ਸਿੱਖਾਂ ਨੂੰ ਵੀ ਵੰਦੇ ਮਾਤਰਮ ਦੇ ਸਾਰੇ ਅੰਤਰੇ ਗਾਉਣ ਵਿੱਚ ਇਤਰਾਜ਼ ਹੋ ਸਕਦਾ ਹੈ, ਇਸ ਬਾਰੇ ਮਾਹਰ ਕੀ ਕਹਿੰਦੇ ਹਨ - ਪੰਜਾਬੀ

ਵੰਦੇ ਮਾਤਰਮ ਦੇ ਸਾਰੇ ਛੇ ਅੰਤਰੇ ਗਾਉਣ ਨਾਲ ਜੁੜੇ ਨਵੇਂ ਨਿਯਮਾਂ ਅਤੇ ਇਸ ਨੂੰ ਲੈ ਕੇ ਬਣਾਏ ਗਏ ਸਜ਼ਾ ਦੇਣ ਵਾਲੇ ਕਾਨੂੰਨੀ ਪ੍ਰਬੰਧ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੌਖਿਕ ਟਿੱਪਣੀ ਵਿੱਚ ਕਿਹਾ ਕਿ ਜੇਕਰ ਕੋਈ ਵਿਅਕਤੀ ਧਾਰਮਿਕ ਜਾਂ ਅੰਤਰਾਤਮਾ ਦੇ ਕਾਰਨਾਂ ਕਰਕੇ ਵੰਦੇ ਮਾਤਰਮ ਨਹੀਂ ਗਾਉਂਦਾ ਤਾਂ ਉਸ ਨੂੰ ਫੌਜਦਾਰੀ ਨਤੀਜਿਆਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।

ਵੰਦੇ ਮਾਤਰਮ ਦੇ ਸਾਰੇ ਛੇ ਅੰਤਰੇ ਗਾਉਣ ਨਾਲ ਜੁੜੇ ਨਵੇਂ ਨਿਯਮਾਂ ਅਤੇ ਇਸ ਨੂੰ ਲੈ ਕੇ ਬਣਾਏ ਗਏ ਸਜ਼ਾ ਦੇਣ ਵਾਲੇ ਕਾਨੂੰਨੀ ਪ੍ਰਬੰਧ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੌਖਿਕ ਟਿੱਪਣੀ ਵਿੱਚ ਕਿਹਾ ਕਿ ਜੇਕਰ ਕੋਈ ਵਿਅਕਤੀ ਧਾਰਮਿਕ ਜਾਂ ਅੰਤਰਾਤਮਾ ਦੇ ਕਾਰਨਾਂ ਕਰਕੇ ਵੰਦੇ ਮਾਤਰਮ ਨਹੀਂ ਗਾਉਂਦਾ ਤਾਂ ਉਸ ਨੂੰ ਫੌਜਦਾਰੀ ਨਤੀਜਿਆਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।

ਅਸਲ ਵਿੱਚ 22 ਸਤੰਬਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਹ ਦੇਖੇਗੀ ਕਿ ਧਾਰਮਿਕ ਕਾਰਨਾਂ ਕਰਕੇ ਵੰਦੇ ਮਾਤਰਮ ਨਾ ਗਾਉਣ ਵਾਲੇ ਵਿਅਕਤੀ ਨੂੰ 'ਬਿਜੋ ਇਮੈਨੁਅਲ' ਮਾਮਲੇ ਵਿੱਚ ਮੰਨੀ ਗਈ ਅੰਤਰਾਤਮਾ ਦੀ ਆਜ਼ਾਦੀ ਦੀ ਸੁਰੱਖਿਆ ਮਿਲਦੀ ਹੈ ਜਾਂ ਨਹੀਂ।

ਸੁਣਵਾਈ ਦੌਰਾਨ ਬੈਂਚ ਨੇ ਇਹ ਵੀ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਅਜਿਹੇ ਵਿਅਕਤੀ ਨੂੰ ਫੌਜਦਾਰੀ ਨਤੀਜਿਆਂ ਦਾ ਸਾਹਮਣਾ ਨਾ ਕਰਨਾ ਪਵੇ। ਮਾਮਲਾ ਹਾਲੇ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਲੰਘੇ ਕੁਝ ਮਹੀਨਿਆਂ ਤੋਂ ਵੰਦੇ ਮਾਤਰਮ ਦੇ ਮਸਲੇ ਉੱਤੇ ਕਾਫੀ ਚਰਚਾ ਹੋ ਰਹੀ ਹੈ।

ਸਮਾਜਵਾਦੀ ਪਾਰਟੀ ਸਣੇ ਮੁਸਲਮਾਨ ਭਾਈਚਾਰੇ ਦੀਆਂ ਕਈ ਜਥੇਬੰਦੀਆਂ ਅਤੇ ਸਿਆਸੀ ਆਗੂ ਤਾਂ ਪਹਿਲਾਂ ਹੀ ਵੰਦੇ ਮਾਤਰਮ ਦੇ ਸਾਰੇ ਅੰਤਰੇ ਗਾਉਣ ਬਾਰੇ ਆਪਣੇ ਇਤਰਾਜ਼ ਜਤਾ ਚੁੱਕੇ ਹਨ ਪਰ ਸਵਾਲ ਇਹ ਵੀ ਹੈ ਕਿ ਕੀ ਸਿੱਖਾਂ ਨੂੰ ਵੰਦੇ ਮਾਤਰਮ ਦੇ ਸਾਰੇ ਛੰਦ ਗਾਉਣ ਉੱਤੇ ਕੋਈ ਇਤਰਾਜ਼ ਹੋ ਸਕਦਾ ਹੈ, ਇਹ ਜਾਣਨ ਲਈ ਅਸੀਂ ਸਿੱਖ ਮਾਮਲਿਆਂ ਦੇ ਜਾਣਕਾਰਾਂ ਦੀ ਰਾਇ ਜਾਣੀ, ਪਹਿਲਾਂ ਸਮਝਦੇ ਹਾਂ ਸੁਪਰੀਮ ਕੋਰਟ ਨੇ ਕੀ ਕਿਹਾ।

22 ਸਤੰਬਰ ਨੂੰ ਕਰਨਾਟਕ ਦੇ ਮੰਨੇ-ਪ੍ਰਮੰਨੇ ਸੰਗੀਤਕਾਰ ਟੀਐੱਮ ਕ੍ਰਿਸ਼ਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ, ਪਟੀਸ਼ਨ ਵਿੱਚ ਕ੍ਰਿਸ਼ਨਾ ਨੇ 1971 ਦੇ ਪ੍ਰੀਵੇਂਸ਼ਨ ਆਫ਼ ਇਨਸਲਟਸ ਟੂ ਨੈਸ਼ਨਲ ਆਨਰ ਐਕਟ 'ਚ 2026 'ਚ ਕੀਤੀ ਗਈ ਸੋਧ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੱਤੀ ਹੈ।

ਇਸ ਸੋਧ ਤਹਿਤ ਰਾਸ਼ਟਰੀ ਗੀਤ ਵੰਦੇ ਮਾਤਰਮ ਨੂੰ ਵੀ ਰਾਸ਼ਟਰ ਗਾਨ ਦੀ ਤਰ੍ਹਾਂ ਕਾਨੂੰਨੀ ਸੁਰੱਖਿਆ ਦਿੱਤੀ ਗਈ ਹੈ।

ਇਸ ਬਦਲਾਅ ਮੁਤਾਬਕ, ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਰਾਸ਼ਟਰੀ ਗੀਤ ਜਾਂ ਰਾਸ਼ਟਰੀ ਗਾਨ ਗਾਉਣ ਤੋਂ ਕਿਸੇ ਨੂੰ ਰੋਕਦਾ ਹੈ ਜਾਂ ਇਸ ਦੇ ਗਾਇਨ ਵਿੱਚ ਸ਼ਾਮਲ ਸਭਾ ਵਿੱਚ ਰੁਕਾਵਟ ਪੈਦਾ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਜੇਲ੍ਹ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਪਟੀਸ਼ਨ 'ਚ ਗ੍ਰਹਿ ਮੰਤਰਾਲੇ ਦੇ ਉਨ੍ਹਾਂ ਨਿਰਦੇਸ਼ਾਂ ਨੂੰ ਚੁਣੌਤੀ ਦਿੱਤੀ ਹੈ, ਜਿਨ੍ਹਾਂ ਤਹਿਤ ਅਧਿਕਾਰਿਤ ਸਮਾਗਮਾਂ ਵਿੱਚ ਵੰਦੇ ਮਾਤਰਮ ਦੇ ਸਾਰੇ ਛੇ ਅੰਤਰੇ ਗਾਉਣ ਲਈ ਕਿਹਾ ਗਿਆ ਹੈ।

ਜਸਟਿਸ ਜੌਯਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕਿਹਾ ਕਿ ਇਹ ਤੈਅ ਕਰਨਾ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਕਿ 'ਰਾਸ਼ਟਰੀ ਗੀਤ' ਕੀ ਹੈ, ਅਦਾਲਤ ਇਹ ਦੇਖੇਗੀ ਕਿ 'ਬਿਜੋ ਐਮੈਨੁਅਲ' ਮਾਮਲੇ ਦੀ ਤਰ੍ਹਾਂ ਧਾਰਮਿਕ ਕਾਰਨਾਂ ਕਰਕੇ ਗੀਤ ਨਾ ਗਾਉਣ ਵਾਲੇ ਵਿਅਕਤੀ ਦੇ ਅਧਿਕਾਰ ਦੀ ਸੁਰੱਖਿਆ ਹੁੰਦੀ ਹੈ ਜਾਂ ਨਹੀਂ।

1986 ਦੇ ਬਿਜੋ ਇਮੈਨੁਅਲ ਬਨਾਮ ਕੇਰਲ ਸਰਕਾਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਕਿਸੇ ਵਿਅਕਤੀ ਦਾ ਵਿਹਾਰ ਜਨਤਕ ਵਿਵਸਥਾ ਵਿੱਚ ਰੁਕਾਵਟ ਨਹੀਂ ਪਾਉਂਦਾ ਅਤੇ ਰਾਸ਼ਟਰੀ ਪ੍ਰਤੀਕਾਂ ਦਾ ਅਪਮਾਨ ਨਹੀਂ ਕਰਦਾ ਤਾਂ ਉਸ ਦੇ ਅਧਿਕਾਰਾਂ ਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ।

ਕਿਸੇ ਸਿੱਖ ਨੂੰ ਵੰਦੇ ਮਾਤਰਮ ਦੇ ਸਾਰੇ ਅੰਤਰੇ ਗਾਉਣ ਉੱਤੇ ਕੀ ਕੋਈ ਇਤਰਾਜ਼ ਹੋ ਸਕਦਾ ਹੈ ਤਾਂ ਇਸ ਬਾਰੇ ਅਸੀਂ ਡਾ. ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ।

ਡਾ. ਅਮਰਜੀਤ ਸਿੰਘ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹਿਊਮੈਨਿਟੀਜ਼ ਐਂਡ ਰਿਲੀਜੀਅਸ ਸਟੱਡੀਜ਼ ਦੇ ਡੀਨ ਅਤੇ ਚੇਅਰ ਆਨ ਸਿੱਖ ਸਟੱਡੀਜ਼ ਦੇ ਡਾਇਰੈਕਟਰ ਹਨ।

ਡਾ.ਅਮਰਜੀਤ ਦੇ ਮੁਤਾਬਕ, "ਮਸਲਾ ਤਾਂ ਹੈ ਕਿਉਂਕਿ ਸਿੱਖ ਸਿਰਫ ਇੱਕ ਅਕਾਲ ਪੁਰਖ਼ ਨੂੰ ਮੰਨਦੇ ਹਨ। ਇਤਰਾਜ਼ ਹੈ ਇਸ ਲਈ ਤਾਂ ਇਸ ਬਾਰੇ ਅਕਾਲ ਤਖ਼ਤ ਸਾਹਿਬ ਕੋਲ ਵੀ ਕੁਝ ਜਥੇਬੰਦੀਆਂ ਵੱਲੋਂ ਇਹ ਮਸਲਾ ਚੁੱਕਿਆ ਗਿਆ ਹੈ।"

"ਸਿੱਖਾਂ ਨੂੰ ਸਿਧਾਂਤਕ ਪੱਖ ਇਹ ਇਤਰਾਜ਼ ਹੈ ਕਿਉਂਕਿ ਗੁਰੂ ਸਾਹਿਬ ਨੇ ਸਿਰਫ ਸੁਪਰੀਮ ਸ਼ਕਤੀ ਦੀ ਅਰਾਧਨਾ ਕਰਨ ਦੀ ਆਗਿਆ ਦਿੱਤੀ ਹੋਈ ਹੈ, ਇਸ ਦੇ ਇਲਾਵਾ ਹੋਰ ਕਿਸੇ ਨੂੰ ਨਹੀਂ ਮੰਨਣਾ। ਸਿੱਖਾਂ ਦਾ ਸਿਧਾਂਤ ਹੈ ਕਿ ਅਕਾਲ ਦੀ ਪੂਜਾ ਕਰਨੀ ਹੈ, ਵਿਚਾਰ ਚਰਚਾ ਸ਼ਬਦ ਦੀ ਕਰਨੀ ਹੈ ਅਤੇ ਦਿੱਖ ਖ਼ਾਲਸੇ ਵਾਲੀ ਹੋਣੀ ਚਾਹੀਦੀ ਹੈ।"

ਇਸ ਦੇ ਇਲਾਵਾ ਇਤਿਹਾਸ ਅਤੇ ਸਿੱਖ ਮਾਮਲਿਆਂ ਦੇ ਮਾਹਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ, "ਵੰਦੇ ਮਾਤਰਮ ਦੇ ਪਹਿਲੇ ਦੋ ਪੈਰ੍ਹਿਆਂ ਉੱਤੇ ਕੋਈ ਇਤਰਾਜ਼ ਨਹੀਂ ਹੈ ਪਰ ਅੱਗੇ ਜਾ ਕੇ ਹਿੰਦੂ ਵਿਸ਼ਵਾਸ ਨਾਲ ਸਬੰਧਿਤ ਦੇਵੀਆਂ ਦਾ ਜ਼ਿਕਰ ਆਉਂਦਾ ਹੈ।"

"ਪਰ ਸਿੱਖਾਂ ਦੀ ਤਰ੍ਹਾਂ ਇਸਾਈ, ਮੁਸਲਮਾਨ ਵੀ ਇੱਕ ਰੱਬ ਵਿੱਚ ਵਿਸ਼ਵਾਸ ਕਰਦੇ ਹਨ। ਇਸ ਲਈ ਇਹ ਸਿੱਖਾਂ ਲਈ ਸਵੀਕਾਰ ਕਰਨ ਯੋਗ ਗੱਲ ਨਹੀਂ ਹੈ। ਹਿੰਦੂ ਚਾਹੁਣ ਤਾਂ ਗਾ ਸਕਦੇ ਹਨ ਪਰ ਬੇਵਜ੍ਹਾ ਕਿਸੇ ਹੋਰ ਨੂੰ ਆਪਣੇ ਵਿਸ਼ਵਾਸਾਂ ਮੁਤਾਬਕ ਚੱਲਣ ਲਈ ਮਜਬੂਰ ਕਰਨ ਦੀ ਕੀ ਲੋੜ ਹੈ?"

"ਸਿੱਖ ਦੇਵੀ-ਦੇਵਤਿਆਂ ਵਿੱਚ ਵਿਸ਼ਵਾਸ ਨਹੀਂ ਕਰਦੇ, ਸਿੱਖ ਇੱਕ ਓਂਕਾਰ ਦੇ ਸਿਧਾਂਤ ਨੂੰ ਮੰਨਦੇ ਹਨ, ਇੱਕ ਦਾ ਮਤਲਬ ਹੀ ਹੈ ਕਿ ਰੱਬ ਇੱਕ ਹੈ।"

ਗੀਤ ਦੇ ਇਤਿਹਾਸ ਅਤੇ ਉਸ ਸਮੇਂ ਅਤੇ ਅੱਜ ਦੇ ਇਤਰਾਜ਼ਾਂ ਬਾਰੇ ਗੱਲ ਕਰਦਿਆਂ ਡਾ. ਅਮਰਜੀਤ ਸਿੰਘ ਕਹਿੰਦੇ ਹਨ, "ਇਸ ਗੀਤ ਦੇ ਲੇਖਕ ਬੰਗਾਲ ਦੇ ਸਨ ਅਤੇ ਹਰ ਇਲਾਕੇ ਦੀ ਇੱਕ ਵੱਖਰੀ ਸ਼ਬਦਾਵਲੀ ਹੁੰਦੀ ਹੈ ਉਸ ਦੇ ਵੱਖਰੇ ਅਰਥ ਹੁੰਦੇ ਹਨ, ਜੋ ਸਾਰਿਆਂ ਲਈ ਢੁੱਕਵੇਂ ਨਹੀਂ ਹੁੰਦੇ।"

ਉਹ ਅਗਾਂਹ ਕਹਿੰਦੇ ਹਨ, "ਕੁਝ ਨਾਅਰੇ ਜਾਂ ਕੋਈ ਗੀਤ ਪ੍ਰਚਲਿਤ ਹੋ ਜਾਂਦੇ ਹਨ, ਉਸ ਵੇਲੇ ਉਨ੍ਹਾਂ ਦੀ ਵਰਤੋਂ ਵੀ ਹੋ ਜਾਂਦੀ ਹੈ ਪਰ ਜਿਵੇਂ ਸਾਰਿਆਂ ਲਈ ਕਾਨੂੰਨ ਪਾਸ ਕੀਤਾ ਗਿਆ ਉਹ ਠੀਕ ਨਹੀਂ ਹੈ। ਹੁਣ ਜੋ ਸੁਪਰੀਮ ਕੋਰਟ ਨੇ ਇੱਕ ਚੰਗੀ ਔਬਜਰਵੇਸ਼ਨ ਦਿੱਤੀ ਹੈ।"

ਅਗਸਤ ਮਹੀਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਣੇ ਕੁਝ ਹੋਰ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਨਾਮ ਮੰਗ ਪੱਤਰ ਦੇ ਕੇ ਵੰਦੇ ਮਾਤਰਮ ਦੇ ਮਾਮਲੇ ਵਿੱਚ ਸਪਸ਼ਟਤਾ ਦੇਣ ਦੀ ਮੰਗ ਕੀਤੀ ਸੀ।

ਹਾਲਾਂਕਿ ਇਸ ਬਾਰੇ ਡਾ ਅਮਰਜੀਤ ਸਿੰਘ ਕਹਿੰਦੇ ਹਨ, "ਬੇਸ਼ੱਕ ਅਕਾਲ ਤਖ਼ਤ ਤੋਂ ਆਉਂਦੇ ਫੈਸਲਿਆਂ ਨਾਲ ਮਸਲਿਆਂ ਬਾਰੇ ਸਪਸ਼ਟਤਾ ਹੋ ਜਾਂਦੀ ਹੈ ਪਰ ਜੇਕਰ ਇਸ ਬਾਰੇ ਕੋਈ ਨਿਰਦੇਸ਼ ਨਹੀਂ ਵੀ ਆਉਂਦਾ ਤਾਂ ਕੋਈ ਗੱਲ ਨਹੀਂ ਕਿਉਂਕਿ ਗੁਰੂ ਨੇ ਸਿੱਖਾਂ ਦਾ ਤਾਂ ਫੈਸਲਾ ਪਹਿਲਾਂ ਹੀ ਕੀਤਾ ਹੋਇਆ ਹੈ,ਸਿੱਖਾਂ ਨੂੰ ਪਹਿਲਾਂ ਹੀ ਆਦੇਸ਼ ਹੈ ਕਿ ਉਨ੍ਹਾਂ ਨੇ ਕਿਸ ਦੀ ਅਰਾਧਨਾ ਕਰਨੀ ਹੈ।"

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਅੰਦਰ ਇਸ ਮਸਲੇ ਬਾਰੇ ਅਜੇ ਵਿਸਥਾਰ ਨਾਲ ਕੋਈ ਚਰਚਾ ਨਹੀਂ ਹੋਈ ਹੈ, ਜੇਕਰ ਅਜਿਹਾ ਹੋਇਆ ਤਾਂ ਜਾਣਕਾਰੀ ਦਿੱਤੀ ਜਾਵੇਗੀ।

ਹਾਲਾਂਕਿ ਉਨ੍ਹਾਂ ਨੇ ਲੰਘੇ ਦਿਨੀਂ ਸੁਪਰੀਮ ਕੋਰਟ ਵੱਲੋਂ ਕੀਤੀ ਟਿੱਪਣੀ ਦਾ ਜ਼ਿਕਰ ਕਰਦਿਆਂ ਕਿਹਾ, "ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਜੇਕਰ ਕੋਈ ਸੈਰੇਮਨੀ ਵਿੱਚ ਅੜਿੱਕਾ ਨਹੀਂ ਪਾਉਂਦਾ ਅਤੇ ਧਾਰਮਿਕ ਕਾਰਨਾਂ ਕਰਕੇ ਪੂਰਾ ਗੀਤ ਨਹੀਂ ਗਾਉਣਾ ਚਾਹੁੰਦਾ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।"

ਉਧਰ ਵੰਦੇ ਮਾਤਰਮ ਉੱਤੇ ਵਿਦਵਾਨਾਂ ਦੀਆਂ ਟਿੱਪਣੀਆਂ ਅਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਸਪਸ਼ਟਤਾ ਬਾਰੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ, "ਸਾਂਝੀਵਾਲਤਾ ਦੀ ਗੱਲ ਕਰਨ ਦੀ ਲੋੜ ਹੈ, ਬੇਲੋੜੇ ਵਿਵਾਦ ਤੋਂ ਬਚਣਾ ਚਾਹੀਦਾ ਹੈ। ਅਜੇ ਸਾਡੇ ਉੱਤੇ ਕੁਝ ਥੋਪਿਆ ਨਹੀਂ ਗਿਆ, ਜੇਕਰ ਕੋਈ ਮਸਲਾ ਐਸਜੀਪੀਸੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਵਿਚਾਰ ਕੀਤਾ ਜਾਵੇਗਾ।"

ਇਸ ਮਾਮਲੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਫੋਨ ਕਾਲ ਜ਼ਰੀਏ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਮੈਸੇਜ ਵੀ ਭੇਜਿਆ ਗਿਆ। ਹਾਲਾਂਕਿ ਖ਼ਬਰ ਛਾਪੇ ਜਾਣ ਤੱਕ ਉਨ੍ਹਾਂ ਦਾ ਪੱਖ ਹਾਸਿਲ ਨਹੀਂ ਹੋਇਆ ਸੀ।

ਵੰਦੇ ਮਾਤਰਮ ਦੀ ਰਚਨਾ ਬੰਕਿਮ ਚੰਦਰ ਚੈਟਰਜੀ ਨੇ 1875 ਵਿੱਚ ਕੀਤੀ ਸੀ। ਬੀਬੀਸੀ ਦੀ ਰਿਪੋਰਟ ਵਿੱਚ ਜ਼ਿਕਰ ਹੈ ਕਿ ਗੀਤ ਦੇ ਪ੍ਰਚਲਿਤ ਹੋਣ ਬਾਅਦ ਕਾਂਗਰਸ ਦੇ ਅੰਦਰ ਵੰਦੇ ਮਾਤਰਮ ਨੂੰ ਲੈ ਕੇ ਇਤਰਾਜ਼ ਉੱਠਣ ਲੱਗੇ ਕਿ ਇਹ ਗੀਤ ਭਾਰਤੀ ਰਾਸ਼ਟਰਵਾਦ ਨੂੰ ਇੱਕ ਖਾਸ ਧਰਮ ਦੀ ਨਜ਼ਰ ਨਾਲ ਪਰਿਭਾਸ਼ਿਤ ਕਰਦਾ ਹੈ।

ਰਿਸਰਚਰ ਸਿਨਗੇਂਦਰੂ ਭੱਟਾਚਾਰਿਆ ਦੇ ਮੁਤਾਬਕ, 1937 ਦੀ ਸ਼ੁਰੂਆਤ ਤੋਂ ਮੁਹੰਮਦ ਅਲੀ ਜਿਨਹਾ ਅਤੇ ਮੁਸਲਿਮ ਲੀਡਰਸ਼ਿਪ ਦੇ ਇੱਕ ਵੱਡੇ ਤਬਕੇ ਨੇ ਵੰਦੇ ਮਾਤਰਮ ਦਾ ਵਿਰੋਧ ਸ਼ੁਰੂ ਕੀਤਾ ਸੀ।

ਜਿਸ ਮਗਰੋਂ ਕਾਂਗਰਸ ਵਰਕਿੰਗ ਕਮੇਟੀ ਨੇ ਇੱਕ ਉਪ-ਕਮੇਟੀ ਬਣਾਈ ਅਤੇ ਫਿਰ ਇਸ ਦਾ ਹੱਲ ਇਹ ਕੱਢਿਆ ਗਿਆ ਕਿ ਇਸ ਗੀਤ ਦੇ ਸ਼ੁਰੂ ਦੇ ਸਿਰਫ ਦੋ ਅੰਤਰੇ ਹੀ ਗਾਏ ਜਾਣਗੇ।

ਪਰ ਆਰਐੱਸਐੱਸ ਅਤੇ ਹਿੰਦੂ ਮਹਾਂਸਭਾ ਨੇ ਪੂਰੇ ਗੀਤ ਨੂੰ ਅਪਨਾਉਣ ਦੀ ਮੰਗ ਕੀਤੀ ਸੀ ਜਦੋਂ ਕਿ ਮੁਸਲਿਮ ਲੀਗ ਨੇ ਪੂਰੇ ਗੀਤ ਦਾ ਵਿਰੋਧ ਕੀਤਾ ਸੀ।

ਬੀਬੀਸੀ ਨਿਊਜ਼ ਹਿੰਦੀ ਦੀ ਇੱਕ ਰਿਪੋਰਟ ਮੁਤਾਬਕ ਮੁਸਲਮਾਨ ਵਿਦਵਾਨ ਮੰਨਦੇ ਹਨ ਕਿ ਭਾਰਤ ਮਾਤਾ ਨੂੰ ਦੇਵੀ ਦੇ ਰੂਪ ਵਿੱਚ ਪੇਸ਼ ਕਰਨਾ ਅਤੇ ਉਸਦੀ ਅਰਾਧਨਾ ਕਰਨਾ ਇਸਲਾਮ ਦੇ ਇੱਕ ਈਸ਼ਵਰਵਾਦ ਦੇ ਮੂਲ ਸਿਧਾਂਤ ਦੇ ਖ਼ਿਲਾਫ ਹੈ। ਇਸਲਾਮ ਅੱਲ੍ਹਾ ਦੇ ਇਲਾਵਾ ਕਿਸੇ ਹੋਰ ਦੀ ਪੂਜਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ।

ਮੁਸਲਮਾਨ ਵਿਦਵਾਨਾਂ ਦੀ ਇਹੀ ਵਿਆਖਿਆ ਇਸ ਗੀਤ ਦੇ ਬਾਅਦ ਵਾਲੇ ਅੰਤਰਿਆਂ ਨੂੰ ਮੁਸਲਮਾਨਾਂ ਲਈ ਵਿਵਾਦਿਤ ਬਣਾ ਦਿੰਦੀ ਹੈ।

ਮੌਜੂਦਾ ਸਮੇਂ ਵਿੱਚ ਵੀ ਕਾਂਗਰਸ, ਸਮਾਜਵਾਦੀ ਪਾਰਟੀ ਸਣੇ ਕਈ ਮੁਸਲਮਾਨ ਜਥੇਬੰਦੀਆਂ ਵਿਰੋਧ ਕਰਦੀਆਂ ਆ ਰਹੀਆਂ ਹਨ।

ਹਾਲਾਂਕਿ ਉਧਰ ਵੰਦੇ ਮਾਤਰਮ ਦੀ ਡੇਢ ਸੌਂਵੀ ਵਰ੍ਹੇਗੰਢ ਨਾਲ ਜੁੜੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਦੇ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ,"1937 ਵਿੱਚ ਵੰਦੇ ਮਾਤਰਮ ਦੇ ਕੁਝ ਅਹਿਮ ਹਿੱਸਿਆਂ ਨੂੰ, ਉਸ ਦੀ ਆਤਮਾ ਦੇ ਇੱਕ ਹਿੱਸੇ ਨੂੰ ਹਟਾ ਦਿੱਤਾ ਗਿਆ ਸੀ। ਵੰਦੇ ਮਾਤਰਮ ਨੂੰ ਤੋੜ ਦਿੱਤਾ ਗਿਆ ਸੀ। ਇਹ ਬੇਇਨਸਾਫੀ ਕਿਉਂ, ਇਸੇ ਨੇ ਵੰਡ ਦੇ ਬੀਜ ਬੀਜੇ ਸਨ।"

ਏਸ਼ੀਅਨ ਖੇਡਾਂ 2026: ਕਮਲਜੀਤ ਅਤੇ ਸੁਰੁਚੀ ਸਿੰਘ ਨੇ ਜਿੱਤਿਆ ਗੋਲਡ, ਜਾਣੋ ਹੁਣ ਤੱਕ ਕਿੰਨੇ ਮੈਡਲ ਆਏ?

'ਮੋਰਲ ਪੁਲਿਸਿੰਗ' ਕੀ ਹੈ, ਇਸ ਨੂੰ ਕਾਨੂੰਨੀ ਮਾਨਤਾ ਹੈ ਜਾਂ ਨਹੀਂ ਅਤੇ ਇਸ ਨਾਲ ਕਿਹੜੇ ਮੌਲਿਕ ਅਧਿਕਾਰ ਪ੍ਰਭਾਵਿਤ ਹੁੰਦੇ ਹਨ?

ਦੇਸ਼📍 ਪੰਜਾਬ

ਜਦੋਂ ਪੈਰਾਸਿਟਾਮੋਲ ਦੀ ਓਵਰਡੋਜ਼ ਕਰਕੇ ਇੱਕ ਵਿਅਕਤੀ ਦੇ ਅੰਗਾਂ ਨੇ ਕੰਮ ਕਰਨਾ ਰੋਕਿਆ, ਇਸ ਦੀ ਖੁਰਾਕ ਬਾਰੇ ਕੀ ਜਾਣਨਾ ਜ਼ਰੂਰੀ ਹੈ - ਪੰਜਾਬੀ

ਇੱਕ ਵਿਦਿਆਰਥੀ ਦੇ ਮਾਪਿਆਂ ਨੇ ਉਸ ਦਰਦਨਾਕ ਤਜਰਬੇ ਬਾਰੇ ਦੱਸਿਆ ਹੈ, ਜਦੋਂ ਵਿਦਿਆਰਥੀ ਨੇ ਗ਼ਲਤੀ ਨਾਲ ਪੈਰਾਸਿਟਾਮੋਲ ਦੀ ਓਵਰਡੋਜ਼ ਲੈ ਲਈ, ਜਿਸ ਨਾਲ ਉਨ੍ਹਾਂ ਦੀ ਜਾਨ 'ਤੇ ਬਣ ਆਈ ਸੀ।

ਇੱਕ ਵਿਦਿਆਰਥੀ ਦੇ ਮਾਪਿਆਂ ਨੇ ਉਸ ਦਰਦਨਾਕ ਤਜਰਬੇ ਬਾਰੇ ਦੱਸਿਆ ਹੈ, ਜਦੋਂ ਵਿਦਿਆਰਥੀ ਨੇ ਗ਼ਲਤੀ ਨਾਲ ਪੈਰਾਸਿਟਾਮੋਲ ਦੀ ਓਵਰਡੋਜ਼ ਲੈ ਲਈ, ਜਿਸ ਨਾਲ ਉਨ੍ਹਾਂ ਦੀ ਜਾਨ 'ਤੇ ਬਣ ਆਈ ਸੀ।

ਉਸ ਵਿਦਿਆਰਥੀ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਸ ਨੂੰ ਵੈਂਟੀਲੇਟਰ 'ਤੇ ਵੀ ਰੱਖਣਾ ਪਿਆ।

ਇਹ ਘਟਨਾ ਮਾਰਚ 2025 ਦੀ ਹੈ, ਜਦੋਂ 20 ਸਾਲ ਦੇ ਰਾਈਲੀ ਲੁਬਾਸ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਸਨ। ਇਸ ਦੌਰਾਨ ਇੱਕ ਵਾਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਸਰਦੀ-ਜ਼ੁਕਾਮ ਹੋ ਗਿਆ।

ਉਨ੍ਹਾਂ ਨੇ ਡਾਕਟਰ ਦੀ ਪਰਚੀ ਤੋਂ ਬਿਨਾਂ ਮਿਲਣ ਵਾਲੀਆਂ ਅਜਿਹੀਆਂ ਦੋ ਦਵਾਈਆਂ ਲੈ ਲਈਆਂ, ਜਿਨ੍ਹਾਂ ਦੋਵਾਂ ਵਿੱਚ ਹੀ ਪੈਰਾਸਿਟਾਮੋਲ ਮੌਜੂਦ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਲਾਈਫ਼ ਸਪੋਰਟ 'ਤੇ ਰੱਖਣਾ ਪਿਆ ਅਤੇ ਉਹ ਕਈ ਹਫ਼ਤੇ ਹਸਪਤਾਲ ਵਿੱਚ ਦਾਖ਼ਲ ਰਹੇ। ਹਾਲਾਂਕਿ ਬਾਅਦ ਵਿੱਚ ਚਮਤਕਾਰੀ ਢੰਗ ਨਾਲ ਉਨ੍ਹਾਂ ਦੀ ਹਾਲਤ ਸੁਧਰੀ ਅਤੇ ਉਹ ਮੁੜ ਤੁਰਨ ਅਤੇ ਬੋਲਣ ਲੱਗੇ।

ਰੌਇਲ ਕਾਲਜ ਆਫ਼ ਜਨਰਲ ਪ੍ਰੈਕਟੀਸ਼ਨਰਜ਼ ਕਿਮਰੂ ਵੇਲਜ਼ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦਵਾਈ ਲੈਂਦੇ ਸਮੇਂ ਹਮੇਸ਼ਾ ਲੇਬਲ ਨੂੰ ਧਿਆਨ ਨਾਲ ਪੜ੍ਹਨ। ਨਾਲ ਹੀ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਜਨਰਲ ਪ੍ਰੈਕਟੀਸ਼ਨਰ ਤੋਂ ਸਲਾਹ ਲੈਣ।

ਰਾਈਲੀ ਇਸ ਯੂਨੀਵਰਸਿਟੀ ਵਿੱਚ ਚੰਗਾ ਸਮਾਂ ਬਿਤਾ ਰਹੇ ਸਨ, ਤਾਂ ਹੀ ਬਸੰਤ ਦੇ ਮੌਸਮ ਵਿੱਚ ਉਹ ਸਰਦੀ ਦੀ ਲਪੇਟ ਵਿੱਚ ਆ ਗਏ, ਜਿਸ ਨੂੰ ਉਹ ਖੁਦ ਵੀ ਕੋਈ ਵੱਡੀ ਗੱਲ ਜਾਂ ਅਸਾਧਾਰਨ ਘਟਨਾ ਨਹੀਂ ਮੰਨਦੇ।

ਉਨ੍ਹਾਂ ਨੇ ਕਿਹਾ, "ਪਹਿਲੇ ਸਾਲ ਵਿੱਚ ਕਈ ਵਿਦਿਆਰਥੀਆਂ ਨੂੰ ਅਕਸਰ ਫ਼੍ਰੈਸ਼ਰਜ਼ ਫ਼ਲੂ ਜਾਂ ਸਰਦੀ-ਜ਼ੁਕਾਮ ਹੋ ਜਾਂਦਾ ਹੈ। ਇਸ ਲਈ ਮੈਂ ਦੋ ਦਵਾਈਆਂ ਲੈ ਲਈਆਂ ਸਨ।"

"ਮੈਨੂੰ ਉਸ ਸਮੇਂ ਇਹ ਪਤਾ ਨਹੀਂ ਸੀ ਕਿ ਦੋਵਾਂ ਦਵਾਈਆਂ ਵਿੱਚ ਪੈਰਾਸਿਟਾਮੋਲ ਮੌਜੂਦ ਹੈ।"

ਐੱਨਐੱਚਐੱਸ ਦੇ ਅਨੁਸਾਰ, ਪੈਰਾਸਿਟਾਮੋਲ ਦੀ ਜ਼ਿਆਦਾ ਖ਼ੁਰਾਕ ਲੈਣ ਨਾਲ ਲੀਵਰ ਅਤੇ ਕਿਡਨੀ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।

ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਅਕਸਰ ਜੀਅ ਮਿਚਲਾਉਣਾ, ਉਲਟੀ ਹੋਣਾ ਅਤੇ ਪੇਟ ਦਰਦ ਸ਼ਾਮਲ ਹੁੰਦੇ ਹਨ।

ਇੰਗਲੈਂਡ ਦੇ ਬਾਥ ਸ਼ਹਿਰ ਦੇ ਰੌਇਲ ਯੂਨਾਈਟਿਡ ਹਸਪਤਾਲ ਵਿੱਚ ਉਨ੍ਹਾਂ ਦੀ ਜਾਂਚ ਹੋਈ, ਜਿਸ ਵਿੱਚ ਪਤਾ ਲੱਗਾ ਕਿ ਉਸ ਦਾ ਲੀਵਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ।

ਆਪਣੇ ਪੁੱਤਰ ਦੀ ਤਬੀਅਤ ਦੀ ਜਾਣਕਾਰੀ ਮਿਲਦੇ ਹੀ ਰਾਈਲੀ ਦੇ ਮਾਪੇ ਕ੍ਰਿਸ ਅਤੇ ਕੇਟ ਲੁਬਾਸ ਜਿਵੇਂ-ਤਿਵੇਂ ਪੁੱਤਰ ਕੋਲ ਪਹੁੰਚ ਗਏ। ਉਹ ਦੱਖਣ-ਪੂਰਬੀ ਵੇਲਜ਼ ਦੇ ਨਿਊਪੋਰਟ ਸ਼ਹਿਰ ਵਿੱਚ ਰਹਿੰਦੇ ਹਨ।

ਇੱਕ ਕੰਪਨੀ ਵਿੱਚ ਡਾਇਰੈਕਟਰ ਦੇ ਅਹੁਦੇ 'ਤੇ ਕੰਮ ਕਰ ਰਹੇ ਕ੍ਰਿਸ ਨੇ ਆਪਣੇ ਪੁੱਤਰ ਬਾਰੇ ਦੱਸਿਆ ਕਿ ਸ਼ੁਰੂਆਤ ਵਿੱਚ ਡਾਕਟਰਾਂ ਨੂੰ ਹੈਪੇਟਾਈਟਿਸ ਨੂੰ ਲੈ ਕੇ ਖ਼ਦਸ਼ਾ ਸੀ।

ਉਨ੍ਹਾਂ ਨੇ ਕਿਹਾ, "ਕੁਝ ਘੰਟਿਆਂ ਬਾਅਦ ਰਾਤ ਕਰੀਬ ਡੇਢ ਵਜੇ ਮੈਨੂੰ ਹਸਪਤਾਲ ਦੇ ਆਈਸੀਯੂ ਸਟਾਫ਼ ਦਾ ਫ਼ੋਨ ਆਇਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਤੁਰੰਤ ਉੱਥੇ ਪਹੁੰਚਣਾ ਹੋਵੇਗਾ।"

ਉਹ ਬੋਲੇ, "ਉਸ ਸਮੇਂ ਉਹ ਸਿਰਫ਼ ਇੰਨਾ ਹੀ ਦੱਸ ਸਕੇ ਕਿ ਉਹ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।"

ਰਾਈਲੀ ਦੇ ਮਾਪਿਆਂ ਨੂੰ ਦੱਸਿਆ ਗਿਆ ਕਿ ਉਸ ਦਾ ਲੀਵਰ ਫ਼ੇਲ੍ਹ ਹੋਣ ਦੀ ਸਥਿਤੀ ਵੱਲ ਵਧ ਰਿਹਾ ਹੈ।

ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰ ਦੀ ਹਾਲਤ ਲਗਾਤਾਰ ਵਿਗੜਦੇ ਹੋਏ ਦੇਖੀ।

ਉਸ ਦੀ ਸਥਿਤੀ ਇੰਨੀ ਗੰਭੀਰ ਹੋ ਗਈ ਸੀ ਕਿ ਉਹ ਭੰਬਲਭੂਸੇ ਦੀ ਸਥਿਤੀ ਵਿੱਚ ਰਹਿਣ ਲੱਗੇ ਅਤੇ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਦਿਖਾਈ ਦੇਣ ਲੱਗੀਆਂ ਜੋ ਅਸਲ ਵਿੱਚ ਮੌਜੂਦ ਨਹੀਂ ਸਨ।

ਪਿਤਾ ਕ੍ਰਿਸ ਨੇ ਕਿਹਾ, "ਉਸੇ ਦਿਨ, ਸ਼ਾਮ 6 ਵਜੇ ਤੱਕ ਉਸ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਰੱਖਿਆ ਗਿਆ ਸੀ। ਉਸ ਨੂੰ ਲਾਈਫ਼ ਸਪੋਰਟ ਅਤੇ ਡਾਇਲਿਸਿਸ 'ਤੇ ਰੱਖਿਆ ਗਿਆ ਸੀ। ਉਸ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।"

ਉਨ੍ਹਾਂ ਨੇ ਕਿਹਾ, "ਉਦੋਂ ਹਸਪਤਾਲ ਦੇ ਸਟਾਫ਼ ਨੇ ਸਾਨੂੰ ਪਹਿਲੀ ਵਾਰ ਵਿਸਥਾਰ ਨਾਲ ਦੱਸਿਆ ਕਿ ਉਸ ਦੀ ਹਾਲਤ ਕਿੰਨੀ ਗੰਭੀਰ ਹੋ ਚੁੱਕੀ ਸੀ।"

ਰਾਈਲੀ ਦੇ ਦਿਮਾਗ਼ ਦੇ ਆਲੇ-ਦੁਆਲੇ ਮੌਜੂਦ ਤਰਲ ਦੀ ਸਥਿਤੀ ਨੂੰ ਲੈ ਕੇ ਹਸਪਤਾਲ ਦਾ ਸਟਾਫ਼ ਚਿੰਤਤ ਸੀ। ਉਸ ਦੇ ਫੇਫੜਿਆਂ ਅਤੇ ਕਿਡਨੀ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਕ੍ਰਿਸ ਨੇ ਕਿਹਾ, "ਅਸੀਂ ਬਹੁਤ ਪਰੇਸ਼ਾਨ ਸੀ। ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਇੰਨੀ ਜਲਦੀ ਕਿਵੇਂ ਹੋ ਗਿਆ।"

ਉਦੋਂ ਤੱਕ ਰਾਈਲੀ ਦੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਸੀ ਕਿ ਉਨ੍ਹਾਂ ਨੂੰ ਲੰਡਨ ਦੇ ਕਿੰਗਜ਼ ਕਾਲਜ ਹਸਪਤਾਲ ਭੇਜ ਦਿੱਤਾ ਗਿਆ। ਉੱਥੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਲਈ ਵਿਸ਼ੇਸ਼ ਆਈਸੀਯੂ ਯੂਨਿਟ ਮੌਜੂਦ ਹੈ।

ਡਾਕਟਰਾਂ ਨੇ ਉਸ ਦੇ ਮਾਪਿਆਂ ਤੋਂ ਪੁੱਛਿਆ ਕਿ ਉਸ ਨੇ ਪੈਰਾਸਿਟਾਮੋਲ ਕਿੰਨੀ ਮਾਤਰਾ ਵਿੱਚ ਲਈ ਸੀ?

ਇਸ ਤੋਂ ਬਾਅਦ ਉਹ ਉਨ੍ਹਾਂ ਦੋਵਾਂ ਦਵਾਈਆਂ ਨੂੰ ਲੱਭ ਸਕੇ ਜੋ ਰਾਈਲੀ ਨੇ ਲਈਆਂ ਸਨ। ਤਾਂ ਹੀ ਉਨ੍ਹਾਂ ਨੂੰ ਸਮਝ ਆਇਆ ਕਿ ਉਸ ਨਾਲ ਕੀ ਹੋਇਆ ਸੀ।

ਕ੍ਰਿਸ ਬੋਲੇ, "ਇਸ ਨਾਲ ਇਲਾਜ ਦਾ ਕੋਈ ਸਿੱਧਾ ਹੱਲ ਤਾਂ ਨਹੀਂ ਮਿਲਿਆ। ਪਰ ਘੱਟੋ-ਘੱਟ ਸਾਨੂੰ ਇਸ ਦੀ ਵਜ੍ਹਾ ਦਾ ਪਤਾ ਲੱਗ ਗਿਆ।"

ਹੁਣ ਰਾਈਲੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਇੱਕ ਪੱਬ ਵਿੱਚ ਬਾਰਟੈਂਡਰ ਵਜੋਂ ਕੰਮ ਕਰਦੇ ਹਨ।

ਆਪਣੇ ਪੁੱਤਰ ਨਾਲ ਹੋਈ ਇਸ ਦੁਰਘਟਨਾ ਤੋਂ ਬਾਅਦ ਰਾਈਲੀ ਦੇ ਮਾਪਿਆਂ ਨੇ ਪੈਰਾਸਿਟਾਮੋਲ ਓਵਰਡੋਜ਼ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਪੈਦਲ ਮਾਰਚ ਕੱਢਿਆ।

ਗੋਵਰ ਪ੍ਰਾਇਦੀਪ ਵਿੱਚ 50 ਕਿਲੋਮੀਟਰ ਲੰਬੀ ਇਸ ਪੈਦਲ ਯਾਤਰਾ ਨਾਲ ਕਿੰਗਜ਼ ਕਾਲਜ ਹਸਪਤਾਲ ਦੇ ਆਈਸੀਯੂ ਲਈ ਵੀ ਧਨ ਇਕੱਠਾ ਕੀਤਾ ਗਿਆ।

ਰਾਈਲੀ ਨੇ ਕਿਹਾ, "ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਹਾਲਾਤ ਇੰਨੀ ਜਲਦੀ ਵਿਗੜ ਗਏ।"

ਉਨ੍ਹਾਂ ਨੇ ਕਿਹਾ, "ਮੈਂ ਪਹਿਲਾਂ ਤੋਂ ਹੀ ਬਿਮਾਰ ਸੀ। ਇਸ ਲਈ ਜਦੋਂ ਮੇਰੇ ਪੇਟ ਵਿੱਚ ਦਰਦ ਹੋਇਆ, ਤਾਂ ਮੈਨੂੰ ਲੱਗਾ ਕਿ ਸ਼ਾਇਦ ਪੇਟ ਦਾ ਕੋਈ ਇਨਫ਼ੈਕਸ਼ਨ ਹੋ ਗਿਆ ਹੈ।"

"ਮੈਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਇਹ ਦਰਦ ਅਸਲ ਵਿੱਚ ਮੇਰੇ ਲੀਵਰ ਨਾਲ ਜੁੜਿਆ ਹੋਇਆ ਸੀ।"

ਉਨ੍ਹਾਂ ਨੇ ਕਿਹਾ, "ਮੈਂ ਬਸ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਆਖ਼ਰਕਾਰ ਮੈਂ ਠੀਕ ਹੋ ਕੇ ਵਾਪਸ ਆ ਸਕਿਆ।"

ਆਫ਼ਿਸ ਫ਼ਾਰ ਨੈਸ਼ਨਲ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਸਾਲ 2024 ਵਿੱਚ ਵੇਲਜ਼ ਵਿੱਚ 27 ਅਜਿਹੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਦੇ ਮੌਤ ਸਰਟੀਫ਼ਿਕੇਟ ਵਿੱਚ ਪੈਰਾਸਿਟਾਮੋਲ ਦਾ ਜ਼ਿਕਰ ਸੀ।

ਰੌਇਲ ਕਾਲਜ ਆਫ਼ ਜਨਰਲ ਪ੍ਰੈਕਟੀਸ਼ਨਰਜ਼ ਜਾਂ ਆਰਸੀਜੀਪੀ ਜਨਰਲ ਪ੍ਰੈਕਟੀਸ਼ਨਰਜ਼ ਨਾਲ ਜੁੜਿਆ ਇੱਕ ਸੰਗਠਨ ਹੈ।

ਆਰਸੀਜੀਪੀ ਕਿਮਰੂ ਵੇਲਜ਼ ਦੇ ਪ੍ਰਧਾਨ ਅਤੇ ਖੁਦ ਇੱਕ ਜਨਰਲ ਪ੍ਰੈਕਟੀਸ਼ਨਰ ਡਾ. ਵਿਲ ਮੈਕਿਨਟੌਸ਼ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਗ਼ਲਤੀ ਨਾਲ ਪੈਰਾਸਿਟਾਮੋਲ ਦੀ ਜ਼ਿਆਦਾ ਖ਼ੁਰਾਕ ਲੈਣਾ ਮੁਕਾਬਲਤਨ ਇੱਕ ਦੁਰਲੱਭ ਘਟਨਾ ਹੈ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜੇ ਕੋਈ ਵਿਅਕਤੀ ਅਣਜਾਣੇ ਵਿੱਚ ਇੱਕੋ ਸਮੇਂ ਅਜਿਹੀਆਂ ਦੋ ਦਵਾਈਆਂ ਲੈ ਲਵੇ, ਜਿਨ੍ਹਾਂ ਵਿੱਚ ਪੈਰਾਸਿਟਾਮੋਲ ਹੋਵੇ, ਤਾਂ ਥੋੜ੍ਹਾ ਖ਼ਤਰਾ ਪੈਦਾ ਹੋ ਸਕਦਾ ਹੈ।

ਮੈਕਿਨਟੌਸ਼ ਨੇ ਕਿਹਾ ਕਿ ਕੰਮ ਅਤੇ ਪੜ੍ਹਾਈ ਦਾ ਦਬਾਅ ਨੌਜਵਾਨਾਂ ਨੂੰ ਖ਼ਾਸ ਤੌਰ 'ਤੇ ਅਜਿਹੀਆਂ ਦਵਾਈਆਂ ਲੈਣ ਲਈ ਪ੍ਰੇਰਿਤ ਕਰਦਾ ਹੈ, ਜੋ ਬਿਨਾਂ ਡਾਕਟਰ ਦੀ ਪਰਚੀ ਦੇ ਖ਼ਰੀਦੀਆਂ ਜਾ ਸਕਦੀਆਂ ਹਨ।

ਉਨ੍ਹਾਂ ਨੇ ਕਿਹਾ, "ਖ਼ਾਸਕਰ ਵਾਇਰਲ ਬਿਮਾਰੀਆਂ ਵਿੱਚ, ਭਾਵੇਂ ਉਹ ਗੰਭੀਰ ਨਾ ਹੋਣ, ਪਰ ਕਾਫ਼ੀ ਆਰਾਮ ਕਰਨਾ ਵੀ ਬਹੁਤ ਜ਼ਰੂਰੀ ਹੈ।"

ਮੈਕਿਨਟੌਸ਼ ਨੇ ਕਿਹਾ ਕਿ ਕਈ ਵਾਰ ਜਲਦੀ ਠੀਕ ਹੋਣ ਦੀ ਚਾਹ ਵਿੱਚ ਆਰਾਮ ਦੀ ਅਹਿਮੀਅਤ ਨੂੰ ਘੱਟ ਕਰਕੇ ਦੇਖਿਆ ਜਾਂਦਾ ਹੈ।

ਉਨ੍ਹਾਂ ਨੇ ਕਿਹਾ, "ਅਜਿਹੀਆਂ ਕਈ ਬਿਮਾਰੀਆਂ ਵਿੱਚ ਸਰੀਰ ਨੂੰ ਆਰਾਮ ਦੇਣ ਅਤੇ ਬਿਮਾਰੀ ਨੂੰ ਆਪਣਾ ਸਮਾਂ ਪੂਰਾ ਕਰਨ ਦੇਣ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਬਿਨਾਂ ਡਾਕਟਰ ਦੀ ਪਰਚੀ ਵਾਲੀਆਂ ਦਵਾਈਆਂ ਲਈਆਂ ਜਾ ਸਕਦੀਆਂ ਹਨ।"

ਉਨ੍ਹਾਂ ਨੇ ਕਿਹਾ ਕਿ ਸਥਾਨਕ ਕਮਿਊਨਿਟੀ ਫ਼ਾਰਮੇਸੀਆਂ ਵੱਡੀ ਮਾਤਰਾ ਵਿੱਚ ਦਵਾਈਆਂ ਵੇਚਣ ਨੂੰ ਲੈ ਕੇ ਬਹੁਤ ਸਾਵਧਾਨੀ ਵਰਤਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਇਸੇ ਵਜ੍ਹਾ ਕਰਕੇ ਅਕਸਰ ਪੈਰਾਸਿਟਾਮੋਲ ਦੀ ਵਿਕਰੀ 'ਤੇ ਉੱਪਰਲੀ ਹੱਦ ਲਗਾਈ ਜਾਂਦੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਰਲ ਪ੍ਰੈਕਟੀਸ਼ਨਰ ਹੁਣ ਉਨ੍ਹਾਂ ਖ਼ਤਰਿਆਂ ਪ੍ਰਤੀ ਵਧੇਰੇ ਜਾਗਰੂਕ ਹੋ ਗਏ ਹਨ, ਜੋ ਪੈਰਾਸਿਟਾਮੋਲ ਦੀ ਜ਼ਿਆਦਾ ਖ਼ੁਰਾਕ ਨਾਲ ਬਜ਼ੁਰਗ ਮਰੀਜ਼ਾਂ ਨੂੰ ਹੋ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਘੱਟ ਵਜ਼ਨ ਵਾਲੇ ਬਜ਼ੁਰਗ ਮਰੀਜ਼ਾਂ ਵਿੱਚ ਇਹ ਖ਼ਤਰਾ ਖ਼ਾਸ ਤੌਰ 'ਤੇ ਵੱਧ ਹੋ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਜਦੋਂ ਅਜਿਹੇ ਮਾਮਲੇ ਹੁੰਦੇ ਹਨ, ਤਾਂ ਇਨ੍ਹਾਂ ਦੇ ਲੱਛਣ ਬਹੁਤ ਗੰਭੀਰ ਹੋ ਸਕਦੇ ਹਨ ਅਤੇ ਖ਼ਤਰਾ ਵੀ ਕਾਫ਼ੀ ਜ਼ਿਆਦਾ ਹੁੰਦਾ ਹੈ।"

ਉਨ੍ਹਾਂ ਨੇ ਕਿਹਾ, "ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਜਿਹੇ ਮਾਮਲਿਆਂ ਦੀ ਗਿਣਤੀ ਜਿੰਨੀ ਘੱਟ ਹੋ ਸਕੇ, ਉੰਨੀ ਘੱਟ ਰਹੇ।"

ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਦਵਾਈਆਂ ਦਾ ਲੇਬਲ ਧਿਆਨ ਨਾਲ ਪੜ੍ਹਨ।

ਇੱਕ ਬਾਲਗ ਲਈ ਪੈਰਾਸਿਟਾਮੋਲ ਦੀ ਵੱਧ ਤੋਂ ਵੱਧ ਖ਼ੁਰਾਕ 24 ਘੰਟਿਆਂ ਵਿੱਚ 500 ਮਿਲੀਗ੍ਰਾਮ ਦੀਆਂ 8 ਗੋਲੀਆਂ ਹੈ।

ਬ੍ਰਾਂਡ ਵਾਲੀਆਂ ਦਵਾਈਆਂ ਵਿੱਚ ਵੀ ਪੈਰਾਸਿਟਾਮੋਲ ਹੋ ਸਕਦਾ ਹੈ, ਇਸ ਲਈ ਦਵਾਈ ਦਾ ਲੇਬਲ ਹਮੇਸ਼ਾ ਧਿਆਨ ਨਾਲ ਪੜ੍ਹੋ।

ਡਾਕਟਰ ਦੀ ਸਲਾਹ ਤੋਂ ਬਿਨਾਂ ਪੈਰਾਸਿਟਾਮੋਲ ਦੀ ਵਰਤੋਂ ਲਗਾਤਾਰ ਤਿੰਨ ਦਿਨਾਂ ਤੋਂ ਜ਼ਿਆਦਾ ਨਾ ਕਰੋ।

ਪੈਰਾਸਿਟਾਮੋਲ ਲੈਂਦੇ ਸਮੇਂ ਅਜਿਹੀਆਂ ਦੂਜੀਆਂ ਦਵਾਈਆਂ ਨਾਲ ਨਾ ਲਓ, ਜਿਨ੍ਹਾਂ ਵਿੱਚ ਵੀ ਪੈਰਾਸਿਟਾਮੋਲ ਮੌਜੂਦ ਹੋਵੇ। ਇਸ ਵਿੱਚ ਸਰਦੀ-ਜ਼ੁਕਾਮ ਦੀਆਂ ਕਈ ਦਵਾਈਆਂ ਵੀ ਸ਼ਾਮਲ ਹਨ।

ਏਸ਼ੀਅਨ ਖੇਡਾਂ 2026: ਕਮਲਜੀਤ ਅਤੇ ਸੁਰੁਚੀ ਸਿੰਘ ਨੇ ਜਿੱਤਿਆ ਗੋਲਡ, ਜਾਣੋ ਹੁਣ ਤੱਕ ਕਿੰਨੇ ਮੈਡਲ ਆਏ?

'ਮੋਰਲ ਪੁਲਿਸਿੰਗ' ਕੀ ਹੈ, ਇਸ ਨੂੰ ਕਾਨੂੰਨੀ ਮਾਨਤਾ ਹੈ ਜਾਂ ਨਹੀਂ ਅਤੇ ਇਸ ਨਾਲ ਕਿਹੜੇ ਮੌਲਿਕ ਅਧਿਕਾਰ ਪ੍ਰਭਾਵਿਤ ਹੁੰਦੇ ਹਨ?

ਦੇਸ਼📍 ਪੰਜਾਬ

ਮੁਹਾਲੀ 'ਚ ਗਮਾਡਾ ਦਫ਼ਤਰ 'ਚ ਈਡੀ ਵੱਲੋਂ ਤਲਾਸ਼ੀ 'ਤੇ ਭਖੀ ਪੰਜਾਬ ਦੀ ਸਿਆਸਤ, ਈਡੀ ਨੇ ਮਾਮਲੇ ਬਾਰੇ ਕੀ ਦੱਸਿਆ? - ਪੰਜਾਬੀ

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁਹਾਲੀ ਸਥਿਤ ਪੁੱਡਾ ਭਵਨ ਵਿੱਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਭਾਵ ਗਮਾਡਾ ਦੇ ਮੁੱਖ ਦਫ਼ਤਰ ਵਿੱਚ ਕਈ ਘੰਟਿਆਂ ਤੱਕ ਚਲਾਇਆ ਗਿਆ ਤਲਾਸ਼ੀ ਅਤੇ ਸਰਵੇਖਣ ਅਭਿਆਨ ਵੀਰਵਾਰ ਦੁਪਹਿਰ ਨੂੰ ਸਮਾਪਤ ਹੋ ਗਿਆ ਪਰ ਇਸ ਮਸਲੇ 'ਤੇ ਸਿਆਸਤ ਗਰਮਾਈ ਹੋਈ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁਹਾਲੀ ਸਥਿਤ ਪੁੱਡਾ ਭਵਨ ਵਿੱਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਭਾਵ ਗਮਾਡਾ ਦੇ ਮੁੱਖ ਦਫ਼ਤਰ ਵਿੱਚ ਕਈ ਘੰਟਿਆਂ ਤੱਕ ਚਲਾਇਆ ਗਿਆ ਤਲਾਸ਼ੀ ਅਤੇ ਸਰਵੇਖਣ ਅਭਿਆਨ ਵੀਰਵਾਰ ਦੁਪਹਿਰ ਨੂੰ ਸਮਾਪਤ ਹੋ ਗਿਆ ਪਰ ਇਸ ਮਸਲੇ 'ਤੇ ਸਿਆਸਤ ਗਰਮਾਈ ਹੋਈ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ, ਲੰਘੇ ਦਿਨੀਂ ਮਨੀ ਲਾਂਡਰਿੰਗ ਕੇਸ ਦੇ ਸਬੰਧ ਵਿੱਚ ਨਾ ਸਿਰਫ ਮੁਹਾਲੀ ਸਗੋਂ ਦਿੱਲੀ, ਚੰਡੀਗੜ੍ਹ, ਪੰਚਕੁਲਾ ਤੇ ਲੁਧਿਆਣਾ ਸਮੇਤ 26 ਥਾਂਵਾਂ 'ਤੇ ਤਲਾਸ਼ੀ ਅਤੇ ਸਰਵੇਖਣ ਦੀ ਕਾਰਵਾਈ ਕੀਤੀ ਗਈ।

ਦੱਸਿਆ ਗਿਆ ਕਿ ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (2002) ਦੇ ਸੈਕਸ਼ਨ 16 ਤਹਿਤ ਗ੍ਰੇਟਰ ਮੁਹਾਲੀ ਏਰੀਆ ਡੈਵਲਪਮੈਂਟ ਅਥਾਰਟੀ(ਗਮਾਡਾ) ਅਤੇ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡੈਵਲਪਮੈਂਟ ਵਿੱਚ ਮੁਲਜ਼ਮਾਂ ਖ਼ਿਲਾਫ਼ ਸਬੂਤ ਇਕੱਠੇ ਕਰਨ ਲਈ ਸਰਵੇਖਣ ਕੀਤਾ।

ਰਿਪੋਰਟ ਮੁਤਾਬਕ ਜਿਸ ਨੂੰ ਕਿ ਬਾਅਦ ਵਿੱਚ ਇਤਰਾਜ਼ਯੋਗ ਸਮੱਗਰੀ ਅਤੇ ਇਲੈਕਟ੍ਰਾਨਿਕ ਯੰਤਰ ਜ਼ਬਤ ਕਰਨ ਲਈ ਸਰਚ ਅਪਰੇਸ਼ਨ ਵਿੱਚ ਬਦਲ ਦਿੱਤਾ ਗਿਆ ਸੀ।

ਏਜੰਸੀ ਨੇ ਕਿਹਾ ਕਿ ਗਮਾਡਾ ਦੇ ਸੀਨੀਅਰ ਅਧਿਕਾਰੀਆਂ ਦੀ ਮਿਲੀਭੁਗਤ ਬਾਰੇ ਜਾਣਕਾਰੀ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਧਾਰਾ 66(2) ਤਹਿਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਂਝੀ ਕੀਤੀ ਗਈ ਹੈ।

ਈਡੀ ਨੇ ਇਲਜ਼ਾਮ ਲਗਾਇਆ ਹੈ ਕਿ ਤਲਾਸ਼ੀ ਦੌਰਾਨ ਖੁਲਾਸਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਆਗੂ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੇ ਮਾਸਟਰ ਪਲਾਨ ਅਤੇ ਸਾਈਟਾਂ ਦੀ ਨਿਲਾਮੀ ਦੇ ਸਬੰਧ ਵਿਚ ਗਮਾਡਾ ਦੇ ਅਧਿਕਾਰੀਆਂ ਨਾਲ ਗੈਰ-ਸਰਕਾਰੀ ਮੀਟਿੰਗਾਂ ਕੀਤੀਆਂ ਸਨ। ਹਾਲਾਂਕਿ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਸਣੇ ਮਨੀਸ਼ ਸਿਸੋਦੀਆਂ ਈਡੀ ਦੇ ਇਲਜ਼ਾਮਾਂ ਨੂੰ ਨਕਾਰ ਚੁੱਕੇ ਹਨ।

ਏਜੰਸੀ ਨੇ ਇਲਜ਼ਾਮ ਲਗਾਇਆ ਕਿ ਨਵੀਂ ਨਿਲਾਮੀਆਂ, ਜ਼ਮੀਨ ਐਕੁਆਇਰ ਕਰਨ ਅਤੇ ਮੁਆਵਜ਼ੇ ਨਾਲ ਸਬੰਧੀ ਮਹੱਤਵਪੂਰਨ ਫ਼ੈਸਲੇ ਗੈਰ-ਰਸਮੀ ਤੌਰ 'ਤੇ ਸਤੇਂਦਰ ਜੈਨ ਦੇ ਨਿਰਦੇਸ਼ਾਂ ਹੇਠ ਲਏ ਗਏ ਸਨ।

ਈਡੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਇੱਕ ਕੰਪਨੀ ਗਮਾਡਾ ਅਤੇ ਪੁੱਡਾ ਭਵਨ ਦੇ ਪਰਿਸਰ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਚਲਾ ਰਹੀ ਸੀ ਅਤੇ ਜ਼ਮੀਨ ਅਕੁਆਇਰ ਕਰਨ ਦੇ ਅਵਾਰਡਾਂ ਅਤੇ ਜ਼ਮੀਨ ਗ੍ਰਹਿਣ, ਮੁੜ ਵਸੇਬਾ ਅਤੇ ਮੁੜ ਸਥਾਪਨਾ ਵਿੱਚ ਉਚਿਤ ਮੁਆਵਜ਼ਾ ਅਤੇ ਪਾਰਦਰਸ਼ਤਾ ਦੇ ਅਧਿਕਾਰ ਐਕਟ 2013 ਦੇ ਤਹਿਤ ਮੁਆਵਜ਼ੇ ਦੀ ਅਦਾਇਗੀ ਵਿੱਚ ਬੇਨਿਯਮੀਆਂ ਹੋਈਆਂ ਹਨ।

ਈਡੀ ਨੇ ਦਾਅਵਾ ਕੀਤਾ ਕਿ ਜ਼ਮੀਨ ਗ੍ਰਹਿਣ ਕਾਨੂੰਨ ਦੀ ਧਾਰਾ 11 ਤਹਿਤ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਸਹਿਮਤੀ ਪੱਤਰ ਜਾਰੀ ਕਰਨ ਅਤੇ ਟਰਾਂਸਫ਼ਰ ਡੀਡਜ਼ ਨੂੰ ਲਾਗੂ ਕਰਨ ਵਿਚ ਵੱਡੀਆਂ ਬੇਨਿਯਮੀਆਂ ਪਾਈਆਂ ਗਈਆਂ ਸਨ।

ਏਜੰਸੀ ਨੇ ਅੱਗੇ ਇਲਜ਼ਾਮ ਲਾਇਆ ਕਿ ਨਿਲਾਮੀ ਤੋਂ ਪਹਿਲਾਂ ਗਮਾਡਾ ਦੀ ਅਣ-ਵਿਕੀ ਜ਼ਮੀਨ ਦੀਆਂ ਰਾਖਵੀਆਂ ਕੀਮਤਾਂ ਨੂੰ ਧੋਖਾਧੜੀ ਨਾਲ ਘਟਾਇਆ ਗਿਆ ਸੀ, ਜਿਸ ਨਾਲ ਗਮਾਡਾ ਅਤੇ ਪੰਜਾਬ ਸਰਕਾਰ ਨੂੰ ਲਗਭਗ 10,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਤਲਾਸ਼ੀ ਦੀ ਕਾਰਵਾਈ ਦੌਰਾਨ ਗਮਾਡਾ ਦੇ ਦਫ਼ਤਰ ਖੁੱਲ੍ਹੇ ਰਹੇ ਅਤੇ ਉੱਥੇ ਕੰਮਕਾਜ ਚੱਲਦਾ ਰਿਹਾ ਜਿਸ ਵਿੱਚ ਪਬਲਿਕ ਐਕਸੈਸ, ਕਾਊਂਟਰ ਅਤੇ ਪ੍ਰਸ਼ਾਸਨਿਕ ਕੰਮ ਆਮ ਵਾਂਗ ਚੱਲਦੇ ਰਹੇ। ਏਜੰਸੀ ਨੇ ਦੱਸੀ ਕਿ ਅਧਿਕਾਰੀਆਂ ਨੂੰ ਲੋੜੀਂਦਾ ਅਰਾਮ, ਖਾਣਾ ਅਤੇ ਡਾਕਟਰੀ ਸਹੂਲਤਾਂ ਦਿੱਤੀਆਂ ਗਈਆਂ ਸਨ ਅਤੇ ਉਨ੍ਹਾ ਨੂੰ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਸੀ।

ਨਿਊਜ਼ ਏਜੰਸੀ ਏਐਨਆਈ ਮੁਤਾਬਕ, ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਹਮਣੇ ਹੇਬੀਅਸ ਕਾਰਪਸ ਪਟੀਸ਼ਨ ਦਾਇਰ ਕਰਕੇ ਇਲਜ਼ਾਮ ਲਗਾਇਆ ਗਿਆ ਸੀ ਕਿ ਤਲਾਸ਼ੀ ਦੌਰਾਨ ਗਮਾਡਾ ਤੇ ਸੂਬੇ ਦੇ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖਿਆ ਗਿਆ ਸੀ।

ਦੱਸਿਆ ਗਿਆ ਕਿ ਹਾਈ ਕੋਰਟ ਨੇ ਵਾਰੰਟ ਅਫਸਰ ਵੀ ਨਿਯੁਕਤ ਕੀਤਾ ਸੀ ਜਿਨ੍ਹਾਂ ਨੇ ਆ ਕੇ ਪਰਿਸਰ ਅਤੇ ਸਥਿਤੀ ਦੀ ਜਾਂਚ ਕੀਤੀ। ਈਡੀ ਮੁਤਾਬਕ ਵਾਰੰਟ ਅਫਸਰ ਨੇ ਤਲਾਸ਼ੀ ਦੇ ਅਧਿਕਾਰ ਪੱਤਰਾਂ, ਪੰਚਨਾਮਿਆਂ ਅਤੇ ਸਬੰਧਤ ਰਿਕਾਰਡਾਂ ਦੀ ਜਾਂਚ ਕੀਤੀ। ਅਤੇ ਵਿਅਕਤੀਗਤ ਤੌਰ 'ਤੇ ਸਬੰਧਤ ਅਫਸਰਾਂ ਨਾਲ ਵੀ ਗੱਲ ਕੀਤੀ।

ਈਡੀ ਮੁਤਾਬਕ, ਅਫਸਰਾਂ ਨੇ ਵਾਰੰਟ ਅਫਸਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਅਤੇ ਪਰਿਵਾਰਾਂ ਨਾਲ ਸੰਪਰਕ ਦੇ ਨਾਲ ਨਾਲ ਭੋਜਨ ਆਦਿ ਮਿਲ ਰਿਹਾ ਹੈ। ਮਹਿਲਾ ਸਟਾਫ ਨੂੰ ਸ਼ਾਮ ਵੇਲੇ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।

ਰਿਪੋਰਟ ਮੁਤਾਬਕ ਏਜੰਸੀ ਨੇ ਇਹ ਵੀ ਕਿਹਾ ਕਿ ਇਲੈਕਟ੍ਰਾਨਿਕ ਸਮੱਗਰੀ ਨੂੰ ਡਾਊਨਲੋਡ, ਕਾਪੀ ਤੇ ਕਲੋਨ ਕਰਨ ਲਈ ਅਧਿਕਾਰੀਆਂ ਦੀ ਮੌਜੂਦਗੀ ਜ਼ਰੂਰੀ ਸੀ ਅਤੇ ਉਹ ਕਿਸੇ ਹੋਰ ਅਧਿਕਾਰੀ ਨੂੰ ਉੱਥੇ ਮੌਜੂਦ ਰਹਿਣ ਲਈ ਅਧਿਕਾਰਤ ਕਰਕੇ ਜਾ ਸਕਦੇ ਸਨ।

ਦੂਜੇ ਪਾਸੇ ਭਾਰਤ ਦੇ ਵਧੀਕ ਸਾਲੀਸਿਟਰ ਜਨਰਲ ਸੱਤਿਆ ਪਾਲ ਜੈਨ ਨੇ ਕਿਹਾ ਕਿ ਈਡੀ ਦੀ ਸਾਰੀ ਕਾਰਵਾਈ ਕਾਨੂੰਨ ਮੁਤਾਬਕ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਅਭਿਆਨ 22 ਸਤੰਬਰ ਤੋਂ 24 ਸਤੰਬਰ ਤੱਕ ਚੱਲਿਆ। ਉਨ੍ਹਾਂ ਦੱਸਿਆ ਕਿ ਕਾਨੂੰਨ ਮੁਤਾਬਕ ਸਰਵੇ ਖਤਮ ਹੋਣ ਤੋਂ ਬਾਅਦ 30 ਦਿਨਾਂ ਅੰਦਰ ਸਾਰੀ ਜਾਣਕਾਰੀ ਸਬੰਧਤ ਅਥਾਰਟੀਜ਼ ਨੂੰ ਦਿੱਤੀ ਜਾਵੇਗੀ ਅਤੇ ਉਹ ਅਗਲੀ ਕਾਰਵਾਈ ਬਾਰੇ ਫ਼ੈਸਲਾ ਲੈਣਗੇ।

ਸੀਨੀਅਰ ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਐਕਸ 'ਤੇ ਲਿਖਿਆ ਕਿ ਗਮਾਡਾ ਅਤੇ ਪੰਜਾਬ ਦੇ ਖਜ਼ਾਨੇ ਨੂੰ ਦਸ ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਬਾਰੇ ਭਗਵੰਤ ਮਾਨ ਨੂੰ ਜਵਾਬ ਦੇਣਾ ਪਵੇਗਾ।

ਉਨ੍ਹਾਂ ਲਿਖਿਆ, " ਦੀ ਜਾਂਚ ਵਿੱਚ ਦੋਸ਼ ਲਾਇਆ ਗਿਆ ਹੈ ਕਿ ਨਿਲਾਮੀ ਤੋਂ ਪਹਿਲਾਂ ਗਮਾਡਾ ਦੀ ਅਣਵਿਕੀ ਜ਼ਮੀਨ ਦੀਆਂ ਰਾਖਵੀਆਂ ਕੀਮਤਾਂ ਨੂੰ ਜਾਣਬੁੱਝ ਕੇ ਘਟਾਇਆ ਗਿਆ ਸੀ, ਜਿਸ ਨਾਲ ਸੰਭਾਵਿਤ ਤੌਰ 'ਤੇ ਬਿਲਡਰਾਂ ਅਤੇ ਸਿਆਸਤਦਾਨਾਂ ਨੂੰ ਫਾਇਦਾ ਪਹੁੰਚਾਇਆ ਗਿਆ।"

ਬਾਜਵਾ ਨੇ ਪੁੱਛਿਆ ਕਿ ਕਿਸ ਨੂੰ ਫ਼ਾਇਦਾ ਹੋਇਆ ? ਕੀਮਤਾਂ ਕਿਸ ਨੇ ਤੈਅ ਕੀਤੀਆਂ ?

ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਮੀਨ ਨੂੰ ਕਿਸੇ ਦੀ ਨਿੱਜੀ ਜਾਇਦਾਦ ਵਾਂਗ ਨਹੀਂ ਵਰਤਿਆ ਜਾ ਸਕਦਾ।

ਬੀਜੇਪੀ ਲੀਡਰ ਰਵਨੀਤ ਸਿੰਘ ਬਿੱਟੂ ਨੇ ਵੀ ਈਡੀ ਦੇ ਇਲਜ਼ਾਮਾਂ ਤੋਂ ਬਾਅਦ ਸੂਬੇ ਦੀ ਮਾਨ ਸਰਕਾਰ ਨੂੰ ਘੇਰਿਆ।

ਉਨ੍ਹਾਂ ਨੇ ਐਕਸ 'ਤੇ ਪੋਸਟ ਕੀਤੀ, "ਕੱਟੜ ਇਮਾਨਦਾਰੀ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਈਡੀ ਦੀ ਕਾਰਵਾਈ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। 57 ਕਰੋੜ ਦੀ ਕਥਿਤ ਮਾਫੀ ਤੋਂ ਲੈ ਕੇ 10,000 ਕਰੋੜ ਤੱਕ ਦਾ ਕਥਿਤ ਘਾਟਾ- ਪੰਜਾਬ ਦੇ ਖਜ਼ਾਨੇ ਦਾ ਹਿਸਾਬ ਹੁਣ ਜਨਤਾ ਮੰਗ ਰਹੀ ਹੈ।"

ਦੂਜੇ ਪਾਸੇ ਆਮ ਆਦਮੀ ਪਾਰਟੀ ਕੇਂਦਰੀ ਏਜੰਸੀ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੀ ਹੈ।

ਵੀਰਵਾਰ ਨੂੰ ਆਪ ਆਗੂ ਅਤੇ ਬੁਲਾਰੇ ਬਲਤੇਜ ਪੰਨੂ ਨੇ ਐਕਸ 'ਤੇ ਲਿਖਿਆ, "ਪੰਜਾਬ ਚੋਣਾਂ ਤੋਂ ਪਹਿਲਾਂ ਈਡੀ ਦੀਆਂ ਟੀਮਾਂ ਕੱਲ੍ਹ ਤੋਂ ਅਧਿਕਾਰੀਆਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੇ ਘਰਾਂ 'ਤੇ ਛਾਪੇ ਮਾਰ ਰਹੀਆਂ ਹਨ। ਉਸ ਨੂੰ ਅਹਿਸਾਸ ਹੋ ਗਿਆ ਹੈ ਕਿ ਦੇਸ਼ ਦੇ ਲੋਕ ਉਸ ਨੂੰ ਨਫ਼ਰਤ ਕਰਨ ਲੱਗ ਪਏ ਹਨ।"

ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਹੁਣ ਈਡੀ ਪੰਜਾਬ ਵਿੱਚ ਘਰ-ਘਰ ਜਾ ਰਹੀ ਹੈ, ਲੋਕਾਂ ਦੇ ਘਰਾਂ ਦੀ ਭੰਨ-ਤੋੜ ਕਰ ਰਹੀ ਹੈ।

ਉਨ੍ਹਾਂ ਲਿਖਿਆ ਕਿ ਪੰਜਾਬ ਅਜਿਹੀ ਧੱਕੇਸ਼ਾਹੀ ਅਤੇ ਜ਼ਬਰਦਸਤੀ ਬਰਦਾਸ਼ਤ ਨਹੀਂ ਕਰੇਗਾ।

25 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਅਕਾਊਂਟ ਐਕਸ ਉੱਤੇ ਸ਼ੇਅਰ ਕੀਤੀ ਪੋਸਟ ਵਿੱਚ ਮਨੀਸ਼ ਸਿਸੋਦੀਆ ਦੇ ਹਵਾਲੇ ਨਾਲ ਲਿਖਿਆ ਗਿਆ, ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ, ਵਪਾਰੀਆਂ ਅਤੇ ਸਰਕਾਰੀ ਅਧਿਕਾਰੀਆਂ 'ਤੇ ਦਬਾਅ ਬਣਾਉਣ ਲਈ ਇਸ ਏਜੰਸੀ ਦੀ ਵਰਤੋਂ ਕੀਤੀ ਜਾ ਰਹੀ ਹੈ।"

ਏਸ਼ੀਅਨ ਖੇਡਾਂ 2026: ਕਮਲਜੀਤ ਅਤੇ ਸੁਰੁਚੀ ਸਿੰਘ ਨੇ ਜਿੱਤਿਆ ਗੋਲਡ, ਜਾਣੋ ਹੁਣ ਤੱਕ ਕਿੰਨੇ ਮੈਡਲ ਆਏ?

'ਮੋਰਲ ਪੁਲਿਸਿੰਗ' ਕੀ ਹੈ, ਇਸ ਨੂੰ ਕਾਨੂੰਨੀ ਮਾਨਤਾ ਹੈ ਜਾਂ ਨਹੀਂ ਅਤੇ ਇਸ ਨਾਲ ਕਿਹੜੇ ਮੌਲਿਕ ਅਧਿਕਾਰ ਪ੍ਰਭਾਵਿਤ ਹੁੰਦੇ ਹਨ?

ਦੇਸ਼📍 ਪੰਜਾਬ

ਖੁੱਲ੍ਹੇ ਜ਼ਖ਼ਮ ਅਤੇ ਅੱਖਾਂ ਬੰਦ ਨਹੀਂ ਹੋ ਸਕਦੀਆਂ': ਮਹਿਲਾ ਨੇ ਪਲਕਾਂ ਦੀ ਸਰਜਰੀ ਬਾਰੇ ਚੇਤਾਵਨੀ ਦਿੱਤੀ - ਪੰਜਾਬੀ

"ਹਰ ਕੋਈ ਇਸਨੂੰ ਬਹੁਤ ਆਸਾਨ ਦੱਸਦਾ ਸੀ, ਪਰ ਮੇਰੇ ਚਿਹਰੇ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਅੱਗ ਲੱਗੀ ਹੋਵੇ ਅਤੇ ਸੜਦੀ ਹੋਈ ਚਮੜੀ ਦੀ ਬਹੁਤ ਭਿਆਨਕ ਬੂ ਆ ਰਹੀ ਸੀ।

"ਹਰ ਕੋਈ ਇਸਨੂੰ ਬਹੁਤ ਆਸਾਨ ਦੱਸਦਾ ਸੀ, ਪਰ ਮੇਰੇ ਚਿਹਰੇ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਅੱਗ ਲੱਗੀ ਹੋਵੇ ਅਤੇ ਸੜਦੀ ਹੋਈ ਚਮੜੀ ਦੀ ਬਹੁਤ ਭਿਆਨਕ ਬੂ ਆ ਰਹੀ ਸੀ।" ਇਹ ਗੱਲ ਨਿਕਿਤਾ ਮੋਰਗਨ ਆਪਣੀ ਪਲਕਾਂ ਦੀ ਸਰਜਰੀ ਬਾਰੇ ਦੱਸਦੇ ਹੋਏ ਕਹਿੰਦੇ ਹਨ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਵੀਡੀਓਜ਼ ਦੇਖਣ ਤੋਂ ਬਾਅਦ ਬਲੇਫਾਰੋਪਲਾਸਟੀ, ਜਾਂ "ਬਲੇਫ਼", ਕਰਵਾਉਣ ਦਾ ਫ਼ੈਸਲਾ ਕੀਤਾ ਸੀ, ਜਿਸ ਵਿੱਚ ਅੱਖਾਂ ਦੇ ਬਿਲਕੁਲ ਉੱਪਰਲੀ ਚਮੜੀ ਹਟਾਈ ਜਾਂਦੀ ਹੈ। ਹਾਲਾਂਕਿ ਉਨ੍ਹਾਂ ਨੂੰ ਲੋਕਲ ਐਨੇਸਥੀਟਿਕ ਦਿੱਤਾ ਗਿਆ ਸੀ, ਫਿਰ ਵੀ ਨਿਕਿਤਾ ਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਹੋਇਆ।

ਓਕਿਊਲੋਪਲਾਸਟਿਕ ਸਰਜਨ, ਜੋ ਅੱਖਾਂ ਦੇ ਆਲੇ-ਦੁਆਲੇ ਸਰਜਰੀ ਕਰਨ ਵਿੱਚ ਮਾਹਿਰ ਡਾਕਟਰ ਹੁੰਦੇ ਹਨ, ਕਹਿੰਦੇ ਹਨ ਕਿ ਸਸਤੀ ਬਲੇਫ਼ ਸਰਜਰੀ ਤੋਂ ਬਾਅਦ ਸਮੱਸਿਆਵਾਂ ਦੀ ਸ਼ਿਕਾਇਤ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ਚਿੰਤਾਜਨਕ ਤਰੀਕੇ ਨਾਲ ਵਧ ਰਹੀ ਹੈ। ਇਹ ਸਰਜਰੀਆਂ ਆਮ ਤੌਰ 'ਤੇ ਵਿਦੇਸ਼ਾਂ ਵਿੱਚ ਕਰਵਾਈਆਂ ਜਾਂਦੀਆਂ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਚਿਹਰੇ ਨੂੰ ਕੱਸਣ, ਸਮਤਲ ਕਰਨ ਅਤੇ ਲਿਫ਼ਟ ਕਰਨ (ਉਭਾਰ ਲਿਆਉਣ) ਵਾਲਾ ਸੁੰਦਰਤਾ ਦਾ ਜੋ ਇੱਕ ਟ੍ਰੈਂਡ ਚੱਲਿਆ ਹੋਇਆ ਹੈ, ਉਸੇ ਦੇ ਚੱਲਦਿਆਂ ਇਸ ਪ੍ਰਕਿਰਿਆ ਦੀ ਮੰਗ ਵਧੀ ਹੈ। ਅਤੇ ਇਸਦੀ ਕੀਮਤ ਯੂਕੇ ਵਿੱਚ ਆਮ ਤੌਰ 'ਤੇ ਹਜ਼ਾਰਾਂ ਪੌਂਡ ਹੁੰਦੀ ਹੈ।

ਸਰਜਨਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਮੁੱਖ ਰੂਪ ਨਾਲ ਮੇਨਲੈਂਡ ਯੂਰਪ, ਅਫ਼ਰੀਕਾ ਅਤੇ ਏਸ਼ੀਆ ਦੇ ਕਲਿਨਿਕਾਂ ਨਾਲ ਸਬੰਧਿਤ ਹੁੰਦੇ ਹਨ ਅਤੇ ਜਦੋਂ ਸਰਜਰੀ ਤੋਂ ਬਾਅਦ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਲੋਕਾਂ ਨੂੰ ਸਰਜਰੀ ਤੋਂ ਬਾਅਦ ਵਾਲੀ ਚੰਗੀ ਦੇਖਭਾਲ ਨਹੀਂ ਮਿਲ ਪਾਉਂਦੀ ਤਾਂ ਇਸ ਨਾਲ ਐਨਐਚਐਸ 'ਤੇ ਬੋਝ ਪੈਂਦਾ ਹੈ।

ਨਿਕਿਤਾ ਤੋਂ ਇਲਾਵਾ, ਅਸੀਂ ਦਰਜਨਾਂ ਲੋਕਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚ ਇੱਕ ਅਜਿਹੀ ਮਹਿਲਾ ਵੀ ਸ਼ਾਮਿਲ ਹਨ,

ਜਿਨ੍ਹਾਂ ਨੂੰ ਸੌਣ ਲਈ ਆਪਣੀਆਂ ਅੱਖਾਂ ਟੇਪ ਨਾਲ ਬੰਦ ਕਰਨੀਆਂ ਪੈਂਦੀਆਂ ਸਨ ਕਿਉਂਕਿ ਉਨ੍ਹਾਂ ਦੀਆਂ ਪਲਕਾਂ ਦੀ ਬਹੁਤ ਜ਼ਿਆਦਾ ਚਮੜੀ ਹਟਾ ਦਿੱਤੀ ਗਈ ਸੀ, ਜਦਕਿ ਇੱਕ ਵੱਖਰੀ ਮਹਿਲਾ ਨੂੰ ਡਰ ਸੀ ਕਿ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਜਾ ਰਹੀ ਹੈ। ਯੂਕੇ ਦੇ ਸਰਜਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਮਰੀਜ਼ ਵੇਖੇ ਹਨ, ਜੋ ਵਿਦੇਸ਼ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਆਪਣੀਆਂ ਅੱਖਾਂ ਢੰਗ ਨਾਲ ਬੰਦ ਨਹੀਂ ਕਰ ਸਕਦੇ ਸਨ। ਡਬਲਿਨ ਦੇ ਰਹਿਣ ਵਾਲੇ ਨਿਕਿਤਾ ਆਪਣੀਆਂ ਅੱਖਾਂ ਨੂੰ ਹੋਰ ਸਪਸ਼ਟ ਆਕਾਰ ਦੇਣਾ ਚਾਹੁੰਦੇ ਸੀ, ਪਰ ਉਹ ਆਇਰਲੈਂਡ ਵਿੱਚ ਉੱਪਰੀ ਪਲਕਾਂ ਦੀ ਸਰਜਰੀ ਦਾ ਖਰਚਾ ਨਹੀਂ ਝੱਲ ਸਕਦੇ ਸੀ, ਜਿਸ ਦੀ ਕੀਮਤ ਉਨ੍ਹਾਂ ਨੂੰ 4,000 ਯੂਰੋ (ਲਗਭਗ 4 ਲੱਖ 36 ਹਜ਼ਾਰ ਭਾਰਤੀ ਰੁਪਏ) ਤੋਂ ਵੱਧ ਦੱਸੀ ਗਈ ਸੀ। ਫਿਰ 31 ਸਾਲਾ ਨਿਕਿਤਾ ਨੂੰ ਟਿੱਕਟੌਕ 'ਤੇ ਪਤਾ ਲੱਗਿਆ ਕਿ ਉਹ ਡੱਚ ਕੰਪਨੀ ਫੇਸਲੈਂਡ ਤੋਂ 750 ਯੂਰੋ (ਲਗਭਗ 81 ਹਜ਼ਾਰ ਭਾਰਤੀ ਰੁਪਏ) ਵਿੱਚ ਬਲੇਫ਼ ਕਰਵਾ ਸਕਦੇ ਹਨ। ਉਨ੍ਹਾਂ ਨੇ ਡੂਸਲਡੋਰਫ਼ ਵਿੱਚ ਸਥਿਤ ਕਲਿਨਿਕ ਬਾਰੇ ਦੱਸਿਆ ਕਿ ਉੱਥੇ ਸਰਜਰੀ ਕਰਵਾ ਕੇ ਇੱਕ ਬਾਹਰ ਆਉਂਦਾ ਸੀ ਤਾਂ ਦੂਜਾ ਅੰਦਰ ਜਾਂਦਾ ਸੀ। ਭਾਵ ਇਹ ਕੰਮ ਜ਼ੋਰਾਂ 'ਤੇ ਸੀ। ਕੰਪਨੀ ਦਾ ਕਹਿਣਾ ਹੈ ਕਿ ਉਸਨੇ ਅਕਤੂਬਰ 2024 ਤੋਂ ਹੁਣ ਤੱਕ ਨੀਦਰਲੈਂਡਜ਼, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਆਪਣੇ ਕਲਿਨਿਕਾਂ ਰਾਹੀਂ ਯੂਕੇ ਦੇ ਲੋਕਾਂ 'ਤੇ 2,950 ਤੋਂ ਵੱਧ ਬਲੇਫ਼ ਪ੍ਰਕਿਰਿਆਵਾਂ ਕੀਤੀਆਂ ਹਨ। ਕੰਪਨੀ ਕਹਿੰਦੀ ਹੈ ਕਿ ਉਹ "ਸੁਰੱਖਿਅਤ ਅਤੇ ਗੁਣਵੱਤਾਪੂਰਨ" ਇਲਾਜ ਪ੍ਰਦਾਨ ਕਰਦੀ ਹੈ ਅਤੇ ਸਾਨੂੰ ਦੱਸਿਆ ਕਿ "1% ਤੋਂ ਘੱਟ ਪ੍ਰਕਿਰਿਆਵਾਂ ਤੋਂ ਬਾਅਦ ਸ਼ਿਕਾਇਤ ਆਈ ਹੈ", ਹਾਲਾਂਕਿ ਇਸ ਵਿੱਚ ਉਹ ਸਾਰੇ ਲੋਕ ਸ਼ਾਮਿਲ ਨਹੀਂ ਹਨ ਜਿਨ੍ਹਾਂ ਨੂੰ ਦੁਬਾਰਾ ਸਰਜਰੀ ਦੀ ਲੋੜ ਪਈ। ਜਿਨ੍ਹਾਂ ਮਰੀਜ਼ਾਂ ਨੇ ਬੀਬੀਸੀ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਫੇਸਲੈਂਡ ਦੇ ਕਲਿਨਿਕਾਂ ਵਿੱਚ ਗਏ ਸਨ, ਪਰ ਸਾਨੂੰ ਨਹੀਂ ਪਤਾ ਕਿ ਫੇਸਲੈਂਡ ਵਿੱਚ ਕੁੱਲ ਕਿੰਨੀਆਂ ਦਿੱਕਤਾਂ ਹੋਈਆਂ। ਨਿਕਿਤਾ, ਜਿਨ੍ਹਾਂ ਨੇ ਨਵੰਬਰ 2025 ਵਿੱਚ ਬਲੇਫ਼ ਕਰਵਾਇਆ ਸੀ, ਕਹਿੰਦੇ ਹਨ ਕਿ ਉਨ੍ਹਾਂ ਨੂੰ ਅਹਿਸਾਸ ਨਹੀਂ ਸੀ ਕਿ ਇਹ ਪ੍ਰਕਿਰਿਆ ਕਿੰਨੀ ਵੱਡੀ ਜਾਂ ਹਮੇਸ਼ਾ ਲਈ ਅਸਰ ਛੱਡਣ ਵਾਲੀ ਹੋਵੇਗੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ "ਬੁੱਲ੍ਹਾਂ ਜਾਂ ਬੋਟਾਕਸ ਕਰਵਾਉਣ" ਵਰਗੀ ਹੋਵੇਗੀ। ਉਨ੍ਹਾਂ ਨੂੰ ਲੋਕਲ ਐਨੇਸਥੀਟਿਕ ਦਾ ਟੀਕਾ (ਸੁੰਨ ਕਰਨ ਜਾਂ ਬੇਹੋਸ਼ੀ ਦਾ ਟੀਕਾ) ਲਗਾਇਆ ਗਿਆ ਸੀ, ਪਰ ਜਦੋਂ ਡਾਕਟਰ ਨੇ ਪਲਕ ਦੀ ਨਾਜ਼ੁਕ ਚਮੜੀ ਕੱਟਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਅਜਿਹਾ ਦਰਦ ਮਹਿਸੂਸ ਕੀਤਾ, ਜੋ ਉਨ੍ਹਾਂ ਨੇ ਕਦੇ ਨਹੀਂ ਕੀਤਾ ਸੀ। ਨਿਕਿਤਾ ਕਹਿੰਦੇ ਹਨ, "ਮੈਂ ਸਦਮੇ ਦੀ ਹਾਲਤ ਵਿੱਚ ਚਲੀ ਗਈ ਸੀ, ਇਹ ਭਿਆਨਕ ਸੀ। ਜਦੋਂ ਉਹ ਟਾਂਕੇ ਲਾ ਰਹੇ ਸਨ ਤਾਂ ਮੈਨੂੰ ਸੂਈ ਆਪਣੀ ਚਮੜੀ ਵਿੱਚੋਂ ਲੰਘਦੀ ਮਹਿਸੂਸ ਹੋ ਰਹੀ ਸੀ।" ਫੇਸਲੈਂਡ ਦਾ ਕਹਿਣਾ ਹੈ ਕਿ ਸਾਰੇ ਮਰੀਜ਼ਾਂ ਦੀਆਂ ਪ੍ਰਕਿਰਿਆ ਤੋਂ ਪਹਿਲਾਂ ਕੰਸਲੇਸ਼ਨ ਹੁੰਦੀ ਹੈ ਅਤੇ ਉਹ ਸਹਿਮਤੀ ਵਾਲੇ ਕਾਗਜ਼ਾਂ 'ਤੇ ਦਸਤਖ਼ਤ ਕਰਦੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ "ਪੂਰੀ ਤਰ੍ਹਾਂ ਜਾਣੂ ਅਤੇ ਤਿਆਰ" ਹਨ। ਕੰਪਨੀ ਨੇ ਇਹ ਵੀ ਕਿਹਾ ਕਿ ਨਿਕਿਤਾ ਦੇ ਡਾਕਟਰ ਨੇ ਕਿਹਾ ਸੀ ਕਿ ਪ੍ਰਕਿਰਿਆ ਦੌਰਾਨ ਨਿਕਿਤਾ "ਬਹੁਤ ਘਬਰਾਏ ਹੋਏ ਅਤੇ ਚਿੰਤਾ ਵਿੱਚ" ਸਨ, "ਜੋ ਦਰਦ ਦੀ ਮਹਿਸੂਸ ਕਰਨ ਨੂੰ ਪ੍ਰਭਾਵਿਤ ਕਰ ਸਕਦਾ ਹੈ"। ਕੁਝ ਹੀ ਘੰਟਿਆਂ ਵਿੱਚ, "ਸਦਮੇ ਵਿੱਚ" ਨਿਕਿਤਾ ਘਰ ਵਾਪਸੀ ਲਈ ਜਹਾਜ਼ ਵਿੱਚ ਸਵਾਰ ਹੋ ਗਏ। ਸਰਜਰੀ ਵਾਲੇ ਦਿਨ ਹੀ ਜਹਾਜ਼ ਯਾਤਰਾ ਕਰਨ ਦੀ ਸਲਾਹ ਡਾਕਟਰੀ ਮਾਹਿਰਾਂ ਅਤੇ ਫੇਸਲੈਂਡ ਦੋਵਾਂ ਦੁਆਰਾ ਨਹੀਂ ਦਿੱਤੀ ਜਾਂਦੀ, ਪਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੂੰ ਅਜਿਹਾ ਕਰਦੇ ਦੇਖਿਆ ਸੀ। ਉਨ੍ਹਾਂ ਕਿਹਾ, "ਮੈਨੂੰ ਦੇਖਣ ਵਿੱਚ ਮੁਸ਼ਕਿਲ ਆ ਰਹੀ ਸੀ। ਜੇ ਮੈਂ ਉੱਪਰ ਵੇਖਦੀ ਸੀ ਤਾਂ ਮੇਰੇ ਟਾਂਕਿਆਂ ਵਿੱਚੋਂ ਖੂਨ ਨਿੱਕਲਦਾ ਸੀ, ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਖੂਨ ਦੇ ਹੰਝੂ ਰੋ ਰਹੀ ਹੋਵਾਂ।" ਉਨ੍ਹਾਂ ਨੂੰ ਉਸੇ ਦਿਨ ਉਡਾਣ ਭਰਨ ਦਾ ਬਹੁਤ ਪਛਤਾਵਾ ਹੈ ਅਤੇ ਉਹ ਹੋਰਨਾਂ ਨੂੰ ਵੀ ਅਜਿਹਾ ਨਾ ਕਰਨ ਦੀ ਸਲਾਹ ਦਿੰਦੇ ਹਨ। ਬੀਬੀਸੀ ਦੇ ਵਿਸ਼ਲੇਸ਼ਣ ਮੁਤਾਬਕ, ਪਿਛਲੇ ਤਿੰਨ ਸਾਲਾਂ ਵਿੱਚ ਯੂਕੇ ਦੇ ਸੋਸ਼ਲ ਮੀਡੀਆ ਖਾਤਿਆਂ ਦੁਆਰਾ ਚਾਰ ਪ੍ਰਮੁੱਖ ਪਲੇਟਫ਼ਾਰਮਾਂ 'ਤੇ ਪੋਸਟ ਕੀਤੀਆਂ ਗਈਆਂ ਬਲੇਫ਼ ਸੰਬੰਧੀ ਵੀਡੀਓਜ਼ ਨੂੰ ਲਗਭਗ 150 ਮਿਲੀਅਨ ਵਾਰ ਦੇਖਿਆ ਗਿਆ। ਇਹ ਅੰਕੜਾ ਇਸ ਤੋਂ ਪਹਿਲਾਂ ਦੇ ਤਿੰਨ ਸਾਲਾਂ ਨਾਲੋਂ ਪੰਜ ਗੁਣਾ ਵੱਧ ਹੈ। ਆਪਣੀਆਂ ਪੋਸਟਾਂ ਵਿੱਚ ਕਈ ਲੋਕ ਸਕਾਰਾਤਮਕ ਨਤੀਜਿਆਂ ਬਾਰੇ ਦੱਸਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਫੇਸਲੈਂਡ ਵਿੱਚ ਇਲਾਜ ਕਰਵਾ ਚੁੱਕੇ ਹਨ।

ਦੇਸ਼📍 ਪੰਜਾਬ

ਮੈਂ ਦਰਦ ਨਾਲ ਰੋ ਰਹੀ ਸੀ’: 17 ਸਾਲਾ ਲੜਕੀ ਨੇ 'ਸਮੂਹਿਕ ਜਬਰ-ਜਨਾਹ' ਦੀ ਘਟਨਾ ਨੂੰ ਪੁਲੀਸ ਅੱਗੇ ਕੀਤਾ ਬਿਆਨ

ਦੱਖਣ-ਪੂਰਬੀ ਦਿੱਲੀ ਦੇ ਆਸਥਾ ਕੁੰਜ ਪਾਰਕ ਅੰਦਰ ਆਪਣੇ ਨਾਲ ਵਾਪਰੀ ਕਥਿਤ ਸਮੂਹਿਕ ਜਬਰ-ਜਨਾਹ ਦੀ ਭਿਆਨਕ ਘਟਨਾ ਨੂੰ 17 ਸਾਲਾ ਨਾਬਾਲਗ ਲੜਕੀ ਨੇ ਪੁਲੀਸ ਅੱਗੇ ਬਿਆਨ ਕੀਤਾ ਹੈ।
ਮੈਂ ਦਰਦ ਨਾਲ ਰੋ ਰਹੀ ਸੀ’: 17 ਸਾਲਾ ਲੜਕੀ ਨੇ 'ਸਮੂਹਿਕ ਜਬਰ-ਜਨਾਹ' ਦੀ ਘਟਨਾ ਨੂੰ ਪੁਲੀਸ ਅੱਗੇ ਕੀਤਾ ਬਿਆਨ

ਦੱਖਣ-ਪੂਰਬੀ ਦਿੱਲੀ ਦੇ ਆਸਥਾ ਕੁੰਜ ਪਾਰਕ ਅੰਦਰ ਆਪਣੇ ਨਾਲ ਵਾਪਰੀ ਕਥਿਤ ਸਮੂਹਿਕ ਜਬਰ-ਜਨਾਹ ਦੀ ਭਿਆਨਕ ਘਟਨਾ ਨੂੰ 17 ਸਾਲਾ ਨਾਬਾਲਗ ਲੜਕੀ ਨੇ ਪੁਲੀਸ ਅੱਗੇ ਬਿਆਨ ਕੀਤਾ ਹੈ। ਇੱਥੇ ਤਿੰਨ ਵਿਅਕਤੀਆਂ ਨੇ ਕਥਿਤ ਤੌਰ ’ਤੇ ਲੜਕੀ ਨੂੰ ਉਸ ਦੇ ਦੋਸਤ ਤੋਂ ਵੱਖ ਕਰ ਦਿੱਤਾ, ਉਨ੍ਹਾਂ ਦੇ ਫ਼ੋਨ ਖੋਹ ਲਏ ਅਤੇ ਉਸ ਨੂੰ ਪਾਰਕ ਦੇ ਇੱਕ ਸੁੰਨਸਾਨ ਹਿੱਸੇ ਵਿੱਚ ਲਿਜਾਣ ਤੋਂ ਬਾਅਦ ਚਾਕੂ ਦੀ ਨੋਕ ’ਤੇ ਜਬਰ-ਜਨਾਹ ਕੀਤਾ।

ਪੁਲੀਸ ਨੂੰ ਦਿੱਤਾ ਗਿਆ ਪੀੜਤਾ ਦਾ ਪਹਿਲਾ ਬਿਆਨ 21 ਸਤੰਬਰ ਦੀ ਸ਼ਾਮ ਨੂੰ ਵਾਪਰੀ ਇਸ ਕਥਿਤ ਸਮੂਹਿਕ ਜਬਰ-ਜਨਾਹ ਦੀ ਘਟਨਾ ਦੀ ਚੱਲ ਰਹੀ ਜਾਂਚ ਦਾ ਇੱਕ ਅਹਿਮ ਹਿੱਸਾ ਹੈ।

ਉਸ ਦੇ ਬਿਆਨ ਅਨੁਸਾਰ, ਲੜਕੀ ਅਤੇ ਉਸ ਦਾ 17 ਸਾਲਾ ਦੋਸਤ ਕਾਲਕਾਜੀ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ ਪਾਰਕ ਵਿੱਚ ਗਏ ਸਨ। ਉਹ ਇੱਕ ਬੈਂਚ ’ਤੇ ਬੈਠ ਕੇ ਚਿਪਸ ਖਾ ਰਹੇ ਸਨ, ਉਦੋਂ ਤਿੰਨ ਵਿਅਕਤੀ ਉਨ੍ਹਾਂ ਕੋਲ ਆਏ। ਉਨ੍ਹਾਂ ਵਿਅਕਤੀਆਂ ਨੇ ਕਥਿਤ ਤੌਰ ’ਤੇ ਦੋਵਾਂ ਨੂੰ ਵੱਖ ਕਰਨ ਅਤੇ ਪਾਰਕ ਦੇ ਵੱਖ-ਵੱਖ ਪਾਸਿਆਂ ਵੱਲ ਲਿਜਾਣ ਤੋਂ ਪਹਿਲਾਂ ਪੁੱਛਿਆ, “ਤੁਸੀਂ ਇਸ ਸਮੇਂ ਇੱਥੇ ਕਿਉਂ ਆਏ ਹੋ? ਇੱਥੇ ਇਸ ਸਮੇਂ ਆਉਣ ਦੀ ਮਨਾਹੀ ਹੈ।” ਜਦੋਂ ਡਰੀ ਹੋਈ ਲੜਕੀ ਨੇ ਉਨ੍ਹਾਂ ਨੂੰ ਵੱਖ ਨਾ ਕਰਨ ਲਈ ਕਿਹਾ ਅਤੇ ਆਖਿਆ ਕਿ ਜੇਕਰ ਉਹ ਚਾਹੁਣ ਤਾਂ ਉਸ ਦੀ ਮਾਂ ਨਾਲ ਗੱਲ ਕਰ ਲੈਣ, ਤਾਂ ਮੁਲਜ਼ਮਾਂ ਵਿੱਚੋਂ ਇੱਕ ਨੇ ਕਿਹਾ, “ਆਸਿਫ਼ ਭਾਈ ਗੰਨ ਨਿਕਾਲ।”

ਮੁਲਜ਼ਮ ਕਥਿਤ ਤੌਰ ’ਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਖੋਹ ਕੇ ਲੜਕੀ ਨੂੰ ਇੱਕ ਸੁੰਨਸਾਨ ਰਸਤੇ ਵੱਲ ਲੈ ਗਏ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਚਾਕੂ ਦਿਖਾ ਕੇ ਧਮਕਾਇਆ।

ਉਸ ਦੇ ਬਿਆਨ ਮੁਤਾਬਕ, ਆਸਿਫ਼ ਨੇ ਉਸ ਨੂੰ ਇੱਕ ਲਾਲ ਰੰਗ ਦੇ ਬੈਂਚ ’ਤੇ ਬਿਠਾਇਆ ਅਤੇ ਦੂਜੇ ਮੁਲਜ਼ਮ ਹੇਮੂ ਨੂੰ ਨਿਗਰਾਨੀ ਰੱਖਣ (ਪਹਿਰਾ ਦੇਣ) ਲਈ ਕਿਹਾ।

ਲੜਕੀ ਨੇ ਆਸਿਫ਼ ਵੱਲੋਂ ਧੌਣ ’ਤੇ ਚਾਕੂ ਰੱਖ ਕੇ ਕੀਤੇ ਜਬਰ-ਜਨਾਹ ਦੇ ਕਹਿਰ ਨੂੰ ਬਿਆਨ ਕਰਦਿਆਂ ਕਿਹਾ, “ਉਸ ਨੇ ਮੇਰੇ ਨਾਲ ਜਬਰ-ਜਨਾਹ ਕਰਦੇ ਸਮੇਂ ਮੇਰੀ ਧੌਣ ’ਤੇ ਚਾਕੂ ਰੱਖਿਆ ਹੋਇਆ ਸੀ। ਮੈਂ ਰੋ ਰਹੀ ਸੀ, ਮੈਂ ਬਹੁਤ ਦਰਦ ਵਿੱਚ ਸੀ।”

ਉਸ ਨੇ ਦੋਸ਼ ਲਾਇਆ ਕਿ ਫਿਰ ਹੇਮੂ ਉਸ ਨੂੰ ਦੂਜੇ ਬੈਂਚ ’ਤੇ ਲੈ ਗਿਆ ਅਤੇ ਉਸ ਨੂੰ ਚਾਕੂ ਦਿਖਾ ਕੇ ਡਰਾਉਂਦਿਆਂ ਜਿਨਸੀ ਸ਼ੋਸ਼ਣ ਕੀਤਾ। ਬਿਆਨ ਅਨੁਸਾਰ, ਪੀੜਤਾ ਵੱਲੋਂ ਦੀਪੂ ਵਜੋਂ ਪਛਾਣੇ ਗਏ ਤੀਜੇ ਮੁਲਜ਼ਮ ਨੇ ਵੀ ਉਸ ਤੋਂ ਬਾਅਦ ਉਸ ਦੀ ਧੌਣ ’ਤੇ ਚਾਕੂ ਰੱਖ ਕੇ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ।

ਮੁਲਜ਼ਮਾਂ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਦੋਸਤ ਨੂੰ ਜਾਨੋਂ ਮਾਰ ਦੇਣਗੇ। ਮੁਲਜ਼ਮ ਕਥਿਤ ਤੌਰ ’ਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਵਾਪਸ ਕਰ ਕੇ ਲੜਕੀ ਅਤੇ ਉਸ ਦੇ ਦੋਸਤ ਨੂੰ ਪਾਰਕ ਤੋਂ ਬਾਹਰ ਲੈ ਆਏ।

ਇਸ ਤੋਂ ਬਾਅਦ ਲੜਕੀ ਨੇ ਆਪਣੇ ਦੋਸਤ ਨੂੰ ਸਾਰੀ ਗੱਲ ਦੱਸੀ, ਜਿਸ ਮਗਰੋਂ ਉਸ ਦੇ ਦੋਸਤ ਨੇ ਪੁਲੀਸ ਕੰਟਰੋਲ ਰੂਮ (ਪੀ ਸੀ ਆਰ) ਨੂੰ ਫ਼ੋਨ ਕੀਤਾ। ਪੁਲੀਸ ਰਿਕਾਰਡ ਮੁਤਾਬਕ ਰਾਤ ਕਰੀਬ 8.45 ਵਜੇ ਪੀ ਸੀ ਆਰ ਕਾਲ ਮਿਲੀ, ਜਿਸ ਤੋਂ ਬਾਅਦ ਪੁਲੀਸ ਟੀਮ ਆਸਥਾ ਕੁੰਜ ਪਾਰਕ ਦੇ ਗੇਟ ਨੰਬਰ 7 ਨੇੜੇ ਪੀੜਤਾ ਅਤੇ ਉਸ ਦੇ ਦੋਸਤ ਕੋਲ ਪਹੁੰਚੀ।

ਇਸ ਤੋਂ ਬਾਅਦ ਪੀੜਤਾ ਫੋਰੈਂਸਿਕ ਸਾਇੰਸ ਟੀਮ ਨੂੰ ਉਸ ਥਾਂ ’ਤੇ ਲੈ ਗਈ ਜਿੱਥੇ ਉਸ ਨੇ ਕਥਿਤ ਘਟਨਾ ਵਾਪਰਨ ਦਾ ਦੋਸ਼ ਲਾਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐੱਫ ਐੱਸ ਐੱਲ ਅਤੇ ਜ਼ਿਲ੍ਹਾ ਮੋਬਾਈਲ ਕ੍ਰਾਈਮ ਟੀਮ ਨੇ ਇਲਾਕੇ ਦਾ ਮੁਆਇਨਾ ਕੀਤਾ ਅਤੇ ਫੋਰੈਂਸਿਕ ਜਾਂਚ ਤੇ ਡੀ ਐੱਨ ਏ ਟੈਸਟਿੰਗ ਲਈ ਸਬੂਤ ਇਕੱਠੇ ਕੀਤੇ।

ਇਸ ਮਾਮਲੇ ਵਿੱਚ ਹੁਣ ਤੱਕ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਆਸਿਫ਼ ਪੁਲੀਸ ਨਾਲ ਮੁਕਾਬਲੇ ਦੌਰਾਨ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ ਸੀ।

ਇਸ ਘਟਨਾ ਨੇ 142 ਏਕੜ ਵਿੱਚ ਫੈਲੇ ਇਸ ਵੱਡੇ ਪਾਰਕ 'ਚ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ, ਜਿਸ ਵਿੱਚ ਮੱਧਮ ਰੌਸ਼ਨੀ ਵਾਲੇ ਰਸਤੇ, ਚਾਰਦੀਵਾਰੀ ਦੇ ਟੁੱਟੇ ਹਿੱਸੇ ਅਤੇ ਦਾਖ਼ਲੇ ਦੇ ਕਈ ਰਸਤੇ ਸ਼ਾਮਲ ਹਨ। ਸੈਲਾਨੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਨੇਰਾ ਹੋਣ ਤੋਂ ਬਾਅਦ ਇਨ੍ਹਾਂ ਰਸਤਿਆਂ ’ਤੇ ਨਜ਼ਰ ਰੱਖਣੀ ਔਖੀ ਹੋ ਜਾਂਦੀ ਹੈ।

ਦੇਸ਼📍 ਪੰਜਾਬ

ਸ਼ਰਾਬ ਪੀ ਕੇ ਜਹਾਜ਼ ਉਡਾਉਣ ਦੀ ਕੋਸ਼ਿਸ਼ ’ਚ ਦਾ ਪਾਇਲਟ ਕਾਬੂ

ਸ਼ਰਾਬ ਪੀ ਕੇ ਜਹਾਜ਼ ਉਡਾਉਣ ਦੀ ਕੋਸ਼ਿਸ਼ ’ਚ ਦਾ ਪਾਇਲਟ ਕਾਬੂ। ਏਅਰ ਇੰਡੀਆ ਨੇ ਇਸੇ ਮਹੀਨੇ ਦੇ ਸ਼ੁਰੂ ਵਿੱਚ ਜ਼ਿਊਰਿਖ ਹਵਾਈ ਅੱਡੇ ’ਤੇ ਰਾਜਧਾਨੀ ਦਿੱਲੀ ਲਈ ਉਡਾਣ ਭਰਨ ਤੋਂ ਪਹਿਲਾਂ 'ਬ੍ਰੈਥ ਐਨਾਲਾਈਜ਼ਰ' (ਅਲਕੋਹਲ) ਟੈਸਟ ਵਿੱਚ ਫ਼ੇਲ੍ਹ ਹੋਣ ਵਾਲੇ ਆਪਣੇ ਇੱਕ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਹੈ।
ਸ਼ਰਾਬ ਪੀ ਕੇ ਜਹਾਜ਼ ਉਡਾਉਣ ਦੀ ਕੋਸ਼ਿਸ਼ ’ਚ ਦਾ ਪਾਇਲਟ ਕਾਬੂ

ਸ਼ਰਾਬ ਪੀ ਕੇ ਜਹਾਜ਼ ਉਡਾਉਣ ਦੀ ਕੋਸ਼ਿਸ਼ ’ਚ ਦਾ ਪਾਇਲਟ ਕਾਬੂ।

ਏਅਰ ਇੰਡੀਆ ਨੇ ਇਸੇ ਮਹੀਨੇ ਦੇ ਸ਼ੁਰੂ ਵਿੱਚ ਜ਼ਿਊਰਿਖ ਹਵਾਈ ਅੱਡੇ ’ਤੇ ਰਾਜਧਾਨੀ ਦਿੱਲੀ ਲਈ ਉਡਾਣ ਭਰਨ ਤੋਂ ਪਹਿਲਾਂ 'ਬ੍ਰੈਥ ਐਨਾਲਾਈਜ਼ਰ' (ਅਲਕੋਹਲ) ਟੈਸਟ ਵਿੱਚ ਫ਼ੇਲ੍ਹ ਹੋਣ ਵਾਲੇ ਆਪਣੇ ਇੱਕ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਏਅਰਲਾਈਨ ਵੱਲੋਂ ਨਿਯਮਾਂ ਦੀ ਪਾਲਣਾ ਨੂੰ ਸਖ਼ਤੀ ਨਾਲ ਯਕੀਨੀ ਬਣਾਉਣ ਅਤੇ ਉਲੰਘਣਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਇਹ ਘਟਨਾ 6 ਸਤੰਬਰ ਨੂੰ ਵਾਪਰੀ ਸੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਏਅਰ ਇੰਡੀਆ ਨੇ ਫੂਕੇਟ-ਦਿੱਲੀ ਉਡਾਣ ਦੇ ਪਾਇਲਟ-ਇਨ-ਕਮਾਂਡ ਦੀਆਂ ਸੇਵਾਵਾਂ ਨਸ਼ੇ ਦੇ ਸੇਵਨ ਦੇ ਟੈਸਟ ’ਚ ਪਾਜ਼ੇਟਿਵ ਆਉਣ ਤੋਂ ਬਾਅਦ ਸਮਾਪਤ ਕਰ ਦਿੱਤੀਆਂ ਸਨ।

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਕਤ ਪਾਇਲਟ ਨੇ 6 ਸਤੰਬਰ ਨੂੰ ਜ਼ਿਊਰਿਖ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਉਡਾਣ ਚਲਾਉਣੀ ਸੀ। ਹਵਾਈ ਅੱਡੇ ’ਤੇ ਉਸ ਦੇ ਮੂੰਹੋਂ ਸ਼ਰਾਬ ਦੀ ਬਦਬੂ ਆ ਰਹੀ ਸੀ, ਜਿਸ ਤੋਂ ਬਾਅਦ ਏਅਰਲਾਈਨ ਅਧਿਕਾਰੀਆਂ ਨੇ ਖ਼ੁਦ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਬਣਦੀ ਕਾਰਵਾਈ ਕੀਤੀ ਗਈ। ਹਾਲਾਂਕਿ ਇਸ ਮਾਮਲੇ ’ਤੇ ਏਅਰ ਇੰਡੀਆ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਸ਼ੁਰੂਆਤੀ ਬ੍ਰੈਥ ਐਨਾਲਾਈਜ਼ਰ ਟੈਸਟ ਦੀ ਰਿਪੋਰਟ ਮਿਲਦਿਆਂ ਹੀ ਪਾਇਲਟ ਨੂੰ ਤੁਰੰਤ ਉਡਾਣ ਡਿਊਟੀ ਤੋਂ ਹਟਾ ਦਿੱਤਾ ਗਿਆ ਅਤੇ ਡਾਕਟਰੀ ਜਾਂਚ ਲਈ ਭੇਜਿਆ ਗਿਆ। ਇਸ ਤੋਂ ਬਾਅਦ ਪਾਇਲਟ ਨੂੰ ਇੱਕ ਯਾਤਰੀ ਵਜੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਅੰਤਿਮ ਮੈਡੀਕਲ ਰਿਪੋਰਟ ਆਉਣ ਤੇ ਜਾਂਚ ਪੂਰੀ ਹੋਣ ਤੱਕ ਉਹ ਮੁਅੱਤਲ ਰਹੇਗਾ। ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਸਬੰਧੀ 'ਸਵਿਸ ਫੈਡਰਲ ਆਫਿਸ ਆਫ ਸਿਵਲ ਐਵੀਏਸ਼ਨ' ਦੇ ਬੁਲਾਰੇ ਨੇ 'ਪੀਟੀਆਈ' ਨੂੰ ਦੱਸਿਆ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਜ਼ਰੂਰੀ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ, "ਏਅਰਲਾਈਨ ਅਤੇ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ। ਇਸ ਦੇ ਸਿੱਟੇ ਵਜੋਂ ਜ਼ਿਊਰਿਖ ਤੋਂ ਦਿੱਲੀ ਲਈ ਉਡਾਣ ਆਪਣੇ ਨਿਰਧਾਰਿਤ ਸਮੇਂ ’ਤੇ ਉਡਾਣ ਨਹੀਂ ਭਰ ਸਕੀ।"

ਡਾਟਾ ਸੁਰੱਖਿਆ ਨਿਯਮਾਂ ਦਾ ਹਵਾਲਾ ਦਿੰਦਿਆਂ ਬੁਲਾਰੇ ਨੇ ਹੋਰ ਵੇਰਵੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਅਤੇ ਕਿਹਾ ਕਿ ਅੱਗੇ ਦੀ ਕਾਰਵਾਈ ਦੀ ਜ਼ਿੰਮੇਵਾਰੀ ਡੀਜੀਸੀਏ ਦੀ ਹੈ।

ਦੂਜੇ ਪਾਸੇ, ਨਸ਼ੇ ਦੇ ਸੇਵਨ ਵਰਗੀਆਂ ਹਾਲੀਆ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਏਅਰ ਇੰਡੀਆ ਨੇ ਫਲਾਈਟ ਅਪਰੇਸ਼ਨਜ਼ ਵਿੱਚ ਜਵਾਬਦੇਹੀ ਵਧਾ ਦਿੱਤੀ ਹੈ। ਏਅਰਲਾਈਨ ਨਿਯਮਾਂ ਦੀ ਪਾਲਣਾ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਮੁਅੱਤਲੀ ਅਤੇ ਨੌਕਰੀ ਤੋਂ ਬਰਖਾਸਤਗੀ ਵਰਗੀ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 4 ਸਤੰਬਰ ਨੂੰ ਏਅਰ ਇੰਡੀਆ ਨੇ ਫੂਕੇਟ-ਦਿੱਲੀ ਉਡਾਣ ਦੇ ਪਾਇਲਟ ਨੂੰ ਬਰਖਾਸਤ ਕਰ ਦਿੱਤਾ ਸੀ। 4 ਅਗਸਤ ਨੂੰ ਵਾਪਰੀ ਉਸ ਘਟਨਾ ਵਿੱਚ ਜਹਾਜ਼ ਦੀਆਂ ਤਿੰਨੋਂ ਹਾਈਡ੍ਰੌਲਿਕ ਪ੍ਰਣਾਲੀਆਂ ਖ਼ਰਾਬ ਹੋਣ ਕਾਰਨ ਜਹਾਜ਼ ਅਚਾਨਕ 300 ਫੁੱਟ ਹੇਠਾਂ ਆ ਗਿਆ ਸੀ, ਜਿਸ ਨਾਲ 24 ਯਾਤਰੀ ਜ਼ਖ਼ਮੀ ਹੋ ਗਏ ਸਨ। ਜਾਂਚ ਏਜੰਸੀ ਨੇ ਪਾਇਲਟ ਵੱਲੋਂ ਨਸ਼ੇ ਦੇ ਸੇਵਨ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਸੀ।

ਦੇਸ਼📍 ਪੰਜਾਬ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਰਿਆਣਾ ਵਿੱਚ ਸੂਬਾ ਕਮੇਟੀ ਦਾ ਗਠਨ, ਦੇਖੋ ਸੂਚੀ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਰਿਆਣਾ ਵਿੱਚ ਸੂਬਾ ਕਮੇਟੀ ਦਾ ਗਠਨ ਕੀਤਾ ਗਿਆ। ਪਾਰਟੀ ਵੱਲੋਂ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਦੀ ਤਿਆਰੀ।
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਰਿਆਣਾ ਵਿੱਚ ਸੂਬਾ ਕਮੇਟੀ ਦਾ ਗਠਨ, ਦੇਖੋ ਸੂਚੀ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਰਿਆਣਾ ਵਿੱਚ ਸੂਬਾ ਕਮੇਟੀ ਦਾ ਗਠਨ ਕੀਤਾ ਗਿਆ। ਪਾਰਟੀ ਵੱਲੋਂ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਦੀ ਤਿਆਰੀ।

ਚੰਡੀਗੜ੍ਹ: ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਰਿਆਣਾ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਸੂਬਾ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪਾਰਟੀ ਵੱਲੋਂ ਇਸ ਸਬੰਧੀ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਹਰਿਆਣਾ ਵਿੱਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਵੀਂ ਸੂਬਾ ਕਮੇਟੀ ਕੰਮ ਕਰੇਗੀ।

ਪਾਰਟੀ ਆਗੂਆਂ ਨੇ ਕਿਹਾ ਕਿ ਹਰਿਆਣਾ ਵਿੱਚ ਸੰਗਠਨ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਜਥੇਬੰਦਕ ਨਿਯੁਕਤੀਆਂ ਕੀਤੀਆਂ ਜਾਣਗੀਆਂ। ਸੂਬਾ ਕਮੇਟੀ ਰਾਹੀਂ ਪਾਰਟੀ ਵੱਲੋਂ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵਰਕਰਾਂ ਨਾਲ ਤਾਲਮੇਲ ਵਧਾਉਣ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਤੇਜ਼ ਕਰਨ 'ਤੇ ਧਿਆਨ ਦਿੱਤਾ ਜਾਵੇਗਾ। ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਨਵੀਂ ਕਮੇਟੀ ਹਰਿਆਣਾ ਵਿੱਚ ਪਾਰਟੀ ਦੇ ਜਥੇਬੰਦਕ ਵਿਸਥਾਰ ਲਈ ਕੰਮ ਕਰੇਗੀ ਅਤੇ ਸਥਾਨਕ ਪੱਧਰ 'ਤੇ ਲੋਕਾਂ ਨਾਲ ਸੰਪਰਕ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਸਿਆਸਤ📍 ਪੰਜਾਬ

ਭਾਜਪਾ ‘ਚ ਜਾ ਕੇ ਮੈਨੂੰ ਕੁਝ ਨਹੀਂ ਮਿਲਿਆ, ਪੰਜਾਬ ਦੇ ਮੁੱਦਿਆਂ ‘ਤੇ ਸਲਾਹ ਤੱਕ ਨਹੀਂ ਲਈ ਜਾਂਦੀ: ਕੈਪਟਨ ਅਮਰਿੰਦਰ ਸਿੰਘ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋਇਆ।
ਭਾਜਪਾ ‘ਚ ਜਾ ਕੇ ਮੈਨੂੰ ਕੁਝ ਨਹੀਂ ਮਿਲਿਆ, ਪੰਜਾਬ ਦੇ ਮੁੱਦਿਆਂ ‘ਤੇ ਸਲਾਹ ਤੱਕ ਨਹੀਂ ਲਈ ਜਾਂਦੀ: ਕੈਪਟਨ ਅਮਰਿੰਦਰ ਸਿੰਘ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋਇਆ। ਪਾਰਟੀ ਨੇ ਪੰਜਾਬ ਦੇ ਮੁੱਦਿਆਂ ਤੇ ਕਦੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ, ਪਰ ਉਹ ਫ਼ਿਲਹਾਲ ਭਾਜਪਾ ਵਿੱਚ ਹੀ ਬਣੇ ਰਹਿਣਗੇ।

ਪੰਜਾਬ ਦੀ ਸਿਆਸਤ ਵਿੱਚ ਲੰਮੇ ਸਮੇਂ ਤੱਕ ਕਾਂਗਰਸ ਦੇ ਸਭ ਤੋਂ ਵੱਡੇ ਚਿਹਰਿਆਂ ਵਿੱਚ ਸ਼ੁਮਾਰ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਆਪਣੇ ਚਾਰ ਸਾਲਾਂ ਦੇ ਸਫ਼ਰ ਨੂੰ ਲੈ ਕੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ‘ਦਿ ਟ੍ਰਿਬਿਊਨ’ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਬੇਬਾਕੀ ਨਾਲ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੂੰ ਕੋਈ ਖ਼ਾਸ ਲਾਭ ਨਹੀਂ ਮਿਲਿਆ ਅਤੇ ਨਾ ਹੀ ਪੰਜਾਬ ਦੀ ਰਾਜਨੀਤੀ ਦੇ ਮਾਮਲੇ ਵਿੱਚ ਪਾਰਟੀ ਹਾਈਕਮਾਨ ਨੇ ਉਨ੍ਹਾਂ ਕੋਲੋਂ ਕਦੇ ਕੋਈ ਸਲਾਹ-ਮਸ਼ਵਰਾ ਲਿਆ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਭਾਜਪਾ ਵਿੱਚ ਸ਼ਾਮਲ ਹੋਣ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਤਾਂ ਨਹੀਂ ਹੈ, ਪਰ ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਕੀ ਹਾਸਲ ਹੋਇਆ, ਇਸ ਗੱਲ ਦਾ ਜਵਾਬ ਉਨ੍ਹਾਂ ਕੋਲ ਵੀ ਨਹੀਂ ਹੈ।

ਜਦੋਂ ਸਾਬਕਾ ਮੁੱਖ ਮੰਤਰੀ ਤੋਂ ਭਾਜਪਾ ਦੇ ਚਾਰ ਸਾਲਾਂ ਦੇ ਤਜਰਬੇ ਅਤੇ ਪ੍ਰਾਪਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਬੇਹੱਦ ਸਿੱਧਾ ਸੀ ਕਿ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਸੀਨੀਅਰ ਆਗੂ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਇਹ ਕੁਦਰਤੀ ਉਮੀਦ ਹੁੰਦੀ ਹੈ ਕਿ ਉਸ ਦੀ ਸਲਾਹ ਨੂੰ ਅਹਿਮੀਅਤ ਦਿੱਤੀ ਜਾਵੇਗੀ—ਖ਼ਾਸ ਤੌਰ ਤੇ ਉਦੋਂ ਜਦੋਂ ਉਹ ਆਗੂ ਲਗਭਗ 60 ਸਾਲਾਂ ਤੋਂ ਪੰਜਾਬ ਦੀ ਜ਼ਮੀਨੀ ਸਿਆਸਤ ਨੂੰ ਬਾਰੀਕੀ ਨਾਲ ਸਮਝਦਾ ਆ ਰਿਹਾ ਹੋਵੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਨੇ ਲਗਭਗ ਛੇ ਦਹਾਕਿਆਂ ਤੱਕ ਪੰਜਾਬ ਦੇ ਸਿਆਸੀ ਹਾਲਾਤਾਂ ਨੂੰ ਬਹੁਤ ਨੇੜਿਓਂ ਵੇਖਿਆ ਤੇ ਸਮਝਿਆ ਹੈ, ਉਸ ਦੇ ਤਜਰਬੇ ਦਾ ਲਾਹਾ ਲਿਆ ਜਾਣਾ ਚਾਹੀਦਾ ਸੀ, ਪਰ ਅਫ਼ਸੋਸ ਕਿ ਅਜਿਹਾ ਕੁਝ ਨਹੀਂ ਵਾਪਰਿਆ। ਉਨ੍ਹਾਂ ਯਾਦ ਦਿਵਾਇਆ ਕਿ ਕਾਂਗਰਸ ਤੋਂ ਵੱਖ ਹੋਣ ਮਗਰੋਂ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਕਾਇਮ ਕੀਤੀ ਸੀ। ਬਾਅਦ ਵਿੱਚ ਸਮਰਥਕਾਂ ਦੀ ਸਲਾਹ ਮੁਤਾਬਕ ਪਾਰਟੀ ਦਾ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ ਗਿਆ। ਉਸ ਵੇਲੇ ਕਾਂਗਰਸ ਵਿੱਚ ਵਾਪਸੀ ਦਾ ਰਾਹ ਬੰਦ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ, ਇਸੇ ਲਈ ਭਾਜਪਾ ਵਿੱਚ ਜਾਣ ਦਾ ਫ਼ੈਸਲਾ ਲਿਆ ਗਿਆ ਸੀ।

ਭਾਜਪਾ ਅੰਦਰ ਆਪਣੀ ਭੂਮਿਕਾ ਨੂੰ ਲੈ ਕੇ ਵੱਡਾ ਦਾਅਵਾ ਕਰਦਿਆਂ ਕੈਪਟਨ ਨੇ ਖੁਲਾਸਾ ਕੀਤਾ ਕਿ ਪਿਛਲੇ ਪੰਜ ਸਾਲਾਂ ਦੇ ਅਰਸੇ ਦੌਰਾਨ ਪੰਜਾਬ ਦੀ ਰਾਜਨੀਤੀ ਜਾਂ ਸੂਬੇ ਸੰਬੰਧੀ ਨੀਤੀਆਂ ਨੂੰ ਲੈ ਕੇ ਭਾਜਪਾ ਨਾਲ ਉਨ੍ਹਾਂ ਦੀ ਇਕ ਵੀ ਬੈਠਕ ਨਹੀਂ ਹੋਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਨੂੰ ਹਮੇਸ਼ਾ ਜ਼ਮੀਨੀ ਹਕੀਕਤਾਂ ਦੀ ਸਮਝ ਰੱਖਣ ਵਾਲੇ ਆਗੂਆਂ ਕੋਲੋਂ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਲਾਕ ਪੱਧਰ ਤੋਂ ਸਿਆਸਤ ਦੀ ਸ਼ੁਰੂਆਤ ਕੀਤੀ ਹੈ ਅਤੇ ਉਹ ਪੰਜਾਬ ਅੰਦਰ ਛੇ ਵਾਰ ਵਿਧਾਇਕ, ਦੋ ਵਾਰ ਲੋਕ ਸਭਾ ਮੈਂਬਰ ਅਤੇ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਇੰਟਰਵਿਊ ਦੌਰਾਨ ਜਦੋਂ ਕੈਪਟਨ ਨੂੰ ਸਿੱਧਾ ਸਵਾਲ ਪੁੱਛਿਆ ਗਿਆ ਕਿ ਕੀ ਭਾਜਪਾ ਪੰਜਾਬ ਦੇ ਸਿਆਸੀ ਤਾਣੇ-ਬਾਣੇ ਨੂੰ ਸਮਝਦੀ ਹੈ, ਤਾਂ ਉਨ੍ਹਾਂ ਨੇ ਸਾਫ਼ ਨਾਂਹ ਵਿੱਚ ਜਵਾਬ ਦਿੱਤਾ। ਉਨ੍ਹਾਂ ਅਨੁਸਾਰ ਭਾਜਪਾ ਲੰਮੇ ਸਮੇਂ ਤੱਕ ਪੰਜਾਬ ਵਿੱਚ ਸੱਤਾ ਵਿੱਚ ਨਹੀਂ ਰਹੀ, ਇਸ ਲਈ ਪਾਰਟੀ ਨੂੰ ਸੂਬੇ ਦੀ ਰਾਜਨੀਤਿਕ ਬਣਤਰ ਨੂੰ ਸਮਝਣ ਵਾਸਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮੰਤਰੀ ਬਣ ਜਾਣ ਨਾਲ ਕਿਸੇ ਸੂਬੇ ਦੀ ਸਿਆਸਤ ਦੀ ਪੂਰੀ ਸਮਝ ਨਹੀਂ ਆ ਜਾਂਦੀ, ਸਗੋਂ ਇਸ ਲਈ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਜ਼ਮੀਨੀ ਮਿਹਨਤ ਕਰਨੀ ਪੈਂਦੀ ਹੈ। ਕੈਪਟਨ ਨੇ ਕਿਹਾ ਕਿ ਭਾਜਪਾ ਨੂੰ ਉਨ੍ਹਾਂ ਵਰਗੇ ਤਜਰਬੇਕਾਰ ਆਗੂਆਂ ਕੋਲੋਂ ਘੱਟੋ-ਘੱਟ ਸਲਾਹ ਤਾਂ ਲੈਣੀ ਚਾਹੀਦੀ ਹੈ; ਜੇਕਰ ਸਲਾਹ ਢੁੱਕਵੀਂ ਨਾ ਲੱਗੇ ਤਾਂ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ, ਪਰ ਤਜਰਬੇ ਦੇ ਬਾਵਜੂਦ ਸਲਾਹ ਤੱਕ ਨਾ ਲੈਣਾ ਬਿਲਕੁਲ ਜਾਇਜ਼ ਨਹੀਂ ਹੈ।

ਜਦੋਂ ਇਹ ਪੁੱਛਿਆ ਗਿਆ ਕਿ ਜੇਕਰ ਭਾਜਪਾ ਵਿੱਚ ਉਨ੍ਹਾਂ ਨੂੰ ਬਣਦੀ ਅਹਿਮੀਅਤ ਨਹੀਂ ਮਿਲ ਰਹੀ ਤਾਂ ਉਹ ਪਾਰਟੀ ਵਿੱਚ ਕਿਉਂ ਬਣੇ ਹੋਏ ਹਨ, ਤਾਂ ਕੈਪਟਨ ਦਾ ਜਵਾਬ ਸੀ ਕਿ ਉਨ੍ਹਾਂ ਕੋਲ ਹੋਰ ਵਿਕਲਪ ਹੀ ਕੀ ਹੈ? ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋ ਸਕਦੇ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਾਂਗਰਸ ਉਨ੍ਹਾਂ ਨੂੰ ਵਾਪਸ ਲਵੇਗੀ। ਹਾਲਾਂਕਿ, ਉਨ੍ਹਾਂ ਨੇ ਕਾਂਗਰਸ ਪ੍ਰਤੀ ਆਪਣੇ ਪੁਰਾਣੇ ਲਗਾਓ ਨੂੰ ਖੁੱਲ੍ਹ ਕੇ ਸਵੀਕਾਰਿਆ। ਕੈਪਟਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਲਗਭਗ 50 ਸਾਲ ਕਾਂਗਰਸ ਨਾਲ ਜੁੜੇ ਰਹੇ ਹਨ ਅਤੇ ਇਹ ਪਾਰਟੀ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਬਹੁਤ ਵੱਡਾ ਹਿੱਸਾ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ ਛੱਡਣ ਦਾ ਫ਼ੈਸਲਾ ਉਨ੍ਹਾਂ ਦਾ ਆਪਣਾ ਨਹੀਂ ਸੀ, ਸਗੋਂ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਵੱਖ ਹੋਣ ਲਈ ਕਿਹਾ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਸੀ।

ਪਿਛਲੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਮੁੜ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਨੂੰ ਉਨ੍ਹਾਂ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਾਂਗਰਸ ਛੱਡਣ ਲਈ ਖ਼ੁਦ ਨਹੀਂ ਕਿਹਾ ਸੀ, ਬਲਕਿ ਲੀਡਰਸ਼ਿਪ ਦੇ ਕਹਿਣ ਤੇ ਹੀ ਪਾਰਟੀ ਛੱਡੀ ਸੀ ਅਤੇ ਹੁਣ ਉਹ ਕਾਂਗਰਸ ਵਿੱਚ ਵਾਪਸੀ ਲਈ ਆਪਣੇ ਵੱਲੋਂ ਕੋਈ ਪਹਿਲਕਦਮੀ ਨਹੀਂ ਕਰ ਰਹੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੀ ਸੋਨੀਆ ਗਾਂਧੀ, ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਨਾਲ ਕੋਈ ਵੀ ਸਿਆਸੀ ਗੱਲਬਾਤ ਨਹੀਂ ਹੋਈ ਹੈ।

ਸਿਆਸਤ📍 ਪੰਜਾਬ

ਅੰਮ੍ਰਿਤਪਾਲ ਸਿੰਘ ਦੋ ਸੀਟਾਂ ਤੋਂ ਲੜਨਗੇ ਚੋਣ, ਇਆਲੀ ਬੋਲੇ- ਇੱਕ ਸੀਟ ਮਾਲਵੇ ਤੋਂ ਤੇ ਦੂਜੀ ਮਾਝੇ ਤੋਂ ਹੋਵੇਗੀ

ਮੁੱਖ ਕਾਰਨ ਇਹ ਹੈ ਕਿ ਮਾਲਵੇ ਵਿੱਚ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 69 ਹਨ। ਪੰਜਾਬ ਵਿੱਚ ਸਰਕਾਰ ਮਾਲਵੇ ਤੋਂ ਹੀ ਬਣੀ ਹੈ। ਇਸ ਵੇਲੇ ਅੰਮ੍ਰਿਤਪਾਲ ਦਾ ਆਧਾਰ ਜ਼ਿਆਦਾਤਰ ਮਾਝਾ ਖੇਤਰ ਵਿੱਚ ਹੈ।
ਅੰਮ੍ਰਿਤਪਾਲ ਸਿੰਘ ਦੋ ਸੀਟਾਂ ਤੋਂ ਲੜਨਗੇ ਚੋਣ, ਇਆਲੀ ਬੋਲੇ- ਇੱਕ ਸੀਟ ਮਾਲਵੇ ਤੋਂ ਤੇ ਦੂਜੀ ਮਾਝੇ ਤੋਂ ਹੋਵੇਗੀ

ਮੁੱਖ ਕਾਰਨ ਇਹ ਹੈ ਕਿ ਮਾਲਵੇ ਵਿੱਚ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 69 ਹਨ। ਪੰਜਾਬ ਵਿੱਚ ਸਰਕਾਰ ਮਾਲਵੇ ਤੋਂ ਹੀ ਬਣੀ ਹੈ। ਇਸ ਵੇਲੇ ਅੰਮ੍ਰਿਤਪਾਲ ਦਾ ਆਧਾਰ ਜ਼ਿਆਦਾਤਰ ਮਾਝਾ ਖੇਤਰ ਵਿੱਚ ਹੈ। ਜੇਕਰ ਉਹ ਮਾਲਵੇ ਤੋਂ ਚੋਣ ਲੜਦੇ ਹਨ, ਤਾਂ ਉਨ੍ਹਾਂ ਦੀ ਮੁਹਿੰਮ ਉੱਥੇ ਵੀ ਤੇਜ਼ ਹੋ ਜਾਵੇਗੀ।

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ 2027 ਪੰਜਾਬ ਵਿਧਾਨ ਸਭਾ ਚੋਣਾਂ ਦੀਆਂ 2 ਸੀਟਾਂ ਤੋਂ ਲੜਨਗੇ। ਉਨ੍ਹਾਂ ਦੀ ਪਾਰਟੀ, ਅਕਾਲੀ ਦਲ-ਵਾਰਿਸ ਪੰਜਾਬ ਦੇ ਨੇ ਇਸ ਫੈਸਲੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ, ਸੀਨੀਅਰ ਅਕਾਲੀ ਦਲ-ਵਾਰਿਸ ਪੰਜਾਬ ਦੇ ਨੇਤਾ ਮਨਪ੍ਰੀਤ ਇਆਲੀ ਨੇ ਕਿਹਾ ਕਿ ਪਾਰਟੀ ਦਾ ਸੰਸਦੀ ਬੋਰਡ ਫੈਸਲਾ ਕਰੇਗਾ ਕਿ ਅੰਮ੍ਰਿਤਪਾਲ ਕਿਹੜੀਆਂ ਦੋ ਸੀਟਾਂ ਤੋਂ ਚੋਣ ਲੜਨਗੇ।

ਇਹ ਤੈਅ ਹੈ ਕਿ ਉਹ ਸਿਰਫ਼ ਦੋ ਸੀਟਾਂ ਤੋਂ ਹੀ ਚੋਣ ਲੜਨਗੇ। ਇਆਲੀ ਨੇ ਕਿਹਾ ਕਿ ਅੰਮ੍ਰਿਤਪਾਲ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਵੀ ਚੋਣ ਲੜ ਸਕਦੇ ਹਨ, ਪਰ ਇਹ ਅਜੇ ਅੰਤਿਮ ਰੂਪ ਨਹੀਂ ਮਿਲਿਆ ਹੈ। ਅੰਮ੍ਰਿਤਪਾਲ ਇਸ ਸਮੇਂ ਮਾਝਾ ਖੇਤਰ ਦੀ ਖਡੂਰ ਸਾਹਿਬ ਸੰਸਦੀ ਸੀਟ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਰਿਕਾਰਡ ਫਰਕ ਨਾਲ ਚੋਣ ਜਿੱਤੀ ਸੀ। ਪਾਰਟੀ ਪਹਿਲਾਂ ਹੀ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਚੁੱਕੀ ਹੈ।

ਪਾਰਟੀ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਦੀ ਉਮੀਦਵਾਰੀ ਲਈ ਧੂਰੀ, ਖਡੂਰ ਸਾਹਿਬ, ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਧੂਰੀ ਤੋਂ ਚੋਣ ਲੜਨ ਵਿੱਚ ਵੀ ਦਿਲਚਸਪੀ ਰੱਖਦੇ ਹਨ। ਧੂਰੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ।

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਲਈ ਬਹੁਤ ਮਹੱਤਵਪੂਰਨ ਹਨ। ਪਾਰਟੀ ਪਹਿਲੀ ਵਾਰ ਚੋਣਾਂ ਲੜ ਰਹੀ ਹੈ ਅਤੇ ਜਿਵੇਂ ਕਿ ਹਾਲਾਤ ਖੜ੍ਹੇ ਹਨ, ਇਸਦਾ ਮੁੱਖ ਮੰਤਰੀ ਚਿਹਰਾ, ਐਮਪੀ ਅੰਮ੍ਰਿਤਪਾਲ, ਪ੍ਰਚਾਰ ਨਹੀਂ ਕਰ ਸਕੇਗਾ। ਹਾਲਾਂਕਿ, ਪਾਰਟੀ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਕਿੰਨੀਆਂ ਸੀਟਾਂ ‘ਤੇ ਚੋਣ ਲੜੇਗੀ।

ਅੰਮ੍ਰਿਤਪਾਲ ਦੀ ਪਾਰਟੀ ਪੰਜਾਬ ਵਿੱਚ ਅਕਾਲੀ ਦਲ ਦਾ ਬਦਲ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਪੰਥਕ ਵੋਟ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੀ ਅਕਾਲੀ ਸਰਕਾਰ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਨਾਲ ਸਬੰਧਤ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਪੰਥਕ ਵੋਟ ਬੈਂਕ ਅਕਾਲੀ ਦਲ ਤੋਂ ਦੂਰ ਹੋ ਗਿਆ ਸੀ। ਇਹੀ ਕਾਰਨ ਹੈ ਕਿ ਪੰਥਕ ਵੋਟ ਦੀ ਤਾਕਤ ਨੇ ਅੰਮ੍ਰਿਤਪਾਲ ਨੂੰ ਕੈਦ ਹੋਣ ਦੇ ਬਾਵਜੂਦ 2024 ਦੀਆਂ ਚੋਣਾਂ ਜਿੱਤਣ ਵਿੱਚ ਮਦਦ ਕੀਤੀ।

ਸਿਆਸਤ📍 ਪੰਜਾਬ

ਹਾਈ ਕੋਰਟ ਵੱਲੋਂ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ’ਤੇ ਰੋਕ, ਜਾਂਚ ਸੀਬੀਆਈ ਸੌਂਪਣ ਬਾਰੇ ਸਪਸ਼ਟੀਕਰਨ ਮੰਗਿਆ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਾਰਮਾਸਿਸਟ/ਫਾਰਮੈਸੀ ਅਫ਼ਸਰਾਂ ਦੇ 454 ਅਹੁਦਿਆਂ ਲਈ ਚੋਣ ਪ੍ਰਕਿਰਿਆ 'ਤੇ ਰੋਕ ਲਾ ਦਿੱਤੀ ਹੈ। ਬੈਂਚ ਨੇ, ਮੁੱਢਲੇ ਤੌਰ 'ਤੇ, ਪਾਇਆ ਕਿ 19 ਜੁਲਾਈ ਨੂੰ ਹੋਈ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਗਿਆ ਸੀ ਅਤੇ ਡਿਜੀਟਲ ਅਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਜਾ ਰਹੇ ਸਨ।
ਹਾਈ ਕੋਰਟ ਵੱਲੋਂ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ’ਤੇ ਰੋਕ, ਜਾਂਚ ਸੀਬੀਆਈ ਸੌਂਪਣ ਬਾਰੇ ਸਪਸ਼ਟੀਕਰਨ ਮੰਗਿਆ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਾਰਮਾਸਿਸਟ/ਫਾਰਮੈਸੀ ਅਫ਼ਸਰਾਂ ਦੇ 454 ਅਹੁਦਿਆਂ ਲਈ ਚੋਣ ਪ੍ਰਕਿਰਿਆ 'ਤੇ ਰੋਕ ਲਾ ਦਿੱਤੀ ਹੈ। ਬੈਂਚ ਨੇ, ਮੁੱਢਲੇ ਤੌਰ 'ਤੇ, ਪਾਇਆ ਕਿ 19 ਜੁਲਾਈ ਨੂੰ ਹੋਈ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਗਿਆ ਸੀ ਅਤੇ ਡਿਜੀਟਲ ਅਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਜਾ ਰਹੇ ਸਨ। ਜਸਟਿਸ ਸੰਦੀਪ ਮੌਦਗਿਲ ਨੇ ਸੂਬਾ ਸਰਕਾਰ ਤੋਂ ਇਹ ਸਪੱਸ਼ਟੀਕਰਨ ਵੀ ਮੰਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਕਿਉਂ ਨਾ ਸੌਂਪੀ ਜਾਵੇ।

ਜਸਟਿਸ ਮੌਦਗਿਲ ਨੇ ਦੇਖਿਆ ਕਿ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਮੁੱਢਲੇ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਪਾਸ ਹੋਣ ਦੀ ਗਰੰਟੀ ਲਈ ਪ੍ਰਤੀ ਉਮੀਦਵਾਰ 3.5 ਲੱਖ ਤੋਂ 13 ਲੱਖ ਰੁਪਏ ਤੱਕ ਦੀ ਭਾਰੀ ਰਕਮ ਵਸੂਲੀ ਜਾ ਰਹੀ ਸੀ ਅਤੇ ਕਈ ਉਮੀਦਵਾਰਾਂ ਨੇ ਧੋਖੇਬਾਜ਼ਾਂ ਨੂੰ ਵਿੱਤੀ ਗਰੰਟੀ ਵਜੋਂ ਤਾਰੀਖ਼ ਤੋਂ ਬਾਅਦ ਦੇ ਚੈੱਕ (ਪੋਸਟ-ਡੇਟਿਡ ਚੈੱਕ) ਦਿੱਤੇ ਸਨ।

ਜਸਟਿਸ ਮੌਦਗਿਲ ਨੇ ਟਿੱਪਣੀ ਕੀਤੀ, "ਪਟੀਸ਼ਨ ਵਿੱਚ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸਿਆਂ, ਲੀਕ ਹੋਣ ਦੇ ਢੰਗ ਅਤੇ ਤਰੀਕੇ, ਧੋਖਾਧੜੀ ਅਤੇ ਹੁਣ ਤੱਕ ਹੱਲ ਕੀਤੀ ਜਾ ਰਹੀ ਜਾਂਚ ਦੇ ਤਰੀਕੇ ਦੀ ਰੋਸ਼ਨੀ ਵਿੱਚ, ਜਿਸ ਵਿੱਚ ਕਥਿਤ ਤੌਰ 'ਤੇ ਜਨਤਕ ਰੁਜ਼ਗਾਰ ਨਕਦ ਵਿੱਚ ਵੇਚਿਆ ਜਾ ਰਿਹਾ ਹੈ, ਇਹ ਸਪੱਸ਼ਟ ਕੀਤਾ ਜਾਵੇ ਕਿ ਜਾਂਚ ਸੀ.ਬੀ.ਆਈ. ਨੂੰ ਕਿਉਂ ਨਾ ਸੌਂਪੀ ਜਾਵੇ ਜਿਵੇਂ ਕਿ ਤੱਥਾਂ ਦੇ ਇਸ ਖਾਸ ਪਿਛੋਕੜ ਵਿੱਚ ਪ੍ਰਾਰਥਨਾ ਕੀਤੀ ਗਈ ਹੈ ਜੋ ਲਾਈਵ ਧੋਖਾਧੜੀ ਦੀਆਂ ਵਧਦੀਆਂ ਘਟਨਾਵਾਂ ਨੂੰ ਉਜਾਗਰ ਕਰਦਾ ਹੈ ਜਿਵੇਂ ਕਿ ਮੌਜੂਦਾ ਮਾਮਲੇ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।"

ਬੈਂਚ ਅੰਮ੍ਰਿਤਪਾਲ ਸਿੰਘ ਅਤੇ ਇੱਕ ਹੋਰ ਪਟੀਸ਼ਨਰ ਵੱਲੋਂ ਵਕੀਲ ਅਨਿਲ ਮਹਿਤਾ ਅਤੇ ਨਾਲ ਹੀ ਕਾਂਉਸਲ ਮਯੰਕ ਸ਼ਰਮਾ, ਨਿਕੁੰਜ ਧਵਨ ਅਤੇ ਵਰੁਣ ਦੱਤਾ ਰਾਹੀਂ ਪੰਜਾਬ ਰਾਜ ਅਤੇ ਹੋਰ ਪ੍ਰਤੀਵਾਦੀਆਂ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ।

ਪਟੀਸ਼ਨਰਾਂ ਨੇ ਇੱਕ ਪੁਲੀਸ ਪ੍ਰੈਸ ਰਿਲੀਜ਼ 'ਤੇ ਭਰੋਸਾ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਫ਼ਿਰੋਜ਼ਪੁਰ ਵਿੱਚ ਇੱਕ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆ ਦੇ ਰਹੇ ਇੱਕ ਉਮੀਦਵਾਰ ਨੇ ਕਥਿਤ ਤੌਰ 'ਤੇ ਪ੍ਰਸ਼ਨ ਪੱਤਰ ਨੂੰ ਸਕੈਨ ਕਰਨ ਅਤੇ ਇਸ ਨੂੰ ਵਟਸਐਪ ਰਾਹੀਂ ਭਿਵਾਨੀ ਵਿੱਚ ਇੱਕ ਸਾਥੀ ਨੂੰ ਭੇਜਣ ਲਈ ਲੁਕਵੇਂ ਪੈੱਨ ਕੈਮਰੇ ਦੀ ਵਰਤੋਂ ਕੀਤੀ। ਪੇਪਰ ਕਥਿਤ ਤੌਰ 'ਤੇ ਉਸ ਤੋਂ ਬਾਅਦ ਫ਼ਰੀਦਕੋਟ ਵਿੱਚ ਇੱਕ ਆਰਜ਼ੀ ਕੰਟਰੋਲ ਰੂਮ ਵਿੱਚ ਕਿਸੇ ਹੋਰ ਆਪਰੇਟਰ ਨੂੰ ਭੇਜਿਆ ਗਿਆ, ਜਿੱਥੋਂ ਉਮੀਦਵਾਰਾਂ ਨੂੰ ਅਸਲ ਸਮੇਂ ਵਿੱਚ ਜਵਾਬ ਕਥਿਤ ਤੌਰ 'ਤੇ ਬੋਲੇ ਗਏ ਸਨ।

ਜਸਟਿਸ ਮੌਦਗਿਲ ਦੇ ਬੈਂਚ ਨੂੰ ਦੱਸਿਆ ਗਿਆ ਕਿ ਪੁਲੀਸ ਨੇ - ਸਪੱਸ਼ਟ ਤੌਰ 'ਤੇ ਜਨਤਾ ਅਤੇ ਹਿੱਸੇਦਾਰਾਂ ਵਿੱਚ ਇਹ ਪ੍ਰਭਾਵ ਬਣਾਉਣ ਦੇ ਇਰਾਦੇ ਨਾਲ ਕਿ ਪ੍ਰਸ਼ਨ ਪੱਤਰ ਦਾ ਕੋਈ ਲੀਕ ਨਹੀਂ ਹੋਇਆ ਹੈ - ਕਿਹਾ ਕਿ ਜਾਂਚ ਕੀਤੀ ਗਈ ਸੀ, ਪਰ ਪੇਪਰ ਲੀਕ ਨਹੀਂ ਹੋਇਆ ਸੀ। ਇੱਥੋਂ ਤੱਕ ਕਿ ਕਿਸੇ ਵੀ ਅਧਿਕਾਰਤ ਅਥਾਰਟੀ ਦੀ ਸ਼ਮੂਲੀਅਤ ਵੀ ਨਹੀਂ ਪਾਈ ਗਈ, ਅਤੇ ਇਹ ਕਿ ਉਲੰਘਣਾ ਪੂਰੀ ਤਰ੍ਹਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਅਸਲ ਸਮੇਂ ਵਿੱਚ ਹੋਈ ਸੀ।

ਪਟੀਸ਼ਨਰਾਂ ਨੇ ਦਲੀਲ ਦਿੱਤੀ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਪੂਰੇ ਆਪਰੇਸ਼ਨ ਦਾ ਮਾਸਟਰਮਾਈਂਡ ਫਾਜ਼ਿਲਕਾ ਦੇ ਇੱਕ ਪੌਲੀਟੈਕਨਿਕ ਕਾਲਜ ਦਾ ਕਰਮਚਾਰੀ ਸੀ। ਇਹ ਫ਼ਰੀਦਕੋਟ ਰੇਂਜ ਦੇ ਪੁਲੀਸ ਇੰਸਪੈਕਟਰ-ਜਨਰਲ ਦੇ ਦਫ਼ਤਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਦਰਸਾਏ ਗਏ ਸਟੈਂਡ ਦੇ ਉਲਟ ਸੀ।

ਕਿਹਾ ਗਿਆ ਕਿ "ਇਹ ਇਸ ਅਦਾਲਤ ਦੇ ਧਿਆਨ ਵਿੱਚ ਆਉਣ ਯੋਗ ਹੈ ਕਿ 9 ਜੁਲਾਈ ਦੀ ਪ੍ਰੈਸ ਰਿਲੀਜ਼ ਵਿੱਚ ਅੱਗੇ ਕਿਹਾ ਗਿਆ ਹੈ ਕਿ ਗੈਰ-ਕਾਨੂੰਨੀ ਡਿਵਾਈਸਾਂ ਦੀ ਵਰਤੋਂ ਕਰਨ ਲਈ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਵਿੱਚ 28 ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਇਹ ਕਿ ਸੱਤ ਮੁੱਖ ਆਪਰੇਟਰ, ਹਰਿਆਣਾ ਅਤੇ ਪੰਜਾਬ ਤੋਂ ਘੁਟਾਲੇ ਨੂੰ ਚਲਾ ਰਹੇ ਸਨ,

ਇਸ ਮਾਮਲੇ ਵਿੱਚ ਦਰਜ ਐੱਫ.ਆਈ.ਆਰ. ਵਿੱਚ ਇਸ ਦੇ ਪਹਿਲੇ ਹਿੱਸੇ ਵਿੱਚ ਦਰਜ ਕੀਤਾ ਗਿਆ ਹੈ ਕਿ ਇੱਕ ਉਮੀਦਵਾਰ ਬਲੂਟੁੱਥ ਡਿਵਾਈਸ ਨਾਲ ਫੜਿਆ ਗਿਆ ਸੀ। ਦੂਜੇ ਹਿੱਸੇ ਵਿੱਚ ਦਰਜ ਕੀਤਾ ਗਿਆ "ਕੁਝ ਉਮੀਦਵਾਰਾਂ ਨੇ ਬਾਹਰੋਂ ਕੰਮ ਕਰ ਰਹੇ ਇੱਕ ਗੈਂਗ ਦੀ ਮਦਦ ਨਾਲ ਸਾਜ਼ਿਸ਼ ਰਚ ਕੇ, ਇਲੈਕਟ੍ਰਾਨਿਕ ਯੰਤਰਾਂ ਦੀ ਮਦਦ ਨਾਲ ਪ੍ਰਸ਼ਨ ਪੱਤਰ ਹੱਲ ਕਰ ਰਹੇ ਹਨ।"

ਅਦਾਲਤ ਨੇ ਭਾਰਤ ਸਰਕਾਰ ਦੇ ਸੀਨੀਅਰ ਸਥਾਈ ਕੌਂਸਲ ਧੀਰਜ ਜੈਨ ਦੀਆਂ ਦਲੀਲਾਂ ਦਾ ਵੀ ਨੋਟ ਲਿਆ ਕਿ 2022 ਤੋਂ ਪੰਜਾਬ ਵਿੱਚ ਕਰਵਾਈਆਂ ਗਈਆਂ ਪ੍ਰੀਖਿਆਵਾਂ ਦੇ ਸਬੰਧ ਵਿੱਚ ਸ਼ਿਕਾਇਤਾਂ ਅਤੇ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ, "ਜ਼ਿਆਦਾਤਰ ਮਾਮਲਿਆਂ ਵਿੱਚ ਜਾਂਚ ਅਜੇ ਤੱਕ ਤਰਕਪੂਰਨ ਸਿੱਟੇ 'ਤੇ ਨਹੀਂ ਪਹੁੰਚੀ ਹੈ ਅਤੇ ਅੱਜ ਤੱਕ ਉਨ੍ਹਾਂ ਮਾਮਲਿਆਂ ਵਿੱਚ ਚਲਾਨ ਵੀ ਪੇਸ਼ ਨਹੀਂ ਕੀਤੇ ਗਏ ਹਨ।"

ਜੈਨ ਨੇ ਕਿਹਾ ਕਿ ਮਾਮਲਿਆਂ ਵਿੱਚ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ, ਬਾਰ੍ਹਵੀਂ ਜਮਾਤ ਦੀ ਅੰਗਰੇਜ਼ੀ ਪ੍ਰੀਖਿਆ, ਪੀ.ਐੱਸ.ਟੀ.ਈ.ਟੀ. ਅਤੇ ਖੇਤੀਬਾੜੀ ਵਿਕਾਸ ਅਧਿਕਾਰੀ ਪ੍ਰੀਖਿਆ ਸ਼ਾਮਲ ਸਨ।

ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਜਸਟਿਸ ਮੌਦਗਿਲ ਨੇ ਜ਼ੋਰ ਦੇ ਕੇ ਕਿਹਾ ਕਿ ਤੱਥਾਂ ਨੇ, ਮੁੱਢਲੇ ਤੌਰ 'ਤੇ ਇਹ ਦਰਸਾਇਆ ਹੈ ਕਿ ਪ੍ਰਸ਼ਨ ਪੱਤਰ ਦਾ ਲਾਈਵ ਲੀਕ ਅਸਲ ਵਿੱਚ ਹੋਇਆ ਸੀ, ਜੋ ਕਿ ਐੱਫ.ਆਈ.ਆਰ. ਦੇ ਪਹਿਲੇ ਹਿੱਸੇ ਅਤੇ ਸੂਬਾ ਸਰਕਾਰ ਦੇ ਦਾਅਵਿਆਂ ਦੇ ਉਲਟ ਸੀ। ਅਦਾਲਤ ਨੇ ਅੱਗੇ ਕਿਹਾ, "ਹਾਲਾਂਕਿ, ਐੱਫ.ਆਈ.ਆਰ. ਦਾ ਦੂਜਾ ਹਿੱਸਾ ਇਸ ਤੱਥ ਦਾ ਕਾਫ਼ੀ ਸਵੈ-ਸਪੱਸ਼ਟ ਹੈ ਕਿ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਰਿਹਾ ਸੀ ਅਤੇ ਅਸਲ ਸਮੇਂ ਵਿੱਚ ਡਿਵਾਈਸਾਂ ਦੀ ਵਰਤੋਂ ਕਰਕੇ ਡਿਜੀਟਲ/ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਜਾ ਰਹੇ ਸਨ..."

ਮੌਸਮ📍 ਪੰਜਾਬ

ਪੰਜਾਬ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਪੰਜਾਬ ਵਿੱਚ ਕਿਤੇ ਹੁੰਮਸ ਵਾਲੀ ਗਰਮੀ ਪੈ ਰਹੀ ਹੈ ਤਾਂ ਕਿਤੇ ਮੀਂਹ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਆਓ ਜਾਣਦੇ ਹਾਂ ਮੌਸਮ ਦੀ ਅਪਡੇਟ ਲੁਧਿਆਣਾ ਵਿੱਚ ਮੀਂਹ ਪਿਆ ਹੈ, ਜਿਸ ਕਰਕੇ ਹੁੰਮਸ ਵਾਲੀ ਗਰਮੀ ਤੋਂ ਰਾਹਤ ਮਿਲੀ ਹੈ।
ਪੰਜਾਬ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਪੰਜਾਬ ਵਿੱਚ ਕਿਤੇ ਹੁੰਮਸ ਵਾਲੀ ਗਰਮੀ ਪੈ ਰਹੀ ਹੈ ਤਾਂ ਕਿਤੇ ਮੀਂਹ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਆਓ ਜਾਣਦੇ ਹਾਂ ਮੌਸਮ ਦੀ ਅਪਡੇਟ

ਲੁਧਿਆਣਾ ਵਿੱਚ ਮੀਂਹ ਪਿਆ ਹੈ, ਜਿਸ ਕਰਕੇ ਹੁੰਮਸ ਵਾਲੀ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਮੌਸਮ ਵਿਭਾਗ ਵਲੋਂਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਹਾਲਾਂਕਿ, ਸੂਬੇ ਵਿੱਚ ਮਾਨਸੂਨ ਦੀ ਵਾਪਸੀ ਦਾ ਪੜਾਅ ਜਾਰੀ ਹੈ। ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਸੈਲਸੀਅਸ ਵਧਿਆ ਹੈ ਅਤੇ ਹੁਣ ਆਮ ਦੇ ਨੇੜੇ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪ੍ਰਸ਼ਾਸਨ ਨੇ ਇਹ ਫੈਸਲਾ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਹੈ।

ਪੰਜਾਬ ਅਤੇ ਚੰਡੀਗੜ੍ਹ ਤੋਂ ਮਾਨਸੂਨ ਦੀ ਵਾਪਸੀ ਜਾਰੀ ਹੈ। ਮੌਨਸੂਨ ਦੀ ਵਾਪਸੀ ਲਾਈਨ ਇਸ ਸਮੇਂ ਗੁਰਦਾਸਪੁਰ ਅਤੇ ਚੰਡੀਗੜ੍ਹ ਵਿੱਚੋਂ ਲੰਘ ਰਹੀ ਹੈ। ਇਸ ਤਰ੍ਹਾਂ, ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਘੱਟ ਹੋਣ ਦੀ ਉਮੀਦ ਹੈ ਅਤੇ ਮੌਸਮ ਜ਼ਿਆਦਾਤਰ ਖੁਸ਼ਕ ਰਹੇਗਾ।

ਪੱਛਮੀ ਗੜਬੜ ਦਾ ਪੰਜਾਬ ਅਤੇ ਚੰਡੀਗੜ੍ਹ 'ਤੇ ਬਹੁਤਾ ਪ੍ਰਭਾਵ ਨਹੀਂ ਪਵੇਗਾ। ਇਸ ਦੌਰਾਨ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਵਿੱਚ ਬਣਿਆ ਘੱਟ ਦਬਾਅ ਵਾਲਾ ਹਵਾ ਸਿਸਟਮ ਵੀ ਹੁਣ ਕਮਜ਼ੋਰ ਹੋ ਗਿਆ ਹੈ।

ਇਸ ਹਫ਼ਤੇ ਪੰਜਾਬ ਭਰ ਵਿੱਚ ਖੁਸ਼ਕ ਮੌਸਮ ਰਹਿਣ ਦੀ ਉਮੀਦ ਹੈ। ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਜਦੋਂ ਕਿ ਬਾਕੀ ਰਾਜ ਵਿੱਚ ਤਾਪਮਾਨ 34 ਤੋਂ 36 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ।

ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਕੁਝ ਸਮੇਂ ਲਈ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਸਕਦਾ ਹੈ। ਪਠਾਨਕੋਟ ਵਿੱਚ ਘੱਟੋ-ਘੱਟ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ-ਰੂਪਨਗਰ ਦੇ ਕੁਝ ਹਿੱਸਿਆਂ ਵਿੱਚ 18 ਤੋਂ 20 ਡਿਗਰੀ ਸੈਲਸੀਅਸ ਅਤੇ ਬਾਕੀ ਪੰਜਾਬ ਵਿੱਚ 20 ਤੋਂ 22 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।

ਮੌਸਮ📍 ਪੰਜਾਬ

ਅੱਜ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ। ਮਾਨਸੂਨ ਦੀ ਵਾਪਸੀ ਜਾਰੀ, ਅਗਲੇ ਦਿਨਾਂ ਵਿੱਚ ਖੁਸ਼ਕ ਰਹੇਗਾ ਮੌਸਮ।
ਅੱਜ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ। ਮਾਨਸੂਨ ਦੀ ਵਾਪਸੀ ਜਾਰੀ, ਅਗਲੇ ਦਿਨਾਂ ਵਿੱਚ ਖੁਸ਼ਕ ਰਹੇਗਾ ਮੌਸਮ।

ਪੰਜਾਬ ਵਿੱਚ ਮਾਨਸੂਨ ਦੀ ਵਾਪਸੀ ਜਾਰੀ ਹੈ। ਮੌਸਮ ਵਿਭਾਗ ਵੱਲੋਂ ਅੱਜ 25 ਸਤੰਬਰ ਨੂੰ ਸੂਬੇ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚੋਂ ਮਾਨਸੂਨ ਦੀ ਵਾਪਸੀ ਦਾ ਦੌਰ ਜਾਰੀ ਹੈ। ਇਸ ਸਮੇਂ ਮਾਨਸੂਨ ਦੀ ਵਾਪਸੀ ਲਾਈਨ ਗੁਰਦਾਸਪੁਰ ਅਤੇ ਚੰਡੀਗੜ੍ਹ ਵਿੱਚੋਂ ਲੰਘ ਰਹੀ ਹੈ। ਇਸ ਕਾਰਨ ਸੂਬੇ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਅੱਜ ਉੱਤਰੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ, ਪਰ ਇਸ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ।

25 ਸਤੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹੋਰ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ।

ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਇਸ ਹਫ਼ਤੇ ਪੰਜਾਬ ਭਰ ਵਿੱਚ ਮੁੱਖ ਤੌਰ ’ਤੇ ਖੁਸ਼ਕ ਮੌਸਮ ਰਹਿਣ ਦੀ ਸੰਭਾਵਨਾ ਹੈ ਅਤੇ ਬਾਰਿਸ਼ ਦੀਆਂ ਗਤੀਵਿਧੀਆਂ ਸੀਮਤ ਰਹਿ ਸਕਦੀਆਂ ਹਨ।

ਇਸ ਦੌਰਾਨ ਪੱਛਮੀ ਗੜਬੜੀ ਦਾ ਪੰਜਾਬ ਅਤੇ ਚੰਡੀਗੜ੍ਹ ’ਤੇ ਕੋਈ ਵੱਡਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਉੱਤਰ-ਪੱਛਮੀ ਉੱਤਰ ਪ੍ਰਦੇਸ਼ ਉੱਤੇ ਬਣਿਆ ਘੱਟ ਦਬਾਅ ਵਾਲਾ ਸਿਸਟਮ ਵੀ ਹੁਣ ਕਮਜ਼ੋਰ ਹੋ ਗਿਆ ਹੈ। ਇਸ ਕਾਰਨ ਪੰਜਾਬ ਵਿੱਚ ਵੱਡੇ ਪੱਧਰ ’ਤੇ ਮੀਂਹ ਦੀ ਸੰਭਾਵਨਾ ਘੱਟ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਜ਼ਿਆਦਾਤਰ ਸਾਫ਼ ਤੇ ਖੁਸ਼ਕ ਰਹਿ ਸਕਦਾ ਹੈ।

ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 32 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ ਲਗਭਗ 32 ਤੋਂ 34 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਜਦਕਿ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਤਾਪਮਾਨ 34 ਤੋਂ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

ਮਾਨਸੂਨ ਦੀ ਵਾਪਸੀ ਦੇ ਨਾਲ ਪੰਜਾਬ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਹੌਲੀ-ਹੌਲੀ ਘਟਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹਿ ਸਕਦਾ ਹੈ, ਜਦਕਿ ਉੱਤਰੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਸਥਾਨਕ ਪੱਧਰ ’ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਬਣੀ ਰਹਿ ਸਕਦੀ ਹੈ।

ਅਪਰਾਧ📍 ਪੰਜਾਬ

ਦਿਨ-ਦਿਹਾੜੇ 'ਆਪ' ਸਰਪੰਚ ਦੇ ਕੰਨਾਂ ਤੋਂ ਵਾਲੀਆਂ ਖੋਹੀਆਂ, ਰਸਤਾ ਪੁੱਛਣ ਬਹਾਨੇ ਵਾਰਦਾਤ ਨੂੰ ਦਿੱਤਾ ਅੰਜਾਮ

ਪੰਜਾਬ ਦੇ ਪਿੰਡ ਸੈਦੋਲੇਹਲ ਵਿੱਚ, ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਮਹਿਲਾ ਸਰਪੰਚ ਅਮਰਜੀਤ ਕੌਰ ਨਾਲ ਗੱਲਬਾਤ ਸ਼ੁਰੂ ਕੀਤੀ, ਉਨ੍ਹਾਂ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਦਿਨ-ਦਿਹਾੜੇ 'ਆਪ' ਸਰਪੰਚ ਦੇ ਕੰਨਾਂ ਤੋਂ ਵਾਲੀਆਂ ਖੋਹੀਆਂ, ਰਸਤਾ ਪੁੱਛਣ ਬਹਾਨੇ ਵਾਰਦਾਤ ਨੂੰ ਦਿੱਤਾ ਅੰਜਾਮ

ਪੰਜਾਬ ਦੇ ਪਿੰਡ ਸੈਦੋਲੇਹਲ ਵਿੱਚ, ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਮਹਿਲਾ ਸਰਪੰਚ ਅਮਰਜੀਤ ਕੌਰ ਨਾਲ ਗੱਲਬਾਤ ਸ਼ੁਰੂ ਕੀਤੀ, ਉਨ੍ਹਾਂ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ (ਕੇਸ ਨੰਬਰ 113) ਕਰ ਲਿਆ ਹੈ ਅਤੇ ਫੁਟੇਜ ਦੇ ਆਧਾਰ 'ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੈਦੋਲਾਹਲ ਵਿੱਚ ਦਿਨ-ਦਿਹਾੜੇ ਖੋਹ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ ਆਮ ਆਦਮੀ ਪਾਰਟੀ (ਆਪ) ਦੀ ਮੌਜੂਦਾ ਮਹਿਲਾ ਸਰਪੰਚ ਅਮਰਜੀਤ ਕੌਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਪੂਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਪੀੜਤ ਸਰਪੰਚ ਅਮਰਜੀਤ ਕੌਰ ਨੇ ਆਪਣੀ ਆਪਬੀਤੀ ਦੱਸਦਿਆਂ ਕਿਹਾ ਕਿ ਉਹ ਘਰ ਦੇ ਅੰਦਰ ਸਨ, ਜਦੋਂ ਕਿ ਉਨ੍ਹਾਂ ਦੀ ਪੋਤੀ ਬਾਹਰ ਐਕਟਿਵਾ ਸਾਫ਼ ਕਰ ਰਹੀ ਸੀ। ਉਸੇ ਸਮੇਂ ਮੋਟਰਸਾਈਕਲ 'ਤੇ ਦੋ ਅਣਪਛਾਤੇ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੁਕੇ। ਨੌਜਵਾਨਾਂ ਨੇ ਪੋਤੀ ਤੋਂ ਸਰਪੰਚ ਨੂੰ ਬਾਹਰ ਬੁਲਾਉਣ ਲਈ ਕਿਹਾ।

ਜਿਵੇਂ ਹੀ ਅਮਰਜੀਤ ਕੌਰ ਬਾਹਰ ਆਈ, ਇੱਕ ਨੌਜਵਾਨ ਬਾਈਕ ਸਟਾਰਟ ਕਰਕੇ ਖੜ੍ਹਾ ਰਿਹਾ ਅਤੇ ਦੂਜੇ ਨੇ ਉਨ੍ਹਾਂ ਤੋਂ ਕਿਸੇ ਦਾ ਘਰ ਪੁੱਛਣ ਅਤੇ ਮੁਰਗੀਆਂ ਬਾਰੇ ਗੱਲਬਾਤ ਕਰਨ ਦੇ ਬਹਾਨੇ ਗੱਲਾਂ ਵਿੱਚ ਉਲਝਾ ਲਿਆ। ਗੱਲਬਾਤ ਦੌਰਾਨ ਹੀ ਮੌਕਾ ਪਾ ਕੇ ਦੋਸ਼ੀ ਨੇ ਅਚਾਨਕ ਝਪੱਟਾ ਮਾਰਿਆ ਅਤੇ ਉਨ੍ਹਾਂ ਦੇ ਦੋਵੇਂ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ।

ਅਮਰਜੀਤ ਕੌਰ ਨੇ ਹਿੰਮਤ ਦਿਖਾਉਂਦੇ ਹੋਏ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਧੱਕਾ-ਮੁੱਕੀ ਦੌਰਾਨ ਉਹ ਸੰਤੁਲਨ ਗੁਆ ਕੇ ਸੜਕ 'ਤੇ ਡਿੱਗ ਪਈ। ਇਸ ਤੋਂ ਬਾਅਦ ਦੋਵੇਂ ਲੁਟੇਰੇ ਤੇਜ਼ ਰਫ਼ਤਾਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਜਣ ਵਿੱਚ ਸਫਲ ਰਹੇ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮੁਆਇਨਾ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।

ਸ਼ੁਰੂਆਤੀ ਜਾਂਚ ਵਿੱਚ ਸੀਸੀਟੀਵੀ ਫੁਟੇਜ ਤੋਂ ਦੋ ਸ਼ੱਕੀਆਂ ਦੀ ਹਰਕਤ ਦਾ ਪਤਾ ਚੱਲਿਆ ਹੈ। ਪੁਲਿਸ ਫੁਟੇਜ ਦੇ ਆਧਾਰ 'ਤੇ ਬਦਮਾਸ਼ਾਂ ਦੇ ਹੁਲੀਏ ਅਤੇ ਵਰਤੀ ਗਈ ਮੋਟਰਸਾਈਕਲ ਦੀ ਪਛਾਣ ਕਰਨ ਵਿੱਚ ਜੁਟੀ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਅਤੇ ਪੀੜਤਾ ਨੇ ਪੁਲਿਸ ਤੋਂ ਇਲਾਕੇ ਵਿੱਚ ਗਸ਼ਤ ਵਧਾਉਣ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਸਿੱਖਿਆ📍 ਪੰਜਾਬ

ਸਰਕਾਰੀ ਸਕੂਲ ਦੇ ਖਾਣੇ ’ਚੋਂ ਮਿਲੀ ਮਰੀ ਹੋਈ ਕਿਰਲੀ, ਵਿਗੜੀ 40 ਬੱਚਿਆਂ ਦੀ ਸਿਹਤ, ਇਲਾਕੇ ’ਚ ਚਿੰਤਾ ਦਾ ਮਾਹੌਲ

ਮਰੀ ਹੋਈ ਕਿਰਲੀ ਵਾਲਾ ਸਾਂਬਰ ਖਾਣ ਤੋਂ ਬਾਅਦ ਕਰੀਬ 40 ਵਿਦਿਆਰਥੀਆਂ ਨੇ ਚੱਕਰ ਆਉਣ ਤੇ ਉਲਟੀਆਂ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਸਰਕਾਰੀ ਸਕੂਲ ਦੇ ਖਾਣੇ ’ਚੋਂ ਮਿਲੀ ਮਰੀ ਹੋਈ ਕਿਰਲੀ, ਵਿਗੜੀ 40 ਬੱਚਿਆਂ ਦੀ ਸਿਹਤ, ਇਲਾਕੇ ’ਚ ਚਿੰਤਾ ਦਾ ਮਾਹੌਲ

ਮਰੀ ਹੋਈ ਕਿਰਲੀ ਵਾਲਾ ਸਾਂਬਰ ਖਾਣ ਤੋਂ ਬਾਅਦ ਕਰੀਬ 40 ਵਿਦਿਆਰਥੀਆਂ ਨੇ ਚੱਕਰ ਆਉਣ ਤੇ ਉਲਟੀਆਂ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸਾਰੇ ਪ੍ਰਭਾਵਿਤ ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਕੇ ਇਲਾਜ ਕੀਤਾ ਜਾ ਰਿਹਾ ਹੈ।

ਤਾਮਿਲਨਾਡੂ ਦੇ ਤਿਰੁਵੱਲੂਰ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ’ਚ ਮੁਫ਼ਤ ਨਾਸ਼ਤਾ ਯੋਜਨਾ ਤਹਿਤ ਪਰੋਸੇ ਗਏ ਭੋਜਨ ਵਿਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕਡੰਬੱਤੂਰ ਪੰਚਾਇਤ ਯੂਨੀਅਨ ਅਧੀਨ ਆਉਂਦੇ ਕੋੱਟੈਯੂਰ ਪਿੰਡ ਦੇ ਪੰਚਾਇਤ ਯੂਨੀਅਨ ਮਿਡਲ ਸਕੂਲ ਵਿਚ ਪਰੋਸੇ ਗਏ ਨਾਸ਼ਤੇ ਦੇ ਸਾਂਬਰ ਵਿਚ ਮਰੀ ਹੋਈ ਕਿਰਲੀ ਮਿਲੀ।

ਸਾਂਬਰ ਵਿੱਚ ਮਰੀ ਹੋਈ ਕਿਰਲੀ ਮਿਲਣ ਦੀ ਜਾਣਕਾਰੀ ਤੋਂ ਬਾਅਦ ਇਲਾਕੇ ਵਿਚ ਵੀ ਚਿੰਤਾ ਦਾ ਮਾਹੌਲ ਹੈ ਅਤੇ ਸਕੂਲ ਵਿੱਚ ਨਾਸ਼ਤਾ ਤਿਆਰ ਕਰਨ ਅਤੇ ਭੋਜਨ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਜ਼ਿਲ੍ਹਾ ਕਲੈਕਟਰ ਕਵਿਤਾ ਨੇ ਹਸਪਤਾਲ ਅਤੇ ਸਕੂਲ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੀ ਸਿਹਤ ਬਾਰੇ ਜਾਣਕਾਰੀ ਲਈ। ਹਾਲਾਂਕਿ, ਵਿਦਿਆਰਥੀਆਂ ਦੀ ਸਿਹਤ ਵਿਗੜਨ ਦੀ ਅਸਲ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ। ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਸਾਂਬਰ ਵਿੱਚ ਕਿਰਲੀ ਮਿਲਣ ਦੀ ਘਟਨਾ ਦੀ ਅਧਿਕਾਰਤ ਪੁਸ਼ਟੀ ਹੋ ਸਕੇਗੀ। ਮੈਡੀਕਲ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਸਿੱਖਿਆ📍 ਪੰਜਾਬ

ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ

ਅਕਤੂਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਕਤੂਬਰ ਵਿੱਚ ਕਈ ਤਿਉਹਾਰ ਅਤੇ ਵਿਸ਼ੇਸ਼ ਦਿਨ ਆਉਣ ਕਾਰਨ ਸਕੂਲਾਂ ਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਰਹਿਣਗੀਆਂ।
ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ

ਅਕਤੂਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਕਤੂਬਰ ਵਿੱਚ ਕਈ ਤਿਉਹਾਰ ਅਤੇ ਵਿਸ਼ੇਸ਼ ਦਿਨ ਆਉਣ ਕਾਰਨ ਸਕੂਲਾਂ ਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਰਹਿਣਗੀਆਂ।

ਜੇਕਰ ਤੁਸੀਂ ਵੀ ਅਕਤੂਬਰ ਮਹੀਨੇ ’ਚ ਕਿਸੇ ਟ੍ਰਿਪ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਮਹੀਨਾ ਤੁਹਾਡੇ ਲਈ ਸਹੀ ਹੈ। ਇਸ ਮਹੀਨੇ ’ਚ ਵੀਕੈਂਡ ਦੀਆਂ ਛੁੱਟੀਆਂ ਦੇ ਨਾਲ-ਨਾਲ ਕਈ ਤਿਉਹਾਰ ਆਉਣ ਵਾਲੇ ਹਨ,ਜੋ ਵੀਕੈਂਡ ਦੇ ਨਾਲ ਹੀ ਆ ਰਹੇ ਹਨ। ਤੁਸੀਂ ਇਨ੍ਹਾਂ ਛੁੱਟੀਆਂ ਦਾ ਫ਼ਾਇਦਾ ਉਠਾ ਸਕਦੇ ਹੋ।

ਅਕਤੂਬਰ ਮਹੀਨੇ ’ਚ 4 ਐਤਵਾਰਾਂ ਦੇ ਨਾਲ ਹੀ ਗਾਂਧੀ ਜਯੰਤੀ, ਮਹਾਰਾਜਾ ਅਗਰਸੈਨ ਜਯੰਤੀ,ਦੁਸਹਿਰਾ ਅਤੇ ਮਹਾਰਿਸ਼ੀ ਵਾਲਮੀਕਿ ਜੀ ਜਨਮ ਦਿਵਸ ਆਦਿ ਮਨਾਏ ਜਾਣਗੇ। ਤੁਸੀਂ ਦਿਨ ਅਤੇ ਤਾਰੀਖ਼ ਮੁਤਾਬਕ ਜਾਣ ਸਕਦੇ ਹੋ ਕਿ ਇਸ ਮਹੀਨੇ ’ਚ ਕਦੋਂ-ਕਦੋਂ ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਰਹਿਣਗੀਆਂ।

ਇਸ ਤਰ੍ਹਾਂ ਅਕਤੂਬਰ ਮਹੀਨੇ ਵਿੱਚ ਤਿਉਹਾਰਾਂ ਅਤੇ ਵੀਕੈਂਡ ਕਾਰਨ ਕਈ ਦਿਨ ਸਕੂਲ ਬੰਦ ਰਹਿਣਗੇ। ਹਾਲਾਂਕਿ ਛੁੱਟੀਆਂ ਦੀ ਅਸਲ ਗਿਣਤੀ ਸੂਬੇ ਅਤੇ ਸਕੂਲ ਦੇ ਆਪਣੇ ਕੈਲੰਡਰ ਦੇ ਅਨੁਸਾਰ ਵੱਖ-ਵੱਖ ਹੋ ਸਕਦੀ ਹੈ।

ਅਕਤੂਬਰ ਤੋਂ ਬਾਅਦ ਨਵੰਬਰ ਮਹੀਨੇ ਵਿੱਚ ਵੀ ਕਈ ਤਿਉਹਾਰ ਆ ਰਹੇ ਹਨ। ਇਸ ਦੌਰਾਨ ਦੀਵਾਲੀ, ਗੋਵਰਧਨ ਪੂਜਾ, ਭਾਈ ਦੂਜ, ਛਠ ਪੂਜਾ, ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ/ਕਾਰਤਿਕ ਪੂਰਨਿਮਾ ਵਰਗੇ ਮੌਕੇ ਆਉਣਗੇ।

8 ਨਵੰਬਰ ਨੂੰ ਦੀਵਾਲੀ, 9 ਨਵੰਬਰ ਨੂੰ ਗੋਵਰਧਨ ਪੂਜਾ/ ਵਿਸ਼ਵਕਰਮਾ ਦਿਵਸ, 11 ਨਵੰਬਰ ਨੂੰ ਭਾਈ ਦੂਜ, 15 ਨਵੰਬਰ ਨੂੰ ਛਠ ਪੂਜਾ, 16 ਨਵੰਬਰ ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ, 24 ਨਵੰਬਰ ਨੂੰ ਗੁਰੂ ਨਾਨਕ ਜਯੰਤੀ/ਕਾਰਤਿਕ ਪੂਰਨਿਮਾ 'ਤੇ ਛੁੱਟੀ ਰਹੇਗੀ। ਜਿਸ ਕਾਰਨ ਸਕੂਲ, ਕਾਲਜ ਅਤੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ।

ਦੱਸ ਦਈਏ ਕਿ ਇਹ ਸਾਰੀਆਂ ਛੁੱਟੀਆਂ ਸਰਕਾਰੀ ਗਜ਼ਟ ਦੇ ਅਨੁਸਾਰ ਹੁੰਦੀਆਂ ਹਨ। ਇਸ ਵਿੱਚੋਂ ਕਈ ਛੁੱਟੀਆਂ ਰਾਜ ਨੂੰ ਧਿਆਨ ਵਿੱਚ ਰੱਖ ਕੇ ਰੈਸਟ੍ਰਿਕਟਡ (ਸੀਮਤ) ਹੁੰਦੀਆਂ ਹਨ, ਅਜਿਹੇ ਵਿੱਚ ਤੁਸੀਂ ਇਨ੍ਹਾਂ ਛੁੱਟੀਆਂ ਦਾ ਮਿਲਾਨ ਆਪਣੇ ਸਕੂਲ ਕੈਲੰਡਰ ਨਾਲ ਜ਼ਰੂਰ ਕਰ ਲਓ। ਇਸ ਤੋਂ ਇਲਾਵਾ ਤੁਸੀਂ ਸਿੱਧਾ ਸਕੂਲ ਤੋਂ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ।