📰 09/25/2026
ਮਨੋਰੰਜਨ📍 ਪੰਜਾਬ

ਕਰਨ ਜੌਹਰ ਬਣਾਏਗਾ ਰਾਅ ਦੇ ਸੰਸਥਾਪਕ ਕਾਓ ’ਤੇ ਫਿਲਮ

ਧਰਮਾ ਪ੍ਰੋਡਕਸ਼ਨ ਅਤੇ ਲੀਓ ਮੀਡੀਆ ਕਲੈਕਟਿਵ ਨੇ ਆਰ ਐਂਡ ਏ ਡਬਲਿਊ (ਰਾਅ) ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ’ਤੇ ਆਧਾਰਿਤ ਫਿਲਮ ਲਈ ਹੱਥ ਮਿਲਾਇਆ ਹੈ।
ਕਰਨ ਜੌਹਰ ਬਣਾਏਗਾ ਰਾਅ ਦੇ ਸੰਸਥਾਪਕ ਕਾਓ ’ਤੇ ਫਿਲਮ

ਧਰਮਾ ਪ੍ਰੋਡਕਸ਼ਨ ਅਤੇ ਲੀਓ ਮੀਡੀਆ ਕਲੈਕਟਿਵ ਨੇ ਆਰ ਐਂਡ ਏ ਡਬਲਿਊ (ਰਾਅ) ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ’ਤੇ ਆਧਾਰਿਤ ਫਿਲਮ ਲਈ ਹੱਥ ਮਿਲਾਇਆ ਹੈ। ਫਿਲਮ ਦੀ ਰਿਲੀਜ਼ ਮਿਤੀ 11 ਅਗਸਤ 2028 ਤੈਅ ਕੀਤੀ ਗਈ ਹੈ।

ਭਰੋਸੇਯੋਗ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਧਰਮਾ ਪ੍ਰੋਡਕਸ਼ਨ ਲੀਓ ਮੀਡੀਆ ਕਲੈਕਟਿਵ ਨਾਲ ਮਿਲ ਕੇ ਰਾਅ (ਜੋ 1968 ਵਿੱਚ ਸਥਾਪਤ ਹੋਈ ਸੀ) ਦੇ ਸੰਸਥਾਪਕ ਰਮੇਸ਼ਵਰ ਨਾਥ ਕਾਓ ’ਤੇ ਫਿਲਮ ਬਣਾ ਰਿਹਾ ਹੈ। ਫਿਲਹਾਲ ਇਹ ਫਿਲਮ ਜਿਸ ਦਾ ਨਾਮ ਤੈਅ ਨਹੀਂ ਹੋਇਆ, ਨੂੰ 11 ਅਗਸਤ 2028 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਹੈ। ਨਿਰਮਾਤਾਵਾਂ ਨੇ ਅੱਜ ਇਸ ਫਿਲਮ ਦਾ ਐਲਾਨ ਕੀਤਾ ਹੈ। ਜੌਹਰ ਨੇ ਕਿਹਾ, ‘‘ਲੀਓ ਮੀਡੀਆ ਦੋ ਸਾਲਾਂ ਤੋਂ ਬਹੁਤ ਮਿਹਨਤ ਅਤੇ ਜਨੂੰਨ ਨਾਲ ਇਸ ਕਹਾਣੀ ’ਤੇ ਖੋਜ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਦਿਲਚਸਪ ਕਹਾਣੀ ਬਣੇ। ਅਸੀਂ ਸਾਰੇ ਇਸ ਕੰਮ ਨੂੰ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’’ ਜਾਸੂਸੀ ਅਤੇ ਐਕਸ਼ਨ ਨਾਲ ਭਰਪੂਰ ਇਹ ਵੱਡੇ ਪੱਧਰ ਦੀ ਫਿਲਮ ਨਿਤਿਨ ਗੋਖਲੇ ਦੀ ਕਿਤਾਬ ‘ਜੈਂਟਲਮੈਨ ਸਪਾਈਮਾਸਟਰ’ ’ਤੇ ਆਧਾਰਿਤ ਹੈ। ਫਿਲਮ ਦੀ ਕਾਸਟਿੰਗ, ਨਿਰਦੇਸ਼ਕ ਅਤੇ ਹੋਰ ਵੇਰਵੇ ਫਿਲਹਾਲ ਗੁਪਤ ਰੱਖੇ ਗਏ ਹਨ ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਕੋਈ ਵੱਡਾ ਸਿਤਾਰਾ ਇਸ ਪ੍ਰਾਜੈਕਟ ਵਿੱਚ ਕੰਮ ਕਰੇਗਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਲੁਧਿਆਣਾ: ਨਸ਼ਿਆਂ ਦੇ ਮੁੱਦੇ ‘ਤੇ ਭਾਜਪਾ ਦੀ ਪ੍ਰੈੱਸ ਕਾਨਫ਼ਰੰਸ, ਕੇਵਲ ਢਿੱਲੋਂ ਤੇ ਵਿਨੀਤ ਜੋਸ਼ੀ ਨੇ ਜਾਰੀ ਕੀਤੀ ਮ੍ਰਿਤਕਾਂ ਦੀ ਸੂਚੀਪੜ੍ਹੋ →
ਇੱਕ-ਦੋ ਨਹੀਂ, ਸਗੋਂ ਪੂਰੇ 14 ਟਾਪੂਆਂ ‘ਤੇ ਵੱਸਿਆ ਹੈ ਇਹ ਸ਼ਹਿਰ, ਖੂਬਸੂਰਤੀ ਦੇਖਦੇ ਰਹਿ ਜਾਓਗੇ।ਪੜ੍ਹੋ →
ਤਰਨਤਾਰਨ ‘ਚ ਗੈਸ ਏਜੰਸੀ ਦੇ ਗੋਦਾਮ ‘ਤੇ ਡਾਕਾ, ਚੌਕੀਦਾਰ ਨੂੰ ਬੰਧਕ ਬਣਾ ਸਿਲੰਡਰਾਂ ਨਾਲ ਭਰਿਆ ਵਾਹਨ ਲੈ ਲੁਟੇਰੇ ਹੋਏ ਫ਼ਰਾਰਪੜ੍ਹੋ →
ਜਲੰਧਰ ਚ ਖ਼ੂਨੀ ਝੜਪ, ਨੌਜਵਾਨ ਤੇ ਕਿਰਪਾਨਾਂ ਨਾਲ ਕਾਤਲਾਨਾ ਹਮਲਾ; ਵਫ਼ਾਦਾਰ ਕੁੱਤੇ ਨੇ ਇੰਝ ਬਚਾਈ ਜਾਨਪੜ੍ਹੋ →
ਲੁਧਿਆਣਾ ‘ਚ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 15 ਫੁੱਟ ਹਵਾ ‘ਚ ਉੱਛਲਿਆ ਮੋਟਰ ਸਾਇਕਲ ਸਵਾਰ; ਡਰਾਈਵਰ ਕਾਬੂਪੜ੍ਹੋ →
ਸੰਗਰੂਰ ‘ਚ ਇੰਸਟਾਗ੍ਰਾਮ ਪ੍ਰੇਮੀ ਖ਼ਾਤਰ ਮਾਂ ਨੇ ਮਿਠਾਈ ‘ਚ ਜ਼ਹਿਰ ਦੇ ਮਾਰੇ 3 ਮਾਸੂਮ ਬੱਚੇ, ਮੁਲਜ਼ਮ ਗ੍ਰਿਫ਼ਤਾਰਪੜ੍ਹੋ →