📰 10/10/2026
ਪੰਜਾਬ📍 ਪੰਜਾਬ

ਦਸਮੇਸ਼ ਗਰਲਜ਼ ਕਾਲਜ ’ਚ ‘ਟਾਈ ਐਂਡ ਡਾਈ’ ਵਰਕਸ਼ਾਪ ਕਰਵਾਈ

ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੀ ਸਰਪ੍ਰਸਤੀ ਹੇਠ ਚੱਲ ਰਹੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਵਿਖੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ‘ਟਾਈ ਐਂਡ ਡਾਈ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ।
ਦਸਮੇਸ਼ ਗਰਲਜ਼ ਕਾਲਜ ’ਚ ‘ਟਾਈ ਐਂਡ ਡਾਈ’ ਵਰਕਸ਼ਾਪ ਕਰਵਾਈ

ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੀ ਸਰਪ੍ਰਸਤੀ ਹੇਠ ਚੱਲ ਰਹੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਵਿਖੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ‘ਟਾਈ ਐਂਡ ਡਾਈ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਇਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਕੱਪੜਿਆਂ ਦੀ ਰੰਗਾਈ ਦੀਆਂ ਵੱਖ-ਵੱਖ ਰਚਨਾਤਮਕ ਤਕਨੀਕਾਂ ਨਾਲ ਜਾਣੂ ਕਰਵਾਉਣਾ ਸੀ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੇ ਸ਼ਿਬੋਰੀ, ਲਹਿਰੀਆ, ਫਲੋਰਲ, ਪੇਸਲੀ, ਫੈਨ ਫੋਲਡਿੰਗ, ਮਾਰਬਲਿੰਗ ਅਤੇ ਸਕ੍ਰੰਚੀ ਇਫੈਕਟ ਵਰਗੀਆਂ ਤਕਨੀਕਾਂ ਸਿੱਖੀਆਂ ਅਤੇ ਉਨ੍ਹਾਂ ਦਾ ਅਭਿਆਸ ਕੀਤਾ। ਕੱਪੜਿਆਂ ਨੂੰ ਵਿਲੱਖਣ ਡਿਜ਼ਾਈਨ ਦੇਣ ਲਈ ਦਾਲਾਂ, ਚੌਲਾਂ ਅਤੇ ਸਿੱਕਿਆਂ ਦੀ ਰਚਨਾਤਮਕ ਵਰਤੋਂ ਵੀ ਕੀਤੀ ਗਈ। ਇਸ ਦੌਰਾਨ ਵਿਦਿਆਰਥਣਾਂ ਨੇ ਸਾੜੀਆਂ, ਕਮੀਜ਼ਾਂ, ਟੌਪਾਂ ਸਮੇਤ 50 ਤੋਂ ਵੱਧ ਕੱਪੜਿਆਂ ਦੀਆਂ ਵਸਤਾਂ ਨੂੰ ਵੱਖ-ਵੱਖ ਤਕਨੀਕਾਂ ਰਾਹੀਂ ਰੰਗਿਆ। ਪ੍ਰਿੰਸੀਪਲ ਡਾ. ਮੀਤੂ ਮਹਾਜਨ ਨੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਮੁੱਖੀ ਪੂਨਮ ਸ਼ਰਮਾ, ਅਕਵਿੰਦਰ ਕੌਰ ਅਤੇ ਦਲਜੀਤ ਕੌਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰਾਂ ਨੇ ਵਰਕਸ਼ਾਪ ਦੀ ਸਫ਼ਲਤਾ ਲਈ ਵਿਭਾਗ ਦੇ ਸਟਾਫ਼ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

ਇਸ ਅੰਕ ਦੀਆਂ ਹੋਰ ਖ਼ਬਰਾਂ

ਗੌਰਵ ਯਾਦਵ ਬਣੇ ਪੰਜਾਬ ਦੇ ਪੱਕੇ ਡੀਜੀਪੀਪੜ੍ਹੋ →
ਸ਼ਾਰਦੀਆ ਨਰਾਤੇ ‘ਚ ਕਲਸ਼ ਸਥਾਪਨਾ ਲਈ ਮਿਲ ਰਹੇ ਦੋ ਸ਼ੁਭ ਮੁਹੂਰਤਪੜ੍ਹੋ →
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ: ਰਾਈਫ਼ਲ, 15 ਕਿਲੋ ਅਫ਼ੀਮ ਤੇ 9 ਪਿਸਤੌਲ ਬਰਾਮਦ, ਚਾਰ ਤਸਕਰ ਗ੍ਰਿਫ਼ਤਾਰਪੜ੍ਹੋ →
ਪੰਜਾਬ ‘ਚ ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸਨ ਚੌਕਸ, ਅੰਮ੍ਰਿਤਸਰ ਤੇ ਤਰਨਤਾਰਨ ਲਈ ਅਗਲੇ 15 ਦਿਨ ਅਹਿਮ; ‘ਜ਼ੀਰੋ ਬਰਨਿੰਗ’ ਦਾ ਟੀਚਾਪੜ੍ਹੋ →
ਬਰਨਾਲਾ ‘ਚ ਨਸ਼ਿਆਂ ਖ਼ਿਲਾਫ਼ ਕਾਸੋ ਸਰਚ ਆਪ੍ਰੇਸ਼ਨ, ਚੈਕਿੰਗ ਦੌਰਾਨ 70 ਸ਼ੱਕੀ ਦਬੋਚੇ; ਹੌਟਸਪੌਟ ਢਾਹੁਣ ‘ਤੇ ਜੋਰਪੜ੍ਹੋ →
ਲੁਧਿਆਣਾ ‘ਚ ਕਾਰਡ ਬਦਲ ਕੇ ਲੱਖਾਂ ਠੱਗਣ ਵਾਲਾ ਚੋਰ ਰੰਗੇ ਹੱਥੀਂ ਕਾਬੂ, ਲੋਕਾਂ ਨੇ ਚਾੜ੍ਹਿਆ ਕੁਟਾਪਾਪੜ੍ਹੋ →