📰 09/29/2026

ਲੋਕ ਸਾਂਝ — ਡਿਜੀਟਲ ਅਖ਼ਬਾਰ

09/29/2026 · ਅੰਕ 10 · 38 ਪ੍ਰਮੁੱਖ ਖ਼ਬਰਾਂ
🗞 ਅੱਜ ਦਾ ਪੂਰਾ ਅਖ਼ਬਾਰ: ਤੁਸੀਂ ਹੇਠਾਂ ਸਾਰੀਆਂ ਖ਼ਬਰਾਂ ਤਸਵੀਰਾਂ ਸਮੇਤ ਪੜ੍ਹ ਸਕਦੇ ਹੋ ਜਾਂ ਅਸਲ ਅਖ਼ਬਾਰ ਦੀ ਪੀਡੀਐਫ ਫਾਈਲ ਡਾਊਨਲੋਡ ਕਰ ਸਕਦੇ ਹੋ।
ਪੰਜਾਬ📍 ਪੰਜਾਬ

ਗੁਰਦੁਆਰਾ ਸੁਧਾਰ ਲਹਿਰ ਭਾਗ ਦੂਜੇ ਦਾ ਐਲਾਨ, ‘ਪੁਨਰ ਸੁਰਜੀਤ’ ਨੇ ਲਗਾਏ ਗੰਭੀਰ ਇਲਜ਼ਾਮ

​ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ 2 ਦਸੰਬਰ 2024 ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਂਦ 'ਚ ਆਇਆ, ਤਾਂ ਗੁਰੂ-ਘਰਾਂ ਦੇ ਪ੍ਰਬੰਧ 'ਚ ਸੁਧਾਰ ਲਿਆਉਣ ਹਿੱਤ ਇੱਕ ਵਿਸ਼ੇਸ਼ ਵਿਜ਼ਨ ਤਿਆਰ ਕੀਤਾ ਗਿਆ ਸੀ।
ਗੁਰਦੁਆਰਾ ਸੁਧਾਰ ਲਹਿਰ ਭਾਗ ਦੂਜੇ ਦਾ ਐਲਾਨ, ‘ਪੁਨਰ ਸੁਰਜੀਤ’ ਨੇ ਲਗਾਏ ਗੰਭੀਰ ਇਲਜ਼ਾਮ

​ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ 2 ਦਸੰਬਰ 2024 ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਂਦ 'ਚ ਆਇਆ, ਤਾਂ ਗੁਰੂ-ਘਰਾਂ ਦੇ ਪ੍ਰਬੰਧ 'ਚ ਸੁਧਾਰ ਲਿਆਉਣ ਹਿੱਤ ਇੱਕ ਵਿਸ਼ੇਸ਼ ਵਿਜ਼ਨ ਤਿਆਰ ਕੀਤਾ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਯੂਥ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਾਂ ਅਤੇ ਲੀਡਰਸ਼ਿਪ ਵਿਰੁੱਧ ਤਿੱਖਾ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਪੰਥਕ ਸੰਸਥਾਵਾਂ ਨੂੰ ਮੌਜੂਦਾ ਗਿਰਾਵਟ ‘ਚੋਂ ਕੱਢਣ ਲਈ ਗੁਰਦੁਆਰਾ ਸੁਧਾਰ ਲਹਿਰ ਭਾਗ ਦੂਜਾ ਆਰੰਭਣ ਦਾ ਸਮਾਂ ਆ ਗਿਆ ਹੈ।

​ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ 2 ਦਸੰਬਰ 2024 ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ ‘ਚ ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਂਦ ‘ਚ ਆਇਆ, ਤਾਂ ਗੁਰੂ-ਘਰਾਂ ਦੇ ਪ੍ਰਬੰਧ ‘ਚ ਸੁਧਾਰ ਲਿਆਉਣ ਹਿੱਤ ਇੱਕ ਵਿਸ਼ੇਸ਼ ਵਿਜ਼ਨ ਤਿਆਰ ਕੀਤਾ ਗਿਆ ਸੀ।

ਇਸ ਵਿਜ਼ਨ ਤਹਿਤ 13-ਨੁਕਾਤੀ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਬਹਾਲ ਕਰਨਾ, ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਸੇਵਾ-ਮੁਕਤੀ ਦੇ ਸਤਿਕਾਰਤ ਨਿਯਮ ਬਣਾਉਣਾ ਤੇ ਧਾਰਮਿਕ ਪ੍ਰਬੰਧ ਨੂੰ ਬਾਦਲ ਪਰਿਵਾਰ ਦੇ ਨਿੱਜੀ ਪ੍ਰਭਾਵ ਤੋਂ ਮੁਕਤ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅੱਜ ਪੰਥ ਦੀ ਜ਼ਮੀਰ ਵਾਲੀਆਂ ਸਮੂਹ ਸੰਸਥਾਵਾਂ ਨੂੰ ਹੋਕਾ ਦਿੱਤਾ ਜਾ ਰਿਹਾ ਹੈ ਕਿ ਉਹ ਇਕੱਠੇ ਹੋ ਕੇ ਇਸ ਦੂਜੀ ਸੁਧਾਰ ਲਹਿਰ ਦਾ ਹਿੱਸਾ ਬਣਨ।

​ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਤਲਵੰਡੀ ਨੇ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ‘ਚ ਵਾਪਰੇ ਘਟਨਾਕ੍ਰਮ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਗੁਰੂ-ਘਰ ‘ਚ ਆਉਣ ਵਾਲੀਆਂ ਸੰਗਤਾਂ ਤੇ ਮਾਈ-ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਰਹਿ ਰਹੀ, ਜੋ ਕਿ ਸਿੱਖ ਕੌਮ ਦੇ ਸੁਨਹਿਰੀ ਇਤਿਹਾਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਕਮਰਿਆਂ ਨਾਲ ਲੱਗਦੇ ਕਮਰਿਆਂ ‘ਚ ਲੰਮੇ ਸਮੇਂ ਤੱਕ ਇਤਰਾਜ਼ਯੋਗ ਗਤੀਵਿਧੀਆਂ ਚੱਲਦੀਆਂ ਰਹੀਆਂ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਤੋਂ ਅਣਜਾਣ ਬਣੇ ਰਹੇ।

​ਇਸ ਤੋਂ ਇਲਾਵਾ, ਤਲਵੰਡੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਖ਼ਾਤੇ (ਜਿਸਦੇ ਆਖ਼ਰੀ ਅੰਕ 243 ਹਨ) ਦਾ ਹਵਾਲਾ ਦਿੰਦਿਆਂ ਇਲਜ਼ਾਮ ਲਾਇਆ ਕਿ 23 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਦੇ ਖ਼ਜ਼ਾਨੇ ‘ਚੋਂ 1 ਲੱਖ ਰੁਪਏ ਰਾਹੀਂ ਇੱਕ ਖ਼ਾਸ ਮਹਿਲਾ ਦੇ ਖ਼ਾਤੇ ‘ਚ ਪਾਏ ਗਏ। ਉਨ੍ਹਾਂ ਸਵਾਲ ਕੀਤਾ ਕਿ ਇਹ ਪੈਸਾ ਕਿਸ ਸੇਵਾ ਬਦਲੇ ਦਿੱਤਾ ਗਿਆ, ਜਦੋਂ ਕਿ ਬੰਦੀ ਸਿੰਘਾਂ ਦੇ ਕੇਸ ਲੜਨ ਵਾਲੇ ਵਕੀਲਾਂ ਤੇ ਸਿੱਖ ਨੌਜਵਾਨਾਂ ਦੀ ਪੜ੍ਹਾਈ ਲਈ ਕਮੇਟੀ ਵੱਲੋਂ ਫ਼ੰਡਾਂ ਦੀ ਘਾਟ ਦਾ ਬਹਾਨਾ ਬਣਾਇਆ ਜਾਂਦਾ ਹੈ।

​ਤਲਵੰਡੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਛੋਟੇ ਮੁਲਾਜ਼ਮਾਂ ਜਾਂ ਡਰਾਈਵਰਾਂ ਨੂੰ ਮੁਅੱਤਲ ਕਰਕੇ ਮਾਮਲੇ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਇਸ ਸਮੁੱਚੇ ਮਾਮਲੇ ਦਾ ਮੁੱਖ ਸਾਜ਼ਿਸ਼ਘਾੜਾ ਅਤੇ ਲਾਭਪਾਤਰੀ ਗਰਦਾਨਿਆ।

ਉਨ੍ਹਾਂ ਕਿਹਾ ਕਿ ਜਾਂਚ ਲਈ ਆਪਣੇ ਹੀ ਬੰਦਿਆਂ ਦੀ ਕਮੇਟੀ ਬਣਾ ਕੇ ਮਹਿਜ਼ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ, ਜਦਕਿ ਨਿਰਪੱਖ ਪੰਥਕ ਸ਼ਖ਼ਸੀਅਤਾਂ ਨੂੰ ਇਸ ਜਾਂਚ ਤੋਂ ਬਾਹਰ ਰੱਖਿਆ ਗਿਆ ਹੈ।

​ਗੁਰਜੀਤ ਸਿੰਘ ਤਲਵੰਡੀ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ 10 ਤੋਂ 11 ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਖ਼ਾਸ ਕਰਕੇ ਅੰਮ੍ਰਿਤਸਰ ਤੇ ਤਰਨ ਤਾਰਨ ਤੋਂ ਨੌਜਵਾਨਾਂ ਤੇ ਸੰਗਤਾਂ ਦੇ ਜਥੇ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕਰਨਗੇ।

ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਦੋਸ਼ੀਆਂ ਵਿਰੁੱਧ ਕੋਈ ਠੋਸ ਅਤੇ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ (ਤੇਜਾ ਸਿੰਘ ਸਮੁੰਦਰੀ ਹਾਲ) ਦੇ ਬਾਹਰ ਪੱਕਾ ਮੋਰਚਾ ਲਾ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਪੰਥ ਪ੍ਰਸਤ ਨੌਜਵਾਨਾਂ ਨੂੰ ਅੱਗੇ ਆਉਣ ਤੇ ਐਸਜੀਪੀਸੀ ਦੀਆਂ ਆਮ ਚੋਣਾਂ ਕਰਵਾ ਕੇ ਨਵੀਂ ਤੇ ਯੋਗ ਲੀਡਰਸ਼ਿਪ ਚੁਣਨ ਦੀ ਅਪੀਲ ਕੀਤੀ।

ਪੰਜਾਬ📍 ਪੰਜਾਬ

ਆਪ’ ਆਗੂਆਂ ਨੇ ਪੂਰੇ ਪੰਜਾਬ ਵਿੱਚ ਫੈਲਾਇਆ ‘ਮਾਨ ਦੇ ਮੁਨਾਫ਼ੇ’ ਦਾ ਹੋਕਾ, ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦੇ ਲੋਕ-ਹਿਤੈਸ਼ੀ ਕੰਮਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ‘ਮਾਨ ਦੇ ਮੁਨਾਫ਼ੇ’ ਜਨ ਸੰਪਰਕ ਮੁਹਿੰਮ ਤਹਿਤ ਐਤਵਾਰ ਨੂੰ ਪਾਰਟੀ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹਲਕਾ ਇੰਚਾਰਜਾਂ ਨੇ ਵੱਖ-ਵੱਖ ਪਿੰਡਾਂ ਤੇ ਵਾਰਡਾਂ ਵਿੱਚ ਘਰ-ਘਰ ਜਾ ਕੇ ਭਗਵੰਤ ਮਾਨ ਸਰਕਾਰ ਦਾ ਸਾਢੇ ਚਾਰ ਸਾਲਾਂ ਦਾ ਰਿਪੋਰਟ ਕਾਰਡ ਲੋਕਾਂ ਨਾਲ ਸਾਂਝਾ ਕੀਤਾ।
ਆਪ’ ਆਗੂਆਂ ਨੇ ਪੂਰੇ ਪੰਜਾਬ ਵਿੱਚ ਫੈਲਾਇਆ ‘ਮਾਨ ਦੇ ਮੁਨਾਫ਼ੇ’ ਦਾ ਹੋਕਾ, ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦੇ ਲੋਕ-ਹਿਤੈਸ਼ੀ ਕੰਮਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ‘ਮਾਨ ਦੇ ਮੁਨਾਫ਼ੇ’ ਜਨ ਸੰਪਰਕ ਮੁਹਿੰਮ ਤਹਿਤ ਐਤਵਾਰ ਨੂੰ ਪਾਰਟੀ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹਲਕਾ ਇੰਚਾਰਜਾਂ ਨੇ ਵੱਖ-ਵੱਖ ਪਿੰਡਾਂ ਤੇ ਵਾਰਡਾਂ ਵਿੱਚ ਘਰ-ਘਰ ਜਾ ਕੇ ਭਗਵੰਤ ਮਾਨ ਸਰਕਾਰ ਦਾ ਸਾਢੇ ਚਾਰ ਸਾਲਾਂ ਦਾ ਰਿਪੋਰਟ ਕਾਰਡ ਲੋਕਾਂ ਨਾਲ ਸਾਂਝਾ ਕੀਤਾ। ਇਸ ਦੌਰਾਨ ਆਗੂਆਂ ਨੇ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ, ਬਿਹਤਰ ਸਿੱਖਿਆ ਅਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਵਰਗੀਆਂ ਭਲਾਈ ਸਕੀਮਾਂ ਤੋਂ ਮਿਲ ਰਹੇ ਵਿੱਤੀ ਲਾਭਾਂ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ।

ਐਮਐਲਏ ਰਜਿੰਦਰ ਪਾਲ ਕੌਰ ਨੇ ਵਾਰਡ ਨੰਬਰ 43 ਵਿੱਚ ਘਰ-ਘਰ ਪ੍ਰਚਾਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਾਲ ਅੱਜ ਹਰ ਆਮ ਪਰਿਵਾਰ ਨੂੰ ਸਲਾਨਾ ਬਚਤ ਦੇ ਰੂਪ ਵਿੱਚ ਵੱਡਾ ਆਰਥਿਕ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਸਰਕਾਰ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਲੈ ਕੇ ਸਿੱਧਾ ਲੋਕਾਂ ਦੀ ਕਚਹਿਰੀ ਵਿੱਚ ਪਹੁੰਚ ਰਹੇ ਹਨ।

ਐਮਐਲਏ ਜਸਵੀਰ ਸਿੰਘ ਨੇ ਪਿੰਡ ਮਸਤੀਵਾਲ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ੀਰੋ ਬਿਜਲੀ ਬਿਲ ਅਤੇ ਹੋਰ ਸਰਕਾਰੀ ਯੋਜਨਾਵਾਂ ਨੇ ਹਰ ਘਰ ਦੇ ਬਜਟ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਨਾਲ ਇਲਾਕੇ ਦੇ ਲੋਕ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਲੋਕ-ਹਿੱਤੂ ਕੰਮਾਂ ਤੋਂ ਬਹੁਤ ਖੁਸ਼ ਹਨ।

ਐਮਐਲਏ ਮੋਹਿੰਦਰ ਭਗਤ ਨੇ ਵਾਰਡ ਨੰਬਰ 58 ਵਿੱਚ ਪ੍ਰਚਾਰ ਦੌਰਾਨ ਕਿਹਾ ਕਿ ਇਹ ਕੋਈ ਆਮ ਚੋਣ ਪ੍ਰਚਾਰ ਨਹੀਂ, ਸਗੋਂ ਬੀਤੇ ਸਾਢੇ 4 ਸਾਲਾਂ ਵਿੱਚ ਲੋਕਾਂ ਦੇ ਜੀਵਨ ‘ਚ ਆਏ ਬਦਲਾਅ ਦਾ ਲੇਖਾ-ਜੋਖਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੁਵਿਧਾਵਾਂ ਨਾਲ ਲੋਕਾਂ ਦਾ ਜੀਵਨ ਸੁਖਾਲਾ ਹੋਇਆ ਹੈ।

ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਖਲਵਾੜਾ ਕਾਲੋਨੀ ਵਿੱਚ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ‘ਮਾਨ ਦੇ ਮੁਨਾਫ਼ੇ’ ਮੁਹਿੰਮ ਨੂੰ ਸ਼ਹਿਰੀ ਅਤੇ ਗ੍ਰਾਮੀਣ ਦੋਵਾਂ ਖੇਤਰਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਏ ਕ੍ਰਾਂਤੀਕਾਰੀ ਸੁਧਾਰਾਂ ਦਾ ਸਿੱਧਾ ਲਾਭ ਹਰ ਵਰਗ ਤੱਕ ਪਹੁੰਚਿਆ ਹੈ।

ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਵਾਰਡ ਨੰਬਰ 17, ਅਲੀਪੁਰ ਅੁਰੈਹਾ ਵਿੱਚ ਲੋਕਾਂ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਸਿੱਧੇ ਤੌਰ ‘ਤੇ ਆਮ ਪਰਿਵਾਰਾਂ ਦੀ ਮਾਲੀ ਮਦਦ ਕਰ ਰਹੀਆਂ ਹਨ। ਆਮ ਆਦਮੀ ਕਲੀਨਿਕਾਂ ਅਤੇ ਮੁਫ਼ਤ ਬਿਜਲੀ ਨਾਲ ਹਰ ਪਰਿਵਾਰ ਦੇ ਹਜ਼ਾਰਾਂ ਰੁਪਏ ਬਚ ਰਹੇ ਹਨ।

ਐਮਐਲਏ ਨੀਨਾ ਮਿੱਤਲ ਨੇ ਪਿੰਡ ਜੰਸਲਾ ਵਿੱਚ ਜਨ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਘਰ-ਘਰ ਪ੍ਰਚਾਰ ਦੌਰਾਨ ਲੋਕਾਂ ਦਾ ਉਤਸ਼ਾਹ ਦੱਸਦਾ ਹੈ ਕਿ ਉਹ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਨੂੰ ਨਕਾਰ ਕੇ ਭਗਵੰਤ ਮਾਨ ਸਰਕਾਰ ਦੇ ਕੰਮਾਂ ‘ਤੇ ਮੁਹਰ ਲਗਾ ਰਹੇ ਹਨ।

ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵਾਰਡ ਨੰਬਰ 4 ਵਿੱਚ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹਰ ਘਰ ਤੱਕ ਪਹੁੰਚ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲੱਖਾਂ ਰੁਪਏ ਦੀਆਂ ਸਾਲਾਨਾ ਰਿਆਇਤਾਂ ਅਤੇ ਭਲਾਈ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਭਗਵੰਤ ਮਾਨ ਸਰਕਾਰ ਦੀਆਂ ਕ੍ਰਾਂਤੀਕਾਰੀ ਨੀਤੀਆਂ ‘ਤੇ ਮੋਹਰ ਲਗਾ ਰਹੇ ਹਨ।

ਐਮਐਲਏ ਜੀਵਨਜੋਤ ਕੌਰ ਨੇ ਵਾਰਡ ਨੰਬਰ 18 ਵਿੱਚ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਘਰ-ਘਰ ਪ੍ਰਚਾਰ ਦੌਰਾਨ ਮਿਲ ਰਿਹਾ ਪਿਆਰ ਇਹ ਸਾਫ਼ ਦਰਸਾਉਂਦਾ ਹੈ ਕਿ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਖੁਸ਼ ਹਨ।

ਪੰਜਾਬ📍 ਪੰਜਾਬ

ਅੱਧੀ ਰਾਤ ਨੂੰ ਗੁਰਦੁਆਰੇ 'ਚ ਵੜ੍ਹ ਕੇ ਮਾਰੀਆਂ ਲਾਂਗਰੀ ਦੇ ਗੋਲੀਆਂ

ਚਾਰ ਅਣਪਛਾਤੇ ਹਮਲਾਵਰ ਕੰਧ ਟੱਪ ਕੇ ਅੰਦਰ ਦਾਖਲ ਹੋਏ; ਇਹ ਘਟਨਾ ਉਸ ਪਿੰਡ ਵਿੱਚ ਵਾਪਰੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਸੀ। ਸੰਗਰੂਰ ਦੇ ਗੁਰਦੁਆਰੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਸੇਵਾਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।

ਚਾਰ ਅਣਪਛਾਤੇ ਹਮਲਾਵਰ ਕੰਧ ਟੱਪ ਕੇ ਅੰਦਰ ਦਾਖਲ ਹੋਏ; ਇਹ ਘਟਨਾ ਉਸ ਪਿੰਡ ਵਿੱਚ ਵਾਪਰੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਸੀ।

ਸੰਗਰੂਰ ਦੇ ਗੁਰਦੁਆਰੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਸੇਵਾਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਘਟਨਾ ਮਹਾਰਾਜਾ ਰਣਜੀਤ ਸਿੰਘ ਨਾਨਕੇ ਪਿੰਡ ਬਡਰੁੱਖਾਂ ਵਿੱਚ ਵਾਪਰੀ। ਹਮਲਾਵਰਾਂ ਨੇ ਸੇਵਾਦਾਰ ਜੈ ਸਿੰਘ 'ਤੇ ਹਮਲਾ ਕੀਤਾ ਜਦੋਂ ਦੂਜੇ ਸੇਵਾਦਾਰ (ਲਾਂਗਰੀ) ਉਸਨੂੰ ਬਚਾਉਣ ਆਏ ਤਾਂ ਉਸਨੂੰ ਗੋਲੀ ਮਾਰ ਦਿੱਤੀ। ਗੋਲੀ ਛਾਤੀ ਤੋਂ ਨਿਕਲ ਗਈ, ਜਿਸ ਨਾਲ ਉਸਦੀ ਜਾਨ ਬਚ ਗਈ।

ਜ਼ਖਮੀ ਹਾਲਤ ਵਿੱਚ ਸੇਵਾਦਾਰ ਨੂੰ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਘਟਨਾ ਦੇਰ ਰਾਤ ਕਰੀਬ 1:36 ਵਜੇ ਵਾਪਰੀ।

4 ਤੋਂ 5 ਹਮਲਾਵਰ ਕੰਧ ਟੱਪ ਕੇ ਗੁਰਦੁਆਰੇ ਵਿੱਚ ਦਾਖਲ ਹੋਏ ਸਨ। ਉਨ੍ਹਾਂ ਨੇ ਜੈ ਸਿੰਘ ਦਾ ਮੂੰਹ ਦਬਾ ਕੇ ਪੈਰ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਜੈ ਸਿੰਘ ਦੇ ਚੀਕਣ 'ਤੇ ਲਾਂਗਰੀ ਬਾਹਰ ਆਏ, ਉਦੋਂ ਹੀ ਉਸਨੂੰ ਗੋਲੀ ਮਾਰ ਦਿੱਤੀ ਗਈ।

ਗੁਰਦੁਆਰਾ ਪ੍ਰਧਾਨ ਗਿਆਨ ਸਿੰਘ ਨੇ ਦੱਸਿਆ ਕਿ ਕੋਈ ਲੁੱਟਮਾਰ ਨਹੀਂ ਹੋਈ ਹੈ। ਹਮਲਾਵਰਾਂ ਦਾ ਇਰਾਦਾ ਸਿਰਫ ਜਾਨ ਲੈਣ ਦਾ ਲੱਗਦਾ ਹੈ। ਪੁਲਿਸ ਸਵੇਰੇ ਕਰੀਬ 2:30 ਵਜੇ ਮੌਕੇ 'ਤੇ ਪਹੁੰਚੀ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ।

ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਕੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੇਂਡੂ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਜ਼ਖਮੀ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਬਡਰੁੱਖਾਂ ਦੇ ਇੰਚਾਰਜ, ਥਾਣਾ ਲੌਂਗੋਵਾਲ ਦੇ ਐਸਐਚਓ ਅਤੇ ਡੀਐਸਪੀ ਸੁਨਾਮ ਮੌਕੇ 'ਤੇ ਪਹੁੰਚੇ।

ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹਮਲਾਵਰਾਂ ਦੀ ਪਛਾਣ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ। ਪਿੰਡ ਦੇ ਸਰਪੰਚ ਰਣਦੀਪ ਸਿੰਘ, ਕਮੇਟੀ ਮੈਂਬਰ ਮੇਜਰ ਸਿੰਘ ਅਤੇ ਸਮੁੱਚੀ ਪੰਚਾਇਤ ਨੇ ਘਟਨਾ ਦੀ ਸਖਤ ਨਿੰਦਾ ਕਰਦੇ ਹੋਏ ਪੁਲਿਸ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਪੰਜਾਬ📍 ਪੰਜਾਬ

ਆਰ.ਐਸ.ਐਸ. ਦੇ ਸੀਨੀਅਰ ਪ੍ਰਚਾਰਕ ਐਮ.ਏ ਕ੍ਰਿਸ਼ਨਨ ਦੀ ਅੱਜ ਹਸਪਤਾਲ ‘ਚ ਹੋਈ ਮੌਤ

ਕੋਚੀ: ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸੀਨੀਅਰ ਪ੍ਰਚਾਰਕ ਅਤੇ ਬਾਲਾਗੋਕੁਲਮ ਸੰਗਠਨ ਦੇ ਸੰਸਥਾਪਕ ਐਮ.ਏ ਕ੍ਰਿਸ਼ਨਨ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ।
ਆਰ.ਐਸ.ਐਸ. ਦੇ ਸੀਨੀਅਰ ਪ੍ਰਚਾਰਕ ਐਮ.ਏ ਕ੍ਰਿਸ਼ਨਨ ਦੀ ਅੱਜ ਹਸਪਤਾਲ ‘ਚ ਹੋਈ ਮੌਤ

ਕੋਚੀ: ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸੀਨੀਅਰ ਪ੍ਰਚਾਰਕ ਅਤੇ ਬਾਲਾਗੋਕੁਲਮ ਸੰਗਠਨ ਦੇ ਸੰਸਥਾਪਕ ਐਮ.ਏ ਕ੍ਰਿਸ਼ਨਨ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ। ਸੰਘ ਦੇ ਸੂਤਰਾਂ ਨੇ ਦੱਸਿਆ ਕਿ ਵਲੰਟੀਅਰਾਂ ਵਿਚ ਐਮ.ਏ. ਸਰ ਦੇ ਨਾਂ ਨਾਲ ਮਸ਼ਹੂਰ ਕ੍ਰਿਸ਼ਨਨ ਨੇ ਇੱਥੇ ਅੰਮ੍ਰਿਤਾ ਹਸਪਤਾਲ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਿਆ।

ਬਾਲਗੋਕੁਲਮ ਭਗਵਾਨ ਕ੍ਰਿਸ਼ਨ ਦੇ ਜਨਮ ਦੀ ਯਾਦ ਵਿੱਚ ਜਨਮਾਸ਼ਟਮੀ ਦੇ ਜਸ਼ਨਾਂ ਦੌਰਾਨ ਪੂਰੇ ਕੇਰਲ ਵਿੱਚ ਬੱਚਿਆਂ ਲਈ ਸ਼ੋਭਾ ਯਾਤਰਾਵਾਂ ਅਤੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ। ਰਾਜ ਵਿੱਚ ਜਨਮ ਅਸ਼ਟਮੀ ਦੇ ਮੌਕੇ ‘ਤੇ ਰੰਗਾਰੰਗ ਜਲੂਸ ਕੱਢੇ ਜਾਂਦੇ ਹਨ, ਜਿਸ ਵਿੱਚ ਬੱਚੇ ਕ੍ਰਿਸ਼ਨ ਅਤੇ ਰਾਧਾ ਦਾ ਰੂਪ ਧਾਰਨ ਕਰਦੇ ਹਨ, ਜੋ ਕਿ ਹੁਣ ਰਾਜ ਵਿੱਚ ਜਨਮ ਅਸ਼ਟਮੀ ਦੇ ਜਸ਼ਨਾਂ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਕ੍ਰਿਸ਼ਨਨ ‘ਤਪਸਿਆ ਕਲਾ ਸਾਹਿਤ ਵੇਦੀ’ ਦੇ ਸੰਸਥਾਪਕ ਸਨ ਅਤੇ ਸੰਘ ਦੀਆਂ ਕਈ ਪਹਿਲਕਦਮੀਆਂ ਦਾ ਮਾਰਗਦਰਸ਼ਨ ਵੀ ਕਰਦੇ ਸਨ।

ਉਹ ਕਈ ਸੱਭਿਆਚਾਰਕ ਅਤੇ ਸਮਾਜਿਕ ਪਹਿਲਕਦਮੀਆਂ ਜਿਵੇਂ ਕਿ ਅੰਮ੍ਰਿਤਾ ਭਾਰਤੀ, ਬਾਲਸੰਸਕਾਰ ਕੇਂਦਰ, ਬਾਲਸਾਹਿਤੀ ਪ੍ਰਕਾਸ਼ਨ, ਅੰਤਰਰਾਸ਼ਟਰੀ ਸ਼੍ਰੀ ਕ੍ਰਿਸ਼ਨਾ ਕੇਂਦਰ ਅਤੇ ‘ਸੌਰਕਸ਼ਿਕਾ’ ਨਾਲ ਜੁੜੇ ਹੋਏ ਸਨ। ਸੌਰਕਸ਼ਿਕਾ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ‘ਤੇ ਕੇਂਦਰਿਤ ਇੱਕ ਮੁਹਿੰਮ ਹੈ। ਉਸਨੇ ਲੰਬੇ ਸਮੇਂ ਤੱਕ ਆਰ.ਐਸ.ਐਸ. ਦੇ ਰਾਜ ਬੌਧਿਕ ਮੁਖੀ ਅਤੇ ਪ੍ਰਚਾਰ ਮੁਖੀ ਵਜੋਂ ਕੰਮ ਕੀਤਾ। ਉਹ ਸੰਘ ਨਾਲ ਸਬੰਧਤ ਮੈਗਜ਼ੀਨ ‘ਕੇਸਰੀ’ ਦਾ ਸੰਪਾਦਕ ਵੀ ਸੀ। 17 ਜਨਵਰੀ, 1929 ਨੂੰ ਕੋਲਮ ਜ਼ਿਲੇ ਦੇ ਆਯੁਰਕਾਲਾ ਵਿੱਚ ਜਨਮੇ, ਕ੍ਰਿਸ਼ਨਨ ਨੇ ਕੋਟਾਯਮ ਦੇ ਵਜੂਰ ਸੈਕੰਡਰੀ ਸਕੂਲ ਵਿੱਚ ਇੱਕ ਅਧਿਆਪਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹ 1954 ਵਿੱਚ ਇੱਕ ਪ੍ਰਚਾਰਕ ਵਜੋਂ ਆਰ.ਐਸ.ਐਸ. ਵਿੱਚ ਸ਼ਾਮਲ ਹੋਇਆ ਅਤੇ ਕੋਟਾਯਮ, ਏਰਨਾਕੁਲਮ, ਅਲਾਪੁਝਾ ਅਤੇ ਕੋਲਮ ਜ਼ਿ ਲ੍ਹਿਆਂ ਵਿੱਚ ਸੰਘ ਦੇ ਪ੍ਰਚਾਰਕ ਵਜੋਂ ਸੇਵਾ ਕੀਤੀ। ਉਹ 1964 ਵਿੱਚ ‘ਕੇਸਰੀ’ ਦੇ ਸੰਪਾਦਕ ਬਣੇ।

ਆਪਣੇ ਕਾਰਜਕਾਲ ਦੌਰਾਨ, ਉਸਨੇ ਮਾਲਾਬਾਰ ਦੇ ਮੰਦਰਾਂ ਅਤੇ ਧਰਮ ਪਰਿਵਰਤਨ ਨਾਲ ਸਬੰਧਤ ਮੁੱਦਿਆਂ ‘ਤੇ ਇੱਕ ਲੜੀ ਲਿਖੀ ਅਤੇ ਪ੍ਰਕਾਸ਼ਤ ਕੀਤੀ। ਉਨ੍ਹਾਂ ਨੇ ‘ਦੀ ਲੀਜੈਂਡ ਆਫ਼ ਨੀਲਾ’ ਸਿਰਲੇਖ ਵਾਲੇ ਵਿਸ਼ੇਸ਼ ਅੰਕ ਰਾਹੀਂ ਭਰਥਪੁਝਾ ਨਦੀ ਨੂੰ ਬਚਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਕ੍ਰਿਸ਼ਨਨ ਨੇ ਆਪਣੇ ਜੀਵਨ ਦੇ ਆਖਰੀ ਸਾਲ ਏਲਾਮਾਕਾਰਾ ਸਥਿਤ ਸੰਘ ਦੇ ਦੱਖਣੀ ਕੇਰਲ ਸੂਬਾਈ ਦਫ਼ਤਰ ‘ਮਾਧਵ ਨਿਵਾਸ’ ਵਿੱਚ ਬਿਤਾਏ। ਉਨ੍ਹਾਂ ਨੂੰ 2008 ਵਿੱਚ ਬਾਰਾਬਜ਼ਾਰ ਲਾਇਬ੍ਰੇਰੀ, ਕੋਲਕਾਤਾ ਦੁਆਰਾ ‘ਵਿਵੇਕਾਨੰਦ ਸੇਵਾ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ‘ਵੀਰਸਰੀ ਵੇਲੂਥੰਪੀ ਮੈਮੋਰੀਅਲ ਸੇਵਾ ਪੁਰਸਕਾਰ’ ਸਮੇਤ ਕਈ ਹੋਰ ਸਨਮਾਨ ਵੀ ਪ੍ਰਾਪਤ ਹੋਏ ਸਨ। ਸੰਘ ਦੇ ਸੂਤਰਾਂ ਮੁਤਾਬਕ ਅੱਜ ਸ਼ਾਮ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਪੰਜਾਬ📍 ਪੰਜਾਬ

ਸੀਨੀਅਰ ਆਈ.ਏ.ਐਸ. ਅਧਿਕਾਰੀ ਅਰੁਣ ਕੁਮਾਰ ਗੁਪਤਾ ਭਲਕੇ ਹੋਣਗੇ ਸੇਵਾਮੁਕਤ

ਚੰਡੀਗੜ੍ਹ: ਹਰਿਆਣਾ ਦੀ ਨੌਕਰਸ਼ਾਹੀ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਮੁੱਖ ਸਕੱਤਰ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਅਰੁਣ ਕੁਮਾਰ ਗੁਪਤਾ ਭਲਕੇ, 30 ਸਤੰਬਰ ਨੂੰ ਸ਼ਡਿਊਲ ਮੁਤਾਬਕ ਸੇਵਾਮੁਕਤ ਹੋ ਜਾਣਗੇ।
ਸੀਨੀਅਰ ਆਈ.ਏ.ਐਸ. ਅਧਿਕਾਰੀ ਅਰੁਣ ਕੁਮਾਰ ਗੁਪਤਾ ਭਲਕੇ ਹੋਣਗੇ ਸੇਵਾਮੁਕਤ

ਚੰਡੀਗੜ੍ਹ: ਹਰਿਆਣਾ ਦੀ ਨੌਕਰਸ਼ਾਹੀ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਮੁੱਖ ਸਕੱਤਰ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਅਰੁਣ ਕੁਮਾਰ ਗੁਪਤਾ ਭਲਕੇ, 30 ਸਤੰਬਰ ਨੂੰ ਸ਼ਡਿਊਲ ਮੁਤਾਬਕ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਦੀ ਸੇਵਾ ਵਧਾਉਣ ਲਈ ਸੂਬਾ ਸਰਕਾਰ ਵੱਲੋਂ ਭੇਜੇ ਪ੍ਰਸਤਾਵ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲੀ ਹੈ।

1992 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਅਰੁਣ ਕੁਮਾਰ ਗੁਪਤਾ ਇਸ ਸਮੇਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ (ਪੀ.ਐਸ.ਸੀ.ਐਮ.) ਦੇ ਨਾਲ-ਨਾਲ ਵਿੱਤ ਅਤੇ ਯੋਜਨਾ ਵਿਭਾਗ ਦਾ ਵਾਧੂ ਚਾਰਜ ਸੰਭਾਲ ਰਹੇ ਹਨ। ਪ੍ਰਸ਼ਾਸਨਿਕ ਹਲਕਿਆਂ ਵਿਚ ਉਹ ਸਭ ਤੋਂ ਤਜਰਬੇਕਾਰ ਅਤੇ ਤਿੱਖੇ ਅਫਸਰਾਂ ਵਿਚ ਗਿਣੇ ਜਾਂਦੇ ਹਨ।

ਉਨ੍ਹਾਂ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਉਨ੍ਹਾਂ ਦਾ ਕਾਰਜਕਾਲ ਇਕ ਸਾਲ ਵਧਾਉਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿ ਖਿਆ ਸੀ, ਪਰ ਕੇਂਦਰੀ ਪੱਧਰ ਤੋਂ ਹਰੀ ਝੰਡੀ ਨਾ ਮਿਲਣ ਕਾਰਨ ਹੁਣ ਉਨ੍ਹਾਂ ਦੀ ਸੇਵਾਮੁਕਤੀ ਤੈਅ ਮੰਨੀ ਜਾ ਰਹੀ ਹੈ। ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਹਰਿਆਣਾ ਦੇ ਪ੍ਰਸ਼ਾਸਨਿਕ ਢਾਂਚੇ ਅਤੇ ਮੁੱਖ ਮੰਤਰੀ ਦਫ਼ਤਰ (ਸੀ.ਐਮ.ਓ.) ਵਿੱਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ ਅਤੇ ਨਵੇਂ ਅਧਿਕਾਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ।

ਪੰਜਾਬ📍 ਪੰਜਾਬ

ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

ਪਿਆਕੜਾਂ ਨੂੰ ਲੱਗੇਗਾ ਵੱਡਾ ਝਟਕਾ! ਦੀਵਾਲੀ 'ਤੇ ਸ਼ਰਾਬ ਅਤੇ ਬੀਅਰ ਹੋਵੇਗੀ ਮਹਿੰਗੀ; ਵੱਧ ਸਕਦੀ ਐਕਸਾਈਜ਼ ਡਿਊਟੀ ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਦਿੱਲੀ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਣ ਦੀ ਉਮੀਦ ਹੈ।

ਪਿਆਕੜਾਂ ਨੂੰ ਲੱਗੇਗਾ ਵੱਡਾ ਝਟਕਾ! ਦੀਵਾਲੀ 'ਤੇ ਸ਼ਰਾਬ ਅਤੇ ਬੀਅਰ ਹੋਵੇਗੀ ਮਹਿੰਗੀ; ਵੱਧ ਸਕਦੀ ਐਕਸਾਈਜ਼ ਡਿਊਟੀ

ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਦਿੱਲੀ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਣ ਦੀ ਉਮੀਦ ਹੈ। ਇੱਕ ਨਵੀਂ ਆਬਕਾਰੀ ਨੀਤੀ ਲਾਗੂ ਹੋ ਰਹੀ ਹੈ, ਜਿਸ ਵਿੱਚ ਆਬਕਾਰੀ ਡਿਊਟੀ ਅਤੇ ਲਾਇਸੈਂਸ ਫੀਸਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਮੌਸਮ ਬਹੁਤ ਜਲਦੀ ਕਹਿਰ ਬਣ ਕੇ ਟੁੱਟਣ ਵਾਲਾ ਹੈ, ਜਿਸ ਨਾਲ ਭਾਰੀ ਤਬਾਹੀ ਮੱਚੇਗੀ।

ਰਿਐਲਿਟੀ ਸ਼ੋਅ ਰਾਈਜ਼ ਐਂਡ ਫਾਲ 2’ ਵਿੱਚ ਨਜ਼ਰ ਆ ਰਹੀ ਅਦਾਕਾਰਾ ਸਵਰਾ ਭਾਸਕਰ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਵੱਡਾ ਖੁਲਾਸਾ ਕੀਤਾ ਹੈ। ਸ਼ੋਅ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੱ

ਮਨੋਰੰਜਨ ਜਗਤ ਤੋਂ ਤੜਕ ਸਵੇਰੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੋਸ਼ਲ ਮੀਡੀਆ ਇੰਨਫਲੂਐਂਸਰ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ।

28 ਸਤੰਬਰ ਨੂੰ 2026 ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਗੁਲਵੀਰ ਸਿੰਘ ਨੇ 1500 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤਿਆ। ਗੁਲਵੀਰ ਨੇ 3:36.72 ਮਿੰਟ ਵਿੱਚ ਦੌੜ ਪੂਰੀ ਕਰਕੇ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ

ਭਾਰਤ ਨੇ ਕਬੱਡੀ ਵਿੱਚ ਸੋਨ ਤਗਮਾ ਜਿੱਤਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਮਹਿਲਾ ਟੀਮ ਨੇ ਫਾਈਨਲ ਵਿੱਚ ਈਰਾਨ ਨੂੰ 37-34 ਨਾਲ ਹਰਾਇਆ।

ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਕਿਉਂ ਪੀਣ ਦੀ ਦਿੱਤੀ ਜਾਂਦੀ ਹੈ ਸਲਾਹ?

ਭਾਰਤੀ ਘਰਾਂ ਵਿੱਚ ਘਰ ਦੇ ਵੱਡੇ-ਬਜ਼ੁਰਗ ਅਕਸਰ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਆਯੁਰਵੇਦ ਵਿੱਚ ਵੀ ਹਲਦੀ ਵਾਲੇ ਦੁੱਧ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਐਲਪੀਜੀ ਸਿਲੰਡਰ ਲੈਣ ਵਾਲਿਆਂ ਲਈ ਵੱਡੀ ਖ਼ਬਰ! ਹੁਣ 100 ਰੁਪਏ ਮਹੀਨੇ 'ਚ ਮਿਲੇਗਾ ਗੈਸ ਸਿਲੰਡਰ

ਜੇ ਤੁਹਾਡੇ ਘਰ ਵਿੱਚ ਵੀ ਐਲਪੀਜੀ ਸਿਲੰਡਰ ਦੀ ਵਰਤੋਂ ਹੁੰਦੀ ਹੈ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਕਈ ਵਾਰ ਅਚਾਨਕ ਸਿਲੰਡਰ ਖ਼ਤਮ ਹੋ ਜਾਂਦਾ ਹੈ ਅਤੇ ਉਸ ਸਮੇਂ ਪੂਰੀ ਰਕਮ ਦੇਣ ਵਿੱਚ ਦਿੱਕਤ ਆ ਸਕਦੀ ਹੈ।

ਪੰਜਾਬ📍 ਪੰਜਾਬ

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਸੁਰਜੀਤ ਸਿੰਘ ਦੀ ਜਿੱਤ ਨਾਲ ਸੰਗਰੂਰ ਵਿਚ ਖੁਸ਼ੀ ਦੀ ਲਹਿਰ

ਸੰਗਰੂਰ, 29 ਸਤੰਬਰ (ਧੀਰਜ ਪਸੋਰੀਆ)- ਪੰਜਾਬ ਯੂਨੀਵਰਸਿਟੀ ਸੈਨਟ ਚੋਣਾਂ ਵਿਚ ਸੁਰਜੀਤ ਸਿੰਘ ਵਲੋਂ 2986 ਵੋਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੇ ਜਾਣ ਉੱਤੇ ਸੰਗਰੂਰ ਵਿਚ ਖੁਸ਼ੀ ਦੀ ਲਹਿਰ ਹੈ।

ਸੰਗਰੂਰ, 29 ਸਤੰਬਰ (ਧੀਰਜ ਪਸੋਰੀਆ)- ਪੰਜਾਬ ਯੂਨੀਵਰਸਿਟੀ ਸੈਨਟ ਚੋਣਾਂ ਵਿਚ ਸੁਰਜੀਤ ਸਿੰਘ ਵਲੋਂ 2986 ਵੋਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੇ ਜਾਣ ਉੱਤੇ ਸੰਗਰੂਰ ਵਿਚ ਖੁਸ਼ੀ ਦੀ ਲਹਿਰ ਹੈ। ਗੌਰਮਿੰਟ ਟੀਚਰਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਮੁਲਾਜ਼ਮ ਆਗੂ ਫਕੀਰ ਸਿੰਘ ਟਿੱਬਾ, ਮੁਲਾਜ਼ਮ ਆਗੂ ਮਾਲਵਿੰਦਰ ਸਿੰਘ, ਮੁਹੰਮਦ ਸ਼ਰੀਫ ਅਤੇ ਹੋਰ ਵੱਡੀ ਗਿਣਤੀ ਵਿਚ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਅਧਿਆਪਕਾਂ ਨੇ ਸੁਰਜੀਤ ਸਿੰਘ ਦੀ ਜਿੱਤ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਉਣ ਤੋਂ ਬਾਅਦ ਲਗਾਤਾਰ ਮੁਲਾਜ਼ਮ ਵਰਗ, ਕਿਸਾਨਾਂ ਤੇ ਵਿਦਿਆਰਥੀਆਂ ਦੇ ਸੰਘਰਸ਼ਾਂ ਦੀ ਅਗਵਾਈ ਕਰਦੇ ਰਹੇ ਹਨ।

ਮੁਲਾਜ਼ਮਾਂ ਦੇ ਸਫ਼ਲ ਸੰਘਰਸ਼ਾਂ ਵਿਚ ਯੋਗਦਾਨ ਪਾਉਣ ਦੇ ਨਾਲ ਨਾਲ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਪ੍ਰਮਾਣ ਦਿੰਦਿਆਂ ਹੁਣ ਤੱਕ 71 ਵਾਰ ਖੂਨਦਾਨ ਦਿੱਤਾ ਹੈ। ਅਕਾਦਮਿਕ, ਸਮਾਜਿਕ ਅਤੇ ਜਥੇਬੰਦਕ ਖੇਤਰਾਂ ਵਿਚ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਉਣ ਦਾ ਤਜ਼ਰਬਾ ਰੱਖਣ ਬਾਰੇ ਸੁਰਜੀਤ ਸਿੰਘ ਹੁਣ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਣਗੇ।

ਪੰਜਾਬ📍 ਪੰਜਾਬ

ਮੀਂਹ ਕਾਰਨ ਪੰਜਾਬ ਤੇ ਚੰਡੀਗੜ੍ਹ ’ਚ ਘਟਿਆ ਤਾਪਮਾਨ

ਚੰਡੀਗੜ੍ਹ, 29 ਸਤੰਬਰ- ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਬਦਲ ਗਿਆ ਹੈ। ਸੂਬੇ ਵਿਚ ਮੀਂਹ ਅਤੇ ਪਹਾੜਾਂ ਵਿਚ ਬਰਫ਼ਬਾਰੀ ਨੇ ਤਾਪਮਾਨ ਘਟਾ ਦਿੱਤਾ ਹੈ।

ਚੰਡੀਗੜ੍ਹ, 29 ਸਤੰਬਰ- ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਬਦਲ ਗਿਆ ਹੈ। ਸੂਬੇ ਵਿਚ ਮੀਂਹ ਅਤੇ ਪਹਾੜਾਂ ਵਿਚ ਬਰਫ਼ਬਾਰੀ ਨੇ ਤਾਪਮਾਨ ਘਟਾ ਦਿੱਤਾ ਹੈ। ਸਵੇਰੇ ਅਤੇ ਸ਼ਾਮ ਮੌਸਮ ਠੰਢਾ ਹੋ ਗਿਆ ਹੈ। ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 2.1 ਡਿਗਰੀ ਘੱਟ ਗਿਆ ਹੈ।

ਹੁਣ ਇਹ ਆਮ ਨਾਲੋਂ 5.1 ਡਿਗਰੀ ਘੱਟ ਹੈ। ਸੂਬੇ ਵਿਚ ਸਭ ਤੋਂ ਵੱਧ ਤਾਪਮਾਨ 31.2 ਡਿਗਰੀ, ਬਠਿੰਡਾ ਵਿਚ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 25.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਪੰਜਾਬ ਦੇ ਹੋਰ ਸਾਰੇ ਜ਼ਿਲ੍ਹਿਆਂ ਨਾਲੋਂ ਘੱਟ ਹੈ। ਚੰਡੀਗੜ੍ਹ ਵਿਚ ਤਾਪਮਾਨ 5.1 ਡਿਗਰੀ ਘੱਟ ਗਿਆ ਹੈ ਅਤੇ ਆਮ ਨਾਲੋਂ 7.2 ਡਿਗਰੀ ਘੱਟ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਚੰਡੀਗੜ੍ਹ ਨੇ ਪੰਜ ਸਾਲਾਂ ਬਾਅਦ ਸਤੰਬਰ ਵਿਚ ਇਹ ਠੰਢ ਮਹਿਸੂਸ ਕੀਤੀ ਹੈ।

ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਅਤੇ ਨਵਾਂਸ਼ਹਿਰ ਵਿਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗਾ ਅਤੇ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਠੰਢਾ ਹੋਣ ਕਾਰਨ ਬਿਜਲੀ ਦੀ ਮੰਗ ਘਟੀ ਹੈ। ਲੋਡ ਹੁਣ ਲਗਭਗ 8,000 ਮੈਗਾਵਾਟ ਰਹਿ ਗਿਆ ਹੈ। ਅੱਜ, ਬਿਜਲੀ ਦਾ ਲੋਡ 8,785 ਮੈਗਾਵਾਟ ਸੀ, ਜੋ ਕਿ 26 ਸਤੰਬਰ ਨੂੰ 12,989 ਮੈਗਾਵਾਟ ਸੀ। ਤਿੰਨ ਦਿਨਾਂ ਵਿੱਚ ਮੰਗ 4,204 ਮੈਗਾਵਾਟ ਘੱਟ ਗਈ ਹੈ। ਖਪਤ ਵਿਚ ਕਮੀ ਦੇ ਕਾਰਨ ਪੰਜਾਬ ਦੀ ਬਾਹਰੀ ਬਿਜਲੀ ਦੀ ਲੋੜ ਵੀ ਘੱਟ ਗਈ ਹੈ।

ਪੰਜਾਬ📍 ਪੰਜਾਬ

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀਆਂ

ਮਲੂਕਾ ਨੇ ਕਿਹਾ ਕਿ ਅੱਜ ਦੇਸ਼ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਦੀਆਂ ਕੁਰਬਾਨੀਆਂ ਕਰਕੇ ਹੀ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਚੜਦੀ ਉਮਰੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕੀਮਤੀ ਜਾਨਾਂ ਹੱਸਦਿਆਂ ਹੱਸਦਿਆਂ ਕੁਰਬਾਨ ਕਰ ਦਿੱਤੀਆਂ ਜਿਸ ਦੀ ਇਤਿਹਾਸ ਵਿੱਚ ਕਿਧਰੇ ਵੀ ਮਿਸਾਲ ਨਹੀਂ ਮਿਲਦੀ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀਆਂ

ਮਲੂਕਾ ਨੇ ਕਿਹਾ ਕਿ ਅੱਜ ਦੇਸ਼ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਦੀਆਂ ਕੁਰਬਾਨੀਆਂ ਕਰਕੇ ਹੀ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਚੜਦੀ ਉਮਰੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕੀਮਤੀ ਜਾਨਾਂ ਹੱਸਦਿਆਂ ਹੱਸਦਿਆਂ ਕੁਰਬਾਨ ਕਰ ਦਿੱਤੀਆਂ ਜਿਸ ਦੀ ਇਤਿਹਾਸ ਵਿੱਚ ਕਿਧਰੇ ਵੀ ਮਿਸਾਲ ਨਹੀਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਰ ਨਾਗਰਿਕ ਖਾਸ ਤੌਰ ਤੇ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਉਨਾਂ ਸ਼ਹੀਦਾਂ ਦੇ ਬੁੱਤਾਂ ਲਾਗੇ ਸਫਾਈ ਨਾ ਹੋਣ ਦਾ ਮੁੱਦਾ ਵੀ ਉਠਾਇਆ ਅਤੇ ਬਠਿੰਡਾ ਪ੍ਰਸ਼ਾਸਨ ਨਾਲ ਨਰਾਜ਼ਗੀ ਵੀ ਜਤਾਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸ਼ਹੀਦਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਸ਼ਰਧਾਂਜਲੀਆਂ ਤੋਂ ਬਾਅਦ ਗੁਰਪ੍ਰੀਤ ਸਿੰਘ ਮਲੂਕਾ ਆਪਣੇ ਸਾਥੀਆਂ ਸਮੇਤ ਹੁਸੈਨੀਵਾਲਾ ਲਈ ਰਵਾਨਾ ਹੋਏ ਜਿੱਥੇ ਉਹ ਸ਼ਹੀਦਾਂ ਦੀ ਯਾਦਗਾਰ ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ।

ਇਸ ਮੌਕੇ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਯੂਥ ਵਿੰਗ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਗੁਰਜੀਤ ਸਿੰਘ ਗੋਰਾ ਦਿਉਣ, ਮੰਡਲ ਪ੍ਰਧਾਨ ਸੁਖਮੰਦਰ ਸਿੰਘ,ਪਿੰਟੂ ਜਲਾਲ,ਨਵੀਂ ਮਾਨ ਗੁਰਜੀਵਨ ਸਿੰਘ ਜੰਡਾਵਾਲਾ, ਸੰਦੀਪ ਸਿੰਘ ਜੰਡਾਵਾਲਾ,ਦੀਪਕ ਕੁਮਾਰ, ਮਹਿਕਦੀਪ ਸਿੰਘ, ਗਗਨਦੀਪ ਸਿੰਘ,ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ।

ਪੰਜਾਬ📍 ਪੰਜਾਬ

ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ: 10 ਕਿੱਲੋ ਹੈਰੋਇਨ, ਤੇ ਸਮੇਤ 3 ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਅਤੇ ਹਥਿਆਰ ਤਸਕਰੀ ਨੈੱਟਵਰਕ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 10 ਕਿੱਲੋ ਤੋਂ ਵੱਧ ਹੈਰੋਇਨ, ਇੱਕ ਏ.ਕੇ.-47, ਇੱਕ ਏ.ਕੇ.-56 ਰਾਈਫ਼ਲ ਅਤੇ ਕਾਰਤੂਸ ਬਰਾਮਦ ਹੋਏ।
ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ: 10 ਕਿੱਲੋ ਹੈਰੋਇਨ, ਤੇ ਸਮੇਤ 3 ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਅਤੇ ਹਥਿਆਰ ਤਸਕਰੀ ਨੈੱਟਵਰਕ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 10 ਕਿੱਲੋ ਤੋਂ ਵੱਧ ਹੈਰੋਇਨ, ਇੱਕ ਏ.ਕੇ.-47, ਇੱਕ ਏ.ਕੇ.-56 ਰਾਈਫ਼ਲ ਅਤੇ ਕਾਰਤੂਸ ਬਰਾਮਦ ਹੋਏ। ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਭੇਜੀ ਗਈ ਇਹ ਖੇਪ ਸਪਲਾਈ ਕਰਨ ਜਾਂਦੇ ਸਮੇਂ ਪੁਲਿਸ ਨੇ ਜ਼ਬਤ ਕੀਤੀ।

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਨੈੱਟਵਰਕ ਵਿਰੁੱਧ ਜ਼ੋਰਦਾਰ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਟੀਮ ਨੇ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਕਿੱਲੋਗ੍ਰਾਮ ਤੋਂ ਵੱਧ ਹੈਰੋਇਨ, ਇੱਕ ਏ.ਕੇ.-47 ਅਤੇ ਇੱਕ ਏ.ਕੇ.-56 ਅਸਾਲਟ ਰਾਈਫ਼ਲ, ਤਿੰਨ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਮੁੱਢਲੀ ਪੁਲਿਸ ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਕਾਬੂ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਪਾਕਿਸਤਾਨ ਵਿੱਚ ਬੈਠੇ ਨਸ਼ਾ ਅਤੇ ਹਥਿਆਰ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਅਤੇ ਹੈਰੋਇਨ ਦੀ ਇਹ ਭਾਰੀ ਖੇਪ ਮੰਗਵਾਈ ਸੀ। ਪੁਲਿਸ ਨੂੰ ਪੱਕਾ ਸ਼ੱਕ ਹੈ ਕਿ ਇਹ ਮੁਲਜ਼ਮ ਇਸ ਖੇਪ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਗੇ ਸਪਲਾਈ ਕਰਨ ਦੀ ਤਿਆਰੀ ਵਿੱਚ ਸਨ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਜਦੋਂ ਤਿੰਨੇ ਮੁਲਜ਼ਮ ਖੇਪ ਦੀ ਡਿਲੀਵਰੀ ਦੇਣ ਜਾ ਰਹੇ ਸਨ, ਤਾਂ ਪੁਲਿਸ ਨੂੰ ਇੱਕ ਠੋਸ ਗੁਪਤ ਸੂਚਨਾ ਮਿਲੀ। ਇਸ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰਕੇ ਤਿੰਨਾਂ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਛੇਹਰਟਾ ਦੇ ਘੁੰਮਣਪੁਰਾ ਵਾਸੀ ਬਿਕਰਮਜੀਤ ਸਿੰਘ, ਪਿੰਡ ਬਰਾੜ ਵਾਸੀ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਵਜੋਂ ਹੋਈ ਹੈ।

ਇਸ ਬਰਾਮਦਗੀ ਦੇ ਸੰਬੰਧ ਵਿੱਚ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਵਿਖੇ ਆਰਮਜ਼ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਸੰਬੰਧਿਤ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਹੋਰ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

ਪੁਲਿਸ ਜਾਂਚ ਟੀਮਾਂ ਹੁਣ ਮੁਲਜ਼ਮਾਂ ਦੇ ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਕਰਵਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੇ ਸਥਾਨਕ ਨੈੱਟਵਰਕ ਅਤੇ ਸਰਹੱਦ ਪਾਰਲੇ ਸੰਪਰਕਾਂ ਦਾ ਪੂਰਾ ਵੇਰਵਾ ਕੱਢਿਆ ਜਾ ਸਕੇ। ਪੁਲਿਸ ਇਸ ਗੱਲ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਅਤੇ ਆਧੁਨਿਕ ਹਥਿਆਰ ਅਸਲ ਵਿੱਚ ਕਿਹੜੇ ਰਸਤਿਓਂ ਆਏ ਸਨ ਅਤੇ ਇਹ ਖ਼ਤਰਨਾਕ ਖੇਪ ਕਿਨ੍ਹਾਂ ਸਥਾਨਕ ਗੈਂਗਸਟਰਾਂ ਜਾਂ ਤਸਕਰਾਂ ਤੱਕ ਪਹੁੰਚਾਈ ਜਾਣੀ ਸੀ।

ਪੰਜਾਬ📍 ਪੰਜਾਬ

ਐੱਲਪੀਯੂ ਦੀ ਘਟਨਾ ਨੂੰ ਲੈ ਕੇ ਪੀਐੱਸਯੂ ਵੱਲੋਂ ਮੁਕਤਸਰ ਵਿਖੇ ਰੋਸ ਪ੍ਰਦਰਸ਼ਨ - , ਸ੍ਰੀ ਸਾਹਿਬ,

ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਲੜਕੀ ਨਾਲ ਵਾਪਰੀ ਬਲਾਤਕਾਰ ਦੀ ਘਟਨਾ, ਉਸ ਵੱਲੋਂ ਆਤਮ-ਹੱਤਿਆ ਕਰਨ ਅਤੇ ਇਨਸਾਫ਼ ਮੰਗ ਰਹੇ ਵਿਦਿਆਰਥੀਆਂ ’ਤੇ ਪੁਲਸੀਆ ਲਾਠੀਚਾਰਜ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਐੱਲਪੀਯੂ ਦੀ ਘਟਨਾ ਨੂੰ ਲੈ ਕੇ ਪੀਐੱਸਯੂ ਵੱਲੋਂ ਮੁਕਤਸਰ ਵਿਖੇ ਰੋਸ ਪ੍ਰਦਰਸ਼ਨ - , ਸ੍ਰੀ ਸਾਹਿਬ,

ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਲੜਕੀ ਨਾਲ ਵਾਪਰੀ ਬਲਾਤਕਾਰ ਦੀ ਘਟਨਾ, ਉਸ ਵੱਲੋਂ ਆਤਮ-ਹੱਤਿਆ ਕਰਨ ਅਤੇ ਇਨਸਾਫ਼ ਮੰਗ ਰਹੇ ਵਿਦਿਆਰਥੀਆਂ ’ਤੇ ਪੁਲਸੀਆ ਲਾਠੀਚਾਰਜ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕਾਲਜ ਕਮੇਟੀ ਪ੍ਰਧਾਨ ਨੌਨਿਹਾਲ ਸਿੰਘ ਥਾਂਦੇਵਾਲਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੀ ਨਾਕਾਮੀ ਛੁਪਾਉਣ ਲਈ ਪੀੜਤ ਲੜਕੀ ਨੂੰ ਘਰ ਭੇਜ ਦਿੱਤਾ, ਜਿੱਥੇ ਮਾਨਸਿਕ ਪੀੜਾ ਕਾਰਨ ਉਸਨੇ ਆਤਮ-ਹੱਤਿਆ ਕਰ ਲਈ। ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਕਿਉਂਕਿ ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਲ ਭਾਜਪਾ ਦਾ ਰਾਜ ਸਭਾ ਮੈਂਬਰ ਹੈ। ਉਨ੍ਹਾਂ ਆਰਐੱਸਐੱਸ ਅਤੇ ਮੋਦੀ ਸਰਕਾਰ ’ਤੇ ਔਰਤ ਵਿਰੋਧੀ ਵਿਚਾਰਧਾਰਾ ਨੂੰ ਹੱਵਾ ਦੇਣ ਅਤੇ ਆਮ ਆਦਮੀ ਪਾਰਟੀ ਸਰਕਾਰ ਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਦੇ ਗੰਭੀਰ ਦੋਸ਼ ਲਗਾਏ। ਯੂਨੀਅਨ ਨੇ ਮਾਮਲੇ ਦੀ ਫੌਰੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕਾਲਜ ਕਮੇਟੀ ਦੀ ਖਜ਼ਾਨਚੀ ਜੈਸਮੀਨ ਮੁਕਤਸਰ ਨੇ ਆਏ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਅਜਿਹੇ ਅਪਰਾਧਾਂ ਵਿਰੁੱਧ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਾਲਜ ਕਮੇਟੀ ਮੀਤ ਪ੍ਰਧਾਨ ਸ਼ਿਵਮ ਕੁਮਾਰ, ਅਰਸ਼ਦੀਪ ਮੁਕਤਸਰ, ਰੁਕਸਾਨਾ, ਇਸ਼ਮੀਤ, ਕਰਨ ਗਿੱਲ, ਖੁਸ਼ਵਿੰਦਰ ਸਿੰਘ, ਹਰਪ੍ਰੀਤ ਕੋਟਲੀ ਦੇਵਨ ਅਤੇ ਕਾਲਜ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।

ਪੰਜਾਬ📍 ਪੰਜਾਬ

ਚੰਡੀਗੜ੍ਹ ‘ਚ ਤੇਜ਼ ਰਫ਼ਤਾਰ ਥਾਰ ਚਲਾ ਰਹੀ ਕੁੜੀ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਟਰਾਂਸਫ਼ਾਰਮਰ ਨਾਲ ਟਕਰਾਈ ਕਾਰ

ਚੰਡੀਗੜ੍ਹ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਟੱਕਰ ਮਗਰੋਂ ਕਾਰ ਚਲਾ ਰਹੀ ਸੈਕਟਰ-38 ਦੀ ਕੁੜੀ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਥਾਰ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟਕਰਾ ਗਈ।
ਚੰਡੀਗੜ੍ਹ ‘ਚ ਤੇਜ਼ ਰਫ਼ਤਾਰ ਥਾਰ ਚਲਾ ਰਹੀ ਕੁੜੀ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਟਰਾਂਸਫ਼ਾਰਮਰ ਨਾਲ ਟਕਰਾਈ ਕਾਰ

ਚੰਡੀਗੜ੍ਹ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਟੱਕਰ ਮਗਰੋਂ ਕਾਰ ਚਲਾ ਰਹੀ ਸੈਕਟਰ-38 ਦੀ ਕੁੜੀ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਥਾਰ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟਕਰਾ ਗਈ। ਲੋਕਾਂ ਨੇ ਘੇਰ ਕੇ ਉਸ ਨੂੰ ਬਾਹਰ ਕੱਢਿਆ। ਪੁਲਿਸ ਨੇ ਕੁੜੀ ਨੂੰ ਹਿਰਾਸਤ ਵਿੱਚ ਲੈ ਕੇ ਮੈਡੀਕਲ ਜਾਂਚ ਕਰਵਾਈ ਹੈ।

ਚੰਡੀਗੜ੍ਹ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਟੱਕਰ ਮਾਰਨ ਤੋਂ ਬਾਅਦ ਥਾਰ ਚਲਾ ਰਹੀ ਕੁੜੀ ਨੇ ਗੱਡੀ ਰੋਕਣ ਦੀ ਬਜਾਏ ਅੱਗੇ ਭਜਾ ਲਈ, ਪਰ ਥੋੜ੍ਹੀ ਦੂਰੀ ਤੇ ਜਾ ਕੇ ਬੇਕਾਬੂ ਹੋਈ ਥਾਰ ਬਿਜਲੀ ਦੇ ਇੱਕ ਟਰਾਂਸਫ਼ਾਰਮਰ ਨਾਲ ਜ਼ੋਰਦਾਰ ਤਰੀਕੇ ਨਾਲ ਟਕਰਾ ਗਈ।

ਹਾਦਸਾ ਵਾਪਰਦੇ ਸਾਰ ਹੀ ਘਟਨਾ ਸਥਾਨ ਤੇ ਵੱਡੀ ਗਿਣਤੀ ਵਿੱਚ ਰਾਹਗੀਰਾਂ ਅਤੇ ਸਥਾਨਕ ਲੋਕਾਂ ਦਾ ਇਕੱਠ ਹੋ ਗਿਆ। ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਟਰਾਂਸਫ਼ਾਰਮਰ ਨਾਲ ਟਕਰਾਈ ਥਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਕੁੜੀ ਨੂੰ ਬਾਹਰ ਕੱਢਿਆ। ਕਾਰ ਵਿੱਚੋਂ ਨਿਕਲਦੇ ਹੀ ਕੁੜੀ ਰੋਣ ਲੱਗ ਪਈ ਅਤੇ ਮੌਜੂਦ ਲੋਕਾਂ ਨੂੰ ਚੁੱਪ ਰਹਿਣ ਲਈ ਕਹਿਣ ਲੱਗੀ। ਮੌਕੇ ਤੇ ਮੌਜੂਦ ਕੁਝ ਚਸ਼ਮਦੀਦਾਂ ਨੇ ਮੁਟਿਆਰ ਦੇ ਨਸ਼ੇ ਦੀ ਹਾਲਤ ਵਿੱਚ ਹੋਣ ਦਾ ਸ਼ੱਕ ਜਤਾਇਆ ਹੈ, ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਫ਼ਿਲਹਾਲ ਇਸ ਗੱਲ ਦੀ ਰਸਮੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਨੇ ਮੁਟਿਆਰ ਦਾ ਮੈਡੀਕਲ ਕਰਵਾ ਕੇ ਉਸ ਦੇ ਖ਼ੂਨ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਹਨ।

ਮੁੱਢਲੀ ਪੁਲਿਸ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਥਾਰ ਚਲਾ ਰਹੀ ਕੁੜੀ ਚੰਡੀਗੜ੍ਹ ਦੇ ਸੈਕਟਰ-38 ਦੀ ਵਸਨੀਕ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਆਉਣ ਵਾਲੀ ਮੈਡੀਕਲ ਰਿਪੋਰਟ ਅਤੇ ਤਫ਼ਤੀਸ਼ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਨੇ ਹਾਦਸਾਗ੍ਰਸਤ ਥਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਜਦਕਿ ਹਾਦਸੇ ਵਿੱਚ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਸੋਮਵਾਰ ਰਾਤ ਕਰੀਬ 9 ਵਜੇ ਲਾਲ ਰੰਗ ਦੀ ਇੱਕ ਥਾਰ ਗੱਡੀ ਧਨਾਸ ਵਾਲੇ ਪਾਸਿਓਂ ਆ ਰਹੀ ਸੀ। ਜਿਵੇਂ ਹੀ ਗੱਡੀ ਧਨਾਸ ਪੁਲ਼ ਤੇ ਪਹੁੰਚੀ ਤਾਂ ਉਸ ਨੇ ਅੱਗੇ ਜਾ ਰਹੇ ਇੱਕ ਮੋਟਰਸਾਈਕਲ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਤੇ ਦੋ ਨੌਜਵਾਨ ਸਵਾਰ ਸਨ, ਜੋ ਟੱਕਰ ਲੱਗਦੇ ਸਾਰ ਹੀ ਸੜਕ ਤੇ ਡਿੱਗ ਪਏ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਸੜਕ ਤੇ ਜ਼ੋਰਦਾਰ ਧਮਾਕਾ ਸੁਣ ਕੇ ਆਲੇ-ਦੁਆਲੇ ਦੇ ਲੋਕ ਤੁਰੰਤ ਮੌਕੇ ਵੱਲ ਭੱਜੇ। ਚਸ਼ਮਦੀਦਾਂ ਮੁਤਾਬਕ ਲੋਕਾਂ ਨੇ ਕਾਰ ਨੂੰ ਰੋਕਣ ਲਈ ਫੜੋ-ਫੜੋ, ਗੱਡੀ ਕੁੜੀ ਚਲਾ ਰਹੀ ਹੈ ਕਹਿ ਕੇ ਰੌਲਾ ਵੀ ਪਾਇਆ। ਇਸ ਦੇ ਬਾਵਜੂਦ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਅੱਗੇ ਭਜਾ ਲਈ। ਹਾਲਾਂਕਿ ਬੇਕਾਬੂ ਹੋਣ ਕਾਰਨ ਕੁਝ ਹੀ ਦੂਰੀ ਤੇ ਜਾ ਕੇ ਥਾਰ ਸੜਕ ਕਿਨਾਰੇ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਵਿੱਚ ਜਾ ਵੱਜੀ।

ਟਰਾਂਸਫ਼ਾਰਮਰ ਨਾਲ ਟਕਰਾਉਣ ਤੋਂ ਬਾਅਦ ਮੌਕੇ ਤੇ ਮੌਜੂਦ ਭੀੜ ਨੇ ਤੁਰੰਤ ਥਾਰ ਨੂੰ ਚਾਰੇ ਪਾਸਿਓਂ ਘੇਰ ਲਿਆ। ਉਸ ਵੇਲੇ ਕਾਰ ਸਵਾਰ ਕੁੜੀ ਮੋਬਾਈਲ ਫ਼ੋਨ ਰਾਹੀਂ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪ੍ਰਤੱਖਦਰਸ਼ੀਆਂ ਅਨੁਸਾਰ ਉਹ ਲਗਾਤਾਰ ਰੋ ਰਹੀ ਸੀ ਅਤੇ ਘਬਰਾਹਟ ਵਿੱਚ ਵਾਰ-ਵਾਰ ਕੁਝ ਬੋਲ ਰਹੀ ਸੀ। ਮੌਕੇ ਤੇ ਇਕੱਠੇ ਹੋਏ ਲੋਕ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਅਤੇ ਉਸ ਨੂੰ ਧੀਰਜ ਦਿੰਦਿਆਂ ਕਹਿੰਦੇ ਰਹੇ ਕਿ ਕੋਈ ਗੱਲ ਨਹੀਂ ਬੇਟਾ, ਆਰਾਮ ਨਾਲ।

ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਦੋਵਾਂ ਨੌਜਵਾਨਾਂ ਨੂੰ ਤੁਰੰਤ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਵਾਂ ਦੀ ਹਾਲਤ ਫ਼ਿਲਹਾਲ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨ ਕੰਮ ਤੋਂ ਛੁੱਟੀ ਕਰਕੇ ਘਰ ਪਰਤ ਰਹੇ ਸਨ। ਮੋਟਰਸਾਈਕਲ ਨੂੰ ਰਾਜੂ ਨਾਮ ਦਾ ਨੌਜਵਾਨ ਚਲਾ ਰਿਹਾ ਸੀ ਅਤੇ ਦੋਵੇਂ ਧਨਾਸ ਸਥਿਤ ਆਪਣੇ ਘਰ ਵੱਲ ਜਾ ਰਹੇ ਸਨ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਰੰਗਪੁਰ ਦੀ ਪੁਲਿਸ ਟੀਮ ਤੁਰੰਤ ਹਾਦਸੇ ਵਾਲੀ ਥਾਂ ਤੇ ਪਹੁੰਚੀ। ਪੁਲਿਸ ਨੇ ਥਾਰ ਚਲਾ ਰਹੀ ਮੁਟਿਆਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਡਾਕਟਰੀ ਮੁਆਇਨੇ ਲਈ ਸੈਕਟਰ-16 ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਉਸ ਦੇ ਖ਼ੂਨ ਦੇ ਨਮੂਨੇ ਲਏ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਹਾਦਸੇ ਸਮੇਂ ਉਹ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਸੀ ਜਾਂ ਨਹੀਂ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੂਰੀ ਮੈਡੀਕਲ ਜਾਂਚ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ📍 ਪੰਜਾਬ

ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫਲੇ ਨਾਲ ਵਾਪਰਿਆ ਸੜਕ ਹਾਦਸਾ

ਬਰਨਾਲਾ: ਬਰਨਾਲਾ-ਬਠਿੰਡਾ ਰਾਸ਼ਟਰੀ ਮਾਰਗ ‘ਤੇ ਪਿੰਡ ਖੁੱਡੀ ਖੁਰਦ ਨੇੜੇ ਅੱਜ ਦੁਪਹਿਰ ਕਰੀਬ 12 ਵਜੇ ਧਰਮ ਪ੍ਰਚਾਰਕ ਅਤੇ ਪਰਮੇਸ਼ਰ ਦੁਆਰ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਨਾਲ ਸੜਕ ਹਾਦਸਾ ਵਾਪਰ ਗਿਆ।
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫਲੇ ਨਾਲ ਵਾਪਰਿਆ ਸੜਕ ਹਾਦਸਾ

ਬਰਨਾਲਾ: ਬਰਨਾਲਾ-ਬਠਿੰਡਾ ਰਾਸ਼ਟਰੀ ਮਾਰਗ ‘ਤੇ ਪਿੰਡ ਖੁੱਡੀ ਖੁਰਦ ਨੇੜੇ ਅੱਜ ਦੁਪਹਿਰ ਕਰੀਬ 12 ਵਜੇ ਧਰਮ ਪ੍ਰਚਾਰਕ ਅਤੇ ਪਰਮੇਸ਼ਰ ਦੁਆਰ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਨਾਲ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਕਾਫਲੇ ਵਿੱਚ ਸਵਾਰ ਹੋਰ ਲੋਕ ਸੁਰੱਖਿਅਤ ਦੱਸੇ ਜਾਂਦੇ ਹਨ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਆਪਣੇ ਸਾਥੀਆਂ ਸਮੇਤ ਬਰਨਾਲਾ ਤੋਂ ਬਠਿੰਡਾ ਜਾ ਰਹੇ ਸਨ। ਜਦੋਂ ਇਹ ਕਾਫਲਾ ਪਿੰਡ ਖੁੱਡੀ ਖੁਰਦ ਕੋਲ ਪਹੁੰਚਿਆ ਤਾਂ ਹਾਈਵੇ ਦੇ ਡਿਵਾਈਡਰ ਨੇੜੇ ਸਫ਼ਾਈ ਦਾ ਕੰਮ ਕਰ ਰਹੇ ਟਰੈਕਟਰ-ਟਰਾਲੀ ਨਾਲ ਕਾਫ਼ਲੇ ਦੀਆਂ ਗੱਡੀਆਂ ਦੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਕਾਫਲੇ ਵਿੱਚ ਸਵਾਰ ਇੱਕ ਟੈਂਪੂ ਟਰੈਵਲਰ ਦਾ ਕਾਫੀ ਨੁਕਸਾਨ ਹੋ ਗਿਆ।

ਕਾਫ਼ਲੇ ਵਿੱਚ ਸ਼ਾਮਲ ਲੋਕਾਂ ਨੇ ਦੋਸ਼ ਲਾਇਆ ਕਿ ਇਹ ਹਾਦਸਾ ਹਾਈਵੇਅ ’ਤੇ ਡਿਵਾਈਡਰ ’ਤੇ ਟਰੈਕਟਰ-ਟਰਾਲੀ ਖੜ੍ਹੀ ਹੋਣ ਕਾਰਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਟੈਂਪੂ ਟਰੈਵਲਰ ਦੇ ਡਰਾਈਵਰ ਨੇ ਸਮੇਂ ਸਿਰ ਸਮਝਦਾਰੀ ਦਿਖਾਈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਦੌਰਾਨ ਬੱਸ ਨਾਲ ਟੱਕਰ ਮਾਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਦੂਜੇ ਪਾਸੇ ਸੜਕ ਦੀ ਸਫ਼ਾਈ ਲਈ ਟਰੈਕਟਰ ਚਲਾ ਰਹੇ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਨੇ ਟਰੈਕਟਰ-ਟਰਾਲੀ ਸੜਕ ਦੇ ਕਿਨਾਰੇ ਖੜ੍ਹੀ ਕੀਤੀ ਸੀ ਤੇ ਪਿੱਛੇ ਤੋਂ ਆ ਰਹੀ ਬੱਸ ਕਾਰਨ ਵਾਹਨ ਆਪਸ ਵਿੱਚ ਟਕਰਾ ਗਏ। ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਬਿਆਨ ਸਾਹਮਣੇ ਆ ਰਹੇ ਹਨ।

ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਦੋਂ ਪੱਤਰਕਾਰਾਂ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਹਾਲ-ਚਾਲ ਪੁੱਛਿਆ ਤਾਂ ਉਨ੍ਹਾਂ ਆਪਣੇ ਆਪ ਨੂੰ ਠੀਕ ਕਰਾਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਬਠਿੰਡਾ ਵੱਲ ਰਵਾਨਾ ਹੋ ਗਿਆ। ਮੌਕੇ ’ਤੇ ਕਾਫ਼ਲੇ ਵਿੱਚ ਸ਼ਾਮਲ ਜਥੇਦਾਰਾਂ ਨੇ ਵੀ ਸੜਕ ’ਤੇ ਖੜ੍ਹੇ ਟਰੈਕਟਰ-ਟਰਾਲੀ ’ਤੇ ਨਾਰਾਜ਼ਗੀ ਪ੍ਰਗਟਾਈ। ਪਰਮੇਸ਼ਰ ਦੁਆਰ ਦੇ ਕਿਸੇ ਵੀ ਜਥੇਦਾਰ ਨੇ ਇਸ ਘਟਨਾ ਸਬੰਧੀ ਮੀਡੀਆ ਨਾਲ ਵਿਸਥਾਰ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਥੇ ਮੌਜੂਦ ਲੋਕਾਂ ਨੇ ਇਹ ਵੀ ਕਿਹਾ ਕਿ ਘਟਨਾ ਦੇ ਸਮੇਂ ਸੜਕ ਸੁਰੱਖਿਆ ਬਲ ਨਹੀਂ ਪਹੁੰਚਿਆ ਸੀ।

ਪੰਜਾਬ📍 ਪੰਜਾਬ

ਪੰਜਾਬ ਮੁਹਾਲੀ 'ਚ ਸਿਟੀ 'ਤੇ ਦੀ ਰੇਡ, ਸੈਕਟਰ-119 ਸਥਿਤ ਦਫਤਰ 'ਚ ਤਿੰਨ ਗੱਡੀਆਂ ਨਾਲ ਪਹੁੰਚੀ ਟੀਮ; ਖੰਗਾਲੇ ਦਸਤਾਵੇਜ

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇੱਕ ਟੀਮ ਨੇ ਮੋਹਾਲੀ ਦੇ ਸੈਕਟਰ 119 ਵਿੱਚ ਸਿਟੀ ਦਫ਼ਤਰ 'ਤੇ ਛਾਪਾ ਮਾਰਿਆ। ਚਸ਼ਮਦੀਦਾਂ ਦੇ ਅਨੁਸਾਰ, ਈਡੀ ਦੀ ਟੀਮ ਤਿੰਨ ਗੱਡੀਆਂ ਵਿੱਚ ਟੀਡੀਆਈ ਸਿਟੀ ਦਫ਼ਤਰ ਪਹੁੰਚੀ।
ਪੰਜਾਬ ਮੁਹਾਲੀ 'ਚ ਸਿਟੀ 'ਤੇ ਦੀ ਰੇਡ, ਸੈਕਟਰ-119 ਸਥਿਤ ਦਫਤਰ 'ਚ ਤਿੰਨ ਗੱਡੀਆਂ ਨਾਲ ਪਹੁੰਚੀ ਟੀਮ; ਖੰਗਾਲੇ ਦਸਤਾਵੇਜ

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇੱਕ ਟੀਮ ਨੇ ਮੋਹਾਲੀ ਦੇ ਸੈਕਟਰ 119 ਵਿੱਚ ਸਿਟੀ ਦਫ਼ਤਰ 'ਤੇ ਛਾਪਾ ਮਾਰਿਆ।

ਚਸ਼ਮਦੀਦਾਂ ਦੇ ਅਨੁਸਾਰ, ਈਡੀ ਦੀ ਟੀਮ ਤਿੰਨ ਗੱਡੀਆਂ ਵਿੱਚ ਟੀਡੀਆਈ ਸਿਟੀ ਦਫ਼ਤਰ ਪਹੁੰਚੀ। ਦਫ਼ਤਰ ਵਿੱਚ ਦਾਖਲ ਹੋਣ 'ਤੇ ਟੀਮ ਨੇ ਮੌਜੂਦ ਲੋਕਾਂ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ। ਸ਼ੁਰੂਆਤ ਵਿੱਚ ਮੌਜੂਦ ਲੋਕਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਅਧਿਕਾਰੀਆਂ ਨੇ ਦਫ਼ਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਿਕਾਰਡ ਅਤੇ ਹੋਰ ਸਮੱਗਰੀ ਦੀ ਜਾਂਚ ਕੀਤੀ। ਤਲਾਸ਼ੀ ਦੌਰਾਨ ਕੁਝ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ।

ਸੂਤਰਾਂ ਅਨੁਸਾਰ, ਈਡੀ ਦੀ ਕਾਰਵਾਈ ਸੜਕ ਲਈ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਵਿੱਚ ਲਗਭਗ ₹6 ਕਰੋੜ (ਲਗਭਗ $60 ਮਿਲੀਅਨ) ਦੀਆਂ ਕਥਿਤ ਬੇਨਿਯਮੀਆਂ ਨਾਲ ਸਬੰਧਤ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਮਾਸਟਰ ਪਲਾਨ ਅਧੀਨ ਜ਼ਮੀਨ ਲਈ (ਭੂਮੀ ਵਰਤੋਂ ਵਿੱਚ ਤਬਦੀਲੀ) ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਕੰਪਨੀ ਨੇ ਵੱਧ ਮੁਆਵਜ਼ਾ ਪ੍ਰਾਪਤ ਕਰਨ ਲਈ ਕੁਝ ਰਿਸ਼ਤੇਦਾਰਾਂ ਦੇ ਨਾਮ 'ਤੇ ਜ਼ਮੀਨ ਰਜਿਸਟਰ ਕੀਤੀ। ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਨੇ ਬਾਅਦ ਵਿੱਚ ਇਨ੍ਹਾਂ ਰਜਿਸਟ੍ਰੇਸ਼ਨਾਂ ਨੂੰ ਰੱਦ ਕਰਨ ਲਈ ਗਮਾਡਾ ਨੂੰ ਅਰਜ਼ੀ ਦਿੱਤੀ।

ਈਡੀ ਦੀ ਇਹ ਕਾਰਵਾਈ ਟੀਡੀਆਈ ਇਨਫਰਾਸਟ੍ਰਕਚਰ ਲਿਮਟਿਡ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੌਰਾਨ ਆਈ ਹੈ। ਈਡੀ ਸੂਤਰਾਂ ਅਨੁਸਾਰ, ਕੰਪਨੀ ਨੇ 2005 ਤੋਂ 2014 ਦੇ ਵਿਚਕਾਰ ਸੋਨੀਪਤ ਵਿੱਚ 23 ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟ ਸ਼ੁਰੂ ਕੀਤੇ ਸਨ। ਇਸਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਲਈ 14,000 ਤੋਂ ਵੱਧ ਖਰੀਦਦਾਰਾਂ ਤੋਂ ₹4,619 ਕਰੋੜ ਤੋਂ ਵੱਧ ਇਕੱਠੇ ਕੀਤੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰੋਜੈਕਟ ਅਧੂਰੇ ਹਨ, ਅਤੇ ਕੁਝ 16 ਤੋਂ 18 ਸਾਲਾਂ ਦੀ ਦੇਰੀ ਨਾਲ ਹੋਣ ਦੀ ਰਿਪੋਰਟ ਹੈ।

ਪੰਜਾਬ📍 ਪੰਜਾਬ

ਐਸਜੀਪੀਸੀ ਸੈਕਟਰੀ ਨੇ ‘ਬਹਿਰੀਨ ਵਾਲੀ ਮਹਿਲਾ’ ਦੇ ਖਾਤੇ ‘ਚ ਕੀਤੇ ਪੈਸੇ ਟ੍ਰਾਂਸਫਰ, ਆਪ ਦਾ ਵੱਡਾ ਦਾਅਵਾ

ਪੰਨੂ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਮੀਡੀਆ ਤੇ ਸੰਗਤ ਵੱਲੋਂ ਸਵਾਲ ਕੀਤੇ ਜਾ ਰਹੇ ਹਨ, ਪਰ ਐਸਜੀਪੀਸੀ ਪ੍ਰਧਾਨ ਤੇ ਬਾਦਲ ਪਰਿਵਾਰ ਵੱਲੋਂ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਗਈ।
ਐਸਜੀਪੀਸੀ ਸੈਕਟਰੀ ਨੇ ‘ਬਹਿਰੀਨ ਵਾਲੀ ਮਹਿਲਾ’ ਦੇ ਖਾਤੇ ‘ਚ ਕੀਤੇ ਪੈਸੇ ਟ੍ਰਾਂਸਫਰ, ਆਪ ਦਾ ਵੱਡਾ ਦਾਅਵਾ

ਪੰਨੂ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਮੀਡੀਆ ਤੇ ਸੰਗਤ ਵੱਲੋਂ ਸਵਾਲ ਕੀਤੇ ਜਾ ਰਹੇ ਹਨ, ਪਰ ਐਸਜੀਪੀਸੀ ਪ੍ਰਧਾਨ ਤੇ ਬਾਦਲ ਪਰਿਵਾਰ ਵੱਲੋਂ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਗਈ। ਉਨ੍ਹਾਂ ਐਸਜੀਪੀਸੀ ਵੱਲੋਂ ਬਣਾਈ ਗਈ ਚਾਰ ਮੈਂਬਰੀ ਜਾਂਚ ਕਮੇਟੀ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਤੇ ਇਲਜ਼ਾਮ ਲਾਇਆ ਕਿ ਕਮੇਟੀ ਰਾਹੀਂ ਮਾਮਲੇ ਦੀ ਜਾਂਚ ਨੂੰ ਸਿਰਫ਼ ਖਾਨਾਪੂਰਤੀ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਰਜੀਤ ਸਿੰਘ ਚਾਵਲਾ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬਾਦਲ ਪਰਿਵਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਸਵਾਲ ਚੁੱਕੇ ਹਨ। ਪੰਨੂ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਈ ਦਿਨ ਬੀਤ ਜਾਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਤੇ ਪਰਿਵਾਰ ਵੱਲੋਂ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ।

ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਚਾਵਲਾ ਮਾਮਲੇ ਨਾਲ ਸਬੰਧਤ ਮਹਿਲਾ ਦੇ ਬੈਂਕ ਖਾਤੇ ‘ਚ ਐਸਜੀਪੀਸੀ ਸੈਕਟਰੀ ਦੇ ਖਾਤੇ ‘ਚੋਂ 1 ਲੱਖ ਰੁਪਏ ਟਰਾਂਸਫਰ ਕੀਤੇ ਜਾਣ ਦੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਇਸ ਲੈਣ-ਦੇਣ ਨੂੰ ਲੈ ਕੇ ਐਸਜੀਪੀਸੀ ਤੋਂ ਸਪੱਸ਼ਟੀਕਰਨ ਮੰਗਿਆ।

ਪੰਨੂ ਨੇ ਸਵਾਲ ਕੀਤਾ ਕਿ ਸੰਗਤ ਵੱਲੋਂ ਸ਼ਰਧਾ ਨਾਲ ਦਿੱਤੇ ਜਾਂਦੇ ਦਸਵੰਧ ਦੇ ਪੈਸਿਆਂ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਗਈ ਤੇ ਮਹਿਲਾ ਨੂੰ ਪੈਸੇ ਟਰਾਂਸਫਰ ਕਰਨ ਦਾ ਕਾਰਨ ਕੀ ਸੀ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ‘ਚ ਵਿੱਤੀ ਲੈਣ-ਦੇਣ ਤੇ ਖਰਚਿਆਂ ਬਾਰੇ ਪਾਰਦਰਸ਼ਤਾ ਹੋਣੀ ਚਾਹੀਦੀ ਹੈ।

‘ਆਪ’ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ @ ਨੇ ਚਾਵਲਾ ਮਾਮਲੇ ਦੇ ਖੋਲ੍ਹੇ ਵੱਡੇ ਭੇਤ !!

‘ਆਪ’ ਆਗੂ ਨੇ ਮਾਮਲੇ ਨਾਲ ਸਬੰਧਤ ਮਹਿਲਾ ਨੂੰ ਬਹਿਰੀਨ ਤੋਂ ਪੰਜਾਬ ਲਿਆਉਣ ਨੂੰ ਲੈ ਕੇ ਵੀ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਮਹਿਲਾ ਨੂੰ ਪੰਜਾਬ ਲਿਆਉਣ ਦਾ ਫੈਸਲਾ ਕਿਸ ਨੇ ਲਿਆ ਤੇ ਉਸ ਨੂੰ ਐਸਜੀਪੀਸੀ ਦੀ ਸਰਾਂ ‘ਚ ਰੱਖਣ ਦਾ ਮਕਸਦ ਕੀ ਸੀ। ਪੰਨੂ ਨੇ ਇਹ ਵੀ ਸਵਾਲ ਕੀਤਾ ਕਿ ਮਹਿਲਾ ਨੂੰ ਸਰਾਂ ‘ਚ ਰੱਖਣ ਤੇ ਉਸ ਦੀਆਂ ਸਹੂਲਤਾਂ ਤੇ ਹੋਏ ਖਰਚਿਆਂ ਦਾ ਸਰੋਤ ਕੀ ਸੀ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਖਰਚਿਆਂ ‘ਚ ਸੰਗਤ ਦਾ ਪੈਸਾ ਵਰਤਿਆ ਗਿਆ ਹੈ ਤਾਂ ਇਸ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਣਾ ਚਾਹੀਦਾ ਹੈ।

ਚਾਵਲਾ ਮਾਮਲੇ ਦੀ ਜਾਂਚ ਲਈ ਐਸਜੀਪੀਸੀ ਵੱਲੋਂ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਪੰਨੂ ਨੇ ਇਸ ਕਮੇਟੀ ‘ਤੇ ਸਵਾਲ ਚੁੱਕਦਿਆਂ ਇਲਜ਼ਾਮ ਲਾਇਆ ਕਿ ਮਾਮਲੇ ਦੀ ਗੰਭੀਰਤਾ ਦੇ ਮੁਕਾਬਲੇ ਜਾਂਚ ਕਮੇਟੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਕਮੇਟੀ ਬਣਾਉਣਾ ਕਾਫ਼ੀ ਨਹੀਂ ਹੈ, ਸਗੋਂ ਮਾਮਲੇ ਨਾਲ ਜੁੜੇ ਸਾਰੇ ਤੱਥ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਜਾਂਚ ਨਿਰਪੱਖ ਢੰਗ ਨਾਲ ਹੋਵੇ ਤੇ ਇਸ ਦੀ ਰਿਪੋਰਟ ਵੀ ਜਨਤਕ ਕੀਤੀ ਜਾਵੇ।

ਚਾਵਲਾ ਮਾਮਲੇ ‘ਚ ਚੁੱਪੀ ਧਾਰ ਕੇ ਲੋਕਾਂ ਦੇ ਸਵਾਲਾਂ ਤੋਂ ਬਚ ਨਹੀਂ ਸਕਦਾ ਬਾਦਲ ਪਰਿਵਾਰ !!

ਬਲਤੇਜ ਪੰਨੂ ਨੇ ਐਸਜੀਪੀਸੀ ਦੇ ਕੰਮਕਾਜ ‘ਚ ਪਾਰਦਰਸ਼ਤਾ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਸ਼ਰਧਾ ਨਾਲ ਦਿੱਤੇ ਜਾਂਦੇ ਦਸਵੰਧ ਤੇ ਹੋਰ ਫੰਡਾਂ ਦੀ ਵਰਤੋਂ ਬਾਰੇ ਜਨਤਕ ਤੌਰ ਤੇ ਜਾਣਕਾਰੀ ਉਪਲਬਧ ਹੋਣੀ ਚਾਹੀਦੀ ਹੈ। ਉਨ੍ਹਾਂ ਐਸਜੀਪੀਸੀ ਨਾਲ ਜੁੜੇ ਹੋਰ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਉਠਾਏ ਗਏ ਵਿੱਤੀ ਬੇਨਿਯਮੀਆਂ ਦੇ ਇਲਜ਼ਾਮਾਂ ‘ਤੇ ਵੀ ਕਾਰਵਾਈ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।

ਪੰਨੂ ਨੇ ਸਿੱਖ ਬੁੱਧੀਜੀਵੀਆਂ ਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਚ ਸਵਾਲ ਪੁੱਛਣ ਤੇ ਸਪੱਸ਼ਟ ਜਵਾਬਾਂ ਦੀ ਮੰਗ ਕਰਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਤੇ ਇਸ ਨਾਲ ਜੁੜੇ ਜ਼ਿੰਮੇਵਾਰ ਆਗੂਆਂ ਨੂੰ ਮਾਮਲੇ ਨਾਲ ਸਬੰਧਤ ਹਰ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ।

ਪੰਜਾਬ📍 ਪੰਜਾਬ

ਏਸ਼ੀਆਈ ਖੇਡਾਂ ‘ਚ ਆਸ਼ਿਮਾ ਅਹਲਾਵਤ ਨੇ ਦੇਸ਼ ਤੇ ਸੂਬੇ ਦਾ ਨਾਂ ਕੀਤਾ ਰੌਸ਼ਨ

ਰੋਹਤਕ: ਰੋਹਤਕ ਦੀ ਬੇਟੀ ਆਸ਼ਿਮਾ ਅਹਲਾਵਤ ਨੇ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਮਹਿਲਾ ਸ਼ੂਟਿੰਗ ਟਰੈਪ ਟੀਮ ਈਵੈਂਟ ਵਿੱਚ, ਆਸ਼ਿਮਾ ਅਹਲਾਵਤ ਦੇ ਨਾਲ ਨੀਰੂ ਅਤੇ ਮਨੀਸ਼ਾ ਕੀਰ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ।
ਏਸ਼ੀਆਈ ਖੇਡਾਂ ‘ਚ ਆਸ਼ਿਮਾ ਅਹਲਾਵਤ ਨੇ ਦੇਸ਼ ਤੇ ਸੂਬੇ ਦਾ ਨਾਂ ਕੀਤਾ ਰੌਸ਼ਨ

ਰੋਹਤਕ: ਰੋਹਤਕ ਦੀ ਬੇਟੀ ਆਸ਼ਿਮਾ ਅਹਲਾਵਤ ਨੇ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਮਹਿਲਾ ਸ਼ੂਟਿੰਗ ਟਰੈਪ ਟੀਮ ਈਵੈਂਟ ਵਿੱਚ, ਆਸ਼ਿਮਾ ਅਹਲਾਵਤ ਦੇ ਨਾਲ ਨੀਰੂ ਅਤੇ ਮਨੀਸ਼ਾ ਕੀਰ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ। ਉਨ੍ਹਾਂ ਦੀ ਇਸ ਪ੍ਰਾਪਤੀ ਕਾਰਨ ਰੋਹਤਕ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਆਪਣੀ ਬੇਟੀ ਦੀ ਕਾਮਯਾਬੀ ‘ਤੇ ਮਾਣ ਹੈ।

ਆਸ਼ਿਮਾ ਦੀ ਮਾਂ ਨੇ ਦੱਸਿਆ ਕਿ ਮੁਕਾਬਲਾ ਕਾਫੀ ਸਖਤ ਸੀ ਪਰ ਉਨ੍ਹਾਂ ਦੀ ਬੇਟੀ ਨੇ ਪੂਰੇ ਆਤਮ ਵਿਸ਼ਵਾਸ ਅਤੇ ਮਿਹਨਤ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਆਸ਼ਿਮਾ ਨੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਪਰਿਵਾਰ ਨੂੰ ਉਮੀਦ ਹੈ ਕਿ ਉਹ ਆਉਣ ਵਾਲੇ ਮੁਕਾਬਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਕਰੇਗੀ ਅਤੇ ਦੇਸ਼ ਲਈ ਸੋਨ ਤਮਗਾ ਵੀ ਜਿੱਤੇਗੀ।

ਆਸ਼ਿਮਾ ਦਾ ਅਗਲਾ ਟੀਚਾ ਓਲੰਪਿਕ ਵਿੱਚ ਭਾਰਤ ਲਈ ਤਮਗਾ ਜਿੱਤਣਾ ਹੈ। ਇਸ ਦੇ ਲਈ ਉਹ ਲਗਾਤਾਰ ਮਿਹਨਤ ਅਤੇ ਅਭਿਆਸ ਕਰਦੀ ਰਹੇਗੀ। ਆਸ਼ਿਮਾ ਦੀ ਇਸ ਪ੍ਰਾਪਤੀ ‘ਤੇ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਸ਼ਿਮਾ ਦੇ ਘਰ ਪਰਤਣ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੀ ਇਸ ਕਾਮਯਾਬੀ ਕਾਰਨ ਪੂਰੇ ਰੋਹਤਕ ਵਿੱਚ ਗਰਵ ਅਤੇ ਖੁਸ਼ੀ ਦਾ ਮਾਹੌਲ ਹੈ।

ਪੰਜਾਬ📍 ਪੰਜਾਬ

ਚੰਡੀਗੜ੍ਹ ‘ਚ ਨਵੇਂ ਟਰਮੀਨਸ ਦੀ ਤਿਆਰੀ, 5 ਸੂਬਿਆਂ ਲਈ ਚੱਲਣਗੀਆਂ ਬੱਸਾਂ

ਪ੍ਰਸਤਾਵਿਤ ਟਰਮੀਨਸ ਤੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਲਈ ਅੰਤਰਰਾਜੀ ਬੱਸ ਸੇਵਾਵਾਂ ਚਲਾਉਣ ਦੀ ਯੋਜਨਾ ਹੈ। ਇਸ ਨਾਲ ਮਨੀਮਾਜਰਾ, ਪੰਚਕੂਲਾ ਤੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਹਰ ਵਾਰ ਸੈਕਟਰ-43 ਸਥਿਤ ਜਾਣ ਦੀ ਲੋੜ ਨਹੀਂ ਪਵੇਗੀ।
ਚੰਡੀਗੜ੍ਹ ‘ਚ ਨਵੇਂ ਟਰਮੀਨਸ ਦੀ ਤਿਆਰੀ, 5 ਸੂਬਿਆਂ ਲਈ ਚੱਲਣਗੀਆਂ ਬੱਸਾਂ

ਪ੍ਰਸਤਾਵਿਤ ਟਰਮੀਨਸ ਤੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਲਈ ਅੰਤਰਰਾਜੀ ਬੱਸ ਸੇਵਾਵਾਂ ਚਲਾਉਣ ਦੀ ਯੋਜਨਾ ਹੈ। ਇਸ ਨਾਲ ਮਨੀਮਾਜਰਾ, ਪੰਚਕੂਲਾ ਤੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਹਰ ਵਾਰ ਸੈਕਟਰ-43 ਸਥਿਤ ਜਾਣ ਦੀ ਲੋੜ ਨਹੀਂ ਪਵੇਗੀ।

ਮਨੀਮਾਜਰਾ ਤੇ ਆਸ-ਪਾਸ ਦੇ ਇਲਾਕਿਆਂ ਤੋਂ ਬੱਸ ਯਾਤਰਾ ਕਰਨ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ ਹਾਊਸਿੰਗ ਬੋਰਡ ਚੌਕ ਨੇੜੇ ਕਰੀਬ 6 ਏਕੜ ਜ਼ਮੀਨ ਤੇ ਨਵਾਂ ਇੰਟੀਗ੍ਰੇਟਿਡ ਬੱਸ ਟਰਮੀਨਸ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਤੇ ਲਗਭਗ 80 ਤੋਂ 100 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਪ੍ਰਸਤਾਵਿਤ ਟਰਮੀਨਸ ਤੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਲਈ ਅੰਤਰਰਾਜੀ ਬੱਸ ਸੇਵਾਵਾਂ ਚਲਾਉਣ ਦੀ ਯੋਜਨਾ ਹੈ। ਇਸ ਨਾਲ ਮਨੀਮਾਜਰਾ, ਪੰਚਕੂਲਾ ਤੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਹਰ ਵਾਰ ਸੈਕਟਰ-43 ਸਥਿਤ ਜਾਣ ਦੀ ਲੋੜ ਨਹੀਂ ਪਵੇਗੀ। ਰੋਜ਼ਾਨਾ 15 ਹਜ਼ਾਰ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ

ਨਵੇਂ ਬੱਸ ਟਰਮੀਨਸ ਨੂੰ ਇਸ ਤਰ੍ਹਾਂ ਵਿਕਸਤ ਕਰਨ ਦੀ ਯੋਜਨਾ ਹੈ ਕਿ ਇੱਥੇ ਰੋਜ਼ਾਨਾ ਲਗਭਗ 15 ਹਜ਼ਾਰ ਯਾਤਰੀਆਂ ਨੂੰ ਸੰਭਾਲਿਆ ਜਾ ਸਕੇ। ਇੱਕ ਸਮੇਂ ‘ਤੇ ਕਈ ਬੱਸਾਂ ਖੜ੍ਹੀਆਂ ਕਰਨ ਦੀ ਵਿਵਸਥਾ ਹੋਵੇਗੀ। ਫਿਲਹਾਲ ਮਨੀਮਾਜਰਾ ਦਾ ਮੌਜੂਦਾ ਬੱਸ ਸਟੈਂਡ ਛੋਟਾ ਹੋਣ ਕਾਰਨ ਇੱਥੇ ਬੱਸਾਂ ਦੀ ਆਵਾਜਾਈ ਤੇ ਯਾਤਰੀਆਂ ਦੀ ਭੀੜ ਕਾਰਨ ਆਸ-ਪਾਸ ਦੀਆਂ ਸੜਕਾਂ ਤੇ ਟ੍ਰੈਫਿਕ ਦਾ ਦਬਾਅ ਬਣਦਾ ਹੈ। ਮੌਜੂਦਾ ਸਹੂਲਤਾਂ ‘ਚ ਪਾਰਕਿੰਗ, ਬੈਠਣ ਤੇ ਸਫ਼ਾਈ ਨਾਲ ਸਬੰਧਤ ਕਈ ਕਮੀਆਂ ਵੀ ਹਨ। ਨਵੇਂ ਟਰਮੀਨਸ ਰਾਹੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਯੋਜਨਾ ਹੈ। 8 ਸ਼ਹਿਰਾਂ ਲਈ ਲੋਕਲ ਬੱਸ ਸੇਵਾ ਨਾਲ ਜੋੜਨ ਦੀ ਤਜਵੀਜ਼

ਪ੍ਰਸਤਾਵਿਤ ਟਰਮੀਨਸ ਸਿਰਫ਼ ਅੰਤਰਰਾਜੀ ਬੱਸਾਂ ਲਈ ਹੀ ਨਹੀਂ ਹੋਵੇਗਾ। ਇੱਥੋਂ ਰਾਇਪੁਰਰਾਣੀ, ਸ਼ਹਿਜ਼ਾਦਪੁਰ, ਨਾਰਾਇਣਗੜ੍ਹ, ਜ਼ੀਰਕਪੁਰ, ਡੇਰਾਬੱਸੀ, ਲਾਲੜੂ, ਬਨੂੜ ਤੇ ਰਾਜਪੁਰਾ ਲਈ ਲੋਕਲ ਬੱਸ ਸੇਵਾਵਾਂ ਨੂੰ ਵੀ ਜੋੜਨ ਦੀ ਤਜਵੀਜ਼ ਹੈ। ਇਸ ਤਰ੍ਹਾਂ ਮਨੀਮਾਜਰਾ ਨੂੰ ਇੱਕ ਵੱਡੇ ਟਰਾਂਸਪੋਰਟ ਹੱਬ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ, ਜਿੱਥੋਂ ਯਾਤਰੀਆਂ ਨੂੰ ਨੇੜਲੇ ਸ਼ਹਿਰਾਂ ਦੇ ਨਾਲ-ਨਾਲ ਦੂਜੇ ਸੂਬਿਆਂ ਲਈ ਵੀ ਬੱਸ ਸੇਵਾ ਮਿਲ ਸਕੇਗੀ।

ਕਰੀਬ 6 ਏਕੜ ‘ਚ ਬਣਨ ਵਾਲੇ ਟਰਮੀਨਸ ‘ਚ ਸਰਫੇਸ ਅਤੇ ਮਲਟੀਲੇਵਲ ਪਾਰਕਿੰਗ ਦੀ ਵਿਵਸਥਾ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਯਾਤਰੀਆਂ ਲਈ ਬੈਠਣ ਅਤੇ ਹੋਰ ਜਨਤਕ ਸਹੂਲਤਾਂ ਲਈ ਥਾਂ ਰੱਖੀ ਜਾਵੇਗੀ। ਪ੍ਰੋਜੈਕਟ ‘ਚ ਕਮਰਸ਼ੀਅਲ ਸਪੇਸ ਵੀ ਵਿਕਸਤ ਕਰਨ ਦੀ ਤਜਵੀਜ਼ ਹੈ। ਨਗਰ ਨਿਗਮ ਇਨ੍ਹਾਂ ਦੁਕਾਨਾਂ ਤੇ ਕਮਰਸ਼ੀਅਲ ਜਾਇਦਾਦ ਨੂੰ ਲੀਜ਼ ਜਾਂ ਕਿਰਾਏ ਤੇ ਦੇ ਕੇ ਆਮਦਨ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ਼ਤਿਹਾਰ, ਪਾਰਕਿੰਗ ਤੇ ਬੱਸਾਂ ਦੇ ਐਗਜ਼ਿਟ ਚਾਰਜ ਤੋਂ ਵੀ ਨਿਗਮ ਨੂੰ ਆਮਦਨ ਹੋਣ ਦੀ ਉਮੀਦ ਹੈ। 80 ਤੋਂ 100 ਕਰੋੜ ਰੁਪਏ ਦੇ ਅਨੁਮਾਨਿਤ ਪ੍ਰੋਜੈਕਟ ਲਈ ਫੰਡਿੰਗ ਦਾ ਖਾਕਾ ਵੀ ਤਿਆਰ ਕੀਤਾ ਜਾ ਰਿਹਾ ਹੈ। ਪ੍ਰਸਤਾਵ ਮੁਤਾਬਕ ਪ੍ਰੋਜੈਕਟ ਦੀ 25 ਫ਼ੀਸਦੀ ਰਕਮ ਕੇਂਦਰ ਅਤੇ 25 ਫ਼ੀਸਦੀ ਰਕਮ ਪ੍ਰਸ਼ਾਸਨ ਦੀ ਲੋਕਲ ਬਾਡੀ ਵੱਲੋਂ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਲਗਭਗ 20 ਤੋਂ 25 ਕਰੋੜ ਰੁਪਏ ਦੀ ਰਕਮ ਦੋਵਾਂ ਪਾਸਿਆਂ ਤੋਂ ਮਿਲਣ ਦੀ ਤਜਵੀਜ਼ ਹੈ। ਬਾਕੀ 50 ਫ਼ੀਸਦੀ ਰਕਮ, ਜੋ ਲਗਭਗ 40 ਤੋਂ 50 ਕਰੋੜ ਰੁਪਏ ਬਣਦੀ ਹੈ, ਨਗਰ ਨਿਗਮ ਵੱਲੋਂ ਮਾਰਕੀਟ ਲੋਨ ਰਾਹੀਂ ਜੁਟਾਉਣ ਦੀ ਯੋਜਨਾ ਹੈ। ਮਨਜ਼ੂਰੀ ਤੋਂ ਬਾਅਦ ਸ਼ੁਰੂ ਹੋਵੇਗੀ ਅਗਲੀ ਪ੍ਰਕਿਰਿਆ

ਪ੍ਰਾਜੈਕਟ ਨਾਲ ਸਬੰਧਤ ਪ੍ਰਸਤਾਵ ਪਹਿਲਾਂ ਸੈਕਟਰੀ ਲੋਕਲ ਗਵਰਨਮੈਂਟ ਦੇ ਸਾਹਮਣੇ ਰੱਖਿਆ ਜਾਵੇਗਾ। ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਫੰਡਿੰਗ ਤੇ ਪ੍ਰਾਜੈਕਟ ਨਾਲ ਜੁੜਿਆ ਏਜੰਡਾ ਨਗਰ ਨਿਗਮ ਸਦਨ ‘ਚ ਪੇਸ਼ ਕੀਤਾ ਜਾਵੇਗਾ। ਸਦਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪ੍ਰਾਜੈਕਟ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਜੇਕਰ ਇਹ ਯੋਜਨਾ ਮਨਜ਼ੂਰ ਹੋ ਕੇ ਲਾਗੂ ਹੁੰਦੀ ਹੈ ਤਾਂ ਮਨੀਮਾਜਰਾ ਨੂੰ ਚੰਡੀਗੜ੍ਹ-ਪੰਚਕੂਲਾ ਖੇਤਰ ‘ਚ ਇੱਕ ਮਹੱਤਵਪੂਰਨ ਬੱਸ ਟਰਾਂਸਪੋਰਟ ਹੱਬ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ।

ਪੰਜਾਬ📍 ਪੰਜਾਬ

ਜ਼ਿਲ੍ਹਾ ਪੁਲਿਸ ਵੱਲੋਂ ਸਮੂਹ ਬੱਸ ਸਟੈਂਡਾਂ ’ਤੇ ਵਿਸ਼ੇਸ਼ ਸਰਚ ਆਪਰੇਸ਼ਨ

ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ’ਤੇ ਐੱਸਐੱਸਪੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਸਮੂਹ ਬੱਸ ਸਟੈਂਡਾਂ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਵਿਸ਼ੇਸ਼ ਸੁਰੱਖਿਆ ਚੈਕਿੰਗ ਅਤੇ ਸਰਚ ਆਪਰੇਸ਼ਨ ਚਲਾਇਆ ਗਿਆ।
ਜ਼ਿਲ੍ਹਾ ਪੁਲਿਸ ਵੱਲੋਂ ਸਮੂਹ ਬੱਸ ਸਟੈਂਡਾਂ ’ਤੇ ਵਿਸ਼ੇਸ਼ ਸਰਚ ਆਪਰੇਸ਼ਨ

ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ’ਤੇ ਐੱਸਐੱਸਪੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਸਮੂਹ ਬੱਸ ਸਟੈਂਡਾਂ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਵਿਸ਼ੇਸ਼ ਸੁਰੱਖਿਆ ਚੈਕਿੰਗ ਅਤੇ ਸਰਚ ਆਪਰੇਸ਼ਨ ਚਲਾਇਆ ਗਿਆ। ਇਹ ਅਭਿਆਨ ਐੱਸਪੀ ‘ਡੀ’ ਅਸ਼ੋਕ ਮੀਨਾ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ, ਮਲੋਟ, ਗਿੱਦੜਬਾਹਾ ਅਤੇ ਲੰਬੀ ਸਬ-ਡਿਵੀਜ਼ਨਾਂ ’ਚ ਇੱਕੋ ਸਮੇਂ ਚਲਾਇਆ ਗਿਆ। ਇਸ ਦੌਰਾਨ ਵੇਟਿੰਗ ਹਾਲਾਂ, ਪਾਰਕਿੰਗਾਂ ਅਤੇ ਯਾਤਰੀਆਂ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸ਼ੱਕੀ ਵਿਅਕਤੀਆਂ ਦੀ ਪੀਏਆਈਐਸ ਐਪ ਅਤੇ ਵਾਹਨਾਂ ਦੀ ਵਾਹਨ ਐਪ ਰਾਹੀਂ ਚੈਕਿੰਗ ਕੀਤੀ ਗਈ, ਨਾਲ ਹੀ ਯਾਤਰੀਆਂ ਨੂੰ ਸ਼ੱਕੀ ਵਸਤੂਆਂ ਬਾਰੇ ਚੌਕਸ ਰਹਿਣ ਲਈ ਜਾਗਰੂਕ ਕੀਤਾ ਗਿਆ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਟੀਮਾਂ 24×7 ਤਾਇਨਾਤ ਹਨ। ਸ਼ਰਾਰਤੀ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ, ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਪੰਜਾਬ📍 ਪੰਜਾਬ

ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਛਾਉਣੀ ਵਪਾਰ ਬੋਰਡ ਨੇ ਛੋਟੇ ਤੇ ਵੱਡੇ ਵਪਾਰੀਆਂ ਦੇ ਲਈ ਜਾਰੀ ਕੀਤੀ ਸੂਚਨਾ

ਫਿਰੋਜ਼ਪੁਰ: ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਛਾਉਣੀ ਵਪਾਰ ਬੋਰਡ, ਫਿਰੋਜ਼ਪੁਰ ਦੇ ਪ੍ਰਧਾਨ ਧਰਮਵੀਰ ਸ਼ਰਮਾ ਉਰਫ਼ ਧਰਮੂ ਨੇ ਸ਼ਹਿਰ ਦੇ ਸਾਰੇ ਛੋਟੇ ਅਤੇ ਵੱਡੇ ਵਪਾਰੀਆਂ ਦੇ ਲਈ ਸੂਚਨਾ ਜਾਰੀ ਕਰਦੇ ਹੋਏ ਅਪੀਲ ਕੀਤੀ ਹੈ।
ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਛਾਉਣੀ ਵਪਾਰ ਬੋਰਡ ਨੇ ਛੋਟੇ ਤੇ ਵੱਡੇ ਵਪਾਰੀਆਂ ਦੇ ਲਈ ਜਾਰੀ ਕੀਤੀ ਸੂਚਨਾ

ਫਿਰੋਜ਼ਪੁਰ: ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਛਾਉਣੀ ਵਪਾਰ ਬੋਰਡ, ਫਿਰੋਜ਼ਪੁਰ ਦੇ ਪ੍ਰਧਾਨ ਧਰਮਵੀਰ ਸ਼ਰਮਾ ਉਰਫ਼ ਧਰਮੂ ਨੇ ਸ਼ਹਿਰ ਦੇ ਸਾਰੇ ਛੋਟੇ ਅਤੇ ਵੱਡੇ ਵਪਾਰੀਆਂ ਦੇ ਲਈ ਸੂਚਨਾ ਜਾਰੀ ਕਰਦੇ ਹੋਏ ਅਪੀਲ ਕੀਤੀ ਹੈ।

ਉਨ੍ਹਾਂ ਨੇ ਵਪਾਰੀਆਂ ਨੂੰ ਕਿਹਾ ਹੈ ਕਿ ਜਦੋਂ ਤੱਕ ਜ਼ਿਲ੍ਹਾ ਮਜਿਸਟਰੇਟ/ਡੀ.ਸੀ. ਦਫ਼ਤਰ ਵੱਲੋਂ ਪਟਾਕੇ ਵੇਚਣ ਲਈ ਅਧਿਕਾਰਤ ਥਾਂ ਤੈਅ ਨਹੀਂ ਕੀਤੀ ਜਾਂਦੀ ਅਤੇ ਜ਼ਰੂਰੀ ਲਾਇਸੈਂਸ ਜਾਂ ਪ੍ਰਸ਼ਾਸਕੀ ਮਨਜ਼ੂਰੀ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੋਈ ਵੀ ਵਪਾਰੀ ਪਟਾਕਿਆਂ ਦੀ ਖਰੀਦ ਵਿੱਚ ਆਪਣਾ ਪੈਸਾ ਨਾ ਲਗਾਓ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਲਾਇਸੈਂਸ, ਇਜਾਜ਼ਤ ਅਤੇ ਨਿਰਧਾਰਤ ਜਗ੍ਹਾ ਤੋਂ ਬਿਨਾਂ ਪਟਾਕੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਕਾਰਨ ਵਪਾਰੀਆਂ ਨੂੰ ਵਿੱਤੀ ਨੁਕਸਾਨ ਦੇ ਨਾਲ-ਨਾਲ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਧਰਮਵੀਰ ਸ਼ਰਮਾ ਨੇ ਵਪਾਰੀਆਂ ਨੂੰ ਪਹਿਲਾਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਲੋੜੀਂਦਾ ਲਾਇਸੈਂਸ ਅਤੇ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਮਿਲਣ ਤੋਂ ਬਾਅਦ ਹੀ ਪਟਾਖਿਆਂ ਦੀ ਖ਼ਰੀਦ-ਵੇਚ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨਾ ਹਰ ਨਾਗਰਿਕ ਅਤੇ ਵਪਾਰੀ ਦਾ ਫ਼ਰਜ਼ ਹੈ ਤਾਂ ਜੋ ਕਿਸੇ ਵੀ ਅਣਚਾਹੇ ਘਟਨਾ ਜਾਂ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ। ਵਪਾਰ ਮੰਡਲ ਨੇ ਸਾਰੇ ਦੁਕਾਨਦਾਰਾਂ ਤੋਂ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਖੇਡਾਂ📍 ਪੰਜਾਬ

ਨੇ ਜਿੱਤਿਆ ਗੋਲਡ, ਆਪਣੇ ਨਿਸ਼ਾਨੇ ਨਾਲ ਬਣਾਇਆ ਰਿਕਾਰਡ, ਭਾਰਤੀ ਫੌਜ ਵਿੱਚ ਇਸ ਅਹੁਦੇ ‘ਤੇ ਹਨ ਤਾਇਨਾਤ

ਨੀਰੂ ਢਾਂਡਾ ਨੇ ਭਾਰਤ ਲਈ ਗੋਲਡ ਮੈਡਲ ਤਾਂ ਜਿੱਤਿਆ ਹੀ ਹੈ, ਇਸ ਤੋਂ ਇਲਾਵਾ ਆਪਣੀ ਸ਼ਾਨਦਾਰ ਨਿਸ਼ਾਨੇਬਾਜ਼ੀ ਨਾਲ ਨਵਾਂ ਏਸ਼ੀਅਨ ਗੇਮਜ਼ ਰਿਕਾਰਡ ਵੀ ਬਣਾ ਦਿੱਤਾ ਹੈ।
ਨੇ ਜਿੱਤਿਆ ਗੋਲਡ, ਆਪਣੇ ਨਿਸ਼ਾਨੇ ਨਾਲ ਬਣਾਇਆ ਰਿਕਾਰਡ, ਭਾਰਤੀ ਫੌਜ ਵਿੱਚ ਇਸ ਅਹੁਦੇ ‘ਤੇ ਹਨ ਤਾਇਨਾਤ

ਨੀਰੂ ਢਾਂਡਾ ਨੇ ਭਾਰਤ ਲਈ ਗੋਲਡ ਮੈਡਲ ਤਾਂ ਜਿੱਤਿਆ ਹੀ ਹੈ, ਇਸ ਤੋਂ ਇਲਾਵਾ ਆਪਣੀ ਸ਼ਾਨਦਾਰ ਨਿਸ਼ਾਨੇਬਾਜ਼ੀ ਨਾਲ ਨਵਾਂ ਏਸ਼ੀਅਨ ਗੇਮਜ਼ ਰਿਕਾਰਡ ਵੀ ਬਣਾ ਦਿੱਤਾ ਹੈ। ਇਹ 20ਵੇਂ ਏਸ਼ੀਅਨ ਗੇਮਜ਼ ਵਿੱਚ ਨੀਰੂ ਢਾਂਡਾ ਵੱਲੋਂ ਜਿੱਤਿਆ ਗਿਆ ਦੂਜਾ ਮੈਡਲ ਹੈ।

ਭਾਰਤ ਦੀ ਨੀਰੂ ਢਾਂਡਾ ਨੇ ਜਾਪਾਨ ਦੇ ਆਇਚੀ-ਨਾਗੋਆ ਦੀ ਸ਼ੂਟਿੰਗ ਰੇਂਜ ਵਿੱਚ ਅਜਿਹਾ ਕਾਰਨਾਮਾ ਕੀਤਾ ਹੈ, ਜਿਸ ਨੂੰ ਡਬਲ ਮੈਜਿਕ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਭਾਰਤ ਲਈ ਗੋਲਡ ਮੈਡਲ ਤਾਂ ਜਿੱਤਿਆ ਹੀ ਹੈ, ਇਸ ਤੋਂ ਇਲਾਵਾ ਆਪਣੀ ਸ਼ਾਨਦਾਰ ਨਿਸ਼ਾਨੇਬਾਜ਼ੀ ਨਾਲ ਨਵਾਂ ਏਸ਼ੀਅਨ ਗੇਮਜ਼ ਰਿਕਾਰਡ ਵੀ ਬਣਾ ਦਿੱਤਾ ਹੈ। 20ਵੇਂ ਏਸ਼ੀਅਨ ਗੇਮਜ਼ ਵਿੱਚ ਇਹ ਨੀਰੂ ਢਾਂਡਾ ਦਾ ਦੂਜਾ ਮੈਡਲ ਹੈ। ਉਨ੍ਹਾਂ ਨੇ ਮਹਿਲਾਵਾਂ ਦੀ ਟ੍ਰੈਪ ਸ਼ੂਟਿੰਗ ਦੇ ਵਿਅਕਤੀਗਤ ਇਵੈਂਟ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਇਸੇ ਇਵੈਂਟ ਦੇ ਟੀਮ ਮੁਕਾਬਲੇ ਵਿੱਚ ਵੀ ਨੀਰੂ ਢਾਂਡਾ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ। ਨੀਰੂ ਢਾਂਡਾ ਦਾ ਜਿੱਤਿਆ ਗੋਲਡ ਖਾਸ ਕਿਉਂ?

ਏਸ਼ੀਅਨ ਗੇਮਜ਼ 2026 ਵਿੱਚ ਨੀਰੂ ਢਾਂਡਾ ਸ਼ੂਟਿੰਗ ਦੇ ਕਿਸੇ ਵਿਅਕਤੀਗਤ ਇਵੈਂਟ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਸ਼ੂਟਰ ਹਨ। ਨੀਰੂ ਢਾਂਡਾ ਦਾ ਗੋਲਡ 20ਵੇਂ ਏਸ਼ੀਅਨ ਗੇਮਜ਼ ਵਿੱਚ ਭਾਰਤ ਨੂੰ ਸ਼ੂਟਿੰਗ ਵਿੱਚ ਮਿਲਿਆ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਸ਼ੂਟਿੰਗ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਇਵੈਂਟ ਵਿੱਚ ਪਹਿਲਾ ਗੋਲਡ ਮੈਡਲ ਮਿਲਿਆ ਸੀ। ਨੀਰੂ ਢਾਂਡਾ ਨੇ ਏਸ਼ੀਅਨ ਰਿਕਾਰਡ ਨਾਲ ਜਿੱਤਿਆ ਗੋਲਡ

ਨੀਰੂ ਢਾਂਡਾ ਨੇ ਜਾਪਾਨ ਦੇ ਆਇਚੀ-ਨਾਗੋਆ ਵਿੱਚ ਨਵਾਂ ਏਸ਼ੀਅਨ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਿਆ ਹੈ। ਉਨ੍ਹਾਂ ਨੇ 30 ਵਿੱਚੋਂ 28 ਅੰਕ ਹਾਸਲ ਕੀਤੇ, ਜੋ ਇੱਕ ਨਵਾਂ ਏਸ਼ੀਅਨ ਰਿਕਾਰਡ ਹੈ। ਨੀਰੂ ਨੇ ਫਾਈਨਲ ਵਿੱਚ ਸ਼ੁਰੂ ਤੋਂ ਹੀ ਆਪਣੀ ਬੜ੍ਹਤ ਬਣਾਈ ਰੱਖੀ। ਉਨ੍ਹਾਂ ਦੀ ਇਹ ਬੜ੍ਹਤ ਅੰਤ ਤੱਕ ਬਰਕਰਾਰ ਰਹੀ ਅਤੇ ਇਸ ਦੇ ਨਤੀਜੇ ਵਜੋਂ ਗੋਲਡ ਮੈਡਲ ਉਨ੍ਹਾਂ ਦੇ ਨਾਮ ਹੋ ਗਿਆ। ਏਸ਼ੀਅਨ ਗੇਮਜ਼ ਵਿੱਚ ਵੀ ਨੀਰੂ ਦੀ ਸ਼ਾਨਦਾਰ ਫਾਰਮ ਰਹੀ ਬਰਕਰਾਰ

ਹਰਿਆਣਾ ਦੇ ਜੀਂਦ ਤੋਂ ਆਉਣ ਵਾਲੀ ਨੀਰੂ ਢਾਂਡਾ ਦੀ ਮੌਜੂਦਾ ਫਾਰਮ ਸ਼ਾਨਦਾਰ ਰਹੀ ਹੈ। ਉਨ੍ਹਾਂ ਨੇ ਆਪਣੀ ਇਸੇ ਫਾਰਮ ਨੂੰ ਏਸ਼ੀਅਨ ਗੇਮਜ਼ ਵਿੱਚ ਵੀ ਬਰਕਰਾਰ ਰੱਖਿਆ ਹੈ। ਨੀਰੂ ਢਾਂਡਾ ਨੇ ਪਿਛਲੇ ਸਾਲ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਾਲ ਹੋਏ ਸ਼ਾਟਗਨ ਵਰਲਡ ਕੱਪ ਵਿੱਚ ਵੀ ਗੋਲਡ ਮੈਡਲ ਜਿੱਤਿਆ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸ਼ੂਟਰ ਬਣੀ।

ਖੇਡਾਂ📍 ਪੰਜਾਬ

ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਦੇਸ਼ ਲਈ ਜਿੱਤਿਆ ਚਾਂਦੀ ਦਾ ਤਮਗਾ, ਮਨੂ ਭਾਕਰ ਰਹੀ ਮੈਡਲ ਤੋਂ ਵਾਂਝੀ

ਉਸਨੇ ਸਿਲਵਰ ਮੈਡਲ ਦੀ ਦੌੜ ’ਚ ਬਣੇ ਰਹਿਣ ਲਈ ਵੀਅਤਨਾਮ ਦੀ ਟੀ ਥੂ ਵਿਨਹਾ ਵਿਰੁੱਧ ਤਿੰਨ ਸ਼ੂਟਆਫ ਜਿੱਤੇ। ਇਸ ਤੋਂ ਬਾਅਦ ਗੋਲਡ ਮੈਡਲ ਦੇ ਮੁਕਾਬਲੇ ’ਚ ਉਸ ਨੂੰ ਚੀਨ ਦੀ ਸ਼ਿਆਓ ਜੀਆਰੂਈਸ਼ੁਆਨ ਨਾਲ ਦੋ ਹੋਰ ਸ਼ੂਟਆਫ ’ਚੋਂ ਲੰਘਣਾ ਪਿਆ।
ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਦੇਸ਼ ਲਈ ਜਿੱਤਿਆ ਚਾਂਦੀ ਦਾ ਤਮਗਾ, ਮਨੂ ਭਾਕਰ ਰਹੀ ਮੈਡਲ ਤੋਂ ਵਾਂਝੀ

ਉਸਨੇ ਸਿਲਵਰ ਮੈਡਲ ਦੀ ਦੌੜ ’ਚ ਬਣੇ ਰਹਿਣ ਲਈ ਵੀਅਤਨਾਮ ਦੀ ਟੀ ਥੂ ਵਿਨਹਾ ਵਿਰੁੱਧ ਤਿੰਨ ਸ਼ੂਟਆਫ ਜਿੱਤੇ। ਇਸ ਤੋਂ ਬਾਅਦ ਗੋਲਡ ਮੈਡਲ ਦੇ ਮੁਕਾਬਲੇ ’ਚ ਉਸ ਨੂੰ ਚੀਨ ਦੀ ਸ਼ਿਆਓ ਜੀਆਰੂਈਸ਼ੁਆਨ ਨਾਲ ਦੋ ਹੋਰ ਸ਼ੂਟਆਫ ’ਚੋਂ ਲੰਘਣਾ ਪਿਆ।

ਨਾਗੋਯਾ: ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਸੋਮਵਾਰ ਨੂੰ ਏਸ਼ਿਆਈ ਖੇਡਾਂ ਦੀ ਮਹਿਲਾ 25 ਮੀਟਰ ਪਿਸਟਲ ਨਿੱਜੀ ਮੁਕਾਬਲੇਬਾਜ਼ੀ ’ਚ ਇਕ ਗ਼ਲਤ ਨਿਸ਼ਾਨੇ ਨਾਲ ਗੋਲਡ ਮੈਡਲ ਗੁਆਇਆ ਪਰ ਦਰਦ, ਥਕਾਵਟ ਤੇ ਦਬਾਅ ਵਿਚਾਲੇ ਲਗਾਤਾਰ ਪੰਜ ਸ਼ੂਟਆਫ ਦੇ ਰੋਮਾਂਚਕ ਦੌਰ ਤੋਂ ਬਾਅਦ ਸਿਲਵਰ ਮੈਡਲ ਪੱਕਾ ਕਰਨ ’ਚ ਸਫਲ ਰਹੀ। ਹੈਦਰਾਬਾਦ ਦੀ 21 ਸਾਲਾ ਈਸ਼ਾ ਇਸ ਵਰਗ ਦੀ ਮੌਜੂਦਾ ਵਿਸ਼ਵ ਨੰਬਰ ਇਕ ਹੈ। ਉਸਨੇ ਸਿਲਵਰ ਮੈਡਲ ਦੀ ਦੌੜ ’ਚ ਬਣੇ ਰਹਿਣ ਲਈ ਵੀਅਤਨਾਮ ਦੀ ਟੀ ਥੂ ਵਿਨਹਾ ਵਿਰੁੱਧ ਤਿੰਨ ਸ਼ੂਟਆਫ ਜਿੱਤੇ। ਇਸ ਤੋਂ ਬਾਅਦ ਗੋਲਡ ਮੈਡਲ ਦੇ ਮੁਕਾਬਲੇ ’ਚ ਉਸ ਨੂੰ ਚੀਨ ਦੀ ਸ਼ਿਆਓ ਜੀਆਰੂਈਸ਼ੁਆਨ ਨਾਲ ਦੋ ਹੋਰ ਸ਼ੂਟਆਫ ’ਚੋਂ ਲੰਘਣਾ ਪਿਆ।

ਨਿਰਧਾਰਿਤ ਸੀਰੀਜ਼ ਤੋਂ ਬਾਅਦ ਦੋਵਾਂ ਦੇ 38-38 ਅੰਕ ਸਨ ਪਰ ਆਖਰੀ ਨਿਸ਼ਾਨੇ ’ਚ ਈਸ਼ਾ ਖੁੰਝ ਗਈ ਤੇ ਉਸ ਨੂੰ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਮੋਢੇ ਦੇ ਦਰਦ ਤੇ ਨੇੜਲੀ ਐਲੀਮਿਨੇਸ਼ਨ ਤੋਂ ਉੱਭਰਦੇ ਹੋਏ ਈਸ਼ਾ ਨੇ ਬੇਹੱਦ ਨਾਟਕੀ ਫਾਈਨਲ ’ਚ ਆਪਣੇ ਵੱਲੋਂ ਸਰਬੋਤਮ ਕੋਸ਼ਿਸ਼ ਕੀਤੀ ਪਰ ਉਸਦਾ ਸਿਲਵਰ ਮੈਡਲ ਸੋਮਵਾਰ ਨੂੰ ਨਿਸ਼ਾਨੇਬਾਜ਼ੀ ਰੇਂਜ ’ਤੇ ਭਾਰਤ ਦਾ ਇਕਮਾਤਰ ਮੈਡਲ ਰਿਹਾ। ਈਸ਼ਾ ਨੇ 2023 ਹਾਂਗਝੋਊ ਖੇਡਾਂ ’ਚ 25 ਮੀਟਰ ਸਪੋਰਟਸ ਪਿਸਟਲ ਨਿੱਜੀ ਸਿਲਵਰ, ਟੀਮ ਵਰਗ ’ਚ ਗੋਲਡ, 10 ਮੀਟਰ ਏਅਰ ਪਿਸਟਲ ਨਿੱਜੀ ਤੇ ਟੀਮ ਮੁਕਾਬਲੇਬਾਜ਼ੀ ’ਚ ਸਿਲਵਰ ਮੈਡਲ ਜਿੱਤਿਆ ਸੀ। ਉੱਤਰੀ ਕੋਰੀਆ ਦੀ ਕਿਮ ਹਯੋਨ ਸੁਕ ਨੇ ਈਸ਼ਾ ਵਿਰੁੱਧ ਸ਼ੂਟਆਫ ’ਚ ਹਾਰਨ ਤੋਂ ਬਾਅਦ 34 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ।

ਮਨੂ ਮੈਡਲ ਬਿਨਾਂ ਪਰਤੇਗੀ: ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਇਸ ਮੁਕਾਬਲੇਬਾਜ਼ੀ ਦੇ ਫਾਈਨਲ ’ਚ ਥਾਂ ਬਣਾਉਣ ’ਚ ਨਾਕਾਮ ਰਹਿਣ ਤੋਂ ਬਾਅਦ ਏਸ਼ਿਆਈ ਖੇਡਾਂ ਤੋਂ ਮੈਡਲ ਦੇ ਬਿਨਾਂ ਪਰਤੇਗੀ। ਮਨੂ 579 ਅੰਕਾਂ ਨਾਲ 11ਵੇਂ ਸਥਾਨ ’ਤੇ ਰਹੀ, ਜੋ ਫਾਈਨਲ ’ਚ ਪੁੱਜਣ ਲਈ ਲੋੜੀਂਦਾ ਨਹੀਂ ਸੀ। ਈਸ਼ਾ ਨੇ ਕੁਆਲੀਫਿਕੇਸ਼ਨ ’ਚ 580 ਅੰਕ ਲਏ ਸਨ। ਮਨੂ ਲਈ ਇਹ ਏਸ਼ਿਆਈ ਖੇਡਾਂ ਦੀ ਨਿਰਾਸ਼ਾਜਨਕ ਮੁਹਿੰਮ ਰਹੀ। ਇਸ ਤੋਂ ਪਹਿਲਾਂ ਉਹ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇਬਾਜ਼ੀ ’ਚ ਵੀ ਮੈਡਲ ਜਿੱਤਣ ’ਚ ਨਾਕਾਮ ਰਹੀ ਸੀ। ਭਾਰਤੀ ਮਹਿਲਾ ਟੀਮ ਵੀ ਮੈਡਲ ਦੀ ਦੌੜ ’ਚ ਸੀ ਪਰ ਅਹਿਮ ਸਮੇਂ ’ਤੇ ਰਾਹੀ ਸਰਨੋਬਤ ਦੀ ਇਕ ਗ਼ਲਤੀ ਟੀਮ ’ਤੇ ਭਾਰੀ ਪਈ। ਸਰਨੋਬਤ ਨੇ ਚੌਥੀ ਸੀਰੀਜ਼ ’ਚ 39 ਅੰਕਾਂ ਦਾ ਨਿਰਾਸ਼ਾਜਨਕ ਸਕੋਰ ਕੀਤਾ। ਇਸ ਤੋਂ ਬਾਅਦ ਭਾਰਤ ਦੀਆਂ ਮੈਡਲ ਦੀਆਂ ਉਮੀਦਾਂ ਖ਼ਤਮ ਹੋ ਗਈਆਂ।

ਖੇਡਾਂ📍 ਪੰਜਾਬ

ਖੇਡਾਂ ਦੇ ਮੈਦਾਨ ਵੱਲ ਪੰਜਾਬ ਦੇ ਕਦਮ

ਯੋਧਿਆਂ ਅਤੇ ਸੂਰਮਿਆਂ ਦੀ ਧਰਤੀ ਹੋਣ ਨਾਤੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੇਡਾਂ ਮੇਰੇ ਅਤੇ ਪੰਜਾਬ ਲਈ ਕੀ ਮਾਅਨੇ ਰੱਖਦੀਆਂ ਹਨ। ਅਸੀਂ ਅਜਿਹਾ ਸੂਬਾ ਹਾਂ ਜਿੱਥੇ ਕਿਰਤੀ ਕਿਸਾਨ ਅਤੇ ਸੂਰਮੇ ਬਰਾਬਰ ਵੱਸਦੇ ਹਨ।
ਖੇਡਾਂ ਦੇ ਮੈਦਾਨ ਵੱਲ ਪੰਜਾਬ ਦੇ ਕਦਮ

ਯੋਧਿਆਂ ਅਤੇ ਸੂਰਮਿਆਂ ਦੀ ਧਰਤੀ ਹੋਣ ਨਾਤੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੇਡਾਂ ਮੇਰੇ ਅਤੇ ਪੰਜਾਬ ਲਈ ਕੀ ਮਾਅਨੇ ਰੱਖਦੀਆਂ ਹਨ। ਅਸੀਂ ਅਜਿਹਾ ਸੂਬਾ ਹਾਂ ਜਿੱਥੇ ਕਿਰਤੀ ਕਿਸਾਨ ਅਤੇ ਸੂਰਮੇ ਬਰਾਬਰ ਵੱਸਦੇ ਹਨ।

ਭਾਰਤ ਦੀ ਓਲੰਪਿਕ ਤਗ਼ਮਾ ਸੂਚੀ ਵਿੱਚ ਪੰਜਾਬ ਦਾ ਯੋਗਦਾਨ ਹੋਰ ਵਧਾਉਣ ਦੀਆਂ ਸਾਡੀਆਂ ਯੋਜਨਾਵਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਮੁਹਾਲੀ, ਪਟਿਆਲਾ ਅਤੇ ਬਠਿੰਡਾ ਦੇ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਲਗਾਤਾਰ ਮੈਰਾਥਨ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ। ਬਠਿੰਡਾ ਵਿਖੇ ਹੋਈ ਆਖ਼ਰੀ ਦੌੜ ਵਿੱਚ ਵੱਖ-ਵੱਖ ਉਮਰ ਵਰਗਾਂ ਦੇ 20,000 ਤੋਂ ਵੱਧ ਦੌੜਾਕਾਂ ਨੇ ਸ਼ਿਰਕਤ ਕਰਕੇ ਆਪਣੇ ਸ਼ਹਿਰ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਆਉਣ ਵਾਲੇ ਮਹੀਨਿਆਂ ਵਿੱਚ ਸੂਬੇ ਭਰ ਵਿੱਚ ਅਜਿਹੀਆਂ ਹੋਰ ਮੈਰਾਥਨ ਕਰਵਾਈਆਂ ਜਾਣਗੀਆਂ।

ਖੇਡ ਸੱਭਿਆਚਾਰ ਦੀ ਅਸਲ ਸ਼ੁਰੂਆਤ ਪਿੰਡਾਂ ਵਿੱਚੋਂ ਹੁੰਦੀ ਹੈ, ਜਿਸ ਦੀ ਮਿਸਾਲ ਸਾਡੀਆਂ ‘ਪੇਂਡੂ ਓਲੰਪਿਕ ਖੇਡਾਂ’ ਅਤੇ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਹਨ। ਇਹ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ 38 ਵੱਖ-ਵੱਖ ਖੇਡਾਂ ਵਿੱਚ ਖੇਡ ਪ੍ਰਤਿਭਾ ਨੂੰ ਤਰਾਸ਼ਣ ਅਤੇ ਉਤਸ਼ਾਹਿਤ ਕਰਨ ਦਾ ਸਾਡਾ ਨਿਵੇਕਲਾ ਯਤਨ ਹੈ। ਸਾਲ 2022 ਤੋਂ ਪਹਿਲਾਂ ਪੰਜਾਬ ਵਿੱਚ ਕਦੇ ਵੀ ਇੰਨੇ ਵੱਡੇ ਪੱਧਰ ’ਤੇ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਾਡੇ ਪਿੰਡਾਂ ਅਤੇ ਕਸਬਿਆਂ ਵਿੱਚ ਲੁਕੇ ਹੋਏ ਖੇਡ ਹੁਨਰ ਨੂੰ ਨਿਖਾਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸਹਿਯੋਗ ਪ੍ਰਣਾਲੀ ਕਦੇ ਤਿਆਰ ਨਹੀਂ ਕੀਤੀ ਸੀ।

ਪਰ ਸਿਰਫ਼ ਮੁਕਾਬਲੇ ਕਰਵਾਉਣ ਨਾਲ ਹੀ ਚੈਂਪੀਅਨ ਤਿਆਰ ਨਹੀਂ ਹੁੰਦੇ। ਕਿਸੇ ਬੱਚੇ ਨੂੰ ਖੇਡਣ ਲਈ ਮੈਦਾਨ, ਅਗਵਾਈ ਲਈ ਕੋਚ, ਸਿਖਲਾਈ ਲਈ ਸਾਜ਼ੋ-ਸਾਮਾਨ ਅਤੇ ਮੁਕਾਬਲਾ ਕਰਨ ਲਈ ਮੌਕੇ ਦੀ ਲੋੜ ਹੁੰਦੀ ਹੈ। ਅਸੀਂ ਇਹੀ ਸਭ ਕੁਝ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬ ਸਰਕਾਰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪਿਛਲੀਆਂ ਪੰਜ ਓਲੰਪਿਕ ਖੇਡਾਂ (2008-24) ਵਿੱਚ ਭਾਰਤ ਦੀ ਝੋਲੀ ਪਏ ਕੁੱਲ ਤਗ਼ਮਿਆਂ ਦੀ ਵੱਧ ਤੋਂ ਵੱਧ ਗਿਣਤੀ ਸੱਤ ਹੀ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਵਜੋਂ ਮੈਂ ਇਹ ਯਕੀਨੀ ਬਣਾਉਣ ਲਈ ਆਪਣੀ ਪੂਰੀ ਵਾਹ ਲਾ ਦੇਵਾਂਗਾ ਕਿ ਸਾਲ 2036 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਤਗ਼ਮਾ ਸੂਚੀ ਵਿੱਚ ਪੰਜਾਬੀ ਵੱਡਾ ਯੋਗਦਾਨ ਪਾਉਣ। ਮੈਂ ਚਾਹੁੰਦਾ ਹਾਂ ਕਿ ਪੰਜਾਬੀ 2036 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਘੱਟੋ-ਘੱਟ ਤਿੰਨ ਤੋਂ ਚਾਰ ਸੋਨ ਤਗ਼ਮੇ ਜਿੱਤ ਕੇ ਆਉਣ।

ਪੰਜਾਬ ਕੋਲ ਪਹਿਲਾਂ ਹੀ ਮਾਣ ਕਰਨ ਲਈ ਬਹੁਤ ਕੁਝ ਹੈ। ਸੂਬੇ ਦੇ ਚਾਰ ਖਿਡਾਰੀ ਇਸ ਸਮੇਂ ਕ੍ਰਿਕਟ, ਹਾਕੀ ਅਤੇ ਬਾਸਕਟਬਾਲ ਵਿੱਚ ਭਾਰਤ ਦੀਆਂ ਕੌਮੀ ਟੀਮਾਂ ਦੀ ਕਪਤਾਨੀ ਕਰ ਰਹੇ ਹਨ, ਜਦੋਂ ਕਿ ਬੀਤੇ ਸਮੇਂ ਵਿੱਚ ਇੱਕ ਪੰਜਾਬੀ ਫੁੱਟਬਾਲ ਖਿਡਾਰੀ ਨੂੰ ਵੀ ਕੌਮੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਹੋ ਚੁੱਕਿਆ ਹੈ। ਚੀਨ ਦੇ ਹਾਂਗਜ਼ੂ ਵਿਖੇ ਹੋਈਆਂ 2023 ਦੀਆਂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਲਈ 19 ਤਗ਼ਮੇ ਅੱਠ ਸੋਨੇ, ਛੇ ਚਾਂਦੀ ਅਤੇ ਪੰਜ ਕਾਂਸੀ ਦੇ ਤਗ਼ਮੇ ਜਿੱਤੇ ਸਨ। ਇਹ ਪ੍ਰਾਪਤੀਆਂ ਪੰਜਾਬ ਦੀ ਖੇਡ ਪ੍ਰਤਿਭਾ ਨੂੰ ਬਿਆਨ ਕਰਦੀਆਂ ਹਨ। ਸਾਡਾ ਮੁੱਖ ਟੀਚਾ ਹੁਣ ਅਜਿਹੇ ਮਾਹੌਲ, ਕੋਚਿੰਗ ਅਤੇ ਮੌਕਿਆਂ ਦੀ ਸਿਰਜਣਾ ਕਰਨਾ ਹੈ ਜੋ ਇਸ ਪ੍ਰਤਿਭਾ ਨੂੰ ਹੋਰ ਅੱਗੇ ਲੈ ਕੇ ਜਾਣ।

ਸਾਲ 2022 ਤੋਂ ਲੈ ਕੇ ਅਸੀਂ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਵੱਡੇ ਨਿਵੇਸ਼ ਕੀਤੇ ਹਨ ਤਾਂ ਜੋ ਵਧੀਆ ਸਟੇਡੀਅਮ, ਖੇਡ ਸਹੂਲਤਾਂ ਅਤੇ ਮੈਦਾਨ ਨਾ ਸਿਰਫ਼ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ, ਸਗੋਂ ਜ਼ਿਲ੍ਹਾ ਅਤੇ ਪਿੰਡ ਪੱਧਰ ’ਤੇ ਵੀ ਆਸਾਨੀ ਨਾਲ ਉਪਲਬਧ ਹੋ ਸਕਣ। ਅਸੀਂ ਲੇਜ਼ਰ-ਗਾਈਡਡ ਸਿਸਟਮ, ਚੇਨ-ਲਿੰਕ ਫੈਂਸਿੰਗ ਵਾਲੀ ਚਾਰਦੀਵਾਰੀ, ਫਲੱਡ ਲਾਈਟਾਂ, ਜੌਗਿੰਗ ਟਰੈਕਾਂ ਅਤੇ ਵੱਖ-ਵੱਖ ਖੇਡਾਂ ਦੀਆਂ ਸਹੂਲਤਾਂ ਨਾਲ ਲੈਸ 3,000 ਆਧੁਨਿਕ ਪੇਂਡੂ ਖੇਡ ਮੈਦਾਨ ਤਿਆਰ ਕਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਫੁੱਟਬਾਲ, ਵਾਲੀਬਾਲ, ਕ੍ਰਿਕਟ ਅਤੇ ਹੋਰ ਖੇਡਾਂ ਲਈ ਮਿਆਰੀ ਖੇਡ ਕਿੱਟਾਂ ਵੀ ਮੁਹੱਈਆ ਕਰਵਾ ਰਹੇ ਹਾਂ ਤਾਂ ਜੋ ਸਾਡੇ ਨੌਜਵਾਨਾਂ ਕੋਲ ਸਿਖਲਾਈ ਲਈ ਲੋੜੀਂਦਾ ਸਾਰਾ ਸਾਜ਼ੋ-ਸਾਮਾਨ ਮੌਜੂਦ ਹੋਵੇ। ਅਸੀਂ ਪੰਜਾਬ ਭਰ ਦੇ ਪਿੰਡਾਂ ਵਿੱਚ ਇਨਡੋਰ ਜਿਮ ਵੀ ਬਣਾ ਰਹੇ ਹਾਂ ਤਾਂ ਜੋ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਵਿੱਚ ਤੰਦਰੁਸਤੀ ਅਤੇ ਖੇਡ ਸਿਖਲਾਈ ਨਾਲ਼ੋ-ਨਾਲ਼ ਚੱਲ ਸਕੇ। ਜਿਉਂ ਹੀ ਅਸੀਂ ਇਨ੍ਹਾਂ ਖੇਡ ਮੈਦਾਨਾਂ ਅਤੇ ਜਿਮਾਂ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਵਾਂਗੇ, ਅਸੀਂ ਅਗਲੇ 3,000 ਪਿੰਡਾਂ ਵੱਲ ਕਦਮ ਵਧਾਵਾਂਗੇ ਅਤੇ ਇਹ ਸਿਲਸਿਲਾ ਪੰਜਾਬ ਦੇ ਹਰ ਪਿੰਡ ਦੇ ਕਵਰ ਹੋਣ ਤੱਕ ਜਾਰੀ ਰਹੇਗਾ। ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਸਾਡੇ ਸਾਲਾਨਾ ਖੇਡ ਮੁਕਾਬਲੇ ਵੀ ਇਸੇ ਲਈ ਅਹਿਮ ਹਨ। ਪਿੰਡ ਵਿੱਚ ਖੇਡਣ ਵਾਲੇ ਕਿਸੇ ਵੀ ਬੱਚੇ ਨੂੰ ਅੱਗੇ ਵਧਣ, ਆਪਣੀ ਪ੍ਰਤਿਭਾ ਨੂੰ ਮਾਨਤਾ ਦਿਵਾਉਣ ਅਤੇ ਇਹ ਦੇਖਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ ਕਿ ਉਸ ਦੀ ਪ੍ਰਤਿਭਾ ਉਸ ਨੂੰ ਕਿੱਥੋਂ ਤੱਕ ਲੈ ਕੇ ਜਾ ਸਕਦੀ ਹੈ। ‘ਪੇਂਡੂ ਓਲੰਪਿਕ’ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਵਿੱਚ ਖੇਡਾਂ ਅਤੇ ਖੇਡ ਸੱਭਿਆਚਾਰ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਸ਼ੁਰੂਆਤੀ ਕੜੀਆਂ ਹਨ।

ਅਸੀਂ ਖੇਡਾਂ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਪੰਜਾਬ ਦੀ ਲੜਾਈ ਦੇ ਇੱਕ ਅਹਿਮ ਹਿੱਸੇ ਵਜੋਂ ਵੀ ਦੇਖਦੇ ਹਾਂ। ਖੇਡ ਸਰਗਰਮੀਆਂ ਵਿੱਚ ਹਿੱਸਾ ਲੈਣ ਨਾਲ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਅਤੇ ਉਸਾਰੂ ਦਿਸ਼ਾ ਮਿਲਦੀ ਹੈ। ਖੇਡ ਮੈਦਾਨ ਸਿਰਫ਼ ਸਿਖਲਾਈ ਅਤੇ ਮੁਕਾਬਲੇ ਦੀਆਂ ਥਾਵਾਂ ਹੀ ਨਹੀਂ ਹਨ, ਸਗੋਂ ਇਹ ਅਜਿਹੀ ਸਾਂਝੀ ਥਾਂ ਹੈ ਜਿੱਥੇ ਨੌਜਵਾਨ ਇਕੱਠੇ ਹੋ ਕੇ ਸਰਗਰਮ ਰਹਿ ਸਕਦੇ ਹਨ ਅਤੇ ਆਪਣੇ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰ ਸਕਦੇ ਹਨ। ਮੁਕਾਬਲੇ ਦੀ ਭਾਵਨਾ ਉਨ੍ਹਾਂ ਨੂੰ ਸਥਾਨਕ ਅਤੇ ਸੂਬਾ ਪੱਧਰ ’ਤੇ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਦੀ ਹੈ। ਪੰਜਾਬ ਲੰਮੇ ਸਮੇਂ ਤੋਂ ਦੇਸ਼ ਦੀ ‘ਖੇਡਾਂ ਦੀ ਨਰਸਰੀ’ ਵਜੋਂ ਜਾਣਿਆ ਜਾਂਦਾ ਰਿਹਾ ਹੈ। ਸਾਡੇ ਨੌਜਵਾਨਾਂ ਵਿੱਚ ਇਸ ਮਾਣਮੱਤੇ ਵਿਰਸੇ ਨੂੰ ਹੋਰ ਅੱਗੇ ਲਿਜਾਣ ਲਈ ਲੋੜੀਂਦੀ ਊਰਜਾ ਅਤੇ ਪ੍ਰਤਿਭਾ ਦੋਵੇਂ ਮੌਜੂਦ ਹਨ। ਸਾਨੂੰ ਬਸ ਉਨ੍ਹਾਂ ਨੂੰ ਢੁਕਵਾਂ ਬੁਨਿਆਦੀ ਢਾਂਚਾ, ਕੋਚਿੰਗ ਅਤੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਹੈ।

ਇਹ ਸਭ ਕੁਝ ਸਿਰਫ਼ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਪੰਜਾਬ ਦੇ ਹਰ ਨਾਗਰਿਕ ਲਈ ਇੱਕ ਸੁਨੇਹਾ ਹੈ। ਮਾਪਿਆਂ ਅਤੇ ਘਰ ਦੇ ਬਜ਼ੁਰਗਾਂ ਤੋਂ ਲੈ ਕੇ ਅਧਿਆਪਕਾਂ ਅਤੇ ਕੋਚਾਂ ਤੱਕ, ਹਰ ਵਿਅਕਤੀ ਦਾ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਯੋਗਦਾਨ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਇਸ ਸਾਲ 5 ਸਤੰਬਰ ਨੂੰ ਹੋਈ, ਜਿਸ ਨੂੰ ਅਸੀਂ ‘ਅਧਿਆਪਕ ਦਿਵਸ’ ਵਜੋਂ ਮਨਾਉਂਦੇ ਹਾਂ। ਇਸ ਲਈ ਇਹ ਸਿਰਫ਼ ਸਾਡੀਆਂ ਜਮਾਤਾਂ ਦੇ ਅਧਿਆਪਕਾਂ ਨੂੰ ਹੀ ਨਹੀਂ, ਸਗੋਂ ਖੇਡ ਮੈਦਾਨਾਂ ਅਤੇ ਸਟੇਡੀਅਮ ਦੇ ਕੋਚਾਂ ਤੇ ਟ੍ਰੇਨਰਾਂ ਨੂੰ ਵੀ ਸਿਜਦਾ ਹੈ। ਤੁਸੀਂ ਹੀ ਉਹ ਅਧਿਆਪਕ ਹੋ, ਜੋ ਖੇਡ ਮੈਦਾਨਾਂ ਵਿੱਚ ਨੌਜਵਾਨਾਂ ਨੂੰ ਤਰਾਸ਼ਦੇ ਹੋ। ਤੁਹਾਡਾ ਗਿਆਨ, ਤਜਰਬਾ ਅਤੇ ਮੁਹਾਰਤ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ। ਕੇਵਲ ਸਰਕਾਰ ਆਪਣੇ ਬਲਬੂਤੇ ’ਤੇ ਮਜ਼ਬੂਤ ਖੇਡ ਸੱਭਿਆਚਾਰ ਨਹੀਂ ਸਿਰਜ ਸਕਦੀ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਪਵੇਗਾ, ਕੋਚਾਂ ਨੂੰ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਤਰਾਸ਼ਣਾ ਪਵੇਗਾ ਅਤੇ ਪਿੰਡਾਂ ਤੇ ਭਾਈਚਾਰਿਆਂ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਮਹਿਸੂਸ ਕਰਨਾ ਪਵੇਗਾ।

ਅਸੀਂ ਸਭ ਮਿਲ ਕੇ ਹੀ ਇਸ ਨੂੰ ਹਕੀਕਤ ਵਿੱਚ ਬਦਲ ਸਕਦੇ ਹਾਂ। ਅਸੀਂ ਸਭ ਮਿਲ ਕੇ ਹੀ ਪੰਜਾਬ ਹਾਂ ਅਤੇ ਅਸੀਂ ਸਾਰੇ ਮਿਲ ਕੇ ਹੀ ‘ਪੰਜਾਬੀਅਤ’ ਦੀ ਅਸਲ ਰੂਹ ਨੂੰ ਦਰਸਾਉਂਦੇ ਹਾਂ। ‘ਖੇਡਾਂ ਵਤਨ ਪੰਜਾਬ ਦੀਆਂ’ ਸਿਰਫ਼ ਖੇਡਾਂ ਅਤੇ ਖੇਡ ਸੱਭਿਆਚਾਰ ਦਾ ਜਸ਼ਨ ਨਹੀਂ ਹੈ, ਸਗੋਂ ਇਹ ਪੰਜਾਬੀਅਤ ਦਾ ਜਸ਼ਨ ਹੈ। ਇਹ ਪੰਜਾਬ ਦਾ ਆਪਣਾ ਨਿਵੇਕਲਾ ਖੇਤਰੀ ਉਪਰਾਲਾ ਹੈ, ਜਿਸ ਦਾ ਰੰਗ ਪੰਜਾਬੀ ਹੈ, ਪਰ ਇਸ ਦਾ ਪ੍ਰਭਾਵ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੈ ਰਿਹਾ ਹੈ। ਮੈਂ ਆਸ ਕਰਦਾ ਹਾਂ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਇਹ 75 ਦਿਨ ਸਾਡੇ ਸਾਰਿਆਂ ਨੂੰ ਆਪਸ ਵਿੱਚ ਹੋਰ ਨੇੜੇ ਲਿਆਉਣਗੇ ਅਤੇ ਪੰਜਾਬ ਨੂੰ ਭਾਰਤ ਦੀ ਓਲੰਪਿਕ ਤਗ਼ਮਾ ਸੂਚੀ ਵਿੱਚ ਆਪਣਾ ਯੋਗਦਾਨ ਵਧਾਉਣ ਦੇ ਰਾਹ ਤੁਰਨ ਲਈ ਪ੍ਰੇਰਿਤ ਕਰਨਗੇ। ਇਹੀ ਮੇਰੀ ਇੱਛਾ ਹੈ, ਇਹੀ ਮੇਰੀ ਉਮੀਦ ਹੈ ਅਤੇ ਇਹੀ ਮੇਰਾ ਵਾਅਦਾ ਹੈ। ਪੰਜਾਬ ਹਮੇਸ਼ਾ ਮੋਹਰੀ ਹੋ ਕੇ ਅਗਵਾਈ ਕਰੇਗਾ।

ਵਿਦੇਸ਼📍 ਪੰਜਾਬ

ਅਮਰੀਕਾ 'ਚ ਇਤਿਹਾਸਕ ਪ੍ਰਾਜੈਕਟ: ਐੱਸਾਰ ਗਰੁੱਪ ਬਣਾਏਗਾ ਦੇਸ਼ ਦਾ ਸਭ ਤੋਂ ਵੱਡਾ ਸਟੀਲ ਪਲਾਂਟ, ਡੋਨਾਲਡ ਟਰੰਪ ਨੇ ਕੀਤਾ ਐਲਾਨ

ਟਰੰਪ ਨੇ ਟਿੱਪਣੀ ਕੀਤੀ ਕਿ ਅਮਰੀਕੀ ਸਟੀਲ ਉਦਯੋਗ ਤੇਜ਼ੀ ਨਾਲ ਮੁੜ ਲੀਹ 'ਤੇ ਆ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਸੁਧਾਰ ਦਾ ਸਿਹਰਾ ਪਿਛਲੇ ਸਾਲ ਸਟੀਲ ਦੀ ਦਰਾਮਦ 'ਤੇ ਲਗਾਏ ਗਏ 50 ਫੀਸਦੀ ਟੈਰਿਫ (ਟੈਕਸ) ਨੂੰ ਦਿੱਤਾ।
ਅਮਰੀਕਾ 'ਚ ਇਤਿਹਾਸਕ ਪ੍ਰਾਜੈਕਟ: ਐੱਸਾਰ ਗਰੁੱਪ ਬਣਾਏਗਾ ਦੇਸ਼ ਦਾ ਸਭ ਤੋਂ ਵੱਡਾ ਸਟੀਲ ਪਲਾਂਟ, ਡੋਨਾਲਡ ਟਰੰਪ ਨੇ ਕੀਤਾ ਐਲਾਨ

ਟਰੰਪ ਨੇ ਟਿੱਪਣੀ ਕੀਤੀ ਕਿ ਅਮਰੀਕੀ ਸਟੀਲ ਉਦਯੋਗ ਤੇਜ਼ੀ ਨਾਲ ਮੁੜ ਲੀਹ 'ਤੇ ਆ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਸੁਧਾਰ ਦਾ ਸਿਹਰਾ ਪਿਛਲੇ ਸਾਲ ਸਟੀਲ ਦੀ ਦਰਾਮਦ 'ਤੇ ਲਗਾਏ ਗਏ 50 ਫੀਸਦੀ ਟੈਰਿਫ (ਟੈਕਸ) ਨੂੰ ਦਿੱਤਾ। ਟਰੰਪ ਨੇ ਕਿਹਾ, "ਹਰ ਕੋਈ ਇੱਥੇ ਆਪਣੇ ਪਲਾਂਟ ਲਗਾ ਰਿਹਾ ਹੈ

ਵਾਸ਼ਿੰਗਟਨ: ਵਿਦੇਸ਼ਾਂ ਵਿੱਚ ਕੀਤੇ ਜਾ ਰਹੇ ਸਭ ਤੋਂ ਵੱਡੇ ਨਿਵੇਸ਼ਾਂ ਵਿੱਚੋਂ ਇੱਕ ਵਜੋਂ, ਭਾਰਤ ਦਾ ਐਸਾਰ ਗਰੁੱਪ ਅਮਰੀਕਾ ਵਿੱਚ 18 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਵਿੱਚ ਆਇਓਵਾ ਵਿੱਚ 15 ਬਿਲੀਅਨ ਡਾਲਰ ਦੀ ਲਾਗਤ ਵਾਲਾ ਸਟੀਲ ਪਲਾਂਟ ਸ਼ਾਮਲ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਓਵਲ ਆਫਿਸ' ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਆਇਓਵਾ ਪ੍ਰੋਜੈਕਟ ਦਾ ਐਲਾਨ ਕੀਤਾ।

ਇਸ ਸਮਾਗਮ ਵਿੱਚ ਰੁਈਆ ਪਰਿਵਾਰ ਦੇ ਮੈਂਬਰ, ਜੋ ਇਸ ਗਰੁੱਪ ਦੇ ਮਾਲਕ ਵੀ ਮੌਜੂਦ ਸਨ। ਐਸਾਰ ਦੀ ਅਮਰੀਕੀ ਸਹਾਇਕ ਕੰਪਨੀ, 'ਮੇਸਾਬੀ ਮੈਟੈਲਿਕਸ', ਇਸ ਪਲਾਂਟ ਦਾ ਨਿਰਮਾਣ ਕਰੇਗੀ। ਉਮੀਦ ਹੈ ਕਿ ਇਹ ਅਮਰੀਕਾ ਵਿੱਚ ਇੱਕ ਏਕੀਕ੍ਰਿਤ ਸਟੀਲ ਸਪਲਾਈ ਚੇਨ ਦਾ ਹਿੱਸਾ ਬਣੇਗਾ ਅਤੇ ਮਿਨੀਸੋਟਾ ਵਿੱਚ ਕੰਪਨੀ ਦੇ ਕਾਰਜਾਂ ਤੋਂ ਪ੍ਰਾਪਤ ਲੋਹ-ਖਣਿਜ ਦੀ ਵਰਤੋਂ ਕਰੇਗਾ।

ਟਰੰਪ ਨੇ ਕਿਹਾ ਕਿ ਇਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਟੀਲ ਪਲਾਂਟ ਹੋਵੇਗਾ। ਉਨ੍ਹਾਂ ਨੇ ਇਸ ਨੂੰ ਇੱਕ ਅਹਿਮ "ਬੈਟਲਗਰਾਊਂਡ ਸਟੇਟ" (ਚੋਣਾਂ ਦੇ ਲਿਹਾਜ਼ ਨਾਲ ਅਹਿਮ ਰਾਜ) ਵਿੱਚ ਆਰਥਿਕ ਜਿੱਤ ਵਜੋਂ ਪੇਸ਼ ਕੀਤਾ, ਜਿੱਥੇ ਰਿਪਬਲਿਕਨ ਪਾਰਟੀ ਨੂੰ ਸਖ਼ਤ ਮੱਧ-ਕਾਲੀ ਚੋਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਅੱਜ, ਸਾਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਸਾਬੀ ਮੈਟੈਲਿਕਸ ਆਇਓਵਾ ਰਾਜ ਵਿੱਚ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਸਥਾਪਤ ਕਰੇਗੀ। ਇਹ ਨਾ ਸਿਰਫ਼ ਅਮਰੀਕਾ, ਸਗੋਂ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਸਟੀਲ ਪਲਾਂਟਾਂ ਵਿੱਚੋਂ ਇੱਕ ਹੋਵੇਗਾ।"

ਇਸ ਪਲਾਂਟ ਵਿੱਚ ਉਤਪਾਦਨ 2030 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਮੁਕੰਮਲ ਹੋਣ 'ਤੇ ਇਹ ਸਾਲਾਨਾ 10 ਮਿਲੀਅਨ ਟਨ ਸਟੀਲ ਦਾ ਉਤਪਾਦਨ ਕਰੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਸਟੀਲ ਨਿਰਮਾਣ ਦੀ ਪੂਰੀ ਪ੍ਰਕਿਰਿਆ ਅਮਰੀਕਾ ਦੇ ਅੰਦਰ ਹੀ ਹੋਵੇਗੀ। ਟਰੰਪ ਨੇ ਟਿੱਪਣੀ ਕੀਤੀ ਕਿ ਅਮਰੀਕੀ ਸਟੀਲ ਉਦਯੋਗ ਤੇਜ਼ੀ ਨਾਲ ਮੁੜ ਲੀਹ 'ਤੇ ਆ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਸੁਧਾਰ ਦਾ ਸਿਹਰਾ ਪਿਛਲੇ ਸਾਲ ਸਟੀਲ ਦੀ ਦਰਾਮਦ 'ਤੇ ਲਗਾਏ ਗਏ 50 ਫੀਸਦੀ ਟੈਰਿਫ (ਟੈਕਸ) ਨੂੰ ਦਿੱਤਾ। ਟਰੰਪ ਨੇ ਕਿਹਾ, "ਹਰ ਕੋਈ ਇੱਥੇ ਆਪਣੇ ਪਲਾਂਟ ਲਗਾ ਰਿਹਾ ਹੈ ਕਿਉਂਕਿ ਉਹ ਟੈਰਿਫ ਨਹੀਂ ਦੇਣਾ ਚਾਹੁੰਦੇ। ਇਹ ਅਸਲ ਵਿੱਚ ਇੰਨਾ ਗੁੰਝਲਦਾਰ ਨਹੀਂ ਹੈ।" ਐਸਾਰ ਗਰੁੱਪ ਇੱਕ ਉਦਯੋਗਿਕ ਸਮੂਹ ਹੈ ਜਿਸਦੀ ਸਥਾਪਨਾ 1969 ਵਿੱਚ ਭਾਰਤ ਵਿੱਚ ਭਰਾਵਾਂ ਸ਼ਸ਼ੀ ਰੁਈਆ ਅਤੇ ਰਵੀ ਰੁਈਆ ਦੁਆਰਾ ਕੀਤੀ ਗਈ ਸੀ। ਇਸਦੀ ਵੈੱਬਸਾਈਟ ਅਨੁਸਾਰ, ਇਹ ਸਮੂਹ ਊਰਜਾ ਅਤੇ ਮਾਈਨਿੰਗ ਤੋਂ ਲੈ ਕੇ ਤਕਨਾਲੋਜੀ ਅਤੇ ਪ੍ਰਚੂਨ (ਰਿਟੇਲ) ਤੱਕ ਦੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦਾ ਹੈ।

ਭਾਰਤ ਵਿੱਚ ਇਸਦੀਆਂ ਸੰਪਤੀਆਂ ਵਿੱਚ ਗੁਜਰਾਤ ਦੇ ਹਜ਼ੀਰਾ ਵਿਖੇ ਦੇਸ਼ ਦਾ ਸਭ ਤੋਂ ਵੱਡਾ 'ਸਿੰਗਲ-ਲੋਕੇਸ਼ਨ' ਸਟੀਲ ਪਲਾਂਟ ਅਤੇ ਵਡੀਨਾਰ ਵਿਖੇ ਦੂਜਾ ਸਭ ਤੋਂ ਵੱਡਾ 'ਸਿੰਗਲ-ਲੋਕੇਸ਼ਨ' ਰਿਫਾਇਨਰੀ ਪਲਾਂਟ ਸ਼ਾਮਲ ਹਨ। ਇਸਨੇ ਯੂਕੇ ਵਿੱਚ ਸ਼ੈੱਲ ਦੀ ਸਟੈਨਲੋ ਰਿਫਾਇਨਰੀ ਵੀ ਹਾਸਲ ਕੀਤੀ ਸੀ। ਅੰਤਰਰਾਸ਼ਟਰੀ ਪੱਧਰ 'ਤੇ ਇਸਨੇ ਸਾਊਦੀ ਅਰਬ ਵਿੱਚ ਘੱਟ-ਕਾਰਬਨ ਸਟੀਲ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਹੈ। ਇਸਦੀ ਅਮਰੀਕੀ ਸਹਾਇਕ ਕੰਪਨੀ, ਮੇਸਾਬੀ ਮੈਟੈਲਿਕਸ, ਨੈਸ਼ਵਾਕ, ਮਿਨੀਸੋਟਾ ਵਿੱਚ ਸਥਿਤ ਹੈ ਅਤੇ 2007 ਤੋਂ ਕੰਮ ਕਰ ਰਹੀ ਹੈ। 2007 ਵਿੱਚ, ਇਸਨੇ 'ਮਿਨੀਸੋਟਾ ਸਟੀਲ' ਨੂੰ ਹਾਸਲ ਕੀਤਾ ਸੀ, ਜਿਸ ਕੋਲ 1.4 ਬਿਲੀਅਨ ਟਨ ਤੋਂ ਵੱਧ ਲੋਹ-ਖਣਿਜ ਦੇ ਭੰਡਾਰ ਮੌਜੂਦ ਸਨ।

ਵਿਦੇਸ਼📍 ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਹੇਠ ਸਿੱਖ ਵਫ਼ਦ ਵੱਲੋਂ ਪਟਿਆਲਾ ਜੇਲ੍ਹ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਅੱਜ ਇੱਕ ਉੱਚ-ਪੱਧਰੀ ਸਿੱਖ ਵਫ਼ਦ ਨੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣੇ ਕਰਦਿਆਂ ਨਜ਼ਰਬੰਦ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਹੇਠ ਸਿੱਖ ਵਫ਼ਦ ਵੱਲੋਂ ਪਟਿਆਲਾ ਜੇਲ੍ਹ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਅੱਜ ਇੱਕ ਉੱਚ-ਪੱਧਰੀ ਸਿੱਖ ਵਫ਼ਦ ਨੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣੇ ਕਰਦਿਆਂ ਨਜ਼ਰਬੰਦ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ ਸ਼ਾਮਲ ਸਨ।

ਜੇਲ੍ਹ ਵਿੱਚ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਦੋਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਬਹੁਤ ਮਰਜੀਵੜਿਆਂ ਦਾ ਜ਼ਿਕਰ ਹੈ ਕਿ ਜੇਕਰ ਮੂਹਰੇ ਹਾਕਮਾਂ ਨੇ ਇਹ ਸ਼ਰਤਾਂ ਰੱਖੀਆਂ ਕਿ ਜੇਕਰ ਉਹ ਈਨ ਮੰਨਦੇ ਹਨ ਤਾਂ ਉਨ੍ਹਾਂ ਦੀ ਜਾਨ ਬਖ਼ਸ਼ੀ ਜਾਵੇਗੀ। ਪਰੰਤੂ ਸਿੱਖ ਪਰੰਪਰਾਵਾਂ ਤੇ ਤਵਾਰੀਖ ਵਿੱਚ ਦਰਜ ਹੈ ਕਿ ਸਿੱਖਾਂ ਨੇ ਸ਼ਹਾਦਤ ਨੂੰ ਕਬੂਲ ਕੀਤਾ ਹੈ ਪਰ ਕਦੇ ਈਨ ਨਹੀਂ ਮੰਨੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸਿੱਖ ਇਤਿਹਾਸ ਨੂੰ ਹੀ ਦੁਹਰਾ ਰਹੇ ਹਨ ਅਤੇ ਉਹ ਇਹ ਗੱਲ ਸਪੱਸ਼ਟ ਕਹਿੰਦੇ ਹਨ ਕਿ ਉਨ੍ਹਾਂ ਨੂੰ ਜਾਨ ਬਖ਼ਸ਼ੀ ਦੀ ਭੀਖ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਈ ਰਾਜੋਆਣਾ ਸਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਸਾਲ 2019 ਵਿੱਚ ਕੀਤਾ ਆਪਣਾ ਹੀ ਨੋਟੀਫਿਕੇਸ਼ਨ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਉਮਰ ਕੈਦ ਤਬਦੀਲੀ ਲਈ ਕੋਈ ਤਰਲਾ ਨਹੀਂ ਕਰ ਰਹੇ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦਾ ਲੰਮੇ ਸਮੇਂ ਤੋਂ ਲਟਕਿਆ ਮਾਮਲਾ ਨਬੇੜਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਸਰਕਾਰ ਜਾਂ ਤਾਂ ਉਨ੍ਹਾਂ ਨੂੰ ਫਾਂਸੀ ਦੇ ਦੇਵੇ ਜਾਂ ਮਾਮਲੇ ਵਿੱਚ ਫ਼ੈਸਲਾ ਕਰੇ। ਉਨ੍ਹਾਂ ਕਿਹਾ ਕਿ ਭਾਰਤ ਦੀ ਜੇਲ੍ਹਾਂ ਵਿੱਚ ਭਾਈ ਰਾਜੋਆਣਾ ਜਿਹਾ ਕੋਈ ਕੈਦੀ ਨਹੀਂ ਹੈ, ਜੋ 32 ਸਾਲਾਂ ਤੋਂ ਨਜ਼ਰਬੰਦ ਹੋਵੇ ਅਤੇ ਮਨੁੱਖੀ ਅਧਿਕਾਰਾਂ ਦੇ ਇਤਨੇ ਵੱਡੇ ਪੱਧਰ ਉੱਤੇ ਘਾਣ ਹੁੰਦਾ ਹੋਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਰਾਜੋਆਣਾ ਪੂਰੀ ਚੜ੍ਹਦੀ ਕਲਾ ਵਿੱਚ ਹਨ ਅਤੇ ਉਹ ਪੂਰੀ ਤਰ੍ਹਾਂ ਗੁਰੂ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨੇ ਸਪੱਸ਼ਟ ਕਿਹਾ ਹੈ ਕਿ ਉਹ ਝੁਕਣਾ ਪ੍ਰਵਾਨ ਨਹੀਂ ਕਰਨਗੇ ਬਲਕਿ ਸ਼ਹਾਦਤ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮੌਲਿਕ ਅਧਿਕਾਰਾਂ ਦੀ ਚਿੰਤਾ ਵੀ ਪ੍ਰਗਟ ਕੀਤੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਬਜ਼ੁਰਗ ਤੇ ਬੀਮਾਰ ਮਾਤਾ ਨਾਲ ਮਿਲਣ ਲਈ ਪੈਰੋਲ ਤੱਕ ਨਹੀਂ ਦਿੱਤਾ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਵੱਲੋਂ ਸਿੱਖਾਂ ਨਾਲ ਵੱਡਾ ਅਨਿਆਂ ਕੀਤਾ ਜਾ ਰਿਹਾ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਭਾਈ ਰਾਜੋਆਣਾ ਦੇ ਮਾਮਲੇ ਵਿੱਚ ਸਰਕਾਰਾਂ ਸਮੇਂ ਸਿਰ ਫ਼ੈਸਲਾ ਨਹੀਂ ਲੈਂਦੀਆਂ ਤਾਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰਕੇ ਅਗਲੀ ਕਾਰਵਾਈ ਲਈ ਰਾਹ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕੱਤਰਤਾ ਵਿੱਚ ਭਾਈ ਰਾਜੋਆਣਾ ਦੀ ਭਾਵਨਾਵਾਂ ਅਨੁਸਾਰ ਬਣਦਾ ਫ਼ੈਸਲਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਛੇ ਸਾਲ ਤੋਂ ਸੁਪਰੀਮ ਕੋਰਟ ਪਾਸੋਂ ਭਾਈ ਰਾਜੋਆਣਾ ਦੇ ਮਾਮਲੇ ਵਿੱਚ ਫ਼ੈਸਲੇ ਲੈਣ ਲਈ ਸਮਾਂ ਮਿਲਣ ਤੋਂ ਬਾਅਦ ਵੀ ਕੋਈ ਨਿਰਣਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਾਲ 2019 ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਅੰਦਰ 41 ਤਰੀਕਾਂ ਪੈ ਚੁੱਕੀਆਂ ਹਨ ਪਰੰਤੂ ਕੇਂਦਰ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਲਿਆ।

ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਨੂੰ ਕੱਢੇ ਜਾ ਰਹੇ ਮਾਰਚ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਿਵੇਂ ਸ਼੍ਰੋਮਣੀ ਕਮੇਟੀ ਨੇ ਕੌਮੀ ਇਨਸਾਫ਼ ਮੋਰਚੇ ਦਾ ਸਮਰਥਨ ਕੀਤਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਵੀ ਪੂਰਨ ਤੌਰ ’ਤੇ ਉਸ ਦਾ ਸਮਰਥਨ ਕਰਦਾ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਮੀਡੀਆ ਤੇ ਪ੍ਰੈੱਸ ਦਾ ਵੀ ਇਹ ਫ਼ਰਜ਼ ਹੈ ਕਿ ਜੋ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਉਸ ਸਬੰਧੀ ਖੁਲ੍ਹਦਿਲੀ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਇਸ ਸਬੰਧੀ ਵੱਧ ਤੋਂ ਵੱਧ ਰਿਪੋਰਟਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਮੁਲਕ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਧਾਰਮਿਕ ਅਜ਼ਾਦੀ ਲਈ ਸ਼ਹਾਦਤ ਦਿੱਤੀ ਉਸੇ ਮੁਲਕ ਵਿੱਚ ਉਨ੍ਹਾਂ ਦੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਵੱਡਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਨੂੰ ਆਪਣੀ ਮਾਵਾਂ ਦੇ ਨਾਲ ਮਿਲਣ ਲਈ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਨ੍ਹਾਂ ਨਾਲ ਇਹ ਵਿਤਕਰਾ ਕਿਉਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੁਝ ਦਿਨਾਂ ਬਾਅਦ ਹੀ ਜੇਲ੍ਹ ਵਿੱਚੋਂ ਐਵੇਂ ਕੱਢ ਦਿੱਤਾਂ ਜਾਂਦਾ ਹੈ ਕਿ ਜਿਵੇਂ ਉਸ ਨੂੰ ਜੇਲ੍ਹ ਦੀਆਂ ਚਾਬੀਆਂ ਫੜਾਈਆਂ ਹੋਣ ਕਿ ਜਦੋਂ ਉਸ ਦਾ ਜੀਅ ਕਰੇ ਉਹ ਬਾਹਰ ਆ ਜਾਵੇ। ਉਸ ਨੂੰ ਸਾਲ ਵਿੱਚ ਕਈ-ਕਈ ਵਾਰ ਛੱਡਿਆ ਜਾਂਦਾ ਹੈ ਜਦਕਿ ਸਿੱਖਾਂ ਨੂੰ ਵੀ ਇਸ ਧਰਤੀ ਉੱਤੇ ਬਰਾਬਰ ਦੇ ਹੱਕ ਹਨ, ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਟੇਕ ਕੇਵਲ ਤੇ ਕੇਵਲ ਅਕਾਲ ਪੁਰਖ ਹੈ, ਇੱਥੋਂ ਦੀਆਂ ਸਰਕਾਰਾਂ ਨੂੰ ਸਿੱਖਾਂ ਦੇ ਹੱਕਾਂ ਅਤੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਹੈ।

ਵਿਦੇਸ਼📍 ਪੰਜਾਬ

ਘੁੰਗਰਾਣਾ ਤੋਂ ਅਬੂਧਾਬੀ ਤੱਕ ਦਾ ਸਫ਼ਰ, 35 ਸਾਲ ਦੀ ਉਮਰ ‘ਚ ਕੈਨੇਡਾ ਨੇ ਬਣਾਇਆ ਦਾ ਰਾਜਦੂਤ

ਅੰਗਦ ਸਿੰਘ ਢਿੱਲੋਂ ਦੇ ਪਰਿਵਾਰ ਦੀਆਂ ਜੜ੍ਹਾਂ ਘੁੰਗਰਾਣਾ ਪਿੰਡ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਤੋਂ ਪੂਰੀ ਕੀਤੀ।
ਘੁੰਗਰਾਣਾ ਤੋਂ ਅਬੂਧਾਬੀ ਤੱਕ ਦਾ ਸਫ਼ਰ, 35 ਸਾਲ ਦੀ ਉਮਰ ‘ਚ ਕੈਨੇਡਾ ਨੇ ਬਣਾਇਆ ਦਾ ਰਾਜਦੂਤ

ਅੰਗਦ ਸਿੰਘ ਢਿੱਲੋਂ ਦੇ ਪਰਿਵਾਰ ਦੀਆਂ ਜੜ੍ਹਾਂ ਘੁੰਗਰਾਣਾ ਪਿੰਡ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਣੇ ਸਥਿਤ ਮਹਿੰਦਰਾ ਯੂਨਾਈਟਿਡ ਵਰਲਡ ਕਾਲਜ ਵਿੱਚ ਪੜ੍ਹਾਈ ਕੀਤੀ।

ਪੰਜਾਬ ਦੀ ਮਿੱਟੀ ਤੋਂ ਨਿਕਲੀ ਪ੍ਰਤਿਭਾ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਦਰਜ ਕਰਵਾਈ ਹੈ। ਲੁਧਿਆਣਾ ਦੇ ਪੈਤ੍ਰਿਕ ਪਿੰਡ ਘੁੰਗਰਾਣਾ ਨਾਲ ਸਬੰਧ ਰੱਖਣ ਵਾਲੇ ਭਾਰਤੀ ਮੂਲ ਦੇ ਸਿੱਖ ਨੌਜਵਾਨ ਅੰਗਦ ਸਿੰਘ ਢਿੱਲੋਂ ਨੂੰ ਕੈਨੇਡਾ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਆਪਣਾ ਰਾਜਦੂਤ ਨਿਯੁਕਤ ਕੀਤਾ ਹੈ।

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ 25 ਸਤੰਬਰ ਨੂੰ ਇਸ ਨਿਯੁਕਤੀ ਦਾ ਐਲਾਨ ਕੀਤਾ। ਅੰਗਦ ਵਿੱਚ ਕੈਨੇਡਾ ਦੇ ਮੌਜੂਦਾ ਰਾਜਦੂਤ ਰਾਧਾ ਕ੍ਰਿਸ਼ਨ ਪਾਂਡੇ ਦੀ ਥਾਂ ਲੈਣਗੇ। 35 ਸਾਲ ਦੀ ਉਮਰ ਵਿੱਚ ਕੈਨੇਡਾ ਦੇ ਇਸ ਮਹੱਤਵਪੂਰਨ ਕੂਟਨੀਤਕ ਅਹੁਦੇ ਤੱਕ ਪਹੁੰਚਣਾ ਅੰਗਦ ਦੇ ਉਸ ਸਫ਼ਰ ਦੀ ਕਹਾਣੀ ਹੈ, ਜਿਸ ਦੀਆਂ ਜੜ੍ਹਾਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਘੁੰਗਰਾਣਾ ਪਿੰਡ ਨਾਲ ਜੁੜੀਆਂ ਹੋਈਆਂ ਹਨ।

ਅੰਗਦ ਸਿੰਘ ਢਿੱਲੋਂ ਦੇ ਪਰਿਵਾਰ ਦੀਆਂ ਜੜ੍ਹਾਂ ਘੁੰਗਰਾਣਾ ਪਿੰਡ ਨਾਲ ਜੁੜੀਆਂ ਹੋਈਆਂ ਹਨ। ਪੰਜਾਬ ਵਿੱਚ ਪਰਿਵਾਰ ਦੀ ਸਮਾਜਿਕ ਅਤੇ ਜਨਤਕ ਜੀਵਨ ਨਾਲ ਪੁਰਾਣੀ ਪਛਾਣ ਰਹੀ ਹੈ। ਉਨ੍ਹਾਂ ਦੇ ਪੜਦਾਦਾ ਗੁਰਨਾਮ ਸਿੰਘ ਘੁੰਗਰਾਣਾ 1930 ਦੇ ਦਹਾਕੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਸ਼ੁਰੂਆਤੀ ਮੈਂਬਰਾਂ ਵਿੱਚ ਸ਼ਾਮਲ ਸਨ। ਉਨ੍ਹਾਂ ਦੇ ਦਾਦਾ ਜਗਤਜੀਤ ਸਿੰਘ ਘੁੰਗਰਾਣਾ ਨੂੰ ਇੱਕ ਅਗਾਂਹਵਧੂ ਕਿਸਾਨ ਅਤੇ ਇਲਾਕੇ ਦੇ ਪ੍ਰਮੁੱਖ ਕਿਸਾਨ ਆਗੂਆਂ ਵਿੱਚ ਗਿਣਿਆ ਜਾਂਦਾ ਸੀ। ਉਨ੍ਹਾਂ ਦਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੰਧਨ ਨਾਲ ਵੀ ਸਬੰਧ ਰਿਹਾ।

ਅੰਗਦ ਲਈ ਜਨਤਕ ਜੀਵਨ ਕੋਈ ਅਚਾਨਕ ਚੁਣਿਆ ਹੋਇਆ ਰਾਹ ਨਹੀਂ ਹੈ, ਸਗੋਂ ਇਸ ਨੂੰ ਪਰਿਵਾਰ ਦੀਆਂ ਕਈ ਪੀੜ੍ਹੀਆਂ ਤੋਂ ਚੱਲੀ ਆ ਰਹੀ ਸਮਾਜਿਕ ਭਾਗੀਦਾਰੀ ਅਤੇ ਅਗਵਾਈ ਦੀ ਪਰੰਪਰਾ ਦਾ ਆਧੁਨਿਕ ਵਿਸਥਾਰ ਵੀ ਮੰਨਿਆ ਜਾ ਸਕਦਾ ਹੈ।

ਅੰਗਦ ਦੀ ਮੁੱਢਲੀ ਸਿੱਖਿਆ ਪੰਜਾਬ ਤੋਂ ਹੋਈ। ਉਨ੍ਹਾਂ ਦੇ ਪਿਤਾ ਨੈਨਿੰਦਰ ਸਿੰਘ ਢਿੱਲੋਂ ਦੇ ਅਨੁਸਾਰ, ਉਨ੍ਹਾਂ ਨੇ ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਤੋਂ ਸਕੂਲੀ ਸਿੱਖਿਆ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਣੇ ਸਥਿਤ ਮਹਿੰਦਰਾ ਯੂਨਾਈਟਿਡ ਵਰਲਡ ਕਾਲਜ ਵਿੱਚ ਪੜ੍ਹਾਈ ਕੀਤੀ। ਸਾਲ 2010 ਵਿੱਚ 19 ਸਾਲ ਦੀ ਉਮਰ ਵਿੱਚ ਉਹ ਕੈਨੇਡਾ ਚਲੇ ਗਏ ਅਤੇ ਬਾਅਦ ਵਿੱਚ ਨਿਊ ਬ੍ਰੰਸਵਿਕ ਸਥਿਤ ਮਾਊਂਟ ਐਲਿਸਨ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਸਬੰਧਾਂ ਦੀ ਪੜ੍ਹਾਈ ਕੀਤੀ।

ਕੈਨੇਡਾ ਵਿੱਚ ਅੰਗਦ ਨੇ ਸਾਲ 2015 ਵਿੱਚ ਲਿਬਰਲ ਪਾਰਟੀ ਨਾਲ ਫੀਲਡ ਆਰਗੇਨਾਈਜ਼ਰ ਵਜੋਂ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ ਪੀਲ ਖੇਤਰ ਵਿੱਚ ਚੋਣੀ ਸੰਗਠਨ ਨਾਲ ਜੁੜੇ ਕੰਮ ਦੀ ਜ਼ਿੰਮੇਵਾਰੀ ਸੰਭਾਲੀ। ਇਸ ਤੋਂ ਬਾਅਦ ਉਹ ਓਟਾਵਾ ਪਹੁੰਚੇ ਅਤੇ ਲਿਬਰਲ ਰਿਸਰਚ ਬਿਊਰੋ ਵਿੱਚ ਆਊਟਰੀਚ ਅਤੇ ਓਪਰੇਸ਼ਨਜ਼ ਨਾਲ ਜੁੜੇ ਕੰਮ ਕੀਤੇ। ਬਾਅਦ ਵਿੱਚ ਉਨ੍ਹਾਂ ਨੇ ਫੈਡਰਲ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਵੀ ਜ਼ਿੰਮੇਵਾਰੀਆਂ ਸੰਭਾਲੀਆਂ।

ਉਨ੍ਹਾਂ ਦੇ ਸ਼ੁਰੂਆਤੀ ਸਿਆਸੀ ਸਫ਼ਰ ਵਿੱਚ 1914 ਦੇ ਕਾਮਾਗਾਟਾ ਮਾਰੂ ਕਾਂਡ ਨੂੰ ਲੈ ਕੇ ਕੈਨੇਡਾ ਸਰਕਾਰ ਵੱਲੋਂ ਮੁਆਫ਼ੀ ਨਾਲ ਸਬੰਧਤ ਪਿਛੋਕੜ ਅਤੇ ਲੌਜਿਸਟਿਕ ਕੰਮ ਵੀ ਸ਼ਾਮਲ ਰਿਹਾ। ਇਹ ਜਾਣਕਾਰੀ ਉਨ੍ਹਾਂ ਦੇ ਪਿਤਾ ਨੇ ਦਿੱਤੀ।

ਅੰਗਦ ਦਾ ਕਰੀਅਰ ਸਿਰਫ਼ ਪਾਰਟੀ ਸੰਗਠਨ ਤੱਕ ਸੀਮਿਤ ਨਹੀਂ ਰਿਹਾ। ਉਨ੍ਹਾਂ ਨੇ ਕੈਨੇਡਾ ਸਰਕਾਰ ਵਿੱਚ ਛੋਟੇ ਕਾਰੋਬਾਰ ਅਤੇ ਟਰਾਂਸਪੋਰਟ ਨਾਲ ਸਬੰਧਤ ਦੋ ਫੈਡਰਲ ਕੈਬਨਿਟ ਮੰਤਰੀਆਂ ਦੇ ਚੀਫ਼ ਆਫ਼ ਸਟਾਫ਼ ਵਜੋਂ ਵੀ ਕੰਮ ਕੀਤਾ। ਇਨ੍ਹਾਂ ਭੂਮਿਕਾਵਾਂ ਦੌਰਾਨ ਉਹ,, ਸੰਯੁਕਤ ਰਾਸ਼ਟਰ ਮਹਾਸਭਾ, ਏਸ਼ੀਆ-ਪੈਸਿਫਿਕ ਇਕਨਾਮਿਕ ਕੋਆਪਰੇਸ਼ਨ, ਇੰਟਰਨੈਸ਼ਨਲ ਟਰਾਂਸਪੋਰਟ ਫੋਰਮ ਅਤੇ ਵਰਗੇ ਅੰਤਰਰਾਸ਼ਟਰੀ ਮੰਚਾਂ ਨਾਲ ਜੁੜੇ ਸਰਕਾਰੀ ਕੰਮਕਾਜ ਵਿੱਚ ਸ਼ਾਮਲ ਰਹੇ। ਇਸ ਤੋਂ ਬਾਅਦ ਉਨ੍ਹਾਂ ਦਾ ਸਫ਼ਰ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚਿਆ।

ਕੈਨੇਡਾ ਸਰਕਾਰ ਦੇ ਅਧਿਕਾਰਤ ਬਾਇਓਗ੍ਰਾਫ਼ੀਕਲ ਨੋਟ ਮੁਤਾਬਕ, ਅੰਗਦ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵਿੱਚ ਓਪਰੇਸ਼ਨਜ਼ ਅਤੇ ਸਟੇਕਹੋਲਡਰ ਰਿਲੇਸ਼ਨਜ਼ ਡਾਇਰੈਕਟਰ ਵਜੋਂ ਕੰਮ ਕੀਤਾ। ਇਸ ਭੂਮਿਕਾ ਵਿੱਚ ਉਨ੍ਹਾਂ ਨੇ ਕੈਨੇਡਾ ਦੇ ਭਾਰਤ ਅਤੇ ਚੀਨ ਸਮੇਤ ਪ੍ਰਮੁੱਖ ਦੋਪੱਖੀ ਭਾਈਵਾਲਾਂ ਨਾਲ ਉੱਚ ਪੱਧਰੀ ਸਬੰਧਾਂ ਅਤੇ ਸਹਿਯੋਗ ਦੇ ਚੈਨਲਾਂ ਨੂੰ ਮੁੜ ਐਕਟਿਵ ਕਰਨ ਦੇ ਯਤਨਾਂ ਵਿੱਚ ਸਹਿਯੋਗ ਕੀਤਾ।

ਉਨ੍ਹਾਂ ਨੇ ਕੈਨੇਡਾ ਵਿੱਚ ਆਉਣ ਵਾਲੇ ਨਿਵੇਸ਼ ਨਾਲ ਜੁੜੇ ਸਟੇਕਹੋਲਡਰ ਕੋਆਰਡੀਨੇਸ਼ਨ ਅਤੇ ਕੈਨੇਡਾ ਦੀ ਪਹਿਲੀ ਨੈਸ਼ਨਲ ਗਲੋਬਲ ਇਨਵੈਸਟਰ ਕਾਨਫਰੰਸ ਦੀ ਯੋਜਨਾ ਅਤੇ ਵਿਕਾਸ ਨਾਲ ਜੁੜੇ ਕੰਮ ਵਿੱਚ ਵੀ ਭੂਮਿਕਾ ਨਿਭਾਈ।

ਲੁਧਿਆਣਾ ਦੇ ਜਿਸ ਘੁੰਗਰਾਣਾ ਪਿੰਡ ਦੀਆਂ ਗਲੀਆਂ ਅਤੇ ਪਰਿਵਾਰਕ ਵਿਰਾਸਤ ਨਾਲ ਅੰਗਦ ਦਾ ਰਿਸ਼ਤਾ ਜੁੜਿਆ ਹੋਇਆ ਹੈ, ਅੱਜ ਉਹੀ ਪਿੰਡ ਅੰਤਰਰਾਸ਼ਟਰੀ ਪੱਧਰ ‘ਤੇ ਉਨ੍ਹਾਂ ਦਾ ਨਾਮ ਸੁਰਖੀਆਂ ਵਿੱਚ ਦੇਖ ਕੇ ਮਾਣ ਮਹਿਸੂਸ ਕਰ ਰਿਹਾ ਹੈ। ਪਰਿਵਾਰ ਲਈ ਇਹ ਉਪਲਬਧੀ ਸਿਰਫ਼ ਇੱਕ ਸਰਕਾਰੀ ਨਿਯੁਕਤੀ ਨਹੀਂ, ਸਗੋਂ ਕਈ ਪੀੜ੍ਹੀਆਂ ਤੋਂ ਚੱਲੀ ਆ ਰਹੀ ਪੰਜਾਬ ਦੀ ਸਮਾਜਿਕ ਚੇਤਨਾ, ਸਿੱਖਿਆ ਅਤੇ ਜਨਤਕ ਜੀਵਨ ਦੀ ਵਿਰਾਸਤ ਦੇ ਅੱਗੇ ਵਧਣ ਦਾ ਇੱਕ ਮੌਕਾ ਹੈ।

ਅੰਗਦ ਦੇ ਪਿਤਾ ਨੈਨਿੰਦਰ ਸਿੰਘ ਢਿੱਲੋਂ ਨੇ ਇਸ ਨਿਯੁਕਤੀ ਨੂੰ ਪਰਿਵਾਰ ਅਤੇ ਪਿੰਡ ਲਈ ਵੱਡੀ ਉਪਲਬਧੀ ਦੱਸਿਆ ਹੈ। ਉਨ੍ਹਾਂ ਦੇ ਅਨੁਸਾਰ, ਕੈਨੇਡਾ ਵੱਲੋਂ ਇੱਕ ਪ੍ਰਵਾਸੀ ਪਰਿਵਾਰ ਦੀ ਪ੍ਰਤਿਭਾ, ਮਿਹਨਤ ਅਤੇ ਵਚਨਬੱਧਤਾ ਨੂੰ ਇਸ ਪੱਧਰ ‘ਤੇ ਮਾਨਤਾ ਮਿਲਣਾ ਮਾਣ ਦੀ ਗੱਲ ਹੈ।

ਅੰਗਦ ਸਿੰਘ ਢਿੱਲੋਂ ਦੀ ਕਹਾਣੀ ਇਸ ਲਈ ਵੀ ਵੱਖਰੀ ਹੈ ਕਿਉਂਕਿ ਇਸ ਵਿੱਚ ਪੰਜਾਬ ਦੇ ਇੱਕ ਪਿੰਡ ਨਾਲ ਜੁੜੀਆਂ ਜੜ੍ਹਾਂ, ਚੰਡੀਗੜ੍ਹ-ਪਟਿਆਲਾ ਖੇਤਰ ਵਿੱਚ ਸਿੱਖਿਆ, ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਲ ਕਰਨਾ, ਕੈਨੇਡਾ ਦੀ ਸਿਆਸੀ ਪ੍ਰਣਾਲੀ ਵਿੱਚ ਦਾਖ਼ਲਾ, ਫੈਡਰਲ ਸਰਕਾਰ ਦੇ ਉੱਚ ਪੱਧਰ ‘ਤੇ ਜ਼ਿੰਮੇਵਾਰੀਆਂ ਅਤੇ ਆਖ਼ਰਕਾਰ ਅੰਤਰਰਾਸ਼ਟਰੀ ਕੂਟਨੀਤੀ ਵਿੱਚ ਦਾਖ਼ਲਾ—ਇਹ ਸਭ ਇੱਕੋ ਜੀਵਨ ਯਾਤਰਾ ਵਿੱਚ ਨਜ਼ਰ ਆਉਂਦਾ ਹੈ।

ਵਿਦੇਸ਼📍 ਪੰਜਾਬ

ਚੀਨ ਦੇ ਸ਼ਿਨਜਿਆਂਗ ਰਾਹੀਂ ਰੂਟ ਲੱਭ ਰਿਹਾ ਭਾਰਤ, ਤੋਂ ਉਡਾਣਾਂ ਦੀ ਸੰਭਾਵਨਾ

ਪਾਬੰਦੀ ਦੇ ਵਿਚਕਾਰ ਭਾਰਤ ਚੀਨ ਦੇ ਸ਼ਿਨਜਿਆਂਗ ਰਾਹੀਂ ਵਿਕਲਪਿਕ ਏਅਰ ਰੂਟ ਦੀ ਸੰਭਾਵਨਾ ਤਲਾਸ਼ ਰਿਹਾ ਹੈ।, ਅਤੇ ਰੂਟ 'ਤੇ ਚਰਚਾ ਜਾਰੀ। ਪਾਕਿਸਤਾਨ ਵੱਲੋਂ ਏਅਰਸਪੇਸ ਬੰਦ ਰੱਖੇ ਜਾਣ ਕਾਰਨ ਭਾਰਤ ਲੰਬੀ ਦੂਰੀ ਦੀਆਂ ਉਡਾਣਾਂ ਲਈ ਵਿਕਲਪਿਕ ਰੂਟਾਂ ਦੀ ਭਾਲ ਕਰ ਰਿਹਾ ਹੈ।
ਚੀਨ ਦੇ ਸ਼ਿਨਜਿਆਂਗ ਰਾਹੀਂ ਰੂਟ ਲੱਭ ਰਿਹਾ ਭਾਰਤ, ਤੋਂ ਉਡਾਣਾਂ ਦੀ ਸੰਭਾਵਨਾ

ਪਾਬੰਦੀ ਦੇ ਵਿਚਕਾਰ ਭਾਰਤ ਚੀਨ ਦੇ ਸ਼ਿਨਜਿਆਂਗ ਰਾਹੀਂ ਵਿਕਲਪਿਕ ਏਅਰ ਰੂਟ ਦੀ ਸੰਭਾਵਨਾ ਤਲਾਸ਼ ਰਿਹਾ ਹੈ।, ਅਤੇ ਰੂਟ 'ਤੇ ਚਰਚਾ ਜਾਰੀ।

ਪਾਕਿਸਤਾਨ ਵੱਲੋਂ ਏਅਰਸਪੇਸ ਬੰਦ ਰੱਖੇ ਜਾਣ ਕਾਰਨ ਭਾਰਤ ਲੰਬੀ ਦੂਰੀ ਦੀਆਂ ਉਡਾਣਾਂ ਲਈ ਵਿਕਲਪਿਕ ਰੂਟਾਂ ਦੀ ਭਾਲ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਚੀਨ ਦੇ ਸ਼ਿਨਜਿਆਂਗ ਖੇਤਰ ਦੇ ਉੱਪਰੋਂ ਸੰਭਾਵਿਤ ਏਅਰ ਰੂਟ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ।

ਭਾਰਤੀ ਏਅਰਲਾਈਨਾਂ ਲਈ ਪਾਕਿਸਤਾਨ ਦੀ ਏਅਰਸਪੇਸ ਪਾਬੰਦੀ ਲੰਬੇ ਸਮੇਂ ਤੋਂ ਇੱਕ ਵੱਡੀ ਓਪਰੇਸ਼ਨਲ ਚੁਣੌਤੀ ਬਣੀ ਹੋਈ ਹੈ। ਸਤੰਬਰ 2026 ਵਿੱਚ ਪਾਕਿਸਤਾਨ ਨੇ ਭਾਰਤੀ ਰਜਿਸਟਰਡ ਜਹਾਜ਼ਾਂ ਅਤੇ ਭਾਰਤੀ ਏਅਰਲਾਈਨਾਂ ਵੱਲੋਂ ਚਲਾਏ ਜਾਂਦੇ ਜਹਾਜ਼ਾਂ ਲਈ ਏਅਰਸਪੇਸ ਬੈਨ ਨੂੰ 24 ਅਕਤੂਬਰ 2026 ਤੱਕ ਵਧਾ ਦਿੱਤਾ ਸੀ।

ਇਸ ਕਾਰਨ ਭਾਰਤ ਤੋਂ ਯੂਰਪ, ਬ੍ਰਿਟੇਨ, ਪੱਛਮੀ ਏਸ਼ੀਆ ਅਤੇ ਉੱਤਰੀ ਅਮਰੀਕਾ ਵੱਲ ਜਾਣ ਵਾਲੀਆਂ ਕਈ ਉਡਾਣਾਂ ਨੂੰ ਲੰਬੇ ਰੂਟ ਅਪਣਾਉਣੇ ਪੈਂਦੇ ਹਨ। ਇਸ ਨਾਲ ਉਡਾਣ ਦਾ ਸਮਾਂ, ਈਂਧਨ ਦੀ ਖਪਤ ਅਤੇ ਓਪਰੇਸ਼ਨਲ ਲਾਗਤ ਵਧ ਸਕਦੀ ਹੈ।

ਹੁਣ ਭਾਰਤ ਲੰਬੀ ਦੂਰੀ ਦੀਆਂ ਉਡਾਣਾਂ ਲਈ ਇੱਕ ਹੋਰ ਵਿਕਲਪ ਦੀ ਸੰਭਾਵਨਾ 'ਤੇ ਕੰਮ ਕਰ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਸ਼ਿਨਜਿਆਂਗ ਖੇਤਰ ਦੇ ਉੱਪਰੋਂ ਏਅਰ ਰੂਟ ਦੀ ਸੰਭਾਵਨਾ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।

ਇਸ ਪ੍ਰਸਤਾਵ ਵਿੱਚ ਖਾਸ ਤੌਰ 'ਤੇ ਹੋਤਨ ਦੇ ਉੱਪਰੋਂ ਹਵਾਈ ਰੂਟ ਦੀ ਸੰਭਾਵਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਿਨਜਿਆਂਗ ਦੇ ਕਸ਼ਗਰ ਅਤੇ ਉਰੁਮਕੀ ਹਵਾਈ ਅੱਡਿਆਂ ਨੂੰ ਐਮਰਜੈਂਸੀ ਜਾਂ ਡਾਇਵਰਜ਼ਨ ਦੀ ਸਥਿਤੀ ਵਿੱਚ ਵਰਤਣ ਦੀ ਸੰਭਾਵਨਾ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਭਾਰਤ ਦਾ ਵਿਦੇਸ਼ ਮੰਤਰਾਲਾ ਚੀਨੀ ਪੱਖ ਨਾਲ ਸੰਪਰਕ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੰਭਾਵਿਤ ਏਅਰ ਰੂਟ ਨੂੰ ਲੈ ਕੇ ਚਰਚਾ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ।

ਹਾਲਾਂਕਿ, ਇਸ ਸਮੇਂ ਤੱਕ ਚੀਨ ਵੱਲੋਂ ਇਸ ਸੰਭਾਵਿਤ ਰੂਟ ਨੂੰ ਮਨਜ਼ੂਰੀ ਮਿਲਣ ਜਾਂ ਇਸ ਨੂੰ ਵਪਾਰਕ ਉਡਾਣਾਂ ਲਈ ਵਰਤਣ ਦੀ ਅੰਤਿਮ ਵਿਵਸਥਾ ਬਾਰੇ ਕੋਈ ਜਨਤਕ ਅਧਿਕਾਰਤ ਐਲਾਨ ਸਾਹਮਣੇ ਨਹੀਂ ਆਇਆ ਹੈ।

ਪਾਕਿਸਤਾਨੀ ਏਅਰਸਪੇਸ ਦੀ ਲੰਬੀ ਪਾਬੰਦੀ ਕਾਰਨ ਭਾਰਤੀ ਕੈਰੀਅਰਾਂ ਨੂੰ ਕਈ ਅੰਤਰਰਾਸ਼ਟਰੀ ਮਾਰਗਾਂ 'ਤੇ ਵਾਧੂ ਦੂਰੀ ਤੈਅ ਕਰਨੀ ਪੈਂਦੀ ਹੈ। 2026 ਦੀ ਇੱਕ ਵਿਸ਼ਲੇਸ਼ਣਾਤਮਕ ਰਿਪੋਰਟ ਮੁਤਾਬਕ ਪਾਕਿਸਤਾਨੀ ਏਅਰਸਪੇਸ ਬੰਦ ਹੋਣ ਨਾਲ ਭਾਰਤੀ ਏਅਰਲਾਈਨਾਂ ਦੀਆਂ ਲਗਭਗ 800 ਹਫ਼ਤਾਵਾਰੀ ਉਡਾਣਾਂ ਪ੍ਰਭਾਵਿਤ ਹੋਈਆਂ ਸਨ।

ਜੇਕਰ ਸ਼ਿਨਜਿਆਂਗ ਰਾਹੀਂ ਕੋਈ ਵਿਹਾਰਕ ਅਤੇ ਮਨਜ਼ੂਰਸ਼ੁਦਾ ਏਅਰ ਕੋਰੀਡੋਰ ਤਿਆਰ ਹੁੰਦਾ ਹੈ, ਤਾਂ ਇਹ ਭਾਰਤੀ ਏਅਰਲਾਈਨਾਂ ਨੂੰ ਪਾਕਿਸਤਾਨੀ ਏਅਰਸਪੇਸ 'ਤੇ ਨਿਰਭਰਤਾ ਘਟਾਉਣ ਲਈ ਇੱਕ ਹੋਰ ਵਿਕਲਪ ਦੇ ਸਕਦਾ ਹੈ। ਹਾਲਾਂਕਿ ਇਸ ਦੇ ਅਸਲ ਪ੍ਰਭਾਵ ਦਾ ਪਤਾ ਰੂਟ ਦੀ ਮਨਜ਼ੂਰੀ, ਏਅਰ ਟ੍ਰੈਫਿਕ ਸਮਝੌਤਿਆਂ ਅਤੇ ਓਪਰੇਸ਼ਨਲ ਵਿਵਸਥਾਵਾਂ ਤੋਂ ਬਾਅਦ ਹੀ ਲੱਗੇਗਾ।

ਕਾਰੋਬਾਰ📍 ਪੰਜਾਬ

ਕਾਰੋਬਾਰਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ

ਜੇਕਰ ਤੁਹਾਡੀ ਗੱਡੀ ਡੀਜ਼ਲ 'ਤੇ ਚੱਲਦੀ ਹੈ, ਤਾਂ ਧਿਆਨ ਵਿੱਚ ਰੱਖੋ ਕਿ ਪ੍ਰਾਈਵੇਟ ਈਂਧਨ ਕੰਪਨੀਆਂ ਨੇ ਪੈਟਰੋਲ ਪੰਪਾਂ ਤੋਂ ਤੁਹਾਡੇ ਦੁਆਰਾ ਖਰੀਦੇ ਜਾ ਸਕਣ ਵਾਲੇ ਡੀਜ਼ਲ ਦੀ ਮਾਤਰਾ ਦੀ ਇੱਕ ਸੀਮਾ ਨਿਰਧਾਰਤ ਕੀਤੀ ਹੈ।

ਜੇਕਰ ਤੁਹਾਡੀ ਗੱਡੀ ਡੀਜ਼ਲ 'ਤੇ ਚੱਲਦੀ ਹੈ, ਤਾਂ ਧਿਆਨ ਵਿੱਚ ਰੱਖੋ ਕਿ ਪ੍ਰਾਈਵੇਟ ਈਂਧਨ ਕੰਪਨੀਆਂ ਨੇ ਪੈਟਰੋਲ ਪੰਪਾਂ ਤੋਂ ਤੁਹਾਡੇ ਦੁਆਰਾ ਖਰੀਦੇ ਜਾ ਸਕਣ ਵਾਲੇ ਡੀਜ਼ਲ ਦੀ ਮਾਤਰਾ ਦੀ ਇੱਕ ਸੀਮਾ ਨਿਰਧਾਰਤ ਕੀਤੀ ਹੈ। ਇਸਦਾ ਮਤਲਬ ਹੈ ਕਿ ਗਾਹਕ ਆਪਣੀ ਲੋੜ ਅਨੁਸਾਰ ਡੀਜ਼ਲ ਨਹੀਂ ਖਰੀਦ ਸਕਣਗੇ।

ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਕਾਰਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੁਝ ਸਮੇਂ ਤੋਂ ਉਤਰਾਅ-ਚੜ੍ਹਾਅ ਆਇਆ ਹੈ। ਜੇਕਰ ਤੁਸੀਂ ਗੱਡੀ ਵਿੱਚ ਡੀਜ਼ਲ ਦੀ ਵਰਤੋਂ ਕਰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਮਹੱਤਵਪੂਰਨ ਹੈ, ਕਿਉਂਕਿ ਹੁਣ ਤੁਸੀਂ ਪੈਟਰੋਲ ਪੰਪਾਂ 'ਤੇ ਸਿਰਫ਼ ਇੱਕ ਨਿਰਧਾਰਤ ਸੀਮਾ ਦੇ ਅੰਦਰ ਡੀਜ਼ਲ ਖਰੀਦ ਸਕਦੇ ਹੋ।

ਪਹਿਲਾਂ, ਗਾਹਕ ਆਪਣੀ ਲੋੜ ਮੁਤਾਬਕ ਪੈਟਰੋਲ ਪੰਪ ਤੋਂ ਤੇਲ ਖਰੀਦਦੇ ਸਨ, ਪਰ ਹੁਣ ਇਸ 'ਤੇ ਲਿਮਿਟ ਲਾ ਦਿੱਤੀ ਗਈ ਹੈ। ਪਰ ਅਜਿਹਾ ਕਿਉਂ ਕੀਤਾ ਗਿਆ ਹੈ, ਆਓ ਜਾਣਦੇ ਹਾਂ ਇਸ ਦਾ ਕਾਰਨ।

ਦਰਅਸਲ, ਪ੍ਰਾਈਵੇਟ ਫਿਊਲ ਕੰਪਨੀਆਂ ਅਤੇ ਨੇ ਆਪਣੇ ਪੈਟਰੋਲ ਪੰਪਾਂ 'ਤੇ ਡੀਜ਼ਲ ਖਰੀਦਣ ਦੀ ਸੀਮਾ ਨਿਰਧਾਰਤ ਕੀਤੀ ਹੈ, ਜਿਸ ਦਾ ਕਾਰਨ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਫਰਕ ਹੈ।

ਡੀਜ਼ਲ ਦੀਆਂ ਘੱਟ ਕੀਮਤਾਂ ਕਾਰਨ, ਵੱਡੇ ਗਾਹਕ ਵੀ ਪ੍ਰਚੂਨ ਪੈਟਰੋਲ ਪੰਪਾਂ ਤੋਂ ਵੱਡੀ ਮਾਤਰਾ ਵਿੱਚ ਡੀਜ਼ਲ ਖਰੀਦ ਰਹੇ ਹਨ। ਇਸ ਨਾਲ ਹੁਣ ਪੈਟਰੋਲ ਪੰਪਾਂ 'ਤੇ ਡੀਜ਼ਲ ਦੇ ਸਟਾਕ ਦੀ ਕਮੀ ਹੋ ਰਹੀ ਹੈ। ਸਵਾਲ ਇਹ ਹੈ ਕਿ ਥੋਕ ਅਤੇ ਪ੍ਰਚੂਨ ਡੀਜ਼ਲ ਦੀਆਂ ਕੀਮਤਾਂ ਵਿੱਚ ਅੰਤਰ ਕਿਵੇਂ ਪੈਦਾ ਹੋਇਆ?

ਇਸ ਮੁੱਦੇ ਦਾ ਸਭ ਤੋਂ ਵੱਡਾ ਕਾਰਨ ਪੈਟਰੋਲ ਪੰਪਾਂ ਅਤੇ ਥੋਕ ਗਾਹਕਾਂ ਲਈ ਡੀਜ਼ਲ ਦੀਆਂ ਕੀਮਤਾਂ ਵਿੱਚ ਫਰਕ ਹੋਣਾ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵੀ ਲਗਭਗ $108 ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।

ਇਸ ਦੇ ਬਾਵਜੂਦ, ਮਈ ਤੋਂ ਬਾਅਦ ਪ੍ਰਚੂਨ ਪੈਟਰੋਲ ਪੰਪਾਂ 'ਤੇ ਬਾਲਣ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਹੈ।

ਇਸ ਤੋਂ ਇਲਾਵਾ, ਥੋਕ ਅਤੇ ਉਦਯੋਗਿਕ ਗਾਹਕਾਂ ਲਈ ਡੀਜ਼ਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਅਨੁਸਾਰ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ।

ਇਹ ਧਿਆਨ ਦੇਣ ਯੋਗ ਹੈ ਕਿ ਪ੍ਰਚੂਨ ਅਤੇ ਥੋਕ ਡੀਜ਼ਲ ਦੀਆਂ ਕੀਮਤਾਂ ਵਿੱਚ ਕਥਿਤ ਤੌਰ 'ਤੇ ਲਗਭਗ ₹40 ਪ੍ਰਤੀ ਲੀਟਰ ਦਾ ਫਰਕ ਦੇਖਿਆ ਗਿਆ ਹੈ। ਇਹੀ ਕਾਰਨ ਹੈ ਕਿ ਵੱਡੇ ਗਾਹਕ ਸਸਤਾ ਡੀਜ਼ਲ ਖਰੀਦਣ ਲਈ ਪ੍ਰਚੂਨ ਪੰਪਾਂ 'ਤੇ ਆ ਰਹੇ ਹਨ ਅਤੇ ਘੱਟ ਕੀਮਤਾਂ ਦੇ ਕਾਰਨ ਉਹ ਆਪਣੀਆਂ ਜ਼ਰੂਰਤਾਂ ਦਾ ਇੱਕ ਮਹੱਤਵਪੂਰਨ ਹਿੱਸਾ ਪ੍ਰਚੂਨ ਪੰਪਾਂ ਤੋਂ ਖਰੀਦ ਰਹੇ ਹਨ, ਜਿਸ ਨਾਲ ਡੀਜ਼ਲ ਸਟਾਕ ਤੇਜ਼ੀ ਨਾਲ ਖਤਮ ਹੋਣ ਦਾ ਦਬਾਅ ਪੈ ਰਿਹਾ ਹੈ। ਇਹੀ ਕਾਰਨ ਹੈ ਕਿ, ਵਧਦੀ ਮੰਗ ਦੇ ਕਾਰਨ, ਅਤੇ ਨੇ ਆਪਣੇ ਪ੍ਰਚੂਨ ਪੰਪਾਂ 'ਤੇ ਡੀਜ਼ਲ ਖਰੀਦ ਸੀਮਾਵਾਂ ਨਿਰਧਾਰਤ ਕੀਤੀਆਂ ਹਨ।

ਜਾਣਕਾਰੀ ਮੁਤਾਬਕ, ਨਯਾਰਾ ਐਨਰਜੀ ਨੇ ਆਪਣੇ ਆਊਟਲੇਟਾਂ 'ਤੇ ਡੀਜ਼ਲ ਖਰੀਦ ਸੀਮਾ ਨਿਰਧਾਰਤ ਕੀਤੀ ਹੈ, ਜਿਸ ਨਾਲ ਇੱਕ ਗਾਹਕ ਪ੍ਰਤੀ ਦਿਨ ਵੱਧ ਤੋਂ ਵੱਧ 70 ਲੀਟਰ ਤੋਂ 200 ਲੀਟਰ ਤੱਕ ਖਰੀਦ ਸਕਦਾ ਹੈ। ਇਸ ਦੌਰਾਨ, ਜੀਓ-ਬੀਪੀ ਪੈਟਰੋਲ ਪੰਪਾਂ ਨੇ ਵੀ ਇੱਕ ਗਾਹਕ ਦੁਆਰਾ ਪ੍ਰਤੀ ਦਿਨ ਖਰੀਦੇ ਜਾ ਸਕਣ ਵਾਲੇ ਡੀਜ਼ਲ ਦੀ ਮਾਤਰਾ ਨੂੰ 50 ਲੀਟਰ ਤੱਕ ਸੀਮਤ ਕਰ ਦਿੱਤਾ ਹੈ।

ਕਾਰੋਬਾਰ📍 ਪੰਜਾਬ

ਰੇਲ ਯਾਤਰੀਆਂ ਲਈ ਖੁਸ਼ਖ਼ਬਰੀ, ਵਾਰਾਣਸੀ-ਦਿੱਲੀ ਰੂਟ ਨੂੰ ਮਨਜ਼ੂਰੀ

ਵਾਰਾਣਸੀ-ਨਵੀਂ ਦਿੱਲੀ ਵਿਚਕਾਰ ਚੱਲੇਗੀ। ਕਾਨਪੁਰ ਤੇ ਪ੍ਰਯਾਗਰਾਜ ਸਟਾਪ, ਪ੍ਰਸਤਾਵਿਤ ਸਮਾਂ-ਸਾਰਣੀ, ਰੂਟ ਅਤੇ ਕਿਰਾਏ ਬਾਰੇ ਜਾਣੋ। ਰੇਲ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ।
ਰੇਲ ਯਾਤਰੀਆਂ ਲਈ ਖੁਸ਼ਖ਼ਬਰੀ, ਵਾਰਾਣਸੀ-ਦਿੱਲੀ ਰੂਟ ਨੂੰ ਮਨਜ਼ੂਰੀ

ਵਾਰਾਣਸੀ-ਨਵੀਂ ਦਿੱਲੀ ਵਿਚਕਾਰ ਚੱਲੇਗੀ। ਕਾਨਪੁਰ ਤੇ ਪ੍ਰਯਾਗਰਾਜ ਸਟਾਪ, ਪ੍ਰਸਤਾਵਿਤ ਸਮਾਂ-ਸਾਰਣੀ, ਰੂਟ ਅਤੇ ਕਿਰਾਏ ਬਾਰੇ ਜਾਣੋ।

ਰੇਲ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੀ ਦੂਜੀ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਵਾਰਾਣਸੀ ਅਤੇ ਨਵੀਂ ਦਿੱਲੀ ਵਿਚਕਾਰ ਚਲਾਉਣ ਲਈ ਮਨਜ਼ੂਰੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਟ੍ਰੇਨ ਦੇ ਰੂਟ ਵਿੱਚ ਪ੍ਰਯਾਗਰਾਜ ਅਤੇ ਕਾਨਪੁਰ ਸੈਂਟਰਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਰੇਲਵੇ ਵੱਲੋਂ ਅਜੇ ਤੱਕ ਟ੍ਰੇਨ ਦੇ ਨਿਯਮਤ ਸੰਚਾਲਨ ਦੀ ਤਾਰੀਖ਼, ਕਿਰਾਏ ਅਤੇ ਟਿਕਟ ਬੁਕਿੰਗ ਸ਼ੁਰੂ ਹੋਣ ਸਬੰਧੀ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਪ੍ਰਸਤਾਵਿਤ ਰੂਟ ਮੁਤਾਬਕ ਇਹ ਵਾਰਾਣਸੀ ਤੋਂ ਨਵੀਂ ਦਿੱਲੀ ਵਿਚਕਾਰ ਚੱਲੇਗੀ। ਰਸਤੇ ਵਿੱਚ ਇਸ ਦੇ ਮੁੱਖ ਠਹਿਰਾਅ ਪ੍ਰਯਾਗਰਾਜ ਅਤੇ ਕਾਨਪੁਰ ਸੈਂਟਰਲ ਹੋਣਗੇ। ਇਸ ਟ੍ਰੇਨ ਦੇ ਸ਼ੁਰੂ ਹੋਣ ਨਾਲ ਵਾਰਾਣਸੀ, ਪ੍ਰਯਾਗਰਾਜ, ਕਾਨਪੁਰ ਅਤੇ ਨਵੀਂ ਦਿੱਲੀ ਵਿਚਕਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਇੱਕ ਹੋਰ ਰੇਲ ਵਿਕਲਪ ਮਿਲ ਸਕਦਾ ਹੈ।

ਸਾਹਮਣੇ ਆਈ ਪ੍ਰਸਤਾਵਿਤ ਸਮਾਂ-ਸਾਰਣੀ ਅਨੁਸਾਰ ਵੰਦੇ ਭਾਰਤ ਸਲੀਪਰ ਟ੍ਰੇਨ ਵਾਰਾਣਸੀ ਤੋਂ ਰਾਤ 8:40 ਵਜੇ ਰਵਾਨਾ ਹੋ ਸਕਦੀ ਹੈ। ਇਸ ਤੋਂ ਬਾਅਦ ਟ੍ਰੇਨ ਲਗਭਗ ਰਾਤ 10:05 ਵਜੇ ਪ੍ਰਯਾਗਰਾਜ ਅਤੇ ਕਰੀਬ 11:50 ਵਜੇ ਕਾਨਪੁਰ ਸੈਂਟਰਲ ਪਹੁੰਚਣ ਦੀ ਉਮੀਦ ਹੈ। ਇਸ ਤੋਂ ਬਾਅਦ ਟ੍ਰੇਨ ਸਵੇਰੇ ਕਰੀਬ 4:50 ਵਜੇ ਨਵੀਂ ਦਿੱਲੀ ਪਹੁੰਚ ਸਕਦੀ ਹੈ। ਇਸ ਤਰ੍ਹਾਂ ਵਾਰਾਣਸੀ ਤੋਂ ਨਵੀਂ ਦਿੱਲੀ ਦੀ ਯਾਤਰਾ ਲਗਭਗ 8 ਘੰਟੇ 10 ਮਿੰਟ ਵਿੱਚ ਪੂਰੀ ਹੋਣ ਦੀ ਉਮੀਦ ਹੈ।

ਵੰਦੇ ਭਾਰਤ ਸਲੀਪਰ ਟ੍ਰੇਨ ਦੇ ਕਾਨਪੁਰ ਸੈਂਟਰਲ ਅਤੇ ਪ੍ਰਯਾਗਰਾਜ ਵਿੱਚ ਠਹਿਰਾਅ ਨਾਲ ਇਨ੍ਹਾਂ ਸ਼ਹਿਰਾਂ ਤੋਂ ਦਿੱਲੀ ਅਤੇ ਵਾਰਾਣਸੀ ਜਾਣ ਵਾਲੇ ਯਾਤਰੀਆਂ ਨੂੰ ਨਵਾਂ ਵਿਕਲਪ ਮਿਲ ਸਕਦਾ ਹੈ। ਖ਼ਾਸ ਤੌਰ ’ਤੇ ਕਾਨਪੁਰ ਅਤੇ ਮੱਧ ਉੱਤਰ ਪ੍ਰਦੇਸ਼ ਦੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਲਈ ਇਹ ਰੇਲ ਸੇਵਾ ਮਹੱਤਵਪੂਰਨ ਹੋ ਸਕਦੀ ਹੈ। ਇਸ ਨਾਲ ਦਿੱਲੀ ਅਤੇ ਵਾਰਾਣਸੀ ਵਿਚਕਾਰ ਰਾਤ ਦੇ ਸਮੇਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਸਲੀਪਰ ਕੋਚ ਦੀ ਸਹੂਲਤ ਵਾਲਾ ਵਿਕਲਪ ਮਿਲੇਗਾ।

ਇਸ ਟ੍ਰੇਨ ਦੇ ਟਿਕਟ ਕਿਰਾਏ, ਬੁਕਿੰਗ ਸ਼ੁਰੂ ਹੋਣ ਦੀ ਤਾਰੀਖ਼ ਅਤੇ ਨਿਯਮਤ ਸੰਚਾਲਨ ਦੇ ਦਿਨਾਂ ਬਾਰੇ ਅਜੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਲਈ ਯਾਤਰੀਆਂ ਨੂੰ ਕਿਰਾਏ ਅਤੇ ਬੁਕਿੰਗ ਸਬੰਧੀ ਅੰਤਿਮ ਐਲਾਨ ਦੀ ਉਡੀਕ ਕਰਨੀ ਪਵੇਗੀ। ਅਧਿਕਾਰਤ ਸਮਾਂ-ਸਾਰਣੀ ਅਤੇ ਸੰਚਾਲਨ ਦੀ ਤਾਰੀਖ਼ ਸਾਹਮਣੇ ਆਉਣ ਤੋਂ ਬਾਅਦ ਹੀ ਯਾਤਰੀ ਆਪਣੀ ਯਾਤਰਾ ਦੀ ਯੋਜਨਾ ਬਣਾ ਸਕਣਗੇ।

ਕਾਨਪੁਰ ਵਿੱਚ ਵੰਦੇ ਭਾਰਤ ਸਲੀਪਰ ਟ੍ਰੇਨ ਦੇ ਠਹਿਰਾਅ ਨੂੰ ਲੈ ਕੇ ਸੰਸਦ ਮੈਂਬਰ ਰਮੇਸ਼ ਅਵਸਥੀ ਨੇ ਇਸ ਨੂੰ ਸ਼ਹਿਰ ਲਈ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਮੁਤਾਬਕ, ਇਸ ਤਰ੍ਹਾਂ ਦੀ ਰੇਲ ਕਨੈਕਟੀਵਿਟੀ ਨਾਲ ਕਾਨਪੁਰ ਵਿੱਚ ਵਪਾਰ, ਸੈਰ-ਸਪਾਟੇ ਅਤੇ ਆਰਥਿਕ ਗਤੀਵਿਧੀਆਂ ਨੂੰ ਲਾਭ ਮਿਲ ਸਕਦਾ ਹੈ।

ਫਿਲਹਾਲ ਵਾਰਾਣਸੀ-ਨਵੀਂ ਦਿੱਲੀ ਵੰਦੇ ਭਾਰਤ ਸਲੀਪਰ ਟ੍ਰੇਨ ਨਾਲ ਜੁੜੀ ਅੰਤਿਮ ਸਮਾਂ-ਸਾਰਣੀ, ਕਿਰਾਇਆ ਅਤੇ ਸੰਚਾਲਨ ਦੀ ਤਾਰੀਖ਼ ਸਬੰਧੀ ਅਧਿਕਾਰਤ ਐਲਾਨ ਦੀ ਉਡੀਕ ਹੈ। ਰੇਲਵੇ ਵੱਲੋਂ ਅੰਤਿਮ ਜਾਣਕਾਰੀ ਜਾਰੀ ਹੋਣ ਤੋਂ ਬਾਅਦ ਹੀ ਟ੍ਰੇਨ ਦੇ ਨਿਯਮਤ ਸੰਚਾਲਨ ਬਾਰੇ ਸਪਸ਼ਟ ਤਸਵੀਰ ਸਾਹਮਣੇ ਆਵੇਗੀ।

ਦੇਸ਼📍 ਪੰਜਾਬ

ਪਿੱਤਰ ਪੱਖ ਵਿੱਚ ਇਨ੍ਹਾਂ 5 ਵਸਤੂਆਂ ਦਾ ਦਾਨ ਮੰਨਿਆ ਜਾਂਦਾ ਹੈ ਖਾਸ

'ਸ਼ਰਾਧ ਪੱਖ' ਦੌਰਾਨ ਦਾਨ ਕਰਨ ਦਾ ਮਕਸਦ ਸਿਰਫ਼ ਧਾਰਮਿਕ ਪੁੰਨ ਕਮਾਉਣਾ ਹੀ ਨਹੀਂ, ਸਗੋਂ ਲੋੜਵੰਦਾਂ ਦੀ ਮਦਦ ਕਰਨਾ ਅਤੇ ਆਪਣੇ ਪੁਰਖਿਆਂ ਪ੍ਰਤੀ ਸ਼ਰਧਾ ਪ੍ਰਗਟ ਕਰਨਾ ਵੀ ਹੈ।
ਪਿੱਤਰ ਪੱਖ ਵਿੱਚ ਇਨ੍ਹਾਂ 5 ਵਸਤੂਆਂ ਦਾ ਦਾਨ ਮੰਨਿਆ ਜਾਂਦਾ ਹੈ ਖਾਸ

'ਸ਼ਰਾਧ ਪੱਖ' ਦੌਰਾਨ ਦਾਨ ਕਰਨ ਦਾ ਮਕਸਦ ਸਿਰਫ਼ ਧਾਰਮਿਕ ਪੁੰਨ ਕਮਾਉਣਾ ਹੀ ਨਹੀਂ, ਸਗੋਂ ਲੋੜਵੰਦਾਂ ਦੀ ਮਦਦ ਕਰਨਾ ਅਤੇ ਆਪਣੇ ਪੁਰਖਿਆਂ ਪ੍ਰਤੀ ਸ਼ਰਧਾ ਪ੍ਰਗਟ ਕਰਨਾ ਵੀ ਹੈ। ਇਸ ਸਮੇਂ ਦੌਰਾਨ ਹਰੇਕ ਵਿਅਕਤੀ ਨੂੰ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਦਾਨ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਸਮੇਂ ਕੀਤਾ ਗਿਆ ਦਾਨ ਵਿਸ਼ੇਸ਼ ਤੌਰ 'ਤੇ ਪੁੰਨ-ਦਾਇਕ ਮੰਨਿਆ ਜਾਂਦਾ ਹੈ।

ਹਿੰਦੂ ਧਰਮ ਵਿੱਚ, 'ਸ਼ਰਾਧ ਪੱਖ' ਨੂੰ ਆਪਣੇ ਪੁਰਖਿਆਂ ਪ੍ਰਤੀ ਸ਼ਰਧਾ ਅਤੇ ਕ੍ਰਿਤਗਤਾ ਪ੍ਰਗਟ ਕਰਨ ਲਈ ਇੱਕ ਮਹੱਤਵਪੂਰਨ ਸਮਾਂ ਮੰਨਿਆ ਜਾਂਦਾ ਹੈ। ਇਸ ਦੌਰਾਨ, ਲੋਕ ਆਪਣੇ ਪੁਰਖਿਆਂ ਦੀ ਯਾਦ ਵਿੱਚ 'ਤर्पण' ਅਤੇ 'ਸ਼ਰਾਧ' ਵਰਗੀਆਂ ਰਸਮਾਂ ਨਿਭਾਉਂਦੇ ਹਨ ਅਤੇ ਦਾਨ-ਪੁੰਨ ਦੇ ਕਾਰਜ ਕਰਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, 'ਸ਼ਰਾਧ ਪੱਖ' ਦੌਰਾਨ ਲੋੜਵੰਦਾਂ ਨੂੰ ਭੋਜਨ ਖੁਆਉਣ ਅਤੇ ਆਪਣੀ ਸਮਰੱਥਾ ਅਨੁਸਾਰ ਲੋੜੀਂਦੀਆਂ ਵਸਤਾਂ ਦਾਨ ਕਰਨ ਨਾਲ ਪੁਰਖਿਆਂ ਨੂੰ ਸੰਤੁਸ਼ਟੀ ਮਿਲਦੀ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਦੌਰਾਨ ਮੰਦਰਾਂ, ਤੀਰਥ-ਸਥਾਨਾਂ ਅਤੇ ਘਰਾਂ ਵਿੱਚ ਦਾਨ-ਪੁੰਨ ਦੇ ਕਾਰਜਾਂ ਵਿੱਚ ਵਾਧਾ ਹੁੰਦਾ ਹੈ।

ਜੋਤਿਸ਼ੀ ਪੰਡਿਤ ਮਨੀਸ਼ ਉਪਾਧਿਆਏ ਅਨੁਸਾਰ, 'ਸ਼ਰਾਧ ਪੱਖ' ਦੌਰਾਨ ਦਾਨ ਕਰਨ ਦਾ ਮਕਸਦ ਸਿਰਫ਼ ਧਾਰਮਿਕ ਪੁੰਨ ਕਮਾਉਣਾ ਹੀ ਨਹੀਂ, ਸਗੋਂ ਲੋੜਵੰਦਾਂ ਦੀ ਮਦਦ ਕਰਨਾ ਅਤੇ ਆਪਣੇ ਪੁਰਖਿਆਂ ਪ੍ਰਤੀ ਸਤਿਕਾਰ ਪ੍ਰਗਟ ਕਰਨਾ ਵੀ ਹੈ। ਉਹਨਾਂ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਆਪਣੀ ਸ਼ਰਧਾ ਅਤੇ ਆਰਥਿਕ ਸਮਰੱਥਾ ਅਨੁਸਾਰ ਦਾਨ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਸਮੇਂ ਦੌਰਾਨ ਕੀਤਾ ਗਿਆ ਦਾਨ ਵਿਸ਼ੇਸ਼ ਤੌਰ 'ਤੇ ਪੁੰਨ-ਦਾਇਕ ਮੰਨਿਆ ਜਾਂਦਾ ਹੈ।

ਸ਼ਰਾਧ ਪੱਖ ਦੌਰਾਨ ਗਰੀਬਾਂ, ਲੋੜਵੰਦਾਂ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਉਣਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਚੌਲ, ਨਮਕ, ਘਿਓ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦਾਨ ਕਰਨ ਦੀ ਵੀ ਪਰੰਪਰਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭੋਜਨ ਦਾਨ ਕਰਨ ਨਾਲ ਪੁਰਖਿਆਂ ਨੂੰ ਸੰਤੁਸ਼ਟੀ ਮਿਲਦੀ ਹੈ ਅਤੇ ਪਰਿਵਾਰ ਲਈ ਖੁਸ਼ਹਾਲੀ ਤੇ ਖੁਸ਼ੀ ਯਕੀਨੀ ਬਣਦੀ ਹੈ। ਬਹੁਤ ਸਾਰੇ ਲੋਕ ਇਸ ਮੌਕੇ 'ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਦਿੰਦੇ ਹਨ।

ਧਾਰਮਿਕ ਮਾਨਤਾਵਾਂ ਅਨੁਸਾਰ, 'ਸ਼ਰਾਧ ਪੱਖ' ਦੌਰਾਨ ਕੱਪੜੇ, ਕਿਤਾਬਾਂ ਅਤੇ ਹੋਰ ਜ਼ਰੂਰੀ ਵਸਤਾਂ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਸਮਰੱਥਾ ਰੱਖਣ ਵਾਲੇ ਲੋਕ ਸੋਨਾ ਅਤੇ ਚਾਂਦੀ ਵਰਗੀਆਂ ਵਸਤਾਂ ਵੀ ਦਾਨ ਕਰ ਸਕਦੇ ਹਨ। ਇਸ ਦੇ ਨਾਲ ਹੀ, ਆਮ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਨੂੰ ਕੱਪੜੇ, ਅਨਾਜ, ਭੋਜਨ ਜਾਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦਾਨ ਕਰਕੇ ਇਸ ਪਰੰਪਰਾ ਵਿੱਚ ਹਿੱਸਾ ਲੈ ਸਕਦੇ ਹਨ।

'ਸ਼ਰਾਧ' ਦੇ ਸਮੇਂ ਦੌਰਾਨ ਛੋਟੀਆਂ ਕੁੜੀਆਂ ਨੂੰ ਭੋਜਨ ਕਰਵਾਉਣ ਦੀ ਇੱਕ ਧਾਰਮਿਕ ਪਰੰਪਰਾ ਵੀ ਪ੍ਰਚਲਿਤ ਹੈ। ਇਸ ਤੋਂ ਇਲਾਵਾ, ਗਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਖੁਆਉਣਾ ਅਤੇ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਸਹਾਇਤਾ ਕਰਨਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਆਚਾਰੀਆ ਉਪਾਧਿਆਏ ਅਨੁਸਾਰ, ਦਾਨ-ਪੁੰਨ ਦੇ ਕਾਰਜ ਪਿੱਛੇ ਭਾਵਨਾ ਅਤੇ ਸ਼ਰਧਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ; ਇਸ ਲਈ, ਦਿਖਾਵਾ ਕਰਨ ਦੀ ਬਜਾਏ ਮਨੁੱਖ ਨੂੰ ਆਪਣੀ ਸਮਰੱਥਾ ਅਨੁਸਾਰ ਹੀ ਸੇਵਾ ਕਰਨੀ ਚਾਹੀਦੀ ਹੈ।

ਪੰਡਿਤ ਮਨੀਸ਼ ਉਪਾਧਿਆਏ ਦੱਸਦੇ ਹਨ ਕਿ ਧਾਰਮਿਕ ਮਾਨਤਾਵਾਂ ਅਨੁਸਾਰ, 'ਸ਼ਰਾਧ ਪੱਖ' ਦੌਰਾਨ ਸ਼ਰਧਾ ਨਾਲ ਤਰਪਣ, ਸ਼ਰਾਧ ਅਤੇ ਦਾਨ-ਪੁੰਨ ਦੇ ਕਾਰਜ ਕਰਨ ਨਾਲ ਪੁਰਖਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਸਮੇਂ ਨੂੰ ਸਿਰਫ਼ ਰਸਮਾਂ-ਰਿਵਾਜਾਂ ਦੇ ਨਜ਼ਰੀਏ ਤੋਂ ਦੇਖਣ ਦੀ ਬਜਾਏ, ਇਸ ਨੂੰ ਪੁਰਖਿਆਂ ਨੂੰ ਯਾਦ ਕਰਨ, ਉਨ੍ਹਾਂ ਦਾ ਸਤਿਕਾਰ ਕਰਨ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਮੌਕੇ ਵਜੋਂ ਵੀ ਦੇਖਿਆ ਜਾ ਸਕਦਾ ਹੈ।

ਦੇਸ਼📍 ਪੰਜਾਬ

ਰਿਟੇਲਰ ਕੀਮਤ ਤੋਂ 16% ਤੋਂ ਵੱਧ ਕਿਉਂ? ਕੈਂਸਰ ਦੀਆਂ ਦਵਾਈਆਂ ‘ਤੇ ਭਾਰੀ ਮੁਨਾਫ਼ੇ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ

ਸੁਪਰੀਮ ਕੋਰਟ ਨੇ ਕੈਂਸਰ ਅਤੇ ਹੋਰ ਦਵਾਈਆਂ 'ਤੇ ਵੱਧ ਮਾਰਕਅੱਪ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਸਵਾਲ ਕੀਤੇ ਹਨ। ਅਦਾਲਤ ਨੇ ਨੂੰ ਤੋਂ 16 ਫ਼ੀਸਦੀ ਤੱਕ ਸੀਮਿਤ ਕਰਨ ਲਈ ਇੱਕੋ ਜਿਹੇ ਨਿਯਮ ਬਣਾਉਣ 'ਤੇ ਜ਼ੋਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਕੈਂਸਰ ਅਤੇ ਹੋਰ ਦਵਾਈਆਂ 'ਤੇ ਵੱਧ ਮਾਰਕਅੱਪ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਸਵਾਲ ਕੀਤੇ ਹਨ। ਅਦਾਲਤ ਨੇ ਨੂੰ ਤੋਂ 16 ਫ਼ੀਸਦੀ ਤੱਕ ਸੀਮਿਤ ਕਰਨ ਲਈ ਇੱਕੋ ਜਿਹੇ ਨਿਯਮ ਬਣਾਉਣ 'ਤੇ ਜ਼ੋਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਕੈਂਸਰ ਦੀਆਂ ਦਵਾਈਆਂ ਅਤੇ ਹੋਰ ਦਵਾਈਆਂ ਤੇ ਬਹੁਤ ਜ਼ਿਆਦਾ ਮਾਰਕਅੱਪ (ਕੀਮਤ ਵਿੱਚ ਭਾਰੀ ਵਾਧੇ) ਨੂੰ ਲੈ ਕੇ ਕੇਂਦਰ ਸਰਕਾਰ ਤੋਂ ਸਵਾਲ ਕੀਤਾ ਹੈ। ਸੁਪਰੀਮ ਕੋਰਟ ਨੇ ਪੁੱਛਿਆ ਕਿ ਅਜਿਹੀ ਇੱਕਸਾਰ ਨੀਤੀ ਕਿਉਂ ਨਹੀਂ ਹੋਣੀ ਚਾਹੀਦੀ, ਜਿਸ ਤਹਿਤ ਮੈਕਸਿਮਮ ਰਿਟੇਲ ਪ੍ਰਾਈਸ ਨੂੰ ਪ੍ਰਾਈਸ ਟੂ ਰਿਟੇਲਰ ਤੋਂ 16 ਫ਼ੀਸਦੀ ਤੋਂ ਵੱਧ ਨਾ ਰੱਖਿਆ ਜਾਵੇ।

ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦਵਾਈਆਂ ਦੀਆਂ ਕੀਮਤਾਂ ਦੇ ਨਿਯਮਨ, ਜੈਨੇਰਿਕ ਦਵਾਈਆਂ ਦੀ ਪ੍ਰਿਸਕ੍ਰਿਪਸ਼ਨ ਅਤੇ ਡਰੱਗਜ਼ ਪ੍ਰਾਈਸਿਜ਼ ਕੰਟਰੋਲ ਆਰਡਰ, 2013 ਤਹਿਤ ਮੈਡੀਕਲ ਡਿਵਾਈਸਾਂ ‘ਤੇ ਨਿਯੰਤਰਣ ਨਾਲ ਸਬੰਧਤ ਪਟੀਸ਼ਨਾਂ ‘ਤੇ ਸੁਣਵਾਈ ਕਰ ਰਹੀ ਸੀ।

ਜਸਟਿਸ ਮੇਹਤਾ ਨੇ ਕੀਮਤਾਂ ਵਿੱਚ ਭਾਰੀ ਅੰਤਰ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਕੈਂਸਰ ਦੀ ਇੱਕ ਦਵਾਈ, ਜਿਸ ਦੀ ਲਗਭਗ ₹27,000 ਸੀ, ਉਸ ਦੀ ਪ੍ਰਾਈਸ ਟੂ ਰਿਟੇਲਰ ਸਿਰਫ਼ ਕਰੀਬ ₹3,000 ਸੀ। ਉਨ੍ਹਾਂ ਕਿਹਾ, ਜ਼ਰਾ ਇਸ ਭਾਰੀ ਅੰਤਰ ਨੂੰ ਦੇਖੋ। ਉਨ੍ਹਾਂ ਨੇ ਪਿਛਲੀਆਂ ਸੁਣਵਾਈਆਂ ਦੌਰਾਨ ਉਠਾਏ ਗਏ ਉਨ੍ਹਾਂ ਮੁੱਦਿਆਂ ਨੂੰ ਵੀ ਮੁੜ ਦੁਹਰਾਇਆ, ਜਿਨ੍ਹਾਂ ਵਿੱਚ ਮਾਰਕਅੱਪ ਦਸ ਗੁਣਾ ਜਾਂ ਇਸ ਤੋਂ ਵੀ ਵੱਧ ਹੋਣ ‘ਤੇ ਚਿੰਤਾ ਜਤਾਈ ਗਈ ਸੀ।

ਬੈਂਚ ਨੇ ਤਹਿਤ ਜ਼ਰੂਰੀ ਅਤੇ ਗੈਰ-ਜ਼ਰੂਰੀ ਦਵਾਈਆਂ ਵਿਚਕਾਰ ਅੰਤਰ ਨੂੰ ਲੈ ਕੇ ਵੀ ਸਵਾਲ ਉਠਾਏ। ਅਦਾਲਤ ਨੇ ਕਿਹਾ ਕਿ ਕਾਰਪੋਰੇਟ ਹਸਪਤਾਲ ਅਕਸਰ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰਲੀ ਫਾਰਮੇਸੀ ਤੋਂ ਦਵਾਈਆਂ ਖਰੀਦਣ ਲਈ ਮਜਬੂਰ ਕਰਦੇ ਹਨ। ਜਦੋਂ ਇਲਾਜ ਆਯੁਸ਼ਮਾਨ ਭਾਰਤ ਜਾਂ ਹੋਰ ਜਨਤਕ ਸਿਹਤ ਯੋਜਨਾਵਾਂ ਵਰਗੀਆਂ ਸਰਕਾਰੀ ਸਕੀਮਾਂ ਤਹਿਤ ਹੁੰਦਾ ਹੈ ਤਾਂ ਵਧੀਆਂ ਹੋਈਆਂ ਕੀਮਤਾਂ ਦਾ ਬੋਝ ਆਖ਼ਿਰਕਾਰ ਟੈਕਸ ਅਦਾ ਕਰਨ ਵਾਲੇ ਲੋਕਾਂ ‘ਤੇ ਹੀ ਪੈਂਦਾ ਹੈ।

ਬੈਂਚ ਨੇ ਕਿਹਾ ਕਿ 16 ਫ਼ੀਸਦੀ ਦਾ ਇੱਕੋ ਨਿਯਮ ਕਿਉਂ ਨਹੀਂ ਹੋ ਸਕਦਾ, ਇਸ ਤੋਂ ਵੱਧ ਕੁਝ ਨਹੀਂ? ਹਰ ਮੈਡੀਕਲ ਡਿਵਾਈਸ ਅਤੇ ਹਰ ਦਵਾਈ ਜ਼ਰੂਰੀ ਚੀਜ਼ਾਂ ਨਾਲ ਸਬੰਧਤ ਕਾਨੂੰਨ ਦੇ ਦਾਇਰੇ ਵਿੱਚ ਆਉਂਦੀ ਹੈ। ਜੇਕਰ ਇਹ ਇੱਕ ਜ਼ਰੂਰੀ ਚੀਜ਼ ਹੈ ਤਾਂ ਕੀ ਇਸ ਨੂੰ ਦੇ ਦਾਇਰੇ ਤੋਂ ਬਾਹਰ ਰੱਖਿਆ ਜਾ ਸਕਦਾ ਹੈ?

ਕੇਂਦਰ ਵੱਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਮੁੱਦੇ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਇਸ ਦਾ ਕੋਈ ਸੰਤੁਲਿਤ ਹੱਲ ਕੱਢਣਾ ਹੋਵੇਗਾ। ਉਨ੍ਹਾਂ ਕਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਪਟੀਸ਼ਨਕਰਤਾ ਗਲਤ ਹਨ, ਪਰ ਕੋਈ ਅਜਿਹਾ ਤਰੀਕਾ ਕੱਢਣਾ ਹੋਵੇਗਾ, ਜਿਸ ਨਾਲ ਸਾਰਿਆਂ ਦੇ ਹਿੱਤਾਂ ਵਿਚਕਾਰ ਸੰਤੁਲਨ ਬਣਿਆ ਰਹੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਉਹ ਸਮਝਦੇ ਹਨ, ਇਸ ਨਾਲ ਫਾਰਮਾ ਕੰਪਨੀਆਂ ਨੂੰ ਫਾਇਦਾ ਨਹੀਂ ਹੋ ਰਿਹਾ ਹੈ।

ਵਕੀਲ ਕਿਸ਼ਨ ਚੰਦ ਜੈਨ ਅਤੇ ਹੋਰ ਲੋਕਾਂ ਵੱਲੋਂ ਦਾਇਰ ਪਟੀਸ਼ਨਾਂ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਜਿੱਥੇ ਸ਼ੈਡਿਊਲਡ ਦਵਾਈਆਂ (ਬਾਜ਼ਾਰ ਦਾ ਇੱਕ ਛੋਟਾ ਹਿੱਸਾ) ਲਈ ਵੱਧ ਤੋਂ ਵੱਧ ਕੀਮਤ (ਸੀਲਿੰਗ ਪ੍ਰਾਈਸ) ਤੈਅ ਹੁੰਦੀ ਹੈ, ਉੱਥੇ ਨਾਨ-ਸ਼ੈਡਿਊਲਡ ਦਵਾਈਆਂ (ਜੋ ਗਿਣਤੀ ਅਤੇ ਕੀਮਤ ਦੇ ਹਿਸਾਬ ਨਾਲ ਲਗਭਗ 80 ਫ਼ੀਸਦੀ ਜਾਂ ਇਸ ਤੋਂ ਵੱਧ ਹਨ) ਦੇ ਮਾਮਲੇ ਵਿੱਚ ਨਿਰਮਾਤਾਵਾਂ ਨੂੰ ਸ਼ੁਰੂਆਤੀ ਤੈਅ ਕਰਨ ਦੀ ਵੱਧ ਆਜ਼ਾਦੀ ਹੁੰਦੀ ਹੈ। ਹਾਲਾਂਕਿ, ਉਨ੍ਹਾਂ ‘ਤੇ ਸਾਲਾਨਾ 10 ਫ਼ੀਸਦੀ ਤੱਕ ਵਾਧੇ ਦੀ ਸੀਮਾ ਲਾਗੂ ਹੁੰਦੀ ਹੈ।

ਪਟੀਸ਼ਨਕਰਤਾਵਾਂ ਦਾ ਤਰਕ ਹੈ ਕਿ ਇਸ ਨਾਲ ਕੀਮਤਾਂ ਵਿੱਚ ਭਾਰੀ ਵਾਧਾ (ਮਾਰਕਅੱਪ) ਹੁੰਦਾ ਹੈ, ਜਿਸ ਦਾ ਬੋਝ ਮਰੀਜ਼ਾਂ ‘ਤੇ ਪੈਂਦਾ ਹੈ। ਇਨ੍ਹਾਂ ਵਿੱਚੋਂ ਕਈ ਮਰੀਜ਼ ਇਲਾਜ ਦਾ ਖਰਚਾ ਚੁੱਕਣ ਲਈ ਆਪਣੀ ਜਾਇਦਾਦ ਜਾਂ ਗਹਿਣੇ ਵੇਚ ਦਿੰਦੇ ਹਨ ਅਤੇ ਨਾਲ ਹੀ ਰੀਇੰਬਰਸਮੈਂਟ (ਖਰਚੇ ਦੀ ਭਰਪਾਈ) ਰਾਹੀਂ ਸਰਕਾਰੀ ਪੈਸੇ ਦਾ ਵੀ ਨੁਕਸਾਨ ਹੁੰਦਾ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 12 ਅਕਤੂਬਰ ਲਈ ਤੈਅ ਕੀਤੀ ਹੈ।

ਦੇਸ਼📍 ਪੰਜਾਬ

ਨੇ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿੱਚ 14 ਥਾਵਾਂ ’ਤੇ ਮਾਰੇ ਛਾਪੇ

ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਚੰਡੀਗੜ੍ਹ, ਮੁਹਾਲੀ (ਪੰਜਾਬ) ਅਤੇ ਪੰਚਕੂਲਾ (ਹਰਿਆਣਾ) ਵਿੱਚ 14 ਥਾਵਾਂ ਨੂੰ ਕਵਰ ਕੀਤਾ ਗਿਆ। ਫੋਟੋ: ਏ.ਐਨ.ਆਈ. ਵੀਡੀਓ ਗ੍ਰੈਬ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਹਰਿਆਣਾ ਅਤੇ ਪੰਜਾਬ ਵਿੱਚ ਕੁਝ ਗਹਿਣਿਆਂ ਦੀਆਂ ਦੁਕਾਨਾਂ (ਜਵੈਲਰਜ਼) ’ਤੇ ਛਾਪੇਮਾਰੀ ਕੀਤੀ ਹੈ।
ਨੇ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿੱਚ 14 ਥਾਵਾਂ ’ਤੇ ਮਾਰੇ ਛਾਪੇ

ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਚੰਡੀਗੜ੍ਹ, ਮੁਹਾਲੀ (ਪੰਜਾਬ) ਅਤੇ ਪੰਚਕੂਲਾ (ਹਰਿਆਣਾ) ਵਿੱਚ 14 ਥਾਵਾਂ ਨੂੰ ਕਵਰ ਕੀਤਾ ਗਿਆ। ਫੋਟੋ: ਏ.ਐਨ.ਆਈ. ਵੀਡੀਓ ਗ੍ਰੈਬ

ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਹਰਿਆਣਾ ਅਤੇ ਪੰਜਾਬ ਵਿੱਚ ਕੁਝ ਗਹਿਣਿਆਂ ਦੀਆਂ ਦੁਕਾਨਾਂ (ਜਵੈਲਰਜ਼) ’ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਹਰਿਆਣਾ ਸਰਕਾਰ ਨਾਲ ਜੁੜੇ ਅਤੇ ਆਈ.ਡੀ.ਐੱਫ.ਸੀ. ਫਸਟ ਬੈਂਕ ਵਿੱਚ ਮੌਜੂਦ ਬੈਂਕ ਖਾਤਿਆਂ ਵਿੱਚੋਂ ਕਥਿਤ ਤੌਰ ’ਤੇ 645 ਕਰੋੜ ਰੁਪਏ ਦੀ ਹੇਰਾਫੇਰੀ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ।

ਈ.ਡੀ. ਅਧਿਕਾਰੀਆਂ ਮੁਤਾਬਕ, ਅਪਰਾਧ ਤੋਂ ਪ੍ਰਾਪਤ ਪੈਸੇ ਨੂੰ ਲੁਕਾਉਣ ਅਤੇ ਉਸ ਨੂੰ ਜਾਇਜ਼ ਫੰਡ ਵਜੋਂ ਪੇਸ਼ ਕਰਨ ਲਈ ਇਹ ਲੈਣ-ਦੇਣ ਕਥਿਤ ਤੌਰ ’ਤੇ ਮੁਲਜ਼ਮਾਂ ਦੀ ਮਿਲੀਭੁਗਤ ਨਾਲ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਇਹ ਵੀ ਦੋਸ਼ ਹੈ ਕਿ ਜਵੈਲਰਾਂ ਵੱਲੋਂ ਮਨੀ ਲਾਂਡਰਿੰਗ ਰਾਹੀਂ ਕਾਲੇ ਧਨ ਨੂੰ ਚਿੱਟਾ ਕੀਤਾ ਗਿਆ, ਜੋ ਕਿ ਆਈ.ਡੀ.ਐੱਫ.ਸੀ. ਫਸਟ ਬੈਂਕ "ਧੋਖਾਧੜੀ" ਵਿੱਚ ਸ਼ਾਮਲ ਮੁਲਜ਼ਮ ਆਈ.ਏ.ਐੱਸ. ਅਧਿਕਾਰੀਆਂ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਤੱਕ ਪਹੁੰਚਿਆ।

ਸੀ.ਬੀ.ਆਈ. ਨੇ ਹਾਲ ਹੀ ਵਿੱਚ ਪੰਚਕੂਲਾ ਦੀ ਇੱਕ ਅਦਾਲਤ ਵਿੱਚ ਇਸ ਮਾਮਲੇ ਵਿੱਚ ਆਪਣੀ ਤੀਜੀ ਚਾਰਜਸ਼ੀਟ ਦਾਖ਼ਲ ਕੀਤੀ ਹੈ ਅਤੇ ਬੈਂਕ ਧੋਖਾਧੜੀ ਦੇ ਸਿਲਸਿਲੇ ਵਿੱਚ ਹਰਿਆਣਾ ਕਾਡਰ ਦੇ ਛੇ ਆਈ.ਏ.ਐੱਸ. ਅਧਿਕਾਰੀਆਂ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਹੈ।

ਇਸ ਜਾਂਚ ਦੇ ਹਿੱਸੇ ਵਜੋਂ ਈ.ਡੀ. ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, 14 ਸੰਸਥਾਵਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਹੈ ਅਤੇ 211 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।

ਇਹ ਮਨੀ ਲਾਂਡਰਿੰਗ ਦਾ ਮਾਮਲਾ ਹਰਿਆਣਾ ਸਟੇਟ ਵਿਜੀਲੈਂਸ ਐਂਡ ਐਂਟੀ-ਕੋਰਪਸ਼ਨ ਬਿਊਰੋ ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਤੋਂ ਸ਼ੁਰੂ ਹੋਇਆ ਹੈ।

ਦੇਸ਼📍 ਪੰਜਾਬ

ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਟੂਰਨਾਮੈਂਟ ਸਮਾਪਤ

ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਗਿੱਦੜਬਾਹਾ ਵਿਖੇ ਚਾਰ ਰੋਜ਼ਾ ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਦੇਰ ਰਾਤ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ।
ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਟੂਰਨਾਮੈਂਟ ਸਮਾਪਤ

ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਗਿੱਦੜਬਾਹਾ ਵਿਖੇ ਚਾਰ ਰੋਜ਼ਾ ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਦੇਰ ਰਾਤ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ’ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਆਪ ਆਗੂ ਸੰਦੀਪ ਸਿੰਘ ਸੰਨੀ ਢਿੱਲੋਂ ਜ਼ਿਲ੍ਰਾ ਬਾਸਕਿਟਬਾਲ ਐਸੋਸੀਏਸ਼ਨ ਦੇ ਸਰਪ੍ਰਸਤ ਅਭੈ ਸਿੰਘ ਢਿੱਲੋਂ, ਪ੍ਰਧਾਨ ਐਡਵੋਕੇਟ ਲਗਨਪ੍ਰੀਤ ਸਿੰਘ ਲਾਲੀ ਮਾਨ, ਸ਼ਹਿਰੀ ਇੰਚਾਰਜ ਪੈਵੀ ਢਿੱਲੋਂ, ਜੈਨਕੋ ਦੇ ਵਾਈਸ ਚੇਅਰਮੈਨ ਅਸ਼ੋਕ ਬੁੱਟਰ, ਮੀਤ ਪ੍ਰਧਾਨ ਕਿਰਨਪਾਲ ਸਿੰਘ ਦੌਲਾ ਸੰਗਠਨ ਇਨਚਾਰਜ ਗਿੱਦੜਬਾਹਾ, ਜਨਰਲ ਸਕੱਤਰ ਜਸਕਰਨ ਸਿੰਘ ਭੁੱਲਰ, ਬਾਸਕਟਬਾਲ ਕੋਚ ਜਗਸੀਰ ਪੁਰੀ ਏਐਸਆਈ, ਮਿੰਟੂ ਵਾਲੀਆ ਪ੍ਰਧਾਨ ਸਿਟੀ ਕਲੱਬ ਗਿੱਦੜਬਾਹਾ ਅਤੇ ਮੀਤ ਪ੍ਰਧਾਨ ਮਨਤਾਜ ਸਿੰਘ ਰੈਸਟੀ ਰੰਧਾਵਾ ਵੀ ਉਚੇਚੇ ਤੌਰ ਤੇ ਮੌਜੂਦ ਸਨ। ਟੂਰਨਾਮੈਂਟ ਦੌਰਾਨ ਅੱਜ ਖੇਡੇ ਗਏ ਲੜਕੀਆਂ ਵਰਗ ਦੇ ਫਾਈਨਲ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਨਾਰਥ ਰੇਲਵੇ ਦਿੱਲੀ ਦੀ ਟੀਮ ਨੇ 58 ਅੰਕ ਪ੍ਰਾਪਤ ਕੀਤੇ, ਦੂਜਾ ਸਥਾਨ ਵੈਸਟਰਨ ਰੇਲਵੇ ਬੰਬੇ ਦੀ ਟੀਮ ਨੇ 56 ਪ੍ਰਾਪਤ ਕੀਤੇ, ਤੀਸਰਾ ਸਥਾਨ ਨੌਰਥ ਈਸਟ ਰੇਲਵੇ ਟੀਮ ਨੇ ਪ੍ਰਾਪਤ ਕੀਤਾ, ਚੌਥਾ ਸਥਾਨ ਸੀਆਈਐਸਐਫ ਦੀ ਟੀਮ ਨੇ ਪ੍ਰਾਪਤ ਕੀਤਾ, ਇਸੇ ਤਰ੍ਹਾਂ ਲੜਕਿਆਂ ਦੇ ਵਰਗ ਦੇ ਫਾਈਨਲ ਮੁਕਾਬਲੇ ’ਚ ਪਹਿਲਾ ਸਥਾਨ ਜਲੰਧਰ ਦੀ ਟੀਮ ਨੇ ਪ੍ਰਾਪਤ ਕੀਤਾ 89 ਅੰਕ ਪ੍ਰਾਪਤ ਕੀਤੇ,ਦੂਜਾ ਸਥਾਨ ਯੂਪੀ ਪੁਲਿਸ ਦੀ ਟੀਮ ਨੇ ਪ੍ਰਾਪਤ ਕੀਤਾ, 84 ਅੰਕ ਪ੍ਰਾਪਤ ਕੀਤੇ,ਤੀਜਾ ਸਥਾਨ ਸੈਂਟਰਲ ਸੈਕਟਰੀਏਟ ਦੀ ਟੀਮ ਨੂੰ ਪ੍ਰਾਪਤ ਕੀਤਾ, ਚੌਥਾ ਸਥਾਨ ਆਰਮੀ ਦੀ ਟੀਮ ਨੇ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਪ੍ਰਧਾਨ ਅਮਰਜੀਤ ਸਿੰਘ ਮਹਿਤਾ, ਸੰਦੀਪ ਸਿੰਘ ਸਨੀ ਢਿੱਲੋਂ ਅਤੇ ਪ੍ਰਬੰਧਕਾਂ ਨੇ ਜੇਤੂ ਰਹੀਆਂ ਟੀਮਾਂ ਨੂੰ ਟਰਾਫੀ ਅਤੇ ਇਨਾਮ ਤਕਸੀਮ ਕੀਤੇ। ਇਸ ਮੌਕੇ ਸਟੇਜ ਦਾ ਸੰਚਾਲਨ ਤਰਸੇਮ ਸਿੰਘ ਡੀਪੀਈ ਵੱਲੋਂ ਬਖੂਬੀ ਕੀਤਾ ਗਿਆ। ਇਸ ਮੌਕੇ ਮਯੰਕ ਬਾਂਸਲ, ਰਾਜਵਿੰਦਰ ਸਿੰਘ, ਨਵਨੀਤ ਬਾਂਸਲ ਜੀਐੱਨਆਰ, ਯੋਗ ਗੁਰੂ ਮਧੂ ਪੁਰੀ, ਲਖਵੀਰ ਸਿੰਘ ਲੱਖਾ, ਵਿੱਕੀ ਸ਼ਰਮਾਂ ਅਤੇ ਹਰਵਿੰਦਰ ਸਿੰਘ ਕਾਕਾ ਆਦਿ ਵੀ ਮੌਜੂਦ ਸਨ।

ਦੇਸ਼📍 ਪੰਜਾਬ

ਪਾਕਿਸਤਾਨ ਦੇ ਬਲੋਚਿਸਤਾਨ ‘ਚ ਨਦੀ ‘ਚੋਂ ਮਿਲੀਆਂ ਤਿੰਨ ਅਫਗਾਨ ਨਾਗਰਿਕਾਂ ਦੀਆਂ ਲਾਸ਼ਾਂ

ਪੇਸ਼ਾਵਰ: ਪਾਕਿਸਤਾਨ ਦੇ ਬਲੋਚਿਸਤਾਨ ‘ਚ ਨਦੀ ‘ਚੋਂ ਤਿੰਨ ਅਫਗਾਨ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕਰਾਚੀ, 29 ਸਤੰਬਰ ਪਾਕਿਸਤਾਨ ਦੇ ਬਲੋਚਿਸਤਾਨ ‘ਚ ਗੋਰਗ ਨਦੀ ‘ਚੋਂ ਪੁਲਿਸ ਨੇ ਤਿੰਨ ਅਫਗਾਨ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ ਇਕ ਵਿਅਕਤੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਪਾਕਿਸਤਾਨ ਦੇ ਬਲੋਚਿਸਤਾਨ ‘ਚ ਨਦੀ ‘ਚੋਂ ਮਿਲੀਆਂ ਤਿੰਨ ਅਫਗਾਨ ਨਾਗਰਿਕਾਂ ਦੀਆਂ ਲਾਸ਼ਾਂ

ਪੇਸ਼ਾਵਰ: ਪਾਕਿਸਤਾਨ ਦੇ ਬਲੋਚਿਸਤਾਨ ‘ਚ ਨਦੀ ‘ਚੋਂ ਤਿੰਨ ਅਫਗਾਨ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕਰਾਚੀ, 29 ਸਤੰਬਰ ਪਾਕਿਸਤਾਨ ਦੇ ਬਲੋਚਿਸਤਾਨ ‘ਚ ਗੋਰਗ ਨਦੀ ‘ਚੋਂ ਪੁਲਿਸ ਨੇ ਤਿੰਨ ਅਫਗਾਨ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ ਇਕ ਵਿਅਕਤੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਤਰਬਤ ਜ਼ਿਲ੍ਹਾ ਪੁਲਿਸ ਅਧਿਕਾਰੀ ਅਜ਼ੀਜ਼ ਬਲੋਚ ਨੇ ਅੱਜ ਕਿਹਾ, “ਲਾਸ਼ਾਂ ਘੱਟੋ-ਘੱਟ ਤਿੰਨ ਦਿਨ ਪੁਰਾਣੀਆਂ ਹਨ ਅਤੇ ਬੀਤੇ ਦਿਨ ਬਰਾਮਦ ਕੀਤੀਆਂ ਗਈਆਂ ਸਨ।” ਉਨ੍ਹਾਂ ਕੋਲੋਂ ਮਿਲੇ ਦਸਤਾਵੇਜ਼ਾਂ ਤੋਂ ਉਨ੍ਹਾਂ ਦੀ ਪਛਾਣ ਅਫਗਾਨ ਨਾਗਰਿਕ ਵਜੋਂ ਹੋਈ ਹੈ। ਇਨ੍ਹਾਂ ਦੀ ਪਛਾਣ ਸਲੀਮ ਖਾਨ, ਸ਼ੇਰ ਆਗਾ ਖਾਨ ਅਤੇ ਨਜੀਬੁਦੀਨ ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਪੁਲਿਸ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਕਿ ਅਫਗਾਨ ਨਾਗਰਿਕਾਂ ਦੀ ਮੌਤ ਕਿਵੇਂ ਹੋਈ ਅਤੇ ਜ਼ਖਮੀ ਅਫਗਾਨ ਨਾਗਰਿਕ ਦੇ ਬਿਆਨ ਦੇਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ।

ਬਲੋਚਿਸਤਾਨ ਸਰਕਾਰ ਨੇ ਸੂਬੇ ‘ਚ ਰਹਿ ਰਹੇ ਗੈਰ-ਕਾਨੂੰਨੀ ਅਫਗਾਨ ਨਾਗਰਿਕਾਂ ਨੂੰ ਡਿਪੋਰਟ ਕਰਨ ਲਈ ਚੱਲ ਰਹੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਅਫਗਾਨ ਨਾਗਰਿਕਾਂ ਨੂੰ ਚਮਨ, ਬਦਨੀ ਅਤੇ ਬਹਿਰਾਮਚਾ ਸਥਿਤ ਸਰਹੱਦੀ ਚੌਕੀਆਂ ਰਾਹੀਂ ਵਾਪਸ ਭੇਜਿਆ ਜਾ ਰਿਹਾ ਹੈ। ਪਿਛਲੇ ਸਾਲ ਤੋਂ ਬਲੋਚਿਸਤਾਨ ਤੋਂ ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ। ਪਾਕਿਸਤਾਨ ਨੇ ਕਾਬੁਲ ਦੀ ਤਾਲਿਬਾਨ ਸਰਕਾਰ ‘ਤੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਕਮਾਂਡਰਾਂ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਕਰਨ ਵਿਚ ਮਦਦ ਕਰਨ ਦਾ ਦੋਸ਼ ਲਗਾਇਆ ਹੈ।

ਸਿਆਸਤ📍 ਪੰਜਾਬ

ਚੋਣ ਕਮਿਸ਼ਨ ਬਾਰੇ ਮਨਘੜਤ ਕਹਾਣੀਆਂ ਕਾਂਗਰਸ ਦੀ ਨਿਰਾਸ਼ਾ ਦਾ ਨਤੀਜਾ : ਸਰੂਪ ਚੰਦ ਸਿੰਗਲਾ

ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਕਿਸਮ ਦਾ ਕੋਈ ਫੇਰਬਦਲ ਨਹੀਂ ਕੀਤਾ ਗਿਆ ਹੈ ਅਤੇ ਇਸ ਪੂਰੇ ਮੁੱਦੇ 'ਤੇ ਵਿਰੋਧੀ ਧਿਰ ਵੱਲੋਂ ਫੈਲਾਏ ਜਾ ਰਹੇ ਝੂਠ ਅਤੇ ਭਰਮ ਦਾ ਜ਼ਮੀਨੀ ਹਕੀਕਤ ਅਤੇ ਤੱਥਾਂ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ।
ਚੋਣ ਕਮਿਸ਼ਨ ਬਾਰੇ ਮਨਘੜਤ ਕਹਾਣੀਆਂ ਕਾਂਗਰਸ ਦੀ ਨਿਰਾਸ਼ਾ ਦਾ ਨਤੀਜਾ : ਸਰੂਪ ਚੰਦ ਸਿੰਗਲਾ

ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਕਿਸਮ ਦਾ ਕੋਈ ਫੇਰਬਦਲ ਨਹੀਂ ਕੀਤਾ ਗਿਆ ਹੈ ਅਤੇ ਇਸ ਪੂਰੇ ਮੁੱਦੇ 'ਤੇ ਵਿਰੋਧੀ ਧਿਰ ਵੱਲੋਂ ਫੈਲਾਏ ਜਾ ਰਹੇ ਝੂਠ ਅਤੇ ਭਰਮ ਦਾ ਜ਼ਮੀਨੀ ਹਕੀਕਤ ਅਤੇ ਤੱਥਾਂ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ।

ਬਠਿੰਡਾ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਆਖਿਆ ਹੈ ਕਿ ਕੇਂਦਰੀ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ 'ਤੇ ਲਗਾਤਾਰ ਸਵਾਲ ਉਠਾਉਣਾ ਕਾਂਗਰਸ ਅਤੇ ਇੰਡੀਆ ਗਠਜੋੜ ਦੀ ਡੂੰਘੀ ਨਿਰਾਸ਼ਾ ਦਾ ਸਪੱਸ਼ਟ ਨਤੀਜਾ ਹੈ। ਹੁਣ ਤਿੰਨਾਂ ਚੋਣ ਕਮਿਸ਼ਨਰਾਂ ਵੱਲੋਂ ਇੱਕ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਸਾਂਝਾ ਬਿਆਨ ਜਾਰੀ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਕੋਲ ਮੂੰਹ ਲੁਕਾਉਣ ਲਈ ਵੀ ਕੋਈ ਜਗ੍ਹਾ ਨਹੀਂ ਬਚੀ।

ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸਥਾਨਕ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਦੇ ਈ.ਵੀ.ਐੱਮ. (ਵੋਟਿੰਗ ਮਸ਼ੀਨਾਂ) ਅਤੇ ਕਦੇ ਦੇਸ਼ ਦੀਆਂ ਪ੍ਰਮੁੱਖ ਸੰਵਿਧਾਨਕ ਸੰਸਥਾਵਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣਾ ਕਾਂਗਰਸ ਦੀ ਪੁਰਾਣੀ ਆਦਤ ਬਣ ਚੁੱਕੀ ਹੈ। ਇੱਕ ਤੋਂ ਬਾਅਦ ਇੱਕ ਸੂਬਿਆਂ ਦੀਆਂ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ, ਅੱਜ ਲਾਚਾਰ ਹੋ ਚੁੱਕਾ ਇੰਡੀਆ ਗਠਜੋੜ ਪੂਰੀ ਤਰ੍ਹਾਂ ਬਿਖਰ ਚੁੱਕਾ ਹੈ।

ਉਹਨਾਂ ਕਿਹਾ ਕਿ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਇਸ ਗਠਜੋੜ ਨੇ ਹੁਣ ਕੇਂਦਰੀ ਚੋਣ ਕਮਿਸ਼ਨ ਵਰਗੇ ਨਿਰਪੱਖ ਅਦਾਰੇ ਨੂੰ ਨਿਸ਼ਾਨਾ ਬਣਾਉਣ ਦੀ ਘਿਣਾਉਣੀ ਚਾਲ ਚੱਲੀ ਸੀ, ਜੋ ਹੁਣ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ ਅਤੇ ਜਨਤਾ ਦੇ ਸਾਹਮਣੇ ਇਨ੍ਹਾਂ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ। ਸਿੰਗਲਾ ਨੇ ਦੱਸਿਆ ਕਿ ਐੱਸ.ਆਈ.ਆਰ. ਨਾਲ ਸਬੰਧਤ ਫਾਰਮ-6 ਦੇ ਘੋਸ਼ਣਾ-ਪੱਤਰ ਨੂੰ ਸੁਪਰੀਮ ਕੋਰਟ ਵੱਲੋਂ ਪੂਰੀ ਤਰ੍ਹਾਂ ਜਾਇਜ਼ ਠਹਿਰਾਇਆ ਜਾ ਚੁੱਕਾ ਹੈ। ਜਦਕਿ, ਗ਼ੈਰ-ਐੱਸ.ਆਈ.ਆਰ. ਮਿਆਦ ਦੌਰਾਨ ‘, 1960’ ਦੇ ਨਿਯਮਾਂ ਤਹਿਤ ਪਹਿਲਾਂ ਵਾਲਾ ਫ਼ਾਰਮ ਹੀ ਲਾਗੂ ਰਹਿੰਦਾ ਹੈ। ਉਨ੍ਹਾਂ ਅੰਤ ਵਿੱਚ ਜ਼ੋਰ ਦੇ ਕੇ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਕਿਸਮ ਦਾ ਕੋਈ ਫੇਰਬਦਲ ਨਹੀਂ ਕੀਤਾ ਗਿਆ ਹੈ ਅਤੇ ਇਸ ਪੂਰੇ ਮੁੱਦੇ 'ਤੇ ਵਿਰੋਧੀ ਧਿਰ ਵੱਲੋਂ ਫੈਲਾਏ ਜਾ ਰਹੇ ਝੂਠ ਅਤੇ ਭਰਮ ਦਾ ਜ਼ਮੀਨੀ ਹਕੀਕਤ ਅਤੇ ਤੱਥਾਂ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ। ਬਠਿੰਡਾ ਦੀ ਜਨਤਾ ਸਮਝਦਾਰ ਹੈ ਅਤੇ ਉਹ ਵਿਰੋਧੀ ਧਿਰ ਦੇ ਇਨ੍ਹਾਂ ਸਿਆਸੀ ਹੱਥਕੰਡਿਆਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਆਉਣ ਵਾਲੇ ਸਮੇਂ ਵਿੱਚ ਜਨਤਾ ਚੋਣਾਂ ਰਾਹੀਂ ਇਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ।

ਸਿਆਸਤ📍 ਪੰਜਾਬ

ਨਿਗਮ ਚੋਣਾਂ ਰੱਦ ਹੋਣ ਦਾ ਫੈਸਲਾ ਸ਼ਲਾਘਾਯੋਗ : ਘਾਰੂ

ਪਟਿਆਲਾ ਨਗਰ ਨਿਗਮ ਦੀਆਂ ਪਿਛਲੀਆਂ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਵਿਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਲਏ ਗਏ ਫੈਸਲੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਸ਼ਾਲ ਘਾਰੂ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਦਾਲਤ ਦੇ ਹੁਕਮ ਨਾਲ ਉਨ੍ਹਾਂ ਵਾਰਡਾਂ ਵਿਚ ਮੁੜ ਚੋਣਾਂ ਦਾ ਰਾਹ ਖੁੱਲ੍ਹ ਗਿਆ ਹੈ, ਜਿੱਥੇ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਣ ਸਬੰਧੀ ਤੱਥ ਸਾਹਮਣੇ ਆਏ ਹਨ।
ਨਿਗਮ ਚੋਣਾਂ ਰੱਦ ਹੋਣ ਦਾ ਫੈਸਲਾ ਸ਼ਲਾਘਾਯੋਗ : ਘਾਰੂ

ਪਟਿਆਲਾ ਨਗਰ ਨਿਗਮ ਦੀਆਂ ਪਿਛਲੀਆਂ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਵਿਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਲਏ ਗਏ ਫੈਸਲੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਸ਼ਾਲ ਘਾਰੂ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਦਾਲਤ ਦੇ ਹੁਕਮ ਨਾਲ ਉਨ੍ਹਾਂ ਵਾਰਡਾਂ ਵਿਚ ਮੁੜ ਚੋਣਾਂ ਦਾ ਰਾਹ ਖੁੱਲ੍ਹ ਗਿਆ ਹੈ, ਜਿੱਥੇ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਣ ਸਬੰਧੀ ਤੱਥ ਸਾਹਮਣੇ ਆਏ ਹਨ। ਸੁਪਰੀਮ ਕੋਰਟ ਨੇ 28 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਤੱਥ-ਖੋਜ ਕਮੇਟੀ ਦੀ ਰਿਪੋਰਟ ਸਵੀਕਾਰ ਕੀਤੇ ਜਾਣ ਤੋਂ ਬਾਅਦ ਪ੍ਰਭਾਵਿਤ ਵਾਰਡਾਂ ਵਿਚ ਨਵੀਆਂ ਚੋਣਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਨਿਗਮ ਚੋਣਾਂ ਦੌਰਾਨ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਣ ਤੇ ਨਾਮਜ਼ਦਗੀ ਪੱਤਰਾਂ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਦੇ ਦੋਸ਼ ਸਾਹਮਣੇ ਆਏ ਸਨ। ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਸਾਬਕਾ ਹਾਈ ਕੋਰਟ ਜੱਜ ਜਸਟਿਸ ਨਿਰਮਲਜੀਤ ਕੌਰ ਦੀ ਅਗਵਾਈ ਹੇਠ ਤੱਥ-ਖੋਜ ਕਮੇਟੀ ਬਣਾਈ ਗਈ ਸੀ। ਕਮੇਟੀ ਦੀ ਰਿਪੋਰਟ ਤੋਂ ਬਾਅਦ ਮਾਮਲਾ ਮੁੜ ਸੁਪਰੀਮ ਕੋਰਟ ਸਾਹਮਣੇ ਆਇਆ। ਘਾਰੂ ਨੇ ਦੱਸਿਆ ਕਿ ਸੁਪਰੀਮ ਕੋਰਟ ਦਾ ਫੈਸਲਾ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਲੋਕਾਂ ਦੇ ਵੋਟ ਦੇ ਅਧਿਕਾਰ ਨਾਲ ਜੁੜਿਆ ਮਹੱਤਵਪੂਰਨ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਡਾਂ ’ਚ ਕਮੇਟੀ ਵੱਲੋਂ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਣ ਦੀ ਗੱਲ ਸਾਹਮਣੇ ਆਈ ਹੈ, ਉੱਥੇ ਮੁੜ ਚੋਣਾਂ ਨਾਲ ਲੋਕਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਚੁਣਨ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਰਾਜ ਚੋਣ ਕਮਿਸ਼ਨ ਤੇ ਮੁੱਖ ਸਕੱਤਰ ਤੋਂ ਚੋਣ ਪ੍ਰਕਿਰਿਆ ਬਾਰੇ ਜਵਾਬ ਵੀ ਮੰਗਿਆ ਸੀ। ਹੁਣ ਅਦਾਲਤੀ ਨਿਰਦੇਸ਼ਾਂ ਤੋਂ ਬਾਅਦ ਪ੍ਰਭਾਵਿਤ ਵਾਰਡਾਂ ਵਿਚ ਅਗਲੀ ਚੋਣ ਪ੍ਰਕਿਰਿਆ ਸਬੰਧੀ ਕਾਰਵਾਈ ਕੀਤੀ ਜਾਣੀ ਹੈ।

ਮੌਸਮ📍 ਪੰਜਾਬ

29 ਸਤੰਬਰ ਨੂੰ ਦੋ ਚੱਕਰਵਾਤਾਂ ਦੀ ਐਂਟਰੀ: ਵੈਸਟਰਨ ਡਿਸਟਰਬੈਂਸ ਨਾਲ ਬਦਲੇਗਾ ਮੌਸਮ, ਪਹਾੜਾਂ ਵਿੱਚ ਭਾਰੀ ਮੀਂਹ ਦਾ ਅਲਰਟ

ਭਾਰਤ ਮੌਸਮ ਵਿਭਾਗ ਨੇ 29 ਸਤੰਬਰ ਲਈ ਚੇਤਾਵਨੀ ਜਾਰੀ ਕੀਤੀ ਹੈ। ਬੰਗਾਲ ਦੀ ਖਾੜੀ ਵਿੱਚ ਇੱਕੋ ਸਮੇਂ ਦੋ ਚੱਕਰਵਾਤ ਸਰਗਰਮ ਹੋ ਗਏ ਹਨ, ਜਦੋਂ ਕਿ ਉੱਤਰੀ ਭਾਰਤ ਉੱਪਰ ਇੱਕ ਵੈਸਟਰਨ ਡਿਸਟਰਬੈਂਸ ਵੀ ਸਰਗਰਮ ਹੈ।
29 ਸਤੰਬਰ ਨੂੰ ਦੋ ਚੱਕਰਵਾਤਾਂ ਦੀ ਐਂਟਰੀ: ਵੈਸਟਰਨ ਡਿਸਟਰਬੈਂਸ ਨਾਲ ਬਦਲੇਗਾ ਮੌਸਮ, ਪਹਾੜਾਂ ਵਿੱਚ ਭਾਰੀ ਮੀਂਹ ਦਾ ਅਲਰਟ

ਭਾਰਤ ਮੌਸਮ ਵਿਭਾਗ ਨੇ 29 ਸਤੰਬਰ ਲਈ ਚੇਤਾਵਨੀ ਜਾਰੀ ਕੀਤੀ ਹੈ। ਬੰਗਾਲ ਦੀ ਖਾੜੀ ਵਿੱਚ ਇੱਕੋ ਸਮੇਂ ਦੋ ਚੱਕਰਵਾਤ ਸਰਗਰਮ ਹੋ ਗਏ ਹਨ, ਜਦੋਂ ਕਿ ਉੱਤਰੀ ਭਾਰਤ ਉੱਪਰ ਇੱਕ ਵੈਸਟਰਨ ਡਿਸਟਰਬੈਂਸ ਵੀ ਸਰਗਰਮ ਹੈ। ਇਹਨਾਂ ਦੇ ਮਿਲੇ-ਜੁਲੇ ਅਸਰ ਨਾਲ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਵਿੱਚ ਅਚਾਨਕ ਵੱਡਾ ਬਦਲਾਅ ਆ ਸਕਦਾ ਹੈ।

ਪਹਾੜੀ ਰਾਜਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ — ਭਾਰੀ ਮੀਂਹ, ਭੂ-ਸੰਖਲਨ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਮੈਦਾਨੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਸਕਦਾ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ।

29 ਸਤੰਬਰ ਦਾ ਰਾਜ-ਵਾਰ ਅਨੁਮਾਨ: ਦਿੱਲੀ-ਐਨਸੀਆਰ ਵਿੱਚ ਮੌਸਮ ਸੁਹਾਵਣਾ (34/25 ਡਿਗਰੀ), ਹਿਮਾਚਲ ਵਿੱਚ ਮਨਾਲੀ ਠੰਡਾ (18/10), ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਅਸਾਮ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਮਿਲਿਆ-ਜੁਲਿਆ ਮੌਸਮ, ਰਾਜਸਥਾਨ ਵਿੱਚ ਸਾਫ਼ ਅਤੇ ਖੁਸ਼ਕ, ਛੱਤੀਸਗੜ੍ਹ, ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਬੌਛਾਰਾਂ, ਤਮਿਲਨਾਡੂ ਵਿੱਚ ਗਰਮੀ ਅਤੇ ਨਮੀ। ਲੋਕਾਂ ਨੂੰ ਮੌਸਮ ਵਿਭਾਗ ਦੀਆਂ ਤਾਜ਼ਾ ਚੇਤਾਵਨੀਆਂ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਮੌਸਮ📍 ਪੰਜਾਬ

ਪੰਜਾਬ ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਸੂਬੇ ਵਿੱਚ ਮੀਂਹ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਨੇ ਤਾਪਮਾਨ ਘਟਾ ਦਿੱਤਾ ਹੈ। ਹੁਣ ਇਹ ਆਮ ਨਾਲੋਂ 5.1 ਡਿਗਰੀ ਘੱਟ ਹੈ।

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ। ਸੂਬੇ ਵਿੱਚ ਮੀਂਹ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਨੇ ਤਾਪਮਾਨ ਘਟਾ ਦਿੱਤਾ ਹੈ।

ਹੁਣ ਇਹ ਆਮ ਨਾਲੋਂ 5.1 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 31.2 ਡਿਗਰੀ ਬਠਿੰਡਾ ਵਿੱਚ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ 25.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਪੰਜਾਬ ਦੇ ਹੋਰ ਸਾਰੇ ਜ਼ਿਲ੍ਹਿਆਂ ਨਾਲੋਂ ਘੱਟ ਹੈ। ਚੰਡੀਗੜ੍ਹ ਵਿੱਚ ਤਾਪਮਾਨ 5.1 ਡਿਗਰੀ ਘੱਟ ਗਿਆ ਹੈ ਅਤੇ ਆਮ ਨਾਲੋਂ 7.2 ਡਿਗਰੀ ਘੱਟ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਚੰਡੀਗੜ੍ਹ ਵਿੱਚ ਪੰਜ ਸਾਲਾਂ ਬਾਅਦ ਸਤੰਬਰ ਵਿੱਚ ਇਹ ਠੰਢ ਮਹਿਸੂਸ ਕੀਤੀ ਗਈ ਹੈ।

ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਅਤੇ ਨਵਾਂਸ਼ਹਿਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗੀ ਅਤੇ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਠੰਡੇ ਮੌਸਮ ਕਾਰਨ ਬਿਜਲੀ ਦੀ ਮੰਗ ਘਟੀ ਹੈ। ਲੋਡ ਹੁਣ ਲਗਭਗ 8,000 ਮੈਗਾਵਾਟ ਰਹਿ ਗਿਆ ਹੈ। ਅੱਜ ਬਿਜਲੀ ਦਾ ਲੋਡ 8,785 ਮੈਗਾਵਾਟ ਸੀ, ਜੋ ਕਿ 26 ਸਤੰਬਰ ਨੂੰ 12,989 ਮੈਗਾਵਾਟ ਸੀ। ਤਿੰਨ ਦਿਨਾਂ ਵਿੱਚ ਮੰਗ 4,204 ਮੈਗਾਵਾਟ ਘੱਟ ਗਈ ਹੈ। ਖਪਤ ਵਿੱਚ ਕਮੀ ਦੇ ਕਾਰਨ, ਪੰਜਾਬ ਦੀ ਬਾਹਰੀ ਬਿਜਲੀ ਦੀ ਲੋੜ ਵੀ ਘੱਟ ਗਈ ਹੈ। ਇਸ ਵੇਲੇ, 3,710 ਮੈਗਾਵਾਟ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦੋਂ ਕਿ ਨਿਰਧਾਰਤ ਸਪਲਾਈ 3,448 ਮੈਗਾਵਾਟ ਹੈ।

ਅਪਰਾਧ📍 ਪੰਜਾਬ

ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿੱਚ ਵੜੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, ਸੀਸੀਟੀਵੀ ‘ਚ ਕੈਦ ਵਾਰਦਾਤ

ਪੰਜਾਬ ਦੇ ਸੰਗਰੂਰ ਦੇ ਪਿੰਡ ਬੜਰੁੱਖਾਂ ਵਿੱਚ ਗੁਰਦੁਆਰਾ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ ਨੇ ਇੱਕ ਸੇਵਾਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿੱਚ ਵੜੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, ਸੀਸੀਟੀਵੀ ‘ਚ ਕੈਦ ਵਾਰਦਾਤ

ਪੰਜਾਬ ਦੇ ਸੰਗਰੂਰ ਦੇ ਪਿੰਡ ਬੜਰੁੱਖਾਂ ਵਿੱਚ ਗੁਰਦੁਆਰਾ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ ਨੇ ਇੱਕ ਸੇਵਾਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬੜਰੁੱਖਾਂ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। 4 ਅਣਪਛਾਤੇ ਬਦਮਾਸ਼ਾਂ ਨੇ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਅੰਦਰ ਵੜ੍ਹ ਕੇ ਸੇਵਾਦਾਰ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਜਾਣਕਾਰੀ ਅਨੁਸਾਰ, ਸੇਵਾਦਾਰ ਅਜਾਇਬ ਸਿੰਘ ਗੁਰਦੁਆਰਾ ਕੰਪਲੈਕਸ ਦੇ ਰਿਹਾਇਸ਼ੀ ਖੇਤਰ ਵਿੱਚ ਸੌਂ ਰਹੇ ਸਨ, ਉਸੇ ਵੇਲ੍ਹੇ ਚਾਰ ਸ਼ੱਕੀ ਵਿਅਕਤੀ ਅੰਦਰ ਦਾਖਲ ਹੋਏ। ਬਦਮਾਸ਼ਾਂ ਵਿੱਚੋਂ ਇੱਕ ਮੁੱਖ ਗੇਟ ਰਾਹੀਂ ਦਾਖਲ ਹੋਇਆ, ਜਦੋਂ ਕਿ ਤਿੰਨ ਹੋਰ ਕੰਧ ਟੱਪ ਕੇ ਕੰਪਲੈਕਸ ਵਿੱਚ ਦਾਖਲ ਹੋਏ।

ਬਦਮਾਸ਼ਾਂ ਨੇ ਸੁੱਤੇ ਹੋਏ ਸੇਵਾਦਾਰ ਅਜਾਇਬ ਸਿੰਘ ਨੂੰ ਜਬਰਨ ਫੜ ਕੇ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅਜਾਇਬ ਸਿੰਘ ਨੇ ਮਦਦ ਲਈ ਰੌਲਾ ਪਾਇਆ ਤਾਂ ਨੇੜੇ ਹੀ ਮੌਜੂਦ ਇੱਕ ਹੋਰ ਸੇਵਾਦਾਰ ਜਸਵੰਤ ਸਿੰਘ ਭੱਜ ਕੇ ਬਾਹਰ ਆਇਆ।

ਫੜੇ ਜਾਣ ਦੇ ਡਰੋਂ, ਹਮਲਾਵਰਾਂ ਨੇ ਜਸਵੰਤ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਫਾਈਰਿੰਗ ਤੋਂ ਬਾਅਦ, ਸਾਰੇ ਹਮਲਾਵਰ ਮੌਕੇ ਤੋਂ ਭੱਜ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀ ਅਤੇ ਪੁਲਿਸ ਵਿੱਚ ਭਾਜੜਾਂ ਪੈ ਗਈਆਂ। ਜ਼ਖਮੀ ਜਸਵੰਤ ਸਿੰਘ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਪੱਸ਼ਟ ਤੌਰ ‘ਤੇ ਹਮਲਾਵਰ ਕੰਧ ਟੱਪਦੇ ਹੋਏ ਸੁੱਤੇ ਹੋਏ ਸੇਵਾਦਾਰ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਵਿਰੋਧ ਕਰਨ ‘ਤੇ ਉਹ ਗੋਲੀ ਚਲਾ ਕੇ ਫਰਾਰ ਹੋ ਜਾਂਦੇ ਹਨ।

ਪੁਲਿਸ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰ ਰਹੇ ਹਨ। ਹਮਲਾਵਰਾਂ ਦਾ ਕੀ ਇਰਾਦਾ ਸੀ ਅਤੇ ਉਹ ਕਿਸ ਮਕਸਦ ਨਾਲ ਗੁਰਦੁਆਰੇ ਵਿੱਚ ਦਾਖਲ ਹੋਏ ਸਨ, ਇਨ੍ਹਾਂ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।