📰 12/10/2026

ਲੋਕ ਸਾਂਝ — ਡਿਜੀਟਲ ਅਖ਼ਬਾਰ

12/10/2026 · ਅੰਕ 82 · 30 ਪ੍ਰਮੁੱਖ ਖ਼ਬਰਾਂ
ਪੰਜਾਬ📍 ਪੰਜਾਬ

ਹਾਈ ਕੋਰਟ ਵੱਲੋਂ ‘ਪੰਜਾਬ ਸਰਕਾਰ’ ਨੂੰ ਅਪਰਾਧਿਕ ਮਾਣਹਾਨੀ ਦਾ ਰਸਮੀ ਨੋਟਿਸ ਜਾਰੀ

ਪੰਜਾਬ ਦੇ 7.5 ਲੱਖ ਦੇ ਲਗਭਗ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਹੈ।
ਹਾਈ ਕੋਰਟ ਵੱਲੋਂ ‘ਪੰਜਾਬ ਸਰਕਾਰ’ ਨੂੰ ਅਪਰਾਧਿਕ ਮਾਣਹਾਨੀ ਦਾ ਰਸਮੀ ਨੋਟਿਸ ਜਾਰੀ

ਪੰਜਾਬ ਦੇ 7.5 ਲੱਖ ਦੇ ਲਗਭਗ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਹੈ। ਅਦਾਲਤੀ ਹੁਕਮਾਂ ਦੀ ਤਾਮੀਲ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ਾਂ ਦੇ ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਜਸਟਿਸ ਵਿਨੋਦ ਐੱਸ. ਭਾਰਦਵਾਜ ਅਤੇ ਜਸਟਿਸ ਰਵਿੰਦਰ ਮਲਿਕ ਦੇ ਡਿਵੀਜ਼ਨ ਬੈਂਚ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਨੂੰ ਅਪਰਾਧਿਕ ਮਾਣਹਾਨੀ ਦਾ ਰਸਮੀ ਨੋਟਿਸ ਜਾਰੀ ਕਰ ਦਿੱਤਾ ਹੈ।

ਡਿਵੀਜ਼ਨ ਬੈਂਚ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਸੁਣਵਾਈ ਕਰ ਰਹੇ ਬੈਂਚ ਵੱਲੋਂ ਇਸ ਮਾਮਲੇ ਨੂੰ ਮਾਣਹਾਨੀ ਬੈਂਚ ਕੋਲ ਭੇਜਣਾ ਹੀ ਇਹ ਦਰਸਾਉਂਦਾ ਹੈ ਕਿ ਸਰਕਾਰ ਵੱਲੋਂ ਦਾਖ਼ਲ ਹਲਫ਼ਨਾਮੇ ਅਤੇ ਦਸਤਾਵੇਜ਼ਾਂ ਦੀ ਪ੍ਰਥਮ ਦ੍ਰਿਸ਼ਟੀ ਜਾਂਚ ਕੀਤੀ ਜਾ ਚੁੱਕੀ ਹੈ। ਅਦਾਲਤ ਨੇ ਇਸ ਮਾਮਲੇ ’ਚ ਸਹਾਇਤਾ ਲਈ ਸੀਨੀਅਰ ਐਡਵੋਕੇਟ ਆਰ.ਐੱਸ. ਚੀਮਾ ਨੂੰ ‘ਅਮੀਕਸ ਕਿਊਰੀ’ ਨਿਯੁਕਤ ਕੀਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ 27 ਅਕਤੂਬਰ ਤੱਕ ਆਪਣਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ, ਜਦੋਂ ਕਿ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ।

ਸੁਣਵਾਈ ਦੀ ਸ਼ੁਰੂਆਤ ’ਚ ਮੁਲਾਜ਼ਮਾਂ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਅਤੇ ਚੇਤਨ ਮਿੱਤਲ ਨੇ ਦੋਸ਼ ਲਾਇਆ ਕਿ ਸਰਕਾਰ ਸੂਬੇ ’ਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਚੋਣ ਜ਼ਾਬਤਾ ਲੱਗਣ ਤੱਕ ਮਾਮਲੇ ਨੂੰ ਲਮਕਾਉਣਾ ਚਾਹੁੰਦੀ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਡੀ.ਏ. ਅਦਾਇਗੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ, ਸਰਕਾਰ ਨੇ 28 ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਅਤੇ ਵਿੱਤ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਕਿ ਹਾਈ ਕੋਰਟ ਦਾ ਕੋਈ ਵੀ ਹੁਕਮ ਉਸ ਦੀ ਪ੍ਰਵਾਨਗੀ ਤੋਂ ਬਿਨਾਂ ਲਾਗੂ ਨਾ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਇਹ ਵਿਵਾਦ 8 ਅਪਰੈਲ ਦੇ ਉਸ ਫ਼ੈਸਲੇ ਤੋਂ ਸ਼ੁਰੂ ਹੋਇਆ ਸੀ, ਜਿਸ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੀ ਤਰਜ਼ ’ਤੇ ਆਲ ਇੰਡੀਆ ਸਰਵਿਸਿਜ਼ ਦੇ ਅਧਿਕਾਰੀਆਂ ਵਾਂਗ ਹੀ ਆਪਣੇ ਮੁਲਾਜ਼ਮਾਂ ਨੂੰ ਵੀ ਡੀ.ਏ./ਡੀ.ਆਰ. ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ 3 ਅਗਸਤ ਨੂੰ ਤਤਕਾਲੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਸਰਕਾਰ ਦੀਆਂ ਅਪੀਲਾਂ ਖ਼ਾਰਜ ਕਰਦਿਆਂ 15 ਦਿਨਾਂ ਦੇ ਅੰਦਰ ਬਕਾਇਆ ਅਦਾ ਕਰਨ ਦੇ ਹੁਕਮ ਦਿੱਤੇ ਸਨ।

ਇਸ ਮਾਮਲੇ ਵਿੱਚ ਪੰਜਾਬ ਦੇ ਚੀਫ਼ ਸੈਕਟਰੀ ਵੱਲੋਂ ਸੁਪਰੀਮ ਕੋਰਟ ਵਿੱਚ ਐੱਸ.ਐੱਲ.ਪੀ. ਮੁੜ ਦਾਖ਼ਲ ਕਰਨ ਸਬੰਧੀ ਦਿੱਤੇ ਗਏ ਹਲਫ਼ਨਾਮੇ ਨੂੰ ਹਾਈ ਕੋਰਟ ਨੇ ਸੁਪਰੀਮ ਕੋਰਟ ਦੀ ਰਜਿਸਟਰੀ ਰਿਪੋਰਟ ਦੇ ਆਧਾਰ ’ਤੇ ਝੂਠਾ ਪਾਇਆ ਸੀ। ਜਦੋਂ ਸਰਕਾਰ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਵਿਕਾਸ ਸਿੰਘ ਨੇ ਚੀਫ਼ ਸੈਕਟਰੀ ਵੱਲੋਂ ਬਿਨਾਂ ਸ਼ਰਤ ਮਾਫ਼ੀ ਮੰਗਣ ਦੀ ਪੇਸ਼ਕਸ਼ ਕੀਤੀ, ਤਾਂ ਅਦਾਲਤ ਅਤੇ ਮੁਲਾਜ਼ਮਾਂ ਦੇ ਵਕੀਲਾਂ ਨੇ ਇਸ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਅਦਾਲਤੀ ਕਾਰਵਾਈ ਨੂੰ ਗੁੰਮਰਾਹ ਕਰਨ ਵਾਲੇ ਅਜਿਹੇ ਗੰਭੀਰ ਮਾਮਲੇ ’ਚ ਮੁਆਫ਼ੀ ਕਬੂਲ ਨਹੀਂ ਕੀਤੀ ਜਾ ਸਕਦੀ।

ਪੰਜਾਬ📍 ਪੰਜਾਬ

ਫਰੀਦਾਬਾਦ ਜ਼ਿਲ੍ਹੇ ਦੇ ਪੱਲਾ ਥਾਣਾ ਖੇਤਰ ’ਚ ਬ੍ਰੇਜ਼ਾ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ

ਫਰੀਦਾਬਾਦ: ਜ਼ਿਲ੍ਹੇ ਦੇ ਪੱਲਾ ਥਾਣਾ ਖੇਤਰ ਵਿੱਚ ਬੀਤੀ ਦੇਰ ਰਾਤ ਪੁਸ਼ਤਾ ਰੋਡ ਤੋਂ ਜਮੁਨਾ ਕਲੋਨੀ ਜਾਣ ਵਾਲੇ ਸੜਕ ‘ਤੇ ਇੱਕ ਬ੍ਰੇਜ਼ਾ ਕਾਰ ਨੂੰ ਅਚਾਨਕ ਅੱਗ ਲੱਗ ਗਈ।
ਫਰੀਦਾਬਾਦ ਜ਼ਿਲ੍ਹੇ ਦੇ ਪੱਲਾ ਥਾਣਾ ਖੇਤਰ ’ਚ ਬ੍ਰੇਜ਼ਾ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ

ਫਰੀਦਾਬਾਦ: ਜ਼ਿਲ੍ਹੇ ਦੇ ਪੱਲਾ ਥਾਣਾ ਖੇਤਰ ਵਿੱਚ ਬੀਤੀ ਦੇਰ ਰਾਤ ਪੁਸ਼ਤਾ ਰੋਡ ਤੋਂ ਜਮੁਨਾ ਕਲੋਨੀ ਜਾਣ ਵਾਲੇ ਸੜਕ ‘ਤੇ ਇੱਕ ਬ੍ਰੇਜ਼ਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇੰਜਣ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਡਰਾਈਵਰ ਨੇ ਤੁਰੰਤ ਕਾਰ ਰੋਕ ਲਈ ਅਤੇ ਬਾਹਰ ਛਾਲ ਮਾਰ ਦਿੱਤੀ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਚਾਲਕ ਦੀ ਸੂਝਬੂਝ ਅਤੇ ਸਮੇਂ ਰਹਿੰਦੇ ਬਾਹਰ ਨਿਕਲਣ ਦੇ ਕਾਰਨ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਅਚਾਨਕ, ਇੰਜਣ ਵਿੱਚੋਂ ਨਿਕਲਣ ਲੱਗਾ ਧੂੰਆ: ਸਥਾਨਕ ਲੋਕਾਂ ਨੇ ਦੱਸਿਆ ਕਿ ਨੌਜਵਾਨ ਆਪਣੀ ਬ੍ਰੇਜ਼ਾ ਕਾਰ ਪੁਸ਼ਤਾ ਰੋਡ ‘ਤੇ ਜਮੁਨਾ ਕਲੋਨੀ ਵੱਲ ਚਲਾ ਰਿਹਾ ਸੀ। ਨੌਜਵਾਨ ਕੋਚਿੰਗ ਦੇ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਅਚਾਨਕ ਕਾਰ ਦੇ ਇੰਜਣ ਤੋਂ ਧੂੰਆ ਨਿਕਲਣ ਲੱਗਾ। ਸ਼ੁਰੂਆਤ ਵਿੱਚ ਚਾਲਕ ਨੂੰ ਸਥਿਤੀ ਆਮ ਨਹੀਂ ਲੱਗੀ ਤਾਂ ਉਸ ਨੇ ਬਿਨ੍ਹਾਂ ਦੇਰ ਕੀਤੇ ਕਾਰ ਸੜਕ ਕਿਨਾਰੇ ਰੋਕ ਦਿੱਤੀ ਅਤੇ ਤੁਰੰਤ ਬਾਹਰ ਨਿਕਲ ਗਿਆ। ਚਾਲਕ ਦੇ ਬਾਹਰ ਨਿਕਲਦੇ ਹੀ ਕਾਰ ਤੋਂ ਅੱਗ ਦੀਆਂ ਲੱਪਟਾਂ ਉੱਠਣ ਲੱਗਿਆ। ਕੁਝ ਹੀ ਮਿੰਟਾਂ ਵਿੱਚ ਕਾਰ ਅੱਗ ਦਾ ਗੋਲਾ ਬਣ ਗਈ।

ਕਾਰ ਨੂੰ ਬਚਾਉਣ ਦਾ ਨਹੀਂ ਮਿਲਾ ਮੌਕਾ: ਸੜਕ ‘ਤੇ ਚੱਲਦੀ ਕਾਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਆਲੇ-ਦੁਆਲੇ ਦੇ ਲੋਕਾਂ ਦਾ ਧਿਆਨ ਘਟਨਾ ਵੱਲ ਚਲਾ ਗਿਆ। ਅੱਗ ਤੇਜ਼ੀ ਨਾਲ ਫੈਲਣ ਕਾਰਨ ਕਾਰ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਸੀ। ਖੁਸ਼ਕਿਸਮਤੀ ਨਾਲ, ਘਟਨਾ ਸਮੇਂ ਕਾਰ ਵਿੱਚ ਸਿਰਫ਼ ਡਰਾਈਵਰ ਹੀ ਸੀ ਅਤੇ ਉਹ ਸੁਰੱਖਿਅਤ ਬਚ ਗਿਆ। ਜੇਕਰ ਡਰਾਈਵਰ ਸਮੇਂ ਸਿਰ ਬਾਹਰ ਨਾ ਆਇਆ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਕਾਰ ਨੂੰ ਕਾਫ਼ੀ ਨੁਕਸਾਨ: ਘਟਨਾ ਦੀ ਸੂਚਨਾ ਮਿਲਦੇ ਹੀ, ਫਾਇਰ ਬ੍ਰਿਗੇਡ ਦੀ ਇੱਕ ਗੱਡੀ ਮੌਕੇ ‘ਤੇ ਪਹੁੰਚੀ। ਫਾਇਰਫਾਈਟਰਜ਼ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ, ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ।

ਸ਼ਾਰਟ ਸਰਕਟ ਦਾ ਸ਼ੱਕ: ਪੱਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਸੱਤਿਆ ਪ੍ਰਕਾਸ਼ ਨੇ ਕਿਹਾ, “ਕਾਰ ਨੂੰ ਅੱਗ ਲੱਗਣ ਦਾ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹੈ। ਸ਼ੁਰੂਆਤੀ ਤੌਰ ‘ਤੇ, ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਅੱਗ ਇੰਜਣ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ। ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।”

ਪੰਜਾਬ📍 ਪੰਜਾਬ

ਰੇਵਾੜੀ ‘ਚ ਤੇਜ਼ ਰਫ਼ਤਾਰ ਬੱਸ ਨੇ ਸਕੂਟੀ ਸਵਾਰ ਔਰਤ ਨੂੰ ਦਰੜਿਆ

ਰੇਵਾੜੀ: ਰੇਵਾੜੀ ‘ਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਸ਼ਹਿਰ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਨੇ ਸਕੂਟੀ ਸਵਾਰ ਔਰਤ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਰੇਵਾੜੀ ‘ਚ ਤੇਜ਼ ਰਫ਼ਤਾਰ ਬੱਸ ਨੇ ਸਕੂਟੀ ਸਵਾਰ ਔਰਤ ਨੂੰ ਦਰੜਿਆ

ਰੇਵਾੜੀ: ਰੇਵਾੜੀ ‘ਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਸ਼ਹਿਰ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਨੇ ਸਕੂਟੀ ਸਵਾਰ ਔਰਤ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸਾਧੂਸ਼ਾਹ ਨਗਰ ਦੀ ਰਹਿਣ ਵਾਲੀ ਡਿੰਪਲ ਵਜੋਂ ਹੋਈ ਹੈ। ਹਾਦਸੇ ਦੇ ਸਮੇਂ ਡਿੰਪਲ ਆਪਣੀ ਸਾਲੀ ਪੂਜਾ ਨਾਲ ਕਿਸੇ ਕੰਮ ਲਈ ਸਕੂਟੀ ‘ਤੇ ਬੈਂਕ ਜਾ ਰਹੀ ਸੀ। ਹਾਦਸੇ ਦੌਰਾਨ ਪੂਜਾ ਵਾਲ ਵਾਲ ਬਚ ਗਈ, ਜਦਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਜਾਣਕਾਰੀ ਮੁਤਾਬਕ ਡਿੰਪਲ ਅੱਜ ਆਪਣੀ ਭਰਜਾਈ ਪੂਜਾ ਨਾਲ ਬੈਂਕ ਜਾਣ ਲਈ ਘਰੋਂ ਨਿਕਲੀ ਸੀ। ਜਦੋਂ ਉਹ ਦੋਵੇਂ ਰੇਵਾੜੀ ਦੇ ਟਰੌਮਾ ਸੈਂਟਰ ਦੇ ਸਾਹਮਣੇ ਪੁੱਜੇ ਤਾਂ ਇੱਕ ਨਿੱਜੀ ਬੱਸ ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਗੰਭੀਰ ਸੀ ਕਿ ਡਿੰਪਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਭਰਜਾਈ ਪੂਜਾ ਸੁਰੱਖਿਅਤ ਬਚ ਗਈ।

ਘਟਨਾ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੀ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਫੁਟੇਜ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਰਾਰ ਬੱਸ ਚਾਲਕ ਦੀ ਭਾਲ ਕਰ ਰਹੀ ਹੈ।

ਪੰਜਾਬ📍 ਪੰਜਾਬ

ਕੋਰਟ ਦਾ ਕਲਰਕ ਤੇ ਹੋਮ ਗਾਰਡ ਡਰਾਈਵਰ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ

ਜੈਪੁਰ: ਰਾਜਸਥਾਨ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੇ ਅੱਜ ਬਾਂਸਵਾੜਾ ਵਿੱਚ ਅਦਾਲਤਾਂ ਨਾਲ ਜੁੜੇ ਇੱਕ ਗ੍ਰੇਡ-1 ਕਲਰਕ (ਰੀਡਰ) ਅਤੇ ਇੱਕ ਹੋਮ ਗਾਰਡ ਡਰਾਈਵਰ ਨੂੰ 40,000 ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਹੈ।
ਕੋਰਟ ਦਾ ਕਲਰਕ ਤੇ ਹੋਮ ਗਾਰਡ ਡਰਾਈਵਰ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ

ਜੈਪੁਰ: ਰਾਜਸਥਾਨ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੇ ਅੱਜ ਬਾਂਸਵਾੜਾ ਵਿੱਚ ਅਦਾਲਤਾਂ ਨਾਲ ਜੁੜੇ ਇੱਕ ਗ੍ਰੇਡ-1 ਕਲਰਕ (ਰੀਡਰ) ਅਤੇ ਇੱਕ ਹੋਮ ਗਾਰਡ ਡਰਾਈਵਰ ਨੂੰ 40,000 ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਹੈ। ਏ.ਸੀ.ਬੀ. ਦੇ ਬਿਆਨ ਅਨੁਸਾਰ, ਬਿਊਰੋ ਦੀ ਬਾਂਸਵਾੜਾ ਯੂਨਿਟ ਨੇ ਵਧੀਕ ਜੁਡੀਸ਼ੀਅਲ ਮੈਜਿਸਟਰੇਟ ਨਾਲ ਜੁੜੇ ਹੋਮ ਗਾਰਡ ਡਰਾਈਵਰ ਰਾਹੁਲ ਚੰਦੇਲ ਨੂੰ ਸ਼ਿਕਾਇਤਕਰਤਾ ਅਤੇ ਸਹਿ ਸ਼ਿਕਾਇਤਕਰਤਾ ਤੋਂ 40,000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਉਹ ਇਹ ਰਕਮ ਮੁੱਖ ਮੁਲਜ਼ਮ ਸੰਦੀਪ ਕੁਮਾਰ ਨਾਨਾਵਤੀ ਦੀ ਤਰਫ਼ੋਂ ਲੈ ਰਿਹਾ ਸੀ, ਜੋ ਬਾਂਸਵਾੜਾ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦਾ ਗ੍ਰੇਡ-1 ਕਲਰਕ ਅਤੇ ਰੀਡਰ ਹੈ। ਨਾਨਾਵਤੀ ਨੂੰ ਵੀ ਇਸ ਮਾਮਲੇ ‘ਚ ਕਥਿਤ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ।

ਏ.ਸੀ.ਬੀ. ਦੇ ਡਾਇਰੈਕਟਰ ਜਨਰਲ ਗੋਵਿੰਦ ਗੁਪਤਾ ਨੇ ਕਿਹਾ ਕਿ ਬਿਊਰੋ ਨੂੰ ਸ਼ਿਕਾਇਤ ਮਿਲੀ ਸੀ ਕਿ ਨਾਨਾਵਤੀ ਨੇ ਚੰਦੇਲ ਰਾਹੀਂ ਰਿਸ਼ਵਤ ਮੰਗੀ ਸੀ। ਇਹ ਰਿਸ਼ਵਤ ਸ਼ਿਕਾਇਤਕਰਤਾ ਦੀ ਜ਼ਮਾਨਤ ਰੱਦ ਨਾ ਹੋਣ, ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਸਜ਼ਾ ਤੋਂ ਬਚਾਉਣ ਅਤੇ ਕੇਸ ਵਿੱਚ ਹੋਰ ਮਦਦ ਕਰਨ ਦੇ ਬਦਲੇ ਵਿੱਚ ਮੰਗੀ ਗਈ ਸੀ। ਏ.ਸੀ.ਬੀ. ਨੇ 11 ਅਕਤੂਬਰ ਨੂੰ ਸ਼ਿਕਾਇਤਕਰਤਾ ਅਤੇ ਸਹਿ ਸ਼ਿਕਾਇਤਕਰਤਾ ਵੱਲੋਂ ਕੀਤੀ ਰਿਸ਼ਵਤ ਦੀ ਮੰਗ ਦੀ ਪੁਸ਼ਟੀ ਕੀਤੀ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮ ਨੇ ਪਹਿਲਾਂ ਵੀ ਸ਼ਿਕਾਇਤਕਰਤਾ ਤੋਂ ‘ਖ਼ਰਚੇ-ਪਾਣੀ’ ਦੇ ਨਾਂ ‘ਤੇ 2,000 ਰੁਪਏ ਮੰਗੇ ਅਤੇ ਲਏ ਸਨ।

ਪੁਸ਼ਟੀ ਹੋਣ ਤੋਂ ਬਾਅਦ, ਬਾਂਸਵਾੜਾ ਏ.ਸੀ.ਬੀ. ਦੀ ਟੀਮ ਨੇ ਅੱਜ ਉਪ ਪੁਲਿਸ ਕਪਤਾਨ ਰਤਨ ਸਿੰਘ ਰਾਜਪੁਰੋਹਿਤ ਦੀ ਅਗਵਾਈ ਅਤੇ ਏ.ਸੀ.ਬੀ. ਉਦੈਪੁਰ ਰੇਂਜ ਦੇ ਪੁਲਿਸ ਸੁਪਰਡੈਂਟ ਪੀਯੂਸ਼ ਦੀਕਸ਼ਿਤ ਦੀ ਨਿਗਰਾਨੀ ਹੇਠ ਇੱਕ ਟਰੈਪ ਆਪ੍ਰੇਸ਼ਨ ਚਲਾਇਆ। ਕਾਰਵਾਈ ਦੌਰਾਨ ਚੰਦੇਲ ਨੂੰ ਨਾਨਾਵਤੀ ਦੀ ਤਰਫੋਂ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਨਾਨਾਵਤੀ ਨੂੰ ਵੀ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਏ.ਸੀ.ਬੀ. ਦੀ ਵਧੀਕ ਡਾਇਰੈਕਟਰ ਜਨਰਲ ਸਮਿਤਾ ਸ਼੍ਰੀਵਾਸਤਵ ਅਤੇ ਇੰਸਪੈਕਟਰ ਜਨਰਲ ਐੱਸ. ਪਰਿਮਾਲਾ ਦੀ ਨਿਗਰਾਨੀ ਹੇਠ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਬਿਊਰੋ ਵੱਲੋਂ ਦੋਵਾਂ ਮੁਲਜ਼ਮਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾਵੇਗੀ। ਏ.ਸੀ.ਬੀ. ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਦੇ ਡਰ ਦਾ ਫਾਇਦਾ ਉਠਾਉਣ ਵਾਲੇ ਧੋਖੇਬਾਜ਼ਾਂ ਦੇ ਸ਼ਿਕਾਰ ਨਾ ਹੋਣ। ਏ.ਸੀ.ਬੀ. ਨੇ ਕਿਹਾ ਕਿ ਜਿਸ ਵੀ ਵਿਅਕਤੀ ਖ਼ਿਲਾਫ਼ ਏ.ਸੀ.ਬੀ. ਦੀ ਸ਼ਿਕਾਇਤ ਜਾਂ ਮੁੱਢਲੀ ਜਾਂਚ ਚੱਲ ਰਹੀ ਹੈ, ਉਹ ਆਪਣਾ ਪੱਖ ਪੇਸ਼ ਕਰਨ ਲਈ ਬਿਊਰੋ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਨਾਲ ਹੀ, ਜਵਾਬਾਂ ਦੀ ਵਿਸਥਾਰ ਨਾਲ ਸਮੀਖਿਆ ਕਰਨ ਤੋਂ ਬਾਅਦ ਹੀ ਜਾਂਚ ਨਾਲ ਸਬੰਧਤ ਫ਼ੈਸਲੇ ਲਏ ਜਾਂਦੇ ਹਨ।

ਪੰਜਾਬ📍 ਪੰਜਾਬ

ਪਠਾਨਕੋਟ ‘ਚ 14 ਮੁਲਕਾਂ ਦੇ ਦਿੱਗਜ ਇੱਕੋ ਮੰਚ ‘ਤੇ ਇਕੱਠੇ, ਟੈੱਡਐਕਸ ਕੈਲੇਡੋਨੀਅਨ’ ਅੰਤਰਰਾਸ਼ਟਰੀ ਸੰਮੇਲਨ ਹੋਇਆ ਸੰਪੰਨ

ਪਠਾਨਕੋਟ ਵਿਖੇ ਇਤਿਹਾਸਕ ਟੈੱਡਐਕਸ ਕੈਲੇਡੋਨੀਅਨ ਸੰਮੇਲਨ ਦਾ ਸਫ਼ਲ ਆਯੋਜਨ ਕੀਤਾ ਗਿਆ, ਜਿਸ ਵਿੱਚ 4 ਦੇਸ਼ਾਂ ਦੇ ਸਾਬਕਾ ਪ੍ਰਧਾਨ ਮੰਤਰੀਆਂ ਸਮੇਤ 14 ਮੁਲਕਾਂ ਦੇ ਆਗੂ ਸ਼ਾਮਲ ਹੋਏ।
ਪਠਾਨਕੋਟ ‘ਚ 14 ਮੁਲਕਾਂ ਦੇ ਦਿੱਗਜ ਇੱਕੋ ਮੰਚ ‘ਤੇ ਇਕੱਠੇ, ਟੈੱਡਐਕਸ ਕੈਲੇਡੋਨੀਅਨ’ ਅੰਤਰਰਾਸ਼ਟਰੀ ਸੰਮੇਲਨ ਹੋਇਆ ਸੰਪੰਨ

ਪਠਾਨਕੋਟ ਵਿਖੇ ਇਤਿਹਾਸਕ ਟੈੱਡਐਕਸ ਕੈਲੇਡੋਨੀਅਨ ਸੰਮੇਲਨ ਦਾ ਸਫ਼ਲ ਆਯੋਜਨ ਕੀਤਾ ਗਿਆ, ਜਿਸ ਵਿੱਚ 4 ਦੇਸ਼ਾਂ ਦੇ ਸਾਬਕਾ ਪ੍ਰਧਾਨ ਮੰਤਰੀਆਂ ਸਮੇਤ 14 ਮੁਲਕਾਂ ਦੇ ਆਗੂ ਸ਼ਾਮਲ ਹੋਏ। ਸ੍ਰਿਜਲ ਗੁਪਤਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਨੌਜਵਾਨਾਂ ਲਈ ਜੰਕਸ਼ਨ ਐਕਸ ਪਹਿਲਕਦਮੀ ਲਾਂਚ ਕੀਤੀ ਗਈ, ਜਿਸ ਤਹਿਤ ਹੁਨਰਮੰਦ ਨੌਜਵਾਨਾਂ ਨੂੰ ਫਿਨਲੈਂਡ ਵਿੱਚ ਪਲੇਸਮੈਂਟ ਦੇ ਮੌਕੇ ਮਿਲਣਗੇ।

ਪਠਾਨਕੋਟ ਨੇ ਉਸ ਸਮੇਂ ਇੱਕ ਨਵਾਂ ਕੌਮਾਂਤਰੀ ਇਤਿਹਾਸ ਸਿਰਜਿਆ ਜਦੋਂ ਪਹਿਲੀ ਵਾਰ 4 ਮੁਲਕਾਂ ਦੇ ਸਾਬਕਾ ਪ੍ਰਧਾਨ ਮੰਤਰੀਆਂ ਸਮੇਤ ਦੁਨੀਆ ਭਰ ਦੇ 14 ਦੇਸ਼ਾਂ ਦੇ ਉੱਘੇ ਸਿਆਸਤਦਾਨ, ਕਾਰੋਬਾਰੀ ਅਤੇ ਸੀਨੀਅਰ ਅਧਿਕਾਰੀ ਇੱਕੋ ਮੰਚ ਤੇ ਇਕੱਤਰ ਹੋਏ। ਉੱਘੇ ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਸ੍ਰਿਜਲ ਗੁਪਤਾ ਦੇ ਵਿਸ਼ੇਸ਼ ਯਤਨਾਂ ਸਦਕਾ ਅੰਤਰਰਾਸ਼ਟਰੀ ਪੱਧਰ ਦੇ ਸੰਮੇਲਨ ਟੈੱਡਐਕਸ ਕੈਲੇਡੋਨੀਅਨ ਦਾ ਸ਼ਾਨਦਾਰ ਅਤੇ ਸਫ਼ਲਤਾਪੂਰਵਕ ਪ੍ਰਬੰਧ ਕੀਤਾ ਗਿਆ।

ਦਿ ਵਰਲਡ ਕਮਜ਼ ਟੂ ਪਠਾਨਕੋਟ ਦੀ ਵਿਲੱਖਣ ਥੀਮ ਅਧੀਨ ਇਹ ਮਹਾਂ-ਸੰਮੇਲਨ ਢਾਂਗੂ ਰੋਡ ਸਥਿਤ ਇੱਕ ਹੋਟਲ ਵਿੱਚ ਕਰਵਾਇਆ ਗਿਆ। ਇਸ ਇਤਿਹਾਸਕ ਪ੍ਰੋਗਰਾਮ ਵਿੱਚ ਸਵੀਡਨ, ਯੂਨਾਈਟਿਡ ਕਿੰਗਡਮ, ਫਰਾਂਸ, ਲਕਸਮਬਰਗ, ਸਵਿਟਜ਼ਰਲੈਂਡ, ਬੁਲਗਾਰੀਆ, ਯੂਰਪੀ ਸੰਘ ਅਤੇ ਫਿਲੀਪੀਨਜ਼ ਸਮੇਤ ਕਈ ਹੋਰ ਪ੍ਰਮੁੱਖ ਦੇਸ਼ਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੰਚ ਦੀ ਸ਼ੋਭਾ ਮਾਲਟਾ ਦੇ ਸਾਬਕਾ ਪ੍ਰਧਾਨ ਮੰਤਰੀ ਜੋਸੇਫ਼ ਮਸਕਟ, ਰੋਮਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿਕਟਰ ਪੋਂਟਾ, ਮੋਲਦੋਵਾ ਦੇ ਸਾਬਕਾ ਪ੍ਰਧਾਨ ਮੰਤਰੀ ਇਯੂਰੀ ਲੰਕਾ ਅਤੇ ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ ਵਰਗੇ ਉੱਚ-ਪੱਧਰੀ ਕੌਮਾਂਤਰੀ ਆਗੂਆਂ ਨੇ ਵਧਾਈ।

ਇਸ ਸਮਾਗਮ ਨੂੰ ਕੌਮਾਂਤਰੀ ਪੱਧਰ ਤੇ ਉਸ ਸਮੇਂ ਭਰਪੂਰ ਮਾਨਤਾ ਮਿਲੀ ਜਦੋਂ ਇਟਲੀ ਦੀ ਮੌਜੂਦਾ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਅਲ ਗੋਰ ਵਰਗੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ਤੇ ਆਨਲਾਈਨ ਸ਼ੁੱਭਕਾਮਨਾ ਸੁਨੇਹੇ ਭੇਜ ਕੇ ਸਮਾਗਮ ਦੀ ਸ਼ਲਾਘਾ ਕੀਤੀ।

ਮੰਚ ਸਾਂਝਾ ਕਰਨ ਵਾਲੇ ਕੌਮਾਂਤਰੀ ਨੇਤਾਵਾਂ ਵਿੱਚ ਇਟਲੀ ਦੇ ਸਾਬਕਾ ਉਪ-ਪ੍ਰਧਾਨ ਮੰਤਰੀ ਲੁਈਗੀ ਡੀ ਮਾਓ, ਯੂਕੇ ਦੇ ਸਾਬਕਾ ਰੱਖਿਆ ਮੰਤਰੀ ਸਰ ਗ੍ਰਾਂਟ ਸ਼ਾਪਸ, ਸਵੀਡਨ ਦੀ ਨਿਆਂ ਮੰਤਰੀ ਪਾਲੀਨਾ ਬ੍ਰਾਂਡਬਰਗ ਅਤੇ ਭਾਰਤ ਤੋਂ ਸੀਬੀਆਈ ਦੇ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਸ਼ਾਮਲ ਸਨ। ਇਸ ਤੋਂ ਇਲਾਵਾ ਯੂਰਪੀ ਸੰਸਦ ਦੇ ਮੈਂਬਰ ਟੋਮਾਸ ਜ਼ੇਡੇਕੋਵਸਕੀ, ਯੂਰਪੀ ਆਰਥਿਕ ਅਤੇ ਸਮਾਜਿਕ ਕਮੇਟੀ ਦੀ ਮੈਂਬਰ ਮਿਲਿਨਾ ਐਂਜੇਲੋਵਾ, ਯੂਕਰੇਨ ਦੀ ਸੰਸਦ ਮੈਂਬਰ ਲੀਸਾ ਯਾਸਕੋ, ਫਿਨਲੈਂਡ ਦੇ ਸੰਸਦ ਮੈਂਬਰ ਵਿਲੇ ਮੇਰੀਨੇਨ ਅਤੇ ਲਕਸਮਬਰਗ ਦੇ ਸੰਸਦ ਮੈਂਬਰ ਪਾਲ ਗੈਲਸ ਤੇ ਸਵੇਨ ਕਲੇਮੈਂਟ ਨੇ ਵੀ ਹਾਜ਼ਰੀ ਭਰੀ। ਵਪਾਰਕ ਅਤੇ ਕਾਨੂੰਨੀ ਖੇਤਰ ਤੋਂ ਬਿਨਾਂਸ ਦੇ ਰਾਜ ਟਿਮੋਥੀ ਨੰਦਵਾਨੀ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਰਾਏ ਵੀ ਮੰਚ ਤੇ ਮੌਜੂਦ ਰਹੇ। ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਾ ਸਿਰਫ਼ ਪਠਾਨਕੋਟ ਦੀ ਧਰਤੀ ਨੂੰ ਨਮਨ ਕੀਤਾ ਸਗੋਂ ਸਥਾਨਕ ਲੋਕਾਂ ਨਾਲ ਆਪਣੇ ਦ੍ਰਿਸ਼ਟੀਕੋਣ, ਵਿਚਾਰ ਅਤੇ ਆਲਮੀ ਤਜਰਬੇ ਵੀ ਸਾਂਝੇ ਕੀਤੇ।

ਕੌਮਾਂਤਰੀ ਬੁਲਾਰਿਆਂ ਨੇ ਵੱਖ-ਵੱਖ ਸੈਸ਼ਨਾਂ ਦੌਰਾਨ ਪੁਲਾੜ ਵਿਗਿਆਨ, ਕਾਨੂੰਨ ਪ੍ਰਣਾਲੀ, ਲੋਕਤੰਤਰ ਅਤੇ ਮਨੁੱਖੀ ਖ਼ੁਸ਼ਹਾਲੀ ਵਰਗੇ ਅਹਿਮ ਵਿਸ਼ਿਆਂ ਤੇ ਡੂੰਘੀ ਚਰਚਾ ਕੀਤੀ, ਜਿਨ੍ਹਾਂ ਦਾ ਸਿੱਧਾ ਅਸਰ ਆਮ ਨਾਗਰਿਕ ਦੇ ਜੀਵਨ ਤੇ ਪੈਂਦਾ ਹੈ। ਲਕਸਮਬਰਗ ਦੇ ਸੰਸਦ ਮੈਂਬਰ ਸਵੇਨ ਕਲੇਮੈਂਟ ਨੇ ਸਪੇਸ ਡੇਟਾ ਸੈਂਟਰਜ਼ ਦੇ ਅਤਿ-ਆਧੁਨਿਕ ਸੰਕਲਪ ਬਾਰੇ ਹੈਰਾਨੀਜਨਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਾੜ ਵਿੱਚ ਇੱਕ ਫਰਿੱਜ ਦੇ ਆਕਾਰ ਦੇ ਛੋਟੇ ਜਿਹੇ ਯੰਤਰ ਨੇ ਮਹਾਨ ਲੇਖਕ ਵਿਲੀਅਮ ਸ਼ੇਕਸਪੀਅਰ ਦੇ ਸਮੁੱਚੇ ਸਾਹਿਤ ਅਤੇ ਕੰਮ ਨੂੰ ਸਿਰਫ਼ 15 ਮਿੰਟਾਂ ਦੇ ਅੰਦਰ ਡੀਕੋਡ ਕਰ ਦਿੱਤਾ ਸੀ। ਇਸੇ ਦੌਰਾਨ ਫਿਨਲੈਂਡ ਤੋਂ ਆਏ ਇੱਕ ਵਿਸ਼ੇਸ਼ ਬੁਲਾਰੇ ਨੇ ਖ਼ੁਸ਼ਹਾਲੀ (ਹੈਪੀਨੈੱਸ) ਦੇ ਵਿਸ਼ੇ ਤੇ ਰੌਸ਼ਨੀ ਪਾਉਂਦਿਆਂ ਸਮਝਾਇਆ ਕਿ ਭੌਤਿਕ ਸਾਧਨਾਂ ਦੀ ਘਾਟ ਜਾਂ ਵਾਧੇ ਦੇ ਬਾਵਜੂਦ ਇਨਸਾਨ ਆਪਣੇ ਜੀਵਨ ਵਿੱਚ ਅਸਲ ਸੰਤੁਸ਼ਟੀ ਅਤੇ ਖ਼ੁਸ਼ੀ ਕਿਵੇਂ ਹਾਸਲ ਕਰ ਸਕਦਾ ਹੈ।

ਇਸ ਮੰਚ ਤੋਂ ਸ੍ਰਿਜਲ ਗੁਪਤਾ ਨੇ ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਜੰਕਸ਼ਨ ਐਕਸ ਨਾਮਕ ਇੱਕ ਇਨਕਲਾਬੀ ਪ੍ਰੋਜੈਕਟ ਦਾ ਐਲਾਨ ਕੀਤਾ ਅਤੇ ਭਾਰੀ ਉਤਸ਼ਾਹ ਦਰਮਿਆਨ ਇਸ ਦਾ ਪੋਸਟਰ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਜੰਕਸ਼ਨ ਐਕਸ 18 ਤੋਂ 25 ਸਾਲ ਦੇ ਨੌਜਵਾਨਾਂ ਲਈ ਇੱਕ ਵਿਸ਼ਾਲ ਕੌਮਾਂਤਰੀ ਮੰਚ ਸਾਬਤ ਹੋਵੇਗਾ, ਜਿੱਥੇ ਵਿਸ਼ਵ ਦੀਆਂ ਪ੍ਰਮੁੱਖ ਤਕਨੀਕੀ (ਟੈੱਕ) ਕੰਪਨੀਆਂ ਦੇ ਮਾਹਿਰ ਜੱਜ ਆ ਕੇ ਸਥਾਨਕ ਬੱਚਿਆਂ ਦੀ ਪ੍ਰਤਿਭਾ ਦੀ ਪਰਖ ਕਰਨਗੇ।

ਇਸ ਪ੍ਰਕਿਰਿਆ ਰਾਹੀਂ ਚੁਣੇ ਗਏ ਹੋਣਹਾਰ ਨੌਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਅਤੇ ਉੱਚ-ਪੱਧਰੀ ਨੌਕਰੀਆਂ (ਪਲੇਸਮੈਂਟ) ਲਈ ਫਿਨਲੈਂਡ ਭੇਜਿਆ ਜਾਵੇਗਾ। ਸ੍ਰਿਜਲ ਗੁਪਤਾ ਨੇ ਜ਼ੋਰ ਦਿੱਤਾ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਕਰੀਅਰ ਦੇ ਸ਼ਾਨਦਾਰ ਮੌਕਿਆਂ ਲਈ ਵੱਡੇ ਸ਼ਹਿਰਾਂ ਜਾਂ ਵਿਦੇਸ਼ਾਂ ਵਿੱਚ ਭਟਕਣਾ ਨਾ ਪਵੇ, ਸਗੋਂ ਗਲੋਬਲ ਪੱਧਰ ਦੇ ਮੌਕੇ ਸਿੱਧੇ ਉਨ੍ਹਾਂ ਦੇ ਬਰੂਹਾਂ ਤੱਕ ਪਹੁੰਚ ਸਕਣ।

ਪਠਾਨਕੋਟ ਦੀ ਭੂਗੋਲਿਕ ਅਤੇ ਸੱਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਦਿਆਂ ਸ੍ਰਿਜਲ ਗੁਪਤਾ ਨੇ ਇਸ ਸ਼ਹਿਰ ਨੂੰ ਇੱਕ ਸੱਚਾ ਸੰਗਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਠਾਨਕੋਟ ਸਿਰਫ਼ ਇੱਕ ਸਰਹੱਦ, ਕਿਨਾਰਾ ਜਾਂ ਆਮ ਸ਼ਹਿਰ ਨਹੀਂ ਹੈ, ਸਗੋਂ ਇਹ ਉਹ ਖੂਬਸੂਰਤ ਸੁਮੇਲ ਹੈ ਜਿੱਥੇ ਪੰਜਾਬੀ, ਹਿੰਦੀ, ਡੋਗਰੀ ਅਤੇ ਪਹਾੜੀ ਭਾਸ਼ਾਵਾਂ ਅਤੇ ਸੱਭਿਆਚਾਰ ਆਪਸ ਵਿੱਚ ਇਕਮਿਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਬਾਜ਼ਾਰਾਂ ਵਿੱਚ ਇਹ ਚਾਰੇ ਭਾਸ਼ਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ। ਭਾਰਤੀ ਪਰੰਪਰਾ ਵਿੱਚ ਸੰਗਮ ਨੂੰ ਹਮੇਸ਼ਾ ਪਵਿੱਤਰ ਅਤੇ ਪੂਜਨੀਕ ਮੰਨਿਆ ਗਿਆ ਹੈ, ਇਸ ਲਈ ਵੱਖ-ਵੱਖ ਸੱਭਿਆਚਾਰਾਂ ਦੇ ਇਸ ਵਿਲੱਖਣ ਸੰਗਮ (ਪਠਾਨਕੋਟ) ਨੂੰ ਵੀ ਇੱਕ ਤੀਰਥ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ।

ਪਠਾਨਕੋਟ ਵਰਗੇ ਸਰਹੱਦੀ ਅਤੇ ਰਣਨੀਤਕ ਤੌਰ ਤੇ ਅਹਿਮ ਸ਼ਹਿਰ ਵਿੱਚ ਇੰਨੇ ਵੱਡੇ ਅੰਤਰਰਾਸ਼ਟਰੀ ਟੈੱਡਐਕਸ ਸਮਾਗਮ ਦੇ ਸਫ਼ਲ ਪ੍ਰਬੰਧ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਵਪਾਰ ਮੰਡਲ, ਉਦਯੋਗਿਕ ਇਕਾਈਆਂ ਅਤੇ ਆਮ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮੂਹ ਹਾਜ਼ਰੀਨ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਪਠਾਨਕੋਟ ਦੀ ਧਰਤੀ ਤੇ ਦੁਨੀਆ ਦੇ 14 ਮੁਲਕਾਂ ਦੇ ਆਗੂਆਂ ਨੂੰ ਇਕੱਠੇ ਦੇਖਣਾ ਸਮੁੱਚੇ ਖੇਤਰ ਲਈ ਬੇਹੱਦ ਮਾਣ ਵਾਲੀ ਗੱਲ ਹੈ।

ਪੰਜਾਬ📍 ਪੰਜਾਬ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੇ 15 ਨਵੰਬਰ ਤੱਕ ਸਖ਼ਤ ਆਦੇਸ਼ ਕੀਤੇ ਜਾਰੀ

ਨਵਾਂਸ਼ਹਿਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਗੁਲਪ੍ਰੀਤ ਸਿੰਘ ਔਲਖ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ‘ਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ‘ਚ ਕਿਸੇ ਕਿਸਮ ਦੀ ਦਿੱਕਤ ਜਾਂ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੇ 15 ਨਵੰਬਰ ਤੱਕ ਸਖ਼ਤ ਆਦੇਸ਼ ਕੀਤੇ ਜਾਰੀ

ਨਵਾਂਸ਼ਹਿਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਗੁਲਪ੍ਰੀਤ ਸਿੰਘ ਔਲਖ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ‘ਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ‘ਚ ਕਿਸੇ ਕਿਸਮ ਦੀ ਦਿੱਕਤ ਜਾਂ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਬਾਰਸ਼ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਫ਼ਸਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਸਬੰਧਤ ਅਧਿਕਾਰੀਆਂ ਨੂੰ ਮੰਡੀਆਂ ਦਾ ਲਗਾਤਾਰ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਖੁੱਲ੍ਹੇ ਵਿੱਚ ਪਏ ਝੋਨੇ ਦੇ ਢੇਰ ਅਤੇ ਬੋਰੀਆਂ ਵਿੱਚ ਪੈਕ ਕੀਤੇ ਝੋਨੇ ਨੂੰ ਤਰਪਾਲਾਂ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ, ਤਾਂ ਜੋ ਬਰਸਾਤ ਕਾਰਨ ਫ਼ਸਲ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜਿਣਸ ਨੂੰ ਸੁਰੱਖਿਅਤ ਰੱਖਣਾ ਅਤੇ ਮੰਡੀਆਂ ਵਿੱਚ ਖਰੀਦ ਪ੍ਰਕਿਿਰਆ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਜੀਹ ਹੈ।

ਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਨਮੀ ਕਾਰਨ ਖਰੀਦ ਵਿੱਚ ਦੇਰੀ ਜਾਂ ਹੋਰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਹਦੂਦ ਅੰਦਰ 15 ਨਵੰਬਰ ਤੱਕ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨ ਮਸ਼ੀਨਾਂ ਨਾਲ ਝੋਨੇ ਦੀ ਕਟਾਈ ‘ਤੇ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਰਾਤ ਨੂੰ ਕਟਾਈ ਕਰਨ ਅਤੇ ਘੱਟ ਪੱਕੇ ਜਾਂ ਜ਼ਿਆਦਾ ਨਮੀ ਵਾਲੇ ਝੋਨੇ ਦੀ ਕਟਾਈ ਕਰਨ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਸਮੇਂ ਮੁਸ਼ਕਲਾਂ ਆ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਅਤੇ ਕੰਬਾਈਨ ਮਾਲਕਾਂ ਨੂੰ ਨਿਰਧਾਰਿਤ ਸਮੇਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਝੋਨੇ ਦੀ ਸੁਰੱਖਿਆ ਅਤੇ ਕੰਬਾਈਨ ਮਸ਼ੀਨਾਂ ਚਲਾਉਣ ਸਬੰਧੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦੀ ਨਿਰੰਤਰ ਨਿਗਰਾਨੀ ਰੱਖਣ ਲਈ ਕਿਹਾ।

ਪੰਜਾਬ📍 ਪੰਜਾਬ

ਜ਼ਿਲ੍ਹਾ ਕੁਲੈਕਟਰ ਨੇ ਹਫ਼ਤਾਵਾਰੀ ਸਮੀਖਿਆ ਮੀਟਿੰਗ ‘ਚ ਦਿੱਤੀਆਂ ਹਦਾਇਤਾਂ

ਸ੍ਰੀਗੰਗਾਨਗਰ: ਜ਼ਿਲ੍ਹਾ ਕੁਲੈਕਟਰ ਡਾ: ਅਮਿਤ ਯਾਦਵ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਜ਼ਿਲ੍ਹਾ ਕੁਲੈਕਟਰ ਦਫ਼ਤਰ ਦੇ ਆਡੀਟੋਰੀਅਮ ਵਿੱਚ ਹਫ਼ਤਾਵਾਰੀ ਸਮੀਖਿਆ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਜ਼ਿਲ੍ਹਾ ਕੁਲੈਕਟਰ ਨੇ ਹਫ਼ਤਾਵਾਰੀ ਸਮੀਖਿਆ ਮੀਟਿੰਗ ‘ਚ ਦਿੱਤੀਆਂ ਹਦਾਇਤਾਂ

ਸ੍ਰੀਗੰਗਾਨਗਰ: ਜ਼ਿਲ੍ਹਾ ਕੁਲੈਕਟਰ ਡਾ: ਅਮਿਤ ਯਾਦਵ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਜ਼ਿਲ੍ਹਾ ਕੁਲੈਕਟਰ ਦਫ਼ਤਰ ਦੇ ਆਡੀਟੋਰੀਅਮ ਵਿੱਚ ਹਫ਼ਤਾਵਾਰੀ ਸਮੀਖਿਆ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਭਾਗੀ ਕੰਮਾਂ ਦੀ ਪ੍ਰਗਤੀ ਅਤੇ ਬਕਾਇਆ ਪਏ ਕੇਸਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਹਿਰੀ ਕੰਢਿਆਂ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਜੁਰਮਾਨੇ ਵਸੂਲਣ।

ਮੀਟਿੰਗ ਵਿੱਚ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਹਿਰਾਂ ਦੇ ਕੰਢਿਆਂ ’ਤੇ ਕੂੜਾ ਸੁੱਟਣ ਅਤੇ ਡੰਪ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਹਿਰ ਦੇ ਕੰਢਿਆਂ ’ਤੇ ਕੂੜਾ ਸੁੱਟਣ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ। ਇਸ ਨੂੰ ਰੋਕਣ ਲਈ ਜ਼ਿਲ੍ਹਾ ਕੁਲੈਕਟਰ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੂੜਾ ਸੁੱਟਣ ਵਾਲਿਆਂ ਤੋਂ ਜੁਰਮਾਨਾ ਵਸੂਲਿਆ ਜਾਵੇ। ਸੰਪਰਕ ਪੋਰਟਲ ‘ਤੇ ਦਰਜ ਹੋਏ ਕੇਸਾਂ ਦੀ ਵਿਭਾਗ-ਵਾਰ ਪੈਂਡੈਂਸੀ ਦਾ ਜਾਇਜ਼ਾ ਲੈਂਦੇ ਹੋਏ, ਜ਼ਿਲ੍ਹਾ ਕੁਲੈਕਟਰ ਨੇ ਅਧਿਕਾਰੀਆਂ ਨੂੰ ਲੰਬਿਤ ਕੇਸਾਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਅਤੇ ਸੰਤੁਸ਼ਟੀ ਦੇ ਪੱਧਰ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਹਰਿਆਲੋ ਰਾਜਸਥਾਨ ਮੁਹਿੰਮ ਅਤੇ ਬਜਟ ਦੇ ਐਲਾਨਾਂ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਕੁਲੈਕਟਰ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਭਾਗੀ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ। ਇਸੇ ਤਰ੍ਹਾਂ ਪੀ.ਡਬਲਯੂ.ਡੀ ਅਤੇ ਪੀ.ਐਚ.ਈ.ਡੀ ਦੇ ਅਧਿਕਾਰੀਆਂ ਤੋਂ ਵਿਭਾਗੀ ਕੰਮਾਂ ਦੀ ਜਾਣਕਾਰੀ ਲੈਂਦਿਆਂ ਜ਼ਿਲ,ਾ ਕੁਲੈਕਟਰ ਨੇ ਕਿਹਾ ਕਿ ਬਜਟ ਐਲਾਨ ਤਹਿਤ ਅਲਾਟ ਕੀਤੇ ਗਏ ਕੰਮਾਂ ਨੂੰ ਮਿਆਰੀ ਢੰਗ ਨਾਲ ਮੁਕੰਮਲ ਕੀਤਾ ਜਾਵੇ।

25 ਅਕਤੂਬਰ 2026 ਨੂੰ ਸ੍ਰੀ ਗੰਗਾਨਗਰ ਦੇ 100ਵੇਂ ਸਥਾਪਨਾ ਦਿਵਸ ਮੌਕੇ ਕਰਵਾਈ ਗਈ ‘ਗੰਗਾਨਗਰ ਮੈਰਾਥਨ 2026’ ਦਾ ਜ਼ਿਕਰ ਕਰਦਿਆਂ ਜ਼ਿਲ੍ਹਾ ਕੁਲੈਕਟਰ ਨੇ ਦੱਸਿਆ ਕਿ ਮੈਰਾਥਨ ਪੁਲਿਸ ਲਾਈਨ, ਸ੍ਰੀ ਗੰਗਾਨਗਰ ਵਿਖੇ ਕਰਵਾਈ ਜਾਵੇਗੀ। ਇਸ ਦੇ ਲਈ ਸਮੂਹ ਜ਼ਿਲ੍ਹਾ ਪੱਧਰੀ ਅਧਿਕਾਰੀ ਅਤੇ ਉਨ੍ਹਾਂ ਦੇ ਅਧੀਨ ਆਉਂਦੇ ਕਰਮਚਾਰੀ 15 ਅਕਤੂਬਰ 2026 ਤੱਕ ‘ਤੇ ਰਜਿਸਟ੍ਰੇਸ਼ਨ ਕਰਵਾ ਕੇ ਮੈਰਾਥਨ ਵਿੱਚ ਭਾਗ ਲੈਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲਿਆਂ ਨੂੰ ਸਵੇਰੇ 4:45 ਵਜੇ ਰਿਪੋਰਟ ਕਰਨੀ ਪਵੇਗੀ। 21 ਕਿਲੋਮੀਟਰ ਦੀ ਹਾਫ ਮੈਰਾਥਨ ਸਵੇਰੇ 5:15 ਵਜੇ ਸ਼ੁਰੂ ਹੋਵੇਗੀ, 10 ਕਿਲੋਮੀਟਰ ਦੀ ਦੌੜ ਸਵੇਰੇ 5:45 ਵਜੇ ਅਤੇ 5 ਕਿਲੋਮੀਟਰ ਦੀ ਦੌੜ ਸਵੇਰੇ 6:15 ਵਜੇ ਹੋਵੇਗੀ।

ਇਸ ਤੋਂ ਬਾਅਦ ਸਵੇਰੇ 7 ਵਜੇ ਫਨ ਰਨ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਐਂਟਰੀ ਮੁਫਤ ਹੋਵੇਗੀ। ਕੱਟ-ਆਫ ਸਮਾਂ 21 ਕਿਲੋਮੀਟਰ ਲਈ 3 ਘੰਟੇ 30 ਮਿੰਟ, 10 ਕਿਲੋਮੀਟਰ ਲਈ 1 ਘੰਟਾ 30 ਮਿੰਟ ਅਤੇ 5 ਕਿਲੋਮੀਟਰ ਲਈ 1 ਘੰਟਾ ਤੈਅ ਕੀਤਾ ਗਿਆ ਹੈ। ਮੈਰਾਥਨ ਵਿੱਚ ਜੇਤੂਆਂ ਲਈ ਆਕਰਸ਼ਕ ਨਕਦ ਇਨਾਮ ਰੱਖੇ ਗਏ ਹਨ। 21 ਕਿਲੋਮੀਟਰ ਦੌੜ ਵਿੱਚ ਪਹਿਲਾ ਇਨਾਮ 31 ਹਜ਼ਾਰ ਰੁਪਏ, ਦੂਜਾ 21 ਹਜ਼ਾਰ ਰੁਪਏ ਅਤੇ ਤੀਜਾ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 10 ਕਿਲੋਮੀਟਰ ਅਤੇ 5 ਕਿਲੋਮੀਟਰ ਵਿੱਚ ਕ੍ਰਮਵਾਰ 21 ਹਜ਼ਾਰ, 11 ਹਜ਼ਾਰ ਅਤੇ 5,100 ਰੁਪਏ, 11 ਹਜ਼ਾਰ, 5100 ਅਤੇ 3100 ਰੁਪਏ ਦੇ ਇਨਾਮ ਦਿੱਤੇ ਜਾਣਗੇ। ਪੁਰਸ਼ਾਂ ਅਤੇ ਔਰਤਾਂ ਦੇ ਵਰਗ ਵਿੱਚ ਕੁੱਲ 18 ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਮੀਟਿੰਗ ਵਿੱਚ ਏ.ਡੀ.ਐਮ ਵਿਜੀਲੈਂਸ ਸ਼੍ਰੀ ਅਸ਼ਵਿਨ ਕੇ.ਪੰਵਾਰ, ਜ਼ਿਲਾ ਪ੍ਰੀਸ਼ਦ ਦੇ ਏ.ਸੀ.ਈ.ਓ ਸ਼੍ਰੀ ਹਰੀਰਾਮ ਚੌਹਾਨ, ਪੀ.ਡਬਲਿਊ.ਡੀ.ਐੱਸ.ਈ ਸ਼੍ਰੀ ਅਨਿਲ ਅਗਰਵਾਲ, ਨਗਰ ਕੌਂਸਲ ਕਮਿਸ਼ਨਰ ਸ਼੍ਰੀ ਮਿਲਕਰਾਜ ਚੁੱਘ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀ ਰਿਸ਼ਭ ਜੈਨ, ਪੀ.ਐੱਚ.ਈ.ਡੀ ਦੇ ਐੱਸ.ਈ ਸ਼੍ਰੀ ਅਰਕਪਾਲ ਮੋਹਨ, ਸੀ.ਡੀ.ਈ.ਓ ਸ਼੍ਰੀ ਅਰਵਿੰਦਰ ਸਿੰਘ, ਸ਼੍ਰੀ ਦਿਨੇਸ਼ ਰਾਜ ਪੁਰੋਹਿਤ, ਸ਼੍ਰੀ ਮੰਗਤ ਸੇਤੀਆ ਅਤੇ ਹੋਰ ਹਾਜ਼ਰ ਸਨ।

ਪੰਜਾਬ📍 ਪੰਜਾਬ

ਸੋਨੇ ਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ

ਜਲੰਧਰ: ਅੱਜ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 1,52,600 ਰੁਪਏ ਦਰਜ ਕੀਤੀ ਗਈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,41,920 ਰੁਪਏ ਤੱਕ ਪਹੁੰਚ ਗਈ।
ਸੋਨੇ ਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ

ਜਲੰਧਰ: ਅੱਜ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 1,52,600 ਰੁਪਏ ਦਰਜ ਕੀਤੀ ਗਈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,41,920 ਰੁਪਏ ਤੱਕ ਪਹੁੰਚ ਗਈ। ਇਸ ਦੌਰਾਨ ਚਾਂਦੀ ਦੀ ਕੀਮਤ ਵੀ 2,29,000 ਰੁਪਏ ਦਰਜ ਕੀਤੀ ਗਈ। ਸੋਨੇ ਅਤੇ ਚਾਂਦੀ ਦੀਆਂ ਇਨ੍ਹਾਂ ਨਵੀਆਂ ਕੀਮਤਾਂ ਦੇ ਕਾਰਨ, ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਨਜ਼ਰ ਹੁਣ ਬਾਜ਼ਾਰ ਦੇ ਅਗਲੇ ਰੇਟ ’ਤੇ ਰਹੇਗੀ।

ਹਾਲ ਹੀ ਵਿੱਚ, ਮੈਟਲਜ਼ ਫੋਕਸ ਦੇ ਪ੍ਰਬੰਧ ਨਿਰਦੇਸ਼ਕ ਫਿਲਿਪ ਨਿਊਮੈਨ ਨੇ ਕਿਹਾ ਕਿ 2026 ਦੇ ਅੰਤ ਤੱਕ ਵਿਸ਼ਵ ਬਾਜ਼ਾਰ ਵਿੱਚ ਸੋਨੇ ਦੀ ਕੀਮਤ 5,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਨਿਊਮੈਨ ਦੇ ਅਨੁਸਾਰ, ਜੇਕਰ ਸੋਨਾ ਇਸ ਪੱਧਰ ‘ਤੇ ਪਹੁੰਚ ਜਾਂਦਾ ਹੈ, ਤਾਂ ਚਾਂਦੀ ਦੀ ਕੀਮਤ ਵੀ $80 ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਨੇ 2027 ਵਿੱਚ ਚਾਂਦੀ ਵਿੱਚ ਹੋਰ ਵਾਧੇ ਦੀ ਸੰਭਾਵਨਾ ਵੀ ਜਤਾਈ ਸੀ।

ਪੰਜਾਬ📍 ਪੰਜਾਬ

ਪੰਜਾਬ ਸਰਕਾਰ ਵੱਲੋਂ 139 ਲਾਭਪਾਤਰੀਆਂ ਨੂੰ 4.82 ਕਰੋੜ ਦੇ ਕਰਜ਼ੇ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਪੱਛੜੀਆਂ ਸ਼੍ਰੇਣੀਆਂ ਦੇ 139 ਲਾਭਪਾਤਰੀਆਂ ਨੂੰ ਸਵੈ-ਰੋਜ਼ਗਾਰ ਲਈ 4.82 ਕਰੋੜ ਰੁਪਏ ਦੇ ਕਰਜ਼ੇ ਦਿੱਤੇ।
ਪੰਜਾਬ ਸਰਕਾਰ ਵੱਲੋਂ 139 ਲਾਭਪਾਤਰੀਆਂ ਨੂੰ 4.82 ਕਰੋੜ ਦੇ ਕਰਜ਼ੇ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਪੱਛੜੀਆਂ ਸ਼੍ਰੇਣੀਆਂ ਦੇ 139 ਲਾਭਪਾਤਰੀਆਂ ਨੂੰ ਸਵੈ-ਰੋਜ਼ਗਾਰ ਲਈ 4.82 ਕਰੋੜ ਰੁਪਏ ਦੇ ਕਰਜ਼ੇ ਦਿੱਤੇ। ਜਾਣੋ ਡਾ. ਬਲਜੀਤ ਕੌਰ ਨੇ ਕੀ ਕਿਹਾ।

ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਚਾਲੂ ਵਿੱਤੀ ਸਾਲ ਦੌਰਾਨ ਪੱਛੜੀਆਂ ਸ਼੍ਰੇਣੀਆਂ ਦੇ 139 ਲਾਭਪਾਤਰੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 4.82 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।

ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਨੂੰ ਤਰੱਕੀ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਭਲਾਈ ਸਕੀਮਾਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਨਾਲ-ਨਾਲ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਮੌਕੇ ਪ੍ਰਦਾਨ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਸਵੈ-ਰੋਜ਼ਗਾਰ ਯੋਜਨਾਵਾਂ ਰਾਹੀਂ ਲਾਭਪਾਤਰੀ ਆਪਣੀ ਯੋਗਤਾ ਅਤੇ ਹੁਨਰ ਅਨੁਸਾਰ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਆਮਦਨ ਦੇ ਨਵੇਂ ਸਾਧਨ ਵਿਕਸਿਤ ਕਰਨ ਅਤੇ ਆਪਣੇ ਪਰਿਵਾਰਾਂ ਦੀ ਆਰਥਿਕ ਸਥਿਤੀ ਸੁਧਾਰਨ ਵਿੱਚ ਮਦਦ ਮਿਲਦੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਮਕਸਦ ਸਿਰਫ਼ ਵਿੱਤੀ ਸਹਾਇਤਾ ਦੇਣਾ ਹੀ ਨਹੀਂ, ਸਗੋਂ ਲੋਕਾਂ ਨੂੰ ਆਪਣੇ ਹੁਨਰ ਅਤੇ ਸਮਰੱਥਾ ਦੀ ਵਰਤੋਂ ਕਰਕੇ ਆਤਮ-ਨਿਰਭਰ ਬਣਨ ਲਈ ਉਤਸ਼ਾਹਿਤ ਕਰਨਾ ਵੀ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਲਾਭਪਾਤਰੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦਾ ਮੌਕਾ ਦਿੰਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਇਸ ਦੇ ਨਾਲ ਹੀ ਸਵੈ-ਰੋਜ਼ਗਾਰ ਦੇ ਮੌਕੇ ਵਧਣ ਨਾਲ ਸੂਬੇ ਦੇ ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਪਾਇਆ ਜਾ ਸਕਦਾ ਹੈ।

ਡਾ. ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਅਤੇ ਹੋਰ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਯੋਗ ਪਰਿਵਾਰਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਇੱਕ ਖੁਸ਼ਹਾਲ, ਆਤਮ-ਨਿਰਭਰ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਪੰਜਾਬ ਦੀ ਸਿਰਜਣਾ ਕਰਨਾ ਹੈ, ਜਿਸ ਵਿੱਚ ਸਮਾਜ ਦੇ ਹਰ ਵਰਗ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲ ਸਕਣ।

ਪੰਜਾਬ📍 ਪੰਜਾਬ

ਤਰਨਤਾਰਨ ‘ਚ ਕਤਲ ਮਾਮਲੇ ‘ਚ ਨਵਾਂ ਮੋੜ, ਪੁੱਤਰ ਦੀ ਆਡੀਓ ਵਾਇਰਲ; ਗੈਂਗਸਟਰਾਂ ਦੇ ਦਾਅਵਿਆਂ ਨੂੰ ਦੱਸਿਆ ਝੂਠ

ਤਰਨਤਾਰਨ ਦੇ ਕਸਬਾ ਨੌਸ਼ਹਿਰਾ ਪੰਨੂਆਂ ਵਿੱਚ ਐਤਵਾਰ ਸ਼ਾਮ ਨੂੰ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਇਕਬਾਲ ਸਿੰਘ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ।
ਤਰਨਤਾਰਨ ‘ਚ ਕਤਲ ਮਾਮਲੇ ‘ਚ ਨਵਾਂ ਮੋੜ, ਪੁੱਤਰ ਦੀ ਆਡੀਓ ਵਾਇਰਲ; ਗੈਂਗਸਟਰਾਂ ਦੇ ਦਾਅਵਿਆਂ ਨੂੰ ਦੱਸਿਆ ਝੂਠ

ਤਰਨਤਾਰਨ ਦੇ ਕਸਬਾ ਨੌਸ਼ਹਿਰਾ ਪੰਨੂਆਂ ਵਿੱਚ ਐਤਵਾਰ ਸ਼ਾਮ ਨੂੰ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਇਕਬਾਲ ਸਿੰਘ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਵਾਰਦਾਤ ਵਾਲੀ ਸ਼ਾਮ ਹੀ ਸੋਸ਼ਲ ਮੀਡੀਆ ਜ਼ਰੀਏ ਇੱਕ ਗੈਂਗਸਟਰ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ।

ਸੋਮਵਾਰ ਨੂੰ ਜਦੋਂ ਹਸਪਤਾਲ ਵਿਖੇ ਮ੍ਰਿਤਕ ਏ.ਐੱਸ.ਆਈ. ਦੀ ਦੇਹ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਸੀ, ਉਸੇ ਦੌਰਾਨ ਉਨ੍ਹਾਂ ਦੇ ਪੁੱਤਰ ਕੋਮਲ ਦੀ ਇਹ ਕਥਿਤ ਆਡੀਓ ਕਲਿੱਪ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਤੇਜ਼ੀ ਨਾਲ ਵਾਇਰਲ ਹੋ ਗਈ।

ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਏ.ਐੱਸ.ਆਈ. ਇਕਬਾਲ ਸਿੰਘ ਜਦੋਂ ਆਪਣੀ ਡਿਊਟੀ ਮਗਰੋਂ ਘਰ ਪਰਤ ਰਹੇ ਸਨ, ਤਾਂ ਰਸਤੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਵਾਰਦਾਤ ਤੋਂ ਕੁਝ ਸਮੇਂ ਬਾਅਦ ਹੀ ਸੋਸ਼ਲ ਮੀਡੀਆ ਤੇ ਡੋਨੀ ਬੱਲ ਨਾਮੀ ਗੈਂਗਸਟਰ ਦੇ ਨਾਂ ਹੇਠ ਇਸ ਕਤਲ ਦੀ ਜ਼ਿੰਮੇਵਾਰੀ ਲਏ ਜਾਣ ਦਾ ਦਾਅਵਾ ਕੀਤਾ ਗਿਆ ਸੀ। ਉਸ ਪੋਸਟ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਏ.ਐੱਸ.ਆਈ. ਦੇ ਵਿਰੋਧੀ ਗੈਂਗ ਨਾਲ ਕਥਿਤ ਸਬੰਧ ਸਨ, ਜਿਸ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਵਾਇਰਲ ਹੋ ਰਹੀ ਆਡੀਓ ਵਿੱਚ ਮ੍ਰਿਤਕ ਦੇ ਪੁੱਤਰ ਕੋਮਲ ਨੇ ਕਥਿਤ ਤੌਰ ਤੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਪਿਤਾ ਦਾ ਗੈਂਗਸਟਰ ਲੰਡਾ ਹਰੀਕੇ ਅਤੇ ਸੱਤਾ ਨੌਸ਼ਹਿਰਾ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਜਾਂ ਲੈਣ-ਦੇਣ ਨਹੀਂ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਿਤਾ ਦਾ ਬਿਨਾਂ ਕਿਸੇ ਵਜ੍ਹਾ ਤੋਂ ਕਤਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਡੀਓ ਵਿੱਚ ਇਸ ਰੰਜਿਸ਼ ਦਾ ਬਦਲਾ ਲੈਣ ਜਿਹੀਆਂ ਗੱਲਾਂ ਵੀ ਕਹੀਆਂ ਸੁਣਾਈ ਦੇ ਰਹੀਆਂ ਹਨ।

ਹਾਲਾਂਕਿ, ਇਸ ਵਾਇਰਲ ਆਡੀਓ ਕਲਿੱਪ ਦੀ ਅਸਲੀਅਤ ਅਤੇ ਇਸ ਵਿੱਚ ਕੀਤੇ ਗਏ ਦਾਅਵਿਆਂ ਦੀ ਫ਼ਿਲਹਾਲ ਪੁਲਿਸ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹਰ ਛੋਟੇ-ਵੱਡੇ ਤੱਥ ਅਤੇ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ, ਸਾਜ਼ਿਸ਼ ਅਤੇ ਇਸ ਦੇ ਪਿੱਛੇ ਸ਼ਾਮਲ ਅਨਸਰਾਂ ਬਾਰੇ ਪੂਰੀ ਸੱਚਾਈ ਸਾਹਮਣੇ ਆ ਸਕੇਗੀ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਪੰਜਾਬ📍 ਪੰਜਾਬ

ਸਵਾਲ ਪੁੱਛਣ ਤੋਂ ਡਰਨਾ ਨਹੀਂ, ਜਵਾਬ ਦੇਣ ਤੋਂ ਭੱਜਣਾ ਨਹੀਂ ਰਾਮ ਮਨੋਹਰ ਲੋਹੀਆ ਦੇ ਸਵਾਲ ਅੱਜ ਵੀ ਕਿਉਂ ਹਨ ਢੁਕਵੇਂ?

ਡਾ. ਰਾਮ ਮਨੋਹਰ ਲੋਹੀਆ ਨੂੰ ਇਸ ਦੁਨੀਆ ਤੋਂ ਗਏ 59 ਸਾਲ ਹੋ ਚੁੱਕੇ ਹਨ। ਭਾਰਤੀ ਰਾਜਨੀਤੀ ਵਿੱਚ ਇਨ੍ਹਾਂ ਸਾਲਾਂ ਦੌਰਾਨ ਬਹੁਤ ਕੁਝ ਬਦਲ ਗਿਆ। ਸੱਤਾ ਦੇ ਚਿਹਰੇ ਬਦਲੇ, ਸਿਆਸੀ ਪਾਰਟੀਆਂ ਬਦਲੀਆਂ ਅਤੇ ਨਾਅਰਿਆਂ ਤੇ ਦਾਅਵਿਆਂ ਦੇ ਅਰਥ ਵੀ ਬਦਲ ਗਏ।
ਸਵਾਲ ਪੁੱਛਣ ਤੋਂ ਡਰਨਾ ਨਹੀਂ, ਜਵਾਬ ਦੇਣ ਤੋਂ ਭੱਜਣਾ ਨਹੀਂ ਰਾਮ ਮਨੋਹਰ ਲੋਹੀਆ ਦੇ ਸਵਾਲ ਅੱਜ ਵੀ ਕਿਉਂ ਹਨ ਢੁਕਵੇਂ?

ਡਾ. ਰਾਮ ਮਨੋਹਰ ਲੋਹੀਆ ਨੂੰ ਇਸ ਦੁਨੀਆ ਤੋਂ ਗਏ 59 ਸਾਲ ਹੋ ਚੁੱਕੇ ਹਨ। ਭਾਰਤੀ ਰਾਜਨੀਤੀ ਵਿੱਚ ਇਨ੍ਹਾਂ ਸਾਲਾਂ ਦੌਰਾਨ ਬਹੁਤ ਕੁਝ ਬਦਲ ਗਿਆ। ਸੱਤਾ ਦੇ ਚਿਹਰੇ ਬਦਲੇ, ਸਿਆਸੀ ਪਾਰਟੀਆਂ ਬਦਲੀਆਂ ਅਤੇ ਨਾਅਰਿਆਂ ਤੇ ਦਾਅਵਿਆਂ ਦੇ ਅਰਥ ਵੀ ਬਦਲ ਗਏ। ਪਰ ਕੁਝ ਸਵਾਲ ਅੱਜ ਵੀ ਉੱਥੇ ਹੀ ਖੜ੍ਹੇ ਹਨ। ਸੱਤਾ ਤੋਂ ਸਵਾਲ ਪੁੱਛਣ ਵਾਲੇ ਕਿੰਨੇ ਲੋਕ ਹਨ? ਆਪਣੇ ਵਿਚਾਰਾਂ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰਨ ਦਾ ਹੌਸਲਾ ਕਿੰਨਿਆਂ ਵਿੱਚ ਹੈ? ਲੋਹੀਆ ਦੀ ਰਾਜਨੀਤੀ ਇਨ੍ਹਾਂ ਹੀ ਸਵਾਲਾਂ ਤੋਂ ਬਣੀ ਸੀ। ਉਹ ਗਾਂਧੀਵਾਦੀ ਸਨ, ਪਰ ਗਾਂਧੀ ਦੇ ਭਗਤ ਨਹੀਂ। ਉਹ ਸਮਾਜਵਾਦੀ ਸਨ, ਪਰ ਮਾਰਕਸਵਾਦ ਦੀਆਂ ਸੀਮਾਵਾਂ ‘ਤੇ ਵੀ ਸਵਾਲ ਉਠਾਉਂਦੇ ਸਨ। ਉਹ ਰਾਸ਼ਟਰਵਾਦੀ ਸਨ, ਪਰ ਵਿਸ਼ਵ ਸਰਕਾਰ ਦੀ ਕਲਪਨਾ ਵੀ ਕਰਦੇ ਸਨ।

ਉਨ੍ਹਾਂ ਲਈ ਕੋਈ ਵੀ ਵਿਚਾਰ ਅੰਤਿਮ ਨਹੀਂ ਸੀ। ਕੋਈ ਵੀ ਆਗੂ ਆਲੋਚਨਾ ਤੋਂ ਉੱਪਰ ਨਹੀਂ ਸੀ। ਸ਼ਾਇਦ ਇਸੇ ਕਰਕੇ ਲੋਹੀਆ ਦੇ ਦੇਹਾਂਤ ਤੋਂ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਦੀ ਵਿਰਾਸਤ ਨਾਲੋਂ ਵੱਧ ਉਨ੍ਹਾਂ ਦੇ ਸਵਾਲ ਪਰੇਸ਼ਾਨ ਕਰਦੇ ਹਨ।

ਲੋਹੀਆ ਨੇ ਨਹਿਰੂ ਦਾ ਵਿਰੋਧ ਕਿਉਂ ਕੀਤਾ, ਕੀ ਕਾਂਗਰਸ ਆਪਣੇ ਰਸਤੇ ਤੋਂ ਭਟਕ ਗਈ ਸੀ?

ਲੋਹੀਆ ਦੀ ਸਿਆਸੀ ਪਛਾਣ ਦਾ ਸਭ ਤੋਂ ਵੱਡਾ ਸਬੂਤ ਜਵਾਹਰਲਾਲ ਨਹਿਰੂ ਨੂੰ ਦਿੱਤੀ ਗਈ ਚੁਣੌਤੀ ਹੈ। ਉਹ ਦੌਰ ਸੀ ਜਦੋਂ ਨਹਿਰੂ ਦੀ ਲੋਕਪ੍ਰਿਅਤਾ ਸਿਖਰ ‘ਤੇ ਸੀ। 1962 ਦੀਆਂ ਫੂਲਪੁਰ ਚੋਣਾਂ ਵਿੱਚ ਉਨ੍ਹਾਂ ਦੇ ਮੁਕਾਬਲੇ ਚੋਣ ਲੜਦਿਆਂ ਲੋਹੀਆ ਨੇ ਕਿਹਾ ਸੀ, “ਮੈਨੂੰ ਪਤਾ ਹੈ ਕਿ ਮੈਂ ਇੱਕ ਪਹਾੜ ਦੇ ਸਾਹਮਣੇ ਖੜ੍ਹਾ ਹਾਂ। ਸ਼ਾਇਦ ਮੈਂ ਇਸ ਨੂੰ ਪਾਰ ਨਾ ਕਰ ਸਕਾਂ, ਪਰ ਇਸ ਵਿੱਚ ਤਰੇੜ ਤਾਂ ਪਾ ਹੀ ਦਿਆਂਗਾ।” ਇਹ ਕਿਸੇ ਨਿੱਜੀ ਦੁਸ਼ਮਣੀ ਦੀ ਲੜਾਈ ਨਹੀਂ ਸੀ।

ਲੋਹੀਆ ਨੂੰ ਲੱਗਦਾ ਸੀ ਕਿ ਕਾਂਗਰਸ ਆਜ਼ਾਦੀ ਦੀ ਲੜਾਈ ਦੇ ਉਦੇਸ਼ਾਂ ਤੋਂ ਭਟਕ ਗਈ ਹੈ। ਸੱਤਾ ਦਾ ਬਦਲ ਖੜ੍ਹਾ ਕਰਨਾ ਜ਼ਰੂਰੀ ਸੀ। ਇਸੇ ਸੋਚ ਤੋਂ ਗ਼ੈਰ-ਕਾਂਗਰਸਵਾਦ ਦੀ ਨੀਂਹ ਤਿਆਰ ਹੋਈ। 1963 ਦੀ ਫਰੂਖਾਬਾਦ ਜ਼ਿਮਨੀ ਚੋਣ ਵਿੱਚ ਜਨਸੰਘ ਨੇ ਉਨ੍ਹਾਂ ਦਾ ਸਾਥ ਦਿੱਤਾ। ਜੌਨਪੁਰ ਵਿੱਚ ਉਨ੍ਹਾਂ ਨੇ ਜਨਸੰਘ ਦੇ ਦੀਨਦਿਆਲ ਉਪਾਧਿਆਏ ਲਈ ਚੋਣ ਸਭਾਵਾਂ ਕੀਤੀਆਂ। 1967 ਤੱਕ ਨੌਂ ਸੂਬਿਆਂ ਵਿੱਚ ਕਾਂਗਰਸ ਸੱਤਾ ਤੋਂ ਬਾਹਰ ਹੋ ਗਈ। ਇਨ੍ਹਾਂ ਸਰਕਾਰਾਂ ਵਿੱਚ ਕਮਿਊਨਿਸਟ ਅਤੇ ਜਨਸੰਘ ਵੀ ਇਕੱਠੇ ਆਏ। ਲੋਹੀਆ ਲਈ ਸਵਾਲ ਇਹ ਸੀ ਕਿ ਸੱਤਾ ਦੇ ਏਕਾਧਿਕਾਰ ਨੂੰ ਕਿਵੇਂ ਤੋੜਿਆ ਜਾਵੇ। ਬਾਅਦ ਦੇ ਸਾਲਾਂ ਵਿੱਚ ਗ਼ੈਰ-ਕਾਂਗਰਸਵਾਦ ਨੂੰ ਲੈ ਕੇ ਕਈ ਬਹਿਸਾਂ ਹੋਈਆਂ। ਪਰ ਕਾਂਗਰਸ ਦੇ ਦਬਦਬੇ ਨੂੰ ਚੁਣੌਤੀ ਦੇਣ ਦੀ ਇਸ ਰਣਨੀਤੀ ਦਾ ਮੁੱਢਲਾ ਅਧਿਆਇ ਲੋਹੀਆ ਦੇ ਨਾਂ ਦਰਜ ਹੈ।

ਲੋਹੀਆ ਨੂੰ ਸਿਰਫ਼ ਕਾਂਗਰਸ ਵਿਰੋਧ ਤੱਕ ਸੀਮਤ ਕਰ ਦੇਣਾ ਉਨ੍ਹਾਂ ਦੇ ਵਿਚਾਰਾਂ ਦੇ ਦਾਇਰੇ ਨੂੰ ਛੋਟਾ ਕਰਨਾ ਹੋਵੇਗਾ। ਉਨ੍ਹਾਂ ਦੀ ਸਪਤਕ੍ਰਾਂਤੀ ਵਿੱਚ ਸਮਾਜ ਨੂੰ ਬਦਲਣ ਦੀ ਇੱਕ ਵਿਆਪਕ ਯੋਜਨਾ ਸੀ। ਮਰਦਾਂ ਅਤੇ ਔਰਤਾਂ ਦੀ ਬਰਾਬਰੀ, ਨਸਲਵਾਦ ਕਾਰਨ ਪੈਦਾ ਹੋਣ ਵਾਲੀ ਮਾਨਸਿਕ ਅਤੇ ਆਰਥਿਕ ਗੁਲਾਮੀ ਦਾ ਅੰਤ, ਪਛੜੇ ਵਰਗਾਂ ਨੂੰ ਮੌਕੇ ਦੇਣਾ, ਆਰਥਿਕ ਅਸਮਾਨਤਾ ਵਿਰੁੱਧ ਸੰਘਰਸ਼ ਅਤੇ ਨਿੱਜੀ ਜੀਵਨ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਦੇ ਵਿਰੁੱਧ ਆਵਾਜ਼ ਉਠਾਉਣਾ, ਇਹ ਸਾਰੇ ਉਨ੍ਹਾਂ ਦੇ ਸੰਘਰਸ਼ ਦੇ ਮੁੱਖ ਮੋਰਚੇ ਸਨ।

ਜਾਤੀ ਉਨ੍ਹਾਂ ਲਈ ਸਿਰਫ਼ ਇੱਕ ਸਮਾਜਿਕ ਬੁਰਾਈ ਨਹੀਂ ਸੀ। ਇਹ ਮੌਕਿਆਂ, ਨੁਮਾਇੰਦਗੀ ਅਤੇ ਸੱਤਾ ਵਿੱਚ ਹਿੱਸੇਦਾਰੀ ਦਾ ਸਵਾਲ ਵੀ ਸੀ। ਇਸੇ ਤਰ੍ਹਾਂ ਆਰਥਿਕ ਬਰਾਬਰੀ ਸਿਰਫ਼ ਭਾਸ਼ਣਾਂ ਦਾ ਵਿਸ਼ਾ ਨਹੀਂ ਸੀ। ‘ਦਾਮ ਬਾਂਧੋ’ ਅੰਦੋਲਨ ਰਾਹੀਂ ਉਨ੍ਹਾਂ ਨੇ ਮਹਿੰਗਾਈ ਅਤੇ ਆਮ ਆਦਮੀ ਦੀ ਖ਼ਰੀਦ ਸ਼ਕਤੀ ਨੂੰ ਰਾਜਨੀਤੀ ਦੇ ਕੇਂਦਰ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ।

ਉਹ ਸਮਾਜਿਕ ਨਿਆਂ, ਆਰਥਿਕ ਬਰਾਬਰੀ ਅਤੇ ਸਿਆਸੀ ਲੋਕਤੰਤਰ ਨੂੰ ਵੱਖ-ਵੱਖ ਖਾਨਿਆਂ ਵਿੱਚ ਨਹੀਂ ਰੱਖਦੇ ਸਨ। ਉਨ੍ਹਾਂ ਦੀ ਰਾਜਨੀਤੀ ਦਾ ਮੈਦਾਨ ਸੰਸਦ ਵੀ ਸੀ ਅਤੇ ਸੜਕ ਵੀ। 22 ਅਗਸਤ 1963 ਨੂੰ ਨਹਿਰੂ ਸਰਕਾਰ ਵਿਰੁੱਧ ਪਹਿਲੇ ਬੇਭਰੋਸਗੀ ਮਤੇ ‘ਤੇ ਬਹਿਸ ਦੌਰਾਨ ਉਨ੍ਹਾਂ ਨੇ ਕਿਹਾ ਸੀ, “ਜਿਉਂਦੀਆਂ ਕੌਮਾਂ ਪੰਜ ਸਾਲ ਉਡੀਕ ਨਹੀਂ ਕਰਦੀਆਂ।” ਸੱਤਾ ਨੂੰ ਚੁਣੌਤੀ ਦੇਣ ਅਤੇ ਲੋਕਾਂ ਦੀ ਸਰਗਰਮ ਭੂਮਿਕਾ ਵਿੱਚ ਭਰੋਸਾ ਰੱਖਣ ਵਾਲੀ ਉਨ੍ਹਾਂ ਦੀ ਰਾਜਨੀਤੀ ਦਾ ਇਹ ਇੱਕ ਮਹੱਤਵਪੂਰਨ ਸਿਧਾਂਤ ਸੀ।

ਭਾਸ਼ਾ ਦੇ ਸਵਾਲ ‘ਤੇ ਵੀ ਲੋਹੀਆ ਦਾ ਰੁਖ਼ ਇਸੇ ਬੇਚੈਨੀ ਵਿੱਚੋਂ ਨਿਕਲਿਆ ਸੀ। ਉਹ ਅੰਗਰੇਜ਼ੀ ਦੇ ਦਬਦਬੇ ਨੂੰ ਸੱਤਾ, ਮੌਕਿਆਂ ਅਤੇ ਸਮਾਜਿਕ ਮਾਣ-ਸਨਮਾਨ ਵਿੱਚ ਅਸਮਾਨਤਾ ਨਾਲ ਜੋੜ ਕੇ ਦੇਖਦੇ ਸਨ। ਹਿੰਦੀ ਦੇ ਪੱਖ ਵਿੱਚ ਅੰਦੋਲਨ ਚਲਾਉਂਦਿਆਂ ਉਨ੍ਹਾਂ ਨੇ ਅੰਗਰੇਜ਼ੀ ਨੂੰ ਹਟਾਉਣ ਲਈ ਬਹੁਤ ਦੂਰ ਦੀ ਸਮਾਂ-ਸੀਮਾ ਤੈਅ ਕਰਨ ਦੀ ਰਾਜਨੀਤੀ ‘ਤੇ ਸਵਾਲ ਉਠਾਏ। ਉਨ੍ਹਾਂ ਦੀ ਦਲੀਲ ਸੀ ਕਿ 1950 ਵਿੱਚ ਅੰਗਰੇਜ਼ੀ ਹਟਾਉਣ ਲਈ 1965 ਦੀ ਸਮਾਂ-ਸੀਮਾ ਤੈਅ ਕਰਨਾ ਹੀ ਗ਼ਲਤੀ ਸੀ।

ਹਿੰਦੀ ਲਈ ਸਹੁੰਆਂ ਖਾਧੀਆਂ ਜਾਂਦੀਆਂ ਸਨ, ਪਰ ਅੰਗਰੇਜ਼ੀ ਨੂੰ ਜਾਰੀ ਰੱਖਣ ਦਾ ਸੰਕਲਪ ਵੀ ਬਣਿਆ ਰਹਿੰਦਾ ਸੀ। ਉਨ੍ਹਾਂ ਨੇ ਇਸ ਵਿਰੋਧਾਭਾਸ ਨੂੰ ਤਿੱਖੇ ਸ਼ਬਦਾਂ ਵਿੱਚ ਪੇਸ਼ ਕੀਤਾ। ਪਰ ਲੋਹੀਆ ਅਜਿਹੀ ਹਿੰਦੀ ਵੀ ਨਹੀਂ ਚਾਹੁੰਦੇ ਸਨ ਜੋ ਗਿਆਨ ਅਤੇ ਵਿਚਾਰਾਂ ਦੀ ਭਾਸ਼ਾ ਬਣਨ ਵਿੱਚ ਅਸਮਰੱਥ ਹੋਵੇ। ਉਨ੍ਹਾਂ ਅਨੁਸਾਰ ਹਿੰਦੀ ਸਟੀਕ, ਰੰਗੀਨ, ਤਕਨੀਕੀ ਸ਼ਬਦਾਵਲੀ ਨਾਲ ਭਰਪੂਰ, ਸੌਖੀ ਅਤੇ ਦਿਲਚਸਪ ਹੋਣੀ ਚਾਹੀਦੀ ਹੈ, ਤਾਂ ਜੋ ਇਸ ਵਿੱਚ ਹਰ ਤਰ੍ਹਾਂ ਦੀ ਬੁੱਧੀ ਦਾ ਵਿਕਾਸ ਹੋ ਸਕੇ। ਕਿਤਾਬਾਂ ਦੀ ਘਾਟ ਦਾ ਬਹਾਨਾ ਉਨ੍ਹਾਂ ਨੂੰ ਇਸ ਲਈ ਮਨਜ਼ੂਰ ਨਹੀਂ ਸੀ, ਕਿਉਂਕਿ ਭਾਸ਼ਾ ਨੂੰ ਸਮਰੱਥ ਬਣਾਉਣ ਲਈ ਇੱਛਾ-ਸ਼ਕਤੀ ਜ਼ਰੂਰੀ ਸੀ। ਅੱਜ ਭਾਸ਼ਾ ਦੀ ਬਹਿਸ ਸਿਰਫ਼ ਹਿੰਦੀ ਬਨਾਮ ਅੰਗਰੇਜ਼ੀ ਤੱਕ ਸੀਮਤ ਨਹੀਂ ਹੈ। ਸਵਾਲ ਇਹ ਵੀ ਹੈ ਕਿ ਗਿਆਨ, ਰੁਜ਼ਗਾਰ ਅਤੇ ਸੱਤਾ ਤੱਕ ਪਹੁੰਚ ਦੀ ਭਾਸ਼ਾ ਕਿਸ ਦੀ ਹੈ।

ਔਰਤਾਂ ਬਾਰੇ ਲੋਹੀਆ ਦੀ ਸੋਚ ਆਪਣੇ ਸਮੇਂ ਦੀਆਂ ਸਥਾਪਿਤ ਮਾਨਤਾਵਾਂ ਨੂੰ ਚੁਣੌਤੀ ਦਿੰਦੀ ਸੀ। ਭਾਰਤੀ ਸੱਭਿਆਚਾਰ ਵਿੱਚ ਸਾਵਿੱਤਰੀ ਦੇ ਆਦਰਸ਼ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਰਿਹਾ ਹੈ। ਲੋਹੀਆ ਨੇ ਇਸ ਦੇ ਮੁਕਾਬਲੇ ਦ੍ਰੌਪਦੀ ਨੂੰ ਰੱਖਿਆ। ਉਹ ਦ੍ਰੌਪਦੀ ਵਿੱਚ ਗਿਆਨ, ਹਾਜ਼ਰਜਵਾਬੀ, ਸਮਝ ਅਤੇ ਹਿੰਮਤ ਦੇਖਦੇ ਸਨ। ਉਨ੍ਹਾਂ ਨੂੰ ਇਸ ਗੱਲ ‘ਤੇ ਇਤਰਾਜ਼ ਸੀ ਕਿ ਦ੍ਰੌਪਦੀ ਦੇ ਪੰਜ ਪਤੀਆਂ ਦੀ ਚਰਚਾ ਤਾਂ ਹੁੰਦੀ ਹੈ, ਪਰ ਉਸ ਦੀ ਸ਼ਖ਼ਸੀਅਤ ਦੀ ਵਿਸ਼ੇਸ਼ਤਾ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਇਸ ਦੋਹਰੇ ਮਾਪਦੰਡ ਨੂੰ ਭਾਰਤੀ ਸਮਾਜ ਦੀ ਮਾਨਸਿਕਤਾ ਨਾਲ ਜੋੜਿਆ।

ਸਾਵਿੱਤਰੀ ਦੇ ਪਤਿਵਰਤਾ ਹੋਣ ਦੀ ਕਹਾਣੀ ਨੂੰ ਮਾਣ ਮਿਲਦਾ ਹੈ, ਪਰ ਔਰਤ ਦੀ ਸੁਤੰਤਰ ਬੁੱਧੀ ਅਤੇ ਸਵਾਲ ਪੁੱਛਣ ਦੀ ਸਮਰੱਥਾ ਨੂੰ ਉਨਾ ਸਨਮਾਨ ਕਿਉਂ ਨਹੀਂ ਮਿਲਦਾ? ਮਹਾਭਾਰਤ ਦੇ ਸ਼ਾਂਤੀ ਪਰਵ ਦੇ ਪ੍ਰਸੰਗ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਦ੍ਰੌਪਦੀ ਦੇ ਹੱਸਣ ਨੂੰ ਵੀ ਇੱਕ ਅਰਥ ਦਿੱਤਾ। ਭੀਸ਼ਮ ਆਪਣੇ ਜੀਵਨ ਦੇ ਆਖ਼ਰੀ ਪਲਾਂ ਵਿੱਚ ਰਾਜਨੀਤੀ ਦੀ ਸਿੱਖਿਆ ਦੇ ਰਹੇ ਸਨ। ਇਸ ਦਾ ਕਾਰਨ ਇਹ ਸੀ ਕਿ ਸਾਰੀ ਉਮਰ ਆਪਣੇ ਹੀ ਉਪਦੇਸ਼ਾਂ ਦੇ ਉਲਟ ਵਿਹਾਰ ਕਰਨ ਵਾਲੇ ਭੀਸ਼ਮ ਹੁਣ ਨੀਤੀ ਦੀਆਂ ਗੱਲਾਂ ਸਮਝਾ ਰਹੇ ਸਨ। ਲੋਹੀਆ ਲਈ ਇਹ ਸਿਰਫ਼ ਇੱਕ ਪੌਰਾਣਿਕ ਪ੍ਰਸੰਗ ਨਹੀਂ ਸੀ। ਇਹ ਸੱਤਾ, ਨੈਤਿਕਤਾ ਅਤੇ ਆਚਰਨ ਵਿਚਕਾਰਲੇ ਫ਼ਰਕ ਨੂੰ ਸਮਝਣ ਦਾ ਮੌਕਾ ਸੀ।

ਲੋਹੀਆ ਨੂੰ ਭਾਰਤੀ ਸੱਭਿਆਚਾਰ ਵਿੱਚ ਡੂੰਘਾ ਵਿਸ਼ਵਾਸ ਸੀ। ਪਰ ਆਸਥਾ ਦਾ ਅਰਥ ਰੂੜ੍ਹੀਵਾਦੀ ਮਾਨਤਾਵਾਂ ਅੱਗੇ ਸਮਰਪਣ ਕਰਨਾ ਨਹੀਂ ਸੀ। ਉਹ ਕਹਿੰਦੇ ਸਨ, “ਭਾਰਤ ਮਾਤਾ, ਸਾਨੂੰ ਸ਼ਿਵ ਦਾ ਦਿਮਾਗ਼ ਦਿਓ, ਕ੍ਰਿਸ਼ਨ ਦਾ ਦਿਲ ਦਿਓ ਅਤੇ ਰਾਮ ਦੇ ਕਰਮ ਤੇ ਬਚਨ ਦਿਓ।” ਉਹ ਪ੍ਰਾਚੀਨ ਭਾਰਤੀ ਆਦਰਸ਼ਾਂ ਨੂੰ ਆਧੁਨਿਕ ਸਮਾਜਵਾਦ, ਆਜ਼ਾਦੀ ਅਤੇ ਅਹਿੰਸਾ ਨਾਲ ਜੋੜ ਕੇ ਦੇਖਦੇ ਸਨ। ਰਾਮਾਇਣ ਮੇਲੇ ਦੀ ਕਲਪਨਾ ਕਰਦਿਆਂ ਉਨ੍ਹਾਂ ਦੇ ਮਨ ਵਿੱਚ ਹਿੰਦੂਆਂ ਨੂੰ ਸਿਆਸੀ ਤੌਰ ‘ਤੇ ਇਕੱਠਾ ਕਰਨ ਦੀ ਇੱਛਾ ਨਹੀਂ ਸੀ।

ਨਾ ਹੀ ਉਨ੍ਹਾਂ ਨੂੰ ਮੁਸਲਿਮ ਵੋਟਰਾਂ ਦੇ ਨਾਰਾਜ਼ ਹੋਣ ਦਾ ਡਰ ਸੀ। ਉਨ੍ਹਾਂ ਦਾ ਧਰਮ-ਨਿਰਪੱਖਤਾ ਦਾ ਵਿਚਾਰ ਕਿਸੇ ਇੱਕ ਭਾਈਚਾਰੇ ਪ੍ਰਤੀ ਸ਼ਿਕਾਇਤ ਜਾਂ ਦੂਜੇ ਦੇ ਤੁਸ਼ਟੀਕਰਨ ‘ਤੇ ਆਧਾਰਿਤ ਨਹੀਂ ਸੀ। ਉਹ ਹਿੰਦੂਆਂ ਅਤੇ ਮੁਸਲਮਾਨਾਂ, ਦੋਵਾਂ ਭਾਈਚਾਰਿਆਂ ਦੇ ਪੜ੍ਹੇ-ਲਿਖੇ ਲੋਕਾਂ ਨੂੰ ਆਪਸੀ ਬੇਭਰੋਸੇ ਦੀਆਂ ਜੜ੍ਹਾਂ ਲਈ ਜ਼ਿੰਮੇਵਾਰ ਮੰਨਦੇ ਸਨ।

ਉਨ੍ਹਾਂ ਮੁਤਾਬਕ, ਸਦੀਆਂ ਤੋਂ ਪਈਆਂ ਗੰਢਾਂ ਸਿਰਫ਼ ਏਕਤਾ ਦੇ ਨਾਅਰੇ ਲਗਾਉਣ ਨਾਲ ਨਹੀਂ ਖੁੱਲ੍ਹਣਗੀਆਂ। ਅਤੀਤ ਦੇ ਨਾਇਕਾਂ ਦੀ ਚੋਣ ਹੋਵੇ ਜਾਂ ਧਰਮ ਅਤੇ ਰਾਜਨੀਤੀ ਦਾ ਰਿਸ਼ਤਾ, ਦੋਵਾਂ ਭਾਈਚਾਰਿਆਂ ਨੂੰ ਆਪਣੇ ਅੰਦਰ ਝਾਤ ਮਾਰਨੀ ਪਵੇਗੀ। ਕੀ ਸਮਾਜਿਕ ਸੋਚ ਬਦਲੇ ਬਿਨਾਂ ਹਿੰਦੂ-ਮੁਸਲਿਮ ਏਕਤਾ ਸੰਭਵ ਹੈ? ਲੋਹੀਆ ਇਸ ਸਵਾਲ ਨੂੰ ਸਿਆਸੀ ਸਹੂਲਤ ਦੇ ਹਵਾਲੇ ਨਹੀਂ ਕਰਦੇ ਸਨ।

ਭਾਰਤ ਅਤੇ ਪੱਛਮ ਨੂੰ ਲੈ ਕੇ ਉਨ੍ਹਾਂ ਦੀ ਸੋਚ ਵਿੱਚ ਵੀ ਇਤਿਹਾਸ ਦੀ ਡੂੰਘੀ ਸਮਝ ਸੀ। 1953 ਦੇ ਅਖ਼ੀਰ ਵਿੱਚ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਨੇ ਪੱਛਮੀ ਲੋਕਾਂ ਨੂੰ ਭਾਰਤ ਦੀ ਗ਼ਰੀਬੀ ਅਤੇ ਗੰਦਗੀ ਬਾਰੇ ਚਰਚਾ ਕਰਦਿਆਂ ਸੁਣਿਆ। ਉਨ੍ਹਾਂ ਨੂੰ ਭਾਰਤ ਦੀ ਅਸਲ ਸਥਿਤੀ ਤੋਂ ਇਨਕਾਰ ਨਹੀਂ ਸੀ। ਪਰ ਉਹ ਇਤਿਹਾਸ ਨੂੰ ਹਮੇਸ਼ਾ ਜਿੱਤਣ ਵਾਲਿਆਂ ਅਤੇ ਹਾਰਨ ਵਾਲਿਆਂ ਦੀ ਕਹਾਣੀ ਵੀ ਨਹੀਂ ਮੰਨਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਤਿਹਾਸ ਦਾ ਚੱਕਰ ਘੁੰਮਦਾ ਰਹਿੰਦਾ ਹੈ। ਅੱਜ ਜੋ ਸਮਾਜ ਸਿਖਰ ‘ਤੇ ਹੈ, ਉਹ ਕੱਲ੍ਹ ਹੇਠਾਂ ਵੀ ਆ ਸਕਦਾ ਹੈ।

ਭਾਰਤ ਅਤੀਤ ਵਿੱਚ ਸਿਖਰ ‘ਤੇ ਪਹੁੰਚਿਆ ਸੀ, ਪਰ ਲੋਹੀਆ ਭਾਰਤ ਦੀ ਤੀਜੀ ਵਾਰ ਸਿਖਰ ‘ਤੇ ਪਹੁੰਚਣ ਦੀ ਇੱਛਾ ਨੂੰ ਵੀ ਸਾਵਧਾਨੀ ਨਾਲ ਦੇਖਦੇ ਸਨ। ਉਨ੍ਹਾਂ ਲਈ ਮਹੱਤਵਪੂਰਨ ਇਹ ਸੀ ਕਿ ਮਨੁੱਖਤਾ ਇਤਿਹਾਸ ਦੇ ਇਸ ਉਤਰਾਅ-ਚੜ੍ਹਾਅ ਨੂੰ ਸਮਝੇ ਅਤੇ ਇਸ ਨੂੰ ਵਾਰ-ਵਾਰ ਦੁਹਰਾਉਣ ਦੀ ਬਜਾਏ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਲੱਭੇ।

ਪੱਛਮ ਪ੍ਰਤੀ ਉਨ੍ਹਾਂ ਦੀ ਆਲੋਚਨਾ ਕਿਸੇ ਨਸਲੀ ਬਦਲੇ ਦੀ ਭਾਵਨਾ ਤੋਂ ਪੈਦਾ ਨਹੀਂ ਹੋਈ ਸੀ। ਇਸ ਵਿੱਚ ਨਸਲਵਾਦ, ਬਸਤੀਵਾਦੀ ਹੰਕਾਰ ਅਤੇ ਸਭਿਅਤਾਵਾਂ ਦੀ ਉੱਤਮਤਾ ਦੇ ਦਾਅਵਿਆਂ ਵਿਰੁੱਧ ਵਿਰੋਧ ਸੀ। ਉਹ ਭਾਰਤ ਨੂੰ ਹੀਣ ਭਾਵਨਾ ਤੋਂ ਮੁਕਤ ਦੇਖਣਾ ਚਾਹੁੰਦੇ ਸਨ, ਪਰ ਭਾਰਤੀ ਸਮਾਜ ਨੂੰ ਆਤਮਮੁਗਧਤਾ ਵਿੱਚ ਡੁੱਬਿਆ ਹੋਇਆ ਵੀ ਨਹੀਂ ਦੇਖਣਾ ਚਾਹੁੰਦੇ ਸਨ।

ਲੋਹੀਆ ਦਾ ਵਿਦਰੋਹ ਸਿਰਫ਼ ਵਿਰੋਧ ਕਰਨ ਲਈ ਵਿਰੋਧ ਨਹੀਂ ਸੀ। ਅੰਗਰੇਜ਼ੀ ਦੇ ਦਬਦਬੇ ਤੋਂ ਲੈ ਕੇ ਜਾਤੀ ਪ੍ਰਥਾ ਤੱਕ, ਔਰਤਾਂ ਦੀ ਸਥਿਤੀ ਤੋਂ ਲੈ ਕੇ ਆਰਥਿਕ ਅਸਮਾਨਤਾ ਤੱਕ, ਫ਼ਿਰਕਾਪ੍ਰਸਤੀ ਤੋਂ ਲੈ ਕੇ ਵਿਸ਼ਵ ਰਾਜਨੀਤੀ ਤੱਕ, ਉਨ੍ਹਾਂ ਨੇ ਉਨ੍ਹਾਂ ਪ੍ਰਬੰਧਾਂ ‘ਤੇ ਸਵਾਲ ਉਠਾਏ ਜੋ ਮਨੁੱਖ ਦੀ ਆਜ਼ਾਦੀ ਅਤੇ ਬਰਾਬਰੀ ਦੇ ਰਾਹ ਵਿੱਚ ਰੁਕਾਵਟ ਬਣਦੇ ਸਨ।

ਉਹ ਜੇਲ੍ਹ ਗਏ, ਅੰਦੋਲਨ ਕਰਦੇ ਰਹੇ ਅਤੇ ਆਪਣੇ ਸਮੇਂ ਦੀਆਂ ਸਥਾਪਿਤ ਸਿਆਸੀ ਧਾਰਨਾਵਾਂ ਨਾਲ ਟਕਰਾਉਂਦੇ ਰਹੇ। ਉਨ੍ਹਾਂ ਲਈ ਸੜਕ ਅਤੇ ਸੰਸਦ ਦੋ ਵੱਖਰੀਆਂ ਦੁਨੀਆਵਾਂ ਨਹੀਂ ਸਨ। ਸੰਸਦ ਦੀ ਜਵਾਬਦੇਹੀ ਸੜਕ ਨਾਲ ਜੁੜੀ ਹੋਈ ਸੀ। ਪਰ ਸੱਤਾ ਨੂੰ ਚੁਣੌਤੀ ਦੇਣ ਦੇ ਨਾਲ-ਨਾਲ ਵਿਚਾਰਾਂ ਦੀ ਜਾਂਚ ਕਰਨਾ ਵੀ ਜ਼ਰੂਰੀ ਸੀ।

ਉਹ ਗਾਂਧੀ ਦੇ ਅਨੁਯਾਈ ਸਨ, ਭਗਤ ਨਹੀਂ। ਉਹ ਕਿਸੇ ਨੂੰ ਆਪਣਾ ਭਗਤ ਬਣਾਉਣ ਦੀ ਇੱਛਾ ਵੀ ਨਹੀਂ ਰੱਖਦੇ ਸਨ। ਕਿਸੇ ਨਾਇਕ ਦੀ ਮੂਰਤੀ ਖੜ੍ਹੀ ਕਰਨ ਤੋਂ ਪਹਿਲਾਂ ਉਸ ਦੇ ਕੰਮਾਂ ਦਾ ਮੁਲਾਂਕਣ ਕਰਨ ਦੇ ਹਾਮੀ ਸਨ। ਵਿਚਾਰਾਂ ਦਾ ਸਨਮਾਨ ਕਰਨ ਦਾ ਮਤਲਬ ਉਨ੍ਹਾਂ ਨੂੰ ਆਲੋਚਨਾ ਤੋਂ ਉੱਪਰ ਚੁੱਕ ਦੇਣਾ ਨਹੀਂ ਸੀ।

ਲੋਹੀਆ ਆਪਣੇ ਪਿੱਛੇ ਨਿੱਜੀ ਜਾਇਦਾਦ ਨਹੀਂ, ਸਗੋਂ ਵਿਚਾਰਾਂ ਦੀ ਵੱਡੀ ਪੂੰਜੀ ਛੱਡ ਗਏ। ਉਹ ਕਹਿੰਦੇ ਸਨ ਕਿ ਲੋਕ ਸ਼ਾਇਦ ਉਨ੍ਹਾਂ ਦੀ ਗੱਲ ਉਨ੍ਹਾਂ ਦੇ ਮਰਨ ਤੋਂ ਬਾਅਦ ਸੁਣਨਗੇ, ਪਰ ਕਿਸੇ ਦਿਨ ਜ਼ਰੂਰ ਸੁਣਨਗੇ। ਨਵੇਂ ਆਗੂਆਂ ਅਤੇ ਨਵੇਂ ਲੋਕਾਂ ਬਾਰੇ ਉਨ੍ਹਾਂ ਦੀ ਕਲਪਨਾ ਸਿਰਫ਼ ਦੇਸ਼ ਦੀ ਰਾਜਧਾਨੀ ਤੱਕ ਸੀਮਤ ਨਹੀਂ ਸੀ। ਉਹ ਪਿੰਡਾਂ ਵਿੱਚੋਂ ਉੱਭਰਨ ਵਾਲੀ ਲੀਡਰਸ਼ਿਪ ਦੀ ਗੱਲ ਕਰਦੇ ਸਨ।

ਅੱਜ ਉਨ੍ਹਾਂ ਦੇ ਨਾਂ ‘ਤੇ ਰਾਜਨੀਤੀ ਕਰਨ ਵਾਲਿਆਂ ਦੀ ਕਮੀ ਨਹੀਂ ਹੈ। ਗ਼ੈਰ-ਕਾਂਗਰਸਵਾਦ ਦੀ ਵਿਰਾਸਤ ਦਾ ਦਾਅਵਾ ਹੋਵੇ ਜਾਂ ਸਮਾਜਵਾਦ ਦਾ, ਸਮਾਜਿਕ ਨਿਆਂ ਦੀ ਗੱਲ ਹੋਵੇ ਜਾਂ ਫ਼ਿਰਕੂ ਸਦਭਾਵਨਾ ਦੀ, ਲੋਹੀਆ ਦੀ ਕਸੌਟੀ ਕਿਸੇ ਇੱਕ ਪਾਰਟੀ ਲਈ ਨਹੀਂ ਸੀ।

ਉਹ ਆਪਣੇ ਵਿਚਾਰਾਂ ਨੂੰ ਵੀ ਆਲੋਚਨਾ ਤੋਂ ਉੱਪਰ ਨਹੀਂ ਰੱਖਦੇ ਸਨ। ਕਿਸੇ ਨਾਇਕ ਦੀ ਮੂਰਤੀ ਖੜ੍ਹੀ ਕਰਨ ਤੋਂ ਪਹਿਲਾਂ ਉਸ ਦੇ ਕੰਮਾਂ ਦਾ ਮੁਲਾਂਕਣ ਕਰਨਾ ਚਾਹੁੰਦੇ ਸਨ। ਉਨ੍ਹਾਂ ਦਾ ਸੰਦੇਸ਼ ਸੀ ਕਿ ਸਵਾਲ ਪੁੱਛਣ ਤੋਂ ਡਰੋ ਨਾ ਅਤੇ ਜਵਾਬ ਦੇਣ ਤੋਂ ਭੱਜੋ ਨਾ।

23 ਮਾਰਚ 1910 ਨੂੰ ਜਨਮੇ ਲੋਹੀਆ ਆਪਣਾ ਜਨਮਦਿਨ ਨਹੀਂ ਮਨਾਉਂਦੇ ਸਨ। ਇਸ ਦਾ ਕਾਰਨ ਇਹ ਸੀ ਕਿ 23 ਮਾਰਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਦਾ ਦਿਨ ਹੈ। 12 ਅਕਤੂਬਰ 1967 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਪੰਜਾਬ📍 ਪੰਜਾਬ

ਪੰਜਾਬ ਦੀ ਅੰਤਿਮ ਵੋਟਰ ਸੂਚੀ ਜਾਰੀ, ਘਰ ਬੈਠੇ ਇੰਝ ਚੈੱਕ ਕਰੋ ਆਪਣਾ ਨਾਮ

ਚੰਡੀਗੜ੍ਹ: ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਜਾਂਚ ਪ੍ਰਕਿਰਿਆ ਤਹਿਤ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਜਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਪੰਜਾਬ ਦੀ ਅੰਤਿਮ ਵੋਟਰ ਸੂਚੀ ਜਾਰੀ, ਘਰ ਬੈਠੇ ਇੰਝ ਚੈੱਕ ਕਰੋ ਆਪਣਾ ਨਾਮ

ਚੰਡੀਗੜ੍ਹ: ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਜਾਂਚ ਪ੍ਰਕਿਰਿਆ ਤਹਿਤ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਜਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵੋਟਰ ਆਪਣਾ ਨਾਮ ਚੋਣ ਕਮਿਸ਼ਨ ਦੀਆਂ ਅਧਿਕਾਰਤ ਵੈੱਬਸਾਈਟਾਂ ਰਾਹੀਂ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਆਪਣੇ ਜ਼ਿਲ੍ਹੇ ਅਤੇ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ।

ਦਿੱਤੀ ਗਈ ਜਾਣਕਾਰੀ ਮੁਤਾਬਕ, ਪੰਜਾਬ ਵਿੱਚ 25 ਜੂਨ ਤੋਂ 3 ਅਗਸਤ 2026 ਤੱਕ ਵੋਟਰਾਂ ਦੀ ਪੜਤਾਲ ਕੀਤੀ ਗਈ। ਇਸ ਦੌਰਾਨ 1.93 ਕਰੋੜ ਤੋਂ ਵੱਧ ਵੋਟਰਾਂ ਨੇ ਆਪਣੇ ਫਾਰਮ ਭਰੇ, ਜੋ ਕੁੱਲ ਵੋਟਰਾਂ ਦਾ 90.37 ਫ਼ੀਸਦੀ ਦੱਸਿਆ ਗਿਆ ਹੈ।

ਕਰੀਬ 20.66 ਲੱਖ ਵੋਟਰਾਂ ਦੇ ਫਾਰਮ ਨਹੀਂ ਭਰੇ ਗਏ। ਇਨ੍ਹਾਂ ਵਿੱਚ ਲਗਭਗ 9.44 ਲੱਖ ਵੋਟਰਾਂ ਦੇ ਸੂਬੇ ਤੋਂ ਪੱਕੇ ਤੌਰ ’ਤੇ ਬਾਹਰ ਚਲੇ ਜਾਣ, 5.74 ਲੱਖ ਦੀ ਮੌਤ ਹੋਣ, 4.12 ਲੱਖ ਦੇ ਲਾਪਤਾ ਹੋਣ ਅਤੇ 1.19 ਲੱਖ ਦੇ ਡੁਪਲੀਕੇਟ ਹੋਣ ਦਾ ਜ਼ਿਕਰ ਹੈ।

ਇਸ ਪ੍ਰਕਿਰਿਆ ਦੌਰਾਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵੀ 24,453 ਤੋਂ ਵਧਾ ਕੇ 25,332 ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਪਹਿਲਾਂ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਜਾਰੀ ਕਰਨ ਦੀ ਯੋਜਨਾ ਸੀ, ਪਰ ਬਾਅਦ ਵਿੱਚ ਇਸ ਦੀ ਤਾਰੀਖ਼ ਵਧਾ ਕੇ 12 ਅਕਤੂਬਰ ਕਰ ਦਿੱਤੀ ਗਈ। ਇਸ ਤੋਂ ਪਹਿਲਾਂ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਗਈ ਸੀ ਅਤੇ 12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਦਰਜ ਕਰਵਾਉਣ ਦਾ ਸਮਾਂ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ, 8 ਅਕਤੂਬਰ ਤੱਕ ਇਨ੍ਹਾਂ ਦਾ ਨਿਪਟਾਰਾ ਕਰ ਲਿਆ ਗਿਆ ਸੀ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ ਜਾਂ ਚੋਣ ਕਮਿਸ਼ਨ ਦੀ ਵੈੱਬਸਾਈਟ ਖੋਲ੍ਹੋ।

ਜੇਕਰ ਤੁਸੀਂ ਪੂਰੀ ਸੂਚੀ ਡਾਊਨਲੋਡ ਕਰਨ ਦੀ ਬਜਾਏ ਸਿਰਫ਼ ਆਪਣਾ ਨਾਮ ਦੇਖਣਾ ਚਾਹੁੰਦੇ ਹੋ, ਤਾਂ ’ਤੇ ਜਾ ਸਕਦੇ ਹੋ। ਉੱਥੇ ਮੰਗੇ ਗਏ ਵੇਰਵੇ ਭਰ ਕੇ ਆਪਣਾ ਨਾਮ ਖੋਜਿਆ ਜਾ ਸਕਦਾ ਹੈ।

ਵੋਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਨਾਮ ਦੇ ਨਾਲ ਵੋਟਰ ਵੇਰਵਿਆਂ ਦੀ ਵੀ ਜਾਂਚ ਕਰਨ। ਜੇਕਰ ਨਾਮ ਸੂਚੀ ਵਿੱਚ ਨਹੀਂ ਮਿਲਦਾ ਜਾਂ ਕਿਸੇ ਜਾਣਕਾਰੀ ਵਿੱਚ ਗ਼ਲਤੀ ਹੈ, ਤਾਂ ਚੋਣ ਕਮਿਸ਼ਨ ਦੇ ਅਧਿਕਾਰਤ ਪੋਰਟਲ ਤੋਂ ਅਗਲੀ ਕਾਰਵਾਈ ਸਬੰਧੀ ਜਾਣਕਾਰੀ ਪ੍ਰਾਪਤ ਕਰੋ।

ਪੰਜਾਬ📍 ਪੰਜਾਬ

ਅਜਨਾਲਾ ‘ਚ ਪੁਲਿਸ ਐਨਕਾਊਂਟਰ, ਸੁਖਚੈਨ ਸਿੰਘ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਮੁਲਜ਼ਮ ਗੁਰੀ ਜ਼ਖ਼ਮੀ

ਪੁਲਿਸ ਨੇ ਇਸ ਮਾਮਲੇ 'ਚ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਸੀ। ਅੱਜ ਪੁਲਿਸ ਮੁਲਜ਼ਮ ਗੁਰੀ ਨੂੰ ਵਾਰਦਾਤ ਵਾਲੀ ਥਾਂ ਤੇ ਲੈ ਕੇ ਜਾ ਰਹੀ ਸੀ।
ਅਜਨਾਲਾ ‘ਚ ਪੁਲਿਸ ਐਨਕਾਊਂਟਰ, ਸੁਖਚੈਨ ਸਿੰਘ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਮੁਲਜ਼ਮ ਗੁਰੀ ਜ਼ਖ਼ਮੀ

ਪੁਲਿਸ ਨੇ ਇਸ ਮਾਮਲੇ 'ਚ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਸੀ। ਅੱਜ ਪੁਲਿਸ ਮੁਲਜ਼ਮ ਗੁਰੀ ਨੂੰ ਵਾਰਦਾਤ ਵਾਲੀ ਥਾਂ ਤੇ ਲੈ ਕੇ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ ਤੇ ਇੱਕ ਪੁਲਿਸ ਮੁਲਾਜ਼ਮ ਦਾ ਹਥਿਆਰ ਖੋਹਣ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੇ ਏਐੱਸਆਈ ਸੁਖਚੈਨ ਸਿੰਘ ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਸੁਲਝਾਉਂਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਬਲਾਇੰਡ ਕੇਸ ‘ਚ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 4 ਅਕਤੂਬਰ ਦੀ ਸ਼ਾਮ ਕਰੀਬ 7:15 ਵਜੇ ਜਗਦੇਵ ਕਲਾਂ ਨੇੜੇ ਜੀਆਰਪੀ ਵਿੱਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਇੱਕ ਗੋਲੀ ਉਨ੍ਹਾਂ ਦੇ ਬਾਂਹ ‘ਚ ਲੱਗੀ ਸੀ।

ਘਟਨਾ ਤੋਂ ਬਾਅਦ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੰਵਰਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਪੁਲਿਸ ਟੀਮਾਂ ਦਾ ਗਠਨ ਕਰਕੇ ਜਾਂਚ ਸ਼ੁਰੂ ਕੀਤੀ ਗਈ। ਇਲਾਕਾ ਸੁੰਨਸਾਨ ਹੋਣ ਤੇ ਲੋੜੀਂਦੇ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਇਹ ਮਾਮਲਾ ਕਾਫ਼ੀ ਚੁਣੌਤੀਪੂਰਨ ਸੀ। ਹਾਲਾਂਕਿ, ਪੁਲਿਸ ਨੇ ਤਕਨੀਕੀ ਤੇ ਪੇਸ਼ੇਵਰ ਜਾਂਚ ਦੀ ਮਦਦ ਨਾਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਮਲਾਵਰ ਮਾਡਿਊਲ ਪਾਕਿਸਤਾਨ ਆਧਾਰਿਤ ਆਈਐੱਸਆਈ ਅਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿਮਰ, ਬਲਜੀਤ ਸਿੰਘ ਤੇ ਮੁੱਖ ਸ਼ੂਟਰ ਬਲਜੀਤ ਸਿੰਘ ਉਰਫ਼ ਗੁਰੀ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਸਿਮਰਨਜੀਤ ਸਿੰਘ ਵਾਰਦਾਤ ਸਮੇਂ ਮੋਟਰਸਾਈਕਲ ਚਲਾ ਰਿਹਾ ਸੀ, ਜਦਕਿ ਬਲਜੀਤ ਗੁਰੀ ਮੁੱਖ ਸ਼ੂਟਰ ਸੀ।

ਪੁਲਿਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਬਲਜੀਤ ਗੁਰੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ ਤੇ ਉਸ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਇਨ੍ਹਾਂ ‘ਚ ਮਾਰਚ ਮਹੀਨੇ ਹੋਏ ਗ੍ਰਨੇਡ ਹਮਲੇ ਦਾ ਮਾਮਲਾ ਵੀ ਸ਼ਾਮਲ ਦੱਸਿਆ ਗਿਆ ਹੈ। ਪੁਲਿਸ ਦੇ ਦਾਅਵੇ ਅਨੁਸਾਰ, ਮੁਲਜ਼ਮਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ।

ਮਾਮਲੇ ਦੀ ਜਾਂਚ ਦੌਰਾਨ ਸਬੂਤ ਇਕੱਠੇ ਕਰਨ ਤੇ ਮੁਲਜ਼ਮਾਂ ਦੇ ਫ਼ਰਾਰ ਹੋਣ ਵਾਲੇ ਰਸਤੇ ਦੀ ਪੁਸ਼ਟੀ ਕਰਨ ਲਈ ਅਜਨਾਲਾ ਪੁਲਿਸ ਦੀ ਟੀਮ ਮੁੱਖ ਸ਼ੂਟਰ ਬਲਜੀਤ ਗੁਰੀ ਨੂੰ ਵਾਰਦਾਤ ਵਾਲੀ ਥਾਂ ਤੇ ਲੈ ਕੇ ਗਈ ਸੀ। ਪੁਲਿਸ ਮੁਤਾਬਕ, ਜਦੋਂ ਟੀਮ ਗੱਡੀ’ਚੋਂ ਉਤਰ ਰਹੀ ਸੀ ਤਾਂ ਬਲਜੀਤ ਗੁਰੀ ਨੇ ਇੱਕ ਸਬ-ਇੰਸਪੈਕਟਰ ਦਾ ਸਰਵਿਸ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਤੇ ਮੁਲਜ਼ਮ ਵਿਚਾਲੇ ਹੱਥੋਪਾਈ ਹੋਈ, ਜਿਸ ਦੌਰਾਨ ਦੋ ਗੋਲੀਆਂ ਚੱਲੀਆਂ।

ਪੁਲਿਸ ਦੇ ਦੱਸਣ ਮੁਤਾਬਕ, ਪਹਿਲੀ ਗੋਲੀ ਪੁਲਿਸ ਦੀ ਗੱਡੀ ਦੀ ਛੱਤ ਨੂੰ ਚੀਰਦੀ ਹੋਈ ਲੰਘ ਗਈ, ਜਦਕਿ ਦੂਜੀ ਗੋਲੀ ਬਲਜੀਤ ਗੁਰੀ ਦੀ ਲੱਤ ‘ਚ ਲੱਗੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਤੇ ਇਲਾਜ ਲਈ ਅਜਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ, ਡੀਐੱਸਪੀ ਅਜਨਾਲਾ ਧਰਮਿੰਦਰ ਕਲਿਆਣ, ਸੀਆਈਏ ਇੰਚਾਰਜ ਤੇ ਅਜਨਾਲਾ ਦੇ ਐੱਸਐੱਚਓ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤੇ ਸਮਾਜ ‘ਚ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਪੰਜਾਬ📍 ਪੰਜਾਬ

ਲੁਧਿਆਣਾ ਸ਼ਹਿਰ ਦੇ ਈਸਟਮੈਨ ਚੌਕ ਦੇ ਨੇੜੇ ਸਥਿਤ ਰਬੜ ਫੈਕਟਰੀ ’ਚ ਲੱਗੀ ਭਿਆਨਕ ਅੱਗ

ਲੁਧਿਆਣਾ: ਸ਼ਹਿਰ ਦੇ ਈਸਟਮੈਨ ਚੌਕ ਦੇ ਨੇੜੇ ਸਥਿਤ ਰਬੜ ਫੈਕਟਰੀ ਵਿੱਚ ਅੱਜ ਅੱਗ ਲੱਗ ਗਈ। ਜਿਸ ਦੇ ਬਾਅਦ ਲੋਕਾਂ ਵਿੱਚ ਹਫੜਾ-ਤਫੜੀ ਮਚ ਗਈ। ਫੈਕਟਰੀ ਵਿੱਚ ਲੋਕਾਂ ਦੁਆਰਾ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮਾਲਕ ਮੌਕੇ ’ਤੇ ਪਹੁੰਚੇ ਅਤੇ ਫਾਇਰ ਵਿਭਾਗ ਅਤੇ ਪੁਲਿਸ ਨੂੰ ਘਟਨਾ ਸੰਬੰਧੀ ਜਾਣਕਾਰੀ ਦਿੱਤੀ।
ਲੁਧਿਆਣਾ ਸ਼ਹਿਰ ਦੇ ਈਸਟਮੈਨ ਚੌਕ ਦੇ ਨੇੜੇ ਸਥਿਤ ਰਬੜ ਫੈਕਟਰੀ ’ਚ ਲੱਗੀ ਭਿਆਨਕ ਅੱਗ

ਲੁਧਿਆਣਾ: ਸ਼ਹਿਰ ਦੇ ਈਸਟਮੈਨ ਚੌਕ ਦੇ ਨੇੜੇ ਸਥਿਤ ਰਬੜ ਫੈਕਟਰੀ ਵਿੱਚ ਅੱਜ ਅੱਗ ਲੱਗ ਗਈ। ਜਿਸ ਦੇ ਬਾਅਦ ਲੋਕਾਂ ਵਿੱਚ ਹਫੜਾ-ਤਫੜੀ ਮਚ ਗਈ। ਫੈਕਟਰੀ ਵਿੱਚ ਲੋਕਾਂ ਦੁਆਰਾ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮਾਲਕ ਮੌਕੇ ’ਤੇ ਪਹੁੰਚੇ ਅਤੇ ਫਾਇਰ ਵਿਭਾਗ ਅਤੇ ਪੁਲਿਸ ਨੂੰ ਘਟਨਾ ਸੰਬੰਧੀ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਦੇ ਅਨੁਸਾਰ, ਸਵੇਰੇ ਲਗਭਗ 6 ਵਜੇ ਦੇ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਫਾਇਰਫਾਈਟਰਾਂ ਨੇ ਤਿੰਨ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਇਸ ਦੌਰਾਨ, ਏ.ਐਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 6 ਵਜੇ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਕਿ ਈਸਟਮੈਨ ਚੌਕ ਨੇੜੇ ਸਥਿਤ ਬਾਂਸਲ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਸੂਚਨਾ ਮਿਲਣ ‘ਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਫਾਇਰ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ। ਹਾਦਸੇ ਸਮੇਂ ਫੈਕਟਰੀ ਦੇ ਅੰਦਰ ਮੌਜੂਦ ਕੁਝ ਕਾਮੇ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ। ਅੱਗ ਬੁਝਾਊ ਦਸਤੇ ਦੀਆਂ 8 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਫਾਇਰਫਾਈਟਰਜ਼ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਅਤੇ ਲਗਭਗ 3 ਘੰਟਿਆਂ ਵਿੱਚ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦਾ ਸਹੀ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਸ਼ੁਰੂਆਤੀ ਤੌਰ ‘ਤੇ, ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਏ.ਐਸ.ਆਈ. ਗੁਰਪ੍ਰੀਤ ਸਿੰਘ ਦੇ ਅਨੁਸਾਰ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਅੱਗ ਨਾਲ ਫੈਕਟਰੀ ਦੇ ਸਾਮਾਨ ਅਤੇ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਹੈ, ਇਹ ਜਾਂਚ ਅਤੇ ਨੁਕਸਾਨ ਦੇ ਮੁਲਾਂਕਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ, ਅੱਗ ਲੱਗਣ ਦੇ ਅਸਲ ਕਾਰਨ ਅਤੇ ਵਿੱਤੀ ਨੁਕਸਾਨ ਬਾਰੇ ਸਥਿਤੀ ਅਸਪਸ਼ਟ ਹੈ।

ਖੇਡਾਂ📍 ਪੰਜਾਬ

32 ਖਿਡਾਰੀ ਪਹੁੰਚੇ ਰੀਹੈਬ ਸੈਂਟਰ, ਦੀ ਰਿਪੋਰਟ 'ਚ ਹੋਏ ਸਨਸਨੀਖੇਜ਼

ਪਿਛਲੇ ਇੱਕ ਸਾਲ ਦੌਰਾਨ ਭਾਰਤੀ ਕ੍ਰਿਕਟ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਵਨਡੇ, ਟੈਸਟ ਅਤੇ ਟੀ-20 ਟੀਮਾਂ ਵਿੱਚ ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
32 ਖਿਡਾਰੀ ਪਹੁੰਚੇ ਰੀਹੈਬ ਸੈਂਟਰ, ਦੀ ਰਿਪੋਰਟ 'ਚ ਹੋਏ ਸਨਸਨੀਖੇਜ਼

ਪਿਛਲੇ ਇੱਕ ਸਾਲ ਦੌਰਾਨ ਭਾਰਤੀ ਕ੍ਰਿਕਟ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਵਨਡੇ, ਟੈਸਟ ਅਤੇ ਟੀ-20 ਟੀਮਾਂ ਵਿੱਚ ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਭ ਤੋਂ ਵੱਡੀ ਚੁਣੌਤੀ ਖਿਡਾਰੀਆਂ ਦੀਆਂ ਸੱਟਾਂ ਰਹੀ ਹੈ।

ਹੁਣ ਇਸ ਸਬੰਧੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਅਪ੍ਰੈਲ 2025 ਤੋਂ ਮਾਰਚ 2026 ਦੇ ਵਿਚਕਾਰ 32 ਖਿਡਾਰੀਆਂ ਨੂੰ ਸੱਟਾਂ ਤੋਂ ਉੱਭਰਨ ਲਈ ਰੀਹੈਬਿਲਿਟੇਸ਼ਨ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ। ਇਨ੍ਹਾਂ ਵਿੱਚ ਪੁਰਸ਼ ਕ੍ਰਿਕਟ ਦੇ ਕਈ ਵੱਡੇ ਨਾਮ ਵੀ ਸ਼ਾਮਲ ਹਨ।

ਸੂਚੀ ਵਿੱਚ ਕੇਂਦਰੀ ਕਰਾਰ ਵਾਲੇ 20 ਸੀਨੀਅਰ ਖਿਡਾਰੀ ਸ਼ਾਮਲ ਹਨ, ਜਦਕਿ 12 ਖਿਡਾਰੀ ਇੰਡੀਆ-ਏ ਜਾਂ ਟਾਰਗੇਟਿਡ ਗਰੁੱਪ ਨਾਲ ਸਬੰਧਤ ਹਨ। ਇਹ ਅੰਕੜੇ ਕਾਫ਼ੀ ਹੈਰਾਨ ਕਰਨ ਵਾਲੇ ਹਨ।

2026 ਤੋਂ ਬਾਅਦ ਖਿਡਾਰੀਆਂ ਦੀਆਂ ਸੱਟਾਂ ਦੀ ਸਮੱਸਿਆ ਹੋਰ ਵਧ ਗਈ ਸੀ। ਕੋਚ ਗੌਤਮ ਗੰਭੀਰ ਅਤੇ ਕਪਤਾਨ ਸ਼ੁਭਮਨ ਗਿੱਲ ਨੇ ਵੀ ਇਸ ਸਬੰਧੀ ਚਿੰਤਾ ਜ਼ਾਹਰ ਕੀਤੀ ਸੀ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਪੁਰਸ਼ ਅਤੇ ਮਹਿਲਾ ਕ੍ਰਿਕਟ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਸੈਂਟਰ ਆਫ਼ ਐਕਸੀਲੈਂਸ ਦੀ ਸਪੋਰਟਸ ਸਾਇੰਸ ਐਂਡ ਮੈਡੀਸਨ ਟੀਮ ਨੇ 68 ਖਿਡਾਰੀਆਂ ਦਾ ਇਲਾਜ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਖਿਡਾਰੀ ਮਾਸਪੇਸ਼ੀਆਂ ਵਿੱਚ ਖਿਚਾਅ ਦੀ ਸਮੱਸਿਆ ਨਾਲ ਜੂਝ ਰਹੇ ਸਨ।

ਰਿਪੋਰਟ ਵਿੱਚ ਰਿਸ਼ਭ ਪੰਤ ਦੀ ਸੱਟ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜੁਲਾਈ 2025 ਵਿੱਚ ਮੈਨਚੈਸਟਰ ਟੈਸਟ ਦੌਰਾਨ ਪੰਤ ਦੇ ਪੈਰ ਵਿੱਚ ਫ੍ਰੈਕਚਰ ਹੋ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹਿਣਾ ਪਿਆ।

ਰੋਹਿਤ ਸ਼ਰਮਾ ਦੀ ਸੱਟ ਨੂੰ ਲੈ ਕੇ ਵੀ ਰਿਪੋਰਟ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। 2026 ਤੋਂ ਬਾਅਦ ਹੈਮਸਟ੍ਰਿੰਗ ਦੀ ਸੱਟ ਕਾਰਨ ਰੋਹਿਤ ਰੀਹੈਬਿਲਿਟੇਸ਼ਨ ਲਈ ਸੈਂਟਰ ਆਫ਼ ਐਕਸੀਲੈਂਸ ਗਏ ਸਨ। ਹਾਲਾਂਕਿ, ਇਸ ਸਬੰਧੀ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਰਿਪੋਰਟ ਮੁਤਾਬਕ, ਰੋਹਿਤ ਦੀ ਸੱਟ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ, ਪਰ ਹੁਣ ਇਸ ਦਾ ਖੁਲਾਸਾ ਹੋਇਆ ਹੈ।

ਰੋਹਿਤ ਤੋਂ ਇਲਾਵਾ ਵਿਰਾਟ ਕੋਹਲੀ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ, ਜਸਪ੍ਰੀਤ ਬੁਮਰਾਹ, ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈੱਡੀ ਅਤੇ ਹਾਰਦਿਕ ਪੰਡਯਾ ਸਮੇਤ ਕਈ ਹੋਰ ਖਿਡਾਰੀ ਵੀ ਸੱਟਾਂ ਦਾ ਸਾਹਮਣਾ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਖਿਡਾਰੀ ਅਜੇ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ ਹਨ।

ਖਿਡਾਰੀਆਂ ਦੇ ਵਾਰ-ਵਾਰ ਜ਼ਖ਼ਮੀ ਹੋਣ ਕਾਰਨ ਵੀ ਚਿੰਤਾ ਵਿੱਚ ਹੈ। ਰਿਪੋਰਟ ਮੁਤਾਬਕ, ਨੇ ਹੁਣ ਸੈਂਟਰ ਆਫ਼ ਐਕਸੀਲੈਂਸ ਦਾ ਬਜਟ ਵੀ ਵਧਾ ਦਿੱਤਾ ਹੈ। ਬਜਟ ਵਧਾ ਕੇ ਹੁਣ 127 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜਦਕਿ ਪਿਛਲੇ ਸਾਲ ਇਹ ਬਜਟ ਕੁੱਲ 92 ਕਰੋੜ ਰੁਪਏ ਸੀ।

ਖਿਡਾਰੀਆਂ ਦੀਆਂ ਸੱਟਾਂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨੇ ਬਜਟ ਵਿੱਚ 35 ਕਰੋੜ ਰੁਪਏ ਦਾ ਵਾਧਾ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਬਜਟ ਵਧਾਉਣ ਤੋਂ ਬਾਅਦ ਖਿਡਾਰੀਆਂ ਦੀਆਂ ਸੱਟਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫਿੱਟ ਕਰਨ ਦੀ ਪ੍ਰਕਿਰਿਆ 'ਤੇ ਕੀ ਅਸਰ ਪੈਂਦਾ ਹੈ।

ਖੇਤੀਬਾੜੀ📍 ਪੰਜਾਬ

ਪੰਜਾਬ ‘ਚ ਭਾਰੀ ਮੀਂਹ ਨੇ ਵਿਗਾੜੇ ਹਾਲਾਤ, ਮੰਡੀਆਂ ‘ਚ ਝੋਨਾ ਭਿੱਜਿਆ; 15 ਅਕਤੂਬਰ ਤੱਕ ਅਲਰਟ

ਮੌਸਮ ਵਿਭਾਗ ਦੇ ਬੀਤੇ ਦਿਨ, 11 ਅਕਤੂਬਰ ਦੇ ਅੰਕੜਿਆਂ ਅਨੁਸਾਰ, ਸਵੇਰੇ 8:30 ਤੋਂ ਸ਼ਾਮ 5:30 ਵਜੇ ਤੱਕ ਕਈ ਇਲਾਕਿਆਂ 'ਚ 30 ਮਿਲੀਮੀਟਰ (ਮਿਮੀ) ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ।
ਪੰਜਾਬ ‘ਚ ਭਾਰੀ ਮੀਂਹ ਨੇ ਵਿਗਾੜੇ ਹਾਲਾਤ, ਮੰਡੀਆਂ ‘ਚ ਝੋਨਾ ਭਿੱਜਿਆ; 15 ਅਕਤੂਬਰ ਤੱਕ ਅਲਰਟ

ਮੌਸਮ ਵਿਭਾਗ ਦੇ ਬੀਤੇ ਦਿਨ, 11 ਅਕਤੂਬਰ ਦੇ ਅੰਕੜਿਆਂ ਅਨੁਸਾਰ, ਸਵੇਰੇ 8:30 ਤੋਂ ਸ਼ਾਮ 5:30 ਵਜੇ ਤੱਕ ਕਈ ਇਲਾਕਿਆਂ 'ਚ 30 ਮਿਲੀਮੀਟਰ (ਮਿਮੀ) ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਸਭ ਤੋਂ ਵੱਧ ਬਾਰਿਸ਼ ਸੰਗਰੂਰ 'ਚ ਦਰਜ ਕੀਤੀ ਗਈ, ਜੋ ਕਿ 37.5 ਮਿਮੀ ਰਹੀ। ਇਸ ਤੋਂ ਇਲਾਵਾ ਕੇਵੀਕੇ ਰੌਣੀ (ਪਟਿਆਲਾ) 'ਚ 35.5, ਰੌਣੀ (ਪਟਿਆਲਾ) 'ਚ 34.5 ਬਾਰਿਸ਼ ਦਰਜ ਕੀਤੀ ਗਈ।

ਪੰਜਾਬ ‘ਚ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬੀਤੇ ਦਿਨ ਸੂਬੇ ਦੇ ਕਈ ਇਲਾਕਿਆਂ ‘ਚ ਹੋਈ ਬਾਰਿਸ਼ ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਪ੍ਰਭਾਵਿਤ ਹੋਈ, ਜਦਕਿ ਅਨਾਜ ਮੰਡੀਆਂ ‘ਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਵੀ ਭਿੱਜ ਗਿਆ। ਕਈ ਥਾਵਾਂ ਤੇ ਪਾਣੀ ਭਰਨ ਕਾਰਨ ਫ਼ਸਲ ਦੀ ਸੰਭਾਲ ਤੇ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ।

ਫਾਜ਼ਿਲਕਾ ਦੀ ਅਨਾਜ ਮੰਡੀ ‘ਚ ਭਾਰੀ ਮੀਂਹ ਤੋਂ ਬਾਅਦ ਕਈ ਫੁੱਟ ਤੱਕ ਪਾਣੀ ਭਰ ਗਿਆ। ਇਸ ਕਾਰਨ ਝੋਨੇ ਦੀਆਂ ਕਈ ਢੇਰੀਆਂ ਪਾਣੀ ‘ਚ ਡੁੱਬ ਗਈਆਂ। ਆੜ੍ਹਤੀਆਂ ਨੇ ਨੁਕਸਾਨ ਲਈ ਪਾਣੀ ਦੀ ਨਿਕਾਸੀ ਤੇ ਫ਼ਸਲ ਨੂੰ ਸੁਰੱਖਿਅਤ ਰੱਖਣ ਦੇ ਪ੍ਰਬੰਧਾਂ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁਸ਼ਕਲ ਇਸ ਕਰਕੇ ਹੋਰ ਵਧ ਗਈ ਹੈ, ਕਿਉਂਕਿ ਉਨ੍ਹਾਂ ਨੂੰ ਮੰਡੀ ਤੋਂ ਬਾਹਰ ਨਿੱਜੀ ਸ਼ੈੱਡ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਕਾਰਨ ਝੋਨੇ ਦੀ ਸਾਰੀ ਫ਼ਸਲ ਮੰਡੀ ਚ ਹੀ ਰੱਖੀ ਹੋਈ ਸੀ। ਹੁਣ ਭਾਰੀ ਬਾਰਿਸ਼ ਤੋਂ ਬਾਅਦ ਮੰਡੀ ਚ ਪਾਣੀ ਭਰਨ ਕਾਰਨ ਫ਼ਸਲ ਡੁੱਬ ਗਈ ਤੇ ਕਾਫ਼ੀ ਸਾਮਾਨ ਪਾਣੀ ਚ ਵਹਿ ਗਿਆ।

ਲੁਧਿਆਣਾ ਦੀ ਦਾਣਾ ਮੰਡੀ ‘ਚ ਖੁੱਲ੍ਹੇ ‘ਚ ਪਿਆ ਝੋਨਾ ਮੀਂਹ ਕਾਰਨ ਭਿੱਜ ਗਿਆ। ਕਿਸਾਨਾਂ ਮੁਤਾਬਕ ਨਮੀ ਵਧਣ ਨਾਲ ਫ਼ਸਲ ਸੁਕਾਉਣ ਲਈ ਧੁੱਪ ਦੀ ਉਡੀਕ ਕਰਨੀ ਪਵੇਗੀ ਤੇ ਲਿਫਟਿੰਗ ‘ਚ ਵੀ ਦੇਰੀ ਹੋ ਸਕਦੀ ਹੈ।

ਫਿਰੋਜ਼ਪੁਰ ਦੀ ਅਨਾਜ ਮੰਡੀ ‘ਚ ਪਾਣੀ ਭਰਨ ਕਾਰਨ ਝੋਨੇ ਦੀਆਂ ਢੇਰੀਆਂ ਪ੍ਰਭਾਵਿਤ ਹੋਈਆਂ। ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਸੰਜੀਵ ਸਚਦੇਵਾ ਗੋਲਡੀ ਨੇ ਮੰਡੀ ‘ਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧਾਂ ਦੀ ਲੋੜ ਤੇ ਜ਼ੋਰ ਦਿੱਤਾ।

ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ਦੇ ਕੁਝ ਇਲਾਕਿਆਂ ‘ਚ ਖੇਤਾਂ ‘ਚ ਖੜ੍ਹੀ ਫ਼ਸਲ ਦੇ ਵਿਛ ਗਈ ਹੈ। ਗੁਰਦਾਸਪੁਰ ‘ਚ ਖੇਤਾਂ ਦੀ ਨਮੀ ਤੇ ਪਾਣੀ ਭਰਨ ਕਾਰਨ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ। ਇਸ ਨਾਲ ਖੇਤਾਂ ਨੂੰ ਕਣਕ ਦੀ ਬਿਜਾਈ ਲਈ ਤਿਆਰ ਕਰਨ ‘ਚ ਵੀ ਦੇਰੀ ਹੋ ਸਕਦੀ ਹੈ।

ਵਿਦੇਸ਼📍 ਪੰਜਾਬ

ਓਮਾਨ ਨੇੜੇ ਤੇਲ ਟੈਂਕਰ 'ਤੇ ਡਰੋਨ ਹਮਲੇ ਤੋਂ ਬਾਅਦ ਲੱਗੀ ਭਿਆਨਕ ਅੱਗ, ਦੋ ਭਾਰਤੀ ਨਾਵਿਕ ਲਾਪਤਾ; ਸਾਹਮਣੇ ਆਇਆ ਵੀਡੀਓ

"11 ਅਕਤੂਬਰ ਨੂੰ 11 ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਹੇ ਟੈਂਕਰ 'ਐਮਟੀ ਪੈਟਰੋ ਡਾਲਫਿਨ' 'ਤੇ ਸੋਹਾਰ ਐਂਕਰੇਜ ਵਿਖੇ ਡਰੋਨ ਦੁਆਰਾ ਹਮਲਾ ਕੀਤਾ ਗਿਆ ਸੀ।
ਓਮਾਨ ਨੇੜੇ ਤੇਲ ਟੈਂਕਰ 'ਤੇ ਡਰੋਨ ਹਮਲੇ ਤੋਂ ਬਾਅਦ ਲੱਗੀ ਭਿਆਨਕ ਅੱਗ, ਦੋ ਭਾਰਤੀ ਨਾਵਿਕ ਲਾਪਤਾ; ਸਾਹਮਣੇ ਆਇਆ ਵੀਡੀਓ

"11 ਅਕਤੂਬਰ ਨੂੰ 11 ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਹੇ ਟੈਂਕਰ 'ਐਮਟੀ ਪੈਟਰੋ ਡਾਲਫਿਨ' 'ਤੇ ਸੋਹਾਰ ਐਂਕਰੇਜ ਵਿਖੇ ਡਰੋਨ ਦੁਆਰਾ ਹਮਲਾ ਕੀਤਾ ਗਿਆ ਸੀ। ਸਾਡੇ ਚਾਲਕ ਦਲ ਦੇ ਨੌਂ ਭਾਰਤੀ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਪਰ ਦੋ ਭਾਰਤੀ ਨਾਗਰਿਕ ਅਜੇ ਵੀ ਲਾਪਤਾ ਹਨ।"

ਨਵੀਂ ਦਿੱਲੀ: ਓਮਾਨ ਦੇ ਸੋਹਾਰ ਐਂਕਰੇਜ (ਲੰਗਰ ਪਾਉਣ ਵਾਲੀ ਥਾਂ) 'ਤੇ 11 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਇੱਕ ਟੈਂਕਰ 'ਤੇ ਡਰੋਨ ਹਮਲੇ ਤੋਂ ਬਾਅਦ ਦੋ ਭਾਰਤੀ ਮਲਾਹ ਲਾਪਤਾ ਹੋ ਗਏ ਹਨ। ਚਾਲਕ ਦਲ ਦੇ ਨੌਂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।

ਸੋਨੋਵਾਲ ਨੇ ਦੱਸਿਆ ਕਿ 11 ਅਕਤੂਬਰ ਨੂੰ 'ਐਮਟੀ ਪੈਟਰੋ ਡਾਲਫਿਨ' ਟੈਂਕਰ 'ਤੇ ਹਮਲਾ ਕੀਤਾ ਗਿਆ ਸੀ ਅਤੇ ਭਾਰਤੀ ਅਧਿਕਾਰੀ ਲਾਪਤਾ ਮਲਾਹਾਂ ਦਾ ਪਤਾ ਲਗਾਉਣ ਲਈ ਸਥਾਨਕ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

'ਐਕਸ' (ਪਹਿਲਾਂ ਟਵਿੱਟਰ) 'ਤੇ ਮੰਤਰੀ ਨੇ ਕਿਹਾ, "11 ਅਕਤੂਬਰ ਨੂੰ 11 ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਹੇ ਟੈਂਕਰ 'ਐਮਟੀ ਪੈਟਰੋ ਡਾਲਫਿਨ' 'ਤੇ ਸੋਹਾਰ ਐਂਕਰੇਜ ਵਿਖੇ ਡਰੋਨ ਦੁਆਰਾ ਹਮਲਾ ਕੀਤਾ ਗਿਆ ਸੀ। ਸਾਡੇ ਚਾਲਕ ਦਲ ਦੇ ਨੌਂ ਭਾਰਤੀ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਪਰ ਦੋ ਭਾਰਤੀ ਨਾਗਰਿਕ ਅਜੇ ਵੀ ਲਾਪਤਾ ਹਨ।" ਡਰੋਨ ਹਮਲੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਹਮਲੇ ਤੋਂ ਬਾਅਦ ਟੈਂਕਰ ਵਿੱਚੋਂ ਧੂੰਏਂ ਦੇ ਗੁਬਾਰ ਉੱਠਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਨੇੜੇ ਦੀ ਇੱਕ ਕਿਸ਼ਤੀ 'ਤੇ ਸਵਾਰ ਮਲਾਹਾਂ ਦੁਆਰਾ ਰਿਕਾਰਡ ਕੀਤੀ ਗਈ ਸੀ। ਫੁਟੇਜ ਵਿੱਚ ਟੈਂਕਰ ਵਿੱਚੋਂ ਤੇਜ਼ ਲਪਟਾਂ ਉੱਠਦੀਆਂ ਦੇਖੀਆਂ ਜਾ ਸਕਦੀਆਂ ਹਨ। 'ਮਰੀਨ ਟੈਂਕਸ' ਨੇ 'ਐਕਸ' 'ਤੇ ਵੀਡੀਓ ਪੋਸਟ ਕੀਤੀ ਅਤੇ ਘਟਨਾ ਬਾਰੇ ਵੇਰਵੇ ਦਿੱਤੇ।

ਅੰਤਰਰਾਸ਼ਟਰੀ ਪਾਣੀਆਂ ਵਿੱਚ, ਖਾਸ ਕਰਕੇ ਓਮਾਨ ਦੇ ਤੱਟ ਨੇੜੇ, ਵਪਾਰਕ ਜਹਾਜ਼ਾਂ 'ਤੇ ਹਮਲਿਆਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਕੁਝ ਦਿਨ ਪਹਿਲਾਂ 6 ਅਕਤੂਬਰ ਨੂੰ ਪਨਾਮਾ ਦੇ ਝੰਡੇ ਵਾਲੇ ਜਹਾਜ਼ 'ਐਮਟੀ ਔਨ ਪੀਸ' 'ਤੇ ਵੀ ਹੋਰਮੁਜ਼ ਦੀ ਖਾੜੀ ਵਿੱਚੋਂ ਲੰਘਦੇ ਸਮੇਂ ਇੱਕ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਉਸ ਜਹਾਜ਼ 'ਤੇ ਕੁੱਲ 19 ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚੋਂ 17 ਭਾਰਤੀ ਨਾਗਰਿਕ ਸਨ। ਇਸ ਹਮਲੇ ਵਿੱਚ 11 ਭਾਰਤੀਆਂ ਸਮੇਤ ਕੁੱਲ 12 ਚਾਲਕ ਦਲ ਦੇ ਮੈਂਬਰ ਜ਼ਖਮੀ ਹੋਏ ਸਨ। ਭਾਰਤੀ ਦੂਤਾਵਾਸ ਰੱਖ ਰਿਹਾ ਨਜ਼ਰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਾਣਕਾਰੀ ਸਾਂਝੀ ਕਰਦਿਆਂ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਉਹ ਬਚਾਅ ਕਾਰਜਾਂ ਵਿੱਚ ਪੂਰਾ ਸਹਿਯੋਗ ਯਕੀਨੀ ਬਣਾਉਣ ਅਤੇ ਲਾਪਤਾ ਕਰਮਚਾਰੀਆਂ ਦਾ ਸੁਰੱਖਿਅਤ ਪਤਾ ਲਗਾਉਣ ਲਈ ਹਰ ਸੰਭਵ ਕਦਮ ਚੁੱਕਣ ਵਾਸਤੇ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ।

ਅੰਤਰਰਾਸ਼ਟਰੀ ਜਲ-ਮਾਰਗਾਂ 'ਤੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਿਦੇਸ਼ ਮੰਤਰਾਲੇ ਨੇ ਓਮਾਨ ਦੇ ਤੱਟ ਨੇੜੇ ਵਪਾਰਕ ਜਹਾਜ਼ਾਂ, ਸਮੁੰਦਰੀ ਕਰਮਚਾਰੀਆਂ ਅਤੇ ਨਾਗਰਿਕ ਢਾਂਚੇ ਨੂੰ ਵਾਰ-ਵਾਰ ਨਿਸ਼ਾਨਾ ਬਣਾਏ ਜਾਣ 'ਤੇ ਸਖ਼ਤ ਇਤਰਾਜ਼ ਅਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਸਰਕਾਰ ਨੇ ਅਜਿਹੇ ਹਮਲਿਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ ਅਤੇ ਅੰਤਰਰਾਸ਼ਟਰੀ ਜਲ-ਮਾਰਗਾਂ 'ਤੇ ਜਹਾਜ਼ਾਂ ਦੀ ਆਵਾਜਾਈ ਅਤੇ ਸਮੁੰਦਰੀ ਵਪਾਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਲਦੀ ਤੋਂ ਜਲਦੀ ਬਹਾਲ ਕਰਨ ਅਤੇ ਸੁਰੱਖਿਅਤ ਬਣਾਉਣ ਦੀ ਅਹਿਮ ਲੋੜ 'ਤੇ ਜ਼ੋਰ ਦਿੱਤਾ ਹੈ।

ਵਿਦੇਸ਼📍 ਪੰਜਾਬ

ਹੜ੍ਹਾਂ ਨੇ ਉਜਾੜੇ ਸਨ ਘਰ, ਹੁਣ ਨੇ ਮੁੜ ਵਸਾਏ ਆਸ਼ਿਆਨੇ

ਦਰਿਆ ਬਿਆਸ ਦੇ ਹੜ੍ਹਾਂ ਨੇ ਜਿਨ੍ਹਾਂ ਪਰਿਵਾਰਾਂ ਤੋਂ ਉਨ੍ਹਾਂ ਦੀ ਛੱਤ ਖੋਹ ਲਈ ਸੀ, ਉਨ੍ਹਾਂ ਲਈ ਮੁੜ ਘਰ ਮਿਲਣ ਦੀ ਆਸ ਵੀ ਧੁੰਦਲੀ ਪੈ ਗਈ ਸੀ। ਪਰ ਦੀ ਪਹਿਲਕਦਮੀ ਨਾਲ ਦੋ ਹੋਰ ਪਰਿਵਾਰਾਂ ਨੂੰ ਨਵੇਂ ਆਸ਼ਿਆਨੇ ਮਿਲੇ ਹਨ।
ਹੜ੍ਹਾਂ ਨੇ ਉਜਾੜੇ ਸਨ ਘਰ, ਹੁਣ ਨੇ ਮੁੜ ਵਸਾਏ ਆਸ਼ਿਆਨੇ

ਦਰਿਆ ਬਿਆਸ ਦੇ ਹੜ੍ਹਾਂ ਨੇ ਜਿਨ੍ਹਾਂ ਪਰਿਵਾਰਾਂ ਤੋਂ ਉਨ੍ਹਾਂ ਦੀ ਛੱਤ ਖੋਹ ਲਈ ਸੀ, ਉਨ੍ਹਾਂ ਲਈ ਮੁੜ ਘਰ ਮਿਲਣ ਦੀ ਆਸ ਵੀ ਧੁੰਦਲੀ ਪੈ ਗਈ ਸੀ। ਪਰ ਦੀ ਪਹਿਲਕਦਮੀ ਨਾਲ ਦੋ ਹੋਰ ਪਰਿਵਾਰਾਂ ਨੂੰ ਨਵੇਂ ਆਸ਼ਿਆਨੇ ਮਿਲੇ ਹਨ।

ਪਿਛਲੇ ਸਾਲ ਦਰਿਆ ਬਿਆਸ ਵਿੱਚ ਆਏ ਹੜ੍ਹਾਂ ਨੇ ਕਈ ਪਰਿਵਾਰਾਂ ਤੋਂ ਉਨ੍ਹਾਂ ਦੇ ਘਰ ਅਤੇ ਸੁਰੱਖਿਅਤ ਜੀਵਨ ਦਾ ਸਹਾਰਾ ਖੋਹ ਲਿਆ ਸੀ। ਜਿਨ੍ਹਾਂ ਆਸ਼ਿਆਨਿਆਂ ਵਿੱਚ ਕਦੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਵੱਸਦੀਆਂ ਸਨ, ਉਹ ਪਾਣੀ ਦੇ ਤੇਜ਼ ਵਹਾਅ ਦੀ ਭੇਟ ਚੜ੍ਹ ਗਏ। ਘਰ ਉੱਜੜਨ ਤੋਂ ਬਾਅਦ ਪ੍ਰਭਾਵਿਤ ਪਰਿਵਾਰਾਂ ਲਈ ਮੁੜ ਵਸੇਬਾ ਕਰਨਾ ਵੱਡੀ ਚੁਣੌਤੀ ਬਣ ਗਿਆ ਸੀ। ਹੁਣ ਦੀ ਪਹਿਲਕਦਮੀ ਸਦਕਾ ਦੋ ਹੋਰ ਹੜ੍ਹ ਪੀੜਤ ਪਰਿਵਾਰਾਂ ਨੂੰ ਨਵੇਂ ਘਰ ਸਮਰਪਿਤ ਕੀਤੇ ਗਏ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਮੁੜ ਖ਼ੁਸ਼ੀਆਂ ਪਰਤਣ ਦੀ ਆਸ ਜਾਗੀ ਹੈ।

ਜਦੋਂ ਕੁਦਰਤੀ ਆਫ਼ਤ ਕਿਸੇ ਪਰਿਵਾਰ ਦੀ ਸਾਲਾਂ ਦੀ ਮਿਹਨਤ ਨਾਲ ਬਣੀ ਛੱਤ ਖੋਹ ਲੈਂਦੀ ਹੈ, ਤਾਂ ਨੁਕਸਾਨ ਸਿਰਫ਼ ਇਮਾਰਤ ਤੱਕ ਸੀਮਤ ਨਹੀਂ ਰਹਿੰਦਾ। ਇਸ ਦੇ ਨਾਲ ਪਰਿਵਾਰ ਦੀਆਂ ਯਾਦਾਂ, ਰੋਜ਼ਾਨਾ ਦੀ ਜ਼ਿੰਦਗੀ ਅਤੇ ਭਵਿੱਖ ਦੇ ਸੁਪਨੇ ਵੀ ਪ੍ਰਭਾਵਿਤ ਹੁੰਦੇ ਹਨ। ਬਿਆਸ ਦੇ ਹੜ੍ਹਾਂ ਕਾਰਨ ਬੇਘਰ ਹੋਏ ਪਰਿਵਾਰਾਂ ਲਈ ਆਪਣੇ ਦਮ 'ਤੇ ਮੁੜ ਘਰ ਬਣਾਉਣਾ ਸੌਖਾ ਨਹੀਂ ਸੀ। ਅਜਿਹੇ ਸਮੇਂ ਵਿੱਚ ਸੰਸਥਾ ਵੱਲੋਂ ਦਿੱਤਾ ਗਿਆ ਸਹਿਯੋਗ ਉਨ੍ਹਾਂ ਲਈ ਵੱਡਾ ਸਹਾਰਾ ਬਣਿਆ ਹੈ।

ਹੁਣ ਦੋ ਹੋਰ ਪਰਿਵਾਰਾਂ ਨੂੰ ਨਵੇਂ ਘਰ ਸੌਂਪ ਕੇ ਇਸ ਉਪਰਾਲੇ ਨੂੰ ਅੱਗੇ ਵਧਾਇਆ ਗਿਆ ਹੈ। ਇਨ੍ਹਾਂ ਘਰਾਂ ਦੇ ਮਿਲਣ ਨਾਲ ਪਰਿਵਾਰਾਂ ਨੂੰ ਮੁੜ ਆਪਣੀ ਛੱਤ ਹੇਠ ਰਹਿਣ ਅਤੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ।

ਇਸ ਪਹਿਲਕਦਮੀ ਦੀ ਅਹਿਮੀਅਤ ਉਨ੍ਹਾਂ ਪਰਿਵਾਰਾਂ ਦੇ ਹਾਲਾਤਾਂ ਤੋਂ ਸਮਝੀ ਜਾ ਸਕਦੀ ਹੈ, ਜਿਨ੍ਹਾਂ ਨੇ ਕਦੇ ਆਪਣੀਆਂ ਅੱਖਾਂ ਸਾਹਮਣੇ ਘਰਾਂ ਨੂੰ ਹੜ੍ਹ ਦੇ ਪਾਣੀ ਵਿੱਚ ਰੁੜ੍ਹਦਿਆਂ ਦੇਖਿਆ ਸੀ। ਘਰ ਗੁਆਉਣ ਤੋਂ ਬਾਅਦ ਮੁੜ ਉਸਾਰੀ ਲਈ ਲੋੜੀਂਦੇ ਸਾਧਨ ਇਕੱਠੇ ਕਰਨਾ ਉਨ੍ਹਾਂ ਲਈ ਮੁਸ਼ਕਲ ਸੀ। ਅਜਿਹੇ ਵਿੱਚ ਨਵਾਂ ਘਰ ਮਿਲਣਾ ਸਿਰਫ਼ ਰਹਿਣ ਲਈ ਥਾਂ ਮਿਲਣਾ ਨਹੀਂ, ਸਗੋਂ ਸੁਰੱਖਿਆ ਅਤੇ ਸਥਿਰਤਾ ਵੱਲ ਵਾਪਸੀ ਦਾ ਇੱਕ ਅਹਿਮ ਕਦਮ ਹੈ।

ਨਵੇਂ ਘਰ ਮਿਲਣ 'ਤੇ ਪੀੜਤ ਪਰਿਵਾਰਾਂ ਨੇ ਦਾ ਦਿਲੋਂ ਧੰਨਵਾਦ ਕੀਤਾ। ਪਿੰਡ ਵਾਸੀਆਂ ਨੇ ਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਲਈ ਇਹ ਮਦਦ ਉਸ ਔਖੇ ਸਮੇਂ ਵਿੱਚ ਮਿਲਿਆ ਸਾਥ ਹੈ, ਜਦੋਂ ਪ੍ਰਭਾਵਿਤ ਪਰਿਵਾਰਾਂ ਨੂੰ ਆਪਣੇ ਪੈਰਾਂ 'ਤੇ ਮੁੜ ਖੜ੍ਹੇ ਹੋਣ ਲਈ ਸਹਿਯੋਗ ਦੀ ਲੋੜ ਸੀ।

ਇਸ ਘਟਨਾ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਕੁਦਰਤੀ ਆਫ਼ਤ ਤੋਂ ਬਾਅਦ ਪ੍ਰਭਾਵਿਤ ਲੋਕਾਂ ਦਾ ਮੁੜ ਵਸੇਬਾ ਕਿੰਨਾ ਜ਼ਰੂਰੀ ਹੁੰਦਾ ਹੈ। ਰਾਹਤ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਪੱਕੀ ਛੱਤ ਅਤੇ ਸੁਰੱਖਿਅਤ ਰਹਿਣ ਦੀ ਥਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਜ਼ਿੰਦਗੀ ਨੂੰ ਆਮ ਲੀਹ 'ਤੇ ਲਿਆਉਣ ਵਿੱਚ ਮਦਦ ਕਰ ਸਕਦਾ ਹੈ।

ਹੜ੍ਹਾਂ ਦੀ ਮਾਰ ਝੱਲਣ ਵਾਲੇ ਇਨ੍ਹਾਂ ਪਰਿਵਾਰਾਂ ਲਈ ਨਵੇਂ ਘਰਾਂ ਦੀਆਂ ਕੰਧਾਂ ਸਿਰਫ਼ ਨਿਰਮਾਣ ਦਾ ਨਤੀਜਾ ਨਹੀਂ, ਸਗੋਂ ਮੁੜ ਵਸਣ ਦੀ ਉਮੀਦ ਦਾ ਪ੍ਰਤੀਕ ਵੀ ਹਨ। ਜਿਹੜੇ ਪਰਿਵਾਰ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਸਨ, ਉਨ੍ਹਾਂ ਨੂੰ ਹੁਣ ਆਪਣੇ ਘਰ ਵਿੱਚ ਰਹਿਣ ਅਤੇ ਪਰਿਵਾਰ ਨਾਲ ਸੁਰੱਖਿਅਤ ਜੀਵਨ ਬਤੀਤ ਕਰਨ ਦਾ ਮੌਕਾ ਮਿਲਿਆ ਹੈ। ਇਸ ਨਾਲ ਉਨ੍ਹਾਂ ਦੇ ਮਨਾਂ ਵਿੱਚ ਨਵੀਂ ਸ਼ੁਰੂਆਤ ਕਰਨ ਦਾ ਹੌਸਲਾ ਵੀ ਪੈਦਾ ਹੋਇਆ ਹੈ।

ਦਰਿਆ ਬਿਆਸ ਦੇ ਹੜ੍ਹਾਂ ਕਾਰਨ ਉੱਜੜੇ ਪਰਿਵਾਰਾਂ ਨੂੰ ਮੁੜ ਵਸਾਉਣ ਲਈ ਕੀਤਾ ਗਿਆ ਇਹ ਉਪਰਾਲਾ ਸਮਾਜਿਕ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਕਿਸੇ ਲੋੜਵੰਦ ਪਰਿਵਾਰ ਨੂੰ ਘਰ ਦੇਣਾ ਉਸ ਨੂੰ ਸਿਰਫ਼ ਛੱਤ ਮੁਹੱਈਆ ਕਰਵਾਉਣਾ ਨਹੀਂ, ਬਲਕਿ ਉਸ ਦੀ ਜ਼ਿੰਦਗੀ ਵਿੱਚ ਸੁਰੱਖਿਆ ਅਤੇ ਭਵਿੱਖ ਲਈ ਉਮੀਦ ਵਾਪਸ ਲਿਆਉਣਾ ਵੀ ਹੈ। ਦੋ ਹੋਰ ਪਰਿਵਾਰਾਂ ਨੂੰ ਮਿਲੇ ਨਵੇਂ ਘਰ ਹੁਣ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਦਾ ਆਧਾਰ ਬਣਨਗੇ।

ਵਿਦੇਸ਼📍 ਪੰਜਾਬ

ਬਾਬਾ ਰਾਮਦੇਵ ਤੋਂ ਗੁਰਦੁਆਰਾ ਬੰਗਲਾ ਸਾਹਿਬ ਦੀ ਮਨੁੱਖਤਾ ਦੀ ਪਰੰਪਰਾ ਤੱਕ: ਇਤਿਹਾਸਕ ਘਟਨਾਕ੍ਰਮ ਅਤੇ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮਨੁੱਖਤਾ, ਬਰਾਬਰੀ, ਦਇਆ ਅਤੇ ਨਿਸ਼ਕਾਮ ਸੇਵਾ ਦਾ ਸੰਦੇਸ਼ ਦਿੰਦੀ ਹੈ। ਗੁਰਦੁਆਰਾ ਸਿਰਫ਼ ਪੂਜਾ-ਪਾਠ ਜਾਂ ਅਰਦਾਸ ਕਰਨ ਦੀ ਥਾਂ ਨਹੀਂ, ਸਗੋਂ ਇਹ ਉਹ ਪਵਿੱਤਰ ਅਸਥਾਨ ਵੀ ਹੈ ਜਿੱਥੇ ਦੁੱਖ, ਮੁਸੀਬਤ ਜਾਂ ਬੇਬਸੀ ਵਿੱਚ ਫਸਿਆ ਕੋਈ ਵੀ ਵਿਅਕਤੀ ਸਹਾਰਾ, ਭੋਜਨ ਅਤੇ ਸੁਰੱਖਿਆ ਦੀ ਆਸ ਲੈ ਕੇ ਆ ਸਕਦਾ ਹੈ।
ਬਾਬਾ ਰਾਮਦੇਵ ਤੋਂ ਗੁਰਦੁਆਰਾ ਬੰਗਲਾ ਸਾਹਿਬ ਦੀ ਮਨੁੱਖਤਾ ਦੀ ਪਰੰਪਰਾ ਤੱਕ: ਇਤਿਹਾਸਕ ਘਟਨਾਕ੍ਰਮ ਅਤੇ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮਨੁੱਖਤਾ, ਬਰਾਬਰੀ, ਦਇਆ ਅਤੇ ਨਿਸ਼ਕਾਮ ਸੇਵਾ ਦਾ ਸੰਦੇਸ਼ ਦਿੰਦੀ ਹੈ। ਗੁਰਦੁਆਰਾ ਸਿਰਫ਼ ਪੂਜਾ-ਪਾਠ ਜਾਂ ਅਰਦਾਸ ਕਰਨ ਦੀ ਥਾਂ ਨਹੀਂ, ਸਗੋਂ ਇਹ ਉਹ ਪਵਿੱਤਰ ਅਸਥਾਨ ਵੀ ਹੈ ਜਿੱਥੇ ਦੁੱਖ, ਮੁਸੀਬਤ ਜਾਂ ਬੇਬਸੀ ਵਿੱਚ ਫਸਿਆ ਕੋਈ ਵੀ ਵਿਅਕਤੀ ਸਹਾਰਾ, ਭੋਜਨ ਅਤੇ ਸੁਰੱਖਿਆ ਦੀ ਆਸ ਲੈ ਕੇ ਆ ਸਕਦਾ ਹੈ। ਸਿੱਖ ਧਰਮ ਦਾ ਸਿਧਾਂਤ ‘ਸਰਬੱਤ ਦਾ ਭਲਾ’ ਸਾਨੂੰ ਸਿਖਾਉਂਦਾ ਹੈ ਕਿ ਮਨੁੱਖਤਾ ਨੂੰ ਧਰਮ, ਜਾਤ, ਰਾਜਨੀਤੀ ਅਤੇ ਸਮਾਜਿਕ ਰੁਤਬੇ ਤੋਂ ਉੱਪਰ ਰੱਖਣਾ ਚਾਹੀਦਾ ਹੈ।

ਬਾਬਾ ਰਾਮਦੇਵ ਅਤੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਨਾਲ ਜੁੜੀ ਇੱਕ ਘਟਨਾ ਦਾ ਅਕਸਰ ਇਸ ਮਨੁੱਖਤਾਵਾਦੀ ਪਰੰਪਰਾ ਦੇ ਸੰਦਰਭ ਵਿੱਚ ਜ਼ਿਕਰ ਕੀਤਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਪੁਲਿਸ ਕਾਰਵਾਈ ਦੌਰਾਨ ਕੱਪੜੇ ਬਦਲ ਕੇ ਪੁਲਿਸ ਦੀ ਪਕੜ ਤੋਂ ਬਚਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਬਾਬਾ ਰਾਮਦੇਵ ਨੇ ਗੁਰਦੁਆਰਾ ਸਾਹਿਬ ਵਿੱਚ ਪਨਾਹ ਲਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਨੇ ਉਨ੍ਹਾਂ ਨੂੰ ਇਸ ਲਈ ਪਨਾਹ ਦਿੱਤੀ ਕਿਉਂਕਿ ਉਹ ਨਿਹੱਥੇ ਸਨ। ਹਾਲਾਂਕਿ, ਇਨ੍ਹਾਂ ਖ਼ਾਸ ਦਾਅਵਿਆਂ ਦੀ ਪੁਸ਼ਟੀ ਕਰਨ ਵਾਲਾ ਭਰੋਸੇਯੋਗ ਇਤਿਹਾਸਕ ਸਰੋਤ ਮਿਲਣਾ ਜ਼ਰੂਰੀ ਹੈ, ਤਾਂ ਜੋ ਕਿਸੇ ਗੱਲ ਨੂੰ ਪੱਕੇ ਇਤਿਹਾਸਕ ਤੱਥ ਵਜੋਂ ਪੇਸ਼ ਨਾ ਕੀਤਾ ਜਾਵੇ।

19 ਮਈ 2011 — ਸਰਕਾਰ ਵੱਲੋਂ ਗੱਲਬਾਤ ਦੀ ਕੋਸ਼ਿਸ਼: ਬਾਬਾ ਰਾਮਦੇਵ ਵੱਲੋਂ ਭ੍ਰਿਸ਼ਟਾਚਾਰ ਅਤੇ ਕਥਿਤ ਕਾਲੇ ਧਨ ਦੇ ਮੁੱਦੇ ’ਤੇ ਭੁੱਖ ਹੜਤਾਲ ਕਰਨ ਦੇ ਐਲਾਨ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਅੰਦੋਲਨ ਵਾਪਸ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਗੱਲਬਾਤ ਅਗਲੇ ਦਿਨਾਂ ਵਿੱਚ ਵੀ ਜਾਰੀ ਰਹੀ।

1 ਜੂਨ 2011 — ਬਾਬਾ ਰਾਮਦੇਵ ਦਾ ਦਿੱਲੀ ਪਹੁੰਚਣਾ: ਬਾਬਾ ਰਾਮਦੇਵ ਦਿੱਲੀ ਪਹੁੰਚੇ। ਉਨ੍ਹਾਂ ਦੇ ਅੰਦੋਲਨ ਨੂੰ ਵੱਡਾ ਜਨਤਕ ਧਿਆਨ ਮਿਲ ਰਿਹਾ ਸੀ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਮੰਤਰੀਆਂ ਨੇ ਉਨ੍ਹਾਂ ਨਾਲ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।

2 ਅਤੇ 3 ਜੂਨ 2011 — ਗੱਲਬਾਤ ਵਿੱਚ ਤੇਜ਼ੀ: ਸਰਕਾਰ ਅਤੇ ਬਾਬਾ ਰਾਮਦੇਵ ਦੇ ਨੁਮਾਇੰਦਿਆਂ ਵਿਚਕਾਰ ਗੱਲਬਾਤ ਹੋਈ, ਪਰ ਕੋਈ ਅਜਿਹਾ ਸਮਝੌਤਾ ਨਹੀਂ ਹੋ ਸਕਿਆ ਜਿਸ ਨਾਲ ਅੰਦੋਲਨ ਨੂੰ ਰੋਕਿਆ ਜਾ ਸਕੇ।

4 ਜੂਨ 2011 — ਭੁੱਖ ਹੜਤਾਲ ਦੀ ਸ਼ੁਰੂਆਤ: ਬਾਬਾ ਰਾਮਦੇਵ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ। ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਉੱਥੇ ਇਕੱਠੇ ਹੋਏ।

4 ਅਤੇ 5 ਜੂਨ ਦੀ ਦਰਮਿਆਨੀ ਰਾਤ — ਪੁਲਿਸ ਕਾਰਵਾਈ: ਅੱਧੀ ਰਾਤ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨ ਵਾਲੀ ਥਾਂ ’ਤੇ ਕਾਰਵਾਈ ਕੀਤੀ। ਸਮਕਾਲੀ ਰਿਪੋਰਟਾਂ ਅਨੁਸਾਰ, ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਲਾਠੀਚਾਰਜ ਦੀ ਵਰਤੋਂ ਕੀਤੀ ਗਈ। ਇਸ ਕਾਰਵਾਈ ਕਾਰਨ ਉੱਥੇ ਮੌਜੂਦ ਲੋਕਾਂ ਵਿੱਚ ਘਬਰਾਹਟ ਫੈਲ ਗਈ।

5 ਜੂਨ 2011 ਦੀ ਸਵੇਰ — ਬਾਬਾ ਰਾਮਦੇਵ ਵੱਲੋਂ ਬਚ ਕੇ ਨਿਕਲਣ ਦੀ ਕੋਸ਼ਿਸ਼: ਉਸ ਸਮੇਂ ਦੀਆਂ ਖ਼ਬਰਾਂ ਅਨੁਸਾਰ, ਬਾਬਾ ਰਾਮਦੇਵ ਨੇ ਸਲਵਾਰ-ਕਮੀਜ਼ ਪਹਿਨੀ ਅਤੇ ਆਪਣੀ ਦਾੜ੍ਹੀ ਨੂੰ ਦੁਪੱਟੇ ਨਾਲ ਢੱਕ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਉਨ੍ਹਾਂ ਨੂੰ ਰਣਜੀਤ ਸਿੰਘ ਫਲਾਈਓਵਰ ਦੇ ਨੇੜੇ ਕਾਬੂ ਕਰ ਲਿਆ ਗਿਆ। ਇਸ ਘਟਨਾ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪਨਾਹ ਲੈਣ ਦੇ ਦਾਅਵੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ, ਕਿਉਂਕਿ ਦੋਵਾਂ ਗੱਲਾਂ ਲਈ ਵੱਖਰੇ ਸਬੂਤ ਲੋੜੀਂਦੇ ਹਨ।

5 ਜੂਨ 2011 — ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਮਰਥਕਾਂ ਨੂੰ ਪਨਾਹ: ਪੁਲਿਸ ਕਾਰਵਾਈ ਤੋਂ ਬਾਅਦ ਬਾਬਾ ਰਾਮਦੇਵ ਦੇ ਬਹੁਤ ਸਾਰੇ ਸਮਰਥਕ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ। ਉਸ ਸਮੇਂ ਦੀ ਇੱਕ ਅਖ਼ਬਾਰੀ ਰਿਪੋਰਟ ਅਨੁਸਾਰ, ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਦਿਨ ਦੌਰਾਨ ਲਗਭਗ 10,000 ਸਮਰਥਕਾਂ ਨੂੰ ਪਨਾਹ ਦਿੱਤੀ ਗਈ ਹੋ ਸਕਦੀ ਹੈ। ਇਹ ਘਟਨਾ ਗੁਰਦੁਆਰਾ ਸਾਹਿਬ ਦੀ ਉਸ ਪਰੰਪਰਾ ਦੀ ਮਹੱਤਤਾ ਦਰਸਾਉਂਦੀ ਹੈ ਜਿਸ ਅਨੁਸਾਰ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।

ਇੱਥੇ ਇੱਕ ਮਹੱਤਵਪੂਰਨ ਫ਼ਰਕ ਸਮਝਣਾ ਜ਼ਰੂਰੀ ਹੈ। ਬਾਬਾ ਰਾਮਦੇਵ ਦੇ ਸਮਰਥਕਾਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪਨਾਹ ਲੈਣ ਬਾਰੇ ਸਮਕਾਲੀ ਖ਼ਬਰਾਂ ਮੌਜੂਦ ਹਨ, ਪਰ ਬਾਬਾ ਰਾਮਦੇਵ ਦੇ ਖ਼ੁਦ ਉੱਥੇ ਪਹੁੰਚਣ ਅਤੇ ਪੁਲਿਸ ਤੋਂ ਬਚਣ ਲਈ ਪਨਾਹ ਲੈਣ ਦੇ ਖ਼ਾਸ ਦਾਅਵੇ ਦੀ ਹੋਰ ਪੁਸ਼ਟੀ ਲੋੜੀਂਦੀ ਹੈ। ਇਤਿਹਾਸਕ ਸੱਚਾਈ ਨੂੰ ਕਾਇਮ ਰੱਖਣਾ ਜ਼ਰੂਰੀ ਹੈ, ਖ਼ਾਸ ਕਰਕੇ ਜਦੋਂ ਕਿਸੇ ਧਾਰਮਿਕ ਅਸਥਾਨ ਦੀ ਸਾਖ ਅਤੇ ਪਰੰਪਰਾ ਦਾ ਸਵਾਲ ਹੋਵੇ।

ਇਸ ਘਟਨਾ ਦਾ ਵੱਡਾ ਸੰਦੇਸ਼ ਇਹ ਹੈ ਕਿ ਜੇ ਕੋਈ ਵਿਅਕਤੀ ਮੁਸੀਬਤ ਵਿੱਚ ਹੈ, ਤਾਂ ਉਸ ਦੀ ਮਦਦ ਕਰਨ ਤੋਂ ਪਹਿਲਾਂ ਉਸ ਦੀ ਰਾਜਨੀਤਿਕ ਸੋਚ, ਧਰਮ ਜਾਂ ਸਮਾਜਿਕ ਹੈਸੀਅਤ ਨਹੀਂ ਦੇਖਣੀ ਚਾਹੀਦੀ। ਗੁਰਦੁਆਰਾ ਸਾਹਿਬ ਦਾ ਮਕਸਦ ਮਨੁੱਖਤਾ ਦੀ ਸੇਵਾ ਕਰਨਾ ਹੈ, ਨਾ ਕਿ ਕਿਸੇ ਰਾਜਨੀਤਿਕ ਧਿਰ ਦਾ ਪੱਖ ਲੈਣਾ ਜਾਂ ਕਿਸੇ ਵਿਅਕਤੀ ਨੂੰ ਕਾਨੂੰਨ ਤੋਂ ਉੱਪਰ ਰੱਖਣਾ।

ਗੁਰੂ ਨਾਨਕ ਦੇਵ ਜੀ ਨੇ ਬਰਾਬਰੀ, ਇਮਾਨਦਾਰੀ, ਵੰਡ ਛਕਣ ਅਤੇ ਦਇਆ ਦਾ ਸੰਦੇਸ਼ ਦਿੱਤਾ। ਲੰਗਰ ਦੀ ਪਰੰਪਰਾ ਇਸ ਵਿਚਾਰ ਨੂੰ ਅਮਲ ਵਿੱਚ ਲਿਆਉਂਦੀ ਹੈ, ਜਿੱਥੇ ਹਰ ਧਰਮ, ਜਾਤ ਅਤੇ ਵਰਗ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਬੈਠ ਕੇ ਭੋਜਨ ਛਕਦੇ ਹਨ। ਭੁੱਖ ਦਾ ਕੋਈ ਧਰਮ ਨਹੀਂ ਹੁੰਦਾ, ਦੁੱਖ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਮਨੁੱਖੀ ਇੱਜ਼ਤ ਕਿਸੇ ਦੇ ਰਾਜਨੀਤਿਕ ਪ੍ਰਭਾਵ ’ਤੇ ਨਿਰਭਰ ਨਹੀਂ ਹੋਣੀ ਚਾਹੀਦੀ।

ਸਿੱਖ ਧਰਮ ਵਿੱਚ ਸੇਵਾ ਦੀ ਪਰੰਪਰਾ ਵੀ ਇਸੇ ਸਿਧਾਂਤ ਨੂੰ ਮਜ਼ਬੂਤ ਕਰਦੀ ਹੈ। ਭੁੱਖੇ ਨੂੰ ਰੋਟੀ ਦੇਣਾ, ਬੇਘਰ ਨੂੰ ਸਹਾਰਾ ਦੇਣਾ, ਮੁਸੀਬਤ ਵਿੱਚ ਫਸੇ ਵਿਅਕਤੀ ਦੀ ਮਦਦ ਕਰਨਾ ਅਤੇ ਲੋੜਵੰਦ ਦੀ ਇੱਜ਼ਤ ਬਚਾਉਣਾ ਧਰਮ ਨੂੰ ਅਮਲ ਵਿੱਚ ਲਿਆਉਣ ਦੇ ਰਸਤੇ ਹਨ। ‘ਸਰਬੱਤ ਦਾ ਭਲਾ’ ਸਿਰਫ਼ ਅਰਦਾਸ ਦੇ ਸ਼ਬਦ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦਾ ਸੰਕਲਪ ਹੈ।

ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਮਨੁੱਖਤਾ ਦੀ ਸੇਵਾ ਕਰਦਿਆਂ ਕਾਨੂੰਨ ਦਾ ਸਤਿਕਾਰ ਕੀਤਾ ਜਾਵੇ। ਕਿਸੇ ਨੂੰ ਭੋਜਨ, ਮੁੱਢਲੀ ਸਹਾਇਤਾ ਜਾਂ ਮਨੁੱਖੀ ਮਰਿਆਦਾ ਦੇਣਾ ਕਾਨੂੰਨੀ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਬਰਾਬਰ ਨਹੀਂ ਹੈ। ਧਾਰਮਿਕ ਅਸਥਾਨ ਲੋੜਵੰਦਾਂ ਨੂੰ ਸਹਾਰਾ ਦੇ ਸਕਦੇ ਹਨ ਅਤੇ ਨਾਲ ਹੀ ਕਾਨੂੰਨ ਅਨੁਸਾਰ ਕੰਮ ਕਰਨ ਵਾਲੀਆਂ ਅਥਾਰਟੀਆਂ ਨਾਲ ਸਹਿਯੋਗ ਵੀ ਕਰ ਸਕਦੇ ਹਨ।

ਕਿਸੇ ਧਾਰਮਿਕ ਅਸਥਾਨ ਦੀ ਅਸਲ ਪਰਖ ਇਹ ਨਹੀਂ ਕਿ ਉਹ ਤਾਕਤਵਰ ਜਾਂ ਪ੍ਰਭਾਵਸ਼ਾਲੀ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ, ਸਗੋਂ ਇਹ ਹੈ ਕਿ ਡਰੇ ਹੋਏ, ਬੇਸਹਾਰਾ ਅਤੇ ਮੁਸੀਬਤ ਵਿੱਚ ਫਸੇ ਆਮ ਲੋਕਾਂ ਨਾਲ ਉਸ ਦਾ ਵਰਤਾਅ ਕਿਹੋ ਜਿਹਾ ਹੈ। ਸਿੱਖ ਪਰੰਪਰਾ ਸਾਨੂੰ ਸਿਖਾਉਂਦੀ ਹੈ ਕਿ ਮਨੁੱਖਤਾ ਦੀ ਸੇਵਾ ਰਾਜਨੀਤਿਕ ਪੱਖਪਾਤ ਤੋਂ ਉੱਪਰ ਹੋਣੀ ਚਾਹੀਦੀ ਹੈ।

ਗੁਰਦੁਆਰਾ ਸਿਰਫ਼ ਇਮਾਰਤ ਨਹੀਂ, ਸਗੋਂ ਮਨੁੱਖਤਾ, ਬਰਾਬਰੀ ਅਤੇ ਸੇਵਾ ਦਾ ਪ੍ਰਤੀਕ ਹੈ। ਇਸ ਦੇ ਦਰਵਾਜ਼ੇ ਰਾਜਨੀਤਿਕ ਸਹੂਲਤ ਲਈ ਨਹੀਂ, ਸਗੋਂ ਮਨੁੱਖਤਾ ਦੀ ਭਲਾਈ ਲਈ ਖੁੱਲ੍ਹੇ ਹੋਣੇ ਚਾਹੀਦੇ ਹਨ। ਇਹੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ‘ਸਰਬੱਤ ਦਾ ਭ

ਜੰਤਰ-ਮੰਤਰ ਦਾ ਰੋਸ ਪ੍ਰਦਰਸ਼ਨ: ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਨੇ ਕੀ ਖੱਟਿਆ, ਕੀ ਗੁਆਇਆ? ਪੰਜਾਬ ਆਊਟਲੁੱਕ ਸਿਆਸੀ ਵਿਸ਼ਲੇਸ਼ਣ

ਵਿਦੇਸ਼📍 ਪੰਜਾਬ

ਬਲਕੌਰ ਸਿੰਘ ਦਾ ਕਾਂਗਰਸ ਪ੍ਰੇਮ

ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਪੁਲਿਸ ਦੀ ਬੇਨਤੀ ਠੁਕਰਾਈ! ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨੇ ਕੀ ਕਿਹਾ? ਇਕਲੌਤੇ ਪੁੱਤ ਨੂੰ ਬਚਾਉਣ ਲਈ ਘਰ ਵੀ ਵੇਚਣ ਲਾਇਆ! ਸਾਊਦੀ ’ਚ ਸੁਖਚੈਨ ਸਿੰਘ ਦੀ ਸਜ਼ਾ ਪਿੱਛੇ ਕੀ ਹੈ ਮਾਮਲਾ? ਪਿੱਪਲ ਸਿੰਘ ਨੇ ਆਪਣੇ ਲੇਖ ਵਿੱਚ ਬਲਕੌਰ ਸਿੰਘ ਦੀ ਕਾਂਗਰਸ ਨਾਲ ਸਾਂਝ ਅਤੇ ‘295’ ਗੀਤ ਰਾਹੀਂ ਲੱਖਾ ਸਿਧਾਣਾ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ’ਤੇ ਸਵਾਲ ਚੁੱਕੇ ਹਨ।
ਬਲਕੌਰ ਸਿੰਘ ਦਾ ਕਾਂਗਰਸ ਪ੍ਰੇਮ

ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਪੁਲਿਸ ਦੀ ਬੇਨਤੀ ਠੁਕਰਾਈ! ਬੰਗਲਾ ਸਾਹਿਬ ਦੇ ਨੁਮਾਇੰਦਿਆਂ ਨੇ ਕੀ ਕਿਹਾ?

ਇਕਲੌਤੇ ਪੁੱਤ ਨੂੰ ਬਚਾਉਣ ਲਈ ਘਰ ਵੀ ਵੇਚਣ ਲਾਇਆ! ਸਾਊਦੀ ’ਚ ਸੁਖਚੈਨ ਸਿੰਘ ਦੀ ਸਜ਼ਾ ਪਿੱਛੇ ਕੀ ਹੈ ਮਾਮਲਾ?

ਪਿੱਪਲ ਸਿੰਘ ਨੇ ਆਪਣੇ ਲੇਖ ਵਿੱਚ ਬਲਕੌਰ ਸਿੰਘ ਦੀ ਕਾਂਗਰਸ ਨਾਲ ਸਾਂਝ ਅਤੇ ‘295’ ਗੀਤ ਰਾਹੀਂ ਲੱਖਾ ਸਿਧਾਣਾ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਮੂਸੇਵਾਲੇ ਦੀ ਵਿਰਾਸਤ ਨੂੰ ਸਿਆਸੀ ਹਿੱਤਾਂ ਲਈ ਵਰਤਣ ਦੀ ਆਲੋਚਨਾ ਕਰਦਿਆਂ ਬੀਬੀ ਚਰਨ ਕੌਰ ਦੀ ਬੇਬਾਕੀ ਦੀ ਸ਼ਲਾਘਾ ਕੀਤੀ ਹੈ

ਜਦੋਂ ਮੂਸੇਵਾਲਾ ਪੂਰਾ ਹੋਇਆ ਤੇ ਉਸਦੇ ਬਾਪ ਬਲਕੌਰ ਸਿੰਘ ਨੇ ਗਮ ‘ਚ ਦਾਹੜੀ ਰੰਗਣੀ ਛੱਡ ਦਿੱਤੀ। ਸਾਡੇ ਸਰਕਲ ‘ਚ ਏ ਚਰਚਾ ਹੋਈ ਕੇ ਆਹ ਪੰਜਾਬ ਦਾ ਸਭਿਆਚਾਰ ਆ, ਕੋਠੇ ਜਿੱਡਾ ਪੁੱਤ ਚਲਾ ਗਿਆ ਤੇ ਬਾਪ ਨੇ ਬੁਢਾਪੇ ‘ਚ ਆਪਣਾ ਲੱਕ ਟੁੱਟਾ ਮੰਨ ਲਿਆ। ਪਰ ਬਾਪੂ ਛੇਤੀ ਹੀ ਦੁਨਿਆਵੀ ਰੰਗਾਂ ‘ਚ ਮੁੜ ਆਇਆ।

ਜਗਤ ਸੱਚ ਆ ਕੇ ਮੋਇਆਂ ਨਾਲ ਮੋਇਆ ਨਹੀਂ ਜਾਂਦਾ। ਦੁਨਿਆਦਾਰੀ ਨਿਭਾਉਣੀ ਪੈਂਦੀ ਆ। ਬਲਕੌਰ ਸਿੰਘ ਨੇ ਹਾਰ ਨਹੀਂ ਮੰਨੀ ਤੇ ਨਵਾਂ ਜੀਅ ਪਰਿਵਾਰ ‘ਚ ਲੈ ਆਂਦਾ। ਪਰ ਸਿੱਧੂ ਦੇ ਕਤਲ ਲਈ ਜ਼ਿੰਮੇਵਾਰ ਸਰਕਾਰ ਬਾਰੇ ਮਾੜੀ ਮੋਟੀ ਗੱਲ ਕਰ ਓਹਦੇ ਸੰਗੀਤ ਕਾਰੋਬਾਰ ਤੇ ਸਿਆਸਤ ਵੱਲ ਵੱਧ ਧਿਆਨ ਰੱਖਿਆ। ਸਿਆਸਤ ਕਰਨਾ ਮਾੜੀ ਗੱਲ ਨਹੀਂ ਆ, ਕਾਂਗਰਸ ‘ਚ ਜਾਣਾ ਸਿੱਧੂ ਦੀ ਮਜਬੂਰੀ ਸੀ, ਬਲਕੌਰ ਸਿੰਘ ਦੀ ਨਹੀਂ। ਰਾਹੁਲ ਗਾਂਧੀ ਨੂੰ ਘਰੇ ਬਿਠਾ ਓਹਨੂੰ ਆਪਣੀ ਪੀੜ ਦਾ ਸਾਂਝੀ ਦੱਸਣਾ ਗੁਰਸਿਮਰਨ ਮੰਡ ਵੱਲੋਂ ਆਪਣੇ ਆਪ ਨੂੰ ਸਿੱਖ ਦੱਸ, ਆਪਣੇ ਸਿਰੋਂ ਸਿੱਖਾਂ ਦੀ ਪੱਗ ਲਾਹ ਰਾਜੀਵ ਗਾਂਧੀ ਦੇ ਬੁੱਤ ਦੀ ਕਾਲਖ ਪੂੰਝਣ ਵਰਗੀ ਗੱਲ ਸੀ।

ਜਿਊਂਦੀ ਜਾਨੇ ਬੰਦਿਆਂ ਦੇ ਸੌ ਰੌਲ਼ੇ ਹੁੰਦੇ ਨੇ, ਪਰ ਮਰਿਆਂ ਦੀ ਮਿੱਟੀ ਫਰੋਲਣੀ ਮਾੜੀ ਗੱਲ ਹੁੰਦੀ ਆ। ਓਹ ਵੀ ਆਪਣਿਆਂ ਦੀ, ਜਿੰਨਾ ਨੇ ਆਪਣੀ ਧਰਤ ਨਾਲ ਅਹਿਦ ਪੁਗਾਏ ਹੋਣ, ਤੇ ਮੂਸੇਵਾਲਾ ਓਹਨਾਂ ਚੋਂ ਇੱਕ ਸੀ। ਓਹਦੇ ਜਿਊਂਦੇ ਜੀਅ ਮੈਂ ਓਹਨੂੰ ਗਲਤ ਹੀ ਸਮਝਦਾ ਰਿਹਾ, ਓਹਦੀਆਂ ਬੁਰਾਈਆਂ ਹੀ ਵੇਖਦਾ ਰਿਹਾ। ਪਰ ਮਰਨ ਮਗਰੋਂ ਅਹਿਸਾਸ ਹੋਇਆ ਕੇ ਓਹ ਕਿੱਡਾ ਗਹਿਣਾ ਸੀ।

ਸਿੱਧੂ ਆਖਰ ਇੱਕ ਬੰਦਾ ਹੀ ਸੀ, ਤੇ ਬੰਦੇ ਗਲਤੀਆਂ ਕਰਦੇ ਹੁੰਦੇ ਨੇ। ਸੋਨਮ ਬਾਜਵਾ ਦੀ ਮਾਈ ਭਾਗੋ ਨਾਲ ਤੁਲਨਾ ਤੇ ਪੁਲਸ ਲਈ ‘ਮੈਂ ਵੀ ਹਰਜੀਤ’ ਦਾ ਫੱਟਾ ਫੜਨ ਵੇਲੇ ਉਸਦਾ ਵਿਰੋਧ ਹੋਇਆ। ਤੇ ਓਹ ਦੋਵਾਂ ਥਾਵਾਂ ਤੇ ਗਲਤ ਸੀ। ਹੁਣ ਏਸ ਅਧਾਰ ਤੇ ਨਾਂ ਤੇ ਓਹਨੂੰ ਪੂਰਨ ਤੌਰ ਤੇ ਰੱਦ ਕੀਤਾ ਜਾ ਸਕਦਾ ਤੇ ਨਾਂ ਹੀ ਰੱਬ ਐਲਾਨਿਆਂ ਜਾ ਸਕਦਾ। ਜਦੋਂ ਤੁਸੀਂ ਆਪਣੀ ਪਛਾਣ ਦੇ ਸਿਰੋਂ ਰੋਟੀ ਖਾ ਰਹੇ ਹੋਵੋ ਤੇ ਤੁਹਾਡੀਆਂ ਤੁਹਾਡੀ ਕੌਮ ਪ੍ਰਤੀ ਜ਼ੁੰਮੇਵਾਰੀਆਂ ਵੀ ਹੁੰਦੀਆਂ ਨੇ। ਤੇ ਜੇ ਓਹ ਜ਼ੁੰਮੇਵਾਰੀਆਂ ਨਾਂ ਨਿਭਾਓ ਤੇ ਤੁਹਾਡੇ ਲੋਕਾਂ ਨੂੰ ਪੂਰਾ ਹੱਕ ਹੁੰਦਾ ਕੇ ਓਹ ਤੁਹਾਡੇ ਨਾਲ ਰੋਸ ਕਰ ਸਕਣ। ਸੋ ਲੱਖੇ ਸਿਧਾਣੇ ਹੁਣਾ ਵੀ ਇਹੋ ਹੀ ਕੀਤਾ ਸੀ। ਅੱਜ ਦਲਜੀਤ, ਬੱਬੂ ਮਾਨ, ਸਰਤਾਜ ਜਾਂ ਕਿਸੇ ਹੋਰ ਕੋਲੋਂ ਵੀ ਲੋਕ ਓਹੋ ਉਮੀਦ ਰੱਖਦੇ ਨੇ ਜੋ ਮੂਸੇਵਾਲੇ ਕੋਲੋਂ ਰੱਖਦੇ ਸੀ।

ਪਰ ਬਲੌਕਰ ਸਿੰਘ ਵੱਲੋਂ ਸਿੱਧੂ ਦੇ ਗੀਤ 295 ਨੂੰ ਵਰਤਕੇ ਲੱਖੇ ਵਰਗਿਆਂ ਨੂੰ ਨਿਸ਼ਾਨਾ ਬਣਾਉਣਾ ਮਾੜੀ ਹਰਕਤ ਆ। ਜਿਸ ਗੀਤ ‘ਚ ਓਹ ਲੋਕਾਂ ਤੇ ਗਾਲ੍ਹਾਂ ਕੱਢਣ ਲਈ ਗੁੱਸਾ ਕੱਢ ਰਿਹਾ, ਓਸੇ ਗੀਤ ‘ਚ ਆਪ ਲੋਕਾਂ ਨੂੰ ਗਾਲ੍ਹ ਕੱਢਦਾ। ਗੀਤ ਕਿਉਕਿ ਸੁਣਨ ‘ਚ ਧਰਮ ਵਿਰੋਧੀ ਸੀ, ਇਸ ਲਈ ਲਿਬਰਾਂਡੂਆਂ ਵੱਲੋਂ ਬਹੁਤ ਸਰਾਹਿਆ ਗਿਆ।

ਇਸ ਵੇਲੇ ਦੇਸ਼ ਭਗਤੀ ਨਾਲ ਲਬਰੇਜ ਬਲਕੌਰ ਸਿੰਘ ਹੁਣੀ ਪੁੱਤ ਦੀ ਮੌਤ ਨੂੰ ਕਾਂਗਰਸ ਦੇ ਸਿਆਸੀ ਹਿੱਤਾਂ ਲਈ ਵਰਤਣ ਤੇ ਲੱਗੇ ਹੋਏ ਨੇ। ਐਡੇ ਕਲਾਕਾਰ ਨੂੰ ਟੁੱਚੀ ਜਹੀ ਸਿਆਸਤ ਦਾ ਸੰਦ ਬਣਾ ਦੇਣਾ ਸਿੱਧੂ ਦੀ ਹੱਤਕ ਆ। ਬਲਕੌਰ ਸਿੰਘ ਪਹਿਲਾਂ ਇਹ ਜਾਣਦਿਆਂ ਵੀ ਕੇ ਇੰਦਰਾ ਪੁੱਤ ਰਾਜਾ ਵੜਿੰਗ ਸਿੱਧੂ ਦੀ ਮੌਤ ਨੂੰ ਆਪਣੀ ਸਿਆਸਤ ਲਈ ਵਰਤ ਰਿਹਾ, ਉਸਦੇ ਨਾਲ ਸਾਂਝ ਰੱਖਦੇ ਆਏ ਨੇ, ਜਦੋਂ ਕੇ ਪਤਾ ਸੀ ਕੇ ਓਹ ਬੰਦਾ ਪੰਜਾਬ ਦੀ ਸਿਆਸਤ ‘ਚ ਸਭ ਤੋਂ ਘਟੀਆ ਤੇ ਮਤਲਬੀ ਬੰਦਾ।

ਬਲਕੌਰ ਸਿੰਘ ਉਹਨਾਂ ਸਮਿਆਂ ‘ਚ ਦੇਸ਼ ਪ੍ਰੇਮ ਦੀ ਸਿਆਸਤ ਕਰਨ ਡਏ ਨੇ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਵੀ ਦਾਹੜਾ ਪ੍ਰਕਾਸ਼ ਕਰਕੇ ਪੰਥਕ ਸਿਆਸਤ ਵੱਲ ਰੁਖ ਕਰਨ ਦਾ ਭੁਲੇਖਾ ਸਿਰਜ ਰਹੇ ਨੇ।

ਸਿੱਧੂ ਦੀ ਮੌਤ ਮਗਰੋਂ ਉਸਦੀ ਮਾਤਾ ਬੀਬੀ ਚਰਨ ਕੌਰ ਆਪਣੇ ਭਾਸ਼ਣਾਂ ‘ਚ ਜੁਰਅਤ ਨਾਲ ਗੱਲ ਕਰਦੀ ਆਈ ਆ। ਮਾਨਸੇ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਉਮੀਦਵਾਰ ਹੋਵੇ ਤੇ ਜਿੱਤ ਪੱਕੀ ਹੋਊ

ਕਹਿੰਦੇ ਸਿੱਧੂ ਨੂੰ ਹਰ ਕੋਈ ਆਪਣੇ ਤਰੀਕੇ ਨਾਲ ਵਰਤ ਰਿਹਾ। ਕੋਈ ਉਸਨੂੰ ਮਾੜਾ ਬੋਲ ਕੇ ਕਮਾਈ ਕਰ ਰਿਹਾ। ਕੋਈ ਉਹਦੇ ਹੱਕ ਵਿੱਚ ਬੋਲ ਕੇ। ਪਰ ਇੱਕੋ ਇੱਕ ਬੰਦਾ ਹੈ ਬਲਕੌਰ ਸਿੰਘ ਜਿਸ ਨੇ ਉਸਨੂੰ ਜਿਓਂਦੇ ਜੀਅ ਵੀ ਸਿਆਸੀ ਤੌਰ ਤੇ ਵਰਤਿਆ। ਅਤੇ ਉਸ ਦੇ ਜਾਣ ਬਾਅਦ ਵੀ ਉਸਨੂੰ ਆਪਣੀ ਸਿਆਸਤ ਲਈ ਵਰਤ ਰਿਹਾ। ਸਿੱਧੂ ਆਪਣੇ ਆਪ ਵਿੱਚ ਬਹੁਤ ਵੱਡਾ ਸੀ ਪਰ ਬਲਕੌਰ ਸਿੰਘ ਨੇ ਉਸਨੂੰ ਐਮ ਐਲ ਏ ਖੜਾ ਕਰਕੇ ਛੋਟਾ ਕਰ ਦਿੱਤਾ। ਸਿੱਧੂ ਨੂੰ ਹਰ ਵਰਗ ਦਾ ਪਿਆਰ ਮਿਲਿਆ। ਉਸਨੇ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਅਤੇ ਸਿੱਖੀ ਲਈ ਗਾਇਆ। ਇਹੀ ਕੰਮ ਲੱਖਾ ਵੀ ਕਰਦਾ ਰਿਹਾ ਅਤੇ ਹੁਣ ਵੀ ਕਰ ਰਿਹਾ। ਕਈ ਵਾਰ ਪੰਜਾਬ ਲਈ ਕੰਮ ਕਰਦਿਆਂ ਦੀ ਨਹੀਂ ਸਾਂਝ ਬਣਦੀ। ਇਹੀ ਥੋੜਾ ਬਹੁਤਾ ਲੱਖੇ ਅਤੇ ਸਿੱਧੂ ਵਿੱਚ ਹੋਇਆ। ਗਾਣੇ ਵਿੱਚ ਸਿੱਧੂ ਦਾ ਨਾਮ ਪਾਉਂਣ ਤੋਂ ਬਾਅਦ ਸਿੱਧੂ ਲੱਖੇ ਨੂੰ ਮਿਲਿਆ।

ਦੋਵੇਂ ਕਿਸਾਨੀ ਧਰਨੇ ਵੇਲੇ ਇਕੱਠੇ ਹੋਏ ਆ। ਦੋਵਾਂ ਨੇ ਰਲ ਕੇ ਸੰਘਰਸ਼ ਵਿੱਚ ਯੋਗਦਾਨ ਪਾਇਆ। ਸਿੱਧੂ ਦੇ ਜਾਣ ਤੋਂ ਬਾਅਦ ਲੱਖੇ ਨੇ ਉਹਦੇ ਇਨਸਾਫ ਲਈ ਅਵਾਜ਼ ਚੁੱਕੀ। ਬਲਕੌਰ ਸਿੰਘ ਨੇ ਖੁਦ ਸਟੇਜ ਤੋਂ ਲੱਖੇ ਨੂੰ ਕਿਹਾ ਕਿ ਲੱਖੇ ਬਚ ਕੇ ਰਹੀਂ ਤੈਨੂੰ ਵੀ ਮਰਵਾਉਂਣਾ ਚਾਹੁੰਦੇ ਆ। ਪਰ ਹੁਣ ਸਿਆਸੀ ਤੌਰ ਤੇ ਜਦੋਂ ਪਤਾ ਹੈ ਕਿ ਲੱਖਾ ਵਾਰਿਸ ਪੰਜਾਬ ਪਾਰਟੀ ਵੱਲੋਂ ਉਮੀਦਵਾਰ ਹੈ ਤਾਂ ਉਹਦੇ ਖ਼ਿਲਾਫ਼ ਜਾਣ ਬੁੱਝ ਕਿ ਸਿੱਧੂ ਦੇ ਗਾਣੇ ਵਿੱਚ ਲੱਖੇ ਨੂੰ ਨੀਵਾਂ ਦਿਖਾਇਆ ਗਿਆ। ਜਦਕਿ ਕੋਈ ਜ਼ਰੂਰਤ ਹੀ ਨਹੀਂ ਸੀ। ਬਲਕੌਰ ਨੂੰ ਇਸ ਗੱਲ ਦਾ ਪਤਾ ਕਿ ਲੱਖਾ ਪੰਜਾਬ ਦੇ ਹਰ ਇੱਕ ਮਸਲੇ ਤੇ ਲੜ ਰਿਹਾ। ਪਰ ਸਾਨੂੰ ਉਮੀਦ ਸੀ ਕਿ ਬਲਕੌਰ ਨੇ ਜਿਓਂਦੇ ਜੀਅ ਆਪਣੇ ਮੁੰਡੇ ਨੂੰ ਵਰਤਿਆ ਘੱਟੋ ਘੱਟੋ ਉਹਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਉਸ ਨੂੰ ਬਖਸ਼ ਦੇਵੇਗਾ। ਬਲਕੌਰ ਸਿੰਘ ਨੂੰ ਕਹਿਣਾ ਚਾਹੁੰਦੇ ਹਾਂ ਜਿਹੜੇ ਸਿਆਸੀ ਪਿੜ ਵਿੱਚ ਅਸੀਂ ਖੜ੍ਹੇ ਹਾਂ ਓਸੇ ਵਿੱਚ ਹੀ ਤੂੰ ਖੜ੍ਹਾ ਏ। ਤੂੰ ਕੋਈ ਵੱਖਰੀ ਜੰਗ ਨਹੀਂ ਲੜ ਰਿਹਾ। ਬਾਈ ਦੀਪ ਕਰਕੇ ਸਾਡੇ ਲੱਖੇ ਨਾਲ ਮੱਤਭੇਦ ਰਹੇ ਆ। ਪਰ ਜੇਕਰ ਬਾਈ ਦੀਪ ਲੱਖੇ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ ਤਾਂ ਉਸ ਨੂੰ ਪਤਾ ਸੀ ਕਿ ਲੱਖਾ ਵੀ ਪੰਜਾਬ ਦੀ ਲੜਾਈ ਲੜ ਰਿਹਾ। ਉਹ ਲੱਖੇ ਦੀ ਬਦਕਿਸਮਤੀ ਸੀ ਕਿ ਲੱਖਾ ਦੀਪ ਨਾਲ ਨਹੀਂ ਤੁਰ ਸਕਿਆ। ਪਰ ਬਾਈ ਦੀਪ ਦੀ ਸੋਚ ਉੱਪਰ ਖੜੀ ਹੋਈ ਪਾਰਟੀ ਦੇ ਨਾਲ ਹੈ।

ਅੰਮ੍ਰਿਤਪਾਲ ਲਈ ਬਹੁਤ ਵਾਰ ਬੋਲਿਆ। ਹਰੇਕ ਸਟੇਜ ਉੱਪਰ ਅੰਮ੍ਰਿਤਪਾਲ ਦਾ ਜ਼ਿਕਰ ਕੀਤਾ। ਜਿੱਥੇ ਪੰਜਾਬ ਦੀ ਗੱਲ ਹੋਈ ਓਥੇ ਅਸੀਂ ਆਪਣਾ ਨਿੱਜ ਨਹੀਂ ਰੱਖਦੇ। ਪਾਰਟੀ ਨੇ ਅੰਮ੍ਰਿਤਪਾਲ ਦੀ ਸਹਿਮਤੀ ਨਾਲ ਲੱਖੇ ਨੂੰ ਟਿਕਟ ਦੇ ਦਿੱਤੀ ਹੈ। ਇਸ ਸਮੇਂ ਉਹ ਸਾਡੀ ਪਾਰਟੀ ਦਾ ਉਮੀਦਵਾਰ ਹੈ। ਜੇਕਰ ਸਾਡੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਦੇ ਖਿਲਾਫ ਕੋਈ ਬਕਵਾਸ ਕਰੇਗਾ ਤਾਂ ਜਵਾਬ ਜਰੂਰ ਦੇਵਾਂਗੇ। ਬਲਕੌਰ ਨੂੰ ਅਖੀਰ ਵਿੱਚ ਇੱਕ ਗੱਲ ਹੋਰ ਕਹਿਣੇ ਆ ਕਿ ਜੇ ਤੇਰੀ ਸਰਕਾਰ ਬਣੀ ਤਾਂ ਤੂੰ ਆਪਣੇ ਮੁੰਡੇ ਦੇ ਕਾਤਲਾਂ ਤੱਕ ਕਦੇ ਨਹੀਂ ਪਹੁੰਚ ਸਕਦਾ ਤੇ ਨਾ ਕਦੇ ਉਹਨਾਂ ਨੂੰ ਸਜਾ ਦਿਵਾ ਸਕਦਾ। ਕਿਓਂਕਿ ਜਿੰਨਾ ਨੇ ਸੁਭਦੀਪ ਨੂੰ ਮਾਰਿਆ ਤੂੰ ਉਹਨਾਂ ਧਿਰਾਂ ਦਾ ਹਿੱਸਾ ਬਣ ਕੇ ਹੀ ਵਿਚਰ ਰਿਹਾ ਏ। ਪਰ ਜੇਕਰ ਵਾਰਿਸ ਪੰਜਾਬ ਦੀ ਸਰਕਾਰ ਬਣੀ ਤੈਨੂੰ ਸੁਭਦੀਪ ਦੇ ਕਾਤਲ ਫੜ੍ਹ ਕੇ ਵਿਖਾਵਾਂਗੇ। ਪੱਟ ਤੇ ਥਾਪੀ ਉਹਨਾਂ ਨੂੰ ਮਾਰ ਕੇ ਦਿਖਾ ਜਿੰਨਾ ਨੇ ਸੁ਼ਭਦੀਪ ਨੂੰ ਮਾਰਿਆ। ਆਪਣੇ ਭਰਾਵਾਂ ਨੂੰ ਪੱਟ ਤੇ ਥਾਪੀ ਮਾਰ ਕੇ ਨਹੀਂ ਦਿਖਾਈ ਦੀ। ਜਦੋਂ ਦੁਸ਼ਮਣ ਦੀਆਂ ਲੱਤਾਂ ਥੱਲੇ ਪਏ ਹੋਈਏ ਤਾਂ ਭਰਾ ਹੀ ਕੰਮ ਆਉਂਦੇ ਆ। ਪੰਪ ਦੇਣ ਆਲਿਆਂ ਵਿੱਚੋਂ ਕੋਈ ਨਹੀਂ ਖੜ੍ਹਦਾ।

ਵਿਦੇਸ਼📍 ਪੰਜਾਬ

ਰਿਆਦ ਏਅਰਪੋਰਟ 'ਤੇ ਹਾਦਸਾ: ਹੱਜ ਯਾਤਰੀਆਂ ਦੀ ਲਾਈਨ ਨੇੜੇ ਡਿੱਗੀ ਹੂਤੀ ਬਾਗੀਆਂ ਦੀ ਮਿਸਾਈਲ, ਦਹਿਸ਼ਤ ਦਾ ਮਾਹੌਲ

ਇਹ ਹਮਲਾ ਇੱਕ ਵੱਡੇ ਹਮਲੇ ਤੋਂ ਸਿਰਫ਼ ਇੱਕ ਦਿਨ ਬਾਅਦ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇੱਕ ਭਾਰਤੀ ਨਾਗਰਿਕ, ਜੋ ਸ਼ਨੀਵਾਰ ਨੂੰ ਜ਼ਖ਼ਮੀ ਹੋ ਗਿਆ ਸੀ, ਐਤਵਾਰ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।
ਰਿਆਦ ਏਅਰਪੋਰਟ 'ਤੇ ਹਾਦਸਾ: ਹੱਜ ਯਾਤਰੀਆਂ ਦੀ ਲਾਈਨ ਨੇੜੇ ਡਿੱਗੀ ਹੂਤੀ ਬਾਗੀਆਂ ਦੀ ਮਿਸਾਈਲ, ਦਹਿਸ਼ਤ ਦਾ ਮਾਹੌਲ

ਇਹ ਹਮਲਾ ਇੱਕ ਵੱਡੇ ਹਮਲੇ ਤੋਂ ਸਿਰਫ਼ ਇੱਕ ਦਿਨ ਬਾਅਦ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇੱਕ ਭਾਰਤੀ ਨਾਗਰਿਕ, ਜੋ ਸ਼ਨੀਵਾਰ ਨੂੰ ਜ਼ਖ਼ਮੀ ਹੋ ਗਿਆ ਸੀ, ਐਤਵਾਰ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।

ਰਿਆਦ: ਯਮਨ ਦੇ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਹੋਰ ਹਮਲਾ ਕੀਤਾ ਹੈ। ਸਾਊਦੀ ਜਨਰਲ ਅਥਾਰਟੀ ਆਫ਼ ਸਿਵਲ ਏਵੀਏਸ਼ਨ ਦੇ ਅਨੁਸਾਰ, ਇੱਕ ਅਣਪਛਾਤੀ ਮਿਜ਼ਾਈਲ ਜਾਂ ਪ੍ਰੋਜੈਕਟਾਈਲ ਹਵਾਈ ਅੱਡੇ ਦੇ ਟਰਮੀਨਲ-4 ਨਾਲ ਟਕਰਾ ਗਈ, ਜਿਸ ਨਾਲ ਭਿਆਨਕ ਅੱਗ ਲੱਗ ਗਈ।

ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ, ਸਾਊਦੀ ਹਵਾਈ ਰੱਖਿਆ ਪ੍ਰਣਾਲੀ ਨੇ ਹਵਾਈ ਅੱਡੇ ਨੇੜੇ ਇੱਕ ਕਰੂਜ਼ ਮਿਜ਼ਾਈਲ ਨੂੰ ਡੇਗ ਦਿੱਤਾ। ਵਾਰ-ਵਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ, ਅਧਿਕਾਰੀਆਂ ਨੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਉਮਰਾਹ ਯਾਤਰੀ ਅਤੇ ਹੋਰ ਮੁਸਾਫਰ ਟਰਮੀਨਲ 'ਤੇ ਆਪਣੀਆਂ ਉਡਾਣਾਂ ਦੀ ਉਡੀਕ ਕਰਦੇ ਦਿਖਾਈ ਦੇ ਰਹੇ ਹਨ। ਅਚਾਨਕ, ਇੱਕ ਚਮਕਦਾਰ ਸੰਤਰੀ ਰੌਸ਼ਨੀ ਦੇ ਨਾਲ ਧਮਾਕਾ ਹੋਇਆ, ਜਿਸ ਨਾਲ ਹਫੜਾ-ਦਫੜੀ ਮਚ ਗਈ ਅਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਭੱਜਣ ਲੱਗੇ। ਫੁਟੇਜ ਵਿੱਚ ਟਰਮੀਨਲ ਦੀ ਛੱਤ ਦਾ ਇੱਕ ਹਿੱਸਾ ਡਿੱਗਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਈਰਾਨ-ਸਮਰਥਿਤ ਹੂਤੀ ਬਾਗੀਆਂ ਨੇ ਪੂਰਬ ਵਿੱਚ ਦੰਮਾਮ ਹਵਾਈ ਅੱਡੇ ਸਮੇਤ ਹੋਰ ਥਾਵਾਂ 'ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਸਾਊਦੀ ਅਰਬ ਦੇ ਆਵਾਜਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਣ ਦੀ ਧਮਕੀ ਦਿੱਤੀ ਹੈ। ਸਾਊਦੀ-ਅਗਵਾਈ ਵਾਲੇ ਗੱਠਜੋੜ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਇਸਨੂੰ ਖੁੱਲ੍ਹਾ ਜੰਗੀ ਅਪਰਾਧ ਕਰਾਰ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਇਸ ਟਕਰਾਅ ਨੇ ਵਿਸ਼ਵਵਿਆਪੀ ਤੇਲ ਸਪਲਾਈ ਅਤੇ ਕੀਮਤਾਂ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਹੂਤੀਆਂ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ 'ਤੇ ਵਿਚਾਰ ਕਰ ਰਹੇ ਹਨ, ਜਿਸ ਨਾਲ ਇਸ ਟਕਰਾਅ ਦੇ ਹੋਰ ਵਧਣ ਦਾ ਡਰ ਪੈਦਾ ਹੋ ਗਿਆ ਹੈ। ਸ਼ਨੀਵਾਰ ਦੇ ਹਮਲੇ ਵਿੱਚ 13 ਲੋਕਾਂ ਦੀ ਮੌਤ, ਜਿਨ੍ਹਾਂ ਵਿੱਚ ਇੱਕ ਭਾਰਤੀ ਵੀ ਸ਼ਾਮਲ ਹੈ। ਇਹ ਹਮਲਾ ਇੱਕ ਵੱਡੇ ਹਮਲੇ ਤੋਂ ਸਿਰਫ਼ ਇੱਕ ਦਿਨ ਬਾਅਦ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇੱਕ ਭਾਰਤੀ ਨਾਗਰਿਕ, ਜੋ ਸ਼ਨੀਵਾਰ ਨੂੰ ਜ਼ਖ਼ਮੀ ਹੋ ਗਿਆ ਸੀ, ਐਤਵਾਰ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਰਿਆਦ ਸਥਿਤ ਭਾਰਤੀ ਦੂਤਾਵਾਸ ਨੇ ਇੱਕ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੇ ਪ੍ਰਬੰਧ ਕਰਨ ਲਈ ਪਰਿਵਾਰ ਨਾਲ ਸੰਪਰਕ ਕੀਤਾ ਹੈ। ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਮ੍ਰਿਤਕ ਦੀ ਪਛਾਣ ਮੁਹੰਮਦ ਯੂਸਫ ਅਲੀ ਵਜੋਂ ਕੀਤੀ ਅਤੇ ਦੱਸਿਆ ਕਿ ਇਸ ਹਮਲੇ ਵਿੱਚ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਜ਼ਖ਼ਮੀ ਹੋਏ ਹਨ।

ਉਸ ਦੇ ਇੱਕ ਪੁੱਤਰ ਦੇ ਗੋਡੇ ਦਾ ਆਪ੍ਰੇਸ਼ਨ ਚੱਲ ਰਿਹਾ ਹੈ, ਜਦਕਿ ਦੂਜੇ ਦੇ ਪੈਰ ਦੀਆਂ ਤਿੰਨ ਉਂਗਲਾਂ ਕੱਟੀਆਂ ਗਈਆਂ ਹਨ। ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਭਾਰਤੀ ਦੂਤਾਵਾਸ ਨੇ ਸਾਊਦੀ ਅਰਬ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਸੁਰੱਖਿਆ ਸਬੰਧੀ ਸਲਾਹਕਾਰੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਚੌਕਸ ਰਹਿਣ, ਲੋੜ ਪੈਣ 'ਤੇ ਘਰ ਦੇ ਅੰਦਰ ਰਹਿਣ ਅਤੇ ਸਥਾਨਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਵਿਦੇਸ਼📍 ਪੰਜਾਬ

ਦੋ ਅਮਰੀਕੀਆਂ ਨੂੰ ਮਿਲਿਆ ਅਰਥਸ਼ਾਸਤਰ ਚ ਨੋਬਲ ਪ੍ਰਾਈਜ਼, ਪੇਸ਼ ਕੀਤਾ ਅਰਥਚਾਰੇ ਦੇ ਉਤਰਾਅ-ਚੜ੍ਹਾਅ ਨੂੰ ਮੈਨੇਜ ਕਰਨ ਵਾਲੇ ਮੈਕਰੋ-ਇਕੋਨਾਮਿਕ ਮਾਡਲ

ਰਾਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਅਰਥਸ਼ਾਸਤਰ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅਰਥਸ਼ਾਸਤਰੀਆਂ ਨੇ ਇਹ ਸਮਝਣ ਵਿੱਚ ਯੋਗਦਾਨ ਪਾਇਆ ਕਿ ਆਮ ਵਿਅਕਤੀਆਂ ਦੇ ਫੈਸਲੇ ਪੂਰੀ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
ਦੋ ਅਮਰੀਕੀਆਂ ਨੂੰ ਮਿਲਿਆ ਅਰਥਸ਼ਾਸਤਰ ਚ ਨੋਬਲ ਪ੍ਰਾਈਜ਼, ਪੇਸ਼ ਕੀਤਾ ਅਰਥਚਾਰੇ ਦੇ ਉਤਰਾਅ-ਚੜ੍ਹਾਅ ਨੂੰ ਮੈਨੇਜ ਕਰਨ ਵਾਲੇ ਮੈਕਰੋ-ਇਕੋਨਾਮਿਕ ਮਾਡਲ

ਰਾਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਅਰਥਸ਼ਾਸਤਰ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅਰਥਸ਼ਾਸਤਰੀਆਂ ਨੇ ਇਹ ਸਮਝਣ ਵਿੱਚ ਯੋਗਦਾਨ ਪਾਇਆ ਕਿ ਆਮ ਵਿਅਕਤੀਆਂ ਦੇ ਫੈਸਲੇ ਪੂਰੀ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।

ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਨੇ ਮੈਕਰੋਇਕਨਾਮਿਕ ਸਥਿਰਤਾ ਦੀਆਂ ਸੂਖਮ ਆਰਥਿਕ ਨੀਹਾਂ ‘ਤੇ ਉਨ੍ਹਾਂ ਦੇ ਕੰਮ ਲਈ ਰੌਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਅਰਥਸ਼ਾਸਤਰ ਵਿੱਚ ਨੋਬਲ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਸਟਾਕਹੋਮ ਵਿੱਚ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੁਆਰਾ ਅਰਥਸ਼ਾਸਤਰ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ ਦਾ ਐਲਾਨ ਕੀਤਾ ਗਿਆ। ਇਹ ਵੱਕਾਰੀ ਪੁਰਸਕਾਰ, ਜਿਸਨੂੰ ਰਸਮੀ ਤੌਰ ‘ਤੇ ਅਲਫ੍ਰੇਡ ਨੋਬਲ ਦੀ ਯਾਦ ਵਿੱਚ ਆਰਥਿਕ ਵਿਗਿਆਨ ਵਿੱਚ ਸਵੈਰੀਗੇਸ ਰਿਕਸਬੈਂਕ ਪੁਰਸਕਾਰ ਵਜੋਂ ਜਾਣਿਆ ਜਾਂਦਾ ਹੈ, 1.2 ਮਿਲੀਅਨ ਡਾਲਰ ਦਾ ਮੁੱਲ ਰੱਖਦਾ ਹੈ।

ਅਮਰੀਕੀ ਜੋੜੀ ਦੇ ਯੋਗਦਾਨ ਤੇ ਰੋਸ਼ਨੀ ਪਾਉਂਦੇ ਹੋਏ, ਨੋਬਲ ਪ੍ਰਾਈਜ਼ ਕਮੇਟੀ ਨੇ ਕਿਹਾ ਕਿ ਉਨ੍ਹਾਂ ਨੇ ਦਿਖਾਇਆ ਕਿ ਸਟੇਬਿਲਾਈਜੇਸ਼ਨ ਪਾਲਿਸੀ ਨੂੰ ਮੁੜ ਸੁਰਜੀਤ ਕਰਨ ਲਈ ਆਰਥਿਕ ਮਾਡਲਾਂ ਨੂੰ ਕਿਵੇਂ ਪੁਨਰਗਠਿਤ ਕੀਤਾ ਜਾ ਸਕਦਾ ਹੈ। ਮੁਦਰਾਸਫੀਤੀ, ਉਤਪਾਦਨ ਅਤੇ ਖਪਤ ਵਰਗੇ ਮੈਕਰੋਇਕਨਾਮਿਕ ਵੇਰੀਏਬਲ ਵਿਚਕਾਰ ਸਟੈਟਿਸਿਟਕਲ ਲਿੰਕ ‘ਤੇ ਆਪਣੇ ਮਾਡਲਾਂ ਨੂੰ ਅਧਾਰਤ ਕਰਨ ਦੀ ਬਜਾਏ, ਉਨ੍ਹਾਂ ਨੇ ਉਨ੍ਹਾਂ ਨੂੰ ਸੂਖਮ ਆਰਥਿਕ ਨੀਂਹਾਂ ‘ਤੇ ਬਣਾਉਣ ਦਾ ਫੈਸਲਾ ਕੀਤਾ।

ਪਿਛਲੇ ਸਾਲ, ਬਿਜਨੈਸ ਇਨੋਵੇਸ਼ਨ ਤੇ ਸਟਡੀ ਕਰਨ ਵਾਲੇ ਤਿੰਨ ਰਿਸਰਚਰ ਨੇ ਇਹ ਸਮਝਾਉਣ ਲਈ ਜਿੱਤਿਆ ਕਿ ਕਿਵੇਂ ਨਵੇਂ ਉਤਪਾਦ ਅਤੇ ਕਾਢਾਂ ਆਰਥਿਕ ਵਿਕਾਸ ਅਤੇ ਮਨੁੱਖੀ ਭਲਾਈ ਨੂੰ ਵਧਾਉਂਦੀਆਂ ਹਨ, ਭਾਵੇਂ ਉਹ ਪੁਰਾਣੀਆਂ ਕੰਪਨੀਆਂ ਨੂੰ ਪਿੱਛੇ ਛੱਡ ਦੇਣ।

ਰਾਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੇ ਇਸ ਸਾਲ ਦਾ ਅਰਥਸ਼ਾਸਤਰ ਵਿੱਚ ਪੁਰਸਕਾਰ ਜਿੱਤਿਆ ਕਿਉਂਕਿ ਉਨ੍ਹਾਂ ਨੇ ਦਿਖਾਇਆ ਕਿ ਸਟੇਬਲਾਈਜੇਸ਼ਨ ਪਾਲਿਸੀ ਨੂੰ ਮੁੜ ਸੁਰਜੀਤ ਕਰਨ ਲਈ ਆਰਥਿਕ ਮਾਡਲਾਂ ਨੂੰ ਕਿਵੇਂ ਮੁੜ ਡਿਜ਼ਾਈਨ ਕੀਤਾ ਜਾ ਸਕਦਾ ਹੈ। ਆਪਣੇ ਮਾਡਲਾਂ ਨੂੰ ਮਹਿੰਗਾਈ, ਉਤਪਾਦਨ ਅਤੇ ਖਪਤ ਵਰਗੇ ਮੈਕਰੋਇਕਨਾਮਿਕ ਵੇਰੀਏਬਲਾਂ ਵਿਚਕਾਰ ਅੰਕੜਾਤਮਕ ਸਬੰਧਾਂ ‘ਤੇ ਅਧਾਰਤ ਕਰਨ ਦੀ ਬਜਾਏ, ਉਨ੍ਹਾਂ ਨੇ ਉਨ੍ਹਾਂ ਨੂੰ ਸੂਖਮ ਆਰਥਿਕ ਬੁਨਿਆਦਾਂ ‘ਤੇ ਬਣਾਉਣ ਦਾ ਫੈਸਲਾ ਕੀਤਾ। ਇਸ ਵਿੱਚ ਇਹ ਸਮਝਣਾ ਸ਼ਾਮਲ ਹੈ ਕਿ ਵਿਅਕਤੀਗਤ ਘਰਾਂ ਅਤੇ ਕਾਰੋਬਾਰ ਆਪਣੇ ਕੰਮਾਂ ਨਾਲ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਤ ਕਰਦੀਆਂ ਹਨ।

ਇਨ੍ਹਾਂ ਮਾਡਲਾਂ ਦਾ ਇੱਕ ਮੁੱਖ ਪਹਿਲੂ ਇਹ ਹੈ ਕਿ ਘਰ ਅਤੇ ਕਾਰੋਬਾਰ ਬੱਚਤ ਜਾਂ ਉਤਪਾਦ ਕੀਮਤਾਂ ਬਾਰੇ ਫੈਸਲੇ ਲੈਂਦੇ ਸਮੇਂ ਅੱਗੇ ਦੀ ਸੋਚਦੇ ਹਨ। ਜਦੋਂ ਸਰਕਾਰਾਂ ਅਤੇ ਕੇਂਦਰੀ ਬੈਂਕ ਆਪਣੀਆਂ ਆਰਥਿਕ ਨੀਤੀ ਯੋਜਨਾਵਾਂ ਦੀ ਰੂਪਰੇਖਾ ਬਣਾਉਂਦੇ ਹਨ, ਤਾਂ ਉਹ ਇਸ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਖਿੱਚ ਸਕਦੇ ਹਨ ਅਤੇ ਅਰਥਵਿਵਸਥਾ ਨੂੰ ਸਹੀ ਦਿਸ਼ਾ ਵਿੱਚ ਲੈ ਜਾ ਸਕਦੇ ਹਨ।

ਨਵੇਂ ਮਾਡਲਾਂ ਦੇ ਆਉਣ ਤੋਂ ਬਾਅਦ, ਉਹ ਆਰਥਿਕ ਮੰਦੀ ਨਾਲ ਨਜਿੱਠਣ ਵਿੱਚ ਬਹੁਤ ਮਦਦਗਾਰ ਰਹੇ ਹਨ ਜਿਨ੍ਹਾਂ ਨੇ ਸਾਨੂੰ ਪ੍ਰਭਾਵਿਤ ਕੀਤਾ ਹੈ। ਅਰਥਸ਼ਾਸਤਰ ਵਿੱਚ ਪੁਰਸਕਾਰ ਕਮੇਟੀ ਦੇ ਚੇਅਰਮੈਨ ਜੌਨ ਹੈਸਲਰ ਨੇ ਕਿਹਾ, “ਵਿਜੇਤਾਵਾਂ ਦੇ ਕੰਮ ਨੇ ਸਾਨੂੰ ਉਨ੍ਹਾਂ ਮਾਡਲਾਂ ਲਈ ਇੱਕ ਮਜ਼ਬੂਤ ​​ਥਓਰੇਟਿਕਲ ਬੇਸ ਦਿੱਤਾ ਹੈ ਜੋ ਹੁਣ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਅਤੇ ਸਰਕਾਰਾਂ ਦੁਆਰਾ ਵਰਤੇ ਜਾਂਦੇ ਹਨ। ਉਨ੍ਹਾਂ ਦੇ ਨਾਲ, ਅਸੀਂ ਆਰਥਿਕ ਝਟਕਿਆਂ, ਜਿਵੇਂ ਕਿ ਊਰਜਾ ਸੰਕਟ ਜਾਂ ਘਰੇਲੂ ਖਪਤ ਵਿੱਚ ਅਚਾਨਕ ਤਬਦੀਲੀਆਂ ਨਾਲ ਨਜਿੱਠਣ ਲਈ ਬਿਹਤਰ ਢੰਗ ਨਾਲ ਤਿਆਰ ਹਾਂ।”

ਵਿਦੇਸ਼📍 ਪੰਜਾਬ

ਸੂਡਾਨ ’ਚ ਸੋਨੇ ਦੀਆਂ ਖਾਣਾਂ ’ਤੇ ਵਰ੍ਹੀਆਂ ਮਿਜ਼ਾਈਲਾਂ, ਹਵਾਈ ਹਮਲੇ ’ਚ 72 ਮਜ਼ਦੂਰਾਂ ਦੀ ਮੌਤ

ਸੂਡਾਨ ਦੀ ਫ਼ੌਜ ਅਤੇ ਅਰਧਸੈਨਿਕ ਬਲਾਂ ਵਿਚਕਾਰ ਜਾਰੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾਣ ਦੀਆਂ ਘਟਨਾਵਾਂ ਵਧੀਆਂ ਹਨ। ਇਸ ਦਾ ਇੱਕ ਵੱਡਾ ਕਾਰਨ ਡਰੋਨ ਹਮਲਿਆਂ ਦਾ ਜੰਗ ਦੇ ਮੁੱਖ ਤਰੀਕਿਆਂ ਵਿੱਚ ਸ਼ਾਮਲ ਹੋਣਾ ਹੈ।
ਸੂਡਾਨ ’ਚ ਸੋਨੇ ਦੀਆਂ ਖਾਣਾਂ ’ਤੇ ਵਰ੍ਹੀਆਂ ਮਿਜ਼ਾਈਲਾਂ, ਹਵਾਈ ਹਮਲੇ ’ਚ 72 ਮਜ਼ਦੂਰਾਂ ਦੀ ਮੌਤ

ਸੂਡਾਨ ਦੀ ਫ਼ੌਜ ਅਤੇ ਅਰਧਸੈਨਿਕ ਬਲਾਂ ਵਿਚਕਾਰ ਜਾਰੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾਣ ਦੀਆਂ ਘਟਨਾਵਾਂ ਵਧੀਆਂ ਹਨ। ਇਸ ਦਾ ਇੱਕ ਵੱਡਾ ਕਾਰਨ ਡਰੋਨ ਹਮਲਿਆਂ ਦਾ ਜੰਗ ਦੇ ਮੁੱਖ ਤਰੀਕਿਆਂ ਵਿੱਚ ਸ਼ਾਮਲ ਹੋਣਾ ਹੈ।

ਖਾਰਤੂਮ: ਉੱਤਰੀ ਸੂਡਾਨ ਵਿੱਚ ਹੋਏ ਇੱਕ ਹਵਾਈ ਹਮਲੇ ਵਿੱਚ ਛੋਟੇ ਪੱਧਰ ’ਤੇ ਖਣਨ ਕਰਨ ਵਾਲੇ ਲਗਪਗ 72 ਲੋਕਾਂ ਦੀ ਮੌਤ ਹੋ ਗਈ। ਇੱਕ ਮਨੁੱਖੀ ਅਧਿਕਾਰ ਸੰਗਠਨ ਨੇ ਐਤਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪਿਛਲੇ ਕੁਝ ਮਹੀਨਿਆਂ ਦੌਰਾਨ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।

ਮਨੁੱਖੀ ਅਧਿਕਾਰ ਸੰਗਠਨ ‘ਐਮਰਜੈਂਸੀ ਲਾਇਰਜ਼’ ਨੇ ਇਸ ਹਮਲੇ ਲਈ ਮਿਸਰ ਦੀ ਹਵਾਈ ਫ਼ੌਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਖ਼ਬਰ ਏਜੰਸੀ ਰਾਇਟਰਜ਼ ਨੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ। ਮਿਸਰ ਦੀ ਫ਼ੌਜ ਨੇ ਇਸ ਘਟਨਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਮਿਸਰ ਦੇ ਵਿਦੇਸ਼ ਮੰਤਰਾਲੇ ਨੇ ਵੀ ਟਿੱਪਣੀ ਲਈ ਕੀਤੀ ਗਈ ਬੇਨਤੀ ਦਾ ਕੋਈ ਜਵਾਬ ਨਹੀਂ ਦਿੱਤਾ।

ਜ਼ਮੀਨ ’ਤੇ ਖਿੱਲਰੀਆਂ ਪਈਆਂ ਸਨ ਲਾਸ਼ਾਂ ਸੋਸ਼ਲ ਮੀਡੀਆ ਅਤੇ ਸਥਾਨਕ ਮਨੁੱਖੀ ਅਧਿਕਾਰ ਸਮੂਹਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਮਲਬੇ ਵਿਚਕਾਰ ਦਰਜਨਾਂ ਲਾਸ਼ਾਂ ਖਿੱਲਰੀਆਂ ਪਈਆਂ ਦਿਖਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ ਕਫ਼ਨਾਂ ਵਿੱਚ ਲਪੇਟੀਆਂ ਹੋਈਆਂ ਹੋਰ ਲਾਸ਼ਾਂ ਵੀ ਨਜ਼ਰ ਆ ਰਹੀਆਂ ਹਨ। ਹਾਲਾਂਕਿ, ਖ਼ਬਰ ਏਜੰਸੀ ਰਾਇਟਰਜ਼ ਨੇ ਇਨ੍ਹਾਂ ਤਸਵੀਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ।

ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਪੋਸਟਾਂ ਵਿੱਚ ਕੁਝ ਖਾਣ ਮਜ਼ਦੂਰ ਹਵਾਈ ਹਮਲੇ ਬਾਰੇ ਜਾਣਕਾਰੀ ਦੇ ਰਹੇ ਹਨ। ‘ਐਮਰਜੈਂਸੀ ਲਾਇਰਜ਼’ ਦਾ ਕਹਿਣਾ ਹੈ ਕਿ ਸਰਹੱਦ ਪਾਰੋਂ ਕੀਤਾ ਗਿਆ ਅਜਿਹਾ ਹਮਲਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੋਵੇਗਾ।

ਮਿਸਰ ਵਿੱਚ ਸੋਨੇ ਦੀ ਤਸਕਰੀ ਉੱਤਰੀ ਸੂਡਾਨ ਵਿੱਚ ਛੋਟੇ ਪੱਧਰ ’ਤੇ ਖਣਨ ਕਰਨ ਵਾਲਿਆਂ ਅਤੇ ਆਰਜ਼ੀ ਸੋਨੇ ਦੀਆਂ ਖਾਣਾਂ ਦੀ ਗਿਣਤੀ ਹਾਲ ਹੀ ਦੇ ਦਿਨਾਂ ਵਿੱਚ ਕਾਫ਼ੀ ਵਧੀ ਹੈ। ਇਸ ਦਾ ਕਾਰਨ ਦੇਸ਼ ਵਿੱਚ ਜਾਰੀ ਸੰਘਰਸ਼ ਹੈ, ਜਿਸ ਨੇ ਰੋਜ਼ੀ-ਰੋਟੀ ਦੇ ਹੋਰ ਸਾਧਨਾਂ ਨੂੰ ਪ੍ਰਭਾਵਿਤ ਕੀਤਾ ਹੈ। ਸੋਨਾ ਹੁਣ ਸੰਘਰਸ਼ ਵਿੱਚ ਸ਼ਾਮਲ ਦੋਵਾਂ ਧਿਰਾਂ ਲਈ ਨਕਦੀ ਦਾ ਇੱਕ ਪ੍ਰਮੁੱਖ ਸਰੋਤ ਬਣ ਗਿਆ ਹੈ। ਮਾਹਿਰਾਂ ਅਤੇ ਇਸ ਖੇਤਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਸੋਨੇ ਦਾ ਵੱਡਾ ਹਿੱਸਾ ਤਸਕਰੀ ਰਾਹੀਂ ਮਿਸਰ ਭੇਜਿਆ ਜਾਂਦਾ ਹੈ। ਡਰੋਨ ਹਮਲੇ ਬਣੇ ਜੰਗ ਦਾ ਮੁੱਖ ਤਰੀਕਾ ਸੂਡਾਨ ਦੀ ਫ਼ੌਜ ਅਤੇ ਅਰਧਸੈਨਿਕ ਬਲਾਂ ਵਿਚਕਾਰ ਜਾਰੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾਣ ਦੀਆਂ ਘਟਨਾਵਾਂ ਵਧੀਆਂ ਹਨ। ਇਸ ਦਾ ਇੱਕ ਵੱਡਾ ਕਾਰਨ ਡਰੋਨ ਹਮਲਿਆਂ ਦਾ ਜੰਗ ਦੇ ਮੁੱਖ ਤਰੀਕਿਆਂ ਵਿੱਚ ਸ਼ਾਮਲ ਹੋਣਾ ਹੈ। ਸੰਯੁਕਤ ਰਾਸ਼ਟਰ ਮੁਤਾਬਕ, ਸ਼ੁੱਕਰਵਾਰ ਨੂੰ ਸੂਡਾਨ ਦੇ ਬਲੂ ਨਾਈਲ ਸੂਬੇ ਵਿੱਚ ਫ਼ੌਜ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਵਿਸਥਾਪਿਤ ਲੋਕਾਂ ਦੇ ਇੱਕ ਕੈਂਪ ’ਤੇ ਡਰੋਨ ਹਮਲਾ ਕੀਤਾ ਗਿਆ, ਜਿਸ ਵਿੱਚ 31 ਲੋਕਾਂ ਦੀ ਮੌਤ ਹੋ ਗਈ।

ਦੇਸ਼📍 ਪੰਜਾਬ

ਦਿੱਲੀ 'ਚ ਸੀਜੇਪੀ ਦਾ ਰੋਸ ਦੂਜੇ ਦਿਨ ਵੀ ਜਾਰੀ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦਾ ਰੋਸ ਪ੍ਰਦਰਸ਼ਨ ਐਤਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ।
ਦਿੱਲੀ 'ਚ ਸੀਜੇਪੀ ਦਾ ਰੋਸ ਦੂਜੇ ਦਿਨ ਵੀ ਜਾਰੀ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦਾ ਰੋਸ ਪ੍ਰਦਰਸ਼ਨ ਐਤਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਦਿੱਲੀ ਪੁਲਿਸ ਨੇ ਤਾਜ਼ਾ ਕਾਰਵਾਈ ਦੌਰਾਨ ਲਗਭਗ 200 ਲੋਕਾਂ ਨੂੰ ਹਿਰਾਸਤ 'ਚ ਲਿਆ, ਜਦਕਿ ਸੁਪਰੀਮ ਕੋਰਟ ਨੇ ਗ਼ੈਰ-ਕਾਨੂੰਨੀ ਹਿਰਾਸਤਾਂ ਖ਼ਿਲਾਫ਼ ਚੇਤਾਵਨੀ ਦਿੱਤੀ। ਰਾਹੁਲ ਗਾਂਧੀ ਨੇ 'ਮਾਰਚ ਫ਼ਾਰ ਡੈਮੋਕ੍ਰੇਸੀ — ਦਿੱਲੀ ਚਲੋ' ਦਾ ਐਲਾਨ ਕਰਦਿਆਂ ਕਿਹਾ ਕਿ ਉਹ ਮੁੱਖ ਜੱਜ ਨੂੰ ਮਿਲਣਗੇ

ਦੇਸ਼📍 ਪੰਜਾਬ

ਇਹ ਸ਼ਿਵਜੀ ਦੀ ਬਰਾਤ ਨਹੀਂ, ਹੁੜਦੰਗੀਆਂ ਦੀ ਜਮਾਤ ਹੈ, ਰਾਹੁਲ ਗਾਂਧੀ ਦੇ ਬਿਆਨ ਤੇ ਬੀਜੇਪੀ ਦਾ ਪਲਟਵਾਰ

ਰਾਹੁਲ ਗਾਂਧੀ ਦੇ "ਸ਼ਿਵਜੀ ਦੀ ਬਰਾਤ" ਵਾਲੇ ਬਿਆਨ ਤੇ ਹੰਗਾਮਾ ਮੱਚ ਗਿਆ ਹੈ। ਵਿਰੋਧੀ ਧਿਰ ਦੇ ਪ੍ਰਦਰਸ਼ਨ ਨੂੰ "ਸ਼ਿਵਜੀ ਦਾ ਤਾਂਡਵ" ਦੱਸਣ ਤੇ ਬੀਜੇਪੀ ਨੇ ਤਿੱਖਾ ਹਮਲਾ ਬੋਲਿਆ ਹੈ।
ਇਹ ਸ਼ਿਵਜੀ ਦੀ ਬਰਾਤ ਨਹੀਂ, ਹੁੜਦੰਗੀਆਂ ਦੀ ਜਮਾਤ ਹੈ, ਰਾਹੁਲ ਗਾਂਧੀ ਦੇ ਬਿਆਨ ਤੇ ਬੀਜੇਪੀ ਦਾ ਪਲਟਵਾਰ

ਰਾਹੁਲ ਗਾਂਧੀ ਦੇ "ਸ਼ਿਵਜੀ ਦੀ ਬਰਾਤ" ਵਾਲੇ ਬਿਆਨ ਤੇ ਹੰਗਾਮਾ ਮੱਚ ਗਿਆ ਹੈ। ਵਿਰੋਧੀ ਧਿਰ ਦੇ ਪ੍ਰਦਰਸ਼ਨ ਨੂੰ "ਸ਼ਿਵਜੀ ਦਾ ਤਾਂਡਵ" ਦੱਸਣ ਤੇ ਬੀਜੇਪੀ ਨੇ ਤਿੱਖਾ ਹਮਲਾ ਬੋਲਿਆ ਹੈ। ਬੀਜੇਪੀ ਨੇ ਇਸਨੂੰ "ਹਿੰਦੂ ਵਿਰੋਧੀ" ਅਤੇ ਅਰਾਜਕਤਾ ਫੈਲਾਉਣ ਵਾਲਾ ਦੱਸਿਆ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ, ਇੰਦਰਾ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੁੱਖ ਚੋਣ ਕਮਿਸ਼ਨਰ ‘ਤੇ ਵੋਟ ਚੋਰੀ ਦਾ ਆਰੋਪ ਲਗਾਉਂਦਿਆਂ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ,। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਵਿਰੋਧ ਨੂੰ “ਸ਼ਿਵਜੀ ਦੀ ਬਰਾਤ” ਦੱਸਿਆ ਅਤੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਹੁਣ ਭਾਰਤੀ ਜਨਤਾ ਪਾਰਟੀ ਨੇ ਤਿੱਖਾ ਜਵਾਬੀ ਹਮਲਾ ਕੀਤਾ ਹੈ।

ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਹੁਲ ਗਾਂਧੀ ‘ਤੇ ਹਮਲਾ ਕਰਦਿਆਂ ਕਿਹਾ, ਸਗੋਂ ਅਰਾਜਕਤਾ ਫੈਲਾਉਣ ਵਾਲੇ ਗੁੰਡਿਆਂ ਦਾ ਇਕੱਠ ਹੈ।” ਭਾਜਪਾ ਨੇ “ਸ਼ਿਵਜੀ ਦੀ ਬਰਾਤ ਅਤੇ ਤਾਂਡਵ” ‘ਤੇ ਹਿੰਦੂ ਵਿਰੋਧੀ ਦੱਸ ਕੇ ਰਾਹੁਲ ਗਾਂਧੀ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ। ਨਾਲ ਹੀ ਕਾਂਗਰਸ ‘ਤੇ ਅਰਾਜਕਤਾ ਫੈਲਾਉਣ ਦੇ ਗੰਭੀਰ ਆਰੋਪ ਵੀ ਲਗਾਏ ਹਨ।

ਦਰਅਸਲ, ਵਿਰੋਧੀ ਪਾਰਟੀਆਂ ਦਿੱਲੀ ਵਿੱਚ ਵੋਟ ਚੋਰੀ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੌਰਾਨ, ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਰੀਆਂ ਪਾਰਟੀਆਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਅਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਸੰਵਿਧਾਨ ਨੂੰ ਬਚਾਉਣਾ ਚਾਹੁੰਦਾ ਹੈ, ਭਾਵੇਂ ਪਾਰਟੀ ਨਾਲ ਸਬੰਧਤ ਹੋਵੇ, ਉਹ ਆ ਸਕਦਾ ਹੈ। ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ।

ਉਨ੍ਹਾਂ ਇਹ ਵੀ ਕਿਹਾ, “ਮੇਰੀ ਭੈਣ ਕਹਿੰਦੀ ਹੈ ਕਿ ਸਾਨੂੰ ਇੱਕ ਯੋਜਨਾ ਬਣਾਉਣੀ ਚਾਹੀਦੀ ਹੈ।

ਇਹ ਸ਼ਿਵਜੀ ਦੀ ਬਰਾਤ ਹੈ, ਜੋ ਕੋਈ ਵੀ ਆਉਣਾ ਚਾਹੁੰਦਾ ਹੈ ਉਹ ਆ ਸਕਦਾ ਹੈ, ਕੋਈ ਵੀ ਸ਼ਾਮਲ ਹੋ ਸਕਦਾ ਹੈ। ਕਿਸੇ ਨੂੰ ਆਉਣ ਤੋਂ ਨਹੀਂ ਰੋਕਿਆ ਜਾਵੇਗਾ।

ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਅਤੇ ਇਸ ਬਿਆਨ ਤੋਂ ਬਾਅਦ, ਭਾਜਪਾ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਮਲਾ ਕਰਦੇ ਹੋਏ ਕਿਹਾ, “ਇਹ ਸ਼ਿਵਜੀ ਦੀ ਬਰਾਤ ਨਹੀਂ, ਸਗੋਂ ਅਰਾਜਕਤਾ ਫੈਲਾਉਣ ਵਾਲੇ ਦੰਗਾਕਾਰੀਆਂ ਦੀ ਜਮਾਤ ਹੈ। ਕਾਂਗਰਸ ਪਰਜੀਵੀ ਪਾਰਟੀ ਬਣ ਗਈ ਹੈ। ਇਹ ਲਗਾਤਾਰ ਚੋਣਾਂ ਹਾਰਦੀ ਹੈ, ਅਤੇ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਆਪਣੀ ਨਿਰਾਸ਼ਾ ਨੂੰ ਕੱਢਣਾ ਕਾਂਗਰਸ ਦੀ ਕਿਸਮਤ ਬਣ ਗਿਆ ਹੈ।”

ਉਨ੍ਹਾਂ ਕਿਹਾ, “ਕੀ ਉਹ ਸੰਵਿਧਾਨ ਬਾਰੇ ਕਿਉਂ ਗੱਲ ਕਰਨਗੇ, ਜਿਸ ਨੇ 90 ਵਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਬਦਲਿਆ ਹੈ?” ਦੇਸ਼ ਭਰ ਦੇ ਵੱਡੇ ਰਾਜਾਂ ਵਿੱਚ ਕਾਂਗਰਸ ਦਾ ਪਹਿਲਾਂ ਹੀ ਸਫਾਇਆ ਹੋ ਚੁੱਕਾ ਹੈ। ਤਿੰਨ ਜਾਂ ਚਾਰ ਰਾਜਾਂ ਨੂੰ ਛੱਡ ਕੇ, ਇਹ ਬਾਕੀ ਸਾਰਿਆਂ ਵਿੱਚ ਇੱਕ ਜੂਨੀਅਰ ਸਾਥੀ ਬਣ ਗਈ ਹੈ। ਉਹ ਸ਼ਿਵਜੀ ਦੀ ਬਰਾਤ ਦੀ ਗੱਲ ਕਰਦੇ ਹਨ। ਉਹ ਰਾਮ ਦਾ ਵਿਰੋਧ ਕਰਦੇ ਹੋਏ ਸ਼ਿਵਜੀ ਬਾਰੇ ਗੱਲ ਨਹੀਂ ਕਰ ਸਕਦੇ।

ਭਾਜਪਾ ਸਪੀਕਰ ਪ੍ਰਦੀਪ ਭੰਡਾਰੀ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦਾ ਇੱਕ ਵੀਡੀਓ ਸਾਂਝਾ ਕਰਕੇ ਕਾਂਗਰਸ ‘ਤੇ ਸਿੱਧਾ ਹਮਲਾ ਬੋਲਿਆਂ। ਉਨ੍ਹਾਂ ਕਿਹਾ, “ਰਾਹੁਲ ਗਾਂਧੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਆਪਣੇ ਵਿਰੋਧ ਦੀ ਤੁਲਨਾ ‘ਸ਼ਿਵ ਦੇ ਵਿਆਹ ਦੀ ਬਰਾਤ’ ਨਾਲ ਕਰਦੇ ਹਨ। ਇਹ ਨਾ ਸਿਰਫ਼ ਉਨ੍ਹਾਂ ਦੀ ਹਿੰਦੂ ਵਿਰੋਧੀ ਨਫ਼ਰਤ ਨੂੰ ਦਰਸਾਉਂਦਾ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਇਹ ਆਦਮੀ, ਜੋਂ ਚੋਣ ਹਿੰਦੂ ਹੈ’, ਆਪਣੀ ਤੁਲਨਾ ‘ਭਗਵਾਨ ਸ਼ਿਵ’ ਨਾਲ ਕਰ ਰਿਹਾ ਹੈ।”

ਦੇਸ਼📍 ਪੰਜਾਬ

ਜੰਤਰ-ਮੰਤਰ 'ਤੇ ਪਹਿਲੀ ਵਾਰ ਕਦੋਂ ਹੋਇਆ ਸੀ ਪ੍ਰਦਰਸ਼ਨ? ਪੜ੍ਹੋ ਇਸ ਇਤਿਹਾਸਕ ਵਿਰਸੇ ਤੋਂ 'ਲੋਕਤੰਤਰ ਦੀ ਆਵਾਜ਼' ਬਣਨ ਦੀ ਪੂਰੀ ਕਹਾਣੀ

ਇਸ ਤੋਂ ਬਾਅਦ, ਸਰਕਾਰ ਨੇ ਬੋਟ ਕਲੱਬ 'ਤੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਇਆ ਅਤੇ ਜੰਤਰ-ਮੰਤਰ ਨੂੰ ਪ੍ਰਦਰਸ਼ਨਕਾਰੀਆਂ ਲਈ ਅਧਿਕਾਰਤ ਸਥਾਨ ਵਜੋਂ ਨਿਰਧਾਰਤ ਕੀਤਾ।
ਜੰਤਰ-ਮੰਤਰ 'ਤੇ ਪਹਿਲੀ ਵਾਰ ਕਦੋਂ ਹੋਇਆ ਸੀ ਪ੍ਰਦਰਸ਼ਨ? ਪੜ੍ਹੋ ਇਸ ਇਤਿਹਾਸਕ ਵਿਰਸੇ ਤੋਂ 'ਲੋਕਤੰਤਰ ਦੀ ਆਵਾਜ਼' ਬਣਨ ਦੀ ਪੂਰੀ ਕਹਾਣੀ

ਇਸ ਤੋਂ ਬਾਅਦ, ਸਰਕਾਰ ਨੇ ਬੋਟ ਕਲੱਬ 'ਤੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਇਆ ਅਤੇ ਜੰਤਰ-ਮੰਤਰ ਨੂੰ ਪ੍ਰਦਰਸ਼ਨਕਾਰੀਆਂ ਲਈ ਅਧਿਕਾਰਤ ਸਥਾਨ ਵਜੋਂ ਨਿਰਧਾਰਤ ਕੀਤਾ। ਬੋਟ ਕਲੱਬ ਦੇ ਦੌਰ ਤੋਂ ਪਹਿਲਾਂ ਦਿੱਲੀ ਵਿੱਚ ਪ੍ਰਦਰਸ਼ਨ ਅਕਬਰ ਰੋਡ 'ਤੇ ਹੁੰਦੇ ਸਨ।

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਕੇਂਦਰ ਵਿੱਚ ਸਥਿਤ ਜੰਤਰ-ਮੰਤਰ ਲੰਬੇ ਸਮੇਂ ਤੋਂ ਭਾਰਤੀ ਲੋਕਤੰਤਰ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਇੱਕ ਮੰਚ ਵਜੋਂ ਕੰਮ ਕਰਦਾ ਆ ਰਿਹਾ ਹੈ।

ਸਾਲਾਂ ਤੋਂ ਜੰਤਰ-ਮੰਤਰ ਹਾਸ਼ੀਏ 'ਤੇ ਪਏ ਲੋਕਾਂ ਦੀਆਂ ਸ਼ਿਕਾਇਤਾਂ ਦਾ ਗਵਾਹ ਰਿਹਾ ਹੈ; ਇਹ ਅਜਿਹੇ ਕਈ ਅੰਦੋਲਨਾਂ ਦਾ ਕੇਂਦਰ ਰਿਹਾ ਹੈ ਜਿਨ੍ਹਾਂ ਨੇ ਸਰਕਾਰਾਂ ਨੂੰ ਝੁਕਣ ਲਈ ਮਜਬੂਰ ਕੀਤਾ ਅਤੇ ਇੱਥੋਂ ਤੱਕ ਕਿ ਸੱਤਾ ਵਿੱਚ ਤਬਦੀਲੀ ਵੀ ਲਿਆਂਦੀ। ਹੁਣ, ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨਾਂ 'ਤੇ ਇੱਕ ਵਾਰ ਫਿਰ ਪਾਬੰਦੀ ਲਗਾ ਦਿੱਤੀ ਗਈ ਹੈ। ਦਰਅਸਲ, 12 ਅਕਤੂਬਰ 2026 ਨੂੰ ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਵਿਰੋਧ ਪ੍ਰਦਰਸ਼ਨ ਲਈ ਨਿਰਧਾਰਤ ਸਥਾਨ ਵਜੋਂ ਮਾਨਤਾ ਖਤਮ ਕਰਨ ਦਾ ਹੁਕਮ ਜਾਰੀ ਕੀਤਾ। ਇਸਦਾ ਮਤਲਬ ਹੈ ਕਿ ਉੱਥੇ ਹੁਣ ਧਰਨੇ, ਮੁਜ਼ਾਹਰੇ ਅਤੇ ਅਜਿਹੀਆਂ ਹੋਰ ਗਤੀਵਿਧੀਆਂ ਨਹੀਂ ਹੋ ਸਕਦੀਆਂ।

ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਈ ਗਈ ਹੈ। ਆਓ ਜਾਣੀਏ ਇਸ ਢਾਂਚੇ ਜੋ ਮੱਧਕਾਲੀ ਭਾਰਤ ਵਿੱਚ ਬਣਾਇਆ ਗਿਆ ਸੀ ਦੇ ਲੋਕਤੰਤਰ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਬਣਨ, ਅਤੀਤ ਵਿੱਚ ਪਾਬੰਦੀਆਂ ਲਗਾਉਣ ਅਤੇ ਫਿਰ ਹਟਾਉਣ ਦੇ ਕਾਰਨਾਂ ਅਤੇ ਹੋਰ ਬਹੁਤ ਕੁਝ ਬਾਰੇ ਪੂਰੀ ਕਹਾਣੀ... ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਪਿੱਛੇ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਸੰਸਦ ਭਵਨ ਦੇ ਨੇੜੇ ਹੋਣ ਕਾਰਨ ਇਹ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਬਣ ਗਿਆ ਹੈ। ਜਿਹੜੇ ਲੋਕ ਆਪਣੀਆਂ ਸਮੱਸਿਆਵਾਂ ਦੱਸਣ ਲਈ ਆਪਣੇ ਨੁਮਾਇੰਦਿਆਂ ਨੂੰ ਨਿੱਜੀ ਤੌਰ 'ਤੇ ਨਹੀਂ ਮਿਲ ਸਕਦੇ, ਉਨ੍ਹਾਂ ਲਈ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨਾ ਸਰਕਾਰ ਤੱਕ ਆਪਣਾ ਸੰਦੇਸ਼ ਪਹੁੰਚਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ। ਜੰਤਰ-ਮੰਤਰ 'ਤੇ ਪਹਿਲਾ ਵਿਰੋਧ ਪ੍ਰਦਰਸ਼ਨ 1993 ਵਿੱਚ ਡੀ.ਯੂ.ਐਸ.ਯੂ. (ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ) ਦੇ ਤਤਕਾਲੀ ਪ੍ਰਧਾਨ ਆਸ਼ੀਸ਼ ਸੂਦ ਦੁਆਰਾ ਕੇਂਦਰੀ ਸਰਕਾਰ ਦੇ ਹੁਕਮਾਂ ਤੋਂ ਬਾਅਦ ਕੀਤਾ ਗਿਆ ਸੀ। ਉਦੋਂ ਤੋਂ, ਇਹ ਹਜ਼ਾਰਾਂ ਛੋਟੇ-ਵੱਡੇ ਵਿਰੋਧ ਪ੍ਰਦਰਸ਼ਨਾਂ ਦਾ ਗਵਾਹ ਰਿਹਾ ਹੈ।

31 ਜਨਵਰੀ 2003 ਦੇ ਦਿੱਲੀ ਪੁਲਿਸ ਦੇ ਸਟੈਂਡਿੰਗ ਆਰਡਰ ਨੰਬਰ 309 ਦੇ ਅਨੁਸਾਰ, ਜੰਤਰ-ਮੰਤਰ 'ਤੇ 5,000 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ, ਪ੍ਰਦਰਸ਼ਨਕਾਰੀਆਂ ਨੂੰ ਇਸ ਸਥਾਨ 'ਤੇ ਆਪਣੇ ਵਾਹਨ ਲਿਆਉਣ ਦੀ ਮਨਾਹੀ ਹੈ। ਜੇਕਰ ਭੀੜ ਬਹੁਤ ਜ਼ਿਆਦਾ ਹੁੰਦੀ ਸੀ ਤਾਂ ਇਕੱਠ ਨੂੰ ਰਾਮਲੀਲਾ ਮੈਦਾਨ ਵਿੱਚ ਤਬਦੀਲ ਕਰਨ ਦੀ ਵਿਵਸਥਾ ਸੀ। ਜੰਤਰ-ਮੰਤਰ ਤੋਂ ਪਹਿਲਾਂ, ਰਾਜਪਥ (ਹੁਣ ਕਰਤੱਵਯ ਪਥ) ਦੇ ਨੇੜੇ 'ਬੋਟ ਕਲੱਬ' ਦੇ ਲਾਅਨ ਪ੍ਰਦਰਸ਼ਨਾਂ ਲਈ ਨਿਰਧਾਰਤ ਕੀਤੇ ਗਏ ਸਨ। ਸੰਸਦ ਭਵਨ, ਰਾਸ਼ਟਰਪਤੀ ਭਵਨ ਅਤੇ ਨੌਰਥ ਤੇ ਸਾਊਥ ਬਲਾਕਾਂ ਦੇ ਨੇੜੇ ਹੋਣ ਕਾਰਨ ਇਸ ਸਥਾਨ ਨੂੰ ਸੱਤਾ ਨੂੰ ਚੁਣੌਤੀ ਦੇਣ ਲਈ ਆਦਰਸ਼ ਮੰਨਿਆ ਜਾਂਦਾ ਸੀ। ਹਾਲਾਂਕਿ, 1988 ਵਿੱਚ ਸਰਕਾਰ ਉਦੋਂ ਹਿੱਲ ਗਈ ਜਦੋਂ ਆਗੂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ ਨੇ ਉੱਥੇ ਇੱਕ ਹਫ਼ਤੇ ਲਈ ਡੇਰਾ ਲਾਇਆ; ਉਨ੍ਹਾਂ ਨੇ ਉੱਥੇ ਹੀ ਖਾਣਾ ਪਕਾਇਆ, ਖਾਧਾ ਅਤੇ ਇੱਥੋਂ ਤੱਕ ਕਿ ਆਪਣੇ ਪਸ਼ੂਆਂ ਨੂੰ ਵੀ ਉੱਥੇ ਹੀ ਬੰਨ੍ਹਿਆ। ਇਸ ਤੋਂ ਬਾਅਦ, ਸਰਕਾਰ ਨੇ ਬੋਟ ਕਲੱਬ 'ਤੇ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਇਆ ਅਤੇ ਜੰਤਰ-ਮੰਤਰ ਨੂੰ ਪ੍ਰਦਰਸ਼ਨਕਾਰੀਆਂ ਲਈ ਅਧਿਕਾਰਤ ਸਥਾਨ ਵਜੋਂ ਨਿਰਧਾਰਤ ਕੀਤਾ। ਬੋਟ ਕਲੱਬ ਦੇ ਦੌਰ ਤੋਂ ਪਹਿਲਾਂ ਦਿੱਲੀ ਵਿੱਚ ਪ੍ਰਦਰਸ਼ਨ ਅਕਬਰ ਰੋਡ 'ਤੇ ਹੁੰਦੇ ਸਨ।

ਦੇਸ਼📍 ਪੰਜਾਬ

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਂ ’ਤੇ ਠੱਗਾਂ ਦਾ ਨਵਾਂ ਜਾਲ, ਫਰਜ਼ੀ ਐਪ ਰਾਹੀਂ ਮੋਬਾਈਲ ਹੈਕ ਕਰ ਰਹੇ ਅਪਰਾਧੀ

ਸਾਈਬਰ ਅਪਰਾਧੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਫਰਜ਼ੀ ਏਪੀਕੇ ਫਾਈਲ ਰਾਹੀਂ ਲੋਕਾਂ ਦੇ ਮੋਬਾਈਲ ਹੈਕ ਕਰ ਰਹੇ ਹਨ, ਜਿਸ ਕਾਰਨ ਡਾਟਾ ਚੋਰੀ ਤੇ ਬਲੈਕਮੇਲਿੰਗ ਦਾ ਖ਼ਤਰਾ ਵਧ ਗਿਆ ਹੈ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਂ ’ਤੇ ਠੱਗਾਂ ਦਾ ਨਵਾਂ ਜਾਲ, ਫਰਜ਼ੀ ਐਪ ਰਾਹੀਂ ਮੋਬਾਈਲ ਹੈਕ ਕਰ ਰਹੇ ਅਪਰਾਧੀ

ਸਾਈਬਰ ਅਪਰਾਧੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਫਰਜ਼ੀ ਏਪੀਕੇ ਫਾਈਲ ਰਾਹੀਂ ਲੋਕਾਂ ਦੇ ਮੋਬਾਈਲ ਹੈਕ ਕਰ ਰਹੇ ਹਨ, ਜਿਸ ਕਾਰਨ ਡਾਟਾ ਚੋਰੀ ਤੇ ਬਲੈਕਮੇਲਿੰਗ ਦਾ ਖ਼ਤਰਾ ਵਧ ਗਿਆ ਹੈ।

ਆਨੰਦ ਪ੍ਰਕਾਸ਼, ਚਰਪੋਖਰੀ (ਆਰਾ)। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਂ ’ਤੇ ਸਾਈਬਰ ਅਪਰਾਧੀਆਂ ਤੇ ਹੈਕਰਾਂ ਦਾ ਇੱਕ ਨਵਾਂ ਤੇ ਖ਼ਤਰਨਾਕ ਗਿਰੋਹ ਸਰਗਰਮ ਹੋ ਗਿਆ ਹੈ, ਜੋ ਸਿੱਧੇ ਤੌਰ ’ਤੇ ਆਮ ਲੋਕਾਂ ਦੇ ਮੋਬਾਈਲ ਤੇ ਵ੍ਹਟਸਐਪ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਨ੍ਹੀਂ ਦਿਨੀਂ ਆਵਾਸ ਯੋਜਨਾ ਦੀ ਨਵੀਂ ਸੂਚੀ ਨੂੰ ਲੈ ਕੇ ਪੇਂਡੂ ਇਲਾਕਿਆਂ ਦੇ ਲੋਕਾਂ ’ਚ ਕਾਫ਼ੀ ਉਤਸੁਕਤਾ ਹੈ। ਲੋਕ ਸੂਚੀ ’ਚ ਆਪਣਾ ਨਾਂ ਦੇਖਣ ਲਈ ਲਗਾਤਾਰ ਜਾਣਕਾਰੀ ਇਕੱਠੀ ਕਰ ਰਹੇ ਹਨ।

ਲੋਕਾਂ ਦੀ ਇਸ ਉਤਸੁਕਤਾ ਤੇ ਮਜਬੂਰੀ ਦਾ ਫ਼ਾਇਦਾ ਚੁੱਕਦਿਆਂ ਸਾਈਬਰ ਠੱਗਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਂ ’ਤੇ ਇੱਕ ਫਰਜ਼ੀ ਏਪੀਕੇ (ਐਂਡਰਾਇਡ ਐਪਲੀਕੇਸ਼ਨ) ਫਾਈਲ ਤਿਆਰ ਕੀਤੀ ਹੈ, ਜਿਸ ਨੂੰ ਵ੍ਹਟਸਐਪ ਰਾਹੀਂ ਧੜੱਲੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ’ਚ ਕਈ ਲੋਕ ਇਸ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਜਿਵੇਂ ਹੀ ਕੋਈ ਵਿਅਕਤੀ ਸੂਚੀ ’ਚ ਆਪਣਾ ਨਾਂ ਦੇਖਣ ਦੇ ਲਾਲਚ ’ਚ ਇਸ ਏਪੀਕੇ ਫਾਈਲ ਨੂੰ ਆਪਣੇ ਮੋਬਾਈਲ ’ਤੇ ਡਾਊਨਲੋਡ ਜਾਂ ਇੰਸਟਾਲ ਕਰਦਾ ਹੈ, ਉਸ ਦਾ ਮੋਬਾਈਲ ਸਾਈਬਰ ਠੱਗਾਂ ਦੇ ਕਾਬੂ ’ਚ ਚਲਾ ਜਾਂਦਾ ਹੈ।

ਮੋਬਾਈਲ ਹੈਕ ਹੁੰਦਿਆਂ ਹੀ ਠੱਗ ਫ਼ੋਨ ’ਚ ਮੌਜੂਦ ਤਸਵੀਰਾਂ, ਸੰਪਰਕ ਸੂਚੀ, ਵਿੱਤੀ ਜਾਣਕਾਰੀ ਤੇ ਨਿੱਜੀ ਡਾਟਾ ਚੋਰੀ ਕਰ ਲੈਂਦੇ ਹਨ। ਇਸ ਤੋਂ ਬਾਅਦ ਪੀੜਤ ਦੇ ਵ੍ਹਟਸਐਪ ਰਾਹੀਂ ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਉਹੀ ਖ਼ਤਰਨਾਕ ਏਪੀਕੇ ਫਾਈਲ ਆਪਣੇ ਆਪ ਭੇਜੀ ਜਾਣ ਲੱਗਦੀ ਹੈ। ਇਸ ਤਰ੍ਹਾਂ ਠੱਗੀ ਦਾ ਇਹ ਜਾਲ ਲਗਾਤਾਰ ਫੈਲਦਾ ਜਾ ਰਿਹਾ ਹੈ।

ਮੋਬਾਈਲ ਤੇ ਵ੍ਹਟਸਐਪ ਹੈਕ ਹੁੰਦਿਆਂ ਹੀ ਠੱਗ ਪੀੜਤ ਦੇ ਵ੍ਹਟਸਐਪ ਸੰਪਰਕਾਂ ਨੂੰ ਮਜਬੂਰੀ ਦਾ ਹਵਾਲਾ ਦੇ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੰਦੇ ਹਨ। ਇਸ ਠੱਗੀ ਦਾ ਸ਼ਿਕਾਰ ਹੋਏ ਦੋਬੇਯਾ ਵਾਸੀ ਮੰਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਸੰਪਰਕ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ ਨਾਂ ਦੇਖਣ ਲਈ ਏਪੀਕੇ ਫਾਈਲ ਭੇਜੀ ਸੀ। ਜਿਵੇਂ ਹੀ ਉਨ੍ਹਾਂ ਨੇ ਉਸ ’ਤੇ ਕਲਿੱਕ ਕੀਤਾ, ਉਨ੍ਹਾਂ ਦਾ ਵ੍ਹਟਸਐਪ ਲੌਗਆਊਟ ਹੋ ਗਿਆ ਤੇ ਮੋਬਾਈਲ ਵਿੱਚੋਂ ਕਈ ਐਪ ਵੀ ਗਾਇਬ ਹੋ ਗਏ। ਮੰਜੇ ਨੂੰ ਤੁਰੰਤ ਠੱਗੀ ਦਾ ਅਹਿਸਾਸ ਹੋ ਗਿਆ ਤੇ ਉਨ੍ਹਾਂ ਨੇ ਫ਼ੌਰਨ ਆਪਣਾ ਮੋਬਾਈਲ ਫੈਕਟਰੀ ਰੀਸੈੱਟ ਕਰ ਦਿੱਤਾ। ਇਸ ਨਾਲ ਉਹ ਵਿੱਤੀ ਨੁਕਸਾਨ ਤੋਂ ਤਾਂ ਬਚ ਗਏ, ਪਰ ਉਨ੍ਹਾਂ ਦੇ ਮੋਬਾਈਲ ਦਾ ਸਾਰਾ ਡਾਟਾ ਮਿਟ ਗਿਆ। ਇਸੇ ਤਰ੍ਹਾਂ ਦੀ ਘਟਨਾ ਚਰਪੋਖਰੀ ਦੇ ਵਿਸ਼ਾਲ ਕੁਮਾਰ, ਪ੍ਰਦੀਪ ਕੁਮਾਰ ਸਮੇਤ ਕਈ ਜਨ ਪ੍ਰਤੀਨਿਧੀਆਂ ਨਾਲ ਵੀ ਵਾਪਰ ਚੁੱਕੀ ਹੈ। ਹਾਲਾਤ ਇਹ ਹਨ ਕਿ ਕਈ ਲੋਕ ਆਪਣੇ ਵ੍ਹਟਸਐਪ ਸਟੇਟਸ ’ਤੇ ‘ਮੇਰਾ ਵ੍ਹਟਸਐਪ ਹੈਕ ਹੋ ਗਿਆ ਹੈ। ਜੇਕਰ ਕੋਈ ਮੈਸੇਜ ਕਰਕੇ ਪੈਸੇ ਮੰਗੇ ਤਾਂ ਨਾ ਦਿਓ’ ਲਿਖ ਕੇ ਆਪਣੇ ਸੰਪਰਕਾਂ ਨੂੰ ਸਾਵਧਾਨ ਕਰ ਰਹੇ ਹਨ।

ਸਰਕਾਰੀ ਯੋਜਨਾਵਾਂ ਦੇ ਨਾਂ ’ਤੇ ਠੱਗੀ ਦਾ ਪੁਰਾਣਾ ਤਰੀਕਾ ਸਾਈਬਰ ਅਪਰਾਧੀਆਂ ਵੱਲੋਂ ਠੱਗੀ ਦਾ ਇਹ ਕੋਈ ਪਹਿਲਾ ਤਰੀਕਾ ਨਹੀਂ ਹੈ। ਉਹ ਲਗਾਤਾਰ ਵੱਖ-ਵੱਖ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦੇ ਨਾਂ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਕੁਝ ਸਮਾਂ ਪਹਿਲਾਂ ਆਰਟੀਓ ਚਲਾਨ ਕੱਟਣ ਦੇ ਨਾਂ ’ਤੇ ਫਰਜ਼ੀ ਏਪੀਕੇ ਫਾਈਲਾਂ ਭੇਜ ਕੇ ਲੋਕਾਂ ਨੂੰ ਲਿੰਕ ਖੋਲ੍ਹਣ ਲਈ ਕਿਹਾ ਜਾਂਦਾ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਕੱਟਣ ਜਾਂ ਨਵੀਂ ਸੂਚੀ ਦੇਖਣ ਦਾ ਝਾਂਸਾ ਦੇ ਕੇ ਏਪੀਕੇ ਫਾਈਲਾਂ ਵਾਇਰਲ ਕੀਤੀਆਂ ਗਈਆਂ। ਹੁਣ ਜਦੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਤਾਂ ਠੱਗਾਂ ਨੇ ਇਸ ਦਾ ਫ਼ਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਯੋਜਨਾ ਦਾ ਨਾਂ ਹੋਣ ਕਾਰਨ ਆਮ ਨਾਗਰਿਕ ਇਸ ਨੂੰ ਅਸਲੀ ਸਮਝ ਕੇ ਧੋਖਾ ਖਾ ਜਾਂਦੇ ਹਨ। ਕੀ ਕਹਿੰਦੇ ਹਨ ਸਾਈਬਰ ਡੀਐੱਸਪੀ? ਸਾਈਬਰ ਡੀਐੱਸਪੀ ਰੌਸ਼ਨ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਕਿਸੇ ਐਪ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਾ ਹੋ ਜਾਵੇ, ਉਦੋਂ ਤੱਕ ਉਸ ਨੂੰ ਬਿਲਕੁਲ ਵੀ ਇੰਸਟਾਲ ਨਾ ਕਰੋ। ਐਂਡਰਾਇਡ ਯੂਜ਼ਰ ਕੋਈ ਵੀ ਐਪ ਸਿਰਫ਼ ਗੂਗਲ ਪਲੇਅ ਸਟੋਰ ਤੋਂ ਤੇ ਆਈਫੋਨ ਯੂਜ਼ਰ ਸਿਰਫ਼ ਐਪ ਸਟੋਰ ਤੋਂ ਹੀ ਡਾਊਨਲੋਡ ਕਰਨ, ਕਿਉਂਕਿ ਵ੍ਹਟਸਐਪ ਜਾਂ ਹੋਰ ਮਾਧਿਅਮਾਂ ਰਾਹੀਂ ਮਿਲਣ ਵਾਲੀਆਂ ਏਪੀਕੇ ਫਾਈਲਾਂ ਅਸੁਰੱਖਿਅਤ ਹੋ ਸਕਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਗਲਤੀ ਨਾਲ ਕੋਈ ਫਰਜ਼ੀ ਏਪੀਕੇ ਫਾਈਲ ਇੰਸਟਾਲ ਹੋ ਜਾਵੇ, ਤਾਂ ਫ਼ੋਨ ਨੂੰ ਤੁਰੰਤ ਫੈਕਟਰੀ ਸੈਟਿੰਗਾਂ ’ਤੇ ਰੀਸੈੱਟ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੇ ਵ੍ਹਟਸਐਪ ’ਚ ਟੂ-ਸਟੈਪ ਵੈਰੀਫਿਕੇਸ਼ਨ ਚਾਲੂ ਰੱਖੋ, ਤਾਂ ਜੋ ਕੋਈ ਵੀ ਤੁਹਾਡੇ ਵ੍ਹਟਸਐਪ ਦੀ ਦੁਰਵਰਤੋਂ ਨਾ ਕਰ ਸਕੇ।

ਦੇਸ਼📍 ਪੰਜਾਬ

ਜੰਤਰ-ਮੰਤਰ ‘ਤੇ ਹੁਣ ਨਹੀਂ ਹੋ ਸਕੇਗਾ ਧਰਨਾ ਪ੍ਰਦਰਸ਼ਨ, ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਲਈ ਤੈਅ ਕੀਤੀਆਂ ਗਈਆਂ ਇਹ 3 ਥਾਵਾਂ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਵਿਰੋਧ ਸਥਾਨਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ।
ਜੰਤਰ-ਮੰਤਰ ‘ਤੇ ਹੁਣ ਨਹੀਂ ਹੋ ਸਕੇਗਾ ਧਰਨਾ ਪ੍ਰਦਰਸ਼ਨ, ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਲਈ ਤੈਅ ਕੀਤੀਆਂ ਗਈਆਂ ਇਹ 3 ਥਾਵਾਂ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਵਿਰੋਧ ਸਥਾਨਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਹੁਣ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਮੈਦਾਨ 'ਤੇ ਪ੍ਰਦਰਸ਼ਨਾਂ ਦੀ ਇਜਾਜ਼ਤ ਹੋਵੇਗੀ।

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਗ੍ਰਹਿ ਮੰਤਰਾਲੇ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਪੁਲਿਸ ਨੇ ਵਿਰੋਧ ਪ੍ਰਦਰਸ਼ਨਾਂ ਲਈ ਨਿਰਧਾਰਤ ਥਾਵਾਂ ਵਿੱਚ ਬਦਲਾਅ ਕੀਤੇ ਹਨ। ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਦੁਆਰਾ ਜਾਰੀ ਕੀਤੇ ਗਏ ਸਥਾਈ ਆਦੇਸ਼ ਦੇ ਅਨੁਸਾਰ, ਜੰਤਰ-ਮੰਤਰ ਨੂੰ ਵਿਰੋਧ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਦਿੱਲੀ ਵਿੱਚ ਇਸਦੀ ਥਾਂ ‘ਤੇ 3 ਨਵੀਆਂ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ: ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਪੂਰਬੀ ਦਿੱਲੀ ਵਿੱਚ ਗ੍ਰਾਉਂਡ।

ਇਹ ਹੁਕਮ ਗ੍ਰਹਿ ਮੰਤਰਾਲੇ ਦੁਆਰਾ ਗਠਿਤ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਜਾਰੀ ਕੀਤਾ ਗਿਆ ਹੈ। ਕਮੇਟੀ ਨੂੰ ਨਾਗਰਿਕਾਂ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨਾਂ ਦੇ ਅਧਿਕਾਰ ਦੀ ਰੱਖਿਆ ਲਈ ਮੌਜੂਦਾ ਨਿਰਧਾਰਤ ਥਾਵਾਂ ਦੇ ਵਿਕਲਪਾਂ ਦੀ ਖੋਜ ਕਰਨ ਦਾ ਕੰਮ ਸੌਂਪਿਆ ਗਿਆ ਸੀ। ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ, ਹੁਣ ਪ੍ਰਦਰਸ਼ਨਾਂ ਲਈ ਤਿੰਨ ਵਿਕਲਪਿਕ ਸਥਾਨ ਨਿਰਧਾਰਤ ਕੀਤੇ ਗਏ ਹਨ। ਹਾਲ ਹੀ ਵਿੱਚ, ਸੁਪਰੀਮ ਕੋਰਟ ਨੇ ਵੀ ਪ੍ਰਦਰਸ਼ਨਾਂ ਲਈ ਥਾਂ ਨਿਰਧਾਰਤ ਕਰਨ ਲਈ ਕਿਹਾ ਸੀ।

ਦਿੱਲੀ ਪੁਲਿਸ ਦੇ ਹੁਕਮ ਦੇ ਪਹਿਲੇ ਪੈਰੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਨਾਗਰਿਕਾਂ ਦੁਆਰਾ ਵਿਰੋਧ ਪ੍ਰਦਰਸ਼ਨ ਕਰਨ ਲਈ ਵਿਕਲਪਿਕ ਸਥਾਨਾਂ ਦੀ ਪਛਾਣ ਕਰਨ ਲਈ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੂੰ ਮੌਜੂਦਾ ਨਿਰਧਾਰਤ ਸਥਾਨਾਂ ਦੇ ਵਿਕਲਪਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ ਤਾਂ ਜੋ ਨਾਗਰਿਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਹੋਰ ਸਥਾਨ ਪ੍ਰਦਾਨ ਕੀਤੇ ਜਾ ਸਕਣ।

ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ, ਜੰਤਰ-ਮੰਤਰ ਨੂੰ ਹੁਣ ਵਿਰੋਧ ਪ੍ਰਦਰਸ਼ਨਾਂ ਲਈ ਸੂਚਿਤ ਸਥਾਨਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ ਅਤੇ ਤਿੰਨ ਨਵੇਂ ਸਥਾਨ ਨਿਰਧਾਰਤ ਕੀਤੇ ਗਏ ਹਨ। ਆਦੇਸ਼ ਇਸ ਫੈਸਲੇ ਨੂੰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਦੱਸਿਆ ਗਿਆ ਹੈ।

1. ਰਾਮਲੀਲਾ ਮੈਦਾਨ: ਦਿੱਲੀ ਦੇ ਪ੍ਰਮੁੱਖ ਜਨਤਕ ਮੈਦਾਨਾਂ ਵਿੱਚੋਂ ਇੱਕ, ਰਾਮਲੀਲਾ ਮੈਦਾਨ ਨੂੰ ਵਿਰੋਧ ਪ੍ਰਦਰਸ਼ਨਾਂ ਲਈ ਨਵੇਂ ਨਿਰਧਾਰਤ ਸਥਾਨਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਇੱਥੇ ਵਿਰੋਧ ਪ੍ਰਦਰਸ਼ਨ, ਪ੍ਰਦਰਸ਼ਨ, ਜਾਂ ਹੋਰ ਜਨਤਕ ਸਮਾਗਮ ਕਰਨ ਦੀ ਪ੍ਰਕਿਰਿਆ ਵੱਖ ਤੋਂ ਜਾਰੀ ਹੋਣ ਵਾਲੀ ਦੇ ਤਹਿਤ ਸਪੱਸ਼ਟ ਹੋਵੇਗੀ।

2. ਬੁਰਾੜੀ ਗ੍ਰਾਉਂਡ: ਬੁਰਾੜੀ ਗ੍ਰਾਉਂਡ ਨੂੰ ਵੀ ਵਿਰੋਧ ਪ੍ਰਦਰਸ਼ਨਾਂ ਲਈ ਨਵੇਂ ਨਿਰਧਾਰਤ ਸਥਾਨਾਂ ਵਜੋਂ ਸ਼ਾਮਲ ਕੀਤਾ ਗਿਆ ਹੈ। ਵਿਰੋਧ ਪ੍ਰਦਰਸ਼ਨ ਕਰਨ ਲਈ ਲਾਗੂ ਸ਼ਰਤਾਂ, ਇਜਾਜ਼ਤ ਪ੍ਰਕਿਰਿਆ, ਅਤੇ ਹੋਰ ਪ੍ਰਬੰਧਾਂ ਦਾ ਵੇਰਵਾ ਵੱਖਰੇ ਦਿਸ਼ਾ-ਨਿਰਦੇਸ਼ਾਂ ਵਿੱਚ ਦਿੱਤਾ ਗਿਆ ਹੈ।

ਪੂਰਬੀ ਦਿੱਲੀ ਦੇ ਗਰਾਊਂਡ ਨੂੰ ਤੀਜੇ ਵਿਕਲਪਿਕ ਵਿਰੋਧ ਸਥਾਨ ਵਜੋਂ ਤੈਅ ਕੀਤਾ ਗਿਆ ਹੈ। ਇਸ ਫੈਸਲੇ ਨਾਲ ਰਾਜਧਾਨੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਇੱਕ ਹੋਰ ਨਿਰਧਾਰਤ ਸਥਾਨ ਉਪਲੱਬਧ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ।

ਜੰਤਰ-ਮੰਤਰ 1993 ਵਿੱਚ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਲਈ ਨਿਰਧਾਰਤ ਸਥਾਨ ਬਣਿਆ ਸੀ। 1988 ਵਿੱਚ, ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਵਿੱਚ ਕਿਸਾਨਾਂ ਨੇ ਦਿੱਲੀ ਦੇ ਬੋਟ ਕਲੱਬ ਖੇਤਰ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ, ਉੱਥੇ ਵਿਰੋਧ ਪ੍ਰਦਰਸ਼ਨਾਂ ‘ਤੇ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਗਈਆਂ। ਬੋਟ ਕਲੱਬ ‘ਤੇ ਪਾਬੰਦੀਆਂ ਤੋਂ ਬਾਅਦ, ਜੰਤਰ-ਮੰਤਰ ਰੋਡ 1993 ਵਿੱਚ ਵਿਰੋਧ ਪ੍ਰਦਰਸ਼ਨਾਂ ਲਈ ਪ੍ਰਮੁੱਖ ਸਥਾਨ ਬਣ ਗਿਆ। ਹਾਲਾਂਕਿ, ਇਸਦੀ ਰਸਮੀ ਸਰਕਾਰੀ ਐਲਾਨ ਦੀ ਬਜਾਏ ਪ੍ਰਸ਼ਾਸਕੀ ਪ੍ਰਬੰਧਾਂ ਦੇ ਤਹਿਤ ਹੋਈ ਸੀ।

2011 ਵਿੱਚ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੇ ਜੰਤਰ-ਮੰਤਰ ਨੂੰ ਦੇਸ਼ ਵਿਆਪੀ ਮਾਨਤਾ ਦਿੱਤੀ। ਜੰਤਰ-ਮੰਤਰ ਨੂੰ ਲਗਭਗ 33 ਸਾਲਾਂ ਤੋਂ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਇਸਨੂੰ 1993 ਵਿੱਚ ਪਛਾਣ ਮਿਲੀ ਸੀ ਅਤੇ 2011 ਦੇ ਅੰਨਾ ਅੰਦੋਲਨ ਤੋਂ ਬਾਅਦ, ਇਹ ਰਾਸ਼ਟਰੀ ਪੱਧਰ ‘ਤੇ ਵਿਰੋਧ ਦੀ ਵੱਡੀ ਆਵਾਜ਼ ਦਾ ਪ੍ਰਤੀਕ ਬਣ ਗਿਆ। ਜੰਤਰ-ਮੰਤਰ ਨੇ ਅੰਦੋਲਨ ਰਾਹੀਂ ਵੀ ਸੁਰਖੀਆਂ ਬਟੋਰੀਆਂ। ਇਸ ਵਾਰ ਵੀ ਨੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗੀ ਸੀ।

ਦੇਸ਼📍 ਪੰਜਾਬ

ਤਾਜ਼ਾ ਖ਼ਬਰ: ਜੰਤਰ-ਮੰਤਰ ’ਤੇ ਦਿੱਲੀ ਪੁਲਿਸ ਵੱਲੋਂ ਘੱਟੋ-ਘੱਟ ਛੇ ਹੋਰ ਪੱਤਰਕਾਰ ਹਿਰਾਸਤ ਵਿੱਚ ਲਏ ਜਾਣ ਦੀ ਰਿਪੋਰਟ

ਨਵੀਂ ਦਿੱਲੀ: ਜੰਤਰ-ਮੰਤਰ ਵਿਖੇ ਦਿੱਲੀ ਪੁਲਿਸ ਵੱਲੋਂ ਘੱਟੋ-ਘੱਟ ਛੇ ਹੋਰ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਪੱਤਰਕਾਰ ਉਸੇ ਥਾਂ ’ਤੇ ਕੁਝ ਪਲ ਪਹਿਲਾਂ ਇੱਕ ਹੋਰ ਪੱਤਰਕਾਰ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਪੁਲਿਸ ਅਧਿਕਾਰੀਆਂ ਤੋਂ ਸਵਾਲ ਪੁੱਛ ਰਹੇ ਸਨ।
ਤਾਜ਼ਾ ਖ਼ਬਰ: ਜੰਤਰ-ਮੰਤਰ ’ਤੇ ਦਿੱਲੀ ਪੁਲਿਸ ਵੱਲੋਂ ਘੱਟੋ-ਘੱਟ ਛੇ ਹੋਰ ਪੱਤਰਕਾਰ ਹਿਰਾਸਤ ਵਿੱਚ ਲਏ ਜਾਣ ਦੀ ਰਿਪੋਰਟ

ਨਵੀਂ ਦਿੱਲੀ: ਜੰਤਰ-ਮੰਤਰ ਵਿਖੇ ਦਿੱਲੀ ਪੁਲਿਸ ਵੱਲੋਂ ਘੱਟੋ-ਘੱਟ ਛੇ ਹੋਰ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਪੱਤਰਕਾਰ ਉਸੇ ਥਾਂ ’ਤੇ ਕੁਝ ਪਲ ਪਹਿਲਾਂ ਇੱਕ ਹੋਰ ਪੱਤਰਕਾਰ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਪੁਲਿਸ ਅਧਿਕਾਰੀਆਂ ਤੋਂ ਸਵਾਲ ਪੁੱਛ ਰਹੇ ਸਨ।

ਰਿਪੋਰਟ ਮੁਤਾਬਕ, ਸਵਾਲ ਪੁੱਛਣ ਦੌਰਾਨ ਪੁਲਿਸ ਨੇ ਕਥਿਤ ਤੌਰ ’ਤੇ ਪੱਤਰਕਾਰਾਂ ਨੂੰ ਧੱਕੇ ਮਾਰਦਿਆਂ ਇੱਕ ਵੈਨ ਵਿੱਚ ਬਿਠਾ ਦਿੱਤਾ। ਜਦੋਂ ਕੁਝ ਮਹਿਲਾਵਾਂ ਨੇ ਪੁਲਿਸ ਦੀ ਕਾਰਵਾਈ ਬਾਰੇ ਸਵਾਲ ਕੀਤੇ ਤਾਂ ਇੱਕ ਪੁਲਿਸ ਮੁਲਾਜ਼ਮ ਨੇ ਕਥਿਤ ਤੌਰ ’ਤੇ ਕਿਹਾ, “ਇਹ ਕੁਝ ਪੁੱਛਣ ਦਾ ਸਹੀ ਸਮਾਂ ਨਹੀਂ ਹੈ।”

ਇਸ ਘਟਨਾ ਨੇ ਪ੍ਰੈੱਸ ਦੀ ਆਜ਼ਾਦੀ, ਪੁਲਿਸ ਦੀ ਜਵਾਬਦੇਹੀ ਅਤੇ ਪੱਤਰਕਾਰਾਂ ਦੇ ਆਪਣੇ ਪੇਸ਼ੇਵਰ ਫ਼ਰਜ਼ ਨਿਭਾਉਣ ਦੇ ਅਧਿਕਾਰਾਂ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਜੇਕਰ ਪੱਤਰਕਾਰਾਂ ਨੂੰ ਸਿਰਫ਼ ਸਵਾਲ ਪੁੱਛਣ ਕਾਰਨ ਹਿਰਾਸਤ ਵਿੱਚ ਲਿਆ ਗਿਆ ਹੈ ਤਾਂ ਪੁਲਿਸ ਨੂੰ ਇਸ ਕਾਰਵਾਈ ਦਾ ਕਾਨੂੰਨੀ ਆਧਾਰ ਸਪੱਸ਼ਟ ਕਰਨਾ ਚਾਹੀਦਾ ਹੈ।

ਇਸ ਮਾਮਲੇ ਵਿੱਚ ਮਹਿਲਾਵਾਂ ਨਾਲ ਕੀਤੇ ਗਏ ਵਿਹਾਰ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਹੈ ਕਿ ਹਰ ਵਿਅਕਤੀ ਨਾਲ ਸਨਮਾਨਜਨਕ ਵਿਹਾਰ ਕੀਤਾ ਜਾਵੇ ਅਤੇ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਸਮੇਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇ।

ਪੰਜਾਬ ਆਊਟਲੁੱਕ: ਦਿੱਲੀ ਪੁਲਿਸ ਨੂੰ ਇਸ ਘਟਨਾ ਬਾਰੇ ਸਪੱਸ਼ਟ ਬਿਆਨ ਜਾਰੀ ਕਰਨਾ ਚਾਹੀਦਾ ਹੈ, ਹਿਰਾਸਤ ਵਿੱਚ ਲਏ ਗਏ ਪੱਤਰਕਾਰਾਂ ਦੀ ਸਥਿਤੀ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸ ਕਾਨੂੰਨੀ ਆਧਾਰ ’ਤੇ ਹਿਰਾਸਤ ਵਿੱਚ ਲਿਆ ਗਿਆ। ਲੋਕਤੰਤਰ ਵਿੱਚ ਪੱਤਰਕਾਰਾਂ ਵੱਲੋਂ ਸਵਾਲ ਪੁੱਛਣਾ ਅਤੇ ਸਰਕਾਰੀ ਕਾਰਵਾਈ ਬਾਰੇ ਜਾਣਕਾਰੀ ਮੰਗਣਾ ਜਵਾਬਦੇਹੀ ਦਾ ਅਹਿਮ ਹਿੱਸਾ ਹੈ। ਘਟਨਾ ਦੇ ਸਾਰੇ ਤੱਥਾਂ ਦੀ ਸੁਤੰਤਰ ਪੁਸ਼ਟੀ ਹੋਣੀ ਵੀ ਜ਼ਰੂਰੀ ਹੈ।

ਜੰਤਰ-ਮੰਤਰ ਦਾ ਰੋਸ ਪ੍ਰਦਰਸ਼ਨ: ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਨੇ ਕੀ ਖੱਟਿਆ, ਕੀ ਗੁਆਇਆ? ਪੰਜਾਬ ਆਊਟਲੁੱਕ ਸਿਆਸੀ ਵਿਸ਼ਲੇਸ਼ਣ

ਸਿਆਸਤ📍 ਪੰਜਾਬ

ਪੰਜਾਬ ਦੀ ਫ਼ਾਈਨਲ ਵੋਟਰ ਲਿਸਟ ਜਾਰੀ, ਇੰਝ ਕਰੋ ਆਪਣੇ ਹਲਕੇ ਦੀ ਸੂਚੀ ਆਨਲਾਈਨ ਡਾਊਨਲੋਡ

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਦਰੁਸਤ ਬਣਾਉਣ ਲਈ ਅਹਿਮ ਕਦਮ ਚੁੱਕਿਆ ਗਿਆ ਹੈ।
ਪੰਜਾਬ ਦੀ ਫ਼ਾਈਨਲ ਵੋਟਰ ਲਿਸਟ ਜਾਰੀ, ਇੰਝ ਕਰੋ ਆਪਣੇ ਹਲਕੇ ਦੀ ਸੂਚੀ ਆਨਲਾਈਨ ਡਾਊਨਲੋਡ

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਦਰੁਸਤ ਬਣਾਉਣ ਲਈ ਅਹਿਮ ਕਦਮ ਚੁੱਕਿਆ ਗਿਆ ਹੈ। ਸੂਬੇ ਭਰ ਵਿੱਚ ਚਲਾਈ ਗਈ ਵਿਸ਼ੇਸ਼ ਸੰਖੇਪ ਸੋਧ ਮੁਹਿੰਮ ਯਾਨੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਮੁਕੰਮਲ ਹੋਣ ਉਪਰੰਤ ਅੱਜ, 12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਅਧਿਕਾਰਤ ਤੌਰ ਤੇ ਨਸ਼ਰ ਕਰ ਦਿੱਤੀ ਗਈ ਹੈ।

ਚੋਣ ਕਮਿਸ਼ਨ ਵੱਲੋਂ 25 ਜੂਨ ਤੋਂ 3 ਅਗਸਤ 2026 ਤੱਕ ਸੂਬੇ ਭਰ ਵਿੱਚ ਬੂਥ ਲੈਵਲ ਅਧਿਕਾਰੀਆਂ ਰਾਹੀਂ ਘਰ-ਘਰ ਜਾ ਕੇ ਵੋਟਰਾਂ ਦੀ ਮੁਕੰਮਲ ਪੜਤਾਲ ਕਰਵਾਈ ਗਈ ਸੀ। ਇਸ ਵਿਆਪਕ ਸਰਵੇਖਣ ਦੌਰਾਨ 1.93 ਕਰੋੜ ਤੋਂ ਵੱਧ (ਕੁੱਲ 90.37 ਫ਼ੀਸਦੀ) ਵੋਟਰਾਂ ਨੇ ਨਿਰਧਾਰਿਤ ਫਾਰਮ ਭਰ ਕੇ ਆਪਣੀ ਪੁਸ਼ਟੀ ਕੀਤੀ। ਦੂਜੇ ਪਾਸੇ, ਲਗਭਗ 20.66 ਲੱਖ (9.63 ਫ਼ੀਸਦੀ) ਵੋਟਰ ਅਜਿਹੇ ਪਾਏ ਗਏ ਜਿਨ੍ਹਾਂ ਦੇ ਫਾਰਮ ਜਮ੍ਹਾਂ ਨਹੀਂ ਹੋ ਸਕੇ। ਛਾਂਟੀ ਦੌਰਾਨ ਸਾਹਮਣੇ ਆਏ ਅੰਕੜਿਆਂ ਮੁਤਾਬਕ 9.44 ਲੱਖ ਵੋਟਰ ਪੱਕੇ ਤੌਰ ਤੇ ਪੰਜਾਬ ਛੱਡ ਕੇ ਬਾਹਰਲੇ ਸੂਬਿਆਂ ਜਾਂ ਵਿਦੇਸ਼ਾਂ ਵਿੱਚ ਵਸ ਚੁੱਕੇ ਹਨ, ਜਦਕਿ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 4.12 ਲੱਖ ਵੋਟਰ ਆਪਣੇ ਦਰਜ ਪਤੇ ਤੇ ਗ਼ੈਰ-ਹਾਜ਼ਰ ਜਾਂ ਲਾਪਤਾ ਮਿਲੇ ਅਤੇ 1.19 ਲੱਖ ਵੋਟਰਾਂ ਦੇ ਨਾਂ ਦੋਹਰੀਆਂ (ਡੁਪਲੀਕੇਟ) ਐਂਟਰੀਆਂ ਵਾਲੇ ਪਾਏ ਗਏ। ਵੋਟਰਾਂ ਦੀ ਸਹੂਲਤ ਅਤੇ ਨਿਰਵਿਘਨ ਵੋਟਿੰਗ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਦਿਆਂ ਕਮਿਸ਼ਨ ਨੇ ਸੂਬੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਹੈ। ਸਮਾਂ-ਰੇਖਾ ਅਤੇ ਦਾਅਵੇ-ਇਤਰਾਜ਼ਾਂ ਦਾ ਨਿਪਟਾਰਾ

ਨਿਰਧਾਰਿਤ ਪ੍ਰੋਗਰਾਮ ਅਨੁਸਾਰ ਚੋਣ ਕਮਿਸ਼ਨ ਨੇ ਸ਼ੁਰੂਆਤ ਵਿੱਚ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕਰਨੀ ਸੀ, ਪ੍ਰੰਤੂ ਕੰਮ ਨੂੰ ਵਧੇਰੇ ਬਾਰੀਕੀ ਅਤੇ ਨਿਰਪੱਖਤਾ ਨਾਲ ਨੇਪਰੇ ਚਾੜ੍ਹਨ ਲਈ ਇਸ ਦੀ ਸਮਾਂ-ਸੀਮਾ 11 ਦਿਨ ਵਧਾ ਕੇ 12 ਅਕਤੂਬਰ ਤੈਅ ਕੀਤੀ ਗਈ। ਇਸ ਤੋਂ ਪਹਿਲਾਂ 13 ਅਗਸਤ ਨੂੰ ਕਮਿਸ਼ਨ ਨੇ ਖਰੜਾ (ਡਰਾਫਟ) ਵੋਟਰ ਸੂਚੀ ਜਾਰੀ ਕਰਦਿਆਂ ਆਮ ਜਨਤਾ ਕੋਲੋਂ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਮੰਗੇ ਸਨ। ਕਮਿਸ਼ਨ ਦੀਆਂ ਵਿਸ਼ੇਸ਼ ਟੀਮਾਂ ਵੱਲੋਂ 8 ਅਕਤੂਬਰ ਤੱਕ ਪ੍ਰਾਪਤ ਹੋਏ ਸਾਰੇ ਇਤਰਾਜ਼ਾਂ ਅਤੇ ਦਾਅਵਿਆਂ ਦਾ ਮੁਕੰਮਲ ਨਿਪਟਾਰਾ ਕਰਦਿਆਂ ਹੁਣ ਤਰੁੱਟੀ-ਰਹਿਤ ਅੰਤਿਮ ਵੋਟਰ ਸੂਚੀ ਜਨਤਕ ਕਰ ਦਿੱਤੀ ਗਈ ਹੈ।