ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਛਿੰਝ ਮੇਲਾ ਅੱਜ

ਪੰਜਾਬੀ ਦੋਗਾਣਾ ਜੋੜੀ ਸਮੇਤ ਕਲਾਕਾਰ ਕਰਨਗੇ ਪੇਸ਼ਕਾਰੀਆਂ -ਨਾਮਵਰ ਪਹਿਲਵਾਨ ਦਿਖਾਉਣਗੇ ਕੁਸ਼ਤੀ ਦੇ ਜੌਹਰ ਹਰਜਿੰਦਰ ਸਿੰਘ ਖਾਨਪੁਰ, ਅੱਪਰਾ: ਨੇੜਲੇ ਪਿੰਡ ਢੱਕ ਮਜਾਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ-ਧੰਨ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਛਿੰਝ ਮੇਲਾ ਅੱਜ 29 ਸਤੰਬਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਮੂਹ ਭਗਤ ਮੰਡਲੀ, ਐੱਨਆਰਆਈ ਵੀਰਾਂ, ਸਮੂਹ ਨੌਜਵਾਨ ਸਭਾ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਤੇ ਮੋਹਤਬਰਾਂ ਨੇ ਦੱਸਿਆ ਕਿ ਅੱਜ 29 ਸਤੰਬਰ ਨੂੰ ਸਵੇਰੇ 9 ਤੋਂ 11 ਵਜੇ ਤੱਕ ਬੂਟਾ ਮੁਹੰਮਦ ਅਲਗੋਜ਼ਿਆਂ ਰਾਹੀਂ ਆਪਣੀ ਪੇਸ਼ਕਾਰੀ ਦੇਣਗੇ। ਇਸ ਤੋਂ ਬਾਅਦ ਪੰਜਾਬੀ ਦੋਗਾਣਾ ਜੋੜੀ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਪ੍ਰੋਗਰਾਮ ਪੇਸ਼ ਕਰਨਗੇ। ਇਸ ਉਪਰੰਤ ਛਿੰਝ ਮੇਲਾ ਸ਼ੁਰੂ ਕਰਵਾਇਆ ਜਾਵੇਗਾ। ਛਿੰਝ ਮੇਲੇ ਦੌਰਾਨ ਪਟਕੇ ਦੀਆਂ ਤਿੰਨ ਮੁੱਖ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਛਿੰਝ ਮੇਲੇ ਦੌਰਾਨ ਹਰਜੋਤ ਕੌਰ ਲੋਹਟੀਆ, ਸੀਨੀਅਰ ਕਾਂਗਰਸੀ ਆਗੂ ਫਿਲੌਰ, ਜਨਰਲ ਸਕੱਤਰ ਆਮ ਆਦਮੀ ਪਾਰਟੀ, ਰੀਡਰ ਡੀਐੱਸਪੀ ਫਿਲੌਰ ਤੇ ਸਬ-ਇੰਸਪੈਕਟਰ ਪਰਮਜੀਤ ਸਿੰਘ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਮੁੱਖ ਸੇਵਾਦਾਰ ਪਲਵਿੰਦਰ ਸਿੰਘ, ਨੰਬਰਦਾਰ ਪ੍ਰੇਮ ਲਾਲ, ਰਾਮ ਤੀਰਥ, ਨਿਰਮਲ ਰਾਮ, ਹਰਭਜ, ਪਰਮਜੀਤ, ਭਜਨ ਲਾਲ, ਗੁਰਦਾਵਰ, ਅਵਤਾਰ ਚੰਦ, ਡਾ. ਐੱਸਐੱਲ ਰਾਣਾ, ਮਨਜੀਤ ਪੰਚ, ਗੁਰਸ਼ਰਨ ਸਿੰਘ ਜੌਨੀ, ਗੁਰਦਾਵਰ ਸਿੰਘ ਸਮੇਤ ਹੋਰ ਮੋਹਤਬਰ ਤੇ ਸੇਵਾਦਾਰ ਹਾਜ਼ਰ ਸਨ।
