📰 09/28/2026
ਪੰਜਾਬ📍 ਪੰਜਾਬ

ਡਿਪੂ ਹੋਲਡਰਾਂ ਦਾ ਸੂਬਾ ਪੱਧਰੀ ਧਰਨਾ 5 ਨੂੰ

ਰਾਜਪੁਰਾ ਵਿਖੇ ਡਿਪੂ ਹੋਲਡਰ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਨਿਲ ਕੁਮਾਰ ਨੀਲਪੁਰ ਦੀ ਅਗਵਾਈ ’ਚ ਪੰਜ ਅਕਤੂਬਰ 2026 ਨੂੰ ਚੰਡੀਗੜ੍ਹ ਦੇ ਸੈਕਟਰ 39 ਸੀ ਅਨਾਜ ਭਵਨ ਵਿਖੇ ਡਾਇਰੈਕਟਰ ਦੇ ਦਫਤਰ ਦੇ ਮੂਹਰੇ ਪੰਜਾਬ ਪੱਧਰ ਦੀਆਂ ਡਿੱਪੂ ਹੋਲਡਰ ਐਸੋਸੀਏਸ਼ਨ ਵੱਲੋਂ ਮੰਗਾਂ ਸਬੰਧੀ ਦਿੱਤੇ ਜਾਣ ਵਾਲੇ ਰੋਸ ਧਰਨੇ ਦੀ ਲਾਮਬੰਦੀ ਸਬੰਧੀ ਮੀਟਿੰਗ ਕੀਤੀ ਗਈ।
ਡਿਪੂ ਹੋਲਡਰਾਂ ਦਾ ਸੂਬਾ ਪੱਧਰੀ ਧਰਨਾ 5 ਨੂੰ

ਰਾਜਪੁਰਾ ਵਿਖੇ ਡਿਪੂ ਹੋਲਡਰ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਨਿਲ ਕੁਮਾਰ ਨੀਲਪੁਰ ਦੀ ਅਗਵਾਈ ’ਚ ਪੰਜ ਅਕਤੂਬਰ 2026 ਨੂੰ ਚੰਡੀਗੜ੍ਹ ਦੇ ਸੈਕਟਰ 39 ਸੀ ਅਨਾਜ ਭਵਨ ਵਿਖੇ ਡਾਇਰੈਕਟਰ ਦੇ ਦਫਤਰ ਦੇ ਮੂਹਰੇ ਪੰਜਾਬ ਪੱਧਰ ਦੀਆਂ ਡਿੱਪੂ ਹੋਲਡਰ ਐਸੋਸੀਏਸ਼ਨ ਵੱਲੋਂ ਮੰਗਾਂ ਸਬੰਧੀ ਦਿੱਤੇ ਜਾਣ ਵਾਲੇ ਰੋਸ ਧਰਨੇ ਦੀ ਲਾਮਬੰਦੀ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਨੀਲਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਡਿਪੂ ਹੋਲਡਰਾਂ ਦੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ ਲਟਕਾਉਂਦੀ ਆ ਰਹੀ ਹੈ ਅਤੇ ਹੁਣ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਵੀ ਡਿਪੂ ਹੋਲਡਰਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਖੜ੍ਹੀਆਂ ਹਨ। ਮੰਗਾਂ ਸਬੰਧੀ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਡਿਪੂ ਹੋਲਡਰਾਂ ਦੀ ਕਮਿਸ਼ਨ ’ਚ 200 ਰੁਪਏ ਵਾਧਾ ਕਰਨਾ, ਫਿੰਗਰ ਪ੍ਰਿੰਟ ਖਪਤਕਾਰ ਦਾ ਇੱਕ ਵਾਰ ਲੱਗਣਾ, ਪਹਿਲਾਂ ਦੀ ਤਰ੍ਹਾਂ ਚਾਰ ਫਿੰਗਰਾਂ ਦੀ ਥਾਂ ਇੱਕ ਫਿੰਗਰ ਲਾਗੂ ਕੀਤੀ ਜਾਵੇ, ਡਿਪੂ ਹੋਲਡਰ ਨੂੰ ਦੁਕਾਨ ਦਾ ਖਰਚਾ ਬਿਜਲੀ ਬਿੱਲ ਅਤੇ ਇੰਟਰਨੈਟ ਦਾ ਖਰਚਾ ਦਿੱਤਾ ਜਾਵੇ, 2021- 22 ਦੌਰਾਨ ਰੱਦ ਕੀਤੇ ਗਏ ਡਿਪੂ ਬਹਾਲ ਕੀਤੇ ਜਾਣ, ਕਿੱਟਾਂ ਦੇ ਲੇਬਰ ਉਤਰਾਈ ਵਿੱਚ ਵਾਧਾ, ਮਸ਼ੀਨ ਤੇ ਕੰਡੇ ਜੋ ਖਰਾਬ ਹਨ ਨੂੰ ਤੁਰੰਤ ਠੀਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਦੇ ਸੰਬੰਧ ਦੇ ਵਿੱਚ ਪੰਜਾਬ ਪੱਧਰ ਤੋਂ ਡਿੱਪੂ ਹੋਲਡਰ ਐਸੋਸੀਏਸ਼ਨ ਦੇ ਵੱਲੋਂ 5 ਅਕਤੂਬਰ ਨੂੰ ਸੈਕਟਰ 39 ਅਨਾਜ ਭਵਨ ਚੰਡੀਗੜ੍ਹ ਵਿਖੇ ਸਿਰਾਂ ਨੂੰ ਟਰੈਕਟਰ ਦੇ ਦਫਤਰ ਦੇ ਮੂਹਰੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਨਵਨੀਤ ਕੁਮਾਰ ਰਾਜਪੁਰਾ, ਜਗਤ ਸਿੰਘ ਖਾਨਪੁਰ, ਸਾਧੂ ਸਿੰਘ ਖੇੜੀ ਗੁਰਨਾ, ਗੁਰਮੁਖ ਸਿੰਘ ਮੋਹੀ ਕਲਾਂ, ਤਰਲੋਕ ਸਿੰਘ ਪੁਲਿਖਣੀ, ਹਰਚਰਨ ਸਿੰਘ ਅਲੂਣਾ, ਕਰਮਜੀਤ ਸਿੰਘ ਤਖਤੂਮਾਜਰਾ, ਕ੍ਰਿਸ਼ਨ ਕੁਮਾਰ ਰਾਜਪੁਰਾ, ਗੁਰਵਿੰਦਰ ਸਿੰਘ ਧਮੋਲੀ, ਮਲਕੀਤ ਸਿੰਘ ਖਡੋਲੀ ਸਮੇਤ ਹੋਰ ਹਾਜ਼ਰ ਸਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਭਗਵੰਤ ਮਾਨ ਸਰਕਾਰ ਦੇ ਉਪਰਾਲਿਆਂ ਸਦਕਾ ਪੰਜਾਬ ਵਿੱਚ ਖੁਸ਼ੀਆਂ ਹੀਪੜ੍ਹੋ →
ਸੜਕ ਹਾਦਸੇ 'ਚ ਨੌਜਵਾਨ ਲੜਕੀ ਦੀ ਮੌਤ, ਬੈਂਕ ਦੀ ਪ੍ਰੀਖਿਆ ਦੇਣ ਆਈ ਸੀ ਮਨਜੀਤ ਕੌਰਪੜ੍ਹੋ →
ਪੰਜਾਬ ਪੁਲਿਸ ਨੇ ਫਿਲਮੀ ਸਟਾਈਲ 'ਚ ਰਾਤ ਭਰ ਕੀਤਾ ਪਿੱਛਾ, ਫਿਰ ਐਨਕਾਊਂਟਰ 'ਚ ਮਾਰੀ ਗੋਲੀਪੜ੍ਹੋ →
ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂਪੜ੍ਹੋ →
ਪੰਜਾਬ ਹਿੰਸਕ ਘਟਨਾਵਾਂ ਤੋਂ ਬਾਅਦ 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਤੇ ਪ੍ਰੀਖਿਆਵਾਂ ਹੋਈਆਂ ਮੁਲਤਵੀ; ਵਿਦਿਆਰਥੀਆਂ ਨੂੰ ਦਿੱਤੀ ਆਹ ਸਲਾਹਪੜ੍ਹੋ →
ਪੰਜਾਬ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਛੱਡੀ ‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ, ਖੁਦ ਪੋਸਟ ਪਾਕੇ ਦਿੱਤੀ ਜਾਣਕਾਰੀਪੜ੍ਹੋ →