📰 09/28/2026
ਦੇਸ਼📍 ਪੰਜਾਬ

200 ਫੁੱਟ ਡੂੰਘੇ ਬੋਰਵੈੱਲ 'ਚੋਂ ਕੱਢੀ ਗਈ ਤਿੰਨ ਸਾਲਾ ਬੱਚੀ ਦੀ ਮੌਤ

ਫ਼ਰੀਦਾਬਾਦ ਦੇ ਸੀਹੀ ਪਿੰਡ ਵਿੱਚ ਐਤਵਾਰ ਸ਼ਾਮ ਨੂੰ ਖੇਡਦੇ ਸਮੇਂ 200 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੀ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ।
200 ਫੁੱਟ ਡੂੰਘੇ ਬੋਰਵੈੱਲ 'ਚੋਂ ਕੱਢੀ ਗਈ ਤਿੰਨ ਸਾਲਾ ਬੱਚੀ ਦੀ ਮੌਤ

ਫ਼ਰੀਦਾਬਾਦ ਦੇ ਸੀਹੀ ਪਿੰਡ ਵਿੱਚ ਐਤਵਾਰ ਸ਼ਾਮ ਨੂੰ ਖੇਡਦੇ ਸਮੇਂ 200 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੀ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ। ਲੜਕੀ ਨੂੰ ਲਗਭਗ 10 ਘੰਟੇ ਚੱਲੇ ਬਚਾਅ ਕਾਰਜ ਤੋਂ ਬਾਅਦ ਸਵੇਰੇ ਕਰੀਬ 4 ਵਜੇ ਬੋਰਵੈੱਲ ਵਿੱਚੋਂ ਬਾਹਰ ਕੱਢ ਕੇ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖਿਆ ਗਿਆ ਹੈ।

ਲੜਕੀ ਨੂੰ ਬਚਾਉਣ ਲਈ ਹਰਿਆਣਾ ਪੁਲੀਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਘਟਨਾ ਵਾਲੀ ਥਾਂ 'ਤੇ ਲਗਾਤਾਰ ਅਪਰੇਸ਼ਨ ਚਲਾਇਆ।

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟੀਮ ਨੂੰ ਐਤਵਾਰ ਰਾਤ ਕਰੀਬ 8 ਵਜੇ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ ਅਤੇ ਉਹ ਰਾਤ ਕਰੀਬ 9 ਵਜੇ ਗਾਜ਼ੀਆਬਾਦ ਤੋਂ ਘਟਨਾ ਵਾਲੀ ਥਾਂ 'ਤੇ ਪਹੁੰਚੀ। ਉਦੋਂ ਤੱਕ ਹੋਰ ਵਿਭਾਗਾਂ ਦੀਆਂ ਟੀਮਾਂ ਪਹਿਲਾਂ ਹੀ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਸਨ।

ਐੱਸ ਡੀ ਆਰ ਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੋਰਵੈੱਲ ਕਈ ਸਾਲਾਂ ਤੋਂ ਬੰਦ ਪਿਆ ਸੀ ਅਤੇ 125 ਫੁੱਟ ਦੀ ਡੂੰਘਾਈ 'ਤੇ ਪਾਣੀ ਮੌਜੂਦ ਸੀ, ਜਿਸ ਕਾਰਨ ਬਚਾਅ ਕਾਰਜ ਵਿੱਚ ਭਾਰੀ ਰੁਕਾਵਟ ਆਈ। ਬੱਚੀ ਲਗਭਗ 200 ਫੁੱਟ ਦੀ ਡੂੰਘਾਈ 'ਤੇ ਪੁੱਠੀ ਫਸੀ ਹੋਈ ਸੀ। ਕਾਫ਼ੀ ਮੁਸ਼ੱਕਤ ਤੋਂ ਬਾਅਦ ਬਚਾਅ ਕਰਮਚਾਰੀ ਉਸ ਨੂੰ ਲੱਤਾਂ ਤੋਂ ਫੜ ਕੇ ਬਾਹਰ ਕੱਢਣ ਵਿੱਚ ਕਾਮਯਾਬ ਹੋ ਗਏ, ਪਰ ਉਹ ਕੋਈ ਹਿਲਜੁਲ ਨਹੀਂ ਕਰ ਰਹੀ ਸੀ।

ਇਸ ਘਟਨਾ ਕਾਰਨ ਸੈਕਟਰ 8 ਦੇ ਵਸਨੀਕਾਂ ਨੇ ਦੋਸ਼ ਲਾਇਆ ਕਿ ਜੇਕਰ ਬੋਰਵੈੱਲ ਨੂੰ ਸੁਰੱਖਿਅਤ ਢੰਗ ਨਾਲ ਬੰਦ ਕੀਤਾ ਗਿਆ ਹੁੰਦਾ ਤਾਂ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਫ਼ਰੀਦਾਬਾਦ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸੰਜੀਵ ਕੁਮਾਰ ਨੇ ਦੱਸਿਆ ਕਿ ਬੋਰਵੈੱਲ ਨੂੰ ਲਗਪਗ 15 ਸਾਲ ਪਹਿਲਾਂ ਇੱਕ ਢੱਕਣ ਨਾਲ ਬੰਦ ਕੀਤਾ ਗਿਆ ਸੀ ਅਤੇ ਨਗਰ ਨਿਗਮ ਨੂੰ ਢੱਕਣ ਹਟਾਏ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸੀ।

ਇਸ ਅੰਕ ਦੀਆਂ ਹੋਰ ਖ਼ਬਰਾਂ

ਡਿਪੂ ਹੋਲਡਰਾਂ ਦਾ ਸੂਬਾ ਪੱਧਰੀ ਧਰਨਾ 5 ਨੂੰਪੜ੍ਹੋ →
ਭਗਵੰਤ ਮਾਨ ਸਰਕਾਰ ਦੇ ਉਪਰਾਲਿਆਂ ਸਦਕਾ ਪੰਜਾਬ ਵਿੱਚ ਖੁਸ਼ੀਆਂ ਹੀਪੜ੍ਹੋ →
ਸੜਕ ਹਾਦਸੇ 'ਚ ਨੌਜਵਾਨ ਲੜਕੀ ਦੀ ਮੌਤ, ਬੈਂਕ ਦੀ ਪ੍ਰੀਖਿਆ ਦੇਣ ਆਈ ਸੀ ਮਨਜੀਤ ਕੌਰਪੜ੍ਹੋ →
ਪੰਜਾਬ ਪੁਲਿਸ ਨੇ ਫਿਲਮੀ ਸਟਾਈਲ 'ਚ ਰਾਤ ਭਰ ਕੀਤਾ ਪਿੱਛਾ, ਫਿਰ ਐਨਕਾਊਂਟਰ 'ਚ ਮਾਰੀ ਗੋਲੀਪੜ੍ਹੋ →
ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂਪੜ੍ਹੋ →
ਪੰਜਾਬ ਹਿੰਸਕ ਘਟਨਾਵਾਂ ਤੋਂ ਬਾਅਦ 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਤੇ ਪ੍ਰੀਖਿਆਵਾਂ ਹੋਈਆਂ ਮੁਲਤਵੀ; ਵਿਦਿਆਰਥੀਆਂ ਨੂੰ ਦਿੱਤੀ ਆਹ ਸਲਾਹਪੜ੍ਹੋ →