📰 09/28/2026
ਪੰਜਾਬ📍 ਪੰਜਾਬ

ਕੈਂਪਸ ’ਚ ਰੱਖੇ ਜਹਾਜ਼ ਤੇ ਟੈਂਕ ’ਤੇ ਚੜ੍ਹੇ ਵਿਦਿਆਰਥੀ

ਪੰਜਾਬ ਦੇ ਜਲੰਧਰ-ਫਗਵਾੜਾ ਜੀ.ਟੀ. ਰੋਡ ’ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਐਤਵਾਰ ਤੜਕੇ ਇੱਕ ਵਿਦਿਆਰਥਣ ਨਾਲ ਬਾਹਰੀ ਵਿਅਕਤੀ ਵੱਲੋਂ ਕਥਿਤ ਜਬਰ-ਜਨਾਹ ਦੀਆਂ ਖ਼ਬਰਾਂ ਫੈਲਣ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਨੇ ਨਵਾਂ ਅਤੇ ਡਰਾਮੇਬਾਜ਼ੀ ਵਾਲਾ ਮੋੜ ਲੈ ਲਿਆ।
ਕੈਂਪਸ ’ਚ ਰੱਖੇ ਜਹਾਜ਼ ਤੇ ਟੈਂਕ ’ਤੇ ਚੜ੍ਹੇ ਵਿਦਿਆਰਥੀ

ਪੰਜਾਬ ਦੇ ਜਲੰਧਰ-ਫਗਵਾੜਾ ਜੀ.ਟੀ. ਰੋਡ ’ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਐਤਵਾਰ ਤੜਕੇ ਇੱਕ ਵਿਦਿਆਰਥਣ ਨਾਲ ਬਾਹਰੀ ਵਿਅਕਤੀ ਵੱਲੋਂ ਕਥਿਤ ਜਬਰ-ਜਨਾਹ ਦੀਆਂ ਖ਼ਬਰਾਂ ਫੈਲਣ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਨੇ ਨਵਾਂ ਅਤੇ ਡਰਾਮੇਬਾਜ਼ੀ ਵਾਲਾ ਮੋੜ ਲੈ ਲਿਆ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋ ਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ। ਇੱਕ ਵਾਇਰਲ ਵੀਡੀਓ ਕਲਿੱਪ ਵਿੱਚ ਇੱਕ ਉਤੇਜਿਤ ਵਿਦਿਆਰਥੀ ਕੈਂਪਸ ਵਿੱਚ ਪ੍ਰਦਰਸ਼ਨੀ ਲਈ ਰੱਖੇ ਭਾਰਤੀ ਹਵਾਈ ਫੌਜ ਦੇ ‘ਮਿਗ-23ਯੂਐੱਮ’ ਲੜਾਕੂ ਜਹਾਜ਼ ਉੱਪਰ ਚੜ੍ਹਿਆ ਹੋਇਆ ਨਜ਼ਰ ਆ ਰਿਹਾ ਹੈ, ਜਦੋਂਕਿ ਇੱਕ ਹੋਰ ਵੀਡੀਓ ਵਿੱਚ ਲਗਭਗ 10 ਵਿਦਿਆਰਥੀ ਯੂਨੀਵਰਸਿਟੀ ਅੰਦਰ ਲਗਾਏ ਗਏ ਫੌਜੀ ਟੈਂਕ ਦੇ ਉੱਪਰ ਖੜ੍ਹੇ ਹੋ ਕੇ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਹਨ।

ਹਾਲਾਂਕਿ, ਜਬਰ-ਜਨਾਹ ਦੇ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਕੈਂਪਸ ਤੋਂ ਸਾਹਮਣੇ ਆਈਆਂ ਹੋਰ ਵੀਡੀਓਜ਼ ਵਿੱਚ ਟੁੱਟੇ ਹੋਏ ਖਿੜਕੀਆਂ ਦੇ ਸ਼ੀਸ਼ੇ, ਭੰਨ੍ਹੇ ਹੋਏ ਗਮਲੇ ਅਤੇ ਯੂਨੀਵਰਸਿਟੀ ਦੀ ਇੱਕ ਇਮਾਰਤ ਦੇ ਹਿੱਸੇ ਵਿੱਚ ਅੱਗ ਲੱਗੀ ਦਿਖਾਈ ਦੇ ਰਹੀ ਹੈ। ਪ੍ਰਦਰਸ਼ਨ ਦੌਰਾਨ ਕੈਂਪਸ ਅੰਦਰ ਬਣੀਆਂ ਕੁਝ ਦੁਕਾਨਾਂ ਵਿੱਚ ਵੀ ਤੋੜ-ਫੋੜ ਕੀਤੇ ਜਾਣ ਦੇ ਇਲਜ਼ਾਮ ਹਨ।

ਪੁਲੀਸ ਅਨੁਸਾਰ, ਇਹ ਵਿਰੋਧ ਪ੍ਰਦਰਸ਼ਨ ਐਤਵਾਰ ਰਾਤ ਲਗਭਗ 1 ਵਜੇ ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ ਨੇੜੇ ਸ਼ੁਰੂ ਹੋਇਆ ਸੀ, ਜੋ ਦੇਖਦਿਆਂ ਹੀ ਦੇਖਦਿਆਂ ਪੂਰੇ ਕੈਂਪਸ ਵਿੱਚ ਫੈਲ ਗਿਆ ਅਤੇ ਹਿੰਸਕ ਰੂਪ ਧਾਰਨ ਕਰ ਗਿਆ। ਪ੍ਰਸ਼ਾਸਨ ਅਤੇ ਪੁਲੀਸ ਟੀਮਾਂ ਹਾਲਾਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਡਿਪੂ ਹੋਲਡਰਾਂ ਦਾ ਸੂਬਾ ਪੱਧਰੀ ਧਰਨਾ 5 ਨੂੰਪੜ੍ਹੋ →
ਭਗਵੰਤ ਮਾਨ ਸਰਕਾਰ ਦੇ ਉਪਰਾਲਿਆਂ ਸਦਕਾ ਪੰਜਾਬ ਵਿੱਚ ਖੁਸ਼ੀਆਂ ਹੀਪੜ੍ਹੋ →
ਸੜਕ ਹਾਦਸੇ 'ਚ ਨੌਜਵਾਨ ਲੜਕੀ ਦੀ ਮੌਤ, ਬੈਂਕ ਦੀ ਪ੍ਰੀਖਿਆ ਦੇਣ ਆਈ ਸੀ ਮਨਜੀਤ ਕੌਰਪੜ੍ਹੋ →
ਪੰਜਾਬ ਪੁਲਿਸ ਨੇ ਫਿਲਮੀ ਸਟਾਈਲ 'ਚ ਰਾਤ ਭਰ ਕੀਤਾ ਪਿੱਛਾ, ਫਿਰ ਐਨਕਾਊਂਟਰ 'ਚ ਮਾਰੀ ਗੋਲੀਪੜ੍ਹੋ →
ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂਪੜ੍ਹੋ →
ਪੰਜਾਬ ਹਿੰਸਕ ਘਟਨਾਵਾਂ ਤੋਂ ਬਾਅਦ 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਤੇ ਪ੍ਰੀਖਿਆਵਾਂ ਹੋਈਆਂ ਮੁਲਤਵੀ; ਵਿਦਿਆਰਥੀਆਂ ਨੂੰ ਦਿੱਤੀ ਆਹ ਸਲਾਹਪੜ੍ਹੋ →