📰 11/11/2026
ਮਨੋਰੰਜਨ📍 ਪੰਜਾਬ

ਸੋਨੀਲਿਵ ‘ਤੇ ਰਿਲੀਜ਼ ਹੋਵੇਗੀ ਫ਼ਿਲਮ ‘ਹਨੂਮਾਨ ਅੰਸ਼

ਮੁੰਬਈ: ਵਿਸ਼ਾਲ ਚਤੁਰਵੇਦੀ ਦੇ ਨਿਰਦੇਸ਼ਨ ਹੇਠ ਬਣੀ ਧਾਰਮਿਕ ਫ਼ਿਲਮ ‘ਹਨੂਮਾਨ ਅੰਸ਼’ 7 ਅਗਸਤ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਨੂੰ ਸ਼ੁਰੂਆਤ ਵਿੱਚ ਭਾਵੇਂ ਹੌਲੀ ਸ਼ੁਰੂਆਤ ਮਿਲੀ ਸੀ, ਪਰ ਬਾਅਦ ਵਿੱਚ ਇਸ ਨੇ ਆਪਣੀ ਕਮਾਈ ਨਾਲ ਬਾਕਸ ਆਫਿਸ ‘ਤੇ ਇਤਿਹਾਸ ਰਚ ਦਿੱਤਾ ਸੀ।
ਸੋਨੀਲਿਵ ‘ਤੇ ਰਿਲੀਜ਼ ਹੋਵੇਗੀ ਫ਼ਿਲਮ ‘ਹਨੂਮਾਨ ਅੰਸ਼

ਮੁੰਬਈ: ਵਿਸ਼ਾਲ ਚਤੁਰਵੇਦੀ ਦੇ ਨਿਰਦੇਸ਼ਨ ਹੇਠ ਬਣੀ ਧਾਰਮਿਕ ਫ਼ਿਲਮ ‘ਹਨੂਮਾਨ ਅੰਸ਼’ 7 ਅਗਸਤ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਨੂੰ ਸ਼ੁਰੂਆਤ ਵਿੱਚ ਭਾਵੇਂ ਹੌਲੀ ਸ਼ੁਰੂਆਤ ਮਿਲੀ ਸੀ, ਪਰ ਬਾਅਦ ਵਿੱਚ ਇਸ ਨੇ ਆਪਣੀ ਕਮਾਈ ਨਾਲ ਬਾਕਸ ਆਫਿਸ ‘ਤੇ ਇਤਿਹਾਸ ਰਚ ਦਿੱਤਾ ਸੀ। ਸਿਨੇਮਾਘਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ‘ਹਨੂਮਾਨ ਅੰਸ਼’ ਓਟੀਟੀ ‘ਤੇ ਦਸਤਕ ਦੇਣ ਲਈ ਤਿਆਰ ਹੈ। ਤਾਂ ਆਓ ਜਾਣਦੇ ਹਾਂ ਕਿ ਨੀਮ ਕਰੋਲੀ ਬਾਬਾ ਦੇ ਜੀਵਨ ਅਤੇ ਅਧਿਆਤਮਿਕ ਸਿੱਖਿਆਵਾਂ ਤੋਂ ਪ੍ਰੇਰਿਤ ਇਹ ਫ਼ਿਲਮ ਕਿਸ ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ?

‘ਹਨੂਮਾਨ ਅੰਸ਼’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਇਹ ਫ਼ਿਲਮ 27 ਨਵੰਬਰ 2026 ਤੋਂ ਸੋਨੀਲਿਵ ‘ਤੇ ਸਟ੍ਰੀਮ ਹੋਵੇਗੀ। ਫ਼ਿਲਮ ਦੀ ਡਿਜੀਟਲ ਰਿਲੀਜ਼ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਸੀ, ਪਰ ਹੁਣ ਇਸ ਦੀ ਤਾਰੀਖ਼ ਸਾਹਮਣੇ ਆਉਣ ਤੋਂ ਬਾਅਦ ਦਰਸ਼ਕ ਬੇਹੱਦ ਖੁਸ਼ ਹਨ। ਖ਼ਾਸ ਗੱਲ ਇਹ ਹੈ ਕਿ ਇਹ ਫ਼ਿਲਮ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ ਵੀਡੀਓ ਜਾਂ ਜੀਓਹੌਟਸਟਾਰ ‘ਤੇ ਰਿਲੀਜ਼ ਨਹੀਂ ਹੋਵੇਗੀ।

ਇਸ ਦੇ ਡਿਜੀਟਲ ਅਤੇ ਟੈਲੀਵਿਜ਼ਨ ਪ੍ਰਸਾਰਣ ਅਧਿਕਾਰ ਨੇ ਹਾਸਲ ਕੀਤੇ ਹਨ। ਡਿਜੀਟਲ ਰਿਲੀਜ਼ ਤੋਂ ਇਲਾਵਾ ਫ਼ਿਲਮ ਦਾ ਪ੍ਰਸਾਰਣ ਸੋਨੀ ਮੈਕਸ ‘ਤੇ ਵੀ ਹੋਣ ਦੀ ਉਮੀਦ ਹੈ। ਹਾਲਾਂਕਿ, ਇਸ ਦੇ ਟੀ.ਵੀ. ਪ੍ਰੀਮੀਅਰ ਦੀ ਤਾਰੀਖ਼ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

‘ਹਨੂਮਾਨ ਅੰਸ਼’ ਦੀ ਕਹਾਣੀ ਲਕਸ਼ਮੀਨਾਰਾਇਣ ਨਾਮ ਦੇ ਇੱਕ ਛੋਟੇ ਬੱਚੇ ਦੇ ਆਲੇ-ਦੁਆਲੇ ਘੁੰਮਦੀ ਹੈ। ਮਾਂ ਨੂੰ ਗੁਆਉਣ ਤੋਂ ਬਾਅਦ ਉਸ ਦੇ ਮਨ ਵਿੱਚ ਭਗਵਾਨ, ਜੀਵਨ ਅਤੇ ਮੌਤ ਨੂੰ ਲੈ ਕੇ ਕਈ ਸਵਾਲ ਪੈਦਾ ਹੁੰਦੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਉਹ ਅਧਿਆਤਮਿਕ ਯਾਤਰਾ ‘ਤੇ ਨਿਕਲ ਪੈਂਦਾ ਹੈ।

ਇਸ ਧਾਰਮਿਕ ਡਰਾਮਾ ਫ਼ਿਲਮ ਵਿੱਚ ਸ਼ੋਭਿਨਾਵ ਸਤਿਆ ਨੇ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਨਾਲ ਵਿਹਾਨ ਸ਼ੇਡਗੇ, ਚੰਦਨ ਕੇ ਆਨੰਦ, ਪੂਰਨਿਮਾ ਤਿਵਾੜੀ, ਅਨਿਲ ਰਸਤੋਗੀ, ਗੁਲਸ਼ਨ ਪਾਂਡੇ ਅਤੇ ਭਗਵਾਨਦਾਸ ਪਟੇਲ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ। ਫ਼ਿਲਮ ਦਾ ਨਿਰਦੇਸ਼ਨ ਵਿਸ਼ਾਲ ਚਤੁਰਵੇਦੀ ਨੇ ਕੀਤਾ ਹੈ।

ਸਿਰਫ਼ 2 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਇਸ ਫ਼ਿਲਮ ਨੇ ਦੁਨੀਆ ਭਰ ਵਿੱਚ 450 ਕਰੋੜ ਰੁਪਏ ਦੀ ਕਮਾਈ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਸੀ।

2027 ‘ਚ ਨਾ ‘ਆਪ’ ਨਾ ਕਾਂਗਰਸ, ਨਾ ਭਾਜਪਾ! ਪੰਜਾਬ ਦੀ ਸੱਤਾ ‘ਤੇ ਰਾਜ ਕਰੇਗਾ ਅਕਾਲੀ ਦਲ?

ਇਸ ਅੰਕ ਦੀਆਂ ਹੋਰ ਖ਼ਬਰਾਂ

ਕਪਾਲ ਮੋਚਨ ਮੇਲੇ ‘ਚ ਦਿਖਾਈ ਜਾਵੇਗੀ ਸਿੱਖ ਇਤਿਹਾਸ ਦੀ ਝਲਕ, ਡਰੋਨ ਸ਼ੋਅ ਰਹੇਗਾ ਮੁੱਖ ਆਕਰਸ਼ਣਪੜ੍ਹੋ →
ਆਊਟਸੋਰਸਿੰਗ ਤੇ ਮੁਲਾਜ਼ਮਾਂ ਦੇ ਠੇਕੇ ਦੀ ਮਿਆਦ 2 ਮਹੀਨੇ ਵਧੀਪੜ੍ਹੋ →
ਦੱਖਣੀ ਕੋਰੀਆ ‘ਚ ਯਾਤਰੀ ਬੱਸ ਨੇ 30 ਤੋਂ ਵੱਧ ਵਾਹਨਾਂ ਨੂੰ ਮਾਰੀ ਟੱਕਰ , 57 ਜ਼ਖਮੀ , 9 ਗੰਭੀਰਪੜ੍ਹੋ →
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 11 ਨਵੰਬਰ 2026ਪੜ੍ਹੋ →
ਚੰਡੀਗੜ੍ਹ ਨੇ ਸਵੱਛ ਸਰਵੇਖਣ 2025-26 ਵਿੱਚ ਮੁੜ ਹਾਸਲ ਕੀਤਾ ਦੂਜਾ ਸਥਾਨਪੜ੍ਹੋ →
ਸੰਗਰੂਰ ‘ਚ ਸਵਾਰੀਆਂ ਨਾਲ ਭਰੀ ਪੀਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ, 2 ਔਰਤਾਂ ਸਮੇਤ 3 ਦੀ ਮੌਤ, 26 ਜ਼ਖ਼ਮੀਪੜ੍ਹੋ →