📰 11/10/2026
ਵਿਦੇਸ਼📍 ਪੰਜਾਬ

ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਭਾਰਤ ਨੇ ਜਿੱਤਿਆ ਟੀਮ ਗੋਲਡ

ਸਪੋਰਟਸ ਡੈਸਕ: ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2026 ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਨੂੰ ਵੱਡੀ ਸਫਲਤਾ ਦਿਵਾਈ ਹੈ।
ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਭਾਰਤ ਨੇ ਜਿੱਤਿਆ ਟੀਮ ਗੋਲਡ

ਸਪੋਰਟਸ ਡੈਸਕ: ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2026 ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਨੂੰ ਵੱਡੀ ਸਫਲਤਾ ਦਿਵਾਈ ਹੈ। ਸਟਾਰ ਪਿਸਟਲ ਨਿਸ਼ਾਨੇਬਾਜ਼ ਈਸ਼ਾ ਸਿੰਘ, ਮਨੂ ਭਾਕਰ ਅਤੇ ਦਿਵਿਆ ਸੁੱਬਾਰਾਜੂ ਦੀ ਤਿਕੜੀ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਆਪਣੇ ਨਾਂ ਕੀਤਾ ਹੈ। ਇਸ ਤੋਂ ਇਲਾਵਾ ਈਸ਼ਾ ਅਤੇ ਮਨੂ ਨੇ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਵੀ ਜਗ੍ਹਾ ਬਣਾ ਲਈ ਹੈ।

ਭਾਰਤੀ ਮਹਿਲਾ ਟੀਮ ਨੇ ਦੋਹਾ ਵਿੱਚ ਕਰਵਾਏ ਗਏ ਮੁਕਾਬਲੇ ਵਿੱਚ ਕੁੱਲ 1761 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਈਸ਼ਾ ਸਿੰਘ ਨੇ 590 ਅੰਕਾਂ ਨਾਲ ਭਾਰਤੀ ਟੀਮ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਜਦਕਿ ਮਨੂ ਭਾਕਰ ਨੇ 587 ਅਤੇ ਦਿਵਿਆ ਸੁੱਬਾਰਾਜੂ ਨੇ 584 ਅੰਕ ਹਾਸਲ ਕੀਤੇ।

ਦੱਖਣੀ ਕੋਰੀਆ 1748 ਅੰਕਾਂ ਨਾਲ ਦੂਜੇ ਅਤੇ ਵੀਅਤਨਾਮ 1745 ਅੰਕਾਂ ਨਾਲ ਤੀਜੇ ਸਥਾਨ ‘ਤੇ ਰਿਹਾ।

21 ਸਾਲਾ ਈਸ਼ਾ ਸਿੰਘ ਨੇ ਦੋ ਦਿਨ ਤੱਕ ਚੱਲੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਸ਼ਾਨਦਾਰ ਨਿਸ਼ਾਨੇਬਾਜ਼ੀ ਕਰਦਿਆਂ 590 ਅੰਕ ਹਾਸਲ ਕੀਤੇ ਅਤੇ ਤੀਜੇ ਸਥਾਨ ‘ਤੇ ਰਹਿੰਦਿਆਂ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਉਨ੍ਹਾਂ ਨੇ ਪ੍ਰਿਸੀਜ਼ਨ ਪੜਾਅ ਵਿੱਚ 292 ਅੰਕ ਬਣਾਏ ਸਨ, ਜਦਕਿ ਰੈਪਿਡ ਪੜਾਅ ਵਿੱਚ 298 ਅੰਕਾਂ ਨਾਲ ਜ਼ਬਰਦਸਤ ਵਾਪਸੀ ਕੀਤੀ। ਰੈਪਿਡ ਪੜਾਅ ਦੀਆਂ ਤਿੰਨ ਸੀਰੀਜ਼ ਵਿੱਚ ਉਨ੍ਹਾਂ ਨੇ 100, 98 ਅਤੇ 100 ਅੰਕ ਹਾਸਲ ਕੀਤੇ।

ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਉਹ 587 ਅੰਕਾਂ ਨਾਲ ਛੇਵੇਂ ਸਥਾਨ ‘ਤੇ ਰਹੀ।

ਮਨੂ ਨੇ ਪ੍ਰਿਸੀਜ਼ਨ ਪੜਾਅ ਵਿੱਚ 289 ਅੰਕ ਹਾਸਲ ਕੀਤੇ ਸਨ, ਜਦਕਿ ਰੈਪਿਡ ਪੜਾਅ ਵਿੱਚ 99, 99 ਅਤੇ 100 ਅੰਕਾਂ ਨਾਲ ਸ਼ਾਨਦਾਰ ਵਾਪਸੀ ਕੀਤੀ। ਉੱਥੇ ਹੀ ਦਿਵਿਆ ਸੁੱਬਾਰਾਜੂ 584 ਅੰਕਾਂ ਨਾਲ 10ਵੇਂ ਸਥਾਨ ‘ਤੇ ਰਹੀ ਅਤੇ ਬੇਹੱਦ ਮਾਮੂਲੀ ਫਰਕ ਨਾਲ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਈ।

ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਕੋਲ 2028 ਲਾਸ ਏਂਜਲਸ ਓਲੰਪਿਕ ਲਈ ਕੋਟਾ ਹਾਸਲ ਕਰਨ ਦਾ ਸ਼ਾਨਦਾਰ ਮੌਕਾ ਹੈ। ਵਿਅਕਤੀਗਤ ਮੁਕਾਬਲੇ ਵਿੱਚ ਤਮਗਾ ਜਿੱਤਣ ਵਾਲੇ ਚੋਟੀ ਦੇ ਤਿੰਨ ਨਿਸ਼ਾਨੇਬਾਜ਼ਾਂ ਦੇ ਦੇਸ਼ਾਂ ਨੂੰ ਓਲੰਪਿਕ ਕੋਟਾ ਮਿਲੇਗਾ।

ਅਜਿਹੇ ਵਿੱਚ ਜੇਕਰ ਈਸ਼ਾ ਸਿੰਘ ਅਤੇ ਮਨੂ ਭਾਕਰ ਦੋਵੇਂ ਤਮਗਾ ਜਿੱਤਣ ਵਿੱਚ ਸਫਲ ਰਹਿੰਦੀਆਂ ਹਨ ਤਾਂ ਭਾਰਤ ਨੂੰ ਦੋ ਹੋਰ ਓਲੰਪਿਕ ਕੋਟੇ ਮਿਲ ਸਕਦੇ ਹਨ।

ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਭਾਰਤ ਦਾ ਪ੍ਰਦਰਸ਼ਨ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ। ਖ਼ਾਸ ਕਰਕੇ ਰਾਈਫਲ ਮੁਕਾਬਲਿਆਂ ਵਿੱਚ ਭਾਰਤੀ ਨਿਸ਼ਾਨੇਬਾਜ਼ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਲਈ ਸੰਘਰਸ਼ ਕਰਦੇ ਦਿਖਾਈ ਦਿੱਤੇ ਹਨ।

ਇਸ ਤੋਂ ਇਲਾਵਾ ਰਾਈਫਲ ਨਿਸ਼ਾਨੇਬਾਜ਼ ਸ਼ਾਂਭਵੀ ਖੀਰਸਾਗਰ ਨੂੰ ਅਯੋਗ ਕਰਾਰ ਦਿੱਤੇ ਜਾਣ ਨਾਲ ਜੁੜਿਆ ਵਿਵਾਦ ਵੀ ਚਰਚਾ ਵਿੱਚ ਰਿਹਾ ਹੈ। ਅਜਿਹੇ ਵਿੱਚ ਮਹਿਲਾ ਟੀਮ ਵੱਲੋਂ ਸੋਨ ਤਮਗਾ ਜਿੱਤਣਾ ਅਤੇ ਈਸ਼ਾ ਸਿੰਘ ਤੇ ਮਨੂ ਭਾਕਰ ਦਾ ਵਿਅਕਤੀਗਤ ਫਾਈਨਲ ਵਿੱਚ ਪਹੁੰਚਣਾ ਭਾਰਤੀ ਦਲ ਲਈ ਵੱਡੀ ਪ੍ਰਾਪਤੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਦੀਵਾਲੀ ਤੋਂ ਬਾਅਦ ਹਵਾ ਜ਼ਹਿਰੀਲੀ — ਪੰਜਾਬ 'ਚ ਸਾਹ ਘੁੱਟਿਆਪੜ੍ਹੋ →
ਸਾਂਸਦਾਂ ਦੇ ਚੋਣਾਂ ਲੜਨ ‘ਤੇ ਹਾਈਕਮਾਨ ਲਏਗੀ ਫੈਸਲਾ’, ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਬੋਲੇ ਪਰਗਟ ਸਿੰਘਪੜ੍ਹੋ →
ਅੰਮ੍ਰਿਤਸਰ ‘ਚ ਵੱਡਾ ਹਥਿਆਰ ਤਸਕਰੀ ਨੈੱਟਵਰਕ ਬੇਨਕਾਬ, 14 ਵਿਦੇਸ਼ੀ ਪਿਸਤੌਲ ਬਰਾਮਦ; 6 ਤਸਕਰ ਗ੍ਰਿਫ਼ਤਾਰਪੜ੍ਹੋ →
1600 ਕਰੋੜ ‘ਤੇ ਭਖੀ ਸਿਆਸਤ, ਨਾਇਬ ਸੈਣੀ ਬੋਲੇ-ਕੇਂਦਰ ਨੇ ਦਿੱਤਾ ਸੀ ਹੜ੍ਹ ਦਾ ਮੁਆਵਜ਼ਾ; ਆਪ ਦਾ ਪਲਟਵਾਰ- ਸਿਰਫ ਕੀਤਾ ਗੁਮਰਾਹਪੜ੍ਹੋ →
6 ਮਹੀਨਿਆਂ ‘ਚ ਵਿਦੇਸ਼ਾਂ ਤੋਂ 17 ਗੈਂਗਸਟਰ ਡਿਪੋਰਟ, ਮਾਨ ਸਰਕਾਰ ਨੇ ਦੁਹਰਾਇਆ ਪੰਜਾਬ ਨੂੰ ਅਪਰਾਧ-ਮੁਕਤ ਬਣਾਉਣ ਦਾ ਟੀਚਾਪੜ੍ਹੋ →
ਜਲੰਧਰ ‘ਚ ਜਵਾਈ ਨੇ ਸਹੁਰੇ ਪਰਿਵਾਰ ‘ਤੇ ਚਲਾਈਆਂ ਤਾਬੜਤੋੜ ਗੋਲੀਆਂ, ਗੱਡੀ ਦੇਣ ਤੋਂ ਇਨਕਾਰ ਕਰਨ ‘ਤੇ ਕੀਤੀ ਫਾਇਰਿੰਗਪੜ੍ਹੋ →