📰 10/30/2026
ਵਿਦੇਸ਼📍 ਪੰਜਾਬ

ਕੈਨੇਡਾ ਸਰਕਾਰ ਦਾ ਵੱਡਾ ਐਕਸ਼ਨ: ਨਕਲੀ ਇਮੀਗ੍ਰੇਸ਼ਨ ਸਲਾਹਕਾਰਾਂ ’ਤੇ ਕੱਸਿਆ ਸ਼ਿਕੰਜਾ, $1.5 ਮਿਲੀਅਨ ਤੱਕ ਦੇ ਭਾਰੀ ਜੁਰਮਾਨੇ ਲਾਗੂ

ਇਹ ਨਿਯਮ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਕੰਸਲਟੈਂਟਸ, ਵਕੀਲਾਂ ਅਤੇ ਹੋਰ ਅਧਿਕਾਰਤ ਨੁਮਾਇੰਦਿਆਂ ’ਤੇ ਵੀ ਲਾਗੂ ਹੁੰਦੇ ਹਨ, ਨਾਲ ਹੀ ਉਨ੍ਹਾਂ ’ਤੇ ਵੀ ਜੋ ਬਿਨਾਂ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਜਾਂ ਨਾਗਰਿਕਤਾ ਸੇਵਾਵਾਂ ਦੇ ਰਹੇ ਹਨ ਮਤਲਬ ਝੋਲਾਛਾਪ ਫਰਜ਼ੀ ਇਮੀਗ੍ਰੇਸ਼ਨ ਏਜੰਟ ਹਨ।

ਇਹ ਨਿਯਮ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਕੰਸਲਟੈਂਟਸ, ਵਕੀਲਾਂ ਅਤੇ ਹੋਰ ਅਧਿਕਾਰਤ ਨੁਮਾਇੰਦਿਆਂ ’ਤੇ ਵੀ ਲਾਗੂ ਹੁੰਦੇ ਹਨ, ਨਾਲ ਹੀ ਉਨ੍ਹਾਂ ’ਤੇ ਵੀ ਜੋ ਬਿਨਾਂ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਜਾਂ ਨਾਗਰਿਕਤਾ ਸੇਵਾਵਾਂ ਦੇ ਰਹੇ ਹਨ ਮਤਲਬ ਝੋਲਾਛਾਪ ਫਰਜ਼ੀ ਇਮੀਗ੍ਰੇਸ਼ਨ ਏਜੰਟ ਹਨ।

ਫੈਡਰਲ ਲਿਬਰਲ ਸਰਕਾਰ ਨੇ ਉਨ੍ਹਾਂ ਲੋਕਾਂ ਵਿਰੁੱਧ ਨਵੇਂ ਮਾਲੀਆ ਜੁਰਮਾਨੇ ਲਾਗੂ ਕਰ ਦਿੱਤੇ ਹਨ ਜੋ ਬਿਨਾਂ ਮਾਨਤਾ ਪ੍ਰਾਪਤ ਹੋਣ ਦੇ ਬਾਵਜੂਦ ਇਮੀਗ੍ਰੇਸ਼ਨ ਜਾਂ ਨਾਗਰਿਕਤਾ ਲੈਣ ਸਬੰਧੀ ਸਲਾਹਕਾਰ ਬਣੇ ਹੋਏ ਹਨ ਜਾਂ ਅਰਜ਼ੀਕਰਤਾਵਾਂ ਨੂੰ ਜਾਣਬੁੱਝ ਕੇ ਗਲਤ ਜਾਂ ਗੁੰਮਰਾਹਕੁਨ ਜਾਣਕਾਰੀ ਦਿੰਦੇ ਹਨ।

ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਗੈਰ-ਅਧਿਕਾਰਤ ਸਲਾਹਕਾਰਾਂ ਜਾਂ ਨੁਮਾਇੰਦਗੀ ਕਰਨ ਵਾਲੇ ਫਰਜ਼ੀ ਏਜੰਟਾਂ ਲਈ $5,000 ਤੋਂ ਸ਼ੁਰੂ ਹੋਕੇ $1.5 ਮਿਲੀਅਨ ਅਤੇ ਜਾਣਬੁੱਝ ਕੇ ਗਲਤ ਜਾਂ ਗੁੰਮਰਾਹਕੁਨ ਜਾਣਕਾਰੀ ਦੇਣ ਜਾਂ ਦੇਣ ਵਿੱਚ ਮਦਦ ਕਰਨ ਲਈ $15,000 ਤੱਕ ਦੇ ਜੁਰਮਾਨੇ ਲਾਗੂ ਕੀਤੇ ਹਨ। ਜੇ ਉਸ ਗਲਤ ਜਾਣਕਾਰੀ ਦੇ ਆਧਾਰ ’ਤੇ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਤਾਂ ਵਾਧੂ ਜੁਰਮਾਨੇ ਲੱਗ ਸਕਦੇ ਹਨ ਅਤੇ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਲਈ ਰਕਮ ਵਧਦੀ ਜਾਵੇਗੀ, ਜਿਸਦੀ ਕੁੱਲ ਵੱਧ ਤੋਂ ਵੱਧ ਹੱਦ $1.5 ਮਿਲੀਅਨ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ : ਡਾ. ਰਵਜੋਤ ਸਿੰਘਪੜ੍ਹੋ →
ਜਦੋਂ ਡੀ ਸੀ ਨੇ ਬੱਚਿਆਂ ਨੂੰ ਪੜ੍ਹਾਇਆਪੜ੍ਹੋ →
ਪੰਜ ਨਵੰਬਰ ਨੂੰ ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨਪੜ੍ਹੋ →
ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 20 ਨਵੰਬਰਪੜ੍ਹੋ →
ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਨੂੰ ਘੇਰਨ ਲਈ ਪੱਬਾ ਭਾਰਪੜ੍ਹੋ →
ਆਪ ਉਮੀਦਵਾਰਾਂ ਦੀ ਪਹਿਲੀ ਸੂਚੀ ਭਲਕੇ ਹੋਵੇਗੀ ਜਾਰੀ, ਸੀਐਮ ਮਾਨ ਨੇ ਕੀਤਾ ਐਲਾਨਪੜ੍ਹੋ →