📰 10/30/2026
ਦੇਸ਼📍 ਪੰਜਾਬ

ਬਦਰੀਨਾਥ ਧਾਮ ਤੋਂ ਵਾਪਸ ਆ ਰਿਹਾ ਹੈਲੀਕਾਪਟਰ ਕਰੈਸ਼; 6 ਲੋਕਾਂ ਦੀ ਮੌਤ

ਹੈਲੀਕਾਪਟਰ ਦੇ ਲਾਪਤਾ ਹੋਣ ਕਾਰਨ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਰਿਪੋਰਟਾਂ ਅਨੁਸਾਰ, ਇਹ ਘਟਨਾ ਖਰਾਬ ਮੌਸਮ ਕਾਰਨ ਚੈਨ ਅਤੇ ਥਯਾਂਗ ਪਿੰਡਾਂ ਦੇ ਉੱਪਰ ਵਾਪਰੀ।

ਹੈਲੀਕਾਪਟਰ ਦੇ ਲਾਪਤਾ ਹੋਣ ਕਾਰਨ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਰਿਪੋਰਟਾਂ ਅਨੁਸਾਰ, ਇਹ ਘਟਨਾ ਖਰਾਬ ਮੌਸਮ ਕਾਰਨ ਚੈਨ ਅਤੇ ਥਯਾਂਗ ਪਿੰਡਾਂ ਦੇ ਉੱਪਰ ਵਾਪਰੀ। ਤਾਜ਼ਾ ਜਾਣਕਾਰੀ ਮੁਤਾਬਕ ਹੈਲੀਕਾਪਟਰ 'ਤੇ ਸਵਾਰ ਸਾਰੇ ਛੇ ਲੋਕਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਫੌਜ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ, ਪ੍ਰਸ਼ਾਸਨ ਨੇ ਜਗ੍ਹਾ ਦਾ ਪਤਾ ਲਗਾਇਆ ਅਤੇ ਹਾਦਸੇ ਦੀ ਪੁਸ਼ਟੀ ਕੀਤੀ।

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਤੋਂ ਵੱਡੀ ਖ਼ਬਰ ਆ ਰਹੀ ਹੈ। ਬਦਰੀਨਾਥ ਧਾਮ ਤੋਂ ਵਾਪਸ ਆ ਰਿਹਾ ਇੱਕ ਹੈਲੀਕਾਪਟਰ ਰਾਡਾਰ ਤੋਂ ਗਾਇਬ ਹੋ ਗਿਆ। ਪ੍ਰਸ਼ਾਸਨ ਨੂੰ ਸੂਚਨਾ ਮਿਲੀ ਹੈ ਕਿ ਇਹ ਹੈਲੀਕਾਪਟਰ ਬਦਰੀਨਾਥ ਧਾਮ ਅਤੇ ਜੋਸ਼ੀਮਠ ਦੇ ਵਿਚਕਾਰ ਕਿਤੇ ਲਾਪਤਾ ਹੋਇਆ। ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਇਹ ਪਤਾ ਲੱਗਾ ਕਿ ਹੈਲੀਕਾਪਟਰ ਦਾ ਪਤਾ ਨਹੀਂ ਲੱਗ ਰਿਹਾ ਹੈ, ਪ੍ਰਸ਼ਾਸਨ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

30 ਅਕਤੂਬਰ ਨੂੰ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਛੇ ਯਾਤਰੀਆਂ ਨੂੰ ਲੈ ਕੇ ਬਦਰੀਨਾਥ ਧਾਮ ਤੋਂ ਰਿਸ਼ੀਕੇਸ਼ ਲਈ ਰਵਾਨਾ ਹੋਇਆ ਸੀ। ਖਰਾਬ ਮੌਸਮ ਕਾਰਨ ਇਹ ਹੈਲੀਕਾਪਟਰ ਚੈਨ ਅਤੇ ਥਯਾਂਗ ਪਿੰਡਾਂ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਰਿਪੋਰਟਾਂ ਮੁਤਾਬਕ ਇਸ ਵਿੱਚ ਸਵਾਰ ਸਾਰੇ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਨੇ ਦੱਸਿਆ ਕਿ ਫੌਜ ਨੇ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਗ੍ਹਾ ਦਾ ਪਤਾ ਲਗਾਇਆ ਅਤੇ ਹੈਲੀਕਾਪਟਰ ਹਾਦਸੇ ਦੀ ਪੁਸ਼ਟੀ ਕੀਤੀ।

ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਵਿੱਚ ਯਾਤਰੀ ਅਰੁਣ ਸਾਲੁੰਕੇ, ਐਚ. ਐਸ. ਨਾਗਰਾਜਾ, ਪ੍ਰਤਾਪ ਬਚਿਹੱਲੀ ਨਿੰਗਰਾਜਨ, ਸ਼ੰਕਰਗੌਡਾ ਵੀ. ਬੀ. ਅਤੇ ਸੁਧੀਰ ਕੇ. ਸ਼ਾਮਲ ਹਨ, ਜਦਕਿ ਪਾਇਲਟ ਕੈਪਟਨ ਹਿਮਾਂਸ਼ੂ ਸਭਰਵਾਲ ਦੀ ਵੀ ਮੌਤ ਹੋ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ 'ਟ੍ਰਾਂਸ ਭਾਰਤ ਏਵੀਏਸ਼ਨ' ਦਾ ਇੱਕ ਏਅਰਬੱਸ ਹੈਲੀਕਾਪਟਰ ਅੱਜ ਦੁਪਹਿਰ 1:14 ਵਜੇ ਬਦਰੀਨਾਥ ਤੋਂ ਦੇਹਰਾਦੂਨ ਲਈ ਰਵਾਨਾ ਹੋਇਆ ਸੀ। ਉਡਾਣ ਭਰਨ ਦੇ ਲਗਭਗ 7-8 ਮਿੰਟ ਬਾਅਦ, ਇਹ ਹੈਲੀਕਾਪਟਰ ਬਦਰੀ ਘਾਟੀ ਵਿੱਚ ਹਾਦਸਾਗ੍ਰਸਤ ਹੋ ਗਿਆ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਦੁਖਦਾਈ ਹਾਦਸੇ ਉਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਉਤੇ ਇੱਕ ਪੋਸਟ ਵਿਚ ਮੁੱਖ ਮੰਤਰੀ ਨੇ ਲਿਖਿਆ, "ਮੈਨੂੰ ਜੋਸ਼ੀਮਠ ਦੇ ਨੇੜੇ 'ਚਾਈ' ਪਿੰਡ ਕੋਲ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਆਫ਼ਤ ਪ੍ਰਬੰਧਨ ਵਿਭਾਗ ਅਤੇ ਐਸ.ਡੀ.ਆਰ.ਐਫ. ਵੱਲੋਂ ਸਾਂਝੇ ਤੌਰ 'ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਮੈਂ ਖੁਦ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਬਿਹਤਰ ਇਲਾਜ ਲਈ ਤੁਰੰਤ ਹਵਾਈ ਮਾਰਗ ਰਾਹੀਂ ਵੱਡੇ ਮੈਡੀਕਲ ਕੇਂਦਰਾਂ ਵਿੱਚ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ : ਡਾ. ਰਵਜੋਤ ਸਿੰਘਪੜ੍ਹੋ →
ਜਦੋਂ ਡੀ ਸੀ ਨੇ ਬੱਚਿਆਂ ਨੂੰ ਪੜ੍ਹਾਇਆਪੜ੍ਹੋ →
ਪੰਜ ਨਵੰਬਰ ਨੂੰ ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨਪੜ੍ਹੋ →
ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 20 ਨਵੰਬਰਪੜ੍ਹੋ →
ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਨੂੰ ਘੇਰਨ ਲਈ ਪੱਬਾ ਭਾਰਪੜ੍ਹੋ →
ਆਪ ਉਮੀਦਵਾਰਾਂ ਦੀ ਪਹਿਲੀ ਸੂਚੀ ਭਲਕੇ ਹੋਵੇਗੀ ਜਾਰੀ, ਸੀਐਮ ਮਾਨ ਨੇ ਕੀਤਾ ਐਲਾਨਪੜ੍ਹੋ →