📰 10/15/2026
ਵਿਦੇਸ਼📍 ਪੰਜਾਬ

ਇਲੀਨੋਇਸ ਵਿੱਚ ਹਿੰਦੂ ਮੰਦਰ 'ਤੇ ਸਮੂਹਿਕ ਗੋਲੀਬਾਰੀ ਦੀ ਸਾਜ਼ਿਸ਼ ਨਾਕਾਮ

ਸ਼ਿਕਾਗੋ (ਇਲੀਨੋਇਸ): ਅਮਰੀਕਾ ਦੇ ਇਲੀਨੋਇਸ ਰਾਜ ਵਿੱਚ ਪੁਲਿਸ ਅਤੇ ਸੰਘੀ ਜਾਂਚ ਏਜੰਸੀਆਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਔਰੋਰਾ ਖੇਤਰ ਦੇ ਇੱਕ ਹਿੰਦੂ ਮੰਦਰ 'ਤੇ ਸਮੂਹਿਕ ਗੋਲੀਬਾਰੀ ਕਰਨ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਇਲੀਨੋਇਸ ਵਿੱਚ ਹਿੰਦੂ ਮੰਦਰ 'ਤੇ ਸਮੂਹਿਕ ਗੋਲੀਬਾਰੀ ਦੀ ਸਾਜ਼ਿਸ਼ ਨਾਕਾਮ

ਸ਼ਿਕਾਗੋ (ਇਲੀਨੋਇਸ): ਅਮਰੀਕਾ ਦੇ ਇਲੀਨੋਇਸ ਰਾਜ ਵਿੱਚ ਪੁਲਿਸ ਅਤੇ ਸੰਘੀ ਜਾਂਚ ਏਜੰਸੀਆਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਔਰੋਰਾ ਖੇਤਰ ਦੇ ਇੱਕ ਹਿੰਦੂ ਮੰਦਰ 'ਤੇ ਸਮੂਹਿਕ ਗੋਲੀਬਾਰੀ ਕਰਨ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਪੈਲਾਟਾਈਨ ਦੇ ਰਹਿਣ ਵਾਲੇ 19 ਸਾਲਾ ਨੌਜਵਾਨ ਅਲੈਗਜ਼ੈਂਡਰੋਸ ਪਾਪੋਰਾਕਿਸ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਅੱਤਵਾਦੀ ਧਮਕੀ ਦੇਣ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਗੰਭੀਰ ਦੋਸ਼ ਦਾਇਰ ਕੀਤੇ ਹਨ।

ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਕਾਰਵਾਈ ਮਾਊਂਟ ਪ੍ਰੋਸਪੈਕਟ ਪੁਲਿਸ ਵਿਭਾਗ ਨੂੰ ਮਿਲੀ ਇੱਕ ਗੁਪਤ ਸੂਚਨਾ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ। ਸੂਚਨਾ ਮਿਲੀ ਸੀ ਕਿ ਪਾਪੋਰਾਕਿਸ ਨੇ ਆਪਣੇ ਕਿਸੇ ਜਾਣਕਾਰ ਨੂੰ ਇਲੈਕਟ੍ਰਾਨਿਕ ਸੰਦੇਸ਼ਾਂ ਰਾਹੀਂ ਹਥਿਆਰਾਂ ਦੀਆਂ ਤਸਵੀਰਾਂ ਭੇਜੀਆਂ ਸਨ ਅਤੇ 11 ਅਕਤੂਬਰ ਨੂੰ ਔਰੋਰਾ ਖੇਤਰ ਦੇ ਇੱਕ ਹਿੰਦੂ ਧਾਰਮਿਕ ਸਥਾਨ 'ਤੇ ਹਮਲਾ ਕਰਨ ਦੀ ਆਪਣੀ ਯੋਜਨਾ ਬਾਰੇ ਦੱਸਿਆ ਸੀ। ਇਸ ਜਾਣਕਾਰੀ ਦੇ ਆਧਾਰ 'ਤੇ ਪੈਲਾਟਾਈਨ ਪੁਲਿਸ ਨੇ ਐਤਵਾਰ ਸ਼ਾਮ ਨੂੰ ਨੌਰਥ ਬਾਲਡਵਿਨ ਕੋਰਟ ਦੇ 1300 ਬਲਾਕ ਸਥਿਤ ਉਸ ਦੇ ਘਰ ਦੇ ਬਾਹਰੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਗ੍ਰਿਫ਼ਤਾਰੀ ਤੋਂ ਬਾਅਦ ਐਫ.ਬੀ.ਆਈ. ਦੇ ਸ਼ਿਕਾਗੋ ਦਫ਼ਤਰ ਦੇ ਸਹਿਯੋਗ ਨਾਲ ਘਰ ਦੀ ਤਲਾਸ਼ੀ ਦੌਰਾਨ ਇੱਕ ਰਾਈਫਲ, ਕਈ ਲੋਡ ਕੀਤੇ ਮੈਗਜ਼ੀਨ, ਸੈਂਕੜੇ ਜ਼ਿੰਦਾ ਕਾਰਤੂਸ ਅਤੇ ਟੈਕਟੀਕਲ ਸਾਮਾਨ ਬਰਾਮਦ ਹੋਇਆ। ਇਸ ਤੋਂ ਇਲਾਵਾ ਇੱਕ ਬੁਲੇਟਪਰੂਫ ਜੈਕੇਟ ਵੀ ਮਿਲੀ, ਜਿਸ ਉੱਤੇ 'ਗੋਰੇ ਸਰਵਉੱਚਤਾਵਾਦੀ' ਕੱਟੜਪੰਥੀ ਚਿੰਨ੍ਹ ਬਣੇ ਹੋਏ ਸਨ।

ਜਾਂਚਕਰਤਾਵਾਂ ਦੇ ਹੱਥ ਮੁਲਜ਼ਮ ਵੱਲੋਂ ਲਿਖਿਆ "Why I Fought: A.K.A.: (Aurora Shooter's Manifesto)" ਨਾਮਕ ਨਫ਼ਰਤੀ ਦਸਤਾਵੇਜ਼ ਵੀ ਲੱਗਾ ਹੈ, ਜਿਸ ਵਿੱਚ ਦੱਖਣੀ ਏਸ਼ੀਆਈ ਲੋਕਾਂ, ਖਾਸ ਕਰਕੇ ਭਾਰਤੀ ਮੂਲ ਦੇ ਭਾਈਚਾਰੇ ਵਿਰੁੱਧ ਨਸਲੀ ਟਿੱਪਣੀਆਂ ਅਤੇ ਹਿੰਸਾ ਭੜਕਾਉਣ ਵਾਲੀਆਂ ਗੱਲਾਂ ਲਿਖੀਆਂ ਸਨ।

ਔਰੋਰਾ ਪੁਲਿਸ ਵਿਭਾਗ ਨੇ ਸਾਵਧਾਨੀ ਵਰਤਦਿਆਂ ਇਲਾਕੇ ਦੇ ਸਾਰੇ ਹਿੰਦੂ ਮੰਦਰਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਖ਼ਤਰੇ ਬਾਰੇ ਸੁਚੇਤ ਕਰ ਦਿੱਤਾ ਹੈ ਅਤੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਬੁੱਧਵਾਰ, 14 ਅਕਤੂਬਰ ਨੂੰ ਰੋਲਿੰਗ ਮੀਡੋਜ਼ ਦੀ ਕੁੱਕ ਕਾਉਂਟੀ ਅਦਾਲਤ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਗਿਆ। ਜੱਜ ਨੇ ਪਾਪੋਰਾਕਿਸ ਨੂੰ ਬਿਨਾਂ ਜ਼ਮਾਨਤ ਦੇ ਜੇਲ੍ਹ ਵਿੱਚ ਰੱਖਣ ਦਾ ਹੁਕਮ ਸੁਣਾਇਆ ਹੈ

ਇਸ ਅੰਕ ਦੀਆਂ ਹੋਰ ਖ਼ਬਰਾਂ

ਵਿਕਾਸ ਦਰ ਦੀ ਰੌਸ਼ਨੀ ਬਨਾਮ ਮਹਿੰਗਾਈ ਦਾ ਹਨੇਰਾਪੜ੍ਹੋ →
ਸਿਰਫ਼ 1 ਰੈਂਕ ਕਾਰਨ ਪਾਇਲਟ ਬਣਨ ਤੋਂ ਰਹਿ ਗਏ ਸਨ ‘ਮਿਜ਼ਾਈਲ ਮੈਨ’, ਕਿਵੇਂ ਟੁੱਟੇ ਸੁਪਨੇ ਨੇ ਬਦਲ ਦਿੱਤੀ ਕਿਸਮਤ?ਪੜ੍ਹੋ →
ਮਾਨਸਾ ‘ਚ ਹੁਣ ਕਿਵੇਂ ਦੇ ਹਾਲਾਤ? ਪਰਵਿੰਦਰ ਝੋਟਾ ਕਤਲ ਮਾਮਲੇ ਦੀ ਗਰਾਊਂਡ ਰਿਪੋਰਟਪੜ੍ਹੋ →
ਸੁੰਗੜਦੀ ਆਬਾਦੀ, ਹਉਕੇ ਭਰਦਾ ਪੰਜਾਬਪੜ੍ਹੋ →
18 ਸਿੱਖ ਰੈਜੀਮੈਂਟ ਦੇ ਜਵਾਨ ਪ੍ਰਤਾਪ ਸਿੰਘ ਡਿਊਟੀ ਦੌਰਾਨ ਸ਼ਹੀਦ, ਨਮ ਅੱਖਾਂ ਨਾਲ ਵਿਦਾਈਪੜ੍ਹੋ →
ਮਹਿੰਦਰਾ ਦੀ ਪਹਿਲੀ ਸੀਐਨਜੀ ਕਾਰ ਲਾਂਚ, ਦਮਦਾਰ ਲੁੱਕ ਨਾਲ ਹੋਵੇਗੀ ਬੱਚਤਪੜ੍ਹੋ →