ਪੰਜਾਬ📍 ਪੰਜਾਬ
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਨਸ਼ਿਆਂ ਨਾਲ ਜੁੜੀਆਂ ਤਿੰਨ ਮੌਤਾਂ ਬਾਰੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਮੰਤਰਾਲੇ ਨੇ ਮੁੱਖ ਸਕੱਤਰ ਨੂੰ ਤਿੰਨ ਵੱਖਰੇ ਪੱਤਰ ਭੇਜ ਕੇ 13 ਅਕਤੂਬਰ ਨੂੰ ਮਾਨਸਾ 'ਚ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ, 15 ਅਕਤੂਬਰ ਨੂੰ ਸ੍ਰੀ ਹਰਗੋਬਿੰਦਪੁਰ ਇਲਾਕੇ 'ਚ ਹਮਲੇ 'ਚ ਮਾਰੇ ਗਏ ਬਿਕਰਮਜੀਤ ਸਿੰਘ (40) ਅਤੇ ਸਤੰਬਰ 'ਚ ਸੰਗਰੂਰ ਦੇ ਦਿੜਬਾ 'ਚ ਖ਼ੁਦਕੁਸ਼ੀ ਕਰਨ ਵਾਲੇ ਗੁਲਜ਼ਾਰ ਸਿੰਘ ਦੇ ਮਾਮਲਿਆਂ 'ਚ ਕੀਤੀ ਕਾਰਵਾਈ ਦਾ ਪੂਰਾ ਵੇਰਵਾ ਮੰਗਿਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਨਸ਼ਿਆਂ ਨਾਲ ਜੁੜੀਆਂ ਤਿੰਨ ਮੌਤਾਂ ਬਾਰੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਮੰਤਰਾਲੇ ਨੇ ਮੁੱਖ ਸਕੱਤਰ ਨੂੰ ਤਿੰਨ ਵੱਖਰੇ ਪੱਤਰ ਭੇਜ ਕੇ 13 ਅਕਤੂਬਰ ਨੂੰ ਮਾਨਸਾ 'ਚ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ, 15 ਅਕਤੂਬਰ ਨੂੰ ਸ੍ਰੀ ਹਰਗੋਬਿੰਦਪੁਰ ਇਲਾਕੇ 'ਚ ਹਮਲੇ 'ਚ ਮਾਰੇ ਗਏ ਬਿਕਰਮਜੀਤ ਸਿੰਘ (40) ਅਤੇ ਸਤੰਬਰ 'ਚ ਸੰਗਰੂਰ ਦੇ ਦਿੜਬਾ 'ਚ ਖ਼ੁਦਕੁਸ਼ੀ ਕਰਨ ਵਾਲੇ ਗੁਲਜ਼ਾਰ ਸਿੰਘ ਦੇ ਮਾਮਲਿਆਂ 'ਚ ਕੀਤੀ ਕਾਰਵਾਈ ਦਾ ਪੂਰਾ ਵੇਰਵਾ ਮੰਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਆਪ' ਸਰਕਾਰ 'ਤੇ ਨਸ਼ਿਆਂ 'ਤੇ ਕਾਬੂ ਪਾਉਣ 'ਚ ਨਾਕਾਮੀ ਦਾ ਦੋਸ਼ ਲਾਉਂਦਿਆਂ ਐਲਾਨਾਂ ਦੀ ਥਾਂ ਨਤੀਜੇ ਮੰਗੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕਰਦਿਆਂ ਕਿਹਾ ਕਿ ਗੁਜਰਾਤ ਦੇ ਕਾਂਡਲਾ ਬੰਦਰਗਾਹ ਤੋਂ 3,000 ਕਿਲੋ ਸਿੰਥੈਟਿਕ ਨਸ਼ਾ ਫੜਿਆ ਗਿਆ ਹੈ ਅਤੇ ਸਰਹੱਦ ਦੇ 50 ਕਿਲੋਮੀਟਰ ਦਾ ਇਲਾਕਾ ਬੀਐਸਐਫ ਕੋਲ ਹੈ — ਪਹਿਲਾਂ ਕੇਂਦਰ ਆਪਣੀ ਜ਼ਿੰਮੇਵਾਰੀ ਸੰਭਾਲੇ। ਅਰਵਿੰਦ ਕੇਜਰੀਵਾਲ ਨੇ ਵੀ ਮੁੰਦਰਾ-ਅਡਾਨੀ ਬੰਦਰਗਾਹਾਂ ਰਾਹੀਂ ਨਸ਼ਾ ਰੋਕਣ ਦੀ ਮੰਗ ਕੀਤੀ। ਇਸ ਦੌਰਾਨ ਪੰਜਾਬ ਸਰਕਾਰ ਨੇ 435 ਹਾਟਸਪਾਟਾਂ 'ਤੇ 60 ਦਿਨਾਂ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਐਲਾਨ ਕੀਤਾ ਹੈ।
10/18/2026
ਪੰਜਾਬ📍 ਪੰਜਾਬ
ਉੱਘੇ ਅਦਾਕਾਰ ਤੇ ਸਿਆਸਤਦਾਨ ਰਾਜ ਬੱਬਰ ਨੇ ਆਪਣੀ ਮਰਹੂਮ ਪਤਨੀ ਤੇ ਅਦਾਕਾਰਾ ਸਮਿਤਾ ਪਾਟਿਲ ਨੂੰ ਉਨ੍ਹਾਂ ਦੇ 71ਵੇਂ ਜਨਮ ਦਿਨ ਮੌਕੇ ਯਾਦ ਕੀਤਾ। ਉਨ੍ਹਾਂ ਸਮਿਤਾ ਦੇ ਬੇਮਿਸਾਲ ਹੁਨਰ, ਨਿੱਘ ਅਤੇ ਭਾਰਤੀ ਸਿਨੇਮਾ ’ਤੇ ਡੂੰਘੇ ਛੱਡੇ ਪ੍ਰਭਾਵ ਨੂੰ ਯਾਦ ਕੀਤਾ।
ਉੱਘੇ ਅਦਾਕਾਰ ਤੇ ਸਿਆਸਤਦਾਨ ਰਾਜ ਬੱਬਰ ਨੇ ਆਪਣੀ ਮਰਹੂਮ ਪਤਨੀ ਤੇ ਅਦਾਕਾਰਾ ਸਮਿਤਾ ਪਾਟਿਲ ਨੂੰ ਉਨ੍ਹਾਂ ਦੇ 71ਵੇਂ ਜਨਮ ਦਿਨ ਮੌਕੇ ਯਾਦ ਕੀਤਾ। ਉਨ੍ਹਾਂ ਸਮਿਤਾ ਦੇ ਬੇਮਿਸਾਲ ਹੁਨਰ, ਨਿੱਘ ਅਤੇ ਭਾਰਤੀ ਸਿਨੇਮਾ ’ਤੇ ਡੂੰਘੇ ਛੱਡੇ ਪ੍ਰਭਾਵ ਨੂੰ ਯਾਦ ਕੀਤਾ।
ਰਾਜ ਨੇ ਅੱਜ ਆਪਣੇ ਇੰਸਟਾਗ੍ਰਾਮ ’ਤੇ ਸਮਿਤਾ ਦੀ ਤਸਵੀਰ ਸਾਂਝੀ ਕਰਦਿਆਂ ਅਦਾਕਾਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ 1986 ਵਿੱਚ 31 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਆਪਣੀ ਪਤਨੀ ਨੂੰ ਸੰਵੇਦਨਸ਼ੀਲਤਾ ਵਾਲੀ ਕਲਾਕਾਰ ਵਜੋਂ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਹਰ ਕਿਰਦਾਰ ਨੂੰ ਬਾਖੂਬੀ ਨਿਭਾਇਆ।
ਉਨ੍ਹਾਂ ਨੇ ਲਿਖਿਆ, ‘‘ਸਮਿਤਾ ਵਿੱਚ ਦੁਰਲੱਭ ਸੰਵੇਦਨਸ਼ੀਲਤਾ ਸੀ। ਭਾਵੇਂ ਉਨ੍ਹਾਂ ਦਾ ਸਫ਼ਰ ਦੁਖਦ ਤੌਰ ’ਤੇ ਛੋਟਾ ਰਿਹਾ ਪਰ ਉਨ੍ਹਾਂ ਦੀ ਕਲਾ ਨੇ ਅਮਿੱਟ ਛਾਪ ਛੱਡੀ ਹੈ। ਉਹ ਸਿਰਫ਼ ਕਿਰਦਾਰ ਨਹੀਂ ਨਿਭਾਉਂਦੀ ਸੀ, ਸਗੋਂ ਉਨ੍ਹਾਂ ਵਿੱਚ ਜਾਨ ਪਾ ਦਿੰਦੀ ਸੀ।” ਰਾਜ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਖਾਸ ਗੁਣਾਂ ਬਾਰੇ ਵੀ ਗੱਲ ਕੀਤੀ ਜੋ ਉਨ੍ਹਾਂ ਨੂੰ ਖਾਸ ਬਣਾਉਂਦੇ ਸਨ। ਆਪਣੇ ਨਿੱਜੀ ਰਿਸ਼ਤੇ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਜਨਮ ਦਿਨ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਨਿੱਘ ਅਤੇ ‘ਅਸਾਧਾਰਨ ਪ੍ਰਤਿਭਾ’ ਨੂੰ ਯਾਦ ਕੀਤਾ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਸਮਿਤਾ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
10/18/2026
ਪੰਜਾਬ📍 ਪੰਜਾਬ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਮਿਲਣ ਤੱਕ ਰੋਸ ਵਜੋਂ ਅੱਜ ਤੋਂ ਕਾਲੀ ਪੱਗ ਬੰਨ੍ਹਣੀ ਸ਼ੁਰੂ ਕੀਤੀ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਮਿਲਣ ਤੱਕ ਰੋਸ ਵਜੋਂ ਅੱਜ ਤੋਂ ਕਾਲੀ ਪੱਗ ਬੰਨ੍ਹਣੀ ਸ਼ੁਰੂ ਕੀਤੀ ਹੈ। ਉਨ੍ਹਾਂ ਅੱਜ ਕਾਲੀ ਪੱਗ ਬੰਨ੍ਹ ਕੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਢਿੱਲੋਂ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ ’ਚ ਨਿਆਂ ਨਹੀਂ ਮਿਲਦਾ, ਉਹ ਕਾਲੀ ਪੱਗ ਹੀ ਬੰਨ੍ਹਣਗੇ। ਉਨ੍ਹਾਂ ਆਪਣੀ ਪਾਰਟੀ ਦੇ ਆਗੂਆਂ ਨੂੰ ਕਾਲੀ ਪੱਗ ਬੰਨ੍ਹਣ ਦੀ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਸ਼ਨਿੱਚਰਵਾਰ ਨੂੰ ਕੇਵਲ ਸਿੰਘ ਢਿੱਲੋਂ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਣ ਪਹੁੰਚੇ ਸਨ ਤਾਂ ਉੱਥੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਕਾਲੀਆਂ ਚੁੰਨੀਆਂ ਅਤੇ ਕਾਲੇ ਝੰਡਿਆਂ ਨਾਲ ਰੋਸ ਪ੍ਰਗਟ ਕੀਤਾ ਜਾਵੇ। ਇਸ ਅਪੀਲ ਨੂੰ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਅਤੇ ਸੰਗਤ ਨੇ ਪ੍ਰਵਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਸੰਘਰਸ਼ ਵਿੱਚ ਹਰ ਪੱਧਰ ’ਤੇ ਨਾਲ ਖੜ੍ਹੇਗੀ।
10/18/2026
ਪੰਜਾਬ📍 ਪੰਜਾਬ
ਸਿਹਤ ਡੈਸਕ: ਸਿਰਦਰਦ ਨੂੰ ਅਕਸਰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਕਈ ਵਾਰ ਇਸ ਦੇ ਨਾਲ ਚੱਕਰ ਆਉਣ, ਕਮਜ਼ੋਰੀ ਜਾਂ ਸੰਤੁਲਨ ਬਣਾਉਣ ਵਿੱਚ ਮੁਸ਼ਕਲ ਵਰਗੇ ਲੱਛਣ ਵੀ ਮਹਿਸੂਸ ਹੋ ਸਕਦੇ ਹਨ।
ਸਿਹਤ ਡੈਸਕ: ਸਿਰਦਰਦ ਨੂੰ ਅਕਸਰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਕਈ ਵਾਰ ਇਸ ਦੇ ਨਾਲ ਚੱਕਰ ਆਉਣ, ਕਮਜ਼ੋਰੀ ਜਾਂ ਸੰਤੁਲਨ ਬਣਾਉਣ ਵਿੱਚ ਮੁਸ਼ਕਲ ਵਰਗੇ ਲੱਛਣ ਵੀ ਮਹਿਸੂਸ ਹੋ ਸਕਦੇ ਹਨ। ਜੇ ਇਹ ਸਮੱਸਿਆ ਵਾਰ-ਵਾਰ ਹੋਵੇ ਜਾਂ ਲੰਬੇ ਸਮੇਂ ਤੱਕ ਬਣੀ ਰਹੇ, ਤਾਂ ਇਸ ਦੇ ਪਿੱਛੇ ਵੱਖ-ਵੱਖ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਮਾਈਗ੍ਰੇਨ, ਸਰੀਰ ਵਿੱਚ ਪਾਣੀ ਦੀ ਕਮੀ, ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ ਅਤੇ ਖ਼ੂਨ ਦੀ ਕਮੀ ਇਸ ਦੇ ਸੰਭਾਵੀ ਕਾਰਨਾਂ ਵਿੱਚ ਸ਼ਾਮਲ ਹਨ। ਹਾਲਾਂਕਿ, ਸਹੀ ਕਾਰਨ ਜਾਣਨ ਲਈ ਡਾਕਟਰੀ ਜਾਂਚ ਜ਼ਰੂਰੀ ਹੈ।
ਮਾਈਗ੍ਰੇਨ ਸਿਰਫ਼ ਤੇਜ਼ ਸਿਰਦਰਦ ਤੱਕ ਸੀਮਤ ਨਹੀਂ ਹੁੰਦਾ। ਕੁਝ ਲੋਕਾਂ ਨੂੰ ਇਸ ਦੇ ਨਾਲ ਚੱਕਰ ਆਉਣ, ਮਤਲੀ ਹੋਣ, ਸੰਤੁਲਨ ਬਣਾਉਣ ਵਿੱਚ ਮੁਸ਼ਕਲ ਅਤੇ ਤੇਜ਼ ਰੌਸ਼ਨੀ ਜਾਂ ਆਵਾਜ਼ ਤੋਂ ਪਰੇਸ਼ਾਨੀ ਵੀ ਹੋ ਸਕਦੀ ਹੈ। ਇਸ ਤਰ੍ਹਾਂ ਦੀ ਸਮੱਸਿਆ ਨੂੰ ਵੈਸਟੀਬਿਊਲਰ ਮਾਈਗ੍ਰੇਨ ਕਿਹਾ ਜਾਂਦਾ ਹੈ।
ਬਲੱਡ ਪ੍ਰੈਸ਼ਰ ਘੱਟ ਹੋਣ ‘ਤੇ ਬੈਠਣ ਜਾਂ ਲੇਟਣ ਤੋਂ ਅਚਾਨਕ ਖੜ੍ਹੇ ਹੋਣ ਸਮੇਂ ਚੱਕਰ ਆ ਸਕਦੇ ਹਨ। ਇਸੇ ਤਰ੍ਹਾਂ, ਸਰੀਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਸਿਰਦਰਦ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ।
ਲੰਬੇ ਸਮੇਂ ਤੱਕ ਖਾਣਾ ਨਾ ਖਾਣ ਜਾਂ ਬਲੱਡ ਸ਼ੂਗਰ ਘੱਟ ਹੋਣ ਕਾਰਨ ਵੀ ਕੁਝ ਲੋਕਾਂ ਨੂੰ ਅਜਿਹੇ ਲੱਛਣ ਹੋ ਸਕਦੇ ਹਨ।
ਕੰਨ ਦੇ ਅੰਦਰਲੇ ਹਿੱਸੇ ਵਿੱਚ ਮੌਜੂਦ ਸੰਤੁਲਨ ਪ੍ਰਣਾਲੀ ਨਾਲ ਜੁੜੀ ਸਮੱਸਿਆ ਕਾਰਨ ਚੱਕਰ ਆ ਸਕਦੇ ਹਨ। ਇਸ ਤੋਂ ਇਲਾਵਾ, ਸਰੀਰ ਵਿੱਚ ਹੀਮੋਗਲੋਬਿਨ ਦੀ ਕਮੀ, ਜਿਸ ਨੂੰ ਅਨੀਮੀਆ ਕਿਹਾ ਜਾਂਦਾ ਹੈ, ਕਾਰਨ ਥਕਾਵਟ, ਕਮਜ਼ੋਰੀ ਅਤੇ ਸਿਰਦਰਦ ਹੋ ਸਕਦਾ ਹੈ। ਕੁਝ ਮਾਮਲਿਆਂ ਵਿੱਚ ਚੱਕਰ ਵੀ ਆਉਂਦੇ ਹਨ।
ਇਹ ਸਟ੍ਰੋਕ ਜਾਂ ਕਿਸੇ ਹੋਰ ਗੰਭੀਰ ਸਮੱਸਿਆ ਦੇ ਸੰਕੇਤ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਲੱਛਣ ਆਪਣੇ ਆਪ ਠੀਕ ਹੋਣ ਦੀ ਉਡੀਕ ਨਾ ਕਰੋ।
ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਲੋੜੀਂਦਾ ਪਾਣੀ ਪੀਓ, ਸਮੇਂ ਸਿਰ ਭੋਜਨ ਕਰੋ ਅਤੇ ਪੂਰੀ ਨੀਂਦ ਲਵੋ। ਬੈਠਣ ਜਾਂ ਲੇਟਣ ਤੋਂ ਉੱਠਦੇ ਸਮੇਂ ਹੌਲੀ-ਹੌਲੀ ਉੱਠੋ, ਖ਼ਾਸ ਕਰਕੇ ਜੇ ਪਹਿਲਾਂ ਵੀ ਚੱਕਰ ਆਉਂਦੇ ਰਹੇ ਹੋਣ।
ਜੇ ਸਿਰਦਰਦ ਅਤੇ ਚੱਕਰ ਵਾਰ-ਵਾਰ ਆਉਂਦੇ ਹਨ, ਲੰਬੇ ਸਮੇਂ ਤੱਕ ਰਹਿੰਦੇ ਹਨ ਜਾਂ ਪਹਿਲਾਂ ਨਾਲੋਂ ਵਧ ਰਹੇ ਹਨ, ਤਾਂ ਡਾਕਟਰ ਨਾਲ ਸੰਪਰਕ ਕਰੋ। ਲੱਛਣਾਂ ਦੇ ਆਧਾਰ ‘ਤੇ ਡਾਕਟਰ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਹੀਮੋਗਲੋਬਿਨ ਜਾਂ ਹੋਰ ਜਾਂਚਾਂ ਦੀ ਸਲਾਹ ਦੇ ਸਕਦੇ ਹਨ।
ਧਿਆਨ ਦਿਓ: ਸਿਰਦਰਦ ਅਤੇ ਚੱਕਰ ਆਉਣ ਦਾ ਕਾਰਨ ਸਿਰਫ਼ ਲੱਛਣਾਂ ਦੇ ਆਧਾਰ ‘ਤੇ ਪੱਕਾ ਨਹੀਂ ਦੱਸਿਆ ਜਾ ਸਕਦਾ। ਸਹੀ ਜਾਂਚ ਨਾਲ ਕਾਰਨ ਦਾ ਪਤਾ ਲਗਾਉਣ ਅਤੇ ਢੁੱਕਵਾਂ ਇਲਾਜ ਕਰਵਾਉਣ ਵਿੱਚ ਮਦਦ ਮਿਲਦੀ ਹੈ।
ਹੱਥਾਂ ’ਚ ਝਨਝਨਾਹਟ ਤੇ ਸੁੰਨਪਨ ਕਿਸ ਬਿਮਾਰੀ ਦੇ ਸੰਕੇਤ?
10/18/2026
ਪੰਜਾਬ📍 ਪੰਜਾਬ
ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦੀ ਸਰੀਰਕ ਸਮਰੱਥਾ ਤੇ ਯੋਗਤਾ ਦੀ ਜਾਂਚ ਲਈ ਵੱਖ-ਵੱਖ ਟੈਸਟ ਕਰਵਾਏ ਜਾਣਗੇ। ਇਨ੍ਹਾਂ 'ਚ 1.6 ਕਿਲੋਮੀਟਰ ਦੌੜ, ਬੀਮ ਟੈਸਟ ਤੇ ਸਰੀਰਕ ਮਾਪਦੰਡਾਂ ਦੀ ਜਾਂਚ ਸ਼ਾਮਲ ਹੋਵੇਗੀ।
ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਦੀ ਸਰੀਰਕ ਸਮਰੱਥਾ ਤੇ ਯੋਗਤਾ ਦੀ ਜਾਂਚ ਲਈ ਵੱਖ-ਵੱਖ ਟੈਸਟ ਕਰਵਾਏ ਜਾਣਗੇ। ਇਨ੍ਹਾਂ 'ਚ 1.6 ਕਿਲੋਮੀਟਰ ਦੌੜ, ਬੀਮ ਟੈਸਟ ਤੇ ਸਰੀਰਕ ਮਾਪਦੰਡਾਂ ਦੀ ਜਾਂਚ ਸ਼ਾਮਲ ਹੋਵੇਗੀ।
ਭਾਰਤੀ ਫ਼ੌਜ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖ਼ਬਰ ਹੈ। ਅਗਨੀਪਥ ਯੋਜਨਾ ਤਹਿਤ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ 14 ਨਵੰਬਰ ਤੋਂ 22 ਨਵੰਬਰ 2026 ਤੱਕ ਜਲੰਧਰ ਦੇ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਵਿਖੇ ਕੀਤਾ ਜਾਵੇਗਾ। ਇਸ ਭਰਤੀ ਰੈਲੀ ‘ਚ 6,000 ਤੋਂ ਵੱਧ ਉਮੀਦਵਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਨ੍ਹਾਂ ਨੇ ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ (ਐਸਬੀਐਸ ਨਗਰ) ਜ਼ਿਲ੍ਹਿਆਂ ਤੋਂ ਸਾਂਝੀ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੈ।
ਇਸ ਭਰਤੀ ਰੈਲੀ ਰਾਹੀਂ ਪੰਜਾਬ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਦੀਆਂ ਯੋਗ ਮਹਿਲਾ ਉਮੀਦਵਾਰਾਂ ਨੂੰ ਵੀ ਭਾਰਤੀ ਫ਼ੌਜ ‘ਚ ਭਰਤੀ ਹੋਣ ਦਾ ਮੌਕਾ ਦਿੱਤਾ ਜਾਵੇਗਾ।
ਦੌੜ ਰਾਹੀਂ ਉਮੀਦਵਾਰਾਂ ਦੀ ਸਹਿਣਸ਼ੀਲਤਾ ਤੇ ਸਰੀਰਕ ਸਮਰੱਥਾ ਨੂੰ ਪਰਖਿਆ ਜਾਵੇਗਾ, ਜਦਕਿ ਬੀਮ ਟੈਸਟ ਰਾਹੀਂ ਸਰੀਰ ਦੇ ਉੱਪਰਲੇ ਹਿੱਸੇ ਦੀ ਮਾਸਪੇਸ਼ੀਆਂ ਦੀ ਤਾਕਤ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਮੀਦਵਾਰਾਂ ਦੇ ਕੱਦ, ਭਾਰ ਤੇ ਹੋਰ ਨਿਰਧਾਰਤ ਸਰੀਰਕ ਮਾਪਦੰਡਾਂ ਦੀ ਜਾਂਚ ਵੀ ਕੀਤੀ ਜਾਵੇਗੀ। ਸਰੀਰਕ ਕੁਸ਼ਲਤਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਮੈਡੀਕਲ ਟੈਸਟ ਕੀਤਾ ਜਾਵੇਗਾ, ਤਾਂ ਜੋ ਭਾਰਤੀ ਫ਼ੌਜ ‘ਚ ਭਰਤੀ ਲਈ ਉਨ੍ਹਾਂ ਦੀ ਡਾਕਟਰੀ ਯੋਗਤਾ ਯਕੀਨੀ ਬਣਾਈ ਜਾ ਸਕੇ।
ਭਾਰਤੀ ਫ਼ੌਜ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਭਰਤੀ ਪ੍ਰਕਿਰਿਆ ਨਿਰਧਾਰਤ ਨੀਤੀਆਂ ਤੇ ਯੋਗਤਾ ਦੇ ਮਾਪਦੰਡਾਂ ਅਨੁਸਾਰ ਨਿਰਪੱਖ, ਪਾਰਦਰਸ਼ੀ ਤੇ ਵਿਵਸਥਿਤ ਢੰਗ ਨਾਲ ਕਰਵਾਈ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭਰਤੀ ਸਬੰਧੀ ਅਧਿਕਾਰਤ ਨੋਟੀਫਿਕੇਸ਼ਨਾਂ ਨੂੰ ਧਿਆਨ ਨਾਲ ਪੜ੍ਹਨ ਤੇ ਸਾਰੇ ਲੋੜੀਂਦੇ ਦਸਤਾਵੇਜ਼ ਆਪਣੇ ਨਾਲ ਲੈ ਕੇ ਆਉਣ।
ਇਸ ਦੇ ਨਾਲ ਹੀ ਉਮੀਦਵਾਰਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦਲਾਲਾਂ ਤੇ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ, ਜੋ ਪੈਸੇ ਲੈ ਕੇ ਭਰਤੀ ਕਰਵਾਉਣ ਜਾਂ ਚੋਣ ਦੀ ਗਾਰੰਟੀ ਦੇਣ ਦੇ ਝੂਠੇ ਦਾਅਵੇ ਕਰਦੇ ਹਨ। ਫ਼ੌਜ ਵੱਲੋਂ ਕਿਹਾ ਗਿਆ ਹੈ ਕਿ ਭਰਤੀ ਪੂਰੀ ਤਰ੍ਹਾਂ ਯੋਗਤਾ ਤੇ ਨਿਰਧਾਰਤ ਚੋਣ ਮਾਪਦੰਡਾਂ ਦੇ ਆਧਾਰ ‘ਤੇ ਹੁੰਦੀ ਹੈ। ਕੋਈ ਵੀ ਵਿਅਕਤੀ ਜਾਂ ਏਜੰਟ ਚੋਣ ਦੀ ਗਾਰੰਟੀ ਨਹੀਂ ਦੇ ਸਕਦਾ। ਇਸ ਲਈ ਉਮੀਦਵਾਰ ਅਜਿਹੇ ਕਿਸੇ ਵੀ ਵਿਅਕਤੀ ਨੂੰ ਪੈਸੇ ਨਾ ਦੇਣ ਤੇ ਪੈਸਿਆਂ ਦੀ ਮੰਗ ਜਾਂ ਕਿਸੇ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਭਰਤੀ ਅਧਿਕਾਰੀਆਂ ਨੂੰ ਸੂਚਿਤ ਕਰਨ।
ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭਰਤੀ ਰੈਲੀ ‘ਚ ਸ਼ਾਮਲ ਹੋਣ ਤੋਂ ਪਹਿਲਾਂ ਦਸਤਾਵੇਜ਼ਾਂ ਸਬੰਧੀ ਸਾਰੀਆਂ ਲੋੜਾਂ ਦੀ ਜਾਣਕਾਰੀ ਹਾਸਲ ਕਰ ਲੈਣ। ਭਰਤੀ ਦੌਰਾਨ ਲੋੜੀਂਦੇ ਦਸਤਾਵੇਜ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਲਈ ਜਾਰੀ ਕੀਤੇ ਗਏ ਕਿਊਆਰ ਕੋਡ ਨੂੰ ਸਕੈਨ ਕੀਤਾ ਜਾ ਸਕਦਾ ਹੈ।
ਭਾਰਤੀ ਫ਼ੌਜ ਨੇ ਸਾਰੇ ਯੋਗ ਨੌਜਵਾਨਾਂ, ਖ਼ਾਸ ਕਰਕੇ ਮਹਿਲਾ ਉਮੀਦਵਾਰਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਤੇ ਮਾਣ, ਸਨਮਾਨ ਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਲਈ ਭਰਤੀ ਰੈਲੀ ‘ਚ ਵੱਧ ਤੋਂ ਵੱਧ ਗਿਣਤੀ ‘ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।
10/18/2026
ਪੰਜਾਬ📍 ਪੰਜਾਬ
ਪੰਜਾਬ: ਜਲੰਧਰ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਛਾਪੇਮਾਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਐੱਨ.ਆਈ.ਏ. ਦੀ ਟੀਮ ਗੜ੍ਹਾ ਦੇ ਨਿਊ ਹਰਦਿਆਲ ਨਗਰ ਸਥਿਤ 2 ਘਰਾਂ ‘ਚ ਪਹੁੰਚੀ ਅਤੇ ਉਨ੍ਹਾਂ ਨੂੰ ਨੋਟਿਸ ਦਿੱਤਾ।
ਪੰਜਾਬ: ਜਲੰਧਰ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਛਾਪੇਮਾਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਐੱਨ.ਆਈ.ਏ. ਦੀ ਟੀਮ ਗੜ੍ਹਾ ਦੇ ਨਿਊ ਹਰਦਿਆਲ ਨਗਰ ਸਥਿਤ 2 ਘਰਾਂ ‘ਚ ਪਹੁੰਚੀ ਅਤੇ ਉਨ੍ਹਾਂ ਨੂੰ ਨੋਟਿਸ ਦਿੱਤਾ। ਦੱਸ ਦੇਈਏ ਕਿ ਇਹ ਕਾਰਵਾਈ 2021 ਦੇ ਟਿਫ਼ਨ ਬੰਬ ਮਾਮਲੇ ਵਿੱਚ ਕੀਤੀ ਗਈ ਸੀ ਅਤੇ ਟੀਮ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਹੈ।
ਇਸ ਸਬੰਧੀ ਥਾਣਾ ਨੰਬਰ 7 ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐੱਨ.ਆਈ.ਏ. ਦੀ ਟੀਮ ਬੀਤੀ ਸ਼ਾਮ ਨੂੰ ਜਲੰਧਰ ਪਹੁੰਚੀ ਸੀ। ਇਸ ਮਾਮਲੇ ਦੇ ਐੱਨ.ਆਈ.ਏ. ਨਾਲ ਸਬੰਧਤ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੇ ਵਧੀਕ ਜਾਣਕਾਰੀ ਸਾਂਝੀ ਨਹੀਂ ਕੀਤੀ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਹ ਕਾਰਵਾਈ ਐੱਨ.ਆਈ.ਏ. ਟੀਮ ਦੀ ਗੁਪਤ ਛਾਪੇਮਾਰੀ 2021 ਦੇ ਟਿਫ਼ਨ ਬੰਬ ਮਾਮਲੇ ਵਿੱਚ ਕੀਤੀ ਗਈ ਹੈ ਅਤੇ ਟੀਮ ਵੱਲੋਂ 2 ਘਰਾਂ ਤੋਂ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ।
10/18/2026
ਪੰਜਾਬ📍 ਪੰਜਾਬ
ਮੁਹੰਮਦ ਮੁਸਤਫ਼ਾ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਮਲੇਰਕੋਟਲਾ ਦੇ ਇੱਕ ਵਸਨੀਕ ਤੇ ਧਮਕੀਆਂ ਦੇਣ, ਅਪਰਾਧਿਕ ਸਾਜ਼ਿਸ਼ ਰਚਣ ਤੇ ਮਾਣਹਾਨੀ ਦੇ ਇਲਜ਼ਾਮ ਲਗਾਉਂਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਮੁਹੰਮਦ ਮੁਸਤਫ਼ਾ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਮਲੇਰਕੋਟਲਾ ਦੇ ਇੱਕ ਵਸਨੀਕ ਤੇ ਧਮਕੀਆਂ ਦੇਣ, ਅਪਰਾਧਿਕ ਸਾਜ਼ਿਸ਼ ਰਚਣ ਤੇ ਮਾਣਹਾਨੀ ਦੇ ਇਲਜ਼ਾਮ ਲਗਾਉਂਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਮੁਹੰਮਦ ਮੁਸਤਫ਼ਾ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਮਲੇਰਕੋਟਲਾ ਦੇ ਇੱਕ ਵਸਨੀਕ ਤੇ ਧਮਕੀਆਂ ਦੇਣ, ਅਪਰਾਧਿਕ ਸਾਜ਼ਿਸ਼ ਰਚਣ ਤੇ ਮਾਣਹਾਨੀ ਦੇ ਇਲਜ਼ਾਮ ਲਗਾਉਂਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ, ਇਸ ਸਮੇਂ ਮਲੇਰਕੋਟਲਾ ਦੇ ਐਸਐਸਪੀ ਹਰਕਮਲ ਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਿਟੀ-1 ਦੀ ਪੁਲਿਸ ਵੱਲੋਂ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਮੁਸਤਫ਼ਾ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਸੱਚਾਈ ਤੇ ਧਮਕੀਆਂ ਪਿੱਛੇ ਦੇ ਅਸਲ ਕਾਰਨਾਂ ਦਾ ਪਤਾ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ।
ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਪੰਜਾਬ ਪੁਲਿਸ ‘ਚ ਅੱਤਵਾਦ ਦੇ ਦੌਰ ਦੌਰਾਨ ਵੀ ਸੇਵਾਵਾਂ ਨਿਭਾ ਚੁੱਕੇ ਹਨ। ਅਕਤੂਬਰ 2025 ‘ਚ ਉਨ੍ਹਾਂ ਦੇ ਪੁੱਤਰ ਅਕੀਲ ਅਖ਼ਤਰ ਦੀ ਹਰਿਆਣਾ ਦੇ ਪੰਚਕੂਲਾ ਸਥਿਤ ਰਿਹਾਇਸ਼ ਤੇ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਮੁਸਤਫ਼ਾ ਦਾ ਪਰਿਵਾਰ ਕਾਫ਼ੀ ਚਰਚਾ ‘ਚ ਰਿਹਾ। ਇਸ ਮਾਮਲੇ ਤੋਂ ਬਾਅਦ ਮਲੇਰਕੋਟਲਾ ਦੇ ਵਸਨੀਕ ਸ਼ਮਸ਼ੁੱਦੀਨ ਚੌਧਰੀ ਨੇ ਪੰਚਕੂਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਵਿਵਾਦ ਹੋਰ ਵਧਣ ਦੀਆਂ ਖ਼ਬਰਾਂ ਸਾਹਮਣੇ ਆਈਆਂ।
ਜਾਣਕਾਰੀ ਅਨੁਸਾਰ, ਅਪ੍ਰੈਲ 2026 ‘ਚ ਮੁਹੰਮਦ ਮੁਸਤਫ਼ਾ ਦੀ ਸ਼ਿਕਾਇਤ ਦੇ ਆਧਾਰ ਤੇ ਮਲੇਰਕੋਟਲਾ ਪੁਲਿਸ ਨੇ ਕਥਿਤ ਮਾਣਹਾਨੀ ਦੇ ਮਾਮਲੇ ‘ਚ ਐੱਫਆਈਆਰ ਦਰਜ ਕੀਤੀ ਸੀ। ਹੁਣ ਆਪਣੀ ਤਾਜ਼ਾ ਸ਼ਿਕਾਇਤ ‘ਚ ਉਨ੍ਹਾਂ ਨੇ ਖ਼ੁਦ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਮੁਸਤਫ਼ਾ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਐਸਆਈਟੀ ਬਣਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ‘ਚ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ।
10/18/2026
ਪੰਜਾਬ📍 ਪੰਜਾਬ
ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ 20 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕਰਦਾ ਹੈ।
ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ 20 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ ਤੇ ਇਸ ਨਾਲ ਨਜਿੱਠਣ ਲਈ ਫ਼ੈਸਲਾਕੁੰਨ ਕਦਮ ਚੁੱਕਣ ਦੀ ਲੋੜ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦੇ ਦੌਰੇ ‘ਤੇ ਆਉਣਗੇ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਾਸੀਆਂ ਨੂੰ ਅਮਿਤ ਸ਼ਾਹ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਮਜ਼ਬੂਤ ਲੀਡਰਸ਼ਿਪ, ਠੋਸ ਕਾਰਵਾਈ ਤੇ ਦ੍ਰਿੜ੍ਹ ਇਰਾਦੇ ਦੀ ਲੋੜ ਹੈ।
ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ 20 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ ਤੇ ਇਸ ਨਾਲ ਨਜਿੱਠਣ ਲਈ ਫ਼ੈਸਲਾਕੁੰਨ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਿਤ ਸ਼ਾਹ ਦਾ ਸਮਰਥਨ ਕਰਨ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸਾਂਝੇ ਉਦੇਸ਼ ‘ਤੇ ਭਰੋਸਾ ਰੱਖਣ।
ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਸੂਬੇ ਦੇ ਭਵਿੱਖ ਨੂੰ ਮੁੜ ਸੁਰੱਖਿਅਤ ਬਣਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ। ਉਨ੍ਹਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦੇ ਟੀਚੇ ‘ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਇਸ ਮੁਹਿੰਮ ‘ਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਹਾਲਾਂਕਿ, ਅਜੇ ਤੱਕ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਅਧਿਕਾਰਤ ਸ਼ਡਿਊਲ ਜਾਰੀ ਹੋਣਾ ਬਾਕੀ ਹੈ। ਪਰ ਇਸ ਤੋਂ ਪਹਿਲਾਂ ਰਿਪੋਰਟਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਗੁਰਦਾਸਪੁਰ, ਮਾਨਸਾ ਤੇ ਸੰਗਰੂਰ ਦਾ ਦੌਰਾ ਕਰ ਸਕਦੇ ਹਨ।
ਪੰਜਾਬ ‘ਚ ਨਸ਼ਿਆਂ ਨਾਲ ਜੁੜੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਗੁਰਦਾਸਪੁਰ, ਮਾਨਸਾ ਤੇ ਸੰਗਰੂਰ ‘ਚ ਵਾਪਰੀਆਂ ਤਿੰਨ ਘਟਨਾਵਾਂ ਬਾਰੇ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ।
‘,, —ਆਪ “,” ਭਗਵੰਤ ਮਾਨ ਜੀ, ਤੁਹਾਡੀ ਨਸ਼ਾ-ਮੁਕਤ ਪੰਜਾਬ ਦੀਆਂ ਫੋਕੀਆਂ ਗੱਲਾਂ ਦਾ ਪਰਦਾਫਾਸ਼ ਹੁਣ ਪੂਰੀ ਤਰ੍ਹਾਂ ਹੋ ਚੁੱਕਾ ਹੈ! ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਵਿੱਚ ਵਿਗੜਦੀ ਕਾਨੂੰਨ-ਵਿਵਸਥਾ ਅਤੇ ਨਸ਼ਿਆਂ ਦੇ ਤਾਂਡਵ ਨੂੰ ਲੈ ਕੇ ਮੁੱਖ ਸਕੱਤਰ ਤੋਂ ਜਵਾਬ ਤਲਬ ਕਰ ਲਿਆ ਹੈ। ਸੂਬੇ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ। ਆਪਣੇ ਪੁੱਤ ਦੇ ਨਸ਼ੇ ਕਾਰਨ ਪ੍ਰੇਸ਼ਾਨ ਗੁਲਜ਼ਾਰ ਸਿੰਘ ਜਦੋਂ ਇੱਕ ਮੰਤਰੀ ਦੀ ਸ਼ਮੂਲੀਅਤ ‘ਤੇ ਸਵਾਲ ਚੁੱਕਦਾ ਹੈ, ਤਾਂ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਗੁਰਦਾਸਪੁਰ ਵਿੱਚ ਨਸ਼ਾ ਤਸਕਰਾਂ ਵੱਲੋਂ ਆਮ ਲੋਕਾਂ ‘ਤੇ ਖੂਨੀ ਹਮਲੇ ਕੀਤੇ ਜਾਂਦੇ ਹਨ। ਕੇਂਦਰੀ ਗ੍ਰਹਿ ਮੰਤਰੀ ਜੀ ਨੇ ਡਰੱਗ-ਫ੍ਰੀ ਇੰਡੀਆ ਲਈ ਪੰਜਾਬ ਨੂੰ ਪੂਰਾ ਰੋਡਮੈਪ ਸੌਂਪਿਆ ਸੀ, ਪਰ ਮਾਨ ਸਰਕਾਰ ਨੇ ਸਿਰਫ਼ ਇਸ਼ਤਿਹਾਰਬਾਜ਼ੀ ਕੀਤੀ, ਜ਼ਮੀਨ ‘ਤੇ ਕੋਈ ਕਦਮ ਨਹੀਂ ਚੁੱਕਿਆ। ‘ਆਪ’ ਸਰਕਾਰ ਦੇ ਮੰਤਰੀ ਅਤੇ ਪ੍ਰਸ਼ਾਸਨ ਨਸ਼ਾ ਮਾਫ਼ੀਆ ਨੂੰ ਬਚਾਉਣ ਵਿੱਚ ਲੱਗੇ ਹਨ ਜਾਂ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ? ਪੰਜਾਬ ਦੇ ਲੋਕ ਤੁਹਾਡੀ ਇਸ ਨਾਲਾਇਕੀ ਅਤੇ ਮਾਫ਼ੀਆ ਪੱਖੀ ਰਵੱਈਏ ਨੂੰ ਕਦੇ ਮਾਫ਼ ਨਹੀਂ ਕਰਨਗੇ।
ਮਾਨਸਾ ‘ਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ, ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਮਾੜੀ ਪੰਨਵਾਂ ‘ਚ ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਬਿਕਰਮਜੀਤ ਸਿੰਘ ਦੇ ਕਤਲ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਉੱਧਰ, ਸੰਗਰੂਰ ਦੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ‘ਚ ਕਥਿਤ ਦਬਾਅ ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਤਿੰਨਾਂ ਮਾਮਲਿਆਂ ਸਬੰਧੀ ਕੇਂਦਰ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।
10/18/2026
ਪੰਜਾਬ📍 ਪੰਜਾਬ
ਗੁਰੂ ਰਾਮਦਾਸ ਸਾਹਿਬ ਲੰਗਰ ਸੇਵਾ ਸਥਾਨ ਪੁਰਹੀਰਾਂ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਮੈਨੇਜਰ ਗੁਰਲਿਆਕਤ ਸਿੰਘ ਬਰਾੜ ਅਤੇ ਬਾਬਾ ਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।

ਗੁਰੂ ਰਾਮਦਾਸ ਸਾਹਿਬ ਲੰਗਰ ਸੇਵਾ ਸਥਾਨ ਪੁਰਹੀਰਾਂ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਮੈਨੇਜਰ ਗੁਰਲਿਆਕਤ ਸਿੰਘ ਬਰਾੜ ਅਤੇ ਬਾਬਾ ਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਦੁਪਹਿਰ 3 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ’ਚ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਕਥਾਵਾਚਕ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਨਾਮ ਸਿੰਘ ਹਜ਼ਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਲਜੀਤ ਸਿੰਘ ਅਰਦਾਸੀਆ ਸਿੰਘ ਸ੍ਰੀ ਦਰਬਾਰ ਸਾਹਿਬ, ਸੰਤ ਅਨੂਪ ਸਿੰਘ ਉਨਾ ਸਾਹਿਬ ਵਾਲੇ, ਭਾਈ ਚਮਨਜੀਤ ਸਿੰਘ ਲਾਲ ਦਿੱਲੀ ਵਾਲੇ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਕੀਰਤਨ ਸਿੰਘ ਸਮੇਤ ਹੋਰ ਸੰਤ ਮਹਾਪੁਰਸ਼ ਨੇ ਸੰਗਤਾਂ ਨੂੰ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਗੁਰਬਾਣੀ ਵਿੱਚ ਦਰਸਾਏ ਸੇਵਾ ਸਿਮਰਨ ਦੇ ਮਾਰਗ ’ਤੇ ਚੱਲਣ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਕਿਹਾ ਤਾਂ ਜੋ ਇਕ ਨਿਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
10/18/2026
ਪੰਜਾਬ📍 ਪੰਜਾਬ
ਪੰਜਾਬੀ ਗਾਇਕ ਬੱਬੂ ਮਾਨ, ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਸਮੇਤ ਧਰਨਾਕਾਰੀਆਂ ਨਾਲ ਬੈਠੇ ਹੋਏ।
ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਅੱਜ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚ ਪਹੁੰਚੇ।
ਪੰਜਾਬੀ ਗਾਇਕ ਬੱਬੂ ਮਾਨ, ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਸਮੇਤ ਧਰਨਾਕਾਰੀਆਂ ਨਾਲ ਬੈਠੇ ਹੋਏ।
ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਅੱਜ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚ ਪਹੁੰਚੇ। ਉਨ੍ਹਾਂ ਨੇ ਪਰਵਿੰਦਰ ਝੋਟਾ ਦੇ ਪਿਤਾ ਫ਼ੌਜੀ ਭੀਮ ਸਿੰਘ ਦੇ ਗਲ਼ ਲੱਗ ਕੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ ਬੋਲਦਿਆਂ ਬੱਬੂ ਮਾਨ ਨੇ ਕਿਹਾ ਕਿ ਅਜਿਹੇ ਹੀਰੇ ਘਰ-ਘਰ ਨਹੀਂ ਜੰਮਦੇ। ਉਨ੍ਹਾਂ ਕਿਹਾ ਕਿ ਪਰਵਿੰਦਰ ਦਾ ਨਸ਼ਿਆਂ ਵਿਰੋਧੀ ਜੰਗ ਵਿੱਚ ਕੁੱਦਣਾ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਦਾ ਦਰਜਾ ਮਿਲਿਆ ਹੈ ਅਤੇ ਇਹ ਸਿਰਫ਼ ਉਸਦੀ ਇਕੱਲੇ ਦੀ ਲੜਾਈ ਨਹੀਂ ਸੀ, ਸਗੋਂ ਪੂਰੇ ਪੰਜਾਬ ਦੇ ਲੋਕਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦ੍ਰਿੜ੍ਹ ਸੰਕਲਪ ਵਾਲੇ ਨੌਜਵਾਨ ਬਹੁਤ ਘੱਟ ਮਿਲਦੇ ਹਨ, ਜੋ ਦੁਨੀਆ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਹਨ।
ਪਰਵਿੰਦਰ ਦੇ ਪਿਤਾ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਬਾਪੂ ਭੀਮ ਸਿੰਘ ਨੇ ਬਹੁਤ ਵੱਡਾ ਜਿਗਰਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਸਾਖੀਆਂ-ਕਹਾਣੀਆਂ ਵਿੱਚ ਸੁਣਦੇ ਹਾਂ, ਬਾਪੂ ਨੇ ਸਾਬਤ ਕਰ ਦਿੱਤਾ ਹੈ ਕਿ ਅਸਲੀ ਪੰਜਾਬੀ ਅਜਿਹਾ ਹੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਉਹ ਨਹੀਂ ਜਿਹੜੇ ਸੋਸ਼ਲ ਮੀਡੀਆ 'ਤੇ ਧੜੇਬੰਦੀਆਂ ਬਣਾ ਕੇ ਇੱਕ-ਦੂਜੇ ਨੂੰ ਗਾਲ੍ਹਾਂ ਕੱਢਣ ਅਤੇ ਬਹਿਸਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਉਹ ਨੇ ਜਿਹੜੇ ਆਪਣੇ ਘਰ ਤੋਂ ਪਹਿਲਾਂ ਪਿੰਡ ਦਾ, ਫਿਰ ਪੰਜਾਬ ਦਾ ਭਲਾ ਸੋਚਦੇ ਹਨ ਅਤੇ ਦੂਜਿਆਂ ਨੂੰ ਆਪਣੇ ਮਾਂ-ਬਾਪ ਵਾਂਗ ਸਤਿਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇੱਥੇ ਆਏ ਹਨ।
10/18/2026
ਪੰਜਾਬ📍 ਪੰਜਾਬ
ਸਪੋਰਟਸ ਡੈਸਕ: ਹਰਿਆਣਾ ਦੀ ਨੌਜਵਾਨ ਟੈਨਿਸ ਖਿਡਾਰਨ ਖੁਸ਼ੀ ਕਾਦਿਆਨ ਨੇ 31ਵੀਂ ਫੇਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਦਿਨ ‘ਚ ਦੋ ਸਿੰਗਲਜ਼ ਖਿਤਾਬ ਜਿੱਤੇ।
ਸਪੋਰਟਸ ਡੈਸਕ: ਹਰਿਆਣਾ ਦੀ ਨੌਜਵਾਨ ਟੈਨਿਸ ਖਿਡਾਰਨ ਖੁਸ਼ੀ ਕਾਦਿਆਨ ਨੇ 31ਵੀਂ ਫੇਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਦਿਨ ‘ਚ ਦੋ ਸਿੰਗਲਜ਼ ਖਿਤਾਬ ਜਿੱਤੇ। ਅੰਡਰ-16 ਡਬਲਜ਼ ਖਿਤਾਬ ਜਿੱਤਣ ਤੋਂ ਇਕ ਦਿਨ ਬਾਅਦ, ਖੁਸ਼ੀ ਨੇ ਅੰਡਰ-16 ਅਤੇ ਅੰਡਰ-14 ਸਿੰਗਲਜ਼ ਖਿਤਾਬ ਜਿੱਤ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ।
ਖੁਸ਼ੀ ਕਾਦਿਆਨ ਨੇ ਦਿਨ ਦੀ ਸ਼ੁਰੂਆਤ ਅੰਡਰ-16 ਸਿੰਗਲਜ਼ ਦੇ ਫਾਈਨਲ ਨਾਲ ਕੀਤੀ, ਜਿੱਥੇ ਉਨ੍ਹਾਂ ਨੇ ਰੰਜਨਾ ਸੰਗਰਾਮ ਨੂੰ ਸਖ਼ਤ ਮੁਕਾਬਲੇ ਵਿੱਚ 7-6 (7-3), 7-5 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਦੋਵਾਂ ਖਿਡਾਰਨਾਂ ਵਿਚਾਲੇ ਮੈਚ ਬਹੁਤ ਸਖ਼ਤ ਰਿਹਾ ਪਰ ਖੁਸ਼ੀ ਨੇ ਦਬਾਅ ਹੇਠ ਸ਼ਾਨਦਾਰ ਖੇਡ ਖੇਡੀ ਅਤੇ ਜਿੱਤ ਦਰਜ ਕੀਤੀ।
ਅੰਡਰ-16 ਸਿੰਗਲਜ਼ ਦਾ ਖਿਤਾਬ ਜਿੱਤਣ ਤੋਂ ਬਾਅਦ ਖੁਸ਼ੀ ਨੇ ਵੀ ਦੁਪਹਿਰ ਨੂੰ ਅੰਡਰ-14 ਸਿੰਗਲਜ਼ ਦੇ ਫਾਈਨਲ ਵਿੱਚ ਵਾਪਸੀ ਕੀਤੀ। ਉਨ੍ਹਾਂ ਨੇ ਦੂਜਾ ਦਰਜਾ ਪ੍ਰਾਪਤ ਸਿੱਧੀ ਪਾਂਡੇ ਨੂੰ 6-3, 6-2 ਨਾਲ ਹਰਾਇਆ। ਇਹ ਮੈਚ ਇੱਕ ਘੰਟਾ 16 ਮਿੰਟ ਤੱਕ ਚੱਲਿਆ। ਇਸ ਜਿੱਤ ਦੇ ਨਾਲ ਖੁਸ਼ੀ ਨੇ ਅੰਡਰ-16 ਡਬਲਜ਼, ਅੰਡਰ-16 ਸਿੰਗਲਜ਼ ਅਤੇ ਅੰਡਰ-14 ਸਿੰਗਲਜ਼ ਦੇ ਖਿਤਾਬ ਜਿੱਤ ਕੇ ਟੂਰਨਾਮੈਂਟ ਵਿੱਚ ਆਪਣੀ ਸ਼ਾਨਦਾਰ ਹੈਟ੍ਰਿਕ ਪੂਰੀ ਕੀਤੀ।
ਚੰਡੀਗੜ੍ਹ ਦੇ ਰਿਭਵ ਸਰੋਆ ਨੇ ਵੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਅੰਡਰ-16 ਸਿੰਗਲ ਖਿਤਾਬ ਜਿੱਤ ਕੇ ਆਪਣੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਰਾਸ਼ਟਰੀ ਖਿਤਾਬ ਜੋੜਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਹਫ਼ਤੇ ਅੰਡਰ-18 ਦਾ ਖਿਤਾਬ ਜਿੱਤਿਆ ਸੀ। ਸਿਖਰਲਾ ਦਰਜਾ ਪ੍ਰਾਪਤ ਰਿਭਵ ਨੇ ਫਾਈਨਲ ਵਿੱਚ ਗੈਰ ਦਰਜਾ ਪ੍ਰਾਪਤ ਯਸ਼ਵਿਨ ਦਹੀਆ ਨੂੰ 6-2, 6-3 ਨਾਲ ਹਰਾਇਆ। ਇਹ ਮੈਚ ਇੱਕ ਘੰਟਾ 32 ਮਿੰਟ ਤੱਕ ਚੱਲਿਆ।
ਆਪਣੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਰਿਭਵ ਸਰੋਹਾ ਨੇ ਕਿਹਾ, ‘ਇਮਾਨਦਾਰੀ ਨਾਲ ਕਹਾਂ ਤਾਂ ਇਹ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਇਹ ਮੇਰੇ ਲਈ ਬਹੁਤ ਖਾਸ ਅਹਿਸਾਸ ਹੈ। ਭਾਰਤ ਦਾ ਇਹ ਰਾਸ਼ਟਰੀ ਟੂਰਨਾਮੈਂਟ ਮੇਰੇ ਲਈ ਬਹੁਤ ਵੱਕਾਰੀ ਹੈ ਅਤੇ ਮੈਂ ਇਸ ਨੂੰ ਜਿੱਤ ਕੇ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਸਫਲਤਾ ਵਿੱਚ ਮੇਰਾ ਸਾਥ ਦਿੱਤਾ।
ਅੰਡਰ-18 ਖਿਤਾਬ ਦੇ ਮਹੱਤਵ ‘ਤੇ ਉਨ੍ਹਾਂ ਨੇ ਕਿਹਾ, ‘ਅੰਡਰ-18 ਦਾ ਖਿਤਾਬ ਜਿੱਤਣਾ ਮੇਰੇ ਲਈ ਖਾਸ ਹੈ, ਕਿਉਂਕਿ ਮੈਨੂੰ ਆਪਣੇ ਤੋਂ ਵੱਡੀ ਉਮਰ ਦੇ ਖਿਡਾਰੀਆਂ ਖ਼ਿਲਾਫ਼ ਖੇਡਣਾ ਸੀ। ਉਨ੍ਹਾਂ ਨਾਲ ਮੁਕਾਬਲਾ ਕਰਨਾ ਅਤੇ ਫਿਰ ਖਿਤਾਬ ਜਿੱਤਣਾ ਮੇਰੇ ਲਈ ਬਹੁਤ ਖਾਸ ਅਨੁਭਵ ਸੀ।
ਸਾਕੇਤ ਜੈਨ, ਕਾਰਜਕਾਰੀ ਨਿਰਦੇਸ਼ਕ ਅਤੇ ਬਿਜ਼ਨਸ ਹੈੱਡ, ਫਨੇਸਟਾ ਬਿਲਡਿੰਗ ਸਿਸਟਮ, ਭਾਰਤੀ ਹਾਕੀ ਖਿਡਾਰੀ ਅਤੇ 2026 ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਜੋਤੀ ਰੁਮਾਵਤ ਅਤੇ ਏਸ਼ੀਅਨ ਖੇਡਾਂ ਦੇ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਨੀਰਜ ਕੁਮਾਰ ਨੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਰਨਾਟਕ ਦੇ ਪੁਨੀਤ ਮਨੋਹਰ ਨੇ ਵੀ ਅੰਡਰ-14 ਵਰਗ ਵਿੱਚ ਦੋਹਰੀ ਸਫਲਤਾ ਹਾਸਲ ਕੀਤੀ। ਸ਼ੁੱਕਰਵਾਰ ਨੂੰ ਡਬਲਜ਼ ਖਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਸਿੰਗਲਜ਼ ਦਾ ਖਿਤਾਬ ਵੀ ਜਿੱਤ ਲਿਆ। ਦੂਜਾ ਦਰਜਾ ਪ੍ਰਾਪਤ ਪੁਨੀਤ ਨੇ ਫਾਈਨਲ ਵਿੱਚ ਪੰਜਵਾਂ ਦਰਜਾ ਪ੍ਰਾਪਤ ਐਸ. ਚਿੰਤਾਗੁੰਤਾ ਨੂੰ 6-3, 6-2 ਨਾਲ ਹਰਾਇਆ। ਇਹ ਮੈਚ ਇੱਕ ਘੰਟਾ 28 ਮਿੰਟ ਤੱਕ ਚੱਲਿਆ।
10/18/2026
ਪੰਜਾਬ📍 ਪੰਜਾਬ
ਸ਼ਹਿਰ ਦੇ ਵਾਰਡ ਨੰਬਰ 16 ਅਤੇ 17 ਨਾਲ ਲੱਗਦੇ ਓਮ ਨਗਰ, ਪੁਰਹੀਰਾਂ ਖੇਤਰ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਦਿੰਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਅੱਧਾ ਕਿਲੋਮੀਟਰ ਸੀਵਰੇਜ ਲਾਈਨ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਸ਼ਹਿਰ ਦੇ ਵਾਰਡ ਨੰਬਰ 16 ਅਤੇ 17 ਨਾਲ ਲੱਗਦੇ ਓਮ ਨਗਰ, ਪੁਰਹੀਰਾਂ ਖੇਤਰ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਦਿੰਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਅੱਧਾ ਕਿਲੋਮੀਟਰ ਸੀਵਰੇਜ ਲਾਈਨ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਵਿਕਾਸ ਕਾਰਜ ਦੇ ਮੁਕੰਮਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਸੀਵਰੇਜ ਦੀ ਬਿਹਤਰ ਸਹੂਲਤ ਮਿਲੇਗੀ ਅਤੇ ਇਲਾਕੇ ਵਿੱਚ ਸਫ਼ਾਈ ਵਿਵਸਥਾ ਵਿੱਚ ਸੁਧਾਰ ਹੋਵੇਗਾ। ਇਸ ਮੌਕੇ ਵਿਧਾਇਕ ਜਿੰਪਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਹੁਸ਼ਿਆਰਪੁਰ ਸ਼ਹਿਰ ਵਿੱਚ ਅਣਗਿਣਤ ਵਿਕਾਸ ਕਾਰਜ ਕਰਵਾਏ ਗਏ ਹਨ, ਜਿਨ੍ਹਾਂ ਦਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ। ਵਿਧਾਇਕ ਜਿੰਪਾ ਨੇ ਕਿਹਾ ਕਿ ਓਮ ਨਗਰ, ਪੁਰਹੀਰਾਂ ਖੇਤਰ ਦੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਇਲਾਕੇ ਦੀ ਸੀਵਰੇਜ ਵਿਵਸਥਾ ਬਿਹਤਰ ਹੋਵੇਗੀ ਅਤੇ ਲੋਕਾਂ ਨੂੰ ਰੋਜ਼ਾਨਾ ਦਰਪੇਸ਼ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸੀਵਰੇਜ ਦਾ ਕੰਮ ਪੂਰਾ ਹੋਣ ਤੋਂ ਬਾਅਦ ਸੜਕ ਬਣਾਉਣ ਦਾ ਕੰਮ ਵੀ ਜਲਦੀ ਕਰਵਾਇਆ ਜਾਵੇਗਾ। ਇਸ ਮੌਕੇ ਮੇਅਰ ਪਰਵੀਨ ਸੈਣੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਕੌਂਸਲਰ ਕਮਲਜੀਤ ਸੋਨੂੰ, ਨੰਬਰਦਾਰ ਰਣਜੀਤ ਰਾਣਾ, ਸਾਬਕਾ ਕੌਂਸਲਰ ਹਰਪਾਲ ਸਿੰਘ ਪਾਲਾ, ਕੁਸ਼ ਸ਼ਾਰਦਾ ਤੋਂ ਇਲਾਵਾ ਮੁਹੱਲੇ ਦੇ ਹੋਰ ਵਸਨੀਕ ਵੀ ਮੌਜੂਦ ਸਨ।
10/18/2026
ਪੰਜਾਬ📍 ਪੰਜਾਬ
ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫਟੀ ਟੀਮਾਂ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਅਫ਼ਸਰ ਈਸ਼ਾਨ ਬਾਂਸਲ ਅਤੇ ਟੀਮ ਵੱਲੋਂ ਮਾਹਿਲਪੁਰ ਖੇਤਰ ਵਿੱਚ ਸਟ੍ਰੀਟ ਫੂਡ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ।

ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫਟੀ ਟੀਮਾਂ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਅਫ਼ਸਰ ਈਸ਼ਾਨ ਬਾਂਸਲ ਅਤੇ ਟੀਮ ਵੱਲੋਂ ਮਾਹਿਲਪੁਰ ਖੇਤਰ ਵਿੱਚ ਸਟ੍ਰੀਟ ਫੂਡ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਵਿਕਰੇਤਾਵਾਂ ਨੂੰ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਅਤੇ ਗਾਹਕਾਂ ਨੂੰ ਪਰੋਸਣ ਸਮੇਂ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਕੂੜੇ ਦੇ ਸਹੀ ਨਿਪਟਾਰੇ ਲਈ ਡਸਟਬਿਨ ਦੀ ਵਰਤੋਂ ਕਰਨ ਅਤੇ ਭੋਜਨ ਨੂੰ ਹੱਥ ਲਗਾਉਂਦੇ ਸਮੇਂ ਦਸਤਾਨੇ ਅਤੇ ਸਿਰ ’ਤੇ ਕੈਪ ਪਹਿਨਣ ਸਬੰਧੀ ਜਾਗਰੂਕ ਕੀਤਾ ਗਿਆ। ਚੈਕਿੰਗ ਦੌਰਾਨ ਇਹ ਦੇਖਿਆ ਗਿਆ ਕਿ ਲਗਭਗ ਸਾਰੇ ਸਟ੍ਰੀਟ ਫੂਡ ਵਿਕਰੇਤਾ ਸਿਰ ’ਤੇ ਕੈਪ ਪਹਿਨੇ ਹੋਏ ਸਨ। ਇਸ ਤੋਂ ਇਲਾਵਾ, ਜੂਸ ਵਿਕਰੇਤਾਵਾਂ ਦੀ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਗਈ। ਫੂਡ ਸੇਫਟੀ ਟੀਮ ਵੱਲੋਂ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਭਵਿੱਖ ਵਿੱਚ ਵੀ ਸਫ਼ਾਈ ਅਤੇ ਖੁਰਾਕ ਸੁਰੱਖਿਆ ਦੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ।
10/18/2026
ਪੰਜਾਬ📍 ਪੰਜਾਬ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਕੈਨੇਡਾ ਦੇ ਟੋਰਾਂਟੋ ‘ਚ ਸਿੱਧੂ ਮੂਸੇਵਾਲਾ ਦੇ ਪਹਿਲੇ ਹੋਲੋਗ੍ਰਾਮ ਸ਼ੋਅ ਦੌਰਾਨ ਛੋਟੇ ਸਿੱਧੂ ਨੇ ਆਪਣੇ ਵੱਡੇ ਭਰਾ ਦੇ ਮਸ਼ਹੂਰ ਥਾਪੀ ਅੰਦਾਜ਼ ਦੀ ਨਕਲ ਕੀਤੀ ਸੀ। ਇਸ ਦੌਰਾਨ ਉਸ ਨੂੰ ਹੱਥ ਨਾਲ ਬੰਦੂਕ ਚਲਾਉਣ ਵਰਗੇ ਇਸ਼ਾਰੇ ਕਰਦੇ ਵੀ ਦੇਖਿਆ ਗਿਆ ਤੇ ਉਸ ਨੇ ਇਸ਼ਾਰਾ ਕਰਦੇ ਮਾਈਕ ‘ਚ ‘ਠਾਹ-ਠਾਹ’ ਵੀ ਕੀਤਾ ਸੀ।
ਰਿਪੋਰਟਾਂ ਮੁਤਾਬਕ, ਇਸ ਮਾਮਲੇ ਨੂੰ ਲੈ ਕੇ ਮਨੁੱਖੀ ਅਧਿਕਾਰ ਸੰਗਠਨ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨੇ ਸ਼ੁਭਦੀਪ ਦੇ ਮਾਤਾ-ਪਿਤਾ ਬਲਕੌਰ ਸਿੰਘ ਤੇ ਚਰਨ ਕੌਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸੰਗਠਨ ਨੇ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਕੋਲ ਸ਼ਿਕਾਇਤ ਭੇਜ ਕੇ ਬੱਚੇ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣ ਲਈ ਕਾਰਵਾਈ ਦੀ ਮੰਗ ਕੀਤੀ ਹੈ।
ਸੰਗਠਨ ਦੇ ਜਨਰਲ ਸਕੱਤਰ ਨਵਕਿਰਨ ਸਿੰਘ ਵੱਲੋਂ ਦਸਤਖ਼ਤ ਕੀਤੀ ਗਈ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਬੰਦੂਕ ਚਲਾਉਣ ਵਰਗੇ ਇਸ਼ਾਰੇ ਕਰਨ ਲਈ ਉਤਸ਼ਾਹਿਤ ਕਰਨਾ ਉਸ ਦੀ ਮਾਨਸਿਕ ਸਿਹਤ ਤੇ ਵਿਕਾਸ ਤੇ ਮਾੜਾ ਅਸਰ ਪਾ ਸਕਦਾ ਹੈ।
ਇਸ ਤੋਂ ਇਲਾਵਾ, ਅੰਤਰਿਮ ਹੁਕਮ ਜਾਰੀ ਕਰਕੇ ਉਨ੍ਹਾਂ ਨੂੰ ਬੱਚੇ ਨੂੰ ਗੋਲੀ ਚਲਾਉਣ ਜਾਂ ਹਥਿਆਰਾਂ ਵਰਗੇ ਇਸ਼ਾਰੇ ਕਰਨ ਦੀ ਸਿਖਲਾਈ ਦੇਣ, ਉਤਸ਼ਾਹਿਤ ਕਰਨ ਜਾਂ ਇਸ ਦੀ ਇਜਾਜ਼ਤ ਦੇਣ ਤੋਂ ਰੋਕਿਆ ਜਾਵੇ।
ਸ਼ਿਕਾਇਤ ਮੁਤਾਬਕ, 9 ਅਕਤੂਬਰ 2026 ਨੂੰ ਟੋਰਾਂਟੋ ਦੇ ‘ਚ ਸਾਈਨ ਟੂ ਗੌਡ ਵਰਲਡ ਟੂਰ ਦੇ ਹੋਲੋਗ੍ਰਾਮ ਕੰਸਰਟ ਦੇ ਪਹਿਲੇ ਸ਼ੋਅ ਦੌਰਾਨ ਢਾਈ ਸਾਲ ਦੇ ਸ਼ੁਭਦੀਪ ਨੂੰ ਸਟੇਜ ਤੇ ਲਿਆਂਦਾ ਗਿਆ ਸੀ। ਇਸ ਦੌਰਾਨ ਬੱਚੇ ਨੂੰ ਹੱਥ ਨਾਲ ਪਿਸਤੌਲ ਚਲਾਉਣ ਵਰਗੇ ਇਸ਼ਾਰੇ ਕਰਦੇ ਹੋਏ ਤੇ ਠਾਹ-ਠਾਹ ਦੀ ਆਵਾਜ਼ ਕੱਢਦੇ ਦੇਖਿਆ ਗਿਆ। ਉਸ ਨੇ ਆਪਣੇ ਮਰਹੂਮ ਵੱਡੇ ਭਰਾ ਸਿੱਧੂ ਮੂਸੇਵਾਲਾ ਦੇ ਮਸ਼ਹੂਰ ਥਾਪੀ ਅੰਦਾਜ਼ ਦੀ ਵੀ ਨਕਲ ਕੀਤੀ।
ਇਸ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਦਰਸ਼ਕ ਮੌਜੂਦ ਸਨ। ਬੱਚੇ ਦੇ ਮਾਤਾ-ਪਿਤਾ ਬਲਕੌਰ ਸਿੰਘ ਤੇ ਚਰਨ ਕੌਰ ਵੀ ਉੱਥੇ ਮੌਜੂਦ ਸਨ। ਸ਼ੁਭਦੀਪ ਦੀ ਇਸ ਅਦਾਕਾਰੀ ਤੇ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਵਜਾਈਆਂ ਤੇ ਵੀਡੀਓ ਕਲਿੱਪ ਇੱਕ ਦਿਨ ਦੇ ਅੰਦਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।
10/18/2026
ਪੰਜਾਬ📍 ਪੰਜਾਬ
ਪੀੜਤ ਨੌਜਵਾਨ ਦੀ ਪਤਨੀ ਨੇ ਆਪਣੀ ਗੋਦ ਵਿੱਚ 6 ਮਹੀਨੇ ਦੀ ਬੱਚੀ ਨੂੰ ਲੈ ਕੇ ਮੀਡੀਆ ਸਾਹਮਣੇ ਰੋਂਦਿਆਂ ਆਪਣਾ ਦੁੱਖ ਬਿਆਨ ਕੀਤਾ। ਉਸ ਨੇ ਦੱਸਿਆ ਕਿ ਉਹ ਘਰ ਵਿੱਚ ਲੇਟੀ ਹੋਈ ਸੀ ਤਾਂ ਅਚਾਨਕ ਉਕਤ ਔਰਤ ਘਰ ਵਿੱਚ ਦਾਖ਼ਲ ਹੋ ਗਈ ਅਤੇ ਸਿੱਧਾ ਅਲਮਾਰੀ ਖੋਲ੍ਹਣ ਲੱਗ ਪਈ।
ਪੀੜਤ ਨੌਜਵਾਨ ਦੀ ਪਤਨੀ ਨੇ ਆਪਣੀ ਗੋਦ ਵਿੱਚ 6 ਮਹੀਨੇ ਦੀ ਬੱਚੀ ਨੂੰ ਲੈ ਕੇ ਮੀਡੀਆ ਸਾਹਮਣੇ ਰੋਂਦਿਆਂ ਆਪਣਾ ਦੁੱਖ ਬਿਆਨ ਕੀਤਾ। ਉਸ ਨੇ ਦੱਸਿਆ ਕਿ ਉਹ ਘਰ ਵਿੱਚ ਲੇਟੀ ਹੋਈ ਸੀ ਤਾਂ ਅਚਾਨਕ ਉਕਤ ਔਰਤ ਘਰ ਵਿੱਚ ਦਾਖ਼ਲ ਹੋ ਗਈ ਅਤੇ ਸਿੱਧਾ ਅਲਮਾਰੀ ਖੋਲ੍ਹਣ ਲੱਗ ਪਈ। ਜਦੋਂ ਉਸ ਨੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਪੁੱਛਿਆ ਕਿ ਉਹ ਕੀ ਕਰ ਰਹੀ ਹੈ ਤਾਂ ਔਰਤ ਨੇ ਉਸ ਤੋਂ ਫ਼ੋਨ ਅਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।
ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਫਤਿਹਗੜ੍ਹ ਚੂੜੀਆਂ ਰੋਡ ਦੇ ਨਾਲ ਲੱਗਦੀ ਬਾਬਾ ਦੀਪ ਸਿੰਘ ਕਲੋਨੀ ਵਿੱਚ ਇੱਕ ਹੈਰਾਨ ਕਰ ਦੇਣ ਵਾਲੇ ਮਾਮਲੇ ਵਿੱਚ ਪ੍ਰੇਮ ਸਬੰਧਾਂ ਨੂੰ ਲੈ ਕੇ ਹੋਏ ਵਿਵਾਦ ਕਾਰਨ ਇੱਕ ਔਰਤ ਵੱਲੋਂ ਆਪਣੇ ਪ੍ਰੇਮੀ ਦੇ ਘਰ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਭਿਆਨਕ ਅੱਗਜ਼ਨੀ ਕਾਰਨ ਪੀੜਤ ਪਰਿਵਾਰ ਦਾ ਪੂਰਾ ਘਰ ਅਤੇ ਉਸ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਧਿਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਤੋਂ ਬਾਅਦ ਔਰਤ ਨੇ ਅਲਮਾਰੀ ਵਿੱਚੋਂ ਪੈਸੇ ਕੱਢ ਲਏ ਅਤੇ ਉਸ ਨੂੰ ਤੇ ਉਸ ਦੀ ਮਾਸੂਮ ਬੱਚੀ ਨੂੰ ਧੱਕਾ ਦੇ ਕੇ ਘਰੋਂ ਬਾਹਰ ਕੱਢ ਦਿੱਤਾ। ਫਿਰ ਉਹ ਪੈਟਰੋਲ ਦੀ ਬੋਤਲ ਅਤੇ ਲਾਈਟਰ ਲੈ ਕੇ ਆਈ ਅਤੇ ਪੂਰੇ ਘਰ ਨੂੰ ਅੱਗ ਲਗਾ ਦਿੱਤੀ।
ਪੀੜਤ ਪਤਨੀ ਨੇ ਅੱਗੇ ਦੱਸਿਆ ਕਿ ਉਸ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਉਸ ਦੇ ਪਤੀ ਦੇ ਉਕਤ ਔਰਤ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਪਰਿਵਾਰ ਵੱਲੋਂ ਕਾਫ਼ੀ ਸਮਝਾਉਣ ਦੇ ਬਾਵਜੂਦ ਔਰਤ ਉਸ ਦੇ ਪਤੀ ਨੂੰ ਛੱਡਣ ਲਈ ਤਿਆਰ ਨਹੀਂ ਸੀ। ਇਸ ਦੀ ਬਜਾਏ ਉਹ ਉਸ ਨੂੰ ਘਰੋਂ ਬਾਹਰ ਕੱਢਣ ਦੀਆਂ ਧਮਕੀਆਂ ਦੇ ਰਹੀ ਸੀ।
ਪਰਿਵਾਰ ਦੇ ਬਜ਼ੁਰਗਾਂ ਅਤੇ ਗੁਆਂਢੀਆਂ ਮੁਤਾਬਕ ਇਸ ਘਟਨਾ ਵਿੱਚ ਉਨ੍ਹਾਂ ਦਾ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਰ ਦਾ ਸਾਰਾ ਸਾਮਾਨ, ਕੱਪੜੇ, ਗਹਿਣੇ ਅਤੇ ਅਲਮਾਰੀ ਵਿੱਚ ਰੱਖੀ ਕਰੀਬ 95 ਹਜ਼ਾਰ ਰੁਪਏ ਦੀ ਨਕਦੀ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ। ਪੀੜਤ ਪਰਿਵਾਰ ਕੋਲ ਹੁਣ ਪਹਿਨਣ ਲਈ ਸਿਰਫ਼ ਉਹੀ ਕੱਪੜੇ ਬਚੇ ਹਨ, ਜੋ ਉਨ੍ਹਾਂ ਨੇ ਘਟਨਾ ਸਮੇਂ ਪਹਿਨੇ ਹੋਏ ਸਨ। ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਨੇਹਾ ਨਾਮ ਦੀ ਲੜਕੀ ਅਤੇ ਕੁਲਵਿੰਦਰ ਸਿੰਘ ਉਰਫ਼ ਅਜੇ/ਬੱਲੀ ਵਿਚਕਾਰ ਪਿਛਲੇ ਕੁਝ ਸਾਲਾਂ ਤੋਂ ਦੋਸਤੀ ਸੀ। ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਅਤੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਲੜਕੀ ਨੇ ਲੜਕੇ ਦੇ ਘਰ ਜਾ ਕੇ ਅੱਗ ਲਗਾ ਦਿੱਤੀ।
ਪੁਲਿਸ ਅਧਿਕਾਰੀ ਨੇ ਅੱਗੇ ਸਪੱਸ਼ਟ ਕੀਤਾ ਕਿ ਲੜਕੀ ਦੀ ਸ਼ਿਕਾਇਤ ਦੇ ਆਧਾਰ ਤੇ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਲੜਕੇ ਵੱਲੋਂ ਲੜਕੀ ਦੇ ਘਰ ਜਾ ਕੇ ਭੰਨਤੋੜ ਕਰਨ ਅਤੇ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਕਰਾਸ ਕੇਸ ਵੀ ਦਰਜ ਕੀਤਾ ਗਿਆ ਹੈ। ਪੁਲਿਸ ਨੇ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਜਾਂਚ ਜਾਰੀ ਹੈ।
10/18/2026
ਪੰਜਾਬ📍 ਪੰਜਾਬ
ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਅਤੇ ਬੀਐਸਐਫ ਦੇ ਸਾਂਝੇ ਆਪਰੇਸ਼ਨ ਵਿੱਚ ਕਰੀਬ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਅਤੇ ਬੀਐਸਐਫ ਦੇ ਸਾਂਝੇ ਆਪਰੇਸ਼ਨ ਵਿੱਚ ਕਰੀਬ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਸ਼ੇ ਦੀ ਇਹ ਖੇਪ ਜੀਵਾਂ ਭੇਡੀਆ ਦੇ ਖੇਤਾਂ ਵਿੱਚ ਡਿੱਗਿਆ ਹੋਇਆ ਬਰਾਮਦ ਹੋਇਆ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਨਸ਼ਾ ਤਸਕਰਾਂ ਵੱਲੋਂ ਡਰੋਨ ਰਾਹੀਂ ਨਸ਼ੇ ਦੀ ਇਹ ਖੇਪ ਪਹੁੰਚਾਈ ਗਈ ਸੀ।
ਫਿਰੋਜ਼ਪੁਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਨੂੰ ਕਾਮਯਾਬੀ ਮਿਲੀ ਹੈ। ਸਰਚ ਆਪਰੇਸ਼ਨ ਡਰੋਨ ਰਾਹੀਂ ਭੇਜੀ ਗਈ ਕਰੀਬ 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡਰੋਨ ਰਾਹੀਂ ਭੇਜੀ ਗਈ ਸੀ ਨਸ਼ੇ ਦੀ ਖੇਪ
ਫਿਰੋਜ਼ਪੁਰ ਵਿੱਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ੀਲੇ ਪਦਾਰਥ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਸਰਚ ਆਪਰੇਸ਼ਨ ਦੌਰਾਨ ਖੇਤਾਂ ਦੇ ਵਿੱਚ ਡਿੱਗੀ ਹੋਈ ਕਰੀਬ 10 ਕਿਲੋ ਹੈਰੋਇਨ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਇਹ ਹੈਰੋਇਨ ਡਰੋਨ ਰਾਹੀਂ ਭੇਜੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨਸ਼ਾ ਤਸਕਰੀ ਦੇ ਇਸ ਨੈੱਟਵਰਕ ਨਾਲ ਜੁੜੇ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
10/18/2026
ਪੰਜਾਬ📍 ਪੰਜਾਬ
ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਗੌਰਵ ਯਾਦਵ ਵੱਲੋਂ 60 ਦਿਨਾਂ ਦੀ ਕਾਰਜ-ਯੋਜਨਾ ਤਿਆਰ ਕਰਨ ਦੀ ਪਹਿਲ। ਨਸ਼ਾ ਤਸਕਰੀ ’ਤੇ ਕਾਰਵਾਈ ਦੇ ਨਾਲ ਨਸ਼ਾ-ਮੁਕਤੀ ਅਤੇ ਮੁੜ-ਵਸੇਬੇ ’ਤੇ ਵੀ ਰਹੇਗਾ ਜ਼ੋਰ।
ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਗੌਰਵ ਯਾਦਵ ਵੱਲੋਂ 60 ਦਿਨਾਂ ਦੀ ਕਾਰਜ-ਯੋਜਨਾ ਤਿਆਰ ਕਰਨ ਦੀ ਪਹਿਲ। ਨਸ਼ਾ ਤਸਕਰੀ ’ਤੇ ਕਾਰਵਾਈ ਦੇ ਨਾਲ ਨਸ਼ਾ-ਮੁਕਤੀ ਅਤੇ ਮੁੜ-ਵਸੇਬੇ ’ਤੇ ਵੀ ਰਹੇਗਾ ਜ਼ੋਰ।
ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦੇ ਉਦੇਸ਼ ਨਾਲ ਸੂਬਾ ਪੁਲਸ ਪ੍ਰਸ਼ਾਸਨ ਵੱਲੋਂ 60 ਦਿਨਾਂ ਦੀ ਵਿਸ਼ੇਸ਼ ਕਾਰਜ-ਯੋਜਨਾ ਤਿਆਰ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਿਆ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ੇ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕੀਤਾ ਜਾਵੇਗਾ ਅਤੇ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਡੀਜੀਪੀ ਗੌਰਵ ਯਾਦਵ ਮੁਤਾਬਕ ਇਸ ਕਾਰਜ-ਯੋਜਨਾ ਵਿੱਚ ਡਿਪਟੀ ਕਮਿਸ਼ਨਰਾਂ, ਸੀਨੀਅਰ ਪੁਲਿਸ ਕਪਤਾਨਾਂ, ਪੁਲਸ ਕਪਤਾਨਾਂ, ਉਪ ਮੰਡਲ ਮੈਜਿਸਟ੍ਰੇਟਾਂ ਅਤੇ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਇਸ ਦਾ ਮਕਸਦ ਸਾਰੇ ਵਿਭਾਗਾਂ ਨੂੰ ਇਕੱਠੇ ਕਰਕੇ ਨਸ਼ਿਆਂ ਵਿਰੁੱਧ ਚੱਲ ਰਹੀ ਕਾਰਵਾਈ ਨੂੰ ਹੋਰ ਸੁਚਾਰੂ ਬਣਾਉਣਾ ਹੈ।
ਡੀਜੀਪੀ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਿਰਫ਼ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨਾ ਹੀ ਕਾਫ਼ੀ ਨਹੀਂ ਹੈ। ਇਸ ਦੇ ਨਾਲ ਨਸ਼ਿਆਂ ਦੀ ਰੋਕਥਾਮ, ਨਸ਼ਾ-ਮੁਕਤੀ, ਮੁੜ-ਵਸੇਬੇ ਅਤੇ ਭਾਈਚਾਰਕ ਵਿਕਾਸ ਵੱਲ ਵੀ ਬਰਾਬਰ ਧਿਆਨ ਦੇਣਾ ਜ਼ਰੂਰੀ ਹੈ।
ਉਨ੍ਹਾਂ ਅਨੁਸਾਰ, ਸਾਰੇ ਸਬੰਧਤ ਵਿਭਾਗ ਮਿਲ ਕੇ ਕੰਮ ਕਰਨਗੇ, ਤਾਂ ਜੋ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ ਅਤੇ ਨਸ਼ੇ ਦੀ ਆਦਤ ਤੋਂ ਪ੍ਰਭਾਵਿਤ ਲੋਕਾਂ ਨੂੰ ਇਲਾਜ ਤੇ ਮੁੜ-ਵਸੇਬੇ ਰਾਹੀਂ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾ ਸਕੇ।
ਇਸ 60 ਦਿਨਾਂ ਦੀ ਕਾਰਜ-ਯੋਜਨਾ ਤਹਿਤ ਨਸ਼ਿਆਂ ਦੀ ਰੋਕਥਾਮ ਤੋਂ ਲੈ ਕੇ ਇਲਾਜ ਅਤੇ ਮੁੜ-ਵਸੇਬੇ ਤੱਕ ਵੱਖ-ਵੱਖ ਪਹਿਲੂਆਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਵੱਲੋਂ ਵਿਭਾਗੀ ਤਾਲਮੇਲ ਅਤੇ ਜ਼ਮੀਨੀ ਪੱਧਰ ’ਤੇ ਕਾਰਵਾਈ ਰਾਹੀਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ।
10/18/2026
ਪੰਜਾਬ📍 ਪੰਜਾਬ
ਧਰਨਾਕਾਰੀ ਸਫ਼ਾਈ ਸੇਵਕਾਂ ਨੇ ਕਿਹਾ ਕਿ ਉਹ ਨਵੀਂ ਕੰਪਨੀ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਸਬੰਧੀ ਸਥਿਰਤਾ ਮਿਲ ਸਕੇ।
ਧਰਨਾਕਾਰੀ ਸਫ਼ਾਈ ਸੇਵਕਾਂ ਨੇ ਕਿਹਾ ਕਿ ਉਹ ਨਵੀਂ ਕੰਪਨੀ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਸਬੰਧੀ ਸਥਿਰਤਾ ਮਿਲ ਸਕੇ।
ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਅੱਜ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।
ਸਫ਼ਾਈ ਸੇਵਕਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਢੁੱਕਵਾਂ ਹੱਲ ਨਹੀਂ ਨਿਕਲਦਾ, ਉਦੋਂ ਤੱਕ ਧਰਨਾ ਜਾਰੀ ਰੱਖਣਗੇ।
ਸਫ਼ਾਈ ਸੇਵਕਾਂ ਵੱਲੋਂ ਸਬੰਧਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ, ਤਨਖ਼ਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਕਰਨ ਸਬੰਧੀ ਢੁੱਕਵੇਂ ਕਦਮ ਚੁੱਕੇ ਜਾਣ।
10/18/2026
ਖੇਡਾਂ📍 ਪੰਜਾਬ
ਰਣਜੀ ਟਰਾਫ਼ੀ 2026-27 ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਬੱਲੇ ਨਾਲ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੇ।
ਰਣਜੀ ਟਰਾਫ਼ੀ 2026-27 ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਬੱਲੇ ਨਾਲ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੇ। ਪੰਜਾਬ ਵੱਲੋਂ ਖੇਡ ਰਹੇ ਗਿੱਲ ਮਹਿਜ਼ 1 ਦੌੜ ਦੇ ਨਿੱਜੀ ਸਕੋਰ ਤੇ ਸਸਤੇ ਵਿੱਚ ਆਊਟ ਹੋ ਕੇ ਪੈਵੇਲੀਅਨ ਪਰਤ ਗਏ।
ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲੀ ਪਾਰੀ ਦੌਰਾਨ ਸ਼ੁਰੂਆਤੀ ਝਟਕਿਆਂ ਮਗਰੋਂ ਪੰਜਾਬ ਨੇ ਖ਼ਬਰ ਲਿਖੇ ਜਾਣ ਤੱਕ 3 ਵਿਕਟਾਂ ਦੇ ਨੁਕਸਾਨ ਤੇ 89 ਦੌੜਾਂ ਬਣਾ ਲਈਆਂ ਸਨ।
ਜ਼ਿਕਰਯੋਗ ਹੈ ਕਿ ਭਾਰਤੀ ਕਪਤਾਨ ਸ਼ੁਭਮਨ ਗਿੱਲ ਆਗਾਮੀ ਨਿਊਜ਼ੀਲੈਂਡ ਦੌਰੇ ਦੀ ਅਹਿਮ ਤਿਆਰੀ ਵਜੋਂ ਇਸ ਵਾਰ ਰਣਜੀ ਟਰਾਫ਼ੀ ਵਿੱਚ ਹਿੱਸਾ ਲੈਣ ਪਹੁੰਚੇ ਹਨ। ਦੋ ਦਿਨ ਪਹਿਲਾਂ ਐਲਾਨੀ ਗਈ ਭਾਰਤੀ ਟੀਮ ਵਿੱਚ ਉਨ੍ਹਾਂ ਨੂੰ ਟੈਸਟ ਲੜੀ ਅਤੇ ਸ਼ੁਰੂਆਤੀ ਤਿੰਨ ਵਨਡੇ ਮੈਚਾਂ ਲਈ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੈ।
ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣਾ ਪਹਿਲਾ ਟੈਸਟ ਮੈਚ 19 ਨਵੰਬਰ ਤੋਂ ਵੈਲਿੰਗਟਨ ਦੇ ਮੈਦਾਨ ਤੇ ਖੇਡਣਾ ਹੈ। ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਚੱਕਰ ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕਰਨ ਦੇ ਲਿਹਾਜ਼ ਨਾਲ ਇਹ ਦੌਰਾ ਟੀਮ ਇੰਡੀਆ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਦੋ ਮਹੀਨੇ ਪਹਿਲਾਂ ਸ਼੍ਰੀਲੰਕਾ ਵਿਰੁੱਧ ਖੇਡੀ ਗਈ ਦੋ ਟੈਸਟ ਮੈਚਾਂ ਦੀ ਲੜੀ ਵਿੱਚ 1-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਸੀ।
ਦੂਜੇ ਪਾਸੇ, ਇੱਕ ਹੋਰ ਮੁਕਾਬਲੇ ਵਿੱਚ ਗੁਜਰਾਤ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦਿੱਲੀ ਖ਼ਿਲਾਫ਼ ਦੋ ਅਹਿਮ ਵਿਕਟਾਂ ਝਟਕਾਈਆਂ। ਹਰਸ਼ਲ ਪਟੇਲ ਨੇ ਦਿੱਲੀ ਦੇ ਬੱਲੇਬਾਜ਼ ਸਨਤ ਸਾਂਗਵਾਨ ਨੂੰ ਆਊਟ ਕਰਕੇ ਫ਼ਰਸਟ ਕਲਾਸ ਕ੍ਰਿਕਟ ਵਿੱਚ ਆਪਣੀਆਂ 250 ਵਿਕਟਾਂ ਪੂਰੀਆਂ ਕਰਨ ਦਾ ਵੱਡਾ ਮੀਲ ਪੱਥਰ ਹਾਸਲ ਕੀਤਾ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਯਸ਼ ਢੁੱਲ ਨੂੰ ਵੀ ਆਊਟ ਕਰਕੇ ਪੈਵੇਲੀਅਨ ਦਾ ਰਾਹ ਦਿਖਾਇਆ।
ਦਿੱਲੀ ਵੱਲੋਂ ਓਪਨਰ ਪ੍ਰਿਆਂਸ਼ ਆਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਜ਼ 55 ਗੇਂਦਾਂ ਵਿੱਚ ਆਪਣਾ ਦੂਜਾ ਫ਼ਰਸਟ ਕਲਾਸ ਅਰਧ ਸੈਂਕੜਾ ਜੜਿਆ। ਦਿੱਲੀ ਦੀ ਟੀਮ ਨੇ 94 ਦੌੜਾਂ ਦੇ ਕੁੱਲ ਸਕੋਰ ਤੇ ਆਪਣੀਆਂ ਸ਼ੁਰੂਆਤੀ 2 ਵਿਕਟਾਂ ਗੁਆ ਦਿੱਤੀਆਂ ਸਨ।
ਸੌਰਾਸ਼ਟਰ ਅਤੇ ਕਰਨਾਟਕ ਵਿਚਾਲੇ ਖੇਡੇ ਜਾ ਰਹੇ ਮੈਚ ਵਿੱਚ ਜੈਦੇਵ ਉਨਾਦਕਟ ਅਤੇ ਚੇਤਨ ਸਾਕਾਰੀਆ ਦੀ ਤੇਜ਼ ਸਵਿੰਗ ਗੇਂਦਬਾਜ਼ੀ ਅੱਗੇ ਕਰਨਾਟਕ ਦੇ ਬੱਲੇਬਾਜ਼ ਬੇਵੱਸ ਨਜ਼ਰ ਆਏ। ਕਰਨਾਟਕ ਦੀ ਟੀਮ ਨੇ ਸ਼ੁਰੂਆਤ ਵਿੱਚ ਹੀ ਮਹਿਜ਼ 22 ਦੌੜਾਂ ਤੇ 2 ਵਿਕਟਾਂ ਗੁਆ ਦਿੱਤੀਆਂ। ਰੋਹਨ ਪਾਟਿਲ ਅਤੇ ਵਿਜੇਕੁਮਾਰ ਵੈਸ਼ਾਕ ਸਸਤੇ ਵਿੱਚ ਆਊਟ ਹੋ ਕੇ ਚੱਲਦੇ ਬਣੇ, ਜਦਕਿ ਮਯੰਕ ਅਗਰਵਾਲ ਅਤੇ ਕੇ.ਵੀ. ਅਨੀਸ਼ ਕ੍ਰੀਜ਼ ਤੇ ਡਟੇ ਹੋਏ ਹਨ।
ਇਸ ਮੈਚ ਵਿੱਚ ਸੌਰਾਸ਼ਟਰ ਨੇ ਟਾਸ ਜਿੱਤ ਕੇ ਕਰਨਾਟਕ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਦਿਲਚਸਪ ਗੱਲ ਇਹ ਰਹੀ ਕਿ ਐਤਵਾਰ ਨੂੰ ਸੌਰਾਸ਼ਟਰ ਦੇ ਸੀਨੀਅਰ ਗੇਂਦਬਾਜ਼ ਜੈਦੇਵ ਉਨਾਦਕਟ ਆਪਣਾ 35ਵਾਂ ਜਨਮਦਿਨ ਵੀ ਮਨਾ ਰਹੇ ਹਨ।
ਤਮਿਲਨਾਡੂ ਅਤੇ ਉੱਤਰਾਖੰਡ ਦਰਮਿਆਨ ਖੇਡੇ ਜਾ ਰਹੇ ਮੈਚ ਵਿੱਚ ਤਮਿਲਨਾਡੂ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ ਨੇ ਕਹਿਰਵਾਨ ਸਪੈੱਲ ਸੁੱਟਦਿਆਂ ਉੱਤਰਾਖੰਡ ਦੇ ਟਾਪ ਆਰਡਰ ਨੂੰ ਝੰਬ ਸੁੱਟਿਆ ਅਤੇ ਸ਼ੁਰੂਆਤੀ ਤਿੰਨ ਵਿਕਟਾਂ ਝਟਕਾਈਆਂ।
ਇਸ ਤੋਂ ਬਾਅਦ ਲੰਚ ਬ੍ਰੇਕ ਤੋਂ ਠੀਕ ਪਹਿਲਾਂ ਤਮਿਲਨਾਡੂ ਦੇ ਕਪਤਾਨ ਆਰ. ਸਾਈ ਕਿਸ਼ੋਰ ਨੇ ਭਾਰਤ ਦੀ ਅੰਡਰ-19 ਟੀਮ ਦੇ ਖਿਡਾਰੀ ਲਕਸ਼ਯ ਰਾਏਚੰਦਾਨੀ ਨੂੰ 15 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਕਰਕੇ ਉੱਤਰਾਖੰਡ ਨੂੰ ਚੌਥਾ ਵੱਡਾ ਝਟਕਾ ਦਿੱਤਾ। ਲੰਚ ਤੱਕ ਉੱਤਰਾਖੰਡ ਦੀ ਟੀਮ 41 ਦੌੜਾਂ ਬਣਾ ਕੇ ਆਪਣੀਆਂ 4 ਅਹਿਮ ਵਿਕਟਾਂ ਗੁਆ ਚੁੱਕੀ ਸੀ ਅਤੇ ਗੰਭੀਰ ਸੰਕਟ ਵਿੱਚ ਘਿਰੀ ਨਜ਼ਰ ਆ ਰਹੀ ਸੀ।
10/18/2026
ਖੇਡਾਂ📍 ਪੰਜਾਬ
ਸੋਨੀਪਤ: ਹਰਿਆਣਾ ਸਪੋਰਟਸ ਯੂਨੀਵਰਸਿਟੀ, ਰਾਏ ਦੇ ਵਾਈਸ ਚਾਂਸਲਰ ਅਸ਼ੋਕ ਕੁਮਾਰ (ਸੇਵਾਮੁਕਤ ਆਈ.ਪੀ.ਐਸ.) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਸੋਨੀਪਤ: ਹਰਿਆਣਾ ਸਪੋਰਟਸ ਯੂਨੀਵਰਸਿਟੀ, ਰਾਏ ਦੇ ਵਾਈਸ ਚਾਂਸਲਰ ਅਸ਼ੋਕ ਕੁਮਾਰ (ਸੇਵਾਮੁਕਤ ਆਈ.ਪੀ.ਐਸ.) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ 14 ਅਕਤੂਬਰ ਨੂੰ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਕੁਮਾਰ ਨੂੰ ਪੱਤਰ ਭੇਜ ਕੇ ਪਰਿਵਾਰਕ ਕਾਰਨਾਂ ਕਰਕੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਇੱਛਾ ਪ੍ਰਗਟਾਈ ਹੈ।
ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 31 ਅਕਤੂਬਰ ਤੋਂ ਪਹਿਲਾਂ-ਪਹਿਲਾਂ ਅਸਤੀਫ਼ੇ ਪ੍ਰਵਾਨ ਕਰਕੇ ਲੋੜੀਂਦੇ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ। ਵਾਈਸ ਚਾਂਸਲਰ ਨੇ ਪੱਤਰ ਵਿੱਚ ਕਿਹਾ ਹੈ ਕਿ ਸਮਰੱਥ ਅਧਿਕਾਰੀ ਦੀਆਂ ਹਦਾਇਤਾਂ ਅਨੁਸਾਰ ਉਹ ਯੂਨੀਵਰਸਿਟੀ ਦਾ ਚਾਰਜ ਨਵੇਂ ਅਧਿਕਾਰੀ ਨੂੰ ਸੌਂਪਣਗੇ।
ਉਨ੍ਹਾਂ ਦਾ ਅਸਤੀਫ਼ਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਉਹ ਆਪਣਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਐਕਸਟੈਂਸ਼ਨ ‘ਤੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਉਨ੍ਹਾਂ ਨੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਅਸਤੀਫ਼ਾ ਪ੍ਰਵਾਨ ਕਰਨ ਅਤੇ ਇਸ ਸਬੰਧੀ ਲੋੜੀਂਦੇ ਪ੍ਰਸ਼ਾਸਨਿਕ ਹੁਕਮ ਜਾਰੀ ਕਰਨ ਦੀ ਬੇਨਤੀ ਕੀਤੀ ਹੈ।
10/18/2026
ਵਿਦੇਸ਼📍 ਪੰਜਾਬ
ਫਰਾਂਸੀਸੀ ਸ਼ਹਿਰ ਲਿਮੋਗੇਸ ਵਿੱਚ ਸ਼ਰਾਰਤੀ ਅਨਸਰਾਂ ਨੇ ਬਹੁਤ ਪੁਰਾਣੇ ਇਤਿਹਾਸਕ ਟਾਊਨ ਹਾਲ (ਹੋਟਲ ਡੀ ਵਿਲੇ) ਨੂੰ ਅੱਗ ਲਗਾ ਦਿੱਤੀ। ਇਸ 'ਤੇ, ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵੀਟ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਫਰਾਂਸੀਸੀ ਸ਼ਹਿਰ ਲਿਮੋਗੇਸ ਵਿੱਚ ਸ਼ਰਾਰਤੀ ਅਨਸਰਾਂ ਨੇ ਬਹੁਤ ਪੁਰਾਣੇ ਇਤਿਹਾਸਕ ਟਾਊਨ ਹਾਲ (ਹੋਟਲ ਡੀ ਵਿਲੇ) ਨੂੰ ਅੱਗ ਲਗਾ ਦਿੱਤੀ। ਇਸ 'ਤੇ, ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵੀਟ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਫਰਾਂਸ ਵਿੱਚ, ਵਿਦਿਆਰਥੀ ਅਤੇ ਕਈ ਯੂਨੀਅਨਾਂ ਬੇਰੁਜ਼ਗਾਰੀ, ਵਧਦੀ ਮਹਿੰਗਾਈ, ਸਕੂਲ ਦੀ ਮਾੜੀ ਸਥਿਤੀ ਅਤੇ ਸਰਕਾਰੀ ਨੀਤੀਆਂ ਵਿਰੁੱਧ ਸੜਕਾਂ 'ਤੇ ਉਤਰ ਆਏ ਹਨ। ਕਈ ਥਾਵਾਂ 'ਤੇ ਵਿਆਪਕ ਪ੍ਰਦਰਸ਼ਨ ਹੋ ਰਹੇ ਹਨ। ਇਸ ਸਬੰਧ ਵਿੱਚ, ਕੁਝ ਅਰਾਜਕਤਾਵਾਦੀਆਂ ਨੇ ਬਹੁਤ ਹੰਗਾਮਾ ਕੀਤਾ।
ਫਰਾਂਸ ਦੇ ਰਾਸ਼ਟਰਪਤੀ ਨੇ ਕੀ ਕਿਹਾ? ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਟਵੀਟ ਕਰਦਿਆਂ ਕਿਹਾ ਕਿ ਸਾਡੇ ਗਣਰਾਜ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਜਿਨ੍ਹਾਂ ਲੋਕਾਂ ਨੇ ਸਰਕਾਰੀ ਦਫ਼ਤਰਾਂ ਅਤੇ ਵਪਾਰਕ ਅਦਾਰਿਆਂ ’ਤੇ ਹਮਲੇ ਕੀਤੇ ਹਨ ਅਤੇ ਟਾਊਨ ਹਾਲ ਵਿੱਚ ਲੁੱਟਮਾਰ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਰਕਾਰ ਉਨ੍ਹਾਂ ’ਤੇ ਮੁਕੱਦਮਾ ਚਲਾਏਗੀ ਅਤੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨ ਦੇ ਅਧਿਕਾਰ ਦੀ ਰੱਖਿਆ ਕਰਨ ਵਾਲੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪ੍ਰਤੀ ਉਹ ਪੂਰੇ ਦੇਸ਼ ਵੱਲੋਂ ਆਪਣਾ ਸਮਰਥਨ ਪ੍ਰਗਟ ਕਰਦੇ ਹਨ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਅਰਾਜਕਤਾ ਫੈਲਾਉਣ ਵਾਲੇ ਲੋਕਾਂ ਦੇ ਖ਼ਿਲਾਫ਼ ਖੜ੍ਹੇ ਹੋਵਾਂਗੇ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜੋ ਸਾਡੀਆਂ ਸੰਸਥਾਵਾਂ ਨੂੰ ਤਬਾਹ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਆਪਣੀਆਂ ਮੰਗਾਂ ਸ਼ਾਂਤੀਪੂਰਨ ਢੰਗ ਨਾਲ ਰੱਖਣ ਤੋਂ ਰੋਕਣਾ ਚਾਹੁੰਦੇ ਹਨ। ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਦਿੱਤੀ ਚਿਤਾਵਨੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਵੀ ਅੱਗ ਦੀ ਲਪੇਟ ਵਿੱਚ ਆਏ ਪੁਰਾਣੇ ਇਤਿਹਾਸਕ ਟਾਊਨ ਹਾਲ ਦੀ ਵੀਡੀਓ ਟਵੀਟ ਕਰਕੇ ਇਸ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ਾਂ ਦੇ ਕੁਝ ਉਦਾਰਵਾਦੀਆਂ ਨੇ ਵਿਭਿੰਨਤਾ ਅਤੇ ਦਇਆ ਦੇ ਨਾਂ ’ਤੇ ‘ਤੀਜੀ ਦੁਨੀਆ’ ਦੇ ਲੋਕਾਂ ਨੂੰ ਫਰਾਂਸ ਅਤੇ ਹੋਰ ਦੇਸ਼ਾਂ ਵਿੱਚ ਵਸਾਇਆ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਲੋਕਾਂ ਦੇ ਸਮਾਜ ਵਿੱਚ ਘੁਲਣ-ਮਿਲਣ ਅਤੇ ਏਕੀਕਰਨ ਨਾਲ ਜੁੜੇ ਬੁਨਿਆਦੀ ਸਵਾਲਾਂ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਅਜਿਹਾ ਹੋ ਸਕਦਾ ਹੈ, ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਪ ਰਾਸ਼ਟਰਪਤੀ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਫਰਾਂਸ ਜੋ ਸ਼ਾਨਦਾਰ ਲੋਕਾਂ ਨਾਲ ਭਰਿਆ ਇੱਕ ਖੂਬਸੂਰਤ ਦੇਸ਼ ਹੈ ਇਸ ਪਾਗਲਪਣ ਨੂੰ ਰੋਕ ਲਵੇ, ਇਸ ਤੋਂ ਪਹਿਲਾਂ ਕਿ ਉਸ ਦੀਆਂ ਹੋਰ ਅਹਿਮ ਥਾਵਾਂ ਸੜ ਕੇ ਸੁਆਹ ਹੋ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਨੂੰ ਵੀ ਸਖ਼ਤ ਲਹਿਜ਼ੇ ਵਿੱਚ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ, “ਮੈਨੂੰ ਉਮੀਦ ਹੈ ਕਿ ਅਮਰੀਕੀ ਲੋਕ ਇਸ ਵੱਲ ਧਿਆਨ ਦੇ ਰਹੇ ਹੋਣਗੇ। ਕਾਂਗਰਸ ਵਿੱਚ ਮੌਜੂਦ ਡੈਮੋਕ੍ਰੇਟਸ ਤੁਹਾਡੇ ਦੇਸ਼ ਲਈ ਇਹੀ ਭਵਿੱਖ ਚਾਹੁੰਦੇ ਹਨ।”
10/18/2026
ਵਿਦੇਸ਼📍 ਪੰਜਾਬ
ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸਥਿਤ ਇੱਕ ਪ੍ਰਮੁੱਖ ਫ਼ੌਜੀ ਅੱਡੇ ਤੇ ਅਚਾਨਕ ਵਾਪਰੀ ਇੱਕ ਘਟਨਾ ਤੋਂ ਬਾਅਦ ਭਿਆਨਕ ਅੱਗ ਲੱਗਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।
ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸਥਿਤ ਇੱਕ ਪ੍ਰਮੁੱਖ ਫ਼ੌਜੀ ਅੱਡੇ ਤੇ ਅਚਾਨਕ ਵਾਪਰੀ ਇੱਕ ਘਟਨਾ ਤੋਂ ਬਾਅਦ ਭਿਆਨਕ ਅੱਗ ਲੱਗਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਇਸ ਦੁਖਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਘਟਨਾ ਵਿੱਚ ਕਈ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਰੱਖਿਆ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਸਥਿਤੀ ਨੂੰ ਬੇਹੱਦ ਨਾਜ਼ੁਕ ਦੱਸਦਿਆਂ ਕਿਹਾ ਕਿ ਮੌਕੇ ਤੇ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ਤੇ ਚਲਾਏ ਜਾ ਰਹੇ ਹਨ। ਕੈਨੇਡੀਅਨ ਫ਼ੌਜ ਦੇ ਨਾਲ-ਨਾਲ ਕੇਂਦਰੀ ਸਰਕਾਰ, ਸੂਬਾਈ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀ ਆਪਸੀ ਤਾਲਮੇਲ ਨਾਲ ਕੰਮ ਵਿੱਚ ਜੁਟੇ ਹੋਏ ਹਨ। ਇਸ ਤੋਂ ਇਲਾਵਾ, ਨੇੜਲੇ ਵੇਨਰਾਈਟ ਖੇਤਰ ਦੇ ਸਥਾਨਕ ਹਸਪਤਾਲਾਂ ਦਾ ਸਟਾਫ਼ ਅਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਪੂਰੀ ਮੁਸਤੈਦੀ ਨਾਲ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਵੇਨਰਾਈਟ ਦੇ ਸਥਾਨਕ ਪ੍ਰਸ਼ਾਸਨ ਵੱਲੋਂ ਮਿਲੇ ਵੇਰਵਿਆਂ ਅਨੁਸਾਰ, ਅੱਗ ਇੰਨੀ ਭਿਆਨਕ ਸੀ ਕਿ ਇਹ ਫ਼ੌਜੀ ਅੱਡੇ ਦੀ ਚਾਰਦੀਵਾਰੀ ਨੂੰ ਪਾਰ ਕਰਕੇ ਬਾਹਰਲੇ ਇਲਾਕਿਆਂ ਤੱਕ ਫੈਲ ਗਈ। ਤੇਜ਼ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਕਾਰਨ ਅੱਗ ਦੀਆਂ ਲਪਟਾਂ ਬੜੀ ਤੇਜ਼ੀ ਨਾਲ ਅੱਗੇ ਵਧੀਆਂ, ਜਿਸ ਤੇ ਕਾਬੂ ਪਾਉਣ ਲਈ ਆਸ-ਪਾਸ ਦੇ ਕਈ ਇਲਾਕਿਆਂ ਤੋਂ ਦਮਕਲ ਗੱਡੀਆਂ ਅਤੇ ਕਰਮਚਾਰੀ ਮੌਕੇ ਤੇ ਪਹੁੰਚੇ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਖ਼ਾਲੀ ਕਰਵਾਉਣ ਦੇ ਰਸਮੀ ਹੁਕਮ ਜਾਰੀ ਨਹੀਂ ਕੀਤੇ ਗਏ ਸਨ।
ਇਸ ਘਟਨਾ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਅਲਬਰਟਾ ਪ੍ਰਸ਼ਾਸਨ ਅਤੇ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।
ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਇਸ ਘਟਨਾ ਨੂੰ ਬੇਹੱਦ ਗੰਭੀਰ ਅਤੇ ਦਿਲ ਕੰਬਾਊ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੀ ਲਪੇਟ ਵਿੱਚ ਕਈ ਫ਼ੌਜੀ ਜਵਾਨ ਆਏ ਹਨ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨਾਲ ਨਿਰੰਤਰ ਰਾਬਤਾ ਕਾਇਮ ਰੱਖਣ ਦੀ ਗੱਲ ਕਹਿੰਦਿਆਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਦਿਨ-ਰਾਤ ਜੁਟੀਆਂ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਦੂਜੇ ਪਾਸੇ, ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੋਇਲਿਵਰੇ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਕਾਰਨੀ ਅਤੇ ਰੱਖਿਆ ਮੰਤਰੀ ਮੈਕਗਿੰਟੀ ਨਾਲ ਗੱਲਬਾਤ ਕਰਕੇ ਪ੍ਰਭਾਵਿਤ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟਾਈ ਹੈ। ਉਨ੍ਹਾਂ ਵੇਨਰਾਈਟ ਦੇ ਨਾਗਰਿਕਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਹੰਗਾਮੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਰਾਹਤ ਟੀਮਾਂ ਦੀ ਸੁਚਾਰੂ ਆਵਾਜਾਈ ਲਈ ਸੜਕਾਂ ਖ਼ਾਲੀ ਰੱਖਣ ਦੀ ਅਪੀਲ ਕੀਤੀ ਹੈ।
ਵੇਨਰਾਈਟ ਫ਼ੌਜੀ ਅੱਡਾ ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਲਗਭਗ 180 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਹੈ ਅਤੇ ਇਹ ਦੇਸ਼ ਦੇ ਸਭ ਤੋਂ ਰੁਝੇਵੇਂ ਵਾਲੇ ਫ਼ੌਜੀ ਸਿਖਲਾਈ ਕੇਂਦਰਾਂ ਵਿੱਚ ਗਿਣਿਆ ਜਾਂਦਾ ਹੈ। ਇਸ ਅੱਡੇ ਤੇ ਸੈਨਿਕਾਂ ਨੂੰ ਜੰਗੀ ਮੁਹਿੰਮਾਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਪੇਸ਼ੇਵਰ ਸਿਖਲਾਈ ਦਿੱਤੀ ਜਾਂਦੀ ਹੈ। ਇੱਥੇ ‘ਕੈਨੇਡੀਅਨ ਮੈਨਿਊਵਰ ਟ੍ਰੇਨਿੰਗ ਸੈਂਟਰ’ ਸਥਿਤ ਹੈ, ਜਿੱਥੇ ਜਵਾਨਾਂ ਨੂੰ ਜੰਗ ਵਰਗੇ ਹਾਲਾਤ ਪੈਦਾ ਕਰਕੇ ਅਭਿਆਸ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇੱਥੇ ‘ਥਰਡ ਕੈਨੇਡੀਅਨ ਡਿਵੀਜ਼ਨ ਟ੍ਰੇਨਿੰਗ ਸੈਂਟਰ’ ਵੀ ਕਾਰਜਸ਼ੀਲ ਹੈ, ਜੋ ਫ਼ੌਜੀਆਂ ਨੂੰ ਵਿਸ਼ੇਸ਼ ਸੈਨਿਕ ਸਿਖਲਾਈ ਪ੍ਰਦਾਨ ਕਰਦਾ ਹੈ।
ਰੱਖਿਆ ਮੰਤਰੀ ਮੁਤਾਬਕ ਜਾਂਚ ਏਜੰਸੀਆਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੜਤਾਲ ਵਿੱਚ ਜੁਟੀਆਂ ਹੋਈਆਂ ਹਨ ਅਤੇ ਜਾਂਚ ਮੁਕੰਮਲ ਹੋਣ ਮਗਰੋਂ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਵੀ ਕਾਰਨਾਂ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ। ਇਹ ਮੰਦਭਾਗੀ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਕੁਝ ਹੀ ਦਿਨਾਂ ਵਿੱਚ ਅਲਬਰਟਾ ਅੰਦਰ ਕੈਨੇਡਾ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਸਬੰਧੀ ਪ੍ਰਸਤਾਵ ਤੇ ਵੋਟਿੰਗ ਹੋਣੀ ਤੈਅ ਹੈ। ਹਾਲਾਂਕਿ, ਫ਼ਿਲਹਾਲ ਇਸ ਘਟਨਾ ਦਾ ਉਸ ਸਿਆਸੀ ਪ੍ਰਕਿਰਿਆ ਨਾਲ ਕੋਈ ਸਬੰਧ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।
10/18/2026
ਦੇਸ਼📍 ਪੰਜਾਬ
ਏਅਰ ਇੰਡੀਆ ਸਰਦੀਆਂ ਦੀ ਸਮਾਂ-ਸਾਰਣੀ ਦੇ ਤਹਿਤ 25 ਅਕਤੂਬਰ 2026 ਤੋਂ ਦਿੱਲੀ ਅਤੇ ਹਲਵਾਰਾ (ਲੁਧਿਆਣਾ) ਹਵਾਈ ਅੱਡੇ ਵਿਚਕਾਰ ਦੋ ਰੋਜ਼ਾਨਾ ਰਾਊਂਡ ਟ੍ਰਿਪ (ਆਉਣ-ਜਾਣ ਦੀਆਂ ਉਡਾਣਾਂ) ਚਲਾਏਗੀ।
ਏਅਰ ਇੰਡੀਆ ਸਰਦੀਆਂ ਦੀ ਸਮਾਂ-ਸਾਰਣੀ ਦੇ ਤਹਿਤ 25 ਅਕਤੂਬਰ 2026 ਤੋਂ ਦਿੱਲੀ ਅਤੇ ਹਲਵਾਰਾ (ਲੁਧਿਆਣਾ) ਹਵਾਈ ਅੱਡੇ ਵਿਚਕਾਰ ਦੋ ਰੋਜ਼ਾਨਾ ਰਾਊਂਡ ਟ੍ਰਿਪ (ਆਉਣ-ਜਾਣ ਦੀਆਂ ਉਡਾਣਾਂ) ਚਲਾਏਗੀ।
ਸਮਾਂ-ਸਾਰਣੀ ਅਨੁਸਾਰ, ਫਲਾਈਟ ਏਆਈ 481 ਦਿੱਲੀ ਤੋਂ ਸਵੇਰੇ 9.50 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 11.05 ਵਜੇ ਹਲਵਾਰਾ ਪਹੁੰਚੇਗੀ। ਵਾਪਸੀ ਦੀ ਫਲਾਈਟ, ਏਆਈ 482, ਹਲਵਾਰਾ ਤੋਂ ਸਵੇਰੇ 11.40 ਵਜੇ ਚੱਲੇਗੀ ਅਤੇ ਦੁਪਹਿਰ 12.55 ਵਜੇ ਦਿੱਲੀ ਪਹੁੰਚੇਗੀ।
ਇਸੇ ਤਰ੍ਹਾਂ ਦੂਜੀ ਫਲਾਈਟ ਏਆਈ 483, ਦਿੱਲੀ ਤੋਂ ਦੁਪਹਿਰ 2.35 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 3.55 ਵਜੇ ਹਲਵਾਰਾ ਪਹੁੰਚੇਗੀ। ਇਸ ਦੀ ਵਾਪਸੀ ਦੀ ਫਲਾਈਟ, ਏਆਈ 484, ਹਲਵਾਰਾ ਤੋਂ ਸ਼ਾਮ 4.30 ਵਜੇ ਚੱਲੇਗੀ ਅਤੇ ਸ਼ਾਮ 5.45 ਵਜੇ ਦਿੱਲੀ ਪਹੁੰਚੇਗੀ।
ਸੋਧਿਆ ਹੋਇਆ ਸ਼ਡਿਊਲ ਅਜਿਹੇ ਸਮੇਂ ਆਇਆ ਹੈ ਜਦੋਂ ਹਲਵਾਰਾ ਹਵਾਈ ਅੱਡੇ ਤੋਂ ਪੰਜਾਬ ਦੇ ਪ੍ਰਮੁੱਖ ਉਦਯੋਗਿਕ ਅਤੇ ਸੰਚਾਰ ਕੇਂਦਰ ਲੁਧਿਆਣਾ ਲਈ ਹਵਾਈ ਕਨੈਕਟੀਵਿਟੀ ਮਜ਼ਬੂਤ ਹੋਣ ਦੀ ਉਮੀਦ ਹੈ। ਹਵਾਈ ਅੱਡੇ ਤੋਂ ਉਦਯੋਗਪਤੀਆਂ, ਵਪਾਰਕ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਲਾਭ ਹੋਣ ਦੀ ਉਮੀਦ ਹੈ ਜੋ ਲੰਬੇ ਸਮੇਂ ਤੋਂ ਇਸ ਖੇਤਰ ਤੋਂ ਸੁਚੱਜੀ ਹਵਾਈ ਕਨੈਕਟੀਵਿਟੀ ਦੀ ਮੰਗ ਕਰ ਰਹੇ ਸਨ।
ਹਲਵਾਰਾ ਨੂੰ ਲੁਧਿਆਣਾ ਲਈ ਇੱਕ ਮਹੱਤਵਪੂਰਨ ਬਦਲ ਵਜੋਂ ਦੇਖਿਆ ਜਾ ਰਿਹਾ ਹੈ, ਜਿੱਥੇ ਯਾਤਰੀ ਪਰੰਪਰਾਗਤ ਤੌਰ 'ਤੇ ਉਡਾਣਾਂ ਦੇ ਵਿਆਪਕ ਵਿਕਲਪਾਂ ਲਈ ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਹੋਰ ਹਵਾਈ ਅੱਡਿਆਂ ਤੱਕ ਪਹੁੰਚਣ ਲਈ ਸੜਕੀ ਯਾਤਰਾ 'ਤੇ ਨਿਰਭਰ ਰਹੇ ਹਨ। ਹਲਵਾਰਾ ਤੋਂ ਬਿਹਤਰ ਕਨੈਕਟੀਵਿਟੀ ਨਾਲ ਦਿੱਲੀ ਦੀ ਯਾਤਰਾ ਹੋਰ ਸੁਖਾਲੀ ਹੋਣ ਅਤੇ ਖੇਤਰ ਵਿੱਚ ਵਪਾਰ ਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
10/18/2026
ਦੇਸ਼📍 ਪੰਜਾਬ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦੌਰਾ ਕਰਨਗੇ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ’ਚ ਨਸ਼ਿਆਂ ਨਾਲ ਸਬੰਧਿਤ ਤਿੰਨ ਮਾਮਲਿਆਂ ’ਚ ਪੰਜਾਬ ਦੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦੌਰਾ ਕਰਨਗੇ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ’ਚ ਨਸ਼ਿਆਂ ਨਾਲ ਸਬੰਧਿਤ ਤਿੰਨ ਮਾਮਲਿਆਂ ’ਚ ਪੰਜਾਬ ਦੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਇਸ ਵੇਲੇ ਪੰਜਾਬ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਿਹਾ ਹੈ ਤਾਂ ਉਸ ਵੇਲੇ ਪੰਜਾਬ ਦੇ ਭਵਿੱਖ ਲਈ ਸਖ਼ਤ ਫ਼ੈਸਲੇ ਲੈਣ ਵਾਲੇ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਹਿਯੋਗ ਦੇਣ। ਪਤਾ ਲੱਗਿਆ ਹੈ ਕਿ ਪੰਜਾਬ ਭਾਜਪਾ ਕੋਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਬਾਰੇ ਕੋਈ ਰਸਮੀ ਸੂਚਨਾ ਨਹੀਂ ਪਹੁੰਚੀ ਹੈ।
ਰਿਪੋਰਟਾਂ ਹਨ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣ ਲਈ ਆ ਰਹੇ ਹਨ। ਇਸ ਲਈ ਬਕਾਇਦਾ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਕ ਭਾਜਪਾ ਦੇ ਨੇਤਾ ਅਤੇ ਇੱਕ ਉਚ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਉਸ ਦਿਨ ਦੁਸਿਹਰੇ ਦੇ ਤਿਉਹਾਰ ਹੋਣ ਦੇ ਬਾਵਜੂਦ ਅਮਿਤ ਸ਼ਾਹ ਮਾਨਸਾ ਪੁੱਜ ਰਹੇ ਹਨ।
10/18/2026
ਦੇਸ਼📍 ਪੰਜਾਬ
ਕਲਾਸ 7 ’ਚ ਪੜ੍ਹਦੀ ਬੱਚੀ ਸ਼ਨੀਵਾਰ ਨੂੰ ਆਪਣੇ ਸਕੂਲ ਟ੍ਰਿਪ ਤੋਂ ਬਾਅਦ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਹੈਦਰਾਬਾਦ ਪਰਤ ਰਹੀ ਸੀ। ਉਡਾਣ ਦੌਰਾਨ ਉਸ ਨੇ ਆਪਣੇ ਕੋਲ ਬੈਠੇ ਇੱਕ ਸਹਿਪਾਠੀ ਨਾਲ ਮਜ਼ਾਕ ’ਚ ਕਹਿ ਦਿੱਤਾ ਸੀ ਕਿ ਫਲਾਈਟ ਵਿੱਚ ਬੰਬ ਹੈ।
ਕਲਾਸ 7 ’ਚ ਪੜ੍ਹਦੀ ਬੱਚੀ ਸ਼ਨੀਵਾਰ ਨੂੰ ਆਪਣੇ ਸਕੂਲ ਟ੍ਰਿਪ ਤੋਂ ਬਾਅਦ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਹੈਦਰਾਬਾਦ ਪਰਤ ਰਹੀ ਸੀ। ਉਡਾਣ ਦੌਰਾਨ ਉਸ ਨੇ ਆਪਣੇ ਕੋਲ ਬੈਠੇ ਇੱਕ ਸਹਿਪਾਠੀ ਨਾਲ ਮਜ਼ਾਕ ’ਚ ਕਹਿ ਦਿੱਤਾ ਸੀ ਕਿ ਫਲਾਈਟ ਵਿੱਚ ਬੰਬ ਹੈ।
ਅਹਿਮਦਾਬਾਦ ਤੋਂ ਹੈਦਰਾਬਾਦ ਆ ਰਹੇ ਇੱਕ ਜਹਾਜ਼ ਵਿੱਚ ਉਸ ਸਮੇਂ ਤਰਥੱਲੀ ਮੱਚ ਗਈ, ਜਦੋਂ ਇੱਕ 12 ਸਾਲਾ ਸਕੂਲੀ ਵਿਦਿਆਰਥਣ ਨੇ ਫਲਾਈਟ ’ਚ ਬੰਬ ਹੋਣ ਦੀ ਗੱਲ ਕਹਿ ਦਿੱਤੀ। ਹਾਲਾਂਕਿ, ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਹਾਜ਼ ਦੀ ਪੂਰੀ ਜਾਂਚ ਤੋਂ ਬਾਅਦ ਇਹ ਗੱਲ ਮਹਿਜ਼ ਇੱਕ ਮਜ਼ਾਕ (ਪ੍ਰੈਂਕ) ਨਿਕਲੀ। ਬੱਚੀ ਦੀ ਇਸ ਗੱਲ ਨੂੰ ਕੋਲ ਮੌਜੂਦ ਇੱਕ ਕੈਬਿਨ ਕਰੂ ਮੈਂਬਰ ਨੇ ਸੁਣ ਲਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਰੂ ਮੈਂਬਰ ਨੇ ਤੁਰੰਤ ਇਸ ਦੀ ਜਾਣਕਾਰੀ ਜਹਾਜ਼ ਦੇ ਪਾਇਲਟ ਨੂੰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ 'ਤੇ ਰੱਖਿਆ ਗਿਆ।
ਜਹਾਜ਼ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦਿਆਂ ਹੀ ਤੈਅ ਪ੍ਰੋਟੋਕੋਲ ਤਹਿਤ ਪੂਰੇ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸੁਰੱਖਿਆ ਬਲਾਂ ਨੂੰ ਜਹਾਜ਼ ਵਿੱਚ ਕੋਈ ਵੀ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਨਾਬਾਲਗ ਹੋਣ ਕਾਰਨ ਕੇਸ ਦਰਜ ਨਹੀਂ ਪੁਲਿਸ ਅਧਿਕਾਰੀ ਅਨੁਸਾਰ, ਬੱਚੀ ਨਾਬਾਲਗ ਹੈ ਅਤੇ ਉਸ ਨੇ ਬਿਨਾਂ ਕਿਸੇ ਗ਼ਲਤ ਇਰਾਦੇ ਦੇ ਅਣਜਾਣੇ ਵਿੱਚ ਇਹ ਗੱਲ ਕਹੀ ਸੀ। ਇਸ ਲਈ ਉਸ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਬਾਅਦ ਵਿੱਚ ਸਕੂਲ ਦੇ ਅਧਿਆਪਕਾਂ ਵੱਲੋਂ ਬੱਚੀ ਦੀ ਕੌਂਸਲਿੰਗ ਕੀਤੀ ਗਈ ਅਤੇ ਉਸ ਨੂੰ ਅਜਿਹੀਆਂ ਸ਼ਰਾਰਤਾਂ ਤੋਂ ਬਚਣ ਦੀ ਸਮਝ ਦਿੱਤੀ ਗਈ।
10/18/2026
ਦੇਸ਼📍 ਪੰਜਾਬ
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਐਤਵਾਰ ਨੂੰ ਬਾਲੀਵੁੱਡ ਅਦਾਕਾਰ ਇਮਰਾਨ ਖ਼ਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਭਾਰਤੀ ਨਾਗਰਿਕ ਨਹੀਂ ਹਨ ਅਤੇ ਉਨ੍ਹਾਂ ਨੂੰ ‘ਐਸਆਈਆਰ’ ਦੇ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਦੂਰ ਰਹਿਣਾ ਚਾਹੀਦਾ ਸੀ।
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਐਤਵਾਰ ਨੂੰ ਬਾਲੀਵੁੱਡ ਅਦਾਕਾਰ ਇਮਰਾਨ ਖ਼ਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਭਾਰਤੀ ਨਾਗਰਿਕ ਨਹੀਂ ਹਨ ਅਤੇ ਉਨ੍ਹਾਂ ਨੂੰ ‘ਐਸਆਈਆਰ’ ਦੇ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਦੂਰ ਰਹਿਣਾ ਚਾਹੀਦਾ ਸੀ। ਚਿਰਾਗ ਪਾਸਵਾਨ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਵਿਦੇਸ਼ੀ ਤਾਕਤਾਂ ਦੀ ਹਮਾਇਤ ਨਾਲ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰਾਰ ਦਿੱਤਾ।
ਹਾਜੀਪੁਰ ਤੋਂ ਸੰਸਦ ਮੈਂਬਰ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਕਿਹਾ, 'ਮੈਂ ਇੱਕ ਕਲਾਕਾਰ ਵਜੋਂ ਇਮਰਾਨ ਖ਼ਾਨ ਦੇ ਕੰਮ ਨੂੰ ਪਸੰਦ ਕਰਦਾ ਹਾਂ, ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਸੀ ਕਿ ਸਿਰਫ਼ ਲੰਬੇ ਸਮੇਂ ਤੱਕ ਭਾਰਤ ਵਿੱਚ ਕੰਮ ਕਰਨ ਨਾਲ ਕੋਈ ਇੱਥੋਂ ਦਾ ਨਾਗਰਿਕ ਨਹੀਂ ਬਣ ਜਾਂਦਾ।' ਉਨ੍ਹਾਂ ਅੱਗੇ ਕਿਹਾ, 'ਜੇਕਰ ਦੇਸ਼ ਦੇ ਨਾਗਰਿਕ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦੇ ਹਨ, ਤਾਂ ਮੈਂ ਇਸ ਦਾ ਸਤਿਕਾਰ ਕਰਦਾ ਹਾਂ। ਪਰ ਜਦੋਂ ਕੋਈ ਵਿਦੇਸ਼ੀ ਨਾਗਰਿਕ ਅਜਿਹਾ ਕਰਦਾ ਹੈ, ਤਾਂ ਇਹ ਬੇਹੱਦ ਚਿੰਤਾਜਨਕ ਹੈ।'
ਉਨ੍ਹਾਂ ਕਿਹਾ, 'ਕੇਂਦਰ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ, ਮੈਂ ਵਿਦੇਸ਼ੀ ਤਾਕਤਾਂ ਦੀ ਹਮਾਇਤ ਨਾਲ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਲੈ ਕੇ ਚਿੰਤਤ ਹਾਂ। ਤੁਸੀਂ ਵਿਦੇਸ਼ੀ ਨਾਗਰਿਕ ਹੋ ਅਤੇ ਭਾਰਤ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦੇ ਸਕਦੇ।' ਕਾਰਡ ਧਾਰਕ ਹਨ ਇਮਰਾਨ ਖ਼ਾਨ
ਜ਼ਿਕਰਯੋਗ ਹੈ ਕਿ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦੇ ਭਾਣਜੇ ਇਮਰਾਨ ਖ਼ਾਨ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ ਅਤੇ ਉਨ੍ਹਾਂ ਕੋਲ ਅਮਰੀਕੀ ਨਾਗਰਿਕਤਾ ਹੈ। ਹਾਲਾਂਕਿ, ਉਨ੍ਹਾਂ ਦਾ ਪਾਲਣ-ਪੋਸ਼ਣ ਭਾਰਤ ਵਿੱਚ ਹੀ ਹੋਇਆ ਹੈ। ‘ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ’ ਕਾਰਡ ਧਾਰਕ ਇਮਰਾਨ ਖ਼ਾਨ ਨੂੰ ਮੁੰਬਈ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਬਾਅਦ ‘ਲੀਵ ਇੰਡੀਆ’ (ਭਾਰਤ ਛੱਡਣ) ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ’ਤੇ ਫੌਰਨਰਜ਼ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਰਾਹੁਲ ਗਾਂਧੀ ਅਤੇ ਅਮਿਤ ਸ਼ਾਹ ਦੇ ਰਵੱਈਏ ਦੀ ਤੁਲਨਾ ਇਸ ਦੌਰਾਨ ਚਿਰਾਗ ਪਾਸਵਾਨ ਨੇ ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ ਵਿੱਚ ਮਚੀ ਭਗਦੜ ਕਾਰਨ 19 ਲੋਕਾਂ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਕੋਲਕਾਤਾ ਵਿੱਚ ਆਪਣੇ ਸਾਰੇ ਤੈਅ ਪ੍ਰੋਗਰਾਮ ਰੱਦ ਕਰ ਦਿੱਤੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਚਿਰਾਗ ਨੇ ਕਿਹਾ ਕਿ ਇੱਕ ਪਾਸੇ ਗ੍ਰਹਿ ਮੰਤਰੀ ਹਨ, ਜੋ ਹਾਦਸੇ ਨੂੰ ਲੈ ਕੇ ਸੰਵੇਦਨਸ਼ੀਲ ਹਨ, ਜਦਕਿ ਦੂਜੇ ਪਾਸੇ ਵਿਰੋਧੀ ਧਿਰ ਹੈ, ਜਿਸ ਲਈ ਰਾਜਨੀਤੀ ਤੋਂ ਵੱਧ ਕੁਝ ਵੀ ਨਹੀਂ ਹੈ ਅਤੇ ਜੋ ਗੋਆ ਵਿੱਚ ਆਪਣੇ ਸਿਆਸੀ ਪ੍ਰੋਗਰਾਮਾਂ ਵਿੱਚ ਰੁੱਝੀ ਹੋਈ ਹੈ।
10/18/2026
ਦੇਸ਼📍 ਪੰਜਾਬ
ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਚੋਰਬਾਗਨ ਇਲਾਕੇ ਵਿੱਚ ਦੁਰਗਾ ਪੂਜਾ ਪੰਡਾਲ ਦੌਰਾਨ ਵਾਪਰੀ ਭਗਦੜ ਦੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਚੋਰਬਾਗਨ ਇਲਾਕੇ ਵਿੱਚ ਦੁਰਗਾ ਪੂਜਾ ਪੰਡਾਲ ਦੌਰਾਨ ਵਾਪਰੀ ਭਗਦੜ ਦੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹਾਦਸੇ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 25 ਹੋਰ ਜ਼ਖ਼ਮੀ ਹੋਏ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।
ਜਾਣਕਾਰੀ ਅਨੁਸਾਰ, ਬੀਤੀਂ ਸ਼ਾਮ ਨੂੰ ਉੱਤਰੀ ਕੋਲਕਾਤਾ ਦੇ ਚੋਰਬਾਗਨ ਦੁਰਗਾ ਪੂਜਾ ਪੰਡਾਲ ਵਿੱਚ ਮੀਂਹ ਦੌਰਾਨ ਅਚਾਨਕ ਭੀੜ ਵਧ ਗਈ, ਜਿਸ ਕਾਰਨ ਭਗਦੜ ਮਚ ਗਈ। ਇਸ ਘਟਨਾ ਵਿੱਚ 19 ਲੋਕਾਂ ਦੀ ਜਾਨ ਚਲੀ ਗਈ ਅਤੇ 25 ਲੋਕ ਜ਼ਖ਼ਮੀ ਹੋ ਗਏ।
ਪੁਲਿਸ ਨੇ ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ ਗੈਰ-ਇਰਾਦਤਨ ਹੱਤਿਆ ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ। ਜਾਂਚ ਦੇ ਸਿਲਸਿਲੇ ਵਿੱਚ ਸ਼ਨੀਵਾਰ ਰਾਤ ਨੂੰ 14 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ ਸੱਤ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਪੂਜਾ ਕਮੇਟੀ ਦੇ ਸਕੱਤਰ ਰਾਜਕੁਮਾਰ ਸੇਯੋਰਾ ਅਤੇ ਉਪ-ਪ੍ਰਧਾਨ ਸ਼ਾਂਤਨੂ ਦੂਬੇ ਸ਼ਾਮਲ ਹਨ। ਇਸ ਤੋਂ ਇਲਾਵਾ ਪੰਡਾਲ ਵਿੱਚ ਬਾਂਸ ਦਾ ਢਾਂਚਾ ਤਿਆਰ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਬਿਪਲਬ ਮੁਖੋਪਾਧਿਆਏ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਭੀੜ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾ ਰਹੇ ਕੌਸ਼ਿਕ ਸਾਹਾ ਅਤੇ ਪਿੰਟੂ ਡੇ ਦੇ ਨਾਲ-ਨਾਲ ਨਿੱਜੀ ਸੁਰੱਖਿਆ ਏਜੰਸੀ ਦੇ ਕਰਮਚਾਰੀ ਸੁਮਨ ਚੱਕਰਵਰਤੀ ਅਤੇ ਰਾਜੇਸ਼ ਪਾਲ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ। ਅੱਜ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਜਾਣਕਾਰੀ ਵੀ ਦਿੱਤੀ ਗਈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਭਗਦੜ ਕਿਹੜੇ ਹਾਲਾਤਾਂ ਵਿੱਚ ਵਾਪਰੀ ਅਤੇ ਭੀੜ ਨੂੰ ਸੰਭਾਲਣ ਦੇ ਪ੍ਰਬੰਧਾਂ ਵਿੱਚ ਕੋਈ ਲਾਪਰਵਾਹੀ ਹੋਈ ਸੀ ਜਾਂ ਨਹੀਂ।
10/18/2026
ਦੇਸ਼📍 ਪੰਜਾਬ
ਪਿੰਡ ਵਾਸੀਆਂ ਅਤੇ ਬੱਚੀ ਦੇ ਪਰਿਵਾਰ ਨੇ ਦੋਸ਼ੀ ਨੂੰ ਬੱਚੀ ਸਮੇਤ ਫੜ ਲਿਆ ਅਤੇ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਉਨ੍ਹਾਂ ਨੇ ਕੇਵਟੀ ਪੁਲਿਸ ਨੂੰ ਸੂਚਿਤ ਕੀਤਾ।
ਪਿੰਡ ਵਾਸੀਆਂ ਅਤੇ ਬੱਚੀ ਦੇ ਪਰਿਵਾਰ ਨੇ ਦੋਸ਼ੀ ਨੂੰ ਬੱਚੀ ਸਮੇਤ ਫੜ ਲਿਆ ਅਤੇ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਉਨ੍ਹਾਂ ਨੇ ਕੇਵਟੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚ ਕੇ ਪੁਲਿਸ ਬੱਚੀ ਨੂੰ ਕੇਵਟੀ-ਰਨਵੇ ਸਥਿਤ ਕਮਿਊਨਿਟੀ ਹੈਲਥ ਸੈਂਟਰ ਲੈ ਗਈ।
ਕੇਵਟੀ (ਦਰਭੰਗਾ): ਕੇਵਟੀ ਥਾਣਾ ਖੇਤਰ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸ਼ਨੀਵਾਰ ਦੇਰ ਸ਼ਾਮ ਇੱਕ 48 ਸਾਲਾ ਵਿਅਕਤੀ 'ਤੇ ਦੋ ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲੱਗਾ ਹੈ। ਘਟਨਾ ਤੋਂ ਬਾਅਦ ਬੱਚੀ ਦੀ ਹਾਲਤ ਗੰਭੀਰ ਹੋ ਗਈ; ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਉਸਨੂੰ ਦਰਭੰਗਾ ਮੈਡੀਕਲ ਕਾਲਜ ਅਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਅਨੁਸਾਰ, ਦੋਸ਼ੀ ਨੇ ਬੱਚੀ ਨੂੰ ਖਾਣ-ਪੀਣ ਦੀਆਂ ਚੀਜ਼ਾਂ (ਕੁਰਕੁਰੇ ਆਦਿ) ਦੇਣ ਅਤੇ ਮੇਲੇ ਵਿੱਚ ਲੈ ਜਾਣ ਦਾ ਲਾਲਚ ਦੇ ਕੇ ਉਸਨੂੰ ਉਸਦੀ ਮਾਂ ਦੀਆਂ ਬਾਹਾਂ ਵਿੱਚੋਂ ਲੈ ਲਿਆ। ਜਦੋਂ ਬੱਚੀ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਈ ਤਾਂ ਪਰਿਵਾਰ ਨੂੰ ਚਿੰਤਾ ਹੋਈ ਕਿ ਸ਼ਾਇਦ ਕੁਝ ਬਹੁਤ ਮਾੜਾ ਵਾਪਰ ਗਿਆ ਹੈ ਅਤੇ ਉਨ੍ਹਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ।
ਭਾਲ ਦੌਰਾਨ ਪਤਾ ਲੱਗਾ ਕਿ ਦੋਸ਼ੀ ਬੱਚੀ ਨੂੰ ਪਿੰਡ ਦੇ ਨੇੜੇ ਅੰਬਾਂ ਦੇ ਬਾਗ਼ ਵਿੱਚ ਲੈ ਗਿਆ ਸੀ, ਜਿੱਥੇ ਉਸਨੇ ਕਥਿਤ ਤੌਰ 'ਤੇ ਬੱਚੀ ਨਾਲ ਜਬਰ-ਜਨਾਹ ਕੀਤਾ। ਜਦੋਂ ਬੱਚੀ ਦੀ ਹਾਲਤ ਵਿਗੜ ਗਈ ਤਾਂ ਦੋਸ਼ੀ ਉਸਨੂੰ ਨੇੜਲੇ ਪਿੰਡ ਦੇ ਇੱਕ ਡਾਕਟਰ ਕੋਲ ਲੈ ਗਿਆ। ਬਾਅਦ ਵਿੱਚ ਉਸਨੇ ਬੱਚੀ ਨੂੰ ਲੁਕਾਉਣ ਲਈ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ, ਪਿੰਡ ਵਾਸੀਆਂ ਅਤੇ ਬੱਚੀ ਦੇ ਪਰਿਵਾਰ ਨੇ ਦੋਸ਼ੀ ਨੂੰ ਬੱਚੀ ਸਮੇਤ ਫੜ ਲਿਆ ਅਤੇ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਉਨ੍ਹਾਂ ਨੇ ਕੇਵਟੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚ ਕੇ ਪੁਲਿਸ ਬੱਚੀ ਨੂੰ ਕੇਵਟੀ-ਰਨਵੇ ਸਥਿਤ ਕਮਿਊਨਿਟੀ ਹੈਲਥ ਸੈਂਟਰ ਲੈ ਗਈ।
ਕਮਿਊਨਿਟੀ ਹੈਲਥ ਸੈਂਟਰ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਸਨੂੰ ਉਸੇ ਰਾਤ ਸਰਕਾਰੀ ਐਂਬੂਲੈਂਸ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ। ਹਸਪਤਾਲ ਤਬਦੀਲ ਕੀਤੇ ਜਾਣ ਸਮੇਂ ਬੱਚੀ ਆਪਣੀ ਮਾਂ ਦੀਆਂ ਬਾਹਾਂ ਵਿੱਚ ਅੱਧ-ਬੇਹੋਸ਼ੀ ਦੀ ਹਾਲਤ ਵਿੱਚ ਸੀ। ਟੀਮ ਨੇ ਸਬੂਤ ਇਕੱਠੇ ਕੀਤੇ ਇੱਕ ਫੋਰੈਂਸਿਕ ਸਾਇੰਸ ਲੈਬਾਰਟਰੀ ਟੀਮ ਘਟਨਾ ਸਥਾਨ 'ਤੇ ਪਹੁੰਚੀ ਤਾਂ ਜੋ ਜਾਂਚ ਕੀਤੀ ਜਾ ਸਕੇ ਅਤੇ ਵਿਗਿਆਨਕ ਸਬੂਤ ਇਕੱਠੇ ਕੀਤੇ ਜਾ ਸਕਣ। ਪੇਂਡੂ ਖੇਤਰ ਦੀ ਪੁਲਿਸ ਸੁਪਰਡੈਂਟ ਸਾਕਸ਼ੀ ਕੁਮਾਰੀ ਅਤੇ (ਸਦਰ-, ਕਾਮਤੌਲ) ਸ਼ੁਭੇਂਦਰ ਕੁਮਾਰ ਸੁਮਨ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਿੰਡ ਦਾ ਦੌਰਾ ਕੀਤਾ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਹਾਸਲ ਕੀਤੀ। ਸਟੇਸ਼ਨ ਹਾਊਸ ਅਫ਼ਸਰ ਰਾਹੁਲ ਕੁਮਾਰ ਨੇ ਦੱਸਿਆ ਕਿ ਦੋਸ਼ੀ ਵਿਸ਼ਨੂੰਦੇਵ ਸਦਾਏ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਧੋਬੀਗਾਮਾ ਦਾ ਰਹਿਣ ਵਾਲਾ ਹੈ ਅਤੇ ਪੀੜਤਾ ਦੇ ਪਿੰਡ ਵਿੱਚ ਹੀ ਰਹਿ ਰਿਹਾ ਸੀ, ਜਿੱਥੇ ਉਹ ਮਜ਼ਦੂਰ ਵਜੋਂ ਕੰਮ ਕਰਦਾ ਸੀ।
10/18/2026
ਦੇਸ਼📍 ਪੰਜਾਬ
ਹਰਿਆਣਾ ਵਿੱਚ ਸ਼ਨਿੱਚਰਵਾਰ ਦੇਰ ਸ਼ਾਮ ਕਥਿਤ ਹਮਲੇ ਦਾ ਸ਼ਿਕਾਰ ਹੋਈ ਬੱਸ ਦੇ ਡਰਾਈਵਰ ਨੇ ਦੋਸ਼ ਲਾਇਆ ਹੈ ਕਿ ਹਮਲਾਵਰਾਂ ਨੇ ਬੱਸ ਦੀ ਨੰਬਰ ਪਲੇਟ ਦੇਖਣ ਤੋਂ ਬਾਅਦ ਉਸਨੂੰ 'ਅਤਿਵਾਦੀ' ਕਿਹਾ।
ਹਰਿਆਣਾ ਵਿੱਚ ਸ਼ਨਿੱਚਰਵਾਰ ਦੇਰ ਸ਼ਾਮ ਕਥਿਤ ਹਮਲੇ ਦਾ ਸ਼ਿਕਾਰ ਹੋਈ ਬੱਸ ਦੇ ਡਰਾਈਵਰ ਨੇ ਦੋਸ਼ ਲਾਇਆ ਹੈ ਕਿ ਹਮਲਾਵਰਾਂ ਨੇ ਬੱਸ ਦੀ ਨੰਬਰ ਪਲੇਟ ਦੇਖਣ ਤੋਂ ਬਾਅਦ ਉਸਨੂੰ 'ਅਤਿਵਾਦੀ' ਕਿਹਾ। ਬੱਸ 'ਤੇ ਪਥਰਾਅ ਕਰਨ ਦੀ ਇਹ ਘਟਨਾ ਕਰਨਾਲ ਦੇ ਇੱਕ ਹੋਟਲ ਦੀ ਪਾਰਕਿੰਗ ਵਿੱਚ ਵਾਪਰੀ, ਜਦੋਂ ਕੁਝ ਵਿਅਕਤੀਆਂ ਦੇ ਇੱਕ ਸਮੂਹ ਨੇ ਕਥਿਤ ਤੌਰ ਉੱਤੇ ਬੱਸ 'ਤੇ ਹਮਲਾ ਕਰ ਦਿੱਤਾ।
ਉਸਨੇ ਕਿਹਾ, "ਉਨ੍ਹਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਅਤੇ ਬੱਸ ਨੂੰ ਉੱਥੋਂ ਹਟਾਉਣ ਲਈ ਕਿਹਾ। ਜੰਮੂ-ਕਸ਼ਮੀਰ ਦੀ ਨੰਬਰ ਪਲੇਟ ਦੇਖਣ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਸਿੱਧਾ ਅਤਿਵਾਦੀ ਕਿਹਾ। ਮੈਂ ਇਸਨੂੰ ਹਲਕੇ ਵਿੱਚ ਲਿਆ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸਨ, ਪਰ ਜਲਦੀ ਹੀ ਉਨ੍ਹਾਂ ਨੇ ਬੱਸ 'ਤੇ ਪੱਥਰ ਅਤੇ ਇੱਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਅੰਦਰ ਬੈਠੇ ਯਾਤਰੀ ਜ਼ਖ਼ਮੀ ਹੋ ਗਏ।"
ਵਕਾਰ ਨੇ ਦੱਸਿਆ ਕਿ ਘਟਨਾ ਸਮੇਂ 40 ਸੀਟਰ ਬੱਸ ਵਿੱਚ ਕਰੀਬ 35 ਯਾਤਰੀ ਸਵਾਰ ਸਨ। ਡਰਾਈਵਰ ਨੇ ਕਿਹਾ, "ਦਿੱਲੀ ਤੋਂ ਕਸ਼ਮੀਰ ਜਾ ਰਹੇ ਤਿੰਨ ਯਾਤਰੀਆਂ ਨੇ ਆਪਣਾ ਸਫ਼ਰ ਅੱਗੇ ਜਾਰੀ ਨਾ ਰੱਖਣ ਦਾ ਫ਼ੈਸਲਾ ਕੀਤਾ ਅਤੇ ਘਟਨਾ ਵਾਲੀ ਥਾਂ ਤੋਂ ਹੀ ਆਪਣੇ ਘਰਾਂ ਨੂੰ ਪਰਤ ਗਏ।"
ਉੱਥੇ ਹੀ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਹ ਮਾਮਲਾ ਹਰਿਆਣਾ ਸਰਕਾਰ ਕੋਲ ਚੁੱਕਿਆ ਹੈ। ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, "ਮੁੱਖ ਮੰਤਰੀ ਦਫ਼ਤਰ ਨੇ ਇਸ ਘਟਨਾ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ ਹੈ। ਹਰਿਆਣਾ ਪ੍ਰਸ਼ਾਸਨ ਨੇ ਕਾਨੂੰਨ ਅਨੁਸਾਰ ਤੁਰੰਤ ਅਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।"
ਇਹ ਘਟਨਾ ਕਸ਼ਮੀਰ ਘਾਟੀ ਵਿੱਚ ਵੀ ਇੱਕ ਵੱਡਾ ਵਿਵਾਦ ਬਣ ਗਈ ਹੈ, ਜਿੱਥੇ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਕਸ਼ਮੀਰ ਦੇ ਮੁੱਖ ਮੌਲਵੀ ਮੀਰਵਾਇਜ਼ ਉਮਰ ਫਾਰੂਕ ਨੇ ਇੱਕ ਬਿਆਨ ਵਿੱਚ ਕਿਹਾ, "ਹਰਿਆਣਾ ਵਿੱਚ ਕਸ਼ਮੀਰ ਜਾ ਰਹੀ ਬੱਸ 'ਤੇ ਹਮਲੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ, ਜਿਸ ਵਿੱਚ ਇੱਕ ਬਜ਼ੁਰਗ ਯਾਤਰੀ ਜ਼ਖ਼ਮੀ ਹੋ ਗਿਆ ਅਤੇ ਹੋਰ ਸਹਿਮ ਗਏ। ਜੰਮੂ-ਕਸ਼ਮੀਰ ਦੀਆਂ ਰਜਿਸਟਰਡ ਗੱਡੀਆਂ ਨੂੰ ਧਮਕੀਆਂ ਮਿਲਣ ਦੀਆਂ ਖ਼ਬਰਾਂ ਲੋਕਾਂ ਵਿੱਚ ਚਿੰਤਾ ਪੈਦਾ ਕਰ ਰਹੀਆਂ ਹਨ। ਪ੍ਰਸ਼ਾਸਨ ਨੂੰ ਕਸ਼ਮੀਰੀ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।"
10/18/2026
ਦੇਸ਼📍 ਪੰਜਾਬ
ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਇੱਕ ਔਰਤ ਅਤੇ ਉਸ ਦੇ ਦੋ ਸਾਲਾ ਪੁੱਤਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੰਗਰਾਮਗੜ੍ਹ ਥਾਣਾ ਖੇਤਰ ਦੇ ਲਾਲਪੱਟੀ ਨਵਾਂ ਪੁਰਵਾ ਪਿੰਡ ਦੀ ਦੱਸੀ ਜਾ ਰਹੀ ਹੈ।
ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਇੱਕ ਔਰਤ ਅਤੇ ਉਸ ਦੇ ਦੋ ਸਾਲਾ ਪੁੱਤਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੰਗਰਾਮਗੜ੍ਹ ਥਾਣਾ ਖੇਤਰ ਦੇ ਲਾਲਪੱਟੀ ਨਵਾਂ ਪੁਰਵਾ ਪਿੰਡ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਉਸ ਦੇ ਪਤੀ ‘ਤੇ ਦੋਵਾਂ ਦੀ ਹੱਤਿਆ ਕਰਨ ਅਤੇ ਮਾਮਲੇ ਨੂੰ ਖ਼ੁਦਕੁਸ਼ੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਨਵਾਂ ਪੁਰਵਾ ਪਿੰਡ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਪਟੇਲ ਦਾ ਵਿਆਹ ਕਰੀਬ 10 ਸਾਲ ਪਹਿਲਾਂ ਮਾਣਿਕਪੁਰ ਖੇਤਰ ਦੇ ਅੰਤੂ ਮਊ ਵਾਸੀ ਸ਼ਿਵਚਰਨ ਦੀ ਧੀ ਨੀਤਾ ਨਾਲ ਹੋਇਆ ਸੀ। ਨੀਤਾ ਦੀ ਉਮਰ 30 ਸਾਲ ਦੱਸੀ ਗਈ ਹੈ ਅਤੇ ਉਸ ਦਾ ਦੋ ਸਾਲਾ ਪੁੱਤਰ ਵੀ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਰਾਤ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇਕੱਠੇ ਖਾਣਾ ਖਾਧਾ ਅਤੇ ਫਿਰ ਆਪਣੇ ਕਮਰਿਆਂ ਵਿੱਚ ਸੌਣ ਚਲੇ ਗਏ। ਦੇਰ ਰਾਤ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਔਰਤ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਪੇਕੇ ਪਰਿਵਾਰ ਨੇ ਪਤੀ ‘ਤੇ ਦੋਵਾਂ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਲਗਾਏ ਹਨ।
ਪਰਿਵਾਰਕ ਮੈਂਬਰਾਂ ਅਤੇ ਪੇਕੇ ਪੱਖ ਵੱਲੋਂ ਲਗਾਏ ਦੋਸ਼ਾਂ ਅਨੁਸਾਰ, ਮੁਲਜ਼ਮ ਨੇ ਦੋਵਾਂ ਦੀ ਮੌਤ ਨੂੰ ਖ਼ੁਦਕੁਸ਼ੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੇ ਘਟਨਾ ‘ਤੇ ਸ਼ੱਕ ਜਤਾਉਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਵੱਲੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਸ ਸੁਪਰਡੈਂਟ ਦੀਪਕ ਭੂਕਰ, ਖੇਤਰ ਅਧਿਕਾਰੀ ਅਤੇ ਸੰਗਰਾਮਗੜ੍ਹ ਥਾਣੇ ਦੇ ਇੰਚਾਰਜ ਸਿਧਾਰਥ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ।
ਐੱਸਪੀ ਦੀਪਕ ਭੂਕਰ ਮੁਤਾਬਕ, ਮੁੱਢਲੀ ਜਾਣਕਾਰੀ ਵਿੱਚ ਘਰੇਲੂ ਕਲੇਸ਼ ਦੀ ਗੱਲ ਸਾਹਮਣੇ ਆਈ ਹੈ ਅਤੇ ਮੁਲਜ਼ਮ ਸੁਰੇਸ਼ ਪਟੇਲ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ, ਸ਼ਿਕਾਇਤ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਬਾਰੇ ਅੰਤਿਮ ਸਥਿਤੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
10/18/2026
ਦੇਸ਼📍 ਪੰਜਾਬ
ਜੰਮੂ-ਕਸ਼ਮੀਰ ਪੁਲੀਸ ਨੇ "ਚੀਨ" ਨਾਲ ਜੁੜੇ ਵਿਅਕਤੀਆਂ ਸਮੇਤ ਵਿਦੇਸ਼ੀ ਖੁਫ਼ੀਆ ਏਜੰਟਾਂ ਨਾਲ ਸੰਵੇਦਨਸ਼ੀਲ ਜਾਣਕਾਰੀ "ਇਕੱਠੀ ਕਰਨ ਅਤੇ ਸਾਂਝੀ ਕਰਨ" ਦੇ ਦੋਸ਼ ਹੇਠ ਇੱਕ ਫ਼ੌਜੀ ਅਧਿਕਾਰੀ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਸਰਕਾਰੀ ਸਰੋਤਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਜੰਮੂ-ਕਸ਼ਮੀਰ ਪੁਲੀਸ ਨੇ "ਚੀਨ" ਨਾਲ ਜੁੜੇ ਵਿਅਕਤੀਆਂ ਸਮੇਤ ਵਿਦੇਸ਼ੀ ਖੁਫ਼ੀਆ ਏਜੰਟਾਂ ਨਾਲ ਸੰਵੇਦਨਸ਼ੀਲ ਜਾਣਕਾਰੀ "ਇਕੱਠੀ ਕਰਨ ਅਤੇ ਸਾਂਝੀ ਕਰਨ" ਦੇ ਦੋਸ਼ ਹੇਠ ਇੱਕ ਫ਼ੌਜੀ ਅਧਿਕਾਰੀ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਸਰਕਾਰੀ ਸਰੋਤਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਰੋਤਾਂ ਅਨੁਸਾਰ, ਉਹ ਖੋਜ-ਸਬੰਧਤ ਕੁੱਝ ਗਤੀਵਿਧੀਆਂ ਵਿੱਚ ਲੱਗੀ ਹੋਈ ਸੀ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਉਸ ਦੀਆਂ ਗਤੀਵਿਧੀਆਂ ਦੀ ਪ੍ਰਕਿਰਤੀ ਅਤੇ ਕੀ ਵਿਦੇਸ਼ੀ ਖੁਫ਼ੀਆ ਏਜੰਟਾਂ ਨੂੰ ਕੋਈ ਜਾਣਕਾਰੀ ਜਾਂ ਸਮੱਗਰੀ "ਪਹੁੰਚਾਈ" ਗਈ ਸੀ, ਦੀ ਵੀ ਜਾਂਚ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸ਼ੁੱਕਰਵਾਰ ਨੂੰ ਗਾਂਧੀ ਨਗਰ ਪੁਲੀਸ ਸਟੇਸ਼ਨ ਵਿਖੇ ਆਫੀਸ਼ੀਅਲ ਸੀਕਰੇਟਸ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ, ਜੋ ਤਿਲੰਗਾਨਾ ਦੀ ਰਹਿਣ ਵਾਲੀ ਹੈ ਅਤੇ ਫਿਲਹਾਲ ਆਪਣੇ ਪਤੀ ਨਾਲ ਜੰਮੂ ਵਿੱਚ ਰਹਿ ਰਹੀ ਹੈ, ਕੋਲੋਂ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਜਾਂਚ ਦੇ ਹਿੱਸੇ ਵਜੋਂ ਡਿਪਟੀ ਸੁਪਰਡੈਂਟ ਆਫ਼ ਪੁਲੀਸ ਰੈਂਕ ਦੇ ਅਧਿਕਾਰੀ ਵੱਲੋਂ ਪੁੱਛਗਿੱਛ ਕੀਤੀ ਗਈ ਸੀ।
ਸਰੋਤਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਮੁੱਢਲੀ ਜਾਂਚ ਵਿੱਚ ਇਹ "ਸਾਬਤ ਨਹੀਂ ਹੋਇਆ" ਹੈ ਕਿ ਉਸ ਵੱਲੋਂ ਕੋਈ "ਸੰਵੇਦਨਸ਼ੀਲ ਜਾਣਕਾਰੀ" ਸਾਂਝੀ ਕੀਤੀ ਗਈ ਸੀ।
ਸਰੋਤਾਂ ਨੇ ਦੱਸਿਆ ਕਿ ਜਾਂਚਕਰਤਾ ਉਨ੍ਹਾਂ ਪ੍ਰਸਥਿਤੀਆਂ ਦੀ ਵੀ ਜਾਂਚ ਕਰ ਰਹੇ ਹਨ ਜਿਨ੍ਹਾਂ ਕਰਕੇ ਐੱਫ.ਆਈ.ਆਰ. ਦਰਜ ਹੋਈ ਅਤੇ ਵਿਦੇਸ਼ੀ ਇਕਾਈਆਂ ਨਾਲ ਸੰਭਾਵੀ ਸਬੰਧਾਂ ਬਾਰੇ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
10/18/2026
ਦੇਸ਼📍 ਪੰਜਾਬ
ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਸ਼ੀਤਲਾ ਮਾਤਾ ਮੰਦਰ ਨੇੜੇ ਇੱਕ ਦਰਦਨਾਕ ਸੜਕ ਹਾਦਸੇ 'ਚ 12 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 27 ਲੋਕ ਜ਼ਖ਼ਮੀ ਹੋ ਗਏ।
ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਸ਼ੀਤਲਾ ਮਾਤਾ ਮੰਦਰ ਨੇੜੇ ਇੱਕ ਦਰਦਨਾਕ ਸੜਕ ਹਾਦਸੇ 'ਚ 12 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 27 ਲੋਕ ਜ਼ਖ਼ਮੀ ਹੋ ਗਏ। ਝੋਨੇ ਨਾਲ ਲੱਦੇ ਬੇਕਾਬੂ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ।
ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਐਤਵਾਰ ਦੀ ਰਾਤ ਸ਼ੀਤਲਾ ਮਾਤਾ ਮੰਦਰ ਨੇੜੇ ਇੱਕ ਬੇਕਾਬੂ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਇਸ ਦਰਦਨਾਕ ਸੜਕ ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ।
ਜਾਣਕਾਰੀ ਮੁਤਾਬਕ, ਟਰੱਕ ਨੇ ਪੁਲਿਸ ਚੌਕੀ ਨੂੰ ਤੋੜ ਦਿੱਤਾ ਤੇ ਮੰਦਰ ਦੇ ਗੇਟ ਤੇ ਬਾਹਰੀ ਕੰਧ ਨੂੰ ਵੀ ਨੁਕਸਾਨ ਪਹੁੰਚਾਇਆ। ਗਵਾਲੀਅਰ ਦੇ ਐਸਐਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਹਾਦਸਾ ਐਤਵਾਰ ਰਾਤ ਕਰੀਬ 1:30 ਵਜੇ ਵਾਪਰਿਆ। ਝੋਨੇ ਨਾਲ ਲੱਦਿਆ ਇੱਕ ਟਰੱਕ ਛਿਨੌਰ ਵੱਲੋਂ ਆ ਰਿਹਾ ਸੀ। ਜਿਸ ਸੜਕ ਤੇ ਹਾਦਸਾ ਹੋਇਆ, ਉੱਥੇ ਭਾਰੀ ਵਾਹਨਾਂ ਦੀ ਆਵਾਜਾਈ ਤੇ ਪਾਬੰਦੀ ਹੈ।
ਐਸਐਸਪੀ ਧਰਮਵੀਰ ਸਿੰਘ ਮੁਤਾਬਕ, ਟਰੱਕ ਪੁਲਿਸ ਬੈਰੀਕੇਡ ਤੋੜ ਕੇ ਅਚਾਨਕ ਬੇਕਾਬੂ ਹੋ ਗਿਆ ਤੇ ਸੜਕ ਤੇ ਚੱਲ ਰਹੇ ਸ਼ਰਧਾਲੂਆਂ ਨੂੰ ਕੁਚਲਦਾ ਹੋਇਆ ਮੰਦਰ ਦੀ ਬਾਹਰੀ ਕੰਧ ਅਤੇ ਗੇਟ ਨਾਲ ਜਾ ਟਕਰਾਇਆ। ਕੁੱਲ 39 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ‘ਚੋਂ 12 ਦੀ ਮੌਤ ਹੋ ਗਈ। ਪੰਜ ਤੋਂ ਛੇ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ, ਜਦਕਿ ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ‘ਚ ਡਿਊਟੀ ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਗਵਾਲੀਅਰ ਦੀ ਜ਼ਿਲ੍ਹਾ ਮੈਜਿਸਟ੍ਰੇਟ ਰੁਚਿਕਾ ਚੌਹਾਨ ਨੇ ਵੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਰਾਹਤ ਕਾਰਜਾਂ ਲਈ ਐਂਬੂਲੈਂਸਾਂ ਤੇ ਹੋਰ ਵਾਹਨ ਭੇਜੇ ਗਏ। ਉਨ੍ਹਾਂ ਦੱਸਿਆ ਕਿ, “ਅੱਜ ਸਵੇਰੇ ਕਰੀਬ 1:30 ਵਜੇ ਸੂਚਨਾ ਮਿਲੀ ਕਿ ਛਿਨੌਰ ਵੱਲੋਂ ਮੰਦਰ ਵੱਲ ਆ ਰਿਹਾ ਇੱਕ ਟਰੱਕ ਬੇਕਾਬੂ ਹੋ ਗਿਆ ਤੇ ਲਗਾਤਾਰ ਖੱਬੇ ਪਾਸੇ ਮੁੜਦਾ ਚਲਾ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸਾਂ ਤੇ ਹੋਰ ਵਾਹਨ ਮੌਕੇ ਤੇ ਭੇਜੇ ਗਏ। ਇਸ ਘਟਨਾ ‘ਚ 12 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਤੋਂ 6 ਮਰੀਜ਼ ਗੰਭੀਰ ਰੂਪ ‘ਚ ਜ਼ਖ਼ਮੀ ਹਨ।
ਰੁਚਿਕਾ ਚੌਹਾਨ ਨੇ ਦੱਸਿਆ ਕਿ ਅਧਿਕਾਰੀਆਂ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਨਰਾਤਿਆਂ ਦੌਰਾਨ ਸੜਕ ਤੇ ਲਗਾਏ ਗਏ ਬੈਰੀਕੇਡਾਂ ਤੇ ਪੁਲਿਸ ਚੈਕਪੋਸਟ ਨੂੰ ਪਾਰ ਕਰਕੇ ਟਰੱਕ ਅੰਦਰ ਕਿਵੇਂ ਦਾਖ਼ਲ ਹੋ ਗਿਆ।
ਉਨ੍ਹਾਂ ਕਿਹਾ, ਨਰਾਤਿਆਂ ਦੌਰਾਨ ਉਸ ਸੜਕ ਤੇ ਇੱਕ ਪੁਲਿਸ ਚੌਕੀ ਤੇ ਇੱਕ ਰੋਕ ਬੈਰੀਅਰ ਲਗਾਇਆ ਗਿਆ ਸੀ। ਇਸ ਲਈ ਵਾਹਨ ਅੰਦਰ ਕਿਵੇਂ ਦਾਖ਼ਲ ਹੋਇਆ, ਇਹ ਜਾਂਚ ਦਾ ਵਿਸ਼ਾ ਹੈ। ਅਸੀਂ ਟਰੱਕ ਦੀ ਮਕੈਨੀਕਲ ਜਾਂਚ ਕਰਨ ਤੇ ਇਹ ਪਤਾ ਲਗਾਉਣ ਲਈ ਆਰਟੀਓ ਦੀ ਟੀਮ ਵੀ ਭੇਜੀ ਹੈ ਕਿ ਕੀ ਸਮੱਸਿਆ ਆਈ ਸੀ ਤੇ ਟਰੱਕ ਖੱਬੇ ਪਾਸੇ ਕਿਵੇਂ ਮੁੜ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲ ‘ਚ ਇਲਾਜ ਅਧੀਨ ਜ਼ਖ਼ਮੀਆਂ ਦੇ ਸੀਟੀ ਸਕੈਨ ਤੇ ਐਕਸ-ਰੇ ਲਗਾਤਾਰ ਕੀਤੇ ਜਾ ਰਹੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਹੋ ਰਿਹਾ ਹੈ।
ਇੱਕ ਚਸ਼ਮਦੀਦ ਨੇ ਦੱਸਿਆ ਕਿ ਟਰੱਕ ਅਚਾਨਕ ਆਇਆ ਤੇ ਉਸ ਨੇ ਦੁਕਾਨਾਂ ਦੇ ਨਾਲ-ਨਾਲ ਉੱਥੇ ਮੌਜੂਦ ਲੋਕਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਉਸ ਨੇ ਕਿਹਾ ਕਿ ਕੁਝ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ‘ਚ ਚਸ਼ਮਦੀਦ ਦਾ ਭਰਾ ਵੀ ਜ਼ਖ਼ਮੀ ਹੋਇਆ ਹੈ। ਉਸ ਮੁਤਾਬਕ, ਇਹ ਘਟਨਾ ਰਾਤ ਕਰੀਬ 1 ਵਜੇ ਵਾਪਰੀ। ਮੈਂ ਕੁਝ ਲੋਕਾਂ ਨੂੰ ਮੌਕੇ ਤੇ ਹੀ ਦਮ ਤੋੜਦੇ ਦੇਖਿਆ। ਉਹ ਅਚਾਨਕ ਆਇਆ ਤੇ ਕੁਝ ਦੁਕਾਨਾਂ ਤੇ ਲੋਕਾਂ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਗਿਆ। ਮੇਰੇ ਭਰਾ ਨੂੰ ਵੀ ਸੱਟਾਂ ਲੱਗੀਆਂ ਹਨ।
10/18/2026
ਦੇਸ਼📍 ਪੰਜਾਬ
ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਆਪਣੇ ਕੈਬਨਿਟ ਸਾਥੀਆਂ ਨਾਲ ਯਮੁਨਾ ਨਦੀ ਦੀ ਸਫ਼ਾਈ ਮੁਹਿੰਮ ਵਿੱਚ ਸ਼ਿਰਕਤ ਕੀਤੀ। ਆਈਟੀਓ ਨੇੜੇ ਹਾਥੀ ਘਾਟ ‘ਤੇ ਕਰਵਾਈ ਗਈ ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸਮਾਜਿਕ ਸੰਗਠਨਾਂ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ।
ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਆਪਣੇ ਕੈਬਨਿਟ ਸਾਥੀਆਂ ਨਾਲ ਯਮੁਨਾ ਨਦੀ ਦੀ ਸਫ਼ਾਈ ਮੁਹਿੰਮ ਵਿੱਚ ਸ਼ਿਰਕਤ ਕੀਤੀ। ਆਈਟੀਓ ਨੇੜੇ ਹਾਥੀ ਘਾਟ ‘ਤੇ ਕਰਵਾਈ ਗਈ ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸਮਾਜਿਕ ਸੰਗਠਨਾਂ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਨਦੀ ਦੇ ਕੰਢੇ ਤੋਂ ਕੂੜਾ ਇਕੱਠਾ ਕੀਤਾ ਗਿਆ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਫ਼ਾਈ ਦੌਰਾਨ ਉਨ੍ਹਾਂ ਨੇ ਨਦੀ ਵਿੱਚ ਵੱਡੀ ਗਿਣਤੀ ਵਿੱਚ ਟੁੱਟੀਆਂ ਮੂਰਤੀਆਂ ਅਤੇ ਪੂਜਾ ਵਿੱਚ ਵਰਤੀਆਂ ਜਾਣ ਵਾਲੀਆਂ ਹੋਰ ਚੀਜ਼ਾਂ ਦੇਖੀਆਂ। ਇਸ ਤੋਂ ਇਲਾਵਾ ਪਲਾਸਟਿਕ ਦਾ ਕੂੜਾ ਵੀ ਵੱਡੀ ਮਾਤਰਾ ਵਿੱਚ ਮੌਜੂਦ ਸੀ।
ਉਨ੍ਹਾਂ ਕਿਹਾ ਕਿ ਯਮੁਨਾ ਨਦੀ ਵਿੱਚ ਆਸਥਾ ਰੱਖਣ ਵਾਲੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਨੂੰ ਸਾਫ਼ ਰੱਖਣ ਵਿੱਚ ਆਪਣਾ ਯੋਗਦਾਨ ਪਾਵੇ ਅਤੇ ਨਦੀ ਵਿੱਚ ਕੂੜਾ ਸੁੱਟਣ ਤੋਂ ਗੁਰੇਜ਼ ਕਰੇ।
ਮੁੱਖ ਮੰਤਰੀ ਨੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਯਮੁਨਾ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਨਦੀ ਵਿੱਚ ਜਾਣ ਵਾਲੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣਾ ਅਤੇ ਨਾਲੀਆਂ ਵਿੱਚੋਂ ਗਾਦ ਕੱਢਣਾ ਸ਼ਾਮਲ ਹੈ। ਉਨ੍ਹਾਂ ਮੁਤਾਬਕ ਨਦੀ ਦੀ ਸਫ਼ਾਈ ਲਈ ਸਰਕਾਰੀ ਯਤਨਾਂ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਵੀ ਜ਼ਰੂਰੀ ਹੈ, ਤਾਂ ਜੋ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ।
ਇਸ ਸਫ਼ਾਈ ਮੁਹਿੰਮ ਵਿੱਚ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਰਿਹਾਇਸ਼ੀ ਭਲਾਈ ਕਮੇਟੀਆਂ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਨਦੀ ਦੀ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਅਤੇ ਯਮੁਨਾ ਨੂੰ ਸਾਫ਼ ਰੱਖਣ ਲਈ ਸਾਂਝੀ ਜ਼ਿੰਮੇਵਾਰੀ ਦਾ ਸੁਨੇਹਾ ਦੇਣਾ ਸੀ।
10/18/2026
ਦੇਸ਼📍 ਪੰਜਾਬ
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਦੱਸਿਆ ਕਿ ਸ਼ਨਿੱਚਰਵਾਰ ਸ਼ਾਮ ਨੂੰ ਉੱਤਰੀ ਕੋਲਕਾਤਾ ਵਿੱਚ ਇੱਕ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ਮਚਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ।
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਦੱਸਿਆ ਕਿ ਸ਼ਨਿੱਚਰਵਾਰ ਸ਼ਾਮ ਨੂੰ ਉੱਤਰੀ ਕੋਲਕਾਤਾ ਵਿੱਚ ਇੱਕ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ਮਚਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਘਟਨਾ ਤੋਂ ਬਾਅਦ ਤੁਰੰਤ ਕਲਕੱਤਾ ਮੈਡੀਕਲ ਕਾਲਜ ਅਤੇ ਹਸਪਤਾਲ ਪੁੱਜੇ ਮੁੱਖ ਮੰਤਰੀ ਅਧਿਕਾਰੀ ਨੇ ਕਿਹਾ, “17 ਲੋਕਾਂ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜਦਕਿ 25 ਹੋਰ ਜ਼ਖ਼ਮੀ ਹਨ।”
ਉਨ੍ਹਾਂ ਦੱਸਿਆ ਕਿ ਉੱਤਰੀ ਕੋਲਕਾਤਾ ਵਿੱਚ ਚਿਤਰੰਜਨ ਐਵੇਨਿਊ ਨੇੜੇ ਚੋਰਬਗਾਨ ਵਿਖੇ ਦੁਰਗਾ ਪੂਜਾ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਇੱਕ ਐਲਾਨ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ, ਜਿਸ ਕਾਰਨ ਇਹ “ਦਰਦਨਾਕ ਘਟਨਾ” ਵਾਪਰੀ।
ਉੱਥੇ ਹੀ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋਇਆ, ਚੋਰਬਗਾਨ ਦੁਰਗਾ ਪੂਜਾ ਪੰਡਾਲ ਦੇ ਬਾਹਰ ਉਡੀਕ ਕਰ ਰਹੀ ਭੀੜ ਅੱਗੇ ਵੱਲ ਭੱਜੀ। ਇਸ ਦੌਰਾਨ ਕੁਝ ਲੋਕ ਸੜਕ ‘ਤੇ ਡਿੱਗ ਪਏ, ਜਿਸ ਕਾਰਨ ਭਗਦੜ ਮਚ ਗਈ।
ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਅਤੇ ਮੁੱਖ ਸਕੱਤਰ ਮਨੋਜ ਅਗਰਵਾਲ ਨੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਜ਼ਖ਼ਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਸਿਹਤ ਮੰਤਰੀ ਸਰਦਵਤ ਮੁਖਰਜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਸਪਤਾਲ ਪੁੱਜੇ।
ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਆਫ਼ਤ ਪ੍ਰਬੰਧਨ (ਡਿਜ਼ਾਸਟਰ ਮੈਨੇਜਮੈਂਟ) ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਰਬਗਾਨ ਪੂਜਾ ਪੰਡਾਲ ਵਿੱਚ ਪੈਦਾ ਹੋਏ ਇਨ੍ਹਾਂ ਹਾਲਾਤਾਂ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, “ਚੋਰਬਗਾਨ ਪੂਜਾ ਪੰਡਾਲ ਵਿੱਚ ਮਚੀ ਭਗਦੜ ਬਾਰੇ ਜਾਣ ਕੇ ਬਹੁਤ ਦੁੱਖ ਅਤੇ ਸਦਮਾ ਲੱਗਾ ਹੈ। ਮੈਂ ਮਾਂ ਦੁਰਗਾ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੇ ਜ਼ਖ਼ਮੀ ਜਲਦੀ ਠੀਕ ਹੋ ਜਾਣ ਅਤੇ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਹੌਂਸਲਾ ਅਤੇ ਬਲ ਮਿਲੇ।”
10/18/2026
ਦੇਸ਼📍 ਪੰਜਾਬ
ਵਿਲੂਪੁਰਮ: ਤਮਿਲਨਾਡੂ ਦੇ ਵਿਲੂਪੁਰਮ ਜ਼ਿਲ੍ਹੇ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਵਿਲੂਪੁਰਮ: ਤਮਿਲਨਾਡੂ ਦੇ ਵਿਲੂਪੁਰਮ ਜ਼ਿਲ੍ਹੇ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਵਿਕਰਾਵੰਡੀ ਨੇੜੇ ਵਿਲੂਪੁਰਮ-ਚੇਨਈ ਕੌਮੀ ਰਾਜਮਾਰਗ ‘ਤੇ ਉਸ ਸਮੇਂ ਵਾਪਰਿਆ, ਜਦੋਂ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੇ ਮਿੰਨੀ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ।
ਪੁਲਿਸ ਮੁਤਾਬਕ, ਚੇਨਈ ਦੇ ਮੌਲੀਵੱਕਮ ਇਲਾਕੇ ਦਾ ਰਹਿਣ ਵਾਲਾ ਛੇ ਮੈਂਬਰਾਂ ਵਾਲਾ ਪਰਿਵਾਰ ਥੂਥੁਕੁੜੀ ਤੋਂ ਵਾਪਸ ਘਰ ਪਰਤ ਰਿਹਾ ਸੀ। ਇਸੇ ਦੌਰਾਨ ਵੀ. ਸਲਾਈ ਨੇੜੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਮਿੰਨੀ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਦੂਜੇ ਪਾਸੇ, ਮਿੰਨੀ ਟਰੱਕ ਦਾ ਡਰਾਈਵਰ ਤਿਰੂਚੇਂਦੁਰ ਤੋਂ ਮੱਛੀਆਂ ਲੈ ਕੇ ਚੇਨਈ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਚਾਹ ਪੀਣ ਲਈ ਸੜਕ ਕਿਨਾਰੇ ਗੱਡੀ ਰੋਕ ਕੇ ਖੜ੍ਹਾ ਹੋਇਆ ਸੀ।
ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਜੌਨ ਬ੍ਰਿਟੋ (37), ਉਨ੍ਹਾਂ ਦੀ ਮਾਂ ਥੰਗਾਬਾਈ (65) ਅਤੇ ਬੱਚੀ ਯੁਵਾਨਾ ਐਂਜਲੀਨ ਵਜੋਂ ਕੀਤੀ ਹੈ। ਤਿੰਨਾਂ ਦੀ ਹਾਦਸੇ ਵਾਲੀ ਥਾਂ ‘ਤੇ ਹੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਐਂਟੋ ਰਾਜਕੁਮਾਰ, ਨੱਟਾ ਤ੍ਰਿਸ਼ਟੀ ਅਤੇ ਜੈਸੀ ਯੁਵਾਨਾ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਤੁਰੰਤ ਮੁੰਡਿਆਮਬੱਕਮ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਹਾਦਸੇ ਕਾਰਨ ਵਿਅਸਤ ਕੌਮੀ ਰਾਜਮਾਰਗ ‘ਤੇ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
ਹਾਦਸੇ ਵਿੱਚ ਨੁਕਸਾਨੀ ਗਈ ਕਾਰ ਦਾ ਮਲਬਾ ਹਟਾਉਣ ਤੋਂ ਬਾਅਦ ਸੜਕ ‘ਤੇ ਆਵਾਜਾਈ ਮੁੜ ਬਹਾਲ ਕਰ ਦਿੱਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
10/18/2026
ਦੇਸ਼📍 ਪੰਜਾਬ
ਗੋਆ ਦੀ ਰਾਜਧਾਨੀ ਪਣਜੀ ਵਿਖੇ ਕਾਕਰੋਚ ਜਨਤਾ ਪਾਰਟੀ ਦੇ ਰੋਸ ਪ੍ਰਦਰਸ਼ਨ ਦੌਰਾਨ ਹਿੰਦੂਤਵ ਵਿਰੋਧੀ ਨਾਅਰੇਬਾਜ਼ੀ ਕਰਨ ਦੇ ਦੋਸ਼ ਹੇਠ ਪੁਲਿਸ ਨੇ 300 ਅਣਪਛਾਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਬੀਐਨਐਸ ਦੀਆਂ ਧਾਰਾਵਾਂ 196 ਅਤੇ 299 ਤਹਿਤ ਕੇਸ ਦਰਜ ਕੀਤਾ ਹੈ।
ਗੋਆ ਦੀ ਰਾਜਧਾਨੀ ਪਣਜੀ ਵਿਖੇ ਕਾਕਰੋਚ ਜਨਤਾ ਪਾਰਟੀ ਦੇ ਰੋਸ ਪ੍ਰਦਰਸ਼ਨ ਦੌਰਾਨ ਹਿੰਦੂਤਵ ਵਿਰੋਧੀ ਨਾਅਰੇਬਾਜ਼ੀ ਕਰਨ ਦੇ ਦੋਸ਼ ਹੇਠ ਪੁਲਿਸ ਨੇ 300 ਅਣਪਛਾਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਬੀਐਨਐਸ ਦੀਆਂ ਧਾਰਾਵਾਂ 196 ਅਤੇ 299 ਤਹਿਤ ਕੇਸ ਦਰਜ ਕੀਤਾ ਹੈ। ਰਾਮਪ੍ਰਸਾਦ ਕੇਲਕਰ ਦੀ ਸ਼ਿਕਾਇਤ 'ਤੇ ਦਰਜ ਐਫਆਈਆਰ ਅਨੁਸਾਰ ਪ੍ਰਦਰਸ਼ਨ ਬਿਨਾਂ ਮਨਜ਼ੂਰੀ ਤੋਂ ਧਾਰਮਿਕ ਸਦਭਾਵਨਾ ਭੰਗ ਕਰਨ ਲਈ ਕੀਤਾ ਗਿਆ ਸੀ।
ਗੋਆ ਪੁਲਿਸ ਨੇ 11 ਅਕਤੂਬਰ ਨੂੰ ਸੂਬੇ ਦੀ ਰਾਜਧਾਨੀ ਪਣਜੀ ਵਿਖੇ ਕਾਕਰੋਚ ਜਨਤਾ ਪਾਰਟੀ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ 300 ਅਣਪਛਾਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਰਸਮੀ ਤੌਰ ‘ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਪ੍ਰਦਰਸ਼ਨਕਾਰੀਆਂ ‘ਤੇ ਦੋਸ਼ ਹੈ ਕਿ ਰੋਸ ਪ੍ਰਦਰਸ਼ਨ ਦੌਰਾਨ ਹਿੰਦੂਤਵ ਖ਼ਿਲਾਫ਼ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ ਗਈ, ਜਿਸ ਨਾਲ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਸੂਬੇ ਦੀ ਧਾਰਮਿਕ ਸਦਭਾਵਨਾ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪਣਜੀ ਪੁਲਿਸ ਇੰਸਪੈਕਟਰ ਵਿਜੇ ਕੁਮਾਰ ਚੋਡਣਕਰ ਅਨੁਸਾਰ ਪਣਜੀ ਵਿਖੇ ਕਰਵਾਏ ਗਏ ਇੱਕ ਜਨਤਕ ਰੋਸ ਪ੍ਰਦਰਸ਼ਨ ਦੌਰਾਨ ਕਾਕਰੋਚ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਸਮਰਥਕਾਂ ਵੱਲੋਂ ਮੁਰਦਾਬਾਦ, ਮੁਰਦਾਬਾਦ, ਹਿੰਦੂਤਵ ਮੁਰਦਾਬਾਦ ਵਰਗੇ ਭੜਕਾਊ ਨਾਅਰੇ ਲਗਾਏ ਗਏ। ਪੁਲਿਸ ਮੁਤਾਬਕ ਇਸ ਕਦਮ ਨਾਲ ਸਮਾਜ ਵਿੱਚ ਧਾਰਮਿਕ ਅਸਹਿਣਸ਼ੀਲਤਾ ਨੂੰ ਸ਼ਹਿ ਮਿਲੀ ਅਤੇ ਜਾਣਬੁੱਝ ਕੇ ਹਿੰਦੂ ਭਾਈਚਾਰੇ ਦੇ ਧਾਰਮਿਕ ਜਜ਼ਬਾਤਾਂ ਨੂੰ ਸੱਟ ਮਾਰੀ ਗਈ।
ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਧਾਰਮਿਕ ਵਖਰੇਵੇਂ ਪੈਦਾ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਲਈ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 196 ਅਤੇ ਧਾਰਾ 299 ਅਧੀਨ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਘਟਨਾ ਤੋਂ ਤੁਰੰਤ ਬਾਅਦ ਸੂਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸਪੱਸ਼ਟ ਕੀਤਾ ਸੀ ਕਿ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਸਰਕਾਰ ਗੋਆ ਅੰਦਰ ਭਾਈਚਾਰਕ ਸਦਭਾਵਨਾ ਤੇ ਸ਼ਾਂਤੀ ਨੂੰ ਢਾਹ ਲਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿਹੜੇ ਵੀ ਲੋਕ ਅਜਿਹੀਆਂ ਗ਼ੈਰ-ਕਾਨੂੰਨੀ ਅਤੇ ਭੜਕਾਊ ਹਰਕਤਾਂ ਵਿੱਚ ਸ਼ਾਮਲ ਪਾਏ ਗਏ, ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮਾਮਲੇ ਵਿੱਚ ਤਾਲੇਗਾਓਂ ਦੇ ਵਸਨੀਕ ਰਾਮਪ੍ਰਸਾਦ ਕੇਲਕਰ ਵੱਲੋਂ ਦਰਜ ਕਰਵਾਈ ਗਈ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਕੇਲਕਰ ਨੇ ਆਪਣੀ ਸ਼ਿਕਾਇਤ ਵਿੱਚ ਜ਼ਿਕਰ ਕੀਤਾ ਕਿ ਉਨ੍ਹਾਂ ਨੇ 11 ਅਕਤੂਬਰ ਦੇ ਇਸ ਰੋਸ ਪ੍ਰਦਰਸ਼ਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੇਖੀ ਸੀ। ਸ਼ਿਕਾਇਤਕਰਤਾ ਅਨੁਸਾਰ ਸੀਜੇਪੀ ਦੇ ਕਾਰਕੁਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਪਾਰਟੀ ਨੇ ਦੇਸ਼ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਸਮੀਖਿਆ ਅਤੇ ਸੂਚੀਆਂ ਵਿੱਚੋਂ ਵੋਟਰਾਂ ਦੇ ਨਾਂਅ ਕੱਟੇ ਜਾਣ ਦੇ ਕਥਿਤ ਦੋਸ਼ਾਂ ਵਿਰੁੱਧ ਇਹ ਰੋਸ ਪ੍ਰਗਟਾਇਆ ਸੀ।
ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਇਸ ਪ੍ਰਦਰਸ਼ਨ ਦੇ ਆਯੋਜਨ ਲਈ ਸੀਜੇਪੀ ਦੀ ਇੱਕ ਮਹਿਲਾ ਕਨਵੀਨਰ ਵੱਲੋਂ ਉੱਤਰੀ ਗੋਆ ਦੇ ਡਿਪਟੀ ਕਮਿਸ਼ਨਰ (ਕਲੈਕਟਰ) ਕੋਲੋਂ ਰਸਮੀ ਇਜਾਜ਼ਤ ਮੰਗੀ ਗਈ ਸੀ, ਪ੍ਰੰਤੂ ਪ੍ਰਸ਼ਾਸਨ ਨੇ ਇਹ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਦੇ ਬਾਵਜੂਦ ਪ੍ਰਬੰਧਕਾਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਭੀੜ ਇਕੱਠੀ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਬੰਧਕਾਂ ਨੇ ਭਾਵੇਂ ਇਸ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਾਰ ਦਿੱਤਾ ਸੀ, ਪਰ ਮੌਕੇ ‘ਤੇ ਪ੍ਰਦਰਸ਼ਨਕਾਰੀ ਹਿੰਦੂਆਂ ਵਿਰੁੱਧ ਨਾਅਰੇਬਾਜ਼ੀ ਕਰਦੇ ਦੇਖੇ ਗਏ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਪ੍ਰਦਰਸ਼ਨ ਸਮਾਜ ਅਤੇ ਇਲਾਕੇ ਅੰਦਰ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਨੀਅਤ ਨਾਲ ਹੀ ਕਰਵਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨ ਦੀ ਇਜਾਜ਼ਤ ਨਾ ਦਿੱਤੇ ਜਾਣ ਦੇ ਬਾਵਜੂਦ ਜਦੋਂ ਸੀਜੇਪੀ ਕਾਰਕੁਨਾਂ ਨੇ ਆਜ਼ਾਦ ਮੈਦਾਨ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਪੁਲਿਸ ਨੇ ਮੌਕੇ ਤੋਂ ਸੱਤ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਉਪਰੰਤ 11 ਅਕਤੂਬਰ ਦੀ ਦੇਰ ਸ਼ਾਮ ਨੂੰ ਬੰਬੇ ਹਾਈ ਕੋਰਟ ਵੱਲੋਂ ਬੰਦੀ ਪ੍ਰਤੱਖੀਕਰਨ ਪਟੀਸ਼ਨ ‘ਤੇ ਸੁਣਵਾਈ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਸੱਤਾਂ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਪੁਲਿਸ ਵੱਲੋਂ ਦਰਜ ਨਵੀਂ ਐੱਫ.ਆਈ.ਆਰ. ਤਹਿਤ ਵੀਡੀਓ ਫੁਟੇਜ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।
10/18/2026
ਦੇਸ਼📍 ਪੰਜਾਬ
ਹਿਮਾਚਲ ਪ੍ਰਦੇਸ਼ ਦੀਆਂ ਮਨਮੋਹਕ ਵਾਦੀਆਂ, ਉੱਚੇ ਪਹਾੜ ਅਤੇ ਹਰਿਆਲੀ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਦੇਸੀ-ਵਿਦੇਸ਼ੀ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ।
ਹਿਮਾਚਲ ਪ੍ਰਦੇਸ਼ ਦੀਆਂ ਮਨਮੋਹਕ ਵਾਦੀਆਂ, ਉੱਚੇ ਪਹਾੜ ਅਤੇ ਹਰਿਆਲੀ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਦੇਸੀ-ਵਿਦੇਸ਼ੀ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਰੋਜ਼ਮੱਰਾ ਦੀ ਭੱਜ-ਦੌੜ ਤੋਂ ਦੂਰ ਸ਼ਾਂਤੀ ਦੇ ਕੁਝ ਪਲ ਬਿਤਾਉਣ ਅਤੇ ਕੁਦਰਤ ਦੇ ਨਜ਼ਾਰਿਆਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰਨ ਲਈ ਲੋਕ ਇਨ੍ਹਾਂ ਪਹਾੜਾਂ ਦਾ ਰੁਖ਼ ਕਰਦੇ ਹਨ।
ਦਰਅਸਲ, ਧਰਮਸ਼ਾਲਾ ਨੇੜੇ ਪੈਂਦੇ ਮੈਕਲੋਡਗੰਜ ਦੇ ਇੱਕ ਮੁੱਖ ਪਹਾੜੀ ਰਸਤੇ (ਟ੍ਰੈਕਿੰਗ ਟ੍ਰੇਲ) ਦੀ ਇੱਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਸੜਕ ਅਤੇ ਰਸਤੇ ਦੇ ਦੋਵੇਂ ਪਾਸੇ ਥਾਂ-ਥਾਂ ਕੂੜਾ ਖਿਲਰਿਆ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ। ਪਲਾਸਟਿਕ ਦੇ ਰੈਪਰ, ਖਾਣ-ਪੀਣ ਵਾਲੀਆਂ ਵਸਤਾਂ ਦੇ ਪੈਕੇਟ, ਸੁੱਟੇ ਗਏ ਪੁਰਾਣੇ ਕੱਪੜੇ ਅਤੇ ਕਾਗ਼ਜ਼ਾਂ ਦੇ ਅੰਬਾਰ ਦੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਘੁੰਮਣ ਆਉਣ ਵਾਲੇ ਬਹੁਤੇ ਸੈਲਾਨੀਆਂ ਵੱਲੋਂ ਸਫ਼ਾਈ ਦਾ ਰੱਤੀ ਭਰ ਵੀ ਧਿਆਨ ਨਹੀਂ ਰੱਖਿਆ ਗਿਆ। ਜਿਸ ਪਹਾੜੀ ਰਸਤੇ ਤੇ ਲੋਕ ਕੁਦਰਤ ਦੀ ਤਾਜ਼ਗੀ ਮਾਨਣ ਆਉਂਦੇ ਹਨ, ਉੱਥੇ ਫੈਲੀ ਬਦਬੂਦਾਰ ਗੰਦਗੀ ਨੇ ਵਾਤਾਵਰਨ ਨੂੰ ਗੰਭੀਰ ਰੂਪ ਵਿੱਚ ਦੂਸ਼ਿਤ ਕਰ ਦਿੱਤਾ ਹੈ।
ਵੀਡੀਓ ਪੋਸਟ ਕਰਦੇ ਹੋਏ ਯੂਜ਼ਰ ਨੇ ਵਿਅੰਗ ਕਰਦਿਆਂ ਲਿਖਿਆ ਕਿ ਮੈਕਲੋਡਗੰਜ ਦੀ ਬਦਹਾਲੀ ਦੇਖ ਲਵੋ; ਅਗਲੀ ਵਾਰ ਜੇਕਰ ਕੋਈ ਭਾਰਤ ਦੀ ਤੁਲਨਾ ਸਵਿਟਜ਼ਰਲੈਂਡ ਨਾਲ ਕਰੇ, ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਦਿਖਾ ਦੇਣਾ। ਪੋਸਟ ਵਿੱਚ ਇਹ ਤਨਜ਼ ਵੀ ਕੱਸਿਆ ਗਿਆ ਕਿ ਹਿਮਾਚਲ ਪ੍ਰਦੇਸ਼ ਨੂੰ ਹੁਣ ਟਰੈਸ਼ ਟੂਰਿਜ਼ਮ (ਕੂੜਾ ਸੈਰ-ਸਪਾਟਾ) ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿੱਥੇ ਸੈਲਾਨੀ ਕੁਝ ਦਿਨਾਂ ਤੱਕ ਮੁਫ਼ਤ ਰਿਹਾਇਸ਼ ਅਤੇ ਭੋਜਨ ਦੇ ਬਦਲੇ ਪਹਾੜਾਂ ਦੀ ਸਫ਼ਾਈ ਕਰਨ ਦਾ ਕੰਮ ਕਰਨ।
ਇਸ ਪੋਸਟ ਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕਈ ਲੋਕਾਂ ਨੇ ਸਵਾਲ ਖੜ੍ਹਾ ਕੀਤਾ ਕਿ ਜਦੋਂ ਕੁਦਰਤ ਨੇ ਭਾਰਤ ਨੂੰ ਇੰਨੀਆਂ ਬੇਮਿਸਾਲ ਅਤੇ ਖ਼ੂਬਸੂਰਤ ਥਾਵਾਂ ਬਖ਼ਸ਼ੀਆਂ ਹਨ, ਤਾਂ ਆਖ਼ਰ ਅਸੀਂ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਸਫ਼ਾਈ ਰੱਖਣ ਵਿੱਚ ਪਿੱਛੇ ਕਿਉਂ ਰਹਿ ਜਾਂਦੇ ਹਾਂ? ਇੱਕ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ ਕਿ ਭਾਰਤ ਕੋਲ ਕੁਦਰਤੀ ਅਤੇ ਇਤਿਹਾਸਕ ਵਿਰਾਸਤ ਦਾ ਅਨਮੋਲ ਖ਼ਜ਼ਾਨਾ ਹੈ, ਪਰ ਬਤੌਰ ਨਾਗਰਿਕ ਅਸੀਂ ਇਸ ਦੀ ਕਦਰ ਕਰਨ ਅਤੇ ਰੱਖ-ਰਖਾਅ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਹੇ ਹਾਂ।
ਇੱਕ ਹੋਰ ਉਪਭੋਗਤਾ ਨੇ ਪਹਾੜਾਂ ਤੇ ਪਲਾਸਟਿਕ ਦੀਆਂ ਬੋਤਲਾਂ ਅਤੇ ਪੈਕਿੰਗ ਸਮੱਗਰੀ ਦੇ ਲਗਾਤਾਰ ਵਧ ਰਹੇ ਕੂੜੇ ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਤਾਮਿਲਨਾਡੂ ਦੇ ਊਟੀ ਅਤੇ ਨੀਲਗਿਰੀ ਜ਼ਿਲ੍ਹੇ ਵਿੱਚ ਸਿੰਗਲ ਯੂਜ਼ ਪਲਾਸਟਿਕ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਸਕਦੀ ਹੈ, ਤਾਂ ਅਜਿਹੇ ਸਖ਼ਤ ਕਦਮ ਹਿਮਾਲੀਅਨ ਸੂਬਿਆਂ ਵਿੱਚ ਕਿਉਂ ਲਾਗੂ ਨਹੀਂ ਕੀਤੇ ਜਾ ਰਹੇ?
ਕੁਝ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਸਫ਼ਾਈ ਦਾ ਇਹ ਗੰਭੀਰ ਸੰਕਟ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੇ ਭਰੋਸੇ ਹੱਲ ਨਹੀਂ ਹੋ ਸਕਦਾ। ਇਸ ਵਾਸਤੇ ਘੁੰਮਣ ਆਉਣ ਵਾਲੇ ਆਮ ਲੋਕਾਂ ਨੂੰ ਖ਼ੁਦ ਜ਼ਿੰਮੇਵਾਰੀ ਸਮਝਣੀ ਪਵੇਗੀ ਅਤੇ ਨਾਗਰਿਕ ਫ਼ਰਜ਼ ਨਿਭਾਉਣੇ ਪੈਣਗੇ। ਵੱਡੀ ਗਿਣਤੀ ਯੂਜ਼ਰਾਂ ਨੇ ਹਿਮਾਚਲ ਸਰਕਾਰ ਨੂੰ ਪੋਲੀਥੀਨ ਬੈਗਾਂ ਤੇ ਮੁਕੰਮਲ ਪਾਬੰਦੀ ਸਖ਼ਤੀ ਨਾਲ ਲਾਗੂ ਕਰਨ, ਜਨਤਕ ਥਾਵਾਂ ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਭਾਰੀ ਜੁਰਮਾਨੇ ਠੋਕਣ ਅਤੇ ਸੰਵੇਦਨਸ਼ੀਲ ਪਹਾੜੀ ਖੇਤਰਾਂ ਵਿੱਚ ਸੈਲਾਨੀਆਂ ਦੀ ਗਿਣਤੀ ਸੀਮਤ (ਕੰਟਰੋਲ) ਕਰਨ ਲਈ ਠੋਸ ਨੀਤੀ ਬਣਾਉਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
10/18/2026
ਸਿਆਸਤ📍 ਪੰਜਾਬ
ਇੰਟੈਲੀਜੈਂਸ ਦੇ ਸਰਵੇਖਣ ਮੁਤਾਬਕ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦਾ ਅਨੁਮਾਨ ਹੈ।
ਇੰਟੈਲੀਜੈਂਸ ਦੇ ਸਰਵੇਖਣ ਮੁਤਾਬਕ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦਾ ਅਨੁਮਾਨ ਹੈ। ਹਾਲਾਂਕਿ, ਆਪ ਦਾ ਵੋਟ ਸ਼ੇਅਰ 2022 ਦੇ 42.01 ਫ਼ੀਸਦੀ ਤੋਂ ਘਟ ਕੇ 38 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਭਾਜਪਾ ਦੇ ਵੋਟ ਸ਼ੇਅਰ 'ਚ ਵਾਧਾ ਹੋਣ ਦਾ ਅਨੁਮਾਨ ਹੈ।
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਹਮਣੇ ਆਏ ਇੰਟੈਲੀਜੈਂਸ ਦੇ ਨਵੇਂ ਓਪੀਨੀਅਨ ਪੋਲ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਜਿੱਤ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਸੱਤਾ ਵਿਰੋਧੀ ਨਾਰਾਜ਼ਗੀ ਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਦੇ ਬਾਵਜੂਦ, ਸਰਵੇਖਣ ‘ਚ ਆਪ ਨੂੰ 117 ਮੈਂਬਰੀ ਵਿਧਾਨ ਸਭਾ ‘ਚ 69 ਤੋਂ 82 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਪੰਜਾਬ ‘ਚ ਸਰਕਾਰ ਬਣਾਉਣ ਲਈ 59 ਸੀਟਾਂ ਦੀ ਲੋੜ ਹੁੰਦੀ ਹੈ।
13 ਸਤੰਬਰ ਤੋਂ 14 ਅਕਤੂਬਰ 2026 ਦਰਮਿਆਨ ਕੀਤੇ ਗਏ ਇਸ ਸਰਵੇਖਣ ‘ਚ ਕੁੱਲ 28,347 ਲੋਕਾਂ ਦੀ ਰਾਏ ਲਈ ਗਈ। ਸਰਵੇਖਣ ਮੁਤਾਬਕ, ਕਾਂਗਰਸ ਨੂੰ 17 ਤੋਂ 34 ਸੀਟਾਂ, ਭਾਜਪਾ ਨੂੰ 4 ਤੋਂ 12 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 2 ਤੋਂ 6 ਸੀਟਾਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਵੀ 2 ਤੋਂ 6 ਸੀਟਾਂ ਮਿਲਣ ਦਾ ਅਨੁਮਾਨ ਹੈ। ਹੋਰਨਾਂ ਦੇ ਖਾਤੇ ‘ਚ ਇੱਕ ਸੀਟ ਜਾਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਛੇ ਸੀਟਾਂ ਤੇ ਮੁਕਾਬਲਾ ਬੇਹੱਦ ਕਰੀਬੀ ਜਾਂ ਬਰਾਬਰੀ ਦਾ ਦੱਸਿਆ ਗਿਆ ਹੈ। ਇਹ ਸਾਰੀਆਂ ਸੀਟਾਂ ਦੇ ਅਨੁਮਾਨ ਵੱਖ-ਵੱਖ ਦਾਇਰਿਆਂ ‘ਚ ਹਨ, ਇਸ ਲਈ ਇਨ੍ਹਾਂ ਦੇ ਵੱਧ ਤੋਂ ਵੱਧ ਅੰਕੜਿਆਂ ਨੂੰ ਜੋੜ ਕੇ ਕੁੱਲ ਸੀਟਾਂ ਦਾ ਨਤੀਜਾ ਨਹੀਂ ਕੱਢਿਆ ਜਾ ਸਕਦਾ।
ਮੁੱਖ ਮੰਤਰੀ ਦੇ ਅਹੁਦੇ ਲਈ ਲੋਕਾਂ ਦੀ ਪਸੰਦ ਬਾਰੇ ਸਾਹਮਣੇ ਆਏ ਅੰਕੜੇ ਵੀ ਮਹੱਤਵਪੂਰਨ ਹਨ। ਸਰਵੇਖਣ ‘ਚ 39.36 ਫ਼ੀਸਦੀ ਲੋਕਾਂ ਨੇ ਭਗਵੰਤ ਮਾਨ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦੇ ਹੱਕ ਵਿੱਚ ਰਾਏ ਦਿੱਤੀ। ਇਸ ਦੇ ਮੁਕਾਬਲੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੂੰ 15.61 ਫ਼ੀਸਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ 10.42 ਫ਼ੀਸਦੀ ਲੋਕਾਂ ਨੇ ਪਸੰਦ ਕੀਤਾ। ਇਨ੍ਹਾਂ ਅੰਕੜਿਆਂ ਮੁਤਾਬਕ, ਭਗਵੰਤ ਮਾਨ ਦੋਵੇਂ ਪ੍ਰਮੁੱਖ ਵਿਰੋਧੀ ਆਗੂਆਂ ਤੋਂ ਕਾਫ਼ੀ ਅੱਗੇ ਨਜ਼ਰ ਆ ਰਹੇ ਹਨ।
ਸਰਵੇਖਣ ‘ਚ ਪੰਜਾਬ ਸਰਕਾਰ ਦੇ ਕੰਮਕਾਜ ਬਾਰੇ ਲੋਕਾਂ ਦੀ ਰਾਏ ਵੀ ਸ਼ਾਮਲ ਕੀਤੀ ਗਈ। ਇਸ ਮੁਤਾਬਕ, 57.70 ਫ਼ੀਸਦੀ ਉੱਤਰਦਾਤਾਵਾਂ ਨੇ ਮਾਨ ਸਰਕਾਰ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਨ੍ਹਾਂ ‘ਚੋਂ 43.07 ਫ਼ੀਸਦੀ ਨੇ ਸਰਕਾਰ ਦੇ ਕੰਮਕਾਜ ਨੂੰ ਬਹੁਤ ਵਧੀਆ ਤੇ 14.63 ਫ਼ੀਸਦੀ ਨੇ ਵਧੀਆ ਦੱਸਿਆ। ਉੱਥੇ ਹੀ, 20.18 ਫ਼ੀਸਦੀ ਲੋਕਾਂ ਨੇ ਸਰਕਾਰ ਦੇ ਕੰਮਕਾਜ ਨੂੰ ਔਸਤ ਮੰਨਿਆ, ਜਦਕਿ 22.12 ਫ਼ੀਸਦੀ ਲੋਕਾਂ ਨੇ ਨਾਰਾਜ਼ਗੀ ਜਤਾਈ। ਇਨ੍ਹਾਂ ਅੰਕੜਿਆਂ ਅਨੁਸਾਰ, ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰਨ ਵਾਲਿਆਂ ਦੀ ਗਿਣਤੀ ਨਾਰਾਜ਼ ਲੋਕਾਂ ਨਾਲੋਂ ਵੱਧ ਰਹੀ।
ਪੰਜਾਬ ਦੇ ਤਿੰਨ ਪ੍ਰਮੁੱਖ ਖੇਤਰਾਂ ਮਾਝਾ, ਮਾਲਵਾ ਤੇ ਦੋਆਬਾ ‘ਚ ਵੀ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਸਕਾਰਾਤਮਕ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਦੋਆਬਾ ‘ਚ 60.31 ਫ਼ੀਸਦੀ ਲੋਕਾਂ ਨੇ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕੀਤੀ, ਜਦਕਿ 18 ਫ਼ੀਸਦੀ ਲੋਕਾਂ ਨੇ ਨਾਰਾਜ਼ਗੀ ਜਤਾਈ। ਮਾਝਾ ਖੇਤਰ ‘ਚ 58.37 ਫ਼ੀਸਦੀ ਲੋਕ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ ਨਜ਼ਰ ਆਏ, ਜਦਕਿ 22 ਫ਼ੀਸਦੀ ਨੇ ਨਕਾਰਾਤਮਕ ਪ੍ਰਤੀਕਿਰਿਆ ਦਿੱਤੀ। ਇਸੇ ਤਰ੍ਹਾਂ ਮਾਲਵਾ ‘ਚ 56.59 ਫ਼ੀਸਦੀ ਲੋਕਾਂ ਨੇ ਸਰਕਾਰ ਦੇ ਕੰਮਕਾਜ ਨੂੰ ਸਕਾਰਾਤਮਕ ਦੱਸਿਆ, ਜਦਕਿ 22 ਫ਼ੀਸਦੀ ਨੇ ਅਸੰਤੁਸ਼ਟੀ ਪ੍ਰਗਟਾਈ।
ਸਰਵੇਖਣ ‘ਚ ਸਰਕਾਰੀ ਯੋਜਨਾਵਾਂ ਦੇ ਲਾਭ ਸਬੰਧੀ ਵੀ ਮਹੱਤਵਪੂਰਨ ਅੰਕੜੇ ਸਾਹਮਣੇ ਆਏ ਹਨ। ਦੋਆਬਾ ਖੇਤਰ ਵਿੱਚ 65 ਫ਼ੀਸਦੀ ਉੱਤਰਦਾਤਾਵਾਂ ਨੇ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਵਾਲੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਮਿਲਣ ਦੀ ਗੱਲ ਕਹੀ। ਇਸ ਤੋਂ ਇਲਾਵਾ, 64.92 ਫ਼ੀਸਦੀ ਲੋਕਾਂ ਨੇ ਮੁਫ਼ਤ ਬਿਜਲੀ ਤੇ 36.65 ਫ਼ੀਸਦੀ ਨੇ ਰਾਸ਼ਨ ਜਾਂ ਆਟਾ-ਦਾਲ ਯੋਜਨਾ ਦਾ ਲਾਭ ਮਿਲਣ ਦੀ ਜਾਣਕਾਰੀ ਦਿੱਤੀ।
ਮਾਝਾ ਖੇਤਰ ‘ਚ ਔਰਤਾਂ ਦੀ ਵਿੱਤੀ ਸਹਾਇਤਾ ਯੋਜਨਾ ਦਾ ਲਾਭ ਮਿਲਣ ਦਾ ਅੰਕੜਾ 67.11 ਫ਼ੀਸਦੀ ਤੇ ਮੁਫ਼ਤ ਬਿਜਲੀ ਦਾ 65.07 ਫ਼ੀਸਦੀ ਰਿਹਾ। ਇਸ ਤੋਂ ਇਲਾਵਾ, 17.05 ਫ਼ੀਸਦੀ ਉੱਤਰਦਾਤਾਵਾਂ ਨੇ ਆਮ ਆਦਮੀ ਕਲੀਨਿਕਾਂ ਤੋਂ ਲਾਭ ਮਿਲਣ ਦੀ ਗੱਲ ਕਹੀ। ਮਾਲਵਾ ‘ਚ 52.40 ਫ਼ੀਸਦੀ ਲੋਕਾਂ ਨੇ ਔਰਤਾਂ ਦੀ ਸਹਾਇਤਾ ਯੋਜਨਾ, 44.96 ਫ਼ੀਸਦੀ ਨੇ ਰਾਸ਼ਨ ਜਾਂ ਆਟਾ-ਦਾਲ ਯੋਜਨਾ ਤੇ 39.28 ਫ਼ੀਸਦੀ ਨੇ ਮੁਫ਼ਤ ਬਿਜਲੀ ਦਾ ਲਾਭ ਮਿਲਣ ਦੀ ਜਾਣਕਾਰੀ ਦਿੱਤੀ। ਇਹ ਅੰਕੜੇ ਸਰਕਾਰੀ ਯੋਜਨਾਵਾਂ ਦੀ ਪਹੁੰਚ ਤੇ ਲੋਕਾਂ ਦੇ ਤਜਰਬਿਆਂ ਦੀ ਤਸਵੀਰ ਪੇਸ਼ ਕਰਦੇ ਹਨ। ਹਾਲਾਂਕਿ, ਕਿਸੇ ਯੋਜਨਾ ਦਾ ਲਾਭ ਮਿਲਣਾ ਤੇ ਕਿਸੇ ਪਾਰਟੀ ਨੂੰ ਵੋਟ ਦੇਣ ਦੀ ਪਸੰਦ ਦੋ ਵੱਖ-ਵੱਖ ਗੱਲਾਂ ਹਨ।
ਪੰਜਾਬ ‘ਚ ਕਾਨੂੰਨ-ਵਿਵਸਥਾ ਨੂੰ ਲੈ ਕੇ ਚੱਲ ਰਹੀ ਸਿਆਸੀ ਬਹਿਸ ਦਰਮਿਆਨ ਸਰਵੇਖਣ ਵਿੱਚ 47.11 ਫ਼ੀਸਦੀ ਲੋਕਾਂ ਨੇ ਸੂਬੇ ਦੀ ਕਾਨੂੰਨ-ਵਿਵਸਥਾ ਤੇ ਸੰਤੁਸ਼ਟੀ ਜਤਾਈ। ਇਸ ਤੋਂ ਇਲਾਵਾ, 10.83 ਫ਼ੀਸਦੀ ਲੋਕ ਅੰਸ਼ਕ ਤੌਰ ਤੇ ਸੰਤੁਸ਼ਟ ਪਾਏ ਗਏ। ਇਸ ਤਰ੍ਹਾਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਸੰਤੁਸ਼ਟ ਲੋਕਾਂ ਦਾ ਕੁੱਲ ਅੰਕੜਾ 57.94 ਫ਼ੀਸਦੀ ਬਣਦਾ ਹੈ। ਦੂਜੇ ਪਾਸੇ, 36 ਫ਼ੀਸਦੀ ਲੋਕਾਂ ਨੇ ਕਾਨੂੰਨ-ਵਿਵਸਥਾ ਤੇ ਅਸੰਤੁਸ਼ਟੀ ਪ੍ਰਗਟਾਈ, ਜਦਕਿ 5.51 ਫ਼ੀਸਦੀ ਲੋਕਾਂ ਨੇ ਇਸ ਬਾਰੇ ਕੋਈ ਸਪੱਸ਼ਟ ਰਾਏ ਨਹੀਂ ਦਿੱਤੀ।
ਸਰਵੇਖਣ ਮੁਤਾਬਕ, ਭਾਜਪਾ ਦੇ ਵੋਟ ਸ਼ੇਅਰ ‘ਚ ਵਾਧਾ ਹੋਣ ਦਾ ਅਨੁਮਾਨ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ 6.60 ਫ਼ੀਸਦੀ ਵੋਟਾਂ ਮਿਲੀਆਂ ਸਨ, ਜਦਕਿ ਨਵੇਂ ਸਰਵੇਖਣ’ਚ ਇਸ ਦਾ ਵੋਟ ਸ਼ੇਅਰ ਵਧ ਕੇ 14 ਫ਼ੀਸਦੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਉਲਟ, ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ 2022 ਦੇ 18.38 ਫ਼ੀਸਦੀ ਤੋਂ ਘਟ ਕੇ 12.50 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਸਰਵੇਖਣ ‘ਚ ਵਾਰਿਸ ਪੰਜਾਬ ਦੇ ਨੂੰ 8.50 ਫ਼ੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਇਨ੍ਹਾਂ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ 2022 ਦੇ ਮੁਕਾਬਲੇ ਪੰਜਾਬ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੋਟ ਸ਼ੇਅਰ ‘ਚ ਬਦਲਾਅ ਆ ਸਕਦਾ ਹੈ। ਹਾਲਾਂਕਿ, ਇਹ ਸਰਵੇਖਣ ਦੇ ਅਨੁਮਾਨ ਹਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਅਸਲ ਨਤੀਜੇ ਵੋਟਰਾਂ ਦੇ ਫ਼ੈਸਲੇ ਤੇ ਨਿਰਭਰ ਕਰਨਗੇ।
10/18/2026
ਸਿਆਸਤ📍 ਪੰਜਾਬ
ਦੁਬਈ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ‘ਪੰਜਾਬ ਪੋਲੀਟਿਕਸ ਐਮੀਨੈਂਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਦੁਬਈ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ‘ਪੰਜਾਬ ਪੋਲੀਟਿਕਸ ਐਮੀਨੈਂਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਵੀ ਮੌਜੂਦ ਰਹੇ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਦੁਬਈ ਵਿੱਚ ਕਰਵਾਏ ਗਏ ਇੱਕ ਅੰਤਰਰਾਸ਼ਟਰੀ ਸਨਮਾਨ ਸਮਾਗਮ ਦੌਰਾਨ ‘ਪੰਜਾਬ ਪੋਲੀਟਿਕਸ ਐਮੀਨੈਂਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਭਾਰਤ ਅਤੇ ਖ਼ਾਸ ਤੌਰ ’ਤੇ ਪੰਜਾਬ ਦੀ ਰਾਜਨੀਤੀ ਵਿੱਚ ਪਾਏ ਯੋਗਦਾਨ ਲਈ ਦਿੱਤਾ ਗਿਆ।
ਇਸ ਸਮਾਗਮ ਵਿੱਚ ਦੁਨੀਆ ਭਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
ਸਨਮਾਨ ਸਮਾਗਮ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਸਿੱਖ ਕੌਮ ਦੀ ਅਗਵਾਈ ਕਰਨ ਅਤੇ ਅਗਾਂਹਵਧੂ ਸੋਚ ਨਾਲ ਕਾਰਜ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਚੰਨੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਖ਼ਾਲਸਾ ਏਡ ਵਰਗੀਆਂ ਸੰਸਥਾਵਾਂ ਦੇ ਆਗੂ ਸਮਾਜ ਦੀ ਭਲਾਈ ਲਈ ਜੋ ਯਤਨ ਕਰ ਰਹੇ ਹਨ, ਉਹ ਪ੍ਰੇਰਨਾ ਦੇਣ ਵਾਲੇ ਹਨ। ਉਨ੍ਹਾਂ ਅਨੁਸਾਰ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਜਨੀਤੀ ਵੀ ਸਮਾਜ ਦੀ ਭਲਾਈ ਕਰਨ ਦਾ ਇੱਕ ਮਹੱਤਵਪੂਰਨ ਮੰਚ ਹੈ। ਜੇਕਰ ਰਾਜਨੀਤੀ ਵਿੱਚ ਕੰਮ ਕਰਨ ਵਾਲੇ ਲੋਕ ਸਮਾਜ ਸੇਵਾ ਨਾਲ ਜੁੜੀਆਂ ਸ਼ਖ਼ਸੀਅਤਾਂ ਤੋਂ ਪ੍ਰੇਰਨਾ ਲੈ ਕੇ ਕੰਮ ਕਰਨ, ਤਾਂ ਲੋਕਾਂ ਦੀ ਬਿਹਤਰੀ ਲਈ ਹੋਰ ਪ੍ਰਭਾਵਸ਼ਾਲੀ ਯਤਨ ਕੀਤੇ ਜਾ ਸਕਦੇ ਹਨ।
ਉਨ੍ਹਾਂ ਨੇ ਸਨਮਾਨ ਸਮਾਗਮ ਦਾ ਆਯੋਜਨ ਕਰਨ ਵਾਲੀ ਸੰਸਥਾ ਡੀ.ਆਈ.ਬੀ. ਦਾ ਧੰਨਵਾਦ ਵੀ ਕੀਤਾ। ਚੰਨੀ ਨੇ ਕਿਹਾ ਕਿ ਅਜਿਹੇ ਸਨਮਾਨ ਭਵਿੱਖ ਵਿੱਚ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਕੰਮ ਕਰਨ ਲਈ ਹੌਸਲਾ ਦਿੰਦੇ ਹਨ।
10/18/2026
ਸਿਹਤ📍 ਪੰਜਾਬ
ਹੈਲਥ ਨਿਊਜ਼: ਸਿਹਤਮੰਦ ਰਹਿਣ ਲਈ ਸਰੀਰ ਨੂੰ ਸਹੀ ਪੋਸ਼ਣ ਮਿਲਣਾ ਬਹੁਤ ਜ਼ਰੂਰੀ ਹੈ ਪਰ ਅੱਜ ਦੀ ਰੁੱਝੀ ਹੋਈ ਜ਼ਿੰਦਗੀ ‘ਚ ਅਸੰਤੁਲਿਤ ਖਾਣ-ਪੀਣ ਕਾਰਨ ਸਰੀਰ ‘ਚ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।
ਹੈਲਥ ਨਿਊਜ਼: ਸਿਹਤਮੰਦ ਰਹਿਣ ਲਈ ਸਰੀਰ ਨੂੰ ਸਹੀ ਪੋਸ਼ਣ ਮਿਲਣਾ ਬਹੁਤ ਜ਼ਰੂਰੀ ਹੈ ਪਰ ਅੱਜ ਦੀ ਰੁੱਝੀ ਹੋਈ ਜ਼ਿੰਦਗੀ ‘ਚ ਅਸੰਤੁਲਿਤ ਖਾਣ-ਪੀਣ ਕਾਰਨ ਸਰੀਰ ‘ਚ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਮੱਛੀ ਦਾ ਤੇਲ ਇੱਕ ਕੁਦਰਤੀ ਸਪਲੀਮੈਂਟ ਹੈ ਜਿਸ ਵਿੱਚ ਓਮੇਗਾ ਥ੍ਰੀ ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਇਹ ਸਰੀਰ ਦੇ ਕਈ ਮਹੱਤਵਪੂਰਨ ਅੰਗਾਂ ਲਈ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਫਿਸ਼ ਆਇਲ ਸਪਲੀਮੈਂਟ ਲੈਣਾ ਸ਼ੁਰੂ ਕਰ ਦਿੰਦੇ ਹੋ, ਤਾਂ ਕੁਝ ਸਮੇਂ ਬਾਅਦ ਤੁਸੀਂ ਕਈ ਸਕਾਰਾਤਮਕ ਸਿਹਤ ਲਾਭ ਦੇਖ ਸਕਦੇ ਹੋ।
ਮੱਛੀ ਦਾ ਤੇਲ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਮਾੜੇ ਕੋਲੇਸਟ੍ਰੋਲ ਨੂੰ ਘੱਟ ਕਰਨ ਅਤੇ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ ਅਤੇ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਸਰੀਰ ਵਿੱਚ ਟਰਾਈਗਲਿਸਰਾਈਡਸ ਦਾ ਵਧਣਾ ਦਿਲ ਅਤੇ ਜਿਗਰ ਲਈ ਨੁਕਸਾਨਦੇਹ ਹੋ ਸਕਦਾ ਹੈ। ਮੱਛੀ ਦਾ ਤੇਲ ਉਨ੍ਹਾਂ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖਤਰਾ ਘੱਟ ਹੁੰਦਾ ਹੈ।
ਮੱਛੀ ਦੇ ਤੇਲ ਵਿੱਚ ਮੌਜੂਦ ਡੀ.ਐੱਚ.ਏ. ਦਿਮਾਗ ਦੇ ਵਿਕਾਸ ਅਤੇ ਕਾਰਜਸ਼ੀਲਤਾ ਲਈ ਬਹੁਤ ਮਹੱਤਵਪੂਰਨ ਹੈ। ਇਹ ਯਾਦਦਾਸ਼ਤ, ਫੋਕਸ ਅਤੇ ਇਕਾਗਰਤਾ ਵਿੱਚ ਸੁਧਾਰ ਕਰਦਾ ਹੈ। ਇਹ ਖਾਸ ਤੌਰ ‘ਤੇ ਬੱਚਿਆਂ, ਕੰਮਕਾਜੀ ਲੋਕਾਂ ਅਤੇ ਬਜ਼ੁਰਗਾਂ ਲਈ ਅਧਿਐਨ ਕਰਨ ਲਈ ਫਾਇਦੇਮੰਦ ਹੈ।
ਮੱਛੀ ਦੇ ਤੇਲ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਜੋੜਾਂ ਦਾ ਦਰਦ, ਅਕੜਾਅ ਜਾਂ ਗਠੀਏ ਦੀ ਸਮੱਸਿਆ ਹੈ ਉਨ੍ਹਾਂ ਲਈ ਮੱਛੀ ਦਾ ਤੇਲ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਮੱਛੀ ਦਾ ਤੇਲ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ। ਇਸ ਨਾਲ ਚਮੜੀ ਦੀ ਖੁਸ਼ਕੀ ਘੱਟ ਹੁੰਦੀ ਹੈ, ਝੁਰੜੀਆਂ ਘੱਟ ਹੁੰਦੀਆਂ ਹਨ ਅਤੇ ਚਮੜੀ ‘ਤੇ ਕੁਦਰਤੀ ਚਮਕ ਆਉਂਦੀ ਹੈ। ਇਹ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਰੱਖਣ ਵਿੱਚ ਮਦਦ ਕਰਦਾ ਹੈ।
ਮੱਛੀ ਦਾ ਤੇਲ ਅੱਖਾਂ ਦੀ ਰੋਸ਼ਨੀ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਹ ਅੱਖਾਂ ਦੀ ਖੁਸ਼ਕੀ, ਜਲਣ ਅਤੇ ਥਕਾਵਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਉਹਨਾਂ ਲਈ ਬਹੁਤ ਲਾਭਦਾਇਕ ਹੈ ਜੋ ਲੰਬੇ ਸਮੇਂ ਤੱਕ ਮੋਬਾਈਲ ਜਾਂ ਕੰਪਿਊਟਰ ਦੀ ਵਰਤੋਂ ਕਰਦੇ ਹਨ।
ਮੱਛੀ ਦੇ ਤੇਲ ਦਾ ਮਾਨਸਿਕ ਸਿਹਤ ‘ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਹ ਤਣਾਅ, ਚਿੰਤਾ ਅਤੇ ਉਦਾਸੀ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਮੂਡ ਨੂੰ ਬਿਹਤਰ ਬਣਾਉਂਦਾ ਹੈ।
ਹੱਥਾਂ ’ਚ ਝਨਝਨਾਹਟ ਤੇ ਸੁੰਨਪਨ ਕਿਸ ਬਿਮਾਰੀ ਦੇ ਸੰਕੇਤ?
10/18/2026
ਸਿਹਤ📍 ਪੰਜਾਬ
ਅੱਜਕੱਲ੍ਹ ਘੱਟ ਉਮਰ ਵਿੱਚ ਵਾਲ ਚਿੱਟੇ ਹੋਣ ਦੀ ਸਮੱਸਿਆ ਕਈ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਕੁਝ ਲੋਕਾਂ ਦੇ ਵਾਲ ਹੌਲੀ-ਹੌਲੀ ਚਿੱਟੇ ਹੋਣ ਲੱਗਦੇ ਹਨ, ਜਦਕਿ ਕੁਝ ਦੇ ਵਾਲ ਛੋਟੀ ਉਮਰ ਵਿੱਚ ਹੀ ਸਲੇਟੀ ਦਿਖਾਈ ਦੇਣ ਲੱਗਦੇ ਹਨ।
ਅੱਜਕੱਲ੍ਹ ਘੱਟ ਉਮਰ ਵਿੱਚ ਵਾਲ ਚਿੱਟੇ ਹੋਣ ਦੀ ਸਮੱਸਿਆ ਕਈ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਕੁਝ ਲੋਕਾਂ ਦੇ ਵਾਲ ਹੌਲੀ-ਹੌਲੀ ਚਿੱਟੇ ਹੋਣ ਲੱਗਦੇ ਹਨ, ਜਦਕਿ ਕੁਝ ਦੇ ਵਾਲ ਛੋਟੀ ਉਮਰ ਵਿੱਚ ਹੀ ਸਲੇਟੀ ਦਿਖਾਈ ਦੇਣ ਲੱਗਦੇ ਹਨ। ਵਾਲਾਂ ਦਾ ਕੁਦਰਤੀ ਰੰਗ ਮੇਲਾਨਿਨ ਨਾਮਕ ਪਿਗਮੈਂਟ ਕਾਰਨ ਹੁੰਦਾ ਹੈ। ਜਦੋਂ ਵਾਲਾਂ ਦੀਆਂ ਜੜ੍ਹਾਂ ਵਿੱਚ ਮੇਲਾਨਿਨ ਬਣਾਉਣ ਦੀ ਪ੍ਰਕਿਰਿਆ ਘੱਟ ਹੋ ਜਾਂਦੀ ਹੈ, ਤਾਂ ਨਵੇਂ ਉੱਗਣ ਵਾਲੇ ਵਾਲ ਚਿੱਟੇ ਜਾਂ ਸਲੇਟੀ ਹੋ ਸਕਦੇ ਹਨ।
ਵਾਲਾਂ ਦਾ ਰੰਗ ਮੇਲਾਨਿਨ ਦੀ ਮਾਤਰਾ ਅਤੇ ਕਿਸਮ ‘ਤੇ ਨਿਰਭਰ ਕਰਦਾ ਹੈ। ਉਮਰ ਵਧਣ ਨਾਲ ਇਸ ਦਾ ਉਤਪਾਦਨ ਕੁਦਰਤੀ ਤੌਰ ‘ਤੇ ਘੱਟ ਹੋ ਸਕਦਾ ਹੈ। ਪਰ ਜੇ ਇਹ ਪ੍ਰਕਿਰਿਆ ਘੱਟ ਉਮਰ ਵਿੱਚ ਸ਼ੁਰੂ ਹੋ ਜਾਵੇ, ਤਾਂ ਇਸ ਪਿੱਛੇ ਜੈਨੇਟਿਕ ਕਾਰਨ ਵੀ ਹੋ ਸਕਦੇ ਹਨ।
ਜੇ ਮਾਤਾ-ਪਿਤਾ ਜਾਂ ਪਰਿਵਾਰ ਦੇ ਹੋਰ ਨਜ਼ਦੀਕੀ ਮੈਂਬਰਾਂ ਦੇ ਵਾਲ ਛੋਟੀ ਉਮਰ ਵਿੱਚ ਚਿੱਟੇ ਹੋ ਗਏ ਸਨ, ਤਾਂ ਅਗਲੀ ਪੀੜ੍ਹੀ ਵਿੱਚ ਵੀ ਇਸ ਦੀ ਸੰਭਾਵਨਾ ਵੱਧ ਹੋ ਸਕਦੀ ਹੈ। ਇਸ ਲਈ ਵਾਲਾਂ ਦੇ ਚਿੱਟੇ ਹੋਣ ਦਾ ਕਾਰਨ ਸਮਝਣ ਲਈ ਪਰਿਵਾਰਕ ਇਤਿਹਾਸ ਅਤੇ ਸਿਹਤ ਨਾਲ ਜੁੜੇ ਹੋਰ ਪੱਖਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਸਰੀਰ ਵਿੱਚ ਕੁਝ ਪੋਸ਼ਕ ਤੱਤਾਂ ਦੀ ਕਮੀ ਨੂੰ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋਣ ਨਾਲ ਜੋੜਿਆ ਗਿਆ ਹੈ। ਇਨ੍ਹਾਂ ਵਿੱਚ ਵਿਟਾਮਿਨ, ਆਇਰਨ ਅਤੇ ਫੋਲੇਟ ਵਰਗੇ ਪੋਸ਼ਕ ਤੱਤ ਸ਼ਾਮਲ ਹਨ। ਹਾਲਾਂਕਿ, ਹਰ ਵਿਅਕਤੀ ਦੇ ਵਾਲ ਚਿੱਟੇ ਹੋਣ ਦਾ ਕਾਰਨ ਪੋਸ਼ਣ ਦੀ ਕਮੀ ਨਹੀਂ ਹੁੰਦਾ।
ਸੰਤੁਲਿਤ ਖੁਰਾਕ ਵਿੱਚ ਦਾਲਾਂ, ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ ਅਤੇ ਪ੍ਰੋਟੀਨ ਵਾਲੇ ਭੋਜਨ ਸ਼ਾਮਲ ਕਰਨੇ ਚਾਹੀਦੇ ਹਨ। ਬਿਨਾਂ ਡਾਕਟਰੀ ਸਲਾਹ ਅਤੇ ਜਾਂਚ ਦੇ ਵਿਟਾਮਿਨ ਜਾਂ ਹੋਰ ਸਪਲੀਮੈਂਟ ਲੈਣ ਤੋਂ ਬਚੋ।
ਤਣਾਅ ਅਤੇ ਵਾਲਾਂ ਦੇ ਰੰਗ ਵਿਚਕਾਰ ਸਬੰਧ ਬਾਰੇ ਕਈ ਅਧਿਐਨ ਹੋਏ ਹਨ। ਕੁਝ ਖੋਜਾਂ ਤੋਂ ਸੰਕੇਤ ਮਿਲੇ ਹਨ ਕਿ ਗੰਭੀਰ ਤਣਾਅ ਵਾਲਾਂ ਵਿੱਚ ਰੰਗ ਬਣਾਉਣ ਵਾਲੀਆਂ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਰ ਹਰ ਵਿਅਕਤੀ ਵਿੱਚ ਤਣਾਅ ਕਾਰਨ ਵਾਲ ਚਿੱਟੇ ਹੋਣ, ਇਹ ਜ਼ਰੂਰੀ ਨਹੀਂ ਹੈ।
ਚੰਗੀ ਨੀਂਦ ਲੈਣਾ, ਸਰੀਰਕ ਸਰਗਰਮੀ ਬਣਾਈ ਰੱਖਣਾ ਅਤੇ ਤਣਾਅ ਨੂੰ ਕਾਬੂ ਵਿੱਚ ਰੱਖਣਾ ਸਮੁੱਚੀ ਸਿਹਤ ਲਈ ਲਾਭਦਾਇਕ ਹੈ। ਹਾਲਾਂਕਿ, ਇਨ੍ਹਾਂ ਆਦਤਾਂ ਨਾਲ ਚਿੱਟੇ ਵਾਲਾਂ ਨੂੰ ਰੋਕਣ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ।
ਇੱਕ ਵਾਰ ਵਾਲਾਂ ਦੀਆਂ ਜੜ੍ਹਾਂ ਵਿੱਚ ਮੇਲਾਨਿਨ ਬਣਨ ਦੀ ਪ੍ਰਕਿਰਿਆ ਕਾਫ਼ੀ ਘੱਟ ਹੋ ਜਾਵੇ, ਤਾਂ ਵਾਲਾਂ ਦਾ ਮੁੜ ਕੁਦਰਤੀ ਰੰਗ ਵਿੱਚ ਆਉਣਾ ਆਸਾਨ ਨਹੀਂ ਹੁੰਦਾ। ਫਿਲਹਾਲ ਉਮਰ ਜਾਂ ਜੈਨੇਟਿਕ ਕਾਰਨਾਂ ਕਰਕੇ ਚਿੱਟੇ ਹੋਏ ਵਾਲਾਂ ਨੂੰ ਪੱਕੇ ਤੌਰ ‘ਤੇ ਮੁੜ ਕਾਲਾ ਕਰਨ ਦਾ ਕੋਈ ਭਰੋਸੇਯੋਗ ਤਰੀਕਾ ਸਾਬਤ ਨਹੀਂ ਹੈ।
ਜੇ ਵਾਲਾਂ ਦੇ ਚਿੱਟੇ ਹੋਣ ਪਿੱਛੇ ਪੋਸ਼ਕ ਤੱਤਾਂ ਦੀ ਕਮੀ ਜਾਂ ਕੋਈ ਹੋਰ ਇਲਾਜਯੋਗ ਸਮੱਸਿਆ ਹੈ, ਤਾਂ ਉਸ ਦਾ ਇਲਾਜ ਅੱਗੇ ਹੋਣ ਵਾਲੇ ਬਦਲਾਅ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਾਲਾਂ ਨੂੰ ਰੰਗਣ ਵਾਲੇ ਉਤਪਾਦ ਚਿੱਟੇ ਵਾਲਾਂ ਨੂੰ ਲੁਕਾ ਸਕਦੇ ਹਨ, ਪਰ ਉਹ ਵਾਲਾਂ ਦੀਆਂ ਜੜ੍ਹਾਂ ਵਿੱਚ ਮੇਲਾਨਿਨ ਦਾ ਉਤਪਾਦਨ ਨਹੀਂ ਵਧਾਉਂਦੇ।
ਜੇ ਬਹੁਤ ਘੱਟ ਉਮਰ ਵਿੱਚ ਵਾਲ ਤੇਜ਼ੀ ਨਾਲ ਚਿੱਟੇ ਹੋਣ ਲੱਗਣ ਜਾਂ ਇਸ ਦੇ ਨਾਲ ਵਾਲ ਝੜਨ, ਬਹੁਤ ਜ਼ਿਆਦਾ ਥਕਾਵਟ ਜਾਂ ਚਮੜੀ ਵਿੱਚ ਬਦਲਾਅ ਵਰਗੇ ਲੱਛਣ ਵੀ ਹੋਣ, ਤਾਂ ਡਾਕਟਰ ਜਾਂ ਚਮੜੀ ਦੇ ਮਾਹਿਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਲੱਛਣਾਂ ਅਤੇ ਮੈਡੀਕਲ ਇਤਿਹਾਸ ਦੇ ਆਧਾਰ ‘ਤੇ ਡਾਕਟਰ ਖ਼ੂਨ ਦੀ ਜਾਂਚ ਜਾਂ ਹੋਰ ਲੋੜੀਂਦੇ ਟੈਸਟ ਕਰਵਾਉਣ ਦੀ ਸਲਾਹ ਦੇ ਸਕਦੇ ਹਨ। ਹਰ ਕਿਸੇ ਨੂੰ ਸਾਰੀਆਂ ਜਾਂਚਾਂ ਦੀ ਲੋੜ ਨਹੀਂ ਹੁੰਦੀ।
ਛੋਟੀ ਉਮਰ ਵਿੱਚ ਵਾਲ ਚਿੱਟੇ ਹੋਣ ਪਿੱਛੇ ਜੈਨੇਟਿਕ ਕਾਰਨ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਤੋਂ ਇਲਾਵਾ ਪੋਸ਼ਕ ਤੱਤਾਂ ਦੀ ਕਮੀ ਅਤੇ ਕੁਝ ਸਿਹਤ ਸਮੱਸਿਆਵਾਂ ਵੀ ਇਸ ਨਾਲ ਜੁੜੀਆਂ ਹੋ ਸਕਦੀਆਂ ਹਨ। ਇਸ ਲਈ ਕਿਸੇ ਇੱਕ ਤੇਲ, ਘਰੇਲੂ ਨੁਸਖ਼ੇ ਜਾਂ ਸਪਲੀਮੈਂਟ ‘ਤੇ ਨਿਰਭਰ ਰਹਿਣ ਦੀ ਬਜਾਏ ਪਹਿਲਾਂ ਅਸਲ ਕਾਰਨ ਨੂੰ ਸਮਝਣਾ ਜ਼ਰੂਰੀ ਹੈ।
ਜ਼ਰੂਰੀ ਗੱਲ: ਵਾਲਾਂ ਦਾ ਚਿੱਟਾ ਹੋਣਾ ਹਮੇਸ਼ਾ ਕਿਸੇ ਬਿਮਾਰੀ ਦਾ ਸੰਕੇਤ ਨਹੀਂ ਹੁੰਦਾ। ਸੰਤੁਲਿਤ ਖੁਰਾਕ, ਸਿਹਤਮੰਦ ਜੀਵਨਸ਼ੈਲੀ ਅਤੇ ਲੋੜ ਪੈਣ ‘ਤੇ ਡਾਕਟਰੀ ਜਾਂਚ ਵਾਲਾਂ ਦੀ ਸਿਹਤ ਦਾ ਧਿਆਨ ਰੱਖਣ ਵਿੱਚ ਮਦਦ ਕਰ ਸਕਦੇ ਹਨ।
10/18/2026
ਮੌਸਮ📍 ਪੰਜਾਬ
ਪੰਜਾਬ: ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ ਅਤੇ ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਦੁਪਹਿਰ ਵੇਲੇ ਮੌਸਮ ਗਰਮ ਰਹਿੰਦਾ ਹੈ, ਉੱਥੇ ਹੀ ਸਵੇਰ ਅਤੇ ਸ਼ਾਮ ਦੇ ਸਮੇਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।
ਪੰਜਾਬ: ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ ਅਤੇ ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਦੁਪਹਿਰ ਵੇਲੇ ਮੌਸਮ ਗਰਮ ਰਹਿੰਦਾ ਹੈ, ਉੱਥੇ ਹੀ ਸਵੇਰ ਅਤੇ ਸ਼ਾਮ ਦੇ ਸਮੇਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਦੌਰਾਨ, ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਭਰ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਇਸ ਸਮੇਂ ਦੌਰਾਨ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ।
ਵਿਭਾਗ ਨੇ 22 ਅਕਤੂਬਰ ਤੱਕ ਮੀਂਹ ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਹੋਈ ਬਰਫ਼ਬਾਰੀ ਤੋਂ ਬਾਅਦ ਪੰਜਾਬ ਵਿੱਚ ਤਾਪਮਾਨ ਡਿੱਗ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧਣ ਦੀ ਸੰਭਾਵਨਾ ਹੈ। ਅਜਿਹਾ ਲੱਗ ਰਿਹਾ ਹੈ ਕਿ ਇਸ ਸਾਲ ਸਰਦੀ ਦੀ ਠੰਡ ਸਮੇਂ ਤੋਂ ਪਹਿਲਾਂ ਆ ਸਕਦੀ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਦੇ ਨਾਲ, ਬਿਜਲੀ ਦੀ ਮੰਗ ਵਿੱਚ ਵੀ ਕਮੀ ਦੇਖੀ ਗਈ ਹੈ।
10/18/2026