ਪੰਜਾਬ📍 ਪੰਜਾਬ
ਪੁੰਛ ਜ਼ਿਲ੍ਹੇ ‘ਚ ਮਿਲੀ ਲੈਂਡਮਾਈਨ , ਸੁਰੱਖਿਅਤ ਢੰਗ ਨਾਲ ਕੀਤਾ ਗਿਆ ਨਸ਼ਟ
ਪੁੰਛ: ਪੁੰਛ ਜ਼ਿਲ੍ਹੇ ਵਿੱਚ ਇੱਕ ਪੁਰਾਣੀ ਬਾਰੂਦੀ ਸੁਰੰਗ (ਲੈਂਡਮਾਈਨ) ਮਿਲੀ ਹੈ। ਸੁਰੱਖਿਆ ਬਲ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਨੂੰ ਸੁਰੱਖਿਅਤ ਘੇਰੇ ਵਿੱਚ ਲੈ ਲਿਆ।

ਪੁੰਛ: ਪੁੰਛ ਜ਼ਿਲ੍ਹੇ ਵਿੱਚ ਇੱਕ ਪੁਰਾਣੀ ਬਾਰੂਦੀ ਸੁਰੰਗ (ਲੈਂਡਮਾਈਨ) ਮਿਲੀ ਹੈ। ਸੁਰੱਖਿਆ ਬਲ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਨੂੰ ਸੁਰੱਖਿਅਤ ਘੇਰੇ ਵਿੱਚ ਲੈ ਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਪੁਰਾਣੀ ਬਾਰੂਦੀ ਸੁਰੰਗ ਪੁੰਛ ਜ਼ਿਲ੍ਹੇ ਦੇ ਮੇਂਧਰ ਇਲਾਕੇ ਵਿੱਚ ‘ਬਸੁਨੀ ਟਾਪ’ ਵਿਖੇ ਕੰਡਿਆਲੀ ਤਾਰ ਦੇ ਨੇੜੇ ਮਿਲੀ, ਇਸ ਨੂੰ ਬੰਬ ਨਕਾਰਾ ਕਰਨ ਵਾਲੇ ਦਸਤੇ (ਬੰਬ ਡਿਸਪੋਜ਼ਲ ਸਕੁਐਡ) ਵੱਲੋਂ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਫੌਜ ਨੂੰ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇਸ ਬਾਰੂਦੀ ਸੁਰੰਗ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਬੁਲਾਇਆ ਗਿਆ ਅਤੇ ਵਿਸਫੋਟਕ ਨੂੰ ਮੌਕੇ ‘ਤੇ ਹੀ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਗਿਆ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਰੂਦੀ ਸੁਰੰਗ ਦੇ ਸਰੋਤ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।
