📰 10/08/2026
ਵਿਦੇਸ਼📍 ਪੰਜਾਬ

ਫਰੌਤੀਆਂ ਮੰਗਣ ਵਾਸਤੇ ਨਾਮ ਬਣਾਉਣ ਲਈ ਕੀਤਾ ਗਿਆ ਮੈਡ ਸੰਧੂ ਦਾ ਕ*ਤਲ ?

ਕੀ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨ ਲਈ ਵਿਰਾਟ ਕੋਹਲੀ ਨੇ ਲਏ 5 ਕਰੋੜ ਰੁਪਏ? ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਸਨਸਨੀਖੇਜ਼ ਕ*ਤਲ ਕੇਸ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।
ਫਰੌਤੀਆਂ ਮੰਗਣ ਵਾਸਤੇ ਨਾਮ ਬਣਾਉਣ ਲਈ ਕੀਤਾ ਗਿਆ ਮੈਡ ਸੰਧੂ ਦਾ ਕ*ਤਲ ?

ਕੀ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨ ਲਈ ਵਿਰਾਟ ਕੋਹਲੀ ਨੇ ਲਏ 5 ਕਰੋੜ ਰੁਪਏ?

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਸਨਸਨੀਖੇਜ਼ ਕ*ਤਲ ਕੇਸ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।

ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ (ਲੋਹੀਆਂ ਖਾਸ, ਜਲੰਧਰ ਦਿਹਾਤੀ) ਨੂੰ ਅਹਿਮਦਾਬਾਦ (ਗੁਜਰਾਤ) ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਮੁਤਾਬਕ ਕੇਸ ਵਿੱਚ ਸ਼ਾਮਲ ਦੂਜੇ ਮੁੱਖ ਸ਼ੂਟਰ ਦੀ ਵੀ ਪੂਰੀ ਪਛਾਣ (ਫ਼ੋਟੋਗ੍ਰਾਫ਼ਸ ਤੇ ਵੇਰਵੇ) ਹੋ ਚੁੱਕੀ ਹੈ ਅਤੇ ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਬਾਹਰ ਬੈਠੇ ਬਦਮਾਸ਼ਾਂ ਨੇ ਅਮਨਦੀਪ ਦੇ ਖਾਤੇ ‘ਚ ₹16,000 ਭੇਜੇ ਸਨ। ਅਮਨਦੀਪ ਨੇ ₹11,000 ਆਪਣੇ ਭਰਾ ਪਰਮਿੰਦਰ ਕਾਕਾ ਨੂੰ ਟ੍ਰਾਂਸਫਰ ਕੀਤੇ ਅਤੇ ₹5,000 ਹਥਿਆਰ ਤੇ ਲੌਜਿਸਟਿਕਸ ਪ੍ਰੋਵਾਈਡ ਕਰਨ ਵਾਲੇ ਪਰਮਵੀਰ ਨੂੰ ਦਿੱਤੇ।

ਵਾਰਦਾਤ ਤੋਂ ਬਾਅਦ ਅਹਿਮਦਾਬਾਦ ‘ਚ ਪੈਸੇ ਖ਼ਤਮ ਹੋਣ ‘ਤੇ ਪਰਮਿੰਦਰ ਨੇ ਆਪਣੇ ਭਰਾ ਅਮਨਦੀਪ ਤੋਂ ਪੈਸੇ ਮੰਗੇ। ਅਮਨਦੀਪ ਪਹਿਲਾਂ ਹੀ ਪੁਲਿਸ ਹਿਰਾਸਤ ‘ਚ ਸੀ, ਇਸ ਲਈ ਪੁਲਿਸ ਨੇ ਅਮਨਦੀਪ ਦੇ ਫੋਨ ਤੋਂ ਇੱਕ ਸਕੈਨਰ ਕਿਊਆਰ ਕੋਡ ਭੇਜਿਆ। ਜਿਵੇਂ ਹੀ ਕਾਕਾ ਨੇ ਕੋਡ ਸਕੈਨ ਕੀਤਾ, ਉਸ ਦੀ ਲੋਕੇਸ਼ਨ ਟ੍ਰੈਕ ਹੋ ਗਈ ਅਤੇ ਗੁਜਰਾਤ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਕਾਬੂ ਕਰ ਲਿਆ।

ਬਲਰਾਜ ਸਿੰਘ ਬੰਟੀ ਅਤੇ ਵਿਕਾਸ ਸਿੰਘ ਨੇ ਸਟਾਰਬਕਸ ਤੋਂ ਲੈ ਕੇ ਚਾਹ ਦੀਆਂ ਰੇੜ੍ਹੀਆਂ ਤੱਕ 2-3 ਦਿਨ ਮੈਡ ਸੰਧੂ ਦੀ ਲਗਾਤਾਰ ਰੈਕੀ ਕੀਤੀ ਸੀ। ਹਥਿਆਰ ਪਰਮਵੀਰ ਅਤੇ ਬਲਜਿੰਦਰ ਦੁਆਰਾ ਪਹੁੰਚਾਏ ਗਏ ਸਨ।

ਪੁਲਿਸ ਨੂੰ ਗੁਮਰਾਹ ਕਰਨ ਲਈ ਮੁਲਜ਼ਮਾਂ ਨੇ ਕਈ ਥਾਵਾਂ ‘ਤੇ ਕੱਚੇ ਰਸਤੇ ਲਏ ਅਤੇ ਬਠਿੰਡਾ ਸਿਕਸ-ਲੇਨ ਰੋਡ ‘ਤੇ ਉਲਟ ਸਾਈਡ ਗੱਡੀਆਂ ਚਲਾਈਆਂ। ਪੁਲਿਸ ਟੀਮਾਂ ਨੇ ਲਗਾਤਾਰ ਸਵਾ ਸੌ ਕਿਲੋਮੀਟਰ ਤੱਕ ਸੀ.ਸੀ.ਟੀ.ਵੀ. ਟ੍ਰੇਲ ਨੂੰ ਸੰਜੀਦਗੀ ਨਾਲ ਫਾਲੋ ਕਰਕੇ ਕੇਸ ਕ੍ਰੈਕ ਕੀਤਾ।

* ਕਤਲ ਦਾ ਮਕਸਦ: ਪੁਲਿਸ ਅਨੁਸਾਰ ਮੁੱਖ ਮਕਸਦ ਇਲਾਕੇ ‘ਚ ਆਪਣਾ ਨਾਂ ਬਣਾਉਣਾ ਅਤੇ ਦਹਿਸ਼ਤ ਫੈਲਾਉਣਾ ਲੱਗਦਾ ਹੈ, ਤਾਂ ਜੋ ਅੱਗੇ ਚੱਲ ਕੇ ਬਿਜ਼ਨਸਮੈਨਾਂ ਤੋਂ ਫਿਰੌਤੀਆਂ ਮੰਗੀਆਂ ਜਾ ਸਕਣ।

* ਗੈਂਗਸਟਰ ਲਿੰਕ: ਕੇਸ ਵਿੱਚ ਗੋਲਡੀ ਢਿੱਲੋਂ ਅਤੇ ਬਾਹਰ ਬੈਠੇ ਹੋਰ ਗੈਂਗਸਟਰਾਂ ਦੇ ਕਨੈਕਸ਼ਨ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

* ਰਿਕਵਰੀ: ਵਾਰਦਾਤ ਵਿੱਚ ਵਰਤੇ ਗਏ 4 ਪਿਸਤੌਲ (30 ਬੋਰ) ਅਤੇ 2 ਮੋਟਰਸਾਈਕਲ (ਪਲਸਰ ਤੇ ਸਪਲੈਂਡਰ) ਰਿਕਵਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੀਬੀਆਈ ਸੰਮਨ 'ਤੇ ਪੇਸ਼ ਨਾ ਹੋਏ ਮਾਨ ਦੇ ਓਐਸਡੀ ਰਾਜਬੀਰ ਘੁੰਮਣਪੜ੍ਹੋ →
ਫੂਡ ਇੰਸਪੈਕਟਰ ਨੂੰ ਵਾਪਸ ਲਿਆਉਣਸਮਾਜ ਸੇਵੀ ਤੇ ਹੋਰਨਾ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾਪੜ੍ਹੋ →
ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਸੁਣਵਾਈ ਟਲੀ, ਫੈਸਲੇ ਨੂੰ ਦਿੱਤੀ ਹੈ ਚੁਣੌਤੀਪੜ੍ਹੋ →
ਪੰਜਾਬ ਪੰਜਾਬ ਸੀਐਮ ਦਫਤਰ 'ਚ ਕਥਿਤ ਕਰਪਸ਼ਨ ਨਾਲ ਜੁੜੀ ਚੈਟਿੰਗ, ਆਈਏਐਸ ਸ਼ੇਨਾ ਅਗਰਵਾਲ ਦੀ ਥਾਂ ਵਿੰਮੀ ਭੁੱਲਰ ਨੂੰ ਲਾ ਦਿਓਪੜ੍ਹੋ →
ਬੈਂਗਲੁਰੂ, ਹੈਦਰਾਬਾਦ ਤੇ ਦੁਬਈ ਨੇ ਬਦਲੀ ਮਹਿਲਾ ਦੀ ਜ਼ਿੰਦਗੀ, ਹਰ ਸ਼ਹਿਰ ਨੇ ਸਿਖਾਇਆ ਖਾਸ ਸਬਕਪੜ੍ਹੋ →
30 ਨੂੰ ਪਾਰ ਕਰਦੇ ਹੀ ਔਰਤਾਂ ‘ਚ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਕੈਲਸ਼ੀਅਮ , ਸਰੀਰ ‘ਚ ਦਿਖਾਈ ਦੇਣ ਵਾਲੇ ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼ਪੜ੍ਹੋ →