📰 10/08/2026
ਪੰਜਾਬ📍 ਪੰਜਾਬ

ਬਾਹਰਲੇ ਸੂਬਿਆਂ ਤੋਂ ਝੋਨਾ ਲਿਆਉਣ ਵਾਲਿਆਂ ਖ਼ਿਲਾਫ਼ ਐਫ.ਆਈ.ਆਰ. ਦਰਜ

ਫ਼ਾਜ਼ਿਲਕਾ, 8 ਅਕਤੂਬਰ (ਬਲਜੀਤ ਸਿੰਘ) - ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਮੰਡੀਆਂ ਵਿਚ ਪੰਜਾਬ ਤੋਂ ਬਾਹਰੋਂ ਲਿਆਂਦੇ ਝੋਨੇ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਫ਼ਾਜ਼ਿਲਕਾ, 8 ਅਕਤੂਬਰ (ਬਲਜੀਤ ਸਿੰਘ) - ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਮੰਡੀਆਂ ਵਿਚ ਪੰਜਾਬ ਤੋਂ ਬਾਹਰੋਂ ਲਿਆਂਦੇ ਝੋਨੇ ਦੀ ਵਿਕਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਸਿੱਧੀ ਨਿਗਰਾਨੀ ਹੇਠ ਸੰਬੰਧਿਤ ਵਿਭਾਗਾਂ ਦੀਆਂ ਟੀਮਾਂ ਵਲੋਂ ਮੰਡੀਆਂ ਅਤੇ ਆਸ-ਪਾਸ ਦੇ ਖੇਤਰਾਂ ਵਿਚ ਝੋਨੇ ਦੀ ਆਮਦ ’ਤੇ ਨਜ਼ਰ ਰੱਖੀ ਜਾ ਰਹੀ ਹੈ ਇਸ ਦੇ ਨਾਲ ਹੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਸੈਂਟ੍ਰਲ ਵਿਜੀਲੈਂਸ ਕਮੇਟੀ ਵਲੋਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਪਿਛਲੇ ਦਿਨੀ ਸੈਂਟ੍ਰਲ ਵਿਜੀਲੈਂਸ ਕਮੇਟੀ ਦੇ ਟੀਮ ਮੈਂਬਰਾਂ ਵਲੋਂ ਵੀ ਜਲਾਲਾਬਾਦ ਵਿਖੇ ਝੋਨੇ ਦੀ ਪੜਤਾਲ ਕੀਤੀ ਗਈ ਤਾਂ ਜੋ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਦੀ ਪੰਜਾਬ ਦੀਆਂ ਮੰਡੀਆਂ ਵਿਚ ਵਿਕਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤਾ ਜਾ ਸਕੇ।

ਇਸੇ ਮੁਹਿੰਮ ਤਹਿਤ ਮਾਰਕੀਟ ਕਮੇਟੀ ਜਲਾਲਾਬਾਦ ਵਲੋਂ ਪੰਜਾਬ ਤੋਂ ਬਾਹਰ ਦਾ ਝੋਨਾ ਲੈ ਕੇ ਆ ਰਹੀ ਇਕ ਟਰਾਲੀ ਕਾਬੂ ਕੀਤੀ ਗਈ ਸੀ। ਜਾਂਚ ਉਪਰੰਤ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਇਸ ਸੰਬੰਧੀ ਗਲਤ ਢੰਗ ਨਾਲ ਬਾਹਰਲੇ ਸੂਬੇ ਦਾ ਝੋਨਾ ਪੰਜਾਬ ਦੀ ਮੰਡੀ ਵਿਚ ਲਿਆਉਣ ਵਾਲੇ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਪ੍ਰਸ਼ਾਸਨ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਬਾਹਰੋਂ ਝੋਨਾ ਲਿਆਉਣ ਜਾਂ ਉਸ ਦੀ ਪੰਜਾਬ ਵਿਚ ਵਿਕਰੀ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪ੍ਰਸ਼ਾਸਨ ਵਲੋਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਵਲੋਂ ਮੰਡੀਆਂ ਵਿਚ ਲਿਆਂਦਾ ਗਿਆ ਝੋਨਾ ਸੁਚਾਰੂ ਢੰਗ ਨਾਲ ਖ਼ਰੀਦਿਆ ਜਾਵੇ ਅਤੇ ਖ਼ਰੀਦ ਏਜੰਸੀਆਂ ਵਲੋਂ ਸਮੇਂ ਸਿਰ ਲਿਫਟਿੰਗ ਕੀਤੀ ਜਾਵੇ। ਇਸ ਦੇ ਨਾਲ ਹੀ ਮੰਡੀਆਂ ਵਿਚ ਆਉਣ ਵਾਲੇ ਝੋਨੇ ਦੀ ਗੁਣਵੱਤਾ ਅਤੇ ਸਰੋਤ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨ ਵੀਰਾਂ ਨੂੰ ਇਹ ਅਪੀਲ ਵੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਹੀ ਕੱਟਣ ਤੇ ਉਸ ਉਪਰੰਤ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਫ਼ਸਲ ਦੀ ਵਿਕਰੀ ਤੁਰੰਤ ਯਕੀਨੀ ਬਣਾਈ ਜਾ ਸਕੇ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੀਬੀਆਈ ਸੰਮਨ 'ਤੇ ਪੇਸ਼ ਨਾ ਹੋਏ ਮਾਨ ਦੇ ਓਐਸਡੀ ਰਾਜਬੀਰ ਘੁੰਮਣਪੜ੍ਹੋ →
ਫੂਡ ਇੰਸਪੈਕਟਰ ਨੂੰ ਵਾਪਸ ਲਿਆਉਣਸਮਾਜ ਸੇਵੀ ਤੇ ਹੋਰਨਾ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾਪੜ੍ਹੋ →
ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਸੁਣਵਾਈ ਟਲੀ, ਫੈਸਲੇ ਨੂੰ ਦਿੱਤੀ ਹੈ ਚੁਣੌਤੀਪੜ੍ਹੋ →
ਪੰਜਾਬ ਪੰਜਾਬ ਸੀਐਮ ਦਫਤਰ 'ਚ ਕਥਿਤ ਕਰਪਸ਼ਨ ਨਾਲ ਜੁੜੀ ਚੈਟਿੰਗ, ਆਈਏਐਸ ਸ਼ੇਨਾ ਅਗਰਵਾਲ ਦੀ ਥਾਂ ਵਿੰਮੀ ਭੁੱਲਰ ਨੂੰ ਲਾ ਦਿਓਪੜ੍ਹੋ →
ਬੈਂਗਲੁਰੂ, ਹੈਦਰਾਬਾਦ ਤੇ ਦੁਬਈ ਨੇ ਬਦਲੀ ਮਹਿਲਾ ਦੀ ਜ਼ਿੰਦਗੀ, ਹਰ ਸ਼ਹਿਰ ਨੇ ਸਿਖਾਇਆ ਖਾਸ ਸਬਕਪੜ੍ਹੋ →
30 ਨੂੰ ਪਾਰ ਕਰਦੇ ਹੀ ਔਰਤਾਂ ‘ਚ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਕੈਲਸ਼ੀਅਮ , ਸਰੀਰ ‘ਚ ਦਿਖਾਈ ਦੇਣ ਵਾਲੇ ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼ਪੜ੍ਹੋ →