📰 10/08/2026
ਸਿੱਖਿਆ📍 ਪੰਜਾਬ

9 ਅਕਤੂਬਰ ਨੂੰ 19,200 ਸਕੂਲਾਂ ’ਚ ਮਾਪੇ-ਅਧਿਆਪਕ ਮਿਲਣੀ

9 ਅਕਤੂਬਰ ਨੂੰ ਪੰਜਾਬ ਦੇ 23 ਜ਼ਿਲ੍ਹਿਆਂ ਦੇ 19,200 ਸਰਕਾਰੀ ਸਕੂਲਾਂ ਵਿੱਚ ਮੈਗਾ ਹੋਵੇਗੀ। ਕਰੀਬ 25 ਲੱਖ ਮਾਪਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ 9 ਅਕਤੂਬਰ 2026 ਨੂੰ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਲਗਭਗ 19,200 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮੈਗਾ ‘ਮਾਪੇ-ਅਧਿਆਪਕ ਮਿਲਣੀ’ ਕਰਵਾਈ ਜਾਵੇਗੀ।
9 ਅਕਤੂਬਰ ਨੂੰ 19,200 ਸਕੂਲਾਂ ’ਚ ਮਾਪੇ-ਅਧਿਆਪਕ ਮਿਲਣੀ

9 ਅਕਤੂਬਰ ਨੂੰ ਪੰਜਾਬ ਦੇ 23 ਜ਼ਿਲ੍ਹਿਆਂ ਦੇ 19,200 ਸਰਕਾਰੀ ਸਕੂਲਾਂ ਵਿੱਚ ਮੈਗਾ ਹੋਵੇਗੀ। ਕਰੀਬ 25 ਲੱਖ ਮਾਪਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ 9 ਅਕਤੂਬਰ 2026 ਨੂੰ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਲਗਭਗ 19,200 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮੈਗਾ ‘ਮਾਪੇ-ਅਧਿਆਪਕ ਮਿਲਣੀ’ ਕਰਵਾਈ ਜਾਵੇਗੀ। ਇਸ ਮੈਗਾ ਪੀਟੀਐਮ ਵਿੱਚ ਕਰੀਬ 25 ਲੱਖ ਮਾਪਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

‘ਹਰ ਦਿਨ, ਇੱਕ ਕਦਮ ਅੱਗੇ’ ਥੀਮ ਤਹਿਤ ਹੋਣ ਵਾਲੀ ਇਸ ਪਹਿਲ ਦਾ ਮੁੱਖ ਮਕਸਦ ਮਾਪਿਆਂ ਅਤੇ ਅਧਿਆਪਕਾਂ ਨੂੰ ਇਕੱਠੇ ਬੈਠ ਕੇ ਬੱਚਿਆਂ ਦੀ ਪੜ੍ਹਾਈ ਅਤੇ ਸਮੁੱਚੀ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਦੇਣਾ ਹੈ। ਇਸ ਦੌਰਾਨ ਬੱਚੇ ਦੀਆਂ ਉਪਲਬਧੀਆਂ, ਜਿਨ੍ਹਾਂ ਖੇਤਰਾਂ ਵਿੱਚ ਉਸਨੂੰ ਵਧੇਰੇ ਸਹਾਇਤਾ ਦੀ ਲੋੜ ਹੈ ਅਤੇ ਅੱਗੇ ਦੀ ਪੜ੍ਹਾਈ ਲਈ ਕੀ ਯੋਜਨਾ ਬਣਾਈ ਜਾਵੇ, ਇਨ੍ਹਾਂ ਸਾਰੇ ਪਹਿਲੂਆਂ ’ਤੇ ਚਰਚਾ ਕੀਤੀ ਜਾਵੇਗੀ।

ਮੈਗਾ ਪੀਟੀਐਮ ਦੌਰਾਨ ਅਧਿਆਪਕ ਮਾਪਿਆਂ ਨਾਲ ਵਿਅਕਤੀਗਤ ਮੀਟਿੰਗਾਂ ਕਰਕੇ ਬੱਚੇ ਦਾ ਰਿਪੋਰਟ ਕਾਰਡ ਸਾਂਝਾ ਕਰਨਗੇ। ਇਸ ਦੇ ਨਾਲ ਹੀ ਕਲਾਸ ਵਿੱਚ ਬੱਚੇ ਦੇ ਸਮੁੱਚੇ ਪ੍ਰਦਰਸ਼ਨ, ਹਾਜ਼ਰੀ, ਸਮਰੱਥਾ ਅਤੇ ਸੁਧਾਰ ਦੀ ਲੋੜ ਵਾਲੇ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਅਧਿਆਪਕ ਅਤੇ ਮਾਪੇ ਮਿਲ ਕੇ ਹਰ ਬੱਚੇ ਦੀਆਂ ਵਿਸ਼ੇਸ਼ ਸਿੱਖਣ ਲੋੜਾਂ ਦੇ ਅਨੁਸਾਰ ਯੋਜਨਾ ਤਿਆਰ ਕਰਨਗੇ, ਤਾਂ ਜੋ ਉਸ ਦੀ ਨਿਰੰਤਰ ਤਰੱਕੀ ਯਕੀਨੀ ਬਣਾਈ ਜਾ ਸਕੇ। ਮਾਪਿਆਂ ਨੂੰ ਆਪਣੇ ਸਵਾਲ ਪੁੱਛਣ ਅਤੇ ਘਰ ਵਿੱਚ ਬੱਚੇ ਦੀ ਪੜ੍ਹਾਈ ਵਿੱਚ ਮਦਦ ਕਰਨ ਦੇ ਸੌਖੇ ਤਰੀਕਿਆਂ ਬਾਰੇ ਜਾਣਨ ਦਾ ਮੌਕਾ ਵੀ ਮਿਲੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਮਾਪੇ ਆਪਣੇ ਬੱਚੇ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਮੈਗਾ ਪੀਟੀਐਮ ਹਰ ਬੱਚੇ ਦਾ ਭਵਿੱਖ ਸੰਵਾਰਨ ਅਤੇ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰ ’ਤੇ ਨੰਬਰ ਇੱਕ ਬਣਾਉਣ ਵੱਲ ਇੱਕ ਅਹਿਮ ਮੌਕਾ ਹੈ।

ਉਨ੍ਹਾਂ ਮੁਤਾਬਕ ਜਦੋਂ ਸਕੂਲ ਅਤੇ ਪਰਿਵਾਰ ਮਿਲ ਕੇ ਬੱਚੇ ਦੀ ਸਿੱਖਿਆ ਲਈ ਅਗਲਾ ਕਦਮ ਚੁੱਕਦੇ ਹਨ ਤਾਂ ਬੱਚਿਆਂ ਵਿੱਚ ਵਿਸ਼ਵ ਪੱਧਰ ’ਤੇ ਅੱਗੇ ਵਧਣ ਅਤੇ ਅਗਵਾਈ ਕਰਨ ਲਈ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਦਾ ਧਿਆਨ ਹਰ ਬੱਚੇ ’ਤੇ ਵਿਸ਼ੇਸ਼ ਅਤੇ ਵਿਅਕਤੀਗਤ ਧਿਆਨ ਦੇਣ ਅਤੇ ਉਸ ਦੀ ਪ੍ਰਗਤੀ ਲਈ ਵਿਸ਼ੇਸ਼ ਸਿੱਖਣ ਯੋਜਨਾਵਾਂ ਤਿਆਰ ਕਰਨ ’ਤੇ ਹੈ।

ਉਨ੍ਹਾਂ ਕਿਹਾ ਕਿ ‘ਹਰ ਦਿਨ, ਇੱਕ ਕਦਮ ਅੱਗੇ’ ਸਿਰਫ਼ ਇੱਕ ਵਾਅਦਾ ਨਹੀਂ, ਸਗੋਂ ਹਰ ਵਿਦਿਆਰਥੀ ਦੀ ਸਮਰੱਥਾ ਨੂੰ ਨਿਖਾਰਨ ਅਤੇ ਉਸ ਦੇ ਸਿੱਖਣ ਦੇ ਸਫ਼ਰ ਨੂੰ ਬਿਹਤਰ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਚੁੱਕਿਆ ਗਿਆ ਠੋਸ ਕਦਮ ਹੈ।

ਮੈਗਾ ਪੀਟੀਐਮ ਦੌਰਾਨ ਸਕੂਲਾਂ ਵੱਲੋਂ ਵਿਦਿਆਰਥੀ-ਸਹਾਇਤਾ ਪਹਿਲਕਦਮੀਆਂ ਬਾਰੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਨੂੰ ਸਕੂਲਾਂ ਅਤੇ ਬੱਚਿਆਂ ਦੀ ਸਿੱਖਿਆ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਦੇ ਸਮੇਂ ਅਤੇ ਮਿਹਨਤ ਵਾਸਤੇ ਸਨਮਾਨਿਤ ਕੀਤਾ ਜਾਵੇਗਾ। ਮੈਂਬਰ ਮਾਪਿਆਂ ਤੱਕ ਪਹੁੰਚ ਬਣਾਉਣ ਅਤੇ ਉਨ੍ਹਾਂ ਨੂੰ ਮੈਗਾ ਪੀਟੀਐਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਵਿੱਚ ਸਕੂਲਾਂ ਦੀ ਮਦਦ ਕਰਨਗੇ।

ਇਹ ਮੈਗਾ ਪੀਟੀਐਮ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਕੂਲਾਂ ਅਤੇ ਮਾਪਿਆਂ ਵਿਚਕਾਰ ਸਬੰਧ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹੈ। ਸਰਕਾਰ ਦਾ ਮਕਸਦ ਹੈ ਕਿ ਹਰ ਮਾਪੇ ਨੂੰ ਆਪਣੇ ਬੱਚੇ ਦੀ ਪੜ੍ਹਾਈ ਅਤੇ ਪ੍ਰਗਤੀ ਬਾਰੇ ਸਪੱਸ਼ਟ ਜਾਣਕਾਰੀ ਮਿਲੇ ਅਤੇ ਅਗਲੇ ਪੜਾਅ ’ਤੇ ਬੱਚੇ ਦੀ ਮਦਦ ਕਰਨ ਲਈ ਵਿਹਾਰਕ ਤਰੀਕੇ ਵੀ ਦੱਸੇ ਜਾਣ।

ਸਰਕਾਰ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਅਗਵਾਈ ਵਾਲੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੀਬੀਆਈ ਸੰਮਨ 'ਤੇ ਪੇਸ਼ ਨਾ ਹੋਏ ਮਾਨ ਦੇ ਓਐਸਡੀ ਰਾਜਬੀਰ ਘੁੰਮਣਪੜ੍ਹੋ →
ਫੂਡ ਇੰਸਪੈਕਟਰ ਨੂੰ ਵਾਪਸ ਲਿਆਉਣਸਮਾਜ ਸੇਵੀ ਤੇ ਹੋਰਨਾ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾਪੜ੍ਹੋ →
ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਸੁਣਵਾਈ ਟਲੀ, ਫੈਸਲੇ ਨੂੰ ਦਿੱਤੀ ਹੈ ਚੁਣੌਤੀਪੜ੍ਹੋ →
ਪੰਜਾਬ ਪੰਜਾਬ ਸੀਐਮ ਦਫਤਰ 'ਚ ਕਥਿਤ ਕਰਪਸ਼ਨ ਨਾਲ ਜੁੜੀ ਚੈਟਿੰਗ, ਆਈਏਐਸ ਸ਼ੇਨਾ ਅਗਰਵਾਲ ਦੀ ਥਾਂ ਵਿੰਮੀ ਭੁੱਲਰ ਨੂੰ ਲਾ ਦਿਓਪੜ੍ਹੋ →
ਬੈਂਗਲੁਰੂ, ਹੈਦਰਾਬਾਦ ਤੇ ਦੁਬਈ ਨੇ ਬਦਲੀ ਮਹਿਲਾ ਦੀ ਜ਼ਿੰਦਗੀ, ਹਰ ਸ਼ਹਿਰ ਨੇ ਸਿਖਾਇਆ ਖਾਸ ਸਬਕਪੜ੍ਹੋ →
30 ਨੂੰ ਪਾਰ ਕਰਦੇ ਹੀ ਔਰਤਾਂ ‘ਚ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਕੈਲਸ਼ੀਅਮ , ਸਰੀਰ ‘ਚ ਦਿਖਾਈ ਦੇਣ ਵਾਲੇ ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼ਪੜ੍ਹੋ →