📰 10/01/2026
ਪੰਜਾਬ📍 ਪੰਜਾਬ

ਹਮਲਾਵਰਾਂ ਦੀ ਗ੍ਰਿਫ਼ਤਾਰ ਨਾ ਹੋਣ ਤੋਂ ਨਿਰਾਸ਼ 'ਆਪ' ਸਰਪੰਚ ਨੇ ਦਿੱਤਾ ਅਸਤੀਫ਼ਾਜਾਨਲੇਵਾ ਹਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮੀ ਤੋਂ ਨਾਰਾਜ਼ ਹੋ ਕੇ, ਫਾਜ਼ਿਲਕਾ ਦੇ 'ਆਪ' ਸਰਪੰਚ ਸੁਧੀਰ ਕੁਕਨਾ ਅਤੇ ਉਨ੍ਹਾਂ ਦੀ ਮਾਤਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਜਾਨਲੇਵਾ ਹਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮੀ ਤੋਂ ਨਾਰਾਜ਼ ਹੋ ਕੇ, ਫਾਜ਼ਿਲਕਾ ਦੇ 'ਆਪ' ਸਰਪੰਚ ਸੁਧੀਰ ਕੁਕਨਾ ਅਤੇ ਉਨ੍ਹਾਂ ਦੀ ਮਾਤਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਆਪਣੇ ਉੱਤੇ ਜਾਨਲੇਵਾ ਹਮਲਾ ਹੋਣ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ ਦੇ ਰੋਸ ਵਜੋਂ ਪਿੰਡ ਭਾਗਸਰ ਦੇ ਨੌਜਵਾਨ ਸਰਪੰਚ ਸੁਧੀਰ ਕੂਕਣਾ ਅਤੇ ਉਸਦੀ ਮਾਤਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਸੁਧੀਰ ਕੂਕਣਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦੇ ਖਾਸ ਹਨ ਅਤੇ ਵਰਤਮਾਨ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਆਬਜ਼ਰਵਰ ਹਨ, ਜਦੋਂ ਕਿ ਉਨ੍ਹਾਂ ਦੀ ਮਾਤਾ ਇੰਦਰਾ ਦੇਵੀ ਜ਼ਿਲ੍ਹਾ ਪ੍ਰੀਸ਼ਦ ਦੀ ਉਪ ਚੇਅਰਮੈਨ ਹਨ।

ਦੱਸ ਦੇਈਏ ਕਿ 21 ਸਤੰਬਰ ਨੂੰ ਸੁਧੀਰ ਕੂਕਣਾ ਉੱਤੇ ਉਸ ਸਮੇਂ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਸਨ, ਜਦੋਂ ਉਹ ਆਪਣੇ ਸਾਥੀਆਂ ਨਾਲ ਘਰ ਦੇ ਬਾਹਰ ਵਿਹੜੇ ਵਿੱਚ ਬੈਠ ਕੇ ਮੀਟਿੰਗ ਕਰ ਰਹੇ ਸਨ। ਪੁਲਿਸ ਨੇ ਭਾਗਸਰ ਦੇ ਹੀ ਇੱਕ ਵਿਅਕਤੀ ਅਰੁਣ ਮਾਕੜ ਦੇ ਖਿਲਾਫ ਧਾਰਾ 307 ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਪਰ ਅਜੇ ਤੱਕ ਗ੍ਰਿਫਤਾਰੀ ਨਾ ਹੋਣ ਦੇ ਚਲਦੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।

ਵੀਰਵਾਰ ਨੂੰ ਸਰਪੰਚ ਸੁਧੀਰ ਕੂਕਣਾ ਨੇ ਆਪਣੇ 11 ਸਾਲ ਦੇ ਬੱਚੇ ਅਤੇ ਪਰਿਵਾਰ ਸਮੇਤ ਥਾਣਾ ਬਹਾਵਵਾਲਾ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਧਰਨੇ ਵਿੱਚ ਉਨ੍ਹਾਂ ਦੇ ਪਿੰਡ ਦੀਆਂ ਔਰਤਾਂ ਅਤੇ ਪੁਰਸ਼ਾਂ ਨੇ ਵੀ ਸਮਰਥਨ ਵਿੱਚ ਸਾਥ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਵਿੱਚ ਰਹਿੰਦੇ ਹੋਏ ਅਤੇ ਅਹੁਦੇਦਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਆਮ ਲੋਕ ਕੀ ਉਮੀਦ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ।

ਥਾਣਾ ਬਹਾਵਵਾਲਾ ਦੇ ਇੰਚਾਰਜ ਰਵਿੰਦਰ ਸ਼ਰਮਾ ਨੇ ਕਿਹਾ ਕਿ ਸਰਪੰਚ ਉੱਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪਿੰਡ ਦੇ ਹੀ ਨਿਵਾਸੀ ਅਰੁਣ ਮਾਕੜ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਹਰ ਤਕਨੀਕ ਨਾਲ ਹਮਲਾਵਰਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਭਾਜਪਾ ਜਵਾਬ ਦੇਵੇ ਕਿ ਨਸ਼ੇ ਕਿੱਥੋਂ ਆ ਰਹੇ ਹਨ, ਬੀਜੇਪੀ ਆਪਣੀ ‘ਨਸ਼ਾ ਮੁਕਤ ਯਾਤਰਾ’ ਗੁਜਰਾਤ ਤੋਂ ਸ਼ੁਰੂ ਕਿਉਂ ਨਹੀਂ ਕਰਦੀ : ਕੁਲਦੀਪ ਸਿੰਘ ਧਾਲੀਵਾਲਪੜ੍ਹੋ →
ਸੀਐਮ ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤਪੜ੍ਹੋ →
ਯੂਥ ਆਗੂ ਦੀ ਅਗਵਾਈ ਵਿੱਚ ਸੈਂਕੜੇ ਨੌਜਵਾਨ ਵੱਖ-ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲਪੜ੍ਹੋ →
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ‘ਕਾਰਨ ਦੱਸੋ ਨੋਟਿਸਪੜ੍ਹੋ →
ਬਜ਼ੁਰਗਾਂ ਲਈ ਬਿਹਤਰ ਨੀਤੀਆਂ ਦੀ ਲੋੜਪੜ੍ਹੋ →
ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼, 7 ਪਿਸਤੌਲਾਂ ਸਮੇਤ 4 ਗ੍ਰਿਫ਼ਤਾਰਪੜ੍ਹੋ →