📰 09/30/2026
ਖੇਤੀਬਾੜੀ📍 ਪੰਜਾਬ

ਕੇਂਦਰੀ ਕੈਬਨਿਟ ਵੱਲੋਂ ਖਰੀਦ ਸੀਜ਼ਨ 2027-28 ਲਈ ਹਾੜ੍ਹੀ ਦੀਆਂ ਫ਼ਸਲਾਂ ਦੀ ਵਿੱਚ ਵਾਧਾ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਖਰੀਦ ਸੀਜ਼ਨ 2027-28 ਲਈ ਹਾੜ੍ਹੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਕੈਬਨਿਟ ਵੱਲੋਂ ਖਰੀਦ ਸੀਜ਼ਨ 2027-28 ਲਈ ਹਾੜ੍ਹੀ ਦੀਆਂ ਫ਼ਸਲਾਂ ਦੀ ਵਿੱਚ ਵਾਧਾ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਖਰੀਦ ਸੀਜ਼ਨ 2027-28 ਲਈ ਹਾੜ੍ਹੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਤੇਲ-ਬੀਜ ਫ਼ਸਲ ਕੁਸੁੰਭਾ (ਸੈਫਲਾਵਰ) ਦੇ ਭਾਅ ਵਿੱਚ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਸਰਕਾਰ ਨੇ ਕਿਹਾ ਕਿ ਇਸ ਵਾਧੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਲਾਹੇਵੰਦ ਮੁੱਲ ਦਿਵਾਉਣਾ ਅਤੇ ਰਵਾਇਤੀ ਫ਼ਸਲਾਂ ਤੋਂ ਹਟ ਕੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਹੈ।

ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੇਪਸੀਡ ਅਤੇ ਸਰ੍ਹੋਂ ਦੇ ਭਾਅ ਵਿੱਚ 413 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਐੱਮ ਐੱਸ ਪੀ 6,613 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਉੱਥੇ ਹੀ ਮਸਰ ਦੀ ਦਾਲ ਦੀ ਐੱਮ ਐੱਸ ਪੀ ਵਿੱਚ 390 ਰੁਪਏ ਦਾ ਇਜ਼ਾਫ਼ਾ ਕਰਕੇ ਇਸ ਨੂੰ 7,390 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਜੌਂ ਦੀ ਐੱਮ ਐੱਸ ਪੀ ਵਿੱਚ 136 ਰੁਪਏ ਦਾ ਵਾਧਾ ਕਰਕੇ ਇਸ ਨੂੰ 2,286 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜਦਕਿ ਛੋਲਿਆਂ ਦੇ ਭਾਅ ਵਿੱਚ 83 ਰੁਪਏ ਦਾ ਵਾਧਾ ਕਰਕੇ ਇਸ ਨੂੰ 5,958 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਗਿਆ ਹੈ। ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਐੱਮ ਐੱਸ ਪੀ ਵਿੱਚ ਸਭ ਤੋਂ ਘੱਟ 25 ਰੁਪਏ ਦਾ ਮਾਮੂਲੀ ਵਾਧਾ ਹੋਇਆ ਹੈ, ਜਿਸ ਨਾਲ ਇਸ ਦੀ ਐੱਮ ਐੱਸ ਪੀ ਹੁਣ 2,610 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

ਸਰਕਾਰ ਨੇ ਅਨਾਜ ਤੋਂ ਇਲਾਵਾ ਹੋਰ ਫਸਲਾਂ ਅਤੇ ਫਸਲ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਦਾਲਾਂ ਅਤੇ ਤੇਲ ਬੀਜਾਂ ਲਈ ਐੱਮ ਐੱਸ ਪੀ ਵਿੱਚ ਵਾਧੇ ਲਈ ਜ਼ੋਰ ਦਿੱਤਾ ਹੈ।

ਅਧਿਕਾਰਤ ਅੰਕੜਿਆਂ ਅਨੁਸਾਰ, 2014-15 ਤੋਂ 2025-26 ਦੌਰਾਨ ਕਣਕ ਦੀ ਖਰੀਦ 3,715 ਲੱਖ ਮੀਟ੍ਰਿਕ ਟਨ ਰਹੀ, ਜਦੋਂ ਕਿ 2004-05 ਤੋਂ 2013-14 ਦੌਰਾਨ ਇਹ 2,254 ਲੱਖ ਮੀਟ੍ਰਿਕ ਟਨ ਸੀ।

ਬਿਆਨ ਮੁਤਾਬਕ, 2014-15 ਤੋਂ 2025-26 ਦੌਰਾਨ ਕਣਕ ਉਤਪਾਦਕਾਂ ਨੂੰ ਐੱਮ ਐੱਸ ਪੀ ਵਜੋਂ 7.31 ਲੱਖ ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ, ਜੋ ਕਿ 2004-05 ਤੋਂ 2013-14 ਦੌਰਾਨ 2.56 ਲੱਖ ਕਰੋੜ ਰੁਪਏ ਸੀ।

ਬਿਆਨ ਵਿੱਚ ਕਿਹਾ ਗਿਆ ਹੈ, "ਹਾੜ੍ਹੀ ਦੀਆਂ ਛੇ ਫ਼ਸਲਾਂ ਉਗਾਉਣ ਵਾਲੇ ਕਿਸਾਨਾਂ ਲਈ, ਇਹ ਰਕਮ 2.65 ਲੱਖ ਕਰੋੜ ਰੁਪਏ ਤੋਂ ਵਧ ਕੇ 8.36 ਲੱਖ ਕਰੋੜ ਰੁਪਏ ਹੋ ਗਈ ਹੈ।"

ਇਸ ਅੰਕ ਦੀਆਂ ਹੋਰ ਖ਼ਬਰਾਂ

ਮੇਰਠ ਦੇ ਨੀਲੇ ਡਰਮ ਕੇਸ ‘ਚ ਅਦਾਲਤ ਦਾ ਵੱਡਾ ਫੈਸਲਾ, ਮੁਸਕਾਨ ਅਤੇ ਸਾਹਿਲ ਆਰੋਪੀ ਕਰਾਰਪੜ੍ਹੋ →
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀਪੜ੍ਹੋ →
ਕੁਰੂਕਸ਼ੇਤਰ ’ਚ ਤਿੰਨ ਮੰਜ਼ਿਲਾ ਦੁਕਾਨ ’ਚ ਅਚਾਨਕ ਲੱਗੀ ਭਿਆਨਕ ਅੱਗਪੜ੍ਹੋ →
ਚਾਵਲਾ ਵਿਵਾਦ: ਸੰਸਥਾ ਦੀ ਪਾਰਦਰਸ਼ਤਾ ਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਹਰ ਪੱਧਰ ਦੀ ਨਿਰਪੱਖ ਜਾਂਚ ਲਈ ਤਿਆਰ : ਧਾਮੀਪੜ੍ਹੋ →
ਯਾਤਰੀਆਂ ਦੀਆਂ ਸ਼ਿਕਾਇਤਾਂ ‘ਤੇ ਸੁਝਾਵਾਂ ਲਈ ਸ਼ੁਰੂ ਹੋਈ ਪਹਿਲ, ਚੈੱਕ-ਇਨ ਤੋਂ ਪਾਰਕਿੰਗ ਤੱਕ ਲਿਆ ਜਾਵੇਗਾ ਫੀਡਬੈਕਪੜ੍ਹੋ →
ਐਸਜੀਪੀਸੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ‘ਚੋਂ ਮਿੱਠੂ ਕਾਹਨੇਕੇ ਨੂੰ ਕੀਤਾ ਬਾਹਰ, ਜਾਂਚ ਦੀ ਮੰਗ ਨੂੰ ਲੈ ਕੇ ਸੀਐਮ ਨੂੰ ਮਿਲੇ ਸੀਪੜ੍ਹੋ →