ਯਾਤਰੀਆਂ ਦੀਆਂ ਸ਼ਿਕਾਇਤਾਂ ‘ਤੇ ਸੁਝਾਵਾਂ ਲਈ ਸ਼ੁਰੂ ਹੋਈ ਪਹਿਲ, ਚੈੱਕ-ਇਨ ਤੋਂ ਪਾਰਕਿੰਗ ਤੱਕ ਲਿਆ ਜਾਵੇਗਾ ਫੀਡਬੈਕ

ਯਾਤਰੀਆਂ ਤੋਂ ਚੈੱਕ-ਇਨ, ਸਿਕਿਊਰਿਟੀ ਚੈੱਕ, ਬੋਰਡਿੰਗ, ਬੈਗੇਜ, ਟਰਮੀਨਲ ਦੀ ਸਾਫ਼-ਸਫ਼ਾਈ, ਬੈਠਣ ਦੀ ਵਿਵਸਥਾ, ਇਨਫਰਮੇਸ਼ਨ ਡੈਸਕ, ਪਾਰਕਿੰਗ, ਹੈਲਪ ਡੈਸਕ ਅਤੇ ਹੋਰ ਯਾਤਰੀ ਸਹੂਲਤਾਂ ਨੂੰ ਲੈ ਕੇ ਫੀਡਬੈਕ ਲਿਆ ਜਾਵੇਗਾ।
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀਆਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਸਿੱਧੇ ਤੌਰ ‘ਤੇ ਸੁਣਨ ਲਈ ਤੇ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਯਾਤਰੀਆਂ ਤੋਂ ਏਅਰਪੋਰਟ ‘ਤੇ ਉਪਲਬਧ ਸਹੂਲਤਾਂ ਅਤੇ ਯਾਤਰਾ ਦੌਰਾਨ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਸਿੱਧਾ ਫੀਡਬੈਕ ਅਤੇ ਸੁਝਾਅ ਲਏ ਜਾਣਗੇ। ਇਸ ਪਹਿਲ ਤਹਿਤ ਏਅਰਪੋਰਟ ਦੇ ਵੱਖ-ਵੱਖ ਦੀ ਵਿਆਪਕ ਸਮੀਖਿਆ ਕੀਤੀ ਜਾਵੇਗੀ। ਯਾਤਰੀਆਂ ਤੋਂ ਚੈੱਕ-ਇਨ, ਸਿਕਿਊਰਿਟੀ ਚੈੱਕ, ਬੋਰਡਿੰਗ, ਬੈਗੇਜ, ਟਰਮੀਨਲ ਦੀ ਸਾਫ਼-ਸਫ਼ਾਈ, ਬੈਠਣ ਦੀ ਵਿਵਸਥਾ, ਇਨਫਰਮੇਸ਼ਨ ਡੈਸਕ, ਪਾਰਕਿੰਗ, ਹੈਲਪ ਡੈਸਕ ਅਤੇ ਹੋਰ ਯਾਤਰੀ ਸਹੂਲਤਾਂ ਨੂੰ ਲੈ ਕੇ ਫੀਡਬੈਕ ਲਿਆ ਜਾਵੇਗਾ। ਯਾਤਰੀਆਂ ਦੇ ਫੀਡਬੈਕ ‘ਤੇ ਹੋਵੇਗਾ ਸੁਧਾਰ
ਯਾਤਰੀਆਂ ਵੱਲੋਂ ਮਿਲਣ ਵਾਲੇ ਫੀਡਬੈਕ ਅਤੇ ਸੁਝਾਵਾਂ ਨੂੰ ਸਬੰਧਤ ਵਿਭਾਗਾਂ ਤੱਕ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ ਮਿਲੀਆਂ ਸ਼ਿਕਾਇਤਾਂ ਦੇ ਹੱਲ ਦੀ ਪ੍ਰਕਿਰਿਆ ਦੀ ਵੀ ਸਮੀਖਿਆ ਕੀਤੀ ਜਾਵੇਗੀ। ਯਾਤਰੀਆਂ ਦੀ ਪ੍ਰਤੀਕਿਰਿਆ ਦੇ ਆਧਾਰ ‘ਤੇ ਉਨ੍ਹਾਂ ਸੇਵਾਵਾਂ ਦੀ ਪਛਾਣ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ। ਏਅਰਪੋਰਟ ਸੇਵਾਵਾਂ ਨਾਲ ਸਿੱਧਾ ਜੁੜੇਗੀ ਯਾਤਰੀਆਂ ਦੀ ਆਵਾਜ਼
ਪਹਿਲ ਦਾ ਉਦੇਸ਼ ਯਾਤਰੀਆਂ ਦੀ ਆਵਾਜ਼ ਨੂੰ ਸਿੱਧੇ ਤੌਰ ‘ਤੇ ਏਅਰਪੋਰਟ ਦੀ ਸੇਵਾ ਪ੍ਰਣਾਲੀ ਨਾਲ ਜੋੜਨਾ ਹੈ। ਇਸ ਨਾਲ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ, ਸ਼ਿਕਾਇਤਾਂ ਦੇ ਹੱਲ ਵਿੱਚ ਤੇਜ਼ੀ ਲਿਆਉਣ ਅਤੇ ਯਾਤਰੀ ਸਹੂਲਤਾਂ ਵਿੱਚ ਲੋੜੀਂਦੇ ਸੁਧਾਰ ਕਰਨ ਵਿੱਚ ਮਦਦ ਮਿਲੇਗੀ।
