📰 09/30/2026
ਵਿਦੇਸ਼📍 ਪੰਜਾਬ

ਕੈਨੇਡਾ ਸਰਕਾਰ ਵੱਲੋਂ ਅੰਗਦ ਸਿੰਘ ਢਿੱਲੋਂ ਯੂ.ਏ.ਈ. ‘ਚ ਨਵੇਂ ਰਾਜਦੂਤ ਨਿਯੁਕਤ

ਓਟਾਵਾ, 30 ਸਤੰਬਰ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਪੰਜਾਬੀ ਮੂਲ ਦੇ ਸਿੱਖ ਡਿਪਲੋਮੈਟ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ।
ਕੈਨੇਡਾ ਸਰਕਾਰ ਵੱਲੋਂ ਅੰਗਦ ਸਿੰਘ ਢਿੱਲੋਂ ਯੂ.ਏ.ਈ. ‘ਚ ਨਵੇਂ ਰਾਜਦੂਤ ਨਿਯੁਕਤ

ਓਟਾਵਾ, 30 ਸਤੰਬਰ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਪੰਜਾਬੀ ਮੂਲ ਦੇ ਸਿੱਖ ਡਿਪਲੋਮੈਟ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਕੀਤੇ ਗਏ ਇਸ ਅਹਿਮ ਐਲਾਨ ਨਾਲ ਕੈਨੇਡਾ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਅੰਗਦ ਸਿੰਘ ਢਿੱਲੋਂ ਯੂ.ਏ.ਈ. ਵਿਚ ਰਾਧਾ ਕ੍ਰਿਸ਼ਨਾ ਪਾਂਡੇ ਦੀ ਜਗ੍ਹਾ ਕੈਨੇਡਾ ਦੇ ਸਿਖ਼ਰਲੇ ਰਾਜਦੂਤ ਵਜੋਂ ਜ਼ਿੰਮੇਵਾਰੀ ਸੰਭਾਲਣਗੇ।

ਕੈਨੇਡਾ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਨਿਯੁਕਤੀ ਇੱਕ ਵਿਆਪਕ ਕੂਟਨੀਤਕ ਫੇਰਬਦਲ ਦਾ ਹਿੱਸਾ ਹੈ, ਜਿਸ ਤਹਿਤ ਕਾਰਮਨ ਸੋਰਜਰ ਨੂੰ ਕਿਊਬਾ ਵਿਚ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਅੰਗਦ ਸਿੰਘ ਢਿੱਲੋਂ ਦੇ ਪਰਿਵਾਰਕ ਪਿਛੋਕੜ ਦੀਆਂ ਜੜ੍ਹਾਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁੰਗਰਾਣਾ ਨਾਲ ਜੁੜੀਆਂ ਹੋਈਆਂ ਹਨ। ਖਾੜੀ ਦੇਸ਼ ਯੂ.ਏ.ਈ. ਵਿਚ ਕੈਨੇਡਾ ਦੇ ਸਭ ਤੋਂ ਮਹੱਤਵਪੂਰਨ ਕੂਟਨੀਤਕ ਅਹੁਦਿਆਂ ਵਿਚੋਂ ਇੱਕ ‘ਤੇ ਉਨ੍ਹਾਂ ਦੀ ਚੋਣ ਹੋਣ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਘੁੰਗਰਾਣਾ ‘ਚ ਜਸ਼ਨ ਦਾ ਮਾਹੌਲ ਹੈ।

ਯੂ.ਏ.ਈ. ਵਪਾਰ, ਨਿਵੇਸ਼, ਊਰਜਾ ਅਤੇ ਖੇਤਰੀ ਕੂਟਨੀਤੀ ਦੇ ਖੇਤਰ ਵਿਚ ਕੈਨੇਡਾ ਦਾ ਇੱਕ ਅਹਿਮ ਭਾਈਵਾਲ ਹੈ। ਰਾਜਦੂਤ ਵਜੋਂ ਅੰਗਦ ਢਿੱਲੋਂ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਖਾੜੀ ਖੇਤਰ ਵਿਚ ਕੈਨੇਡੀਅਨ ਹਿੱਤਾਂ ਦੀ ਨੁਮਾਇੰਦਗੀ ਕਰਨ ਲਈ ਜ਼ਿੰਮੇਵਾਰ ਹੋਣਗੇ। ਇਸ ਨਿਯੁਕਤੀ ਬਾਰੇ ਬੋਲਦਿਆਂ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਨਵੇਂ ਕੂਟਨੀਤਕ ਨੁਮਾਇੰਦੇ ਕੌਮਾਂਤਰੀ ਪੱਧਰ ‘ਤੇ ਕੈਨੇਡਾ ਦੇ ਹਿੱਤਾਂ ਨੂੰ ਅੱਗੇ ਵਧਾਉਣ ਅਤੇ ਗਲੋਬਲ ਭਾਈਵਾਲਾਂ ਨਾਲ ਸਬੰਧਾਂ ਨੂੰ ਹੋਰ ਪੁਖਤਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।

ਜ਼ਿਕਰਯੋਗ ਹੈ ਕਿ ਅੰਗਦ ਸਿੰਘ ਢਿੱਲੋਂ ਹਾਲ ਹੀ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵਿਚ ਡਾਇਰੈਕਟਰ ਆਫ਼ ਅਪਰੇਸ਼ਨਜ਼ ਐਂਡ ਸਟੇਕਹੋਲਡਰ ਰਿਲੇਸ਼ਨਜ਼ ਵਜੋਂ ਸੇਵਾਵਾਂ ਨਿਭਾ ਰਹੇ ਸਨ। ਪ੍ਰਧਾਨ ਮੰਤਰੀ ਦੇ ਕਰੀਬੀ ਸਲਾਹਕਾਰਾਂ ਵਿਚੋਂ ਇੱਕ ਹੁੰਦਿਆਂ ਉਨ੍ਹਾਂ ਨੇ ਭਾਰਤ ਅਤੇ ਚੀਨ ਵਰਗੇ ਪ੍ਰਮੁੱਖ ਭਾਈਵਾਲਾਂ ਨਾਲ ਕੈਨੇਡਾ ਦੇ ਕੂਟਨੀਤਕ ਸਬੰਧਾਂ ਨੂੰ ਦੋਬਾਰਾ ਮਜ਼ਬੂਤ ਕਰਨ ਅਤੇ ਉੱਚ-ਪੱਧਰੀ ਗੱਲਬਾਤ ਬਹਾਲ ਕਰਨ ਵਿਚ ਵੱਡਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਹ ਦੋ ਸੰਘੀ ਕੈਬਨਿਟ ਮੰਤਰੀਆਂ ਦੇ ਚੀਫ਼ ਆਫ਼ ਸਟਾਫ਼ ਵਜੋਂ ਜੀ-7, ਜੀ-20, ਸੰਯੁਕਤ ਰਾਸ਼ਟਰ ਮਹਾਸਭਾ ਅਤੇ ਏਪੈਕ ਵਰਗੇ ਕੌਮਾਂਤਰੀ ਮੰਚਾਂ ‘ਤੇ ਵੀ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਮੇਰਠ ਦੇ ਨੀਲੇ ਡਰਮ ਕੇਸ ‘ਚ ਅਦਾਲਤ ਦਾ ਵੱਡਾ ਫੈਸਲਾ, ਮੁਸਕਾਨ ਅਤੇ ਸਾਹਿਲ ਆਰੋਪੀ ਕਰਾਰਪੜ੍ਹੋ →
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀਪੜ੍ਹੋ →
ਕੁਰੂਕਸ਼ੇਤਰ ’ਚ ਤਿੰਨ ਮੰਜ਼ਿਲਾ ਦੁਕਾਨ ’ਚ ਅਚਾਨਕ ਲੱਗੀ ਭਿਆਨਕ ਅੱਗਪੜ੍ਹੋ →
ਚਾਵਲਾ ਵਿਵਾਦ: ਸੰਸਥਾ ਦੀ ਪਾਰਦਰਸ਼ਤਾ ਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਹਰ ਪੱਧਰ ਦੀ ਨਿਰਪੱਖ ਜਾਂਚ ਲਈ ਤਿਆਰ : ਧਾਮੀਪੜ੍ਹੋ →
ਯਾਤਰੀਆਂ ਦੀਆਂ ਸ਼ਿਕਾਇਤਾਂ ‘ਤੇ ਸੁਝਾਵਾਂ ਲਈ ਸ਼ੁਰੂ ਹੋਈ ਪਹਿਲ, ਚੈੱਕ-ਇਨ ਤੋਂ ਪਾਰਕਿੰਗ ਤੱਕ ਲਿਆ ਜਾਵੇਗਾ ਫੀਡਬੈਕਪੜ੍ਹੋ →
ਐਸਜੀਪੀਸੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ‘ਚੋਂ ਮਿੱਠੂ ਕਾਹਨੇਕੇ ਨੂੰ ਕੀਤਾ ਬਾਹਰ, ਜਾਂਚ ਦੀ ਮੰਗ ਨੂੰ ਲੈ ਕੇ ਸੀਐਮ ਨੂੰ ਮਿਲੇ ਸੀਪੜ੍ਹੋ →