ਕਿਸਮਤ ਤੇ ਜਨੂਨ ਦੀ ਵੱਡੀ ਜਿੱਤ : ਮੂਲ ਟੀਮ 'ਚ ਨਹੀਂ ਸੀ ਨਾਮ, ਫਿਰ ਵੀ ਕਮਲਜੀਤ ਤੇ ਸੁਰੂਚੀ ਦੀ ਜੋੜੀ ਨੇ ਸ਼ੂਟਿੰਗ 'ਚ ਭਾਰਤ ਨੂੰ ਦਵਾਇਆ ਸੋਨ ਤਗਮਾ

ਜਾਪਾਨ ਦੇ ਨਾਗੋਯਾ ’ਚ ਚੱਲ ਰਹੀਆਂ ਏਸ਼ਿਆਈ ਖੇਡਾਂ ’ਚ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਦੇ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਮਗਾ ਜਿੱਤਣ ਵਾਲੇ ਕਮਲਜੀਤ ਵੀ ਟੀਮ ਦਾ ਹਿੱਸਾ ਵੀ ਨਹੀਂ ਸਨ। ਆਖਰੀ ਸਮੇਂ 'ਚ ਉਨ੍ਹਾਂ ਨੂੰ ਕੇਦਾਰਲਿੰਗਾ ਬਾਲਕ੍ਰਿਸ਼ਨ ਉਚਾਗਨਵੇ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਸੀ
ਮੁਕੇਸ਼ ਸ਼ਰਮਾ, ਜਾਗਰਣ, ਰੇਵਾੜੀ: ਜਾਪਾਨ ਦੇ ਨਾਗੋਯਾ ’ਚ ਚੱਲ ਰਹੀਆਂ ਏਸ਼ਿਆਈ ਖੇਡਾਂ ’ਚ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਦੇ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਮਗਾ ਜਿੱਤਣ ਵਾਲੇ ਕਮਲਜੀਤ ਵੀ ਟੀਮ ਦਾ ਹਿੱਸਾ ਵੀ ਨਹੀਂ ਸਨ। ਆਖਰੀ ਸਮੇਂ 'ਚ ਉਨ੍ਹਾਂ ਨੂੰ ਕੇਦਾਰਲਿੰਗਾ ਬਾਲਕ੍ਰਿਸ਼ਨ ਉਚਾਗਨਵੇ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਕਮਲਜੀਤ ਨੇ ਵੀ ਇਹ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਤੇ ਝੱਜਰ ਜ਼ਿਲ੍ਹੇ ਦੇ ਸਾਸਰੋਲੀ ਦੀ ਰਹਿਣ ਵਾਲੀ ਸੁਰੂਚੀ ਸਿੰਘ ਨਾਲ ਮਿਲ ਕੇ ਦੇਸ਼ ਲਈ ਦੂਜਾ ਸੋਨ ਤਮਗਾ ਜਿੱਤਿਆ। ਰੇਵਾੜੀ ਦੇ ਪਿੰਡ ਸੁਲਖਾ ਦਾ ਰਹਿਣ ਵਾਲਾ ਕਮਲਜੀਤ ਇਸ ਸਾਲ 28 ਅਗਸਤ ਨੂੰ ਭਾਰਤੀ ਫੌਜ ’ਚ ਹੌਲਦਾਰ ਵਜੋਂ ਭਰਤੀ ਹੋਇਆ ਸੀ। ਮੱਧ ਵਰਗੀ ਪਰਿਵਾਰ ਨਾਲ ਸਬੰਧਤ ਕਮਲਜੀਤ ਪਹਿਲਾਂ ਤਾਂ ਐਥਲੀਟ ਬਣਨਾ ਚਾਹੁੰਦਾ ਸੀ। ਉਸ ਨੇ ਦੌੜਾਕ ਬਣਨ ਦਾ ਸੁਪਨਾ ਦੇਖਿਆ ਸੀ ਪਰ ਇਹ ਸੁਪਨਾ ਉਸ ਸਮੇਂ ਚੂਰ-ਚੂਰ ਹੋ ਗਿਆ ਜਦੋਂ ਸਾਲ 2021 ’ਚ ਸੜਕ ਹਾਦਸੇ ’ਚ ਉਸ ਦੀ ਲੱਤ ਟੁੱਟ ਗਈ। ਹਾਦਸੇ ਤੋਂ ਬਾਅਦ ਕਮਲਜੀਤ ਨੇ ਸ਼ੂਟਿੰਗ ਨੂੰ ਨਵਾਂ ਕਰੀਅਰ ਚੁਣਿਆ ਤੇ ਹੁਣ ਉਸ ਨੇ ਆਖਰੀ ਸਮੇਂ ’ਚ ਏਸ਼ਿਆਈ ਖੇਡਾਂ ’ਚ ਟੀਮ ਮੁਕਾਬਲੇ ’ਚ ਹਿੱਸਾ ਲੈ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਆਰਥਿਕ ਤੰਗੀ ਕਾਰਨ ਸ਼ੂਟਿੰਗ ਛੱਡਣ ਦਾ ਮਨ ਬਣਾ ਲਿਆ ਸੀ: ਕਮਲਜੀਤ ਦੇ ਚਾਚਾ ਦਿਨੇਸ਼ ਨੇ ਦੱਸਿਆ ਕਿ ਪਰਿਵਾਰ ਲਈ ਮੈਚ ਫੀਸ, ਸਫਰ ਤੇ ਮਹਿੰਗੀਆਂ ਗੋਲੀਆਂ ਦਾ ਖਰਚਾ ਝੱਲਣਾ ਆਸਾਨ ਨਹੀਂ ਸੀ। ਸ਼ੁਰੂਆਤੀ ਦੌਰ 'ਚ ਵਿੱਤੀ ਦਬਾਅ ਇੰਨਾ ਵਧ ਗਿਆ ਸੀ ਕਿ ਕਮਲਜੀਤ ਨੇ ਸ਼ੂਟਿੰਗ ਛੱਡਣ ਦਾ ਫੈਸਲਾ ਕਰ ਲਿਆ ਸੀ। ਹਾਲਾਂਕਿ ਪਿਤਾ ਰਤੀਰਾਮ, ਮਾਂ ਰਾਜਬਾਲਾ ਤੇ ਉਨ੍ਹਾਂ ਨੇ ਪੂਰਾ ਸਾਥ ਦਿੱਤਾ। ਕਮਲਜੀਤ ਨੇ ਪਿੰਡ ਦੇ ਕੋਚ ਸ਼ਕਤੀਪਾਲ ਦੀ ਦੇਖ-ਰੇਖ ਹੇਠ ਸ਼ੂਟਿੰਗ ਸ਼ੁਰੂ ਕੀਤੀ ਤੇ ਅੱਜ ਇਸ ਮੀਲ ਦੇ ਪੱਥਰ ’ਤੇ ਪਹੁੰਚ ਗਿਆ।
