📰 09/26/2026
ਪੰਜਾਬ📍 ਪੰਜਾਬ

ਗਿਆਨ ਜਯੋਤੀ ਇੰਸਟੀਚਿਊਟ ਦੇ 528 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਫੇਜ਼-8 ਵਿਖੇ ਕਨਵੋਕੇਸ਼ਨ-2026 ਦੌਰਾਨ ਐਮਬੀਏ, ਐਮਸੀਏ, ਬੀਬੀਏ, ਬੀਸੀਏ ਅਤੇ ਬੀ.ਕਾਮ ਦੇ ਬੈਚਾਂ ਨਾਲ ਸਬੰਧਤ 528 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ।
ਗਿਆਨ ਜਯੋਤੀ ਇੰਸਟੀਚਿਊਟ ਦੇ 528 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਫੇਜ਼-8 ਵਿਖੇ ਕਨਵੋਕੇਸ਼ਨ-2026 ਦੌਰਾਨ ਐਮਬੀਏ, ਐਮਸੀਏ, ਬੀਬੀਏ, ਬੀਸੀਏ ਅਤੇ ਬੀ.ਕਾਮ ਦੇ ਬੈਚਾਂ ਨਾਲ ਸਬੰਧਤ 528 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਆਈਕੇ ਪੀਟੀਯੂ ਦੇ ਵਾਈਸ-ਚਾਂਸਲਰ ਪ੍ਰੋ. ਡਾ. ਅਰਵਿੰਦ ਕੇ. ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਦੋਵੇਂ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਉਨ੍ਹਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋ. ਅਰਵਿੰਦ ਕੇ. ਬਾਂਸਲ ਨੇ ਕਿਹਾ ਕਿ ਕਨਵੋਕੇਸ਼ਨ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਮੀਲ ਪੱਥਰ ਹੈ। ਡਿਗਰੀ ਸਿਰਫ਼ ਇਕ ਸਰਟੀਫ਼ਿਕੇਟ ਨਹੀਂ, ਬਲਕਿ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਸਿੱਖਣ ਦੀ ਸਮਰੱਥਾ ਦਾ ਪ੍ਰਤੀਕ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਗਿਆਨ ਨੂੰ ਸਮਾਜ ਦੀ ਭਲਾਈ ਲਈ ਵਰਤਣ, ਬਦਲਦੇ ਸਮੇਂ ਦੇ ਨਾਲ ਨਵੀਆਂ ਸਕਿੱਲਜ਼ ਸਿੱਖਣ ਅਤੇ ਜੀਵਨ ’ਚ ਇਮਾਨਦਾਰੀ ਤੇ ਮਿਹਨਤ ਨੂੰ ਆਪਣਾ ਮੂਲ ਮੰਤਰ ਬਣਾਉਣ ਲਈ ਪ੍ਰੇਰਿਤ ਕੀਤਾ। ਡਾ. ਨਵਦੀਪਕ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਨਾਲ ਜੁੜੇ ਸੰਸਥਾਨਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ’ਚ ਜ਼ਿੰਮੇਵਾਰੀ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨਾ ਹੈ। ਕਨਵੋਕੇਸ਼ਨ ਦਾ ਦਿਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਾਣ ਦਾ ਪਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕਰੀਅਰ ’ਚ ਲਗਾਤਾਰ ਅੱਗੇ ਵਧਣ ਅਤੇ ਦੇਸ਼ ਦੇ ਵਿਕਾਸ ’ਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਆ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਕਿਹਾ ਕਿ 528 ਵਿਦਿਆਰਥੀਆਂ ਦੀ ਡਿਗਰੀ ਪ੍ਰਾਪਤੀ ਸੰਸਥਾ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਗਿਆਨ ਜਯੋਤੀ ਦਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਡਿਗਰੀਆਂ ਤੱਕ ਸੀਮਤ ਰੱਖਣਾ ਨਹੀਂ, ਬਲਕਿ ਉਨ੍ਹਾਂ ਨੂੰ ਅਸਲ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ਹੈ। ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਹਰ ਕਨਵੋਕੇਸ਼ਨ ਸੰਸਥਾ ਲਈ ਇਕ ਨਵੀਂ ਉਮੀਦ ਲੈ ਕੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਇੰਡਸਟਰੀ ਐਕਸਪੋਜ਼ਰ, ਪ੍ਰੈਕਟੀਕਲ ਲਰਨਿੰਗ, ਕਮਿਊਨੀਕੇਸ਼ਨ ਸਕਿੱਲਜ਼ ਅਤੇ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਤੇ ਵੀ ਧਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੇ ਡਾਂਸ ਪ੍ਰਦਰਸ਼ਨ ਅਤੇ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਕੋ-ਕਰਿਕੁਲਰ ਪ੍ਰਾਪਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਅੰਕ ਦੀਆਂ ਹੋਰ ਖ਼ਬਰਾਂ

ਲੁਧਿਆਣਾ: ਨਸ਼ਿਆਂ ਦੇ ਮੁੱਦੇ ‘ਤੇ ਭਾਜਪਾ ਦੀ ਪ੍ਰੈੱਸ ਕਾਨਫ਼ਰੰਸ, ਕੇਵਲ ਢਿੱਲੋਂ ਤੇ ਵਿਨੀਤ ਜੋਸ਼ੀ ਨੇ ਜਾਰੀ ਕੀਤੀ ਮ੍ਰਿਤਕਾਂ ਦੀ ਸੂਚੀਪੜ੍ਹੋ →
ਪੰਜਾਬ ਪੁਲੀਸ ਦਾ ਇੰਸਪੈਕਟਰ 3 ਕਿੱਲੋ ਹੈਰੋਇਨ ਅਤੇ ਅਸਲੇ ਸਮੇਤ ਗ੍ਰਿਫ਼ਤਾਰਪੜ੍ਹੋ →
ਲੁਧਿਆਣਾ ‘ਚ ਫਰਜੀ ਪੁਲਿਸ ਬਣ ਨਸ਼ਾ ਕਰਨ ਦਾ ਮਾਮਲਾ, ਕਾਰਵਾਈ ‘ਚ ਦੇਰੀ ਕਾਰਨ ਥਾਣਾ ਡੇਹਲੋਂ ਦੇ ਲਾਈਨ ਹਾਜ਼ਰਪੜ੍ਹੋ →
ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ ਬੰਗਾ ਧੂਮਧਾਮ ਨਾਲ ਮਨਾਏਗੀ ਦੁਸ਼ਹਿਰਾਪੜ੍ਹੋ →
ਪੰਜਾਬ ਤਰਨਤਾਰਨ 'ਚ ਸਰਪੰਚ ਦੇ ਪਤੀ ਦਾ ਕਤਲ, ਅਕਾਲੀ ਆਗੂ ਨੂੰ ਦਿਲ 'ਤੇ ਮਾਰੀ ਗੋਲੀਪੜ੍ਹੋ →
ਕੇਂਦਰ ਨੇ ਪੰਜਾਬ ਨੂੰ 950 ਕਰੋੜ ਰੁਪਏ ਦੇ ਰੁਜ਼ਗਾਰ ਤੋਂ ਵਾਂਝਾ ਕੀਤਾ- ਵਿੱਤ ਮੰਤਰੀ ਚੀਮਾਪੜ੍ਹੋ →