📰 11/13/2026
ਕਾਰੋਬਾਰ📍 ਪੰਜਾਬ

ਭਾਰਤ ’ਚ ਜ਼ਬਤ ਪਾਕਿਸਤਾਨੀ ਬਿਊਟੀ ਕਰੀਮਾਂ ਵਿੱਚ ਮਿਲਿਆ ਜ਼ਹਿਰੀਲਾ ਪਾਰਾ; 48 ਹਜ਼ਾਰ ਗੁਣਾ ਵੱਧ ਮਿਲਾਵਟ

ਇੱਕ ਸਰਕਾਰੀ ਪ੍ਰਯੋਗਸ਼ਾਲਾ (ਲੈਬਾਰਟਰੀ) ਦੀ ਰਿਪੋਰਟ ਵਿੱਚ 'ਮੇਡ ਇਨ ਪਾਕਿਸਤਾਨ' ਲੇਬਲ ਵਾਲੇ ਸੁੰਦਰਤਾ ਉਤਪਾਦਾਂ (ਬਿਊਟੀ ਪ੍ਰੋਡਕਟਸ) ਵਿੱਚ ਪਾਰੇ (ਮਰਕਰੀ) ਅਤੇ ਆਰਸੈਨਿਕ ਸਮੇਤ ਜ਼ਹਿਰੀਲੀਆਂ ਭਾਰੀ ਧਾਤਾਂ ਦੀ ਖ਼ਤਰਨਾਕ ਤੌਰ 'ਤੇ ਉੱਚੀ ਮਾਤਰਾ ਪਾਈ ਗਈ ਹੈ, ਜਿਨ੍ਹਾਂ ਨੂੰ ਕਰੀਬ ਚਾਰ ਮਹੀਨੇ ਪਹਿਲਾਂ ਨਾਂਦੇੜ ਪੁਲੀਸ ਵੱਲੋਂ ਜ਼ਬਤ ਕੀਤਾ ਗਿਆ ਸੀ।
ਭਾਰਤ ’ਚ ਜ਼ਬਤ ਪਾਕਿਸਤਾਨੀ ਬਿਊਟੀ ਕਰੀਮਾਂ ਵਿੱਚ ਮਿਲਿਆ ਜ਼ਹਿਰੀਲਾ ਪਾਰਾ; 48 ਹਜ਼ਾਰ ਗੁਣਾ ਵੱਧ ਮਿਲਾਵਟ

ਇੱਕ ਸਰਕਾਰੀ ਪ੍ਰਯੋਗਸ਼ਾਲਾ (ਲੈਬਾਰਟਰੀ) ਦੀ ਰਿਪੋਰਟ ਵਿੱਚ 'ਮੇਡ ਇਨ ਪਾਕਿਸਤਾਨ' ਲੇਬਲ ਵਾਲੇ ਸੁੰਦਰਤਾ ਉਤਪਾਦਾਂ (ਬਿਊਟੀ ਪ੍ਰੋਡਕਟਸ) ਵਿੱਚ ਪਾਰੇ (ਮਰਕਰੀ) ਅਤੇ ਆਰਸੈਨਿਕ ਸਮੇਤ ਜ਼ਹਿਰੀਲੀਆਂ ਭਾਰੀ ਧਾਤਾਂ ਦੀ ਖ਼ਤਰਨਾਕ ਤੌਰ 'ਤੇ ਉੱਚੀ ਮਾਤਰਾ ਪਾਈ ਗਈ ਹੈ, ਜਿਨ੍ਹਾਂ ਨੂੰ ਕਰੀਬ ਚਾਰ ਮਹੀਨੇ ਪਹਿਲਾਂ ਨਾਂਦੇੜ ਪੁਲੀਸ ਵੱਲੋਂ ਜ਼ਬਤ ਕੀਤਾ ਗਿਆ ਸੀ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਜ਼ਿਕਰਯੋਗ ਹੈ ਕਿ ਲਗਪਗ 39.69 ਲੱਖ ਰੁਪਏ ਦੀ ਕੀਮਤ ਵਾਲੇ ਇਹ ਉਤਪਾਦ 9 ਜੁਲਾਈ ਨੂੰ ਨਾਂਦੇੜ ਦੇ ਮੱਕਾ ਗਲੀ ਇਲਾਕੇ ਵਿੱਚ ਸਥਿਤ 'ਅਫ਼ਰਾਹ ਕਲੈਕਸ਼ਨ' (ਅਫ਼ਰਾਹ ਟੂਰਜ਼ ਐਂਡ ਟਰੈਵਲਜ਼) ਵਿਖੇ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਸਨ।

ਪੁਲੀਸ ਅਨੁਸਾਰ ਛਾਪੇਮਾਰੀ ਦੌਰਾਨ ਇਕੱਠੇ ਕੀਤੇ ਗਏ ਨਮੂਨਿਆਂ ਦੇ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਵਿੱਚ ਦੋ ਬਿਊਟੀ ਕਰੀਮਾਂ ਵਿੱਚ ਪਾਰੇ ਦੀ ਖ਼ਤਰਨਾਕ ਤੌਰ 'ਤੇ ਉੱਚੀ ਮਾਤਰਾ ਪਾਈ ਗਈ ਹੈ, ਜੋ ਕਿ ਕਾਸਮੈਟਿਕ ਨਿਯਮਾਂ ਤਹਿਤ ਨਿਰਧਾਰਤ ਸੀਮਾ ਤੋਂ ਕਿਤੇ ਵੱਧ ਹੈ।

'ਪਾਰਲੇ 24ਕੇ ਗੋਲਡ ਗਲੀਮ ਬਿਊਟੀ ਕਰੀਮ' ਵਿੱਚ 1 ਦੀ ਨਿਰਧਾਰਤ ਸੀਮਾ ਦੇ ਮੁਕਾਬਲੇ 48,453.44 ਪਾਰਟਸ ਪ੍ਰਤੀ ਮਿਲੀਅਨ ਪਾਰਾ ਪਾਇਆ ਗਿਆ। ਇਸੇ ਤਰ੍ਹਾਂ 'ਗੋਰੀ ਬਿਊਟੀ ਕਰੀਮ ਵਿਦ ਲਾਇਕੋਪੀਨ' ਵਿੱਚ 6,924.94 ਪੀ.ਪੀ.ਐੱਮ. ਪਾਰਾ ਪਾਇਆ ਗਿਆ।

ਪੁਲੀਸ ਨੇ ਦੱਸਿਆ ਕਿ ਇਹ ਛਾਪੇਮਾਰੀ ਇਤਵਾਰਾ ਥਾਣੇ ਦੀ ਇੱਕ ਟੀਮ ਵੱਲੋਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਨਾਲ ਮਿਲ ਕੇ ਕੀਤੀ ਗਈ ਸੀ।

ਦੁਕਾਨ ਸੰਚਾਲਕ ਮੁਹੰਮਦ ਜ਼ਿਆਉੱਦੀਨ ਮੁਹੰਮਦ ਵਾਜਿਦ ਦੇ ਕਬਜ਼ੇ ਵਿੱਚੋਂ ਉਰਦੂ ਅਤੇ ਅੰਗਰੇਜ਼ੀ ਲੇਬਲ ਵਾਲੇ ਸੁੰਦਰਤਾ ਉਤਪਾਦ ਬਰਾਮਦ ਹੋਏ ਸਨ, ਜਿਨ੍ਹਾਂ 'ਤੇ ਪਾਕਿਸਤਾਨੀ ਮੂਲ ਦੇ ਹੋਣ ਦਾ ਦਾਅਵਾ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਨਕਲੀ ਉਤਪਾਦਾਂ ਕਾਰਨ ਪੈਦਾ ਹੋਣ ਵਾਲੇ ਸੰਭਾਵੀ ਸਿਹਤ ਖ਼ਤਰਿਆਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਸਮੈਟਿਕਸ ਰਾਹੀਂ ਜ਼ਿਆਦਾ ਮਾਤਰਾ ਵਿੱਚ ਪਾਰੇ ਅਤੇ ਆਰਸੈਨਿਕ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਚਮੜੀ ਦੇ ਗੰਭੀਰ ਰੋਗ, ਗੁਰਦਿਆਂ ਨੂੰ ਨੁਕਸਾਨ ਅਤੇ ਦਿਮਾਗੀ ਪ੍ਰਣਾਲੀ (ਨਿਊਰੋਲੋਜੀਕਲ) ਦੀਆਂ ਪੇਚੀਦਗੀਆਂ ਹੋ ਸਕਦੀਆਂ ਹਨ।

ਪੁਲੀਸ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ, ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਵਿਦੇਸ਼ੀ ਵਪਾਰ (ਵਿਕਾਸ ਅਤੇ ਨਿਯਮਨ) ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲੀਸ ਨੇ ਨਾਗਰਿਕਾਂ ਨੂੰ ਨਕਲੀ, ਬਿਨਾਂ ਲਾਇਸੈਂਸ ਵਾਲੇ ਜਾਂ ਸ਼ੱਕੀ ਦਰਾਮਦ ਕੀਤੇ ਉਤਪਾਦਾਂ ਦੀ ਵਿਕਰੀ ਬਾਰੇ ਸੂਚਿਤ ਕਰਨ ਦੀ ਅਪੀਲ ਕੀਤੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੀਐਮ ਮਾਨ ਨੇ ਘਰੇਲੂ ਖਪਤਕਾਰਾਂ ਲਈ ਵਨਟਾਈਮ ਸੈਟਲਮੈਂਟ ਸਕੀਮ ਲਾਂਚ ਕੀਤੀ, 45 ਦਿਨਾਂ ਦਾ ਮਿਲੇਗਾ ਟਾਈਮ, ਬੋਲੇ - ਸਰਕਾਰ ਨੇ 518 ਕਰੋੜ ਰੁਪਏ ਦੇ ਬਿਜਲੀ ਬਿੱਲ ਕੀਤੇ ਮੁਆਫਪੜ੍ਹੋ →
ਲੁਧਿਆਣਾ ‘ਚ ਨਕਲੀ ਸਟਾਫ਼ ਗਿਰੋਹ ਦਾ ਪਰਦਾਫਾਸ਼, ਵਰਦੀ ਦਾ ਰੋਅਬ ਦਿਖਾ ਲੋਕਾਂ ਨੂੰ ਬਣਾਉਂਦੇ ਸੀ ਸ਼ਿਕਾਰਪੜ੍ਹੋ →
ਸ਼ਰਧਾਲੂਆਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਰੇਤ ਨਾਲ ਭਰੇ ਟਰੱਕ ਨਾਲ ਟਕਰਾਈ, ਤਿੰਨ ਦੀ ਮੌਤ, ਤਿੰਨ ਜ਼ਖਮੀਪੜ੍ਹੋ →
ਲੁਧਿਆਣਾ ‘ਚ ਪ੍ਰਾਪਰਟੀ ਡੀਲਰ ਤੋਂ 3 ਕਰੋੜ ਦੀ ਫਿਰੌਤੀ ਦੀ ਮੰਗ, ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਧਮਕੀ ਭਰੀਆਂ ਕਾਲਾਂਪੜ੍ਹੋ →
ਪੰਜਾਬ-ਮਹਿਲਾ ਅਕਾਲੀ ਦਲ ‘ਚ ਵੱਡਾ ਫੇਰਬਦਲ: ਕੰਚਨਪ੍ਰੀਤ ਸੀਨੀਅਰ ਮੀਤ ਪ੍ਰਧਾਨ, ਰਚਨਾ ਓਬਰਾਏ ਜਨਰਲ ਸਕੱਤਰ ਬਣੀਪੜ੍ਹੋ →
ਲੁਧਿਆਣਾ ‘ਚ ਸਿਵਲ ਹਸਪਤਾਲ ਨੇੜੇ ਕੁੱਤਿਆਂ ਨੂੰ ਜ਼ਹਿਰੀਲੀ ਚੀਜ਼ ਖਵਾਉਣ ਦਾ ਖ਼ਦਸ਼ਾ, ਮੂੰਹ ‘ਚੋਂ ਨਿਕਲ ਰਹੀ ਝੱਗਪੜ੍ਹੋ →