📰 11/13/2026
ਪੰਜਾਬ📍 ਪੰਜਾਬ

ਸੀਐਮ ਮਾਨ ਨੇ ਘਰੇਲੂ ਖਪਤਕਾਰਾਂ ਲਈ ਵਨਟਾਈਮ ਸੈਟਲਮੈਂਟ ਸਕੀਮ ਲਾਂਚ ਕੀਤੀ, 45 ਦਿਨਾਂ ਦਾ ਮਿਲੇਗਾ ਟਾਈਮ, ਬੋਲੇ - ਸਰਕਾਰ ਨੇ 518 ਕਰੋੜ ਰੁਪਏ ਦੇ ਬਿਜਲੀ ਬਿੱਲ ਕੀਤੇ ਮੁਆਫ

ਪੰਜਾਬ ਵਿੱਚ ਜਿਹੜੇ ਲੋਕਾਂ ਨੇ ਬੀਤੇ ਕਈ ਮਹੀਨਿਆਂ ਤੋਂ ਬਿਜਲੀ ਦੇ ਬਿੱਲ ਨਹੀਂ ਭਰੇ ਹਨ, ਉਨ੍ਹਾਂ ਲਈ ਸਰਕਾਰ ਰਾਹਤ ਵਾਲੀ ਖਬਰ ਲੈ ਕੇ ਆਏ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਵਨਟਾਈਮ ਸੈਟਲਮੈਂਟ ਸਕੀਮ ਲਾਂਚ ਕੀਤੀ ਹੈ, ਜਿਸ ਨਾਲ ਲੱਖਾਂ ਖਪਤਕਾਰਾਂ ਨੂੰ ਫਾਇਦਾ ਹੋਵੇਗਾ।
ਸੀਐਮ ਮਾਨ ਨੇ ਘਰੇਲੂ ਖਪਤਕਾਰਾਂ ਲਈ ਵਨਟਾਈਮ ਸੈਟਲਮੈਂਟ ਸਕੀਮ ਲਾਂਚ ਕੀਤੀ, 45 ਦਿਨਾਂ ਦਾ ਮਿਲੇਗਾ ਟਾਈਮ, ਬੋਲੇ - ਸਰਕਾਰ ਨੇ 518 ਕਰੋੜ ਰੁਪਏ ਦੇ ਬਿਜਲੀ ਬਿੱਲ ਕੀਤੇ ਮੁਆਫ

ਪੰਜਾਬ ਵਿੱਚ ਜਿਹੜੇ ਲੋਕਾਂ ਨੇ ਬੀਤੇ ਕਈ ਮਹੀਨਿਆਂ ਤੋਂ ਬਿਜਲੀ ਦੇ ਬਿੱਲ ਨਹੀਂ ਭਰੇ ਹਨ, ਉਨ੍ਹਾਂ ਲਈ ਸਰਕਾਰ ਰਾਹਤ ਵਾਲੀ ਖਬਰ ਲੈ ਕੇ ਆਏ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਵਨਟਾਈਮ ਸੈਟਲਮੈਂਟ ਸਕੀਮ ਲਾਂਚ ਕੀਤੀ ਹੈ, ਜਿਸ ਨਾਲ ਲੱਖਾਂ ਖਪਤਕਾਰਾਂ ਨੂੰ ਫਾਇਦਾ ਹੋਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਿਜਲੀ ਬਿਲਾਂ ਨੂੰ ਲੈ ਕੇ ਨਵੀਂ ਯੋਜਨਾ ਲੈ ਕੇ ਆਈ ਹੈ। ਘਰੇਲੂ ਖਪਤਕਾਰਾਂ ਲਈ ਇੱਕ ਵਾਰ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਕਈ ਘਰੇਲੂ ਖਪਤਕਾਰਾਂ ਤੇ 31 ਮਾਰਚ, 2026 ਤੱਕ ਬਕਾਇਆ ਬਿੱਲ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ, ਜਿਸ ਕਾਰਨ ਜੁਰਮਾਨੇ ਅਤੇ ਵਿਆਜ ਲੱਗ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਪੈਂਡਿੰਗ ਬਿੱਲ ਦੀ ਰਕਮ ਕਾਫੀ ਵੱਡੀ ਹੋ ਗਈ ਹੈ। ਅਸੀਂ ਉਨ੍ਹਾਂ ਦਾ ਜੁਰਮਾਨਾ ਅਤੇ ਵਿਆਜ ਮੁਆਫ਼ ਕਰ ਰਹੇ ਹਾਂ। ਸਿਰਫ਼ ਮੂਲ ਰਕਮ ਦਾ ਹੀ ਭੁਗਤਾਨ ਕਰਨਾ ਹੋਵੇਗਾ। ਜਿਹੜੇ ਘਰੇਲੂ ਖਪਤਕਾਰ ਦਾ ਬਿੱਲ ਨਾ ਭਰਨ ਕਰਕੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ, ਉਹ ਓਟੀਐਸ ਸਕੀਮ ਦੀਆਂ ਸ਼ਰਤਾਂ ਪੂਰੀਆਂ ਕਰਕੇ ਅਤੇ ਬਕਾਇਆ ਰਕਮ ਦਾ ਭੁਗਤਾਨ ਕਰਕੇ ਆਪਣੇ ਕੁਨੈਕਸ਼ਨ ਬਹਾਲ ਕਰਵਾ ਸਕਣਗੇ।

ਮੁੱਖ ਮੰਤਰੀ ਨੇ ਕਿਹਾ ਕਿ 25% ਰਕਮ ਸ਼ੁਰੂ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ। ਬਾਕੀ 75% ਦੀ 6-6 ਮਹੀਨਿਆਂ ਦੀਆਂ 2 ਕਿਸ਼ਤਾਂ ਹੋ ਜਾਣਗੀਆਂ। ਇਸ ਸਕੀਮ ਨਾਲ 24 ਲੱਖ 86 ਹਜ਼ਾਰ ਘਰੇਲੂ ਖਪਤਕਾਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਕੁੱਲ ਬਕਾਇਆ 2516 ਕਰੋੜ ਰੁਪਏ ਦਾ ਹੈ। ਇਸ ਵਿੱਚੋਂ 518 ਕਰੋੜ ਮੁਆਫ਼ ਕੀਤੇ ਜਾਣਗੇ। ਨੋਟੀਫਿਕੇਸ਼ਨ ਕੱਲ੍ਹ ਜਾਰੀ ਕੀਤਾ ਜਾਵੇਗਾ। ਲੋਕਾਂ ਨੂੰ ਕਿਤੇ ਵੀ ਭਾਲਣ ਦੀ ਲੋੜ ਨਹੀਂ ਪਵੇਗੀ। ਓਟੀਐਸ ਬਿੱਲ ਉਨ੍ਹਾਂ ਦੇ ਘਰ ਭੇਜੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਹੋਵੇ ਜਾਂ ਸ਼ਹਿਰਾਂ ਵਿੱਚ, ਇਸ ਦਾ ਫਾਇਦਾ ਸਾਰਿਆਂ ਨੂੰ ਮਿਲੇਗਾ। 600 ਯੂਨਿਟ ਤੱਕ ਪਹਿਲਾਂ ਹੀ ਮੁਆਫ਼ ਕੀਤੇ ਜਾ ਚੁੱਕੇ ਹਨ। ਇਸ ਤੋਂ ਵੱਧ ਬਕਾਇਆ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ।

ਟਿਕਟਾਂ ਕੱਟਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਬਹੁਤਾ ਨਾਰਾਜ਼ ਨਹੀਂ ਹੈ। ਥੋੜ੍ਹਾ ਜਿਹਾ ਮਨੁੱਖੀ ਸੁਭਾਅ ਹੈ, ਇਹ ਚੱਲਦਾ ਰਹਿੰਦਾ ਹੈ। ਹਰ ਬੰਦੇ ਨੂੰ ਤਾਂ ਟਿਕਟ ਨਹੀਂ ਦਿੱਤੀ ਜਾ ਸਕਦਾ। ਬਹੁਤ ਸਾਰੇ ਬੰਦੇ ਪਾਰਟੀ ਵਿੱਚ ਦੂਜੀਆਂ ਜਿੰਮੇਵਾਰੀਆਂ ਨਿਭਾਉਣਗੇ। ਸਾਰੇ ਪਰਦੇ ਤੇ ਨਹੀਂ ਆਉਂਦੇ, ਕੁਝ ਪਰਦੇ ਦੇ ਪਿੱਛੇ ਰਹਿ ਕੇ ਅਹਿਮ ਭੂਮਿਕਾਵਾਂ ਨਿਭਾਉਂਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਚੋਣ ਨਹੀਂ ਲੜਣਗੇ।

ਅਕਾਲੀ-ਭਾਜਪਾ ਗੱਠਜੋੜ ਤੇ ਉਨ੍ਹਾਂ ਕਿਹਾ ਕਿ ਹੋ ਰਿਹਾ ਹੈ ਚੰਗੀ ਗੱਲ ਹੈ। ਇਹ ਸਾਡੇ ਲਈ ਕੋਈ ਚੁਣੌਤੀ ਨਹੀਂ ਹੈ; ਇਹ ਜ਼ੀਰੋ ਗੁਣਾ ਜ਼ੀਰੋ ਹੈ। ਬੀਜੇਪੀ ਆਗੂ ਸੁਨੀਲ ਜਾਖੜ ਦੇ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਖਿਲਾਫ਼ ਚੋਣਾ ਲੜਣ ਦੇ ਬਿਆਨ ਤੇ ਸੀਐਮ ਮਾਨ ਨੇ ਕਿਹਾ ਕਿ ਉਹ ਫੜਫੜਾਉਂਦਾ ਹੋਇਆ ਦੀਵਾ ਹਨ। ਉਨ੍ਹਾਂ ਦਾ ਸੰਨਿਆਸ ਲੈਣਾ ਤਾਂ ਬੰਣਦਾ ਹੈ। ਭਲਾ ਕੇਜਰੀਵਾਲ ਅਤੇ ਸਿਸੋਦੀਆ ਪੰਜਾਬ ਕਿਵੇਂ ਆ ਸਕਦੇ ਹਨ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਤਿੱਖਾ ਹਮਲਾ ਬੋਦਲਿਆਂ ਉਨ੍ਹਾਂ ਕਿਹਾ ਕਿ ਉਹ ਅਮਿਤ ਸ਼ਾਹ ਨੂੰ ਮਿਲਣ ਨਹੀਂ ਗਏ ਹਨ, ਕਿਸੇ ਹੋਰ ਕੰਮ ਲਈ ਗਏ ਹਨ। ਨਾਲ ਹੀ ਉਨ੍ਹਾਂ ਨੇ ਬੀਬੀ ਜਾਗੀਰ ਕੌਰ ਦੀ ਅਕਾਲੀ ਦਲ ਵਿੱਚ ਵਾਪਸੀ ਟੱਲਣ ਤੇ ਤੰਜ ਕੱਸਦਿਆਂ ਕਿਹਾ ਕਿ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿ ਜਾਂਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਫਾਰਿਗ ਕਰ ਦਿੱਤਾ ਅਤੇ ਅਕਾਲੀ ਦਲ ਵਿੱਚ ਵੀ ਵਾਪਸੀ ਨਹੀਂ ਹੋ ਸਕੀ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਧੂੰਆਂ ਸਿਰਫ਼ ਤਾਂ ਹੀ ਦਿੱਲੀ ਪਹੁੰਚੇਗਾ ਜੇਕਰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ, ਅਤੇ ਫਿਰ ਵੀ ਇਸ ਵਿੱਚ ਤਿੰਨ ਦਿਨ ਲੱਗਣਗੇ। ਪੰਜਾਬ ਵਿੱਚ ਝੋਨੇ ਦੀ ਕਟਾਈ ਵੀ ਨਹੀਂ ਹੋਈ ਸੀ, ਅਤੇ ਦਿੱਲੀ ਵਾਲੇ ਪਹਿਲਾਂ ਹੀ ਸ਼ਿਕਾਇਤ ਕਰਨ ਲੱਗ ਪਏ ਸਨ ਕਿ ਧੂੰਆਂ ਆ ਗਿਆ ਹੈ। ਅਸੀਂ ਜਿਹੜੀਆਂ ਗਰੰਟੀਆਂ ਨਹੀਂ ਵੀ ਲਿੱਖੀਆਂ ਸਨ, ਉਨ੍ਹਾਂ ਨੂੰ ਵੀ ਪੂਰਾ ਕੀਤਾ ਹੈ।

ਲਾਹੌਰ ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਾਮਲ ਹੋਣ ਦੇ ਸਵਾਲ ਤੇ ਸੀਐਮ ਮਾਨ ਨੇ ਕਿਹਾ ਕਿ ਉਹ ਸਿਆਸੀ ਕਲੀਅਰੈਂਸ ਲਈ ਅਰਜੀ ਦੇ ਰਹੇ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਲੁਧਿਆਣਾ ‘ਚ ਨਕਲੀ ਸਟਾਫ਼ ਗਿਰੋਹ ਦਾ ਪਰਦਾਫਾਸ਼, ਵਰਦੀ ਦਾ ਰੋਅਬ ਦਿਖਾ ਲੋਕਾਂ ਨੂੰ ਬਣਾਉਂਦੇ ਸੀ ਸ਼ਿਕਾਰਪੜ੍ਹੋ →
ਸ਼ਰਧਾਲੂਆਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਰੇਤ ਨਾਲ ਭਰੇ ਟਰੱਕ ਨਾਲ ਟਕਰਾਈ, ਤਿੰਨ ਦੀ ਮੌਤ, ਤਿੰਨ ਜ਼ਖਮੀਪੜ੍ਹੋ →
ਲੁਧਿਆਣਾ ‘ਚ ਪ੍ਰਾਪਰਟੀ ਡੀਲਰ ਤੋਂ 3 ਕਰੋੜ ਦੀ ਫਿਰੌਤੀ ਦੀ ਮੰਗ, ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਧਮਕੀ ਭਰੀਆਂ ਕਾਲਾਂਪੜ੍ਹੋ →
ਪੰਜਾਬ-ਮਹਿਲਾ ਅਕਾਲੀ ਦਲ ‘ਚ ਵੱਡਾ ਫੇਰਬਦਲ: ਕੰਚਨਪ੍ਰੀਤ ਸੀਨੀਅਰ ਮੀਤ ਪ੍ਰਧਾਨ, ਰਚਨਾ ਓਬਰਾਏ ਜਨਰਲ ਸਕੱਤਰ ਬਣੀਪੜ੍ਹੋ →
ਲੁਧਿਆਣਾ ‘ਚ ਸਿਵਲ ਹਸਪਤਾਲ ਨੇੜੇ ਕੁੱਤਿਆਂ ਨੂੰ ਜ਼ਹਿਰੀਲੀ ਚੀਜ਼ ਖਵਾਉਣ ਦਾ ਖ਼ਦਸ਼ਾ, ਮੂੰਹ ‘ਚੋਂ ਨਿਕਲ ਰਹੀ ਝੱਗਪੜ੍ਹੋ →
ਅੰਮ੍ਰਿਤਸਰ ‘ਚ ਗੋਲੀ ਲੱਗਣ ਕਾਰਨ ਮੌਤ, ਪਿਸਤੌਲ ਸਾਫ਼ ਕਰਦੇ ਸਮੇਂ ਵਾਪਰਿਆ ਹਾਦਸਾਪੜ੍ਹੋ →