📰 11/13/2026
ਪੰਜਾਬ📍 ਪੰਜਾਬ

ਅੰਮ੍ਰਿਤਪਾਲ ਨੂੰ ਦਾਦੀ ਦੇ ਸਸਕਾਰ ‘ਚ ਸ਼ਾਮਲ ਹੋਣ ਲਈ ਮਿਲੀ 1 ਦਿਨ ਦੀ ਅੰਤਰਿਮ ਜਮਾਨਤ, ਵਕੀਲ ਬੋਲੇ – ਕੱਲ੍ਹ ਤੱਕ ਫਾਰਮੈਲਿਟੀ ਪੂਰੀ ਕਰਨਾ ਮੁਸ਼ਕਿਲ

ਅੰਮ੍ਰਿਤਪਾਲ ਦੇ ਵਕੀਲ ਕਰਮਵੀਰ ਸਿੰਘ ਨੇ ਕਿਹਾ ਸੀ ਕਿ ਇਹ ਕੋਈ ਰਾਜਨੀਤਿਕ ਮਾਮਲਾ ਨਹੀਂ, ਸਗੋਂ ਇੱਕ ਪਰਿਵਾਰਕ ਅਤੇ ਮਨੁੱਖੀ ਮਾਮਲਾ ਹੈ। ਅਜਿਹੇ ਸਮੇਂ ਵਿੱਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਜ਼ਰੂਰੀ ਹੁੰਦੀ ਹੈ।
ਅੰਮ੍ਰਿਤਪਾਲ ਨੂੰ ਦਾਦੀ ਦੇ ਸਸਕਾਰ ‘ਚ ਸ਼ਾਮਲ ਹੋਣ ਲਈ ਮਿਲੀ 1 ਦਿਨ ਦੀ ਅੰਤਰਿਮ ਜਮਾਨਤ, ਵਕੀਲ ਬੋਲੇ – ਕੱਲ੍ਹ ਤੱਕ ਫਾਰਮੈਲਿਟੀ ਪੂਰੀ ਕਰਨਾ ਮੁਸ਼ਕਿਲ

ਅੰਮ੍ਰਿਤਪਾਲ ਦੇ ਵਕੀਲ ਕਰਮਵੀਰ ਸਿੰਘ ਨੇ ਕਿਹਾ ਸੀ ਕਿ ਇਹ ਕੋਈ ਰਾਜਨੀਤਿਕ ਮਾਮਲਾ ਨਹੀਂ, ਸਗੋਂ ਇੱਕ ਪਰਿਵਾਰਕ ਅਤੇ ਮਨੁੱਖੀ ਮਾਮਲਾ ਹੈ। ਅਜਿਹੇ ਸਮੇਂ ਵਿੱਚ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਸੀ ਕਿ ਕੋਰਟ ਅਤੇ ਸਰਕਾਰ ਜ਼ਮਾਨਤ ਦਾ ਵਿਰੋਧ ਕਰਨ ਦੀ ਬਜਾਏ ਮਾਨਵਤਾਵਾਦੀ ਪਹੁੰਚ ਅਪਣਾਏਗੀ।

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ, ਹਰਜੀਤ ਸਿੰਘ ਅਤੇ ਸੁਖਮਨਦੀਪ ਸਿੰਘ ਦੀਆਂ ਅੰਤਰਿਮ ਜ਼ਮਾਨਤ ਪਟੀਸ਼ਨਾਂ ‘ਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਸੁਣਵਾਈ ਕੀਤੀ। ਸੁਣਵਾਈ ਤੋਂ ਬਾਅਦ ਕੋਰਟ ਨੇ ਅੰਮ੍ਰਿਤਪਾਲ ਨੂੰ 14 ਨਵੰਬਰ ਲਈ ਇੱਕ ਦਿਨ ਦੀ ਅੰਤਰਿਮ ਜਮਾਨਤ ਦੇਣ ਦਾ ਹੁਕਮ ਦਿੱਤਾ ਹੈ। ਜਦੋਂਕਿ ਉਨ੍ਹਾਂ ਦੇ ਚਚੇਰੇ ਭਰ੍ਹਾ ਸੁਖਮਨਦੀਪ ਸਿੰਘ ਨੂੰ 2 ਦਿਨ ਅਤੇ ਬਠਿੰਡਾ ਜੇਲ੍ਹ ਵਿੱਚ ਬੰਦ ਚਾਚਾ ਹਰਜੀਤ ਸਿੰਘ ਨੂੰ 3 ਦਿਨ ਦੀ ਜਮਾਨਤ ਦਿੱਤੀ ਗਈ ਹੈ।

ਅਕਾਲੀ ਦਲ ਵਾਰਿਸ ਪੰਜਾਬ ਦੇ ਐਡਵੋਕੇਟ ਕਰਮਵੀਰ ਸਿੰਘ ਨੇ ਦੱਸਿਆ ਕਿ ਉਹ ਕੋਰਟ ਵਿੱਚ ਐਪਲੀਕੇਸ਼ਨ ਦਾਖ਼ਲ ਕਰਕੇ 14 ਦੀ ਥਾਂ 17 ਲਈ ਬੇਲ ਦੇਣ ਦੀ ਬੇਨਤੀ ਕਰਨਗੇ, ਕਿਉਂਕਿ ਕੱਲ੍ਹ ਤੱਕ ਸਾਰੀ ਫਾਰਮੈਲਿਟੀ ਪੂਰੀ ਕਰਨਾ ਮੁਸ਼ਕਿਲ ਹੈ। ਐਨੀ ਜਲਦੀ ਸਿਕਓਰਿਟੀ ਵੀ ਉੱਥੇ ਨਹੀਂ ਪਹੁੰਚ ਸਕਦੀ। 17 ਨਵੰਬਰ ਨੂੰ ਹੀ ਉਨ੍ਹਾਂ ਦੀ ਦਾਦੀ ਜੀ ਦਾ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ 14 ਤੋਂ 17 ਨਵੰਬਰ ਤੱਕ ਦੀ ਅੰਤਰਿਮ ਜਮਾਨਤ ਦੀ ਅਪੀਲ ਕੀਤੀ ਸੀ, ਪਰ ਕੋਰਟ ਨੇ ਇੱਕ ਦਿਨ ਦੀ ਬੇਲ ਦਿੱਤੀ ਹੈ।

ਪੈਰੋਲ ਦੀਆਂ ਸ਼ਰਤਾਂ ਅਤੇ ਸੁਰੱਖਿਆ ਖਰਚਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਕੁਝ ਖਾਸ ਸ਼ਰਤਾਂ ਵੀ ਲਗਾਈਆਂ ਹਨ। ਹਾਲਾਂਕਿ, ਅਦਾਲਤ ਦਾ ਵਿਸਤ੍ਰਿਤ ਲਿਖਤੀ ਹੁਕਮ ਅਜੇ ਪ੍ਰਾਪਤ ਨਹੀਂ ਹੋਇਆ ਹੈ। ਸ਼ਰਤਾਂ ਅਤੇ ਨਿਯਮਾਂ ਦਾ ਪੂਰਾ ਦਾਇਰਾ ਵਿਸਤ੍ਰਿਤ ਹੁਕਮ ਜਾਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਹੁਕਮ ਦੇ ਅਨੁਸਾਰ, ਅੰਮ੍ਰਿਤਪਾਲ ਸਿੰਘ ਦੇ ਉਨ੍ਹਾਂ ਦੇ ਪੰਜਾਬ ਆਉਣ ਅਤੇ ਸੁਰੱਖਿਆ ਪ੍ਰਬੰਧਾਂ ਦਾ ਸਾਰਾ ਖਰਚਾ ਪਰਿਵਾਰ ਨੂੰ ਚੁੱਕਣਾ ਹੋਵੇਗਾ। ਰਾਜ ਸਰਕਾਰ ਅਤੇ ਪ੍ਰਸ਼ਾਸਨ ਇਹ ਨਿਰਧਾਰਤ ਕਰੇਗਾ ਕਿ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਕਿੰਨੀ ਹੋਵੇਗੀ ਅਤੇ ਕੁੱਲ੍ਹ ਕਿੰਨਾ ਖਰਚਾ ਆਵੇਗਾ। ਇਸ ਦੌਰਾਨ ਉਨ੍ਹਾਂ ਨੂੰ ਕੌਣ ਮਿਲ ਸਕੇਗਾ, ਇਸ ਬਾਰੇ ਵੀ ਐਡਵੋਕੇਟ ਕਰਮਵੀਰ ਸਿੰਘ ਨੇ ਕਿਹਾ ਕਿ ਵਿਸਥਾਰਤ ਹੁਕਮ ਦੀ ਕਾਪੀ ਪ੍ਰਾਪਤ ਹੋਣ ਤੋਂ ਬਾਅਦ ਹੀ ਬਾਕੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਦਾਦੀ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਅੰਤਿਮ ਸਸਕਾਰ ਕਰਨ ਦਾ ਫੈਸਲਾ ਟਾਲ ਦਿੱਤਾ ਸੀ। ਪਰਿਵਾਰ ਨੇ ਮੰਗ ਕੀਤੀ ਸੀ ਕਿ ਜਦੋਂ ਤੱਕ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਨਹੀਂ ਮਿਲਦੀ, ਉਦੋਂ ਤੱਕ ਦਾਦੀ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਪਰਿਵਾਰ ਦਾ ਕਹਿਣਾ ਸੀ ਕਿ ਅੰਮ੍ਰਿਤਪਾਲ ਸਿੰਘ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਅਤੇ ਇਹ ਉਨ੍ਹਾਂ ਦਾ ਪਰਿਵਾਰਿਕ ਅਤੇ ਮਨੁੱਖੀ ਅਧਿਕਾਰ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੀਐਮ ਮਾਨ ਨੇ ਘਰੇਲੂ ਖਪਤਕਾਰਾਂ ਲਈ ਵਨਟਾਈਮ ਸੈਟਲਮੈਂਟ ਸਕੀਮ ਲਾਂਚ ਕੀਤੀ, 45 ਦਿਨਾਂ ਦਾ ਮਿਲੇਗਾ ਟਾਈਮ, ਬੋਲੇ - ਸਰਕਾਰ ਨੇ 518 ਕਰੋੜ ਰੁਪਏ ਦੇ ਬਿਜਲੀ ਬਿੱਲ ਕੀਤੇ ਮੁਆਫਪੜ੍ਹੋ →
ਲੁਧਿਆਣਾ ‘ਚ ਨਕਲੀ ਸਟਾਫ਼ ਗਿਰੋਹ ਦਾ ਪਰਦਾਫਾਸ਼, ਵਰਦੀ ਦਾ ਰੋਅਬ ਦਿਖਾ ਲੋਕਾਂ ਨੂੰ ਬਣਾਉਂਦੇ ਸੀ ਸ਼ਿਕਾਰਪੜ੍ਹੋ →
ਸ਼ਰਧਾਲੂਆਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਰੇਤ ਨਾਲ ਭਰੇ ਟਰੱਕ ਨਾਲ ਟਕਰਾਈ, ਤਿੰਨ ਦੀ ਮੌਤ, ਤਿੰਨ ਜ਼ਖਮੀਪੜ੍ਹੋ →
ਲੁਧਿਆਣਾ ‘ਚ ਪ੍ਰਾਪਰਟੀ ਡੀਲਰ ਤੋਂ 3 ਕਰੋੜ ਦੀ ਫਿਰੌਤੀ ਦੀ ਮੰਗ, ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਧਮਕੀ ਭਰੀਆਂ ਕਾਲਾਂਪੜ੍ਹੋ →
ਪੰਜਾਬ-ਮਹਿਲਾ ਅਕਾਲੀ ਦਲ ‘ਚ ਵੱਡਾ ਫੇਰਬਦਲ: ਕੰਚਨਪ੍ਰੀਤ ਸੀਨੀਅਰ ਮੀਤ ਪ੍ਰਧਾਨ, ਰਚਨਾ ਓਬਰਾਏ ਜਨਰਲ ਸਕੱਤਰ ਬਣੀਪੜ੍ਹੋ →
ਲੁਧਿਆਣਾ ‘ਚ ਸਿਵਲ ਹਸਪਤਾਲ ਨੇੜੇ ਕੁੱਤਿਆਂ ਨੂੰ ਜ਼ਹਿਰੀਲੀ ਚੀਜ਼ ਖਵਾਉਣ ਦਾ ਖ਼ਦਸ਼ਾ, ਮੂੰਹ ‘ਚੋਂ ਨਿਕਲ ਰਹੀ ਝੱਗਪੜ੍ਹੋ →