📰 11/12/2026
ਪੰਜਾਬ📍 ਪੰਜਾਬ

ਮੁੰਬਈ ਦੇ ਕਈ ਮੁੱਖ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਮੁੰਬਈ: ਮੁੰਬਈ ਵਿੱਚ ਇੱਕ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਈਮੇਲ ਆਉਣ ਦੇ ਬਾਅਦ ਹੜਕੰਪ ਮਚ ਗਿਆ ਹੈ। ਇਸ ਈਮੇਲ ਵਿੱਚ ਮੁੰਬਈ ਦੇ ਕਈ ਮੁੱਖ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ, ਖਾਸ ਤੌਰ ‘ਤੇ ਅਮਿਤਾਭ ਬੱਚਨ ਦੇ ਬੰਗਲੇ, ਮੇਅਰ ਦੇ ਦਫ਼ਤਰ ਅਤੇ ਹਵਾਈ ਅੱਡੇ ਦਾ ਜ਼ਿਕਰ ਕੀਤਾ ਗਿਆ ਹੈ।

ਇਸ ਧਮਕੀ ਭਰੀ ਈਮੇਲ ਵਿੱਚ ਮੇਅਰ ਦੇ ਦਫ਼ਤਰ ਦਾ ਖਾਸ ਤੌਰ ‘ਤੇ ਜ਼ਿਕਰ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਸਥਾਨਕ ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ ਹੈ।

ਇਸ ਧਮਕੀ ਭਰੇ ਈਮੇਲ ਵਿੱਚ ਕਈ ਪ੍ਰਮੁੱਖ ਥਾਵਾਂ ਦੇ ਨਾਮ ਹਨ, ਜਿਨ੍ਹਾਂ ਵਿੱਚ ਮੇਅਰ ਦਫ਼ਤਰ, ਮੁੰਬਈ ਦਾ ਇੱਕ ਬੈਂਕ, ਅਦਾਲਤ, ਅਮਿਤਾਭ ਬੱਚਨ ਦਾ ਬੰਗਲਾ, ਮਹਾਲਕਸ਼ਮੀ ਰੇਸਕੋਰਸ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਾਮਲ ਹੈ।

ਧਮਕ ਵਾਲੀ ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਈਮੇਲ ਵਿੱਚ ਦੱਸੇ ਗਏ ਸਥਾਨਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।

ਸੁਰੱਖਿਆ ਟੀਮਾਂ ਅਤੇ ਬੰਬ ਸਕੁਐਡ ਟੀਮਾਂ ਨੇ ਉਕਤ ਥਾਵਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ, ਪਰ ਜਾਂਚ ਦੌਰਾਨ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।

ਵਰਤ ਦੌਰਾਨ ਕੀ ਖਾਈਏ ਤੇ ਕੀ ਨਹੀਂ? ਸਿਹਤਮੰਦ ਰਹਿਣ ਲਈ ਜਾਣੋ ਜ਼ਰੂਰੀ ਗੱਲਾਂ

ਇਸ ਅੰਕ ਦੀਆਂ ਹੋਰ ਖ਼ਬਰਾਂ

ਸੋਨੀਆ ਗਾਂਧੀ ਦੀ ਕਿਤਾਬ ‘ਚ 1984 ਸਿੱਖ ਕਤਲੇਆਮ ਬਾਰੇ ਕੀਤੇ ਦਾਅਵਿਆਂ ‘ਤੇ ਵਿਵਾਦ, ਐੱਚ.ਐੱਸ. ਫੂਲਕਾ ਨੇ ਇਤਿਹਾਸਕ ਰਿਕਾਰਡ ਦਾ ਹਵਾਲਾ ਦੇ ਕੇ ਚੁੱਕੇ ਸਵਾਲਪੜ੍ਹੋ →
ਕੁਝ ਸਕਿੰਟਾਂ ਦੀ ਦੇਰੀ ਤੇ ਡੁੱਬ ਗਈ ਵੈਂਡਰ ਦੀ ਕਮਾਈ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂਪੜ੍ਹੋ →
ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ, ਅੱਜ ਤੋਂ ਸਾਰੇ 23 ਜ਼ਿਲ੍ਹਿਆਂ ‘ਚ ਮਸ਼ੀਨਾਂ ਦੀ ਹੋਵੇਗੀ ਫਰਸਟ ਲੈਵਲ ਚੈਕਿੰਗਪੜ੍ਹੋ →
ਪੰਜ ਮੁਲਜ਼ਮਾਂ ਦੀ 16 ਨਵੰਬਰ ਤੱਕ ਵਧੀ ਪੁਲਿਸ ਹਿਰਾਸਤਪੜ੍ਹੋ →
ਲੁਧਿਆਣਾ ਪਹੁੰਚੇ ਮੰਤਰੀ ਅਮਨ ਅਰੋੜਾ ਤੇ ਹਰਦੀਪ ਮੁੰਡੀਆਂਪੜ੍ਹੋ →
ਜੰਮੂ-ਕਸ਼ਮੀਰ ‘ਚ ਭਾਰੀ ਜ਼ਮੀਨ ਖਿਸਕਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪਪੜ੍ਹੋ →