📰 11/12/2026
ਪੰਜਾਬ📍 ਪੰਜਾਬ

ਫੁੱਟਬਾਲ ਖਿਡਾਰੀ ਦਾ ਬੇਰਹਿਮੀ ਨਾਲ ਕਤਲ, ਸਕੂਟਰੀ ’ਤੇ ਰਾਸ਼ਨ ਲੈਣ ਗਏ ਨੌਜਵਾਨ ਦੀ ਸ਼ਮਸ਼ਾਨਘਾਟ ’ਚ ਮਿਲੀ ਦੇਹ

ਲੁਧਿਆਣਾ ਦਿਹਾਤੀ ਅਧੀਨ ਥਾਣਾ ਜੋਧਾਂ ਅਧੀਨ ਆਉਂਦੇ ਹਲਕਾ ਦਾਖਾ ਦੇ ਪਿੰਡ ਲਤਾਲਾ ਤੋਂ ਇੱਕ ਦਿਲ ਕੰਬਾਊ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਬੀਤੀ 10 ਨਵੰਬਰ ਨੂੰ 20 ਸਾਲਾ ਫੁੱਟਬਾਲ ਖਿਡਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਲੁਧਿਆਣਾ ਦਿਹਾਤੀ ਅਧੀਨ ਥਾਣਾ ਜੋਧਾਂ ਅਧੀਨ ਆਉਂਦੇ ਹਲਕਾ ਦਾਖਾ ਦੇ ਪਿੰਡ ਲਤਾਲਾ ਤੋਂ ਇੱਕ ਦਿਲ ਕੰਬਾਊ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਬੀਤੀ 10 ਨਵੰਬਰ ਨੂੰ 20 ਸਾਲਾ ਫੁੱਟਬਾਲ ਖਿਡਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਰੋਂ ਸਕੂਟੀ ’ਤੇ ਰਾਸ਼ਨ ਲੈਣ ਨਿਕਲਿਆ ਨੌਜਵਾਨ ਮੁੜ ਘਰ ਨਹੀਂ ਪਰਤਿਆ, ਪਰਿਵਾਰ ਰਾਤ ਭਰ ਉਸ ਦੀ ਭਾਲ ਕਰਦਾ ਰਿਹਾ ਅਤੇ ਅਖੀਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ।

ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ। ਇਸ ਕਤਲ ਪਿੱਛੇ ਨਿੱਜੀ ਰੰਜਿਸ਼ ਅਤੇ ਮੁੱਖ ਦੋਸ਼ੀ ਦੀ ਭੈਣ ਨਾਲ ਗੱਲਬਾਤ ਹੋਣ ਦਾ ਸ਼ੱਕ ਸਾਹਮਣੇ ਆਇਆ ਹੈ। ਪਰ ਪਰਿਵਾਰ ਵੱਲੋ ਗੋਪੀ ਦੇ ਦੋਸਤਾਂ ‘ਤੇ ਹੀ ਉਸ ਦੀ ਫੁੱਟਬਾਲ ਖੇਡ ਦੀ ਪ੍ਰਸਿੱਧੀ ਤੋਂ ਖਫ਼ਾ ਹੋ ਕੇ ਉਸ ਦੇ ਕਤਲ ਕੀਤੇ ਜਾਣ ਦੇ ਦੋਸ਼ਾਂ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਅਤੇ ਇੱਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਰਨਵੀਰ ਸਿੰਘ ਉਰਫ਼ ਗੋਪੀ ਜ਼ੋ ਕਿ ਆਪਣੀ ਫੁੱਟਬਾਲ ਖੇਡ ਨਾਲ ਪੂਰੇ ਇਲਾਕੇ ਵਿੱਚ ਜਾਣਿਆ ਜਾਂਦਾ ਸੀ ਅਤੇ ਉਸ ਨੂੰ ਪੱਛਮੀ ਬੰਗਾਲ ਦੀਆਂ ਫੁੱਟਬਾਲ ਕਲੱਬਾਂ ਆਪਣੇ ਕਲੱਬਾਂ ਨਾਲ ਜੋੜਨ ਲਈ ਉਤਾਵਲੀਆਂ ਸਨ। ਬੀਤੀ 10 ਨਵੰਬਰ ਨੂੰ ਜਦੋਂ ਕਰਨਵੀਰ ਸਿੰਘ ਗੋਪੀ ਘਰੋਂ ਸਕੂਟੀ ’ਤੇ ਰਾਸ਼ਨ ਲੈਣ ਲਈ ਨਿਕਲਿਆ ਸੀ। ਪਰ ਦੇਰ ਰਾਤ ਤੱਕ ਜਦੋਂ ਉਹ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਨੂੰ ਚਿੰਤਾ ਸਤਾਉਣ ਲੱਗੀ। ਮਾਂ ਅਤੇ ਵੱਡੇ ਭਰਾ ਰਮਨਪ੍ਰੀਤ ਸਿੰਘ ਵੱਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਪਰਿਵਾਰ ਪਿੰਡ ਦੇ ਹੀ ਗੁਰਕੀਰਤ ਸਿੰਘ ਰਵੀ ਦੇ ਘਰ ਵੀ ਪਹੁੰਚਿਆ, ਜਿੱਥੇ ਕਰਨਵੀਰ ਦਾ ਆਮ ਆਉਣਾ-ਜਾਣਾ ਦੱਸਿਆ ਜਾਂਦਾ ਹੈ।

ਪਰਿਵਾਰਕ ਬਿਆਨਾਂ ਅਨੁਸਾਰ ਗੁਰਕੀਰਤ ਵੀ ਉਨ੍ਹਾਂ ਨਾਲ ਕਰਨਵੀਰ ਨੂੰ ਲੱਭਣ ਚਲ ਪਿਆ। ਇਸੇ ਦੌਰਾਨ ਕਰਨਵੀਰ ਦੀ ਸਕੂਟੀ ਇੱਕ ਜਗ੍ਹਾ ਖੜ੍ਹੀ ਮਿਲਣ ਦੀ ਜਾਣਕਾਰੀ ਮਿਲੀ ਅਤੇ ਜਦੋਂ ਪਰਿਵਾਰਕ ਮੈਂਬਰ ਤੇ ਹੋਰ ਵਿਅਕਤੀ ਪਿੰਡ ਦੇ ਪਾਰਕ ਨੇੜੇ ਸ਼ਮਸ਼ਾਨਘਾਟ ਪਹੁੰਚੇ ਤਾਂ ਉੱਥੇ ਸਕੂਟੀ ਕੋਲ ਕਰਨਵੀਰ ਦੀ ਲਾਸ਼ ਪਈ ਮਿਲੀ। ਮ੍ਰਿਤਕ ਦੇ ਮੂੰਹ ਵਿੱਚ ਚਿੱਟੇ ਰੰਗ ਦੀ ਪਲਾਸਟਿਕ ਦੀ ਬੋਰੀ ਤੁੰਨੀ ਹੋਈ ਸੀ। ਸਰੀਰ ’ਤੇ ਕੱਟਾਂ ਦੇ ਨਿਸ਼ਾਨ ਵੀ ਸਨ ਅਤੇ ਨੇੜੇ ਲੱਕੜ ਦਾ ਡੰਡਾ ਪਿਆ ਹੋਇਆ ਸੀ।

ਇਸ ਤੋਂ ਬਾਅਦ ਗੁਰਕੀਰਤ ਰਵੀ ਆਪਣੀ ਗੱਡੀ ਰਾਹੀਂ ਕਰਨਵੀਰ ਨੂੰ ਅਹਿਮਦਗੜ੍ਹ ਦੇ ਹਿੰਦ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ੱਕ ਜ਼ਾਹਰ ਕੀਤਾ ਕਿ ਗੁਰਕੀਰਤ ਸਿੰਘ ਰਵੀ ਨੂੰ ਸ਼ੱਕ ਸੀ ਕਿ ਕਰਨਵੀਰ ਗੋਪੀ ਦੀ ਉਸ ਦੀ ਭੈਣ ਨਾਲ ਗੱਲਬਾਤ ਹੈ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਕਰਨਵੀਰ ਗੋਪੀ ਦੀ ਫੁੱਟਬਾਲ ਖੇਡ ਤੋਂ ਰਵੀ ਅਤੇ ਹੋਰ ਨਾਲ ਦੇ ਸਾਥੀ ਖਫ਼ਾ ਸਨ ਜਿਸ ਦੇ ਚੱਲਦਿਆਂ ਰਵੀ ਅਤੇ ਹੋਰਨਾਂ ਵੱਲੋਂ ਬੇਰਹਿਮੀ ਨਾਲ ਗੋਪੀ ਦਾ ਕਤਲ ਕਰ ਦਿੱਤਾ।

ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਜੋਧਾਂ ਅਧੀਨ ਚੌਂਕੀ ਛਪਾਰ ਵਿਖੇ ਮੁਕੱਦਮਾ ਨੰਬਰ 167 ਦਰਜ ਕੀਤਾ ਹੈ। ਬੀ.ਐੱਨ.ਐੱਸ. ਦੀਆਂ ਧਾਰਾਵਾਂ 103 ਅਤੇ 3(5) ਤਹਿਤ ਗੁਰਕੀਰਤ ਸਿੰਘ ਰਵੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁੱਖ ਮੁਲਜ਼ਮ ਗੁਰਕੀਰਤ ਸਿੰਘ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਚੌਂਕੀ ਇੰਚਾਰਜ ਜਸਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਫਿਲਹਾਲ 20 ਸਾਲਾ ਫੁੱਟਬਾਲ ਖਿਡਾਰੀ ਕਰਨਵੀਰ ਸਿੰਘ ਗੋਪੀ ਦੇ ਕਤਲ ਮਾਮਲੇ ਵਿੱਚ ਇੱਕ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ, ਜਦਕਿ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੋਨੀਆ ਗਾਂਧੀ ਦੀ ਕਿਤਾਬ ‘ਚ 1984 ਸਿੱਖ ਕਤਲੇਆਮ ਬਾਰੇ ਕੀਤੇ ਦਾਅਵਿਆਂ ‘ਤੇ ਵਿਵਾਦ, ਐੱਚ.ਐੱਸ. ਫੂਲਕਾ ਨੇ ਇਤਿਹਾਸਕ ਰਿਕਾਰਡ ਦਾ ਹਵਾਲਾ ਦੇ ਕੇ ਚੁੱਕੇ ਸਵਾਲਪੜ੍ਹੋ →
ਕੁਝ ਸਕਿੰਟਾਂ ਦੀ ਦੇਰੀ ਤੇ ਡੁੱਬ ਗਈ ਵੈਂਡਰ ਦੀ ਕਮਾਈ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂਪੜ੍ਹੋ →
ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ, ਅੱਜ ਤੋਂ ਸਾਰੇ 23 ਜ਼ਿਲ੍ਹਿਆਂ ‘ਚ ਮਸ਼ੀਨਾਂ ਦੀ ਹੋਵੇਗੀ ਫਰਸਟ ਲੈਵਲ ਚੈਕਿੰਗਪੜ੍ਹੋ →
ਪੰਜ ਮੁਲਜ਼ਮਾਂ ਦੀ 16 ਨਵੰਬਰ ਤੱਕ ਵਧੀ ਪੁਲਿਸ ਹਿਰਾਸਤਪੜ੍ਹੋ →
ਲੁਧਿਆਣਾ ਪਹੁੰਚੇ ਮੰਤਰੀ ਅਮਨ ਅਰੋੜਾ ਤੇ ਹਰਦੀਪ ਮੁੰਡੀਆਂਪੜ੍ਹੋ →
ਜੰਮੂ-ਕਸ਼ਮੀਰ ‘ਚ ਭਾਰੀ ਜ਼ਮੀਨ ਖਿਸਕਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪਪੜ੍ਹੋ →