📰 11/12/2026
ਪੰਜਾਬ📍 ਪੰਜਾਬ

30 ਸਾਲਾ ਅੰਗਰੇਜ਼ ਸਿੰਘ ਦੀ ਮੌਤ

ਮਾਨਸਾ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਨਸ਼ੇ ਦੀ ਲਤ ਨੇ ਇੱਕ ਹੋਰ ਨੌਜਵਾਨ ਦੀ ਜ਼ਿੰਦਗੀ ਖੋਹ ਲਈ ਹੈ। ਮਾਨਸਾ ਦੇ ਵਾਰਡ ਨੰਬਰ 8 ਵਿੱਚ ਰਹਿਣ ਵਾਲੇ 30 ਸਾਲਾ ਅੰਗਰੇਜ਼ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ।
30 ਸਾਲਾ ਅੰਗਰੇਜ਼ ਸਿੰਘ ਦੀ ਮੌਤ

ਮਾਨਸਾ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਨਸ਼ੇ ਦੀ ਲਤ ਨੇ ਇੱਕ ਹੋਰ ਨੌਜਵਾਨ ਦੀ ਜ਼ਿੰਦਗੀ ਖੋਹ ਲਈ ਹੈ। ਮਾਨਸਾ ਦੇ ਵਾਰਡ ਨੰਬਰ 8 ਵਿੱਚ ਰਹਿਣ ਵਾਲੇ 30 ਸਾਲਾ ਅੰਗਰੇਜ਼ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੰਗਰੇਜ਼ ਸਿੰਘ ਪਹਿਲਾਂ ਚਿੱਟੇ ਦਾ ਸੇਵਨ ਕਰਦਾ ਸੀ, ਪਰ ਬਾਅਦ ਵਿੱਚ ਉਹ ਜੀਭ ਹੇਠਾਂ ਰੱਖੀ ਜਾਣ ਵਾਲੀ ਗੋਲੀ ਦਾ ਟੀਕਾ ਲਗਾਉਣ ਲੱਗ ਪਿਆ ਸੀ।

ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਉਹ ਕਾਫ਼ੀ ਸਮੇਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਨਸ਼ੇ ਦਾ ਟੀਕਾ ਗ਼ਲਤ ਥਾਂ ਲਗਾ ਲਿਆ, ਜਿਸ ਤੋਂ ਬਾਅਦ ਉਸ ਦੇ ਸਰੀਰ ਵਿੱਚ ਇਨਫੈਕਸ਼ਨ ਅਤੇ ਜ਼ਹਿਰ ਫੈਲਣ ਦੀ ਗੱਲ ਸਾਹਮਣੇ ਆਈ ਅਤੇ ਉਸ ਦੀ ਮੌਤ ਹੋ ਗਈ।

ਅੰਗਰੇਜ਼ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇੱਕ ਛੋਟਾ ਪੁੱਤਰ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮਾਨਸਾ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਨਸ਼ੇ ਕਾਰਨ ਮੌਤ ਦੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਨਸ਼ਿਆਂ ਦੀ ਗੰਭੀਰ ਸਮੱਸਿਆ ਅਤੇ ਇਸ ਦੀ ਰੋਕਥਾਮ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸੋਨੀਆ ਗਾਂਧੀ ਦੀ ਕਿਤਾਬ ‘ਚ 1984 ਸਿੱਖ ਕਤਲੇਆਮ ਬਾਰੇ ਕੀਤੇ ਦਾਅਵਿਆਂ ‘ਤੇ ਵਿਵਾਦ, ਐੱਚ.ਐੱਸ. ਫੂਲਕਾ ਨੇ ਇਤਿਹਾਸਕ ਰਿਕਾਰਡ ਦਾ ਹਵਾਲਾ ਦੇ ਕੇ ਚੁੱਕੇ ਸਵਾਲਪੜ੍ਹੋ →
ਕੁਝ ਸਕਿੰਟਾਂ ਦੀ ਦੇਰੀ ਤੇ ਡੁੱਬ ਗਈ ਵੈਂਡਰ ਦੀ ਕਮਾਈ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂਪੜ੍ਹੋ →
ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ, ਅੱਜ ਤੋਂ ਸਾਰੇ 23 ਜ਼ਿਲ੍ਹਿਆਂ ‘ਚ ਮਸ਼ੀਨਾਂ ਦੀ ਹੋਵੇਗੀ ਫਰਸਟ ਲੈਵਲ ਚੈਕਿੰਗਪੜ੍ਹੋ →
ਪੰਜ ਮੁਲਜ਼ਮਾਂ ਦੀ 16 ਨਵੰਬਰ ਤੱਕ ਵਧੀ ਪੁਲਿਸ ਹਿਰਾਸਤਪੜ੍ਹੋ →
ਲੁਧਿਆਣਾ ਪਹੁੰਚੇ ਮੰਤਰੀ ਅਮਨ ਅਰੋੜਾ ਤੇ ਹਰਦੀਪ ਮੁੰਡੀਆਂਪੜ੍ਹੋ →
ਜੰਮੂ-ਕਸ਼ਮੀਰ ‘ਚ ਭਾਰੀ ਜ਼ਮੀਨ ਖਿਸਕਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪਪੜ੍ਹੋ →