📰 11/05/2026
ਪੰਜਾਬ📍 ਪੰਜਾਬ

ਮੋਰਨੀ ਹਿੱਲਜ਼ ਇਲਾਕੇ ‘ਚ ਗੈਰ-ਕਾਨੂੰਨੀ ਗੈਸਟ ਹਾਊਸਾਂ ਦੀ ਉਸਾਰੀ ਤੇ ਸੰਚਾਲਨ ‘ਤੇ ਲੱਗੀ ਪੂਰਨ ਪਾਬੰਦੀ

ਚੰਡੀਗੜ੍ਹ: ਪੰਚਕੂਲਾ ਦੇ ਮੋਰਨੀ ਹਿੱਲਜ਼ ਇਲਾਕੇ ਵਿੱਚ ਗੈਰ-ਕਾਨੂੰਨੀ ਗੈਸਟ ਹਾਊਸਾਂ ਦੀ ਉਸਾਰੀ ਅਤੇ ਸੰਚਾਲਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ।
ਮੋਰਨੀ ਹਿੱਲਜ਼ ਇਲਾਕੇ ‘ਚ ਗੈਰ-ਕਾਨੂੰਨੀ ਗੈਸਟ ਹਾਊਸਾਂ ਦੀ ਉਸਾਰੀ ਤੇ ਸੰਚਾਲਨ ‘ਤੇ ਲੱਗੀ ਪੂਰਨ ਪਾਬੰਦੀ

ਚੰਡੀਗੜ੍ਹ: ਪੰਚਕੂਲਾ ਦੇ ਮੋਰਨੀ ਹਿੱਲਜ਼ ਇਲਾਕੇ ਵਿੱਚ ਗੈਰ-ਕਾਨੂੰਨੀ ਗੈਸਟ ਹਾਊਸਾਂ ਦੀ ਉਸਾਰੀ ਅਤੇ ਸੰਚਾਲਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਅਦਾਲਤ ਨੇ ਇਲਾਕੇ ਵਿੱਚ ਨਵੇਂ ਗੈਸਟ ਹਾਊਸ ਬਣਾਉਣ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਕਿਹਾ ਹੈ ਕਿ ਹੁਣ ਕੋਈ ਨਵਾਂ ਗੈਸਟ ਹਾਊਸ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਨਾਲ ਹੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਜੇਕਰ ਇਲਾਕੇ ਵਿੱਚ ਕੋਈ ਹੋਰ ਗੈਸਟ ਹਾਊਸ ਅਣਅਧਿਕਾਰਤ ਤੌਰ ‘ਤੇ ਚੱਲਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।

ਸਥਾਨਕ ਨਿਵਾਸੀ ਯਾਦ ਰਾਮ ਅਤੇ ਹੋਰਨਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਗੈਸਟ ਹਾਊਸਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਪਟੀਸ਼ਨਰਾਂ ਨੇ ਦਲੀਲ ਦਿੱਤੀ ਸੀ ਕਿ ਇਨ੍ਹਾਂ ਗੈਸਟ ਹਾਊਸਾਂ ਕਾਰਨ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ਅਤੇ ਔਰਤਾਂ ਤੇ ਲੜਕੀਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਜ਼ਿਆਦਾਤਰ ਗੈਸਟ ਹਾਊਸ ਬਿਨਾਂ ਲੋੜੀਂਦੀ ਮਨਜ਼ੂਰੀ ਦੇ ਚੱਲ ਰਹੇ ਹਨ। ਪਟੀਸ਼ਨ ‘ਚ ਇਨ੍ਹਾਂ ਗਤੀਵਿਧੀਆਂ ‘ਤੇ ਰੋਕ ਲਗਾਉਣ ਅਤੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।

ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਅੱਗੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਮੋਰਨੀ ਇਲਾਕੇ ਵਿੱਚ ਅਣਅਧਿਕਾਰਤ ਤੌਰ ’ਤੇ ਚੱਲ ਰਹੇ ਗੈਸਟ ਹਾਊਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਅਜਿਹੇ ਕੁੱਲ 24 ਗੈਸਟ ਹਾਊਸਾਂ ਵਿੱਚੋਂ 22 ਨੂੰ ਸੀਲ ਕਰ ਦਿੱਤਾ ਗਿਆ ਹੈ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਾਰਜੀਆ 'ਚ ਇਤਿਹਾਸ: ਜੋਤ ਸਿੰਘ ਬਣੇ ਪਹਿਲੇ ਸਿੱਖ ਵਿਧਾਇਕਪੜ੍ਹੋ →
ਮਾਨਸਾ ਕੋਰਟ ਨੇ ਨਾਭਾ ਜੇਲ੍ਹ ਨੂੰ ਭੇਜੇ ਆਰਡਰ, ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਹੋਣਗੇ ਰਿਹਾਅਪੜ੍ਹੋ →
ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ’ਚ ਮੌਤ, ਪੇਕੇ ਪਰਿਵਾਰ ਨੇ ਪਤੀ 'ਤੇ ਲਗਾਏ ਇਲਜ਼ਾਮਪੜ੍ਹੋ →
ਮਾਨਸਾ ‘ਚ ਦਲਜੀਤ ਦਾ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ, ਭੈਣ ਨੇ ਚੁੱਕੀ ਅਰਥੀਪੜ੍ਹੋ →
ਪੁਰਾਣੀ ਗੱਡੀ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਮਿਲੇਗੀ ਰਾਹਤ, ਮਾਲਕੀ ਟ੍ਰਾਂਸਫਰ ਕਰਨਾ ਹੋਵੇਗਾ ਆਸਾਨਪੜ੍ਹੋ →
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 16 ਮੁਲਜ਼ਮ ਗ੍ਰਿਫ਼ਤਾਰ; 34 ਕਿਲੋ ਹੈਰੋਇਨ, ਗੰਨਾਂ ਤੇ ਹੈਂਡ ਗ੍ਰਨੇਡ ਬਰਾਮਦਪੜ੍ਹੋ →