ਪੁਰਾਣੀ ਗੱਡੀ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਮਿਲੇਗੀ ਰਾਹਤ, ਮਾਲਕੀ ਟ੍ਰਾਂਸਫਰ ਕਰਨਾ ਹੋਵੇਗਾ ਆਸਾਨ

ਕੇਂਦਰ ਸਰਕਾਰ ਪੁਰਾਣੀਆਂ ਕਾਰਾਂ ਅਤੇ ਬਾਈਕਾਂ ਦੀ ਮਾਲਕੀ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਨਵੀਆਂ ਨੀਤੀਆਂ 'ਤੇ ਕੰਮ ਕਰ ਰਹੀ ਹੈ। ਫਿਲਹਾਲ ਵੱਖ-ਵੱਖ ਸੂਬਿਆਂ ਦੇ ਵੱਖਰੇ ਨਿਯਮਾਂ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੁਰਾਣੀ ਕਾਰ ਜਾਂ ਬਾਈਕ ਖਰੀਦਣ ਅਤੇ ਵੇਚਣ ਵਾਲੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਰਾਹਤ ਮਿਲ ਸਕਦੀ ਹੈ। ਕੇਂਦਰ ਸਰਕਾਰ ਵਾਹਨਾਂ ਦੀ ਮਾਲਕੀ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਨਵੀਆਂ ਨੀਤੀਆਂ ਤਿਆਰ ਕਰ ਰਹੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਲਹੋਤਰਾ ਨੇ ਕਿਹਾ ਕਿ ਪੁਰਾਣੀ ਗੱਡੀ ਵੇਚਣ ਤੋਂ ਬਾਅਦ ਨਵੇਂ ਮਾਲਕ ਦੇ ਨਾਮ ‘ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਟ੍ਰਾਂਸਫਰ ਕਰਵਾਉਣ ਸਮੇਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਕੇਂਦਰ ਸਰਕਾਰ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਨੀਤੀਆਂ ਤਿਆਰ ਕਰ ਰਹੀ ਹੈ। ਹਾਲਾਂਕਿ, ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਸਾਰੇ ਸੂਬਿਆਂ ਦੀਆਂ ਨੀਤੀਆਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੇ ਤਰੀਕਿਆਂ ਵਿੱਚ ਇਕਸਾਰਤਾ ਲਿਆਉਣੀ ਵੀ ਜ਼ਰੂਰੀ ਹੈ।
ਜਾਰੀ ਕੀਤੇ ਗਏ ਇੰਡੈਕਸ ਵਿੱਚ ਆਂਧਰਾ ਪ੍ਰਦੇਸ਼, ਕੇਰਲ ਅਤੇ ਤਾਮਿਲਨਾਡੂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਇੰਡੈਕਸ ਦੱਸਦਾ ਹੈ ਕਿ ਵੱਖ-ਵੱਖ ਸੂਬਿਆਂ ਵਿੱਚ ਪੁਰਾਣੀ ਗੱਡੀ ਖਰੀਦਣ ਅਤੇ ਵੇਚਣ ਤੋਂ ਬਾਅਦ ਉਸ ਦੀ ਮਾਲਕੀ ਟ੍ਰਾਂਸਫਰ ਕਰਨਾ ਕਿੰਨਾ ਆਸਾਨ ਹੈ।
ਇਸ ਇੰਡੈਕਸ ਵਿੱਚ ਸੂਬਿਆਂ ਦਾ ਮੁਲਾਂਕਣ ਕਈ ਆਧਾਰਾਂ ‘ਤੇ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸਰਕਾਰੀ ਨੀਤੀਆਂ, ਡਿਜੀਟਲ ਸਹੂਲਤਾਂ, ਕੰਮ ਪੂਰਾ ਹੋਣ ਵਿੱਚ ਲੱਗਣ ਵਾਲਾ ਸਮਾਂ, ਪਾਰਦਰਸ਼ਤਾ, ਜਵਾਬਦੇਹੀ, ਡੀਲਰ ਦੀ ਮਦਦ ਅਤੇ ਕੁੱਲ ਖਰਚ ਸ਼ਾਮਲ ਹਨ।
ਰਿਪੋਰਟ ਮੁਤਾਬਕ, ਆਂਧਰਾ ਪ੍ਰਦੇਸ਼ ਵਿੱਚ ਗੱਡੀ ਦੀ ਟ੍ਰਾਂਸਫਰ ਹੋਣ ਵਿੱਚ ਆਮ ਤੌਰ ‘ਤੇ 7 ਤੋਂ 10 ਦਿਨ ਲੱਗਦੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਇਸੇ ਕੰਮ ਲਈ 30 ਦਿਨਾਂ ਤੋਂ ਵੱਧ ਸਮਾਂ ਲੱਗ ਸਕਦਾ ਹੈ। ਰਿਪੋਰਟ ਵਿੱਚ ਸ਼ਾਮਲ 15 ਸੂਬਿਆਂ ਵਿੱਚੋਂ 13 ਸੂਬਿਆਂ ਵਿੱਚ ਆਨਲਾਈਨ ਅਰਜ਼ੀ ਦੇਣ ਤੋਂ ਬਾਅਦ ਵੀ ਲੋਕਾਂ ਨੂੰ ਦਸਤਾਵੇਜ਼ਾਂ ਦੀ ਹਾਰਡ ਕਾਪੀ ਵਿੱਚ ਜਮ੍ਹਾਂ ਕਰਵਾਉਣੀ ਪੈਂਦੀ ਹੈ।
ਰਿਪੋਰਟ ਵਿੱਚ ਸੂਬਿਆਂ ਦਰਮਿਆਨ ਰੋਡ ਟੈਕਸ ਦੇ ਫ਼ਰਕ ਨੂੰ ਵੀ ਇੱਕ ਵੱਡੀ ਸਮੱਸਿਆ ਦੱਸਿਆ ਗਿਆ ਹੈ। ਉਦਾਹਰਨ ਵਜੋਂ, 6 ਲੱਖ ਰੁਪਏ ਦੀ ਪੈਟਰੋਲ ਕਾਰ ‘ਤੇ ਉੱਤਰ ਪ੍ਰਦੇਸ਼ ਵਿੱਚ 3 ਫ਼ੀਸਦੀ ਰੋਡ ਟੈਕਸ ਲੱਗਦਾ ਹੈ, ਜਦਕਿ ਕਰਨਾਟਕ ਅਤੇ ਤੇਲੰਗਾਨਾ ਵਿੱਚ ਇਹ 14 ਫ਼ੀਸਦੀ ਤੱਕ ਹੈ। ਇਸ ਫ਼ਰਕ ਕਾਰਨ ਇੱਕੋ ਕਾਰ ਦੀ ਕੀਮਤ ਵਿੱਚ 66 ਹਜ਼ਾਰ ਰੁਪਏ ਤੋਂ ਵੱਧ ਦਾ ਅੰਤਰ ਆ ਸਕਦਾ ਹੈ।
ਰਿਪੋਰਟ ਵਿੱਚ ਕੇਂਦਰ ਸਰਕਾਰ ਨੂੰ ਵਿੱਚ ਬਦਲਾਅ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਤਹਿਤ ਵਾਹਨ ਦੀ ਮਾਲਕੀ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਲਈ ਸਮਾਂ-ਸੀਮਾ ਤੈਅ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
ਦੂਜੇ ਸੂਬੇ ਵਿੱਚ ਗੱਡੀ ਟ੍ਰਾਂਸਫਰ ਕਰਨ ਲਈ ਦੋ ਦਿਨਾਂ ਵਿੱਚ ਜਾਰੀ ਕੀਤੀ ਜਾਵੇ।
ਇਸ ਇੰਡੈਕਸ ਤਹਿਤ 1,000 ਖਰੀਦਦਾਰਾਂ ਅਤੇ ਵਿਕਰੇਤਾਵਾਂ ‘ਤੇ ਇੱਕ ਸਰਵੇ ਕੀਤਾ ਗਿਆ। ਇਸ ਵਿੱਚ ਸਾਹਮਣੇ ਆਇਆ ਕਿ 39 ਫ਼ੀਸਦੀ ਲੋਕਾਂ ਨੇ ਗੱਡੀ ਵੇਚ ਦਿੱਤੀ ਸੀ, ਪਰ ਉਨ੍ਹਾਂ ਦੇ ਨਾਮ ਤੋਂ ਟ੍ਰਾਂਸਫਰ ਦੀ ਪ੍ਰਕਿਰਿਆ ਹਾਲੇ ਤੱਕ ਪੂਰੀ ਨਹੀਂ ਹੋਈ ਸੀ। ਉੱਥੇ ਹੀ ਸਿਰਫ਼ 9.6 ਫ਼ੀਸਦੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਦੀ ਟ੍ਰਾਂਸਫਰ ਹੋਣ ਵਿੱਚ ਦੋ ਹਫ਼ਤਿਆਂ ਤੋਂ ਘੱਟ ਸਮਾਂ ਲੱਗਿਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਰਾਣੀ ਗੱਡੀ ਖਰੀਦਣ ਅਤੇ ਵੇਚਣ ਤੋਂ ਬਾਅਦ ਮਾਲਕੀ ਬਦਲਣ ਦੀ ਪ੍ਰਕਿਰਿਆ ਵਿੱਚ ਅਜੇ ਵੀ ਕਈ ਵਿਹਾਰਕ ਸਮੱਸਿਆਵਾਂ ਮੌਜੂਦ ਹਨ।
