📰 11/05/2026
ਵਿਦੇਸ਼📍 ਪੰਜਾਬ

ਅਮਰੀਕਾ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ, 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ: ਕਲਾਨੌਰ ਥਾਣੇ ਦੀ ਪੁਲਿਸ ਨੇ ਅਮਰੀਕਾ ਭੇਜਣ ਦੇ ਨਾਂ ‘ਤੇ 60 ਲੱਖ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ਵਿੱਚ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਅਮਰੀਕਾ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ, 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ: ਕਲਾਨੌਰ ਥਾਣੇ ਦੀ ਪੁਲਿਸ ਨੇ ਅਮਰੀਕਾ ਭੇਜਣ ਦੇ ਨਾਂ ‘ਤੇ 60 ਲੱਖ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ਵਿੱਚ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ‘ਤੇ ਇੱਕ ਵਿਅਕਤੀ ਦੇ ਪੁੱਤਰ ਨੂੰ ਅਮਰੀਕਾ ਭੇਜਣ ਦਾ ਵਾਅਦਾ ਕਰਕੇ ਲੱਖਾਂ ਰੁਪਏ ਲੈਣ ਅਤੇ ਬਾਅਦ ਵਿੱਚ ਧੋਖਾਧੜੀ ਕਰਨ ਦੇ ਦੋਸ਼ ਹਨ।

ਥਾਣਾ ਸਦਰ ਗੁਰਦਾਸਪੁਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਰੁੜਿਆਣਾ ਦੇ ਰਹਿਣ ਵਾਲੇ ਦਿਲਰਾਜ ਸਿੰਘ, ਇਕਬਾਲ ਸਿੰਘ ਅਤੇ ਜਸਮੀਤ ਸਿੰਘ ਉਰਫ਼ ਪ੍ਰਿੰਸ ਨੇ ਮਿਲ ਕੇ ਉਸ ਦੇ ਪੁੱਤਰ ਦਿਲਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਸੀ।

ਸ਼ਿਕਾਇਤਕਰਤਾ ਅਨੁਸਾਰ, ਮੁਲਜ਼ਮਾਂ ਨੇ ਇਸ ਕੰਮ ਲਈ ਉਸ ਕੋਲੋਂ ਕੁੱਲ 60 ਲੱਖ ਰੁਪਏ ਵਸੂਲੇ, ਜਿਨ੍ਹਾਂ ਵਿੱਚੋਂ 6 ਲੱਖ 40 ਹਜ਼ਾਰ ਰੁਪਏ ਬੈਂਕ ਖਾਤੇ ਰਾਹੀਂ ਅਤੇ 53 ਲੱਖ 60 ਹਜ਼ਾਰ ਰੁਪਏ ਨਕਦ ਲਏ ਗਏ। ਪਰ ਬਾਅਦ ਵਿੱਚ ਮੁਲਜ਼ਮਾਂ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਪੁਲਿਸ ਜਾਂਚ ਅਧਿਕਾਰੀ ਸੰਨੀ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਡੀ.ਐੱਸ.ਪੀ. ਸਬ-ਡਿਵੀਜ਼ਨ ਕਲਾਨੌਰ ਵੱਲੋਂ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕਲਾਨੌਰ ਥਾਣੇ ਵਿੱਚ ਧਾਰਾ 420 ਅਤੇ 120- ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਾਰਜੀਆ 'ਚ ਇਤਿਹਾਸ: ਜੋਤ ਸਿੰਘ ਬਣੇ ਪਹਿਲੇ ਸਿੱਖ ਵਿਧਾਇਕਪੜ੍ਹੋ →
ਮਾਨਸਾ ਕੋਰਟ ਨੇ ਨਾਭਾ ਜੇਲ੍ਹ ਨੂੰ ਭੇਜੇ ਆਰਡਰ, ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਹੋਣਗੇ ਰਿਹਾਅਪੜ੍ਹੋ →
ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ’ਚ ਮੌਤ, ਪੇਕੇ ਪਰਿਵਾਰ ਨੇ ਪਤੀ 'ਤੇ ਲਗਾਏ ਇਲਜ਼ਾਮਪੜ੍ਹੋ →
ਮਾਨਸਾ ‘ਚ ਦਲਜੀਤ ਦਾ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ, ਭੈਣ ਨੇ ਚੁੱਕੀ ਅਰਥੀਪੜ੍ਹੋ →
ਪੁਰਾਣੀ ਗੱਡੀ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਮਿਲੇਗੀ ਰਾਹਤ, ਮਾਲਕੀ ਟ੍ਰਾਂਸਫਰ ਕਰਨਾ ਹੋਵੇਗਾ ਆਸਾਨਪੜ੍ਹੋ →
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 16 ਮੁਲਜ਼ਮ ਗ੍ਰਿਫ਼ਤਾਰ; 34 ਕਿਲੋ ਹੈਰੋਇਨ, ਗੰਨਾਂ ਤੇ ਹੈਂਡ ਗ੍ਰਨੇਡ ਬਰਾਮਦਪੜ੍ਹੋ →