📰 11/05/2026
ਪੰਜਾਬ📍 ਪੰਜਾਬ

ਅੰਮ੍ਰਿਤਸਰ ‘ਚ ਵਰਦੀ ‘ਤੇ ਲੱਗਾ ਨਵਾਂ ਸਿਤਾਰਾ: ਸਹਾਇਕ ਸਬ-ਇੰਸਪੈਕਟਰ ਤੋਂ ਸਬ-ਇੰਸਪੈਕਟਰ ਬਣੇ ਚਰਨਜੀਤ ਸਿੰਘ, ਪਰਿਵਾਰ ਨੇ ਇੰਝ ਮਨਾਇਆ ਜਸ਼ਨ

ਅੰਮ੍ਰਿਤਸਰ ਦੇ ਚਰਨਜੀਤ ਸਿੰਘ, ਜੋ ਪਹਿਲਾਂ ਸਹਾਇਕ ਸਬ-ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਹੁਣ ਤਰੱਕੀ ਮਿਲਣ ਤੋਂ ਬਾਅਦ ਸਬ-ਇੰਸਪੈਕਟਰ ਬਣ ਗਏ ਹਨ।
ਅੰਮ੍ਰਿਤਸਰ ‘ਚ ਵਰਦੀ ‘ਤੇ ਲੱਗਾ ਨਵਾਂ ਸਿਤਾਰਾ: ਸਹਾਇਕ ਸਬ-ਇੰਸਪੈਕਟਰ ਤੋਂ ਸਬ-ਇੰਸਪੈਕਟਰ ਬਣੇ ਚਰਨਜੀਤ ਸਿੰਘ, ਪਰਿਵਾਰ ਨੇ ਇੰਝ ਮਨਾਇਆ ਜਸ਼ਨ

ਅੰਮ੍ਰਿਤਸਰ ਦੇ ਚਰਨਜੀਤ ਸਿੰਘ, ਜੋ ਪਹਿਲਾਂ ਸਹਾਇਕ ਸਬ-ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਹੁਣ ਤਰੱਕੀ ਮਿਲਣ ਤੋਂ ਬਾਅਦ ਸਬ-ਇੰਸਪੈਕਟਰ ਬਣ ਗਏ ਹਨ। ਇਸ ਤਰੱਕੀ ਨਾਲ ਉਨ੍ਹਾਂ ਦੀ ਵਰਦੀ 'ਤੇ ਇੱਕ ਨਵਾਂ ਸਿਤਾਰਾ ਜੁੜ ਗਿਆ ਹੈ, ਜਿਸ ਦੀ ਖੁਸ਼ੀ ਉਨ੍ਹਾਂ ਦੇ ਪਰਿਵਾਰ ਨੇ ਬੇਹੱਦ ਖ਼ਾਸ ਅੰਦਾਜ਼ 'ਚ ਮਨਾਈ।

ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮ ਦੀ ਤਰੱਕੀ ਨਾਲ ਜੁੜਿਆ ਇੱਕ ਬੇਹੱਦ ਭਾਵੁਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਇਹ ਵੀਡੀਓ ਸਿਰਫ਼ ਇੱਕ ਪੁਲਿਸ ਮੁਲਾਜ਼ਮ ਦੀ ਤਰੱਕੀ ਦੀ ਖੁਸ਼ੀ ਨਹੀਂ, ਸਗੋਂ ਸਾਲਾਂ ਦੀ ਮਿਹਨਤ, ਸੰਘਰਸ਼ ਤੇ ਪਰਿਵਾਰ ਦੇ ਸਾਥ ਦੀ ਕਹਾਣੀ ਵੀ ਬਿਆਨ ਕਰ ਰਿਹਾ ਹੈ।

ਦਰਅਸਲ, ਅੰਮ੍ਰਿਤਸਰ ਦੇ ਚਰਨਜੀਤ ਸਿੰਘ, ਜੋ ਪਹਿਲਾਂ ਸਹਾਇਕ ਸਬ-ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਹੁਣ ਤਰੱਕੀ ਮਿਲਣ ਤੋਂ ਬਾਅਦ ਸਬ-ਇੰਸਪੈਕਟਰ ਬਣ ਗਏ ਹਨ। ਇਸ ਤਰੱਕੀ ਨਾਲ ਉਨ੍ਹਾਂ ਦੀ ਵਰਦੀ ‘ਤੇ ਇੱਕ ਨਵਾਂ ਸਿਤਾਰਾ ਜੁੜ ਗਿਆ ਹੈ, ਜਿਸ ਦੀ ਖੁਸ਼ੀ ਉਨ੍ਹਾਂ ਦੇ ਪਰਿਵਾਰ ਨੇ ਬੇਹੱਦ ਖ਼ਾਸ ਅੰਦਾਜ਼ ‘ਚ ਮਨਾਈ।

ਚਰਨਜੀਤ ਸਿੰਘ ਦੇਰ ਰਾਤ ਆਪਣੀ ਡਿਊਟੀ ਖ਼ਤਮ ਕਰਕੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਤੇ ਦੋਵੇਂ ਧੀਆਂ ਨੇ ਉਨ੍ਹਾਂ ਦੀ ਤਰੱਕੀ ਦਾ ਜਸ਼ਨ ਮਨਾਇਆ। ਪਰਿਵਾਰ ਵੱਲੋਂ ਦਿੱਤੇ ਇਸ ਪਿਆਰ ਭਰੇ ਸਵਾਗਤ ਨੇ ਇਸ ਪਲ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਵੀਡੀਓ ‘ਚ ਪਰਿਵਾਰ ਦੇ ਚਿਹਰਿਆਂ ‘ਤੇ ਖੁਸ਼ੀ ਦਿਖਾਈ ਦਿੱਤੀ। ਖ਼ਾਸ ਤੌਰ ‘ਤੇ ਆਪਣੀਆਂ ਪਿਤਾ ਦੀ ਕਾਮਯਾਬੀ ‘ਤੇ ਦੋਵੇਂ ਧੀਆਂ ਦੀ ਖੁਸ਼ੀ ਦੇਖਣ ਵਾਲੀ ਹੈ।

ਚਰਨਜੀਤ ਸਿੰਘ ਦੀ ਇਹ ਤਰੱਕੀ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਤੇ ਪੁਲਿਸ ਵਿਭਾਗ ‘ਚ ਨਿਭਾਈਆਂ ਸੇਵਾਵਾਂ ਦਾ ਇੱਕ ਅਹਿਮ ਪੜਾਅ ਹੈ। ਪਰਿਵਾਰ ਵੱਲੋਂ ਮਨਾਇਆ ਗਿਆ ਇਹ ਜਸ਼ਨ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਸੇ ਆਪਣੇ ਦੀ ਕਾਮਯਾਬੀ ਪੂਰੇ ਪਰਿਵਾਰ ਲਈ ਕਿੰਨਾ ਵੱਡਾ ਮਾਣ ਹੁੰਦੀ ਹੈ। ਸੋਸ਼ਲ ਮੀਡੀਆ ‘ਤੇ ਇਸ ਭਾਵੁਕ ਸੀਸੀਟੀਵੀ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਚਰਨਜੀਤ ਸਿੰਘ ਨੂੰ ਤਰੱਕੀ ਦੀ ਵਧਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦੇ ਇਸ ਪਿਆਰ ਭਰੇ ਅੰਦਾਜ਼ ਦੀ ਵੀ ਸ਼ਲਾਘਾ ਕਰ ਰਹੇ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਾਰਜੀਆ 'ਚ ਇਤਿਹਾਸ: ਜੋਤ ਸਿੰਘ ਬਣੇ ਪਹਿਲੇ ਸਿੱਖ ਵਿਧਾਇਕਪੜ੍ਹੋ →
ਮਾਨਸਾ ਕੋਰਟ ਨੇ ਨਾਭਾ ਜੇਲ੍ਹ ਨੂੰ ਭੇਜੇ ਆਰਡਰ, ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਹੋਣਗੇ ਰਿਹਾਅਪੜ੍ਹੋ →
ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ’ਚ ਮੌਤ, ਪੇਕੇ ਪਰਿਵਾਰ ਨੇ ਪਤੀ 'ਤੇ ਲਗਾਏ ਇਲਜ਼ਾਮਪੜ੍ਹੋ →
ਮਾਨਸਾ ‘ਚ ਦਲਜੀਤ ਦਾ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ, ਭੈਣ ਨੇ ਚੁੱਕੀ ਅਰਥੀਪੜ੍ਹੋ →
ਪੁਰਾਣੀ ਗੱਡੀ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਮਿਲੇਗੀ ਰਾਹਤ, ਮਾਲਕੀ ਟ੍ਰਾਂਸਫਰ ਕਰਨਾ ਹੋਵੇਗਾ ਆਸਾਨਪੜ੍ਹੋ →
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 16 ਮੁਲਜ਼ਮ ਗ੍ਰਿਫ਼ਤਾਰ; 34 ਕਿਲੋ ਹੈਰੋਇਨ, ਗੰਨਾਂ ਤੇ ਹੈਂਡ ਗ੍ਰਨੇਡ ਬਰਾਮਦਪੜ੍ਹੋ →