📰 11/04/2026
ਪੰਜਾਬ📍 ਪੰਜਾਬ

ਸੰਗਰੂਰ ‘ਚ ਕਾਂਗਰਸ ਦੀ ਇਨਸਾਫ ਰੈਲੀ, ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਟਰੋਲ ਹੇਠ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤਾ 'ਤੇ ਪੰਜ ਮਿੰਟਾਂ ਵਿੱਚ ਹਸਤਾਖਰ ਕਰ ਦਿੱਤੇ ਗਏ।
ਸੰਗਰੂਰ ‘ਚ ਕਾਂਗਰਸ ਦੀ ਇਨਸਾਫ ਰੈਲੀ, ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਟਰੋਲ ਹੇਠ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤਾ 'ਤੇ ਪੰਜ ਮਿੰਟਾਂ ਵਿੱਚ ਹਸਤਾਖਰ ਕਰ ਦਿੱਤੇ ਗਏ। ਭਾਰਤ ਦੇ ਕਿਸਾਨਾਂ, ਉਦਯੋਗਾਂ ਅਤੇ ਡੇਟਾ ਨੂੰ ਅਮਰੀਕੀ ਹਿੱਤਾਂ ਦੇ ਹਵਾਲੇ ਕਰ ਦਿੱਤਾ ਗਿਆ।

ਸੰਗਰੂਰ ਦੇ ਪਿੰਡ ਫੱਗੂਵਾਲਾ ਵਿਖੇ ਕਾਂਗਰਸ ਪਾਰਟੀ ਦੀ ਇਨਸਾਫ਼ ਰੈਲੀ ਹੋਈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨ ਸਾਧੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਡੋਨਾਲਡ ਟਰੰਪ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ।

ਰਾਹੁਲ ਗਾਂਧੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਘੰਟੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਇਹ ਕਹਿੰਦੇ ਰਹਿੰਦ ਹਨ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਿਆ ਹੈ। ਉਨ੍ਹਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਤੋਂ ਬਾਅਦ ਅਮਰੀਕਾ ਵਿੱਚ ਅਡਾਨੀ ਖਿਲਾਫ ਕੇਸ ਵੀ ਬੰਦ ਕਰ ਦਿੱਤਾ।

ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੰਜਾਬ ਦੀ ਸਰਕਾਰ ਦਿਓ। ਇੱਕ ਅਜਿਹੀ ਸਰਕਾਰ ਚੁਣੋ ਜੋ ਨਸ਼ਿਆਂ ਦੇ ਖਿਲਾਫ ਲੜੇ, ਨਸ਼ਿਆਂ ਨੂੰ ਖਤਮ ਕਰੇ, ਨੌਜਵਾਨਾਂ ਨੂੰ ਰੋਜ਼ਗਾਰ ਦੇਵੇ, ਉਦਯੋਗ ਨੂੰ ਬਚਾਏ ਅਤੇ ਕਿਸਾਨਾਂ ਦੇ ਨਾਲ ਖੜ੍ਹੀ ਰਹੇ।

ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਰਬਪਤੀਆਂ ਅਤੇ ਅਡਾਨੀ ਲਈ ਕੰਮ ਕਰਦੇ ਹਨ। ਸਭ ਕੁਝ ਉਨ੍ਹਾਂ ਨੂੰ ਸੌਂਪਿਆ ਜਾ ਰਿਹਾ ਹੈ, ਜਦੋਂ ਕਿ ਕਿਸਾਨਾਂ ਅਤੇ ਉਦਯੋਗਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮੋਦੀ ਕਾਂਗਰਸੀ ਆਗੂਆਂ ਨੂੰ ਗੱਦਾਰ ਕਹਿੰਦੇ ਹਨ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਨਾਲ ਕਿਤੇ ਵੀ ਬੈਠ ਕੇ ਬਹਿਸ ਕਰਨ। ਕੋਈ ਵੀ ਜੱਜ ਵਜੋਂ ਕੰਮ ਕਰ ਸਕਦਾ ਹੈ, ਭਾਵੇਂ ਉਹ ਮੋਹਨ ਭਾਗਵਤ ਹੋਵੇ ਜਾਂ ਅਡਾਨੀ। ਪ੍ਰਧਾਨ ਮੰਤਰੀ ਉਨ੍ਹਾਂ ਨਾਲ ਬੈਠ ਕੇ ਬਹਿਸ ਨਹੀਂ ਕਰ ਸਕਦੇ। ਜਦੋਂ ਉਹ ਸੰਸਦ ਵਿੱਚ ਚਰਚਾ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਇਸ ਤੋਂ ਪਹਿਲਾਂ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਵਿੱਚ ਵੋਟਾਂ ਚੋਰੀ ਹੋਈ ਹੈ ਅਤੇ ਕਈ ਥਾਵਾਂ ‘ਤੇ ਵੋਟ ਚੋਰੀ ਕਰਨ ਵਾਲੀਆਂ ਸਰਕਾਰਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦਿੱਲੀ ਦੀ ਸਰਕਾਰ ਨੂੰ ਵੋਟ ਚੋਰੀ ਕਰਨ ਵਾਲਿਆਂ ਦੀ ਸਰਕਾਰ ਕਿਹਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਿੱਖ ਰਿਲੀਜੀਅਸ ਸੋਸਾਇਟੀ ਪੈਲਾਟਾਈਨ ਵਿਖੇ ਬੀਬੀ ਬਲਜੀਤ ਕੌਰ ਖ਼ਾਲਸਾ ਜੀ ਦਾ ਕੀਰਤਨ ਦਰਬਾਰਪੜ੍ਹੋ →
ਮਾਸਟਰ ਮੋਹਨ ਲਾਲ ਦੇ ਪਾਰਟੀ ਬਦਲਣ ਦੀਆਂ ਚਰਚਾਵਾਂ ਦਾ ਪੁੱਤਰ ਨੇ ਕੀਤਾ ਖੰਡਨ, ਬੋਲੇ- ਸੱਚ ਨਹੀਂਪੜ੍ਹੋ →
ਦਿਵਿਤ ਔਲਖ ਦਾ ਅੰਤਿਮ ਸਸਕਾਰ, ਪੰਜਾਬ ਦੇ ਵੱਡੇ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦਾ ਜਲੰਧਰ ਵਿੱਚ ਅੰਤਿਮ ਸਸਕਾਰ ਹੋਇਆ। ਬੱਬੂ ਮਾਨ, ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਸਮੇਤ ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ।ਪੜ੍ਹੋ →
566 ਦਿਨਾਂ ਬਾਅਦ ਪੁੱਤਰ ਨੂੰ ਦੇਖਦੇ ਹੀ ਭੱਜੀ ਮਾਂ, ਘੁੱਟ ਕੇ ਲਾਇਆ ਗਲੇ; ਵਾਇਰਲਪੜ੍ਹੋ →
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲੀਆਂ 5 ਸਪੈਸ਼ਲ ਟਰੇਨਾਂਪੜ੍ਹੋ →
ਸ਼੍ਰੀਨਗਰ ਦੇ ਬਾਹਰੀ ਇਲਾਕੇ ਬੇਮੀਨਾ ’ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਹੋਈ ਮੌਤਪੜ੍ਹੋ →