📰 11/04/2026
ਸਿਹਤ📍 ਪੰਜਾਬ

ਸਿਹਤ ਖੇਤਰ ’ਚ ਏ ਆਈ ਕ੍ਰਾਂਤੀ ਪਿੰਡਾਂ ਤੱਕ ਪੁੱਜੀ

ਪੰਜਾਬ ਸਰਕਾਰ ਨੇ ਸੂਬੇ ਦੀਆਂ ਸਿਹਤ ਸੇਵਾਵਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਦਿਆਂ ਮਸਨੂਈ ਬੁੱਧੀ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਸਕ੍ਰੀਨਿੰਗ ਉਪਕਰਨਾਂ ਦੀ ਸ਼ੁਰੂਆਤ ਕੀਤੀ ਹੈ।
ਸਿਹਤ ਖੇਤਰ ’ਚ ਏ ਆਈ ਕ੍ਰਾਂਤੀ ਪਿੰਡਾਂ ਤੱਕ ਪੁੱਜੀ

ਪੰਜਾਬ ਸਰਕਾਰ ਨੇ ਸੂਬੇ ਦੀਆਂ ਸਿਹਤ ਸੇਵਾਵਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਦਿਆਂ ਮਸਨੂਈ ਬੁੱਧੀ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਸਕ੍ਰੀਨਿੰਗ ਉਪਕਰਨਾਂ ਦੀ ਸ਼ੁਰੂਆਤ ਕੀਤੀ ਹੈ। ਸੂਬੇ ਵਿੱਚ ਪਹਿਲੀ ਵਾਰ ਵਰਤੇ ਜਾ ਰਹੇ ਇਨ੍ਹਾਂ ਅਤਿ-ਆਧੁਨਿਕ ਅਤੇ ਪੋਰਟੇਬਲ ਯੰਤਰਾਂ ਦਾ ਮੁੱਖ ਮਕਸਦ ਛਾਤੀ ਦੇ ਕੈਂਸਰ, ਬੱਚੇਦਾਨੀ ਦੇ ਮੂੰਹ ਦੇ ਕੈਂਸਰ ਅਤੇ ਨਜ਼ਰ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ੁਰੂਆਤੀ ਪੱਧਰ ’ਤੇ ਪਛਾਣ ਕਰਨਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਮੁਤਾਬਿਕ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਨੂੰ ‘ਏ ਸੀ ਟੀ ਗ੍ਰਾਂਟਸ’ ਦੀ ਮਦਦ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਏ ਆਈ ਤਕਨੀਕ ਨਾਲ ਲੈਸ ਪੋਰਟੇਬਲ ਅਤੇ ਰੇਡੀਏਸ਼ਨ-ਮੁਕਤ ਉਪਕਰਨ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਉਪਲਬਧ ਕਰਵਾਏ ਗਏ ਹਨ।

ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਯੰਤਰਾਂ ਨੂੰ ਸਿਰਫ਼ ਵੱਡੇ ਹਸਪਤਾਲਾਂ ਤੱਕ ਹੀ ਸੀਮਿਤ ਨਹੀਂ ਰੱਖਿਆ ਗਿਆ ਸਗੋਂ ਮੁੱਢਲੇ ਸਿਹਤ ਕੇਂਦਰਾਂ ਅਤੇ ਪੇਂਡੂ ਖੇਤਰਾਂ ਤੱਕ ਪਹੁੰਚਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਸਿਹਤ ਜਾਂਚ ਲਈ ਲੰਮਾ ਸਫ਼ਰ ਤੈਅ ਨਾ ਕਰਨਾ ਪਵੇ। ਇਸ ਯੋਜਨਾ ਤਹਿਤ ਵੱਖ-ਵੱਖ ਸਿਹਤ ਸਮੱਸਿਆਵਾਂ ਦੀ ਸਕ੍ਰੀਨਿੰਗ ਲਈ ਆਧੁਨਿਕ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੂਬੇ ਵਿੱਚ ਕੈਂਸਰ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੁੱਢਲੇ ਪੱਧਰ ’ਤੇ ਸਕ੍ਰੀਨਿੰਗ ਦੀ ਲੋੜ ਹੋਰ ਵੀ ਅਹਿਮ ਹੋ ਜਾਂਦੀ ਹੈ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਾਂਝੇ ਕੀਤੇ ਗਏ ਆਈ ਸੀ ਐੱਮ ਆਰ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਸਾਲ 2024 ਦੌਰਾਨ ਕੈਂਸਰ ਦੇ 42,288 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਸਾਲ ਨਾਲੋਂ ਲਗਪਗ 7 ਫ਼ੀਸਦੀ ਵੱਧ ਹਨ। ਉੱਥੇ ਹੀ ਐੱਨ ਐੱਫ ਐੱਚ ਐੱਸ-5 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 30 ਤੋਂ 49 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣ ਵਾਲੀਆਂ ਔਰਤਾਂ ਦਾ ਅਨੁਪਾਤ ਮਹਿਜ਼ 0.3 ਫ਼ੀਸਦੀ ਰਿਹਾ ਜਦੋਂਕਿ ਸਰਵੀਕਲ ਕੈਂਸਰ ਦੀ ਸਕ੍ਰੀਨਿੰਗ ਦਾ ਅੰਕੜਾ 24 ਫ਼ੀਸਦੀ ਹੈ। ਇਹ ਅੰਕੜੇ ਦੱਸਦੇ ਹਨ ਕਿ ਕੈਂਸਰ ਦੀ ਸਮੇਂ ਸਿਰ ਪਛਾਣ ਲਈ ਸਕ੍ਰੀਨਿੰਗ ਸੇਵਾਵਾਂ ਨੂੰ ਹੋਰ ਵਿਆਪਕ ਪੱਧਰ ’ਤੇ ਮੁਹੱਈਆ ਕਰਵਾਉਣ ਦੀ ਸਖ਼ਤ ਲੋੜ ਹੈ।

ਏ ਆਈ ਆਧਾਰਿਤ ਪੋਰਟੇਬਲ ਉਪਕਰਨ ਇਸ ਦਿਸ਼ਾ ਵਿੱਚ ਇੱਕ ਪ੍ਰਭਾਵਸ਼ਾਲੀ ਤਕਨੀਕੀ ਮਾਧਿਅਮ ਸਾਬਿਤ ਹੋ ਸਕਦੇ ਹਨ। ਪੰਜਾਬ ਸਰਕਾਰ ਨੇ ਇਸ ਪਹਿਲ ਤਹਿਤ ਰੋਜ਼ਾਨਾ ਘੱਟੋ-ਘੱਟ 600 ਲੋਕਾਂ ਦੀ ਅੱਖਾਂ ਦੀ ਜਾਂਚ ਅਤੇ 300 ਔਰਤਾਂ ਦੀ ਛਾਤੀ ਤੇ ਸਰਵੀਕਲ ਕੈਂਸਰ ਦੀ ਸਕ੍ਰੀਨਿੰਗ ਦਾ ਟੀਚਾ ਮਿਥਿਆ ਹੈ। ਇਸ ਦਾ ਮਕਸਦ ਸਿਰਫ਼ ਬਿਮਾਰੀ ਦੀ ਪਛਾਣ ਕਰਨਾ ਹੀ ਨਹੀਂ ਸਗੋਂ ਲੋਕਾਂ ਨੂੰ ਸਮਾਂ ਰਹਿੰਦਿਆਂ ਅੱਗੇ ਦੀ ਜਾਂਚ ਅਤੇ ਇਲਾਜ ਵੱਲ ਤੋਰਨਾ ਹੈ। ਕੈਂਸਰ ਵਰਗੀ ਗੰਭੀਰ ਬਿਮਾਰੀ ਵਿੱਚ ਰੋਗ ਦਾ ਸ਼ੁਰੂਆਤੀ ਪੜਾਅ ’ਤੇ ਹੀ ਪਤਾ ਲੱਗ ਜਾਵੇ ਤਾਂ ਇਲਾਜ ਦੇ ਬਦਲ ਅਤੇ ਸਮੇਂ ਸਿਰ ਡਾਕਟਰੀ ਦਖ਼ਲ ਦੀਆਂ ਸੰਭਾਵਨਾਵਾਂ ਕਾਫ਼ੀ ਬਿਹਤਰ ਹੋ ਜਾਂਦੀਆਂ ਹਨ।

ਇਸੇ ਤਰ੍ਹਾਂ ਨਜ਼ਰ ਦੀਆਂ ਸਮੱਸਿਆਵਾਂ ਦੀ ਸਮੇਂ ਉੱਤੇ ਪਛਾਣ ਲੋਕਾਂ ਨੂੰ ਸਮੇਂ ਸਿਰ ਐਨਕਾਂ, ਢੁਕਵੇਂ ਇਲਾਜ ਜਾਂ ਲੋੜੀਂਦੇ ਮਾਹਿਰ ਡਾਕਟਰ ਦੀ ਸਲਾਹ ਤੱਕ ਪਹੁੰਚਾਉਣ ਵਿੱਚ ਮਦਦ ਕਰਦੀ ਹੈ। ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਤੱਕ ਪਹੁੰਚ ਅਕਸਰ ਦੂਰੀ, ਸਮੇਂ, ਜਾਗਰੂਕਤਾ ਦੀ ਘਾਟ ਅਤੇ ਹਸਪਤਾਲ ਜਾਣ ਦੀ ਝਿਜਕ ਵਰਗੇ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੀ ਹੈ। ਜੇਕਰ ਮੁੱਢਲੇ ਸਿਹਤ ਕੇਂਦਰਾਂ ’ਤੇ ਹੀ ਸ਼ੁਰੂਆਤੀ ਸਕ੍ਰੀਨਿੰਗ ਦੀ ਸਹੂਲਤ ਉਪਲਬਧ ਹੋਵੇ ਤਾਂ ਲੋਕਾਂ ਲਈ ਸਿਹਤ ਜਾਂਚ ਕਰਵਾਉਣਾ ਕਾਫ਼ੀ ਸੁਖਾਲਾ ਹੋ ਜਾਂਦਾ ਹੈ। ਏ ਆਈ ਆਧਾਰਿਤ ਉਪਕਰਨਾਂ ਰਾਹੀਂ ਮੁੱਢਲੇ ਪੱਧਰ ’ਤੇ ਸ਼ੱਕੀ ਮਾਮਲਿਆਂ ਦੀ ਪਛਾਣ ਹੋਣ ਮਗਰੋਂ ਲੋੜ ਅਨੁਸਾਰ ਮਰੀਜ਼ਾਂ ਨੂੰ ਅਗਲੀ ਜਾਂਚ ਅਤੇ ਮਾਹਿਰਾਂ ਵੱਲੋਂ ਇਲਾਜ ਲਈ ਰੈਫ਼ਰ ਕੀਤਾ ਜਾ ਸਕਦਾ ਹੈ। ਇਸ ਮੁਹਿੰਮ ਦਾ ਇੱਕ ਹੋਰ ਅਹਿਮ ਪੱਖ ਸੂਬੇ ਦੇ ਵੱਡੇ ਹਸਪਤਾਲਾਂ ’ਤੇ ਮਰੀਜ਼ਾਂ ਦਾ ਬੋਝ ਘਟਾਉਣਾ ਵੀ ਹੈ। ਜੇਕਰ ਆਮ ਜਾਂ ਸ਼ੁਰੂਆਤੀ ਪੱਧਰ ਦੀ ਸਕ੍ਰੀਨਿੰਗ ਮੁੱਢਲੇ ਸਿਹਤ ਕੇਂਦਰਾਂ ਵਿੱਚ ਹੀ ਹੋ ਜਾਵੇ ਤਾਂ ਮੈਡੀਕਲ ਕਾਲਜਾਂ ਅਤੇ ਵੱਡੇ ਕੈਂਸਰ ਕੇਂਦਰਾਂ ਵਿੱਚ ਮੁੱਖ ਤੌਰ ’ਤੇ ਉਨ੍ਹਾਂ ਮਰੀਜ਼ਾਂ ਨੂੰ ਭੇਜਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਸਪੈਸ਼ਲਿਸਟ ਪੱਧਰ ਦੀ ਜਾਂਚ ਜਾਂ ਇਲਾਜ ਦੀ ਅਸਲ ਲੋੜ ਹੁੰਦੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਿੱਖ ਰਿਲੀਜੀਅਸ ਸੋਸਾਇਟੀ ਪੈਲਾਟਾਈਨ ਵਿਖੇ ਬੀਬੀ ਬਲਜੀਤ ਕੌਰ ਖ਼ਾਲਸਾ ਜੀ ਦਾ ਕੀਰਤਨ ਦਰਬਾਰਪੜ੍ਹੋ →
ਮਾਸਟਰ ਮੋਹਨ ਲਾਲ ਦੇ ਪਾਰਟੀ ਬਦਲਣ ਦੀਆਂ ਚਰਚਾਵਾਂ ਦਾ ਪੁੱਤਰ ਨੇ ਕੀਤਾ ਖੰਡਨ, ਬੋਲੇ- ਸੱਚ ਨਹੀਂਪੜ੍ਹੋ →
ਦਿਵਿਤ ਔਲਖ ਦਾ ਅੰਤਿਮ ਸਸਕਾਰ, ਪੰਜਾਬ ਦੇ ਵੱਡੇ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦਾ ਜਲੰਧਰ ਵਿੱਚ ਅੰਤਿਮ ਸਸਕਾਰ ਹੋਇਆ। ਬੱਬੂ ਮਾਨ, ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਸਮੇਤ ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ।ਪੜ੍ਹੋ →
566 ਦਿਨਾਂ ਬਾਅਦ ਪੁੱਤਰ ਨੂੰ ਦੇਖਦੇ ਹੀ ਭੱਜੀ ਮਾਂ, ਘੁੱਟ ਕੇ ਲਾਇਆ ਗਲੇ; ਵਾਇਰਲਪੜ੍ਹੋ →
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲੀਆਂ 5 ਸਪੈਸ਼ਲ ਟਰੇਨਾਂਪੜ੍ਹੋ →
ਸ਼੍ਰੀਨਗਰ ਦੇ ਬਾਹਰੀ ਇਲਾਕੇ ਬੇਮੀਨਾ ’ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਹੋਈ ਮੌਤਪੜ੍ਹੋ →