📰 11/04/2026
ਖੇਡਾਂ📍 ਪੰਜਾਬ

ਤੇ ਨੂੰ ਰਗਬੀ ਸਟਾਰ ਮੇਆਲਾਮੂ ਨੇ ਤੋਹਫ਼ੇ ’ਚ ਦਿੱਤੀਆਂ ਖਾਸ ਜਰਸੀਆਂ

ਨਿਊਜ਼ੀਲੈਂਡ ਖ਼ਿਲਾਫ਼ ਔਕਲੈਂਡ ਵਿੱਚ ਖੇਡੇ ਜਾ ਰਹੇ ਪਹਿਲੇ ਇੱਕਰੋਜ਼ਾ ਮੈਚ ਦੇ ਦਿਨ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਨਿਊਜ਼ੀਲੈਂਡ ਦੇ ਮਹਾਨ ਰਗਬੀ ਖਿਡਾਰੀ ਕੇਵਿਨ ਮੇਆਲਾਮੂ ਨਾਲ ਖਾਸ ਮੁਲਾਕਾਤ ਕੀਤੀ।

ਨਿਊਜ਼ੀਲੈਂਡ ਖ਼ਿਲਾਫ਼ ਔਕਲੈਂਡ ਵਿੱਚ ਖੇਡੇ ਜਾ ਰਹੇ ਪਹਿਲੇ ਇੱਕਰੋਜ਼ਾ ਮੈਚ ਦੇ ਦਿਨ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਨਿਊਜ਼ੀਲੈਂਡ ਦੇ ਮਹਾਨ ਰਗਬੀ ਖਿਡਾਰੀ ਕੇਵਿਨ ਮੇਆਲਾਮੂ ਨਾਲ ਖਾਸ ਮੁਲਾਕਾਤ ਕੀਤੀ। ਇਸ ਖੇਡ-ਸਾਂਝ ਦੌਰਾਨ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਮੇਆਲਾਮੂ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਰਗਬੀ ਜਰਸੀਆਂ ਭੇਟ ਕੀਤੀਆਂ ਗਈਆਂ।

ਬੀਸੀਸੀਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ’ਤੇ ਇੱਕ ਪੋਸਟ ਵਿੱਚ ਲਿਖਿਆ, "ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਖਾਸ ਪਲ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਰਗਬੀ ਦੇ ਮਹਾਨ ਖਿਡਾਰੀ ਕੇਵਿਨ ਮੇਆਲਾਮੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਖਾਸ ਰਗਬੀ ਜਰਸੀਆਂ ਪ੍ਰਾਪਤ ਕੀਤੀਆਂ।"

20 ਮਾਰਚ 1979 ਨੂੰ ਜਨਮੇ ਮੇਆਲਾਮੂ ਨੂੰ 'ਆਲ ਬਲੈਕਸ' (ਨਿਊਜ਼ੀਲੈਂਡ ਰਗਬੀ ਟੀਮ) ਲਈ ਖੇਡਣ ਵਾਲੇ ਸਭ ਤੋਂ ਵਧੀਆ 'ਹੂਕਰਜ਼' ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਹ ਨਿਊਜ਼ੀਲੈਂਡ ਖੇਡ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਵਿੱਚ ਸ਼ਾਮਲ ਹਨ। ਭਾਰਤੀ ਕ੍ਰਿਕਟ ਟੀਮ ਨਾਲ ਉਨ੍ਹਾਂ ਦੀ ਇਸ ਨਿੱਘੀ ਮੁਲਾਕਾਤ ਨੇ ਵੱਖ-ਵੱਖ ਖੇਡ ਭਾਈਚਾਰਿਆਂ ਵਿਚਾਲੇ ਆਪਸੀ ਭਾਈਚਾਰੇ ਅਤੇ ਮਜ਼ਬੂਤ ਸਾਂਝ ਨੂੰ ਦਰਸਾਇਆ ਹੈ।

ਮੈਚ ਦੀ ਗੱਲ ਕਰੀਏ ਤਾਂ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟੌਸ ਜਿੱਤ ਕੇ ਨਿਊਜ਼ੀਲੈਂਡ ਵਿਰੁੱਧ ਪਹਿਲਾਂ ਗੇਂਦਬਾਜ਼ੀ (ਚੇਜ਼) ਕਰਨ ਦਾ ਫੈਸਲਾ ਕੀਤਾ। 2027 ਦੇ ਇੱਕਰੋਜ਼ਾ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੇ ਈਡਨ ਪਾਰਕ ਵਿੱਚ ਪੰਜ ਮੈਚਾਂ ਦੀ ਇਸ ਸੀਰੀਜ਼ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ 50 ਓਵਰਾਂ ਦੇ ਫਾਰਮੈਟ ਵਿੱਚ ਵਾਪਸੀ ਹੋਈ ਹੈ।

ਭਾਰਤ ਦੀ ਨਜ਼ਰ ਨਿਊਜ਼ੀਲੈਂਡ ਦੀ ਧਰਤੀ ’ਤੇ ਆਪਣੇ ਇੱਕਰੋਜ਼ਾ ਰਿਕਾਰਡ ਨੂੰ ਸੁਧਾਰਨ ’ਤੇ ਵੀ ਹੋਵੇਗੀ, ਜਿੱਥੇ ਉਨ੍ਹਾਂ ਨੂੰ ਆਖਰੀ ਜਿੱਤ ਫਰਵਰੀ 2019 ਵਿੱਚ ਮਿਲੀ ਸੀ। ਉਸ ਤੋਂ ਬਾਅਦ ਭਾਰਤ ਨੇ ਉੱਥੇ ਦੋ ਸੀਰੀਜ਼ ਖੇਡੀਆਂ, ਜਿਨ੍ਹਾਂ ਵਿੱਚੋਂ ਇੱਕ ਵਿੱਚ 3-0 ਅਤੇ ਦੂਜੀ ਵਿੱਚ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸਾਲ 2025 ਦੇ ਸ਼ੁਰੂ ਵਿੱਚ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ 50 ਓਵਰਾਂ ਦੇ ਫਾਰਮੈਟ ਵਿੱਚ ਪ੍ਰਦਰਸ਼ਨ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਖੇਡੀਆਂ ਗਈਆਂ ਪਿਛਲੀਆਂ ਛੇ ਇੱਕਰੋਜ਼ਾ ਸੀਰੀਜ਼ਾਂ ਵਿੱਚੋਂ ਭਾਰਤ ਨੇ ਤਿੰਨ ਜਿੱਤੀਆਂ ਹਨ ਅਤੇ ਤਿੰਨ ਵਿੱਚ ਆਸਟਰੇਲੀਆ, ਨਿਊਜ਼ੀਲੈਂਡ ਤੇ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕੀਤਾ ਹੈ। ਦੋਵਾਂ ਟੀਮਾਂ ਵਿਚਾਲੇ ਖੇਡੀ ਗਈ ਆਖਰੀ ਇੱਕਰੋਜ਼ਾ ਸੀਰੀਜ਼ ਵਿੱਚ ਵੀ ਨਿਊਜ਼ੀਲੈਂਡ ਨੇ 2-1 ਨਾਲ ਜਿੱਤ ਦਰਜ ਕੀਤੀ ਸੀ।

ਨਿਊਜ਼ੀਲੈਂਡ: ਟਿਮ ਸੀਫਰਟ, ਵਿਲ ਯੰਗ, ਹੈਨਰੀ ਨਿਕੋਲਸ, ਡੈਰਿਲ ਮਿਚਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਿਚਲ ਸੈਂਟਨਰ (ਕਪਤਾਨ), ਨੇਥਨ ਸਮਿਥ, ਕਾਇਲ ਜੈਮੀਸਨ, ਜੈਕਬ ਡਫੀ, ਬਲੇਅਰ ਟਿਕਨਰ।

ਭਾਰਤ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇ.ਐੱਲ. ਰਾਹੁਲ (ਵਿਕਟਕੀਪਰ), ਨਮਨ ਧੀਰ, ਅੰਸ਼ੁਲ ਕੰਬੋਜ, ਆਕਿਬ ਨਬੀ, ਗੁਰਨੂਰ ਬਰਾੜ, ਅਰਸ਼ਦੀਪ ਸਿੰਘ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਿੱਖ ਰਿਲੀਜੀਅਸ ਸੋਸਾਇਟੀ ਪੈਲਾਟਾਈਨ ਵਿਖੇ ਬੀਬੀ ਬਲਜੀਤ ਕੌਰ ਖ਼ਾਲਸਾ ਜੀ ਦਾ ਕੀਰਤਨ ਦਰਬਾਰਪੜ੍ਹੋ →
ਮਾਸਟਰ ਮੋਹਨ ਲਾਲ ਦੇ ਪਾਰਟੀ ਬਦਲਣ ਦੀਆਂ ਚਰਚਾਵਾਂ ਦਾ ਪੁੱਤਰ ਨੇ ਕੀਤਾ ਖੰਡਨ, ਬੋਲੇ- ਸੱਚ ਨਹੀਂਪੜ੍ਹੋ →
ਦਿਵਿਤ ਔਲਖ ਦਾ ਅੰਤਿਮ ਸਸਕਾਰ, ਪੰਜਾਬ ਦੇ ਵੱਡੇ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦਾ ਜਲੰਧਰ ਵਿੱਚ ਅੰਤਿਮ ਸਸਕਾਰ ਹੋਇਆ। ਬੱਬੂ ਮਾਨ, ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਸਮੇਤ ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ।ਪੜ੍ਹੋ →
566 ਦਿਨਾਂ ਬਾਅਦ ਪੁੱਤਰ ਨੂੰ ਦੇਖਦੇ ਹੀ ਭੱਜੀ ਮਾਂ, ਘੁੱਟ ਕੇ ਲਾਇਆ ਗਲੇ; ਵਾਇਰਲਪੜ੍ਹੋ →
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲੀਆਂ 5 ਸਪੈਸ਼ਲ ਟਰੇਨਾਂਪੜ੍ਹੋ →
ਸ਼੍ਰੀਨਗਰ ਦੇ ਬਾਹਰੀ ਇਲਾਕੇ ਬੇਮੀਨਾ ’ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਹੋਈ ਮੌਤਪੜ੍ਹੋ →