📰 11/04/2026
ਪੰਜਾਬ📍 ਪੰਜਾਬ

ਗੁਹਾਟੀ ਗੋਲੀਬਾਰੀ ਦਾ ਦੋਸ਼ੀ ਪੁਲਿਸ ਮੁਕਾਬਲੇ ਵਿਚ ਢੇਰ

ਗੁਹਾਟੀ, 4 ਨਵੰਬਰ- ਗੁਹਾਟੀ ਹੋਟਲ ਗੋਲੀਬਾਰੀ ਦੇ ਦੋਸ਼ੀ ਘਣਕਾਂਤ ਗੋਗੋਈ ਦੀ ਅੱਜ ਅਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਵਿਚ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ।

ਗੁਹਾਟੀ, 4 ਨਵੰਬਰ- ਗੁਹਾਟੀ ਹੋਟਲ ਗੋਲੀਬਾਰੀ ਦੇ ਦੋਸ਼ੀ ਘਣਕਾਂਤ ਗੋਗੋਈ ਦੀ ਅੱਜ ਅਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਵਿਚ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ। ਉਸ 'ਤੇ 26 ਅਕਤੂਬਰ ਨੂੰ ਹੋਟਲ ਵਿਚ ਪੰਜ ਲੋਕਾਂ ਨੂੰ ਗੋਲੀ ਮਾਰ ਕੇ ਮਾਰਨ ਦਾ ਦੋਸ਼ ਸੀ। ਪੁਲਿਸ ਦੇ ਅਨੁਸਾਰ ਗੋਗੋਈ ਨੂੰ ਗੁਹਾਟੀ ਤੋਂ ਸ਼ਿਵਸਾਗਰ ਲਿਜਾਇਆ ਜਾ ਰਿਹਾ ਸੀ ਜਦੋਂ ਉਸ ਨੇ ਇਕ ਸਬ-ਇੰਸਪੈਕਟਰ ਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਜਵਾਬੀ ਗੋਲੀਬਾਰੀ ਵਿਚ ਉਹ ਜ਼ਖਮੀ ਹੋ ਗਿਆ।

ਹਸਪਤਾਲ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਘਟਨਾ ਵਿਚ ਸਬ-ਇੰਸਪੈਕਟਰ ਜ਼ਖਮੀ ਹੋ ਗਿਆ। ਦੋਸ਼ੀ ਨੂੰ ਸ਼ਿਵਸਾਗਰ ਪੁਲਿਸ ਸਟੇਸ਼ਨ ਵਿਚ ਦਰਜ ਇਕ ਪੁਰਾਣੇ ਮਾਮਲੇ ਦੇ ਸੰਬੰਧ ਵਿਚ ਗੁਹਾਟੀ ਤੋਂ ਸ਼ਿਵਸਾਗਰ ਲਿਆਂਦਾ ਜਾ ਰਿਹਾ ਸੀ। ਰਸਤੇ ਵਿਚ ਉਸ ਨੇ ਵਾਸ਼ਰੂਮ ਜਾਣ ਲਈ ਕਿਹਾ।

ਜਿਵੇਂ ਹੀ ਉਹ ਗੱਡੀ ਤੋਂ ਬਾਹਰ ਨਿਕਲਿਆ, ਉਸਨੇ ਸਬ-ਇੰਸਪੈਕਟਰ ਦੇਬਾਸ਼ੀਸ਼ ਸ਼ਰਮਾ ਦੀ ਸਰਵਿਸ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਸ਼ਰਮਾ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਵੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਇਕ ਸਿਖਲਾਈ ਪ੍ਰਾਪਤ ਨਿਸ਼ਾਨੇਬਾਜ਼ ਸੀ। ਝੜਪ ਦੌਰਾਨ ਦੋ ਤੋਂ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ ਦੋ ਪੁਲਿਸ ਗੱਡੀ ਵਿਚ ਵੱਜੀਆਂ।

ਪੁਲਿਸ ਦੇ ਅਨੁਸਾਰ ਉੱਥੇ ਮੌਜੂਦ ਇਕ ਪੁਲਿਸ ਅਧਿਕਾਰੀ ਨੇ ਹੋਰ ਹਮਲੇ ਨੂੰ ਰੋਕਣ ਅਤੇ ਅਧਿਕਾਰੀ ਦੀ ਰੱਖਿਆ ਲਈ ਆਪਣੀ ਪਿਸਤੌਲ ਨਾਲ ਜਵਾਬੀ ਫਾਇਰਿੰਗ ਕੀਤੀ। ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ।

ਦੱਸ ਦੇਈਏ ਕਿ 26 ਅਕਤੂਬਰ ਦੀ ਰਾਤ ਨੂੰ ਹੋਟਲ ਵਿਚ ਗੋਲੀਆਂ ਚਲਾਈਆਂ ਗਈਆਂ। 26 ਅਕਤੂਬਰ ਨੂੰ ਰਾਤ ਲਗਭਗ 9 ਵਜੇ ਪਲਟਨ ਬਾਜ਼ਾਰ ਪੁਲਿਸ ਸਟੇਸ਼ਨ ਨੂੰ ਇਕ ਹੋਟਲ ਵਿਚ ਕਈ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ। ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਚਾਰ ਲੋਕਾਂ ਨੂੰ ਮ੍ਰਿਤਕ ਅਤੇ ਦੋ ਜ਼ਖਮੀ ਪਾਇਆ।

ਜ਼ਖਮੀਆਂ ਨੂੰ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ ਵਿਅਕਤੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਿੱਖ ਰਿਲੀਜੀਅਸ ਸੋਸਾਇਟੀ ਪੈਲਾਟਾਈਨ ਵਿਖੇ ਬੀਬੀ ਬਲਜੀਤ ਕੌਰ ਖ਼ਾਲਸਾ ਜੀ ਦਾ ਕੀਰਤਨ ਦਰਬਾਰਪੜ੍ਹੋ →
ਮਾਸਟਰ ਮੋਹਨ ਲਾਲ ਦੇ ਪਾਰਟੀ ਬਦਲਣ ਦੀਆਂ ਚਰਚਾਵਾਂ ਦਾ ਪੁੱਤਰ ਨੇ ਕੀਤਾ ਖੰਡਨ, ਬੋਲੇ- ਸੱਚ ਨਹੀਂਪੜ੍ਹੋ →
ਦਿਵਿਤ ਔਲਖ ਦਾ ਅੰਤਿਮ ਸਸਕਾਰ, ਪੰਜਾਬ ਦੇ ਵੱਡੇ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦਾ ਜਲੰਧਰ ਵਿੱਚ ਅੰਤਿਮ ਸਸਕਾਰ ਹੋਇਆ। ਬੱਬੂ ਮਾਨ, ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਸਮੇਤ ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ।ਪੜ੍ਹੋ →
566 ਦਿਨਾਂ ਬਾਅਦ ਪੁੱਤਰ ਨੂੰ ਦੇਖਦੇ ਹੀ ਭੱਜੀ ਮਾਂ, ਘੁੱਟ ਕੇ ਲਾਇਆ ਗਲੇ; ਵਾਇਰਲਪੜ੍ਹੋ →
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲੀਆਂ 5 ਸਪੈਸ਼ਲ ਟਰੇਨਾਂਪੜ੍ਹੋ →
ਸ਼੍ਰੀਨਗਰ ਦੇ ਬਾਹਰੀ ਇਲਾਕੇ ਬੇਮੀਨਾ ’ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਹੋਈ ਮੌਤਪੜ੍ਹੋ →