📰 09/24/2026
ਦੇਸ਼📍 ਪੰਜਾਬ

ਰਾਜਜੀਤ ਸਿੰਘ ਹੁੰਦਲ ਗ੍ਰਿਫ਼ਤਾਰ, ਕੌਣ ਹਨ ਪੰਜਾਬ ਪੁਲਿਸ ਦੇ ਬਰਖ਼ਾਸਤ ਅਫ਼ਸਰ ਜੋ ਲੰਬੇ ਸਮੇਂ ਤੋਂ ਡਰੱਗਜ਼ ਨਾਲ ਜੁੜੇ ਮਾਮਲੇ 'ਚ ਘਿਰੇ ਰਹੇ ਹਨ - ਪੰਜਾਬੀ

ਪੰਜਾਬ ਪੁਲਿਸ ਦੇ ਵਿਵਾਦਤ ਬਰਖ਼ਾਸਤ ਅਧਿਕਾਰੀ ਰਾਜਜੀਤ ਸਿੰਘ ਹੁੰਦਲ ਨੂੰ 24 ਸਤੰਬਰ ਦੀ ਸਵੇਰ ਪਟਿਆਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫ਼ਤਾਰੀ ਪੰਜਾਬ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐੱਫ) ਵੱਲੋਂ ਕੀਤੀ ਗਈ।
ਰਾਜਜੀਤ ਸਿੰਘ ਹੁੰਦਲ ਗ੍ਰਿਫ਼ਤਾਰ, ਕੌਣ ਹਨ ਪੰਜਾਬ ਪੁਲਿਸ ਦੇ ਬਰਖ਼ਾਸਤ ਅਫ਼ਸਰ ਜੋ ਲੰਬੇ ਸਮੇਂ ਤੋਂ ਡਰੱਗਜ਼ ਨਾਲ ਜੁੜੇ ਮਾਮਲੇ 'ਚ ਘਿਰੇ ਰਹੇ ਹਨ - ਪੰਜਾਬੀ

ਪੰਜਾਬ ਪੁਲਿਸ ਦੇ ਵਿਵਾਦਤ ਬਰਖ਼ਾਸਤ ਅਧਿਕਾਰੀ ਰਾਜਜੀਤ ਸਿੰਘ ਹੁੰਦਲ ਨੂੰ 24 ਸਤੰਬਰ ਦੀ ਸਵੇਰ ਪਟਿਆਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫ਼ਤਾਰੀ ਪੰਜਾਬ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐੱਫ) ਵੱਲੋਂ ਕੀਤੀ ਗਈ।

ਏਐਨਟੀਐੱਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲ ਕਰਦੇ ਹੋਏ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਰਾਜਜੀਤ ਸਿੰਘ ਪੰਜਾਬ ਪੁਲਿਸ ਦੇ ਅਸਿਸਟੈਂਟ ਇੰਸਪੈਕਟਰ ਜਨਰਲ (ਏਆਈਜੀ) ਸਨ, ਪੁਲਿਸ ਵੱਲੋਂ ਉਨ੍ਹਾਂ ਨੂੰ ਸਾਲ 2017 ਦੇ ਡਰੱਗਜ਼ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।

ਇਸੇ ਮਾਮਲੇ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਐੱਸਆਈਟੀ ਵੀ ਬਣਾਈ ਗਈ ਸੀ। ਜਿਸਦੀ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 18 ਅਪ੍ਰੈਲ 2023 ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਬਾਰੇ ਜਾਣਕਾਰੀ ਦਿੱਤੀ ਸੀ।

ਇਸੇ ਸਾਲ ਜੁਲਾਈ ਮਹੀਨੇ ਰਾਜਜੀਤ ਸਿੰਘ ਨੇ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ (ਜੋ ਪੀੜਤ ਪੱਖ ਨੂੰ ਕਿਸੇ ਵੀ ਹੇਠਲੀ ਅਦਾਲਤ ਖ਼ਿਲਾਫ਼ ਦੇ ਹੁਕਮ ਖ਼਼ਿਲਾਫ਼ ਅਪੀਲ ਕਰਨ ਦਾ ਹੱਕ ਦਿੰਦੀ ਹੈ) ਦਾਖ਼ਲ ਕੀਤੀ ਸੀ, ਜਿਸਦੀ 10 ਸਤੰਬਰ ਨੂੰ ਸੁਪਰੀਮ ਕੋਰਟ ਦੀ ਇੱਕ ਬੈਂਚ ਨੇ ਸੁਣਵਾਈ ਕਰਦਿਆਂ ਰਾਜਜੀਤ ਸਿੰਘ ਨੂੰ 1 ਅਕਤੂਬਰ ਤੋਂ ਪਹਿਲਾਂ ਖ਼ੁਦ ਨੂੰ ਸਰੈਂਡਰ ਕਰਨ ਦੇ ਹੁਕਮ ਵੀ ਦਿੱਤੇ ਸਨ।

ਏਆਈਜੀ ਬਣਨ ਤੋਂ ਪਹਿਲਾਂ ਰਾਜਜੀਤ ਸਿੰਘ ਤਰਨਤਾਰਨ, ਹੁਸ਼ਿਆਰਪੁਰ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਐੱਸਐੱਸਪੀ ਦੇ ਤੌਰ 'ਤੇ ਸੇਵਾਵਾਂ ਨਿਭਾ ਚੁੱਕੇ ਸਨ।

ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਜੂਨ 2017 ਵਿੱਚ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦਾ ਅਸਲ ਰੈਂਕ ਇੱਕ ਹੈੱਡ ਕਾਂਸਟੇਬਲ ਸੀ।

ਉਸ ਕੋਲੋਂ 4 ਕਿਲੋ ਹੈਰੋਇਨ, 3 ਕਿਲੋ ਸਮੈਕ, ਇੱਕ ਏਕੇ-47 ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਸਨ।

2017 ਵਿੱਚ ਰਾਜਜੀਤ ਹੁੰਦਲ ਮੋਗਾ ਜ਼ਿਲ੍ਹੇ ਦੇ ਐੱਸਐੱਸਪੀ ਵਜੋਂ ਤਾਇਨਾਤ ਸਨ। ਇੰਸਪੈਕਟਰ ਇੰਦਰਜੀਤ ਸਿੰਘ ਵਿਰੁੱਧ ਡਰੱਗ ਕੇਸ ਵਿੱਚ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਸੀ, ਜਿਸ ਮਗਰੋਂ ਉਹ ਐੱਸਟੀਐੱਫ ਦੇ ਰਡਾਰ ਉੱਤੇ ਆਏ।

ਜਦੋਂ ਐੱਸਟੀਐੱਫ਼ ਨੇ ਇੰਦਰਜੀਤ ਦੀ ਰਾਜਜੀਤ ਸਿੰਘ ਨਾਲ ਸਬੰਧਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ 'ਚ ਹਲਚਲ ਸ਼ੁਰੂ ਹੋ ਗਈ।

ਬਾਅਦ ਵਿੱਚ ਰਾਜਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਅਤੇ ਐੱਸਟੀਐੱਫ਼ ਵੱਲੋਂ ਉਨ੍ਹਾਂ ਪ੍ਰਤੀ ਪੱਖਪਾਤ ਦਾ ਰਵੱਈਆ ਰੱਖਣ ਦੇ ਇਲਜ਼ਾਮ ਲਗਾਏ।

ਰਾਜਜੀਤ ਸਿੰਘ ਦੀ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ (ਐੱਸਆਈਟੀ) ਦਾ ਗਠਨ ਕੀਤਾ, ਜਿਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ, ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਤਤਕਾਲੀ ਡਾਇਰੈਕਟਰ ਪ੍ਰਬੋਧ ਕੁਮਾਰ ਅਤੇ ਤਤਕਾਲੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਦੇ ਮੈਂਬਰ ਸਨ।

ਐੱਸਆਈਟੀ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਕਥਿਤ ਸਬੰਧਾਂ ਦੇ ਮਾਮਲੇ ਵਿੱਚ ਮੋਗਾ ਦੇ ਤਤਕਾਲੀ ਸੀਨੀਅਰ ਸੁਪਰੀਡੈਂਟ ਰਾਜਜੀਤ ਸਿੰਘ ਹੁੰਦਲ ਦੀ ਮਿਲੀਭੁਗਤ ਦੇ ਇਲਜ਼ਾਮਾਂ ਦੀ ਜਾਂਚ ਕੀਤੀ ਜਾਵੇ।

ਹਾਈ ਕੋਰਟ ਨੇ ਜੋ ਐੱਸਆਈਟੀ ਬਣਾਈ, ਉਸ ਨੇ ਜਾਂਚ 'ਚ ਪਾਇਆ ਕਿ ਜਾਇਦਾਦ ਟੈਕਸ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ 2013 ਤੋਂ ਰਾਜਜੀਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਾਲਕੀ ਵਾਲੀ ਅਚੱਲ ਜਾਇਦਾਦ ਵਿੱਚ ਵਾਧਾ ਹੋਇਆ ਹੈ, ਜਿਸ ਦੀ ਅੱਗੇ ਜਾਂਚ ਹੋਣੀ ਚਾਹੀਦੀ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਜਜੀਤ ਨੇ ਇੰਦਰਜੀਤ ਸਿੰਘ ਨੂੰ ਹੈੱਡ ਕਾਂਸਟੇਬਲ ਤੋਂ ਏਐੱਸਆਈ ਅਤੇ ਫਿਰ ਰੈਗੂਲਰ ਸਬ-ਇੰਸਪੈਕਟਰ ਵਜੋਂ ਦੋਹਰੀ ਤਰੱਕੀ ਦੇਣ ਦੀ ਸਿਫਾਰਸ਼ ਕੀਤੀ ਗਈ ਸੀ।

ਇਸ ਰਿਪੋਰਟ ਵਿੱਚ ਐੱਸਆਈਟੀ ਨੇ ਪਾਇਆ ਕਿ ਇੰਸਪੈਕਟਰ ਇੰਦਰਜੀਤ ਸਿੰਘ, ਮਰਹੂਮ ਗੁਰਜੀਤ ਸਿੰਘ, ਸਾਹਿਬ ਸਿੰਘ, ਦਲਬੀਰ ਸਿੰਘ ਅਤੇ ਬਰਖ਼ਾਸਤ ਬੀਐੱਸਐੱਫ਼ ਜਵਾਨ ਸੁਰੇਸ਼ ਕੁਮਾਰ ਤਿਆਗੀ ਵਰਗੇ ਲੋਕਾਂ ਦੀ ਮਦਦ ਨਾਲ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਕਰ ਰਿਹਾ ਸੀ।

ਉਸ ਨੇ ਗੁਰਪ੍ਰਕਾਸ਼ ਸਿੰਘ, ਪ੍ਰੇਮ ਸਿੰਘ ਅਤੇ ਉਸ ਦੇ ਪੁੱਤਰ, ਜੋ ਕਿ ਉਸ ਸਮੇਂ ਮਹਿਜ਼ 18 ਸਾਲ ਦਾ ਸੀ ਅਤੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ, ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਨਾਜਾਇਜ਼ ਫਸਾਇਆ ਸੀ।

ਇਹ ਵੀ ਕਿਹਾ ਗਿਆ ਕਿ ਇਸ ਤੋਂ ਇਲਾਵਾ ਇੰਦਰਜੀਤ, ਲੋਕਾਂ ਨੂੰ ਐੱਨਡੀਪੀਐੱਸ ਐਕਟ ਦੇ ਕੇਸਾਂ ਵਿੱਚ ਨਾਮਜ਼ਦ ਕਰਕੇ ਫਿਰ ਉਨ੍ਹਾਂ ਨੂੰ ਰਾਹਤ ਦਿਵਾਉਣ ਲਈ ਪੈਸੇ ਦੀ ਵਸੂਲੀ ਕਰਦੇ ਸਨ।

ਐੱਸਆਈਟੀ ਨੇ ਪਾਇਆ ਕਿ ਇਸ ਤੋਂ ਇਲਾਵਾ ਫੋਰੈਂਸਿਕ ਲੈਬ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਨਸ਼ੀਲੇ ਪਦਾਰਥਾਂ ਦੇ ਨਮੂਨੇ ਫੇਲ੍ਹ ਕਰਵਾਉਣ ਜਾਂ ਰਿਪੋਰਟ ਵਿੱਚ ਦੇਰੀ ਕਰਵਾਉਣ ਵਰਗੇ ਕੰਮ ਕਰਦਾ ਸੀ, ਜਿਸ ਨਾਲ ਤਸਕਰਾਂ ਨੂੰ ਫਾਇਦਾ ਪੁਹੰਚਦਾ ਸੀ। ਉਹ ਲੋਕਾਂ ਤੋਂ ਜਬਰੀ ਪੈਸੇ ਵਸੂਲਣ ਲਈ ਨਸ਼ੇ ਦੇ ਝੂਠੇ ਮਾਮਲੇ ਦਰਜ ਕਰਵਾਉਂਦਾ ਸੀ।

ਰਿਪੋਰਟ ਵਿੱਚ ਕਿਹਾ ਗਿਆ ਕਿ ਐੱਸਆਈਟੀ ਨੇ ਆਪਣੀ ਜਾਂਚ ਵਿੱਚ ਸਿੱਟਾ ਕੱਢਿਆ ਸੀ ਕਿ ਇੰਦਰਜੀਤ ਸਿੰਘ ਉੱਤੇ ਵੱਖ-ਵੱਖ ਤਸਕਰਾਂ ਅਤੇ ਹੋਰ ਮੁਲਜ਼ਮਾਂ ਤੋਂ ਮੋਟੀ ਰਕਮ ਵਸੂਲਣ ਦੇ ਇਲਜ਼ਾਮ ਲੱਗੇ ਹਨ।

ਮਈ 2013 ਤੋਂ ਜੂਨ 2014 ਦੇ ਦੌਰਾਨ ਜਦੋਂ ਇੰਦਰਜੀਤ ਸਿੰਘ ਤਾਰਨ ਤਰਨ ਵਿਖੇ ਸੀਆਈਏ ਸਟਾਫ਼ ਇੰਚਾਰਜ ਸਨ ਤਾਂ ਉਸ ਵੇਲੇ ਐੱਨਡੀਪੀਐੱਸ ਐਕਟ ਤਹਿਤ ਦਰਜ ਹੋਏ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਤਸਕਰਾਂ ਅਤੇ ਮੁਲਜ਼ਮਾਂ ਤੋਂ ਪੈਸੇ ਲਏ ਸਨ।

ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਜੁਲਾਈ 2018 ਵਿੱਚ ਜਦੋਂ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਤਾਂ ਇਸ ਨੇ ਮੁੜ ਨਸ਼ਿਆਂ ਦੇ ਮੁੱਦੇ ਅਤੇ ਰਾਜਜੀਤ ਸਿੰਘ ਨੂੰ ਕੇਂਦਰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ।

ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਇਸ ਤੋਂ ਬਾਅਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਰਾਜਜੀਤ ਸਿੰਘ ਨੂੰ ਮੋਗਾ ਤੋਂ ਬਦਲ ਦਿੱਤਾ ਸੀ।

ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਵਿਰੁੱਧ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਸੀ, ਕਿਉਂਕਿ ਅਜਿਹਾ ਖਦਸ਼ਾ ਸੀ ਕਿ ਉਹ ਵਿੱਚ ਦੇਸ਼ ਛੱਡ ਕੇ ਭੱਜ ਸਕਦੇ ਹਨ।

ਰਾਜਜੀਤ ਸਿੰਘ ਨੂੰ ਸਾਲ 2023 ਵਿੱਚ ਨਸ਼ੇ ਦੇ ਇਲਜ਼ਾਮਾਂ ਵਿੱਚ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ।

ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਤਰਨ ਤਾਰਨ, ਹੁਸ਼ਿਆਰਪੁਰ ਅਤੇ ਮੋਗਾ ਵਿੱਚ ਸੀਨੀਅਰ ਸੁਪਰੀਡੈਂਟ ਆਫ਼ ਪੁਲਿਸ (ਐੱਸਐੱਸਪੀ) ਵਜੋਂ ਸੇਵਾਵਾ ਨਿਭਾਈਆਂ ਹਨ।

ਸਾਲ 2023 ਵਿੱਚ ਬੀਬੀਸੀ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਰਾਜਜੀਤ ਸਿੰਘ ਨੂੰ ਉਸ ਵਾਲੇ ਤਰਸ ਦੇ ਆਧਾਰ 'ਤੇ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਗਿਆ ਸੀ, ਜਦੋਂ ਉਨ੍ਹਾਂ ਦੀ ਮਾਂ ਅਤੇ ਭੈਣ ਨੂੰ 1991 ਵਿੱਚ ਖਾੜਕੂਆਂ ਵਲੋਂ ਮਾਰ ਦਿੱਤਾ ਗਿਆ ਸੀ।

ਉਹ ਹੁਸ਼ਿਆਰਪੁਰ ਜ਼ਿਲ੍ਹੇ ਦੀ ਦਸੂਹਾ ਤਹਿਸੀਲ ਦੇ ਪਿੰਡ ਹਰਦੋ ਥਲਾ ਦੇ ਰਹਿਣ ਵਾਲੇ ਹਨ।

ਅਧਿਕਾਰੀ ਨੇ ਦੱਸਿਆ ਸੀ ਕਿ ਰਾਜਜੀਤ ਸਿੰਘ ਆਪਣੀ ਸੇਵਾ ਦੇ ਸ਼ੁਰੂਆਤੀ ਸਾਲਾਂ ਦੌਰਾਨ ਦੋਆਬਾ ਖੇਤਰ ਵਿੱਚ ਤਾਇਨਾਤ ਰਹੇ ਅਤੇ ਉਨ੍ਹਾਂ ਦੇ ਸਿਆਸੀ ਲੋਕਾਂ ਨਾਲ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਚੰਗੇ ਸਬੰਧ ਸਨ।

ਰਾਜਜੀਤ ਦੇ ਜੀਜਾ ਅਮਰਜੀਤ ਸਿੰਘ ਸ਼ਾਹੀ, ਦਸੂਹਾ ਹਲਕੇ ਤੋਂ ਦੋ ਵਾਰ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਸਨ।

2012 ਵਿੱਚ ਸ਼ਾਹੀ ਦੀ ਮੌਤ ਤੋਂ ਬਾਅਦ, ਰਾਜਜੀਤ ਦੀ ਭੈਣ ਸੁਖਜੀਤ ਕੌਰ ਸ਼ਾਹੀ ਦਸੂਹਾ ਹਲਕੇ ਤੋਂ ਜ਼ਿਮਨੀ ਚੋਣ ਵਿੱਚ ਭਾਜਪਾ ਵਿਧਾਇਕ ਚੁਣੇ ਗਏ ਸਨ।

2021 ਵਿੱਚ ਸੁਖਜੀਤ ਕੌਰ ਸ਼ਾਹੀ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।

ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਜਦੋਂ ਰਾਜਜੀਤ ਸਿੰਘ ਤਰਨ ਤਾਰਨ ਜ਼ਿਲ੍ਹੇ ਵਿੱਚ ਐੱਸਐੱਸਪੀ ਵਜੋਂ ਤੈਨਾਤ ਸਨ ਤਾਂ 2013 ਵਿੱਚ ਉਨ੍ਹਾਂ ਨੇ ਵੱਡਾ ਵਿਵਾਦ ਛੇੜ ਦਿੱਤਾ ਸੀ।

ਉਨ੍ਹਾਂ ਉੱਤੇ ਇਲਜ਼ਾਮ ਲੱਗਿਆ ਸੀ ਕਿ ਉਨ੍ਹਾਂ ਨੇ ਪੰਜਾਬ ਵਿੱਚ ਆਪਣੀ ਧੀ ਨੂੰ ਮੈਡੀਕਲ ਸੀਟ ਦਿਵਾਉਣ ਲਈ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਤੋਂ ਇੱਕ ਜਾਅਲੀ ਸਰਟੀਫਿਕੇਟ ਤਿਆਰ ਕਰਵਾਇਆ।

ਇਹ ਸਰਟੀਫ਼ੀਕੇਟ 'ਚ ਲਿਖਿਆ ਗਿਆ ਸੀ ਕਿ ਕੁੜੀ ਦੇ ਪਿਤਾ ਭਾਵ ਰਾਜਜੀਤ ਸਿੰਘ ਦੀ ਇੱਕ ਅੱਤਵਾਦੀ ਮੁਕਾਬਲੇ 'ਚ ਮੌਤ ਹੋ ਗਈ ਹੈ।

2013 'ਚ ਹੀ ਤਤਕਾਲੀ ਐੱਸਐੱਸਪੀ ਰਾਜਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਇਲਜ਼ਾਮ ਲਗਾਇਆ ਸੀ ਕਿ ਯੂਨੀਵਰਸਿਟੀ ਦੇ ਪ੍ਰਾਸਪੈਕਟਸ ਵਿੱਚ ਦਿੱਤੇ ਗਏ ਸਰਟੀਫਿਕੇਟ ਦਾ ਨਮੂਨੇ ਦੀ ਸ਼ਬਦਾਵਲੀ ਭੁਲੇਖਾ ਪਾਊ ਸੀ। ਜਿਸ ਤੋਂ ਇਹ ਲੱਗਦਾ ਹੈ ਕਿ ਵਿਦਿਆਰਥੀ ਦੇ ਪਿਤਾ ਦੀ ਅੱਤਵਾਦ ਦੌਰਾਨ ਮੌਤ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਸਰਟੀਫਿਕੇਟ ਦੇ ਨਮੂਨੇ ਨੂੰ ਅਪਡੇਟ ਨਾ ਕਰਨ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ।

ਏਸ਼ੀਅਨ ਖੇਡਾਂ 2026: ਭਾਰਤੀ ਖਿਡਾਰੀਆਂ ਨੇ ਹੁਣ ਤੱਕ ਕਿੰਨੇ ਮੈਡਲ ਜਿੱਤੇ?

ਕੈਨੇਡਾ 'ਚ ਸ਼ਰਨ ਲੈਣਾ ਕਿੰਨਾ ਔਖਾ ਹੋਇਆ? ਭਾਰਤ ਨਾਲ ਜੁੜੇ ਦਾਅਵਿਆਂ ਦੇ ਅੰਕੜੇ ਕੀ ਕਹਿੰਦੇ ਹਨ?

ਇਸ ਅੰਕ ਦੀਆਂ ਹੋਰ ਖ਼ਬਰਾਂ

ਇਲਾਇਚੀ, ਮਿਨਰਲ ਵਾਟਰ ਦੇ ਇਸ਼ਤਿਹਾਰਾਂ ਰਾਹੀਂ ਪਾਨ ਮਸਾਲਾ-ਸ਼ਰਾਬ ਦਾ ਪ੍ਰਚਾਰ, ਕਿੰਨਾ ਵੱਡਾ ਹੈ ਕਾਰੋਬਾਰ? ਰਾਸ਼ਟਰਪਤੀ ਨੇ ਦਿੱਤੀ ਦੂਰ ਰਹਿਣ ਦੀ ਨਸੀਹਤਪੜ੍ਹੋ →
ਪੰਜਾਬ 'ਚ ਨਹੀਂ ਚੱਲੇਗਾ ਕੇਂਦਰੀ ਏਜੰਸੀਆਂ ਦਾ ਦਬਾਅ, ਬੈਂਸ ਨੇ ਭਾਜਪਾ ਅਤੇ ਕੇਂਦਰੀ ਏਜੰਸੀਆਂ 'ਤੇ ਲਾਏ ਗੰਭੀਰ ਇਲਜ਼ਾਮਪੜ੍ਹੋ →
ਦੀ 'ਅਦਾਲਤ ਨਾ ਜਾਣ' ਦੀ ਸ਼ਰਤ ’ਤੇ ਹਾਈ ਕੋਰਟ ਸਖ਼ਤ; ਚੀਫ਼ ਐਡਮਿਨਿਸਟ੍ਰੇਟਰ ਤੋਂ ਮੰਗਿਆ ਹਲਫ਼ਨਾਮਾਪੜ੍ਹੋ →
ਸਾਬਕਾ ਸਰਪੰਚ ਦੇ ਲੜਕੇ ਵਲੋਂ ਪੁਲਿਸ ਥਾਣੇ ਅੰਦਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ਪੜ੍ਹੋ →
ਯਾਤਰੀ ਦਾ ਟਿਕਟ ਚੱਬ ਕੇ ਥੁੱਕਿਆ, ਬੱਸ ਤੋਂ ਵੀ ਉਤਾਰਿਆ; ਟਰਾਂਸਪੋਰਟ ਅਧਿਕਾਰੀ ਹੁਣ ਦੇਣਗੇ 60 ਹਜ਼ਾਰ ਰੁਪਏ ਮੁਆਵਜ਼ਾ - ਤੇ ; ₹60,000ਪੜ੍ਹੋ →
ਲਗਾਤਾਰ ਦੂਜੇ ਏਸ਼ੀਅਨ ਗੇਮਜ਼ 'ਚ ਸਤਨਾਮ ਦਾ ਜਲਵਾ, ਸਲਮਾਨ ਨਾਲ ਮਿਲ ਕੇ ਰੋਇੰਗ 'ਚ ਭਾਰਤ ਨੂੰ ਦਿਵਾਇਆ ਕਾਂਸੀ ਦਾ ਤਗ਼ਮਾਪੜ੍ਹੋ →