📰 10/17/2026
ਦੇਸ਼📍 ਪੰਜਾਬ

ਖ਼ੌਫ਼ਨਾਕ ਵਾਰਦਾਤ: ਸੋਨੇ ਦੀ ਚੇਨ ਲਈ ਦੋ ਨਾਬਾਲਗਾਂ ਨੇ ਕੀਤਾ ਦੋਸਤ ਦਾ ਕਤਲ, ਪੁਲਿਸ ਨੂੰ ਗੁੰਮਰਾਹ ਕਰਨ ਲਈ ਰਚੀ 'ਦ੍ਰਿਸ਼ਯਮ' ਵਰਗੀ ਸਾਜ਼ਿਸ਼

ਜਾਂਚ ਦੌਰਾਨ, ਪੁਲਿਸ ਨੇ ਪ੍ਰਜੋਤ ਦੇ ਇੱਕ ਦੋਸਤ ਤੋਂ ਪੁੱਛਗਿੱਛ ਕੀਤੀ। ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਦਾਅਵਾ ਕੀਤਾ ਕਿ ਪ੍ਰਜੋਤ ਨੂੰ ਇੱਕ ਅਣਪਛਾਤੇ ਮੁੰਡੇ ਨਾਲ ਬਾਈਕ 'ਤੇ ਘੋੜਬੰਦਰ ਇਲਾਕੇ ਵੱਲ ਜਾਂਦੇ ਦੇਖਿਆ ਸੀ।
ਖ਼ੌਫ਼ਨਾਕ ਵਾਰਦਾਤ: ਸੋਨੇ ਦੀ ਚੇਨ ਲਈ ਦੋ ਨਾਬਾਲਗਾਂ ਨੇ ਕੀਤਾ ਦੋਸਤ ਦਾ ਕਤਲ, ਪੁਲਿਸ ਨੂੰ ਗੁੰਮਰਾਹ ਕਰਨ ਲਈ ਰਚੀ 'ਦ੍ਰਿਸ਼ਯਮ' ਵਰਗੀ ਸਾਜ਼ਿਸ਼

ਜਾਂਚ ਦੌਰਾਨ, ਪੁਲਿਸ ਨੇ ਪ੍ਰਜੋਤ ਦੇ ਇੱਕ ਦੋਸਤ ਤੋਂ ਪੁੱਛਗਿੱਛ ਕੀਤੀ। ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਦਾਅਵਾ ਕੀਤਾ ਕਿ ਪ੍ਰਜੋਤ ਨੂੰ ਇੱਕ ਅਣਪਛਾਤੇ ਮੁੰਡੇ ਨਾਲ ਬਾਈਕ 'ਤੇ ਘੋੜਬੰਦਰ ਇਲਾਕੇ ਵੱਲ ਜਾਂਦੇ ਦੇਖਿਆ ਸੀ। ਹਾਲਾਂਕਿ, ਪੁਲਿਸ ਨੇ ਰਸਤੇ ਵਿੱਚ ਲੱਗੇ 80 ਤੋਂ 90 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ, ਜਿਸ ਤੋਂ ਪਤਾ ਲੱਗਿਆ ਕਿ ਉਸ ਦਾ ਦਾਅਵਾ ਝੂਠਾ ਸੀ।

ਮਹਾਰਾਸ਼ਟਰ ਦੇ ਠਾਣੇ ’ਚ ਪੈਸਿਆਂ ਦੀ ਲੋੜ ਪੂਰੀ ਕਰਨ ਲਈ ਦੋ ਨਾਬਾਲਗ ਮੁੰਡਿਆਂ ਨੇ ਆਪਣੇ 17 ਸਾਲਾ ਦੋਸਤ ਪ੍ਰਜਯੋਤ ਕਾਂਬਲੇ ਦੀ ਸੋਨੇ ਦੀ ਚੇਨ ਲਈ ਉਸ ਦਾ ਕਤਲ ਕਰ ਦਿੱਤਾ। ਫਿਰ ਉਨ੍ਹਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸਦੀ ਲਾਸ਼ ਨੂੰ ਸਾੜ ਦਿੱਤਾ ਅਤੇ ਉਸਦਾ ਮੋਬਾਈਲ ਫੋਨ ਬੱਸ ਦੇ ਹੇਠਾਂ ਸੁੱਟ ਦਿੱਤਾ।

ਠਾਣੇ ਦੇ ਆਜ਼ਾਦ ਨਗਰ ਦਾ ਰਹਿਣ ਵਾਲਾ ਪ੍ਰਜਯੋਤ 24 ਸਤੰਬਰ ਨੂੰ ਸ਼ਾਮ ਕਰੀਬ 7 ਵਜੇ ਲਾਪਤਾ ਹੋ ਗਿਆ ਸੀ। ਅਗਲੇ ਦਿਨ, ਉਸ ਦੇ ਪਿਤਾ ਨੇ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ, ਪੁਲਿਸ ਨੇ ਪ੍ਰਜਯੋਤ ਦੇ ਇੱਕ ਦੋਸਤ ਤੋਂ ਪੁੱਛਗਿੱਛ ਕੀਤੀ। ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਦਾਅਵਾ ਕੀਤਾ ਕਿ ਪ੍ਰਜਯੋਤ ਨੂੰ ਇੱਕ ਅਣਪਛਾਤੇ ਮੁੰਡੇ ਨਾਲ ਬਾਈਕ 'ਤੇ ਘੋੜਬੰਦਰ ਇਲਾਕੇ ਵੱਲ ਜਾਂਦੇ ਦੇਖਿਆ ਸੀ। ਹਾਲਾਂਕਿ, ਪੁਲਿਸ ਨੇ ਰਸਤੇ ਵਿੱਚ ਲੱਗੇ 80 ਤੋਂ 90 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ, ਜਿਸ ਤੋਂ ਪਤਾ ਲੱਗਿਆ ਕਿ ਉਸ ਦਾ ਦਾਅਵਾ ਝੂਠਾ ਸੀ।

ਇਸ ਤੋਂ ਬਾਅਦ, ਜਾਂਚਕਰਤਾਵਾਂ ਨੇ ਤਕਨੀਕੀ ਸਬੂਤਾਂ ਅਤੇ ਮੋਬਾਈਲ ਲੋਕੇਸ਼ਨ ਡਾਟਾ ਦੇ ਆਧਾਰ 'ਤੇ ਉਸੇ ਦੋਸਤ ਤੋਂ ਦੁਬਾਰਾ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਹੀ ਕਤਲ ਦੀ ਸਾਜ਼ਿਸ਼ ਦਾ ਖ਼ੁਲਾਸਾ ਹੋਇਆ। ਪੁਲਿਸ ਮੁਤਾਬਕ, ਪ੍ਰਜੋਤ ਨੇ ਸੋਨੇ ਦੀ ਚੇਨ ਪਾਈ ਹੋਈ ਸੀ, ਜਿਸ ਨੂੰ ਖੋਹਣ ਲਈ ਉਸ ਦੇ ਦੋ ਨਾਬਾਲਗ ਦੋਸਤਾਂ ਨੇ ਯੋਜਨਾ ਬਣਾਈ ਸੀ। ਉਨ੍ਹਾਂ ਵਿੱਚੋਂ ਇੱਕ ਆਪਣਾ ਜਨਮਦਿਨ ਮਨਾਉਣਾ ਚਾਹੁੰਦਾ ਸੀ, ਜਦਕਿ ਦੂਜਾ ਬਾਈਕ ਖ਼ਰੀਦਣਾ ਚਾਹੁੰਦਾ ਸੀ। ਸਿਗਰਟ ਪੀਣ ਦੇ ਬਹਾਨੇ ਸੁੰਨਸਾਨ ਜਗ੍ਹਾ ਲੈ ਗਏ 24 ਸਤੰਬਰ ਨੂੰ, ਦੋਵੇਂ ਮੁੰਡੇ ਪ੍ਰਜਯੋਤ ਨੂੰ ਸਿਗਰਟ ਪੀਣ ਦੇ ਬਹਾਨੇ ਠਾਣੇ ਦੇ ਬ੍ਰਹਮਾਂਡ ਫੇਜ਼ 2 ਇਲਾਕੇ ਦੇ ਨੇੜੇ ਇੱਕ ਸੁੰਨਸਾਨ ਅਤੇ ਝਾੜੀਆਂ ਵਾਲੀ ਜਗ੍ਹਾ 'ਤੇ ਲੈ ਗਏ। ਉੱਥੇ ਉਨ੍ਹਾਂ ਨੇ ਚਾਕੂ ਨਾਲ ਉਸ 'ਤੇ ਹਮਲਾ ਕੀਤਾ ਅਤੇ ਪੱਥਰ ਨਾਲ ਕੁਚਲ ਕੇ ਉਸ ਦਾ ਕਤਲ ਕਰ ਦਿੱਤਾ। ਸਬੂਤਾਂ ਨੂੰ ਨਸ਼ਟ ਕਰਨ ਦੇ ਇਰਾਦੇ ਨਾਲ, ਮੁੰਡਿਆਂ ਨੇ ਲਾਸ਼ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਦੋਸ਼ ਹੈ ਕਿ ਮੁਲਜ਼ਮਾਂ ਨੇ ਪ੍ਰਜਯੋਤ ਦਾ ਮੋਬਾਈਲ ਫੋਨ ਉਸਦੀ ਸਥਿਤੀ ਲੁਕਾਉਣ ਲਈ ਬੱਸ ਵਿੱਚ ਸੁੱਟ ਦਿੱਤਾ। ਉਨ੍ਹਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਦ੍ਰਿਸ਼ਯਮ ਫ਼ਿਲਮ ਦੀ ਤਰ੍ਹਾਂ ਸਾਜ਼ਿਸ਼ ਰਚੀ ਸੀ। ਹਾਲਾਂਕਿ, ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਨੇ ਉਨ੍ਹਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।

ਪੁਲਿਸ ਅਨੁਸਾਰ, ਦੋਵਾਂ ਨਾਬਾਲਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਇੱਕ ਹੋਰ ਕਤਲ — ਸ੍ਰੀ ਹਰਗੋਬਿੰਦਪੁਰ 'ਚ ਬਿਕਰਮਜੀਤ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਦੋ ਜ਼ਖ਼ਮੀਪੜ੍ਹੋ →
ਪਰਵਿੰਦਰ ਝੋਟਾ ਨੂੰ ਲੈ ਕੇ ਐਸਜੀਪੀਸੀ ਦਾ ਵੱਡਾ ਐਲਾਨ, ਜ਼ਖ਼ਮੀਆਂ ਨੂੰ ਵੀ 5-5 ਲੱਖ ਦੇਵੇਗੀ ਕਮੇਟੀਪੜ੍ਹੋ →
ਹਾਈਕਮਾਨ ਵੱਲੋਂ ਰਾਣਾ ਗੁਰਜੀਤ ਨੂੰ ਵੱਡੀ ਜ਼ਿੰਮੇਵਾਰੀਪੜ੍ਹੋ →
ਪੰਜਾਬ ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀਪੜ੍ਹੋ →
ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ‘ਤੇ ਦੀ ਵੱਡੀ ਕਾਰਵਾਈਪੜ੍ਹੋ →
ਵਿਭਾਗੀ ਵਿਗਿਆਨ ਤੇ ਗਣਿਤ ਮੇਲੇ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨਪੜ੍ਹੋ →