ਵਿਭਾਗੀ ਵਿਗਿਆਨ ਤੇ ਗਣਿਤ ਮੇਲੇ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਰਾਣਾ ਮੁਨਸ਼ੀ ਰਾਮ ਸਰਵਹਿੱਤਕਾਰੀ ਵਿਦਿਆ ਮੰਦਰ, ਸਰਹਿੰਦ ਦੇ 19 ਵਿਦਿਆਰਥੀਆਂ ਨੇ ਖਮਾਣੋਂ ਵਿਖੇ ਵਿਭਾਗੀ ਵਿਗਿਆਨ ਤੇ ਗਣਿਤ ਮੇਲੇ ਵਿਚ ਉਤਸ਼ਾਹਪੂਰਵਕ ਭਾਗ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਮਾਡਲ, ਪੀ.ਪੀ.ਟੀ. ਤੇ ਕੁਇਜ਼ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਗਣਿਤ ਬਾਲ ਵਰਗ ’ਚ ਮਨਪ੍ਰੀਤ ਸਿੰਘ ਨੇ ਮਾਡਲ ਮੁਕਾਬਲੇ ’ਚ ਪਹਿਲਾ ਸਥਾਨ ਅਤੇ ਕਨਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ਦੀ ਕੁਇਜ਼ ਮੁਕਾਬਲਿਆਂ ’ਚ ਕਮਲ ਕੁਮਾਰ, ਅਲਿਤਾਫ਼ ਅਤੇ ਵਿਪਿਨ ਕੁਮਾਰ ਗੁਪਤਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਵਿਗਿਆਨ ਕਿਸ਼ੋਰ ਵਰਗ ’ਚ ਦੀਪਿਕਾ ਨੇ ਮਾਡਲ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ਦੀ ਕੁਇਜ਼ ਮੁਕਾਬਲਿਆਂ ’ਚ ਨਿਮਰਤ ਅਤੇ ਦਮਨਪ੍ਰੀਤ ਕੌਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਵਿਗਿਆਨ ਬਾਲ ਵਰਗ ’ਚ ਮਲਿਕ ਅਤੇ ਹਰਸ਼ਿਤ ਨੇ ਮਾਡਲ ਮੁਕਾਬਲਿਆਂ ’ਚ ਪਹਿਲਾ ਸਥਾਨ, ਸੰਦੀਪ, ਪ੍ਰਣਵ ਅਤੇ ਸ਼ਿਵਮ ਨੇ ਦੂਜਾ ਸਥਾਨ, ਜਦਕਿ ਕ੍ਰਿਸ਼ਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੇਜਸਮੀਤ ਨੇ ਪੀਪੀਟੀ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕੀਤਾ। ਕੁਇਜ਼ ਮੁਕਾਬਲੇ ’ਚ ਭਵਿਸ਼ਿਆ ਪਾਠਕ, ਨਿਸ਼ਾਨ ਸਿੰਘ ਤੇ ਅਭਿਜੋਤ ਸਿੰਘ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਉਪਲੱਬਧੀਆਂ’ਤੇ ਸਕੂਲ ਦੇ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਪ੍ਰੀਤੀ ਸ਼ੁਕਲਾ ਸਮੇਤ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
