📰 ਸੋਮਵਾਰ, 21 ਸਤੰਬਰ 2026

ਲੋਕ ਸਾਂਝ — ਡਿਜੀਟਲ ਅਖ਼ਬਾਰ

ਸੋਮਵਾਰ, 21 ਸਤੰਬਰ 2026 · ਅੰਕ 2 · 35 ਪ੍ਰਮੁੱਖ ਖ਼ਬਰਾਂ
🗞 ਅੱਜ ਦਾ ਪੂਰਾ ਅਖ਼ਬਾਰ: ਤੁਸੀਂ ਹੇਠਾਂ ਸਾਰੀਆਂ ਖ਼ਬਰਾਂ ਤਸਵੀਰਾਂ ਸਮੇਤ ਪੜ੍ਹ ਸਕਦੇ ਹੋ ਜਾਂ ਅਸਲ ਅਖ਼ਬਾਰ ਦੀ ਪੀਡੀਐਫ ਫਾਈਲ ਡਾਊਨਲੋਡ ਕਰ ਸਕਦੇ ਹੋ
ਪੰਜਾਬ📍 ਪੰਜਾਬ

ਸ਼ਿਕਾਗੋ ਦੇ ਮੁੰਡਿਆਂ ਵੱਲੋਂ 25 ਸਤੰਬਰ ਨੂੰ ਹੋਵੇਗੀ ਸ਼ਾਨਦਾਰ 'ਡਿੱਗੀ ਪਾਰਟੀ'!

ਸ਼ਿਕਾਗੋ (Chicago) — ਅਮਰੀਕਾ ਵਿੱਚ ਵੱਸਦੇ ਪੰਜਾਬੀ ਨੌਜਵਾਨਾਂ ਨੇ ਆਪਣੇ ਦੇਸੀ ਸਵੈਗ (Desi Swag) ਨਾਲ ਮਨੋਰੰਜਨ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਹੈ।
ਸ਼ਿਕਾਗੋ ਦੇ ਮੁੰਡਿਆਂ ਵੱਲੋਂ 25 ਸਤੰਬਰ ਨੂੰ ਹੋਵੇਗੀ ਸ਼ਾਨਦਾਰ 'ਡਿੱਗੀ ਪਾਰਟੀ'!

ਸ਼ਿਕਾਗੋ (Chicago) — ਅਮਰੀਕਾ ਵਿੱਚ ਵੱਸਦੇ ਪੰਜਾਬੀ ਨੌਜਵਾਨਾਂ ਨੇ ਆਪਣੇ ਦੇਸੀ ਸਵੈਗ (Desi Swag) ਨਾਲ ਮਨੋਰੰਜਨ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਹੈ। ਆਉਣ ਵਾਲੀ 25 ਸਤੰਬਰ ਨੂੰ ਸ਼ਿਕਾਗੋ ਦੇ ਮੁੰਡੇ ਇੱਕ ਖਾਸ 'ਡਿੱਗੀ ਪਾਰਟੀ' (Car Trunk Party) ਦਾ ਆਯੋਜਨ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਇਲਾਕੇ ਦੇ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਵਿੱਚ ਅਕਸਰ ਗੱਡੀਆਂ ਦੀਆਂ ਡਿੱਗੀਆਂ ਖੋਲ੍ਹ ਕੇ, ਵੱਡੇ ਸਪੀਕਰਾਂ 'ਤੇ ਉੱਚੀ ਆਵਾਜ਼ ਵਿੱਚ ਪੰਜਾਬੀ ਗਾਣੇ ਲਗਾਉਣ ਦਾ ਰੁਝਾਨ ਕਾਫੀ ਮਸ਼ਹੂਰ ਰਿਹਾ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਕੋਈ ਓਪਨ ਜਾਂ ਪਬਲਿਕ ਇਵੈਂਟ ਨਹੀਂ ਹੈ, ਬਲਕਿ ਇਹ ਇੱਕ ਪ੍ਰਾਈਵੇਟ ਪ੍ਰਾਪਰਟੀ 'ਤੇ ਹੋਣ ਵਾਲੀ ਬਿਲਕੁਲ ਪ੍ਰਾਈਵੇਟ ਪਾਰਟੀ ਹੈ, ਜਿਸ ਵਿੱਚ ਸਿਰਫ਼ ਖਾਸ ਦੋਸਤਾਂ-ਮਿੱਤਰਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ।

ਪਾਰਟੀ ਦੀਆਂ ਮੁੱਖ ਝਲਕੀਆਂ:

ਦੇਸੀ ਮਾਹੌਲ: ਗੱਡੀਆਂ ਦੀਆਂ ਡਿੱਗੀਆਂ ਵਿੱਚ ਰੱਖੇ ਵੱਡੇ ਸਿਸਟਮਾਂ (ਸਪੀਕਰਾਂ) 'ਤੇ ਚੱਲਣਗੇ ਲੇਟੈਸਟ ਪੰਜਾਬੀ ਅਤੇ ਹਿੱਪ-ਹੌਪ ਟਰੈਕ।

ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ: ਪਾਰਟੀ ਵਿੱਚ ਦੇਸੀ ਖਾਣ-ਪੀਣ ਅਤੇ ਸਨੈਕਸ ਦਾ ਖਾਸ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਪੰਜਾਬ ਵਾਲੀ ਫੀਲ (feel) ਪੂਰੀ ਆਵੇ।

ਭੰਗੜਾ ਅਤੇ ਰੌਣਕਾਂ: ਯਾਰਾਂ-ਬੇਲੀਆਂ ਦਾ ਇਕੱਠ ਹੋਵੇਗਾ ਜਿੱਥੇ ਪੰਜਾਬੀ ਗੱਭਰੂ ਭੰਗੜੇ ਪਾ ਕੇ ਸ਼ਾਮ ਨੂੰ ਹੋਰ ਵੀ ਰੰਗੀਨ ਬਣਾਉਣਗੇ।

ਆਯੋਜਕਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਕੰਮਾਂ-ਕਾਰਾਂ ਦੇ ਰੁਝੇਵਿਆਂ ਕਾਰਨ ਦੋਸਤਾਂ ਨੂੰ ਮਿਲਣ ਦਾ ਸਮਾਂ ਘੱਟ ਮਿਲਦਾ ਹੈ। ਇਸ ਲਈ ਇਹ 'ਡਿੱਗੀ ਪਾਰਟੀ' ਸਾਰੇ ਯਾਰਾਂ ਨੂੰ ਇੱਕ ਥਾਂ ਇਕੱਠਾ ਕਰਨ ਅਤੇ ਆਪਣੀ ਭਾਈਚਾਰਕ ਸਾਂਝ ਦਾ ਜਸ਼ਨ ਮਨਾਉਣ ਦਾ ਇੱਕ ਖਾਸ ਬਹਾਨਾ ਹੈ।

ਸੋ, ਜਿਹੜੇ ਵੀ ਖਾਸ ਮਹਿਮਾਨਾਂ ਨੂੰ ਇਸ ਪ੍ਰਾਈਵੇਟ ਪਾਰਟੀ ਦਾ ਸੱਦਾ ਮਿਲਿਆ ਹੈ, ਉਹ 25 ਸਤੰਬਰ ਦੀ ਸ਼ਾਮ ਲਈ ਆਪਣੀਆਂ ਗੱਡੀਆਂ ਦੀਆਂ ਡਿੱਗੀਆਂ ਅਤੇ ਮੂਡ ਦੋਵੇਂ ਤਿਆਰ ਰੱਖਣ!

ਪੰਜਾਬ📍 ਪੰਜਾਬ

ਆਗਮਨ ਪੁਰਬ ਮੌਕੇ ਸੰਗਤ ਲਈ ਮੁਫ਼ਤ ਈ ਰਿਕਸ਼ਾ ਸੇਵਾ ਦਾ ਪ੍ਰਬੰਧ - ਤੇ ਗੁਰਦੁਆਰਾ ਸਾਹਿਬ

ਐਸ.ਐਸ.ਪੀ. ਫ਼ਰੀਦਕੋਟ ਨੇ ਕਿਹਾ ਕਿ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਫ਼ਰੀਦਕੋਟ ਵਿਖੇ ਪਹੁੰਚ ਰਹੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਦੀ ਸਹੂਲਤ, ਸੁਰੱਖਿਆ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਫ਼ਰੀਦਕੋਟ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਮੁਫ਼ਤ ਈ-ਆਟੋ ਰਿਕਸ਼ਾ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ।
ਆਗਮਨ ਪੁਰਬ ਮੌਕੇ ਸੰਗਤ ਲਈ ਮੁਫ਼ਤ ਈ ਰਿਕਸ਼ਾ ਸੇਵਾ ਦਾ ਪ੍ਰਬੰਧ - ਤੇ ਗੁਰਦੁਆਰਾ ਸਾਹਿਬ

ਐਸ.ਐਸ.ਪੀ. ਫ਼ਰੀਦਕੋਟ ਨੇ ਕਿਹਾ ਕਿ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਫ਼ਰੀਦਕੋਟ ਵਿਖੇ ਪਹੁੰਚ ਰਹੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਦੀ ਸਹੂਲਤ, ਸੁਰੱਖਿਆ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਫ਼ਰੀਦਕੋਟ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਮੁਫ਼ਤ ਈ-ਆਟੋ ਰਿਕਸ਼ਾ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸੇਵਾ ਤਹਿਤ ਸੰਗਤ ਨੂੰ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਅਤੇ ਸ਼੍ਰੀ ਗੁਰੂਦੁਆਰਾ ਮਾਈ ਗੋਦੜੀ ਸਾਹਿਬ ਤੱਕ ਆਉਣ-ਜਾਣ ਲਈ ਮੁਫ਼ਤ ਆਵਾਜਾਈ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਸੰਗਤ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਆਵਾਜਾਈ ਮੁਹੱਈਆ ਕਰਵਾਉਣਾ ਅਤੇ ਪੁਰਬ ਦੌਰਾਨ ਟ੍ਰੈਫ਼ਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਉਣਾ ਹੈ। ਇਸ ਸਬੰਧੀ ਐਸ.ਐਸ.ਪੀ. ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਇਲਾਕਿਆਂ ਤੋਂ ਫ਼ਰੀਦਕੋਟ ਪਹੁੰਚ ਰਹੀ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਫ਼ਰੀਦਕੋਟ ਪੁਲਿਸ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਪੁਲਿਸ ਵੱਲੋਂ ਸੁਰੱਖਿਆ, ਟ੍ਰੈਫ਼ਿਕ ਪ੍ਰਬੰਧਨ, ਪਾਰਕਿੰਗ ਅਤੇ ਆਵਾਜਾਈ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਐਸ.ਐਸ.ਪੀ. ਫ਼ਰੀਦਕੋਟ ਨੇ ਕਿਹਾ ਕਿ “ਫ਼ਰੀਦਕੋਟ ਪੁਲਿਸ ਸੰਗਤ ਦੀ ਸੇਵਾ, ਸਹੂਲਤ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।” ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਵੱਲੋਂ ਕੀਤੇ ਗਏ ਟ੍ਰੈਫ਼ਿਕ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਅਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਪੁਲਿਸ ਕਰਮਚਾਰੀਆਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ। ਫ਼ਰੀਦਕੋਟ ਪੁਲਿਸ ਵੱਲੋਂ ਗੁਰੂ ਪੁਰਬ ਵਿੱਚ ਸ਼ਾਮਲ ਹੋਣ ਵਾਲੀ ਸਮੂਹ ਸੰਗਤ ਦਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਸੰਗਤ ਦੀ ਸੁਰੱਖਿਆ, ਸਹੂਲਤ ਅਤੇ ਸੁਚਾਰੂ ਆਵਾਜਾਈ ਲਈ ਪੁਲਿਸ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

ਪੰਜਾਬ📍 ਪੰਜਾਬ

ਰੇਸ਼ਮ ਵੜੈਚ ਨੇ ਸੰਭਾਲਿਆ ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਦਾ ਅਹੁਦਾ, ਸੋਨੀਆ ਮਾਨ ਨੇ ਦਿੱਤੀ ਵਧਾਈ

ਚੋਗਾਵਾਂ (ਅੰਮ੍ਰਿਤਸਰ), 21 ਸਤੰਬਰ (ਗੁਰਵਿੰਦਰ ਸਿੰਘ ਕਲਸੀ) - ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਚੋਗਾਵਾਂ ਦੇ ਨਿਯੁਕਤ ਕੀਤੇ ਗਏ ਨਵੇਂ ਚੇਅਰਮੈਨ ਅਤੇ 'ਆਪ' ਦੇ ਸੀਨੀਅਰ ਆਗੂ ਰੇਸ਼ਮ ਸਿੰਘ ਵੜੈਚ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।

ਚੋਗਾਵਾਂ (ਅੰਮ੍ਰਿਤਸਰ), 21 ਸਤੰਬਰ (ਗੁਰਵਿੰਦਰ ਸਿੰਘ ਕਲਸੀ) - ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਚੋਗਾਵਾਂ ਦੇ ਨਿਯੁਕਤ ਕੀਤੇ ਗਏ ਨਵੇਂ ਚੇਅਰਮੈਨ ਅਤੇ 'ਆਪ' ਦੇ ਸੀਨੀਅਰ ਆਗੂ ਰੇਸ਼ਮ ਸਿੰਘ ਵੜੈਚ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਹਲਕਾ ਰਾਜਾਸਾਂਸੀ ਦੀ ਇੰਚਾਰਜ ਸੋਨੀਆ ਮਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਅਹੁਦਾ ਸੰਭਾਲਣ ਦੀ ਰਸਮ ਮੌਕੇ ਮੈਡਮ ਸੋਨੀਆ ਮਾਨ ਨੇ ਰੇਸ਼ਮ ਸਿੰਘ ਵੜੈਚ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਅਹਿਮ ਨਿਯੁਕਤੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੇਸ਼ਮ ਸਿੰਘ ਵੜੈਚ ਨੇ ਪਹਿਲਾਂ ਵੀ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਪੂਰੇ ਅੰਮ੍ਰਿਤਸਰ ਜ਼ਿਲ੍ਹੇ 'ਚੋਂ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਪਾਰਟੀ ਨੇ ਉਨ੍ਹਾਂ ਦੀ ਵਫ਼ਾਦਾਰੀ ਅਤੇ ਮਿਹਨਤ ਦਾ ਮੁੱਲ ਪਾਇਆ ਹੈ। ਨਵੇਂ ਚੇਅਰਮੈਨ ਰੇਸ਼ਮ ਸਿੰਘ ਵੜੈਚ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਦਾਣਾ ਮੰਡੀਆਂ ਵਿਚ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਦਿਨ-ਰਾਤ ਤਨਦੇਹੀ ਨਾਲ ਕੰਮ ਕਰਨਗੇ।

ਪੰਜਾਬ📍 ਪੰਜਾਬ

ਸੰਗਰੂਰ ’ਚ ਜ਼ਹਿਰ ਨਿਗਲਣ ਵਾਲੇ ਜੱਗਾ ਦਾ , ਸਰਪੰਚ ’ਤੇ ਧਮਕਾਉਣ ਦੇ ਇਲਜ਼ਾਮ

ਸੰਗਰੂਰ ਵਿੱਚ ਡੀਸੀ ਦਫ਼ਤਰ ਦੇ ਬਾਹਰ ਜ਼ਹਿਰ ਨਿਗਲਣ ਵਾਲੇ ਜਗਸੀਰ ਸਿੰਘ ਉਰਫ਼ ਜੱਗਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਜੱਗਾ ਨੇ ਆਰੋਪ ਲਗਾਇਆ ਕਿ ਉਸ ਨੂੰ ਪਿੰਡ ਜੱਗਾ ਦੇ ਆਰੋਪ ਮੁਤਾਬਕ ਇਸ ਤੋਂ ਬਾਅਦ ਪਿੰਡ ਦਾ ਆਪ ਨਾਲ ਜੁੜਿਆ ਸਰਪੰਚ ਰਿਵਾਲਵਰ ਲੈ ਕੇ ਉਸ ਦੇ ਘਰ ਆਇਆ ਅਤੇ ਉਸ ਨੂੰ ਧਮਕਾਇਆ।
ਸੰਗਰੂਰ ’ਚ ਜ਼ਹਿਰ ਨਿਗਲਣ ਵਾਲੇ ਜੱਗਾ ਦਾ , ਸਰਪੰਚ ’ਤੇ ਧਮਕਾਉਣ ਦੇ ਇਲਜ਼ਾਮ

ਸੰਗਰੂਰ ਵਿੱਚ ਡੀਸੀ ਦਫ਼ਤਰ ਦੇ ਬਾਹਰ ਜ਼ਹਿਰ ਨਿਗਲਣ ਵਾਲੇ ਜਗਸੀਰ ਸਿੰਘ ਉਰਫ਼ ਜੱਗਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਜੱਗਾ ਨੇ ਆਰੋਪ ਲਗਾਇਆ ਕਿ ਉਸ ਨੂੰ ਪਿੰਡ

ਜੱਗਾ ਦੇ ਆਰੋਪ ਮੁਤਾਬਕ ਇਸ ਤੋਂ ਬਾਅਦ ਪਿੰਡ ਦਾ ਆਪ ਨਾਲ ਜੁੜਿਆ ਸਰਪੰਚ ਰਿਵਾਲਵਰ ਲੈ ਕੇ ਉਸ ਦੇ ਘਰ ਆਇਆ ਅਤੇ ਉਸ ਨੂੰ ਧਮਕਾਇਆ। ਉਸ ਨੇ ਦਾਅਵਾ ਕੀਤਾ ਕਿ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ।

ਜੱਗਾ ਨੇ ਕਿਹਾ ਕਿ ਉਹ ਇਹ ਵੀਡੀਓ ਪੰਜਾਬ ਸਰਕਾਰ ਦੇ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਦਿਖਾਉਣ ਲਈ ਗਿਆ ਸੀ ਪਰ ਉਸ ਨੂੰ ਮਿਲਣ ਦੀ ਬਜਾਏ ਕੋਲ ਭੇਜ ਦਿੱਤਾ ਗਿਆ। ਜੱਗਾ ਮੁਤਾਬਕ ਨੇ ਉਸ ਨੂੰ ਕੋਲ ਜਾਣ ਲਈ ਕਿਹਾ। ਉਸ ਦਾ ਦਾਅਵਾ ਹੈ ਕਿ ਪੁਲਿਸ ਕੋਲ ਸ਼ਿਕਾਇਤ ਦੇਣ ਦੇ ਬਾਵਜੂਦ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਉਸ ਨੇ ਜ਼ਹਿਰ ਨਿਗਲ ਲਿਆ।

ਜੱਗਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦਾ ਇਲਾਜ ਪਟਿਆਲਾ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ।

ਸੰਗਰੂਰ ਦੇ ਐੱਸਐੱਸਪੀ ਨੇ ਕਿਹਾ ਕਿ ਜੱਗਾ ਖ਼ਿਲਾਫ਼ ਬਲਾਤਕਾਰ ਸਮੇਤ 9 ਮਾਮਲੇ ਦਰਜ ਹਨ। ਪੁਲਿਸ ਮੁਤਾਬਕ ਉਹ ਪੁਲਿਸ ਨੂੰ ਧਮਕਾਉਣ ਦਾ ਆਰੋਪੀ ਵੀ ਰਹਿ ਚੁੱਕਾ ਹੈ। ਜੱਗਾ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਆਪ ਨਾਲ ਜੁੜੇ ਸਰਪੰਚ ਨੇ ਜੱਗਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਸਰਪੰਚ ਦਾ ਦਾਅਵਾ ਹੈ ਕਿ ਜੱਗਾ ਖ਼ੁਦ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ 30 ਅਗਸਤ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ।

ਜੱਗਾ ਵੱਲੋਂ ਪੁਲਿਸ 'ਤੇ ਸੀਸੀਟੀਵੀ ਦੀ ਸਬੰਧੀ ਵੀ ਸਵਾਲ ਚੁੱਕੇ ਗਏ ਹਨ। ਉਸ ਦਾ ਦਾਅਵਾ ਹੈ ਕਿ ਪੁਲਿਸ ਨੂੰ ਸੌਂਪੀ ਗਈ ਸੀ, ਪਰ ਉਸ ਨੂੰ ਖਾਲੀ ਦੱਸਿਆ ਗਿਆ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਤੋਂ ਬਾਅਦ ਵਿਰੋਧੀ ਧਿਰਾਂ ਨੇ ਵੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ। ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

ਪੰਜਾਬ📍 ਪੰਜਾਬ

ਪੁਲਿਸ ’ਤੇ ਗੱਡੀ ਚੜ੍ਹਾਉਣ ਦੇ ਮਾਮਲੇ ’ਚ ਲੱਡੂ ਗ੍ਰਿਫ਼ਤਾਰ, ਹਰਦੀਪ ਦੀ ਹਾਲੇ ਵੀ ਭਾਲ

ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਜ਼ੀਰਾ ਵਿਖੇ ਦਰਜ ਮੁਕੱਦਮਾ ਨੰਬਰ 161 ਮਿਤੀ 16 ਸਤੰਬਰ 2026 ਅਧੀਨ ਇਕ ਵੱਡੀ ਕਾਰਵਾਈ ਕੀਤੀ ਗਈ ਹੈ।
ਪੁਲਿਸ ’ਤੇ ਗੱਡੀ ਚੜ੍ਹਾਉਣ ਦੇ ਮਾਮਲੇ ’ਚ ਲੱਡੂ ਗ੍ਰਿਫ਼ਤਾਰ, ਹਰਦੀਪ ਦੀ ਹਾਲੇ ਵੀ ਭਾਲ

ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਜ਼ੀਰਾ ਵਿਖੇ ਦਰਜ ਮੁਕੱਦਮਾ ਨੰਬਰ 161 ਮਿਤੀ 16 ਸਤੰਬਰ 2026 ਅਧੀਨ ਇਕ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਜ਼ੀਰਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀਡੀ ਮਨਜੀਤ ਸਿੰਘ, ਡੀਐੱਸਪੀ(ਡੀ)ਬਲਜਿੰਦਰ ਸਿੰਘ ਅਤੇ ਡੀਐੱਸਪੀ ਜ਼ੀਰਾ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਟੀਮ ਵੱਲੋਂ ਬਿਨਾਂ ਨੰਬਰੀ ਫ਼ਾਰਚੂਨਰ ਗੱਡੀ ’ਚ ਆ ਰਹੇ ਵਿਅਕਤੀਆਂ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੀ ਗੱਡੀ ਪੁਲਿਸ ਪਾਰਟੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਗੱਡੀ ਭਜਾਉਂਦੇ ਸਮੇਂ ਟੋਏ ’ਚ ਉੱਤਰ ਗਈ, ਜਿਸ ਕਾਰਨ ਤਿੰਨੋਂ ਦੋਸ਼ੀ ਆਪਣੀ ਫ਼ਾਰਚੂਨਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਛੱਡੀ ਗਈ ਬਿਨਾਂ ਨੰਬਰੀ ਫ਼ਾਰਚੂਨਰ ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਇੱਕ ਮੋਬਾਇਲ ਫ਼ੋਨ, ਇੱਕ 32 ਬੋਰ ਪਿਸਟਲ ਸਮੇਤ ਮੈਗਜ਼ੀਨ,32 ਬੋਰ ਦੇ 6 ਜ਼ਿੰਦਾ ਰੌਂਦ, 30 ਬੋਰ ਦੇ 59 ਜ਼ਿੰਦਾ ਰੌਂਦ ਅਤੇ 315 ਬੋਰ ਦੇ 131 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ਦੀ ਪਛਾਣ ਸਤਵਿੰਦਰ ਸਿੰਘ ਉਰਫ਼ ਲੱਡੂ ਪੁੱਤਰ ਜੰਗ ਸਿੰਘ ਵਾਸੀ ਠੇਠਰ ਕਲਾਂ,ਥਾਣਾ ਘੱਲ ਖੁਰਦ, ਹਰਦੀਪ ਸਿੰਘ ਉਰਫ਼ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਘੱਲ ਖੁਰਦ ਅਤੇ ਇਕ ਅਣਪਛਾਤੇ ਵਿਅਕਤੀ ਵਜੋਂ ਹੋਈ ਸੀ। ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੋਸ਼ੀ ਸਤਵਿੰਦਰ ਸਿੰਘ ਉਰਫ਼ ਲੱਡੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹਰਦੀਪ ਸਿੰਘ ਉਰਫ਼ ਦੀਪਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਐੱਸਪੀਡੀ ਫਿਰੋਜਪੁਰ ਨੇ ਦੱਸਿਆ ਕਿ ਰਿਕਾਰਡ ਮੁਤਾਬਿਕ ਫੜ੍ਹਏ ਗਏ ਦੋਸ਼ੀ ਸਤਵਿੰਦਰ ਸਿੰਘ ਉਰਫ਼ ਲੱਡੂ ਖਿਲਾਫ਼ ਪਹਿਲਾਂ ਵੀ 6 ਮੁਕੱਦਮੇ ਅਤੇ ਹਰਦੀਪ ਸਿੰਘ ਖਿਲਾਫ਼ 8 ਮਾਮਲੇ ਦਰਜ ਹਨ। ਪੁਲਿਸ ਵੱਲੋਂ ਬਾਕੀ ਫ਼ਰਾਰ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੰਜਾਬ📍 ਪੰਜਾਬ

ਗੋਹਾਨਾ ‘ਚ ਦਿਨ-ਦਿਹਾੜੇ ਸਕਾਰਪੀਓ ‘ਤੇ ਚਲਾਈਆਂ ਗਈਆਂ ਗੋਲੀਆਂ

ਗੋਹਾਣਾ: ਗੋਹਾਣਾ ‘ਚ ਦਿਨ ਦਿਹਾੜੇ ਅਦਾਲਤ ‘ਚ ਗਵਾਹੀ ਦੇ ਕੇ ਵਾਪਸ ਪਰਤ ਰਹੇ ਸਕਾਰਪੀਓ ਸਵਾਰ ਵਿਅਕਤੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਹਾਨਾ ਦੇ ਸੋਨੀਪਤ ਰੋਡ ‘ਤੇ ਖਰਖੌਦਾ ਮੋੜ ਨੇੜੇ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਕਾਰਨ ਹਲਚਲ ਮਚ ਗਈ।
ਗੋਹਾਨਾ ‘ਚ ਦਿਨ-ਦਿਹਾੜੇ ਸਕਾਰਪੀਓ ‘ਤੇ ਚਲਾਈਆਂ ਗਈਆਂ ਗੋਲੀਆਂ

ਗੋਹਾਣਾ: ਗੋਹਾਣਾ ‘ਚ ਦਿਨ ਦਿਹਾੜੇ ਅਦਾਲਤ ‘ਚ ਗਵਾਹੀ ਦੇ ਕੇ ਵਾਪਸ ਪਰਤ ਰਹੇ ਸਕਾਰਪੀਓ ਸਵਾਰ ਵਿਅਕਤੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਹਾਨਾ ਦੇ ਸੋਨੀਪਤ ਰੋਡ ‘ਤੇ ਖਰਖੌਦਾ ਮੋੜ ਨੇੜੇ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਕਾਰਨ ਹਲਚਲ ਮਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰੋਟਾ ਦਾ ਰਹਿਣ ਵਾਲਾ ਰਵਿੰਦਰ ਅਤੇ ਉਸ ਦੇ ਤਿੰਨ ਹੋਰ ਸਾਥੀ ਅਦਾਲਤ ਵਿੱਚ ਗਵਾਹੀ ਦੇ ਕੇ ਸਕਾਰਪੀਓ ਵਿੱਚ ਸਵਾਰ ਹੋ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਦੋ ਵਾਹਨਾਂ ਵਿੱਚ ਜਾ ਰਹੇ ਕਰੀਬ ਅੱਠ ਤੋਂ ਨੌਂ ਵਿਅਕਤੀਆਂ ਨੇ ਉਸਦੀ ਸਕਾਰਪੀਓ ਗੱਡੀ ਨੂੰ ਘੇਰ ਲਿਆ।

ਦੋਸ਼ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਸਕਾਰਪੀਓ ਦੇ ਅੱਗੇ ਰੋਕੀ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਤਾ ਲੱਗਾ ਹੈ ਕਿ ਕਰੀਬ ਅੱਠ ਤੋਂ ਨੌਂ ਰਾਉਂਡ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਅਤੇ ਵਿਨੋਦ ਵਿਚਕਾਰ ਚਾਰ-ਪੰਜ ਏਕੜ ਜ਼ਮੀਨ ਨੂੰ ਲੈ ਕੇ ਪਿਛਲੇ ਡੇਢ ਸਾਲ ਤੋਂ ਝਗੜਾ ਚੱਲ ਰਿਹਾ ਹੈ। ਗੋਲੀਬਾਰੀ ਦਾ ਕਾਰਨ ਇਹ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਦੋਸ਼ ਵਿਨੋਦ ਪੱਖ ‘ਤੇ ਗੋਲੀ ਚਲਾਉਣ ਦਾ ਹੈ। ਇਹ ਹਮਲਾ ਅੱਜ ਅਦਾਲਤ ਵਿੱਚ ਪੇਸ਼ੀ ਤੋਂ ਪਰਤਦੇ ਸਮੇਂ ਹੋਇਆ। ਹਾਲਾਂਕਿ ਸਕਾਰਪੀਓ ਬੁਲੇਟਪਰੂਫ ਹੋਣ ਕਾਰਨ ਗੱਡੀ ਵਿੱਚ ਸਵਾਰ ਚਾਰ ਲੋਕਾਂ ਦੀ ਜਾਨ ਬਚ ਗਈ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਦਿਨ ਦਿਹਾੜੇ ਸੜਕ ‘ਤੇ ਗੋਲੀਆਂ ਚੱਲਣ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਹੁਣ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ ਅਤੇ ਦੋਸ਼ੀ ਦੀ ਪਛਾਣ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਪੰਜਾਬ📍 ਪੰਜਾਬ

ਬਿਨਾਂ ਵੈਧ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਾ ਦੇਣ ਦੇ ਹੁਕਮ

21 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ. ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕਰਦਿਆਂ ਸ਼ਹਿਰ ਦੀ ਹੱਦ ਅੰਦਰ ਸਾਰੇ ਪੈਟਰੋਲ ਪੰਪ, ਡੀਜ਼ਲ ਡਿਸਪੈਂਸਿੰਗ ਅਤੇ ਸੀ.ਐੱਨ.ਜੀ. ਸਟੇਸ਼ਨਾਂ ਦੇ ਮਾਲਕਾਂ, ਆਪਰੇਟਰਾਂ ਅਤੇ ਕਰਮਚਾਰੀਆਂ ਨੂੰ ਵਾਹਨਾਂ ਦੀਆਂ ਨੰਬਰ ਪਲੇਟਾਂ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

21 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ. ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕਰਦਿਆਂ ਸ਼ਹਿਰ ਦੀ ਹੱਦ ਅੰਦਰ ਸਾਰੇ ਪੈਟਰੋਲ ਪੰਪ, ਡੀਜ਼ਲ ਡਿਸਪੈਂਸਿੰਗ ਅਤੇ ਸੀ.ਐੱਨ.ਜੀ. ਸਟੇਸ਼ਨਾਂ ਦੇ ਮਾਲਕਾਂ, ਆਪਰੇਟਰਾਂ ਅਤੇ ਕਰਮਚਾਰੀਆਂ ਨੂੰ ਵਾਹਨਾਂ ਦੀਆਂ ਨੰਬਰ ਪਲੇਟਾਂ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਹੁਕਮਾਂ ਅਨੁਸਾਰ ਜਿਨ੍ਹਾਂ ਵਾਹਨਾਂ ’ਤੇ ਅੱਗੇ ਅਤੇ ਪਿੱਛੇ ਵੈਧ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ (ਐਚ.ਐਸ.ਆਰ.ਪੀ.) ਸਹੀ ਢੰਗ ਨਾਲ ਲੱਗੀ ਨਹੀਂ ਹੋਵੇਗੀ, ਉਨ੍ਹਾਂ ਨੂੰ ਪੈਟਰੋਲ, ਡੀਜ਼ਲ ਜਾਂ ਸੀ.ਐੱਨ.ਜੀ. ਨਹੀਂ ਦਿੱਤੀ ਜਾਵੇਗੀ। ਇਹ ਪਾਬੰਦੀ ਉਨ੍ਹਾਂ ਵਾਹਨਾਂ ’ਤੇ ਵੀ ਲਾਗੂ ਹੋਵੇਗੀ ਜਿਨ੍ਹਾਂ ਦੀ ਨੰਬਰ ਪਲੇਟ ਹਟਾਈ, ਨੁਕਸਾਨੀ, ਟੁੱਟੀ, ਬਦਲੀ ਜਾਂ ਕਿਸੇ ਹੋਰ ਤਰੀਕੇ ਨਾਲ ਸੋਧੀ ਗਈ ਹੋਵੇ।

ਨਵੇਂ ਵਾਹਨਾਂ ’ਤੇ ਵੈਧ ਰਜਿਸਟ੍ਰੇਸ਼ਨ ਨੰਬਰ ਜਾਂ ਵੈਧ ਅਸਥਾਈ ਰਜਿਸਟ੍ਰੇਸ਼ਨ ਨੰਬਰ ਹੋਣ ਅਤੇ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਜ਼ਰੂਰੀ ਐਮਰਜੈਂਸੀ ਸੇਵਾਵਾਂ ਵਾਲੇ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ।

ਪੈਟਰੋਲ ਪੰਪ/ਸੀ.ਐੱਨ.ਜੀ. ਸਟੇਸ਼ਨਾਂ ਨੂੰ ਪ੍ਰਵੇਸ਼ ਦੁਆਰ ਨੇੜੇ ਪੰਜਾਬੀ ਅਤੇ ਅੰਗਰੇਜ਼ੀ ਵਿਚ ਘੱਟੋ-ਘੱਟ 3×3 ਫੁੱਟ ਦਾ ਸੂਚਨਾ ਬੋਰਡ ਲਗਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ, ਸਾਰੇ ਪੰਪਾਂ ਦੇ ਸੀ.ਸੀ.ਟੀ.ਵੀ./ਏ.ਐਨ.ਪੀ.ਆਰ. ਕੈਮਰੇ ਚਾਲੂ ਰੱਖਣ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀਆਂ ਨੰਬਰ ਪਲੇਟਾਂ ਦੀ ਰਿਕਾਰਡਿੰਗ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਰਿਕਾਰਡ ਕੀਤੀ ਫੁਟੇਜ ਘੱਟੋ-ਘੱਟ 30 ਦਿਨਾਂ ਲਈ ਸੰਭਾਲ ਕੇ ਰੱਖਣੀ ਹੋਵੇਗੀ।

ਜੇਕਰ ਨੰਬਰ ਪਲੇਟ ਨਾ ਹੋਣ ਕਾਰਨ ਕਿਸੇ ਵਾਹਨ ਨੂੰ ਤੇਲ ਦੇਣ ਤੋਂ ਇਨਕਾਰ ਕਰਨ ’ਤੇ ਕੋਈ ਵਿਅਕਤੀ ਹੰਗਾਮਾ ਜਾਂ ਕਾਨੂੰਨ-ਵਿਵਸਥਾ ਦੀ ਸਮੱਸਿਆ ਪੈਦਾ ਕਰਦਾ ਹੈ ਤਾਂ ਪੈਟਰੋਲ ਪੰਪ ਆਪਰੇਟਰ ਵਲੋਂ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ 112 ’ਤੇ ਸੂਚਨਾ ਦੇਣ ਲਈ ਕਿਹਾ ਗਿਆ ਹੈ।

ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਮਾਲਕਾਂ, ਡਰਾਈਵਰਾਂ ਜਾਂ ਪੈਟਰੋਲ ਪੰਪ ਦੇ ਮਾਲਕਾਂ/ਕਰਮਚਾਰੀਆਂ ਵਿਰੁੱਧ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਅਤੇ ਮੋਟਰ ਵਹੀਕਲਜ਼ ਐਕਟ, 1988 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ 20 ਨਵੰਬਰ 2026 ਤੱਕ ਲਾਗੂ ਰਹਿਣਗੇ।

ਪੰਜਾਬ📍 ਪੰਜਾਬ

ਇੰਗਲੈਂਡ - ਗੁਰਦੁਆਰਾ ਗੁਰੂ ਨਾਨਕ ਸਾਹਿਬ ਸਮੈਥਿਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਿਸ਼ਾਲ ਪੰਥਕ ਇਕੱਠ

ਤਰਨਤਾਰਨ, 21 ਸਤੰਬਰ — ਇੰਗਲੈਂਡ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਮੈਥਿਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਚਮਕੌਰ ਸਿੰਘ ਧੁੰਨ ਦੀ ਅਗਵਾਈ ਵਿਚ ਵਿਸ਼ਾਲ ਪੰਥਕ ਇਕੱਠ ਕਰਵਾਇਆ ਗਿਆ।

ਤਰਨਤਾਰਨ, 21 ਸਤੰਬਰ — ਇੰਗਲੈਂਡ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਮੈਥਿਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਚਮਕੌਰ ਸਿੰਘ ਧੁੰਨ ਦੀ ਅਗਵਾਈ ਵਿਚ ਵਿਸ਼ਾਲ ਪੰਥਕ ਇਕੱਠ ਕਰਵਾਇਆ ਗਿਆ। ਇਸ ਇਕੱਠ ਵਿਚ ਵੱਡੀ ਗਿਣਤੀ ਵਿਚ ਸੰਗਤ, ਨੌਜਵਾਨਾਂ ਅਤੇ ਐਨ.ਆਰ.ਆਈਜ਼. ਨੇ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤ, ਪੰਜਾਬ ਦੀ ਨੌਜਵਾਨੀ ਦੇ ਭਵਿੱਖ ਅਤੇ ਪੰਜਾਬ ਦੇ ਹੱਕਾਂ ਨਾਲ ਜੁੜੇ ਅਹਿਮ ਮਸਲਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦਾ ਆਪਣੇ ਵਤਨ ਪੰਜਾਬ ਨਾਲ ਰਿਸ਼ਤਾ ਸਿਰਫ਼ ਜ਼ਮੀਨ ਜਾਂ ਪਰਿਵਾਰਾਂ ਤੱਕ ਸੀਮਤ ਨਹੀਂ, ਸਗੋਂ ਪੰਜਾਬ ਦੀ ਭਾਸ਼ਾ, ਸੱਭਿਆਚਾਰ, ਪਾਣੀਆਂ, ਨੌਜਵਾਨੀ ਅਤੇ ਪੰਥਕ ਮਸਲਿਆਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਲਈ ਰੁਜ਼ਗਾਰ, ਨਸ਼ਿਆਂ ਤੋਂ ਮੁਕਤੀ, ਸਿੱਖਿਆ, ਉਦਯੋਗ ਅਤੇ ਆਪਣੇ ਸੂਬੇ ਵਿਚ ਸਨਮਾਨਜਨਕ ਭਵਿੱਖ ਸਭ ਤੋਂ ਵੱਡੇ ਮੁੱਦੇ ਹਨ। ਇਕੱਠ ਦੌਰਾਨ ਐਨ.ਆਰ.ਆਈਜ਼. ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ 2027 ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਅੱਗੇ ਲਿਆਉਣ ਲਈ ਪਾਰਟੀ ਦੀ ਮੁਹਿੰਮ ਨਾਲ ਡਟ ਕੇ ਖੜ੍ਹਨ ਦਾ ਪ੍ਰਗਟਾਵਾ ਕੀਤਾ। ਪਾਰਟੀ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਗੱਲ ਪਹਿਲਾਂ ਵੀ ਜਨਤਕ ਤੌਰ 'ਤੇ ਸਾਹਮਣੇ ਆ ਚੁੱਕੀ ਹੈ। ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਆਪਣੇ ਵਤਨ ਦੀ ਤਰੱਕੀ ਅਤੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਅਤੇ ਉਹ ਪੰਜਾਬ ਵਿੱਚ ਅਜਿਹੀ ਸਿਆਸੀ ਵਿਵਸਥਾ ਦੀ ਗੱਲ ਕਰ ਰਹੇ ਹਨ ਜਿਸ ਵਿਚ ਪੰਜਾਬ ਦੇ ਹਿੱਤ, ਪੰਜਾਬ ਦੀ ਆਵਾਜ਼ ਅਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਕੇਂਦਰ ਵਿਚ ਹੋਣ।

ਭਾਈ ਚਮਕੌਰ ਸਿੰਘ ਧੁੰਨ ਨੇ ਇਕੱਠ ਵਿਚ ਸ਼ਾਮਿਲ ਹੋਈ ਸਮੁੱਚੀ ਸੰਗਤ ਅਤੇ ਐਨ.ਆਰ.ਆਈਜ਼. ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵਲੋਂ ਪੰਜਾਬ ਦੇ ਮਸਲਿਆਂ ਪ੍ਰਤੀ ਦਿਖਾਈ ਜਾ ਰਹੀ ਜਾਗਰੂਕਤਾ ਇਹ ਦਰਸਾਉਂਦੀ ਹੈ ਕਿ ਪੰਜਾਬ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਜਿੰਮੇਵਾਰੀ ਅੱਜ ਵੀ ਪਹਿਲਾਂ ਵਾਂਗ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀਆਂ ਗਤੀਵਿਧੀਆਂ ਨੂੰ ਵਿਦੇਸ਼ਾਂ ਵਿਚ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਪੰਜਾਬੀਆਂ ਨੂੰ ਪੰਜਾਬ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸਮੁੱਚੀ ਸੰਗਤ ਨੇ ਪੰਜਾਬ ਦੀ ਚੜ੍ਹਦੀ ਕਲਾ, ਨੌਜਵਾਨੀ ਦੇ ਸੁਨਹਿਰੇ ਭਵਿੱਖ ਅਤੇ ਪੰਜਾਬ ਦੇ ਹੱਕਾਂ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ।

ਪੰਜਾਬ📍 ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰ ਪਾਇਲ ਮਹਿਤਾ ਜੀ ਦੇ ਦੇਹਾਂਤ ’ਤੇ ਸੋਗ ਕੀਤਾ ਪ੍ਰਗਟ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰ ਪਾਇਲ ਮਹਿਤਾ ਜੀ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪਾਇਲ ਮਹਿਤਾ ਜੀ ਇੱਕ ਮਿਹਨਤੀ ਅਤੇ ਸਮਰਪਿਤ ਪੱਤਰਕਾਰ ਸੀ ਜੋ ਜ਼ਮੀਨੀ ਹਕੀਕਤ ਨਾਲ ਡੂੰਘਾਈ ਨਾਲ ਜੁੜੀ ਰਹੀ ਅਤੇ ਰਾਸ਼ਟਰੀ ਮੁੱਦਿਆਂ ਦੀ ਡੂੰਘੀ ਸਮਝ ਨਾਲ ਆਪਣੀ ਰਿਪੋਰਟਿੰਗ ਕਰਦੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰ ਪਾਇਲ ਮਹਿਤਾ ਜੀ ਦੇ ਦੇਹਾਂਤ ’ਤੇ ਸੋਗ ਕੀਤਾ ਪ੍ਰਗਟ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰ ਪਾਇਲ ਮਹਿਤਾ ਜੀ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪਾਇਲ ਮਹਿਤਾ ਜੀ ਇੱਕ ਮਿਹਨਤੀ ਅਤੇ ਸਮਰਪਿਤ ਪੱਤਰਕਾਰ ਸੀ ਜੋ ਜ਼ਮੀਨੀ ਹਕੀਕਤ ਨਾਲ ਡੂੰਘਾਈ ਨਾਲ ਜੁੜੀ ਰਹੀ ਅਤੇ ਰਾਸ਼ਟਰੀ ਮੁੱਦਿਆਂ ਦੀ ਡੂੰਘੀ ਸਮਝ ਨਾਲ ਆਪਣੀ ਰਿਪੋਰਟਿੰਗ ਕਰਦੀ ਸੀ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਉਨ੍ਹਾਂ ਨੂੰ ਉਨ੍ਹਾਂ ਦੀ ਗਰਮਜੋਸ਼ੀ, ਦਿਆਲਤਾ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨਾਲ ਉਨ੍ਹਾਂ ਦੇ ਨਿੱਜੀ ਜੁੜਾਅ ਲਈ ਵੀ ਯਾਦ ਰੱਖਿਆ ਜਾਵੇਗਾ।”

ਪਾਇਲ ਮਹਿਤਾ ਜੀ ਇੱਕ ਮਿਹਨਤੀ ਪੱਤਰਕਾਰ ਸੀ ਜੋ ਜ਼ਮੀਨੀ ਹਕੀਕਤ ਨਾਲ ਡੂੰਘਾਈ ਨਾਲ ਜੁੜੀ ਰਹੀ ਅਤੇ ਰਾਸ਼ਟਰੀ ਮੁੱਦਿਆਂ ਦੀ ਡੂੰਘੀ ਸਮਝ ਨਾਲ ਆਪਣੀ ਰਿਪੋਰਟਿੰਗ ਕਰਦੀ ਸੀ।

ਅਪਣੇ ਕੰਮ ਤੋਂ ਇਲਾਵਾ, ਉਨ੍ਹਾਂ ਨੂੰ ਉਨ੍ਹਾਂ ਦੀ ਦਿਆਲਤਾ ਅਤੇ ਪਿਆਰ ਲਈ ਯਾਦ ਰੱਖਿਆ ਜਾਵੇਗਾ ਜਿਸ ਨਾਲ ਉਨ੍ਹਾਂ ਨੇ ਅਣਗਿਣਤ ਲੋਕਾਂ ਦੇ ਜੀਵਨ ਨੂੰ ਛੂਹਿਆ। ਉਨ੍ਹਾਂ ਦਾ ਅਚਾਨਕ ਅਤੇ ਬੇਵਕਤ ਦੇਹਾਂਤ ਬਹੁਤ ਦੁਖਦਾਈ ਹੈ।

ਉਨ੍ਹਾਂ ਦੇ ਪਰਿਵਾਰ, ਮਿੱਤਰਾਂ ਅਤੇ ਸਹਿਕਰਮੀਆਂ ਪ੍ਰਤੀ ਮੇਰੀਆਂ ਡੂੰਘੀ ਸੰਵੇਦਨਾਵਾਂ। ਪਰਮਾਤਮਾ ਉਨ੍ਹਾਂ ਨੂੰ ਇਸ ਔਖੇ ਸਮੇਂ ਵਿੱਚ ਸ਼ਕਤੀ ਪ੍ਰਦਾਨ ਕਰਨ।

ਪੰਜਾਬ📍 ਪੰਜਾਬ

43.5% ਮਹਿਲਾਵਾਂ ਕਰ ਰਹੀਆਂ ਨੇ ਅਪਲਾਈ, ਪਰ ਸਿਰਫ਼ 13% ਨੌਕਰੀਆਂ ’ਚ ਔਰਤਾਂ ਨੂੰ ਤਰਜੀਹ-ਰਿਪੋਰਟ

ਦੇਸ਼ ਵਿੱਚ ਨੌਕਰੀਆਂ ਦੀ ਭਾਲ ਕਰ ਰਹੀਆਂ ਔਰਤਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬਲੂ-ਕਾਲਰ ਰੁਜ਼ਗਾਰ ਪਲੇਟਫਾਰਮ ਵਰਕਇੰਡੀਆ ਦੀ ਤਾਜ਼ਾ 'ਰੋਜ਼ਗਾਰ ਰਿਪੋਰਟ' ਮੁਤਾਬਕ, ਨੌਕਰੀਆਂ ਲਈ ਅਪਲਾਈ ਕਰਨ ਵਾਲਿਆਂ ਵਿੱਚ ਹੁਣ 43.5 ਫ਼ੀਸਦੀ ਹਿੱਸੇਦਾਰੀ ਔਰਤਾਂ ਦੀ ਹੈ।
43.5% ਮਹਿਲਾਵਾਂ ਕਰ ਰਹੀਆਂ ਨੇ ਅਪਲਾਈ, ਪਰ ਸਿਰਫ਼ 13% ਨੌਕਰੀਆਂ ’ਚ ਔਰਤਾਂ ਨੂੰ ਤਰਜੀਹ-ਰਿਪੋਰਟ

ਦੇਸ਼ ਵਿੱਚ ਨੌਕਰੀਆਂ ਦੀ ਭਾਲ ਕਰ ਰਹੀਆਂ ਔਰਤਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬਲੂ-ਕਾਲਰ ਰੁਜ਼ਗਾਰ ਪਲੇਟਫਾਰਮ ਵਰਕਇੰਡੀਆ ਦੀ ਤਾਜ਼ਾ 'ਰੋਜ਼ਗਾਰ ਰਿਪੋਰਟ' ਮੁਤਾਬਕ, ਨੌਕਰੀਆਂ ਲਈ ਅਪਲਾਈ ਕਰਨ ਵਾਲਿਆਂ ਵਿੱਚ ਹੁਣ 43.5 ਫ਼ੀਸਦੀ ਹਿੱਸੇਦਾਰੀ ਔਰਤਾਂ ਦੀ ਹੈ। ਹਾਲਾਂਕਿ, ਇਸ ਦੇ ਮੁਕਾਬਲੇ ਕੰਪਨੀਆਂ/ਨਿਯੋਜਕਾਂ ਵੱਲੋਂ ਕੱਢੀਆਂ ਜਾ ਰਹੀਆਂ ਕੁੱਲ ਨੌਕਰੀਆਂ ਵਿੱਚੋਂ ਸਿਰਫ਼ 13 ਫ਼ੀਸਦੀ ਇਸ਼ਤਿਹਾਰਾਂ ਵਿੱਚ ਹੀ ਖ਼ਾਸ ਤੌਰ ’ਤੇ ਔਰਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜੋ ਕਿ ਮਹਿਲਾ ਉਮੀਦਵਾਰਾਂ ਦੀ ਮੰਗ ਅਤੇ ਕੰਪਨੀਆਂ ਦੀ ਪਹੁੰਚ ਵਿਚਾਲੇ ਵੱਡੇ ਪਾੜੇ ਨੂੰ ਦਰਸਾਉਂਦਾ ਹੈ।

ਇਹ ਰਿਪੋਰਟ ਅਪਰੈਲ ਤੋਂ ਜੂਨ 2026 ਦਰਮਿਆਨ ਦੇਸ਼ ਦੇ 772 ਸ਼ਹਿਰਾਂ ਅਤੇ 50 ਤੋਂ ਵੱਧ ਨੌਕਰੀਆਂ ਦੀਆਂ ਸ਼੍ਰੇਣੀਆਂ ਵਿੱਚ 6.5 ਲੱਖ ਤੋਂ ਵੱਧ ਜੌਬ ਪੋਸਟਿੰਗਜ਼ ਅਤੇ 98 ਲੱਖ ਤੋਂ ਵੱਧ ਅਰਜ਼ੀਆਂ ਦੇ ਵਿਸ਼ਲੇਸ਼ਣ ’ਤੇ ਆਧਾਰਿਤ ਹੈ। ਰਿਪੋਰਟ ਅਨੁਸਾਰ, ਇੱਕ ਸਾਲ ਪਹਿਲਾਂ ਤੱਕ ਅਪਲਾਈ ਕਰਨ ਵਾਲੀਆਂ ਮਹਿਲਾਵਾਂ ਦੀ ਹਿੱਸੇਦਾਰੀ 40.4 ਫ਼ੀਸਦੀ ਸੀ, ਜੋ ਹੁਣ ਵਧ ਕੇ 43.5 ਫ਼ੀਸਦੀ ਹੋ ਗਈ ਹੈ।

ਸੇਲਜ਼: ਸਭ ਤੋਂ ਵੱਧ 56 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚ ਔਰਤਾਂ ਦੀ ਵੱਡੀ ਭਾਗੀਦਾਰੀ ਹੈ। ਇਸ ਤੋਂ ਬਾਅਦ ਦਫ਼ਤਰੀ ਨੌਕਰੀਆਂ, ਟਰੈਵਲ ਅਤੇ ਹੋਸਪਿਟੈਲਿਟੀ ਦਾ ਨੰਬਰ ਆਉਂਦਾ ਹੈ।

ਰਵਾਇਤੀ ਖੇਤਰ: ਬਿਊਟੀਸ਼ੀਅਨ ਨੌਕਰੀਆਂ ਲਈ 86.6 ਫ਼ੀਸਦੀ ਅਤੇ ਟੀਚਿੰਗ (ਅਧਿਆਪਨ) ਲਈ 80.7 ਫ਼ੀਸਦੀ ਅਰਜ਼ੀਆਂ ਔਰਤਾਂ ਵੱਲੋਂ ਆਈਆਂ, ਜੋ ਇਨ੍ਹਾਂ ਖੇਤਰਾਂ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ ਨੂੰ ਦਰਸਾਉਂਦਾ ਹੈ।

ਹੋਰ ਖੇਤਰ: ਮਾਰਕੀਟਿੰਗ, ਕਸਟਮਰ ਸਰਵਿਸ ਅਤੇ ਆਫ਼ਿਸ ਸਟਾਫ਼ ਵਜੋਂ ਵੀ ਮਹਿਲਾਵਾਂ ਦੀ ਮੰਗ ਵਧੀ ਹੈ।

ਜੂਨ-ਜੁਲਾਈ 2026 ਦਰਮਿਆਨ ਸਾਲਾਨਾ ਆਧਾਰ ’ਤੇ ਨੌਕਰੀਆਂ ਦੀਆਂ ਅਰਜ਼ੀਆਂ ’ਚ 65 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦਕਿ ਨਵੀਆਂ ਨੌਕਰੀਆਂ ਦੀਆਂ ਪੋਸਟਾਂ ਵਿੱਚ ਸਿਰਫ਼ 40 ਤੋਂ 48 ਫ਼ੀਸਦੀ ਦਾ ਹੀ ਵਾਧਾ ਦੇਖਣ ਨੂੰ ਮਿਲਿਆ। ਆਈ.ਟੀ., ਐੱਚ.ਆਰ., ਅਕਾਊਂਟਸ, ਸੇਲਜ਼ ਅਤੇ ਆਫ਼ਿਸ ਰੋਲਜ਼ ਵਿੱਚ ਸਖ਼ਤ ਮੁਕਾਬਲਾ ਹੈ, ਜਦਕਿ ਡਿਲਿਵਰੀ, ਡਰਾਈਵਿੰਗ ਅਤੇ ਮੈਨੂਫੈਕਚਰਿੰਗ ’ਚ ਅਰਜ਼ੀਆਂ ਘੱਟ ਆ ਰਹੀਆਂ ਹਨ।

ਰਿਪੋਰਟ ਵਿੱਚ ਇੱਕ ਹੋਰ ਅਹਿਮ ਖ਼ੁਲਾਸਾ ਹੋਇਆ ਹੈ ਕਿ 92 ਫ਼ੀਸਦੀ ਨੌਕਰੀਆਂ ਲਈ ਅੰਗਰੇਜ਼ੀ ਦੀ ਬਹੁਤੀ ਲੋੜ ਨਹੀਂ ਹੈ-ਇਨ੍ਹਾਂ ਵਿੱਚ ਜਾਂ ਤਾਂ ਅੰਗਰੇਜ਼ੀ ਦੀ ਬਿਲਕੁਲ ਲੋੜ ਨਹੀਂ ਜਾਂ ਸਿਰਫ਼ ਆਮ ਗੱਲਬਾਤ ਜਿੰਨੀ ਹੀ ਚਾਹੀਦੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ (ਜਿਵੇਂ ਪੰਜਾਬੀ) ਰਾਹੀਂ ਰੁਜ਼ਗਾਰ ਦੇ ਮੁਕਾਮ ਤੱਕ ਪਹੁੰਚਣਾ ਜ਼ਿਆਦਾ ਆਸਾਨ ਹੈ।

ਵਰਕਇੰਡੀਆ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਨਿਲੇਸ਼ ਡੰਗਰਵਾਲ ਨੇ ਕਿਹਾ ਕਿ ਔਰਤਾਂ ਦਾ ਰੁਜ਼ਗਾਰ ਵੱਲ ਵਧਣਾ ਪਰਿਵਾਰਾਂ ਦੀ ਆਰਥਿਕ ਸਥਿਤੀ ਬਦਲ ਸਕਦਾ ਹੈ। ਜੇਕਰ ਕੰਪਨੀਆਂ ਔਰਤਾਂ ਲਈ ਸੁਰੱਖਿਆ, ਕੰਮ ਦੇ ਸਮੇਂ ’ਚ ਲਚਕਤਾ ਅਤੇ ਵਧੀਆ ਮਾਹੌਲ ਪ੍ਰਦਾਨ ਕਰਨ, ਤਾਂ ਔਰਤਾਂ ਭਾਰਤ ਦੀ ਵਧਦੀ ਅਰਥਵਿਵਸਥਾ ਦਾ ਸਭ ਤੋਂ ਵੱਡਾ ਸਰੋਤ ਬਣ ਸਕਦੀਆਂ ਹਨ।

ਪੰਜਾਬ📍 ਪੰਜਾਬ

5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਵਿੱਚ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਸਿਰਫ਼ ਰਵਾਇਤੀ ਪੁਲਿਸ ਕਾਰਵਾਈ ਤੱਕ ਸੀਮਤ ਨਹੀਂ ਰਹੀ, ਸਗੋਂ ਨਸ਼ਿਆਂ ਖ਼ਿਲਾਫ਼ ਪੰਜ-ਸੂਤਰੀ ਵਿਆਪਕ ਰਣਨੀਤੀ ਵਜੋਂ ਅੱਗੇ ਵੱਧ ਰਹੀ ਹੈ; ਨੌਜਵਾਨ ਅਤੇ ਸਿਹਤ ਕਰਮਚਾਰੀ ਮਿਲ ਕੇ ਨਸ਼ਿਆਂ ਦੀ ਸਪਲਾਈ ਦੇ ਨੈੱਟਵਰਕ ’ਤੇ ਕਾਰਵਾਈ ਕਰਨ, ਸੂਚਨਾ ਤੰਤਰ ਨੂੰ ਮਜ਼ਬੂਤ ਕਰਨ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੇ ਹਨ।
5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਵਿੱਚ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਸਿਰਫ਼ ਰਵਾਇਤੀ ਪੁਲਿਸ ਕਾਰਵਾਈ ਤੱਕ ਸੀਮਤ ਨਹੀਂ ਰਹੀ, ਸਗੋਂ ਨਸ਼ਿਆਂ ਖ਼ਿਲਾਫ਼ ਪੰਜ-ਸੂਤਰੀ ਵਿਆਪਕ ਰਣਨੀਤੀ ਵਜੋਂ ਅੱਗੇ ਵੱਧ ਰਹੀ ਹੈ; ਨੌਜਵਾਨ ਅਤੇ ਸਿਹਤ ਕਰਮਚਾਰੀ ਮਿਲ ਕੇ ਨਸ਼ਿਆਂ ਦੀ ਸਪਲਾਈ ਦੇ ਨੈੱਟਵਰਕ ’ਤੇ ਕਾਰਵਾਈ ਕਰਨ, ਸੂਚਨਾ ਤੰਤਰ ਨੂੰ ਮਜ਼ਬੂਤ ਕਰਨ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੇ ਹਨ।

ਪੰਜਾਬ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਪੁਲਿਸ ਥਾਣਿਆਂ ਤੋਂ ਨਹੀਂ ਲੜੇਗਾ। ਇਹ ਲੜਾਈ ਹੁਣ ਪਿੰਡਾਂ, ਸਕੂਲਾਂ, ਕਾਲਜਾਂ, ਭਾਈਚਾਰਿਆਂ ਅਤੇ ਸਿਹਤ ਕੇਂਦਰਾਂ ਤੱਕ ਪਹੁੰਚ ਰਹੀ ਹੈ। ਜਿੱਥੇ ਪੁਲਿਸ ਨਸ਼ਿਆਂ ਦੀ ਸਪਲਾਈ ਦੇ ਨੈੱਟਵਰਕ ਨੂੰ ਤੋੜਨ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਜੁਟੀ ਹੋਈ ਹੈ, ਉੱਥੇ ਭਾਈਚਾਰਕ ਨੁਮਾਇੰਦੇ ਜ਼ਮੀਨੀ ਪੱਧਰ ’ਤੇ ਨਿਗਰਾਨੀ ਨੂੰ ਮਜ਼ਬੂਤ ਕਰ ਰਹੇ ਹਨ। ਅਧਿਆਪਕ ਨੌਜਵਾਨਾਂ ਦੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਉਣ ਤੋਂ ਪਹਿਲਾਂ ਹੀ ਖ਼ਤਰੇ ਦੇ ਸੰਕੇਤਾਂ ਦੀ ਪਛਾਣ ਕਰਨ ਵਿੱਚ ਮਦਦ ਕਰ ਰਹੇ ਹਨ, ਜਦਕਿ ਨੌਜਵਾਨਾਂ ਵੱਲੋਂ ਕਿਸ਼ੋਰਾਂ ਅਤੇ ਨੌਜਵਾਨਾਂ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ, ਮਾਨਸਿਕ ਮਜ਼ਬੂਤੀ ਅਤੇ ਸਿਹਤਮੰਦ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਸਿਹਤ ਕਰਮਚਾਰੀ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਅਤੇ ਸੁਧਾਰ ਵੱਲ ਜਾਣ ਦਾ ਰਾਹ ਮੁਹੱਈਆ ਕਰਵਾ ਰਹੇ ਹਨ।

ਇਸ ਪਹਿਲ ਦਾ ਉਦੇਸ਼ ਨਸ਼ੇ ਵੇਚਣਾ ਮੁਸ਼ਕਲ ਬਣਾਉਣਾ, ਨਸ਼ਾ ਤਸਕਰੀ ਦੀ ਸੂਚਨਾ ਦੇਣਾ ਆਸਾਨ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਵੱਲ ਖਿੱਚਣਾ ਔਖਾ ਬਣਾਉਣਾ ਅਤੇ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਲੋਕਾਂ ਲਈ ਇਲਾਜ ਹਾਸਲ ਕਰਨਾ ਆਸਾਨ ਬਣਾਉਣਾ ਹੈ। ਇਹ ਪੰਜ-ਸੂਤਰੀ ਰਣਨੀਤੀ ਐਨਫੋਰਸਮੈਂਟ ਅਤੇ ਰੋਕਥਾਮ ਦੇ ਨਾਲ-ਨਾਲ ਰੀਹੈਬਲੀਟੇਸ਼ਨ ਨੂੰ ਵੀ ਬਰਾਬਰ ਮਹੱਤਵ ਦਿੰਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਨਸ਼ਿਆਂ ਖ਼ਿਲਾਫ਼ ਲਗਾਤਾਰ ਲੜਾਈ ਲਈ ਸਮਾਜ ਦੇ ਹਰ ਪੱਧਰ ਦੀ ਭਾਗੀਦਾਰੀ ਜ਼ਰੂਰੀ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਪੁਲਿਸ ਦੀ ਅਹਿਮ ਭੂਮਿਕਾ ਹੈ। ਮਾਰਚ 2025 ਤੋਂ ਸਤੰਬਰ 2026 ਤੱਕ ਪੰਜਾਬ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ 61,824 ਐਫਆਈਆਰ ਦਰਜ ਕੀਤੀਆਂ ਅਤੇ 81,433 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ, ਇਨ੍ਹਾਂ ਵਿੱਚ 3918 ਕਿਲੋਗ੍ਰਾਮ ਹੈਰੋਇਨ,991 ਕਿਲੋਗ੍ਰਾਮ ਅਫ਼ੀਮ, 47 ਟਨ ਭੁੱਕੀ, 1416 ਕਿਲੋਗ੍ਰਾਮ ਗਾਂਜਾ ਅਤੇ 65 ਲੱਖ ਗੋਲੀਆਂ ਤੇ ਕੈਪਸੂਲ ਸ਼ਾਮਲ ਹਨ।

ਇਸੇ ਸਮੇਂ ਦੌਰਾਨ, ਪੰਜਾਬ ਪੁਲਿਸ ਵੱਲੋਂ 79,293 ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਰਾਹੀਂ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਸਿੱਧੇ ਤੌਰ ’ਤੇ ਭਾਈਚਾਰਿਆਂ ਤੱਕ ਪਹੁੰਚਾਇਆ ਗਿਆ ਅਤੇ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਗਿਆ।

‘ਬਿਗ 5’ ਦਾ ਦੂਜਾ ਥੰਮ੍ਹ ਰੋਕਥਾਮ ’ਤੇ ਕੇਂਦਰਿਤ ਹੈ, ਕਿਉਂਕਿ ਨਸ਼ਿਆਂ ਖ਼ਿਲਾਫ਼ ਲੜਾਈ ਉਸ ਸਮੇਂ ਸ਼ੁਰੂ ਨਹੀਂ ਹੋ ਸਕਦੀ ਜਦੋਂ ਕੋਈ ਨੌਜਵਾਨ ਪਹਿਲਾਂ ਹੀ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋ ਚੁੱਕਾ ਹੋਵੇ।

ਸਿਖਲਾਈ ਪ੍ਰਾਪਤ ਅਧਿਆਪਕਾਂ ਵੱਲੋਂ 3,600 ਸਕੂਲਾਂ ਵਿੱਚ 7.5 ਲੱਖ ਵਿਦਿਆਰਥੀਆਂ ਨੂੰ 14 ਹਫ਼ਤਿਆਂ ਦਾ ਨਸ਼ਾ-ਵਿਰੋਧੀ ਪਾਠਕ੍ਰਮ ਪੜ੍ਹਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਸਾਰੇ ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਪੜਾਅਵਾਰ ਢੰਗ ਨਾਲ ਜਾਗਰੂਕ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ, ਨਸ਼ਿਆਂ ਵੱਲ ਵਧਣ ਦੇ ਖ਼ਤਰੇ ਅਤੇ ਸਮੇਂ ਸਿਰ ਦਖ਼ਲ ਦੇ ਤਰੀਕਿਆਂ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰ ਸਕਣ।

ਪਹਿਲੇ ਪੜਾਅ ਵਿੱਚ 13 ਜ਼ਿਲ੍ਹਿਆਂ ਦੇ ਲਗਭਗ 25,000 ਅਧਿਆਪਕਾਂ ਨੂੰ ਸਿਖਲਾਈ ਦੇਣ ਦੀ ਯੋਜਨਾ ਹੈ। ਅੰਮ੍ਰਿਤਸਰ, ਤਰਨ ਤਾਰਨ ਅਤੇ ਫ਼ਾਜ਼ਿਲਕਾ ਵਿੱਚ 7,000 ਅਧਿਆਪਕਾਂ ਨੂੰ ਪਹਿਲਾਂ ਹੀ ਜਾਗਰੂਕ ਕੀਤਾ ਜਾ ਚੁੱਕਾ ਹੈ।

ਇਸ ਪਹਿਲ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਧਿਆਪਕ ਸਿਰਫ਼ ਕਲਾਸਰੂਮ ਤੱਕ ਸੀਮਤ ਨਾ ਰਹਿਣ, ਸਗੋਂ ਨਸ਼ਿਆਂ ਖ਼ਿਲਾਫ਼ ਇੱਕ ਵਾਧੂ ਸੁਰੱਖਿਆ ਕੜੀ ਵਜੋਂ ਵੀ ਕੰਮ ਕਰਨ, ਉਹ ਚੇਤਾਵਨੀ ਦੇ ਸੰਕੇਤਾਂ ਦੀ ਪਛਾਣ ਕਰ ਸਕਣ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਉਚਿਤ ਸਹਾਇਤਾ ਨਾਲ ਜੋੜ ਸਕਣ।

ਤੀਜਾ ਥੰਮ੍ਹ ਨਸ਼ਿਆਂ ਦੀ ਸਮੱਸਿਆ ਦੇ ਸਭ ਤੋਂ ਚੁਣੌਤੀਪੂਰਨ ਪਹਿਲੂਆਂ ਵਿੱਚੋਂ ਇੱਕ ’ਤੇ ਕੇਂਦਰਿਤ ਹੈ: ਸਾਥੀਆਂ ਦੇ ਪ੍ਰਭਾਵ ਅਤੇ ਸਮਾਜਿਕ ਸਵੀਕਾਰਤਾ।

ਇਸ ਪਹਿਲ ਤਹਿਤ ਸਕੂਲਾਂ ਅਤੇ ਕਾਲਜਾਂ ਦੇ ਪ੍ਰੋਗਰਾਮਾਂ ਵਿੱਚ ਸਾਥੀ ਭਾਗੀਦਾਰੀ, ਨਸ਼ਿਆਂ ਦੀ ਲਤ ਤੋਂ ਉੱਭਰ ਚੁੱਕੇ ਲੋਕਾਂ ਦੀ ਸ਼ਮੂਲੀਅਤ ਅਤੇ ਨੌਜਵਾਨਾਂ ਦੀ ਅਗਵਾਈ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਨੌਜਵਾਨਾਂ ਲਈ ਨਸ਼ਿਆਂ ਨੂੰ ‘ਨਾ’ ਕਹਿਣਾ ਆਸਾਨ ਹੋਵੇ ਅਤੇ ਨਸ਼ਿਆਂ ਤੋਂ ਉੱਭਰਨ ਨੂੰ ਲੈ ਕੇ ਝਿਜਕ ਅਤੇ ਸਮਾਜਿਕ ਕਲੰਕ ਘੱਟ ਹੋਵੇ।

ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਰੁਝੇ ਰੱਖਣ ਲਈ ਸਾਲ ਭਰ ਦੀਆਂ ਗਤੀਵਿਧੀਆਂ ਦੇ ਕੈਲੰਡਰ ਤਿਆਰ ਕੀਤੇ ਗਏ ਹਨ, ਜਦਕਿ ਸੱਭਿਆਚਾਰਕ ਮੇਲੇ, ਮਾਨਸਿਕ ਸਿਹਤ ਕਲੱਬ ਅਤੇ ਖੇਡ ਗਤੀਵਿਧੀਆਂ ਕਾਲਜ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ।

ਰਣਨੀਤੀ ਸਪੱਸ਼ਟ ਹੈ: ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਨੌਜਵਾਨਾਂ ਨੂੰ ਇਹ ਦੱਸ ਕੇ ਨਹੀਂ ਜਿੱਤੀ ਜਾ ਸਕਦੀ ਕਿ ਉਨ੍ਹਾਂ ਨੂੰ ਕੀ ਨਹੀਂ ਕਰਨਾ ਚਾਹੀਦਾ। ਪੰਜਾਬ ਖੇਡਾਂ, ਸੱਭਿਆਚਾਰ, ਸਾਥੀ ਭਾਗੀਦਾਰੀ ਅਤੇ ਭਾਈਚਾਰਕ ਸ਼ਮੂਲੀਅਤ ਰਾਹੀਂ ਨੌਜਵਾਨਾਂ ਲਈ ਬਿਹਤਰ ਅਤੇ ਸਿਹਤਮੰਦ ਵਿਕਲਪ ਤਿਆਰ ਕਰ ਰਿਹਾ ਹੈ।

ਚੌਥਾ ਪੱਧਰ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਚ ਆਮ ਨਾਗਰਿਕਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਦਾ ਹੈ।

ਇਸ ਮੁਹਿੰਮ ਨੇ ਜ਼ਮੀਨੀ ਪੱਧਰ ’ਤੇ ਇੱਕ ਮਜ਼ਬੂਤ ਨਿਗਰਾਨੀ ਨੈੱਟਵਰਕ ਤਿਆਰ ਕੀਤਾ ਹੈ। ਸਤੰਬਰ 2026 ਤੱਕ, ਲਗਭਗ 1.25 ਲੱਖ ਮੈਂਬਰ ਕਰੀਬ 15,000 ਪਿੰਡ ਅਤੇ ਵਾਰਡ ਰੱਖਿਆ ਕਮੇਟੀਆਂ ਨਾਲ ਜੁੜ ਚੁੱਕੇ ਹਨ। ਇਹ ਕਮੇਟੀਆਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਤੱਕ ਨਸ਼ਿਆਂ ਖ਼ਿਲਾਫ਼ ਨਿਗਰਾਨੀ ਪ੍ਰਬੰਧ ਨੂੰ ਮਜ਼ਬੂਤ ਕਰ ਰਹੀਆਂ ਹਨ।

50,000 ਤੋਂ ਵੱਧ ਪਿੰਡ ਅਤੇ ਵਾਰਡ ਰੱਖਿਆ ਕਮੇਟੀ ਮੈਂਬਰਾਂ ਨੂੰ ‘ਨਸ਼ਾ ਮੁਕਤੀ ਐਪ’ ਦੀ ਵਰਤੋਂ ਬਾਰੇ ਸਿਖਲਾਈ ਦਿੱਤੀ ਜਾ ਚੁੱਕੀ ਹੈ, ਭਾਈਚਾਰਕ ਨੁਮਾਇੰਦੇ ਨਾ ਸਿਰਫ਼ ਨਸ਼ਾ ਤਸਕਰੀ ਨਾਲ ਸਬੰਧਤ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ, ਸਗੋਂ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਮਦਦ ਦੀ ਲੋੜ ਬਾਰੇ ਵੀ ਜਾਣਕਾਰੀ ਦੇ ਰਹੇ ਹਨ, ਜਿਸ ਨਾਲ ਸਰਕਾਰੀ ਅਧਿਕਾਰੀ ਸਮੇਂ ਸਿਰ ਦਖ਼ਲ ਦੇ ਸਕਦੇ ਹਨ।

1 ਮਾਰਚ, 2025 ਨੂੰ ਸ਼ੁਰੂ ਕੀਤੀ ਗਈ ਸੇਫ਼ ਪੰਜਾਬ ਵ੍ਹਾਟਸਐਪ ਹੈਲਪਲਾਈਨ (97791-00200) ਰਾਹੀਂ ਨਾਗਰਿਕਾਂ ਤੋਂ ਹੁਣ ਤੱਕ 51,000 ਤੋਂ ਵੱਧ ਸੂਚਨਾਵਾਂ ਪ੍ਰਾਪਤ ਹੋਈਆਂ ਹਨ, ਇਨ੍ਹਾਂ ਸੂਚਨਾਵਾਂ ਦੀ ਮਦਦ ਨਾਲ ਪੁਲਿਸ ਨੇ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ 25,000 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ।

ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨਸ਼ਾ ਤਸਕਰ ਲੁਕ-ਛਿਪ ਕੇ ਆਪਣੀਆਂ ਗਤੀਵਿਧੀਆਂ ਨਾ ਚਲਾ ਸਕਣ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਪਰਿਵਾਰਾਂ ਨੂੰ ਸਰਕਾਰੀ ਸਹਾਇਤਾ ਹਾਸਲ ਕਰਨ ਦਾ ਰਾਹ ਮਿਲ ਸਕੇ।

ਪੰਜਵਾਂ ਥੰਮ੍ਹ ਇਹ ਮੰਨਦਾ ਹੈ ਕਿ ਸਿਰਫ਼ ਐਨਫੋਰਸਮੈਂਟ ਰਾਹੀਂ ਨਸ਼ਿਆਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ। ਇਸ ਲਈ ਪੰਜਾਬ ਨੇ ਇਲਾਜ ਨਾਲ ਸਬੰਧਤ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਹੈ, ਤਾਂ ਜੋ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਇਸ ਤੋਂ ਉੱਭਰਨ ਲਈ ਆਸਾਨੀ ਨਾਲ ਇਲਾਜ ਅਤੇ ਸਹਾਇਤਾ ਮਿਲ ਸਕੇ।

ਪੰਜਾਬ ਵਿੱਚ ਇਸ ਸਮੇਂ 547 ਓਪੀਔਇਡ ਐਗੋਨਿਸਟ ਟ੍ਰੀਟਮੈਂਟ ਕੇਂਦਰ, 219 ਨਸ਼ਾ-ਮੁਕਤੀ ਕੇਂਦਰ ਅਤੇ 91 ਰੀਹੈਬਲੀਟੇਸ਼ਨ ਕੇਂਦਰ ਹਨ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਸਰਕਾਰੀ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਇਆ ਗਿਆ ਹੈ, ਸਿਹਤ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਇਲਾਜ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਰਿਕਵਰੀ ਦੌਰਾਨ ਸਰਗਰਮ ਰੱਖਣ ਲਈ ਹੁਨਰ ਵਿਕਾਸ ਅਤੇ ਰਚਨਾਤਮਕ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ।

ਇਲਾਜ ਅਤੇ ਨਸ਼ਿਆਂ ਨਾਲ ਜੁੜੇ ਸਮਾਜਿਕ ਕਲੰਕ ਨੂੰ ਘਟਾਉਣ ’ਤੇ ਵੱਧ ਰਹੇ ਜ਼ੋਰ ਦੇ ਨਤੀਜੇ ਵਜੋਂ ਸੰਸਥਾਗਤ ਇਲਾਜ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।

ਸਰਕਾਰੀ ਨਸ਼ਾ-ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰਾਂ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਗਿਣਤੀ 2024 ਵਿੱਚ 12,200 ਤੋਂ ਵੱਧ ਸੀ, ਜੋ 2025 ਵਿੱਚ ਵਧ ਕੇ ਲਗਭਗ 34,000 ਹੋ ਗਈ, ਭਾਵ ਇਸ ਵਿੱਚ 170 ਫ਼ੀਸਦੀ ਤੋਂ ਵੱਧ ਵਾਧਾ ਹੋਇਆ।

ਇਹ ਅੰਕੜੇ ਇੱਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦੇ ਹਨ: ਸਾਲਾਂ ਤੋਂ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕ ਹੁਣ ਇਲਾਜ ਲਈ ਸਰਕਾਰੀ ਸੰਸਥਾਵਾਂ ਦਾ ਰੁਖ਼ ਕਰ ਰਹੇ ਹਨ।

ਇਹੀ ‘ਬਿਗ 5’ ਦੀ ਮੁੱਖ ਸੋਚ ਹੈ: ਐਨਫੋਰਸਮੈਂਟ ਇਕੱਲਾ ਕੰਮ ਨਹੀਂ ਕਰ ਸਕਦਾ ਅਤੇ ਸੌਖੇ ਤਰੀਕੇ ਨਾਲ ਉਪਲੱਬਧ ਇਲਾਜ ਤੋਂ ਬਿਨਾਂ ਰੋਕਥਾਮ ਵੀ ਸਫ਼ਲ ਨਹੀਂ ਹੋ ਸਕਦੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਇੱਕ ਅਜਿਹੀ ਵਿਵਸਥਾ ਤਿਆਰ ਕਰ ਰਿਹਾ ਹੈ, ਜਿਸ ਵਿੱਚ ਪੁਲਿਸ ਥਾਣੇ, ਪਿੰਡ, ਸਕੂਲ, ਕਾਲਜ ਅਤੇ ਸਿਹਤ ਕੇਂਦਰ ਹੁਣ ਵੱਖ-ਵੱਖ ਮੋਰਚੇ ਨਹੀਂ ਰਹੇ, ਸਗੋਂ ਨਸ਼ਿਆਂ ਖ਼ਿਲਾਫ਼ ਇੱਕੋ ਮੁਹਿੰਮ ਦੇ ਆਪਸ ਵਿੱਚ ਜੁੜੇ ਹੋਏ ਹਿੱਸੇ ਹਨ।

ਨਸ਼ਿਆਂ ਦੀ ਸਪਲਾਈ ’ਤੇ ਪੂਰੀ ਤਰ੍ਹਾਂ ਰੋਕ ਲਗਾਉਣਾ, ਸੂਚਨਾ ਤੰਤਰ ਨੂੰ ਮਜ਼ਬੂਤ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ, ਭਾਈਚਾਰਿਆਂ ਨੂੰ ਸਰਗਰਮ ਕਰਨਾ ਅਤੇ ਨਸ਼ਿਆਂ ਤੋਂ ਬਾਹਰ ਨਿਕਲਣ ਲਈ ਭਰੋਸੇਯੋਗ ਇਲਾਜ ਅਤੇ ਰੀਹੈਬਲੀਟੇਸ਼ਨ ਦੀ ਸਹੂਲਤ ਮੁਹੱਈਆ ਕਰਵਾਉਣਾ।

ਭਗਵੰਤ ਮਾਨ ਸਰਕਾਰ ਲਈ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਨਾਅਰਿਆਂ ਜਾਂ ਬਿਆਨਾਂ ਤੱਕ ਸੀਮਤ ਨਹੀਂ ਹੈ। ਇਹ ਅਜਿਹੀ ਐਨਫੋਰਸਮੈਂਟ ਵਿਵਸਥਾ, ਜ਼ਮੀਨੀ ਨੈੱਟਵਰਕ, ਰੋਕਥਾਮ ਪ੍ਰਣਾਲੀ ਅਤੇ ਸਿਹਤ ਸੇਵਾਵਾਂ ਦੀ ਸਮਰੱਥਾ ਵਿਕਸਤ ਕਰਨ ਦੀ ਕੋਸ਼ਿਸ਼ ਹੈ, ਜੋ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਜ਼ਮੀਨੀ ਪੱਧਰ ਤੱਕ ਲੈ ਕੇ ਜਾਵੇ ਅਤੇ ਇਸ ਨੂੰ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਬਣਾਈ ਰੱਖੇ।

ਪੰਜਾਬ📍 ਪੰਜਾਬ

ਆਪ' ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਲੋਕਾਂ ਨੇ ਖੋਲ੍ਹਿਆ ਮੋਰਚਾ : ਟੌਹੜਾ

ਅਮਲੋਹ ਦੀ ਧਰਤੀ ’ਤੇ ਨਸ਼ਾ ਮੁਕਤ ਯਾਤਰਾ ਦਾ ਇਤਿਹਾਸਕ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਪ੍ਰਗਟਾਵਾ ਹਲਕਾ ਇੰਚਾਰਜ ਅਮਲੋਹ ਤੇ ਸੂਬਾ ਕੋ-ਕੋਰਡੀਨੇਟਰ ਸੈੱਲ (ਪੰਜਾਬ) ਇੰਜ. ਕੰਵਰਵੀਰ ਸਿੰਘ ਟੌਹੜਾ ਨੇ ਕੀਤਾ, ਜਿਨ੍ਹਾਂ ਦੀ ਅਗਵਾਈ ਹੇਠ ਕੀਤੀ ਗਈ ਇਸ ਯਾਤਰਾ ਦੌਰਾਨ 200 ਤੋਂ ਵੱਧ ਗੱਡੀਆਂ ਦੇ ਵਿਸ਼ਾਲ ਕਾਫ਼ਲੇ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਆਪ' ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਲੋਕਾਂ ਨੇ ਖੋਲ੍ਹਿਆ ਮੋਰਚਾ : ਟੌਹੜਾ

ਅਮਲੋਹ ਦੀ ਧਰਤੀ ’ਤੇ ਨਸ਼ਾ ਮੁਕਤ ਯਾਤਰਾ ਦਾ ਇਤਿਹਾਸਕ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਪ੍ਰਗਟਾਵਾ ਹਲਕਾ ਇੰਚਾਰਜ ਅਮਲੋਹ ਤੇ ਸੂਬਾ ਕੋ-ਕੋਰਡੀਨੇਟਰ ਸੈੱਲ (ਪੰਜਾਬ) ਇੰਜ. ਕੰਵਰਵੀਰ ਸਿੰਘ ਟੌਹੜਾ ਨੇ ਕੀਤਾ, ਜਿਨ੍ਹਾਂ ਦੀ ਅਗਵਾਈ ਹੇਠ ਕੀਤੀ ਗਈ ਇਸ ਯਾਤਰਾ ਦੌਰਾਨ 200 ਤੋਂ ਵੱਧ ਗੱਡੀਆਂ ਦੇ ਵਿਸ਼ਾਲ ਕਾਫ਼ਲੇ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਇੰਜ. ਕੰਵਰਵੀਰ ਸਿੰਘ ਟੌਹੜਾ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀਆਂ ਨਾਕਾਮੀਆਂ ਤੇ ਝੂਠੇ ਵਾਅਦਿਆਂ ਨੇ ਅੱਜ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਨਸ਼ਿਆਂ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਹਨ ਤੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਮੋਢੇ ਨਾਲ ਮੋਢਾ ਜੋੜ ਕੇ ਇਸ ਮੁਹਿੰਮ ਦੇ ਨਾਲ ਖੜ੍ਹੇ ਹਨ। ਯਾਤਰਾ ਦੌਰਾਨ 200 ਤੋਂ ਵੱਧ ਗੱਡੀਆਂ ਦੇ ਕਾਫ਼ਲੇ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਨਸ਼ਾ ਮੁਕਤ ਅਤੇ ਖੁਸ਼ਹਾਲ ਪੰਜਾਬ ਦਾ ਹੋਵੇਗਾ। ਇਸ ਇਤਿਹਾਸਕ ਯਾਤਰਾ ਵਿੱਚ ਹਲਕੇ ਦੇ ਪ੍ਰਮੁੱਖ ਆਗੂਆਂ, ਵਰਕਰਾਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਥਾਨਕ ਨਿਵਾਸੀਆਂ ਨੇ ਸ਼ਾਮਲ ਹੋ ਕੇ ਨਸ਼ਾ ਮੁਕਤ ਪੰਜਾਬ ਸਿਰਜਣ ਦਾ ਅਹਿਦ ਲਿਆ।

ਪੰਜਾਬ📍 ਪੰਜਾਬ

ਬੇਸ਼ਰਮੀ ਦੀ ਹਾਈਟ’ ਗਾਣੇ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ

ਬੇਸ਼ਰਮੀ ਦੀ ਹਾਈਟ ਗਾਣੇ 'ਤੇ ਇੱਕ ਕੁੜੀ ਦਾ ਸ਼ਾਨਦਾਰ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜ਼ਬਰਦਸਤ ਐਨਰਜੀ, ਕਾਨਫੀਡੈਂਸ ਅਤੇ ਸ਼ਾਨਦਾਰ ਐਕਸਪ੍ਰੈਸ਼ਨ ਨਾਲ ਕੁੜੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਬੇਸ਼ਰਮੀ ਦੀ ਹਾਈਟ’ ਗਾਣੇ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ

ਬੇਸ਼ਰਮੀ ਦੀ ਹਾਈਟ ਗਾਣੇ 'ਤੇ ਇੱਕ ਕੁੜੀ ਦਾ ਸ਼ਾਨਦਾਰ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜ਼ਬਰਦਸਤ ਐਨਰਜੀ, ਕਾਨਫੀਡੈਂਸ ਅਤੇ ਸ਼ਾਨਦਾਰ ਐਕਸਪ੍ਰੈਸ਼ਨ ਨਾਲ ਕੁੜੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਆਪਣੀਆਂ ਨਜ਼ਰਾਂ ਸਕ੍ਰੀਨ ਤੋਂ ਹਟਾ ਨਹੀਂ ਪਾਉਂਦੇ। ਖਾਸ ਕਰਕੇ ਡਾਂਸ ਨਾਲ ਜੁੜੀਆਂ ਵੀਡੀਓਜ਼ ਲੋਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ। ਇਨ੍ਹੀਂ ਦਿਨੀਂ ਅਜਿਹੀ ਹੀ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਵੀਡੀਓ ਵਿੱਚ ਇੱਕ ਕੁੜੀ ਬੇਸ਼ਰਮੀ ਦੀ ਹਾਈਟ ਗਾਣੇ ‘ਤੇ ਪੂਰੇ ਜੋਸ਼ ਅਤੇ ਆਤਮਵਿਸ਼ਵਾਸ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਵੀਡੀਓ ਸ਼ੁਰੂ ਹੁੰਦੇ ਹੀ ਜਿਵੇਂ ਹੀ ਗਾਣੇ ਦੀ ਬੀਟ ਸੁਣਾਈ ਦਿੰਦੀ ਹੈ, ਕੁੜੀ ਆਪਣੇ ਡਾਂਸ ਮੂਵਜ਼ ਦਿਖਾਉਣ ਲੱਗ ਪੈਂਦੀ ਹੈ। ਮਿਊਜ਼ਿਕ ਦੇ ਨਾਲ ਉਸ ਦਾ ਤਾਲਮੇਲ ਅਤੇ ਸਟੈਪਸ ਕਰਨ ਦਾ ਅੰਦਾਜ਼ ਦੇਖਣਯੋਗ ਹੈ। ਉਹ ਬਿਨਾਂ ਕਿਸੇ ਝਿਝਕ ਦੇ ਪੂਰੇ ਕਾਨਫੀਡੈਂਸ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਚਿਹਰੇ ਦੇ ਐਕਸਪ੍ਰੈਸ਼ਨ ਵੀ ਉਸ ਦੇ ਡਾਂਸ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾ ਦਿੰਦੇ ਹਨ।

ਗਾਣੇ ਦੀ ਧੁਨ ਅੱਗੇ ਵਧਦੀ ਹੈ ਤਾਂ ਕੁੜੀ ਆਪਣੇ ਡਾਂਸ ਵਿੱਚ ਵੱਖ-ਵੱਖ ਸਟੈਪਸ ਸ਼ਾਮਲ ਕਰਦੀ ਨਜ਼ਰ ਆਉਂਦੀ ਹੈ। ਉਸ ਦੀ ਐਨਰਜੀ ਪੂਰੀ ਵੀਡੀਓ ਦੌਰਾਨ ਬਰਕਰਾਰ ਰਹਿੰਦੀ ਹੈ। ਅਜਿਹਾ ਲੱਗਦਾ ਹੈ ਜਿਵੇਂ ਉਹ ਸਿਰਫ਼ ਡਾਂਸ ਪਰਫਾਰਮ ਨਹੀਂ ਕਰ ਰਹੀ, ਸਗੋਂ ਇਸ ਨੂੰ ਪੂਰੀ ਤਰ੍ਹਾਂ ਐਂਜੌਏ ਵੀ ਕਰ ਰਹੀ ਹੈ। ਇਹੀ ਕਾਰਨ ਹੈ ਕਿ ਵੀਡੀਓ ਦੇਖਣ ਵਾਲੇ ਲੋਕਾਂ ਦਾ ਧਿਆਨ ਲਗਾਤਾਰ ਉਸ ‘ਤੇ ਬਣਿਆ ਰਹਿੰਦਾ ਹੈ।

ਵੀਡੀਓ ਵਿੱਚ ਆਸ-ਪਾਸ ਮੌਜੂਦ ਲੋਕ ਵੀ ਕੁੜੀ ਦਾ ਡਾਂਸ ਦੇਖਦੇ ਨਜ਼ਰ ਆ ਰਹੇ ਹਨ। ਜਿਵੇਂ ਹੀ ਉਹ ਆਪਣੇ ਖਾਸ ਡਾਂਸ ਮੂਵਜ਼ ਕਰਦੀ ਹੈ, ਉੱਥੇ ਮੌਜੂਦ ਲੋਕਾਂ ਦੀਆਂ ਨਜ਼ਰਾਂ ਉਸ ਵੱਲ ਚਲੀਆਂ ਜਾਂਦੀਆਂ ਹਨ। ਉਸ ਦੇ ਆਤਮਵਿਸ਼ਵਾਸ ਭਰੇ ਅੰਦਾਜ਼ ਅਤੇ ਸ਼ਾਨਦਾਰ ਐਕਸਪ੍ਰੈਸ਼ਨ ਨੇ ਇਸ ਛੋਟੀ ਜਿਹੀ ਡਾਂਸ ਪਰਫਾਰਮੈਂਸ ਨੂੰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਵੀ ਇਸ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਈ ਲੋਕ ਕੁੜੀ ਦੇ ਡਾਂਸ ਸਟੈਪਸ ਅਤੇ ਉਸ ਦੇ ਕਾਨਫੀਡੈਂਸ ਦੀ ਤਾਰੀਫ਼ ਕਰ ਰਹੇ ਹਨ। ਕੁਝ ਯੂਜ਼ਰਜ਼ ਦਾ ਕਹਿਣਾ ਹੈ ਕਿ ਕੁੜੀ ਨੇ ਜਿਸ ਐਨਰਜੀ ਨਾਲ ਪਰਫਾਰਮ ਕੀਤਾ, ਉਸ ਨੇ ਪੂਰੀ ਵੀਡੀਓ ਨੂੰ ਖਾਸ ਬਣਾ ਦਿੱਤਾ। ਉੱਥੇ ਹੀ, ਕਈ ਲੋਕ ਉਸ ਦੇ ਐਕਸਪ੍ਰੈਸ਼ਨ ਅਤੇ ਗਾਣੇ ਦੇ ਨਾਲ ਡਾਂਸ ਦੇ ਤਾਲਮੇਲ ਨੂੰ ਵੀ ਪਸੰਦ ਕਰ ਰਹੇ ਹਨ।

ਡਾਂਸ ਵੀਡੀਓ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿੱਚ ਕੁੜੀ ਬਿਨਾਂ ਕਿਸੇ ਝਿਝਕ ਦੇ ਆਪਣੀ ਪਰਫਾਰਮੈਂਸ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀ ਬਾਡੀ ਲੈਂਗਵੇਜ ਤੋਂ ਲੈ ਕੇ ਚਿਹਰੇ ਦੇ ਐਕਸਪ੍ਰੈਸ਼ਨ ਤੱਕ, ਹਰ ਚੀਜ਼ ਵਿੱਚ ਉਸ ਦਾ ਆਤਮਵਿਸ਼ਵਾਸ ਸਾਫ਼ ਦਿਖਾਈ ਦਿੰਦਾ ਹੈ। ਗਾਣੇ ਦੀ ਬੀਟ ਦੇ ਨਾਲ ਉਸ ਦੇ ਸਟੈਪਸ ਦਾ ਤਾਲਮੇਲ ਵੀਡੀਓ ਨੂੰ ਹੋਰ ਦਿਲਚਸਪ ਬਣਾ ਦਿੰਦਾ ਹੈ। ਇਹੀ ਕਾਰਨ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲੋਕਾਂ ਵਿਚਾਲੇ ਤੇਜ਼ੀ ਨਾਲ ਚਰਚਾ ਵਿੱਚ ਆ ਗਿਆ ਹੈ। ਕੁਝ ਲੋਕ ਇਸ ਨੂੰ ਵਾਰ-ਵਾਰ ਦੇਖ ਰਹੇ ਹਨ, ਜਦਕਿ ਕੁਝ ਕਮੈਂਟ ਕਰਕੇ ਕੁੜੀ ਦੇ ਡਾਂਸ ਦੀ ਤਾਰੀਫ਼ ਕਰ ਰਹੇ ਹਨ।

ਪੰਜਾਬ📍 ਪੰਜਾਬ

ਲੁਧਿਆਣਾ ਦੇ ਹੋਟਲ ‘ਚ ਮਿਲੀ ਪ੍ਰਾਪਰਟੀ ਡੀਲਰ ਦੀ ਲਾਸ਼, ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲਿਆ; ਜਾਂਚ ਜਾਰੀ

ਲੁਧਿਆਣਾ ਦੇ ਪੱਖੋਵਾਲ ਰੋਡ ਤੇ ਇੱਕ ਹੋਟਲ ਵਿੱਚ ਵਿਅਕਤੀ ਵੱਲੋਂ ਸੁਸਾਈਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਵਿਅਕਤੀ ਦਾ ਨਾਮ ਸਤਨਾਮ ਸਿੰਘ ਹੈ ਅਤੇ ਹੋਟਲ ਪ੍ਰਬੰਧਕਾਂ ਦੇ ਦੱਸਣ ਮੁਤਾਬਕ ਇੱਕ ਦਿਨ ਪਹਿਲਾਂ ਹੀ ਹੋਟਲ ਵਿੱਚ ਠਹਿਰਿਆ ਸੀ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਲੁਧਿਆਣਾ ਦੇ ਹੋਟਲ ‘ਚ ਮਿਲੀ ਪ੍ਰਾਪਰਟੀ ਡੀਲਰ ਦੀ ਲਾਸ਼, ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲਿਆ; ਜਾਂਚ ਜਾਰੀ

ਲੁਧਿਆਣਾ ਦੇ ਪੱਖੋਵਾਲ ਰੋਡ ਤੇ ਇੱਕ ਹੋਟਲ ਵਿੱਚ ਵਿਅਕਤੀ ਵੱਲੋਂ ਸੁਸਾਈਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਵਿਅਕਤੀ ਦਾ ਨਾਮ ਸਤਨਾਮ ਸਿੰਘ ਹੈ ਅਤੇ ਹੋਟਲ ਪ੍ਰਬੰਧਕਾਂ ਦੇ ਦੱਸਣ ਮੁਤਾਬਕ ਇੱਕ ਦਿਨ ਪਹਿਲਾਂ ਹੀ ਹੋਟਲ ਵਿੱਚ ਠਹਿਰਿਆ ਸੀ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲੁਧਿਆਣਾ ਦੇ ਇੱਕ ਹੋਟਲ ਵਿੱਚ ਸੋਮਵਾਰ ਨੂੰ ਇੱਕ ਪ੍ਰਾਪਰਟੀ ਡੀਲਰ ਦੀ ਲਾਸ਼ ਮਿਲੀ। ਉਹ ਪੱਖੋਵਾਲ ਦੇ ਹੋਟਲ ਦੀ 5ਵੀਂ ਮੰਜ਼ਿਲ ‘ਤੇ ਕਮਰਾ ਨੰਬਰ 508 ਵਿੱਚ ਰਹਿ ਰਿਹਾ ਸੀ। ਉਹ ਇੱਕ ਦਿਨ ਪਹਿਲਾਂ ਹੀ ਹੋਟਲ ਵਿੱਚ ਰਹਿਣ ਆਇਆ ਸੀ। ਜਦੋਂ ਉਸ ਨੇ ਸੋਮਵਾਰ ਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਹੋਟਲ ਦੇ ਸਟਾਫ ਨੇ ਮਾਸਟਰ ਚਾਬੀ ਨਾਲ ਕਮਰਾ ਖੋਲ੍ਹਿਆ। ਪ੍ਰਾਪਰਟੀ ਡੀਲਰ ਦੀ ਲਾਸ਼ ਅੰਦਰ ਪਈ ਮਿਲੀ। ਪ੍ਰਾਪਰਟੀ ਡੀਲਰ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਹੋਟਲ ਪਹੁੰਚ ਗਏ। ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਪੁਲਿਸ ਫਿਲਹਾਲ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ

ਮਿਲੀ ਜਾਣਕਾਰੀ ਮੁਤਾਬਕ ਸਤਨਾਮ ਸਿੰਘ ਇੱਕ ਦਿਨ ਪਹਿਲਾਂ ਹੀ ਹੋਟਲ ਵਿੱਚ ਠਹਿਰਿਆ ਹੋਇਆ ਸੀ। ਹੋਟਲ ਪ੍ਰਬੰਧਕਾਂ ਦੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਮਰਾ ਖੁੱਲਾ ਵੇਖਿਆ ਤਾਂ ਉਹ ਅੰਦਰ ਗਏ ਤਾਂ ਸਤਨਾਮ ਸਿੰਘ ਨੂੰ ਕੋਈ ਸੁਧ ਬੁਧ ਨਹੀਂ ਸੀ ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਪੰਜਾਬ📍 ਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਮਨੀ ਸ਼ੋਕਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਵੱਡੇ ਖੁਲਾਸੇ

ਜਲੰਧਰ, 21 ਸਤੰਬਰ - ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਮਸ਼ਹੂਰ ਪੰਜਾਬੀ ਯੂਟਿਊਬਰ/ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ ਹਨ।

ਜਲੰਧਰ, 21 ਸਤੰਬਰ - ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਮਸ਼ਹੂਰ ਪੰਜਾਬੀ ਯੂਟਿਊਬਰ/ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੋਕਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ ਹਨ। ਮਨੀ ਸ਼ੋਕਰ ਅਤੇ ਉਸ ਦੇ ਸਾਥੀਆਂ ਕੋਲੋਂ ਪੁਲਿਸ ਨੇ ਭਾਰੀ ਮਾਤਰਾ ਵਿਚ ਗੈਰ-ਕਾਨੂੰਨੀ ਅਤੇ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ।

ਇਹ ਘਟਨਾ ਜਲੰਧਰ ਦੇ ਜੰਡਿਆਲਾ ਮੋੜ 'ਤੇ ਸਥਿਤ ਇਕ ਪੁਲਿਸ ਨਾਕੇ ਦੌਰਾਨ ਉਸ ਸਮੇਂ ਵਾਪਰੀ ਜਦੋਂ ਪੁਲਿਸ ਵਲੋਂ ਇਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੂੰ ਚੈਕਿੰਗ ਲਈ ਰੋਕਿਆ ਗਿਆ। ਜਦੋਂ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਪਛਾਣ ਪੱਤਰ ਅਤੇ ਗੱਡੀ ਦੇ ਦਸਤਾਵੇਜ਼ ਮੰਗੇ, ਤਾਂ ਮਨੀ ਸ਼ੋਕਰ ਨੇ ਆਈਡੀ ਕੱਢਣ ਦੇ ਬਹਾਨੇ ਗਲਾਕ ਪਿਸਤੌਲ ਕੱਢ ਕੇ ਸਿੱਧੀ ਪੁਲਿਸ ਅਧਿਕਾਰੀ 'ਤੇ ਗੋਲੀ ਚਲਾ ਦਿੱਤੀ। ਪੁਲਿਸ ਮੁਲਾਜ਼ਮਾਂ ਦੀ ਮੁਸਤੈਦੀ ਸਦਕਾ ਉਸ ਦਾ ਹੱਥ ਪਰ੍ਹੇ ਕਰ ਦਿੱਤਾ ਗਿਆ, ਜਿਸ ਕਾਰਨ 2 ਗੋਲੀਆਂ ਨੇੜਲੇ ਢਾਬੇ ਦੀ ਕੰਧ ਵਿਚ ਜਾ ਲੱਗੀਆਂ ਅਤੇ ਅਧਿਕਾਰੀ ਦੀ ਜਾਨ ਵਾਲ-ਵਾਲ ਬਚ ਗਈ।

ਪੁਲਿਸ ਨੇ ਮਨੀ ਸ਼ੋਕਰ ਕੋਲੋਂ ਸ਼ੁਰੂਆਤੀ ਮੁਠਭੇੜ ਤੋਂ ਬਾਅਦ ਅਤੇ ਫਿਰ ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਕੁੱਲ 5 ਵਿਦੇਸ਼ੀ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਵਲੋਂ ਕੀਤੇ ਗਏ ਵੱਡੇ ਖ਼ੁਲਾਸੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤੇ ਗਏ ਹਥਿਆਰਾਂ (ਖਾਸ ਕਰਕੇ ਚੀਨ ਜਾਂ ਆਸਟਰੀਆ ਦੇ ਬਣੇ ਅਸਲੇ) ਦੇ ਪਾਕਿਸਤਾਨੀ ਨੈੱਟਵਰਕ ਰਾਹੀਂ ਸਮਗਲਿੰਗ ਹੋ ਕੇ ਪੰਜਾਬ ਆਉਣ ਦਾ ਸ਼ੱਕ ਹੈ। ਪੁਲਿਸ ਅਧਿਕਾਰੀ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਇਹ ਵਿਦੇਸ਼ੀ ਅਸਲਾ ਕਿਸ ਨੈੱਟਵਰਕ ਰਾਹੀਂ ਯੂਟਿਊਬਰ ਤੱਕ ਪਹੁੰਚਿਆ ਅਤੇ ਇਸ ਦੇ ਪਿੱਛੇ ਕੀ ਮਕਸਦ ਸੀ।

ਪੁਲਿਸ ਨੇ ਇਸ ਮਾਮਲੇ ਵਿਚ ਮਨੀ ਸ਼ੋਕਰ (ਵਾਸੀ ਪਿੰਡ ਅੱਟੀ, ਫਿਲੌਰ) ਦੇ ਨਾਲ ਦੋ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕਰਕੇ ਕਾਬੂ ਕੀਤਾ ਹੈ।

ਪੁਲਿਸ ਨੇ ਥਾਣਾ ਸਦਰ ਜਲੰਧਰ ਵਿਖੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 109 (ਇਰਾਦਾ-ਏ-ਕਤਲ) ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਇਸ ਹਥਿਆਰ ਸਪਲਾਈ ਚੇਨ ਦੇ ਮੁੱਖ ਸਰਗਨਾਵਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।

ਪੰਜਾਬ📍 ਪੰਜਾਬ

ਫਿਰੋਜ਼ਪੁਰ: ਦਿਨ-ਦਿਹਾੜੇ 23 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਭੈਣ ਦੇ ਸਹੁਰੇ ਪਰਿਵਾਰ ‘ਤੇ ਲੱਗੇ ਇਲਜ਼ਾਮ

ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸਰਬਜੀਤ ਕੌਰ ਦਾ ਵਿਆਹ ਪਿੰਡ ਲੱਖੋ ਕੇ ਬਹਿਰਾਮ ਵਿਖੇ ਹੋਇਆ ਸੀ।
ਫਿਰੋਜ਼ਪੁਰ: ਦਿਨ-ਦਿਹਾੜੇ 23 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਭੈਣ ਦੇ ਸਹੁਰੇ ਪਰਿਵਾਰ ‘ਤੇ ਲੱਗੇ ਇਲਜ਼ਾਮ

ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸਰਬਜੀਤ ਕੌਰ ਦਾ ਵਿਆਹ ਪਿੰਡ ਲੱਖੋ ਕੇ ਬਹਿਰਾਮ ਵਿਖੇ ਹੋਇਆ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਬਜੀਤ ਕੌਰ ਦਾ ਸਹੁਰਾ ਪਰਿਵਾਰ ਅਕਸਰ ਉਸ ਨਾਲ ਕੁੱਟਮਾਰ ਤੇ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਕਰੀਬ 15 ਦਿਨ ਪਹਿਲਾਂ ਉਹ ਆਪਣੀ ਭੈਣ ਨੂੰ ਸਹੁਰੇ ਘਰੋਂ ਆਪਣੇ ਪਿੰਡ ਲੈ ਆਏ ਸਨ।

ਫਿਰੋਜ਼ਪੁਰ ਜ਼ਿਲ੍ਹੇ ਦੇ ਹਲਕਾ ਜੀਰਾ ਅਧੀਨ ਪੈਂਦੇ ਪੁਲਿਸ ਥਾਣਾ ਮੱਖੂ ਦੇ ਪਿੰਡ ਪੱਧਰੀ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਇੱਕ 23 ਸਾਲਾ ਨੌਜਵਾਨ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਉਰਫ਼ ਦੀਪੂ (23), ਪੁੱਤਰ ਰਸਾਲ ਸਿੰਘ, ਵਾਸੀ ਪਿੰਡ ਦੀਨੇ ਕੇ ਵਜੋਂ ਹੋਈ ਹੈ।

ਮਲਕੀਤ ਸਿੰਘ ਮੁਤਾਬਕ, ਅੱਜ ਜਦੋਂ ਉਸ ਦਾ ਭਰਾ ਦਵਿੰਦਰ ਸਿੰਘ ਆਪਣੇ ਮੋਟਰਸਾਈਕਲ ‘ਤੇ ਬਾਂਹ ਦੀ ਪੱਟੀ ਕਰਵਾਉਣ ਜਾ ਰਿਹਾ ਸੀ, ਤਾਂ ਰਸਤੇ ‘ਚ ਦੋ ਗੱਡੀਆਂ ‘ਚ ਅਸਲੇ ਸਮੇਤ ਆਏ ਭੈਣ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।

ਹਮਲੇ ਦੌਰਾਨ ਇੱਕ ਗੋਲੀ ਦਵਿੰਦਰ ਸਿੰਘ ਦੇ ਹੱਥ ਤੇ ਦੂਜੀ ਗੋਲੀ ਉਸ ਦੀ ਛਾਤੀ ‘ਚ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਕੇ ਡਿੱਗ ਪਿਆ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਵਾਰਦਾਤ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਏ ਹਮਲਾਵਰਾਂ ਦੀਆਂ ਗੱਡੀਆਂ ਦੀਆਂ ਤਸਵੀਰਾਂ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈਆਂ ਹਨ।

ਘਟਨਾ ਦੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਥਾਣਾ ਮੱਖੂ ਦੇ ਇੰਸਪੈਕਟਰ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ📍 ਪੰਜਾਬ

ਚਾਵਲਾ ਮਾਮਲੇ ‘ਤੇ ਬਲਤੇਜ ਪੰਨੂ ਨੇ ਘੇਰਿਆ ਅਕਾਲੀ ਦਲ, ਐਸਜੀਪੀਸੀ ਤੋਂ ਵੀ ਪੁੱਛੇ ਸਵਾਲ

ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਪੀੜਤ ਔਰਤ ਵੱਲੋਂ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਲੰਬੇ ਸਮੇਂ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਚਾਵਲਾ ਮਾਮਲੇ ‘ਤੇ ਬਲਤੇਜ ਪੰਨੂ ਨੇ ਘੇਰਿਆ ਅਕਾਲੀ ਦਲ, ਐਸਜੀਪੀਸੀ ਤੋਂ ਵੀ ਪੁੱਛੇ ਸਵਾਲ

ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਪੀੜਤ ਔਰਤ ਵੱਲੋਂ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਲੰਬੇ ਸਮੇਂ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਪੁੱਛਿਆ ਕਿ ਇਸ ਮਾਮਲੇ ਨੂੰ ਲਟਕਾਉਣ ਦੇ ਕਾਰਨ ਕੀ ਸਨ। ਉਨ੍ਹਾਂ ਐਸਜੀਪੀਸੀ ਦੀ ਕਾਰਗੁਜ਼ਾਰੀ ਤੇ ਸਿੱਖ ਸੰਸਥਾਵਾਂ 'ਚ ਸਿਆਸੀ ਦਖ਼ਲਅੰਦਾਜ਼ੀ ਬਾਰੇ ਵੀ ਸਵਾਲ ਚੁੱਕੇ।

ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਿੱਖ ਸੰਸਥਾਵਾਂ ‘ਚ ਕਥਿਤ ਸਿਆਸੀ ਦਖ਼ਲਅੰਦਾਜ਼ੀ ਤੇ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਮਾਮਲੇ ਨੂੰ ਲੈ ਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਆਗੂਆਂ ‘ਤੇ ਕਈ ਸਵਾਲ ਚੁੱਕੇ ਹਨ।

ਪੰਨੂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹਿਲਾ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਮਾਮਲੇ ਦੀ ਜਾਂਚ ਤੇ ਇਸ ਨਾਲ ਜੁੜੇ ਤੱਥਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਬਹਿਰੀਨ ਤੋਂ ਔਰਤ ਨੂੰ ਇੱਕ ਗਿਣੇ-ਮਿੱਥੇ ਏਜੰਡੇ ਤਹਿਤ ਅਕਾਲੀ ਦਲ ਬਾਦਲ ਦੇ ਵੱਡੇ ਆਗੂਆਂ ਵੱਲੋਂ ਪੰਜਾਬ ਲਿਆਂਦਾ ਗਿਆ ਸੀ।

ਸਿੱਖ ਸੰਸਥਾਵਾਂ ‘ਚ ਸਿਆਸੀ ਦਖ਼ਲਅੰਦਾਜ਼ੀ ਕਾਰਨ ਆਏ ਨਿਘਾਰ ਦਾ ਸਿਖਰ ਹੈ ਅਮਰਜੀਤ ਚਾਵਲਾ ਕਾਂਡ!

ਬਲਤੇਜ ਪੰਨੂ ਨੇ ਐਸਜੀਪੀਸੀ ਪ੍ਰਧਾਨ ਤੋਂ ਮੰਗ ਕੀਤੀ ਕਿ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਨਾਲ ਜੁੜੇ ਮਾਮਲਿਆਂ ਨੂੰ ਦੇਖਦੇ ਹੋਏ ਗੁਰਦੁਆਰਿਆਂ ਦੇ ਬਾਹਰ ਬੋਰਡ ਲਗਾਏ ਜਾਣ, ਤਾਂ ਜੋ ਸੰਗਤ ਨੂੰ ਗੁਨਾਹਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਬਾਰੇ ਜਾਣਕਾਰੀ ਮਿਲ ਸਕੇ।

ਗੁਰੂ ਘਰਾਂ ਦੇ ਬਾਹਰ ਐਸਜੀਪੀਸੀ ਲਗਵਾਵੇ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਦੇ ਬੋਰਡ!

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਦੇ ਬੋਰਡ ਐਸਜੀਪੀਸੀ ਅਧੀਨ ਆਉਂਦੇ ਸਾਰੇ ਗੁਰੂ ਘਰਾਂ ਦੇ ਬਾਹਰ ਲਗਵਾਉਣ ਤਾਂ ਜੋ ਸੰਗਤ ਨੂੰ ਅਜਿਹੇ ਬੱਜਰ ਗੁਨਾਹਗਾਰਾਂ ਅਤੇ ਪਾਪੀਆਂ ਤੋਂ ਸੁਚੇਤ ਕੀਤਾ ਜਾ ਸਕੇ। ਉਮੀਦ ਹੈ ਐਸਜੀਪੀਸੀ ਪ੍ਰਧਾਨ — ਆਪ (@)

ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ‘ਤੇ ਵੀ ਨਿਸ਼ਾਨਾ ਸਾਧਿਆ। ਪੰਨੂ ਨੇ ਇਲਜ਼ਾਮ ਲਗਾਇਆ ਕਿ ਬਾਦਲਾਂ ਦਾ ਏਜੰਡਾ ਸਿੱਖ ਸੰਸਥਾਵਾਂ ਨੂੰ ਆਪਣੇ ਪ੍ਰਭਾਵ ਹੇਠ ਰੱਖਣਾ ਤੇ ਉਨ੍ਹਾਂ ਨੂੰ ਬਦਨਾਮ ਕਰਨਾ ਹੈ।

ਪੰਨੂ ਨੇ ਬਟਾਲਾ ‘ਚ ਹੋਏ ਇੱਕ ਸਮਾਗਮ ਦੌਰਾਨ ਸੁੱਚਾ ਸਿੰਘ ਲੰਗਾਹ ਨੂੰ ਸਟੇਜ ਦਿੱਤੇ ਜਾਣ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੂੰ ਸਟੇਜ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਐਸਜੀਪਸੀ ਦੀ ਸਰਾਂ ਦੇ ਨਿਯਮਾਂ ਨਾਲ ਸਬੰਧਤ ਸਵਾਲ ਵੀ ਚੁੱਕਿਆ। ਪੰਨੂ ਨੇ ਪੁੱਛਿਆ ਕਿ ਇੱਕ ਔਰਤ ਨੂੰ ਕਮਰਾ, ਸੇਵਾਦਾਰ ਤੇ ਗੱਡੀ ਮੁਹੱਈਆ ਕਿਉਂ ਮੁਹੱਈਆ ਕਰਵਾਈ ਗਈ ਤੇ ਕੀ ਇਹ ਐਸਜੀਪੀਸੀ ਦੇ ਨਿਯਮਾਂ ਅਨੁਸਾਰ ਸੀ।

ਪੰਜਾਬ📍 ਪੰਜਾਬ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਕਾਦੀਆਂ ਪਹੁੰਚਣ ’ਤੇ ਸਵਾਗਤ - , ਸ੍ਰੀ ਸਾਹਿਬ ਸਾਹਿਬ,

ਕਾਦੀਆਂ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖ਼ਾਲਸਾ ਮਾਰਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਅਰੰਭ ਹੋਇਆ ਮਹਾਨ ਨਗਰ ਕੀਰਤਨ ਵੱਖ ਵੱਖ ਨਗਰਾਂ ਭਾਮੜੀ ਅੱਡਾ, ਬਿਜਲੀ ਘਰ ਚੋਂਕ ਤੋਂ ਹੁੰਦਾ ਹੋਇਆ ਕਾਦੀਆਂ ਸ਼ਹਿਰ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਕਾਦੀਆਂ ਪਹੁੰਚਣ ’ਤੇ ਸਵਾਗਤ - , ਸ੍ਰੀ ਸਾਹਿਬ ਸਾਹਿਬ,

ਕਾਦੀਆਂ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖ਼ਾਲਸਾ ਮਾਰਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਅਰੰਭ ਹੋਇਆ ਮਹਾਨ ਨਗਰ ਕੀਰਤਨ ਵੱਖ ਵੱਖ ਨਗਰਾਂ ਭਾਮੜੀ ਅੱਡਾ, ਬਿਜਲੀ ਘਰ ਚੋਂਕ ਤੋਂ ਹੁੰਦਾ ਹੋਇਆ ਕਾਦੀਆਂ ਸ਼ਹਿਰ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਇਸ ਦੌਰਾਨ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੰਵਲਪ੍ਰੀਤ ਸਿੰਘ ਕਾਕੀ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਗੁਰਤਿੰਦਰ ਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੇਵਾ ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਵੱਖ ਵੱਖ ਪੜਾਵਾਂ ’ਤੇ ਅਤੇ ਜ. ਗੋਰਾ ਦੇ ਗ੍ਰਹਿ ਰੇਲਵੇ ਰੋਡ ਕਾਦੀਆਂ ਦੇ ਸਾਹਮਣੇ ਪਹੁੰਚਣ ’ਤੇ ਪਰਿਵਾਰਕ ਮੈਂਬਰਾਂ ਤੇ ਇਲਾਕੇ ਦੀਆਂ ਸੰਗਤਾਂ ਨੇ ਪੰਜ ਪਿਆਰੇ ਸਾਹਿਬਾਨਾਂ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿਰੋਪਾਓ ਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਅਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵੱਖ ਵੱਖ ਸਥਾਨਾਂ ਤੇ ਪੰਜਾ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਲੰਗਰ ਲਗਾਏ ਗਏ। ਇਸ ਮੌਕੇ ਸੁਖਬੀਰ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਤਿੰਦਰ ਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ, ਕੁਲਵੰਤ ਸਿੰਘ ਮੀਤ ਮੈਨੇਜਰ ਸ੍ਰੀ ਦਰਬਾਰ ਸਾਹਿਬ, ਜਗਦੀਪ ਸਿੰਘ ਧਾਰੋਵਾਲੀ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਸੁਖਪ੍ਰੀਤ ਸਿੰਘ ਸੈ਼ਬੀ ਐੱਮਸੀ, ਬੀਬੀ ਹਰਪਾਲ ਕੌਰ ਭਾਟੀਆ ਐੱਮਸੀ, ਰਜੇਸ਼ ਸਹਿਦੇਵ ਰਿੰਕੂ ਐੱਮਸੀ, ਦਲਜੀਤ ਸਿੰਘ ਬਿੱਟੂ ਆਦਿ ਨੇ ਵੀ ਭਰਵਾਂ ਸਵਾਗਤ ਕੀਤਾ।

ਪੰਜਾਬ📍 ਪੰਜਾਬ

ਅਮਰਜੀਤ ਸਿੰਘ ਚਾਵਲਾ ਮਾਮਲਾ: ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਥੇਦਾਰ ਗੜਗੱਜ ਤੋਂ ਮੰਗਿਆ ਜਵਾਬ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਮਾਮਲੇ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਵੱਡਾ ਬਿਆਨ ਦਿੱਤਾ ਹੈ।
ਅਮਰਜੀਤ ਸਿੰਘ ਚਾਵਲਾ ਮਾਮਲਾ: ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਥੇਦਾਰ ਗੜਗੱਜ ਤੋਂ ਮੰਗਿਆ ਜਵਾਬ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਮਾਮਲੇ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਐਸ.ਜੀ.ਪੀ.ਸੀ, ਅਕਾਲੀ ਦਲ ਦੇ ਪ੍ਰਧਾਨ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਇਸ ਪੂਰੇ ਘਟਨਾਕ੍ਰਮ ਦਾ ਜਵਾਬ ਦੇਣ, ਨਾਲ ਹੀ ਪੰਜਾਬ ਸਰਕਾਰ ਸਰਕਾਰ ਵਿਸ਼ੇਸ਼ ਜਾਂਚ ਟੀਮ ਬਣਾ ਕੇ ਇਸ ਮਾਮਲੇ ਦੀ ਜਾਂਚ ਕਰਵਾਏ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਲਈ ਸਬੰਧਤ ਮਹਿਲਾ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ 2 ਦਸੰਬਰ ਦੇ ਹੁਕਮਾਂ ਦਾ ਬਦਲਾ ਲੈਣ ਦੀ ਨੀਅਤ ਨਾਲ ਉਸ ਬੀਬੀ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਨੂੰ ਸੰਗਤ ਅੱਗੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਮਹਿਲਾ ਨੂੰ ਕਿਸ ਮਕਸਦ ਲਈ ਬੁਲਾਇਆ ਗਿਆ ਸੀ।

ਉਨ੍ਹਾਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਇਸ ਘਟਨਾਕ੍ਰਮ ਦਾ ਕੋਈ ਜਵਾਬ ਨਹੀਂ ਹੈ ਤਾਂ ਉਹ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਵੀ ਇਸ ਮਾਮਲੇ ’ਚ ਜਵਾਬਦੇਹ ਹੋਣਾ ਚਾਹੀਦਾ ਹੈ। ਅਮਰਜੀਤ ਸਿੰਘ ਚਾਵਲਾ ਵਿਰੁੱਧ ਦਰਜ ਕੇਸ ਅਤੇ ਲੱਗੇ ਦੋਸ਼ਾਂ ਦੀ ਸੱਚਾਈ ਸਾਹਮਣੇ ਲਿਆਉਣ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੀ ਪੂਰੀ ਜਾਂਚ ਐਸ.ਆਈ.ਟੀ. ਗਠਿਤ ਕਰਕੇ ਕਰਵਾਈ ਜਾਵੇ।

ਪੰਜਾਬ📍 ਪੰਜਾਬ

ਤੁੰਗਨਾਥ ਯਾਤਰਾ ‘ਤੇ ਪੰਜਾਬ ਦੀ ਔਰਤ ਨਾਲ ਵਾਪਰਿਆ ਦਰਦਨਾਕ ਹਾਦਸਾ

ਪੰਜਾਬ: ਪੰਜਾਬ ਦੀ ਇੱਕ ਔਰਤ ਨਾਲ ਰੁਦਰਪ੍ਰਯਾਗ ‘ਚ ਦਰਦਨਾਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨਾਂ ਲਈ ਗਈ ਔਰਤ ਰੁਦਰਪ੍ਰਯਾਗ ਵਿੱਚ ਚੋਪਟਾ-ਤੁੰਗਨਾਥ ਪੈਦਲ ਮਾਰਗ ’ਤੇ 400 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ।
ਤੁੰਗਨਾਥ ਯਾਤਰਾ ‘ਤੇ ਪੰਜਾਬ ਦੀ ਔਰਤ ਨਾਲ ਵਾਪਰਿਆ ਦਰਦਨਾਕ ਹਾਦਸਾ

ਪੰਜਾਬ: ਪੰਜਾਬ ਦੀ ਇੱਕ ਔਰਤ ਨਾਲ ਰੁਦਰਪ੍ਰਯਾਗ ‘ਚ ਦਰਦਨਾਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨਾਂ ਲਈ ਗਈ ਔਰਤ ਰੁਦਰਪ੍ਰਯਾਗ ਵਿੱਚ ਚੋਪਟਾ-ਤੁੰਗਨਾਥ ਪੈਦਲ ਮਾਰਗ ’ਤੇ 400 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ। ਅੱਜ ਨੇ ਲਾਸ਼ ਬਰਾਮਦ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਪੂਜਾ ਸਾਹਨੀ (26) ਵਾਸੀ ਪੰਜਾਬ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਔਰਤ ਤੁੰਗਨਾਥ ਮੰਦਰ ਦਰਸ਼ਨ ਲਈ ਗਈ ਸੀ। ਇਸੇ ਦੌਰਾਨ ਬੀਤੀ 20 ਸਤੰਬਰ ਨੂੰ ਸ਼ਾਮ 6.21 ਵਜੇ ਦੇ ਕਰੀਬ ਉਹ ਗਣੇਸ਼ ਮੰਦਰ ਨੇੜੇ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਤੋਂ ਬਾਅਦ ਔਰਤ ਦੀ ਲਾਸ਼ ਨੂੰ 3 ਕਿਲੋਮੀਟਰ ਤੱਕ ਸਟਰੈਚਰ ‘ਤੇ ਪੈਦਲ ਹੀ ਚੋਪਟਾ ਲਿਜਾਇਆ ਗਿਆ।

ਮਨੋਰੰਜਨ📍 ਪੰਜਾਬ

ਅਫਸਾਨਾ ਖਾਨ ‘ਤੇ ਭੜਕੇ ਬਿੱਲਾ ਸਿੱਧੂ ਘੁੰਮਣ, ਕਿਹਾ- ‘ਪੈਸੇ ਤੇ ਸ਼ੋਹਰਤ ਲਈ ਭਰਾ ਨੂੰ ਭੁਲਾ ਦਿੱਤਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋਸਤ ਅਮਨਦੀਪ ਸਿੰਘ ਉਰਫ਼ ਬਿੱਲਾ ਸਿੱਧੂ ਘੁੰਮਣ ਨੇ ਉਨ੍ਹਾਂ ਦੀ ਮੂੰਹ-ਬੋਲੀ ਭੈਣ ਅਤੇ ਧੁਰੰਧਰ ਫੇਮ ਗਾਇਕਾ ਅਫਸਾਨਾ ਖਾਨ ਨੂੰ ਘੇਰਿਆ ਹੈ।
ਅਫਸਾਨਾ ਖਾਨ ‘ਤੇ ਭੜਕੇ ਬਿੱਲਾ ਸਿੱਧੂ ਘੁੰਮਣ, ਕਿਹਾ- ‘ਪੈਸੇ ਤੇ ਸ਼ੋਹਰਤ ਲਈ ਭਰਾ ਨੂੰ ਭੁਲਾ ਦਿੱਤਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋਸਤ ਅਮਨਦੀਪ ਸਿੰਘ ਉਰਫ਼ ਬਿੱਲਾ ਸਿੱਧੂ ਘੁੰਮਣ ਨੇ ਉਨ੍ਹਾਂ ਦੀ ਮੂੰਹ-ਬੋਲੀ ਭੈਣ ਅਤੇ ਧੁਰੰਧਰ ਫੇਮ ਗਾਇਕਾ ਅਫਸਾਨਾ ਖਾਨ ਨੂੰ ਘੇਰਿਆ ਹੈ।

ਅਫਸਾਨਾ ਖਾਨ ਸਿੱਧੂ ਨੂੰ ਭੁੱਲ ਗਈ: ਬਿੱਲਾ ਨੇ ਆਪਣੇ ਅਕਾਊਂਟ ‘ਤੇ ਵੀਡੀਓ ਪਾ ਕੇ ਕਿਹਾ ਕਿ ਅਸੀਂ ਸੱਚੀ ਗੱਲ ਛਾਤੀ ਠੋਕ ਕੇ ਕਹਿੰਦੇ ਹਾਂ। ਅਸੀਂ ਉਸ ਇਨਸਾਨ ਦੇ ਨਾਲ ਰਹੇ ਹਾਂ, ਜੋ ਹਮੇਸ਼ਾ ਸੱਚ ਬੋਲਦਾ ਸੀ ਅਤੇ ਕਿਸੇ ਦੇ ਅੱਗੇ ਨਹੀਂ ਝੁਕਿਆ। ਹੁਣ ਦੁੱਖ ਹੋ ਰਿਹਾ ਹੈ ਕਿ ਖੁਦ ਨੂੰ ਮੂੰਹ-ਬੋਲੀ ਭੈਣ ਦੱਸਣ ਵਾਲੀ ਅਫਸਾਨਾ ਖਾਨ ਸਿੱਧੂ ਨੂੰ ਭੁੱਲ ਗਈ। ਸਿੱਧੂ ਦੀ ਉਂਗਲੀ ਫੜ ਕੇ ਅਫਸਾਨਾ ਖਾਨ ਕਿੱਥੋਂ ਕਿੱਥੇ ਪਹੁੰਚ ਗਈ।

ਸਗੀ ਭੈਣ ਵਰਗਾ ਰਿਸ਼ਤਾ ਨਹੀਂ ਨਿਭਾਇਆ: ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਦੀ ਕਹਾਵਤ ਸੱਚ ਹੈ ਕਿ ਜਿੱਥੇ ਸਗੀ ਭੈਣ ਵਿਲਾਪ ਕਰ ਲਵੇਗੀ, ਉੱਥੇ ਮਾਸੀ ਦੀ ਧੀ ਨਹੀਂ ਕਰ ਸਕਦੀ। ਉਸ ਨੇ ਇਹ ਗੱਲ ਸੱਚ ਕਰ ਦਿੱਤੀ। ਉਹ ਕਹਿੰਦੀ ਸੀ ਕਿ ਉਹ ਸਿੱਧੂ ਦੀ ਭੈਣ ਹੈ। ਸਿੱਧੂ ਨੂੰ ਰੱਖੜੀਆਂ ਬੰਨ੍ਹਦੀ ਸੀ। ਉਦੋਂ ਉਹ ਜ਼ੀਰੋ ਵਾਲੇ ਗਰਾਊਂਡ ‘ਤੇ ਸੀ। ਅੱਜ ਉੱਪਰ ਪਹੁੰਚ ਗਈ ਤਾਂ ਸਿੱਧੂ ਨੂੰ ਭੁੱਲ ਗਈ। ਇਹ ਸੁਣਿਆ ਸੀ, ਪਰ ਅੱਜ ਸੱਚ ਹੋ ਗਿਆ।

ਵਿਰੋਧੀਆਂ ਨਾਲ ਕੋਲੈਬ ਕਰ ਰਹੀ ਅਫਸਾਨਾ: ਬਿੱਲਾ ਨੇ ਕਿਹਾ ਕਿ ਅਫਸਾਨਾ ਨੇ ਉਨ੍ਹਾਂ ਲੋਕਾਂ ਨਾਲ ਕੋਲੈਬ ਕੀਤਾ, ਜਿਨ੍ਹਾਂ ਨੇ ਸਿੱਧੂ ਨੂੰ ਹਰ ਸਮੇਂ ਉਸ ਦੀ ਪਿੱਠ ਪਿੱਛੇ ਬੁਰਾ ਹੀ ਕਿਹਾ। ਸਿੱਧੂ ਸੱਚਮੁੱਚ ਬਹੁਤ ਭੋਲਾ ਸੀ। ਉਸ ਨੂੰ ਅਫਸਾਨਾ ਦੀ ਪਰਖ ਨਹੀਂ ਹੋਈ ਕਿ ਇਹ ਅੱਗੇ ਜਾ ਕੇ ਕੀ ਕਰੇਗੀ। ਉਹ ਸਿਰਫ਼ ਪੈਸੇ ਅਤੇ ਸ਼ੋਹਰਤ ਦੇ ਪਿੱਛੇ ਭੱਜ ਰਹੀ ਹੈ। ਜਿਸ ਇਨਸਾਨ (ਸਿੱਧੂ ਮੂਸੇਵਾਲਾ) ਨੇ ਉਸ ਨੂੰ ਨਾਮ ਦਿੱਤਾ, ਉਸ ਦੇ ਤਾਂ ਤੈਨੂੰ ਪੈਰ ਧੋ-ਧੋ ਕੇ ਪੀਣੇ ਚਾਹੀਦੇ ਸਨ, ਪਰ ਉਹ ਉਨ੍ਹਾਂ ਲੋਕਾਂ ਨਾਲ ਕੋਲੈਬ ਕਰ ਰਹੀ ਹੈ, ਜਿਨ੍ਹਾਂ ਨੇ ਉਸ ਨੂੰ ਹਮੇਸ਼ਾ ਬੁਰਾ ਕਿਹਾ।

ਬਾਦਲ ਪਿੰਡ ਦੀਆਂ ਗਲੀਆਂ ਚ ਘੁੰਮਦੀ ਸੀ: ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਭਰਾਵਾਂ ਨਾਲ ਕੋਈ ਜਲਣ ਨਹੀਂ ਹੈ। ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਪਰ ਗੁੱਸਾ ਖਾਨ ‘ਤੇ ਹੈ। ਉਹ ਬਾਦਲ ਪਿੰਡ ਦੀਆਂ ਗਲੀਆਂ ਵਿੱਚ ਰੋਂਦੀ ਫਿਰਦੀ ਸੀ। ਉੱਥੋਂ ਚੁੱਕ ਕੇ ਉਸ ਨੂੰ ਕਿੱਥੇ ਪਹੁੰਚਾ ਦਿੱਤਾ ਗਿਆ, ਪਰ ਉਸ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਹ ਕਿਸ ਨਾਲ ਕੋਲੈਬ ਕਰ ਰਹੀ ਹੈ।

ਅਫਸਾਨਾ ਪੈਸਾ ਕਮਾ ਲਵੇਗੀ, ਇੱਜ਼ਤ ਨਹੀਂ: ਬਿੱਲਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਦੇ ਤਲਵੇ ਨਹੀਂ ਚੱਟੇ। ਅੱਜ ਵੀ ਉਹ ਸਿੱਧੂ ਦੇ ਨਾਲ ਹਨ। ਇੱਥੋਂ ਪਤਾ ਲੱਗਦਾ ਹੈ ਕਿ ਖ਼ਾਨਦਾਨ ਕੀ ਹੁੰਦਾ ਹੈ। ਖ਼ਾਨਦਾਨੀ ਲੋਕ ਕਦੇ ਇੰਟਰਨੈੱਟ ਤੋਂ ਡਾਊਨਲੋਡ ਨਹੀਂ ਹੁੰਦੇ। ਇਹ ਖ਼ੂਨ ਦੇ ਅੰਦਰ ਹੁੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਥੋੜ੍ਹੀ-ਬਹੁਤ ਵੀ ਗੈਰਤ ਹੈ ਤਾਂ ਚੁੱਲ੍ਹੂ ਭਰ ਪਾਣੀ ਵਿੱਚ ਡੁੱਬ ਮਰ। ਪੈਸਾ ਕਮਾ ਲਵੇਗੀ ਪਰ ਇੱਜ਼ਤ ਨਹੀਂ।

ਸਿੱਧੂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ: ਉਨ੍ਹਾਂ ਨੇ ਕਿਹਾ ਕਿ ਉਸ ਦੀ ਖੱਟਿਆ ਖੜ੍ਹੀ ਕਰਕੇ ਰੱਖਣਗੇ। ਸਿੱਧੂ ਹਮੇਸ਼ਾ ਜ਼ਿੰਦਾਬਾਦ ਹੈ, ਜ਼ਿੰਦਾਬਾਦ ਸੀ ਅਤੇ ਜ਼ਿੰਦਾਬਾਦ ਰਹੇਗਾ। ਸਿੱਧੂ ਦੇ ਹੋਲੋਗ੍ਰਾਮ ਸ਼ੋਅ ਤੋਂ ਪਹਿਲਾਂ ਇਹ ਸਭ ਕਿਉਂ ਹੋ ਰਿਹਾ ਹੈ? ਸਿੱਧੂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ। ਪਰ ਉਹ ਨਹੀਂ ਦੱਬਦਾ, ਨਾ ਦੱਬੇਗਾ। ਜਿੰਨਾ ਜ਼ੋਰ ਲਗਾਉਣਾ ਹੈ, ਲਗਾ ਲਓ। ਉਸ ਦੀ ਉਂਗਲੀ ਖੜ੍ਹੀ ਸੀ, ਖੜ੍ਹੀ ਰਹੇਗੀ। ਉਹ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ, ਕਰਦਾ ਹੈ ਅਤੇ ਕਰਦਾ ਰਹੇਗਾ।

ਖੇਡਾਂ📍 ਪੰਜਾਬ

ਭਾਰਤੀ ਕਬੱਡੀ ਟੀਮ ਨੇ ਕੀਤੀ ਧਮਾਕੇਦਾਰ ਸ਼ੁਰੂਆਤ, ਮੇਜ਼ਬਾਨ ਜਾਪਾਨ ਨੂੰ 25 ਪੁਆਇੰਟਾਂ ਦੇ ਫ਼ਰਕ ਨਾਲ ਹਰਾਇਆ - 2026 25

ਭਾਰਤੀ ਟੀਮ ਨੇ ਪਹਿਲੇ ਹਾਫ ਦੌਰਾਨ ਜਾਪਾਨ ਨੂੰ ਤਿੰਨ ਵਾਰ 'ਆਲ-ਆਊਟ' ਕੀਤਾ ਅਤੇ ਇਸ ਦੌਰਾਨ 6 ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ, ਭਾਰਤ ਨੇ ਖਿਡਾਰੀਆਂ ਦੇ ਨਿੱਜੀ ਪ੍ਰਦਰਸ਼ਨ ਰਾਹੀਂ 25 ਅੰਕ ਬਟੋਰੇ।
ਭਾਰਤੀ ਕਬੱਡੀ ਟੀਮ ਨੇ ਕੀਤੀ ਧਮਾਕੇਦਾਰ ਸ਼ੁਰੂਆਤ, ਮੇਜ਼ਬਾਨ ਜਾਪਾਨ ਨੂੰ 25 ਪੁਆਇੰਟਾਂ ਦੇ ਫ਼ਰਕ ਨਾਲ ਹਰਾਇਆ - 2026 25

ਭਾਰਤੀ ਟੀਮ ਨੇ ਪਹਿਲੇ ਹਾਫ ਦੌਰਾਨ ਜਾਪਾਨ ਨੂੰ ਤਿੰਨ ਵਾਰ 'ਆਲ-ਆਊਟ' ਕੀਤਾ ਅਤੇ ਇਸ ਦੌਰਾਨ 6 ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ, ਭਾਰਤ ਨੇ ਖਿਡਾਰੀਆਂ ਦੇ ਨਿੱਜੀ ਪ੍ਰਦਰਸ਼ਨ ਰਾਹੀਂ 25 ਅੰਕ ਬਟੋਰੇ। ਜਾਪਾਨੀ ਟੀਮ ਭਾਰਤ ਵਿਰੁੱਧ ਸਖ਼ਤ ਟੱਕਰ ਦੇਣ ਵਿੱਚ ਨਾਕਾਮ ਰਹੀ

ਭਾਰਤੀ ਪੁਰਸ਼ ਕਬੱਡੀ ਟੀਮ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ 2026 ਵਿੱਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਸੁਨੀਲ ਕੁਮਾਰ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਮੇਜ਼ਬਾਨ ਜਾਪਾਨ ਨੂੰ 25 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ ਅਤੇ 49-24 ਦੇ ਸਕੋਰ ਨਾਲ ਮੈਚ ਆਪਣੇ ਨਾਂ ਕੀਤਾ। ਟੋਕਾਈ ਸਿਟੀਜ਼ਨਜ਼ ਜਿਮਨੇਜ਼ੀਅਮ ਵਿੱਚ ਖੇਡੇ ਗਏ ਗਰੁੱਪ-ਏ ਦੇ ਇਸ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾਈ ਰੱਖਿਆ। ਆਸ਼ੂ ਮਲਿਕ ਨੇ 'ਸੁਪਰ ਰੇਡ' ਰਾਹੀਂ ਤਿੰਨ ਅੰਕ ਹਾਸਲ ਕਰਕੇ ਭਾਰਤ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਉਸ ਨੂੰ ਪ੍ਰੋ ਕਬੱਡੀ ਲੀਗ ਦੇ ਸਟਾਰ ਰੇਡਰਾਂ ਅਰਜੁਨ ਦੇਸ਼ਵਾਲ, ਦੇਵਾਂਕ ਦਲਾਲ ਅਤੇ ਅਯਾਨ ਲੋਹਚਾਬ ਦਾ ਭਰਪੂਰ ਸਾਥ ਮਿਲਿਆ।

ਬਰੇਕ ਤੋਂ ਬਾਅਦ ਜਾਪਾਨ ਨੇ ਵਧੇਰੇ ਅਨੁਸ਼ਾਸਨ ਦਿਖਾਇਆ ਅਤੇ ਮੁਕਾਬਲੇ ਨੂੰ ਸਖ਼ਤ ਬਣਾਇਆ; ਉਸ ਸਮੇਂ ਦੌਰਾਨ ਉਨ੍ਹਾਂ ਨੇ ਭਾਰਤ ਦੇ ਮੁਕਾਬਲੇ 18-15 ਨਾਲ ਵੱਧ ਅੰਕ ਬਣਾਏ। ਇਸ ਨਾਲ ਭਾਰਤ ਦੀ ਬੜ੍ਹਤ ਘਟ ਕੇ ਸਿਰਫ਼ 12 ਅੰਕ ਰਹਿ ਗਈ। ਹਾਲਾਂਕਿ, ਭਾਰਤੀ ਟੀਮ ਨੇ ਮੁੜ ਕਾਬੂ ਪਾਇਆ ਅਤੇ ਜਾਪਾਨ ਨੂੰ ਚੌਥੀ ਵਾਰ 'ਆਲ-ਆਊਟ' ਕਰ ਦਿੱਤਾ, ਜਿਸ ਨਾਲ ਜਾਪਾਨ ਦੀ ਵਾਪਸੀ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ। ਭਾਰਤ ਦੇ ਰੇਡਰਾਂ ਨੇ ਪੂਰੇ ਮੈਚ ਦੌਰਾਨ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਜਾਪਾਨੀ ਰੱਖਿਆ ਪੰਕਤੀ (ਡਿਫੈਂਸ) ਨੂੰ ਤਹਿਸ-ਨਹਸ ਕਰ ਦਿੱਤਾ। ਭਾਰਤੀ ਪੁਰਸ਼ ਟੀਮ ਨੇ ਹੁਣ ਖਿਤਾਬ ਵੱਲ ਇੱਕ ਕਦਮ ਵਧਾ ਦਿੱਤਾ ਹੈ ਅਤੇ ਏਸ਼ੀਆਈ ਖੇਡਾਂ ਵਿੱਚ ਆਪਣਾ ਨੌਵਾਂ ਸੋਨ ਤਗਮਾ ਜਿੱਤਣ ਦਾ ਟੀਚਾ ਰੱਖਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੀਆਂ ਨੌਂ ਏਸ਼ੀਆਈ ਖੇਡਾਂ ਵਿੱਚੋਂ ਅੱਠ ਵਾਰ ਸੋਨ ਤਗਮਾ ਜਿੱਤਿਆ ਹੈ।

ਖੇਡਾਂ📍 ਪੰਜਾਬ

ਇੰਗਲੈਂਡ ਫੁਟਬਾਲ ਟੀਮ ਦੀ ਕੈਪਟਨ ਸੀਰਤ ਕੌਰ ਬਿੰਨਿਗ ਨੇ ਫਗਵਾੜਾ ਦੀ ਸਪੋਰਟਸ ਅਕੈਡਮੀ ਮੌਲੀ ਦਾ ਕੀਤਾ ਵਿਸ਼ੇਸ਼ ਦੌਰਾ

ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਣੋਕੀ ਨਾਲ ਸੰਬੰਧਤ ਬਿਨਿੰਗ ਪਰਿਵਾਰ ਦੀ ਧੀ ਸੀਰਤ ਕੌਰ ਜੋ ਇੰਗਲੈਂਡ ਦੀ ਜੰਮਪਲ ਹੈ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ, ਜੋ ਇੰਗਲੈਂਡ ਟੀਮ ਦੇ ਅੰਡਰ 21 ਦੀ ਫੁੱਟਬਾਲ ਟੀਮ ਦੀ ਕੈਪਟਨ ਹੈ, ਜੋ ਇਨ੍ਹੀਂ ਦਿਨੀਂ ਪੰਜਾਬ ਵਿੱਚ ਆਈ ਹੋਈ ਹੈ।
ਇੰਗਲੈਂਡ ਫੁਟਬਾਲ ਟੀਮ ਦੀ ਕੈਪਟਨ ਸੀਰਤ ਕੌਰ ਬਿੰਨਿਗ ਨੇ ਫਗਵਾੜਾ ਦੀ ਸਪੋਰਟਸ ਅਕੈਡਮੀ ਮੌਲੀ ਦਾ ਕੀਤਾ ਵਿਸ਼ੇਸ਼ ਦੌਰਾ

ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਣੋਕੀ ਨਾਲ ਸੰਬੰਧਤ ਬਿਨਿੰਗ ਪਰਿਵਾਰ ਦੀ ਧੀ ਸੀਰਤ ਕੌਰ ਜੋ ਇੰਗਲੈਂਡ ਦੀ ਜੰਮਪਲ ਹੈ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ, ਜੋ ਇੰਗਲੈਂਡ ਟੀਮ ਦੇ ਅੰਡਰ 21 ਦੀ ਫੁੱਟਬਾਲ ਟੀਮ ਦੀ ਕੈਪਟਨ ਹੈ, ਜੋ ਇਨ੍ਹੀਂ ਦਿਨੀਂ ਪੰਜਾਬ ਵਿੱਚ ਆਈ ਹੋਈ ਹੈ।

ਇਸ ਮੌਕੇ ਉਨ੍ਹਾਂ ਨੇ ਅਕੈਡਮੀ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਖੇਡ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਨਾਲ ਹੀ ਸਪੋਰਟਸ ਅਕੈਡਮੀ ਮੌਲੀ ਦੇ ਪ੍ਰਧਾਨ ਗੁਰਪਾਲ ਸਿੰਘ ਪਾਲਾ ਨੇ ਦੱਸਿਆ ਕਿ ਸੀਰਤ ਕੌਰ ਬਿੰਨਿੰਗ, ਜਿਸ ਦੀ ਉਮਰ ਤਕਰੀਬਨ 21 ਸਾਲ ਹੈ ਅਤੇ ਜੋ ਇੰਗਲੈਂਡ ਦੀ ਜੰਮਪਲ ਹੈ, ਇੰਗਲੈਂਡ ਦੀ ਇੱਕ ਫੁੱਟਬਾਲ ਟੀਮ ਦੀ ਕਪਤਾਨ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਦੌਰੇ ਦੌਰਾਨ ਮਹਿਮਾਨਾਂ ਵੱਲੋਂ ਪਿੰਡ ਮੌਲੀ ਵਿੱਚ ਪਿੰਡ ਦੀ ਪੰਚਾਇਤ ਅਤੇ ਸਪੋਰਟਸ ਅਕੈਡਮੀ ਵੱਲੋਂ ਚਲਾਏ ਜਾ ਰਹੇ ਅਖਾੜੇ, ਕਿੱਕ ਬਾਕਸਿੰਗ ਲੋਇਨ ਐਮ ਐਮ ਏ ਬੋਕਸਿੰਗ, ਅਤੇ ਜਿਮ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਇਨ੍ਹਾਂ ਖੇਡ ਸਹੂਲਤਾਂ ਅਤੇ ਖਿਡਾਰੀਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਖਿਡਾਰੀਆਂ ਨੂੰ ਦਿੱਤੀ ਨਕਦ ਰਾਸ਼ੀ ‘ਤੇ ਸਨਮਾਨ ਚਿੰਨ੍ਹ

ਇਸ ਮੌਕੇ ਵੱਖ-ਵੱਖ ਖੇਡਾਂ ਵਿੱਚ ਅੱਵਲ ਰਹਿਣ ਵਾਲੇ ਖਿਡਾਰੀਆਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਪੋਰਟਸ ਕਲੱਬ ਅਤੇ ਪਿੰਡ ਦੀ ਪੰਚਾਇਤ ਵੱਲੋਂ ਸੀਰਤ ਕੌਰ ਬਿੰਨਿੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਧੰਨਵਾਦ ਸੁਖਦੀਪ ਸਿੰਘ ਯੂਕੇ, ਜਸਵੰਤ ਸਿੰਘ ਕਨੇਡਾ ਦਾ ਕੀਤਾ ਗਿਆ। ਇਸ ਮੌਕੇ ਅਕੈਡਮੀ ਦੇ ਪ੍ਰਧਾਨ ਗੁਰਪਾਲ ਸਿੰਘ ਪਾਲਾ ਮੌਲੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤਰਸੇਮ ਸਿੰਘ, ਅਮਨਦੀਪ ਕੁਮਾਰ ਸਰਪੰਚ ਪਿੰਡ ਮੌਲੀ, ਜਸਵੀਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਗੁਰਜੀਤ ਸਿੰਘ ਰੇਸ਼ਮ ਸਿੰਘ, ਬਾਕਸਿੰਗ ਕੋਚ ਅਮਨਦੀਪ, ਆਕਾਸ਼ਦੀਪ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਖੇਤੀਬਾੜੀ📍 ਪੰਜਾਬ

ਵੇਅਰਹਾਊਸ ਸਬਸਿਡੀ ਜਾਰੀ ਕਰਨ ਲਈ ਰਿਸ਼ਵਤ ਮੰਗਣ ਦੇ ਦੋਸ਼ ’ਚ ਖੇਤੀਬਾੜੀ ਮੰਤਰਾਲੇ ਦਾ ਅਧਿਕਾਰੀ ਮੁਅੱਤਲ

ਵੇਅਰਹਾਊਸ ਸਬਸਿਡੀ ਜਾਰੀ ਕਰਨ ਲਈ ਰਿਸ਼ਵਤ ਮੰਗਣ ਦੇ ਦੋਸ਼ ’ਚ ਖੇਤੀਬਾੜੀ ਮੰਤਰਾਲੇ ਦਾ ਅਧਿਕਾਰੀ ਮੁਅੱਤਲ। ਖੇਤੀਬਾੜੀ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਵੇਅਰਹਾਊਸ ਸਬਸਿਡੀ ਦੀ ਅਦਾਇਗੀ ਜਾਰੀ ਕਰਨ ਲਈ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।
ਵੇਅਰਹਾਊਸ ਸਬਸਿਡੀ ਜਾਰੀ ਕਰਨ ਲਈ ਰਿਸ਼ਵਤ ਮੰਗਣ ਦੇ ਦੋਸ਼ ’ਚ ਖੇਤੀਬਾੜੀ ਮੰਤਰਾਲੇ ਦਾ ਅਧਿਕਾਰੀ ਮੁਅੱਤਲ

ਵੇਅਰਹਾਊਸ ਸਬਸਿਡੀ ਜਾਰੀ ਕਰਨ ਲਈ ਰਿਸ਼ਵਤ ਮੰਗਣ ਦੇ ਦੋਸ਼ ’ਚ ਖੇਤੀਬਾੜੀ ਮੰਤਰਾਲੇ ਦਾ ਅਧਿਕਾਰੀ ਮੁਅੱਤਲ।

ਖੇਤੀਬਾੜੀ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਵੇਅਰਹਾਊਸ ਸਬਸਿਡੀ ਦੀ ਅਦਾਇਗੀ ਜਾਰੀ ਕਰਨ ਲਈ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਦੇ ਦੌਰੇ ਦੌਰਾਨ ਇਹ ਸ਼ਿਕਾਇਤ ਮਿਲੀ ਸੀ।

ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ, "ਖੇਤੀਬਾੜੀ ਮੰਤਰਾਲੇ ਦੇ ਮਾਰਕੀਟਿੰਗ ਅਧਿਕਾਰੀ ਅਨੁਰਾਗ ਵਿਰੁੱਧ ਇਹ ਕਾਰਵਾਈ ਸ਼ਿਵਰਾਜ ਸਿੰਘ ਚੌਹਾਨ ਦੇ ਸੀਹੋਰ ’ਚ ਨਿਰੀਖਣ ਦੌਰੇ ਦੌਰਾਨ ਸ਼ਿਕਾਇਤ ਪਹੁੰਚਣ ਤੋਂ ਬਾਅਦ ਕੀਤੀ ਗਈ ਹੈ।"

ਸ਼ਿਕਾਇਤ ਅਨੁਸਾਰ, ਅਧਿਕਾਰੀ ਨੇ ਸਬਸਿਡੀ ਨਾਲ ਸਬੰਧਿਤ ਅਦਾਇਗੀਆਂ ਦੀ ਪ੍ਰਕਿਰਿਆ ਦੇ ਬਦਲੇ ਵੇਅਰਹਾਊਸ ਸੰਚਾਲਕਾਂ ਤੋਂ ਕਥਿਤ ਤੌਰ ’ਤੇ ਪੈਸਿਆਂ ਦੀ ਮੰਗ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਮੰਤਰਾਲੇ ਨੇ ਉਸ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸੀਹੋਰ ਜ਼ਿਲ੍ਹੇ ਦੇ ਦੋ ਵੇਅਰਹਾਊਸ ਸੰਚਾਲਕਾਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ, "ਜ਼ਿਲ੍ਹੇ ਦੇ 'ਸ਼ਿਵਾਏ ਵੇਅਰਹਾਊਸ' ਤੋਂ ਕਥਿਤ ਤੌਰ ’ਤੇ 1 ਲੱਖ ਰੁਪਏ ਅਤੇ 'ਸ਼੍ਰੀ ਕ੍ਰਿਸ਼ਨਾ ਵੇਅਰਹਾਊਸ' ਤੋਂ 60,000 ਰੁਪਏ ਮੰਗੇ ਗਏ ਸਨ।" ਇਸ ਘਟਨਾ ਦੀ ਅੱਗੇ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਮੰਤਰਾਲੇ ਨੇ ਕਿਹਾ ਕਿ ਮੁਅੱਤਲ ਅਧਿਕਾਰੀ ਵਿਰੁੱਧ ਲਾਗੂ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਜਾਰੀ ਰਹੇਗੀ। ਜਾਂਚ ਅਤੇ ਕਿਸੇ ਵੀ ਹੋਰ ਕਾਰਵਾਈ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਭਾਗੀਰਥ ਚੌਧਰੀ ’ਤੇ ਆਪਣੇ ਹੀ ਮੰਤਰਾਲੇ ਤੋਂ ਲਗਪਗ 1 ਕਰੋੜ ਰੁਪਏ ਦੀ ਸਬਸਿਡੀ ਲੈਣ ਦੇ ਦੋਸ਼ ਲੱਗੇ ਸਨ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ "ਕੁਝ ਵੀ ਨਹੀਂ ਲੁਕਾਇਆ" ਸੀ ਅਤੇ ਮੰਤਰੀ ਬਣਨ ਤੋਂ ਕਈ ਸਾਲ ਪਹਿਲਾਂ ਸਬਸਿਡੀ ਲਈ ਅਰਜ਼ੀ ਦਿੱਤੀ ਸੀ।

ਵਿਦੇਸ਼📍 ਪੰਜਾਬ

ਪਾਕਿਸਤਾਨ ਨੇ ਅਫਗਾਨਿਸਤਾਨ ‘ਚ ਮਚਾਈ ਤਬਾਹੀ, ਹਵਾਈ ਹਮਲਿਆਂ ਨਾਲ ਦਹਿਲੇ ਪਕਤਿਕਾ ਤੇ ਕੁਨਾਰ, 3 ਦੀ ਮੌਤ, ਕਈ ਜ਼ਖਮੀ

ਪਾਕਿਸਤਾਨ ਨੇ ਅਫਗਾਨਿਸਤਾਨ ਦੇ ਕੁਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ, ਜਿਨ੍ਹਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋਏ ਹਨ।
ਪਾਕਿਸਤਾਨ ਨੇ ਅਫਗਾਨਿਸਤਾਨ ‘ਚ ਮਚਾਈ ਤਬਾਹੀ, ਹਵਾਈ ਹਮਲਿਆਂ ਨਾਲ ਦਹਿਲੇ ਪਕਤਿਕਾ ਤੇ ਕੁਨਾਰ, 3 ਦੀ ਮੌਤ, ਕਈ ਜ਼ਖਮੀ

ਪਾਕਿਸਤਾਨ ਨੇ ਅਫਗਾਨਿਸਤਾਨ ਦੇ ਕੁਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ, ਜਿਨ੍ਹਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਪਾਰ ਤਣਾਅ ਹੋਰ ਵਧ ਗਿਆ ਹੈ।

ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਕੁਨਾਰ ਸੂਬੇ ਵਿੱਚ ਕੀਤੀ ਗਈ ਏਅਰ ਸਟ੍ਰਾਈਕ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਸੋਮਵਾਰ ਤੜਕੇ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਅਫਗਾਨਿਸਤਾਨ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਉੱਥੇ ਹੀ ਪਕਤਿਕਾ ਸੂਬੇ ਵਿੱਚ ਵੀ ਦੋ ਵੱਖ-ਵੱਖ ਥਾਵਾਂ ‘ਤੇ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਨਾਲ ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ।

ਸਥਾਨਕ ਸੂਤਰਾਂ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਪਕਤਿਕਾ ਸੂਬੇ ਦੇ ਬਰਮਲ ਜ਼ਿਲ੍ਹੇ ਦੇ ਰਾਖਾ ਅਤੇ ਤੋਰਕੰਡੀ ਇਲਾਕਿਆਂ ਨੂੰ ਦੋ ਵੱਖ-ਵੱਖ ਹਮਲਿਆਂ ਵਿੱਚ ਨਿਸ਼ਾਨਾ ਬਣਾਇਆ ਗਿਆ। ਇੱਕ ਹਮਲੇ ਵਿੱਚ ਇੱਕ ਖਾਲੀ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਦੂਜੇ ਹਮਲੇ ਵਿੱਚ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਕਾਰਨ ਨੁਕਸਾਨ ਤਾਂ ਹੋਇਆ, ਪਰ ਕਿਸੇ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਖ਼ਬਰ ਨਹੀਂ ਹੈ।

ਉੱਥੇ ਹੀ ਟੋਲੋ ਨਿਊਜ਼ ਦੇ ਮੁਤਾਬਕ, ਕੁਨਾਰ ਸੂਬੇ ਵਿੱਚ ਇੱਕ ਵੱਖਰੇ ਪਾਕਿਸਤਾਨੀ ਹਵਾਈ ਹਮਲੇ ਵਿੱਚ ਕਥਿਤ ਤੌਰ ‘ਤੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਪਾਕਿਸਤਾਨ ਵੱਲੋਂ ਕੀਤੀ ਗਈ ਇਹ ਏਅਰਸਟ੍ਰਾਈਕ ਉਸ ਦੇ ਉੱਤਰ-ਪੱਛਮੀ ਇਲਾਕੇ ਵਿੱਚ ਇੱਕ ਪੁਲਿਸ ਕੇਂਦਰ ‘ਤੇ ਹੋਏ ਹਮਲੇ ਦੇ ਠੀਕ ਦੋ ਦਿਨ ਬਾਅਦ ਹੋਈ ਹੈ। ਕੁਨਾਰ ਸੂਬੇ ਦੇ ਸੂਚਨਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਨਜੀਬੁੱਲਾਹ ਹਨੀਫ ਮੁਤਾਬਕ, ਪਾਕਿਸਤਾਨੀ ਫੌਜ ਨੇ ਤੜਕੇ ਕਰੀਬ 3 ਵਜੇ ਕੁਨਾਰ ਸੂਬੇ ਦੇ ਨਰਾਂਗ ਜ਼ਿਲ੍ਹੇ ਵਿੱਚ ਇੱਕ ਠਿਕਾਣੇ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲਾ ਕੀਤਾ। ਹਮਲੇ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਰਿਹਾਇਸ਼ੀ ਮਕਾਨ ਪੂਰੀ ਤਰ੍ਹਾਂ ਢਹਿ ਗਿਆ।

ਹਾਲ ਹੀ ਵਿੱਚ ਸਾਹਮਣੇ ਆਏ ਇਹ ਹਮਲੇ ਅਫਗਾਨਿਸਤਾਨ ਵਿੱਚ ਪਾਕਿਸਤਾਨੀ ਫੌਜ ਦੀ ਸਰਹੱਦ ਪਾਰ ਫੌਜੀ ਕਾਰਵਾਈ ਦੇ ਲਗਾਤਾਰ ਚੱਲ ਰਹੇ ਅਭਿਆਨ ਦੌਰਾਨ ਹੋਏ ਹਨ। ਇਸ ਕਾਰਨ ਸਰਹੱਦ ਪਾਰ ਵਾਰ-ਵਾਰ ਹੋ ਰਹੇ ਹਮਲਿਆਂ ਵਿੱਚ ਨਾਗਰਿਕਾਂ ਦੀ ਵਧਦੀ ਗਿਣਤੀ ਵਿੱਚ ਹੋਰ ਵਾਧਾ ਹੋ ਰਿਹਾ ਹੈ। ਅਫਗਾਨਿਸਤਾਨ ਵਿੱਚ ਸਰਹੱਦ ਪਾਰ ਹਿੰਸਾ ਕਾਰਨ ਹੋਣ ਵਾਲੇ ਨਾਗਰਿਕ ਨੁਕਸਾਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਵੀ ਲਗਾਤਾਰ ਚਿੰਤਾ ਜਤਾ ਚੁੱਕਾ ਹੈ। ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਇਨ ਅਫਗਾਨਿਸਤਾਨ ਦੀ ਅਪ੍ਰੈਲ ਤੋਂ ਜੂਨ 2026 ਦੀ ਮਨੁੱਖੀ ਅਧਿਕਾਰ ਰਿਪੋਰਟ ਮੁਤਾਬਕ, ਇਸ ਮਿਆਦ ਦੌਰਾਨ ਸਰਹੱਦ ਪਾਰ ਹਥਿਆਰਬੰਦ ਹਿੰਸਾ ਕਾਰਨ 399 ਨਾਗਰਿਕ ਹਤਾਹਤ ਹੋਏ। ਇਨ੍ਹਾਂ ਵਿੱਚ 57 ਲੋਕਾਂ ਦੀ ਮੌਤ ਹੋਈ, ਜਦਕਿ 342 ਲੋਕ ਜ਼ਖਮੀ ਹੋਏ।

ਰਿਪੋਰਟ ਮੁਤਾਬਕ ਪ੍ਰਭਾਵਿਤ ਲੋਕਾਂ ਵਿੱਚ 40 ਔਰਤਾਂ ਅਤੇ 112 ਬੱਚੇ ਸ਼ਾਮਲ ਸਨ। ਔਰਤਾਂ ਵਿੱਚੋਂ 6 ਦੀ ਮੌਤ ਹੋਈ, ਜਦਕਿ ਬੱਚਿਆਂ ਵਿੱਚ 26 ਦੀ ਮੌਤ ਅਤੇ 86 ਜ਼ਖਮੀ ਹੋਏ। ਮਿਸ਼ਨ ਨੇ ਅਪ੍ਰੈਲ-ਜੂਨ ਦੌਰਾਨ ਅਫਗਾਨਿਸਤਾਨ ਵਿੱਚ ਦਰਜ ਸਰਹੱਦ ਪਾਰ ਨਾਗਰਿਕ ਹਤਾਹਤਾਂ ਲਈ ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਜ਼ਿੰਮੇਵਾਰ ਦੱਸਿਆ। ਪਕਤੀਆ, ਪਕਤਿਕਾ ਅਤੇ ਕੁਨਾਰ ਉਨ੍ਹਾਂ ਸੂਬਿਆਂ ਵਿੱਚ ਸ਼ਾਮਲ ਰਹੇ, ਜਿੱਥੇ ਹਵਾਈ ਹਮਲਿਆਂ ਕਾਰਨ ਵੱਡੀ ਗਿਣਤੀ ਵਿੱਚ ਨਾਗਰਿਕ ਪ੍ਰਭਾਵਿਤ ਹੋਏ।

ਜਨਵਰੀ ਤੋਂ ਮਾਰਚ 2026 ਤੱਕ ਦੀ ਮਿਆਦ ਨੂੰ ਕਵਰ ਕਰਨ ਵਾਲੀ ਦੀ ਰਿਪੋਰਟ ਵਿੱਚ ਅਫਗਾਨ ਸੁਰੱਖਿਆ ਬਲਾਂ ਅਤੇ ਪਾਕਿਸਤਾਨੀ ਫੌਜੀ ਬਲਾਂ ਵਿਚਾਲੇ ਸਰਹੱਦ ਪਾਰ ਹਥਿਆਰਬੰਦ ਹਿੰਸਾ ਦੇ ਨਤੀਜੇ ਵਜੋਂ ਅਫਗਾਨਿਸਤਾਨ ਵਿੱਚ 750 ਤੋਂ ਵੱਧ ਨਾਗਰਿਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਵੀ ਦਸਤਾਵੇਜ਼ੀਕਰਨ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਫਰਵਰੀ ਅਤੇ ਮਾਰਚ ਵਿੱਚ ਹੋਈਆਂ।

ਸ਼ਨੀਵਾਰ ਨੂੰ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਕਿਸੇ ਵੀ ਪਾਕਿਸਤਾਨੀ ਫੌਜੀ ਕਾਰਵਾਈ ਦੇ ਖ਼ਿਲਾਫ਼ ਆਪਣੇ ਖੇਤਰ ਦੀ ਰੱਖਿਆ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਇਸਲਾਮਾਬਾਦ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨ ਅਫਗਾਨਿਸਤਾਨ ਦੇ ਅੰਦਰ ਹਮਲੇ ਕਰਦਾ ਹੈ ਤਾਂ ਉਸ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।

ਇੱਕ ਇੰਟਰਵਿਊ ਦੌਰਾਨ ਮੁਜਾਹਿਦ ਨੇ ਪਾਕਿਸਤਾਨ ਦੇ ਉਨ੍ਹਾਂ ਆਰੋਪਾਂ ਨੂੰ ਖਾਰਜ ਕਰ ਦਿੱਤਾ ਕਿ ਅਫਗਾਨ ਖੇਤਰ ਦੀ ਵਰਤੋਂ ਅੱਤਵਾਦੀ ਸਮੂਹਾਂ ਵੱਲੋਂ ਭਰਤੀ, ਸਿਖਲਾਈ ਅਤੇ ਪਾਕਿਸਤਾਨ ਖ਼ਿਲਾਫ਼ ਹਮਲਿਆਂ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ਜੇਕਰ ਪਾਕਿਸਤਾਨ ਅਫਗਾਨ ਖੇਤਰ ਦੀ ਪਵਿੱਤਰਤਾ ਦੀ ਉਲੰਘਣਾ ਕਰਨ ਲਈ ਆਰਟੀਕਲ 51 ਦਾ ਸਹਾਰਾ ਲੈਂਦਾ ਹੈ ਤਾਂ ਅਫਗਾਨਿਸਤਾਨ ਨੂੰ ਆਪਣੇ ਦੇਸ਼ ਦੀ ਰੱਖਿਆ ਕਰਨ ਦਾ ਅਧਿਕਾਰ ਹੈ ਅਤੇ ਅਸੀਂ ਅਜਿਹਾ ਕਰਾਂਗੇ। ਮੁਜਾਹਿਦ ਨੇ ਚੇਤਾਵਨੀ ਦਿੱਤੀ ਕਿ ਅਫਗਾਨਿਸਤਾਨ ਦੇ ਅੰਦਰ ਕੋਈ ਵੀ ਪਾਕਿਸਤਾਨੀ ਫੌਜੀ ਕਾਰਵਾਈ ਅਫਗਾਨ ਸੰਪ੍ਰਭੁਤਾ ਦੀ ਉਲੰਘਣਾ ਹੋਵੇਗੀ ਅਤੇ ਕਾਬੁਲ ਵੱਲੋਂ ਸਖ਼ਤ ਪ੍ਰਤੀਕਿਰਿਆ ਹੋ ਸਕਦੀ ਹੈ।

ਉਨ੍ਹਾਂ ਦੀ ਇਹ ਟਿੱਪਣੀ ਪਾਕਿਸਤਾਨੀ ਫੌਜ ਦੇ ਬੁਲਾਰੇ ਵੱਲੋਂ ਲਗਾਏ ਗਏ ਆਰੋਪਾਂ ਦੇ ਜਵਾਬ ਵਿੱਚ ਆਈ ਹੈ। ਪਾਕਿਸਤਾਨੀ ਫੌਜੀ ਅਧਿਕਾਰੀ ਨੇ ਆਰੋਪ ਲਗਾਇਆ ਕਿ ਅੱਤਵਾਦੀ ਸਮੂਹ ਅਫਗਾਨ ਖੇਤਰ ਦੀ ਵਰਤੋਂ ਲੜਾਕਿਆਂ ਦੀ ਭਰਤੀ, ਸਿਖਲਾਈ ਅਤੇ ਉਨ੍ਹਾਂ ਨੂੰ ਹਥਿਆਰਬੰਦ ਕਰਨ ਲਈ ਕਰ ਰਹੇ ਸਨ, ਜੋ ਬਾਅਦ ਵਿੱਚ ਪਾਕਿਸਤਾਨ ਦੇ ਅੰਦਰ ਹਮਲੇ ਕਰਦੇ ਹਨ।

ਹਾਲੀਆ ਹਮਲਿਆਂ ਨੇ ਵੱਲੋਂ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਜੋੜੇ ਗਏ ਨਾਗਰਿਕ ਨੁਕਸਾਨ ਦੇ ਵਧਦੇ ਰਿਕਾਰਡ ਵਿੱਚ ਹੋਰ ਵਾਧਾ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਵਿੱਚ ਸਰਹੱਦ ਪਾਰ ਹਿੰਸਾ ਕਾਰਨ ਸੈਂਕੜੇ ਨਾਗਰਿਕਾਂ ਦੇ ਹਤਾਹਤ ਹੋਣ ਦਾ ਦਸਤਾਵੇਜ਼ੀਕਰਨ ਕੀਤਾ ਹੈ। ਆਬਾਦੀ ਵਾਲੇ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਹਵਾਈ ਹਮਲਿਆਂ ਦੀਆਂ ਲਗਾਤਾਰ ਆ ਰਹੀਆਂ ਰਿਪੋਰਟਾਂ ਨੇ ਅਫਗਾਨਿਸਤਾਨ ਦੀ ਸਰਹੱਦ ‘ਤੇ ਪਾਕਿਸਤਾਨੀ ਫੌਜੀ ਕਾਰਵਾਈਆਂ ਦੇ ਮਨੁੱਖੀ ਨੁਕਸਾਨ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।

ਵਿਦੇਸ਼📍 ਪੰਜਾਬ

1000 ਰੁਪਏ ਪ੍ਰਤੀ ਲੀਟਰ ਵਿਕੇਗਾ ਪੈਟਰੋਲ', ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਾਕਿਸਤਾਨ ਦੇ ਮੰਤਰੀ ਦੀ ਚਿਤਾਵਨੀ

ਪਾਕਿਸਤਾਨੀ ਵੈੱਬਸਾਈਟ 'ਜਿਓ ਨਿਊਜ਼' ਮੁਤਾਬਕ, ਲਾਹੌਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ ਕਿ ਪਾਕਿਸਤਾਨ ਵਿੱਚ ਪੈਟਰੋਲੀਅਮ ਦੀਆਂ ਕੀਮਤਾਂ ਪਹਿਲਾਂ ਹੀ 50 ਫੀਸਦੀ ਵਧ ਚੁੱਕੀਆਂ ਹਨ ਅਤੇ ਯੂਰਪ ਅਤੇ ਅਮਰੀਕਾ ਵਿੱਚ ਵੀ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ।
1000 ਰੁਪਏ ਪ੍ਰਤੀ ਲੀਟਰ ਵਿਕੇਗਾ ਪੈਟਰੋਲ', ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਾਕਿਸਤਾਨ ਦੇ ਮੰਤਰੀ ਦੀ ਚਿਤਾਵਨੀ

ਪਾਕਿਸਤਾਨੀ ਵੈੱਬਸਾਈਟ 'ਜਿਓ ਨਿਊਜ਼' ਮੁਤਾਬਕ, ਲਾਹੌਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ ਕਿ ਪਾਕਿਸਤਾਨ ਵਿੱਚ ਪੈਟਰੋਲੀਅਮ ਦੀਆਂ ਕੀਮਤਾਂ ਪਹਿਲਾਂ ਹੀ 50 ਫੀਸਦੀ ਵਧ ਚੁੱਕੀਆਂ ਹਨ ਅਤੇ ਯੂਰਪ ਅਤੇ ਅਮਰੀਕਾ ਵਿੱਚ ਵੀ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ।

ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਐਤਵਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਦੇਸ਼ ’ਚ ਬਾਲਣ ਦੀ ਕਮੀ ਹੋਈ, ਤਾਂ ਪੈਟਰੋਲ ਦੀਆਂ ਕੀਮਤਾਂ 1,000 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਸਕਦੀਆਂ ਹਨ। ਮੱਧ ਪੂਰਬ ਵਿੱਚ ਮੁੜ ਤਣਾਅ ਵਧਣ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਪਾਕਿਸਤਾਨੀ ਵੈੱਬਸਾਈਟ 'ਜਿਓ ਨਿਊਜ਼' ਮੁਤਾਬਕ, ਲਾਹੌਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ ਕਿ ਪਾਕਿਸਤਾਨ ਵਿੱਚ ਪੈਟਰੋਲੀਅਮ ਦੀਆਂ ਕੀਮਤਾਂ ਪਹਿਲਾਂ ਹੀ 50 ਫੀਸਦੀ ਵਧ ਚੁੱਕੀਆਂ ਹਨ ਅਤੇ ਯੂਰਪ ਅਤੇ ਅਮਰੀਕਾ ਵਿੱਚ ਵੀ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਹੂਕੀ ਵਿਦਰੋਹੀਆਂ ਦੇ ਹਮਲੇ ਮਨਜ਼ੂਰ ਨਹੀਂ ਹਨ। ਸਰਕਾਰ ਬਾਲਣ ਦੀਆਂ ਵਧਦੀਆਂ ਕੀਮਤਾਂ ਦੇ ਅਸਰ ਨੂੰ ਘਟਾਉਣ ਲਈ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਰਾਹਤ ਦੇ ਰਹੀ ਹੈ। ਊਰਜਾ ਦੇ ਮਾਮਲੇ ’ਚ ਮੰਤਰੀ ਨੇ ਕਿਹਾ ਕਿ ਤੇਲ ਦੇ ਖੂਹਾਂ 'ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਸਰਕਾਰ ਨੂੰ ਉਮੀਦ ਹੈ ਕਿ ਅਕਤੂਬਰ ਤੱਕ ਦੇਸ਼ ਵਿੱਚ ਹੀ ਕੱਚਾ ਤੇਲ ਮਿਲ ਜਾਵੇਗਾ, ਜਿਸ ਨਾਲ ਮਹਿੰਗੇ ਦਰਾਮਦ 'ਤੇ ਨਿਰਭਰਤਾ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਮੱਧ-ਪੂਰਬ ਵਿੱਚ ਮੁੜ ਤਣਾਅ ਵਧਣ ਅਤੇ ਹੋਰਮੁਜ਼ ਸਟਰੇਟ ਦੇ ਬੰਦ ਹੋਣ ਕਾਰਨ ਗਲੋਬਲ ਆਇਲ ਮਾਰਕੀਟ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇ ਵਿਚਕਾਰ ਬਾਲਣ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕੀਮਤਾਂ ਵਿੱਚ ਹਾਲ ਹੀ ਵਿੱਚ ਹੋਏ ਬਦਲਾਅ ਤੋਂ ਬਾਅਦ ਪੈਟਰੋਲ ਹੁਣ 389.14 ਰੁਪਏ ਪ੍ਰਤੀ ਲੀਟਰ ਅਤੇ ਹਾਈ-ਸਪੀਡ ਡੀਜ਼ਲ 424.04 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਵਧਦੀਆਂ ਕੀਮਤਾਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਪਿਛਲੇ ਐਤਵਾਰ ਨੂੰ ਇੱਕ ਖਾਸ ਰਾਹਤ ਯੋਜਨਾ ਸ਼ੁਰੂ ਕੀਤੀ, ਰਿਕਸ਼ਾ ਅਤੇ ਚਿੰਗਚੀ ਮਾਲਕਾਂ ਅਤੇ 800 ਸੀਸੀ ਤੱਕ ਦੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਪੈਟਰੋਲ 'ਤੇ 100 ਰੁਪਏ ਪ੍ਰਤੀ ਲੀਟਰ ਦੀ ਛੋਟ ਦਿੱਤੀ ਜਾ ਰਹੀ ਹੈ।

ਵਿਦੇਸ਼📍 ਪੰਜਾਬ

ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਤਿੰਨ ਟਿਕਾਣਿਆਂ 'ਤੇ ਕੀਤੀ ਏਅਰਸਟ੍ਰਾਈਕ, 28 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ

ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਮੁੱਖ ਕਾਰਨ ਪਾਕਿਸਤਾਨ ਵਿੱਚ ਪਨਪ ਰਿਹਾ ਉਗਰਵਾਦ ਹੈ। ਇਸਲਾਮਾਬਾਦ ਦਾ ਦੋਸ਼ ਹੈ ਕਿ ਕਾਬੁਲ ਉਨ੍ਹਾਂ ਉਗਰਵਾਦੀਆਂ ਨੂੰ ਪਨਾਹ ਦਿੰਦਾ ਹੈ ਜੋ ਅਫ਼ਗਾਨ ਸਰਹੱਦ ਤੋਂ ਪਾਕਿਸਤਾਨ ਵਿੱਚ ਘੁਸਪੈਠ ਕਰਕੇ ਹਮਲੇ ਕਰਦੇ ਹਨ।
ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਤਿੰਨ ਟਿਕਾਣਿਆਂ 'ਤੇ ਕੀਤੀ ਏਅਰਸਟ੍ਰਾਈਕ, 28 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ

ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਮੁੱਖ ਕਾਰਨ ਪਾਕਿਸਤਾਨ ਵਿੱਚ ਪਨਪ ਰਿਹਾ ਉਗਰਵਾਦ ਹੈ। ਇਸਲਾਮਾਬਾਦ ਦਾ ਦੋਸ਼ ਹੈ ਕਿ ਕਾਬੁਲ ਉਨ੍ਹਾਂ ਉਗਰਵਾਦੀਆਂ ਨੂੰ ਪਨਾਹ ਦਿੰਦਾ ਹੈ ਜੋ ਅਫ਼ਗਾਨ ਸਰਹੱਦ ਤੋਂ ਪਾਕਿਸਤਾਨ ਵਿੱਚ ਘੁਸਪੈਠ ਕਰਕੇ ਹਮਲੇ ਕਰਦੇ ਹਨ। ਉੱਥੇ ਹੀ, ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਗਰਵਾਦ ਪਾਕਿਸਤਾਨ ਦੀ ਆਪਣੀ ਅੰਦਰੂਨੀ ਸਮੱਸਿਆ ਹੈ।

ਸੋਮਵਾਰ ਨੂੰ ਉੱਤਰ-ਪੂਰਬੀ ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਲਗਪਗ ਤਿੰਨ ਮਹੀਨੇ ਦੀ ਸ਼ਾਂਤੀ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਇੱਕ ਵਾਰ ਫਿਰ ਤਣਾਅ ਭੜਕ ਗਿਆ ਹੈ। ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ, ਪਾਕਿਸਤਾਨ ਦੇ ਸੂਚਨਾ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਤਿੰਨ ਠਿਕਾਣਿਆਂ 'ਤੇ ਹੋਏ ਹਵਾਈ ਹਮਲਿਆਂ ਵਿੱਚ 28 ਅੱਤਵਾਦੀ ਅਤੇ ਆਤਮਘਾਤੀ ਹਮਲਾਵਰ ਮਾਰੇ ਗਏ ਹਨ। ਪੁਰਾਣੇ ਸਹਿਯੋਗੀਆਂ ਵਿਚਾਲੇ ਇਸ ਸਾਲ ਫਰਵਰੀ ਤੋਂ ਹੀ ਸਬੰਧ ਤਣਾਅਪੂਰਨ ਬਣੇ ਹੋਏ ਹਨ, ਜਦੋਂ ਦੋਵਾਂ ਵਿਚਾਲੇ ਪਿਛਲੇ ਕਈ ਸਾਲਾਂ ਦੀ ਸਭ ਤੋਂ ਭਿਆਨਕ ਝੜਪ ਹੋਈ ਸੀ। ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਮੁੱਖ ਕਾਰਨ ਪਾਕਿਸਤਾਨ ਵਿੱਚ ਪਨਪ ਰਿਹਾ ਉਗਰਵਾਦ ਹੈ। ਇਸਲਾਮਾਬਾਦ ਦਾ ਦੋਸ਼ ਹੈ ਕਿ ਕਾਬੁਲ ਉਨ੍ਹਾਂ ਉਗਰਵਾਦੀਆਂ ਨੂੰ ਪਨਾਹ ਦਿੰਦਾ ਹੈ ਜੋ ਅਫ਼ਗਾਨ ਸਰਹੱਦ ਤੋਂ ਪਾਕਿਸਤਾਨ ਵਿੱਚ ਘੁਸਪੈਠ ਕਰਕੇ ਹਮਲੇ ਕਰਦੇ ਹਨ। ਉੱਥੇ ਹੀ, ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਗਰਵਾਦ ਪਾਕਿਸਤਾਨ ਦੀ ਆਪਣੀ ਅੰਦਰੂਨੀ ਸਮੱਸਿਆ ਹੈ।

ਸੋਮਵਾਰ ਨੂੰ ਹੋਏ ਇਹ ਹਵਾਈ ਹਮਲੇ ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਪੁਲਿਸ ਕੇਂਦਰ 'ਤੇ ਹੋਏ ਵੱਡੇ ਹਮਲੇ ਦੇ ਕੁਝ ਹੀ ਦਿਨਾਂ ਬਾਅਦ ਹੋਏ ਹਨ, ਜਿਸ ਵਿੱਚ ਘੱਟੋ-ਘੱਟ 16 ਲੋਕ ਮਾਰੇ ਗਏ ਸਨ। ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫ਼ਿਤਰਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਦੱਸਿਆ ਕਿ ਪਾਕਿਸਤਾਨ ਦੇ ਇਨ੍ਹਾਂ ਹਵਾਈ ਹਮਲਿਆਂ ਵਿੱਚ ਕੁਨਾਰ ਪ੍ਰਾਂਤ ਵਿੱਚ ਘੱਟੋ-ਘੱਟ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।

ਉਨ੍ਹਾਂ ਅੱਗੇ ਕਿਹਾ ਕਿ ਪਕਤਿਕਾ ਸੂਬੇ ਦੇ ਬਰਮਲ ਜ਼ਿਲ੍ਹੇ ਵਿੱਚ ਦੋ ਥਾਵਾਂ 'ਤੇ ਵੀ ਬੰਬਾਰੀ ਕੀਤੀ ਗਈ, ਜਿਸ ਨਾਲ ਇੱਕ ਦੁਕਾਨ ਅਤੇ ਇੱਕ ਖਾਲੀ ਘਰ ਤਬਾਹ ਹੋ ਗਿਆ। ਹਾਲਾਂਕਿ, ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਇਸ ਮਾਮਲੇ 'ਤੇ ਪਾਕਿਸਤਾਨੀ ਫੌਜ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਅਫ਼ਗਾਨਿਸਤਾਨ ਨੇ ਵੀ ਪਾਕਿਸਤਾਨ 'ਤੇ ਡਰੋਨ ਹਮਲੇ ਕੀਤੇ ਸਨ। ਉਦੋਂ ਇਸਲਾਮਾਬਾਦ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਫੌਜ ਨੇ ਇਨ੍ਹਾਂ ਡਰੋਨਾਂ ਨੂੰ ਹਵਾ ਵਿੱਚ ਹੀ ਰੋਕ ਕੇ ਸੁੱਟ ਦਿੱਤਾ ਸੀ। ਦੋਵਾਂ ਦੇਸ਼ਾਂ ਵਿਚਾਲੇ ਇਸ ਸਾਲ ਦੀ ਸਭ ਤੋਂ ਭਿਆਨਕ ਘਟਨਾ ਮਾਰਚ ਵਿੱਚ ਹੋਈ ਸੀ, ਜਦੋਂ ਕਾਬੁਲ 'ਤੇ ਪਾਕਿਸਤਾਨ ਦੇ ਹਵਾਈ ਹਮਲੇ ਵਿੱਚ 400 ਤੋਂ ਵੱਧ ਲੋਕ ਮਾਰੇ ਗਏ ਸਨ।

ਅਫ਼ਗਾਨ ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਉਸ ਹਮਲੇ ਵਿੱਚ ਇੱਕ ਨਸ਼ਾ ਮੁਕਤੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਾਲਾਂਕਿ, ਇਸਲਾਮਾਬਾਦ ਨੇ ਇਸ ਦੋਸ਼ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਉਸ ਨੇ ਸਿਰਫ਼ ਫ਼ੌਜੀ ਟਿਕਾਣਿਆਂ ਅਤੇ ਅੱਤਵਾਦੀਆਂ ਦੇ ਬੁਨਿਆਦੀ ਢਾਂਚੇ 'ਤੇ ਸਹੀ ਨਿਸ਼ਾਨੇ ਲਗਾ ਕੇ ਹਮਲੇ ਕੀਤੇ ਹਨ। ਲੰਡਨ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟਜੀਕ ਸਟੱਡੀਜ਼ ਦੇ ਅੰਕੜਿਆਂ ਮੁਤਾਬਕ, ਪਾਕਿਸਤਾਨ ਕੋਲ ਇੱਕ ਵਿਸ਼ਾਲ ਅਤੇ ਮਜ਼ਬੂਤ ਹਵਾਈ ਫੌਜ ਹੈ, ਜਿਸ ਵਿੱਚ 422 ਲੜਾਕੂ ਜਹਾਜ਼ ਅਤੇ 260 ਤੋਂ ਵੱਧ ਹੈਲੀਕਾਪਟਰ ਸ਼ਾਮਲ ਹਨ। ਇਸ ਦੇ ਉਲਟ, ਅਫ਼ਗਾਨਿਸਤਾਨ ਕੋਲ ਕੋਈ ਲੜਾਕੂ ਜਹਾਜ਼ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਉਸ ਕੋਲ ਘੱਟੋ-ਘੱਟ ਛੇ ਜਹਾਜ਼, 23 ਹੈਲੀਕਾਪਟਰ ਅਤੇ ਕੁਝ ਡਰੋਨ ਹਨ। ਅਫ਼ਗਾਨਿਸਤਾਨ ਪਹਿਲਾਂ ਵੀ ਪਾਕਿਸਤਾਨ ਨਾਲ ਸੰਘਰਸ਼ ਵਿੱਚ ਇਨ੍ਹਾਂ ਡਰੋਨਾਂ ਦੀ ਵਰਤੋਂ ਕਰ ਚੁੱਕਾ ਹੈ। ਇਸ ਤਾਜ਼ਾ ਹਮਲੇ ਨਾਲ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਇੱਕ ਵਾਰ ਫਿਰ ਜੰਗ ਵਰਗੇ ਹਾਲਾਤ ਪੈਦਾ ਹੋਣ ਦਾ ਖ਼ਤਰਾ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਵੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਸਰਹੱਦ 'ਤੇ ਭਾਰੀ ਤਣਾਅ ਅਤੇ ਸੰਘਰਸ਼ ਦੇਖਣ ਨੂੰ ਮਿਲਿਆ ਸੀ, ਜੋ ਪਿਛਲੇ ਕਈ ਸਾਲਾਂ ਦਾ ਸਭ ਤੋਂ ਵੱਡਾ ਟਕਰਾਅ ਸੀ।

ਵਿਦੇਸ਼📍 ਪੰਜਾਬ

ਚੀਨ 'ਚ ਵੱਡਾ ਹਾਦਸਾ : ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ, 1 ਜ਼ਖ਼ਮੀ; ਰਾਹਤ ਆਪਰੇਸ਼ਨ ਜਾਰੀ

ਚੀਨ ਦੇ ਫੋਸ਼ਾਨ ਸ਼ਹਿਰ ਵਿੱਚ ਇੱਕ ਟੈਕਸਟਾਈਲ ਫੈਕਟਰੀ ਵਿੱਚ ਅੱਗ ਲੱਗ ਗਈ। ਇਸ ਅੱਗ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।
ਚੀਨ 'ਚ ਵੱਡਾ ਹਾਦਸਾ : ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ, 1 ਜ਼ਖ਼ਮੀ; ਰਾਹਤ ਆਪਰੇਸ਼ਨ ਜਾਰੀ

ਚੀਨ ਦੇ ਫੋਸ਼ਾਨ ਸ਼ਹਿਰ ਵਿੱਚ ਇੱਕ ਟੈਕਸਟਾਈਲ ਫੈਕਟਰੀ ਵਿੱਚ ਅੱਗ ਲੱਗ ਗਈ। ਇਸ ਅੱਗ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਘਟਨਾ ਐਤਵਾਰ ਦੁਪਹਿਰ ਕਰੀਬ 3 ਵਜੇ ਵਾਪਰੀ। ਫੋਸ਼ਾਨ ਗੁਆਂਗਡੋਂਗ ਸੂਬੇ ਵਿੱਚ ਸਥਿਤ ਹੈ।

ਬੀਜਿੰਗ: ਚੀਨ ਦੇ ਫੋਸ਼ਾਨ ਸ਼ਹਿਰ ਵਿੱਚ ਇੱਕ ਟੈਕਸਟਾਈਲ ਫੈਕਟਰੀ ਵਿੱਚ ਅੱਗ ਲੱਗ ਗਈ। ਇਸ ਅੱਗ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਘਟਨਾ ਐਤਵਾਰ ਦੁਪਹਿਰ ਕਰੀਬ 3 ਵਜੇ ਵਾਪਰੀ। ਫੋਸ਼ਾਨ ਗੁਆਂਗਡੋਂਗ ਸੂਬੇ ਵਿੱਚ ਸਥਿਤ ਹੈ।

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ 'ਸਿਨਹੂਆ' ਨੇ ਸੋਮਵਾਰ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਵਿਅਕਤੀ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।

ਵਿਦੇਸ਼📍 ਪੰਜਾਬ

2 ਗੁਰਦੁਆਰੇ ਲੋਨ ਲਈ ਰੱਖੇ ਗਿਰਵੀ, ₹102 ਕਰੋੜ ਦੀ ਲਿਮਿਟ, ਵਿਆਜ ਹੀ ਪਹੁੰਚਿਆ ₹88 ਕਰੋੜ ਤੋਂ ਪਾਰ

ਕੈਨੇਡਾ ਦੇ 2 ਗੁਰਦੁਆਰਿਆਂ ਨੂੰ ਲੋਨ ਲਈ ਗਿਰਵੀ ਰੱਖ ਦਿੱਤਾ ਗਿਆ। ਓਂਟਾਰੀਓ ਸਥਿਤ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਅਤੇ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਪ੍ਰਾਪਰਟੀ ਦੇ ਬਦਲੇ 102 ਕਰੋੜ ਰੁਪਏ ਦੀ ਲੋਨ ਲਿਮਿਟ ਬਣਵਾਈ ਗਈ ਸੀ।
2 ਗੁਰਦੁਆਰੇ ਲੋਨ ਲਈ ਰੱਖੇ ਗਿਰਵੀ, ₹102 ਕਰੋੜ ਦੀ ਲਿਮਿਟ, ਵਿਆਜ ਹੀ ਪਹੁੰਚਿਆ ₹88 ਕਰੋੜ ਤੋਂ ਪਾਰ

ਕੈਨੇਡਾ ਦੇ 2 ਗੁਰਦੁਆਰਿਆਂ ਨੂੰ ਲੋਨ ਲਈ ਗਿਰਵੀ ਰੱਖ ਦਿੱਤਾ ਗਿਆ। ਓਂਟਾਰੀਓ ਸਥਿਤ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਅਤੇ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਪ੍ਰਾਪਰਟੀ ਦੇ ਬਦਲੇ 102 ਕਰੋੜ ਰੁਪਏ ਦੀ ਲੋਨ ਲਿਮਿਟ ਬਣਵਾਈ ਗਈ ਸੀ।

ਸਮੇਂ ਸਿਰ ਪੈਸਾ ਨਾ ਚੁਕਾਉਣ ਕਾਰਨ ਕੰਪਨੀ ਨੇ ਵਿਆਜ ਦਰ ਵਧਾ ਕੇ 24 ਫੀਸਦੀ ਕਰ ਦਿੱਤੀ, ਜਿਸ ਕਾਰਨ ਦੋਵੇਂ ਗੁਰਦੁਆਰੇ ਲੋਨ ਚੁਕਾਉਣ ਵਿੱਚ ਅਸਮਰੱਥ ਰਹੇ। ਇੰਨਾ ਭਾਰੀ-ਭਰਕਮ ਲੋਨ ਦੋਵਾਂ ਗੁਰਦੁਆਰਿਆਂ ਦੀ ਮੈਨੇਜਮੈਂਟ ਨੇ ਕਿਉਂ ਲਿਆ? ਇਸ ਦੀ ਅਜੇ ਜਾਂਚ ਚੱਲ ਰਹੀ ਹੈ। ਦੋਵਾਂ ਗੁਰਦੁਆਰਿਆਂ ਦੀ ਮੈਨੇਜਮੈਂਟ ਵੱਲੋਂ ਲੋਨ ਲੈਣ ਦੇ ਉਦੇਸ਼ ਨੂੰ ਹਾਲੇ ਸਪੱਸ਼ਟ ਨਹੀਂ ਕੀਤਾ ਗਿਆ ਹੈ।

ਦੋਵਾਂ ਗੁਰਦੁਆਰਿਆਂ ਅਤੇ ਸਾਬਕਾ ਸੰਸਦ ਮੈਂਬਰ ਦੀ ਗਾਰੰਟਰ ਲਾਅ ਫਰਮ ਖ਼ਿਲਾਫ਼ 1.3 ਕਰੋੜ ਕੈਨੇਡੀਅਨ ਡਾਲਰ (ਲਗਭਗ ₹88.9 ਕਰੋੜ) ਤੋਂ ਵੱਧ ਦਾ ਕਰਜ਼ਾ ਨਾ ਚੁਕਾਉਣ ਦੇ ਆਰੋਪ ਵਿੱਚ ਸਿਵਲ ਮੁਕੱਦਮਾ ਦਰਜ ਕੀਤਾ ਗਿਆ ਹੈ। ਓਂਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿੱਚ ਇਹ ਪਟੀਸ਼ਨ ਕਰਜ਼ਾ ਦੇਣ ਵਾਲੀਆਂ ਕੰਪਨੀਆਂ ਵੱਲੋਂ ਦਾਇਰ ਕੀਤੀ ਗਈ ਹੈ। ਇਸ ਪੂਰੇ ਮਾਮਲੇ ਵਿੱਚ ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵਕੀਲ ਰਾਜਵਿੰਦਰ ਗਰੇਵਾਲ ਅਤੇ ਉਨ੍ਹਾਂ ਦੀ ਲਾਅ ਫਰਮ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ।

ਅਦਾਲਤ ਵਿੱਚ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ, ਕਰਜ਼ਾ ਦੇਣ ਵਾਲੀ ਕੰਪਨੀ ਅਤੇ ਨੇ 25 ਅਪ੍ਰੈਲ 2025 ਨੂੰ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਨੂੰ 1 ਕਰੋੜ ਕੈਨੇਡੀਅਨ ਡਾਲਰ (ਲਗਭਗ ₹68.4 ਕਰੋੜ) ਦਾ ਲੋਨ ਦਿੱਤਾ ਸੀ। ਬਾਅਦ ਵਿੱਚ 20 ਮਈ ਨੂੰ ਇਸ ਲੋਨ ਦੀ ਲਿਮਿਟ ਵਧਾ ਕੇ 1.5 ਕਰੋੜ ਕੈਨੇਡੀਅਨ ਡਾਲਰ (ਲਗਭਗ ₹102.6 ਕਰੋੜ) ਕਰ ਦਿੱਤੀ ਗਈ।

ਇਸ ਤਹਿਤ ਸਿਕਿਓਰਿਟੀ ਦੇ ਤੌਰ ‘ਤੇ ਬ੍ਰੈਂਪਟਨ ਦੇ ਨਾਨਕਸਰ ਗੁਰਦੁਆਰੇ ਦੀ ਪ੍ਰਾਪਰਟੀ ਨੂੰ ਸ਼ਾਮਲ ਕੀਤਾ ਜਾਣਾ ਸੀ। ਲੋਨਦਾਤਾ ਦਾ ਆਰੋਪ ਹੈ ਕਿ ਹੁਣ ਤੱਕ ਲਗਭਗ 82.1 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ, ਪਰ ਕਿਸ਼ਤਾਂ ਨਾ ਭਰਨ ਕਾਰਨ ਵਿਆਜ 88.9 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਇਸ ਲੋਨ ‘ਤੇ ਸ਼ੁਰੂ ਵਿੱਚ 15% ਸਾਲਾਨਾ ਵਿਆਜ ਤੈਅ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਵਧਾ ਕੇ 24% ਕਰ ਦਿੱਤਾ ਗਿਆ। ਪੂਰੀ ਰਕਮ ‘ਤੇ ਹਰ ਮਹੀਨੇ 2.5 ਕਰੋੜ ਰੁਪਏ ਦਾ ਵਿਆਜ ਬਣ ਰਿਹਾ ਹੈ।

ਵਿਵਾਦ ਦਾ ਮੁੱਖ ਕਾਰਨ ਗੁਰਦੁਆਰੇ ਦੀ ਪ੍ਰਾਪਰਟੀ ਦੀ ਕਾਨੂੰਨੀ ਸਿਕਿਓਰਿਟੀ ਨਾ ਦੇਣਾ ਹੈ। ਲੋਨਦਾਤਾ ਦਾ ਦਾਅਵਾ ਹੈ ਕਿ ਦੇ ਮਾਲਕ ਅਤੇ ਸੰਚਾਲਕ ਦਵਿੰਦਰ ਖਟੜਾ ਨੂੰ ਬ੍ਰੈਂਪਟਨ ਗੁਰਦੁਆਰੇ ਦੀ ਪ੍ਰਾਪਰਟੀ ‘ਤੇ ਸੈਕੰਡ ਚਾਰਜ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਇਹ ਕਾਗਜ਼ੀ ਕਾਰਵਾਈ ਪੂਰੀ ਹੀ ਨਹੀਂ ਕੀਤੀ ਗਈ। ਇਸ ਕਾਰਨ ਲੋਨ ਦੇ ਬਦਲੇ ਮਿਲਣ ਵਾਲੀ ਸਿਕਿਓਰਿਟੀ ਦਾ ਮਾਮਲਾ ਅਧੂਰਾ ਰਹਿ ਗਿਆ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਓਂਟਾਰੀਓ ਸੁਪੀਰੀਅਰ ਕੋਰਟ ਦੇ ਜੱਜ ਫ੍ਰੈਡਰਿਕ ਐਲ. ਮਾਇਰਸ ਨੇ 11 ਸਤੰਬਰ ਨੂੰ ਹੁਕਮ ਦਿੱਤਾ ਕਿ ਜਨਵਰੀ ਵਿੱਚ ਹੋਣ ਵਾਲੀ ਅਗਲੀ ਸੁਣਵਾਈ ਤੱਕ ਬ੍ਰੈਂਪਟਨ ਗੁਰਦੁਆਰੇ ਦੀ ਪ੍ਰਾਪਰਟੀ ਨਾ ਤਾਂ ਵੇਚੀ ਜਾ ਸਕਦੀ ਹੈ ਅਤੇ ਨਾ ਹੀ ਇਸ ‘ਤੇ ਕੋਈ ਨਵਾਂ ਲੋਨ ਲਿਆ ਜਾ ਸਕਦਾ ਹੈ।

ਹਾਲਾਂਕਿ, ਮੁਕੱਦਮੇ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਕੀਲਾਂ ਦੇ ਬਿਆਨਾਂ ਵਿੱਚ ਵਿਰੋਧਾਭਾਸ ਹੈ। ਸਾਬਕਾ ਸੰਸਦ ਮੈਂਬਰ ਗਰੇਵਾਲ ਦੇ ਵਕੀਲ ਸਾਈਮਨ ਬੀਬਰ ਦਾ ਕਹਿਣਾ ਹੈ ਕਿ ਮਾਮਲਾ ਸੁਲਝਾ ਲਿਆ ਗਿਆ ਹੈ। ਜਦਕਿ, ਕਰਜ਼ਾ ਦੇਣ ਵਾਲੀ ਕੰਪਨੀ ਦੀ ਵਕੀਲ ਮਾਰੀਆ ਨਾਈਮਾਰਕ ਨੇ ਸਪੱਸ਼ਟ ਕੀਤਾ ਹੈ ਕਿ ਮਾਮਲਾ ਹਾਲੇ ਤੱਕ ਸੁਲਝਿਆ ਨਹੀਂ ਹੈ ਅਤੇ ਕਾਨੂੰਨੀ ਲੜਾਈ ਜਾਰੀ ਹੈ।

ਇਸ ਪੂਰੇ ਘਟਨਾਕ੍ਰਮ ਦੌਰਾਨ ਦੇ ਟਰੱਸਟ ਅਕਾਊਂਟ ਅਤੇ ਦੋਵਾਂ ਗੁਰਦੁਆਰਿਆਂ ਵਿਚਕਾਰ ਹੋਏ ਸ਼ੱਕੀ ਵਿੱਤੀ ਲੈਣ-ਦੇਣ ਵੀ ਸਾਹਮਣੇ ਆਏ ਹਨ। ਲਾਅ ਸੋਸਾਇਟੀ ਦੀਆਂ ਕਾਰਵਾਈਆਂ ਦੇ ਰਿਕਾਰਡ ਮੁਤਾਬਕ, ਅਪ੍ਰੈਲ ਮਹੀਨੇ ਵਿੱਚ ਦੇ ਖਾਤਿਆਂ ਤੋਂ ਟੋਰਾਂਟੋ ਗੁਰਦੁਆਰੇ ਨੂੰ ਢਾਈ ਲੱਖ ਕੈਨੇਡੀਅਨ ਡਾਲਰ (ਲਗਭਗ ₹1.71 ਕਰੋੜ) ਦੀਆਂ ਦੋ ਕਿਸ਼ਤਾਂ ਅਤੇ ਬ੍ਰੈਂਪਟਨ ਗੁਰਦੁਆਰੇ ਨੂੰ ਵੀ ਢਾਈ ਲੱਖ ਕੈਨੇਡੀਅਨ ਡਾਲਰ (ਲਗਭਗ ₹1.71 ਕਰੋੜ) ਦਾ ਭੁਗਤਾਨ ਕੀਤਾ ਗਿਆ ਸੀ।

ਇਸ ਤੋਂ ਇਲਾਵਾ, ਨਾਲ ਜੁੜੇ ਇੱਕ ਵੱਖਰੇ ਚੈੱਕ ਧੋਖਾਧੜੀ ਦੇ ਮਾਮਲੇ ਵਿੱਚ ਵੀ ਵਿਵਾਦਿਤ ਫੰਡ ਵਿੱਚੋਂ ਢਾਈ ਲੱਖ ਕੈਨੇਡੀਅਨ ਡਾਲਰ (ਲਗਭਗ ₹1.71 ਕਰੋੜ) ਦੀ ਰਕਮ ਟੋਰਾਂਟੋ ਗੁਰਦੁਆਰੇ ਦੇ ਖਾਤੇ ਵਿੱਚ ਟਰਾਂਸਫਰ ਹੋਣ ਦੇ ਸਬੂਤ ਮਿਲੇ ਹਨ।

ਕਾਰੋਬਾਰ📍 ਪੰਜਾਬ

ਕਾਰੋਬਾਰ28 ਸਤੰਬਰ ਤੋਂ ਹੜਤਾਲ 'ਤੇ ਜਾ ਰਹੇ ਬੈਂਕ ਮੁਲਾਜ਼ਮ, ਨੇ ਜਾਰੀ ਕੀਤੀ ਐਡਵਾਈਜ਼ਰੀ

ਵੱਲੋਂ ਕੀਤੀ ਗਈ ਤਿੰਨ ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਨੇ ਆਪਣੇ ਗਾਹਕਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਇਸ ਦੌਰਾਨ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਕਾਰੋਬਾਰ28 ਸਤੰਬਰ ਤੋਂ ਹੜਤਾਲ 'ਤੇ ਜਾ ਰਹੇ ਬੈਂਕ ਮੁਲਾਜ਼ਮ, ਨੇ ਜਾਰੀ ਕੀਤੀ ਐਡਵਾਈਜ਼ਰੀ

ਵੱਲੋਂ ਕੀਤੀ ਗਈ ਤਿੰਨ ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਨੇ ਆਪਣੇ ਗਾਹਕਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਇਸ ਦੌਰਾਨ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। 28 ਸਤੰਬਰ ਤੋਂ ਕੰਮਕਾਜ ਪ੍ਰਭਾਵਿਤ ਹੋਣ ਦੀ ਉਮੀਦ ਹੈ।

ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਤਿੰਨ ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ ਤੋਂ ਪਹਿਲਾਂ ਆਪਣੀਆਂ ਜ਼ਰੂਰੀ ਬੈਂਕਿੰਗ ਜ਼ਰੂਰਤਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਗਈ ਹੈ।

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਨੇ 28 ਤੋਂ 30 ਸਤੰਬਰ, 2026 ਵਿਚਕਾਰ ਤਿੰਨ ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਹੈ। ਜੇਕਰ ਵੱਡੀ ਗਿਣਤੀ ਵਿੱਚ ਬੈਂਕ ਕਰਮਚਾਰੀ ਇਸ ਹੜਤਾਲ ਵਿੱਚ ਹਿੱਸਾ ਲੈਂਦੇ ਹਨ, ਤਾਂ ਇਸਦਾ ਬੈਂਕਿੰਗ ਖੇਤਰ ਦੇ ਕੰਮਕਾਜ 'ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ।

ਯੂਐਫਬੀਯੂ ਵੱਲੋਂ ਬੁਲਾਈ ਗਈ ਹੜਤਾਲ ਕਾਰਨ ਲਗਾਤਾਰ ਪੰਜ ਦਿਨ ਬੈਂਕਿੰਗ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। 26 ਸਤੰਬਰ ਨੂੰ ਚੌਥਾ ਸ਼ਨੀਵਾਰ ਹੈ ਅਤੇ 27 ਸਤੰਬਰ ਨੂੰ ਐਤਵਾਰ ਹੈ, ਜੋ ਕਿ ਹੜਤਾਲ ਤੋਂ ਇੱਕ ਦਿਨ ਪਹਿਲਾਂ ਹੈ। ਇਸ ਲਈ, ਬੈਂਕ ਦੋ ਦਿਨ ਪਹਿਲਾਂ ਹੀ ਬੰਦ ਰਹਿਣਗੇ। ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਤਿੰਨ ਹੋਰ ਦਿਨਾਂ ਲਈ ਵਿਘਨ ਪੈਣਗੀਆਂ। ਇਸਦਾ ਮਤਲਬ ਹੈ ਕਿ ਬੈਂਕ ਕੁੱਲ ਪੰਜ ਦਿਨ ਬੰਦ ਰਹਿਣਗੇ। ਇਸ ਦੇ ਮੱਦੇਨਜ਼ਰ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਗਾਹਕਾਂ ਲਈ ਇੱਕ ਮਹੱਤਵਪੂਰਨ ਸਲਾਹ ਜਾਰੀ ਕੀਤੀ ਹੈ।

ਬੈਂਕ ਹੜਤਾਲ ਦੇ ਮੱਦੇਨਜ਼ਰ, ਨੇ ਗਾਹਕਾਂ ਨੂੰ ਸੰਭਾਵੀ ਰੁਕਾਵਟਾਂ ਤੋਂ ਬਚਣ ਲਈ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸ਼ਾਖਾ ਨਾਲ ਸਬੰਧਤ ਕੰਮ ਪੂਰੇ ਕਰਨ ਦੀ ਸਲਾਹ ਦਿੱਤੀ ਹੈ। ਬੈਂਕ ਨੇ ਗਾਹਕਾਂ ਨੂੰ 25 ਸਤੰਬਰ, 2026 ਤੋਂ ਪਹਿਲਾਂ ਚੈੱਕ ਕਲੀਅਰੈਂਸ, ਲੋਨ ਦਸਤਾਵੇਜ਼, ਕੇਵਾਈਸੀ ਅਪਡੇਟਸ, ਜਾਂ ਡਰਾਫਟ ਪ੍ਰੋਸੈਸਿੰਗ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ।

ਬੈਂਕ ਨੇ ਕਿਹਾ ਕਿ ਹੜਤਾਲ ਦੌਰਾਨ ਗਾਹਕਾਂ ਨੂੰ ਅਸੁਵਿਧਾ ਤੋਂ ਬਚਣ ਲਈ, ਯੂਪੀਆਈ, ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਐਪ ਵਰਗੀਆਂ ਡਿਜੀਟਲ ਸੇਵਾਵਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਬੈਂਕ ਯੂਨੀਅਨਾਂ ਮੁੱਖ ਤੌਰ 'ਤੇ ਪੰਜ ਦਿਨਾਂ ਦੀ ਬੈਂਕਿੰਗ, ਪੂਰੀ ਸ਼ਨੀਵਾਰ ਦੀ ਛੁੱਟੀ, ਪੈਨਸ਼ਨ ਸੁਧਾਰ, ਇੱਕ ਸੋਧੀ ਹੋਈ ਪ੍ਰਦਰਸ਼ਨ-ਲਿੰਕਡ ਇੰਸੈਂਟਿਵ ਸਕੀਮ, ਅਤੇ ਬਕਾਇਆ ਕਰਮਚਾਰੀਆਂ ਦੇ ਮੁੱਦਿਆਂ ਦੇ ਹੱਲ ਦੀ ਮੰਗ ਕਰ ਰਹੀਆਂ ਹਨ। ਯੂਨੀਅਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਨ, ਤਾਂ ਉਹ 26 ਅਕਤੂਬਰ, 2026 ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾ ਸਕਦੇ ਹਨ।

ਦੇਸ਼📍 ਪੰਜਾਬ

ਬਿਜਲੀ ਚੋਰੀ ਖ਼ਿਲਾਫ਼ ਸਖ਼ਤ ਕਦਮ: ਅਧਿਆਕਾਰੀਆਂ ਵੱਲੋਂ ‘ਮਾਰਨਿੰਗ ਰੇਡ’ ਮੁਹਿੰਮ ਦਾ ਆਗਾਜ਼, ਤੜਕੇ ਅਚਾਨਕ ਛਾਪੇਮਾਰੀ ਕਰਕੇ ਰੰਗੇ ਹੱਥੀਂ ਫੜੇ ਜਾਣਗੇ ਚੋਰ

ਨਵੀਂ ਯੋਜਨਾ ਤਹਿਤ ਜਦੋਂ ਲੋਕ ਸੌਂ ਕੇ ਵੀ ਨਹੀਂ ਉੱਠੇ ਹੋਣਗੇ, ਉਦੋਂ ਤੱਕ ਬਿਜਲੀ ਨਿਗਮ ਦੀ ਟੀਮ ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦੇ ਚੁੱਕੀ ਹੋਵੇਗੀ।
ਬਿਜਲੀ ਚੋਰੀ ਖ਼ਿਲਾਫ਼ ਸਖ਼ਤ ਕਦਮ: ਅਧਿਆਕਾਰੀਆਂ ਵੱਲੋਂ ‘ਮਾਰਨਿੰਗ ਰੇਡ’ ਮੁਹਿੰਮ ਦਾ ਆਗਾਜ਼, ਤੜਕੇ ਅਚਾਨਕ ਛਾਪੇਮਾਰੀ ਕਰਕੇ ਰੰਗੇ ਹੱਥੀਂ ਫੜੇ ਜਾਣਗੇ ਚੋਰ

ਨਵੀਂ ਯੋਜਨਾ ਤਹਿਤ ਜਦੋਂ ਲੋਕ ਸੌਂ ਕੇ ਵੀ ਨਹੀਂ ਉੱਠੇ ਹੋਣਗੇ, ਉਦੋਂ ਤੱਕ ਬਿਜਲੀ ਨਿਗਮ ਦੀ ਟੀਮ ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦੇ ਚੁੱਕੀ ਹੋਵੇਗੀ। ਸਵੇਰੇ-ਸਵੇਰੇ ਕੀਤੀ ਜਾਣ ਵਾਲੀ ਇਸ ਅਚਾਨਕ ਕਾਰਵਾਈ ਨਾਲ ਸੂਚਨਾ ਲੀਕ ਹੋਣ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ।

ਜਾਗਰਣ ਸੰਵਾਦਦਾਤਾ, ਬਦਾਯੂੰ: ਜ਼ਿਲ੍ਹੇ ’ਚ ਲਗਾਤਾਰ ਵੱਧ ਰਹੀ ਬਿਜਲੀ ਚੋਰੀ ’ਤੇ ਰੋਕ ਲਗਾਉਣ ਲਈ ਬਿਜਲੀ ਨਿਗਮ ਨੇ ਇੱਕ ਨਵੀਂ ਤੇ ਸਖ਼ਤ ਰਣਨੀਤੀ ਤਿਆਰ ਕੀਤੀ ਹੈ। ਨਿਗਮ ਹੁਣ ਪੂਰੇ ਜ਼ਿਲ੍ਹੇ ’ਚ ‘ਮਾਰਨਿੰਗ ਰੇਡ’ ਮੁਹਿੰਮ ਚਲਾਉਣ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਨਿਗਮ ਦੀਆਂ ਵਿਜੀਲੈਂਸ ਤੇ ਜਾਂਚ ਟੀਮਾਂ ਤੜਕੇ ਹੀ ਸ਼ੱਕੀ ਇਲਾਕਿਆਂ ਤੇ ਘਰਾਂ ’ਚ ਅਚਾਨਕ ਛਾਪੇਮਾਰੀ ਕਰਨਗੀਆਂ। ਇਸ ਕਦਮ ਦਾ ਮੁੱਖ ਉਦੇਸ਼ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਸੰਭਲਣ ਦਾ ਮੌਕਾ ਦਿੱਤੇ ਬਿਨਾਂ ਰੰਗੇ ਹੱਥੀਂ ਫੜਨਾ ਤੇ ਮਾਲੀਏ ਦੇ ਨੁਕਸਾਨ ਨੂੰ ਰੋਕਣਾ ਹੈ।

ਬਿਜਲੀ ਨਿਗਮ ਦੇ ਅਧਿਕਾਰੀਆਂ ਮੁਤਾਬਕ, ਪਹਿਲਾਂ ਜਦੋਂ ਵੀ ਦਿਨ ਵੇਲੇ ਜਾਂਚ ਟੀਮਾਂ ਕਾਰਵਾਈ ਲਈ ਨਿਕਲਦੀਆਂ ਸਨ ਤਾਂ ਸਥਾਨਕ ਪੱਧਰ ’ਤੇ ਸੂਚਨਾ ਤੁਰੰਤ ਲੀਕ ਹੋ ਜਾਂਦੀ ਸੀ। ਇਸ ਕਾਰਨ ਬਿਜਲੀ ਚੋਰੀ ਕਰਨ ਵਾਲੇ ਲੋਕ ਸੁਚੇਤ ਹੋ ਜਾਂਦੇ ਸਨ ਤੇ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਤਾਰਾਂ ਹਟਾ ਲੈਂਦੇ ਸਨ। ਇਸ ਨਾਲ ਨਾ ਸਿਰਫ਼ ਜਾਂਚ ਟੀਮ ਨੂੰ ਖਾਲੀ ਹੱਥ ਪਰਤਣਾ ਪੈਂਦਾ ਸੀ, ਸਗੋਂ ਬਿਜਲੀ ਚੋਰੀ ਸਾਬਤ ਕਰਨਾ ਵੀ ਬੇਹੱਦ ਮੁਸ਼ਕਲ ਹੋ ਜਾਂਦਾ ਸੀ। ਇਸ ਕਮੀ ਨੂੰ ਦੂਰ ਕਰਨ ਲਈ ਨਿਗਮ ਨੇ ਆਪਣੀ ਰਣਨੀਤੀ ’ਚ ਬਦਲਾਅ ਕੀਤਾ ਹੈ।

ਲੋਕ ਸੁੱਤੇ ਰਹਿਣਗੇ, ਉਦੋਂ ਤੱਕ ਟੀਮ ਪਹੁੰਚ ਜਾਵੇਗੀ ਨਵੀਂ ਯੋਜਨਾ ਤਹਿਤ ਜਦੋਂ ਲੋਕ ਸੌਂ ਕੇ ਵੀ ਨਹੀਂ ਉੱਠੇ ਹੋਣਗੇ, ਉਦੋਂ ਤੱਕ ਬਿਜਲੀ ਨਿਗਮ ਦੀ ਟੀਮ ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦੇ ਚੁੱਕੀ ਹੋਵੇਗੀ। ਸਵੇਰੇ-ਸਵੇਰੇ ਕੀਤੀ ਜਾਣ ਵਾਲੀ ਇਸ ਅਚਾਨਕ ਕਾਰਵਾਈ ਨਾਲ ਸੂਚਨਾ ਲੀਕ ਹੋਣ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ। ਟੀਮ ਸਿੱਧੇ ਮੌਕੇ ’ਤੇ ਪਹੁੰਚ ਕੇ ਕੁੰਡੀ ਕੁਨੈਕਸ਼ਨਾਂ ਤੇ ਨਾਜਾਇਜ਼ ਕੁਨੈਕਸ਼ਨਾਂ ਨੂੰ ਰੰਗੇ ਹੱਥੀਂ ਫੜੇਗੀ। ਨਿਗਮ ਦਾ ਮੰਨਣਾ ਹੈ ਕਿ ਇਸ ਮੁਹਿੰਮ ਨਾਲ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਨ ਦੇ ਮਾਮਲਿਆਂ ’ਚ ਭਾਰੀ ਕਮੀ ਆਵੇਗੀ, ਲਾਈਨ ਲਾਸ ਘਟੇਗਾ ਤੇ ਇਮਾਨਦਾਰ ਖਪਤਕਾਰਾਂ ਨੂੰ ਬਿਹਤਰ ਤੇ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹੇ ’ਚ ਬਿਜਲੀ ਚੋਰੀ ਰੋਕਣ ਤੇ ਲਾਈਨ ਲਾਸ ਘਟਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਤੜਕੇ ਕੀਤੀ ਜਾਣ ਵਾਲੀ ਕਾਰਵਾਈ ਨਾਲ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਮੌਕਾ ਨਹੀਂ ਮਿਲੇਗਾ। ਨਾਜਾਇਜ਼ ਕੁਨੈਕਸ਼ਨ ਮਿਲਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਜੁਰਮਾਨਾ ਵੀ ਵਸੂਲਿਆ ਜਾਵੇਗਾ। — ਅਜੈ ਕੁਮਾਰ, ਅਧੀਕਸ਼ਣ ਇੰਜੀਨੀਅਰ, ਬਿਜਲੀ ਨਿਗਮ

ਦੇਸ਼📍 ਪੰਜਾਬ

ਵੱਲੋਂ ਡਾਇਰੈਕਟਰ ਦੇ ਅਸਤੀਫ਼ੇ ਤੋਂ ਇਨਕਾਰ; ਵਿਦਿਆਰਥੀ ਦੀ ਮੌਤ ’ਤੇ ਦਿੱਤੇ ਬਿਆਨ ਲਈ ਮੰਗੀ ਮੁਆਫ਼ੀ

ਆਈਆਈਟੀ-ਬੰਬੇ ਵੱਲੋਂ ਡਾਇਰੈਕਟਰ ਦੇ ਅਸਤੀਫ਼ੇ ਤੋਂ ਇਨਕਾਰ; ਵਿਦਿਆਰਥੀ ਦੀ ਮੌਤ 'ਤੇ ਦਿੱਤੇ ਬਿਆਨ ਲਈ ਮੰਗੀ ਮੁਆਫ਼ੀ। ਭਾਰਤੀ ਤਕਨਾਲੋਜੀ ਸੰਸਥਾ ਬੰਬੇ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਡਾਇਰੈਕਟਰ ਨੇ ਅਸਤੀਫ਼ਾ ਨਹੀਂ ਦਿੱਤਾ ਹੈ ਅਤੇ ਵਿਦਿਆਰਥੀ ਦੀ ਮੌਤ ਨਾਲ ਸਬੰਧਤ ਹਾਲਾਤਾਂ ਬਾਰੇ ਆਪਣੇ ਪਹਿਲੇ ਬਿਆਨ ਲਈ ਮੁਆਫ਼ੀ ਮੰਗੀ ਹੈ।
ਵੱਲੋਂ ਡਾਇਰੈਕਟਰ ਦੇ ਅਸਤੀਫ਼ੇ ਤੋਂ ਇਨਕਾਰ; ਵਿਦਿਆਰਥੀ ਦੀ ਮੌਤ ’ਤੇ ਦਿੱਤੇ ਬਿਆਨ ਲਈ ਮੰਗੀ ਮੁਆਫ਼ੀ

ਆਈਆਈਟੀ-ਬੰਬੇ ਵੱਲੋਂ ਡਾਇਰੈਕਟਰ ਦੇ ਅਸਤੀਫ਼ੇ ਤੋਂ ਇਨਕਾਰ; ਵਿਦਿਆਰਥੀ ਦੀ ਮੌਤ 'ਤੇ ਦਿੱਤੇ ਬਿਆਨ ਲਈ ਮੰਗੀ ਮੁਆਫ਼ੀ।

ਭਾਰਤੀ ਤਕਨਾਲੋਜੀ ਸੰਸਥਾ ਬੰਬੇ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਡਾਇਰੈਕਟਰ ਨੇ ਅਸਤੀਫ਼ਾ ਨਹੀਂ ਦਿੱਤਾ ਹੈ ਅਤੇ ਵਿਦਿਆਰਥੀ ਦੀ ਮੌਤ ਨਾਲ ਸਬੰਧਤ ਹਾਲਾਤਾਂ ਬਾਰੇ ਆਪਣੇ ਪਹਿਲੇ ਬਿਆਨ ਲਈ ਮੁਆਫ਼ੀ ਮੰਗੀ ਹੈ।

ਇਹ ਮੁਆਫ਼ੀ ਸਪੱਸ਼ਟ ਤੌਰ ’ਤੇ ਵਿਦਿਆਰਥੀ ਦੀ ਮੌਤ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਉਸ ਵੱਲੋਂ ਪ੍ਰੀਖਿਆ ’ਚ ਏਆਈ (ਏਆਈ) ਦੀ ਕਥਿਤ ਵਰਤੋਂ ਦੇ ਖੁਲਾਸੇ ਨਾਲ ਸਬੰਧਤ ਸੀ।

ਐਨਰਜੀ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਦੇ ਬੀ-ਟੈੱਕ ਦੂਜੇ ਸਾਲ ਦੇ ਵਿਦਿਆਰਥੀ ਸਾਹਿਲ ਰਵਿੰਦਰ ਵਾਕੋਡੇ (22) ਨੂੰ ਮਿਡ-ਸਮੈਸਟਰ ਪ੍ਰੀਖਿਆ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਕਥਿਤ ਤੌਰ ’ਤੇ ਫੜੇ ਜਾਣ ਤੋਂ ਕੁੱਝ ਘੰਟਿਆਂ ਬਾਅਦ, ਸ਼ੁੱਕਰਵਾਰ ਸ਼ਾਮ ਨੂੰ ਆਈਆਈਟੀ-ਬੰਬੇ ਦੇ ਪਵਈ ਕੈਂਪਸ ਵਿੱਚ ਉਸ ਦੇ ਹੋਸਟਲ ਦੇ ਕਮਰੇ ’ਚ ਛੱਤ ਵਾਲੇ ਪੱਖੇ ਨਾਲ ਲਟਕਦਾ ਪਾਇਆ ਗਿਆ ਸੀ।

ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਰਹਿਣ ਵਾਲੇ ਵਾਕੋਡੇ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਇਹ ਖ਼ੁਦਕੁਸ਼ੀ ਵਰਗਾ ਕਦਮ ਚੁੱਕਣ ਤੋਂ ਪਹਿਲਾਂ ਉਸ ਨੂੰ ਸੰਸਥਾਗਤ ਪਰੇਸ਼ਾਨੀ ਅਤੇ ਜਾਤੀ-ਆਧਾਰਿਤ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਕੈਂਪਸ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਵਾਕੋਡੇ ’ਤੇ ਭਾਰੀ ਦਬਾਅ ਸੀ ਅਤੇ ਉਸ ਨੂੰ ਪੜ੍ਹਾਈ ਤੋਂ ਮੁਅੱਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਆਈਆਈਟੀ-ਬੰਬੇ ਦੇ ਡਾਇਰੈਕਟਰ ਪ੍ਰੋ. ਸ਼ਿਰੀਸ਼ ਕੇਦਾਰੇ ਨੇ ਐਤਵਾਰ ਦੇਰ ਰਾਤ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਸੀ ਕਿ ਉਹ ਸੋਮਵਾਰ ਨੂੰ ਅਸਤੀਫ਼ਾ ਦੇ ਦੇਣਗੇ, ਪਰ ਉਨ੍ਹਾਂ ਨੋਟ ਕੀਤਾ ਕਿ ਉਨ੍ਹਾਂ ਨੂੰ ਪ੍ਰਕਿਰਿਆ ਦਾ ਪਾਲਣ ਕਰਨਾ ਪਵੇਗਾ।

ਆਈਆਈਟੀ-ਬੰਬੇ ਨੇ ਕਿਹਾ, "ਅਸੀਂ ਸਾਹਿਲ ਦੀ ਮੰਦਭਾਗੀ ਮੌਤ ਦੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਬਾਰੇ ਆਪਣੇ ਪਹਿਲੇ ਬਿਆਨ ਵਿੱਚ ਦਿੱਤੇ ਗਏ ਬਿਆਨਾਂ ਲਈ ਮੁਆਫ਼ੀ ਮੰਗਦੇ ਹਾਂ।"

ਉਨ੍ਹਾਂ ਕਿਹਾ ਕਿ ਘਟਨਾ ਦੇ ਵੇਰਵੇ ਅਤੇ ਇਸ ਵੱਲ ਲੈ ਕੇ ਜਾਣ ਵਾਲੇ ਹਾਲਾਤ ਢੁੱਕਵੇਂ ਅਧਿਕਾਰੀਆਂ ਵੱਲੋਂ ਜਾਂਚ ਦਾ ਦਾਇਰਾ ਹਨ। ਸੰਸਥਾ ਨੇ ਅੱਗੇ ਕਿਹਾ, "ਜਾਰੀ ਜਾਂਚ ਦੇ ਮੱਦੇਨਜ਼ਰ, ਉਸ ਦੀ ਮੌਤ ਤੋਂ ਪਹਿਲਾਂ ਦੀਆਂ ਘਟਨਾਵਾਂ ਨਾਲ ਸਬੰਧਿਤ ਵੇਰਵਿਆਂ ਨੂੰ ਢੁੱਕਵੀਂ ਜਾਂਚ ਪ੍ਰਕਿਰਿਆ ਰਾਹੀਂ ਸਹੀ ਤਰ੍ਹਾਂ ਸਥਾਪਤ ਹੋਣ ਤੋਂ ਪਹਿਲਾਂ ਪੇਸ਼ ਕਰਨਾ ਜਾਂ ਬਿਆਨ ਕਰਨਾ ਨਾਜਾਇਜ਼ ਸੀ।"

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਸੰਸਥਾ ਨੇ ਕਿਹਾ ਸੀ ਕਿ ਵਾਕੋਡੇ ਨੇ ਪ੍ਰੀਖਿਆ ਦੌਰਾਨ ਜਵਾਬ ਲੱਭਣ ਲਈ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਚੈਟਜੀਪੀਟੀ ’ਤੇ ਕਥਿਤ ਤੌਰ ’ਤੇ ਅੱਪਲੋਡ ਕੀਤਾ ਸੀ। ਹਾਲਾਂਕਿ, ਉਸ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਸੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਸਟ੍ਰਕਟਰ ਅਤੇ ਵਿਭਾਗ ਦੇ ਮੁਖੀ ਵੱਲੋਂ ਵਿਦਿਆਰਥੀ ਨਾਲ ਇਸ ਮੁੱਦੇ ’ਤੇ ਚਰਚਾ ਕੀਤੀ ਗਈ ਸੀ, ਜਿਨ੍ਹਾਂ ਨੇ ਉਸ ਨੂੰ ਸਮਝਾਇਆ ਅਤੇ ਭਰੋਸਾ ਦਿਵਾਇਆ ਸੀ ਕਿ ਇਸ ਘਟਨਾ ਦਾ ਉਸ ਦੇ ਅਕਾਦਮਿਕ ਕਰੀਅਰ ’ਤੇ ਕੋਈ ਮਾੜਾ ਅਸਰ ਨਹੀਂ ਪਵੇਗਾ।

ਇਸ ਤੋਂ ਬਾਅਦ ਵਿਦਿਆਰਥੀ ਆਪਣੇ ਹੋਸਟਲ ਦੇ ਕਮਰੇ ਵਿੱਚ ਵਾਪਸ ਚਲਾ ਗਿਆ। ਬਾਅਦ ਵਿੱਚ ਉਸੇ ਸ਼ਾਮ ਉਹ ਆਪਣੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ।

ਵਿਦਿਆਰਥੀ ਦੇ ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਸ਼ਨਿੱਚਰਵਾਰ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਅਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਨਿਵਾਰਨ) ਐਕਟ ਦੇ ਉਪਬੰਧਾਂ ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਹੈ।

ਪੁਲੀਸ ਅਨੁਸਾਰ, ਇਸ ਮਾਮਲੇ ਵਿੱਚ ਇੱਕ ਪ੍ਰੋਫ਼ੈਸਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਹੈ।

ਸਿਆਸਤ📍 ਪੰਜਾਬ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਤੋਂ ਘਰ-ਘਰ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ, ‘ਮਾਨ ਦਾ ਮੁਨਾਫ਼ਾ’ ਨੂੰ ਬਣਾਇਆ ਮੁਹਿੰਮ ਦਾ ਕੇਂਦਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਧੂਰੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਘਰ-ਘਰ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕੰਮਾਂ ਦਾ ਰਿਪੋਰਟ ਕਾਰਡ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਆਗਾਜ਼ ਕੀਤਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਤੋਂ ਘਰ-ਘਰ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ, ‘ਮਾਨ ਦਾ ਮੁਨਾਫ਼ਾ’ ਨੂੰ ਬਣਾਇਆ ਮੁਹਿੰਮ ਦਾ ਕੇਂਦਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਧੂਰੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਘਰ-ਘਰ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕੰਮਾਂ ਦਾ ਰਿਪੋਰਟ ਕਾਰਡ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਮਾਨ ਦਾ ਮੁਨਾਫ਼ਾ’ ਨੂੰ ਚੋਣ ਮੁਹਿੰਮ ਦੇ ਕੇਂਦਰ ਵਿੱਚ ਰੱਖਦਿਆਂ ਸਰਕਾਰ ਦੇ ਕੰਮਾਂ ਨਾਲ ਲੋਕਾਂ ਨੂੰ ਹੋ ਰਹੇ ਸਿੱਧੇ ਵਿੱਤੀ ਲਾਭਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ, ਸਿਹਤ ਸੇਵਾਵਾਂ, ਸਿੱਖਿਆ ਅਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਮੇਤ ਵੱਖ-ਵੱਖ ਪਹਿਲਕਦਮੀਆਂ ਰਾਹੀਂ ਅੱਜ ਹਰ ਪਰਿਵਾਰ ਨੂੰ ਸਾਲਾਨਾ 1.82 ਲੱਖ ਰੁਪਏ ਦਾ ਲਾਭ ਮਿਲ ਰਿਹਾ ਹੈ।

ਚੋਣ ਮੁਹਿੰਮ ਦੌਰਾਨ ਲੋਕਾਂ ਵੱਲੋਂ ਮਿਲੇ ਨਿੱਘੇ ਸਵਾਗਤ ਦਰਮਿਆਨ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਾਲ 2022 ਤੋਂ ਹੁਣ ਤੱਕ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਲੈ ਕੇ ਹਰ ਘਰ ਤੱਕ ਪਹੁੰਚੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਚੋਣ ਮੁਹਿੰਮ ਸਕਾਰਾਤਮਕ ਰਹੇਗੀ ਅਤੇ ਇਸ ਦਾ ਕੇਂਦਰ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਕੀਤੇ ਗਏ ਕੰਮ ਹੋਣਗੇ। ਉਨ੍ਹਾਂ ਕਿਹਾ ਕਿ ‘ਆਪ’ ਜ਼ਮੀਨੀ ਪੱਧਰ ’ਤੇ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਤੋਂ ਸਮਰਥਨ ਮੰਗੇਗੀ ਅਤੇ ਨਾਲ ਹੀ ਵਿਰੋਧੀ ਪਾਰਟੀਆਂ ਤੋਂ ਉਨ੍ਹਾਂ ਦੇ ਕਾਰਜਕਾਲ ਅਤੇ ਨਸ਼ਿਆਂ ਦੇ ਮੁੱਦੇ ’ਤੇ ਜਵਾਬ ਵੀ ਮੰਗੇਗੀ।

ਘਰ-ਘਰ ਮੁਹਿੰਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿੱਚ ਵੱਖ-ਵੱਖ ਘਰਾਂ ਵਿੱਚ ਜਾ ਕੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਬਜ਼ੁਰਗਾਂ, ਮਹਿਲਾਵਾਂ, ਨੌਜਵਾਨਾਂ ਅਤੇ ਬੱਚਿਆਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਦੇ ਵਿਚਾਰ ਸੁਣੇ, ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੀਤੇ ਕੰਮਾਂ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਵੱਖ-ਵੱਖ ਯੋਜਨਾਵਾਂ ਤੇ ਪਹਿਲਕਦਮੀਆਂ ਆਮ ਪਰਿਵਾਰਾਂ ਨੂੰ ਕਿਵੇਂ ਸਿੱਧਾ ਲਾਭ ਪਹੁੰਚਾ ਰਹੀਆਂ ਹਨ। ਲੋਕਾਂ ਨੇ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹੀ ਰਿਪੋਰਟ ਕਾਰਡ ਪੰਜਾਬ ਦੇ ਹਰ ਘਰ ਤੱਕ ਲਿਜਾਇਆ ਜਾਵੇਗਾ।

ਇਸ ਮੁਹਿੰਮ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਕਸ’ ’ਤੇ ਲਿਖਿਆ, “ਅੱਜ ਆਪਣੇ ਹਲਕੇ ਧੂਰੀ ਤੋਂ ਪਾਰਟੀ ਦੀ ਘਰ-ਘਰ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਅਸੀਂ ਪੰਜਾਬ ਲਈ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਾਡੀ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਲੈ ਕੇ ਹਰ ਘਰ ਜਾਵਾਂਗੇ। ਅਸੀਂ 2022 ਵਿੱਚ ਦਿੱਤੀਆਂ ਸਾਰੀਆਂ ਗਾਰੰਟੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਹੈ। ਮੁਫ਼ਤ ਬਿਜਲੀ, ਬਿਹਤਰ ਸਕੂਲਾਂ ਅਤੇ ਆਮ ਆਦਮੀ ਕਲੀਨਿਕਾਂ ਵਰਗੀਆਂ ਸਹੂਲਤਾਂ ਨਾਲ ਹਰ ਪਰਿਵਾਰ ਦੀ ਹੁਣ ਲਗਭਗ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੱਚਤ ਹੋ ਰਹੀ ਹੈ। ਅਸੀਂ ਆਪਣੇ ਵਾਅਦੇ ਪੂਰੇ ਕੀਤੇ ਹਨ, ਇਸੇ ਲਈ ਅੱਜ ਸਿਰ ਉੱਚਾ ਕਰਕੇ ਤੁਹਾਡੇ ਸਾਹਮਣੇ ਆਏ ਹਾਂ।”

ਲੋਕਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦਾ ਹਰ ਪਰਿਵਾਰ ਅੱਜ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਪਹਿਲਕਦਮੀਆਂ ਸਦਕਾ ਸਾਲਾਨਾ 1.82 ਲੱਖ ਰੁਪਏ ਦਾ ਲਾਭ ਪ੍ਰਾਪਤ ਕਰ ਰਿਹਾ ਹੈ। ਇਹ ਕੋਈ ਕਾਲਪਨਿਕ ਅੰਕੜਾ ਨਹੀਂ ਹੈ। ਇਹ ਉਹ ਪੈਸਾ ਹੈ ਜੋ ਹੁਣ ਕਿਸੇ ਪਰਿਵਾਰ ਨੂੰ ਬਿਜਲੀ, ਸਿਹਤ ਸੇਵਾਵਾਂ, ਸਿੱਖਿਆ ਅਤੇ ਹੋਰ ਜ਼ਰੂਰੀ ਸਹੂਲਤਾਂ ਲਈ ਆਪਣੀ ਜੇਬ ਵਿੱਚੋਂ ਨਹੀਂ ਖਰਚਣਾ ਪੈਂਦਾ। ਮੈਂ ਚਾਹੁੰਦਾ ਹਾਂ ਕਿ ਹਰ ਪਰਿਵਾਰ ਖ਼ੁਦ ਬੈਠ ਕੇ ਹਿਸਾਬ ਲਗਾਵੇ ਕਿ ਉਹ ਹਰ ਮਹੀਨੇ ਕਿੰਨੀ ਬੱਚਤ ਕਰ ਰਿਹਾ ਹੈ। ਇਹੀ ‘ਮਾਨ ਦਾ ਮੁਨਾਫ਼ਾ’ ਦਾ ਅਸਲ ਅਰਥ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਪਹਿਲਕਦਮੀਆਂ ਨੇ ਜ਼ਰੂਰੀ ਸੇਵਾਵਾਂ ’ਤੇ ਪਰਿਵਾਰਾਂ ਦੇ ਵਿੱਤੀ ਬੋਝ ਨੂੰ ਘਟਾਇਆ ਹੈ, ਜਿਸ ਨਾਲ ਲੋਕ ਆਪਣੀ ਮਿਹਨਤ ਦੀ ਕਮਾਈ ਨੂੰ ਘਰ ਦੀਆਂ ਹੋਰ ਲੋੜਾਂ ਲਈ ਵਰਤ ਸਕਦੇ ਹਨ। ਉਨ੍ਹਾਂ ਕਿਹਾ, “ਮੁਫ਼ਤ ਬਿਜਲੀ, ਸਿਹਤ ਸੇਵਾਵਾਂ, ਸਿੱਖਿਆ ਅਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਲੋਕਾਂ ਦੀ ਮਿਹਨਤ ਦੀ ਕਮਾਈ ਬਚਾਉਣ ਵਿੱਚ ਮਦਦ ਕਰ ਰਹੀਆਂ ਹਨ। ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਜ਼ੀਰੋ ਬਿਜਲੀ ਬਿੱਲ ਮਿਲ ਰਹੇ ਹਨ। ਇਸ ਦਾ ਮਤਲਬ ਹੈ ਕਿ ਪਹਿਲਾਂ ਬਿਜਲੀ ਬਿੱਲਾਂ ’ਤੇ ਖਰਚ ਹੋਣ ਵਾਲਾ ਪੈਸਾ ਹੁਣ ਬੱਚਿਆਂ, ਘਰਾਂ ਅਤੇ ਖੇਤੀਬਾੜੀ ਦੀਆਂ ਲੋੜਾਂ ਲਈ ਵਰਤਿਆ ਜਾ ਸਕਦਾ ਹੈ। ਮੁੱਢਲੀਆਂ ਸਿਹਤ ਸੇਵਾਵਾਂ ਦੇ ਵਿਸਥਾਰ ਨਾਲ ਹੁਣ ਬੁਖ਼ਾਰ, ਆਮ ਜਾਂਚ ਜਾਂ ਬੁਨਿਆਦੀ ਡਾਇਗਨੌਸਟਿਕ ਟੈਸਟ ਲਈ ਕਿਸੇ ਪਰਿਵਾਰ ਨੂੰ ਕਰਜ਼ਾ ਲੈਣ ਜਾਂ ਆਪਣੀ ਬੱਚਤ ਖਰਚਣ ਦੀ ਲੋੜ ਨਹੀਂ ਪੈਂਦੀ।”

ਉਨ੍ਹਾਂ ਕਿਹਾ, “ਸਰਕਾਰੀ ਸਕੂਲਾਂ ਵਿੱਚ ਹੋਏ ਸੁਧਾਰਾਂ ਨਾਲ ਮਾਪਿਆਂ ਦਾ ਆਪਣੇ ਬੱਚਿਆਂ ਨੂੰ ਬਿਨਾਂ ਮਹਿੰਗੀਆਂ ਪ੍ਰਾਈਵੇਟ ਫੀਸਾਂ ਦੇ ਬਿਹਤਰ ਸਿੱਖਿਆ ਦਿਵਾਉਣ ਪ੍ਰਤੀ ਭਰੋਸਾ ਵਧਿਆ ਹੈ। ਇਨ੍ਹਾਂ ਫ਼ੈਸਲਿਆਂ ਪਿੱਛੇ ਸੋਚ ਬਹੁਤ ਸਪੱਸ਼ਟ ਹੈ—ਆਮ ਆਦਮੀ ਦਾ ਪੈਸਾ ਆਮ ਆਦਮੀ ’ਤੇ ਹੀ ਖਰਚ ਹੋਣਾ ਚਾਹੀਦਾ ਹੈ। ਸਰਕਾਰੀ ਮਾਲੀਆ ਉਨ੍ਹਾਂ ਲੋਕਾਂ ਦਾ ਹੈ ਜੋ ਇਸ ਨੂੰ ਪੈਦਾ ਕਰਦੇ ਹਨ ਅਤੇ ਇਹ ਪੈਸਾ ਅਜਿਹੀਆਂ ਸੇਵਾਵਾਂ ਦੇ ਰੂਪ ਵਿੱਚ ਲੋਕਾਂ ਕੋਲ ਵਾਪਸ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਉਹ ਦੇਖ, ਵਰਤ ਅਤੇ ਮਹਿਸੂਸ ਕਰ ਸਕਣ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦਹਾਕਿਆਂ ਤੱਕ ਪੰਜਾਬ ਦੇ ਲੋਕ ਟੈਕਸ ਅਦਾ ਕਰਦੇ ਰਹੇ ਪਰ ਉਨ੍ਹਾਂ ਨੂੰ ਆਪਣੇ ਯੋਗਦਾਨ ਦੇ ਅਨੁਪਾਤ ਵਿੱਚ ਸਹੂਲਤਾਂ ਨਹੀਂ ਮਿਲੀਆਂ। ਸਾਡੀ ਸਰਕਾਰ ਸਰੋਤਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗਾਂ ਦੀ ਬਜਾਏ ਆਮ ਪਰਿਵਾਰਾਂ ਵੱਲ ਮੋੜ ਕੇ ਇਸ ਪਾੜੇ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। ‘ਮਾਨ ਦਾ ਮੁਨਾਫ਼ਾ’ ਹਰ ਪਰਿਵਾਰ ਲਈ ਇੱਕ ਸਿੱਧਾ ਸਵਾਲ ਹੈ—ਅੱਜ ਤੁਹਾਡਾ ਪਰਿਵਾਰ ਪਹਿਲਾਂ ਦੇ ਮੁਕਾਬਲੇ ਕਿੰਨਾ ਬਿਹਤਰ ਹੈ? ਤੁਸੀਂ ਹਰ ਮਹੀਨੇ ਕਿੰਨੀ ਬੱਚਤ ਕਰ ਰਹੇ ਹੋ, ਇਸ ਦਾ ਹਿਸਾਬ ਲਗਾਓ ਅਤੇ ਇਹ ਜਵਾਬ ਕਿਸੇ ਵੀ ਚੋਣ ਭਾਸ਼ਣ ਨਾਲੋਂ ਵੱਧ ਪ੍ਰਭਾਵਸ਼ਾਲੀ ਹੋਵੇਗਾ।”

ਪੇਂਡੂ ਵਿਕਾਸ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿੰਡਾਂ ਤੱਕ ਸਰਕਾਰੀ ਸਰੋਤ ਪਹੁੰਚਾਉਣ ਦੇ ਢੰਗ ਵਿੱਚ ਬਦਲਾਅ ਲਿਆਂਦਾ ਹੈ ਅਤੇ ਪਿੰਡ ਪੱਧਰੀ ਵਿਕਾਸ ਨੂੰ ਆਪਣੀ ਨੀਤੀ ਦਾ ਕੇਂਦਰੀ ਹਿੱਸਾ ਬਣਾਇਆ ਹੈ। ਉਨ੍ਹਾਂ ਕਿਹਾ, “ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹਰ ਪਿੰਡ ਨੂੰ ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦਿੱਤੇ ਜਾ ਰਹੇ ਹਨ। ਸੂਬੇ ਭਰ ਦੀਆਂ ਪੰਚਾਇਤਾਂ ਨੂੰ ਗਲੀਆਂ, ਨਾਲੀਆਂ, ਪਾਣੀ ਦੀ ਸਪਲਾਈ, ਕਮਿਊਨਿਟੀ ਇਮਾਰਤਾਂ, ਖੇਡ ਮੈਦਾਨਾਂ, ਸਟਰੀਟ ਲਾਈਟਾਂ ਅਤੇ ਪਿੰਡਾਂ ਵੱਲੋਂ ਖ਼ੁਦ ਤੈਅ ਕੀਤੇ ਹੋਰ ਵਿਕਾਸ ਕਾਰਜਾਂ ਲਈ ਫੰਡ ਦਿੱਤੇ ਜਾ ਰਹੇ ਹਨ। ਬਦਲਾਅ ਸਿਰਫ਼ ਫੰਡਾਂ ਦੀ ਮਾਤਰਾ ਵਿੱਚ ਹੀ ਨਹੀਂ, ਸਗੋਂ ਇਨ੍ਹਾਂ ਦੀ ਵੰਡ ਦੇ ਢੰਗ ਵਿੱਚ ਵੀ ਆਇਆ ਹੈ।”

ਉਨ੍ਹਾਂ ਕਿਹਾ, “ਹੁਣ ਹਰ ਪਿੰਡ ਨੂੰ, ਭਾਵੇਂ ਉਸ ਨੇ ਕਿਸੇ ਵੀ ਪਾਰਟੀ ਦਾ ਸਮਰਥਨ ਕੀਤਾ ਹੋਵੇ, ਸੂਬੇ ਦੇ ਸਰੋਤਾਂ ’ਤੇ ਬਰਾਬਰ ਦਾ ਹੱਕਦਾਰ ਮੰਨਿਆ ਜਾ ਰਿਹਾ ਹੈ। ਖਰਚਿਆ ਜਾ ਰਿਹਾ ਪੈਸਾ ਕਿਸੇ ਪਾਰਟੀ ਜਾਂ ਆਗੂ ਦਾ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਲੋਕਾਂ ਦਾ ਹੈ। ਪਿਛਲੀਆਂ ਸਰਕਾਰਾਂ ਨੇ ਲੰਬੇ ਸਮੇਂ ਤੱਕ ਕੁਝ ਚੋਣਵੇਂ ਹਲਕਿਆਂ ’ਤੇ ਹੀ ਧਿਆਨ ਕੇਂਦਰਿਤ ਕਰਕੇ ਬਾਕੀ ਖੇਤਰਾਂ ਨੂੰ ਅਣਗੌਲਿਆ ਕੀਤਾ। ਸਾਡੀ ਪਹੁੰਚ ਪਿੰਡ ਨੂੰ ਵਿਕਾਸ ਦੀ ਬੁਨਿਆਦੀ ਇਕਾਈ ਵਜੋਂ ਮਜ਼ਬੂਤ ਕਰਨ ਦੀ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਪੰਜਾਬ ਅੰਦਰ ਹੀ ਨੌਜਵਾਨਾਂ ਲਈ ਬਿਹਤਰ ਮੌਕੇ ਪੈਦਾ ਕਰਨ ਅਤੇ ਬੁਨਿਆਦੀ ਸਹੂਲਤਾਂ ਦੀ ਭਾਲ ਵਿੱਚ ਉਨ੍ਹਾਂ ਦੇ ਪਰਵਾਸ ਨੂੰ ਘਟਾਉਣ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, “ਹਰ ਪਿੰਡ ਵਿੱਚ ਬਿਹਤਰ ਸੜਕਾਂ, ਭਰੋਸੇਯੋਗ ਪਾਣੀ ਦੀ ਸਪਲਾਈ, ਸੁਚਾਰੂ ਢੰਗ ਨਾਲ ਚੱਲਦੇ ਸਕੂਲ ਅਤੇ ਆਸਾਨੀ ਨਾਲ ਪਹੁੰਚਯੋਗ ਸਿਹਤ ਕੇਂਦਰ ਹੀ ਖੁਸ਼ਹਾਲ ਪੰਜਾਬ ਦੀ ਨੀਂਹ ਹਨ। ਸਾਡੇ ਨੌਜਵਾਨਾਂ ਨੂੰ ਸਿਰਫ਼ ਇਸ ਲਈ ਆਪਣੇ ਘਰ ਛੱਡਣ ਲਈ ਮਜਬੂਰ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਦੇ ਆਪਣੇ ਪਿੰਡਾਂ ਵਿੱਚ ਲੋੜੀਂਦੀਆਂ ਸਹੂਲਤਾਂ ਨਹੀਂ ਹਨ। ਇਸ ਨਿਵੇਸ਼ ਦੇ ਨਤੀਜੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਰਫ਼ਤਾਰ ਵਿੱਚ ਪਹਿਲਾਂ ਹੀ ਦਿਖਾਈ ਦੇ ਰਹੇ ਹਨ ਅਤੇ ਲੋਕ ਆਪਣੇ ਅਤੇ ਨੇੜਲੇ ਪਿੰਡਾਂ ਵਿੱਚ ਮੁਕੰਮਲ ਹੋਏ ਪ੍ਰਾਜੈਕਟਾਂ ਨੂੰ ਖ਼ੁਦ ਦੇਖ ਸਕਦੇ ਹਨ।”

ਚੋਣ ਮੁਹਿੰਮ ਦੀ ਰਣਨੀਤੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਆਪਣੀ ਚੋਣ ਮੁਹਿੰਮ ਨੂੰ ਨਿੱਜੀ ਹਮਲਿਆਂ ਜਾਂ ਨਕਾਰਾਤਮਕਤਾ ਦੀ ਬਜਾਏ ਸਰਕਾਰ ਦੇ ਕੰਮਾਂ ’ਤੇ ਕੇਂਦਰਿਤ ਰੱਖੇਗੀ। ਉਨ੍ਹਾਂ ਕਿਹਾ, “ਸਾਡੀ ਸਮੁੱਚੀ ਚੋਣ ਮੁਹਿੰਮ ਸਕਾਰਾਤਮਕ ਰਹੇਗੀ ਅਤੇ ਅਸੀਂ ਸਿਰਫ਼ ਆਪਣੇ ਕੰਮਾਂ ਦੀ ਗੱਲ ਕਰਾਂਗੇ। ਅਸੀਂ ਆਪਣਾ ਰਿਕਾਰਡ ਲੋਕਾਂ ਸਾਹਮਣੇ ਰੱਖਾਂਗੇ ਅਤੇ ਉਨ੍ਹਾਂ ਨੂੰ ਇਸ ਦਾ ਮੁਲਾਂਕਣ ਕਰਨ ਦੇਵਾਂਗੇ। ਗਾਲੀ-ਗਲੋਚ ਅਤੇ ਨਕਾਰਾਤਮਕਤਾ ਦੇ ਆਧਾਰ ’ਤੇ ਮੁਹਿੰਮ ਨਹੀਂ ਚਲਾਵਾਂਗੇ। ਸਾਡੇ ਵਰਕਰ ਅਤੇ ਉਮੀਦਵਾਰ ਹਰ ਹਲਕੇ ਵਿੱਚ ਇਹੀ ਸੰਦੇਸ਼ ਲੈ ਕੇ ਜਾਣਗੇ—ਪਰਿਵਾਰਾਂ ਨੂੰ ਹੋਈ ਬੱਚਤ, ਪਿੰਡਾਂ ਦਾ ਵਿਕਾਸ ਅਤੇ ਲੋਕ ਭਲਾਈ ’ਤੇ ਖਰਚਿਆ ਗਿਆ ਜਨਤਕ ਪੈਸਾ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “2022 ਵਾਂਗ ਇੱਕ ਵਾਰ ਫਿਰ ਸਾਨੂੰ ਪੰਜਾਬ ਭਰ ਵਿੱਚ ਲੋਕਾਂ ਦਾ ਪਿਆਰ ਅਤੇ ਅਸ਼ੀਰਵਾਦ ਮਿਲ ਰਿਹਾ ਹੈ। ਧੂਰੀ ਵਿੱਚ ਪਰਿਵਾਰਾਂ ਵੱਲੋਂ ਦਿਖਾਇਆ ਗਿਆ ਪਿਆਰ ਉਸ ਭਾਵਨਾ ਦੀ ਝਲਕ ਹੈ ਜੋ ਪੂਰੇ ਸੂਬੇ ਵਿੱਚ ਨਜ਼ਰ ਆ ਰਹੀ ਹੈ। ਲੋਕਾਂ ਦਾ ਇਹ ਸਮਰਥਨ ਸਾਡੇ ਉੱਤੇ ਵੱਡੀ ਜ਼ਿੰਮੇਵਾਰੀ ਵੀ ਪਾਉਂਦਾ ਹੈ ਅਤੇ ਅਸੀਂ ਉਸੇ ਵਚਨਬੱਧਤਾ ਨਾਲ ਕੰਮ ਕਰਦੇ ਰਹਾਂਗੇ, ਜਿਸ ਨਾਲ ਅਸੀਂ ਆਪਣੀ ਸ਼ੁਰੂਆਤ ਕੀਤੀ ਸੀ।”

ਉਨ੍ਹਾਂ ਕਿਹਾ ਕਿ ਘਰ-ਘਰ ਮੁਹਿੰਮ ਸਿਆਸੀ ਨੁਮਾਇੰਦਿਆਂ ਨੂੰ ਲੋਕਾਂ ਸਾਹਮਣੇ ਆਪਣੇ ਕੰਮਾਂ ਦਾ ਸਿੱਧਾ ਹਿਸਾਬ ਦੇਣ ਦਾ ਸਭ ਤੋਂ ਵਧੀਆ ਮੌਕਾ ਦਿੰਦੀ ਹੈ। ਮੁੱਖ ਮੰਤਰੀ ਨੇ ਕਿਹਾ, “ਘਰ-ਘਰ ਪਹੁੰਚ ਸਿਆਸਤ ਦਾ ਸਭ ਤੋਂ ਸਿੱਧਾ ਰੂਪ ਹੈ ਕਿਉਂਕਿ ਇਸ ਵਿੱਚ ਇੱਕ ਆਗੂ ਨੂੰ ਕਿਸੇ ਪਰਿਵਾਰ ਦੇ ਸਾਹਮਣੇ ਖੜ੍ਹ ਕੇ ਆਪਣੇ ਕੀਤੇ ਕੰਮਾਂ ਦਾ ਹਿਸਾਬ ਦੇਣਾ ਪੈਂਦਾ ਹੈ। ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਹਰ ਘਰ ਜਾ ਰਹੇ ਹਾਂ ਅਤੇ ਲੋਕਾਂ ਨੂੰ ਕਹਿ ਰਹੇ ਹਾਂ ਕਿ ਉਹ ਸਾਡੇ ਵੱਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਸਾਡਾ ਮੁਲਾਂਕਣ ਕਰਨ।”

ਵਿਰੋਧੀ ਪਾਰਟੀਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਵਿੱਚ ਕਾਂਗਰਸ ਆਪਸ ਵਿੱਚ ਲੜ ਰਹੀ ਹੈ ਅਤੇ ਇਸ ਦੇ ਆਗੂ ਲੋਕਾਂ ਦੀਆਂ ਸਮੱਸਿਆਵਾਂ ਨਾਲੋਂ ਆਪਣੇ ਅੰਦਰੂਨੀ ਟਕਰਾਅ ਵਿੱਚ ਵੱਧ ਰੁੱਝੇ ਹੋਏ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਖ਼ਤਮ ਹੋ ਚੁੱਕਾ ਹੈ ਅਤੇ ਹੁਣ ਜ਼ਮੀਨੀ ਪੱਧਰ ’ਤੇ ਇਸ ਦੀ ਮੌਜੂਦਗੀ ਨਹੀਂ ਰਹੀ। ਦਹਾਕਿਆਂ ਤੱਕ ਸੱਤਾ ਵਿੱਚ ਰਹੀਆਂ ਪਾਰਟੀਆਂ ਕੋਲ ਆਪਣੇ ਕੰਮ ਵਜੋਂ ਦਿਖਾਉਣ ਲਈ ਬਹੁਤ ਘੱਟ ਹੈ, ਇਸੇ ਲਈ ਉਹ ਹੁਣ ਆਪਣੀ ਕਾਰਗੁਜ਼ਾਰੀ ਬਾਰੇ ਕਿਸੇ ਵੀ ਚਰਚਾ ਤੋਂ ਬਚਦੀਆਂ ਹਨ।”

ਨਸ਼ਿਆਂ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਭਾਜਪਾ ਦੇ ਸਟੈਂਡ ’ਤੇ ਸਵਾਲ ਉਠਾਉਂਦਿਆਂ ਗੁਜਰਾਤ ਤੋਂ ਪੰਜਾਬ ਵਿੱਚ ਨਸ਼ਿਆਂ ਦੀ ਆਮਦ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਲਾਹੇ ਲਈ ਇਸ ਮੁੱਦੇ ਨੂੰ ਉਠਾਉਣ ਵਾਲਿਆਂ ਨੂੰ ਆਪਣੇ ਰਿਕਾਰਡ ਬਾਰੇ ਵੀ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਜਦੋਂ ਭਾਜਪਾ ਗੁਜਰਾਤ ਤੋਂ ਪੰਜਾਬ ਵਿੱਚ ਨਸ਼ੇ ਲਿਆ ਰਹੀ ਹੈ ਤਾਂ ਉਹ ਕਿਸ ਮੂੰਹ ਨਾਲ ਨਸ਼ਿਆਂ ਦੀ ਗੱਲ ਕਰ ਰਹੀ ਹੈ? ਜਿਹੜੇ ਲੋਕ ਸਿਆਸੀ ਲਾਹੇ ਲਈ ਇਸ ਮੁੱਦੇ ਨੂੰ ਉਠਾਉਂਦੇ ਹਨ, ਉਨ੍ਹਾਂ ਨੂੰ ਪਹਿਲਾਂ ਆਪਣੇ ਰਿਕਾਰਡ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਸੂਬਾ ਸਰਕਾਰ ’ਤੇ ਸਵਾਲ ਚੁੱਕਣ ਦਾ ਨੈਤਿਕ ਹੱਕ ਨਹੀਂ ਹੈ, ਜਦਕਿ ਆਪਣੇ ਸੱਤਾ ਕਾਲ ਦੌਰਾਨ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਲਿਆਉਣ ਵਾਲੇ ਵੀ ਇਹੀ ਲੋਕ ਸਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਇਸ ਘਰ-ਘਰ ਚੋਣ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਅੱਗੇ ਵਧਾਇਆ ਜਾਵੇਗਾ ਅਤੇ ਪਾਰਟੀ ਦੇ ਵਰਕਰ ਤੇ ਉਮੀਦਵਾਰ ਸਰਕਾਰ ਦਾ ਰਿਪੋਰਟ ਕਾਰਡ ਸਿੱਧਾ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ, “ਸਾਡੇ ਪਾਰਟੀ ਵਰਕਰ ਅਤੇ ਉਮੀਦਵਾਰ ਹੁਣ ਇਹ ਸੰਦੇਸ਼ ਹਰ ਹਲਕੇ ਤੱਕ ਲੈ ਕੇ ਜਾਣਗੇ। ਅਸੀਂ ਪਰਿਵਾਰਾਂ ਨੂੰ ਹੋਈ ਬੱਚਤ, ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦਾ ਪੈਸਾ ਲੋਕਾਂ ’ਤੇ ਖਰਚਣ ਦੇ ਆਪਣੇ ਰਿਕਾਰਡ ਦੀ ਗੱਲ ਕਰਾਂਗੇ। ਅਸੀਂ ਕੰਮ ਕੀਤਾ ਹੈ ਅਤੇ ਇਸੇ ਲਈ ਅੱਜ ਅਸੀਂ ਸਿਰ ਉੱਚਾ ਕਰਕੇ ਲੋਕਾਂ ਦੇ ਸਾਹਮਣੇ ਆ ਰਹੇ ਹਾਂ।”

ਓਲਾ ਅਤੇ ਊਬਰ ਵਾਂਗ ਪੰਜਾਬ ਵਿੱਚ ਆਈ ਭਾਰਤ ਟੈਕਸੀ, ਡਰਾਈਵਰਾਂ ਲਈ ਕੋਈ ਕਮਿਸ਼ਨ ਨਹੀਂ; ਜਾਣੋ ਯਾਤਰੀਆਂ ਲਈ ਕੀ ਹੈ !

ਸਿਆਸਤ📍 ਪੰਜਾਬ

ਸੌਦੇਬਾਜ਼ੀ ਅਤੇ ਦਬਾਅ ਦੀ ਸਿਆਸਤ

ਇਸ ਹਫ਼ਤੇ ਵਾਸ਼ਿੰਗਟਨ ਡੀ ਸੀ ਅਤੇ ਪੰਜਾਬ ਤੋਂ ਆਈਆਂ ਦੋ ਖ਼ਬਰਾਂ ਨੇ ‘ਦਬਾਅ ਜਾਂ ਸੌਦੇਬਾਜ਼ੀ ਦੀ ਤਾਕਤ’ ਸ਼ਬਦ ਦੇ ਅਸਲ ਮਾਅਨੇ ਨੂੰ ਬਿਲਕੁਲ ਸਹੀ ਤਰ੍ਹਾਂ ਬਿਆਨ ਕੀਤਾ ਹੈ।
ਸੌਦੇਬਾਜ਼ੀ ਅਤੇ ਦਬਾਅ ਦੀ ਸਿਆਸਤ

ਇਸ ਹਫ਼ਤੇ ਵਾਸ਼ਿੰਗਟਨ ਡੀ ਸੀ ਅਤੇ ਪੰਜਾਬ ਤੋਂ ਆਈਆਂ ਦੋ ਖ਼ਬਰਾਂ ਨੇ ‘ਦਬਾਅ ਜਾਂ ਸੌਦੇਬਾਜ਼ੀ ਦੀ ਤਾਕਤ’ ਸ਼ਬਦ ਦੇ ਅਸਲ ਮਾਅਨੇ ਨੂੰ ਬਿਲਕੁਲ ਸਹੀ ਤਰ੍ਹਾਂ ਬਿਆਨ ਕੀਤਾ ਹੈ।

ਜੇ ਟਰੰਪ ਨੇ ਸ਼ੇਕਸਪੀਅਰ ਨੂੰ ਪੜ੍ਹਿਆ ਹੁੰਦਾ ਤਾਂ ਉਹ ਹੁਣ ਤੱਕ ਸਮਝ ਜਾਂਦੇ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਮੋਦੀ ਹੁਣੇ ਹੀ ਇੱਕ ਵੱਡੇ ਸਿਖਰ ਸੰਮੇਲਨ ਵਿੱਚੋਂ ਫ਼ਾਰਗ ਹੋਏ ਹਨ ਜਿਸ ਵਿੱਚ ਦੁਨੀਆ ਦੀਆਂ ਤਿੰਨ ਸਭ ਤੋਂ ਤਾਕਤਵਰ ਸ਼ਖ਼ਸੀਅਤਾਂ ਵਿੱਚੋਂ ਦੋ ਵਲਾਦੀਮੀਰ ਪੂਤਿਨ ਅਤੇ ਸ਼ੀ ਜਿਨਪਿੰਗ ਸ਼ਾਮਲ ਹੋਏ ਸਨ। ਅਖ਼ਬਾਰਾਂ ਇਨ੍ਹਾਂ ਸੁਰਖ਼ੀਆਂ ਨਾਲ ਭਰੀਆਂ ਪਈਆਂ ਹਨ ਕਿ ਕਿਵੇਂ ਅਮਰੀਕਾ ਅਤੇ ਇਰਾਨ ਵਿਚਾਲੇ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੀ ਜੰਗ ਤੋਂ ਬਾਅਦ ਰੂਸ ਨੇ ਭਾਰਤ ਦੀਆਂ ਤੇਲ ਲੋੜਾਂ ਦਾ ਇਕਵੰਜਾ ਫ਼ੀਸਦੀ ਤੇਲ ਸਪਲਾਈ ਕੀਤਾ ਹੈ। ਫ਼ੌਜ ਮੁਖੀ ਇਸ ਹਫ਼ਤੇ ਦੇ ਬਹੁਤੇ ਦਿਨ ਰੂਸ ਵਿੱਚ ਹੀ ਰਹੇ ਹਨ ਅਤੇ ਨਵੇਂ ਹਥਿਆਰਾਂ ਦੇ ਸਮਝੌਤਿਆਂ ਬਾਰੇ ਗੱਲਬਾਤ ਕਰ ਰਹੇ ਹਨ।

ਟਰੰਪ ਕੀ ਸੋਚਦੇ ਹਨ ਕਿ ਰੂਸ ਅਤੇ ਇਰਾਨ ਐਕਟ ਉੱਤੇ ਦਸਤਖ਼ਤ ਕਰਨ ਨਾਲ ਮੋਦੀ ਉੱਤੇ ਉਨ੍ਹਾਂ ਦਾ ਕਿਹੋ ਜਿਹਾ ਦਬਾਅ ਜਾਂ ਸੌਦੇਬਾਜ਼ੀ ਦੀ ਤਾਕਤ ਬਣ ਜਾਵੇਗੀ, ਕੀ ਉਹ ਸੋਚਦੇ ਹਨ ਕਿ ਭਾਰਤ ਡਰ ਕਾਰਨ ਪਿੱਛੇ ਹਟ ਜਾਵੇਗਾ ਅਤੇ ਭਾਰਤ ਮਾਸਕੋ ਨਾਲ ਆਪਣੇ ਬਹੁ-ਪੱਖੀ ਸਬੰਧ ਤੋੜ ਲਵੇਗਾ?

ਅਤੇ ਫਿਰ ਇੱਥੇ ਪੰਜਾਬ ਵਿੱਚ ਭਾਜਪਾ ਹੈ ਜੋ ਸੂਬੇ ਵਿੱਚ ਆਪਣਾ ਦਾਇਰਾ ਵਧਾਉਣਾ ਚਾਹੁੰਦੀ ਹੈ (ਜਿਸ ਨੂੰ ਤੁਸੀਂ ਸਿਆਸੀ ਤਾਕਤ ਵੀ ਕਹਿ ਸਕਦੇ ਹੋ) ਅਤੇ ਆਸ ਕਰ ਰਹੀ ਹੈ ਕਿ ਸਰਹੱਦੀ ਸੂਬੇ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਨੂੰ ਭਰਵਾਂ ਹੁੰਗਾਰਾ ਦੇਣਗੇ।

ਚੋਣਾਂ ਵਿੱਚ ਛੇ ਮਹੀਨੇ ਬਾਕੀ ਰਹਿਣ ਕਰਕੇ ਹਰ ਸਿਆਸੀ ਪਾਰਟੀ ਦਾ ਨਿਸ਼ਾਨਾ ਵੀ ਇਹੀ ਹੈ। ਸੱਤਾਧਾਰੀ ‘ਆਪ’ ਨੇ ਸੂਬੇ ਦੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਵਧਾਉਣ ਦਾ ਵਾਅਦਾ ਕੀਤਾ ਹੈ। ਕਾਂਗਰਸ ਆਪਣੇ ਖਿੰਡੇ ਹੋਏ ਸੂਬਾਈ ਆਧਾਰ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਆਪਣੀ ਪਾਰਟੀ ਨੂੰ ਮੁੜ ਸੁਰਜੀਤ ਕਰ ਸਕਣ, ਤਾਂ ਜੋ ਭਵਿੱਖ ਵਿੱਚ ਕਿਸੇ ਸੰਭਾਵੀ ਸਹਿਯੋਗੀ ਯਾਨੀ ਭਾਜਪਾ ਨਾਲ ਗੱਲਬਾਤ ਕਰਨ ਵੇਲੇ ਉਨ੍ਹਾਂ ਦਾ ਪੱਲੜਾ ਭਾਰੀ ਰਹੇ। ਇੱਕ ਵੱਡਾ ਸਵਾਲ ਮੂੰਹ ਅੱਡੀ ਖੜ੍ਹਾ ਹੈ ਕਿ ਕੀ ਪੰਜਾਬ ਇਨ੍ਹੀਂ ਦਿਨੀਂ ਸ਼ਤਰੰਜ ਖੇਡ ਰਿਹਾ ਹੈ ਜਾਂ ਆਪਣੇ ਭਵਿੱਖ ਨਾਲ ਜੂਆ ਖੇਡ ਰਿਹਾ ਹੈ? ਜੇਕਰ ਇਹ ਸ਼ਤਰੰਜ ਹੈ ਤਾਂ ਇਸ ਵੱਡੀ ਖੇਡ ਵਿੱਚ ਮੋਹਰੇ ਕੌਣ ਹਨ? ਅਤੇ ਜੇਕਰ ਇਹ ਜੂਆ ਹੈ ਤਾਂ ਪੱਤੇ ਕਿਸ ਦੇ ਹੱਥ ਵਿੱਚ ਹਨ?

ਇਸ ਲਈ ਇਸ ਹਫ਼ਤੇ ਸਭ ਤੋਂ ਅਹਿਮ ਗੱਲ ਇਹ ਰਹੀ ਹੈ ਕਿ ਭਾਜਪਾ ਨੇ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਹੈ। ਪਾਰਟੀ ਪ੍ਰਧਾਨ ਨਿਤਿਨ ਨਬੀਨ ਸਿਰ ਉੱਤੇ ਪੱਗ ਬੰਨ੍ਹ ਕੇ ਅਤੇ ਹੱਥ ਵਿੱਚ ਕਿਰਪਾਨ ਫੜ ਕੇ ਪਠਾਨਕੋਟ ਪਹੁੰਚੇ ਅਤੇ ਉਨ੍ਹਾਂ ਪੰਜਾਬੀ ਵਿੱਚ ਕੁਝ ਸ਼ਬਦ ਬੋਲ ਕੇ ਪਾਰਟੀ ਦੀ ਨਸ਼ਾ ਵਿਰੋਧੀ ਯਾਤਰਾ ਦੀ ਸ਼ੁਰੂਆਤ ਕੀਤੀ, ਵੈਸੇ ਨਬੀਨ ਅਤੇ ਸੂਬਾਈ ਪਾਰਟੀ ਪ੍ਰਧਾਨ ਕੇਵਲ ਢਿੱਲੋਂ ਦੋਵਾਂ ਨੇ ਹੀ ਲਿਖਿਆ ਹੋਇਆ ਭਾਸ਼ਨ ਪੜ੍ਹਿਆ।

ਇਸ ਮੁਹਿੰਮ ਦੀ ਸ਼ੁਰੂਆਤ ਵਾਲੀ ਥਾਂ ਵੀ ਘੱਟ ਅਹਿਮ ਨਹੀਂ ਸੀ, ਉਹ ਥਾਂ ਜੋ ਜਨਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਜੰਮੂ-ਕਸ਼ਮੀਰ ਦੀ ਪਰਮਿਟ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਮਈ 1953 ਵਿੱਚ ਇਸ ਸ਼ਹਿਰ ਤੋਂ ਜੰਮੂ ਵੱਲ ਉਨ੍ਹਾਂ ਦੇ ਸਫ਼ਰ ਦੀ ਯਾਦ ਦਿਵਾਉਂਦੀ ਹੈ।

ਮੁਖਰਜੀ ਭਾਜਪਾ ਦੇ ਦਿੱਗਜ ਆਗੂਆਂ ਵਿੱਚ ਸ਼ੁਮਾਰ ਹਨ ਅਤੇ ਪਾਰਟੀ ਇਸ ਸਾਲ ਉਨ੍ਹਾਂ ਦਾ 125ਵਾਂ ਜਨਮ ਵਰ੍ਹਾ ਮਨਾ ਰਹੀ ਹੈ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਿਲਾਫ਼ ਉਨ੍ਹਾਂ ਦਾ ਨਾਅਰਾ, “ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ ਅਤੇ ਦੋ ਨਿਸ਼ਾਨ ਨਹੀਂ ਚੱਲਣਗੇ!”, ਦਹਾਕਿਆਂ ਤੱਕ ਗੂੰਜਦਾ ਰਿਹਾ ਹੈ। ਜਦੋਂ 2019 ਵਿੱਚ ਇਸ ਧਾਰਾ ਨੂੰ ਰੱਦ ਕੀਤਾ ਗਿਆ ਤਾਂ ਭਾਜਪਾ ਨੇ ਆਪਣੇ ਉਨ੍ਹਾਂ ਤਿੰਨ ਵਿਚਾਰਧਾਰਕ ਵਾਅਦਿਆਂ ਵਿੱਚੋਂ ਇੱਕ ਨੂੰ ਪੂਰਾ ਕਰ ਦਿੱਤਾ ਜਿਨ੍ਹਾਂ ਨੂੰ ਪਾਰਟੀ ਨੇ 1980 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਬਰਕਰਾਰ ਰੱਖਿਆ ਹੈ। (ਬਾਕੀ ਦੋ ਵਾਅਦੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਅਤੇ ਸਾਂਝਾ ਸਿਵਲ ਕੋਡ ਲਾਗੂ ਕਰਨਾ ਹੈ ਜੋ ਉੱਤਰਾਖੰਡ ਪਹਿਲਾਂ ਹੀ ਲਾਗੂ ਕਰ ਚੁੱਕਾ ਹੈ, ਆਸਾਮ ਅਤੇ ਮੱਧ ਪ੍ਰਦੇਸ਼ ਇਸ ਰਾਹ ਉੱਤੇ ਹਨ, ਇਹ ਸਾਰੇ ਭਾਜਪਾ ਸ਼ਾਸਿਤ ਸੂਬੇ ਹਨ।) ਪਠਾਨਕੋਟ ਵਿੱਚ ਨਬੀਨ ਦਾ ਸੁਨੇਹਾ ਬਿਲਕੁਲ ਸਪੱਸ਼ਟ ਸੀ। ਭਾਜਪਾ ਪੰਜਾਬ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਤਾਂ ਕਰੇਗੀ, ਪਰ ਆਪਣੀ ਵਿਚਾਰਧਾਰਾ ਦੀ ਕੀਮਤ ਉੱਤੇ ਨਹੀਂ।

ਸਵਾਲ ਇਹ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਹ ਸਭ ਕੁਝ ਕਿਵੇਂ ਅੱਗੇ ਵਧੇਗਾ। ਕੀ ਭਾਜਪਾ ਚੋਣਾਂ ਰਲ ਕੇ ਲੜਨ ਲਈ ਅਕਾਲੀ ਦਲ ਨਾਲ ਗੱਠਜੋੜ ਕਰੇਗੀ ਜਾਂ ਨਹੀਂ? ਦੋਵੇਂ ਧਿਰਾਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਗੱਠਜੋੜ ਦੋਵਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ, ਭਾਜਪਾ ਉਮੀਦਵਾਰਾਂ ਨੂੰ ਸਿੱਖ ਬਹੁਗਿਣਤੀ ਵਾਲੇ ਪੰਜਾਬ ਦੇ ਉਨ੍ਹਾਂ ਪਿੰਡਾਂ ਵਿੱਚ ਵੜਨ ਦਾ ਮੌਕਾ ਮਿਲ ਸਕਦਾ ਹੈ ਜਿੱਥੇ ਹੁਣ ਤੱਕ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਜਾਂਦੇ ਰਹੇ ਹਨ ਅਤੇ ਅਕਾਲੀ ਦਲ ਨੂੰ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਦੇ ਹਿੰਦੂ ਵੋਟਰਾਂ ਤੱਕ ਪਹੁੰਚ ਮਿਲ ਸਕਦੀ ਹੈ।

ਘੱਟੋ-ਘੱਟ ਇਹੋ ਉਹ ਸਿਧਾਂਤ ਹੈ ਜਿਸ ਨਾਲ ਇਸ ਹਫ਼ਤੇ ਪੰਜਾਬ ਲਈ ਚੋਣ ਜੰਗ ਦਾ ਆਗਾਜ਼ ਹੋਇਆ ਹੈ। ਅਤੇ ਫਿਰ ਖਡੂਰ ਸਾਹਿਬ ਤੋਂ ਕੱਟੜਪੰਥੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਹਨ, ਜੋ ਪਿਛਲੇ ਤਿੰਨ ਸਾਲਾਂ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਜਿਨ੍ਹਾਂ ਦੀ ਸਿਆਸੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਨਾਂ ਪਿਛਲੇ ਕੁਝ ਮਹੀਨਿਆਂ ਤੋਂ ਹਰ ਸਿਆਸੀ ਪਾਰਟੀ ਦੇ ਚੋਣ ਸਮੀਕਰਨਾਂ ਵਿੱਚ ਲਗਾਤਾਰ ਸਾਹਮਣੇ ਆ ਰਿਹਾ ਹੈ।

ਸਮੱਸਿਆ ਇਹ ਹੈ ਕਿ ਅਸਲ ਜ਼ਿੰਦਗੀ ਵਿੱਚ ਦਬਾਅ ਜਾਂ ਸੌਦੇਬਾਜ਼ੀ ਦੀ ਤਾਕਤ ਕਦੇ ਵੀ ਉਸ ਤਰ੍ਹਾਂ ਕੰਮ ਨਹੀਂ ਕਰਦੀ। ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੋਵੇਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ। 1980ਵਿਆਂ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਇੱਕ ਨੌਜਵਾਨ ਪ੍ਰਚਾਰਕ ਵਜੋਂ ਮੋਦੀ ਦੇ ਤਜਰਬਿਆਂ ਨੇ ਉਨ੍ਹਾਂ ਨੂੰ ਇਸ ਸਰਹੱਦੀ ਸੂਬੇ ਦੇ ਲੋਕਾਂ ਦੀ ਜਿਹੀ ਸਮਝ ਦਿੱਤੀ ਹੈ, ਉਹ ਭਾਜਪਾ ਵਿੱਚ ਸ਼ਾਇਦ ਹੀ ਕਿਸੇ ਹੋਰ ਕੋਲ ਹੋਵੇ। ਮੋਦੀ ਜਾਣਦੇ ਹਨ ਕਿ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਗੱਠਜੋੜ ਨੂੰ ਸਫ਼ਲ ਬਣਾਉਣ ਲਈ ਸਿਰਫ਼ ਜਾਤਾਂ (ਜਿਵੇਂ ਜੱਟ ਸਿੱਖ, ਦਲਿਤ ਸਿੱਖ, ਪੰਜਾਬੀ ਖੱਤਰੀ) ਜਾਂ ਧਰਮ (ਗੁਰਦੁਆਰਾ, ਮੰਦਰ, ਡੇਰਾ) ਦੇ ਹਿਸਾਬ-ਕਿਤਾਬ ਤੋਂ ਕਿਤੇ ਵੱਧ ਕੁਝ ਚਾਹੀਦਾ ਹੈ। ਉਹ ਜਾਣਦੇ ਹਨ ਕਿ ਮਹਿਜ਼ 13 ਸੰਸਦ ਮੈਂਬਰਾਂ ਵਾਲਾ ਅਤੇ ਲਗਪਗ ਨਾ-ਮਾਤਰ ਮੁਸਲਮਾਨ ਆਬਾਦੀ ਵਾਲਾ ਇਹ ਛੋਟਾ ਜਿਹਾ ਸੂਬਾ ਅੱਜ ਵੀ ਦੇਸ਼ ਦਾ ਮਾਹੌਲ ਪੁੱਠਾ-ਸਿੱਧਾ ਕਰਨ ਦੀ ਤਾਕਤ ਰੱਖਦਾ ਹੈ। ਇਹੀ ਕਾਰਨ ਹੈ ਕਿ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੂੰ ਇਸ ਸਾਲ ਫ਼ਰਵਰੀ ਵਿੱਚ ਲੁਧਿਆਣਾ ਆ ਕੇ ਇਹ ਮੰਨਣਾ ਪਿਆ ਕਿ “ਆਰ ਐੱਸ ਐੱਸ ਸਿੱਖ ਧਰਮ ਨੂੰ ਇੱਕ ਵੱਖਰਾ ਅਤੇ ਨਿਵੇਕਲਾ ਧਰਮ ਮੰਨਦੀ ਹੈ।”

ਟਰੰਪ ਵੀ ਇਹ ਗੱਲ ਜਾਣਦੇ ਹਨ ਕਿ ਪੰਜਾਬ ਵਿੱਚ ਕੁਝ ਤਾਂ ਖ਼ਾਸ ਹੈ, ਨਹੀਂ ਤਾਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦਾ ਉਹ ਇਤਰਾਜ਼ਯੋਗ ਇਸ਼ਤਿਹਾਰ, ਜਿਸ ਵਿੱਚ ਦਾੜ੍ਹੀ ਵਾਲੇ ਇੱਕ ਦੱਖਣੀ ਏਸ਼ਿਆਈ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ (“ਸਾਡੀਆਂ ਸੜਕਾਂ ਤੋਂ ਪਾਸੇ ਹੋ ਜਾਓ, ਇੰਨੀ ਜਲਦੀ ਵਾਪਸ ਨਾ ਲਿਆ ਜਾਂਦਾ। ਅਮਰੀਕੀ ਰਾਸ਼ਟਰਪਤੀ ਕੋਲ ਹੁਣ ਰੂਸ ਐਕਟ ’ਤੇ ਦਸਤਖ਼ਤ ਕਰਨ ਜਾਂ ਨਾ ਕਰਨ ਬਾਰੇ ਫ਼ੈਸਲਾ ਲੈਣ ਲਈ ਸਿਰਫ਼ ਨੌਂ ਦਿਨ ਬਚੇ ਹਨ।

ਉਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਭਾਰਤੀਆਂ ਨੂੰ ਭਾਵੇਂ ਆਪਸ ਵਿੱਚ ਲੜਨ-ਭਿੜਨ ਅਤੇ ਬਹਿਸ ਕਰਨ ਦਾ ਕਿੰਨਾ ਵੀ ਸ਼ੌਕ ਕਿਉਂ ਨਾ ਹੋਵੇ (ਭਾਵੇਂ ਇਹ ਪੰਜਾਬ ਦੇ ਖੇਤਾਂ ਵਿੱਚ ਗਾਵਾਂ ਦੇ ਰੱਜ ਕੇ ਘਰ ਪਰਤਣ ਤੱਕ ਆਪਸ ਵਿੱਚ ਬਹਿਸਣਾ ਹੋਵੇ ਜਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਨੂੰ ਅਤੇ ਕਿਉਂ ਵੋਟ ਪਾਈ ਜਾਵੇ, ਇਸ ਬਾਰੇ ਤਿੱਖੀ ਖਿੱਚੋਤਾਣ ਹੋਵੇ) ਪਰ ਜਦੋਂ ਵੀ ਗੱਲ ਦੇਸ਼ ਦੀ ਵਿਦੇਸ਼ ਨੀਤੀ ਦੀ ਆਉਂਦੀ ਹੈ ਤਾਂ ਨਹਿਰੂ ਤੋਂ ਲੈ ਕੇ ਵਾਜਪਾਈ, ਮਨਮੋਹਨ ਸਿੰਘ ਅਤੇ ਮੋਦੀ ਤੱਕ, ਦੇਸ਼ ਦੇ ਕੋਨੇ-ਕੋਨੇ ਤੋਂ ਸਾਰੇ ਭਾਰਤੀ ਦਿੱਲੀ ਵਿੱਚ ਆਪਣੀ ਸਰਕਾਰ ਦੇ ਮਗਰ ਚੱਟਾਨ ਵਾਂਗ ਇੱਕਜੁੱਟ ਹੋ ਕੇ ਖੜ੍ਹੇ ਹੋ ਜਾਂਦੇ ਹਨ।

ਮੌਸਮ📍 ਪੰਜਾਬ

ਪੰਜਾਬ ਤੇ ਹਰਿਆਣਾ ਵਿੱਚੋਂ ਮੌਨਸੂਨ ਦੀ ਵਾਪਸੀ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚੋਂ ਦੱਖਣੀ-ਪੱਛਮੀ ਮੌਨਸੂਨ ਨੇ ਵਾਪਸੀ ਕਰ ਲਈ ਹੈ। ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਅਗਲੇ ਕੁਝ ਦਿਨ ਮੌਸਮ ਸਾਫ਼ ਰਹੇਗਾ।
ਪੰਜਾਬ ਤੇ ਹਰਿਆਣਾ ਵਿੱਚੋਂ ਮੌਨਸੂਨ ਦੀ ਵਾਪਸੀ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚੋਂ ਦੱਖਣੀ-ਪੱਛਮੀ ਮੌਨਸੂਨ ਨੇ ਵਾਪਸੀ ਕਰ ਲਈ ਹੈ।

ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਅਗਲੇ ਕੁਝ ਦਿਨ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਦਿਨ ਸਮੇਂ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ। ਇਸ ਵਾਰ ਪੰਜਾਬ ਤੇ ਹਰਿਆਣਾ ਵਿੱਚ ਮੌਨਸੂਮ ਮੱਠਾ ਰਿਹਾ ਹੈ, ਜਿਸ ਕਰਕੇ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਆਮ ਨਾਲੋਂ ਘੱਟ ਮੀਂਹ ਪਿਆ। ਪੰਜਾਬ ਵਿੱਚ ਆਮ ਨਾਲੋਂ 36 ਫ਼ੀਸਦ, ਹਰਿਆਣਾ ਵਿੱਚ 24 ਫ਼ੀਸਦ ਅਤੇ ਚੰਡੀਗੜ੍ਹ ਵਿੱਚ 14 ਫ਼ੀਸਦ ਘੱਟ ਮੀਂਹ ਪਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਮ ਤੌਰ ’ਤੇ ਮੌਨਸੂਨ ਦੌਰਾਨ 419.2 ਐੱਮ ਐੱਮ ਮੀਂਹ ਪੈਂਦਾ ਹੈ। ਇਸ ਵਾਰ ਪੰਜਾਬ ਵਿੱਚ ਆਮ ਨਾਲੋਂ 36 ਫ਼ੀਸਦ ਘੱਟ 267.8 ਐੱਮ ਐੱਮ ਮੀਂਹ ਪਿਆ। ਹਰਿਆਣਾ ਵਿੱਚ ਆਮ ਤੌਰ ’ਤੇ ਮੌਨਸੂਨ ਦੌਰਾਨ 413 ਐੱਮ ਐੱਮ ਮੀਂਹ ਪੈਂਦਾ ਹੈ, ਪਰ ਇਸ ਵਾਰ 24 ਫ਼ੀਸਦ ਘੱਟ 312.9 ਐੱਮ ਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 821.7 ਐੱਮ ਐੱਮ ਮੀਂਹ ਪੈਂਦਾ ਹੈ, ਜਦੋਂ ਕਿ ਇਸ ਵਾਰ 14 ਫ਼ੀਸਦ ਘੱਟ 708.1 ਐੱਮ ਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚੋਂ ਮੌਨਸੂਨ ਨੇ ਵਾਪਸੀ ਸ਼ੁਰੂ ਕਰ ਦਿੱਤੀ ਹੈ। ਹੁਣ ਅਗਲੇ 3-4 ਦਿਨ ਮੌਸਮ ਸਾਫ ਰਹੇਗਾ। ਇਸ ਦੌਰਾਨ ਦਿਨ ਸਮੇਂ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ।