ਪੰਜਾਬ📍 ਪੰਜਾਬ
ਹਰ ਸਾਲ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ 'ਤੇ ਕਈ ਸੂਬਿਆਂ ਵਿੱਚ ਡ੍ਰਾਈ ਡੇ ਐਲਾਨਿਆ ਜਾਂਦਾ ਹੈ। ਜਾਣੋ, ਡ੍ਰਾਈ ਡੇ ਦਾ ਗਾਂਧੀ ਜਯੰਤੀ ਨਾਲ ਕੀ ਸਬੰਧ ਹੈ।
ਹਰ ਸਾਲ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ 'ਤੇ ਕਈ ਸੂਬਿਆਂ ਵਿੱਚ ਡ੍ਰਾਈ ਡੇ ਐਲਾਨਿਆ ਜਾਂਦਾ ਹੈ। ਜਾਣੋ, ਡ੍ਰਾਈ ਡੇ ਦਾ ਗਾਂਧੀ ਜਯੰਤੀ ਨਾਲ ਕੀ ਸਬੰਧ ਹੈ।
ਹਰ ਸਾਲ 2 ਅਕਤੂਬਰ ਨੂੰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸ਼ਰਾਬ ਦੀਆਂ ਦੁਕਾਨਾਂ, ਬਾਰ ਅਤੇ ਰੈਸਟੋਰੈਂਟਾਂ ਵਿੱਚ ਸ਼ਰਾਬ ਦੀ ਵਿਕਰੀ ਬੰਦ ਰਹਿੰਦੀ ਹੈ। ਪਰ ਸਵਾਲ ਇਹ ਹੈ ਕਿ ਆਖ਼ਰ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਡ੍ਰਾਈ ਡੇ ਕਿਉਂ ਹੁੰਦਾ ਹੈ? ਇਸ ਦਾ ਜਵਾਬ ਬਾਪੂ ਦੇ ਵਿਚਾਰਾਂ ਅਤੇ ਸੰਵਿਧਾਨ ਦੀ ਸੋਚ, ਦੋਵਾਂ ਵਿੱਚ ਲੁਕਿਆ ਹੋਇਆ ਹੈ।
ਡ੍ਰਾਈ ਡੇ ਉਹ ਦਿਨ ਹੁੰਦਾ ਹੈ, ਜਦੋਂ ਕਿਸੇ ਇਲਾਕੇ ਵਿੱਚ ਸ਼ਰਾਬ ਦੀ ਵਿਕਰੀ ਅਤੇ ਪਰੋਸਣ ‘ਤੇ ਪਾਬੰਦੀ ਹੁੰਦੀ ਹੈ। ਇਹ ਪਾਬੰਦੀ ਆਮ ਤੌਰ ‘ਤੇ 24 ਘੰਟਿਆਂ ਲਈ ਹੁੰਦੀ ਹੈ। ਇਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ, ਬਾਰ, ਪੱਬ ਅਤੇ ਰੈਸਟੋਰੈਂਟ ਸ਼ਰਾਬ ਨਹੀਂ ਵੇਚ ਸਕਦੇ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਲਾਇਸੈਂਸ ਰੱਦ ਹੋ ਸਕਦਾ ਹੈ ਅਤੇ ਜੁਰਮਾਨਾ ਲੱਗਣ ਦੇ ਨਾਲ-ਨਾਲ ਹੋਰ ਕਾਰਵਾਈ ਵੀ ਹੋ ਸਕਦੀ ਹੈ।
ਗਾਂਧੀ ਜਯੰਤੀ ਤੋਂ ਇਲਾਵਾ ਸੁਤੰਤਰਤਾ ਦਿਵਸ (15 ਅਗਸਤ) ਅਤੇ ਗਣਤੰਤਰ ਦਿਵਸ (26 ਜਨਵਰੀ) ‘ਤੇ ਵੀ ਜ਼ਿਆਦਾਤਰ ਸੂਬਿਆਂ ਵਿੱਚ ਡ੍ਰਾਈ ਡੇ ਹੁੰਦਾ ਹੈ। ਚੋਣਾਂ ਦੇ ਦਿਨਾਂ, ਵੋਟਾਂ ਦੀ ਗਿਣਤੀ ਅਤੇ ਕੁਝ ਵੱਡੇ ਤਿਉਹਾਰਾਂ ‘ਤੇ ਵੀ ਸ਼ਰਾਬ ਦੀ ਵਿਕਰੀ ‘ਤੇ ਅਜਿਹੀ ਪਾਬੰਦੀ ਲਗਾਈ ਜਾਂਦੀ ਹੈ।
ਮਹਾਤਮਾ ਗਾਂਧੀ ਸ਼ਰਾਬ ਨੂੰ ਸਮਾਜ ਦੀਆਂ ਸਭ ਤੋਂ ਵੱਡੀਆਂ ਬੁਰਾਈਆਂ ਵਿੱਚੋਂ ਇੱਕ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸ਼ਰਾਬ ਇਨਸਾਨ ਦੀ ਸੋਚਣ-ਸਮਝਣ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ। ਇਹ ਪਰਿਵਾਰਾਂ ਨੂੰ ਬਰਬਾਦ ਕਰਦੀ ਹੈ ਅਤੇ ਗ਼ਰੀਬ ਵਿਅਕਤੀ ਨੂੰ ਹੋਰ ਗ਼ਰੀਬ ਬਣਾ ਦਿੰਦੀ ਹੈ। ਉਨ੍ਹਾਂ ਨੇ ਆਜ਼ਾਦੀ ਦੀ ਲਹਿਰ ਦੌਰਾਨ ਨਸ਼ਾਬੰਦੀ ਨੂੰ ਅੰਦੋਲਨ ਦਾ ਅਹਿਮ ਹਿੱਸਾ ਬਣਾਇਆ ਸੀ।
ਅਸਹਿਯੋਗ ਅੰਦੋਲਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਦੇ ਸਾਹਮਣੇ ਧਰਨੇ ਦਿੱਤੇ ਗਏ ਸਨ। ਮਹਾਤਮਾ ਗਾਂਧੀ ਦੇ ਪ੍ਰੋਗਰਾਮ ਵਿੱਚ ਵੀ ਨਸ਼ਾਬੰਦੀ ਨੂੰ ਸ਼ਾਮਲ ਕੀਤਾ ਗਿਆ ਸੀ।
ਆਜ਼ਾਦੀ ਦੀ ਲਹਿਰ ਦੌਰਾਨ ਬਾਪੂ ਨੇ ਨਸ਼ਾਬੰਦੀ ਨੂੰ ਅੰਦੋਲਨ ਦਾ ਅਹਿਮ ਹਿੱਸਾ ਬਣਾਇਆ ਸੀ।
ਮਹਾਤਮਾ ਗਾਂਧੀ ਦੇ ਨਾਂ ‘ਤੇ ਇਹ ਗੱਲ ਵੀ ਅਕਸਰ ਦੁਹਰਾਈ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਸਮੇਂ ਲਈ ਦੇਸ਼ ਦੀ ਸੱਤਾ ਮਿਲਦੀ, ਤਾਂ ਉਹ ਸਭ ਤੋਂ ਪਹਿਲਾਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਉਂਦੇ। ਹਾਲਾਂਕਿ, ਇਸ ਗੱਲ ਦਾ ਮੁੱਖ ਭਾਵ ਇਹੀ ਹੈ ਕਿ ਉਹ ਸ਼ਰਾਬ ਦੇ ਸਖ਼ਤ ਖ਼ਿਲਾਫ਼ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਵਿਚਾਰਾਂ ਦਾ ਸਨਮਾਨ ਕਰਨ ਲਈ ਗਾਂਧੀ ਜਯੰਤੀ ‘ਤੇ ਸ਼ਰਾਬ ਦੀ ਵਿਕਰੀ ਬੰਦ ਰੱਖਣ ਦੀ ਪਰੰਪਰਾ ਬਣੀ।
ਭਾਰਤੀ ਸੰਵਿਧਾਨ ਦੇ ਅਨੁਛੇਦ 47 ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਤਹਿਤ ਕਿਹਾ ਗਿਆ ਹੈ ਕਿ ਸਰਕਾਰ ਨਸ਼ੀਲੀ ਸ਼ਰਾਬ ਅਤੇ ਸਿਹਤ ਲਈ ਹਾਨੀਕਾਰਕ ਨਸ਼ੀਲੇ ਪਦਾਰਥਾਂ ਦੇ ਸੇਵਨ ‘ਤੇ ਰੋਕ ਲਗਾਉਣ ਦੀ ਦਿਸ਼ਾ ਵਿੱਚ ਕੰਮ ਕਰੇ। ਇਹ ਕੋਈ ਸਿੱਧੇ ਤੌਰ ‘ਤੇ ਲਾਗੂ ਹੋਣ ਵਾਲਾ ਕਾਨੂੰਨ ਨਹੀਂ ਹੈ, ਸਗੋਂ ਸਰਕਾਰਾਂ ਲਈ ਇੱਕ ਦਿਸ਼ਾ-ਨਿਰਦੇਸ਼ ਹੈ। ਇਸ ਵਿੱਚ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ।
ਸੰਵਿਧਾਨ ਅਨੁਸਾਰ ਸ਼ਰਾਬ ਦਾ ਮਾਮਲਾ ਰਾਜ ਸੂਚੀ ਦਾ ਵਿਸ਼ਾ ਹੈ। ਇਸ ਦਾ ਮਤਲਬ ਹੈ ਕਿ ਸ਼ਰਾਬ ਦੀ ਵਿਕਰੀ, ਲਾਇਸੈਂਸ ਅਤੇ ਡ੍ਰਾਈ ਡੇ ਤੈਅ ਕਰਨ ਦਾ ਅਧਿਕਾਰ ਸੂਬਾ ਸਰਕਾਰਾਂ ਕੋਲ ਹੁੰਦਾ ਹੈ। ਇਸ ਲਈ ਪੂਰੇ ਦੇਸ਼ ਵਿੱਚ ਇੱਕੋ ਜਿਹਾ ਨਿਯਮ ਲਾਗੂ ਨਹੀਂ ਹੁੰਦਾ।
ਜ਼ਿਆਦਾਤਰ ਸੂਬਿਆਂ ਵਿੱਚ ਗਾਂਧੀ ਜਯੰਤੀ ‘ਤੇ ਡ੍ਰਾਈ ਡੇ ਹੁੰਦਾ ਹੈ। ਹਾਲਾਂਕਿ, ਕੁਝ ਸੂਬਿਆਂ ਜਾਂ ਸ਼ਹਿਰਾਂ ਵਿੱਚ ਵਿਸ਼ੇਸ਼ ਛੋਟਾਂ ਜਾਂ ਵੱਖਰੇ ਨਿਯਮ ਹੋ ਸਕਦੇ ਹਨ। ਹਰ ਸੂਬੇ ਦੀ ਆਬਕਾਰੀ ਨੀਤੀ ਤਹਿਤ ਡ੍ਰਾਈ ਡੇ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ।
ਇਸ ਲਈ ਤੁਹਾਡੇ ਸ਼ਹਿਰ ਵਿੱਚ 2 ਅਕਤੂਬਰ ਨੂੰ ਕੀ ਨਿਯਮ ਲਾਗੂ ਹੈ, ਇਹ ਜਾਣਨ ਲਈ ਸੂਬੇ ਦੇ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਦੇਖਣਾ ਸਭ ਤੋਂ ਭਰੋਸੇਯੋਗ ਤਰੀਕਾ ਹੈ।
ਬਾਪੂ ਦੇ ਅਸਹਿਯੋਗ ਅੰਦੋਲਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਦੇ ਸਾਹਮਣੇ ਧਰਨੇ ਦਿੱਤੇ ਗਏ ਸਨ।
ਕੁਝ ਸੂਬਿਆਂ ਵਿੱਚ ਪੂਰੇ ਸਾਲ ਸ਼ਰਾਬਬੰਦੀ ਲਾਗੂ ਰਹਿੰਦੀ ਹੈ। ਮਹਾਤਮਾ ਗਾਂਧੀ ਦਾ ਗ੍ਰਹਿ ਸੂਬਾ ਗੁਜਰਾਤ ਇਸ ਦੀ ਸਭ ਤੋਂ ਪੁਰਾਣੀਆਂ ਉਦਾਹਰਣਾਂ ਵਿੱਚੋਂ ਇੱਕ ਹੈ, ਜਿੱਥੇ ਲੰਬੇ ਸਮੇਂ ਤੋਂ ਸ਼ਰਾਬਬੰਦੀ ਲਾਗੂ ਹੈ। ਬਿਹਾਰ ਵਿੱਚ ਅਪ੍ਰੈਲ 2016 ਤੋਂ ਸ਼ਰਾਬਬੰਦੀ ਲਾਗੂ ਹੈ। ਨਾਗਾਲੈਂਡ ਵਿੱਚ ਵੀ ਸ਼ਰਾਬ ‘ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਲਾਗੂ ਰਿਹਾ ਹੈ। ਲਕਸ਼ਦੀਪ ਵਿੱਚ ਵੀ ਸ਼ਰਾਬ ਦੀ ਵਿਕਰੀ ‘ਤੇ ਸਖ਼ਤ ਪਾਬੰਦੀਆਂ ਹਨ। ਇਨ੍ਹਾਂ ਥਾਵਾਂ ‘ਤੇ 2 ਅਕਤੂਬਰ ਲਈ ਵੱਖਰੇ ਤੌਰ ‘ਤੇ ਡ੍ਰਾਈ ਡੇ ਐਲਾਨਣ ਦੀ ਲੋੜ ਨਹੀਂ ਪੈਂਦੀ।
ਸ਼ਰਾਬ ਤੋਂ ਮਿਲਣ ਵਾਲਾ ਆਬਕਾਰੀ ਮਾਲੀਆ ਸੂਬਿਆਂ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹੁੰਦਾ ਹੈ। ਇਸੇ ਕਾਰਨ ਪੂਰੀ ਤਰ੍ਹਾਂ ਸ਼ਰਾਬਬੰਦੀ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਕੁਝ ਲੋਕ ਇਸ ਨੂੰ ਸਮਾਜਿਕ ਸੁਧਾਰ ਵੱਲ ਇੱਕ ਕਦਮ ਮੰਨਦੇ ਹਨ, ਜਦਕਿ ਦੂਜੇ ਪਾਸੇ ਕੁਝ ਲੋਕ ਇਸ ਨੂੰ ਸਰਕਾਰੀ ਮਾਲੀਏ ਦੇ ਨੁਕਸਾਨ ਅਤੇ ਗ਼ੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਵਧਾਵਾ ਮਿਲਣ ਦੇ ਖ਼ਤਰੇ ਨਾਲ ਜੋੜਦੇ ਹਨ।
2 ਅਕਤੂਬਰ ਸਿਰਫ਼ ਗਾਂਧੀ ਜਯੰਤੀ ਹੀ ਨਹੀਂ ਹੈ। ਸੰਯੁਕਤ ਰਾਸ਼ਟਰ ਨੇ ਸਾਲ 2007 ਵਿੱਚ ਇਸ ਦਿਨ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਐਲਾਨਿਆ ਸੀ। ਭਾਰਤ ਵਿੱਚ ਇਹ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਵੀ ਹੈ। ਇਸ ਦਿਨ ਨੂੰ ਰਾਸ਼ਟਰੀ ਛੁੱਟੀ ਵਜੋਂ ਸਨਮਾਨ ਅਤੇ ਸਾਦਗੀ ਨਾਲ ਮਨਾਉਣ ਦੀ ਸੋਚ ਵੀ ਡ੍ਰਾਈ ਡੇ ਨਾਲ ਜੁੜੀ ਹੋਈ ਹੈ।
02/10/2026
ਪੰਜਾਬ📍 ਪੰਜਾਬ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੱਕ ਦੋ ਰੋਜ਼ਾ ਰੋਸ ਮਾਰਚ ਸ਼ੁਰੂ ਹੋਇਆ।
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੱਕ ਦੋ ਰੋਜ਼ਾ ਰੋਸ ਮਾਰਚ ਸ਼ੁਰੂ ਹੋਇਆ।
ਰੋਸ ਮਾਰਚ ਵਿੱਚ ਕੌਮੀ ਇਨਸਾਫ ਮੋਰਚਾ ਦੇ ਬਾਪੂ ਗੁਰਚਰਨ ਸਿੰਘ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਅਤੇ ਸਾਬਕਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਕਈ ਆਗੂ ਪਹੁੰਚੇ। ਆਗੂਆਂ ਨੇ ਕਿਹਾ ਕਿ ਮਾਰਚ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸਰਕਾਰਾਂ ਤੱਕ ਆਪਣੀ ਮੰਗ ਪਹੁੰਚਾਉਣਾ ਹੈ।
ਇਹ ਰੋਸ ਮਾਰਚ ਫਤਹਿਗੜ੍ਹ ਸਾਹਿਬ ਤੋਂ ਰਵਾਨਾ ਹੋ ਕੇ ਪਟਿਆਲਾ ਅਤੇ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਸੰਗਰੂਰ ਪਹੁੰਚੇਗਾ। ਇੱਥੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। ਸ਼ਨੀਵਾਰ ਸਵੇਰੇ ਅਰਦਾਸ ਉਪਰੰਤ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਵੇਗਾ ਅਤੇ ਉੱਥੇ ਇਸ ਦਾ ਸਮਾਪਨ ਕੀਤਾ ਜਾਵੇਗਾ।
ਕੌਮੀ ਇਨਸਾਫ ਮੋਰਚਾ ਦੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਕਈ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਜਥੇਬੰਦੀਆਂ ਅਨੁਸਾਰ ਕੁਝ ਬੰਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਪਰ ਅਜੇ ਤੱਕ ਉਨ੍ਹਾਂ ਦੀ ਰਿਹਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਨੂੰ ਮਿਲਣ ਲਈ ਪੈਰੋਲ ਨਾ ਮਿਲਣਾ ਵੀ ਗੰਭੀਰ ਮਸਲਾ ਹੈ। ਇਸ ਲਈ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬੇਹੱਦ ਅਹਿਮ ਹੈ। ਸਾਰੀਆਂ ਜਥੇਬੰਦੀਆਂ ਦੀ ਮੰਗ ਹੈ ਕਿ ਜਿਨ੍ਹਾਂ ਬੰਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਲੋਕਾਂ ਨੂੰ ਇਸ ਮੁੱਦੇ ਪ੍ਰਤੀ ਜਾਗਰੂਕ ਕਰਨ ਅਤੇ ਲੋਕ ਲਹਿਰ ਖੜ੍ਹੀ ਕਰਨ ਦੇ ਉਦੇਸ਼ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਹੈ।
ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਵੱਖ-ਵੱਖ ਜਥੇਬੰਦੀਆਂ ਦੀ ਏਕਤਾ ਜ਼ਰੂਰੀ ਹੈ। ਮਾਰਚ ਦੌਰਾਨ ਆਯੋਜਕਾਂ ਵੱਲੋਂ ਸੰਗਤ ਨੂੰ ਸ਼ਾਂਤਮਈ ਅਤੇ ਅਨੁਸ਼ਾਸਨ ਨਾਲ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।
02/10/2026
ਪੰਜਾਬ📍 ਪੰਜਾਬ
ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਵਿੱਚ ਬੱਚਿਆਂ ਦੀ ਭਲਾਈ ਲਈ 433 ਕਰੋੜ ਰੁਪਏ ਦਾ ਬਜਟ ਰੱਖਿਆ ਹੈ। 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਨੂੰ ਮਿਲ ਰਹੀ ਵਿੱਤੀ ਸਹਾਇਤਾ।
ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਵਿੱਚ ਬੱਚਿਆਂ ਦੀ ਭਲਾਈ ਲਈ 433 ਕਰੋੜ ਰੁਪਏ ਦਾ ਬਜਟ ਰੱਖਿਆ ਹੈ। 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਨੂੰ ਮਿਲ ਰਹੀ ਵਿੱਤੀ ਸਹਾਇਤਾ।
ਪੰਜਾਬ ਸਰਕਾਰ ਵੱਲੋਂ ਸਹਾਰੇ ਦੀ ਲੋੜ ਵਾਲੇ ਆਸ਼ਰਿਤ ਅਤੇ ਅਨਾਥ ਬੱਚਿਆਂ ਦੀ ਦੇਖਭਾਲ, ਸੁਰੱਖਿਆ ਅਤੇ ਉੱਜਵਲ ਭਵਿੱਖ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2026-27 ਦੌਰਾਨ ਬੱਚਿਆਂ ਦੀ ਭਲਾਈ ਲਈ ਕਰੀਬ 433 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ।
ਮੰਤਰੀ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਹੁਣ ਤੱਕ ਆਸ਼ਰਿਤ ਅਤੇ ਅਨਾਥ ਬੱਚਿਆਂ ਲਈ ਕਰੀਬ 218 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਬੱਚਿਆਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਅਤੇ ਹੋਰ ਲੋੜੀਂਦੇ ਲਾਭ ਮਿਲ ਸਕਣ।
ਡਾ. ਬਲਜੀਤ ਕੌਰ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਰੀਬ 2.45 ਲੱਖ ਆਸ਼ਰਿਤ ਅਤੇ ਅਨਾਥ ਬੱਚਿਆਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਸਹਾਇਤਾ ਬੱਚਿਆਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਿੱਖਿਆ ਜਾਰੀ ਰੱਖਣ ਅਤੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੋ ਰਹੀ ਹੈ।
ਮੰਤਰੀ ਨੇ ਕਿਹਾ ਕਿ ਹਰ ਬੱਚਾ ਪਿਆਰ, ਸਹਾਰੇ, ਸਨਮਾਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਮੌਕੇ ਦਾ ਹੱਕਦਾਰ ਹੈ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਅਤੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਮਾਤਾ-ਪਿਤਾ ਸਰੀਰਕ ਜਾਂ ਮਾਨਸਿਕ ਤੌਰ ’ਤੇ ਅਸਮਰੱਥ ਹੋਣ ਕਾਰਨ ਪਰਿਵਾਰ ਦੀ ਦੇਖਭਾਲ ਕਰਨ ਦੇ ਯੋਗ ਨਹੀਂ ਹਨ।
ਸਰਕਾਰ ਵੱਲੋਂ ਅਜਿਹੇ ਬੱਚਿਆਂ ਨੂੰ ਨਿਰਵਿਘਨ, ਪਾਰਦਰਸ਼ੀ ਅਤੇ ਸਮੇਂ ਸਿਰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਇਹ ਉਪਰਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਅਹਿਮ ਕਦਮ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਬੱਚਾ ਆਪਣੇ ਹਾਲਾਤਾਂ ਕਾਰਨ ਸਿੱਖਿਆ, ਸੁਰੱਖਿਆ ਅਤੇ ਵਿਕਾਸ ਦੇ ਮੌਕਿਆਂ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਮਾਹੌਲ ਸਿਰਜਣ ਲਈ ਵਚਨਬੱਧ ਹੈ, ਜਿੱਥੇ ਹਰ ਬੱਚੇ ਨੂੰ ਸੁਰੱਖਿਅਤ ਬਚਪਨ, ਸਨਮਾਨਪੂਰਵਕ ਜੀਵਨ ਅਤੇ ਆਪਣੀ ਪ੍ਰਤਿਭਾ ਨਿਖਾਰਨ ਲਈ ਬਰਾਬਰ ਦੇ ਮੌਕੇ ਮਿਲ ਸਕਣ।
ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਸਰਕਾਰ ਬੱਚਿਆਂ ਦੀ ਭਲਾਈ ਲਈ ਸੰਵੇਦਨਸ਼ੀਲ ਪਹੁੰਚ ਨਾਲ ਨਿਰੰਤਰ ਕੰਮ ਕਰਦੀ ਰਹੇਗੀ ਅਤੇ ਹਰ ਬੱਚੇ ਨੂੰ ਮਜ਼ਬੂਤ ਭਵਿੱਖ ਵੱਲ ਵਧਣ ਲਈ ਲੋੜੀਂਦਾ ਸਹਾਰਾ ਦੇਣ ਲਈ ਯਤਨ ਜਾਰੀ ਰੱਖੇਗੀ।
02/10/2026
ਪੰਜਾਬ📍 ਪੰਜਾਬ
ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਦਲਿਤ ਨੌਜਵਾਨ ਸਨਮਦੀਪ ਸਿੰਘ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਦਲਿਤ ਨੌਜਵਾਨ ਸਨਮਦੀਪ ਸਿੰਘ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਸਨਮਦੀਪ ਸਿੰਘ ਨੇ 26 ਸਤੰਬਰ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ। ਭਾਜਪਾ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਨੇ ਪਰਿਵਾਰ ਦੀ ਸਹਿਮਤੀ ਅਤੇ ਮੌਜੂਦਗੀ ਤੋਂ ਬਿਨਾਂ ਉਸ ਦੀ ਲਾਸ਼ ਦਾ ਸਸਕਾਰ ਕਰ ਦਿੱਤਾ।
ਚੰਡੀਗੜ੍ਹ ਸਥਿਤ ਭਾਜਪਾ ਦੇ ਸੂਬਾ ਮੁੱਖ ਦਫ਼ਤਰ ਵਿਖੇ ਪੀੜਤ ਪਰਿਵਾਰ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੋਸ਼ ਲਗਾਇਆ ਕਿ ਇਹ ਘਟਨਾ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦਰਸਾਉਂਦੀ ਹੈ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦਲਿਤ ਪਰਿਵਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਅਤੇ ਭਾਜਪਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਮਨ ਬਾਜਵਾ ਵੀ ਮੌਜੂਦ ਸਨ। ਪੀੜਤ ਪਰਿਵਾਰ ਦੇ ਮੈਂਬਰਾਂ, ਜਿਨ੍ਹਾਂ ਵਿੱਚ ਸਨਮਦੀਪ ਸਿੰਘ ਦੇ ਭਰਾ ਰਵੀ ਸਿੰਘ, ਪਿਤਾ ਪਰਮਜੀਤ ਸਿੰਘ ਅਤੇ ਚਚੇਰੇ ਭਰਾ ਵਿਕਰਮਜੀਤ ਸਿੰਘ ਸ਼ਾਮਲ ਸਨ, ਨੇ ਘਟਨਾ ਸਬੰਧੀ ਆਪਣਾ ਪੱਖ ਰੱਖਿਆ।
ਕੇਵਲ ਸਿੰਘ ਢਿੱਲੋਂ ਨੇ ਕਿਹਾ, “ਪੰਜਾਬ ਇਸ ਸਮੇਂ ਬਹੁਤ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਸਾਨੂੰ ‘ਆਪ’ ਸਰਕਾਰ ਦੇ ਅਧੀਨ ਦਲਿਤਾਂ ਨਾਲ ਅੱਤਿਆਚਾਰ ਅਤੇ ਵਿਤਕਰੇ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਇੱਥੋਂ ਤੱਕ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਨਾਲ ਸਬੰਧਤ ਹਨ, ਫਿਰ ਵੀ ਜ਼ਿਲ੍ਹੇ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਾਨੂੰਨ-ਵਿਵਸਥਾ ਦੀ ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ ਇੱਕ ਪੀੜਤ ਦਾ ਸਸਕਾਰ ਵੀ ਉਸ ਦੇ ਆਪਣੇ ਪਿੰਡ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਨਹੀਂ ਹੋਣ ਦਿੱਤਾ ਗਿਆ। ਪੁਲਿਸ ਨੇ ਪਰਿਵਾਰ ਦੀ ਗੈਰ-ਮੌਜੂਦਗੀ ਅਤੇ ਸਹਿਮਤੀ ਤੋਂ ਬਿਨਾਂ ਲਾਸ਼ ਦਾ ਸਸਕਾਰ ਕਰ ਦਿੱਤਾ ਅਤੇ ਇੱਥੋਂ ਤੱਕ ਕਿ ਪੀੜਤ ਦੀ ਮਾਂ ਨੂੰ ਵੀ ਪੁਲਿਸ ਆਪਣੇ ਨਾਲ ਲੈ ਗਈ। ਪੁਲਿਸ ‘ਆਪ’ ਮੰਤਰੀ ਅਮਨ ਅਰੋੜਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ, ਜੋ ਸਰਪੰਚ ਦੇ ਕਰੀਬੀ ਹਨ।”
ਢਿੱਲੋਂ ਨੇ ਕਿਹਾ ਕਿ ਭਾਜਪਾ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਤੋਂ “ਅੱਖਾਂ ਬੰਦ ਕਰ ਲਈਆਂ ਹਨ”। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਘਟਨਾ ਦੀ ਪੂਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪੀੜਤ ਦੀ ਮਾਂ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਅਤੇ ਉਸ ਨੂੰ ਪਰਿਵਾਰ ਕੋਲ ਵਾਪਸ ਲਿਆਉਣ ਦੀ ਮੰਗ ਵੀ ਕੀਤੀ ਗਈ ਹੈ।
ਪੀੜਤ ਪਰਿਵਾਰ ਮੁਤਾਬਕ, ਪੇਸ਼ੇ ਤੋਂ ਰਾਜ ਮਿਸਤਰੀ ਸਨਮਦੀਪ ਦਾ ਪਿੰਡ ਦੇ ਸਰਪੰਚ, ਜੋ ‘ਆਪ’ ਨਾਲ ਸਬੰਧਤ ਦੱਸਿਆ ਗਿਆ ਹੈ, ਨਾਲ ਪੁਰਾਣਾ ਵਿਵਾਦ ਚੱਲ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸ ਵਿਵਾਦ ਨਾਲ ਜੁੜੇ ਲਗਾਤਾਰ ਦਬਾਅ ਅਤੇ ਕਥਿਤ ਤੌਰ ’ਤੇ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਸਨਮਦੀਪ ਨੇ ਆਪਣੇ ਘਰ ਵਿੱਚ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਇਸ ਤੋਂ ਬਾਅਦ ਸੰਗਰੂਰ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪ੍ਰੈੱਸ ਕਾਨਫਰੰਸ ਦੌਰਾਨ ਵਿਕਰਮਜੀਤ ਸਿੰਘ ਨੇ ਕਿਹਾ, “ਸਰਪੰਚ ਨਾਲ ਇਹ ਵਿਵਾਦ 2019 ਤੋਂ ਚੱਲ ਰਿਹਾ ਹੈ। ਉਸ ਸਮੇਂ ਰਵੀ ਦਾ ਮੋਬਾਈਲ ਫੋਨ ਸਰਪੰਚ ਦੇ ਨੇੜੇ ਡਿੱਗ ਗਿਆ ਸੀ। ਜਦੋਂ ਉਹ ਆਪਣਾ ਫੋਨ ਲੈਣ ਲਈ ਸਰਪੰਚ ਕੋਲ ਗਿਆ ਤਾਂ ਉਸ ਨਾਲ ਕਥਿਤ ਤੌਰ ’ਤੇ ਅਪਮਾਨਜਨਕ ਸ਼ਬਦ ਵਰਤੇ ਗਏ ਅਤੇ ਉਸ ’ਤੇ ਸਰੀਰਕ ਹਮਲਾ ਵੀ ਕੀਤਾ ਗਿਆ। ਸਰਪੰਚ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲਿਸ ਨੇ ਬਾਅਦ ਵਿੱਚ ਸਾਡੇ ਪਰਿਵਾਰ ਦੇ ਸੱਤ ਮੈਂਬਰਾਂ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ ਕਰ ਦਿੱਤਾ, ਜੋ ਸਾਡੀ ਪਹਿਲੀ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਸੀ। ਸਨਮਦੀਪ ਨੇ ਵੀ ਇਸ ਮਾਮਲੇ ਦੇ ਸਬੰਧ ਵਿੱਚ ਕੁਝ ਸਮਾਂ ਜੇਲ੍ਹ ਵਿੱਚ ਬਿਤਾਇਆ ਸੀ।”
ਪੀੜਤ ਪਰਿਵਾਰ ਨੇ ਕਿਹਾ, “ਅਸੀਂ ਸਨਮਦੀਪ ਦੀ ਲਾਸ਼ ਨੂੰ ਪੰਜ ਦਿਨਾਂ ਤੱਕ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਰਹੇ। ਸਾਡੀ ਮੰਗ ਸੀ ਕਿ ਸਰਪੰਚ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਢੁਕਵੀਆਂ ਧਾਰਾਵਾਂ ਤਹਿਤ, ਜਿਸ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕਥਾਮ) ਐਕਟ ਦੀਆਂ ਧਾਰਾਵਾਂ ਵੀ ਸ਼ਾਮਲ ਹਨ, ਮਾਮਲਾ ਦਰਜ ਕੀਤਾ ਜਾਵੇ। ਹਾਲਾਂਕਿ ਸੰਗਰੂਰ ਪੁਲਿਸ ਨੇ ਸ਼ੁਰੂ ਵਿੱਚ ਦੋ ਦਿਨ ਤੱਕ ਸਾਡਾ ਬਿਆਨ ਦਰਜ ਕਰਨ ਤੋਂ ਇਨਕਾਰ ਕੀਤਾ ਅਤੇ ਸਾਡੇ ਤੋਂ ਸਬੂਤ ਦੇਣ ਲਈ ਕਿਹਾ। ਬਾਅਦ ਵਿੱਚ ਪੁਲਿਸ ਨੇ ਸਾਡੀ ਇਜਾਜ਼ਤ ਤੋਂ ਬਿਨਾਂ ਅਤੇ ਪਰਿਵਾਰਕ ਮੈਂਬਰਾਂ ਦੀ ਗੈਰ-ਮੌਜੂਦਗੀ ਵਿੱਚ ਸਾਡੇ ਭਰਾ ਦਾ ਸਸਕਾਰ ਕਰ ਦਿੱਤਾ। ਸਾਨੂੰ ਆਪਣੇ ਭਰਾ ਨੂੰ ਆਖਰੀ ਵਾਰ ਦੇਖਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ।”
ਰਵੀ ਸਿੰਘ ਨੇ ਵੀ ਕਿਹਾ ਕਿ ਪੁਲਿਸ ਉਸ ਦੀ ਮਾਂ ਨੂੰ ਆਪਣੇ ਨਾਲ ਲੈ ਗਈ ਅਤੇ ਪਰਿਵਾਰ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਇਸ ਮਾਮਲੇ ਨੂੰ ਸਬੰਧਤ ਅਧਿਕਾਰੀਆਂ ਕੋਲ ਲਗਾਤਾਰ ਉਠਾਉਂਦੀ ਰਹੇਗੀ। ਉਨ੍ਹਾਂ ਮੰਗ ਕੀਤੀ ਕਿ ਸਨਮਦੀਪ ਸਿੰਘ ਦੀ ਮੌਤ ਦੇ ਹਾਲਾਤਾਂ, ਉਸ ਦੀ ਲਾਸ਼ ਨਾਲ ਕੀਤੇ ਗਏ ਵਿਹਾਰ ਅਤੇ ਇਸ ਤੋਂ ਬਾਅਦ ਕੀਤੇ ਗਏ ਸਸਕਾਰ ਦੀ ਪੂਰੀ ਅਤੇ ਸੁਤੰਤਰ ਜਾਂਚ ਕਰਵਾਈ ਜਾਵੇ।
02/10/2026
ਪੰਜਾਬ📍 ਪੰਜਾਬ
ਹਿੰਸਾ ਅਤੇ ਭੰਨਤੋੜ ਮਾਮਲੇ ਵਿੱਚ ਪੁਲਿਸ ਨੇ 3 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਐਫਆਈਆਰ 163, 105 ਤੇ 106 ਦੀ ਜਾਂਚ ਲਈ ਗਠਿਤ, ਸੀਸੀਟੀਵੀ ਤੇ ਡਿਜੀਟਲ ਸਬੂਤ ਖੰਗਾਲੇ ਜਾ ਰਹੇ ਹਨ।
ਹਿੰਸਾ ਅਤੇ ਭੰਨਤੋੜ ਮਾਮਲੇ ਵਿੱਚ ਪੁਲਿਸ ਨੇ 3 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਐਫਆਈਆਰ 163, 105 ਤੇ 106 ਦੀ ਜਾਂਚ ਲਈ ਗਠਿਤ, ਸੀਸੀਟੀਵੀ ਤੇ ਡਿਜੀਟਲ ਸਬੂਤ ਖੰਗਾਲੇ ਜਾ ਰਹੇ ਹਨ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਾਪਰੀ ਹਿੰਸਾ ਅਤੇ ਭੰਨਤੋੜ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀਆਂ ਦੀ ਯੂਨੀਵਰਸਿਟੀ ਵਿੱਚ ਹੋਈ ਭੰਨਤੋੜ ਦੀ ਘਟਨਾ ਵਿੱਚ ਕਥਿਤ ਸ਼ਮੂਲੀਅਤ ਸਾਹਮਣੇ ਆਈ ਹੈ।
ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਪੁਲਿਸ ਵੱਲੋਂ ਦੋ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਅਨੁਸਾਰ ਐਫਆਈਆਰ ਨੰਬਰ 163, 105 ਅਤੇ 106 ਨਾਲ ਸਬੰਧਤ ਜਾਂਚ ਲਈ ਵੱਖਰੀ ਬਣਾਈ ਗਈ ਹੈ। ਇਹ ਟੀਮ ਮਾਮਲੇ ਨਾਲ ਜੁੜੇ ਤੱਥਾਂ ਅਤੇ ਉਪਲਬਧ ਸਬੂਤਾਂ ਦੀ ਜਾਂਚ ਕਰ ਰਹੀ ਹੈ।
ਇਸ ਤੋਂ ਇਲਾਵਾ ਦੂਜੀ ਵੱਲੋਂ ਕੈਂਪਸ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਾਂਚ ਟੀਮ ਵੱਲੋਂ ਘਟਨਾ ਨਾਲ ਸਬੰਧਤ ਡਿਜੀਟਲ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ, ਡਿਜੀਟਲ ਸਬੂਤਾਂ ਅਤੇ ਹੋਰ ਤੱਥਾਂ ਦੀ ਜਾਂਚ ਤੋਂ ਬਾਅਦ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
02/10/2026
ਪੰਜਾਬ📍 ਪੰਜਾਬ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 4 ਤੋਂ 6 ਅਕਤੂਬਰ ਤੱਕ ਸਿੰਗਾਪੁਰ ਦੇ ਤਿੰਨ ਦਿਨਾਂ ਦੌਰੇ ’ਤੇ ਜਾਣਗੇ। ਇਸ ਦੌਰੇ ਦੌਰਾਨ ਹਰਿਆਣਾ ਵਿੱਚ ਨਵੇਂ ਨਿਵੇਸ਼ ਲਿਆਉਣ ਦੇ ਨਾਲ-ਨਾਲ ਉਦਯੋਗਿਕ ਅਤੇ ਤਕਨੀਕੀ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਧਿਆਨ ਦਿੱਤਾ ਜਾਵੇਗਾ।
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 4 ਤੋਂ 6 ਅਕਤੂਬਰ ਤੱਕ ਸਿੰਗਾਪੁਰ ਦੇ ਤਿੰਨ ਦਿਨਾਂ ਦੌਰੇ ’ਤੇ ਜਾਣਗੇ। ਇਸ ਦੌਰੇ ਦੌਰਾਨ ਹਰਿਆਣਾ ਵਿੱਚ ਨਵੇਂ ਨਿਵੇਸ਼ ਲਿਆਉਣ ਦੇ ਨਾਲ-ਨਾਲ ਉਦਯੋਗਿਕ ਅਤੇ ਤਕਨੀਕੀ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਧਿਆਨ ਦਿੱਤਾ ਜਾਵੇਗਾ।
ਮੁੱਖ ਮੰਤਰੀ ਸਿੰਗਾਪੁਰ ਵਿੱਚ ਨਿਵੇਸ਼ਕਾਂ, ਉਦਯੋਗਿਕ ਸਮੂਹਾਂ, ਕਾਰਪੋਰੇਟ ਨੁਮਾਇੰਦਿਆਂ ਅਤੇ ਮਾਹਿਰਾਂ ਨਾਲ ਮੀਟਿੰਗਾਂ ਕਰਨਗੇ। ਇਨ੍ਹਾਂ ਬੈਠਕਾਂ ਦੌਰਾਨ ਲੌਜਿਸਟਿਕਸ, ਸੈਮੀਕੰਡਕਟਰ, ਐਡਵਾਂਸਡ ਮੈਨੂਫੈਕਚਰਿੰਗ, ਐਗਰੋ ਅਤੇ ਫੂਡ ਪ੍ਰੋਸੈਸਿੰਗ, ਗਲੋਬਲ ਕੈਪੇਬਿਲਿਟੀ ਸੈਂਟਰ, ਏਵੀਏਸ਼ਨ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾਵੇਗਾ।
ਸੈਣੀ ਸਿੰਗਾਪੁਰ ਦੀਆਂ ਕੰਪਨੀਆਂ ਨੂੰ ਹਰਿਆਣਾ ਵਿੱਚ ਮੈਨੂਫੈਕਚਰਿੰਗ ਯੂਨਿਟਾਂ, ਰਿਸਰਚ ਐਂਡ ਡਿਵੈਲਪਮੈਂਟ ਸੈਂਟਰ, ਲੌਜਿਸਟਿਕਸ ਅਤੇ ਵੇਅਰਹਾਊਸਿੰਗ ਸਹੂਲਤਾਂ ਸਥਾਪਤ ਕਰਨ ਲਈ ਸੱਦਾ ਦੇਣਗੇ। ਇਸ ਦੇ ਨਾਲ ਹੀ ਹਾਈ-ਟੈਕ ਉਦਯੋਗ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਦੌਰੇ ਦੌਰਾਨ ਸੈਮੀਕੰਡਕਟਰ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਰਗੇ ਭਵਿੱਖ ਨਾਲ ਜੁੜੇ ਖੇਤਰਾਂ ’ਤੇ ਖਾਸ ਧਿਆਨ ਰਹੇਗਾ। ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਵਿੱਚ ਆਧੁਨਿਕ ਤਕਨਾਲੋਜੀ, ਕੋਲਡ-ਚੇਨ, ਵੈਲਿਊ ਐਡੀਸ਼ਨ ਅਤੇ ਨਿਰਯਾਤ ਨਾਲ ਜੁੜੇ ਮੌਕਿਆਂ ’ਤੇ ਵੀ ਚਰਚਾ ਹੋਵੇਗੀ।
ਇਸ ਤੋਂ ਇਲਾਵਾ ਏਵੀਏਸ਼ਨ, ਲੌਜਿਸਟਿਕਸ ਅਤੇ ਸਪਲਾਈ-ਚੇਨ ਮੈਨੇਜਮੈਂਟ ਵਿੱਚ ਸਿੰਗਾਪੁਰ ਦੀ ਮੁਹਾਰਤ ਦਾ ਲਾਭ ਲੈਣ ਲਈ ਸੰਭਾਵਿਤ ਭਾਈਵਾਲੀਆਂ ਦੀ ਪੜਚੋਲ ਕੀਤੀ ਜਾਵੇਗੀ। ਸਿੱਖਿਆ ਅਤੇ ਹੁਨਰ ਵਿਕਾਸ ਲਈ ਵਿਸ਼ਵ ਪੱਧਰੀ ਸੰਸਥਾਵਾਂ ਅਤੇ ਟ੍ਰੇਨਿੰਗ ਏਜੰਸੀਆਂ ਨਾਲ ਸਹਿਯੋਗ ਦੇ ਰਾਹ ਵੀ ਤਲਾਸ਼ੇ ਜਾਣਗੇ।
6 ਅਕਤੂਬਰ ਨੂੰ ਮੁੱਖ ਮੰਤਰੀ ਸਿੱਖ ਕਾਰੋਬਾਰੀਆਂ ਅਤੇ ਐੱਨਆਰਆਈ ਉੱਦਮੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਹਰਿਆਣਾ ਵਿੱਚ ਨਿਵੇਸ਼ ਅਤੇ ਉਦਯੋਗ ਸਥਾਪਤ ਕਰਨ ਨਾਲ ਜੁੜੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਨਾਲ ਹੀ ਅਗਲੇ ਸਾਲ ਹੋਣ ਵਾਲੇ ‘ਹੈਪਨਿੰਗ ਹਰਿਆਣਾ’ ਵਿੱਚ ਸ਼ਾਮਲ ਹੋਣ ਲਈ ਨਿਵੇਸ਼ਕਾਂ ਅਤੇ ਉਦਯੋਗਿਕ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਦੇ ਨਾਲ ਮੁੱਖ ਮੰਤਰੀ ਦਫ਼ਤਰ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਵਫ਼ਦ ਵੀ ਸਿੰਗਾਪੁਰ ਜਾਵੇਗਾ।
02/10/2026
ਪੰਜਾਬ📍 ਪੰਜਾਬ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸਤੀਫਾ ਦੇਣ ਤੋਂ ਬਾਅਦ ਅੱਜ ਦਿੱਲੀ ਪਹੁੰਚੇ ਹਨ। ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸਤੀਫਾ ਦੇਣ ਤੋਂ ਬਾਅਦ ਅੱਜ ਦਿੱਲੀ ਪਹੁੰਚੇ ਹਨ। ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਰਾਹੁਲ ਨਾਲ ਮੁਲਾਕਾਤ ਤੋਂ ਪਹਿਲਾਂ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਹਮੇਸ਼ਾ ਦਿਲ ਦੀ ਗੱਲ ਕੀਤੀ ਹੈ।
ਓਥੇ ਹੀ ਪੰਜਾਬ ਵਿਚ ਨਵੇਂ ਪ੍ਰਧਾਨ ਲਈ ਤਿੰਨ ਨਾਵਾਂ ਦਾ ਪੈਨਲ ਹਾਈਕਮਾਂਡ ਨੂੰ ਸੌਂਪਿਆ ਗਿਆ ਹੈ। ਇਨ੍ਹਾਂ ਵਿਚ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ (ਮਾਲਵਾ ਖੇਤਰ), ਵਿਧਾਇਕ ਪਰਗਟ ਸਿੰਘ (ਦੋਆਬਾ) ਅਤੇ ਸਾਬਕਾ ਮੰਤਰੀ ਸੁਖੀ ਸਰਕਾਰੀਆ (ਮਾਝਾ ਖੇਤਰ) ਦੇ ਨਾਮ ਸ਼ਾਮਲ ਹਨ। ਵੀਰਵਾਰ ਨੂੰ ਸਾਬਕਾ ਡਿਪਟੀ ਸੀ.ਐਮ. ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੇ ਸੰਗਠਨ ਮਹਾਸਚਿਵ ਕੇ.ਸੀ. ਵੇਣੁਗੋਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਮਾਲਵਾ ਖੇਤਰ ਤੋਂ ਵਿਜਯਇੰਦਰ ਸਿੰਗਲਾ ਨੂੰ ਪ੍ਰਧਾਨ ਬਣਾਉਣ ਦੀ ਸਿਫਾਰਸ਼ ਕੀਤੀ ਹੈ।
ਰੰਧਾਵਾ ਨੇ ਵੇਣੁਗੋਪਾਲ ਦੇ ਸਾਹਮਣੇ ਤਰਕ ਰੱਖਿਆ ਹੈ ਕਿ ਹੁਣ ਕਾਂਗਰਸ ਦੇ ਕੁੱਲ 16 ਵਿਧਾਇਕ ਹਨ ਜੋ ਪੰਜਾਬ ਦੇ ਦੋਆਬਾ ਅਤੇ ਮਾਝਾ ਖੇਤਰ ਤੋਂ ਹਨ। ਕੁੱਲ 117 ਵਿੱਚੋਂ 69 ਹਲਕਿਆਂ ਵਾਲੇ ਮਾਲਵਾ ਖੇਤਰ ਤੋਂ ਕਾਂਗਰਸ ਕੋਲ ਵਰਤਮਾਨ ਵਿਚ ਕੋਈ ਵਿਧਾਇਕ ਨਹੀਂ ਹੈ। ਇਸ ਤਰ੍ਹਾਂ, ਮਾਲਵਾ ਖੇਤਰ ਨਾਲ ਸਬੰਧ ਰੱਖਣ ਵਾਲੇ ਸਿੰਗਲਾ ਨੂੰ ਪ੍ਰਦੇਸ਼ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ। ਖੈਰ, ਤਿੰਨਾਂ ਦੇ ਨਾਵਾਂ ਵਿੱਚੋਂ ਫੈਸਲਾ ਰਾਹੁਲ ਹੀ ਲੈਣਗੇ।
ਦਰਅਸਲ, ਸਾਬਕਾ ਪ੍ਰਭਾਰੀ ਭੂਪੇਸ਼ ਬਘੇਲ ਨੂੰ ਹਟਾਉਣ ਤੋਂ ਬਾਅਦ ਤੋਂ ਹੀ ਮੌਜੂਦਾ ਪ੍ਰਦੇਸ਼ ਪ੍ਰਧਾਨ ਵੜਿੰਗ ਨੂੰ ਹਟਾਉਣ ਦੀਆਂ ਅਟਕਲਾਂ ਚੱਲ ਰਹੀਆਂ ਹਨ। ਸਾਬਕਾ ਸੀ.ਐਮ. ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਰੰਧਾਵਾ ਦਾ ਧੜਾ ਲਗਾਤਾਰ ਹਾਈਕਮਾਂਡ ’ਤੇ ਦਬਾਅ ਬਣਾ ਰਿਹਾ ਸੀ। ਦੂਜੇ ਪਾਸੇ, ਚੋਣ ਤੋਂ ਠੀਕ ਪਹਿਲਾਂ ਹਾਈਕਮਾਂਡ ਸੂਬੇ ਦੇ ਪ੍ਰਦੇਸ਼ ਪ੍ਰਧਾਨ ਨੂੰ ਹਟਾ ਕੇ ਕਾਰਕੁਨਾਂ, ਸਮਰਥਕਾਂ ਅਤੇ ਨੇਤਾਵਾਂ ਵਿਚਕਾਰ ਗਲਤ ਸੰਦੇਸ਼ ਨਹੀਂ ਦੇਣਾ ਚਾਹੁੰਦੀ ਸੀ ਕਿਉਂਕਿ ਸਾਲ 2022 ਵਿਚ ਪਾਰਟੀ ਅਜਿਹੇ ਹੀ ਫੈਸਲੇ ਦਾ ਖਾਮਿਆਜ਼ਾ ਭੁਗਤ ਚੁੱਕੀ ਹੈ।
ਨਵੇਂ ਪ੍ਰਭਾਰੀ ਸਚਿਨ ਪਾਇਲਟ ਆਏ ਤਾਂ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਤੋਂ ਪੰਜਾਬ ਕਾਂਗਰਸ ਦੀ ਘਮਸਾਨ ’ਤੇ ਰਿਪੋਰਟ ਮੰਗੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਪਾਇਲਟ ਨੇ ਇਸੇ ਸੰਦਰਭ ਵਿਚ ਗਰਾਊਂਡ ਸਰਵੇ ਕਰਵਾਇਆ ਅਤੇ ਸਥਾਨਕ ਆਗੂਆਂ ਅਤੇ ਅਹੁਦੇਦਾਰਾਂ ਤੋਂ ਵਿਆਪਕ ਫੀਡਬੈਕ ਲਿਆ। ਸੈਕਿੰਡ ਲਾਈਨ ਦੇ 50 ਤੋਂ ਵੱਧ ਨੇਤਾਵਾਂ ਨਾਲ ਖੁਦ ਰੂਬਰੂ ਹੋ ਕੇ ਉਨ੍ਹਾਂ ਦੇ ਫੀਡਬੈਕ ਨੂੰ ਆਪਣੀ ਰਿਪੋਰਟ ਦਾ ਹਿੱਸਾ ਬਣਾਇਆ। ਉਸ ਤੋਂ ਬਾਅਦ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਅਤੇ ਕੇ.ਸੀ. ਵੇਣੁਗੋਪਾਲ ਨਾਲ ਚਰਚਾ ਕੀਤੀ। ਅੰਤ ਵਿੱਚ ਵੜਿੰਗ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਪੰਜਾਬ ਵਿੱਚ ਸੀਨੀਅਰ ਕਾਂਗਰਸੀਆਂ ਦੇ ਇੱਕ ਵੱਡੇ ਧੜੇ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਚੋਣ ਦੌਰਾਨ ਪਾਰਟੀ ਦੀ ਜਿੱਤ ਲਈ ਸਰਗਰਮ ਰੱਖਿਆ ਜਾ ਸਕੇ।
ਸੂਤਰ ਦੱਸਦੇ ਹਨ ਕਿ ਸਚਿਨ ਪਾਇਲਟ ਨੇ ਵੜਿੰਗ ਨੂੰ ਖੁਦ ਫੋਨ ਕਰਕੇ ਉਨ੍ਹਾਂ ਨੂੰ ਪਦਮੁਕਤ ਕੀਤੇ ਜਾਣ ਅਤੇ ਭਵਿੱਖ ਵਿਚ ਹੋਰ ਜ਼ਿੰਮੇਵਾਰੀ ਦਿੱਤੇ ਜਾਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਵੜਿੰਗ ਇਸ ਕਦਰ ਨਾਰਾਜ਼ ਹੋ ਗਏ ਕਿ ਉਨ੍ਹਾਂ ਦੇ ਇਸਤੀਫੇ ’ਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਖੁਦ ਨੂੰ ਪੰਜਾਬ ਕਾਂਗਰਸ ਦਾ ਸਾਬਕਾ ਪ੍ਰਧਾਨ ਲਿਖ ਦਿੱਤਾ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸਤੀਫੇ ਦੀਆਂ ਅਟਕਲਾਂ ’ਤੇ ਸਿੱਧਾ ਕੋਈ ਐਲਾਨ ਨਹੀਂ ਕੀਤਾ। ਵੜਿੰਗ ਨੇ ਕਿਹਾ, ਉਹ ਕਿਸੇ ਵੀ ਗੱਲ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ। ਜਦੋਂ ਸਹੀ ਸਮਾਂ ਹੋਵੇਗਾ, ਉਹ ਤਦ ਹੀ ਜਵਾਬ ਦੇਣਗੇ। ਉਨ੍ਹਾਂ ਕਿਹਾ, ਕੁਝ ਮਾਮਲੇ ਪਾਰਟੀ ਦੇ ਅੰਦਰੂਨੀ ਹੁੰਦੇ ਹਨ। ਉਨ੍ਹਾਂ ਇਸਤੀਫੇ ਦੀ ਗੱਲ ’ਤੇ ਕੋਈ ਟਿੱਪਣੀ ਨਹੀਂ ਕੀਤੀ।
ਸਾਬਕਾ ਡਿਪਟੀ ਸੀ.ਐਮ. ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿ ਵੜਿੰਗ ਨੇ ਇਸਤੀਫਾ ਦਿੱਤਾ ਹੈ ਜਾਂ ਉਨ੍ਹਾਂ ਤੋਂ ਇਸਤੀਫਾ ਲਿਆ ਗਿਆ ਹੈ। ਉਨ੍ਹਾਂ ਕਿਹਾ, ਇਸ ਬਾਰੇ ਕਾਂਗਰਸ ਹਾਈਕਮਾਨ ਹੀ ਦੱਸੇਗਾ। ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦਿੱਲੀ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੰਗਠਨ ਮਹਾਸਚਿਵ ਕੇ.ਸੀ. ਵੇਣੁਗੋਪਾਲ ਨਾਲ ਮੁਲਾਕਾਤ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਕਾਂਗਰਸ ਤਿਆਰ ਹੈ ਅਤੇ ਜ਼ਬਰਦਸਤੀ ਵਸੂਲੀ, ਗੈਂਗਸਟਰਵਾਦ, ਕਾਨੂੰਨ-ਵਿਵਸਥਾ, ਨੌਜਵਾਨਾਂ ਅਤੇ ਅਰਥਵਿਵਸਥਾ ਵਰਗੇ ਮੁੱਦਿਆਂ ’ਤੇ ਚੋਣ ਲੜੇਗੀ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਨਵੇਂ ਪ੍ਰਧਾਨ ਦੀ ਨਿਯੁਕਤੀ ਦੇ ਸਵਾਲ ’ਤੇ ਕਿਹਾ ਕਿ ਇਹ ਫੈਸਲਾ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਦਾ ਅਧਿਕਾਰ ਹੈ। ਚੰਨੀ ਨੇ ਕਿਹਾ ਕਿ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਜਾਣਦੇ ਹਨ ਕਿ ਕਿਸਨੂੰ, ਕਿੱਥੇ ਅਤੇ ਕਦੋਂ ਜ਼ਿੰਮੇਵਾਰੀ ਦੇਣੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦੀ ਲੋੜ ਹੈ ਜਾਂ ਨਹੀਂ, ਇਸਦਾ ਫੈਸਲਾ ਵੀ ਹਾਈਕਮਾਂਡ ਕਰੇਗਾ ਅਤੇ ਪਾਰਟੀ ਵਿਚ ਅਜਿਹੇ ਫੇਰਬਦਲ ਹੁੰਦੇ ਰਹਿੰਦੇ ਹਨ।
02/10/2026
ਪੰਜਾਬ📍 ਪੰਜਾਬ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ
ਦਰਅਸਲ, ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ‘ ਤੇ ਦੀ ਨੀਤੀ ਅਪਣਾਉਣ ਦਾ ਆਰੋਪ ਲਾਇਆ ਸੀ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ
ਦਰਅਸਲ, ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ‘ ਤੇ ਦੀ ਨੀਤੀ ਅਪਣਾਉਣ ਦਾ ਆਰੋਪ ਲਾਇਆ ਸੀ। ਇਸ 'ਤੇ ਵੜਿੰਗ ਨੇ ਐਕਸ 'ਤੇ ਪੋਸਟ ਕਰਕੇ ਬਿੱਟੂ ਨੂੰ ਜਵਾਬ ਦਿੱਤਾ।
ਵੜਿੰਗ ਨੇ ਕਿਹਾ, “ਤੁਸੀਂ ਗਲਤ ਆਦਮੀ ਨਾਲ ਪੰਗਾ ਲੈ ਰਹੇ ਹੋ ਰਵਨੀਤ ਬਿੱਟੂ।” ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਿਰਫ਼ ਉਨ੍ਹਾਂ ਦੇ ਆਗੂ ਨਹੀਂ ਹਨ, ਸਗੋਂ ਦੇਸ਼ ਦੇ ਆਗੂ ਹਨ, ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਵਿੱਚ ਉਮੀਦ ਜਗਾਈ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਉਹ ਮੌਕਾਪ੍ਰਸਤ ਨਹੀਂ, ਸਗੋਂ ਵਫ਼ਾਦਾਰ ਹਨ। ਉਹ ਚੰਗੇ ਅਤੇ ਮਾੜੇ ਦੋਵੇਂ ਸਮੇਂ ਵਿੱਚ ਰਾਹੁਲ ਗਾਂਧੀ ਦੇ ਨਾਲ ਖੜ੍ਹੇ ਰਹੇ ਹਨ ਅਤੇ ਅੱਗੇ ਵੀ ਖੜ੍ਹੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਸਿਰਫ਼ ਉਨ੍ਹਾਂ ਦੇ ਨਾਲ ਹੀ ਨਹੀਂ, ਸਗੋਂ ਰਵਨੀਤ ਸਿੰਘ ਬਿੱਟੂ ਦੇ ਨਾਲ ਵੀ ਖੜ੍ਹੇ ਰਹੇ ਹਨ। ਵੜਿੰਗ ਮੁਤਾਬਕ ਰਾਹੁਲ ਗਾਂਧੀ ਨੇ ਉਨ੍ਹਾਂ 'ਤੇ ਭਰੋਸਾ ਕੀਤਾ ਅਤੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ।
ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਰਸਮੀ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪਾਰਟੀ ਦੀ ਅਗਲੀ ਰਣਨੀਤੀ ਬਾਰੇ ਗੱਲਬਾਤ ਹੋਈ। ਵੜਿੰਗ ਨੇ ਆਪਣੇ ਲਗਭਗ ਸਾਢੇ ਚਾਰ ਸਾਲ ਦੇ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਤਜਰਬੇ ਵੀ ਰਾਹੁਲ ਗਾਂਧੀ ਨਾਲ ਸਾਂਝੇ ਕੀਤੇ।
02/10/2026
ਪੰਜਾਬ📍 ਪੰਜਾਬ
ਮੁੰਬਈ: ਨੈੱਟਫਲਿਕਸ ‘ਤੇ 16 ਐਪੀਸੋਡਜ਼ ਦੀ ਸੀਰੀਜ਼ ਛਾਈ ਹੋਈ ਹੈ। ਹਾਲ ਹੀ ਵਿੱਚ ਇਸ ਸੀਰੀਜ਼ ਦਾ ਪਾਰਟ 2 ਰਿਲੀਜ਼ ਕੀਤਾ ਗਿਆ ਹੈ। ਉੱਥੇ ਹੀ ਨੈੱਟਫਲਿਕਸ ‘ਤੇ ਰਿਲੀਜ਼ ਹੁੰਦੇ ਹੀ ਇਹ ਸੀਰੀਜ਼ ਟੌਪ ਟ੍ਰੈਂਡਿੰਗ ਲਿਸਟ ਵਿੱਚ ਸ਼ਾਮਲ ਹੋ ਗਈ ਹੈ।
ਮੁੰਬਈ: ਨੈੱਟਫਲਿਕਸ ‘ਤੇ 16 ਐਪੀਸੋਡਜ਼ ਦੀ ਸੀਰੀਜ਼ ਛਾਈ ਹੋਈ ਹੈ। ਹਾਲ ਹੀ ਵਿੱਚ ਇਸ ਸੀਰੀਜ਼ ਦਾ ਪਾਰਟ 2 ਰਿਲੀਜ਼ ਕੀਤਾ ਗਿਆ ਹੈ। ਉੱਥੇ ਹੀ ਨੈੱਟਫਲਿਕਸ ‘ਤੇ ਰਿਲੀਜ਼ ਹੁੰਦੇ ਹੀ ਇਹ ਸੀਰੀਜ਼ ਟੌਪ ਟ੍ਰੈਂਡਿੰਗ ਲਿਸਟ ਵਿੱਚ ਸ਼ਾਮਲ ਹੋ ਗਈ ਹੈ। ਫਿਲਮ ਵਿੱਚ ਇੱਕ ਤੋਂ ਵੱਧ ਕੇ ਇੱਕ ਕਾਮੇਡੀ ਨਾਲ ਭਰੇ ਸੀਨ ਦੇਖਣ ਨੂੰ ਮਿਲ ਰਹੇ ਹਨ। ਫੈਨਜ਼ ਨੂੰ ਵੀ ਇਹ ਸੀਰੀਜ਼ ਕਾਫੀ ਪਸੰਦ ਆ ਰਹੀ ਹੈ, ਇਹੀ ਕਾਰਨ ਹੈ ਕਿ ਇਹ ਨੈੱਟਫਲਿਕਸ ਦੀ ਟੌਪ ਟ੍ਰੈਂਡਿੰਗ ਲਿਸਟ ਵਿੱਚ ਸ਼ਾਮਲ ਹੋ ਗਈ ਹੈ। ਆਓ ਜਾਣਦੇ ਹਾਂ ਆਖਿਰ ਅਸੀਂ ਕਿਸ ਸੀਰੀਜ਼ ਦੀ ਗੱਲ ਕਰ ਰਹੇ ਹਾਂ।
ਨੈੱਟਫਲਿਕਸ ਦੀ ਇਸ ਟ੍ਰੈਂਡਿੰਗ ਸੀਰੀਜ਼ ਦਾ ਨਾਮ ‘ਚੁੰਬਕ’ ਹੈ। ਇਸ ਸੀਰੀਜ਼ ਦੇ 8 ਐਪੀਸੋਡਜ਼ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਸਨ। ਉੱਥੇ ਹੀ ਹੁਣ ਹਾਲ ਹੀ ਵਿੱਚ ਇਸ ਸੀਰੀਜ਼ ਦੇ ਪਾਰਟ 2 ਦੇ 8 ਐਪੀਸੋਡਜ਼ ਰਿਲੀਜ਼ ਕੀਤੇ ਗਏ ਹਨ। ਇਹ ਸੀਰੀਜ਼ ਨੈੱਟਫਲਿਕਸ ਦੀ ਟੌਪ ਟ੍ਰੈਂਡਿੰਗ ਲਿਸਟ ਵਿੱਚ ਤੀਜੇ ਨੰਬਰ ‘ਤੇ ਟ੍ਰੈਂਡ ਕਰ ਰਹੀ ਹੈ। ਸੀਰੀਜ਼ ਵਿੱਚ ਫੈਮਿਲੀ ਡਰਾਮੇ ਦੇ ਨਾਲ-ਨਾਲ ਕਾਮੇਡੀ ਨਾਲ ਭਰੇ ਸੀਨ ਵੀ ਦੇਖਣ ਨੂੰ ਮਿਲਣਗੇ। ਪਰਿਵਾਰ ਨਾਲ ਬਿੰਜ ਵਾਚ ਕਰਨ ਲਈ ਇਹ ਸੀਰੀਜ਼ ਪਰਫੈਕਟ ਚੋਇਸ ਹੈ।
‘ਚੁੰਬਕ’ ਸੀਰੀਜ਼ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ 5 ਪਰਿਵਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਚੁੰਬਕ ਕਾਲੋਨੀ ਵਿੱਚ ਮਰਚੈਂਟ ਪਰਿਵਾਰ, ਖੰਨਾ ਪਰਿਵਾਰ, ਕੇਜਰੀਵਾਲ ਪਰਿਵਾਰ, ਤਾਰਾਪੋਰਵਾਲਾ ਪਰਿਵਾਰ ਅਤੇ ਓਬਰੌਏ ਪਰਿਵਾਰ ਰਹਿੰਦੇ ਹਨ। ਇਨ੍ਹਾਂ ਪੰਜਾਂ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਹੀ ਇਸ ਸੀਰੀਜ਼ ਵਿੱਚ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਭਾਵੇਂ ਕੋਈ ਵੀ ਸਮੱਸਿਆ ਦੇਖਣ ਨੂੰ ਮਿਲੇ, ਪਰ ਦਰਸ਼ਕਾਂ ਦੇ ਚਿਹਰਿਆਂ ‘ਤੇ ਹਾਸਾ ਹੀ ਦੇਖਣ ਨੂੰ ਮਿਲੇਗਾ।
ਸੀਰੀਜ਼ ਦੀ ਕਹਾਣੀ ਜਿਵੇਂ-ਜਿਵੇਂ ਅੱਗੇ ਵਧਦੀ ਹੈ, ਉਸੇ ਤਰ੍ਹਾਂ ਕਹਾਣੀ ਵਿੱਚ ਟਵਿਸਟ ਐਂਡ ਟਰਨਜ਼ ਵੀ ਦੇਖਣ ਨੂੰ ਮਿਲਦੇ ਹਨ। ਪੰਜਾਂ ਪਰਿਵਾਰਾਂ ਦੀ ਇਸ ਕਹਾਣੀ ਵਿੱਚ ਤੁਹਾਨੂੰ ਹਾਸੇ ਦੀ ਹੀ ਡੋਜ਼ ਮਿਲੇਗੀ। ਉੱਥੇ ਹੀ ਹੁਣ ਦੂਜੇ ਪਾਰਟ ਵਿੱਚ ਨਵੀਆਂ-ਨਵੀਆਂ ਕਹਾਣੀਆਂ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੀਆਂ। ਇਸ ਸੀਰੀਜ਼ ਦਾ ਕਲਾਈਮੈਕਸ ਦਰਸ਼ਕਾਂ ਦਾ ਦਿਲ ਜਿੱਤ ਲਵੇਗਾ। ਜੇਕਰ ਤੁਸੀਂ ਵੀ ਫਿਲਮ ਦੇ ਕਲਾਈਮੈਕਸ ਦੀ ਕਹਾਣੀ ਜਾਣਨਾ ਚਾਹੁੰਦੇ ਹੋ ਤਾਂ ਇਸ ਸੀਰੀਜ਼ ਨੂੰ ਨੈੱਟਫਲਿਕਸ ‘ਤੇ ਬਿੰਜ ਵਾਚ ਕਰ ਸਕਦੇ ਹੋ।
‘ਚੁੰਬਕ’ ਸੀਰੀਜ਼ ਵਿੱਚ ਕਈ ਸਾਰੇ ਸਿਤਾਰੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ। ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਨੀਨਾ ਗੁਪਤਾ, ਦੇਵੇਨ ਭੋਜਾਨੀ, ਮਾਨਸੀ ਪਾਰੇਖ, ਸੁਮੀਤ ਵਿਆਸ, ਸੁਮੀਤ ਰਾਘਵਨ, ਹੈਲੀ ਸ਼ਾਹ ਅਤੇ ਅਮਾਇਰਾ ਦਸਤੂਰ ਲੀਡ ਰੋਲ ਵਿੱਚ ਹਨ। ਇਨ੍ਹਾਂ ਸਿਤਾਰਿਆਂ ਦੇ ਨਾਲ-ਨਾਲ ਅਰਜੁਨ ਬਿਜਲਾਨੀ, ਸੰਦੀਪਾ ਧਰ, ਡੇਲਨਾਜ਼ ਇਰਾਨੀ, ਅਨੰਤ ਵੀ ਜੋਸ਼ੀ ਅਤੇ ਅਤੁਲ ਕੁਮਾਰ ਵੀ ਲੀਡ ਰੋਲ ਵਿੱਚ ਹਨ। ਇਨ੍ਹਾਂ ਸਾਰੇ ਸਿਤਾਰਿਆਂ ਦੀ ਐਕਟਿੰਗ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਨੈੱਟਫਲਿਕਸ ਦੀ ਇਸ ਸੀਰੀਜ਼ ਦੀ ਆਈ.ਐਮ.ਡੀ.ਬੀ. ਰੇਟਿੰਗ 6.4 ਹੈ। ਬਿੰਜ ਵਾਚ ਕਰਨ ਲਈ ਇਹ ਸੀਰੀਜ਼ ਇੱਕ ਪਰਫੈਕਟ ਚੋਇਸ ਹੈ। ਉੱਥੇ ਹੀ ਇਹ ਸੀਰੀਜ਼ ਨੈੱਟਫਲਿਕਸ ‘ਤੇ ਤੀਜੇ ਨੰਬਰ ‘ਤੇ ਟ੍ਰੈਂਡ ਕਰ ਰਹੀ ਹੈ। ਇਸ ਸੀਰੀਜ਼ ਨੇ ਟ੍ਰੈਂਡਿੰਗ ਲਿਸਟ ਵਿੱਚ ‘ਆਪਰੇਸ਼ਨ ਸਫੈਦ ਸਾਗਰ’, ‘ਦ ਫਾਈਨਲ ਪ੍ਰੌਬਲਮ’, ‘ਇੰਡਿਆਜ਼ ਗੌਟ ਲੈਟੈਂਟ’ ਅਤੇ ‘ਦ ਜੈਂਟਲਮੈਨ’ ਵਰਗੀਆਂ ਸੀਰੀਜ਼ ਨੂੰ ਪਿੱਛੇ ਛੱਡ ਦਿੱਤਾ ਹੈ। ਨੈੱਟਫਲਿਕਸ ਦੀ ਟ੍ਰੈਂਡਿੰਗ ਲਿਸਟ ਵਿੱਚ ਇਹ ਸੀਰੀਜ਼ ‘ਚੁੰਬਕ’ ਤੋਂ ਕਾਫੀ ਪਿੱਛੇ ਹਨ।
02/10/2026
ਪੰਜਾਬ📍 ਪੰਜਾਬ
ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਵਿੱਚ ਗੋਰਖਪੁਰ ਲਿੰਕ ਐਕਸਪ੍ਰੈਸਵੇਅ ‘ਤੇ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਅੰਬਰਪੁਰ ਟੋਲ ਪਲਾਜ਼ਾ ਦੇ ਨੇੜੇ ਦਿੱਲੀ ਤੋਂ ਦਰਭੰਗਾ ਜਾ ਰਹੀ ਇੱਕ ਏਸੀ ਬੱਸ ਓਵਰਟੇਕ ਕਰਦੇ ਸਮੇਂ ਇੱਕ ਟ੍ਰੇਲਰ ਨਾਲ ਟਕਰਾ ਗਿਆ।
ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਵਿੱਚ ਗੋਰਖਪੁਰ ਲਿੰਕ ਐਕਸਪ੍ਰੈਸਵੇਅ ‘ਤੇ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਅੰਬਰਪੁਰ ਟੋਲ ਪਲਾਜ਼ਾ ਦੇ ਨੇੜੇ ਦਿੱਲੀ ਤੋਂ ਦਰਭੰਗਾ ਜਾ ਰਹੀ ਇੱਕ ਏਸੀ ਬੱਸ ਓਵਰਟੇਕ ਕਰਦੇ ਸਮੇਂ ਇੱਕ ਟ੍ਰੇਲਰ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲਗਭਗ 40 ਫੁੱਟ ਲੰਬੀ ਬੱਸ ਦਾ ਖੱਬਾ ਪਾਸਾ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਹਾਦਸੇ ਵਿੱਚ ਬੱਸ ਵਿੱਚ ਸਵਾਰ ਚਾਰ ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਅਤੇ ਜ਼ਖਮੀ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਜੈਤਪੁਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਤੋਂ ਬਾਅਦ ਐਕਸਪ੍ਰੈਸਵੇਅ ‘ਤੇ ਕੁਝ ਸਮੇਂ ਲਈ ਹਫੜਾ-ਦਫੜੀ ਮਚ ਗਈ। ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਅਤੇ ਨਾਗਪੁਰ ਕਮਿਊਨਿਟੀ ਹੈਲਥ ਸੈਂਟਰ ਭੇਜਿਆ, ਜਿੱਥੇ ਉਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।
ਪੁਲਿਸ ਦੇ ਅਨੁਸਾਰ, ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਅੱਗੇ ਵਾਲੇ ਵਾਹਨ ਨੂੰ ਓਵਰਟੇਕ ਕਰ ਰਹੀ ਸੀ। ਇਸ ਦੌਰਾਨ, ਟ੍ਰੇਲਰ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਬੱਸ ਦੇ ਖੱਬੇ ਪਾਸੇ ਹੋਈ, ਜਿਸ ਕਾਰਨ ਉਹ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਬੱਸ ਦਾ ਦੂਜਾ ਪਾਸਾ ਮੁਕਾਬਲਤਨ ਸੁਰੱਖਿਅਤ ਰਿਹਾ, ਜਿਸ ਕਾਰਨ ਉਸ ਪਾਸੇ ਬੈਠੇ ਬਹੁਤ ਸਾਰੇ ਯਾਤਰੀ ਸੁਰੱਖਿਅਤ ਬਚ ਗਏ।
ਹਾਦਸੇ ਵਿੱਚ ਮਾਰੇ ਗਏ ਚਾਰ ਯਾਤਰੀਆਂ ਵਿੱਚੋਂ ਇੱਕ ਦੀ ਪਛਾਣ ਸਚਿਨ ਕੁਮਾਰ ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ ਸਚਿਨ ਕੁਮਾਰ ਬਿਹਾਰ ਦਾ ਰਹਿਣ ਵਾਲਾ ਸੀ। ਬਾਕੀ ਤਿੰਨ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਹਾਦਸੇ ਵਿੱਚ ਜ਼ਖਮੀ ਯਾਤਰੀਆਂ ਵਿੱਚ ਤਿੰਨ ਦੀ ਪਛਾਣ ਹੋ ਗਈ ਹੈ। ਇਨ੍ਹਾਂ ਵਿੱਚ ਸੁਮਿਤ ਮਿਸ਼ਰਾ (33), ਸੁਮਿਤ ਆਨੰਦ (40) ਅਤੇ ਰਿੰਕੂ ਕੁਮਾਰੀ (45) ਸ਼ਾਮਲ ਹਨ। ਇਹ ਤਿੰਨੋਂ ਬਿਹਾਰ ਦੇ ਦਰਭੰਗਾ ਦੇ ਵਸਨੀਕ ਦੱਸੇ ਜਾ ਰਹੇ ਹਨ। ਤਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਵਧੀਕ ਪੁਲਿਸ ਸੁਪਰਡੈਂਟ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।
02/10/2026
ਪੰਜਾਬ📍 ਪੰਜਾਬ
ਅੰਮ੍ਰਿਤਸਰ ਵਿੱਚ ਸ਼ਕਤੀ ਬੱਸ ਸਰਵਿਸ ਦੀਆਂ ਬੱਸਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰੂਟ ਤੋਂ ਵਾਪਸ ਆਉਣ ਤੋਂ ਬਾਅਦ ਸ਼ਕਤੀ ਬੱਸ ਸਰਵਿਸ ਦੀਆਂ ਬੱਸਾਂ ਰਾਤ ਸਮੇਂ ਖੜ੍ਹੀਆਂ ਸਨ।
ਅੰਮ੍ਰਿਤਸਰ ਵਿੱਚ ਸ਼ਕਤੀ ਬੱਸ ਸਰਵਿਸ ਦੀਆਂ ਬੱਸਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰੂਟ ਤੋਂ ਵਾਪਸ ਆਉਣ ਤੋਂ ਬਾਅਦ ਸ਼ਕਤੀ ਬੱਸ ਸਰਵਿਸ ਦੀਆਂ ਬੱਸਾਂ ਰਾਤ ਸਮੇਂ ਖੜ੍ਹੀਆਂ ਸਨ। ਇਸੇ ਦੌਰਾਨ ਰਾਤ ਕਰੀਬ 11 ਵੱਜ ਕੇ 40 ਮਿੰਟ 'ਤੇ ਬੱਸਾਂ ਨੂੰ ਅੱਗ ਲੱਗਣ ਦੀ ਸੂਚਨਾ ਕੰਪਨੀ ਦੇ ਕੈਸ਼ੀਅਰ ਬਲਤੇਜ ਸਿੰਘ ਵੱਲੋਂ ਬੱਸ ਸਰਵਿਸ ਦੇ ਪ੍ਰਬੰਧਕ ਨੂੰ ਫੋਨ ਕਰਕੇ ਦਿੱਤੀ ਗਈ।
ਬੱਸ ਸਰਵਿਸ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਸੀਸੀਟੀਵੀ ਕੈਮਰਿਆਂ ਵਿੱਚ ਸਾਹਮਣੇ ਆਈ ਘਟਨਾ ਦੇ ਮੁਤਾਬਕ ਪਹਿਲਾਂ ਇੱਕ ਬੱਸ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ। ਬੱਸ ਦੇ ਅੰਦਰ ਸੀਟਾਂ ਅਤੇ ਹੋਰ ਫਾਈਬਰ ਵਾਲੇ ਹਿੱਸਿਆਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਬੁਲਾਰੇ ਅਨੁਸਾਰ ਬੱਸ ਦੇ ਅੰਦਰ ਅੱਗ ਫੈਲਣ ਤੋਂ ਬਾਅਦ ਕਥਿਤ ਤੌਰ ‘ਤੇ ਬੱਸ ਆਪਣੇ ਆਪ ਚੱਲ ਪਈ ਅਤੇ ਅੱਗੇ ਖੜ੍ਹੀ ਦੂਜੀ ਬੱਸ ਨਾਲ ਜਾ ਟਕਰਾਈ। ਇਸ ਤੋਂ ਬਾਅਦ ਦੂਜੀ ਬੱਸ ਵੀ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਦੋਵੇਂ ਬੱਸਾਂ ਨੂੰ ਭਾਰੀ ਨੁਕਸਾਨ ਹੋਇਆ। ਸੀਸੀਟੀਵੀ ‘ਚ ਕੈਦ ਹੋਈ ਪੂਰੀ ਘਟਨਾ
ਬੁਲਾਰੇ ਨੇ ਕਿਹਾ ਕਿ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਅਤੇ ਜਾਂਚ ਤੋਂ ਬਾਅਦ ਹੀ ਘਟਨਾ ਦੀ ਸਹੀ ਤਸਵੀਰ ਸਾਹਮਣੇ ਆ ਸਕੇਗੀ। ਨੁਕਸਾਨ ਬਾਰੇ ਪੁੱਛੇ ਜਾਣ ‘ਤੇ ਬੱਸ ਸਰਵਿਸ ਦੇ ਬੁਲਾਰੇ ਨੇ ਕਿਹਾ ਕਿ ਫਿਲਹਾਲ ਕੁੱਲ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਬੱਸਾਂ ਦੀ ਕੀਮਤ ਮਾਡਲ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ ਅਤੇ ਇਸ ਸਮੇਂ ਕੰਪਨੀ ਪ੍ਰਬੰਧਨ ਖੁਦ ਇਸ ਘਟਨਾ ਕਾਰਨ ਪਰੇਸ਼ਾਨੀ ਵਿੱਚ ਹੈ। ਬੁਲਾਰੇ ਨੇ ਦੱਸਿਆ ਕਿ ਪਿਛਲੇ ਕਰੀਬ 30 ਸਾਲਾਂ ਤੋਂ ਇਸ ਥਾਂ ‘ਤੇ ਬੱਸਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਹਿਲਾਂ ਕਦੇ ਅਜਿਹੀ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਪਹਿਲੀ ਵਾਰ ਵਾਪਰੀ ਇੱਕ ਬੇਹੱਦ ਦੁਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਬੱਸ ਸਰਵਿਸ ਸਿਰਫ਼ ਇੱਕ ਕਾਰੋਬਾਰ ਨਹੀਂ, ਸਗੋਂ ਇਸ ਨਾਲ ਕਈ ਮੁਲਾਜ਼ਮਾਂ ਦਾ ਰੁਜ਼ਗਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ।
ਦੋ ਬੱਸਾਂ ਦੇ ਨੁਕਸਾਨ ਕਾਰਨ ਕੰਪਨੀ ਦੇ ਨਾਲ-ਨਾਲ ਉਨ੍ਹਾਂ ਮੁਲਾਜ਼ਮਾਂ ‘ਤੇ ਵੀ ਅਸਰ ਪੈਣ ਦੀ ਚਿੰਤਾ ਹੈ। ਇਸ ਘਟਨਾ ਦੌਰਾਨ ਸਥਾਨਕ ਲੋਕਾਂ ਵੱਲੋਂ ਵੀ ਬੱਸ ਸਰਵਿਸ ਦੇ ਮੁਲਾਜ਼ਮਾਂ ਦਾ ਸਾਥ ਦਿੱਤਾ ਗਿਆ। ਬੁਲਾਰੇ ਮੁਤਾਬਕ ਲੋਕਾਂ ਅਤੇ ਆਮ ਜਨਤਾ ਦੇ ਸਹਿਯੋਗ ਨਾਲ ਨੇੜੇ ਖੜ੍ਹੀਆਂ ਦੋ ਹੋਰ ਬੱਸਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਿਆ ਗਿਆ। ਬੁਲਾਰੇ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾ ਦਾ ਸਹਿਯੋਗ ਲਈ ਧੰਨਵਾਦ ਕੀਤਾ।
02/10/2026
ਪੰਜਾਬ📍 ਪੰਜਾਬ
ਪੰਜਾਬ ਦੇ ਤਰਨਤਾਰਨ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਦੋ ਪਾਕਿਸਤਾਨੀ ਨਾਗਰਿਕਾਂ ਦੀ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਸੁਰੱਖਿਆ ਏਜੰਸੀਆਂ ਵੱਲੋਂ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਦੋਵੇਂ ਅੱਗੇ ਵਧਦੇ ਰਹੇ, ਜਿਸ ਤੋਂ ਬਾਅਦ ਕੀਤੀ ਗਈ ਕਾਰਵਾਈ ਵਿੱਚ ਦੋਵੇਂ ਮਾਰੇ ਗਏ।
ਪੰਜਾਬ ਦੇ ਤਰਨਤਾਰਨ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਦੋ ਪਾਕਿਸਤਾਨੀ ਨਾਗਰਿਕਾਂ ਦੀ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਸੁਰੱਖਿਆ ਏਜੰਸੀਆਂ ਵੱਲੋਂ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਦੋਵੇਂ ਅੱਗੇ ਵਧਦੇ ਰਹੇ, ਜਿਸ ਤੋਂ ਬਾਅਦ ਕੀਤੀ ਗਈ ਕਾਰਵਾਈ ਵਿੱਚ ਦੋਵੇਂ ਮਾਰੇ ਗਏ।
ਪੰਜਾਬ ਦੇ ਤਰਨਤਾਰਨ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨੇ ਨਾਕਾਮ ਕਰ ਦਿੱਤਾ। ਮੁਤਾਬਕ, ਪਾਕਿਸਤਾਨ ਵੱਲੋਂ ਕੁਝ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸੁਰੱਖਿਆ ਏਜੰਸੀਆਂ ਨੇ ਪਹਿਲਾਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ, ਪਰ ਇਸ ਦੇ ਬਾਵਜੂਦ ਘੁਸਪੈਠੀਏ ਅੱਗੇ ਵਧਦੇ ਰਹੇ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਕਾਰਵਾਈ ਕੀਤੀ ਅਤੇ ਦੋ ਘੁਸਪੈਠੀਆਂ ਨੂੰ ਮਾਰ ਗਿਰਾਇਆ। ਇਹ ਘਟਨਾ ਤਰਨਤਾਰਨ ਦੇ ਰਾਜੋਕੇ ਇਲਾਕੇ ਵਿੱਚ ਰਾਤ ਕਰੀਬ 12:30 ਵਜੇ ਵਾਪਰੀ। ਮੁਤਾਬਕ, ਪਾਕਿਸਤਾਨ ਵਾਲੇ ਪਾਸੇ ਚੱਟਨਵਾਲੇ ਇਲਾਕੇ ਤੋਂ ਘੱਟੋ-ਘੱਟ ਤਿੰਨ ਲੋਕ ਭਾਰਤੀ ਸਰਹੱਦ ਵੱਲ ਵਧ ਰਹੇ ਸਨ। ਉਨ੍ਹਾਂ ਨੂੰ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਫਾਇਰਿੰਗ ਕੀਤੀ ਗਈ। ਇਸ ਕਾਰਵਾਈ ਵਿੱਚ ਦੋ ਘੁਸਪੈਠੀਏ ਮਾਰੇ ਗਏ। ਇੱਕ ਘੁਸਪੈਠੀਆ ਵਾਪਸ ਪਾਕਿਸਤਾਨ ਭੱਜਿਆ
ਮੁਤਾਬਕ, ਫਾਇਰਿੰਗ ਦੌਰਾਨ ਇੱਕ ਹੋਰ ਘੁਸਪੈਠੀਆ ਭੱਜ ਕੇ ਪਾਕਿਸਤਾਨ ਵੱਲ ਵਾਪਸ ਚਲਾ ਗਿਆ। ਯਾਨੀ ਕੁੱਲ ਤਿੰਨ ਲੋਕ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸੁਰੱਖਿਆ ਬਲਾਂ ਦੀ ਕਾਰਵਾਈ ਤੋਂ ਬਾਅਦ ਦੋ ਨੂੰ ਮਾਰ ਗਿਰਾਇਆ ਗਿਆ, ਜਦਕਿ ਤੀਜਾ ਵਾਪਸ ਪਾਕਿਸਤਾਨ ਪਰਤ ਗਿਆ।
ਘਟਨਾ ਤੋਂ ਬਾਅਦ ਇੱਕ ਵਾਰ ਫਿਰ ਸਪੱਸ਼ਟ ਹੋਇਆ ਕਿ ਪੰਜਾਬ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਸੁਰੱਖਿਆ ਏਜੰਸੀਆਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਲਰਟ ਹਨ। ਪਹਿਲਾਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਅਤੇ ਚੇਤਾਵਨੀ ਨਾ ਮੰਨਣ ‘ਤੇ ਫਾਇਰਿੰਗ ਕੀਤੀ ਗਈ। ਇਸ ਪੂਰੇ ਘਟਨਾਕ੍ਰਮ ਵਿੱਚ ਦੋ ਪਾਕਿਸਤਾਨੀ ਘੁਸਪੈਠੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਵੱਲੋਂ ਕੀਤੀ ਗਈ ਹੈ। ਉੱਥੇ ਹੀ ਤੀਜੇ ਘੁਸਪੈਠੀਏ ਦੇ ਵਾਪਸ ਪਾਕਿਸਤਾਨ ਪਰਤਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਤਰਨਤਾਰਨ ਸੈਕਟਰ ਦੇ ਰਾਜੋਕੇ ਇਲਾਕੇ ਦੀ ਹੈ।
02/10/2026
ਪੰਜਾਬ📍 ਪੰਜਾਬ
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਬੀਤੀ ਦੇਰ ਰਾਤ ਸ਼ਕਤੀ ਬੱਸ ਸਰਵਿਸ ਦੀਆਂ ਖੜ੍ਹੀਆਂ ਬੱਸਾਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੋ ਬੱਸਾਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ।
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਬੀਤੀ ਦੇਰ ਰਾਤ ਸ਼ਕਤੀ ਬੱਸ ਸਰਵਿਸ ਦੀਆਂ ਖੜ੍ਹੀਆਂ ਬੱਸਾਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੋ ਬੱਸਾਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਅੱਗ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲੀ ਬੱਸ ਵਿੱਚ ਅੱਗ ਲੱਗਣ ਤੋਂ ਬਾਅਦ, ਇਹ ਆਪਣੇ ਆਪ ਅੱਗੇ ਵਧ ਗਈ ਅਤੇ ਸਾਹਮਣੇ ਖੜ੍ਹੀ ਦੂਜੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਦੂਸਰੀ ਬੱਸ ਨੂੰ ਵੀ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੀ ਮੁਸਤੈਦੀ ਕਾਰਨ ਨੇੜੇ ਖੜ੍ਹੀਆਂ ਦਰਜਨਾਂ ਹੋਰ ਬੱਸਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਇਆ ਗਿਆ।
ਜਾਣਕਾਰੀ ਦੇ ਅਨੁਸਾਰ, ਸ਼ਕਤੀ ਬੱਸ ਸਰਵਿਸ ਦੀਆਂ ਬੱਸਾਂ ਦਿਨ ਭਰ ਆਪਣੇ ਰੂਟਾਂ ‘ਤੇ ਚੱਲਣ ਤੋਂ ਬਾਅਦ ਬੀਤੀ ਦੇਰ ਰਾਤ ਨੂੰ ਆਮ ਵਾਂਗ ਪਾਰਕਿੰਗ ਵਿੱਚ ਖੜ੍ਹੀਆਂ ਸਨ। ਰਾਤ ਲਗਭਗ 11:40 ਵਜੇ, ਕੰਪਨੀ ਦੇ ਕੈਸ਼ੀਅਰ ਬਲਤੇਜ ਸਿੰਘ ਨੇ ਬੱਸਾਂ ਵਿੱਚੋਂ ਉੱਚੀਆਂ ਅੱਗਾਂ ਉੱਠਦੀਆਂ ਦੇਖੀਆਂ ਅਤੇ ਤੁਰੰਤ ਕੰਪਨੀ ਮੈਨੇਜਰ ਨੂੰ ਫ਼ੋਨ ‘ਤੇ ਸੂਚਿਤ ਕੀਤਾ। ਖ਼ਬਰ ਮਿਲਦੇ ਹੀ, ਬੱਸ ਸੇਵਾ ਦੇ ਸੀਨੀਅਰ ਅਧਿਕਾਰੀ, ਡਰਾਈਵਰ ਅਤੇ ਹੋਰ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਉਪਲਬਧ ਸਰੋਤਾਂ ਨਾਲ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਸੂਚਨਾ ਮਿਲਣ ‘ਤੇ, ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਸਾਇਰਨ ਵਜਾਉਂਦੇ ਹੋਏ ਮੌਕੇ ‘ਤੇ ਪਹੁੰਚੀਆਂ। ਬੱਸ ਕਰਮਚਾਰੀਆਂ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ, ਫਾਇਰ ਬ੍ਰਿਗੇਡ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਖੁਸ਼ਕਿਸਮਤੀ ਨਾਲ, ਪਾਰਕਿੰਗ ਵਿੱਚ ਖੜ੍ਹੇ ਹੋਰ ਵਾਹਨਾਂ ਨੂੰ ਸਮੇਂ ਸਿਰ ਸੁਰੱਖਿਅਤ ਦੂਰੀ ‘ਤੇ ਲਿਜਾਇਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਹਾਲਾਂਕਿ, ਅੱਗ ਦੀ ਸਿੱਧੀ ਲਪੇਟ ਆਇਆ ਦੋਵੇਂ ਬੱਸਾ ਸਵੇਰ ਤੱਕ ਪੂਰੀ ਤਰ੍ਹਾਂ ਸੜ ਕੇ ਕਬਾੜ ਵਿੱਚ ਤਬਦੀਲ ਹੋ ਚੁੱਕੀ ਸੀ।
ਬੱਸ ਸੇਵਾ ਦੇ ਬੁਲਾਰੇ ਦੇ ਅਨੁਸਾਰ, ਸ਼ੁਰੂਆਤੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਹਿਲੀ ਬੱਸ ਵਿੱਚ ਅਚਾਨਕ ਸ਼ਾਰਟ ਸਰਕਟ ਹੋਇਆ ਸੀ। ਸੀਟਾਂ ਦੇ ਕੁਸ਼ਨ ਫੋਮ ਅਤੇ ਫਾਈਬਰ ਦੇ ਬਣੇ ਹੋਣ ਕਾਰਨ, ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਫੈਲਣ ਦੇ ਦੌਰਾਨ ਤਾਰਾਂ ਦੇ ਸੜਣ ਜਾਂ ਗੇਅਰ ਸਿਸਟਮ ਵਿੱਚ ਖਰਾਬੀ ਕਾਰਨ, ਬੱਸ ਆਪਣੇ ਆਪ ਅੱਗੇ ਵਧ ਗਈ ਅਤੇ ਸਾਹਮਣੇ ਖੜ੍ਹੀ ਇੱਕ ਹੋਰ ਬੱਸ ਨਾਲ ਟਕਰਾ ਗਈ, ਜਿਸ ਕਾਰਨ ਦੂਜੀ ਬੱਸ ਨੂੰ ਵੀ ਅੱਗ ਲੱਗ ਗਈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਖੁਲਾਸਾ ਵਿਸਤ੍ਰਿਤ ਤਕਨੀਕੀ ਜਾਂਚ ਤੋਂ ਬਾਅਦ ਹੀ ਹੋਵੇਗਾ। ਦੋਵਾਂ ਬੱਸਾਂ ਦੇ ਕੁੱਲ ਵਿੱਤੀ ਨੁਕਸਾਨ ਦਾ ਫਿਲਹਾਲ ਮੁਲਾਂਕਣ ਕੀਤਾ ਜਾ ਰਿਹਾ ਹੈ।
ਕੰਪਨੀ ਦੇ ਬੁਲਾਰੇ ਨੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਦੱਸਿਆ ਕਿ ਪਿਛਲੇ 30 ਸਾਲਾਂ ਤੋਂ, ਬੱਸਾਂ ਇਸ ਨਿਰਧਾਰਤ ਜਗ੍ਹਾ ‘ਤੇ ਖੜ੍ਹੀਆਂ ਹਨ, ਪਰ ਅੱਜ ਤੱਕ ਅਜਿਹਾ ਅਣਸੁਖਾਵਾਂ ਹਾਦਸਾ ਕਦੇ ਨਹੀਂ ਵਾਪਰਿਆ। ਉਨ੍ਹਾਂ ਨੇ ਕਿਹਾ ਕਿ ਦੋ ਮੁੱਖ ਬੱਸਾਂ ਦੇ ਪੂਰੀ ਤਰ੍ਹਾਂ ਸੜ ਜਾਣ ਨਾਲ ਨਾ ਸਿਰਫ਼ ਕੰਪਨੀ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ ਸਗੋਂ ਇਨ੍ਹਾਂ ਬੱਸਾਂ ‘ਤੇ ਨਿਰਭਰ ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਸਹਾਇਕ ਸਟਾਫ਼ ਦੀ ਰੋਜ਼ੀ-ਰੋਟੀ ਅਤੇ ਰੁਜ਼ਗਾਰ ‘ਤੇ ਵੀ ਸਿੱਧਾ ਅਸਰ ਪਵੇਗਾ।
02/10/2026
ਪੰਜਾਬ📍 ਪੰਜਾਬ
ਜਲੰਧਰ, 2 ਅਕਤੂਬਰ- ਹਿੰਸਾ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੈਂਪਸ ਦੇ ਬਾਹਰ ਮਿਗ-23ਯੂ ਲੜਾਕੂ ਜਹਾਜ਼ 'ਤੇ ਚੜ੍ਹਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ।
ਜਲੰਧਰ, 2 ਅਕਤੂਬਰ- ਹਿੰਸਾ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੈਂਪਸ ਦੇ ਬਾਹਰ ਮਿਗ-23ਯੂ ਲੜਾਕੂ ਜਹਾਜ਼ 'ਤੇ ਚੜ੍ਹਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਉਸਦੀ ਪਛਾਣ ਕੀਤੀ ਅਤੇ ਬਾਅਦ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਦੋਸ਼ੀ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਇਕ ਨਾਬਾਲਗ ਹੈ, ਯੂਨੀਵਰਸਿਟੀ ਵਿਚ ਇਕ ਵਿਦਿਆਰਥੀ ਹੈ ਅਤੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਮੰਡੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਵਿਚ ਇਕ ਅਧਿਕਾਰੀ ਵਜੋਂ ਤਾਇਨਾਤ ਹਨ। ਯੂਨੀਵਰਸਿਟੀ ਵਿਚ ਹਿੰਸਾ ਦੌਰਾਨ, ਨਾਬਾਲਗ ਨੂੰ ਸੋਸ਼ਲ ਮੀਡੀਆ 'ਤੇ ਇਕ ਹੀਰੋ ਵਜੋਂ ਦਰਸਾਇਆ ਗਿਆ ਸੀ।
ਇਸ ਘਟਨਾ ਬਾਰੇ, ਯੂਨੀਵਰਸਿਟੀ ਦੇ ਚਾਂਸਲਰ, ਭਾਜਪਾ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ 1971 ਦੀ ਜੰਗ ਵਿਚ ਵਰਤੇ ਗਏ ਮਿਗ-23ਯੂ ਲੜਾਕੂ ਜਹਾਜ਼ ਅਤੇ ਟੈਂਕ ਯੂਨੀਵਰਸਿਟੀ ਕੈਂਪਸ ਦੇ ਬਾਹਰ ਲਗਾਏ ਗਏ ਹਨ। ਇਨ੍ਹਾਂ ਦੀ ਵਰਤੋਂ ਫੌਜਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਕੀਤੀ ਜਾਂਦੀ ਹੈ। ਇਨ੍ਹਾਂ 'ਤੇ ਚੜ੍ਹਨ ਨਾਲ ਸਾਰਿਆਂ ਦਾ ਅਪਮਾਨ ਹੋਇਆ ਹੈ।
02/10/2026
ਪੰਜਾਬ📍 ਪੰਜਾਬ
ਹਿਮਾਚਲ ਪ੍ਰਦੇਸ਼ ਤੋਂ ਆਉਂਦੀ ਸਰਸਾ ਨਦੀ ਵਿੱਚ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅਗਸਤ ਮਹੀਨੇ ਵਿੱਚ ਕੀਤੀ ਗਈ ਤਾਜ਼ਾ ਸੈਂਪਲਿੰਗ ਦੀ ਰਿਪੋਰਟ ਵਿੱਚ ਨਦੀ ਦੇ ਪਾਣੀ ਵਿੱਚ ਬੈਕਟੀਰੀਆ ਦੀ ਮਾਤਰਾ ਖ਼ਤਰਨਾਕ ਪੱਧਰ ’ਤੇ ਪਹੁੰਚਣ ਦਾ ਖੁਲਾਸਾ ਹੋਇਆ ਹੈ।
ਹਿਮਾਚਲ ਪ੍ਰਦੇਸ਼ ਤੋਂ ਆਉਂਦੀ ਸਰਸਾ ਨਦੀ ਵਿੱਚ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਅਗਸਤ ਮਹੀਨੇ ਵਿੱਚ ਕੀਤੀ ਗਈ ਤਾਜ਼ਾ ਸੈਂਪਲਿੰਗ ਦੀ ਰਿਪੋਰਟ ਵਿੱਚ ਨਦੀ ਦੇ ਪਾਣੀ ਵਿੱਚ ਬੈਕਟੀਰੀਆ ਦੀ ਮਾਤਰਾ ਖ਼ਤਰਨਾਕ ਪੱਧਰ ’ਤੇ ਪਹੁੰਚਣ ਦਾ ਖੁਲਾਸਾ ਹੋਇਆ ਹੈ।
ਇਸ ਤੋਂ ਇਲਾਵਾ, ਪਾਣੀ ਵਿੱਚ ਬਾਇਓਕੈਮੀਕਲ ਆਕਸੀਜਨ ਡਿਮਾਂਡ ਦਾ ਪੱਧਰ 5.4 ਮਿਲੀਗ੍ਰਾਮ ਪ੍ਰਤੀ ਲੀਟਰ ਰਿਕਾਰਡ ਕੀਤਾ ਗਿਆ, ਜੋ ਕਿ ਆਮ ਸੁਰੱਖਿਅਤ ਸੀਮਾ (3 ਮਿਲੀਗ੍ਰਾਮ ਪ੍ਰਤੀ ਲੀਟਰ) ਤੋਂ ਕਾਫ਼ੀ ਜ਼ਿਆਦਾ ਹੈ। ਇਸ ਰਿਪੋਰਟ ਨੇ ਘਨੌਲੀ ਵਿਖੇ ਨਦੀ ਦੇ ਪਾਣੀ ਦੀ ਗੁਣਵੱਤਾ ਨੂੰ ‘ਕਲਾਸ ਵਜੋਂ ਸ਼੍ਰੇਣੀਬੱਧ ਕੀਤਾ ਹੈ। ਲੁਧਿਆਣਾ ਦੀ ਜ਼ੋਨਲ ਪ੍ਰਯੋਗਸ਼ਾਲਾ ਦੁਆਰਾ ਕੀਤੀ ਗਈ ਜਾਂਚ ਵਿੱਚ ਪਾਣੀ ਵਿੱਚ ਘੁਲੀ ਹੋਈ ਆਕਸੀਜਨ 6.5 ਮਿਲੀਗ੍ਰਾਮ, ਕੈਮੀਕਲ ਆਕਸੀਜਨ ਡਿਮਾਂਡ 36 ਮਿਲੀਗ੍ਰਾਮ, ਅਤੇ ਗੰਧਲਾਪਣ 182 ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ 2026 ਵਿੱਚ ਵੀ ਸਰਸਾ ਨਦੀ ਦੇ ਪਾਣੀ ’ਚ ਕੌਲੀਫ਼ਾਰਮ 60,000 ਤੱਕ ਪਹੁੰਚ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਬੱਡੀ-ਬੜੋਟੀਵਾਲਾ-ਨਾਗਾੜ੍ਹ ਉਦਯੋਗਿਕ ਖੇਤਰ ਵਿੱਚ ਲਗਭਗ 2,200 ਈਕਾਈਆਂ ਹਨ, ਜਿਨ੍ਹਾਂ ਵਿੱਚੋਂ ਸੈਂਕੜੇ ਉਦਯੋਗਾਂ ਦਾ ਬਿਨਾਂ ਸੋਧਿਆ ਪ੍ਰਦੂਸ਼ਿਤ ਪਾਣੀ ਤੇ ਰਸਾਇਣ ਸਰਸਾ ਨਦੀ ਵਿੱਚ ਸੁੱਟੇ ਜਾ ਰਹੇ ਹਨ।
ਸਰਸਾ ਨਦੀ ਅੱਗੇ ਚੱਲ ਕੇ ਰੋਪੜ ਖੇਤਰ ਵਿੱਚ ਸਤਲੁਜ ਨਦੀ ਵਿੱਚ ਮਿਲਦੀ ਹੈ, ਜਿਸ ਕਾਰਨ ਇਹ ਪ੍ਰਦੂਸ਼ਣ ਸਤਲੁਜ ਦੇ ਪੂਰੇ ਜਲ ਪ੍ਰਣਾਲੀ ਲਈ ਵੱਡਾ ਖ਼ਤਰਾ ਬਣ ਰਿਹਾ ਹੈ। ਕੌਮੀ ਹਰਿਤ ਟ੍ਰਿਬਿਊਨਲ ਨੇ ਵੀ ਸਰਸਾ ਨਦੀ ਦੇ ਵਧਦੇ ਪ੍ਰਦੂਸ਼ਣ ਅਤੇ ਸਤਲੁਜ 'ਤੇ ਪੈ ਰਹੇ ਇਸ ਦੇ ਮਾੜੇ ਅਸਰ ਦਾ ਗੰਭੀਰ ਨੋਟਿਸ ਲਿਆ ਹੈ। ਤਾਜ਼ਾ ਰਿਪੋਰਟ ਦੱਸਦੀ ਹੈ ਕਿ ਕਾਰਵਾਈਆਂ ਦੇ ਦਾਅਵਿਆਂ ਦੇ ਬਾਵਜੂਦ ਸਰਸਾ ਨਦੀ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।
02/10/2026
ਪੰਜਾਬ📍 ਪੰਜਾਬ
ਆਈਜੀ ਭੁੱਲਰ ਨੇ ਦੱਸਿਆ ਕਿ ਇਹ ਮਾਡਿਊਲ ਮੱਧ ਪੂਰਬ ਅਤੇ ਪਾਕਿਸਤਾਨ ਸਥਿਤ ਤਸਕਰਾਂ ਦੁਆਰਾ ਚਲਾਇਆ ਜਾਂਦਾ ਸੀ। ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਸੁੱਟਿਆ ਜਾਂਦਾ ਸੀ, ਜੋ ਫਿਰ ਵੱਖ-ਵੱਖ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਵੰਡੀਆਂ ਜਾਂਦੀਆਂ ਸਨ।
ਆਈਜੀ ਭੁੱਲਰ ਨੇ ਦੱਸਿਆ ਕਿ ਇਹ ਮਾਡਿਊਲ ਮੱਧ ਪੂਰਬ ਅਤੇ ਪਾਕਿਸਤਾਨ ਸਥਿਤ ਤਸਕਰਾਂ ਦੁਆਰਾ ਚਲਾਇਆ ਜਾਂਦਾ ਸੀ। ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਸੁੱਟਿਆ ਜਾਂਦਾ ਸੀ, ਜੋ ਫਿਰ ਵੱਖ-ਵੱਖ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਵੰਡੀਆਂ ਜਾਂਦੀਆਂ ਸਨ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪੰਜਾਬ ਸਰਕਾਰ ਦੀਆਂ ਮੁਹਿੰਮਾਂ – “ਯੁੱਧ ਨਸ਼ਿਆਂ ਵਿਰੁੱਧ” ਅਤੇ “ਗੈਂਗਸਟਰਾਂ ਤੇ ਵਾਰ” ਤਹਿਤ ਸੂਬੇ ਵਿੱਚ ਡਰੱਗ ਮਾਫੀਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਖਤਮ ਕਰਨ ਲਈ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੇ ਗਏ ਇੱਕ ਵਿਸ਼ੇਸ਼ ਆਪ੍ਰੇਸ਼ਨ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਇਸ ਆਪ੍ਰੇਸ਼ਨ ਵਿੱਚ, ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਕਿਲੋਗ੍ਰਾਮ ਹੈਰੋਇਨ ਅਤੇ 10 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਪੰਜ ਆਧੁਨਿਕ ਗਲੌਕ ਪਿਸਤੌਲ ਅਤੇ 5 ਪਿਸਤੌਲ ਸ਼ਾਮਲ ਹਨ।
ਜਾਂਚ ਤੋਂ ਪਤਾ ਲੱਗਾ ਕਿ ਇਹ ਗਿਰੋਹ ਦੋ ਵੱਖ-ਵੱਖ ਚੇਨਾਂ ਰਾਹੀਂ ਕੰਮ ਕਰਦਾ ਸੀ। ਹਥਿਆਰਾਂ ਦੀ ਤਸਕਰੀ ਦਾ ਕੰਮ ਮੁੱਖ ਤੌਰ ‘ਤੇ ਰਾਜਨਪ੍ਰੀਤ ਅਤੇ ਵਿਜੇ ਦੁਆਰਾ ਸੰਭਾਲਿਆ ਜਾਂਦਾ ਸੀ। ਰਾਜਨਪ੍ਰੀਤ ਨੂੰ ਸਰਹੱਦੀ ਖੇਤਰ ਤੋਂ ਹਥਿਆਰਾਂ ਦੀਆਂ ਖੇਪਾਂ ਮਿਲਦੀਆਂ ਸਨ, ਜਦੋਂ ਕਿ ਵਿਜੇ ਉਨ੍ਹਾਂ ਦੀ ਢੋਆ-ਢੁਆਈ ਅਤੇ ਡਿਲੀਵਰੀ ਨੂੰ ਸੰਭਾਲਦਾ ਸੀ। ਵਿਜੇ ਨੂੰ ਪਹਿਲਾਂ ਮਾਰਚ 2025 ਵਿੱਚ 475 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਉਹ ਦੁਬਾਰਾ ਸਰਗਰਮ ਹੋ ਗਿਆ ਸੀ।
ਦੂਜੇ ਪਾਸੇ, 10 ਕਿਲੋਗ੍ਰਾਮ ਹੈਰੋਇਨ ਦੀ ਖੇਪ ਨਾਲ ਸਬੰਧਤ ਸਭ ਤੋਂ ਮਹੱਤਵਪੂਰਨ ਸਫਲਤਾ ਪਾਰਸਦੀਪ ਸਿੰਘ ਉਰਫ ਬਿੱਲਾ ਦੀ ਗ੍ਰਿਫਤਾਰੀ ਸੀ। ਆਈਜੀ ਭੁੱਲਰ ਦੇ ਅਨੁਸਾਰ, ਬਦਨਾਮ ਗੈਂਗਸਟਰ ਅਤੇ ਤਸਕਰ ਕਿਸ਼ਨ ਜੰਡਿਆਲਾ ਲਈ ਛੇਹਰਟਾ ਖੇਤਰ ਤੋਂ ਖੇਪ ਚੁੱਕਣ ਵਾਲਾ ਵਿਅਕਤੀ ਲੰਬੇ ਸਮੇਂ ਤੋਂ ਪੁਲਿਸ ਦੇ ਰਾਡਾਰ ‘ਤੇ ਸੀ। ਪਾਰਸਦੀਪ ਮੁੱਖ ਕੜੀ ਸੀ, ਜੋ ਡਰੋਨ ਦੁਆਰਾ ਸੁੱਟੀ ਗਈ ਹੈਰੋਇਨ ਇਕੱਠੀ ਕਰਨ ਅਤੇ ਇਸ ਨੂੰ ਅੱਗੇ ਸਪਲਾਈ ਕਰਨ ਲਈ ਵੱਖ-ਵੱਖ ਵਾਹਨਾਂ ਅਤੇ ਭੇਸਾਂ ਦੀ ਵਰਤੋਂ ਕਰਦਾ ਸੀ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਨ੍ਹਾਂ ਨੇ ਪਹਿਲਾਂ ਤਰਨਤਾਰਨ, ਸਰਾਏ ਅਮਾਨਤ ਖਾਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ 10 ਤੋਂ 12 ਖੇਪਾਂ ਸਫਲਤਾਪੂਰਵਕ ਚੁੱਕੀਆਂ ਸਨ। ਉਨ੍ਹਾਂ ਨੇ ਇਸ ਕਾਰਵਾਈ ਵਿੱਚ ਅਟਾਰੀ ਦੇ ਵਸਨੀਕ ਗੁਰਮੁਖ ਸਿੰਘ ਬੋਦੀ, ਇੱਕ ਸਾਬਕਾ ਪੰਚਾਇਤ ਮੈਂਬਰ ਅਤੇ ਮੌਜੂਦਾ ਦਿਹਾੜੀਦਾਰ ਮਜ਼ਦੂਰ ਨੂੰ ਵੀ ਸ਼ਾਮਲ ਕੀਤਾ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਮੁਲਜ਼ਮ 22-23 ਸਾਲ ਦੀ ਉਮਰ ਦੇ ਨੌਜਵਾਨ ਹਨ, ਜੋ ਕਿ ਚਿਣਾਈ ਜਾਂ ਪਲੰਬਿੰਗ ਵਰਗੇ ਮਾਮੂਲੀ ਕੰਮਾਂ ਵਿੱਚ ਕੰਮ ਕਰਦੇ ਸਨ। ਵਿਦੇਸ਼ੀ ਹੈਂਡਲਰ ਇਨ੍ਹਾਂ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਅਤੇ ਜਲਦੀ ਅਮੀਰ ਬਣੋ ਦੇ ਵਾਅਦੇ ਰਾਹੀਂ ਲੁਭਾਉਂਦੇ ਹਨ। ਆਈਜੀ ਭੁੱਲਰ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਹਥਿਆਰਾਂ ਦੀ ਸਮੇਂ ਸਿਰ ਜ਼ਬਤ ਨੇ ਸੂਬੇ ਵਿੱਚ ਇੱਕ ਵੱਡੀ ਅਪਰਾਧਿਕ ਘਟਨਾ ਅਤੇ ਇੱਕ ਨਿਸ਼ਾਨਾ ਸਾਧਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਇਸ ਸਮੇਂ ਪੂਰੇ ਨੈੱਟਵਰਕ ਦੀ ਜਾਇਦਾਦ ਜ਼ਬਤ ਕਰਨ ਲਈ ਮੁਲਜ਼ਮਾਂ ਦੇ ਬੈਂਕ ਖਾਤਿਆਂ ਅਤੇ ਵਿੱਤੀ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
02/10/2026
ਪੰਜਾਬ📍 ਪੰਜਾਬ
ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 3 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਜਾਣੋ ਕਿਸ ਅਧਿਕਾਰੀ ਨੂੰ ਕਿੱਥੇ ਤਾਇਨਾਤ ਕੀਤਾ ਗਿਆ।
ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 3 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਜਾਣੋ ਕਿਸ ਅਧਿਕਾਰੀ ਨੂੰ ਕਿੱਥੇ ਤਾਇਨਾਤ ਕੀਤਾ ਗਿਆ।
ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਵੱਲੋਂ 3 ਅਧਿਕਾਰੀਆਂ ਦੇ ਤਬਾਦਲਿਆਂ ਅਤੇ ਨਵੀਆਂ ਤਾਇਨਾਤੀਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ’ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਬੰਧਿਤ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ’ਤੇ ਤੁਰੰਤ ਡਿਊਟੀ ਸੰਭਾਲਣ ਲਈ ਕਿਹਾ ਗਿਆ ਹੈ।
ਪਲਵਿੰਦਰ ਸਿੰਘ ਚੀਮਾ, ਪੀ.ਪੀ.ਐੱਸ. (ਡੀਆਰ), ਜੋ ਪਹਿਲਾਂ ਐੱਸ.ਪੀ. ਇਨਵੈਸਟੀਗੇਸ਼ਨ, ਰੂਪਨਗਰ ਵਜੋਂ ਤਾਇਨਾਤ ਸਨ, ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਐੱਸ.ਪੀ. ਇਨਵੈਸਟੀਗੇਸ਼ਨ, ਸੰਗਰੂਰ ਲਾਇਆ ਗਿਆ ਹੈ।
ਦਵਿੰਦਰ ਕੁਮਾਰ, ਪੀ.ਪੀ.ਐੱਸ., ਨੂੰ ਐੱਸ.ਪੀ. ਇਨਵੈਸਟੀਗੇਸ਼ਨ, ਪਟਿਆਲਾ ਦੇ ਅਹੁਦੇ ਤੋਂ ਤਬਦੀਲ ਕਰਕੇ ਐੱਸ.ਪੀ. ਸਪੈਸ਼ਲ ਬ੍ਰਾਂਚ, ਸੰਗਰੂਰ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਰਾਜੇਸ਼ ਕੁਮਾਰ, ਪੀ.ਪੀ.ਐੱਸ., ਜੋ ਐੱਸ.ਪੀ. ਪੀ.ਬੀ.ਆਈ., ਪਟਿਆਲਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਨੂੰ ਐੱਸ.ਪੀ. ਇਨਵੈਸਟੀਗੇਸ਼ਨ, ਪਟਿਆਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਇਸ ਅਹੁਦੇ ’ਤੇ ਦਵਿੰਦਰ ਕੁਮਾਰ ਦੀ ਥਾਂ ਡਿਊਟੀ ਸੰਭਾਲਣਗੇ।
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ’ਤੇ ਡਿਊਟੀ ਸੰਭਾਲਣੀ ਹੋਵੇਗੀ।
02/10/2026
ਪੰਜਾਬ📍 ਪੰਜਾਬ
ਨਵੀਂ ਦਿੱਲੀ, 2 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਲ ਰਾਹੀਂ ਫਲਾਈ-ਦੁਬਈ ਦੇ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ ਅਤੇ ਕਈ ਜਾਨਾਂ ਬਚਾਉਣ ਵਿਚ ਉਨ੍ਹਾਂ ਦੀ ਹਿੰਮਤ, ਸੂਝ-ਬੂਝ ਅਤੇ ਸੰਜਮ ਦੀ ਸ਼ਲਾਘਾ ਕੀਤੀ।
ਨਵੀਂ ਦਿੱਲੀ, 2 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਲ ਰਾਹੀਂ ਫਲਾਈ-ਦੁਬਈ ਦੇ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ ਅਤੇ ਕਈ ਜਾਨਾਂ ਬਚਾਉਣ ਵਿਚ ਉਨ੍ਹਾਂ ਦੀ ਹਿੰਮਤ, ਸੂਝ-ਬੂਝ ਅਤੇ ਸੰਜਮ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕੈਪਟਨ ਸਮਿਤ ਨੂੰ ਕਿਹਾ ਕਿ ਪੂਰਾ ਦੇਸ਼ ਤੁਹਾਡੇ ਲਈ ਅਰਦਾਸ ਕਰ ਰਿਹਾ ਹੈ। ਤੁਹਾਡੇ ਅਤੇ ਤੁਹਾਡੀ ਸਿਹਤ ਲਈ 'ਮਹਾ ਮ੍ਰਿਤੁੰਜਯ ਜਾਪ' ਕੀਤਾ ਜਾ ਰਿਹਾ ਹੈ। ਤੁਹਾਡੀ ਹਿੰਮਤ, ਸੂਝ-ਬੂਝ ਅਤੇ ਸੰਜਮ ਨੇ ਕਈ ਜਾਨਾਂ ਬਚਾਈਆਂ ਹਨ। ਦੇਸ਼ ਮਾਣ ਨਾਲ ਕਹਿ ਸਕਦਾ ਹੈ ਕਿ ਭਾਰਤੀ ਉਹ ਲੋਕ ਨਹੀਂ ਹਨ ਜੋ ਜਾਨਾਂ ਲੈਂਦੇ ਹਨ, ਸਗੋਂ ਉਹ ਹਨ ਜੋ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜ਼ੋਖ਼ਮ ਵਿਚ ਪਾਉਣ ਲਈ ਤਿਆਰ ਰਹਿੰਦੇ ਹਨ। ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਦਿਆਂ ਫਲਾਈ-ਦੁਬਈ ਦੇ ਕੈਪਟਨ ਸਮਿਤ ਮਛਾਰ ਨੇ ਕਿਹਾ ਕਿ ਜਦੋਂ ਵੀ ਮੈਂ ਕਿਸੇ ਤਕਲੀਫ਼ ਵਿਚ ਹੁੰਦਾ ਹਾਂ, ਤਾਂ ਮੈਂ ਹਨੂੰਮਾਨ ਚਾਲੀਸਾ ਦਾ ਪਾਠ ਕਰਦਾ ਹਾਂ। ਉਸ ਸਮੇਂ ਵੀ ਮੈਂ ਸਿਰਫ਼ ਹਨੂੰਮਾਨ ਚਾਲੀਸਾ ਦਾ ਹੀ ਪਾਠ ਕਰਦਾ ਰਿਹਾ... ਅੱਜ, ਤੁਹਾਡੀ ਇਕ ਕਾਲ ਨੇ ਮੈਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ। ਕੈਪਟਨ ਨੇ ਅੱਗੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਨੇ ਕੈਪਟਨ ਨੂੰ ਕਿਹਾ ਕਿ ਭਾਰਤ ਤੁਹਾਡਾ ਸਵਾਗਤ ਕਰਨ ਲਈ ਉਤਸੁਕ ਹੈ। ਕੱਲ੍ਹ, ਤੁਹਾਡੀ ਸਿਹਤ ਲਈ ਦੇਸ਼ ਭਰ ਵਿਚ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ ਸਨ।
02/10/2026
ਪੰਜਾਬ📍 ਪੰਜਾਬ
ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ‘ਚ 26 ਸਤੰਬਰ ਨੂੰ ਹੋਏ ਹੰਗਾਮੇ ਅਤੇ ਭੰਨਤੋੜ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ।
ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ‘ਚ 26 ਸਤੰਬਰ ਨੂੰ ਹੋਏ ਹੰਗਾਮੇ ਅਤੇ ਭੰਨਤੋੜ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਡੀ.ਆਈ.ਜੀ. ਨਵੀਨ ਸਿੰਗਲਾ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਮਾਮਲੇ ‘ਚ 9 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਜਾਂਚ ਦੌਰਾਨ 20 ਦੋਸ਼ੀਆਂ ਦੀ ਪਛਾਣ ਕਰਕੇ ਮਾਮਲੇ ‘ਚ ਨਾਮਜ਼ਦ ਕੀਤੇ ਗਏ ਹਨ।
ਪ੍ਰੈਸ ਕਾਨਫਰੰਸ ਵਿੱਚ ਡੀ.ਆਈ.ਜੀ. ਨਵੀਨ ਸਿੰਗਲਾ ਦੇ ਨਾਲ ਐਸ.ਐਸ.ਪੀ. ਗੌਰਵ ਤੂਰਾ ਅਤੇ ਐਸ.ਆਈ.ਟੀ. ਇੰਚਾਰਜ ਵਨੀਤ ਅੱਲ੍ਹਾਵਤ ਵੀ ਮੌਜੂਦ ਸਨ। ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਫਗਵਾੜਾ, ਜੰਮੂ-ਕਸ਼ਮੀਰ ਅਤੇ ਮੁੰਬਈ ਦੇ ਨੌਜਵਾਨ ਸ਼ਾਮਲ ਹਨ। ਫੜੇ ਗਏ 9 ਮੁਲਜ਼ਮਾਂ ਵਿੱਚੋਂ 7 ਵਿਦਿਆਰਥੀ ਅਤੇ 2 ਬਾਹਰੀ ਦੱਸੇ ਜਾਂਦੇ ਹਨ। ਮੁਲਜ਼ਮਾਂ ਵਿੱਚੋਂ ਇੱਕ ਨਾਬਾਲਗ ਵੀ ਹੈ।
ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ ਸ਼ੁਰੂ ਵਿੱਚ ਪੁਲਿਸ ਵੱਲੋਂ ਵਿਦਿਆਰਥੀਆਂ ’ਤੇ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ। ਉਨ੍ਹਾਂ ਅਨੁਸਾਰ ਜਦੋਂ ਪ੍ਰਦਰਸ਼ਨ ਦੌਰਾਨ ਕੁਝ ਵਿਦਿਆਰਥੀਆਂ ਨੇ ਪੁਲਿਸ ਅਤੇ ਮੀਡੀਆ ਕਰਮੀਆਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਅੱਗਜ਼ਨੀ ਦੇ ਨਾਲ-ਨਾਲ ਵਾਹਨਾਂ ਦੀ ਭੰਨਤੋੜ ਵੀ ਕੀਤੀ ਤਾਂ ਪੁਲਿਸ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹਟਾ ਲਿਆ।
ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਟੀਮ ਯੂਨੀਵਰਸਿਟੀ ਪੁੱਜੀ ਤਾਂ ਸਥਿਤੀ ਬਹੁਤੀ ਖ਼ਰਾਬ ਨਹੀਂ ਸੀ ਪਰ ਕੁਝ ਸਮੇਂ ਬਾਅਦ ਅਚਾਨਕ ਪਥਰਾਅ ਅਤੇ ਭੰਨਤੋੜ ਸ਼ੁਰੂ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੜਬੜੀ ਕਰਨ ਵਾਲੇ ਲੋਕਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਫਗਵਾੜਾ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਦੋ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਅਤੇ ਇੱਕ ਮੁਲਜ਼ਮ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਕੰਮ ਕਰ ਰਹੀਆਂ ਹਨ।
ਡੀ.ਆਈ.ਜੀ. ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਅਤੇ ਮੀਡੀਆ ਨਾਲ ਤਾਲਮੇਲ ਕਰਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਉਨ੍ਹਾਂ ਦੇ ਨਾਲ ਹੈ ਪਰ ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਹਿੰਸਾ ਅਤੇ ਭੰਨਤੋੜ ਕੀਤੀ ਗਈ।
ਸੋਸ਼ਲ ਮੀਡੀਆ ‘ਤੇ ਇੱਕ ਸੰਦੇਸ਼ ਵਾਇਰਲ ਹੋਣ ਤੋਂ ਬਾਅਦ ਐਲ.ਪੀ.ਯੂ. ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਇਸ ਮਾਮਲੇ ਵਿੱਚ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਲਈ ਪਹਿਲਾਂ ਹੀ ਐਸ.ਆਈ.ਟੀ. ਦਾ ਗਠਨ ਕੀਤਾ ਜਾ ਚੁੱਕਾ ਹੈ। ਡੀ.ਆਈ.ਜੀ. ਨੇ ਸਪੱਸ਼ਟ ਕੀਤਾ ਕਿ ਐਸ.ਆਈ.ਟੀ. ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
02/10/2026
ਪੰਜਾਬ📍 ਪੰਜਾਬ
ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਆਯੋਜਿਤ ਕੀਤੇ ਜਾ ਰਹੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅੱਜ 2 ਅਕਤੂਬਰ 2026 ਨੂੰ ਖੇਡਿਆ ਗਿਆ।

ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਆਯੋਜਿਤ ਕੀਤੇ ਜਾ ਰਹੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅੱਜ 2 ਅਕਤੂਬਰ 2026 ਨੂੰ ਖੇਡਿਆ ਗਿਆ। ਪਹਿਲੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਵਣਜ ਵਿਭਾਗ ਦੀ ਟੀਮ ਨੇ ਇਲੈਕਟ੍ਰਿਕ ਸ਼ੈੱਡ ਦੀ ਟੀਮ ਨੂੰ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਵਿਚ 3-2 ਨਾਲ ਹਰਾ ਕੇ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕੀਤਾ। ਫਾਈਨਲ ਮੁਕਾਬਲੇ ਵਿਚ ਦੋਵਾਂ ਟੀਮਾਂ ਵਿਚਾਲੇ ਕਰੜਾ ਮੁਕਾਬਲਾ ਦੇਖਣ ਨੂੰ ਮਿਲਿਆ। ਪੰਜ ਸੈੱਟਾਂ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ ਵਿਚ ਵਣਜ ਵਿਭਾਗ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 3-2 ਨਾਲ ਜਿੱਤ ਦਰਜ ਕੀਤੀ। ਵਣਜ ਵਿਭਾਗ ਦੀ ਜੇਤੂ ਟੀਮ ਵਿਚ ਕਪਤਾਨ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ/ਐੱਫ.ਐੱਸ. ਪਰਮਦੀਪ ਸਿੰਘ ਸੈਣੀ, ਸੁਨੀਲ ਬਜਾਜ, ਮੋਹਿੰਦਰ ਰਾਵਤ, ਦਵਿੰਦਰ ਗ੍ਰੇਵਾਲ, ਰਿਦਮਪ੍ਰੀਤ ਸਿੰਘ ਅਤੇ ਮਹਿੰਦਰ ਸਿੰਘ ਸ਼ਾਮਲ ਸਨ। ਫਾਈਨਲ ਮੁਕਾਬਲੇ ਤੋਂ ਬਾਅਦ ਮੁੱਖ ਮਹਿਮਾਨ ਡਿਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐੱਮ.) ਸੰਜੀਵ ਕੁਮਾਰ ਨੇ ਜੇਤੂ ਵਣਜ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡ ਪ੍ਰਤੀਯੋਗਤਾਵਾਂ ਰੇਲ ਕਰਮਚਾਰੀਆਂ ਵਿਚ ਟੀਮ ਭਾਵਨਾ, ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਪਹਿਲਾ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਸੀਨੀਅਰ ਡਿਵੀਜ਼ਨਲ ਖੇਡ ਅਧਿਕਾਰੀ ਰਾਹੁਲ ਦੇਵ ਦੀ ਕੁਸ਼ਲ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਇਹ ਟੂਰਨਾਮੈਂਟ ਕਾਫ਼ੀ ਹਰਮਨਪਿਆਰਾ ਰਿਹਾ ਜਿਸ ਵਿਚ ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਚੜ੍ਹ-ਬੜ੍ਹ ਕੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਸਮਾਪਨ ਬਿਹਤਰ ਖੇਡ ਭਾਵਨਾ ਦੇ ਪ੍ਰਦਰਸ਼ਨ ਦੇ ਨਾਲ ਹੋਇਆ।
02/10/2026
ਪੰਜਾਬ📍 ਪੰਜਾਬ
ਸੰਗਰੂਰ ਸ਼ਹਿਰ ਦੇ ਉਭਾਵਾਲ ਰੋਡ ਸ਼ਮਸ਼ਾਨਘਾਟ ਦੀ ਤਸਵੀਰ।
ਖ਼ੁਦਕੁਸ਼ੀ ਕਰਨ ਵਾਲੇ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ, ਜਿਸ ਦਾ ਬੀਤੇ ਕੱਲ੍ਹ ਪੁਲੀਸ ਵੱਲੋਂ ਪਰਿਵਾਰ ਨੂੰ ਹਿਰਾਸਤ ’ਚ ਲੈਣ ਮਗਰੋਂ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਕਥਿਤ ਤੌਰ ’ਤੇ ਜਬਰੀ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ, ਦਾ ਅੰਗੀਠਾ/ਫੁੱਲ ਵੀ ਹੁਣ ਪੁਲੀਸ ਦੇ ਪਹਿਰੇ ਹੇਠ ਹਨ।
ਸੰਗਰੂਰ ਸ਼ਹਿਰ ਦੇ ਉਭਾਵਾਲ ਰੋਡ ਸ਼ਮਸ਼ਾਨਘਾਟ ਦੀ ਤਸਵੀਰ।
ਖ਼ੁਦਕੁਸ਼ੀ ਕਰਨ ਵਾਲੇ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ, ਜਿਸ ਦਾ ਬੀਤੇ ਕੱਲ੍ਹ ਪੁਲੀਸ ਵੱਲੋਂ ਪਰਿਵਾਰ ਨੂੰ ਹਿਰਾਸਤ ’ਚ ਲੈਣ ਮਗਰੋਂ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਕਥਿਤ ਤੌਰ ’ਤੇ ਜਬਰੀ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ, ਦਾ ਅੰਗੀਠਾ/ਫੁੱਲ ਵੀ ਹੁਣ ਪੁਲੀਸ ਦੇ ਪਹਿਰੇ ਹੇਠ ਹਨ। ਸਥਾਨਕ ਉਭਾਵਾਲ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਹਨ। ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਸਮੇਤ ਕਰੀਬ 8-10 ਸਕੇ ਸਬੰਧੀ ਹਾਲੇ ਵੀ ਪੁਲੀਸ ਹਿਰਾਸਤ ਵਿੱਚ ਹਨ, ਜਿਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਸਵੇਰੇ ਕੁਝ ਰਿਸ਼ਤੇਦਾਰ ਸ਼ਮਸ਼ਾਨਘਾਟ ਸੰਗਰੂਰ ਗਏ ਸਨ ਤਾਂ ਜੋ ਫੁੱਲ ਚੁਗਣ ਬਾਰੇ ਪਤਾ ਕੀਤਾ ਜਾ ਸਕੇ, ਪਰ ਉੱਥੇ ਪੁਲੀਸ ਤਾਇਨਾਤ ਹੈ ਅਤੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ। ਫੁੱਲ ਚੁਗਣ ਤੇ ਅੰਗੀਠਾ ਸੰਭਾਲਣ ਦੀ ਰਸਮ ਬਾਰੇ ਉਨ੍ਹਾਂ ਕਿਹਾ ਕਿ ਫ਼ਿਲਹਾਲ ਉਹ ਪਰਿਵਾਰ ਦਾ ਪਤਾ ਲਗਾ ਰਹੇ ਹਨ ਅਤੇ ਪਰਿਵਾਰ ਮਿਲਣ ਮਗਰੋਂ ਫੁੱਲ ਚੁਗੇ ਜਾਣਗੇ। ਸੰਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਨਾ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣਾ ਨਸੀਬ ਹੋਇਆ ਅਤੇ ਨਾ ਹੀ ਉਹ ਅੰਤਿਮ ਰਸਮਾਂ ਨਿਭਾ ਸਕੇ, ਹੁਣ ਘੱਟੋ-ਘੱਟ ਫੁੱਲ ਤਾਂ ਪਰਿਵਾਰ ਨੂੰ ਚੁਗ ਲੈਣ ਦਿਓ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਕਿਤੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਸਸਕਾਰ ਦੀ ਤਰ੍ਹਾਂ ਪੁਲੀਸ ਜਬਰੀ ਫੁੱਲ ਵੀ ਚੁਗ ਕੇ ਨਾ ਪਾ ਆਵੇ।
02/10/2026
ਪੰਜਾਬ📍 ਪੰਜਾਬ
ਜਲੰਧਰ, 2 ਅਕਤੂਬਰ (ਦਵਿੰਦਰ)-ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ 26 ਸਤੰਬਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਇਕ ਸੁਨੇਹਾ ਵਾਇਰਲ ਹੋਣ ਤੋਂ ਬਾਅਦ ਗੁੱਸੇ ਵਿਚ ਸਨ।
ਜਲੰਧਰ, 2 ਅਕਤੂਬਰ (ਦਵਿੰਦਰ)-ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ 26 ਸਤੰਬਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਇਕ ਸੁਨੇਹਾ ਵਾਇਰਲ ਹੋਣ ਤੋਂ ਬਾਅਦ ਗੁੱਸੇ ਵਿਚ ਸਨ।
ਨਵੀਨ ਸਿੰਗਲਾ ਨੇ ਕਿਹਾ ਕਿ ਪੁਲਿਸ ਨੇ ਸ਼ੁਰੂ ਵਿਚ ਕੋਈ ਲਾਠੀਚਾਰਜ ਨਹੀਂ ਕੀਤਾ, ਪਰ ਜਦੋਂ ਵਿਦਿਆਰਥੀਆਂ ਨੇ ਉਨ੍ਹਾਂ ਅਤੇ ਮੀਡੀਆ 'ਤੇ ਪੱਥਰਬਾਜ਼ੀ ਕੀਤੀ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਤਾਂ ਉਨ੍ਹਾਂ ਦੀ ਟੀਮ ਨੇ ਸਥਿਤੀ ਨੂੰ ਸ਼ਾਂਤ ਕਰਨ ਲਈ ਦੰਗਾਕਾਰੀਆਂ ਨੂੰ ਭਜਾ ਦਿੱਤਾ। ਡੀ.ਆਈ.ਜੀ. ਨੇ ਕਿਹਾ ਕਿ 163 ਐਫ.ਆਈ.ਆਰਜ਼. ਵਿਚ 3 ਦੋਸ਼ੀਆਂ ਵਿਚੋਂ, ਉਨ੍ਹਾਂ ਦੀ ਟੀਮ ਨੇ ਫਗਵਾੜਾ ਤੋਂ 2, ਜੰਮੂ ਤੋਂ 2 ਅਤੇ ਮੁੰਬਈ ਤੋਂ 1 ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੋਸ਼ੀਆਂ ਵਿਚੋਂ 7 ਵਿਦਿਆਰਥੀ ਹਨ ਅਤੇ 2 ਬਾਹਰੀ ਹਨ। ਜਾਂਚ ਦੌਰਾਨ ਪੁਲਿਸ ਨੇ 20 ਦੋਸ਼ੀਆਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਹੈ।
02/10/2026
ਪੰਜਾਬ📍 ਪੰਜਾਬ
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਿਲਾਵਟਖੋਰੀ ਖ਼ਿਲਾਫ਼ ਲਗਾਤਾਰ ਜਾਂਚ ਅਤੇ ਕਾਰਵਾਈਆਂ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖੋਸਲਾ ਨੂੰ ਮੁਅੱਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਿਲਾਵਟਖੋਰੀ ਖ਼ਿਲਾਫ਼ ਲਗਾਤਾਰ ਜਾਂਚ ਅਤੇ ਕਾਰਵਾਈਆਂ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖੋਸਲਾ ਨੂੰ ਮੁਅੱਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ, ਉਨ੍ਹਾਂ ਦੀ ਮੁਅੱਤਲੀ ਦੇ ਅਧਿਕਾਰਤ ਕਾਰਨਾਂ ਅਤੇ ਇਸ ਸਬੰਧੀ ਜਾਰੀ ਹੁਕਮਾਂ ਦੀ ਵਿਸਥਾਰਤ ਜਾਣਕਾਰੀ ਹਾਲੇ ਜਨਤਕ ਤੌਰ ’ਤੇ ਸਾਹਮਣੇ ਨਹੀਂ ਆਈ।
ਅਭਿਨਵ ਕੁਮਾਰ ਦੀ ਅਗਵਾਈ ਹੇਠ ਫਿਰੋਜ਼ਪੁਰ ਵਿੱਚ ਦੁੱਧ, ਪਨੀਰ, ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਸਬੰਧੀ ਕਈ ਮੁਹਿੰਮਾਂ ਚਲਾਈਆਂ ਗਈਆਂ ਹਨ। ਸਤੰਬਰ ਵਿੱਚ ਮੱਖੂ ਵਿਖੇ ਵਿਭਾਗੀ ਟੀਮ ਨੇ 140 ਕਿਲੋ ਪਨੀਰ ਕਬਜ਼ੇ ਵਿੱਚ ਲੈ ਕੇ ਸੈਂਪਲ ਜਾਂਚ ਲਈ ਭੇਜੇ ਸਨ।
ਇਸੇ ਤਰ੍ਹਾਂ 27 ਸਤੰਬਰ ਨੂੰ ਫਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਜੇਲ੍ਹ ਵਿੱਚ ਵੀ ਫੂਡ ਸੇਫਟੀ ਟੀਮ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਮਠਿਆਈਆਂ ਦੀਆਂ ਦੁਕਾਨਾਂ, ਬੇਕਰੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਇਕਾਈਆਂ ਦੀ ਜਾਂਚ ਕੀਤੀ ਗਈ।
ਹੁਣ ਅਚਾਨਕ ਹੋਈ ਮੁਅੱਤਲੀ ਤੋਂ ਬਾਅਦ ਸਥਾਨਕ ਪੱਧਰ ’ਤੇ ਇਸ ਦੇ ਕਾਰਨਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਕੁਝ ਲੋਕਾਂ ਵੱਲੋਂ ਇਸਨੂੰ ਮਿਲਾਵਟਖੋਰੀ ਖ਼ਿਲਾਫ਼ ਚੱਲ ਰਹੀ ਕਾਰਵਾਈ ਨਾਲ ਜੋੜ ਕੇ ਸਵਾਲ ਉਠਾਏ ਜਾ ਰਹੇ ਹਨ। ਹਾਲਾਂਕਿ, ਕਿਸੇ ਮਿਲਾਵਟਖੋਰ ਲਾਬੀ, ਕਿਸੇ ਕਥਿਤ ਪ੍ਰਭਾਵਸ਼ਾਲੀ ਵਿਅਕਤੀ ਜਾਂ ਨਕਲੀ ਦੁੱਧ-ਪਨੀਰ ਦੇ ਕਾਰੋਬਾਰ ਨਾਲ ਜੁੜੇ ਕਿਸੇ ਗਰੁੱਪ ਨੂੰ ਇਸ ਮੁਅੱਤਲੀ ਲਈ ਜ਼ਿੰਮੇਵਾਰ ਠਹਿਰਾਉਣ ਵਾਲਾ ਕੋਈ ਪੁਖ਼ਤਾ ਸਬੂਤ ਜਾਂ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।
ਫੂਡ ਸੇਫਟੀ ਅਧਿਕਾਰੀ ਵੱਲੋਂ ਪਹਿਲਾਂ ਵੀ ਤਿਉਹਾਰੀ ਸੀਜ਼ਨ ਦੌਰਾਨ ਦੁੱਧ, ਪਨੀਰ, ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਲਈ ਮੁਹਿੰਮ ਚਲਾਈ ਗਈ ਸੀ। ਹੁਣ ਮੁੱਖ ਸਵਾਲ ਇਹ ਹੈ ਕਿ ਅਭਿਨਵ ਖੋਸਲਾ ਨੂੰ ਕਿਸ ਆਧਾਰ ’ਤੇ ਮੁਅੱਤਲ ਕੀਤਾ ਗਿਆ ਹੈ। ਇਸ ਬਾਰੇ ਅਧਿਕਾਰਤ ਮੁਅੱਤਲੀ ਹੁਕਮ, ਵਿਭਾਗੀ ਜਾਂਚ ਅਤੇ ਸਬੰਧਤ ਅਧਿਕਾਰੀਆਂ ਦਾ ਪੱਖ ਸਾਹਮਣੇ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
02/10/2026
ਪੰਜਾਬ📍 ਪੰਜਾਬ
ਤਪਾ ਮੰਡੀ: ਸੇਵਾ ਕੇਂਦਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ਦੇ ਨਿਰਦੇਸ਼ਾਂ ‘ਤੇ ਸੇਵਾ ਕੇਂਦਰਾਂ ‘ਚ ਤਾਇਨਾਤ ਸੁਰੱਖਿਆ ਗਾਰਡਾਂ ਅਤੇ ਅਪਰੇਟਰਾਂ ਦੀਆਂ ਬਕਾਇਆ ਤਨਖਾਹਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਏ.ਡੀ.ਸੀ. ਬਰਨਾਲਾ ਵਿਵੇਕ ਕੁਮਾਰ ਮੋਦੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਤਪਾ ਮੰਡੀ: ਸੇਵਾ ਕੇਂਦਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ਦੇ ਨਿਰਦੇਸ਼ਾਂ ‘ਤੇ ਸੇਵਾ ਕੇਂਦਰਾਂ ‘ਚ ਤਾਇਨਾਤ ਸੁਰੱਖਿਆ ਗਾਰਡਾਂ ਅਤੇ ਅਪਰੇਟਰਾਂ ਦੀਆਂ ਬਕਾਇਆ ਤਨਖਾਹਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਏ.ਡੀ.ਸੀ. ਬਰਨਾਲਾ ਵਿਵੇਕ ਕੁਮਾਰ ਮੋਦੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਸੁਰੱਖਿਆ ਗਾਰਡਾਂ ਕੁਲਵੰਤ ਦਾਸ ਅਤੇ ਦਵਿੰਦਰ ਦਾਸ ਤਪਾ ਨੇ ਦੱਸਿਆ ਕਿ ਕਰਮਚਾਰੀ ਲੰਬੇ ਸਮੇਂ ਤੋਂ ਤਨਖਾਹਾਂ ਦੀ ਉਡੀਕ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੰਗ ਪੱਤਰ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ 4 ਅਕਤੂਬਰ ਤੱਕ ਬਕਾਇਆ ਤਨਖਾਹ ਅਤੇ ਟੀ.ਏ. ਜਾਰੀ ਨਾ ਕੀਤਾ ਤਾਂ 5 ਅਕਤੂਬਰ ਤੋਂ ਡੀ.ਐਸ.ਡੀ., ਐਲ.ਆਰ.ਓ. ਆਪ੍ਰੇਟਰ, ਸੁਰੱਖਿਆ ਗਾਰਡ ਅਤੇ ਸਫ਼ਾਈ ਕਰਮਚਾਰੀ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ। ਯੂਨੀਅਨ ਅਨੁਸਾਰ ਸਫ਼ਾਈ ਕਰਮਚਾਰੀ ਸੁਰੱਖਿਆ ਗਾਰਡ ਸੇਵਾ ਕੇਂਦਰ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਗੁਰਪਾਲ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਬਸੀਰ ਸਿੰਘ, ਸੰਦੀਪ ਸਿੰਘ, ਨਿਰਮਲ ਸਿੰਘ, ਬਲਜਿੰਦਰ ਸਿੰਘ ਅਤੇ ਹੋਰ ਸੁਰੱਖਿਆ ਗਾਰਡ ਹਾਜ਼ਰ ਸਨ।
02/10/2026
ਪੰਜਾਬ📍 ਪੰਜਾਬ
ਜਲੰਧਰ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਥੋੜ੍ਹਾ ਬਦਲਾਅ ਦੇਖਣ ਨੂੰ ਮਿਲਿਆ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ ਅੱਜ ਵੱਧ ਕੇ 1,53,000 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।
ਜਲੰਧਰ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਥੋੜ੍ਹਾ ਬਦਲਾਅ ਦੇਖਣ ਨੂੰ ਮਿਲਿਆ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ ਅੱਜ ਵੱਧ ਕੇ 1,53,000 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਬੀਤੇ ਦਿਨ ਇਸ ਦੀਆਂ ਕੀਮਤਾਂ 1,52,300 ਰੁਪਏ ਸੀ, ਯਾਨੀ 24 ਕੈਰੇਟ ਸੋਨਾ 700 ਰੁਪਏ ਮਹਿੰਗਾ ਹੋਇਆ ਹੈ।
ਇਸ ਦੌਰਾਨ 22 ਕੈਰੇਟ ਸੋਨੇ ਦੀ ਕੀਮਤ ਵੀ ਵਧੀ ਹੈ। ਅੱਜ, 22 ਕੈਰੇਟ ਸੋਨਾ 1,42,290 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਿਕ ਰਿਹਾ ਹੈ, ਜਦਕਿ ਬੀਤੇ ਦਿਨ ਇਸ ਦੀ ਕੀਮਤ 1,41,640 ਰੁਪਏ ਸੀ। ਇਸ ਵਿੱਚ 650 ਰੁਪਏ ਦਾ ਵਾਧਾ ਹੋਇਆ ਹੈ।
ਚਾਂਦੀ ਦੀਆਂ ਕੀਮਤਾਂ ਅੱਜ ਕੋਈ ਬਦਲਾਅ ਨਹੀਂ ਹੋਇਆ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, ਚਾਂਦੀ ਅਜੇ ਵੀ 2,29,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਵਿਕ ਰਿਹਾ ਹੈ। ਬੀਤੇ ਦਿਨ ਯਾਨੀ ਵੀਰਵਾਰ ਨੂੰ ਵੀ ਇਸਦੀ ਕੀਮਤ ਇਹੀ ਸੀ।
02/10/2026
ਮਨੋਰੰਜਨ📍 ਪੰਜਾਬ
ਅੱਜ ਗੱਲ ਉਸ ਅਦਾਕਾਰ ਦੀ, ਜਿਸ ਨੇ ਮੁੰਨਾ ਭਾਈ ਵਿੱਚ ਸਫ਼ਾਈ ਕਰਮਚਾਰੀ ਬਣ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸੇ ਅਦਾਕਾਰ ਨੇ ਪਰਦੇ 'ਤੇ 6 ਵਾਰ ਮਹਾਤਮਾ ਗਾਂਧੀ ਦਾ ਕਿਰਦਾਰ ਵੀ ਨਿਭਾਇਆ।
ਅੱਜ ਗੱਲ ਉਸ ਅਦਾਕਾਰ ਦੀ, ਜਿਸ ਨੇ ਮੁੰਨਾ ਭਾਈ ਵਿੱਚ ਸਫ਼ਾਈ ਕਰਮਚਾਰੀ ਬਣ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸੇ ਅਦਾਕਾਰ ਨੇ ਪਰਦੇ 'ਤੇ 6 ਵਾਰ ਮਹਾਤਮਾ ਗਾਂਧੀ ਦਾ ਕਿਰਦਾਰ ਵੀ ਨਿਭਾਇਆ।
ਕੁਝ ਐਕਟਰ ਪਰਦੇ ‘ਤੇ ਕਿਰਦਾਰ ਨਿਭਾਉਂਦੇ ਹਨ, ਜਦਕਿ ਕੁਝ ਅਜਿਹੇ ਵੀ ਕਲਾਕਾਰ ਹੁੰਦੇ ਹਨ, ਜੋ ਸਿਰਫ਼ ਕਿਰਦਾਰ ਨਿਭਾਉਂਦੇ ਨਹੀਂ, ਸਗੋਂ ਉਸ ਨੂੰ ਜੀਉਂਦੇ ਹਨ। ਸਕ੍ਰੀਨ ‘ਤੇ ਉਨ੍ਹਾਂ ਨੂੰ ਦੇਖ ਕੇ ਬਸ ਇਹੀ ਲੱਗਦਾ ਹੈ ਕਿ ਹਾਂ, ਇਹ ਕਲਾਕਾਰ ਇਸੇ ਰੋਲ ਲਈ ਹੀ ਬਣਿਆ ਹੈ। ਅਜਿਹੇ ਹੀ ਕਲਾਕਾਰਾਂ ਵਿੱਚੋਂ ਇੱਕ ਨਾਮ ਐਕਟਰ ਸੁਰੇਂਦਰ ਰਾਜਨ ਦਾ ਹੈ। ਜਿੱਥੇ ਕੋਈ ਅਦਾਕਾਰ ਫ਼ਿਲਮਾਂ ਵਿੱਚ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੁੰਦਾ ਹੈ, ਕੋਈ ਨੇਤਾ ਦੇ ਰੋਲ ਲਈ ਪ੍ਰਸਿੱਧ ਹੁੰਦਾ ਹੈ, ਉੱਥੇ ਹੀ ਸੁਰੇਂਦਰ ਰਾਜਨ ਉਹ ਐਕਟਰ ਹਨ, ਜੋ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਹਨ।
ਬੇਨ ਕਿੰਗਜ਼ਲੇ, ਦਿਲੀਪ ਪ੍ਰਭਾਵਲਕਰ, ਨਸੀਰੂਦੀਨ ਸ਼ਾਹ ਸਮੇਤ ਹੋਰ ਵੀ ਕਈ ਐਕਟਰ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾ ਚੁੱਕੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਬੇਨ ਕਿੰਗਜ਼ਲੇ ਨੂੰ ਮਿਲੀ। ਬਾਕੀ ਅਦਾਕਾਰਾਂ ਦੇ ਕਿਰਦਾਰਾਂ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ। ਇਨ੍ਹਾਂ ਸਾਰਿਆਂ ਵਿੱਚ ਸੁਰੇਂਦਰ ਰਾਜਨ ਇੱਕ ਅਜਿਹਾ ਨਾਮ ਹੈ, ਜਿਨ੍ਹਾਂ ਨੇ ਇੱਕ-ਦੋ ਨਹੀਂ, ਸਗੋਂ 6 ਵਾਰ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਅੱਜ ਗਾਂਧੀ ਜਯੰਤੀ (2 ਅਕਤੂਬਰ) ਦੇ ਮੌਕੇ ‘ਤੇ ਆਓ ਉਨ੍ਹਾਂ ਦੀਆਂ ਉਨ੍ਹਾਂ 6 ਫ਼ਿਲਮਾਂ ‘ਤੇ ਇੱਕ ਨਜ਼ਰ ਮਾਰਦੇ ਹਾਂ।
ਸੁਰੇਂਦਰ ਰਾਜਨ ਨੇ ਪਹਿਲੀ ਵਾਰ ਸਾਲ 2002 ਦੀ ਫ਼ਿਲਮ ਦ ਲੀਜੈਂਡ ਆਫ਼ ਭਗਤ ਸਿੰਘ ਵਿੱਚ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਦੇ ਡਾਇਰੈਕਟਰ ਰਾਜਕੁਮਾਰ ਸੰਤੋਸ਼ੀ ਸਨ। ਕੱਦ-ਕਾਠੀ, ਚਿਹਰੇ ਅਤੇ ਆਵਾਜ਼ ਦੇ ਹਿਸਾਬ ਨਾਲ ਵੀ ਸੁਰੇਂਦਰ ਰਾਜਨ ਪਰਦੇ ‘ਤੇ ਮਹਾਤਮਾ ਗਾਂਧੀ ਦੇ ਕਿਰਦਾਰ ਲਈ ਢੁੱਕਵੇਂ ਲੱਗਦੇ ਸਨ। ਹੌਲੀ-ਹੌਲੀ ਉਨ੍ਹਾਂ ਕੋਲ ਇਸ ਕਿਰਦਾਰ ਲਈ ਹੋਰ ਵੀ ਕਈ ਫ਼ਿਲਮਾਂ ਦੇ ਆਫ਼ਰ ਆਉਣ ਲੱਗੇ। ਜਿਨ੍ਹਾਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਗਾਂਧੀ ਦਾ ਕਿਰਦਾਰ ਨਿਭਾਇਆ, ਉਨ੍ਹਾਂ ਦੀ ਲਿਸਟ ਤੁਸੀਂ ਹੇਠਾਂ ਦੇਖ ਸਕਦੇ ਹੋ।
ਸੁਰੇਂਦਰ ਰਾਜਨ ਦਾ ਸਬੰਧ ਮੱਧ ਪ੍ਰਦੇਸ਼ ਨਾਲ ਹੈ। ਹੁਣ ਉਨ੍ਹਾਂ ਦੀ ਉਮਰ ਲਗਭਗ 87 ਸਾਲ ਹੈ। ਉਹ ਪਿਛਲੇ 37 ਸਾਲਾਂ ਤੋਂ ਫ਼ਿਲਮੀ ਦੁਨੀਆ ਦਾ ਹਿੱਸਾ ਹਨ। ਸਾਲ 1989 ਦੀ ਫ਼ਿਲਮ ਇਨ ਵਿਚ ਐਨੀ ਗਿਵਜ਼ ਇਟ ਵਨਸ ਨਾਲ ਉਨ੍ਹਾਂ ਨੇ ਆਪਣੇ ਐਕਟਿੰਗ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਵਿੱਚੋਂ 6 ਪ੍ਰੋਜੈਕਟਾਂ ਵਿੱਚ ਉਨ੍ਹਾਂ ਨੇ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ। ਹਾਲਾਂਕਿ, ਕੁਝ ਥਾਵਾਂ ‘ਤੇ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ 15 ਫ਼ਿਲਮਾਂ ਵਿੱਚ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਪਰ ਪਬਲਿਕ ਡੋਮੇਨ ਵਿੱਚ 6 ਫ਼ਿਲਮਾਂ ਦੇ ਨਾਮ ਹੀ ਮਿਲਦੇ ਹਨ।
ਵਿਧੂ ਵਿਨੋਦ ਚੋਪੜਾ ਵੱਲੋਂ ਨਿਰਮਿਤ ਅਤੇ ਰਾਜਕੁਮਾਰ ਹਿਰਾਨੀ ਵੱਲੋਂ ਨਿਰਦੇਸ਼ਿਤ ਸਾਲ 2003 ਦੀ ਫ਼ਿਲਮ ਮੁੰਨਾ ਭਾਈ ਤੋਂ ਸੁਰੇਂਦਰ ਰਾਜਨ ਨੂੰ ਸਭ ਤੋਂ ਵੱਧ ਪ੍ਰਸਿੱਧੀ ਮਿਲੀ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸਫ਼ਾਈ ਕਰਮਚਾਰੀ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਮਕਸੂਦ ਦਾ ਕਿਰਦਾਰ ਨਿਭਾਇਆ ਸੀ।
ਸੰਜੇ ਦੱਤ ਨਾਲ ਉਨ੍ਹਾਂ ਦਾ ਇੱਕ ਭਾਵੁਕ ਸੀਨ ਵੀ ਸੀ, ਜਿੱਥੇ ਸੰਜੇ ਦੱਤ ਉਨ੍ਹਾਂ ਨੂੰ ਕਹਿੰਦੇ ਹਨ- ਮਕਸੂਦ ਭਾਈ, ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ। ਮੈਨੂੰ ਤੁਹਾਨੂੰ ਜਾਦੂ ਦੀ ਝੱਪੀ ਦੇਣੀ ਹੈ। ਇਸ ਤੋਂ ਬਾਅਦ ਸੰਜੇ ਦੱਤ ਅਤੇ ਸੁਰੇਂਦਰ ਰਾਜਨ ਇੱਕ-ਦੂਜੇ ਨੂੰ ਗਲੇ ਮਿਲਦੇ ਹਨ। ਸੋਸ਼ਲ ਮੀਡੀਆ ਦੇ ਦੌਰ ਵਿੱਚ ਵੀ ਜਾਦੂ ਦੀ ਝੱਪੀ ਵਾਲਾ ਇਹ ਸੀਨ ਕਾਫ਼ੀ ਪ੍ਰਸਿੱਧ ਹੈ। ਖੈਰ, ਅੱਜ ਵੀ 6 ਫ਼ਿਲਮਾਂ ਵਿੱਚ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਸੁਰੇਂਦਰ ਰਾਜਨ ਦਾ ਨਾਮ ਸਿਨੇਮਾ ਦੀ ਦੁਨੀਆ ਵਿੱਚ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ।
02/10/2026
ਖੇਡਾਂ📍 ਪੰਜਾਬ
ਆਰਚਰੀ ਦੇ ਕੰਪਾਊਂਡ ਇਵੈਂਟ ਵਿੱਚ 3 ਗੋਲਡ ਮੈਡਲ ਜਿੱਤਣ ਤੋਂ ਬਾਅਦ ਭਾਰਤੀ ਤੀਰਅੰਦਾਜ਼ਾਂ ਨੇ ਰਿਕਰਵ ਇਵੈਂਟ ਵਿੱਚ ਵੀ ਸ਼ਾਨਦਾਰ ਆਗਾਜ਼ ਕੀਤਾ।
ਭਾਰਤ ਨੇ ਏਸ਼ੀਅਨ ਗੇਮਜ਼ 2026 ਵਿੱਚ ਤੀਰਅੰਦਾਜ਼ੀ ਵਿੱਚ ਇੱਕ ਹੋਰ ਗੋਲਡ ਮੈਡਲ ਜਿੱਤ ਲਿਆ ਹੈ ਅਤੇ ਇਸ ਵਾਰ ਇਹ ਗੋਲਡ ਮੈਡਲ ਸਹੀ ਮਾਇਨਿਆਂ ਵਿੱਚ ਬੇਹੱਦ ਇਤਿਹਾਸਕ ਹੈ।
ਆਰਚਰੀ ਦੇ ਕੰਪਾਊਂਡ ਇਵੈਂਟ ਵਿੱਚ 3 ਗੋਲਡ ਮੈਡਲ ਜਿੱਤਣ ਤੋਂ ਬਾਅਦ ਭਾਰਤੀ ਤੀਰਅੰਦਾਜ਼ਾਂ ਨੇ ਰਿਕਰਵ ਇਵੈਂਟ ਵਿੱਚ ਵੀ ਸ਼ਾਨਦਾਰ ਆਗਾਜ਼ ਕੀਤਾ।
ਭਾਰਤ ਨੇ ਏਸ਼ੀਅਨ ਗੇਮਜ਼ 2026 ਵਿੱਚ ਤੀਰਅੰਦਾਜ਼ੀ ਵਿੱਚ ਇੱਕ ਹੋਰ ਗੋਲਡ ਮੈਡਲ ਜਿੱਤ ਲਿਆ ਹੈ ਅਤੇ ਇਸ ਵਾਰ ਇਹ ਗੋਲਡ ਮੈਡਲ ਸਹੀ ਮਾਇਨਿਆਂ ਵਿੱਚ ਬੇਹੱਦ ਇਤਿਹਾਸਕ ਹੈ। ਭਾਰਤ ਦੀ ਮਹਿਲਾ ਟੀਮ ਨੇ ਆਰਚਰੀ ਰਿਕਰਵ ਇਵੈਂਟ ਦੇ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕਰ ਲਿਆ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਮਹਿਲਾ ਟੀਮ ਇਸ ਇਵੈਂਟ ਦੇ ਫਾਈਨਲ ਵਿੱਚ ਪਹੁੰਚੀ ਸੀ ਅਤੇ ਉਸ ਨੇ ਇਸ ਦੇ ਨਾਲ ਹੀ ਗੋਲਡ ਵੀ ਜਿੱਤ ਲਿਆ। ਕੁਮਕੁਮ ਮੋਹੋਦ, ਕੀਰਤੀ ਅਤੇ ਅੰਕਿਤਾ ਭਕਾਟ ਦੀ ਤਿਕੜੀ ਨੇ ਇਸ ਇਵੈਂਟ ਵਿੱਚ ਹਮੇਸ਼ਾ ਗੋਲਡ ਮੈਡਲ ਜਿੱਤਣ ਵਾਲੀ ਦੱਖਣੀ ਕੋਰੀਆ ਦੀ ਟੀਮ ਨੂੰ ਹੈਰਾਨ ਕਰਦਿਆਂ ਇਹ ਇਤਿਹਾਸ ਰਚਿਆ।
ਆਈਚੀ-ਨਾਗੋਆ ਵਿੱਚ ਖੇਡਾਂ ਦਾ 13ਵਾਂ ਦਿਨ ਭਾਰਤ ਲਈ ਇਸ ਸ਼ਾਨਦਾਰ ਸਫਲਤਾ ਦੇ ਨਾਮ ਰਿਹਾ। ਇਸ ਦੀ ਸ਼ੁਰੂਆਤ ਸੈਮੀਫਾਈਨਲ ਤੋਂ ਹੋਈ, ਜਿੱਥੇ ਭਾਰਤੀ ਟੀਮ ਨੇ ਸਭ ਤੋਂ ਪਹਿਲਾਂ ਚੀਨ ਨੂੰ ਹਰਾਇਆ। ਟੀਮ ਇੰਡੀਆ ਨੇ ਇਸ ਸੈਮੀਫਾਈਨਲ ਵਿੱਚ ਪੂਰੇ ਦਬਦਬੇ ਨਾਲ ਇਕਤਰਫ਼ਾ ਅੰਦਾਜ਼ ਵਿੱਚ 5-1 ਨਾਲ ਜਿੱਤ ਦਰਜ ਕਰਕੇ ਫਾਈਨਲ ਵਿੱਚ ਜਗ੍ਹਾ ਬਣਾਈ। ਭਾਰਤੀ ਟੀਮ ਪਹਿਲੀ ਵਾਰ ਮਹਿਲਾ ਰਿਕਰਵ ਟੀਮ ਇਵੈਂਟ ਦੇ ਫਾਈਨਲ ਵਿੱਚ ਪਹੁੰਚੀ ਸੀ। ਇਸ ਤੋਂ ਪਹਿਲਾਂ ਭਾਰਤ ਦਾ ਸਰਵੋਤਮ ਪ੍ਰਦਰਸ਼ਨ 2010 ਵਿੱਚ ਆਇਆ ਸੀ, ਜਦੋਂ ਟੀਮ ਨੇ ਬ੍ਰਾਂਜ਼ ਮੈਡਲ ਜਿੱਤਿਆ ਸੀ।
ਪਰ ਅਸਲ ਚੁਣੌਤੀ ਤਾਂ ਅਜੇ ਬਾਕੀ ਸੀ, ਕਿਉਂਕਿ ਫਾਈਨਲ ਵਿੱਚ ਦੱਖਣੀ ਕੋਰੀਆ ਨਾਲ ਮੁਕਾਬਲਾ ਕਰਨਾ ਸੀ। ਦੱਖਣੀ ਕੋਰੀਆ ਨੇ ਪਿਛਲੀਆਂ ਲਗਾਤਾਰ 7 ਏਸ਼ੀਅਨ ਗੇਮਜ਼ ਵਿੱਚ ਇਸ ਇਵੈਂਟ ਦਾ ਗੋਲਡ ਜਿੱਤਿਆ ਸੀ, ਜਦਕਿ ਕੁੱਲ 10 ਵਾਰ ਮਹਿਲਾ ਰਿਕਰਵ ਵਿੱਚ ਉਹ ਚੈਂਪੀਅਨ ਰਹੀ ਹੈ। ਪਰ ਪਹਿਲੇ ਸੈੱਟ ਤੋਂ ਹੀ ਭਾਰਤ ਨੇ ਦੱਖਣੀ ਕੋਰੀਆ ਨੂੰ ਜ਼ਬਰਦਸਤ ਟੱਕਰ ਦਿੱਤੀ ਅਤੇ ਸ਼ੁਰੂਆਤੀ ਦੋਵੇਂ ਸੈੱਟਾਂ ਵਿੱਚ ਅੰਕ ਬਰਾਬਰ ਰਹੇ। ਇਸ ਤਰ੍ਹਾਂ 2 ਸੈੱਟਾਂ ਤੋਂ ਬਾਅਦ ਸਕੋਰ 1-1 ਨਾਲ ਬਰਾਬਰ ਸੀ। ਪਰ ਤੀਜੇ ਸੈੱਟ ਤੋਂ ਕਹਾਣੀ ਬਦਲ ਗਈ, ਜਿੱਥੇ ਭਾਰਤ ਨੇ 55-51 ਨਾਲ ਜਿੱਤ ਦਰਜ ਕੀਤੀ ਅਤੇ ਫਾਈਨਲ ਵਿੱਚ 4-2 ਦੀ ਬੜ੍ਹਤ ਬਣਾ ਲਈ।
ਹੁਣ ਭਾਰਤ ਨੂੰ ਆਖਰੀ ਸੈੱਟ ਵਿੱਚ ਸਿਰਫ਼ 1 ਅੰਕ ਦੀ ਲੋੜ ਸੀ ਅਤੇ ਇੱਕ ਵਾਰ ਫਿਰ ਅਜਿਹਾ ਹੀ ਹੋਇਆ। ਆਖਰੀ ਸੈੱਟ 54-54 ਨਾਲ ਬਰਾਬਰ ਰਿਹਾ ਅਤੇ ਇਸ ਤਰ੍ਹਾਂ ਭਾਰਤ ਨੇ 5-3 ਨਾਲ ਮੈਚ ਜਿੱਤਣ ਦੇ ਨਾਲ ਹੀ ਗੋਲਡ ਮੈਡਲ ਵੀ ਆਪਣੇ ਨਾਮ ਕਰ ਲਿਆ।
ਏਸ਼ੀਅਨ ਗੇਮਜ਼ ਵਿੱਚ ਆਰਚਰੀ ਦੇ ਇਤਿਹਾਸ ਵਿੱਚ ਕਿਸੇ ਵੀ ਪੱਧਰ ‘ਤੇ ਭਾਰਤ ਦਾ ਇਹ ਪਹਿਲਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਭਾਰਤ ਨੇ ਰਿਕਰਵ ਵਿੱਚ ਪੁਰਸ਼ਾਂ ਦੀ ਕੈਟੇਗਰੀ ਵਿੱਚ 2 ਸਿਲਵਰ ਮੈਡਲ ਜਿੱਤੇ ਸਨ। ਪਰ ਮਹਿਲਾ ਟੀਮ ਨੇ ਪਹਿਲੀ ਵਾਰ ਨਾ ਸਿਰਫ਼ ਫਾਈਨਲ ਵਿੱਚ ਐਂਟਰੀ ਕੀਤੀ, ਸਗੋਂ ਉਸ ਨੂੰ ਜਿੱਤ ਕੇ ਇਤਿਹਾਸ ਰਚ ਦਿੱਤਾ। ਟੀਮ ਦੀ ਤਜਰਬੇਕਾਰ ਤੀਰਅੰਦਾਜ਼ ਅੰਕਿਤਾ ਲਈ ਇਹ ਮੈਡਲ ਇਸ ਲਈ ਵੀ ਖਾਸ ਹੈ, ਕਿਉਂਕਿ ਉਹ 2022 ਗੇਮਜ਼ ਵਿੱਚ ਬ੍ਰਾਂਜ਼ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ।
ਦੱਖਣੀ ਕੋਰੀਆ ਲਈ ਇਹ ਹਾਰ ਕਿਸੇ ਸਦਮੇ ਤੋਂ ਘੱਟ ਨਹੀਂ ਹੈ, ਕਿਉਂਕਿ ਰਿਕਰਵ ਇਵੈਂਟ ਵਿੱਚ ਉਸ ਦਾ ਦਬਦਬਾ ਸਿਰਫ਼ ਏਸ਼ੀਅਨ ਗੇਮਜ਼ ਤੱਕ ਹੀ ਨਹੀਂ, ਸਗੋਂ ਓਲੰਪਿਕ ਗੇਮਜ਼ ਤੱਕ ਵੀ ਰਿਹਾ ਹੈ। ਏਸ਼ੀਅਨ ਗੇਮਜ਼ ਵਿੱਚ ਮਹਿਲਾ ਰਿਕਰਵ ਟੀਮ ਇਵੈਂਟ ਵਿੱਚ ਉਸ ਨੂੰ ਆਖਰੀ ਵਾਰ 1994 ਵਿੱਚ ਹਾਰ ਮਿਲੀ ਸੀ। ਇਸ ਤੋਂ ਬਾਅਦ 1998 ਤੋਂ 2022 ਤੱਕ ਉਹ ਲਗਾਤਾਰ ਗੋਲਡ ਮੈਡਲ ਜਿੱਤਦੀ ਰਹੀ। ਇਸ ਇਤਿਹਾਸਕ ਜਿੱਤ ਨੇ ਓਲੰਪਿਕ ਗੇਮਜ਼ 2028 ਵਿੱਚ ਵੀ ਭਾਰਤ ਤੋਂ ਦਮਦਾਰ ਪ੍ਰਦਰਸ਼ਨ ਦੀਆਂ ਉਮੀਦਾਂ ਨੂੰ ਜ਼ਿੰਦਾ ਕਰ ਦਿੱਤਾ ਹੈ।
02/10/2026
ਵਿਦੇਸ਼📍 ਪੰਜਾਬ
ਤੇਰੇ ਕੋਲ ਇੰਨਾ ਪਹੁੰਚ ਜਾਵੇਗਾ..ਇਹ ਮੇਰੇ ਵੱਲੋਂ ਨਹੀਂ ਉਪਰੋਂ ਹੀ ਡਿਸਾਈਡ ਹੋ ਗਿਆ.. ਉਹ ਮੁੰਡਾ ਤੈਨੂੰ ਦੇ ਕੇ ਜਾਊਗਾ। ਮੈਨੂੰ ਫੋਨ ਕਰਕੇ ਅੰਮ੍ਰਿਤਸਰ ਆ ਜਾਈ।
ਤੇਰੇ ਕੋਲ ਇੰਨਾ ਪਹੁੰਚ ਜਾਵੇਗਾ..ਇਹ ਮੇਰੇ ਵੱਲੋਂ ਨਹੀਂ ਉਪਰੋਂ ਹੀ ਡਿਸਾਈਡ ਹੋ ਗਿਆ.. ਉਹ ਮੁੰਡਾ ਤੈਨੂੰ ਦੇ ਕੇ ਜਾਊਗਾ। ਮੈਨੂੰ ਫੋਨ ਕਰਕੇ ਅੰਮ੍ਰਿਤਸਰ ਆ ਜਾਈ।
ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਬਲਾਤਕਾਰ ਦੇ ਮਾਮਲੇ ਨੂੰ ਅੱਜ ਇੱਕ ਆਡੀਓ ਰਿਕਾਰਡਿੰਗ ਜਾਰੀ ਕਰਕੇ ਨਵਾਂ ਮੋੜਾ ਦੇ ਦਿੱਤਾ ਹੈ। ਇਹ ਕਥਿਤ ਆਡੀਓ ਰਿਕਾਰਡਿੰਗ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਚਾਵਲਾ ਮਾਮਲੇ ’ਚ ਪੀੜਤ ਔਰਤ ਦਰਮਿਆਨ ਹੋਈ ਗੱਲਬਾਤ ’ਤੇ ਅਧਾਰਿਤ ਹੈ। ‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਅੱਜ ਇੱਥੇ ਇਹ ਆਡੀਓ ਰਿਕਾਰਡਿੰਗ ਜਾਰੀ ਕਰਕੇ ਸ਼੍ਰੋਮਣੀ ਕਮੇਟੀ ’ਤੇ ਸਵਾਲ ਚੁੱਕੇ ਹਨ।
ਪੰਨੂ ਨੇ ਅੱਜ ਦਾਅਵਾ ਕੀਤਾ ਕਿ 7-8 ਮਹੀਨਿਆਂ ਦੇ ਸਮੇਂ ਦੌਰਾਨ ਵਿੱਤੀ ਲੈਣ ਦੇਣ ਦਾ ਕਥਿਤ ਆਡੀਓ ਵਿੱਚ ਜ਼ਿਕਰ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਬਹਿਰੀਨ ਤੋਂ ਇਸ ਔਰਤ ਨੂੰ ਪੰਜਾਬ ਕਿਉਂ ਲਿਆਂਦਾ ਗਿਆ ਅਤੇ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਇਮਾਰਤਾਂ ਵਿੱਚ ਲੰਬਾ ਸਮਾਂ ਕਿਵੇਂ ਠਹਿਰਾਇਆ ਗਿਆ। ਦੱਸਣਯੋਗ ਹੈ ਕਿ ਪੰਜਾਬ ਪੁਲੀਸ ਨੇ ਇਸ ਔਰਤ ਦੀ ਸ਼ਿਕਾਇਤ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ ਜਨਾਹ ਦਾ ਪਰਚਾ ਕੀਤਾ ਸੀ।
ਅਮਰਜੀਤ ਚਾਵਲਾ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਅਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਚਾਵਲਾ ਘਟਨਾ ਨੇ ਸ਼੍ਰੋਮਣੀ ਅਕਾਲੀ ਦਲ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ। ਪੰਜਾਬ ਪੁਲੀਸ ਵੱਲੋਂ ਇਸ ਔਰਤ ਦੀ ਘਟਨਾ ਦਰਮਿਆਨ ਰਹੀ ਰਿਹਾਇਸ਼ ਨਾਲ ਸਬੰਧਿਤ ਪ੍ਰਸਥਿਤੀਆਂ ਤੋਂ ਇਲਾਵਾ ਉਸ ਨੂੰ ਠਹਿਰਨ ਦੀ ਸਹੂਲਤ ਦੇਣ ਵਾਲੇ ਲੋਕਾਂ ਦੀ ਵੀ ਜਾਂਚ ਕਰ ਰਹੀ ਹੈ।
ਬਲਤੇਜ ਪੰਨੂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਔਰਤ ਨੂੰ ਪੰਜਾਬ ਲਿਆਉਣ ਦੀਆਂ ਪ੍ਰਸਥਿਤੀਆਂ ਤੇ ਮਕਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਂਵਾਂ ’ਚ ਠਹਿਰਾਉਣ ਬਾਰੇ ਜਵਾਬ ਮੰਗਿਆ ਹੈ। ਕੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਔਰਤ ਦੀ ਮੌਜੂਦਗੀ ਅਤੇ ਹਾਲਾਤਾਂ ਬਾਰੇ ਜਾਣਕਾਰੀ ਸੀ। ਮਹਿਲਾ ਦੀ ਠਹਿਰ ’ਤੇ ਆਇਆ ਖ਼ਰਚ ਕਿਹੜੇ ਫ਼ੰਡਾਂ ਚੋਂ ਕੀਤਾ ਗਿਆ।
ਪੀੜਤ ਔਰਤ ਖ਼ੁਦ ਆਖ ਚੁੱਕੀ ਹੈ ਕਿ ਉਹ 17 ਨਵੰਬਰ 2025 ਨੂੰ ਬਹਿਰੀਨ ਤੋਂ ਵਾਪਸ ਆਈ ਸੀ ਅਤੇ ਉਸ ਮਗਰੋਂ ਉਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ ਠਹਿਰ ਦਿੱਤੀ ਗਈ ਸੀ ਜਿੱਥੇ ਉਹ 27 ਫਰਵਰੀ ਤੋਂ 16 ਅਗਸਤ 2026 ਤੱਕ ਉੱਥੇ ਰਹੀ। ਉਸ ਮਗਰੋਂ ਉਸ ਨੂੰ ਦੂਜੀ ਸਰਾਂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਚੇਤੇ ਰਹੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ ਅਤੇ ਇਸ ਦੇ ਨਾਲ ਹੀ ਸੀ ਬੀ ਆਈ ਦੀ ਜਾਂਚ ਦੀ ਵੀ ਮੰਗ ਕੀਤੀ ਹੈ
02/10/2026
ਵਿਦੇਸ਼📍 ਪੰਜਾਬ
ਟਰੇਸੀ ਗੁਰਦੁਆਰੇ ਦੇ ਸੇਵਾਦਾਰ ਦੇ ਕਤਲ ਕੇਸ ’ਚ ਵੱਡਾ ਖੁਲਾਸਾ—ਤਿੰਨ ਸ਼ੱਕੀਆਂ ਦੀ ਪਛਾਣ, $50,000 ਦਾ ਇਨਾਮ!
ਕੈਲੀਫੋਰਨੀਆ ਦੇ ਟਰੇਸੀ ਸਥਿਤ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਵਾਲੇ ਭਾਈ ਅਵਤਾਰ ਸਿੰਘ ਬੁੱਲਟ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਅਹਿਮ ਸਾਹਮਣੇ ਆਈ ਹੈ।
ਟਰੇਸੀ ਗੁਰਦੁਆਰੇ ਦੇ ਸੇਵਾਦਾਰ ਦੇ ਕਤਲ ਕੇਸ ’ਚ ਵੱਡਾ ਖੁਲਾਸਾ—ਤਿੰਨ ਸ਼ੱਕੀਆਂ ਦੀ ਪਛਾਣ, $50,000 ਦਾ ਇਨਾਮ!
ਕੈਲੀਫੋਰਨੀਆ ਦੇ ਟਰੇਸੀ ਸਥਿਤ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਵਾਲੇ ਭਾਈ ਅਵਤਾਰ ਸਿੰਘ ਬੁੱਲਟ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਅਹਿਮ ਸਾਹਮਣੇ ਆਈ ਹੈ। ਵਿਭਾਗ ਨੇ ਉਨ੍ਹਾਂ ਦੇ ਨਾਂ ਅਤੇ ਤਸਵੀਰਾਂ ਜਾਰੀ ਕਰਕੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ।
57 ਸਾਲਾ ਭਾਈ ਅਵਤਾਰ ਸਿੰਘ ਨੂੰ 17 ਫਰਵਰੀ 2026 ਨੂੰ ਟਰੇਸੀ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਤੋਂ ਅਗਵਾ ਕੀਤਾ ਗਿਆ ਸੀ। 20 ਫਰਵਰੀ ਨੂੰ ਉਨ੍ਹਾਂ ਦੀ ਦੇਹ ਵਿੱਚ ਨੇੜੇ ਮਿਲੀ। ਉਹ ਗੁਰਦੁਆਰੇ ਵਿੱਚ ਲੰਗਰ ਤਿਆਰ ਕਰਨ ਅਤੇ ਹੋਰ ਸੇਵਾਵਾਂ ਲਈ ਜਾਣੇ ਜਾਂਦੇ ਸਨ ਅਤੇ ਆਪਣੀ ਪਤਨੀ ਤੇ ਤਿੰਨ ਛੋਟੇ ਬੱਚਿਆਂ ਨਾਲ ਗੁਰਦੁਆਰਾ ਕੰਪਲੈਕਸ ਵਿੱਚ ਰਹਿੰਦੇ ਸਨ।
ਇਨ੍ਹਾਂ ਖ਼ਿਲਾਫ਼ ਅਗਵਾ ਅਤੇ ਕਤਲ ਨਾਲ ਸਬੰਧਤ ਦੋਸ਼ ਲੱਗੇ ਹਨ। ਸ਼ੈਰਿਫ ਦੀ ਅੱਪਡੇਟ ਮੁਤਾਬਕ ਤਿੰਨੇ ਹਾਲੇ ਫਰਾਰ ਹਨ।
ਜਾਂਚ ਅਧਿਕਾਰੀਆਂ ਮੁਤਾਬਕ ਭਾਈ ਅਵਤਾਰ ਸਿੰਘ ਇਸ ਅਗਵਾ ਦਾ ਅਸਲ ਨਿਸ਼ਾਨਾ ਨਹੀਂ ਸਨ। ਜਾਂਚ ਵਿੱਚ ਮਾਮਲਾ ਇੱਕ ਚੋਰੀ ਹੋਏ ਨਾਲ ਜੁੜਿਆ ਮਿਲਿਆ ਹੈ। ਜਿਸ ਵਿਅਕਤੀ ਨੂੰ ਅਸਲ ਨਿਸ਼ਾਨਾ ਮੰਨਿਆ ਜਾ ਰਿਹਾ ਹੈ, ਉਹ ਘਟਨਾ ਸਮੇਂ ਕੈਨੇਡਾ ਵਿੱਚ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਈ ਅਵਤਾਰ ਸਿੰਘ ਨੂੰ ਕਿਸੇ ਹੋਰ ਵਿਅਕਤੀ ਦੇ ਭੁਲੇਖੇ ਵਿੱਚ ਅਗਵਾ ਕੀਤਾ ਗਿਆ।
ਰਿਪੋਰਟਾਂ ਅਨੁਸਾਰ ਤਿੰਨੇ ਸ਼ੱਕੀ ਕੈਲੀਫੋਰਨੀਆ ਦੇ ਇਲਾਕੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੇ ਨਾਲ ਵੀ ਸੰਪਰਕ ਹਨ। ਹਾਲਾਂਕਿ, ਉਨ੍ਹਾਂ ਦਾ ਮੈਕਸੀਕੋ ਵਿੱਚ ਹੋਣਾ ਪੁਸ਼ਟ ਨਹੀਂ ਹੈ; ਉਨ੍ਹਾਂ ਦੀ ਆਖ਼ਰੀ ਪੁਸ਼ਟ ਲੋਕੇਸ਼ਨ ਦੱਸੀ ਗਈ ਹੈ।
ਸਿੱਖ ਭਾਈਚਾਰੇ ਵੱਲੋਂ ਸ਼ੱਕੀਆਂ ਦੀ ਗ੍ਰਿਫ਼ਤਾਰੀ ਤੱਕ ਪਹੁੰਚਾਉਣ ਵਾਲੀ ਜਾਣਕਾਰੀ ਲਈ 50,000 ਅਮਰੀਕੀ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਲੋਕਾਂ ਨੂੰ ਖ਼ੁਦ ਇਨ੍ਹਾਂ ਦੇ ਨੇੜੇ ਜਾਣ ਜਾਂ ਫੜਨ ਦੀ ਕੋਸ਼ਿਸ਼ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।
ਇਹ ਕੇਸ ਜਾਂਚ ਅਤੇ ਕਾਨੂੰਨੀ ਕਾਰਵਾਈ ਅਧੀਨ ਹੈ। ਉਪਲਬਧ ਅੱਪਡੇਟ ਵਿੱਚ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਜਾਂ ਉਨ੍ਹਾਂ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਦਿੱਤਾ ਗਿਆ।
02/10/2026
ਵਿਦੇਸ਼📍 ਪੰਜਾਬ
ਗੁਰਦਾਸਪੁਰ ਵਿੱਚ ਇੱਕ ਨਾਬਾਲਿਗ ਲੜਕੀ ਵੱਲੋਂ ਆਪਣੇ ਹੀ ਪ੍ਰੇਮੀ ਨੂੰ ਹੋਰ ਨੌਜਵਾਨਾਂ ਤੋਂ ਕੁੱਟਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਗੁਰਦਾਸਪੁਰ ਵਿੱਚ ਇੱਕ ਨਾਬਾਲਿਗ ਲੜਕੀ ਵੱਲੋਂ ਆਪਣੇ ਹੀ ਪ੍ਰੇਮੀ ਨੂੰ ਹੋਰ ਨੌਜਵਾਨਾਂ ਤੋਂ ਕੁੱਟਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ 3 ਮੈਂਬਰੀ ਦਾ ਗਠਨ ਕੀਤਾ ਹੈ।
ਮ੍ਰਿਤਕ ਦੀ ਪਛਾਣ ਖੋਖਰਾ ਪਿੰਡ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਤੇਜਿੰਦਰ ਦਾ ਕਰੀਬ 3 ਸਾਲ ਤੋਂ ਇੱਕ ਲੜਕੀ ਨਾਲ ਰਿਸ਼ਤਾ ਸੀ। ਕੁਝ ਸਮਾਂ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਲੜਕੀ ਹੋਰ ਨੌਜਵਾਨਾਂ ਨਾਲ ਵੀ ਸੰਪਰਕ ਵਿੱਚ ਹੈ। ਇਸ ਤੋਂ ਬਾਅਦ ਤੇਜਿੰਦਰ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ।
ਪਰਿਵਾਰ ਦਾ ਆਰੋਪ ਹੈ ਕਿ ਇਸ ਗੱਲ ਤੋਂ ਨਾਰਾਜ਼ ਹੋ ਕੇ ਲੜਕੀ ਨੇ ਤੇਜਿੰਦਰ ਨੂੰ ਮਿਲਣ ਲਈ ਬੁਲਾਇਆ ਅਤੇ ਕਥਿਤ ਤੌਰ ‘ਤੇ ਕੁਝ ਨੌਜਵਾਨਾਂ ਨੂੰ ਵੀ ਉੱਥੇ ਬੁਲਾ ਲਿਆ। 18 ਸਤੰਬਰ ਨੂੰ ਭੂਸਾ ਪਿੰਡ ਵਿੱਚ ਤੇਜਿੰਦਰ ‘ਤੇ ਹਮਲਾ ਕੀਤਾ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ 29 ਸਤੰਬਰ ਨੂੰ ਵੈਂਟੀਲੇਟਰ ‘ਤੇ ਉਸ ਦੀ ਮੌਤ ਹੋ ਗਈ।
ਪਰਿਵਾਰ ਮੁਤਾਬਕ ਪੁਲਿਸ ਹਿਰਾਸਤ ਵਿੱਚ ਲੜਕੀ ਨੇ ਕਥਿਤ ਤੌਰ ‘ਤੇ ਕਿਹਾ ਕਿ ਉਸ ਨੇ ਨੌਜਵਾਨਾਂ ਨੂੰ ਸਿਰਫ਼ ਤੇਜਿੰਦਰ ਦੇ ਹੱਥ-ਪੈਰ ਤੋੜਨ ਲਈ ਪੈਸੇ ਦਿੱਤੇ ਸਨ, ਉਸ ਨੂੰ ਮਾਰਨ ਲਈ ਨਹੀਂ। ਮ੍ਰਿਤਕ ਦੀ ਭੈਣ ਨੇ ਆਰੋਪ ਲਾਇਆ ਕਿ ਹਮਲੇ ਵਿੱਚ 9 ਨੌਜਵਾਨ ਸ਼ਾਮਲ ਸਨ। ਪਰਿਵਾਰ ਨੇ ਮੰਗ ਕੀਤੀ ਹੈ ਕਿ ਸਾਜ਼ਿਸ਼ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਗੁਰਦਾਸਪੁਰ ਦੇ ਮਨੋਜ ਠਾਕੁਰ ਮੁਤਾਬਕ 20 ਸਤੰਬਰ ਨੂੰ ਤੇਜਿੰਦਰ ਦੇ ਪਿਤਾ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕੀਤੀ ਗਈ ਸੀ। ਪਰਿਵਾਰ ਦੀ ਮੰਗ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 3 ਮੈਂਬਰੀ ਬਣਾਈ ਗਈ ਹੈ। ਨਾਮਜ਼ਦ 16 ਸਾਲਾ ਲੜਕੀ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਐਸੀ ਕੁੜੀ ਤੋਂ ਰੱਬ ਸਭ ਨੂੰ ਬਚਾਵੇ ! 9 ਮੁੰਡਿਆਂ ਤੋਂ ਕਰਵਾਇਆ ਮੰਗੇਤਰ ਸਾ ਕ/ਤ/ਲ ਪੁਲਿਸ ਨੇ ਲੜਕੀ ਨੂੰ ਕੀਤਾ ਗ੍ਰਿਫ਼ਤਾਰ
ਗੁਰਦਾਸਪੁਰ ਦੀ ਰੰਧਾਵਾ ਕਲੋਨੀ ਦੇ ਤਜਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਲੜਕੀ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਤਿੰਨ ਦਿਨਾਂ ਦਾ ਮਿਲਣ ਦੀ ਖ਼ਬਰ ਹੈ।
ਪਰਿਵਾਰ ਅਤੇ ਜਥੇਬੰਦੀ ਆਗੂ ਬੀਬੀ ਦਵਿੰਦਰ ਕੌਰ ਨੇ ਜਾਂਚ ਦੇ ਤਰੀਕੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕਥਿਤ ਵੀਡੀਓ ਸਾਹਮਣੇ ਆਉਣ ਮਗਰੋਂ ਕਾਰਵਾਈ ਤੇਜ਼ ਹੋਈ। ਪਰਿਵਾਰ ਨੇ ਘਟਨਾ ਨੂੰ ਹਾਦਸੇ ਨਾਲ ਜੋੜੇ ਜਾਣ ਬਾਰੇ ਵੀ ਇਤਰਾਜ਼ ਜਤਾਇਆ ਹੈ। ਇਹ ਪਰਿਵਾਰ ਦਾ ਪੱਖ ਹੈ; ਇਨ੍ਹਾਂ ਦੋਸ਼ਾਂ ਬਾਰੇ ਪੁਲਿਸ ਦਾ ਵਿਸਥਾਰਤ ਜਵਾਬ ਪ੍ਰਾਪਤ ਨਹੀਂ ਹੋਇਆ।
ਪਰਿਵਾਰ ਨੇ ਹਰ ਪੱਖ ਤੋਂ ਨਿਰਪੱਖ ਜਾਂਚ ਅਤੇ ਹੋਰ ਸੰਭਾਵਿਤ ਸ਼ਾਮਲ ਵਿਅਕਤੀਆਂ ਦੀ ਪਛਾਣ ਦੀ ਮੰਗ ਕੀਤੀ ਹੈ। ਰਿਪੋਰਟ ਮੁਤਾਬਕ ਪਰਿਵਾਰ ਨੇ ਮਾਮਲੇ ਦੀ ਸੱਚਾਈ ਸਪੱਸ਼ਟ ਹੋਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਵੀ ਕੀਤਾ ਹੈ।
“ਨੌਂ ਮੁੰਡਿਆਂ ਦੀ ਸ਼ਮੂਲੀਅਤ”, ਲੜਕੀ ਦੇ ਕਥਿਤ ਬਿਆਨ ਅਤੇ ਪੁਲਿਸ ਨੂੰ ਪੈਸੇ ਦੇਣ ਸਬੰਧੀ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ। ਇਨ੍ਹਾਂ ਨੂੰ ਪੁਲਿਸ ਦੀ ਪੁਸ਼ਟੀ ਜਾਂ ਅਦਾਲਤੀ ਨਤੀਜਾ ਸਮਝਣਾ ਠੀਕ ਨਹੀਂ ਹੋਵੇਗਾ। ਗ੍ਰਿਫ਼ਤਾਰੀ ਨਾਲ ਦੋਸ਼ ਸਾਬਤ ਨਹੀਂ ਹੁੰਦੇ।
02/10/2026
ਦੇਸ਼📍 ਪੰਜਾਬ
ਗੁਰਦਾਸਪੁਰ: ਜੰਮੂ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਉਸ ਸਮੇਂ ਹਾਦਸਿਆ ਵਾਪਰਿਆ, ਜਦੋਂ ਹਾਈਵੇ ਕਿਨਾਰੇ ਦਰੱਖਥ ਕੱਟ ਰਹੇ ਇੱਕ ਮਜ਼ਦੂਰ ਦੀ ਟਰੈਕਟਰ-ਟਰਾਲੀ ਨੂੰ ਇੱਕ ਟਿੱਪਰ ਨੇ ਟੱਕਰ ਮਾਰ ਦਿੱਤੀ।
ਗੁਰਦਾਸਪੁਰ: ਜੰਮੂ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਉਸ ਸਮੇਂ ਹਾਦਸਿਆ ਵਾਪਰਿਆ, ਜਦੋਂ ਹਾਈਵੇ ਕਿਨਾਰੇ ਦਰੱਖਥ ਕੱਟ ਰਹੇ ਇੱਕ ਮਜ਼ਦੂਰ ਦੀ ਟਰੈਕਟਰ-ਟਰਾਲੀ ਨੂੰ ਇੱਕ ਟਿੱਪਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਟਰੈਕਟਰ-ਟਰਾਲੀ ਚਾਲਕ ਅਤੇ ਟਿੱਪਰ ਚਾਲਕ ਦੋਵੇਂ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਦੇ ਅਨੁਸਾਰ, ਹਾਈਵੇਅ ‘ਤੇ ਦਰੱਖਤ ਕੱਟਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ, ਮਜ਼ਦੂਰ ਦਾ ਟਰੈਕਟਰ-ਟ੍ਰੇਲਰ ਸੜਕ ‘ਤੇ ਮੌਜੂਦ ਸੀ। ਉਸੇ ਸਮੇਂ, ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਾਹਨਾਂ ਦੇ ਡਰਾਈਵਰ ਗੰਭੀਰ ਜ਼ਖਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਜ਼ਖਮੀ ਡਰਾਈਵਰਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਜ਼ਖਮੀ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
02/10/2026
ਦੇਸ਼📍 ਪੰਜਾਬ
ਕੈਪਟਨ ਸਮਿਤ ਮੱਛਰ ਨਾਲ ਵੀਡੀਓ ਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤੀ ਪਾਇਲਟ ਕੈਪਟਨ ਸਮਿਤ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਦੀ ਬਹਾਦਰੀ ਅਤੇ ਸੂਝ-ਬੂਝ ਦੀ ਭਰਪੂਰ ਸ਼ਲਾਘਾ ਕੀਤੀ।
ਕੈਪਟਨ ਸਮਿਤ ਮੱਛਰ ਨਾਲ ਵੀਡੀਓ ਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤੀ ਪਾਇਲਟ ਕੈਪਟਨ ਸਮਿਤ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਦੀ ਬਹਾਦਰੀ ਅਤੇ ਸੂਝ-ਬੂਝ ਦੀ ਭਰਪੂਰ ਸ਼ਲਾਘਾ ਕੀਤੀ। ਇਜ਼ਰਾਈਲ ਜਾ ਰਹੇ ਜਹਾਜ਼ ਵਿੱਚ ਆਈ ਮੁਸ਼ਕਿਲ ਦੌਰਾਨ ਕੈਪਟਨ ਸਮਿਤ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ 174 ਯਾਤਰੀਆਂ ਦੀ ਜਾਨ ਬਚਾਈ। ਪ੍ਰਧਾਨ ਮੰਤਰੀ ਨੇ ਕੈਪਟਨ ਨੂੰ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਮਹਾਮ੍ਰਿਤੁੰਜਯ ਮੰਤਰ ਦਾ ਜਾਪ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਲੋਕ ਦੂਜਿਆਂ ਦੀ ਜਾਨ ਲੈਣ ਵਾਲੇ ਨਹੀਂ, ਸਗੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੂਜਿਆਂ ਦੀ ਰੱਖਿਆ ਕਰਨ ਵਾਲੇ ਹਨ।
ਗੱਲਬਾਤ ਦੌਰਾਨ ਕੈਪਟਨ ਸਮਿਤ ਨੇ ਦੱਸਿਆ ਕਿ ਜਦੋਂ ਉਹ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਸਨ, ਤਾਂ ਉਸ ਮੁਸ਼ਕਿਲ ਘੜੀ ਵਿੱਚ ਉਹ ਹਨੂਮਾਨ ਚਾਲੀਸਾ ਦਾ ਪਾਠ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰੱਬ ਦੀ ਕਿਰਪਾ ਅਤੇ ਉਨ੍ਹਾਂ ਦੇ 17 ਸਾਲਾਂ ਦੇ ਉਡਾਣ ਤਜਰਬੇ ਕਰਕੇ ਹੀ ਇਹ ਸੰਭਵ ਹੋ ਸਕਿਆ। ਅੱਖਾਂ ਬੰਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜਹਾਜ਼ ਦੀ ਸਥਿਤੀ ਦਾ ਅਹਿਸਾਸ ਸੀ, ਜਿਸ ਨਾਲ ਉਹ ਆਖਰੀ ਮੌਕੇ ’ਤੇ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਹੋਏ ਅਤੇ ਵੱਡਾ ਹਾਦਸਾ ਟਲ ਗਿਆ।
ਇਹ ਘਟਨਾ ਬੁੱਧਵਾਰ ਨੂੰ ਫਲਾਈਦੁਬਈ ਦੀ ਦੁਬਈ ਤੋਂ ਤਲ ਅਵੀਵ ਜਾ ਰਹੀ ਉਡਾਣ ਵਿੱਚ ਵਾਪਰੀ ਸੀ। ਜਹਾਜ਼ ਵਿੱਚ 174 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਇਜ਼ਰਾਇਲੀ ਯਾਤਰੀ ਸਨ। ਕੋ-ਪਾਇਲਟ ਨੇ ਜਹਾਜ਼ ਦੇ ਭਾਰਤੀ ਕੈਪਟਨ ਨੂੰ ਚਾਕੂ ਮਾਰ ਦਿੱਤਾ ਅਤੇ ਕਥਿਤ ਤੌਰ ’ਤੇ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ। ਹਮਲੇ ਤੋਂ ਬਾਅਦ ਜਹਾਜ਼ ਬਹੁਤ ਤੇਜ਼ੀ ਨਾਲ ਹੇਠਾਂ ਵੱਲ ਜਾਣ ਲੱਗਾ। ਜ਼ਖ਼ਮੀ ਕੈਪਟਨ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਤੋਂ ਬਾਅਦ ਕੁਝ ਯਾਤਰੀ ਅਤੇ ਹੋਰ ਕਰਮਚਾਰੀ ਅੰਦਰ ਪਹੁੰਚੇ ਅਤੇ ਹਮਲਾਵਰ ਨੂੰ ਕਾਬੂ ਕੀਤਾ। ਇਸ ਦੌਰਾਨ ਜਹਾਜ਼ ਦੀ ਸਾਊਦੀ ਅਰਬ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਹਮਲਾਵਰ ਓਮਾਨ ਦਾ ਨਾਗਰਿਕ ਦੱਸਿਆ ਗਿਆ ਹੈ ਅਤੇ ਉਸ ਨੂੰ ਸਾਊਦੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਹੈ। ਹਮਲੇ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੈ ਅਤੇ ਵੱਖ-ਵੱਖ ਦੇਸ਼ਾਂ ਦੇ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ।
ਇਸ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਹਮਲਾਵਰ ਬਾਰੇ ਕੁਝ ਦਾਅਵੇ ਕੀਤੇ ਸਨ, ਪਰ ਜਾਂਚ ਅਧਿਕਾਰੀਆਂ ਵੱਲੋਂ ਹਮਲੇ ਦੇ ਕਾਰਨ ਅਤੇ ਕਿਸੇ ਸੰਭਾਵਿਤ ਸਾਜ਼ਿਸ਼ ਬਾਰੇ ਅਜੇ ਅੰਤਿਮ ਜਾਣਕਾਰੀ ਨਹੀਂ ਦਿੱਤੀ ਗਈ।
ਹਮਲੇ ਦੌਰਾਨ ਜਹਾਜ਼ ਦੇ ਭਾਰਤੀ ਕੈਪਟਨ ਨੇ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਯਾਤਰੀਆਂ ਨੇ ਕੋ-ਪਾਇਲਟ ਨੂੰ ਕਾਬੂ ਕਰਨ ਵਿੱਚ ਮਦਦ ਕੀਤੀ ਅਤੇ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰਨ ਵਿੱਚ ਸਹਾਇਤਾ ਕੀਤੀ।
ਜਹਾਜ਼ ਦੇ ਸੁਰੱਖਿਅਤ ਤਰੀਕੇ ਨਾਲ ਸਾਊਦੀ ਅਰਬ ਵਿੱਚ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਇੱਕ ਹੋਰ ਉਡਾਣ ਰਾਹੀਂ ਇਜ਼ਰਾਈਲ ਪਹੁੰਚਾਇਆ ਗਿਆ। ਹਮਲੇ ਦੌਰਾਨ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਸਨ।
02/10/2026
ਦੇਸ਼📍 ਪੰਜਾਬ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਧੜਿਆਂ ਦੇ ਪ੍ਰੈਸ਼ਰ ਨਾਲ ਹਾਈਕਮਾਨ ਨੇ ਆਖਰਕਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਧੜਿਆਂ ਦੇ ਪ੍ਰੈਸ਼ਰ ਨਾਲ ਹਾਈਕਮਾਨ ਨੇ ਆਖਰਕਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਰਾਜਾ ਵੜਿੰਗ ਨੇ ਬੁੱਧਵਾਰ ਦੇਰ ਰਾਤ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਉਹ ਵੀਰਵਾਰ ਨੂੰ ਦਿੱਲੀ ਪਹੁੰਚੇ। ਉਹ ਅੱਜ (ਸ਼ੁੱਕਰਵਾਰ, 2 ਅਕਤੂਬਰ) ਸਵੇਰੇ 11 ਵਜੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।
ਉੱਥੇ ਹੀ ਪਾਰਟੀ ਹਾਈਕਮਾਨ ਨੇ ਚੰਨੀ-ਰੰਧਾਵਾ ਧੜੇ ਨੂੰ ਸਾਫ ਕਹਿ ਦਿੱਤਾ ਹੈ ਕਿ ਪਾਰਟੀ ਕਿਸੇ ਵੀ ਹਾਲਤ ਵਿੱਚ ਧੜੇਬੰਦੀ ਨੂੰ ਬਰਦਾਸ਼ਤ ਨਹੀਂ ਕਰੇਗੀ। ਪਾਰਟੀ ਸੂਤਰਾਂ ਅਨੁਸਾਰ, ਪੰਜਾਬ ਇੰਚਾਰਜ ਸਚਿਨ ਪਾਇਲਟ ਵੱਲੋਂ ਪੰਜਾਬ ਬਾਰੇ ਹਾਈਕਮਾਨ ਨੂੰ ਸੌਂਪੀ ਗਈ ਰਿਪੋਰਟ ਵਿੱਚ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਪਾਰਟੀ ਦਾ ਇੱਕ ਵੱਡਾ ਧੜਾ ਰਾਜਾ ਵੜਿੰਗ ਨੂੰ ਪ੍ਰਧਾਨ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ।
ਇਸ ਲਈ, ਵੜਿੰਗ ਨੂੰ ਹਟਾਏ ਬਿਨਾਂ ਪਾਰਟੀ ਅੰਦਰ ਧੜੇਬੰਦੀ ਨੂੰ ਖਤਮ ਕਰਨਾ ਅਸੰਭਵ ਹੈ। ਰਾਜਾ ਵੜਿੰਗ ਨੂੰ ਹਟਾ ਕੇ ਇੱਕ ਨਿਊਟਰਲ ਪ੍ਰਧਾਨ ਬਣਾਉਣਾ ਚਾਹੀਦਾ ਹੈ। ਰਾਜਾ ਵੜਿੰਗ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਅੱਜ ਇੱਕ ਨਵਾਂ ਪ੍ਰਧਾਨ ਮਿਲ ਸਕਦਾ ਹੈ। ਰਾਜਨੀਤਿਕ ਮਾਹਿਰਾਂ ਅਨੁਸਾਰ, ਵਿਜੇਇੰਦਰ ਸਿੰਗਲਾ ਦਾ ਨਾਨ-ਕੰਟਰੀਵਰਸ਼ੀਅਲ ਫੇਸ ਹੋਣ ਕਰਕੇ ਪ੍ਰਧਾਨ ਬਣਨਾ ਲਗਭਗ ਪੱਕਾ ਹੈ।
ਸੂਤਰਾਂ ਅਨੁਸਾਰ, ਇਹ ਰਿਪੋਰਟ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਅਤੇ ਕੇਸੀ ਵੇਣੂਗੋਪਾਲ ਨੂੰ ਪੇਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਰਾਜਾ ਵੜਿੰਗ ਨੂੰ ਨਿੱਜੀ ਤੌਰ 'ਤੇ ਫੋਨ ਕਰਕੇ ਅਸਤੀਫ਼ਾ ਦੇਣ ਲਈ ਕਿਹਾ। ਨਵੇਂ ਪਾਰਟੀ ਪ੍ਰਧਾਨ ਲਈ ਇੱਕ ਨਿਰਪੱਖ ਨੇਤਾ ਵਜੋਂ ਵਿਜੇਇੰਦਰ ਸਿੰਗਲਾ ਦੇ ਨਾਮ 'ਤੇ ਸ਼ੁਰੂਆਤ ਵਿੱਚ ਚਰਚਾ ਕੀਤੀ ਗਈ ਸੀ। ਹਾਲਾਂਕਿ, ਪ੍ਰਗਟ ਸਿੰਘ, ਸੁੱਖ ਸਰਕਾਰੀਆ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਨਾਵਾਂ 'ਤੇ ਵੀ ਚਰਚਾ ਕੀਤੀ ਗਈ ਸੀ।
02/10/2026
ਦੇਸ਼📍 ਪੰਜਾਬ
ਭਾਰਤ ਸਰਕਾਰ ਨੇ ਲਦਾਖ ਵਿੱਚ ਆਪਣੀ ਜ਼ਮੀਨ ’ਤੇ ਹੱਕ ਮਜ਼ਬੂਤ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਲਦਾਖ ਦੀਆਂ 28 ਥਾਵਾਂ ਦੇ ਨਾਮ ‘ਸਰਵੇਅ ਆਫ਼ ਇੰਡੀਆ’ ਦੇ ਸਰਕਾਰੀ ਨਕਸ਼ੇ ਵਿੱਚ ਦਰਜ ਕਰ ਦਿੱਤੇ ਹਨ।
ਭਾਰਤ ਸਰਕਾਰ ਨੇ ਲਦਾਖ ਵਿੱਚ ਆਪਣੀ ਜ਼ਮੀਨ ’ਤੇ ਹੱਕ ਮਜ਼ਬੂਤ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਲਦਾਖ ਦੀਆਂ 28 ਥਾਵਾਂ ਦੇ ਨਾਮ ‘ਸਰਵੇਅ ਆਫ਼ ਇੰਡੀਆ’ ਦੇ ਸਰਕਾਰੀ ਨਕਸ਼ੇ ਵਿੱਚ ਦਰਜ ਕਰ ਦਿੱਤੇ ਹਨ। ਇਹ ਕਦਮ ਚੀਨ ਨੂੰ ਜਵਾਬ ਦੇਣ ਲਈ ਚੁੱਕਿਆ ਗਿਆ ਹੈ। ਚੀਨ ਅਕਸਰ ਸਰਹੱਦੀ ਇਲਾਕਿਆਂ ਦੇ ਨਾਮ ਬਦਲ ਕੇ ਉਨ੍ਹਾਂ ’ਤੇ ਆਪਣਾ ਦਾਅਵਾ ਕਰਦਾ ਹੈ। ਹੁਣ ਭਾਰਤ ਦੇ ਸਰਕਾਰੀ ਰਿਕਾਰਡ ਵਿੱਚ ਇਹ ਨਾਮ ਪੱਕੇ ਤੌਰ ’ਤੇ ਦਰਜ ਹੋ ਗਏ ਹਨ।
ਇਨ੍ਹਾਂ 28 ਨਾਵਾਂ ਵਿੱਚ ਪਹਾੜੀ ਚੋਟੀਆਂ, ਗਲੇਸ਼ੀਅਰ, ਦਰਿਆ, ਝੀਲਾਂ ਅਤੇ ਨਦੀਆਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਮੁੱਖ ਨਾਮ ਹਨ- ਅਤਿਸ਼ਾ ਗਿਰੀ, ਕਨਿਸ਼ਕ ਪੀਕ, ਜ਼ੋਰਾਵਰ ਪੀਕ, ਗੁਰੂ ਰਿਨਪੋਚੇ ਝੀਲ ਅਤੇ ਯਾਂਗਪਾ ਨਦੀ। ਸਰਕਾਰ ਨੇ ਦੱਸਿਆ ਕਿ ਇਹ ਨਾਮ ਲਦਾਖ ਪ੍ਰਸ਼ਾਸਨ ਨਾਲ ਸਲਾਹ ਕਰਕੇ ਰੱਖੇ ਗਏ ਹਨ। ਇਸ ਨਾਲ ਲੋਕਾਂ ਨੂੰ ਇਨ੍ਹਾਂ ਥਾਵਾਂ ਬਾਰੇ ਸਹੀ ਜਾਣਕਾਰੀ ਮਿਲੇਗੀ।
ਚੀਨ ਨੇ ਪਹਿਲਾਂ ਅਰੁਣਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ਦੇ ਨਾਮ ਬਦਲੇ ਸਨ। ਭਾਰਤ ਨੇ ਕਿਹਾ ਸੀ ਕਿ ਝੂਠੇ ਨਾਮ ਰੱਖਣ ਨਾਲ ਜ਼ਮੀਨ ਚੀਨ ਦੀ ਨਹੀਂ ਹੋ ਜਾਵੇਗੀ। ਹੁਣ ਭਾਰਤ ਨੇ ਖੁਦ ਸਰਕਾਰੀ ਨਕਸ਼ੇ ਵਿੱਚ ਇਹ ਨਾਮ ਦਰਜ ਕਰਕੇ ਆਪਣਾ ਪੱਖ ਮਜ਼ਬੂਤ ਕੀਤਾ ਹੈ। ਇਹ ਨਾਮ ਸਾਡੇ ਇਤਿਹਾਸ ਨਾਲ ਵੀ ਜੁੜੇ ਹੋਏ ਹਨ। ਜਿਵੇਂ ‘ਜ਼ੋਰਾਵਰ ਪੀਕ’ ਜਨਰਲ ਜ਼ੋਰਾਵਰ ਸਿੰਘ ਦੇ ਨਾਮ ’ਤੇ ਹੈ ਅਤੇ ‘ਗੁਰੂ ਰਿਨਪੋਚੇ’ ਬੋਧੀ ਧਰਮ ਦੇ ਮਹਾਨ ਗੁਰੂ ਦੇ ਨਾਮ ’ਤੇ ਹੈ। ਇਹ ਨਵਾਂ ਨਕਸ਼ਾ ਸਰਵੇਅ ਆਫ਼ ਇੰਡੀਆ ਦੀ ਵੈੱਬਸਾਈਟ ’ਤੇ ਦੇਖਿਆ ਜਾ ਸਕਦਾ ਹੈ।
02/10/2026
ਦੇਸ਼📍 ਪੰਜਾਬ
ਦਿੱਲੀ ਪੁਲੀਸ ਨੇ ਸ਼ੁੱਕਰਵਾਰ ਨੂੰ ਜੰਤਰ-ਮੰਤਰ ਵਿਖੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਵਿਰੁੱਧ ਪ੍ਰਦਰਸ਼ਨ ਦੌਰਾਨ 'ਆਪ' ਆਗੂਆਂ ਸੌਰਭ ਭਾਰਦਵਾਜ, ਸੰਜੀਵ, ਆਤਿਸ਼ੀ ਅਤੇ ਸੰਜੇ ਸਿੰਘ ਦੇ ਨਾਲ-ਨਾਲ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨਾਂ ਸਮੇਤ 500 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਦਿੱਲੀ ਪੁਲੀਸ ਨੇ ਸ਼ੁੱਕਰਵਾਰ ਨੂੰ ਜੰਤਰ-ਮੰਤਰ ਵਿਖੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਵਿਰੁੱਧ ਪ੍ਰਦਰਸ਼ਨ ਦੌਰਾਨ 'ਆਪ' ਆਗੂਆਂ ਸੌਰਭ ਭਾਰਦਵਾਜ, ਸੰਜੀਵ, ਆਤਿਸ਼ੀ ਅਤੇ ਸੰਜੇ ਸਿੰਘ ਦੇ ਨਾਲ-ਨਾਲ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨਾਂ ਸਮੇਤ 500 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਸਿਆਸੀ ਪਾਰਟੀਆਂ ਅਤੇ,, ਐਨਐਸਯੂਆਈ ਅਤੇ ਹੋਰ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰ ਵੋਟਰ ਸੂਚੀਆਂ ਦੇ ਐਸਆਈਆਰ ਵਿੱਚ ਕਥਿਤ ਬੇਨਿਯਮੀਆਂ ਅਤੇ ਵੱਡੇ ਪੱਧਰ 'ਤੇ ਵੋਟਰਾਂ ਦੇ ਨਾਮ ਕੱਟਣ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ 'ਆਪ' ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਨਾਰਥ ਐਵੇਨਿਊ ਵਿਖੇ ਰੋਕ ਲਿਆ, ਜਿਸ ਨਾਲ ਉਹ ਪ੍ਰਦਰਸ਼ਨ ਵਾਲੀ ਥਾਂ ਵੱਲ ਨਹੀਂ ਜਾ ਸਕੇ।
ਭਾਰਦਵਾਜ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ਨੂੰ ਅਤੇ ਝਾਅ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਅੰਦੋਲਨ ਜਾਰੀ ਰੱਖਣ ਅਤੇ ਜੰਤਰ-ਮੰਤਰ ਪਹੁੰਚਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਪ੍ਰਸਤਾਵਿਤ ਪ੍ਰਦਰਸ਼ਨ ਤੋਂ ਪਹਿਲਾਂ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐੱਨ.ਐੱਸ.ਐੱਸ.) ਦੀ ਧਾਰਾ 163 ਤਹਿਤ ਪਾਬੰਦੀਆਂ ਦੇ ਹੁਕਮ ਲਾਗੂ ਕਰ ਦਿੱਤੇ ਗਏ ਸਨ।
ਇਹ ਹੁਕਮ ਬਿਨਾਂ ਪੂਰਵ ਲਿਖਤੀ ਪ੍ਰਵਾਨਗੀ ਦੇ ਜਨਤਕ ਮੀਟਿੰਗਾਂ ਜਾਂ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਜਲੂਸ ਕੱਢਣ, ਪ੍ਰਦਰਸ਼ਨ ਕਰਨ, ਘੇਰਾਬੰਦੀ ਕਰਨ ਅਤੇ ਧਰਨੇ ਦੇਣ 'ਤੇ ਪਾਬੰਦੀ ਲਗਾਉਂਦਾ ਹੈ। ਇਸ ਤਹਿਤ ਨਾਅਰੇਬਾਜ਼ੀ ਕਰਨ, ਭਾਸ਼ਣ ਦੇਣ, ਹਥਿਆਰ, ਬੈਨਰ, ਪਲੇਕਾਰਡ, ਲਾਠੀਆਂ, ਤਲਵਾਰਾਂ, ਡੰਡਿਆਂ, ਇੱਟਾਂ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਨਾਲ ਲੈ ਕੇ ਜਾਣ 'ਤੇ ਵੀ ਰੋਕ ਲਗਾਉਂਦਾ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, "ਨੋਟਿਸ ਦੇ ਅਨੁਸਾਰ ਇਹ ਹੁਕਮ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ, ਜਨਤਕ ਵਿਵਸਥਾ ਬਣਾਈ ਰੱਖਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਲਾਗੂ ਕੀਤਾ ਗਿਆ ਹੈ।"
ਦਿੱਲੀ ਪੁਲੀਸ ਨੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ), ਰਾਜ ਸਭਾ ਮੈਂਬਰ ਮਨੋਜ ਝਾਅ ਅਤੇ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਸੱਦੇ ਗਏ ਪ੍ਰਸਤਾਵਿਤ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਇਕੱਠ ਗਾਂਧੀ ਜੈਯੰਤੀ ਦੇ ਮੌਕੇ 'ਤੇ ਸਵੇਰੇ 11 ਵਜੇ ਤੈਅ ਕੀਤਾ ਗਿਆ ਸੀ।
ਆਵਾਜਾਈ ਨੂੰ ਕੰਟਰੋਲ ਕਰਨ ਅਤੇ ਅਣਅਧਿਕਾਰਤ ਇਕੱਠਾਂ ਨੂੰ ਰੋਕਣ ਲਈ ਬੈਰੀਕੇਡ ਲਗਾ ਕੇ ਜੰਤਰ-ਮੰਤਰ ਅਤੇ ਨਵੀਂ ਦਿੱਲੀ ਦੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਦਿੱਲੀ ਪੁਲੀਸ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ।
ਪ੍ਰਬੰਧਕਾਂ ਨੇ ਵੋਟਰ ਸੂਚੀਆਂ ਅਤੇ ਐੱਸ.ਆਈ.ਆਰ. ਅਭਿਆਸ ਨੂੰ ਲੈ ਕੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ ਅਤੇ ਕੁਮਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਮੁੱਖ ਚੋਣ ਕਮਿਸ਼ਨਰ ਵਿਰੁੱਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਜਾ ਰਹੇ ਪਾਰਟੀ ਦੇ ਦਿੱਲੀ ਮੁਖੀ ਸਮੇਤ ਕਈ ‘ਆਪ’ ਆਗੂਆਂ ਅਤੇ ਵਰਕਰਾਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਦਵਾਜ ਨੇ ਕਿਹਾ, "ਚੋਣ ਕਮਿਸ਼ਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਲਈ ਵੱਡੀ ਗਿਣਤੀ ਵਿੱਚ ਜੇਨ-ਜ਼ੀ, ਔਰਤਾਂ ਅਤੇ ਨੌਜਵਾਨ ਜੰਤਰ-ਮੰਤਰ ਪਹੁੰਚਣਗੇ।" ਉਨ੍ਹਾਂ ਅੱਗੇ ਕਿਹਾ, "ਪ੍ਰਦਰਸ਼ਨ ਕਰਨਾ ਸਾਡਾ ਜਮਹੂਰੀ ਹੱਕ ਹੈ। ਪਰ ਪੁਲੀਸ ਸਾਨੂੰ ਦੱਸ ਰਹੀ ਹੈ ਕਿ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਭਾਂਵੇਕਿ 6 ਦਿਨ ਪਹਿਲਾਂ, ‘ਆਪ’ ਨੇ ਇੱਥੇ ਸ਼ਾਂਤਮਈ ਪ੍ਰਦਰਸ਼ਨ ਲਈ ਅਧਿਕਾਰਤ ਤੌਰ 'ਤੇ ਇਜਾਜ਼ਤ ਲਈ ਅਰਜ਼ੀ ਦਿੱਤੀ ਸੀ।" ਪ੍ਰਦਰਸ਼ਨ ਦੇ ਮੱਦੇਨਜ਼ਰ, ਜੰਤਰ-ਮੰਤਰ ਵਿਖੇ ਦਿੱਲੀ ਪੁਲੀਸ ਅਤੇ ਆਰ.ਏ.ਐੱਫ. ਦੇ ਜਵਾਨਾਂ ਸਮੇਤ ਦੰਗਾ ਕੰਟਰੋਲ ਵਾਹਨ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ ਨੇੜਲੇ ਮੈਟਰੋ ਸਟੇਸ਼ਨਾਂ ਜਨਪਥ, ਪਟੇਲ ਚੌਕ, ਸੈਂਟਰਲ ਸਕੱਤਰੇਤ, ਰਾਜੀਵ ਚੌਕ, ਸੇਵਾ ਤੀਰਥ, ਮੰਡੀ਼ ਹਾਊਸ ਅਤੇ ਲੋਕ ਕਲਿਆਣ ਮਾਰਗ ਦੇ ਐਂਟਰੀ ਅਤੇ ਐਗਜ਼ਿਟ ਗੇਟ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।
ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ ਨੇ ਸ਼ੁੱਕਰਵਾਰ ਨੂੰ ਜੰਤਰ-ਮੰਤਰ ਪਹੁੰਚ ਕੇ ਲੋਕਾਂ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਪ੍ਰਦਰਸ਼ਨ ਨੂੰ ਸ਼ਾਂਤਮਈ ਅਤੇ ਸੰਵਿਧਾਨਕ ਤਰੀਕੇ ਨਾਲ ਚਲਾਉਣ 'ਤੇ ਜ਼ੋਰ ਦਿੱਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ "ਮੈਂ ਆਪਣੇ ਸਾਰੇ ਨੌਜਵਾਨ ਦੋਸਤਾਂ, ਮੁੰਡਿਆਂ, ਕੁੜੀਆਂ ਅਤੇ ਬਜ਼ੁਰਗਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਕੱਲਾ ਪਹੁੰਚਿਆ ਹਾਂ, ਬਿਨਾਂ ਕਿਸੇ ਕਾਰ ਦੇ, ਬਿਨਾਂ ਕਿਸੇ ਘੋੜੇ ਦੇ ਅਤੇ ਬਿਨਾਂ ਕਿਸੇ ਸਾਥੀ ਦੇ। ਮੈਂ ਮੈਟਰੋ ਲਈ 11 ਰੁਪਏ ਅਤੇ ਆਟੋ ਡਰਾਈਵਰ ਨੂੰ 80 ਰੁਪਏ ਦਿੱਤੇ। ਜਦੋਂ ਮੈਂ ਸਿਰਫ਼ 91 ਰੁਪਏ ਵਿੱਚ ਜੰਤਰ-ਮੰਤਰ ਪਹੁੰਚ ਸਕਦਾ ਹਾਂ, ਤਾਂ ਸਾਡੇ ਸਾਰੇ ਦੋਸਤ ਵੀ ਉੱਥੇ ਪਹੁੰਚ ਸਕਦੇ ਹਨ।" ਪੁਲੀਸ ਦੀ ਮੌਜੂਦਗੀ ਅਤੇ ਕੁਝ ਮੈਟਰੋ ਸਟੇਸ਼ਨਾਂ ਦੇ ਬੰਦ ਹੋਣ ਬਾਰੇ ਚਿੰਤਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਫਿਰ ਵੀ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ, ‘‘ਤੁਸੀਂ ਸੋਚ ਸਕਦੇ ਹੋ ਕਿ ਪੁਲਿਸ ਹੈ, ਕੁਝ ਮੈਟਰੋ ਸਟੇਸ਼ਨ ਬੰਦ ਹਨ, ਪਰ ਤੁਸੀਂ ਉੱਥੇ ਪਹੁੰਚ ਸਕਦੇ ਹੋ ਜਿੱਥੇ ਤੁਸੀਂ ਚਾਹੁੰਦੇ ਹੋ। ਮੈਂ ਹੱਥ ਜੋੜ ਕੇ ਸ਼ਾਂਤਮਈ ਤਰੀਕੇ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਹਾਂ।’’ ਭਾਰਦਵਾਜ ਨੇ ਕਿਹਾ ਕਿ ਇਹ ਮੁੱਦਾ ਲੋਕਤੰਤਰ ਅਤੇ ਆਜ਼ਾਦੀ ਨਾਲ ਜੁੜਿਆ ਹੋਇਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨਕ ਅਤੇ ਸ਼ਾਂਤਮਈ ਤਰੀਕਿਆਂ ਨਾਲ ਪ੍ਰਦਰਸ਼ਨ ਨੂੰ ਅੱਗੇ ਵਧਾਉਣ। ਐਕਸ 'ਤੇ ਇੱਕ ਪੋਸਟ ਵਿੱਚ, ਸੌਰਭ ਭਾਰਦਵਾਜ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਕਰਮਚਾਰੀ ਉਨ੍ਹਾਂ ਦੀ ਰਿਹਾਇਸ਼ 'ਤੇ ਤਾਇਨਾਤ ਸਨ ਅਤੇ ਤਾਇਨਾਤੀ 'ਤੇ ਸਵਾਲ ਖੜ੍ਹੇ ਕੀਤੇ।-ਏ.ਐਨ.ਆਈ.
ਪ੍ਰਦਰਸ਼ਨਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਦਿੱਲੀ ਮੈਟਰੋ ਨੇ ਸ਼ੁੱਕਰਵਾਰ ਨੂੰ ਰਾਜੀਵ ਚੌਕ, ਸੈਂਟਰਲ ਸਕੱਤਰੇਤ ਅਤੇ ਜੰਤਰ-ਮੰਤਰ ਸਮੇਤ 11 ਸਟੇਸ਼ਨਾਂ 'ਤੇ ਆਉਣ-ਜਾਣ (ਐਂਟਰੀ ਅਤੇ ਐਗਜ਼ਿਟ) ਨੂੰ ਬੰਦ ਕਰ ਦਿੱਤਾ। ਡੀ.ਐੱਮ.ਆਰ.ਸੀ. ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਜਨਪਥ, ਪਟੇਲ ਚੌਕ, ਸੈਂਟਰਲ ਸਕੱਤਰੇਤ, ਰਾਜੀਵ ਚੌਕ, ਸੇਵਾ ਤੀਰਥ, ਮੰਡੀ ਹਾਊਸ, ਲੋਕ ਕਲਿਆਣ ਮਾਰਗ, ਆਈ.ਐੱਨ.ਏ., ਚਾਵੜੀ ਬਾਜ਼ਾਰ, ਰਾਮਕ੍ਰਿਸ਼ਨ ਆਸ਼ਰਮ ਮਾਰਗ ਅਤੇ ਨਵੀਂ ਦਿੱਲੀ ਸਟੇਸ਼ਨਾਂ 'ਤੇ ਐਂਟਰੀ ਅਤੇ ਐਗਜ਼ਿਟ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਹਾਲਾਂਕਿ ਇਸ ਨੇ ਕਿਹਾ ਕਿ ਰਾਜੀਵ ਚੌਕ, ਮੰਡੀ ਹਾਊਸ, ਨਵੀਂ ਦਿੱਲੀ ਅਤੇ ਸੈਂਟਰਲ ਸਕੱਤਰੇਤ ਸਟੇਸ਼ਨਾਂ 'ਤੇ ਇੰਟਰਚੇਂਜ (ਬਦਲਣ) ਦੀ ਸਹੂਲਤ ਉਪਲਬਧ ਰਹੇਗੀ।
02/10/2026
ਦੇਸ਼📍 ਪੰਜਾਬ
ਚੋਣ ਕਮਿਸ਼ਨ ਨੇ ਐਸਆਈਆਰ ਪੂਰਾ ਹੋਣ ਤੋਂ ਬਾਅਦ ਵੋਟਰ ਲਿਸਟ ਵਿੱਚ ਛੁੱਟ ਗਏ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦੇ ਨਾਮ ਸ਼ਾਮਲ ਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।
ਚੋਣ ਕਮਿਸ਼ਨ ਨੇ ਐਸਆਈਆਰ ਪੂਰਾ ਹੋਣ ਤੋਂ ਬਾਅਦ ਵੋਟਰ ਲਿਸਟ ਵਿੱਚ ਛੁੱਟ ਗਏ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦੇ ਨਾਮ ਸ਼ਾਮਲ ਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।
ਚੋਣ ਕਮਿਸ਼ਨ ਨੇ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਇੱਕ ਨਵਾਂ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤਹਿਤ ਵੋਟਰ ਲਿਸਟ ਵਿੱਚ ਛੁੱਟ ਗਏ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਸਮੇਤ ਨੌਜਵਾਨ ਵੋਟਰਾਂ ਦੇ ਨਾਮ ਜੋੜਨ ਲਈ 20 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਚੋਣ ਕਮਿਸ਼ਨ ਨੇ ਸਾਰੇ ਨੂੰ ਨਿਰਦੇਸ਼ ਜਾਰੀ ਕਰਦਿਆਂ ਪੱਤਰ ਭੇਜਿਆ ਹੈ। ਨਿਰਦੇਸ਼ਾਂ ਮੁਤਾਬਕ ਨੂੰ ਮੌਜੂਦਾ ਵੋਟਰ ਲਿਸਟ ਦੀ ਤੁਲਨਾ ਐਸਆਈਆਰ ਤੋਂ ਪਹਿਲਾਂ ਵਾਲੀ ਵੋਟਰ ਲਿਸਟ ਨਾਲ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਉਨ੍ਹਾਂ ਵੋਟਰਾਂ ਦੀ ਵੱਖਰੀ ਲਿਸਟ ਤਿਆਰ ਕੀਤੀ ਜਾਵੇਗੀ, ਜਿਨ੍ਹਾਂ ਦੇ ਨਾਮ ਪਹਿਲਾਂ ਵਾਲੀ ਵੋਟਰ ਲਿਸਟ ਵਿੱਚ ਦਰਜ ਸਨ।
ਹੁਣ ਸਬੰਧਤ ਵੋਟਰਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈਣਗੇ। ਯੋਗ ਪਾਏ ਜਾਣ ‘ਤੇ ਉਨ੍ਹਾਂ ਦਾ ਨਾਮ ਵੋਟਰ ਲਿਸਟ ਵਿੱਚ ਸ਼ਾਮਲ ਕਰਨ ਲਈ ਭਰਵਾਇਆ ਜਾਵੇਗਾ।
ਅਤੇ ਫੀਲਡ ਵੈਰੀਫਿਕੇਸ਼ਨ ਰਿਪੋਰਟ ਸਬੰਧਤ ਨੂੰ ਭੇਜੀ ਜਾਵੇਗੀ। ਅੰਤਿਮ ਫ਼ੈਸਲਾ ਵੱਲੋਂ ਕਾਨੂੰਨ ਦੇ ਪ੍ਰਾਵਧਾਨਾਂ ਦੇ ਅਨੁਸਾਰ ਲਿਆ ਜਾਵੇਗਾ।
ਚੋਣ ਕਮਿਸ਼ਨ ਨੇ ਵੋਟਰ ਰਜਿਸਟ੍ਰੇਸ਼ਨ ਲਈ ਬੂਥ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਸ਼ੈਲਟਰਾਂ ਵਿੱਚ ਰਹਿਣ ਵਾਲੇ ਲੋਕਾਂ, ਮਜ਼ਦੂਰ ਬਸਤੀਆਂ, ਬੇਘਰ ਅਤੇ ਸਮਾਜ ਦੇ ਹਾਸ਼ੀਏ ‘ਤੇ ਰਹਿਣ ਵਾਲੇ ਲੋਕਾਂ ਲਈ ਵਿਸ਼ੇਸ਼ ਕੈਂਪ ਲਗਾਏ ਜਾ ਸਕਦੇ ਹਨ।
ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਵੱਲੋਂ ਵਿਦਿਅਕ ਸੰਸਥਾਵਾਂ, ਸਥਾਨਕ ਪੱਧਰ ‘ਤੇ ਸੰਪਰਕ ਪ੍ਰੋਗਰਾਮਾਂ, ਗਤੀਵਿਧੀਆਂ ਅਤੇ ਪ੍ਰੈੱਸ ਬ੍ਰੀਫਿੰਗ ਰਾਹੀਂ ਯੋਗ ਨਾਗਰਿਕਾਂ ਨੂੰ ਵੋਟਰ ਲਿਸਟ ਵਿੱਚ ਨਾਮ ਦਰਜ ਕਰਵਾਉਣ ਦੇ ਮੌਕੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੁਹਿੰਮ ਦੀ ਨਿਯਮਤ ਨਿਗਰਾਨੀ, ਅਤੇ ਪੱਧਰ ‘ਤੇ ਕੀਤੀ ਜਾਵੇਗੀ।
02/10/2026
ਦੇਸ਼📍 ਪੰਜਾਬ
ਜੈਪੁਰ: ਡਾਇਰੈਕਟਰ, ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਸ਼੍ਰੀ ਵਾਸੂਦੇਵ ਮਲਾਵਤ ਨੇ ਅੱਜ ਗਾਂਧੀ ਜਯੰਤੀ ਦੇ ਸ਼ੁਭ ਮੌਕੇ ‘ਤੇ ਡਾਇਰੈਕਟੋਰੇਟ ਹੈੱਡਕੁਆਰਟਰ, ਜੈਪੁਰ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਤਸਵੀਰ ‘ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ।
ਜੈਪੁਰ: ਡਾਇਰੈਕਟਰ, ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਸ਼੍ਰੀ ਵਾਸੂਦੇਵ ਮਲਾਵਤ ਨੇ ਅੱਜ ਗਾਂਧੀ ਜਯੰਤੀ ਦੇ ਸ਼ੁਭ ਮੌਕੇ ‘ਤੇ ਡਾਇਰੈਕਟੋਰੇਟ ਹੈੱਡਕੁਆਰਟਰ, ਜੈਪੁਰ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਤਸਵੀਰ ‘ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸ੍ਰੀ ਮਾਲਵਤ ਨੇ ਮਹਾਤਮਾ ਗਾਂਧੀ ਦੇ ਸੱਚ, ਅਹਿੰਸਾ ਅਤੇ ਸਵੱਛਤਾ ਦੇ ਸਿਧਾਂਤਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਗਾਂਧੀ ਜੀ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ ਅਤੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲ ਕੇ ਹੀ ਅਸੀਂ ਇੱਕ ਸਵੱਛ ਅਤੇ ਮਜ਼ਬੂਤ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ।
ਸ਼ਰਧਾਂਜਲੀ ਪ੍ਰੋਗਰਾਮ ਤੋਂ ਬਾਅਦ ਡਾਇਰੈਕਟਰ ਸ਼੍ਰੀ ਵਾਸੂਦੇਵ ਮਾਲਵਤ ਨੇ ਗਾਂਧੀ ਜਯੰਤੀ ‘ਤੇ ਚਲਾਈ ਗਈ _”ਸਵੱਛਤਾ ਹੀ ਸੇਵਾ”_ ਮੁਹਿੰਮ ਤਹਿਤ ਡਾਇਰੈਕਟੋਰੇਟ ਅਹਾਤੇ ਵਿੱਚ ਨਿੱਜੀ ਤੌਰ ‘ਤੇ ਝਾੜੂ ਚੁੱਕ ਕੇ ਲੇਬਰ ਦਾਨ ਕੀਤੀ ਅਤੇ ਦਫ਼ਤਰ ਕੰਪਲੈਕਸ ਵਿੱਚ ਸਵੱਛਤਾ ਦਾ ਸੰਦੇਸ਼ ਦਿੱਤਾ।
ਡਾਇਰੈਕਟਰ ਸ਼੍ਰੀ ਵਾਸੂਦੇਵ ਮਾਲਵਤ ਦੀ ਪ੍ਰੇਰਨਾ ਸਦਕਾ ਡਾਇਰੈਕਟੋਰੇਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਪੂਰੇ ਜੋਸ਼ ਨਾਲ ਦਫਤਰ ਦੇ ਚੌਗਿਰਦੇ ਵਿੱਚ ਝਾੜੂ ਲਗਾ ਕੇ ਪੂਰੀ ਤਰ੍ਹਾਂ ਨਾਲ ਸਫਾਈ ਮੁਹਿੰਮ ਚਲਾਈ। ਉਨ੍ਹਾਂ ਦਫ਼ਤਰ ਦੇ ਕਮਰਿਆਂ, ਗਲਿਆਰਿਆਂ ਅਤੇ ਇਮਾਰਤਾਂ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਵਿੱਚ ਸਰਗਰਮ ਯੋਗਦਾਨ ਪਾਇਆ।
02/10/2026
ਸਿਆਸਤ📍 ਪੰਜਾਬ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ 5 ਮਹੀਨੇ ਪਹਿਲਾਂ ਪਾਰਟੀ ਨੇ ਪ੍ਰਧਾਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। 2019 ਤੋਂ ਹੁਣ ਤੱਕ 12 ਸੂਬਿਆਂ ਵਿੱਚ ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਬਦਲ ਚੁੱਕੀ ਹੈ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ 5 ਮਹੀਨੇ ਪਹਿਲਾਂ ਪਾਰਟੀ ਨੇ ਪ੍ਰਧਾਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। 2019 ਤੋਂ ਹੁਣ ਤੱਕ 12 ਸੂਬਿਆਂ ਵਿੱਚ ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਬਦਲ ਚੁੱਕੀ ਹੈ।
ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਠੀਕ 5 ਮਹੀਨੇ ਪਹਿਲਾਂ ਪੰਜਾਬ ਵਿੱਚ ਪ੍ਰਧਾਨ (ਸੂਬਾ ਪ੍ਰਧਾਨ) ਬਦਲਣ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਇਸ ਕੜੀ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਅਸਤੀਫ਼ਾ ਲੈ ਲਿਆ ਹੈ। ਵੜਿੰਗ ਪਿਛਲੇ ਸਾਢੇ 4 ਸਾਲਾਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ‘ਤੇ ਸਨ। ਹਾਲਾਂਕਿ, ਪੰਜਾਬ ਅਜਿਹਾ ਪਹਿਲਾ ਸੂਬਾ ਨਹੀਂ ਹੈ, ਜਿੱਥੇ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਪ੍ਰਧਾਨ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।
2019 ਤੋਂ ਹੁਣ ਤੱਕ 12 ਸੂਬਿਆਂ ਵਿੱਚ ਕਾਂਗਰਸ ਚੋਣਾਂ ਤੋਂ ਠੀਕ ਪਹਿਲਾਂ ਆਪਣੇ ਸੂਬਾ ਪ੍ਰਧਾਨ ਨੂੰ ਬਦਲ ਚੁੱਕੀ ਹੈ। ਇਨ੍ਹਾਂ ਵਿੱਚ ਮਹਾਰਾਸ਼ਟਰ, ਹਰਿਆਣਾ, ਦਿੱਲੀ, ਬਿਹਾਰ ਅਤੇ ਝਾਰਖੰਡ ਵਰਗੇ ਵੱਡੇ ਸੂਬੇ ਵੀ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਦਿੱਤੀ ਗਈ ਜਾਣਕਾਰੀ ਮੁਤਾਬਕ, ਇਨ੍ਹਾਂ ਵਿੱਚੋਂ 10 ਸੂਬਿਆਂ ਵਿੱਚ ਚੋਣਾਂ ਦੌਰਾਨ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।
1. 2019 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਠੀਕ 3 ਮਹੀਨੇ ਪਹਿਲਾਂ ਅਸ਼ੋਕ ਚਵਾਨ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਦੀ ਥਾਂ ਬਾਲਾਸਾਹਿਬ ਥੋਰਾਤ ਨੂੰ ਕਮਾਨ ਸੌਂਪੀ ਗਈ। ਮਹਾਰਾਸ਼ਟਰ ਚੋਣਾਂ ਵਿੱਚ ਕਾਂਗਰਸ ਪਾਰਟੀ ਚੌਥੇ ਨੰਬਰ ‘ਤੇ ਰਹੀ।
2. 2019 ਵਿੱਚ ਹੀ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ 47 ਦਿਨ ਪਹਿਲਾਂ ਅਸ਼ੋਕ ਤੰਵਰ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਦੀ ਥਾਂ ਕੁਮਾਰੀ ਸ਼ੈਲਜਾ ਨੂੰ ਹਰਿਆਣਾ ਦੀ ਕਮਾਨ ਦਿੱਤੀ ਗਈ। ਹਾਲਾਂਕਿ, ਇਸ ਚੋਣ ਵਿੱਚ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸ਼ੈਲਜਾ ਨੇ ਹਰਿਆਣਾ ਦੀ ਰਾਜਨੀਤੀ ਤੋਂ ਦੂਰੀ ਬਣਾ ਲਈ।
3. 2019 ਵਿੱਚ ਝਾਰਖੰਡ ਵਿੱਚ ਵੀ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਬਦਲਿਆ ਗਿਆ। ਅਜੈ ਕੁਮਾਰ ਦੀ ਥਾਂ ਰਾਮੇਸ਼ਵਰ ਉਰਾਂਵ ਨੂੰ ਝਾਰਖੰਡ ਕਾਂਗਰਸ ਦੀ ਕਮਾਨ ਸੌਂਪੀ ਗਈ। ਉਰਾਂਵ ਕਾਂਗਰਸ ਅਤੇ ਜੇਐਮਐਮ ਦੇ ਗਠਜੋੜ ਦੇ ਬੈਨਰ ਹੇਠ ਚੋਣ ਮੈਦਾਨ ਵਿੱਚ ਉਤਰੇ। ਹਾਲਾਂਕਿ, ਸਰਕਾਰ ਵਿੱਚ ਕਾਂਗਰਸ ਦੀ ਸਥਿਤੀ ਕਮਜ਼ੋਰ ਹੀ ਰਹੀ।
4. 2020 ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ 7 ਮਹੀਨੇ ਪਹਿਲਾਂ ਅਧੀਰ ਰੰਜਨ ਨੂੰ ਕਮਾਨ ਸੌਂਪੀ ਗਈ। ਅਧੀਰ ਨੂੰ ਕਾਂਗਰਸ ਵਿੱਚ ਫਾਇਰਬ੍ਰਾਂਡ ਨੇਤਾ ਮੰਨਿਆ ਜਾਂਦਾ ਹੈ। ਹਾਲਾਂਕਿ, 2021 ਦੀਆਂ ਚੋਣਾਂ ਵਿੱਚ ਅਧੀਰ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕੇ। ਪੱਛਮੀ ਬੰਗਾਲ ਵਿੱਚ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ।
5. 2021 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਪੁਰਾ ਵਿੱਚ ਵੀ ਕਾਂਗਰਸ ਨੇ ਆਪਣਾ ਪ੍ਰਧਾਨ ਬਦਲ ਦਿੱਤਾ। ਬਿਰਾਜੀਤ ਸਿਨਹਾ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ। ਹਾਲਾਂਕਿ, ਤ੍ਰਿਪੁਰਾ ਚੋਣਾਂ ਵਿੱਚ ਸਿਨਹਾ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕੇ।
6. 2023 ਵਿੱਚ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਤੋਂ 4 ਮਹੀਨੇ ਪਹਿਲਾਂ ਕਾਂਗਰਸ ਨੇ ਦੀਪਕ ਬੈਜ ਨੂੰ ਕਮਾਨ ਸੌਂਪੀ। ਬੈਜ ਤੋਂ ਪਹਿਲਾਂ ਮੋਹਨ ਮਰਕਾਮ ਕਾਂਗਰਸ ਦੇ ਪ੍ਰਧਾਨ ਸਨ। ਉਸ ਸਮੇਂ ਛੱਤੀਸਗੜ੍ਹ ਵਿੱਚ ਕਾਂਗਰਸ ਦੀ ਸਰਕਾਰ ਸੀ। ਹਾਲਾਂਕਿ, 2023 ਦੀਆਂ ਚੋਣਾਂ ਵਿੱਚ ਕਾਂਗਰਸ ਛੱਤੀਸਗੜ੍ਹ ਵਿੱਚ ਸੱਤਾ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਬੈਜ ਦੇ ਇਲਾਕੇ ਵਿੱਚ ਵੀ ਪਾਰਟੀ ਨੂੰ ਵੱਡੀ ਹਾਰ ਮਿਲੀ।
7. 2024 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਵੀ ਕਾਂਗਰਸ ਨੇ ਬਦਲਾਅ ਕੀਤਾ। ਪਾਰਟੀ ਵੱਲੋਂ ਤਾਰਿਕ ਹਮੀਦ ਕਰਰਾ ਨੂੰ ਘਾਟੀ ਦੀ ਕਮਾਨ ਸੌਂਪੀ ਗਈ। ਤਾਰਿਕ ਤੋਂ ਪਹਿਲਾਂ ਵਿਕਾਸ ਰਸੂਲ ਵਾਨੀ ਕਸ਼ਮੀਰ ਦੇ ਪ੍ਰਧਾਨ ਸਨ। ਕਸ਼ਮੀਰ ਚੋਣਾਂ ਵਿੱਚ ਕਾਂਗਰਸ ਦੇ ਗਠਜੋੜ ਦੀ ਸਰਕਾਰ ਤਾਂ ਬਣ ਗਈ, ਪਰ ਇਸ ਦਾ ਫਾਇਦਾ ਕਾਂਗਰਸ ਨੂੰ ਨਹੀਂ ਮਿਲਿਆ।
8. 2024 ਵਿੱਚ ਵੀ ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਠੀਕ 3 ਮਹੀਨੇ ਪਹਿਲਾਂ ਰਾਜੇਸ਼ ਸਿੰਘ ਨੂੰ ਹਟਾ ਕੇ ਕੇਸ਼ਵ ਮਹਤੋ ਕਮਲੇਸ਼ ਨੂੰ ਕਾਂਗਰਸ ਦੀ ਕਮਾਨ ਸੌਂਪੀ ਗਈ। ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਸਫਲਤਾ ਨਹੀਂ ਮਿਲੀ। ਦੂਜੇ ਪਾਸੇ ਜੇਐਮਐਮ ਦਾ ਹੋਰ ਵਿਸਥਾਰ ਹੋਇਆ। ਕੈਬਨਿਟ ਵਿੱਚ ਵੀ ਕਾਂਗਰਸ ਨੂੰ ਜ਼ਿਆਦਾ ਤਰਜੀਹ ਨਹੀਂ ਮਿਲੀ।
9. 2025 ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ 8 ਮਹੀਨੇ ਪਹਿਲਾਂ ਅਖਿਲੇਸ਼ ਪ੍ਰਸਾਦ ਸਿੰਘ ਨੂੰ ਹਟਾ ਕੇ ਦਲਿਤ ਨੇਤਾ ਰਾਜੇਸ਼ ਰਾਮ ਨੂੰ ਬਿਹਾਰ ਦੀ ਕਮਾਨ ਸੌਂਪੀ ਗਈ। ਬਿਹਾਰ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜੇਸ਼ ਰਾਮ ਖੁਦ ਵੀ ਆਪਣੀ ਵਿਧਾਇਕੀ ਨਹੀਂ ਬਚਾ ਸਕੇ।
10. 2025 ਵਿੱਚ ਅਸਾਮ ਵਿਧਾਨ ਸਭਾ ਚੋਣਾਂ ਤੋਂ 11 ਮਹੀਨੇ ਪਹਿਲਾਂ ਭੂਪੇਨ ਬੋਰਾ ਨੂੰ ਹਟਾ ਕੇ ਗੌਰਵ ਗੋਗੋਈ ਨੂੰ ਕਾਂਗਰਸ ਦੀ ਕਮਾਨ ਦਿੱਤੀ ਗਈ। ਗੋਗੋਈ ਅਸਾਮ ਚੋਣਾਂ ਵਿੱਚ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕੇ। ਉਹ ਖੁਦ ਵੀ ਵਿਧਾਨ ਸਭਾ ਚੋਣ ਹਾਰ ਗਏ। ਪਾਰਟੀ 18 ਸੀਟਾਂ ਤੱਕ ਸਿਮਟ ਗਈ।
11. 2025 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਵੇਂਦਰ ਯਾਦਵ ਨੂੰ ਪਾਰਟੀ ਦੀ ਕਮਾਨ ਸੌਂਪੀ ਗਈ। ਯਾਦਵ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕੇ। ਦਿੱਲੀ ਵਿੱਚ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।
12. 2025 ਵਿੱਚ ਕੇਰਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੇ ਸਨੀ ਜੋਸਫ਼ ਨੂੰ ਕਾਂਗਰਸ ਦੀ ਕਮਾਨ ਸੌਂਪੀ। ਜੋਸਫ਼ ਨੂੰ ਸੰਗਠਨ ਮਹਾਸਚਿਵ ਕੇਸੀ ਵੇਣੂਗੋਪਾਲ ਦਾ ਕਰੀਬੀ ਮੰਨਿਆ ਜਾਂਦਾ ਹੈ। ਕੇਰਲ ਵਿੱਚ 2026 ਦੀਆਂ ਚੋਣਾਂ ਵਿੱਚ ਕਾਂਗਰਸ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ।
2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਵਿੱਚ ਪ੍ਰਧਾਨ ਬਦਲ ਦਿੱਤਾ ਸੀ। ਸੁਨੀਲ ਜਾਖੜ ਦੀ ਥਾਂ ਨਵਜੋਤ ਸਿੰਘ ਸਿੱਧੂ ਨੂੰ ਚੋਣਾਂ ਤੋਂ ਠੀਕ 7 ਮਹੀਨੇ ਪਹਿਲਾਂ ਕਾਂਗਰਸ ਦੀ ਕਮਾਨ ਸੌਂਪੀ ਗਈ ਸੀ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਪਾਰਟੀ ਨੇ ਪ੍ਰਧਾਨ ਦੇ ਨਾਲ-ਨਾਲ ਉਸ ਸਮੇਂ ਮੁੱਖ ਮੰਤਰੀ ਵੀ ਬਦਲ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ।
ਹਾਲਾਂਕਿ, 2022 ਦੀਆਂ ਚੋਣਾਂ ਵਿੱਚ ਕਾਂਗਰਸ ਪੰਜਾਬ ਦੀ ਸੱਤਾ ਵਿੱਚ ਵਾਪਸੀ ਨਹੀਂ ਕਰ ਸਕੀ। ਇਸ ਵਾਰ ਵੀ ਪੰਜਾਬ ਵਿੱਚ ਕਾਂਗਰਸ ਦੀ ਰਾਹ ਆਸਾਨ ਨਹੀਂ ਹੈ। ਕਾਂਗਰਸ ਦੇ ਅੰਦਰ ਗੁੱਟਬਾਜ਼ੀ ਚਰਮ ‘ਤੇ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵਾਰਿਸ ਦਾ ਪੰਜਾਬ ਨਾਮਕ ਸੰਗਠਨ ਵੀ ਤੇਜ਼ੀ ਨਾਲ ਉਭਰ ਰਿਹਾ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਵੀ ਪੰਜਾਬ ਵਿੱਚ ਮਜ਼ਬੂਤ ਪਕੜ ਹੈ। ਉੱਥੇ ਹੀ ਭਾਰਤੀ ਜਨਤਾ ਪਾਰਟੀ ਵੀ ਚੋਣ ਮੈਦਾਨ ਵਿੱਚ ਪੂਰੀ ਤਰ੍ਹਾਂ ਉਤਰ ਚੁੱਕੀ ਹੈ। ਖੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਰਚਾ ਸੰਭਾਲਿਆ ਹੋਇਆ ਹੈ।
02/10/2026
ਸਿਹਤ📍 ਪੰਜਾਬ
ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਚਰਚਿਤ ਪਾਸਟਰ ਬਜਿੰਦਰ ਸਿੰਘ ਦੀ ਵੀਰਵਾਰ ਨੂੰ ਅਚਾਨਕ ਤਬੀਅਤ ਵਿਗੜ ਗਈ। ਸੀਨੇ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਂ ਵਿਚਕਾਰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ।
ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਚਰਚਿਤ ਪਾਸਟਰ ਬਜਿੰਦਰ ਸਿੰਘ ਦੀ ਵੀਰਵਾਰ ਨੂੰ ਅਚਾਨਕ ਤਬੀਅਤ ਵਿਗੜ ਗਈ। ਸੀਨੇ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਂ ਵਿਚਕਾਰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ।
ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਟੀਮ ਨੇ ਪਾਸਟਰ ਬਜਿੰਦਰ ਸਿੰਘ ਦੀ ਸਿਹਤ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਜ਼ਰੂਰੀ ਮੈਡੀਕਲ ਟੈਸਟ ਵੀ ਕੀਤੇ। ਹਸਪਤਾਲ ਪ੍ਰਸ਼ਾਸਨ ਮੁਤਾਬਕ, ਸ਼ੁਰੂਆਤੀ ਜਾਂਚ ਰਿਪੋਰਟ ਵਿੱਚ ਫਿਲਹਾਲ ਦਿਲ (ਹਾਰਟ) ਨਾਲ ਜੁੜੀ ਕਿਸੇ ਗੰਭੀਰ ਸਮੱਸਿਆ ਦੀ ਪੁਸ਼ਟੀ ਨਹੀਂ ਹੋਈ ਹੈ। ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਅੱਗੇ ਦਾ ਇਲਾਜ ਕੀਤਾ ਜਾ ਰਿਹਾ ਹੈ। ਰੇਪ ਕੇਸ ਵਿੱਚ ਕੱਟ ਰਹੇ ਹਨ ਉਮਰ ਕੈਦ ਦੀ ਸਜ਼ਾ
ਜ਼ਿਕਰਯੋਗ ਹੈ ਕਿ ਮੋਹਾਲੀ ਦੀ ਅਦਾਲਤ ਨੇ 28 ਮਾਰਚ 2025 ਨੂੰ ਪਾਸਟਰ ਬਜਿੰਦਰ ਸਿੰਘ ਨੂੰ ਸਾਲ 2018 ਦੇ ਇੱਕ ਰੇਪ ਮਾਮਲੇ ਵਿੱਚ ਆਰੋਪੀ ਠਹਿਰਾਇਆ ਸੀ। ਇਸ ਤੋਂ ਬਾਅਦ 1 ਅਪ੍ਰੈਲ 2025 ਨੂੰ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਉਦੋਂ ਤੋਂ ਹੀ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਖ਼ਿਲਾਫ਼ ਕਈ ਹੋਰ ਅਪਰਾਧਿਕ ਮਾਮਲੇ ਦਰਜ ਹਨ। ਹਾਲ ਹੀ ਵਿੱਚ ਮਾਨਸਾ ਜੇਲ੍ਹ ਦੇ ਅੰਦਰ ਪਾਸਟਰ ਬਜਿੰਦਰ ਸਿੰਘ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮੋਬਾਈਲ ਫੋਨ ਮੁਹੱਈਆ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋਇਆ ਸੀ। ਇਸ ਤੋਂ ਬਾਅਦ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਵੀ ਕਦਮ ਚੁੱਕੇ ਗਏ ਸਨ।
02/10/2026