📰 ਸੋਮਵਾਰ, 21 ਸਤੰਬਰ 2026
ਪੰਜਾਬ📍 ਪੰਜਾਬ

ਤਰਨਤਾਰਨ 'ਚ ਪੁਲਿਸ ਐਨਕਾਊਂਟਰ 'ਚ ਬਦਮਾਸ਼ ਕਸ਼ਮੀਰ ਸਿੰਘ ਉਰਫ਼ ਪੁੰਗੀ ਢੇਰ

ਤਰਨਤਾਰਨ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ ਵਿੱਚ ਕਸ਼ਮੀਰ ਸਿੰਘ ਉਰਫ਼ ਪੁੰਗੀ ਦੀ ਮੌਤ ਹੋ ਗਈ। ਇਹ ਮੁਕਾਬਲਾ ਮੁਰਾਦਪੁਰ ਇਲਾਕੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਤਰਨਤਾਰਨ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ ਵਿੱਚ ਕਸ਼ਮੀਰ ਸਿੰਘ ਉਰਫ਼ ਪੁੰਗੀ ਦੀ ਮੌਤ ਹੋ ਗਈ।
ਤਰਨਤਾਰਨ 'ਚ ਪੁਲਿਸ ਐਨਕਾਊਂਟਰ 'ਚ ਬਦਮਾਸ਼ ਕਸ਼ਮੀਰ ਸਿੰਘ ਉਰਫ਼ ਪੁੰਗੀ ਢੇਰ

ਤਰਨਤਾਰਨ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ ਵਿੱਚ ਕਸ਼ਮੀਰ ਸਿੰਘ ਉਰਫ਼ ਪੁੰਗੀ ਦੀ ਮੌਤ ਹੋ ਗਈ। ਇਹ ਮੁਕਾਬਲਾ ਮੁਰਾਦਪੁਰ ਇਲਾਕੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ

ਤਰਨਤਾਰਨ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ ਵਿੱਚ ਕਸ਼ਮੀਰ ਸਿੰਘ ਉਰਫ਼ ਪੁੰਗੀ ਦੀ ਮੌਤ ਹੋ ਗਈ। ਇਹ ਮੁਕਾਬਲਾ ਮੁਰਾਦਪੁਰ ਇਲਾਕੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਤਰਨਤਾਰਨ ਸਟਾਫ਼ ਨਾਲ ਹੋਇਆ। ਇਸ ਦੌਰਾਨ ਪੁੰਗੀ ਦਾ ਇੱਕ ਸਾਥੀ ਗੁਰਸੇਵਕ ਸਿੰਘ ਵੀ ਜ਼ਖਮੀ ਹੋ ਗਿਆ।

ਪੁਲਿਸ ਮੁਤਾਬਕ ਕਸ਼ਮੀਰ ਸਿੰਘ ਉਰਫ਼ ਪੁੰਗੀ ਨੇ ਪਹਿਲਾਂ ਵੀ ਪੁਲਿਸ ਪਾਰਟੀ ’ਤੇ ਦੋ ਵਾਰ ਗੋਲੀਆਂ ਚਲਾਈਆਂ ਸਨ। ਪਹਿਲੀ ਘਟਨਾ ਵਿੱਚ ਥਾਣਾ ਸਿਟੀ ਤਰਨਤਾਰਨ ਵਿੱਚ ਤਾਇਨਾਤ ਬਲਦੇਵ ਸਿੰਘ ਦੇ ਹੱਥ ਵਿੱਚ ਗੋਲੀ ਲੱਗੀ ਸੀ। ਇਸ ਤੋਂ ਬਾਅਦ ਪੁੰਗੀ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ।

ਕੁਝ ਦਿਨ ਪਹਿਲਾਂ ਪੁਲਿਸ ਨੂੰ ਪੁੰਗੀ ਦੇ ਮੁਰਾਦਪੁਰ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਜਦੋਂ ਉਸਨੂੰ ਕਾਬੂ ਕਰਨ ਲਈ ਪਹੁੰਚੀ ਤਾਂ ਉਸ ਨੇ ਮੁੜ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਚਿਹਰੇ ’ਤੇ ਗੋਲੀ ਲੱਗੀ। ਇਸੇ ਘਟਨਾ ਵਿੱਚ ਨੇੜੇ ਖੇਡ ਰਹੀ ਤਿੰਨ ਸਾਲਾ ਬੱਚੀ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਈ ਸੀ।

ਪੁਲਿਸ ਨੂੰ ਪੁੰਗੀ ਦੀ ਲੋਕੇਸ਼ਨ ਮਿਲਣ ਤੋਂ ਬਾਅਦ ਅਤੇ ਸਟਾਫ਼ ਨੇ ਕਾਰਵਾਈ ਕੀਤੀ। ਮੁੱਠਭੇੜ ਦੌਰਾਨ ਕਸ਼ਮੀਰ ਸਿੰਘ ਉਰਫ਼ ਪੁੰਗੀ ਅਤੇ ਉਸ ਦਾ ਸਾਥੀ ਗੁਰਸੇਵਕ ਸਿੰਘ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਗਿਆ।

ਡਾਕਟਰਾਂ ਨੇ ਕਸ਼ਮੀਰ ਸਿੰਘ ਉਰਫ਼ ਪੁੰਗੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੁਰਸੇਵਕ ਸਿੰਘ ਦਾ ਇਲਾਜ ਜਾਰੀ ਹੈ। ਪੁਲਿਸ ਨੇ ਮੌਕੇ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ। ਮੁੱਠਭੇੜ ਦੀ ਸੂਚਨਾ ਮਿਲਣ ਤੋਂ ਬਾਅਦ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਇਨਵੈਸਟੀਗੇਸ਼ਨ ਰਿਪੁਦਪਨ ਸਿੰਘ ਵੀ ਮੌਕੇ ’ਤੇ ਪਹੁੰਚੇ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸ਼ਿਕਾਗੋ ਦੇ ਮੁੰਡਿਆਂ ਵੱਲੋਂ 25 ਸਤੰਬਰ ਨੂੰ ਹੋਵੇਗੀ ਸ਼ਾਨਦਾਰ 'ਡਿੱਗੀ ਪਾਰਟੀ'!ਪੜ੍ਹੋ →
ਆਗਮਨ ਪੁਰਬ ਮੌਕੇ ਸੰਗਤ ਲਈ ਮੁਫ਼ਤ ਈ ਰਿਕਸ਼ਾ ਸੇਵਾ ਦਾ ਪ੍ਰਬੰਧ - ਤੇ ਗੁਰਦੁਆਰਾ ਸਾਹਿਬਪੜ੍ਹੋ →
ਰੇਸ਼ਮ ਵੜੈਚ ਨੇ ਸੰਭਾਲਿਆ ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਦਾ ਅਹੁਦਾ, ਸੋਨੀਆ ਮਾਨ ਨੇ ਦਿੱਤੀ ਵਧਾਈਪੜ੍ਹੋ →
ਸੰਗਰੂਰ ’ਚ ਜ਼ਹਿਰ ਨਿਗਲਣ ਵਾਲੇ ਜੱਗਾ ਦਾ , ਸਰਪੰਚ ’ਤੇ ਧਮਕਾਉਣ ਦੇ ਇਲਜ਼ਾਮਪੜ੍ਹੋ →
ਪੁਲਿਸ ’ਤੇ ਗੱਡੀ ਚੜ੍ਹਾਉਣ ਦੇ ਮਾਮਲੇ ’ਚ ਲੱਡੂ ਗ੍ਰਿਫ਼ਤਾਰ, ਹਰਦੀਪ ਦੀ ਹਾਲੇ ਵੀ ਭਾਲਪੜ੍ਹੋ →
ਗੋਹਾਨਾ ‘ਚ ਦਿਨ-ਦਿਹਾੜੇ ਸਕਾਰਪੀਓ ‘ਤੇ ਚਲਾਈਆਂ ਗਈਆਂ ਗੋਲੀਆਂਪੜ੍ਹੋ →