📰 09/29/2026
ਪੰਜਾਬ📍 ਪੰਜਾਬ

ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਦੇ ਘਰ ਪੁੱਤਰ ਨੇ ਲਿਆ ਜਨਮ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਦੀ ਜ਼ਿੰਦਗੀ ‘ਚ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ। ਜ਼ੁਬਿਨ ਹੁਣ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਨੇ ਗਣੇਸ਼ ਚਤੁਰਥੀ ਦੇ ਖਾਸ ਮੌਕੇ ‘ਤੇ 14 ਸਤੰਬਰ ਨੂੰ ਬੇਟੇ ਨੂੰ ਜਨਮ ਦਿੱਤਾ।
ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਦੇ ਘਰ ਪੁੱਤਰ ਨੇ ਲਿਆ ਜਨਮ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਦੀ ਜ਼ਿੰਦਗੀ ‘ਚ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ। ਜ਼ੁਬਿਨ ਹੁਣ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਨੇ ਗਣੇਸ਼ ਚਤੁਰਥੀ ਦੇ ਖਾਸ ਮੌਕੇ ‘ਤੇ 14 ਸਤੰਬਰ ਨੂੰ ਬੇਟੇ ਨੂੰ ਜਨਮ ਦਿੱਤਾ। ਜ਼ੁਬਿਨ ਨੇ ਖੁਦ ਇਸ ਖੁਸ਼ਖ਼ਬਰੀ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ। ਜ਼ੁਬਿਨ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ ਬੇਟੇ ਦੇ ਘਰ ਆਉਣ ਤੋਂ ਬਹੁਤ ਖੁਸ਼ ਹਨ।

ਜ਼ੁਬਿਨ ਨੇ ਪਿਤਾ ਬਣਨ ਦੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਗਣੇਸ਼ ਚਤੁਰਥੀ ਦੇ ਸ਼ੁਭ ਦਿਨ ‘ਤੇ ਉਨ੍ਹਾਂ ਦੇ ਪੁੱਤਰ ਦਾ ਜਨਮ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੱਚਾ ਅਤੇ ਬੱਚਾ ਦੋਵੇਂ ਹਸਪਤਾਲ ਤੋਂ ਘਰ ਪਰਤ ਆਏ ਹਨ ਅਤੇ ਫਿਲਹਾਲ ਦੋਵੇਂ ਤੰਦਰੁਸਤ ਹਨ। ਜ਼ੁਬਿਨ ਨੇ ਇਸ ਨਵੇਂ ਸਫ਼ਰ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

ਜੁਬਿਨ ਨੌਟਿਆਲ ਦੇ ਪ੍ਰਸ਼ੰਸਕ ਉਨ੍ਹਾਂ ਦੇ ਪੱਤਰ ਦਾ ਨਾਮ ਜਾਣਨ ਲਈ ਉਤਸੁਕ ਹਨ। ਹਾਲਾਂਕਿ, ਗਾਇਕ ਨੇ ਸਪੱਸ਼ਟ ਕੀਤਾ ਕਿ ਬੱਚੇ ਦਾ ਨਾਂ ਹਾਲੇ ਤੈਅ ਨਹੀਂ ਕੀਤਾ ਗਿਆ ਹੈ। ਆਪਣੇ ਪੁੱਤਰ ਦੇ ਨਾਂ ਬਾਰੇ ਪੁੱਛੇ ਸਵਾਲ ‘ਤੇ ਜ਼ੁਬਿਨ ਨੇ ਕਿਹਾ ਕਿ ਫਿਲਹਾਲ ਉਹ ਕਿਸੇ ਨਾਮ ‘ਤੇ ਨਹੀਂ ਪਹੁੰਚੇ ਹਨ ਅਤੇ ਆਪਣੇ ਪੁੱਤਰ ਦੇ ਨਾਲ ਬਿਤਾਏ ਜਾ ਰਹੇ ਹਰ ਖੂਬਸੂਰਤ ਪਲ ਨੂੰ ਪੂਰੀ ਤਰ੍ਹਾਂ ਨਾਲ ਜੀਅ ਰਹੇ ਹਨ।

ਰਿਪੋਰਟ ਦੇ ਅਨੁਸਾਰ, ਜੁਬਿਨ ਨੌਟਿਆਲ ਨੇ ਅਪ੍ਰੈਲ 2026 ਵਿੱਚ ਉੱਤਰਾਖੰਡ ਵਿੱਚ ਇੱਕ ਨਿੱਜੀ ਸਮਾਰੋਹ ਦੌਰਾਨ ਆਪਣੇ ਬਚਪਨ ਦੀ ਦੋਸਤ ਨਾਲ ਵਿਆਹ ਕੀਤਾ ਸੀ। ਗਾਇਕ ਨੇ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਿਆ ਅਤੇ ਇਸ ਨਾਲ ਜੁੜੀ ਕੋਈ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਨਹੀਂ ਕੀਤੀ। ਉਸ ਸਮੇਂ ਇਕ ਸੂਤਰ ਨੇ ਦੱਸਿਆ ਸੀ ਕਿ ਜ਼ੁਬਿਨ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਬਾਲੀਵੁੱਡ ਨਾਲ ਜੁੜੇ ਲੋਕਾਂ ਲਈ ਕਿਸੇ ਤਰ੍ਹਾਂ ਦੇ ਰਿਸੈਪਸ਼ਨ ਦਾ ਆਯੋਜਨ ਨਹੀਂ ਕੀਤਾ ਸੀ।

ਜੁਬਿਨ ਨੌਟਿਆਲ ਦੀ ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ਵਿੱਚ ਇੱਕ ਖਾਸ ਪਛਾਣ ਹੈ। 2015 ਵਿੱਚ, ਉਨ੍ਹਾਂ ਨੇ ਸਲਮਾਨ ਖਾਨ ਦੀ ਫਿਲਮ ਬਜਰੰਗੀ ਭਾਈਜਾਨ ਲਈ ਜ਼ਿੰਦਗੀ ਗੀਤ ਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। ਇਨ੍ਹਾਂ ‘ਚ ‘ਜਜ਼ਬਾ’ ਦਾ ‘ਬੰਦਿਆ’, ‘ਬਰਖਾ’ ਦਾ ‘ਤੂੰ ਇਤਨੀ ਖ਼ੂਬਸੂਰਤ ਹੈ’ ਅਤੇ ‘ਕਿਸ ਕਿਸਕੋ ਪਿਆਰ ਕਰੂੰ’ ਦੇ ਸ਼੍ਰੇਆ ਘੋਸ਼ਾਲ ਨਾਲ ਗਾਇਆ ‘ਸਮੰਦਰ’ ਵਰਗੇ ਗੀਤ ਸ਼ਾਮਲ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਗੁਰਦੁਆਰਾ ਸੁਧਾਰ ਲਹਿਰ ਭਾਗ ਦੂਜੇ ਦਾ ਐਲਾਨ, ‘ਪੁਨਰ ਸੁਰਜੀਤ’ ਨੇ ਲਗਾਏ ਗੰਭੀਰ ਇਲਜ਼ਾਮਪੜ੍ਹੋ →
ਆਪ’ ਆਗੂਆਂ ਨੇ ਪੂਰੇ ਪੰਜਾਬ ਵਿੱਚ ਫੈਲਾਇਆ ‘ਮਾਨ ਦੇ ਮੁਨਾਫ਼ੇ’ ਦਾ ਹੋਕਾ, ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦੇ ਲੋਕ-ਹਿਤੈਸ਼ੀ ਕੰਮਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼ਪੜ੍ਹੋ →
ਅੱਧੀ ਰਾਤ ਨੂੰ ਗੁਰਦੁਆਰੇ 'ਚ ਵੜ੍ਹ ਕੇ ਮਾਰੀਆਂ ਲਾਂਗਰੀ ਦੇ ਗੋਲੀਆਂਪੜ੍ਹੋ →
ਆਰ.ਐਸ.ਐਸ. ਦੇ ਸੀਨੀਅਰ ਪ੍ਰਚਾਰਕ ਐਮ.ਏ ਕ੍ਰਿਸ਼ਨਨ ਦੀ ਅੱਜ ਹਸਪਤਾਲ ‘ਚ ਹੋਈ ਮੌਤਪੜ੍ਹੋ →
ਸੀਨੀਅਰ ਆਈ.ਏ.ਐਸ. ਅਧਿਕਾਰੀ ਅਰੁਣ ਕੁਮਾਰ ਗੁਪਤਾ ਭਲਕੇ ਹੋਣਗੇ ਸੇਵਾਮੁਕਤਪੜ੍ਹੋ →
ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂਪੜ੍ਹੋ →