📰 09/29/2026
ਪੰਜਾਬ📍 ਪੰਜਾਬ

ਵੱਡੀ ਖ਼ਬਰ : ਜਥੇਦਾਰ ਗੜਗੱਜ ਤੇ ਐਡਵੋਕੇਟ ਧਾਮੀ ਨੇ ਜੇਲ੍ਹ ’ਚ ਭਾਈ ਰਾਜੋਆਣਾ ਨਾਲ ਕੀਤੀ ਮੁਲਾਕਾਤ

ਪਟਿਆਲਾ ਜੇਲ੍ਹ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਸਿੰਘ ਸਾਹਿਬ ਟੇਕ ਸਿੰਘ ਧਨੋਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ।
ਵੱਡੀ ਖ਼ਬਰ : ਜਥੇਦਾਰ ਗੜਗੱਜ ਤੇ ਐਡਵੋਕੇਟ ਧਾਮੀ ਨੇ ਜੇਲ੍ਹ ’ਚ ਭਾਈ ਰਾਜੋਆਣਾ ਨਾਲ ਕੀਤੀ ਮੁਲਾਕਾਤ

ਪਟਿਆਲਾ ਜੇਲ੍ਹ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਸਿੰਘ ਸਾਹਿਬ ਟੇਕ ਸਿੰਘ ਧਨੋਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਕਰੀਬ ਇੱਕ-ਦੋ ਘੰਟਾ ਜੇਲ੍ਹ ਅੰਦਰ ਰਹੇ ਅਤੇ ਬਲਵੰਤ ਸਿੰਘ ਰਾਜੋਆਣਾ ਨਾਲ ਮਿਲ ਕੇ ਬਾਹਰ ਆ ਗਏ ਹਨ।

ਮੁਲਾਕਾਤ ਉਪਰੰਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਰਾਜੋਆਣਾ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਦੱਸਿਆ ਕਿ 11 ਮੈਂਬਰੀ ਕਮੇਟੀ ਵੱਲੋਂ ਮੁੜ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਮਾਮਲੇ ਦੇ ਹੱਲ ਲਈ ਯਤਨ ਜਾਰੀ ਰਹਿਣਗੇ।

ਰਾਜੋਆਣਾ ਨਾਲ ਮੁਲਾਕਾਤ ਕਰਨ ਮਗਰੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਰਾਜੋਆਣਾ ਨੇ ਪੈਂਡਿੰਗ ਮਾਮਲੇ ਵਿੱਚ ਜਲਦ ਨਿਬੇੜਾ ਕਰਨ ਦੀ ਮੰਗ ਕੀਤੀ ਹੈ। ਰਾਜੋਆਣਾ 32 ਸਾਲ ਤੋਂ ਜੇਲ੍ਹ ਵਿੱਚ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਹੱਕਾਂ ਦਾ ਬਹੁਤ ਵੱਡਾ ਘਾਣ ਕੀਤਾ ਜਾ ਰਿਹਾ ਹੈ। ਭਾਈ ਰਾਜੋਆਣਾ ਬਹੁਤ ਜ਼ਿਆਦਾ ਚੜ੍ਹਦੀ ਕਲਾ ‘ਚ ਹਨ। ਜਗਤਾਰ ਸਿੰਘ ਹਵਾਰਾ ਨੂੰ ਬੀਮਾਰ ਮਾਂ ਨੂੰ ਮਿਲਣ ਲਈ ਪੈਰੋਲ ਨਹੀਂ ਦਿੱਤੀ ਜਾ ਰਹੀ ਪਰ ਸੌਦਾ ਸਾਧ ਜਦੋਂ ਵੀ ਪੈਰੋਲ ਮੰਗਦਾ ਹੈ ਉਸਨੂੰ ਪੈਰੋਲ ਮਿਲ ਜਾਂਦੀ ਹੈ। ਦੇਸ਼ ਵਿੱਚ ਸਿੱਖਾਂ ਦੇ ਹੱਕਾਂ ਦਾ ਘਾਣ ਹੋ ਰਿਹਾ ਹੈ। ਸਿੱਖਾਂ ਨਾਲ ਦੋਹਰਾ ਮਾਪਦੰਡ ਕਿਉਂ ਅਪਣਾਇਆ ਜਾਂਦਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਗੁਰਦੁਆਰਾ ਸੁਧਾਰ ਲਹਿਰ ਭਾਗ ਦੂਜੇ ਦਾ ਐਲਾਨ, ‘ਪੁਨਰ ਸੁਰਜੀਤ’ ਨੇ ਲਗਾਏ ਗੰਭੀਰ ਇਲਜ਼ਾਮਪੜ੍ਹੋ →
ਆਪ’ ਆਗੂਆਂ ਨੇ ਪੂਰੇ ਪੰਜਾਬ ਵਿੱਚ ਫੈਲਾਇਆ ‘ਮਾਨ ਦੇ ਮੁਨਾਫ਼ੇ’ ਦਾ ਹੋਕਾ, ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦੇ ਲੋਕ-ਹਿਤੈਸ਼ੀ ਕੰਮਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼ਪੜ੍ਹੋ →
ਅੱਧੀ ਰਾਤ ਨੂੰ ਗੁਰਦੁਆਰੇ 'ਚ ਵੜ੍ਹ ਕੇ ਮਾਰੀਆਂ ਲਾਂਗਰੀ ਦੇ ਗੋਲੀਆਂਪੜ੍ਹੋ →
ਆਰ.ਐਸ.ਐਸ. ਦੇ ਸੀਨੀਅਰ ਪ੍ਰਚਾਰਕ ਐਮ.ਏ ਕ੍ਰਿਸ਼ਨਨ ਦੀ ਅੱਜ ਹਸਪਤਾਲ ‘ਚ ਹੋਈ ਮੌਤਪੜ੍ਹੋ →
ਸੀਨੀਅਰ ਆਈ.ਏ.ਐਸ. ਅਧਿਕਾਰੀ ਅਰੁਣ ਕੁਮਾਰ ਗੁਪਤਾ ਭਲਕੇ ਹੋਣਗੇ ਸੇਵਾਮੁਕਤਪੜ੍ਹੋ →
ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂਪੜ੍ਹੋ →