📰 11/14/2026
ਮਨੋਰੰਜਨ📍 ਪੰਜਾਬ

ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ, ਲੈਟਿਨ ਗ੍ਰੈਮੀ ਅਵਾਰਡਜ਼ ‘ਚ ਪਰਫਾਰਮ ਕਰਨ ਵਾਲੇ ਬਣੇ ਪਹਿਲੇ ਭਾਰਤੀ

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਲਾਸ ਵੇਗਾਸ ਵਿਖੇ ਆਯੋਜਿਤ 27ਵੇਂ ਲੈਟਿਨ ਗ੍ਰੈਮੀ ਅਵਾਰਡਜ਼ ਵਿੱਚ ਲਾਈਵ ਪੇਸ਼ਕਾਰੀ ਦੇਣ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ, ਲੈਟਿਨ ਗ੍ਰੈਮੀ ਅਵਾਰਡਜ਼ ‘ਚ ਪਰਫਾਰਮ ਕਰਨ ਵਾਲੇ ਬਣੇ ਪਹਿਲੇ ਭਾਰਤੀ

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਲਾਸ ਵੇਗਾਸ ਵਿਖੇ ਆਯੋਜਿਤ 27ਵੇਂ ਲੈਟਿਨ ਗ੍ਰੈਮੀ ਅਵਾਰਡਜ਼ ਵਿੱਚ ਲਾਈਵ ਪੇਸ਼ਕਾਰੀ ਦੇਣ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਆਪਣੀ ਇਸ ਇਤਿਹਾਸਕ ਪੇਸ਼ਕਾਰੀ ਦੌਰਾਨ ਉਨ੍ਹਾਂ ਨੇ ਪਿਊਰਟੋ ਰੀਕਨ ਸੰਗੀਤ ਜਗਤ ਦੇ ਦਿੱਗਜ ਆਈਕਨ ਡੈਡੀ ਯੈਂਕੀ ਨਾਲ ਸਟੇਜ ਸਾਂਝੀ ਕੀਤੀ।

ਆਪਣੀ ਇਤਿਹਾਸਕ ਪੇਸ਼ਕਾਰੀ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਲਿਖਿਆ, “ਪੰਜਾਬੀ ਆ ਗਏ ਓਏ। ਦੁਨੀਆ ਦੀ ਹਰ ਸਟੇਜ ‘ਤੇ ਪੰਜਾਬੀ ਬੋਲੀ ਜਾਊਗੀ.. ਬਾਬਾ ਸੁੱਖ ਰੱਖੇ। ਬਿੱਗ ਬ੍ਰਦਰ ਨੂੰ ਸ਼ਾਊਟਆਊਟ। ਦੋ ਸੱਭਿਆਚਾਰਾਂ ਨੂੰ ਇੱਕ ਮੰਚ ‘ਤੇ ਲਿਆਉਣ ਲਈ ਧੰਨਵਾਦ। ਸਾਨੂੰ ਸੱਦਾ ਦੇਣ ਲਈ ਵੀ ਬਹੁਤ-ਬਹੁਤ ਧੰਨਵਾਦ।” ਉਨ੍ਹਾਂ ਦੇ ਇਹ ਸ਼ਬਦ ਵਿਸ਼ਵ ਪੱਧਰੀ ਮੰਚ ‘ਤੇ ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਦੀ ਨੁਮਾਇੰਦਗੀ ਕਰਨ ਦੇ ਮਾਣ ਨੂੰ ਬਾਖ਼ੂਬੀ ਬਿਆਨ ਕਰਦੇ ਹਨ।

ਇਸ ਸਮਾਗਮ ਦੌਰਾਨ ਇੱਕ ਬੇਹੱਦ ਭਾਵੁਕ ਪਲ ਵੀ ਦੇਖਣ ਨੂੰ ਮਿਲਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਿਲਜੀਤ ਦੋਸਾਂਝ ਬੜੀ ਨਿਮਰਤਾ ਨਾਲ ਡੈਡੀ ਯੈਂਕੀ ਦੀ ਮਾਤਾ ਰੋਜ਼ਾ ਰੋਡਰਿਗਜ਼ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਦਿਖਾਈ ਦੇ ਰਹੇ ਹਨ। ਸੱਭਿਆਚਾਰਕ ਸਤਿਕਾਰ ਦੀ ਇਸ ਭਾਵਨਾ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ, ਜੋ ਅੰਤਰਰਾਸ਼ਟਰੀ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚਣ ਦੇ ਬਾਵਜੂਦ ਦਿਲਜੀਤ ਦੀ ਸਾਦਗੀ ਅਤੇ ਆਪਣੀਆਂ ਪਰੰਪਰਾਵਾਂ ਪ੍ਰਤੀ ਜੁੜਾਅ ਨੂੰ ਦਰਸਾਉਂਦਾ ਹੈ।

ਆਪਣੀ ਇਸ ਕਾਮਯਾਬੀ ਦੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਦਿਲਜੀਤ ਦੋਸਾਂਝ ਹੁਣ ਦੁਨੀਆ ਦੇ ਸਭ ਤੋਂ ਵੱਕਾਰੀ ਸੰਗੀਤ ਸਮਾਰੋਹਾਂ ਵਿੱਚੋਂ ਇੱਕ ‘ਕੋਚੇਲਾ’ ਵਿੱਚ ਵੀ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਦੀ ਪੇਸ਼ਕਾਰੀ ਇਸ ਫੈਸਟੀਵਲ ਦੇ ਪਹਿਲੇ ਵੀਕਐਂਡ ਯਾਨੀ 9 ਤੋਂ 11 ਅਪ੍ਰੈਲ, 2027 ਦੌਰਾਨ ਹੋਵੇਗੀ। ਇਹ ਦਿਲਜੀਤ ਦੇ ਕਰੀਅਰ ਦਾ ਇੱਕ ਹੋਰ ਵੱਡਾ ਮੀਲ ਪੱਥਰ ਸਾਬਤ ਹੋਵੇਗਾ, ਜੋ ਗਲੋਬਲ ਮਿਊਜ਼ਿਕ ਇੰਡਸਟਰੀ ਵਿੱਚ ਉਨ੍ਹਾਂ ਦੀ ਪਕੜ ਨੂੰ ਹੋਰ ਮਜ਼ਬੂਤ ਕਰੇਗਾ।

2027 ਦੇ ਕੋਚੇਲਾ ਲਾਈਨਅੱਪ ਵਿੱਚ ਦੁਨੀਆ ਭਰ ਦੇ ਕਈ ਦਿੱਗਜ ਕਲਾਕਾਰ ਸ਼ਾਮਲ ਹਨ, ਜਿਨ੍ਹਾਂ ਵਿੱਚ ਦੁਆ ਲੀਪਾ, ਟੇਮ ਇੰਪਾਲਾ ਅਤੇ ਐੱਸ.ਜ਼ੈੱਡ.ਏ. ਮੁੱਖ ਆਕਰਸ਼ਣ ਹੋਣਗੇ, ਜਦਕਿ ਡੈਡੀ ਯੈਂਕੀ ਵੀ ਇੱਕ ਖ਼ਾਸ ਪੇਸ਼ਕਾਰੀ ਦੇਣਗੇ। ਇਨ੍ਹਾਂ ਤੋਂ ਇਲਾਵਾ ਮੈਡੋਨਾ, ਜ਼ਾਰਾ ਲਾਰਸਨ, ਫੋਬੇ ਬ੍ਰਿਜਰਸ ਅਤੇ ਕਾਇਗੋ ਵਰਗੇ ਨਾਮਵਰ ਕਲਾਕਾਰ ਵੀ ਇਸ ਮੰਚ ‘ਤੇ ਆਪਣਾ ਜਲਵਾ ਬਿਖੇਰਨਗੇ।

ਇਸ ਅੰਕ ਦੀਆਂ ਹੋਰ ਖ਼ਬਰਾਂ

ਅੰਮ੍ਰਿਤਸਰ ‘ਚ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਦਾ ਪਰਦਾਫਾਸ਼, ਹੈਰੋਇਨ ਤੇ ਹਥਿਆਰਾਂ ਸਣੇ 9 ਗ੍ਰਿਫਤਾਰਪੜ੍ਹੋ →
ਮਾਈਕ੍ਰੋਸਾਫਟ ਦਾ ਗਲੋਬਲ ਆਊਟੇਜ ਖ਼ਤਮ, 24 ਘੰਟਿਆਂ ਤੋਂ ਵੱਧ ਠੱਪ ਰਹਿਣ ਮਗਰੋਂ ਸੇਵਾਵਾਂ ਬਹਾਲਪੜ੍ਹੋ →
ਅਬੋਹਰ ‘ਚ ਨਸ਼ੀਲੀਆਂ ਗੋਲੀਆਂ ਸਮੇਤ ਨਾਬਾਲਗ ਕਾਬੂ, 150 ਪੱਤੇ ਬਰਾਮਦਪੜ੍ਹੋ →
ਮਹਾਦੇਵ ਸੱਟੇਬਾਜ਼ੀ ਐਪ ਮਾਮਲਾ ‘ਚ ਅੰਮ੍ਰਿਤਸਰ ਪਹੁੰਚੀ ਸੀਬੀਆਈ, ਅਮਰੀਕੀ ਨਾਗਰਿਕਾਂ ਨਾਲ ਟੇਕ ਸਪੋਰਟ ਦੇ ਨਾਮ ‘ਤੇ ਕਰਦੇ ਸਨ ਠੱਗੀਪੜ੍ਹੋ →
ਫਿਰੋਜ਼ਪੁਰ ‘ਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ, ਰਾਜਪਾਲ ਤੇ ਮੁੱਖ ਮੰਤਰੀ ਨੇ ਵੰਡੀਆਂ ਡਿਗਰੀਆਂਪੜ੍ਹੋ →
ਪੰਜਾਬ ਨੌਜਵਾਨਾਂ ਨੂੰ ਕਰੋੜਪਤੀ ਬਣਾਏਗੀ ਪੰਜਾਬ ਸਰਕਾਰ, ਸੀਐਮ ਨੇ 'ਪੰਜਾਬ ਦਾ ਕਰੋੜਪਤੀ' ਕੀਤਾ ਲਾਂਚ; ਹੋਣਗੇ 11 ਰਾਉਂਡਪੜ੍ਹੋ →