📰 11/08/2026
ਵਿਦੇਸ਼📍 ਪੰਜਾਬ

ਟਰੰਪ ਦੀ ਹਾਰ ਦਾ ਗੁੱਸਾ ਹਿੰਦੂਆਂ ‘ਤੇ ਕੱਢਿਆ, ਅਮਰੀਕਾ ‘ਚ ਦੀਵਾਲੀ ਸਮਾਗਮ ਦੌਰਾਨ ਰਾਇਟ-ਵਿੰਗ ਕਾਰਕੁਨ ਦਾ ਹੰਗਾਮਾ

ਦੁਨੀਆ ਭਰ ਵਿੱਚ ਦੀਵਾਲੀ ਦੀ ਧੂਮ ਹੈ ਅਤੇ ਭਾਈਚਾਰੇ ਵਿੱਚ ਇਸ ਪਾਵਨ ਦਿਹਾੜੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਸੰਯੁਕਤ ਰਾਜ ਅਮਰੀਕਾ ਤੋਂ ਇੱਕ ਬੇਹੱਦ ਚਿੰਤਾਜਨਕ ਅਤੇ ਨਸਲੀ ਨਫ਼ਰਤ ਨਾਲ ਭਰਿਆ ਮਾਮਲਾ ਸਾਹਮਣੇ ਆਇਆ ਹੈ।
ਟਰੰਪ ਦੀ ਹਾਰ ਦਾ ਗੁੱਸਾ ਹਿੰਦੂਆਂ ‘ਤੇ ਕੱਢਿਆ, ਅਮਰੀਕਾ ‘ਚ ਦੀਵਾਲੀ ਸਮਾਗਮ ਦੌਰਾਨ ਰਾਇਟ-ਵਿੰਗ ਕਾਰਕੁਨ ਦਾ ਹੰਗਾਮਾ

ਦੁਨੀਆ ਭਰ ਵਿੱਚ ਦੀਵਾਲੀ ਦੀ ਧੂਮ ਹੈ ਅਤੇ ਭਾਈਚਾਰੇ ਵਿੱਚ ਇਸ ਪਾਵਨ ਦਿਹਾੜੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਸੰਯੁਕਤ ਰਾਜ ਅਮਰੀਕਾ ਤੋਂ ਇੱਕ ਬੇਹੱਦ ਚਿੰਤਾਜਨਕ ਅਤੇ ਨਸਲੀ ਨਫ਼ਰਤ ਨਾਲ ਭਰਿਆ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਕੱਟੜ ਸੱਜੇ-ਪੱਖੀ ਕਾਰਕੁਨ ਜੇਕ ਲੈਂਗ ਨੇ ਵਾਸ਼ਿੰਗਟਨ ਸੂਬੇ ਦੇ ਸੀਏਟਲ ਸ਼ਹਿਰ ਵਿੱਚ ਚੱਲ ਰਹੇ ਦੀਵਾਲੀ ਸਮਾਗਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ।

ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ (ਸਥਾਨਕ ਸਮੇਂ ਮੁਤਾਬਕ) ਨੂੰ ਜੇਕ ਲੈਂਗ ਅਤੇ ਉਸ ਦੇ ਕੁਝ ਸਾਥੀਆਂ ਨੇ ਸੀਏਟਲ ਵਿਖੇ ਦੀਵਾਲੀ ਮਨਾ ਰਹੇ ਲੋਕਾਂ ਦੇ ਇਕੱਠ ਵਿੱਚ ਦਾਖ਼ਲ ਹੋ ਕੇ ਖ਼ਲਲ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੈਂਗ ਅਤੇ ਉਸ ਦੇ ਸਾਥੀ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਨਸਲੀ ਨਫ਼ਰਤ ਫੈਲਾਉਣ ਵਾਲੇ ਸਾਈਨਬੋਰਡ ਚੁੱਕੇ ਹੋਏ ਸਨ, ਜਿਨ੍ਹਾਂ ਉੱਤੇ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ‘ਡਿਪੋਰਟ ਆਲ ਡੌਟ ਹੈੱਡਸ’ (ਸਾਰੇ ਭਾਰਤੀਆਂ ਨੂੰ ਦੇਸ਼ ‘ਚੋਂ ਬਾਹਰ ਕੱਢੋ) ਵਰਗੇ ਇਤਰਾਜ਼ਯੋਗ ਸ਼ਬਦ ਲਿਖੇ ਸਨ। ਹਾਲਾਂਕਿ, ਸਮਾਗਮ ਵਿੱਚ ਹਾਜ਼ਰ ਜਾਗਰੂਕ ਲੋਕਾਂ ਨੇ ਤੁਰੰਤ ਹਿੰਮਤ ਦਿਖਾਉਂਦਿਆਂ ਉਨ੍ਹਾਂ ਨੂੰ ਘੇਰ ਲਿਆ ਅਤੇ ਅੱਗੇ ਵਧਣ ਤੋਂ ਰੋਕ ਦਿੱਤਾ।

ਦੀਵਾਲੀ ਸਮਾਗਮ ਵਿੱਚ ਅੜਿੱਕਾ ਪਾਉਣ ਵਿੱਚ ਨਾਕਾਮ ਰਹਿਣ ਮਗਰੋਂ ਜੇਕ ਲੈਂਗ ਨੇ ਘਟਨਾ ਦੀਆਂ ਤਸਵੀਰਾਂ ਖ਼ੁਦ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ। ਇਸ ਦੇ ਨਾਲ ਹੀ ਉਸ ਨੇ ਹਿੰਦੂਆਂ ਵਿਰੁੱਧ ਘਟੀਆ ਅਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਦਿਆਂ ਦਾਅਵਾ ਕੀਤਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਹੱਕ ਵਿੱਚ ਟੈਕਸਾਸ ਨੂੰ ‘ਬਲੂ’ (ਡੈਮੋਕ੍ਰੇਟ ਪੱਖੀ) ਕਰਨ ਲਈ ਹਿੰਦੂ ਭਾਈਚਾਰਾ ਜ਼ਿੰਮੇਵਾਰ ਹੈ।

ਆਪਣੀ ਪੋਸਟ ਵਿੱਚ ਲੈਂਗ ਨੇ ਲਿਖਿਆ, “ਸੀਏਟਲ ਦੀਵਾਲੀ ਫੈਸਟੀਵਲ ਵਿੱਚ ਦਰਜਨਾਂ ਐਂਟੀਫਾ ਅਤੇ ਹਿੰਦੂਆਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ! ਲੱਗਦਾ ਹੈ ਕਿ ਉਨ੍ਹਾਂ ਨੂੰ ਸਾਡਾ ‘ਡਿਪੋਰਟ ਆਲ ਡੌਟ ਹੈੱਡਸ’ ਵਾਲਾ ਸਾਈਨਬੋਰਡ ਪਸੰਦ ਨਹੀਂ ਆਇਆ। ਹਿੰਦੂਆਂ ਨੇ ਟੈਕਸਾਸ ਨੂੰ ‘ਬਲੂ’ ਕਰ ਦਿੱਤਾ ਹੈ।”

ਲੈਂਗ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਦੀਆਂ ਮੱਧ-ਕਾਲੀ ਚੋਣਾਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਹੋਈ ਹੈ, ਜਿਸ ਕਾਰਨ ਟੈਕਸਾਸ ਅਤੇ ਕੰਸਾਸ ਵਰਗੇ ਮਜ਼ਬੂਤ ਰਿਪਬਲਿਕਨ ਗੜ੍ਹ (‘ਰੈੱਡ ਵਾਲ’) ਢਹਿ-ਢੇਰੀ ਹੋ ਗਏ। 6 ਜਨਵਰੀ ਦੇ ਹਮਲਿਆਂ ਦੀ ਬਰਸੀ ਮੌਕੇ ਨਵੇਂ ਪ੍ਰਦਰਸ਼ਨਾਂ ਦਾ ਸੱਦਾ ਦਿੰਦਿਆਂ ਲੈਂਗ ਨੇ ਕਿਹਾ, “3 ਜਨਵਰੀ 2027 ਨੂੰ ‘ਕ੍ਰਿਸ਼ਚੀਅਨ ਕਰੂਸੇਡਰਜ਼’ (ਈਸਾਈ ਧਰਮਯੋਧਾ) ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਕੈਪੀਟਲ ਪਹੁੰਚਣਗੇ ਅਤੇ ਇਨ੍ਹਾਂ ਧਾਂਦਲੀ ਵਾਲੀਆਂ ਮੱਧ-ਕਾਲੀ ਚੋਣਾਂ ਦੇ ਸਰਟੀਫਿਕੇਸ਼ਨ ਦਾ ਵਿਰੋਧ ਕਰਨਗੇ।” ਜ਼ਿਕਰਯੋਗ ਹੈ ਕਿ ਟੈਕਸਾਸ ਵਿੱਚ ਜੇਮਜ਼ ਤਾਲਾਰੀਕੋ ਦੇ ਸੈਨੇਟਰ ਅਤੇ ਜੀਨਾ ਹਿਨੋਜੋਸਾ ਦੇ ਗਵਰਨਰ ਚੁਣੇ ਜਾਣ ਤੋਂ ਬਾਅਦ ਇਹ ਪੂਰਾ ਸੂਬਾ ਡੈਮੋਕ੍ਰੇਟਿਕ ਪਾਰਟੀ ਦੇ ਰੰਗ ਵਿੱਚ ਰੰਗਿਆ ਗਿਆ ਹੈ।

‘ਵ੍ਹਾਈਟ ਰਿਪਲੇਸਮੈਂਟ’ ਨਾਮਕ ਕੱਟੜਪੰਥੀ ਸੰਗਠਨ ਚਲਾਉਣ ਵਾਲਾ ਜੇਕ ਲੈਂਗ 6 ਜਨਵਰੀ 2021 ਨੂੰ ਅਮਰੀਕੀ ਸੰਸਦ ਭਵਨ (ਯੂ.ਐੱਸ. ਕੈਪੀਟਲ) ‘ਤੇ ਹੋਏ ਹਿੰਸਕ ਹਮਲੇ ਵਿੱਚ ਸ਼ਾਮਲ ਰਿਹਾ ਸੀ। ਇਸ ਦੋਸ਼ ਤਹਿਤ ਉਸ ਨੇ ਚਾਰ ਸਾਲ ਜੇਲ੍ਹ ਦੀ ਸਜ਼ਾ ਵੀ ਕੱਟੀ ਹੈ। ਸਾਲ 2025 ਵਿੱਚ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਹੀ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਨੂੰ ਮੁਆਫ਼ੀ ਦੇ ਦਿੱਤੀ ਸੀ, ਜਿਸ ਮਗਰੋਂ ਉਹ ਜੇਲ੍ਹ ਵਿੱਚੋਂ ਬਾਹਰ ਆਇਆ ਸੀ।

ਸੀਏਟਲ ਦੀ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਹਾਲ ਹੀ ਵਿੱਚ ਸ਼ਿਕਾਗੋ ਨੇੜੇ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਵੱਡੀ ਸਾਜ਼ਿਸ਼ ਬੇਨਕਾਬ ਹੋਈ ਸੀ। ਮੰਦਰ ਵਿੱਚ ਵੱਡੇ ਪੱਧਰ ‘ਤੇ ਗੋਲੀਬਾਰੀ (ਮਾਸ ਸ਼ੂਟਿੰਗ) ਕਰਨ ਦੀਆਂ ਧਮਕੀਆਂ ਮਿਲਣ ਉਪਰੰਤ ਜਾਂਚ ਏਜੰਸੀਆਂ ਨੇ 19 ਸਾਲਾ ਸ਼ੱਕੀ ਅਲੈਗਜ਼ੈਂਡਰੋਸ ਪੈਪੋਰਾਕਿਸ ਨੂੰ ਗ੍ਰਿਫ਼ਤਾਰ ਕੀਤਾ ਸੀ। ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਪੈਪੋਰਾਕਿਸ ਨੇ ਮੰਦਰ ਵਿੱਚ ਸ਼ਰਧਾਲੂਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੀ ਖ਼ਤਰਨਾਕ ਯੋਜਨਾ ਤਿਆਰ ਕੀਤੀ ਹੋਈ ਸੀ। ਅਮਰੀਕਾ ਵਿੱਚ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਉੱਥੇ ਵਸਦੇ ਭਾਰਤੀ ਭਾਈਚਾਰੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਦੀ ਲਹਿਰ ਫੈਲ ਗਈ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਰੇਲਵੇ ਅੰਡਰਬ੍ਰਿਜ ਨੇੜੇ ਵਾਪਰਿਆ ਭਿਆਨਕ ਹਾਦਸਾ, ਮਹਿਲਾ ਸਮੇਤ 3 ਦੀ ਮੌਕੇ ‘ਤੇ ਮੌਤਪੜ੍ਹੋ →
ਹਿਸਾਰ ਦੇ ਵਿਅਸਤ ਪਾਰੀਜਾਤ ਚੌਕ ‘ਤੇ ਸਥਿਤ ਸਿਟੀ ਫਾਈਨਜ਼ ਐਂਡ ਸਾਈਕਲ ਸਟੋਰ ’ਚ ਅਚਾਨਕ ਲੱਗੀ ਭਿਆਨਕ ਅੱਗਪੜ੍ਹੋ →
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸਪੜ੍ਹੋ →
4 ਨਵੇਂ ਸਪੈਸ਼ਲ ਡੀਜੀਪੀ ਨਿਯੁਕਤ, 7 ਆਈਪੀਐਸ ਅਫ਼ਸਰਾਂ ਦੇ ਤਬਾਦਲੇਪੜ੍ਹੋ →
ਲਕਸ਼ਮੀ ਪੂਜਾ ‘ਚ ਇਹ 7 ਚੀਜ਼ਾਂ ਚੜ੍ਹਾਉਣੀਆਂ ਮੰਨੀਆਂ ਜਾਂਦੀਆਂ ਨੇ ਅਸ਼ੁਭ, ਦੀਵਾਲੀ ਮੌਕੇ ਰੱਖੋ ਖ਼ਾਸ ਧਿਆਨਪੜ੍ਹੋ →
ਆਪ 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਿਸ ਨੂੰ ਮਿਲੇਗੀ ਟਿਕਟ?ਪੜ੍ਹੋ →